Manpreet Singh Badal - Sach Kahoon Punjabi
Manpreet Singh Badal: ਮਨਪ੍ਰੀਤ ਸਿੰਘ ਬਾਦਲ ਹੋਣਗੇ ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ
Manpreet Singh Badal: ਗਿੱਦੜਬਾਹਾ (ਰਾਜਵਿੰਦਰ ਬਰਾੜ)। ਭਾਰਤੀ ਜਨਤਾ ਪਾਰਟੀ ਨੇ ਅੱਜ ਰਾਜ ਵਿਚ ਹੋਣ ਵਾਲੀਆਂ 4 ਵਿਧਾਨ ਸਭਾ ਦੀਆਂ ਜਿਮਨੀ ਚੋਣਾ ਲਈ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਸਭ ਤੋਂ ਹਾਟ ਸੀਟ ਮੰਨੀ ਜਾ ਰਹੀ ਗਿੱਦੜਬਾਹਾ ਸੀਟ ਲਈ ਸਾਬਕਾ ਵਿੱਤ ਮੰਤਰੀ ਅਤੇ ਗਿੱਦੜਬਾਹਾ ਤੋਂ 4 ਵਾਰ ਵਿਧਾਇਕ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਹੈ।
Read Also : BJP Candidates: ਭਾਜਪਾ ਨੇ ਪੰਜਾਬ ਜਿਮਨੀ ਚੋਣਾਂ ਲਈ ਉਮੀਦਵਾਰ ਐਲਾਨੇ, ਦੇਖੋ ਸੂਚੀ
ਵਰਣਯੋਗ ਹੈ ਕਿ ਸਾਲ 1995 ਦੀ ਗਿੱਦੜਬਾਹਾ ਜਿਮਨੀ ਚੋਣ ਤੋਂ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਕਰੀਬ 12 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਮੁੜ ਗਿੱਦੜਬਾਹਾ ਤੋਂ ਚੋਣ ਲੜ ਰਹੇ ਹਨ। ਮਨਪ੍ਰੀਤ ਸਿੰਘ ਬਾਦਲ ਦੇ ਚੋਣ ਮੈਦਾਨ ਵਿਚ ਆਉਣ ਨਾਲ ਗਿੱਦੜਬਾਹਾ ਸੀਟ ਲਈ ਮੁਕਾਬਲਾ ਹੋਰ ਵੀ ਫਸਵਾਂ ਹੋ ਗਿਆ ਹੈ, ਕਿਉਕਿ ਮਨਪ੍ਰੀਤ ਬਾਦਲ ਭਾਂਵੇ 12 ਸਾਲ ਹਲਕੇ ਤੋਂ ਦੂਰ ਰਹੇ ਪਰੰਤੁ ਅਜੇ ਵੀ ਉਹ ਹਲਕੇ ਵਿਚ ਆਪਣਾ ਕਾਫੀ ਪ੍ਰਭਾਵ ਰੱਖਦੇ ਹਨ। Manpreet Singh Badal
ਪਲਾਟ ਖਰੀਦ ਘਪਲਾ : ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਸਿੰਘ ਬਾਦਲ
ਕਿਹਾ : ਵਿਜੀਲੈਂਸ ਤਾਂ ਹੈ ਸਰਕਾਰ ਦੀ ਜੇਬ ਘੜੀ | Manpreet Singh Badal
ਬਠਿੰਡਾ (ਸੁਖਜੀਤ ਮਾਨ)। ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ (Manpreet Singh Badal) ਅੱਜ ਅਟਕਲਾਂ ਦੇ ਬਾਵਜੂਦ ਬਠਿੰਡਾ ਵਿਜੀਲੈਂਸ ਦਫਤਰ ਪੁੱਜੇ। ਉਨਾਂ ਤੋਂ ਕਰੀਬ ਦੋ-ਢਾਈ ਘੰਟੇ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਗਈ। ਜਾਂਚ ਮਗਰੋਂ ਉਨਾਂ ਵਿਜੀਲੈਂਸ ਨੂੰ ਸ਼ੱਕ ਦੇ ਕਟਿਹਰੇ ’ਚ ਖੜੇ ਕਰਦਿਆਂ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਵਿਜੀਲੈਂਸ ਤਾਂ ਸਰਕਾਰ ਦੀ ਜੇਬ ਘੜੀ ਹੈ, ਜਿਸ ਤੋਂ ਨਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਵਿਜੀਲੈਂਸ ਵੱਲੋਂ ਉਨਾਂ ਤੋਂ ਕੁੱਝ ਦਸਤਾਵੇਜਾਂ ਦੀ ਮੰਗ ਕੀਤੀ ਗਈ, ਜੋ ਉਨਾਂ ਕੋਲ ਨਹੀਂ ਸੀ ਤੇ ਅਗਲੀ ਵਾਰ ਬੁਲਾਏ ਜਾਣ ’ਤੇ ਦਿੱਤੇ ਜਾਣ ਲਈ ਕਿਹਾ ਗਿਆ।
ਵੇਰਵਿਆਂ ਮੁਤਾਬਿਕ ਬੀਡੀਏ ਦੇ ਪਲਾਟ ਖ੍ਰੀਦ ਮਾਮਲੇ ’ਚ ਫਸੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ਪੁੱਜੇ ਤੇ ਵਿਜੀਲੈਂਸ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ । ਲੰਬਾ ਸਮਾਂ ਚੱਲੀ ਇਸ ਪੁੱਛ ਪੜਤਾਲ ਮਗਰੋਂ ਬਾਹਰ ਆਏ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਨੌਕਰੀ ਵਾਲਿਆਂ ਅਤੇ ਸਿਆਸੀ ਆਗੂਆਂ ਦਾ ਹਿਸਾਬ ਜ਼ਰੂਰ ਹੋਣਾ ਚਾਹੀਦਾ ਹੈ ਇਸ ਲਈ ਵਿਜੀਲੈਂਸ ਵੱਲੋਂ ਬੁਲਾਉਣ ਦਾ ਉਹ ਸਵਾਗਤ ਕਰਦੇ ਹਨ।
ਵਿਜੀਲੈਂਸ ਦੀ ਥਾਂ ਸੀਬੀਆਈ ਜਾਂਚ ਦੀ ਕੀਤੀ ਮੰਗ
ਉਨਾਂ ਕਿਹਾ ਕਿ ਕਿਸੇ ਵਿਅਕਤੀ ’ਤੇ ਪਰਚਾ ਦਰਜ਼ ਕਰ ਦੇਣਾ ਉਸ ਨੂੰ ਗੁਨਾਹਗਾਰ ਸਾਬਿਤ ਨਹੀਂ ਕਰਦਾ ਕਿਉਂਕਿ ਕਾਨੂੰਨ ਦੇ ਤਕਾਜੇ ਵੀ ਪੂਰੇ ਕਰਨੇ ਹੁੰਦੇ ਹਨ। ਵਿਜੀਲੈਂਸ ਨੂੰ ਸ਼ੱਕ ਦੇ ਕਟਿਹਰੇ ’ਚ ਖੜੇ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਸਰਕਾਰ ਦੀ ਜੇਬ ਦੀ ਘੜੀ ਹੈ, ਇਸ ਲਈ ਵਿਜੀਲੈਂਸ ਉਨਾਂ ਦੇ ਇਸ ਮਾਮਲੇ ’ਚ ਕੋਈ ਨਿਆਂ ਨਹੀਂ ਕਰ ਸਕੇਗੀ ਉਨਾਂ ਦਾ ਕੇਸ ਸੀਬੀਆਈ ਨੂੰ ਦਿੱਤਾ ਜਾਵੇ। ਇਸ ਮੰਗ ਦੇ ਨਾਲ-ਨਾਲ ਉਨਾਂ ਇਹ ਵੀ ਕਿਹਾ ਕਿ ਜੇਕਰ ਵਿਜੀਲੈਂਸ ਉਨਾਂ ਨੂੰ ਸੌ ਵਾਰ ਬੁਲਾਏ ਤਾਂ ਉਹ ਸੌ ਵਾਰ ਆਉਣਗੇ। ਉਨਾਂ ਕਿਹਾ ਕਿ ਉਨਾਂ ਨੂੰ ਭਾਰਤ ਦੇ ਕਾਨੂੰਨ ’ਤੇ ਪੂਰਾ ਭਰੋਸਾ ਹੈ।
ਬਦਲ ਗਿਆ ਪੈਨਸ਼ਨ ਦਾ ਤਰੀਕਾ, ਹੁਣ ਘਰ ਬੈਠੇ ਮਿਲਣਗੀਆਂ ਇਹ ਸਹੂਲਤਾਂ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਵੱਲੋਂ ਸੰਮਨ ਕੀਤੇ ਗਏ ਸੀ ਤਾਂ ਉਹ ਪਿੱਠ ਦਰਦ ਦਾ ਪੀਜੀਆਈ ’ਚੋਂ ਇਲਾਜ ਚਲਦਾ ਹੋਣ ਦੀ ਗੱਲ ਕਹਿ ਕੇ ਪੇਸ਼ ਨਹੀਂ ਹੋਏ ਸੀ। ਹੁਣ ਵੀ ਅੰਦਾਜੇ ਲਗਾਏ ਜਾ ਰਹੇ ਸੀ ਕਿ ਉਹ ਸ਼ਾਇਦ ਪੇਸ਼ ਨਾ ਹੋਣ ਕਿਉਂਕਿ ਕੱਲ ਦੇਰ ਰਾਤ ਤੱਕ ਉਹਨਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਵੱਲੋਂ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਅੱਜ ਵੀ ਮਨਪ੍ਰੀਤ ਬਾਦਲ ਪਿੱਠ ’ਤੇ ਦਰਦ ਤੋਂ ਰਾਹਤ ਵਾਲੀ ਬੈਲਟ ਲਗਾ ਕੇ ਪੁੱਜੇ।
ਦੱਸਣਯੋਗ ਹੈ ਕਿ ਬਠਿੰਡਾ ’ਚ ਬੀਡੀਏ ਦੇ ਪਲਾਟ ਖ਼ਰੀਦ ਮਾਮਲੇ ’ਚ ਕਥਿਤ ਘੁਟਾਲੇ ਸਬੰਧੀ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਸਮੇਤ 6 ਜਣਿਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ । ਇਨਾਂ ’ਚੋਂ ਤਿੰਨ ਜਣੇ ਗਿ੍ਰਫ਼ਤਾਰ ਕਰਕੇ ਜੇਲ ਭੇਜੇ ਜਾ ਚੁੱਕੇ ਹਨ। ਦੋ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਲਈ ਅਰਜ਼ੀ ਬਠਿੰਡਾ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਗ੍ਰਿਫ਼ਤਾਰੀ ਪਾ ਕੇ ਦਿੱਤੀ ਗਈ ਜ਼ਮਾਨਤ : ਡੀਐਸਪੀ
ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਮੈਡੀਕਲ ਫਿੱਟ ਨਾ ਹੋਣ ਦੇ ਬਾਵਜੂਦ ਜਾਂਚ ’ਚ ਸ਼ਾਮਿਲ ਹੋਏ। ਉਨਾਂ ਦੱਸਿਆ ਕਿ ਉਨਾਂ ਨੇ ਜਾਂਚ ਦੇ ਨਾਲ-ਨਾਲ ਉਨਾਂ ਦੀ ਗਿ੍ਰਫ਼ਤਾਰੀ ਪਾ ਕੇ ਉਨਾਂ ਨੂੰ ਜ਼ਮਾਨਤ ਦਿੰਦਿਆਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ। ਉਨਾਂ ਕਿਹਾ ਕਿ ਕਾਫੀ ਸਵਾਲ ਜਵਾਬ ਕੀਤੇ ਗਏ ਅਤੇ ਜੋ ਦਸਤਾਵੇਜ ਅੱਜ ਉਨਾਂ ਕੋਲ ਨਹੀਂ ਸੀ ਉਹ ਅਗਲੀ ਵਾਰ ਬੁਲਾਏ ਜਾਣ ’ਤੇ ਸੌਂਪਣ ਲਈ ਕਿਹਾ ਗਿਆ ਹੈ ਤੇ ਸੀਨੀਅਰ ਅਫਸਰਾਂ ਨਾਲ ਸਲਾਹ ਕਰਕੇ ਅਗਲੀ ਤਾਰੀਖ ਤੈਅ ਕੀਤੀ ਜਾਵੇਗੀ। ਡੀਐਸਪੀਨੇ ਜਾਂਚ ਦਾ ਵਿਸ਼ਾ ਹੋਣ ਕਰਕੇ ਹੋਰ ਜ਼ਿਆਦਾ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਮਨਪ੍ਰੀਤ ਸਿੰਘ ਬਾਦਲ ਨੂੰ ਹਾਈਕਰੋਟ ਤੋਂ ਮਿਲੀ ਜਮਾਨਤ
(ਸੁਖਜੀਤ ਮਾਨ) ਮਾਨਸਾ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਨੂੰ ਵੱਡੀ ਰਾਹਤ ਮਿਲੀ ਹੈ। ਮਨਪ੍ਰੀਤ ਬਾਦਲ ਨੂੰ ਹਾਈਕੋਰਟ ਤੋਂ ਜਮਾਨਤ ਮਿਲੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਨਪ੍ਰੀਤ ਬਾਦਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਨੇ ਕੁਝ ਸ਼ਰਤਾਂ ਤਹਿਤ ਜਮਾਨਤ ਦਿੱਤੀ ਹੈ। ਮਨਪ੍ਰੀਤ ਬਾਦਲ ਨੇ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
ਜਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਤਹਿਤਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ( Manpreet Badal ) ਅਤੇ ਚਾਰ ਹੋਰਾਂ ਖ਼ਿਲਾਫ਼ ਅਪਰਾਧਿਕ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਮਨਪ੍ਰੀਤ ਬਾਦਲ ਨੂੰ ਫੜਨ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਮਾਨ, ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ
ਉਪਰੋਕਤ ਮਾਮਲਾ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਾਂ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2018 ਤੋਂ 2021 ਤੱਕ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਆਪਣੇ ਸਿਆਸੀ ਦਬਾਅ ਅਤੇ ਪ੍ਰਭਾਵ ਸਦਕਾ ਮਾਡਲ ਟਾਊਨ ਫੇਜ਼-1 ਬਠਿੰਡਾ ਨੇੜੇ ਟੀ.ਵੀ. ਟਾਵਰ ਵਿਖੇ 1560 ਵਰਗ ਗਜ ਦੇ ਦੋ ਪਲਾਂਟ ਖਰੀਦੇ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।
ਪਲਾਟ ਮਾਮਲਾ : ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਦਾ ਦੋ ਦਿਨ ਦਾ ਮਿਲਿਆ ਹੋਰ ਪੁਲਿਸ ਰਿਮਾਂਡ
(ਸੁਖਜੀਤ ਮਾਨ) ਬਠਿੰਡਾ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਇੱਥੋਂ ਦੇ ਮਾਡਲ ਟਾਊਨ ਫੇਜ਼-1 ਟੀਵੀ ਟਾਵਰ ਕੋਲ ਕਥਿਤ ਤੌਰ ’ਤੇ ਬੇਨਿਯਮੀਆਂ ਨਾਲ ਖਰੀਦੇ ਦੋ ਪਲਾਟਾਂ ਦੇ ਮਾਮਲੇ ’ਚ ਨਾਮਜ਼ਦ ਪੰਜ ਵਿਅਕਤੀਆਂ ’ਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿੰਨ੍ਹਾਂ ਦਾ ਅੱਜ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲ ਗਿਆ ਹੈ । (Plot Case ) ਵੇਰਵਿਆਂ ਮੁਤਾਬਿਕ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਾਂ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਵਿਜੀਲੈਂਸ ਵੱਲੋਂ ਕਰੀਬ ਪੰਜ ਦਿਨ ਪਹਿਲਾਂ ਪਰਚਾ ਦਰਜ਼ ਕੀਤਾ ਗਿਆ ਹੈ। ਇਸ ਕੇਸ ’ਚ ਮਨਪ੍ਰੀਤ ਬਾਦਲ ਤੋਂ ਇਲਾਵਾ ਰਾਜੀਵ ਗੋਇਲ, ਅਮਨਦੀਪ ਸਿੰਘ, ਬੀਡੀਏ ਦੇ ਤੱਤਕਾਲੀ ਪ੍ਰਸ਼ਾਸ਼ਨਿਕ ਅਧਿਕਾਰੀ ਬਿਕਰਮ ਸ਼ੇਰਗਿੱਲ ਅਤੇ ਬੀਡੀਏ ਦੇ ਸੁਪਰਡੈਂਟ ਪ੍ਰਦੀਪ ਕਾਲੀਆ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਨ੍ਹਾਂ ਮੁਲਜ਼ਮਾਂ ’ਚੋਂ ਵਿਜੀਲੈਂਸ ਨੇ ਤਿੰਨ ਜਣਿਆਂ ਰਾਜੀਵ ਕੁਮਾਰ ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਸੀ ਜੋ ਪੁਲਿਸ ਰਿਮਾਂਡ ’ਤੇ ਸਨ। ਅੱਜ ਰਿਮਾਂਡ ਖਤਮ ਹੋਣ ’ਤੇ ਮੁਲਜ਼ਮਾਂ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਤਾਂ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲਿਆ ਹੈ। ਵਿਜੀਲੈਂਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਿ੍ਰਫ਼ਤਰ ਮੁਲਜ਼ਮਾਂ ਕੋਲੋਂ ਮਾਮਲੇ ਦੀ ਪੜਤਾਲ ਦੌਰਾਨ ਕੰਪਿਊਟਰ ਸਮੇਤ ਹੋਰ ਸਾਮਾਨ ਬਰਾਮਦ ਕਰਵਾਉਣਾ ਹੈ। (Plot Case )
ਇਹ ਵੀ ਪੜ੍ਹੋ : ਢਾਈ ਕਿੱਲੋ ਤੋਂ ਵੱਧ ਅਫ਼ੀਮ ਸਮੇਤ ਦੋ ਕਾਰ ਸਵਾਰ ਕਾਬੂ
ਮਨਪ੍ਰੀਤ ਸਿੰਘ ਬਾਦਲ ਦੇ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਨੇ ਦੱਸਿਆ ਕਿ ਜਿਸ ਆਧਾਰ ’ਤੇ ਵਿਜੀਲੈਂਸ ਨੇ ਪਹਿਲਾਂ ਵੀ ਬਰਾਮਦਗੀਆਂ ਕਰਵਾਉਣ ਦੇ ਨਾਂਅ ’ਤੇ ਪੁਲਿਸ ਰਿਮਾਂਡ ਮੰਗਿਆ ਸੀ ਤੇ ਉਸੇ ਆਧਾਰ ’ਤੇ ਅੱਜ ਰਿਮਾਂਡ ਮੰਗਿਆ ਹੈ। ਮਨਪ੍ਰੀਤ ਬਾਦਲ ਦੀ ਜਮਾਨਤ ਸਬੰਧੀ ਅਰਜੀ ਲਾਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਇਹ ਹਾਲੇ ਦੇਖ ਰਹੇ ਹਾਂ ਕਿ ਕਿੱਥੇ ਲਾਉਣੀ ਹੈ।
ਜਾਂਚ ਦੌਰਾਨ ਜੋ ਸਾਹਮਣੇ ਆਇਆ, ਉਸੇ ਤਰ੍ਹਾਂ ਹੋਵੇਗੀ ਕਾਰਵਾਈ : ਡੀਐੱਸਪੀ (Plot Case )
ਡੀਐੱਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਮੁਲਜ਼ਮਾਂ ਦਾ ਮਾਣਯੋਗ ਅਦਾਲਤ ’ਚੋਂ ਚਾਰ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਜੋ ਦੋ ਦਿਨ ਦਾ ਮਿਲਿਆ ਹੈ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਜੋ ਕੰਪਿਊਟਰ ਬਾਰੇ ਪਹਿਲਾਂ ਪੁੱਛਗਿੱਛ ਕੀਤੀ ਗਈ ਸੀ, ਉਨ੍ਹਾਂ ਨੇ ਹੁਣ ਕੰਪਿਊਟਰ ਕਿਸੇ ਹੋਰ ਥਾਂ ’ਤੇ ਦੱਸਿਆ ਹੈ ਉਹ ਬਰਾਮਦ ਕਰਵਾਇਆ ਜਾਵੇਗਾ ਇਸ ਮਾਮਲੇ ’ਚ ਹੋਰਨਾਂ ਦੀ ਸ਼ਮੂਲੀਅਤ ਸਬੰਧੀ ਪੁੱਛੇ ਜਾਣ ’ਤੇ ਡੀਐੱਸਪੀ ਵੱਲੋਂ ਦੱਸਿਆ ਗਿਆ ਕਿ ਹਾਲੇ ਜਾਂਚ ਚੱਲ ਰਹੀ ਹੈ, ਜਾਂਚ ਦੌਰਾਨ ਜੋ ਕੁੱਝ ਸਾਹਮਣੇ ਆਵੇਗਾ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
13 ਨਵੰਬਰ ਨੂੰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ਵਿੱਚ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨਗੇ ਪੈਨਸ਼ਨਰ
ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ
ਕੋਟਕਪੂਰਾ (ਸੁਭਾਸ਼ ਸ਼ਰਮਾ)। ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਇੱਕ ਅਹਿਮ ਮੀਟਿੰਗ ਅੱਜ ਸਥਾਨਕ ਲਾਲਾ ਲਾਜਪਤ ਰਾਏ ਮਿਉੂੰਸਪਲ ਪਾਰਕ ਵਿੱਚ ਕੁਲਵੰਤ ਸਿੰਘ ਚਾਨੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਰਾਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ, ਸ਼ਾਮ ਲਾਲ ਚਾਵਲਾ, ਸੋਮ ਨਾਥ ਅਰੋੜਾ, ਤਰਸੇਮ ਨਰੂਲਾ ਅਤੇ ਸੁਰਿੰਦਰ ਮਚਾਕੀ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ‘ਤੇ ਦੋਸ਼ ਲਾਇਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਮੰਤਰੀ ਮੰਡਲ ਵੱਲੋਂ ਕੀਤੇ ਗਏ ਫ਼ੈਸਲਿਆਂ ਦੇ ਉਲਟ ਜਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਪਾੜਾ ਪਾਉਣ ਵਾਲੇ ਕਈ ਪੱਤਰ ਜਾਰੀ ਕੀਤੇ ਗਏ ਹਨ
ਹੁਣ 13 ਨਵੰਬਰ ਨੂੰ ਬਠਿੰਡਾ ਵਿਖੇ ਹੋ ਰਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਰੈਲੀ ਦੇ ਦਬਾਅ ਹੇਠ 9 ਨਵੰਬਰ 2021 ਨੂੰ ਪੈਨਸ਼ਨਰਾਂ ਨੂੰ ਮੈਡੀਕਲ ਭੱਤਾ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਬੰਧੀ ਪੱਤਰ ਜਾਰੀ ਕੀਤੇ ਗਏ ਹਨ। ਆਗੂਆਂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਮਹਿੰਗਾਈ ਭੱਤੇ ਦੀ 17 ਫ਼ੀਸਦੀ ਤੋਂ 28 ਫ਼ੀਸਦੀ ਦੀ ਦਰ ਨਾਲ ਮਹੀਨਾ ਨਵੰਬਰ 2021 ਤੋਂ ਜਾਰੀ ਕੀਤੀ ਗਈ ਕਿਸ਼ਤ ਜੁਲਾਈ 2021 ਤੋਂ ਨਾ ਦੇਕੇ ਡੀ ਏ ਨੂੰ ਕੇਂਦਰੀ ਪੈਟਰਨ ਨਾਲੋਂ ਤੋੜਨ ਦੀ ਕੋਝੀ ਸਾਜ਼ਿਸ਼ ਕੀਤੀ ਗਈ।
ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਕਾਰਨ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੋਧੀਆਂ ਗਈਆਂ ਤਨਖਾਹਾਂ, ਪੈਨਸ਼ਨਾਂ ਅਤੇ ਮਹਿੰਗਾਈ ਭੱਤੇ ਦੀਆਂ ਸੋਧੀਆਂ ਦਰਾਂ ਅਨੁਸਾਰ ਮਿਤੀ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਣਦਾ ਬਕਾਇਆ ਵੀ ਅਸਿੱਧੇ ਢੰਗ ਨਾਲ ਹੜੱਪ ਕਰ ਲਿਆ ਗਿਆ ਹੈ। ਸਾਲ 2011 ਦੌਰਾਨਪੰਜਾਬ ਦੇ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਅਧਿਆਪਕਾਂ ਨੂੰ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਵੀ ਖੋਰਾ ਲਗਾ ਦਿੱਤਾ ਹੈ ਕਿ ਜੇਕਰ ਮੁਲਾਜ਼ਮ 2.59 ਦੀ ਆਪਸ਼ਨ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਲ 2011 ਦੌਰਾਨ ਮਿਲੇ ਉਚੇਰੇ ਲਾਭਾਂ ਤੋਂ ਹੱਥ ਧੋਣਾ ਪਵੇਗਾ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰੀ ਪੈਟਰਨ ਅਨੁਸਾਰ 1 ਜਨਵਰੀ 2016 ਤੋਂ ਬਣਦਾ ਮਹਿੰਗਾਈ ਭੱਤਾ 125 ਫ਼ੀਸਦੀ ਮਰਜ਼ ਕੀਤਾ ਜਾਵੇ , ਜਨਵਰੀ 2017 ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤੀ ਗਈ ਅੰਤ੍ਰਿਮ ਰਿਲੀਫ ਦੀ ਕਿਸ਼ਤ ਨੂੰ ਤਨਖਾਹ ਫਿਕਸ਼ੇਸ਼ਣ ਸਮੇਂ ਨਾਲ ਜੋੜਿਆ ਜਾਵੇ ਅਤੇ 1 ਜਨਵਰੀ 2016 ਤੋਂ 30 ਜੂਨ 2021 ਤੱਕ ਸੋਧੀਆ ਤਨਖਾਹਾਂ , ਪੈਨਸ਼ਨਾਂ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਣਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ।
ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 13 ਨਵੰਬਰ ਨੂੰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ *ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਸੁਖਮੰਦਰ ਸਿੰਘ ਰਾਮਸਰ, ਸੁਖਚੈਨ ਸਿੰਘ ਥਾਂਦੇਵਾਲਾ, ਪ੍ਰਿੰਸੀਪਲ ਉਦੇਸ਼ ਕੁਮਾਰ ਕੱਕੜ, ਵਿਨੋਦ ਕੁਮਾਰ ਲੈਕਚਰਾਰ, ਮੇਜਰ ਸਿੰਘ ਡੀਪੀਈ, ਸੁਖਜਿੰਦਰ ਸਿੰਘ ਸੁਪਰਡੈਂਟ, ਗੇਜ ਰਾਮ ਭੋਰਾ, ਗੁਰਕੀਰਤ ਸਿੰਘ ਪੀਟੀਆਈ, ਜਸਮੇਲ ਸਿੰਘ ਬਰਾੜ ਸੇਵਾ ਮੁਕਤ ਮੁੱਖ ਅਧਿਆਪਕ, ਜੋਗਿੰਦਰ ਸਿੰਘ ਛਾਬੜਾ, ਕੇਵਲ ਕ੍ਰਿਸ਼ਨ ਵਾਟਸ ਤੇ ਪਰਮਿੰਦਰ ਸਿੰਘ ਜਟਾਣਾ ਆਦਿ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਚਾਹ ਦੇ ਕੱਪ ਜਰੀਏ ਸੋਸ਼ਲ ਮੀਡੀਆ ’ਤੇ ਘਿਰੇ
ਮਨਪ੍ਰੀਤ ਬਾਦਲ ਨੂੰ ਆਪਣੀ ਹੀ ਫੇਸਬੁੱਕ ਆਈਡੀ ਤੇ ਲੋਕਾਂ ਨੇ ਤਿੱਖੇ ਕੁਮੈਂਟਾਂ ਰਾਹੀਂ ਘੇਰਿਆ
ਵੱਡੀ ਗਿਣਤੀ ਲੋਕਾਂ ਵੱਲੋਂ ਖਾਲੀ ਪੀਪਾ ਮੰਤਰੀ ਨਾਲ ਕੀਤਾ ਗਿਆ ਸੰਬੋਧਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ । ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਚਾਹ ਦਾ ਕੱਪ ਸਾਂਝਾ ਕਰਦੇ ਅਤੇ ਚਾਹ ਬਣਾਉਂਦੇ ਨਜ਼ਰੀ ਆਏ ਤਾ ਲੋਕਾਂ ਨੇ ਸ਼ੋਸਲ ਮੀਡੀਆ ਤੇ ਹੱਥੋਂ ਹੱਥੀ ਚੱਕ ਲਏ। ਵਿੱਤ ਮੰਤਰੀ ਤੋਂ ਅੱਕੀਆਂ ਬੈਠੀਆਂ ਜਥੇਬੰਦੀਆਂ ਨੂੰ ਜਿਵੇਂ ਮੰਤਰੀ ਕੜਾਹ ਵਾਂਗ ਮਿਲੇ ਹੋਣ ਅਤੇ ਹਰ ਕੋਈ ਸ਼ੋਸਲ ਮੀਡੀਆਂ ਤੇ ਵਿੱਤ ਮੰਤਰੀ ਸਾਹਿਬ ਨੂੰ ਖਰੀਆਂ ਖਰੀਆਂ ਸੁਣਾਉਂਦਾ ਨਜਰੀ ਆਇਆ। ਇੱਥੋਂ ਤੱਕ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਫੇਸਬੁੱਕ ਆਈਡੀ ਤੇ ਵੀ ਲੋਕਾਂ ਵੱਲੋਂ ਜਮ ਕੇ ਕੁਮੈਂਟ ਕੀਤੇ ਗਏ।
ਦੱਸਣਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੀ ਅਰਜ਼ਨ ਟੀ ਸਟਾਲ ਤੇ ਲੋਕਾਂ ਨਾਲ ਚਾਹ ਦਾ ਕੱਪ ਸਾਂਝਾ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਤੇ ਜੰਮ ਕੇ ਵਾਇਰਲ ਹੋਈਆਂ। ਕਈ ਫੋਟੋਆਂ ਅੰਦਰ ਮਨਪ੍ਰੀਤ ਬਾਦਲ ਚਾਹ ਬਣਾਉਂਦੇ ਵੀ ਨਜ਼ਰੀ ਆਏ ਹਨ। ਮਨਪ੍ਰੀਤ ਸਿੰਘ ਬਾਦਲ ਵੱਲੋਂ ਇਹ ਫੋਟੋਆਂ ਜਦੋਂ ਆਪਣੀ ਫੇਸਬੁੱਕ ਆਈਡੀ ਤੇ ਪੋਸਟ ਕੀਤੀਆਂ ਗਈਆਂ ਤਾਂ ਉਨ੍ਹਾਂ ਨਾਲ ਜੁੜੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਤੰਜ ਕੱਸੇ ਗਏ। ਇਥੋਂ ਤੱਕ ਕਿ ਲੋਕਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੀ ਸ਼ੇਅਰੋ-ਸਾਇਰੀ ਵਾਲੀ ਤਰਜ਼ ’ਤੇ ਹੀ ਘੇਰਿਆ ਗਿਆ। ਇੱਕ ਵਿਅਕਤੀ ਨੇ ਕੁਮੈਂਟ ਕਰਦਿਆਂ ਆਖਿਆ ਕਿ ਵਿੱਤ ਮੰਤਰੀ ਸਾਹਬ ਸਾਢੇ ਚਾਰ ਸਾਲਾ ਬਾਅਦ ਬੜੇ ਚੇਤੇ ਆਇਆ ਆਮ ਲੋਕਾਂ ਨਾਲ ਚਾਹ ਦਾ ਕੱਪ ਪੀਣਾ। ਦੂਸਰੀ ਗੱਲ ਪੰਜਾਬ ਦੇ ਮੁਲਾਜ਼ਮਾਂ ਨੂੰ ਖਾਲੀ ਠੂਠਾ ਤੇ ਖੁਦ ਤੁਸੀ ਭਲਾ ਕਿੰਨੀਆਂ ਪੈਨਸ਼ਨਾ ਲੈ ਰਹੇ ਹੋ।
ਇੱਕ ਹੋਰ ਵਿਅਕਤੀ ਨੇ ਕੁਮੈਂਟ ਕੀਤਾ ਕਿ ਹੁਣ ਤਾ ਬਹੁਤ ਕੁਝ ਸਾਝਾ ਕਰਨਾ ਤੁਸੀ ਲੋਕਾਂ ਨਾਲ, ਵੋਟਾਂ ਲਾਗੇ ਆ ਗਈਆਂ। ਹੁਣ ਤਾ ਇਹ ਕਹਿ ਦਿਓ ਖ਼ਜਾਨਾ ਭਰਿਆ ਪਿਆ ਦੱਸੋਂ ਕੀ ਚਾਹੀਦਾ, ਬਹੁਤ ਆਸਾ ਰੱਖੀਆ ਸੀ ਲੋਕਾਂ ਨੇ ਤੁਹਾਡੇ ਤੋਂ, ਪਰ ਜਿੰਨੇ ਸ਼ਬਦਾ ਦੇ ਧਨੀ ਹੋਂ ਓਨੇ ਹੀ ਨਿਕੰਮੇ ਹੋ। ਇੱਕ ਹੋਰ ਨੇ ਲਿਖਿਆ ਹੈ ਕਿ ਹੋਗੇ ਡਰਾਮੇ ਸ਼ੁਰੂ ਲੀਡਰਾਂ ਦੇ ਹੁਣ ਇਹ 2022 ਤੱਕ ਡਰਾਮੇ ਕਰਨਗੇ। ਕਿਤੇ ਕਿਸੇ ਗਰੀਬ ਦੇ ਘਰ ਬੈਠੇ ਰੋਟੀ ਖਾਣਗੇ, ਝੂਠੇ ਭਾਂਡੇ ਵੀ ਮਾਜਣਗੇ, ਪਰ ਲੋਕ ਇਸ ਵਾਰ ਇਹੋ ਜਿਹੇ ਲੀਡਰਾਂ ਨੂੰ ਮਾਜਣਗੇ। ਮਨਪ੍ਰੀਤ ਬਾਦਲ ਦੀ ਖੁਦ ਫੇਸਬੁੱਕ ਆਈਡੀ ਤੇ ਪਾਈ ਇਸ ਪੋਸਟ ਉੱਪਰ 900 ਤੋਂ ਵੱਧ ਕੁਮੈਂਟ ਆਏ ਹਨ, ਜਿਨ੍ਹਾਂ ਵਿੱਚੋਂ ਜਿਆਦਾਤਰ ਲੋਕਾਂ ਵੱਲੋਂ ਖਾਲੀ ਪੀਪੇ ਵਾਲਾ ਮੰਤਰੀ ਕਹਿ ਕੇ ਹੀ ਸੰਬੋਧਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖ ਵੱਖ ਸ਼ੋਸਲ ਮੀਡੀਆਂ ਗਰੁੱਪਾਂ ਵਿੱਚ ਵੀ ਵਿੱਤ ਮੰਤਰੀ ਤਰ੍ਹਾਂ ਤਰ੍ਹਾਂ ਦੇ ਕੁਮੈਟਾਂ ਨਾਲ ਘਿਰੇ ਰਹੇ। ਮੁਲਾਜ਼ਮ ਜਥੇਬੰਦੀਆਂ ਦੇ ਇੱਕ ਆਗੂ ਦਾ ਕਹਿਣਾ ਸੀ ਕਿ ਪੰਜਾਬ ਦੇ ਨਿਜ਼ਾਮ ਬਦਲਣ ਦੀਆਂ ਗੱਲਾਂ ਕਰਨ ਵਾਲੇ ਖੁਦ ਹੀ ਬਦਲ ਗਏ ਅਤੇ ਪੰਜਾਬ ਦੇ ਲੋਕ ਹੁਣ ਅਜਿਹੇ ਆਗੂਆਂ ਦੇ ਝਾਂਸੇ ਵਿੱਚ ਨਹੀਂ ਆਉਣਗੇ।
‘ਸਰਕਾਰ ਬਣਦੇ ਤੁਸੀਂ ਚਾਹ ਪਿਆਉਣੀ ਬੰਦ ਕਰ ਦਿੱਤੀ ਸੀ’
ਇੱਕ ਸਖ਼ਸ ਨੇ ਲਿਖਿਆ ਹੈ ਕਿ ਹੁਣ ਬੜੇ ਚੇਤੇ ਆਇਆ ਆਮ ਲੋਕਾਂ ਨਾਲ ਚਾਹ ਦਾ ਕੱਪ ਪੀਣਾ, ਸਰਕਾਰ ਬਣਦੇ ਹੀ ਤੁਸੀਂ ਲੋਕਾਂ ਨੂੰ ਚਾਹ ਪਿਆਉਣੀ ਬੰਦ ਕਰ ’ਤੀ ਸੀ। ਇੱਕ ਹੋਰ ਨੇ ਲਿਖਿਆ ਕਿ ਹੁਣ ਤਾ ਬੜਾ ਬਠਿੰਡੇ ਨਾਲ ਮੋਹ ਜਾਗਿਆ, ਪਰ ਮੁਲਾਜ਼ਮਾਂ ਦੀ ਅੱਖ ’ਚ ਸੌਕਣ ਵਾਗੂ ਰੜਕਦਾ, ਉਹ ਵੀ ਤਲੀਆਂ ਨੂੰ ਥੁੱਕ ਲਾਈ ਬੈਠੇ ਨੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਕੇਂਦਰ ‘ਤੇ ਲਾਇਆ ਚਤਰ-ਚਲਾਕੀ ਕਰਨ ਦਾ ਦੋਸ਼
ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ‘ਚ ਕੀਤਾ ਵਿਰੋਧ, ਕਿਹਾ, ਹੋਵੇਗਾ ਇਸ ਨਾਲ ਪੰਜਾਬ ਨੂੰ ਨੁਕਸਾਨ
ਅਸ਼ਵਨੀ ਚਾਵਲਾ, ਚੰਡੀਗੜ੍ਹ
ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਵਿੱਚ ਢਾਈ ਰੁਪਏ ਦੀ ਰਾਹਤ ਨਾਲ ਹੀ ਪੰਜਾਬ ਦੇ ਵਾਸੀਆਂ ਨੂੰ ਆਪਣਾ ਕੰਮ ਚਲਾਉਣਾ ਪੈਣਾ ਹੈ, ਕਿਉਂਕਿ ਪੰਜਾਬ ਸਰਕਾਰ ਅਤੇ ਮਨਪ੍ਰੀਤ ਬਾਦਲ ਕੇਂਦਰ ਦੀ ਉਹ ਬੇਨਤੀ ਸਵੀਕਾਰ ਕਰਨ ਨੂੰ ਤਿਆਰ ਨਹੀਂ , ਜਿਸ ਵਿੱਚ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਢਾਈ ਰੁਪਏ ਦੀ ਵੈਟ ਵਿੱਚ ਕਟੌਤੀ ਕਰਨ ਲਈ ਕਿਹਾ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਇਸ ਸਬੰਧੀ ਵਿਚਾਰ ਕਰਨ ਲਈ ਮੀਟਿੰਗ ਤਾਂ ਅੱਜ ਜ਼ਰੂਰ ਹੋਈ ਸੀ ਪਰ ਇਸ ਸਬੰਧੀ ਮਨਪ੍ਰੀਤ ਬਾਦਲ ਅਤੇ ਹੋਰਨਾਂ ਦੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਹਾਲ ਦੀ ਘੜੀ ਸਵੀਕਾਰ ਕਰਕੇ ਸੋਮਵਾਰ ਨੂੰ ਮੁੜ ਤੋਂ ਮੀਟਿੰਗ ਰੱਖ ਲਈ ਗਈ ਹੈ।
ਅੱਜ ਹੋਈ ਮੀਟਿੰਗ ਵਿੱਚ ਮਨਪ੍ਰੀਤ ਬਾਦਲ ਨੇ ਹਾਂ-ਪੱਖੀ ਰਵੱਈਆ ਅਪਣਾਉਣ ਦੀ ਥਾਂ ‘ਤੇ ਕੇਂਦਰ ਸਰਕਾਰ ਨੂੰ ਚਲਾਕ ਕਰਾਰ ਦੇ ਦਿੱਤਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਨੇ ਆਪਣੀ ਜੇਬ ਵਿੱਚੋਂ ਜ਼ਿਆਦਾ ਪੈਸੇ ਕੱਢਣ ਦੀ ਥਾਂ ‘ਤੇ ਸੂਬਾ ਸਰਕਾਰ ‘ਤੇ ਹੀ ਰਾਹਤ ਦਿੱਤੇ ਹੋਏ ਢਾਈ ਰੁਪਏ ਵਿੱਚੋਂ ਜ਼ਿਆਦਾ ਬੋਝ ਪਾ ਦਿੱਤਾ ਹੈ, ਜਦੋਂ ਕਿ ਅਜੇ ਸੂਬਾ ਸਰਕਾਰਾਂ ਨੂੰ ਢਾਈ ਰੁਪਏ ਹੋਰ ਮੁਆਫ਼ ਕਰਨ ਲਈ ਕਿਹਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਐਕਸਾਈਜ਼ ਟੈਕਸ ਵਿੱਚ ਕਟੌਤੀ ਕਰਕੇ ਢਾਈ ਰੁਪਏ ਘਟਾਉਣ ਜਾ ਰਹੇ ਹਨ ਪਰ ਅਸਲ ਵਿੱਚ ਇਸ ਢਾਈ ਰੁਪਏ ਵਿੱਚ ਤੇਲ ਕੰਪਨੀਆਂ ਨੂੰ 1 ਰੁਪਏ ਘਟਾਉਣ ਲਈ ਕਿਹਾ ਗਿਆ ਹੈ ਤੇ ਡੇਢ ਰੁਪਏ ਵਿੱਚ ਪੰਜਾਬ ਦੇ ਵੈਟ ਕਟੌਤੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਜਿਸ ਨਾਲ ਸਿਰਫ਼ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਵੱਲੋਂ ਲਗਭਗ 2 ਰੁਪਏ ਘਟਾਏ ਗਏ ਹਨ, ਜਦੋਂ ਕਿ 50 ਪੈਸੇ ਵੈਟ ਕਟੌਤੀ ਦੇ ਪੰਜਾਬ ਦੇ ਹਿੱਸੇ ਵਿੱਚੋਂ ਗਏ ਹਨ।
ਇਸ ਨਾਲ ਹੀ ਐਕਸਾਈਜ ਟੈਕਸ ਵਿੱਚੋਂ ਪੰਜਾਬ ਨੂੰ ਮਿਲਣ ਵਾਲੇ 42 ਫੀਸਦੀ ਨਾਲ 63 ਪੈਸੇ ਵੀ ਪੰਜਾਬ ਦੀ ਜੇਬ ਵਿੱਚੋਂ ਹੀ ਜਾਣਗੇ। ਜਦੋਂ ਕਿ ਬੇਸ ਤੇਲ ਕੰਪਨੀਆਂ ਅਤੇ ਪੈਟਰੋਲ ਡੀਲਰਾਂ ਦੀ ਕਮਾਈ ਦੇ ਹਿੱਸੇ ਵਿੱਚੋਂ ਮਿਲਣ ਵਾਲਾ ਇਨਕਮ ਟੈਕਸ ਵੀ ਘੱਟ ਹੋਏਗਾ, ਉਸ ਵਿੱਚੋਂ ਵੀ ਪੰਜਾਬ ਦਾ ਹਿੱਸਾ ਜਾਏਗਾ। ਇਸ ਤਰਾਂ ਇਸ ਢਾਈ ਰੁਪਏ ਦੀ ਰਾਹਤ ਵਿੱਚ ਪੰਜਾਬ ਦੇ ਜੇਬ ਵਿੱਚੋਂ 1 ਰੁਪਏ 30 ਪੈਸੇ ਦੇ ਲਗਭਗ ਜਾ ਰਿਹਾ ਹੈ।
ਬਾਰਡਰ ਏਰੀਆ ਦੇ ਪੈਟਰੋਲ ਪੰਪ ਹੋ ਸਕਦੇ ਹਨ ਬੰਦ
ਪੰਜਾਬ ਦੇ ਬਾਰਡਰ ਏਰੀਆ ਦੇ ਨੇੜੇ ਪੈਂਦੇ ਸ਼ਹਿਰਾਂ ਵਿੱਚ ਪੈਂਦੇ ਪੈਟਰੋਲ ਪੰਪ ਬੰਦ ਹੋਣ ਕੰਢੇ ਪੁੱਜ ਸਕਦੇ ਹਨ, ਕਿਉਂਕਿ ਪੈਟਰੋਲ ਦੇ ਰੇਟ ਪਹਿਲਾਂ ਹੀ ਹਰਿਆਣਾ ਅਤੇ ਚੰਡੀਗੜ੍ਹ ਸਣੇ ਹਿਮਾਚਲ ਤੋਂ ਜ਼ਿਆਦਾ ਮਹਿੰਗੇ ਸਨ ਪਰ ਹੁਣ ਡੀਜ਼ਲ ਦੇ ਰੇਟ ਵਿੱਚ ਵੀ ਕਾਫ਼ੀ ਜ਼ਿਆਦਾ ਫਰਕ ਪੈ ਗਿਆ ਹੈ। ਇਸ ਲਈ ਜਿਹੜੇ ਬਾਰਡਰ ਏਰੀਆ ‘ਤੇ ਪੈਂਦੇ ਪੰਪ ਡੀਜ਼ਲ ਨੂੰ ਵੇਚ ਕੇ ਆਪਣਾ ਕੰਮ ਚਲਾ ਰਹੇ ਸਨ ਹੁਣ ਆਮ ਲੋਕ ਸੂਬੇ ਦੇ ਪੰਪਾਂ ਤੋਂ ਮਹਿੰਗਾ ਡੀਜ਼ਲ ਵੀ ਲੈਣ ਦੀ ਥਾਂ ਗੁਆਂਢੀ ਸੂਬਿਆਂ ਦੇ ਪੰਪਾਂ ‘ਤੇ ਜਾਣਗੇ, ਇਸ ਲਈ ਉਨ੍ਹਾਂ ਦੇ ਪੈਟਰੋਲ ਪੰਪ ਬੰਦ ਹੋਣ ਦੀ ਕਗਾਰ ‘ਤੇ ਪੁੱਜ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੱਤ ਮੰਤਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਦਾ ਐਲਾਨ
ਮਾਘੀ ਮੌਕੇ 40 ਮੁਕਤਿਆਂ ਦੀ ਸ਼ਹਾਦਤ ਤੇ ਨਮਨ ਹੋਣ ਤੋਂ ਬਾਦ ਕੀਤੀ ਪ੍ਰੈਸ ਕਾਨਫਰੰਸ | Sh. Muktsar Sahib
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਮਾਘੀ ਦੇ ਪਵਿੱਤਰ ਦਿਨ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਨਹਿਰੀ ਵਿਸ਼ਰਾਮ ਘਰ ਵਿਖੇ ਪੱਤਰਕਾਰਾਂ ਨਾਲ ਕਾਨਫਰੰਸ ਦੌਰਾਨ ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਦਾ ਐਲਾਣ ਕੀਤਾ ਜਿੰਨ੍ਹਾਂ ਵਿਚ ਜਲਾਲਾਬਾਦ ਰੋਡ ਤੇ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਕਰਵਾਉਣਾ ਅਤੇ ਸਟੇਡੀਅਮ ਤੇ ਪੰਜਾਬ ਯੁਨੀਵਰਸਿਟੀ ਦੇ ਖੇਤਰੀ ਕੇਂਦਰ ਨੂੰ ਅਪਗ੍ਰੇਡ ਕਰਨਾ ਸ਼ਾਮਿਲ ਹੈ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਿੰਡ ਲਹਿਰੀ ਦਾ ਸਰਪੰਚ ਬਰਖਾਸਤ
ਮਾਘੀ ਮੌਕੇ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਕਰਨ ਦੇ ਮੁੱਦੇ ‘ਤੇ ਗੱਲ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਧਾਰਮਿਕ ਸਮਾਗਮ ਸਿਆਸਤ ਤੋਂ ਮੁਕਤ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਨੂੰ ਵੀ ਧਾਰਮਿਕ ਮੇਲਿਆਂ ਨੂੰ ਸਿਆਸਤ ਦੇ ਅਖਾੜੇ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਸਿਆਸਤ ਕਰਨ ਲਈ ਸਿਆਸੀ ਪਾਰਟੀਆਂ ਕੋਲ ਹੋਰ ਬਹੁਤ ਮੰਚ ਹਨ। ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਸ਼ਹਿਰ ਵਿੱਚ ਜਲਾਲਾਬਾਦ ਰੋਡ ਤੇ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਲਈ ਉਹ ਤੁਰੰਤ ਫੰਡ ਜਾਰੀ ਕਰਨਗੇ ਅਤੇ ਛੇਤੀ ਹੀ ਇਸ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਦਾ ਨੀਂਹ ਪੱਥਰ ਸਾਬਕਾ ਉਪ ਮੁੱਖ ਮੰਤਰੀ ਨੇ ਬਹੁਤ ਸਮਾਂ ਪਹਿਲਾਂ ਰੱਖਿਆ ਸੀ ਪਰ ਉਸਾਰੀ ਸ਼ੁਰੂ ਨਹੀਂ ਕਰਵਾਈ ਸੀ।
ਇਹ ਵੀ ਪੜ੍ਹੋ : ਭਾਰਤ ਵਿੱਚ ਘਟਦੇ ਗਰੀਬੀ ਦਰ ਦੇ ਅੰਕੜੇ
ਉਨਾਂ ਕਿਹਾ ਕਿ ਇਸ ਤੋਂ ਬਿਨਾਂ ਪਿੱਛਲੀ ਕੈਪਟਨ ਸਰਕਾਰ ਸਮੇਂ ਬਣਾਏ ਸ੍ਰੀ ਮੁਕਤਸਰ ਸਾਹਿਬ ਦੇ ਸਟੇਡੀਅਮ, ਚਾਰ ਯਾਦਗਾਰੀ ਦਰਵਾਜਿਆਂ ਅਤੇ ਮੁਕਤ ਏ ਮਿਨਾਰ ਯਾਦਗਾਰ ਦੀ ਮੁਰਮੰਤ ਲਈ ਵੀ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਜਾਣਗੇ। ਪੰਜਾਬ ਯੁਨੀਵਰਸਿਟੀ ਦੇ ਖੇਤਰੀ ਕੇਂਦਰ ਦੀ ਇਮਾਰਤ ਦੇ ਸਬੰਧ ਵਿੱਚ ਪੁੱਛੇ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਯੁਨੀਵਰਸਿਟੀ ਤੋਂ ਉਸਦੇ ਵਿੱਤੀ ਘਾਟੇ ਸਬੰਧੀ ਰਿਪੋਰਟ ਮੰਗੀ ਹੈ ਤਾਂ ਜੋ ਇਸ ਸਬੰਧੀ ਅਗਲੇ ਬਜਟ ਵਿਚ ਉਪਬੰਧ ਕੀਤਾ ਜਾ ਸਕੇ। ਵਿੱਤ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕ ਅਤੇ ਠੋਸ ਕਚਰੇ ਦੇ ਨਿਪਟਾਰੇ ਲਈ ਡੰਪ ਬਣਾਉਣ ਲਈ ਫੰਡ ਮੁਹੱਈਆ ਕਰਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਵਿਕਾਸ ਪ੍ਰੋਜੈਕਟ ਲਈ ਫੰਡ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਿੱਚ ਆਪਣਾ ਵਿਸਵਾਸ਼ ਪ੍ਰਗਟਾਇਆ ਸੀ ਅਤੇ ਸਰਕਾਰ ਵੀ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦ੍ਰਿੜ ਸਕੰਲਪਿਤ ਹੈ। ਉਨਾਂ ਕਿਹਾ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ 428 ਬਿੰਦੂ ਸਨ ਜਿੰਨਾਂ ਵਿੱਚੋ 125 ਤੋਂ ਵੱਧ ਉਹ ਚੋਣ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਲਈ ਕੋਈ ਵਿੱਤੀ ਪ੍ਰਬੰਧ ਦੀ ਜਰੂਰਤ ਨਹੀਂ ਸੀ। ਉਨਾਂ ਕਿਹਾ ਕਿ ਬੇਸ਼ਕ ਪਿੱਛਲੀ ਸਰਕਾਰ ਖਾਲੀ ਖ਼ਜਾਨਾ ਸਾਨੂੰ ਵਿਰਾਸਤ ਵਿਚ ਦੇ ਕੇ ਗਈ ਹੈ ਫਿਰ ਵੀ ਕਾਂਗਰਸ ਸਰਕਾਰ ਨੇ ਕਿਸਾਨੀ ਕਰਜੇ ਮਾਫੀ ਅਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੁਨਿਟ ਬਿਜਲੀ ਦੇਣ ਵਰਗੇ ਆਪਣੇ ਅਹਿਮ ਚੋਣ ਵਾਅਦੇ ਪੂਰੇ ਕਰਨ ਦੀ ਪ੍ਰਕ੍ਰਿਆ ਆਰੰਭੀ ਹੋਈ ਹੈ।
ਸੂਬੇ ਵਿਚ ਕਪਾਹ ਤੇ ਝੋਨੇ ਦੀ ਰਿਕਾਰਡ ਉਤਪਾਦਨ ਦੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇਸ ਨਾਲ ਰਾਜ ਦੇ ਅਰਥਚਾਰੇ ਵਿਚ 15000 ਕਰੋੜ ਰੁਪਏ ਸ਼ਾਮਿਲ ਹੋਏ ਹਨ। ਜਦ ਕਿ ਪਿੱਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਖੇਤੀ ਸੈਕਟਰ ਤਬਾਹੀ ਦੇ ਕੰਢੇ ਪਹੁੰਚ ਗਿਆ ਸੀ।  ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਅਰਥਚਾਰੇ ਨੂੰ ਲੀਹ ਤੇ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਚੌਥਾ ਬਜਟ ਵਾਧੂ ਮਾਲੀਏ ਵਾਲਾ ਬਜਟ ਹੋਵੇਗਾ।
ਇਹ ਵੀ ਪੜ੍ਹੋ : WTC Final : ਅਸਟਰੇਲੀਆ ਨੂੰ 296 ਦੌੜਾਂ ਦੀ ਲੀੜ, 6 ਵਿਕਟਾਂ ਬਾਕੀ
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ, ਐਸ.ਐਸ.ਪੀ. ਸੁਸ਼ੀਲ ਕੁਮਾਰ, ਕਾਂਗਰਸ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਸੀਨਿਅਰ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ, ਗੁਰਸੰਤ ਸਿੰਘ ਬਰਾੜ, ਹਰਚਰਨ ਸਿੰਘ ਸੋਥਾ, ਬੀਬੀ ਚਰਨਜੀਤ ਕੌਰ ਬਰਾੜ, ਬਲਾਕ ਪ੍ਰਧਾਨ ਭਿੰਦਰ ਸ਼ਰਮਾ, ਸਿਮਰਜੀਤ ਸਿੰਘ, ਸਖਵਿੰਦਰ ਸਿੰਘ, ਗਰਪ੍ਰੀਤ ਸਿੰਘ ਗਿੱਲ ਆਦਿ ਵੀ ਹਾਜਰ ਸਨ।
ਬਠਿੰਡਾ (ਅਸ਼ੋਕ ਵਰਮਾ)। ਥਰਮਲ ਮੁਲਾਜ਼ਮਾਂ ਵੱਲੋਂ ਦਿੱਤੇ ਧਰਨੇ ਕਾਰਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅੱਜ ਬਠਿੰਡਾ ਦਫ਼ਤਰ ਵਿੱਚ ‘ਸੰਗਤ ਦਰਸ਼ਨ’ ਪ੍ਰੋਗਰਾਮ ਨਾ ਕਰ ਸਕੇ   ਖ਼ਜ਼ਾਨਾ ਮੰਤਰੀ ਵੱਲੋਂ ਹਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਲੋਕਾਂ  ਦੀਆਂ  ਮੁਸ਼ਕਲਾਂ  ਦੇ ਨਿਪਟਾਰੇ ਲਈ ਸਥਾਨਕ ਪੰਚਾਇਤ ਭਵਨ ਵਿੱਚ ਬਣਾਏ ਦਫ਼ਤਰ ਵਿੱਚ ‘ਸੰਗਤ ਦਰਸ਼ਨ’ ਪ੍ਰੋਗਰਾਮ ਕੀਤਾ ਜਾਂਦਾ ਹੈ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਅੱਜ ਥਰਮਲ  ਮੁਲਾਜ਼ਮਾਂ  ਨੇ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਇਹ ਮੁਲਾਜ਼ਮ ਪਿਛਲੇ ਕਰੀਬ ਦੋ ਤਿੰਨ ਮਹੀਨਿਆਂ ਤੋਂ ਥਰਮਲ ਬੰਦ ਕਰਨ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ ਥਰਮਲ ਦੇ ਮੁਲਾਜ਼ਮ ਆਗੂਆਂ  ਦਾ ਕਹਿਣਾ ਹੈ ਕਿ ਉਨ੍ਹਾਂ  ਦੇ ਧਰਨੇ ਕਾਰਨ ਮਨਪ੍ਰੀਤ ਬਾਦਲ ਨੂੰ ਆਪਣਾ ਸੰਗਤ ਦਰਸ਼ਨ ਪ੍ਰੋਗਰਾਮ ਰੱਦ ਕਰਨਾ ਪਿਆ ਹੈ। (Thermal Employees)
ਅੱਜ ਥਰਮਲ ਦੇ ਪੱਕੇ ਤੇ ਕੰਟਰੈਕਟ ਮੁਲਾਜ਼ਮਾਂ  ਨੇ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਤਾਂ  ਪਿਲਸ ਨੂੰ ਹੱਥਾਂ  ਪੈਰਾਂ  ਦੀ ਪੈ ਗਈ ਵਿੱਤ ਮੰਤਰੀ ਦੇ ਦਫਤਰ ਅੱਗੇ ਸੁਰੱਖਿਆ ਦੇ ਪੱਖ ਤੋਂ ਪੁਲਿਸ ਦੀ ਨਫਰੀ ਨੂੰ ਤਾਇਨਾਤ ਕੀਤਾ ਹੋਇਆ ਸੀ  ਥਰਮਲ ਪਲਾਂਟ ਬੰਦ ਕਰਨ ਤੋਂ ਭੜਕੇ ਮੁਲਾਜਮਾਂ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਨੂੰ ਲਗਾਤਾਰ ਨਿਸ਼ਾਨਾ ਬਨਾਉਣਾ ਜਾਰੀ ਰੱਖਿਆ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਜੇਕਰ ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤੇਜ ਕਰ ਦੇਣਗੇ। (Thermal Employees)
Ram Mandir : ਅਮਿਤਾਭ ਬੱਚਨ ਨੇ ਸਥਾਪਨਾ ਤੋਂ ਪਹਿਲਾਂ ਅਯੁੱਧਿਆ ’ਚ ਕਿਉਂ ਖਰੀਦਿਆ 14.5 ਕਰੋੜ ਦਾ ਪਲਾਟ? ਜਾਣੋ ਕਾਰਨ
ਅੱਜ ਵੀ ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂ ਦੀਪਕ ਬਾਂਸਲ ਨੇ ਧਰਨੇ ‘ਚ ਸ਼ਮੂਲੀਅਤ ਕੀਤੀ ਸ੍ਰੀ ਬਾਂਸਲ ਨੇ ਆਖਿਆ ਕਿ ਬਠਿੰਡਾ ਥਰਮਲ ਨਾਲ ਆਮ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਨਾਲ ਸਰਕਾਰ ਖਜਾਨਾ ਭਰਨ ਵਾਸਤੇ ਖਿਲਵਾੜ ਕਰ ਰਹੀ ਹੈ ਤਾਲਮੇਲ ਕਮੇਟੀ ਦੇ ਕਨਵੀਨਰ ਪ੍ਰਕਾਸ਼ ਸਿੰਘ ਅਤੇ ਜੁਆਇੰਟ ਫੋਰਮ ਦੇ ਆਗੂ ਗੁਰਸੇਵਕ ਸਿੰਘ ਨੇ ਆਖਿਆ ਕਿ ਬਠਿੰਡਾ ਥਰਮਲ ਬੰਦ ਹੋਣ ਦੀ ਸੂਰਤ ਵਿੱਚ ਰੁਜ਼ਗਾਰ ਨੂੰ ਢਾਹ ਲੱਗਣ ਲੱਗੀ ਹੈ ਅਤੇ ਆਉਂਦੇ ਸਮੇਂ ‘ਚ ਖਪਤਕਾਰਾਂ  ‘ਤੇ ਇਸ ਦਾ ਮਾੜਾ ਅਸਰ ਪਵੇਗਾ ਆਗੂਆਂ  ਨੇ ਆਖਿਆ ਕਿ ਖ਼ਜ਼ਾਨਾ ਮੰਤਰੀ ਨੇ ਚੋਣਾਂ  ਤੋਂ ਪਹਿਲਾਂ  ਵਾਅਦਾ ਕੀਤਾ ਕਿ ਥਰਮਲ ਬੰਦ ਨਹੀਂ ਕੀਤਾ ਜਾਵੇਗਾ ਪਰ ਹੁਣ ਸਰਕਾਰ ਵਾਅਦਿਆਂ ਤੋਂ ਭੱਜ ਗਈ ਹੈ। (Thermal Employees)
ਤਾਲਮੇਲ ਕਮੇਟੀ ਆਗੂ ਅਸ਼ਵਨੀ ਕੁਮਾਰ ਨੇ ਦੋਸ਼ ਲਾਇਆ ਕਿ ਸਰਕਾਰ ਨੇ ਸਰਕਾਰੀ ਥਰਮਲ ਪਲਾਂਟ  ਬੰਦ ਕਰਕੇ ਇੱਥੇ ਕੰਮ ਕਰਦੇ ਮੁਲਾਜਮਾਂ  ਨਾਲ ਧੋਖਾ ਕੀਤਾ ਹੈ ਉਨ੍ਹਾਂ ਆਖਿਆ ਕਿ ਚੋਣਾਂ  ਵੇਲੇ ਲੋਕਾਂ  ਨੂੰ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਨੇ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਦੀ ਥਾਂ  ਪਹਿਲਾਂ  ਕੰਮ ‘ਤੇ ਲੱਗੇ ਲੋਕਾਂ  ਦੇ ਰੁਜ਼ਗਾਰ ਖੋਹ ਲਏ ਹਨ।
ਮੁਲਾਜ਼ਮ ਆਗੂ ਪ੍ਰਕਾਸ਼ ਸਿੰਘ ਨੇ ਕਿਹਾ ਕਿ ਜੇਕਰ ਸਰਕਾਰੀ ਥਰਮਲ ਪਲਾਂਟ  ਪੱਕੇ ਤੌਰ ‘ਤੇ ਬੰਦ ਕਰ ਦਿੱਤੇ ਗਏ ਤਾਂ ਰੈਗੂਲਰ ਅਤੇ ਦਿਹਾੜੀਦਾਰ ਕਾਮਿਆਂ  ਦੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ ਉਨ੍ਹਾਂ ਦੱਸਿਆ ਕਿ ਕੰਟਰੈਕਟ ਵਰਕਰਾਂ ਨੂੰ ਤਾਂ ਵੱਡੀ ਸੱਟ ਵੱਜੇਗੀ ਕਿਉਂਕਿ ਪੱਕੇ ਹੋਣ ਦੀ ਆਸ ‘ਚ ਪਿਛਲੇ ਲੰਬੇ ਸਮੇਂ ਤੋਂ ਮਾਮੂਲੀ ਤਨਖਾਹਾਂ  ‘ਤੇ ਕੰਮ ਕਰਦੇ ਆ ਰਹੇ ਹਨ ਤੇ ਇੰਨ੍ਹਾਂ ‘ਚੋਂ ਜਿਆਦਾਤਰ ਦੀ ਕੋਈ ਹੋਰ ਨੌਕਰੀ ਪ੍ਰਾਪਤ ਕਰਨ ਦੀ ਉਮਰ ਵੀ ਲੰਘ ਗਈ ਹੈ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਖਜ਼ਾਨਾ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰੀ ਫੈਸਲੇ ਦੇ ਵਿਰੋਧ ‘ਚ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। (Thermal Employees)
ਕੱਚੇ ਕਾਮਿਆਂ ਵੱਲੋਂ ਪੱਕੇ ਮੋਰਚੇ ਦੀ ਤਿਆਰੀ | Thermal Employees
ਬਠਿੰਡਾ ਥਰਮਲ ਬੰਦ ਕਰਨ ਦੇ ਵਿਰੋਧ ‘ਚ ਕੱਚੇ ਕਾਮਿਆਂ ਨੇ ਪਹਿਲੀ ਜਨਵਰੀ ਤੋਂ ਲਾਏ ਜਾਣ ਵਾਲੇ ਪੱਕੇ ਮੋਰਚੇ ਦੀ ਤਿਆਰੀ ਵਿੱਢ ਦਿੱਤੀ ਹੈ ਪਿੰਡ ਸਿਵੀਆਂ ‘ਚ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਅਮਰੀਕ ਸਿੰਘ ਸਿਵੀਆਂ ਦੀ ਅਗਵਾਈ ਹੇਠ ਕੱਚੇ ਕਾਮਿਆਂ ਨੇ ਮੋਰਚੇ ਲਈ ਆਟਾ,ਚਾਹ ਪੱਤੀ, ਖੰਡ ਤੇ ਗੁੜ ਆਦਿ ਇਕੱਠਾ ਕੀਤਾ ਮੁਲਾਜ਼ਮ ਆਗੂਆਂ ਨੇ ਪਿੰਡ ਵਾਸੀਆਂ ਨੂੰ ਸਰਕਾਰੀ ਥਰਮਲ ਬੰਦ ਹੋਣ ਦੇ ਆਮ ਲੋਕਾਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਅਤੇ ਸੰਘਰਸ਼ ਲਈ ਹਮਾਇਤ ਦੀ ਮੰਗ ਕੀਤੀ ਕਿਸਾਨ ਆਗੂ ਅਮਰੀਕ ਸਿੰਘ ਨੇ ਮੋਰਚੇ ‘ਚ ਪ੍ਰੀਵਾਰਾਂ ਸਮੇਤ ਸ਼ਾਮਲ ਹੋਣ ਦਾ ਭਰੋਸਾ ਦਿਵਾਇਆ ਅਤੇ ਵਿੱਤ ਮੰਤਰੀ ਦੇ ਨਾਦਰਸ਼ਾਹੀ ਵਤੀਰੇ ਦੀ ਨਿਖੇਧੀ ਕੀਤੀ। (Thermal Employees)
ਥਰਮਲ ਕਾਮਿਆਂ ਨੇ ਮਨਪ੍ਰੀਤ ਬਾਦਲ ਖਿਲਾਫ਼ ਕੱਢੀ ਭੜਾਸ
ਥਰਮਲ ਬੰਦੀ ਨੂੰ ਲੈ ਕੇ ਵਿੱਤ ਮੰਤਰੀ ‘ਤੇ ਤਿੱਖੇ ਸ਼ਬਦੀ ਹਮਲੇ | Manpreet Badal
ਸਰਕਾਰ ਦੇ ਫੈਸਲੇ ਖਿਲਾਫ ਭੜਕਿਆਂ ਸੰਘਰਸ਼ੀ ਭਾਈਚਾਰਾ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਤਾਪ ਬਿਜਲੀ ਘਰ ਪੱਕੇ ਤੌਰ ‘ਤੇ ਬੰਦ ਕਰਨ ਦੇ ਫੈਸਲੇ ਨੂੰ ਲੈਕੇ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਲਾਜ਼ਮ, ਜਨਤਕ ਅਤੇ ਸਿਆਸੀ ਧਿਰਾਂ ਦੇ ਨਿਸ਼ਾਨੇ ‘ਤੇ ਰਹੇ ਥਰਮਲ ਦੇ ਗੇਟ ਅੱਗੇ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਦਿੱਤੇ ਰੋਸ ਧਰਨੇ ਦੌਰਾਨ ਮੁਲਾਜ਼ਮ ਆਗੂਆਂ ਨੇ ਵਿੱਤ ਮੰਤਰੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਇਸ ਮਾਮਲੇ ‘ਤੇ ਸੰਘਰਸ਼ ਨੂੰ ਜਿੱਤ ਪ੍ਰਾਪਤੀ ਤੱਕ ਲਿਜਾਣ ਦਾ ਐਲਾਨ ਕੀਤਾ। (Manpreet Badal)
ਅੱਜ ਦੇ ਧਰਨੇ ਨੂੰ ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂ ਦੀਪਕ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਆਪਣੇ ਹਿੱਤਾਂ ਦੀ ਰਾਖੀ ਦੀ ਆਸ ਲਾਉਂਦਿਆਂ ਜਿਸ ਮਨਪ੍ਰੀਤ ਬਾਦਲ ਨੂੰ ਜਿੱਤ ਦਿਵਾਈ ਉਹੀ ਹੁਣ ਬਠਿੰਡੇ ਦਾ ਦੁਸ਼ਮਣ ਬਣ ਗਿਆ ਹੈ ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ ,ਪ੍ਰਕਾਸ਼ ਸਿੰਘ ਅਤੇ ਰਜਿੰਦਰ ਸਿੰਘ ਨਿੰਮਾ ਨੇ ਕਿਹਾ ਕਿ ਸਰਕਾਰ ਬਠਿੰਡਾ ਥਰਮਲ ਮੁਲਾਜ਼ਮਾਂ ਦੇ ਹਵਾਲੇ ਕਰੇ ਉਹ 4 ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਦੇਣਗੇ ਅਤੇ ਕਿਸੇ ਮੁਲਾਜ਼ਮ ਨੂੰ ਵੀ ਨਹੀਂ ਹਟਾਇਆ ਜਾਏਗਾ। (Manpreet Badal)
Deepfake : ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ
ਉਨ੍ਹਾਂ ਦੱਸਿਆ ਕਿ ‘ਥਰਮਲ ਬਚਾਓ ਮੋਰਚੇ ‘ ਵੱਲੋਂ 23 ਦਸੰਬਰ ਨੂੰ ਵਿੱਤ ਮੰਤਰੀ ਦੇ ਦਫਤਰ ਅੱਗੇ ਮੋਰਚਾ ਲਾਇਆ ਜਾਏਗਾ ਉਨ੍ਹਾਂ ਕਿਹਾ ਕਿ ‘ਥਰਮਲ ਬਚਾਓ ਮੋਰਚੇ’ ਤਹਿਤ ਮਨਪ੍ਰੀਤ ਸਿੰਘ ਬਾਦਲ ਨੂੰ ਲੋਕ ਕਚਹਿਰੀ ਵਿਚ ਖੜ੍ਹਾਇਆ ਜਾਏਗਾ ਕਿਉਂਕਿ ਉਹ ਥਰਮਲ ਦੇ ਗੇਟ ‘ਤੇ ਧਰਨੇ ਦੌਰਾਨ ਸਹੁੰ ਖਾ ਕੇ ਪਲਟੀ ਮਾਰ ਗਏ ਹਨ ਤਾਲਮੇਲ ਕਮੇਟੀ ਦੇ ਆਗੂ ਅਸ਼ਵਨੀ ਕੁਮਾਰ ਨੇ ਵਿੱਤ ਮੰਤਰੀ ‘ਤੇ ਬਠਿੰਡਾ ਥਰਮਲ ਬੰਦ ਕਰਾਉਣ ‘ਚ ਮੋਹਰੀ ਭੂਮਿਕਾ ਨਿਭਾਉਣ ਦੇ ਦੋਸ਼ ਲਾਏ ਅਤੇ ਕਿਹਾ ਕਿ ਉਹ ਮਸਲਾ ਗੱਲਬਾਤ ਰਾਹੀਂ ਨਿਬੇੜਨ ਦੇ ਰੌਂਅ ਵਿਚ ਸਨ
Ram Mandir : ਅਮਿਤਾਭ ਬੱਚਨ ਨੇ ਸਥਾਪਨਾ ਤੋਂ ਪਹਿਲਾਂ ਅਯੁੱਧਿਆ ’ਚ ਕਿਉਂ ਖਰੀਦਿਆ 14.5 ਕਰੋੜ ਦਾ ਪਲਾਟ? ਜਾਣੋ ਕਾਰਨ
ਪਰ ਵਿੱਤ ਮੰਤਰੀ ਦੀ ਸ਼ੱਕੀ ਭੂਮਿਕਾ ਨੇ ਹੁਣ ਉਨ੍ਹਾਂ ਨੂੰ ‘ਕਰੋ ਜਾਂ  ਮਰੋ’ ਦੀ ਲੜਾਈ ਲੜਨ ਲਈ ਮਜ਼ਬੂਰ ਕਰ ਦਿੱਤਾ ਹੈ। ਮੁਲਾਜ਼ਮ ਆਗੂ ਜਸਵਿੰਦਰ ਸਿੰਘ, ਰਜਿੰਦਰ ਸਿੰਘ ਨਿੰਮਾ, ਨਾਇਬ ਸਿੰਘ ,ਤੇਜਾ ਸਿੰਘ,ਰਘਬੀਰ ਸਿੰਘ ਸੈਣੀ,ਬਾਬੂ ਸਿੰਘ ਰੋਮਾਣਾ ਅਤੇ ਮੇਜਰ ਸਿੰਘ ਦਾਦੂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ‘ਚ ਦਰਜ ਕੀਤਾ ਹੋਇਆ ਹੈ ਕਿ ਥਰਮਲ ਬੰਦ ਨਹੀਂ ਕੀਤਾ ਜਾਏਗਾ ਜਿਸ ਤੋਂ ਹੁਣ ਹਕੂਮਤ ਮੁੱਕਰ ਗਈ ਹੈ। (Manpreet Badal)
ਸਰਕਾਰੀ ਫੈਸਲੇ ਤੋਂ ਭੜਕੇ ਇੰਜੀਨੀਅਰ | Manpreet Badal
ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸ਼ੀਏਸ਼ਨ ਨੇ ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਸਕੱਤਰ ਅਭਿਸ਼ੇਕ ਗੋਇਲ ਨੇ ਥਰਮਲ ਪਲਾਂਟ ਬੰਦ ਕਰਨ ਦਾ ਵਿਰੋਧ ਕਰਦਿਆਂ  ਕਿਹਾ ਕਿ ਥਰਮਲ ਦੇ ਨਵੀਨੀਕਰਨ ‘ਤੇ ਕਰੋੜਾਂ ਰੁਪਏ ਖ਼ਰਚੇ ਹਨ ਜਿਸ ਕਾਰਨ ਹਾਲੇ ਦਸ ਵਰ੍ਹੇ ਹੋਰ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਜਿਸ ਕੇਂਦਰੀ ਬਿਜਲੀ ਅਥਾਰਟੀ ਦੀਆਂ  ਹਦਾਇਤਾਂ ਦਾ ਬਹਾਨਾ  ਬਣਾਕੇ ਬਠਿੰਡਾ ਥਰਮਲ ਬੰਦ ਕੀਤਾ ਜਾ ਰਿਹਾ ਹੈ। (Manpreet Badal)
ਉਸ ਅਥਾਰਟੀ ਵੱਲੋਂ ਅਜਿਹੇ  ਕੋਈ ਦਿਸ਼ਾ ਨਿਰਦੇਸ਼ ਹੀ ਨਹੀਂ ਹਨ ਉਨ੍ਹਾਂ  ਕਿਹਾ ਕਿ ਬਠਿੰਡਾ ਥਰਮਲ ਨੂੰ ਸਾਰਾ ਸਾਲ ਚੱਲਣ ਦਿੱਤਾ ਜਾਵੇ ਤਾਂ ਇਸ ਪਲਾਂਟ ਤੋਂ ਬਿਜਲੀ ਦੀ ਲਾਗਤ ਬਹੁਤ ਘੱਟ ਆਵੇਗੀ, ਜਦੋਂ ਕਿ ਪ੍ਰਾਈਵੇਟ ਥਰਮਲਾਂ  ਤੋਂ ਇਹੋ ਬਿਜਲੀ ਕਾਫੀ ਜ਼ਿਆਦਾ ਮਹਿੰਗੀ ਖ਼ਰੀਦੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਬਠਿੰਡਾ ਥਰਮਲ ਬੰਦ ਕਰਨ ਨਾਲ ਮਸਾਂ 18-19 ਕਰੋੜ ਰੁਪਏ ਦੀ ਬੱਚਤ ਹੋਵੇਗੀ ਜਦੋਂਕਿ ਨੁਕਸਾਨ ਅਰਬਾਂ ਦਾ ਝੱਲਣਾ ਪਵੇਗਾ ਐਸੋਸੀਏਸ਼ਨ ਨੇ ਬਠਿੰਡਾ ਥਰਮਲ ਬੰਦ ਕਰਨ ਦੇ ਫੈਸਲੇ ‘ਤੇ ਗੌਰ ਕਰਨ ਦੀ ਸਲਾਹ ਦਿੰਦਿਆਂ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਨ੍ਹਾਂ ਨੇ ਵੀ ਸੜਕਾਂ ‘ਤੇ ਆਉਣ ਦਾ ਮਨ ਬਣਾ ਲਿਆ ਹੈ।
‘ਆਪ’ ਵੱਲੋਂ ਸੰਘਰਸ਼ ਨੂੰ ਭਰਾਤਰੀ ਮੋਢਾ | Manpreet Badal
ਆਮ ਆਦਮੀ ਪਾਰਟੀ  ਦੇ ਮਾਲਵਾ ਜੋਨ ਦੇ ਪ੍ਰਧਾਨ ਅਨਿਲ ਠਾਕੁਰ, ਸ਼ਹਿਰੀ ਜਿਲ੍ਹਾ ਪ੍ਰਧਾਨ ਭੁਪਿੰਦਰ ਬਾਂਸਲ ਅਤੇ ਜਿਲ੍ਹਾ ਪ੍ਰਧਾਨ ਦਿਹਾਤੀ ਨਵਦੀਪ ਸਿੰਘ ਜੀਦਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਥਰਮਲ ਨੇ ਵਿਕਾਸ ਦੇ ਨਵੇਂ ਦਰ ਖੋਲ੍ਹੇ ਸਨ ਤੇ ਇਹ ਬਠਿੰਡਾ ਦੀ ਸ਼ਾਨ ਸੀ ਜਿਸ ਦੀ ਸੁੰਦਰਤਾ ਨੂੰ ਕਾਂਗਰਸ ਰੂਪੀ ਗ੍ਰਹਿਣ ਲੱਗ ਗਿਆ ਹੈ  ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ‘ਚ 18 ਸੌ ਦੇ ਕਰੀਬ ਪੱਕੇ ਤੇ ਕੱਚੇ ਕਾਮਿਆਂ ਦੇ ਚੁੱਲ੍ਹੇ ਠੰਢੇ ਹੋਣ ਲਾਗੇ ਹਨ ਪਰ ਸਰਕਾਰ ਇਸ ਮੁੱਦੇ ‘ਤੇ ਅਸੰਵੇਦਨਸ਼ੀਲ ਬਣੀ ਹੋਈ ਹੈ। ਸ੍ਰੀ ਜੀਦਾ ਨੇ ਕਿਹਾ ਕੈਪਟਨ ਅਮਰਿੰਦਰ ਸਰਕਾਰ ਦੇ ਇਸ ਫੈਸਲੇ ਖਿਲਾਫ ਪਾਰਟੀ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਆਖਿਆ ਕਿ ਪਹਿਲਾਂ ਇਹ ਥਰਮਲ ਅਕਾਲੀ ਬੰਦ ਕਰਨ ਲੱਗੇ ਸਨ ਤੇ ਹੁਣ ਕਾਂਗਰਸ ਨੇ ਭੋਗ ਪਾ ਦਿੱਤਾ ਜਿਸ ਤੋਂ ਸਪੱਸ਼ਟ ਹੈ ਕਿ ਦੋਵੇਂ ਧਿਰਾਂ ਆਪਸ ਵਿਚ ਮਿਲੀਆਂ ਹੋਈਆਂ ਹਨ। (Manpreet Badal)
ਬਿਜਲੀ ਢਾਂਚਾ: ਮਨਪ੍ਰੀਤ ਬਾਦਲ ਦੇ ਨਾਂਅ ਖੁੱਲ੍ਹੀ ਚਿੱਠੀ-2
ਮੈਨੂੰ ਪੂਰਨ ਭਰੋਸਾ ਹੈ ਕਿ ਤੁਸੀ 66 ਕੇ.ਵੀ. ਸਬਸਟੇਸ਼ਨਾਂ ਨੂੰ ਵਾਪਸ ਟਰਾਂਸਮਿਸ਼ਨ ਕੰਪਨੀ ਅੰਦਰ ਭੇਜ ਕੇ ਇਤਿਹਾਸ ਰਚਣ ਦੇ ਨਾਲ-ਨਾਲ ਇਸ ਦੇ ਕੰਮ ਕਾਜ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਇਸ ਦਾ ਫਾਇਨਾਂਸ ਪਾਵਰਕੌਮ  ਨਾਲੋਂ ਵੱਖ ਕਰੋਗੇ ਜਿਸ ਨਾਲ ਇਸ ਕੰਪਨੀ ਦੇ ਮੁਨਾਫੇ ਤੇ ਘਾਟੇ ਦੀ ਤਸਵੀਰ ਸਪੱਸ਼ਟ ਰੂਪ ‘ਚ ਉੱਭਰ ਕੇ ਬਾਹਰ ਆ ਜਾਵੇਗੀ।
66 ਕੇ.ਵੀ. ਬਿਜਲੀ ਘਰਾਂ ਨੂੰ ਟਰਾਸਮਿਸ਼ਨ ਕਾਰਪੋਰੇਸ਼ਨ ਅਧੀਨ ਕਰਨ ਸਮੇਂ ਹੀ ਬਹੁਤ ਵੱਡਾ ਬਦਲਾਅ ਆਪ ਜੀ ਨੂੰ ਟਰਾਸਮਿਸ਼ਨ ਦੇ ਮੁਨਾਫੇ ਦੇ ਰੂਪ ‘ਚ ਦੇਖਣ ਨੂੰ ਮਿਲੇਗਾ।ਸਭ ਤੋਂ ਪਹਿਲਾਂ ਟਰਾਂਸਮਿਸ਼ਨ ‘ਚੋਂ ਠੇਕੇਦਾਰ ਪ੍ਰਣਾਲੀ ਬੰਦ ਕਰਨ ਦੀ ਵੱਡੀ ਲੋੜ ਹੈ ਇਹ ਠੇਕੇਦਾਰੀ ਸਿਸਟਮ ਬੇਰੁਜਗਾਰੀ ਨੂੰ ਵਧਾਉਣ ‘ਚ ਆਪਣਾ ਅਹਿਮ ਯੋਗਦਾਨ ਪਾਉਣ ਦੇ ਨਾਲ-ਨਾਲ ਰੁਪਏ ਨੂੰ ਸਿਰਫ ਇੱਕ ਹੀ ਆਦਮੀ ਕੋਲ ਇੱਕਠਾ ਹੋਣ ਲਈ ਵੀ ਪਹਿਲ ਦਿੰਦਾ ਹੈ ਠੇਕੇਦਾਰੀ ਸਿਸਟਮ ਸਾਡੀ ਯੋਗਤਾ ਦਾ ਸ਼ੋਸ਼ਨ ਵੀ ਨਾ ਮਾਤਰ ਮਿਹਆਨਾ ਦੇ ਕੇ ਕਰਦਾ ਹੈ।
ਇੱਥੇ ਮੈਂ ਆਪ ਜੀ ਦਾ ਧਿਆਨ ਲਿਆਕਤਹੀਣ ਲੋਕਾਂ ਤੇ ਪੈਸਾ ਕਮਾਊ ਪੁੱਤਾਂ ਦੇ ਘਟੀਆ ਫੈਸਲੇ ਪ੍ਰਤੀ ਦਿਵਾਉਣਾ ਚਾਹੁੰਦਾ ਹਾਂ ਕਿ ਪਿਛਲੀ ਪਾਵਰਕੌਮ ਦੀ ਮੈਨੇਜਮੈਂਟ ਨੇ ਸਾਡੇ 66 ਕੇ.ਵੀ. ਬਿਜਲੀ ਘਰਾਂ ਨੂੰ ਇਹ ਕਹਿ ਕੇ ਪ੍ਰਾਈਵੇਟ ਹੱਥਾਂ ‘ਚ ਸੌਂਪਣ ਲਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ‘ਚ ਅੰਦਰਖਾਤੇ ਫੈਸਲਾ ਕਰ ਲਿਆ ਕਿ 66 ਕੇ.ਵੀ. ਬਿਜਲੀ ਘਰਾਂ ‘ਚ ਸਟਾਫ ਦੀ ਘਾਟ ਕਾਰਨ ਅਸੀਂ ਇਨ੍ਹਾਂ ਨੂੰ ਚਲਾ ਨਹੀਂ ਸਕਦੇ
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ 66 ਕੇ.ਵੀ. ਬਿਜਲੀ ਘਰ ਸੱਚੀ-ਮੁੱਚੀ ਤਾਂ ਟਰਾਂਸਮਿਸ਼ਨ ਦਾ ਅਹਿਮ ਅੰਗ ਹਨ ਇਨ੍ਹਾਂ ਨੂੰ ਵੇਚਣ ਦੀ ਤਿਆਰੀ ਕੁਝ ਰਿਟਾਇਰ ਡਾਇਰੈਕਟਰ ਨਾਲ ਰੱਲ ਕੇ ਕੁਝ ਮੌਜੂਦਾ ਉਸ ਸਮੇਂ ਦੇ ਡਾਇਰੈਕਟਰਾਂ ਨੇ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਦਕਿ ਸਰਕਾਰ ਨੂੰ ਇਸ ਫੈਸਲੇ ਪ੍ਰਤੀ ਸਬਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਇਸ ਪ੍ਰਤੀ ਜਾਗਰੂਕ ਕੀਤਾ ਤਾਂ ਇਸ ਫੈਸਲੇ ਨੂੰ ਵਾਪਸ ਲਿਆ ਗਿਆ।
ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਸਾਰੀ ਦੁਨੀਆਂ ਅੰਦਰ ਕਾਰਪੋਰੇਟ ਅਦਾਰੇ ਕੰਮ ਕਰ ਰਹੇ ਹਨ ਵਧੀਆ ਸਿਸਟਮ ਚੱਲ ਰਿਹਾ ਹੈ ਪਰੰਤੂ ਇਸ ਨੂੰ ਕਿਉਂ ਰੋਕਿਆ ਗਿਆ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਸ ਪਬਲਿਕ ਸੈਕਟਰ ਦੇ ਅਦਾਰੇ ਅੰਦਰ ਅਨੇਕਾਂ ਬਿਜਲੀ ਘਰ ਹਨ, ਪਰੰਤੂ ਇੱਕ ਦੀ ਅੰਦਾਜਨ ਲਾਗਤ ਨਾਲ ਸਬੰਧਤ ਗੱਲ ਕਰਾਂਗਾ।
ਇੱਕ ਬਿਜਲੀ ਘਰ ਦੀ ਜਮੀਨ ਵੀ ਸਰਕਾਰੀ, ਬਿਲਡਿੰਗ ਵੀ ਸਰਕਾਰੀ ‘ਚ ਲੱਗਿਆ ਸਾਰਾ ਸਮਾਨ ਵੀ ਸਰਕਾਰੀ, ਬਿਜਲੀ ਘਰ ਬਣਾਇਆ ਵੀ ਸਰਕਾਰੀ ਕਰਮਚਾਰੀਆਂ ਨੇ, ਇਸ ਸਾਰੇ ਕੰਮ ਦੀ ਅੰਦਾਜ਼ਨ ਲਾਗਤ ਤਕਰੀਬਨ 7 ਕਰੋੜ ਤੋਂ 50 ਕਰੋੜ ਤੱਕ ਸਮੇਤ ਇਨਕਮਿੰਗ ਤੇ ਆਉਟਗੋਇੰਗ ਲਾਈਨਾਂ ਖਰਚ ਆਉਂਦਾ ਹੈ ਇੰਨਾ ਪੈਸਾ ਲਾ ਕੇ ਜਦ ਅਸੀਂ ਬਿਜਲੀ ਘਰ ਬਣਾ ਕੇ ਚਲਾਇਆ ਤਾਂ ਕਿਸ ਕਾਰਨ ਇਹ ਮੈਨੇਜਮੈਂਟਾਂ ਇੱਕ ਵਸਦੇ ਘਰ ਨੂੰ ਉਜਾੜਨ ‘ਤੇ ਤੁਲੀਆਂ ਹਨ ਇਨ੍ਹਾ ਬਿਜਲੀ ਘਰਾ ਨੂੰ ਪ੍ਰਾਈਵੇਟ ਠੇਕੇਦਾਰਾਂ ਨੂੰ ਤਿੰਨ ਸਾਲ ਟਰਾਇਲ ਬੇਸ ‘ਤੇ ਠੇਕੇ ਲਈ ਦਿੱਤਾ ਜਾਣਾ ਸੀ ਉਨ੍ਹਾਂ ਠੇਕੇਦਾਰ ਨੇ ਤਿੰਨਾਂ ਸਾਲਾਂ’ਚ ਮਲਾਈ ਛੱਕ ਜਾਣੀ ਸੀ ਤੇ ਬਿਜਲੀ ਘਰਾਂ ਨੂੰ ਕਬਾੜ ਦੀ ਦੁਕਾਨ ਬਣਾ ਕੇ ਸਾਨੂੰ ਵਾਪਸ ਦੇ ਕੇ ਚੱਲਦੇ ਬਣਨਾ ਸੀ।
ਇਸ ਦੇ ਨਾਲ ਉਸ ਸਮੇਂ ਦੀ ਸਰਕਾਰ ਨੇ ਕਾਰਪੋਰੇਸ਼ਨ ‘ਚ ਸਕਾਡਾ ਸਿਸਟਮ (ਸੁਪਰਵਾਈਜਰ ਕੰਟਰੋਲ ਐਂਡ ਡਾਟਾ) ਨੂੰ ਲਾਉਣ ਲਈ ਪ੍ਰਾਈਵੇਟ ਕੰਪਨੀਆਂ ਨਾਲ ਗੰਢਤੁੱਪ ਕਰਕੇ ਕਰੋੜਾਂ ਰੁਪਏ ਖਰਚ ਕੇ ਮਹਿੰਗਾ ਤਜ਼ਰਬਾ ਕਰਨ ਲਈ ਜਲੰਧਰ, ਲੁਧਿਆਣਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜੋ ਤਕਰੀਬਨ 21 ਤੋਂ ਵੱਧ ਬਿਜਲੀ ਘਰਾਂ ਦਾ ਕੰਟਰੋਲ ਇੱਕ ਜਗ੍ਹਾ ਕਰਕੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਕਦਮ ਚੁੱਕਿਆ ਸੀ, ਨੂੰ ਮੌਜੂਦਾ ਸਰਕਾਰ ਨੇ ਵੀ ਇੰਨ-ਬਿੰਨ ਲਾਗੂ ਕਰਨ ਦਾ ਪ੍ਰੋਗਰਾਮ ਬਣਾਇਆ ਹੈ, ਇਹ ਪੰਜਾਬ ਦੇ ਲੋਕਾਂ ਤੇ ਸਰਕਾਰ ਲਈ ਘਾਤਕ ਸਿੱਧ ਹੋ ਸਕਦਾ ਹੈ
ਇਸ ‘ਤੇ ਮੁੜ ਵਿਚਾਰ ਕਰਨ ਦੀ ਵੱਡੀ ਲੋੜ ਹੈ ਤੇ ਖਜਾਨੇ ਨੂੰ ਖੁਰਨ ਤੋਂ ਬਚਾਇਆ ਜਾ ਸਕਦਾ ਹੈ, ਇਸ ਸਬੰਧੀ ਐਸੋਸੀਏਸ਼ਨ, ਮੈਨੇਜਮੈਂਟ ਤੇ ਪੰਜਾਬ ਸਰਕਾਰ ਮਿਲ-ਬੈਠ ਕੇ ਵਿਚਾਰਾਂ ਸਾਂਝੀਆਂ ਕਰਨ ਤਾਂ ਇਸ ਦੇ ਨਤੀਜੇ ਹੋਰ ਵੀ ਵਧੀਆ ਮਿਲ ਸਕਦੇ ਹਨ ਮੈਂ ਹਾਈਟੈਕ ਜਮਾਨੇ ਵਾਲੇ ਵਿਕਾਸ ਦੇ ਵਿਰੁੱਧ ਨਹੀਂ ਹਾਂ ਪਰੰਤੂ ਵਿਚਾਰ-ਵਟਾਂਦਰਾ ਜਰੂਰੀ ਹੈ।
ਟਰਾਂਸਮਿਸ਼ਨ ਦੀਆਂ ਨਵੀਆਂ ਲਾਈਨਾਂ ਕੱਢਣ ਵੇਲੇ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਸਾਮਾਨ ਮਿਆਰ ਤੋਂ ਘਟੀਆ ਲਾਇਆ ਜਾਂਦਾ ਹੈ ਤੇ ਮਟੀਰੀਅਲ ਪਾਉਣ ਦੀ ਕਿਰਸ ਕੀਤੀ ਜਾਂਦੀ ਹੈ, ਜਿਸ ਦਾ ਨਤੀਜਾ ਪਿਛਲੇ ਸਮੇਂ ਅੰਦਰ ਪੰਜਾਬ ‘ਚ ਟਰਾਂਸਮਿਸ਼ਨ ਦੀਆਂ ਕਈ ਵੱਡੀਆਂ ਲਾਈਨਾਂ ਦੇ ਟਾਵਰ ਹਨੇਰੀ ਤੇ ਝੱਖੜ ਆਉਣ ਕਾਰਨ ਡਿੱਗ ਪਏ ਇਹ ਟਰਾਂਸਮਿਸ਼ਨ ਲਈ ਇੱਕ ਮੰਦਭਾਗੀ ਘਟਨਾ ਹੈ, ਇਸ ਦੀ ਜਾਂਚ ਪੜਤਾਲ ਦੀ ਅਹਿਮ ਲੋੜ ਹੈ ਕਿ ਅਜਿਹਾ ਕਿਉਂ ਹੋਇਆ ਜਦਕਿ ਜੋ ਲਾਈਨਾਂ ਸਾਡੇ ਬਿਜਲੀ ਬੋਰਡ ਦੇ ਕਾਮਿਆਂ ਨੇ ਕੱਢੀਆਂ ਸਨ ਉਨ੍ਹਾਂ ਦੇ ਟਾਵਰ ਤਕਰੀਬਨ 40-40 ਸਾਲ ਬੀਤਣ ਦੇ ਬਾਵਜੂਦ ਵੀ ਅਡੋਲ ਖੜ੍ਹੇ ਹਨ।
ਟਰਾਂਸਮਿਸ਼ਨ ਕੰਪਨੀ ਨੂੰ ਹੋਰ ਮਜਬੂਤ ਕਰਨ ਲਈ ਮੈਂ ਆਪ ਜੀ ਨੂੰ ਇੱਕ ਸੁਝਾਅ ਪੇਸ਼ ਕਰ ਰਿਹਾ ਹਾਂ ਕਿ, ਜਿਸ ਤਰ੍ਹਾਂ ਮੋਬਾਇਲ ਕੰਪਨੀਆਂ ਨੇ ਆਪਣੇ ਟਾਵਰ ਲਾ ਕੇ ਆਪਣਾ ਨੈੱਟਵਰਕ ਸਥਾਪਤ ਕਰ ਲਿਆ ਹੈ ਉਹ ਇਨਵੈਸਟਮੈਂਟ ਵਨ-ਟਾਇਮ ਹੋ ਗਈ ਅੱਜ ਤਾਂ ਉਹ ਉਸੇ ਨੈੱਟਵਰਕ ਦੇ ਪਾਰਟ ਹੋਰ ਕੰਪਨੀਆਂ ਜਾਂ ਲੋਕਾਂ ਨੂੰ ਕਿਰਾਏ ‘ਤੇ ਦੇ ਕੇ ਭਰਪੂਰ ਮੁਨਾਫਾ ਕਮਾ ਰਹੀਆਂ ਹਨ, ਠੀਕ ਇਸੇ ਤਰ੍ਹਾਂ ਮੇਰੀ ਟਰਾਸਮਿਸ਼ਨ ਵੀ ਅੱਜ ਤਕਰੀਬਨ ਆਪਣਾ ਵੱਡਾ ਨੈੱਟਵਰਕ ਪੰਜਾਬ ਤੇ ਹੋਰ ਨਾਲ ਲੱਗਦੇ ਸੂਬਿਆਂ ‘ਚ ਫੈਲਾ ਚੁੱਕੀ ਹੈ ਇਨਵੈਸਟਮੈਂਟ ਹੋ ਚੁੱਕੀ ਹੁਣ ਜਦੋਂ ਕਮਾਈ ਕਰਨ ਦਾ ਸਮਾਂ ਆਇਆ ਤਾਂ ਪ੍ਰਾਈਵੇਟ ਠੇਕੇਦਾਰੀ ਇਨ੍ਹਾਂ ਸਰਕਾਰਾਂ ਤੇ ਮੈਨੇਜਮੈਟਾਂ ਨਾਲ ਰਲ ਕੇ ਇਸ ਤੋਂ ਆਪਣੇ ਘਰ ਭਰਨ ਲਈ ਸਕਾਡਾ ਸਿਸਟਮ ਵਰਗੇ ਫੈਸਲਿਆਂ ਨੂੰ ਲਾਗੂ ਕਰਨ ਲਈ ਪੱਬਾਂਭਾਰ ਹਨ।
ਟਰਾਂਸਮਿਸ਼ਨ ਲਈ ਜੋ ਬਿਜਲੀ ਘਰਾਂ ‘ਚ ਲੱਗਣ ਵਾਲਾ ਸਮਾਨ ਖਰੀਦਿਆ ਜਾਂਦਾ ਹੈ ਉਹ ਟੈਂਡਰ ਪਾਰਦਰਸ਼ੀ ਤੇ ਨੈਸ਼ਨਲ ਜਾਂ ਇੰਟਰਨੈਸ਼ਨਲ ਦੇ ਹੋਣੇ ਚਾਹੀਦੇ ਹਨ ਤਾਂ ਜੋ ਖਰੀਦਿਆ ਜਾ ਰਿਹਾ ਮਟੀਰੀਅਲ ਗੁਣਵੱਤਾ ਦੀ ਕਸਵੱਟੀ ‘ਤੇ ਖਰਾ Àੁੱਤਰੇ ਇੱਥੇ ਸਿਆਣੇ ਬਜੁਰਗਾਂ ਦੀ ਕਹਾਵਤ ਲਾਗੂ ਹੁੰਦੀ ਹੈ ਮਹਿੰਗਾ ਰੋਵੇ ਇੱਕ ਬਾਰ ਤੇ ਸਸਤਾ ਰੋਵੇ ਬਾਰ-ਬਾਰ, ਠੀਕ ਇਸੇ ਤਰਜ ‘ਤੇ ਖਰੀਦ ਕਰਨ ਵੇਲੇ ਮਟੀਰੀਅਲ ਮਿਆਰ ਤੋਂ ਘਟੀਆ ਕੁਆਲਟੀ ਖਰੀਦਿਆ ਜਾ ਰਿਹਾ ਹੈ ਜਿਸ ਕਾਰਨ ਸੈਂਕੜੇ ਹਾਦਸੇ ਹੋਣ ਨਾਲ ਸਾਡੇ ਬਹੁਤ ਮੁਲਾਜ਼ਮ ਮੌਤ ਦਾ ਸ਼ਿਕਾਰ ਹੋ ਗਏ ਹਨ।
ਜੋ ਬਿਜਲੀ ਘਰ ਪ੍ਰਾਈਵੇਟ ਠੇਕੇਦਾਰਾਂ ਨੇ ਬਣਾਏ ਹਨ ਉਹਨਾਂ ਦੇ ਸਮਝੌਤਿਆਂ ਤੇ ਖਰਚੇ ਦੀ ਜਾਂਚ ਪੜਤਾਲ ਕਰਨ ਦੀ ਅੱਜ ਵੱਡੀ ਲੋੜ ਹੈ।ਅੱਜ ਮੇਰੀ ਟਰਾਂਸਮਿਸ਼ਨ ‘ਚ ਪੰਜਾਬ ਅੰਦਰ ਕਾਫੀ ਵੱਡੀ ਗਿਣਤੀ ਵਿੱਚ ਡਿਗਰੀ ਹੋਲਡਰ ਤੇ ਪੁਰਾਣੇ ਤਜਰਬੇਕਾਰ ਇੰਜੀਨੀਅਰ ਕੰਮ ਕਰ ਰਹੇ ਹਨ ਬਿਜਲੀ ਘਰਾਂ ਦੇ ਨੁਕਸਾਂ ਨੂੰ ਦੂਰ ਕਰਨ ਲਈ ਕਾਰਪੋਰੇਸ਼ਨਾਂ ਵੱਲੋਂ ਪ੍ਰੋਟੈਕਸ਼ਨ ਟੀਮਾਂ ਪੂਰੇ ਪੰਜਾਬ ‘ਚ ਬਣਾਈਆਂ ਹੋਈਆਂ ਹਨ।
ਜੋ ਕਿ ਆਪਣੇ ਕੰਮਾਂ ‘ਚ ਪੂਰੀ ਤਰ੍ਹਾਂ ਨਿਪੁੰਨ ਹਨ ਪਰੰਤੂ ਫਿਰ ਵੀ ਪੂਰੇ ਪੰਜਾਬ ‘ਚ ਬਿਜਲੀ ਘਰਾਂ ਦੇ ਨੁਕਸਾਂ ਨੂੰ ਠੀਕ ਕਰਵਾਉਣ ਦੇ ਨਾਂਅ ‘ਤੇ ਜਾਂ ਕੁਝ ਇੰਕੂਉਪਮੈਂਟ ਨਵਾਂ ਲਾਉਣ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਪ੍ਰਤੀ ਸਾਲ ਟਰਾਂਸਮਿਸ਼ਨ ਦੇ ਮੁਨਾਫੇ ਦਾ ਇੱਕ ਵੱਡਾ ਹਿੱਸਾ ਵੰਡਿਆ ਜਾ ਰਿਹਾ ਹੈ ਫਿਰ ਸਾਡੀਆਂ ਇਹ ਪ੍ਰੋਟੈਕਸ਼ਨ ਟੀਮਾਂ ਬਰਾਬਰ ਕਰੋੜਾਂ ਰੁਪਏ ਤਨਖਾਹ ਲੈ ਕੇ ਨਾਲ-ਨਾਲ ਮਹਿਕਮੇ ਦੀਆਂ ਗੱਡੀਆਂ ‘ਚ ਤੇਲ ਜਾਂ ਪ੍ਰਾਈਵੇਟ ਠੇਕੇਦਾਰਾਂ ਤੋਂ ਲਈਆਂ ਗੱਡੀਆਂ ਨੂੰ ਮਹੀਨਾਵਾਰ ਕਿਰਾਏ ਦੇ ਰੂਪ ‘ਚ ਸਾਲਾਨਾ ਕਰੋੜਾਂ ਰੁਪਏ ਖਰਚ ਕੇ ਕਾਰਪੋਰੇਸ਼ਨਾਂ ਦੇ ਖਰਚਿਆਂ ਨੂੰ ਦੈਤਾਕਾਰ ਬਣਾ ਰਹੀਆਂ ਹਨ।
ਦੋਵੇਂ ਕਾਰਪੋਰੇਸ਼ਨਾਂ ਲਈ ਇਹ ਵਿਸ਼ਾ ਅੱਜ ਵੱਡੀ ਚੁਣੌਤੀ ਹੈ ਇਸ ਦੀ ਬਾਰੀਕੀ ਨਾਲ ਘੋਖ ਕੀਤੀ ਜਾਣੀ ਚਾਹੀਦੀ ਹੈ ਮਾਲਵਾ ਏਰੀਏ ਦੇ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਿਰੋਜਪੁਰ ਬਠਿੰਡਾ ਆਦਿ ਜਿਲ੍ਹਿਆਂ ‘ਚ ਤਾਂ ਇੱਕ ਹੀ ਆਦਮੀ ਨੇ ਸੈਂਕੜੇ ਬਿਜਲੀ ਘਰਾਂ ਦੇ ਨੁਕਸਾਂ ਨੂੰ ਦੂਰ ਕਰਨ ਲਈ ਆਪਣਾ ਜਾਲ ਵਿਛਾ ਰੱਖਿਆ ਹੈ, ਉਸ ਦੀਆਂ ਬਣਾਈਆਂ ਤਿੰਨ ਫਰਮਾਂ ਨੂੰ ਹੈੱਡ ਆਫਿਸ ਦੇ ਖਰਚਿਆਂ ਵਾਲੇ ਵਿਭਾਗ ‘ਚੋਂ ਦੇਖਿਆ ਜਾ ਸਕਦਾ ਹੈ ਇਸ ਤੋਂ ਸਪੱਸ਼ਟ ਜਾਪਦਾ ਹੈ ਕਿ ਜਰੂਰ ਦਾਲ ਵਿੱਚ ਕਿਤੇ ਕਾਲਾ ਹੈ।
(ਚਲਦਾ…)
ਜਗਜੀਤ ਸਿੰਘ ਕੰਡਾ, ਪੀ.ਐਸ.ਟੀ.ਸੀ.ਐਲ, ਕੋਟਕਪੂਰਾ
ਮੋ.96462-00468
ਬਿਜਲੀ ਢਾਂਚਾ: ਮਨਪ੍ਰੀਤ ਬਾਦਲ ਦੇ ਨਾਂਅ ਖੁੱਲ੍ਹੀ ਚਿੱਠੀ
ਮਾਣਯੋਗ ਖਜਾਨਾ ਮੰਤਰੀ ਸਾਹਿਬ
ਮੈਂ ਰੱਬ ਅੱਗੇ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਮੇਰੇ ਪੰਜਾਬ ਅਤੇ ਮੇਰੇ ਪੰਜਾਬ ਦੀਆਂ ਦੋਵੇਂ ਕਾਰਪੋਰੇਸ਼ਨਾਂ (3-3) ਨੂੰ ਅੱਜ ਤੁਹਾਡੇ ਵਰਗੇ ਇਮਾਨਦਾਰ ਤੇ ਸੂਝਵਾਨ ਮੰਤਰੀ ਦੀ ਵੱਡੀ ਲੋੜ ਸੀ ਜਿਸ ਨੁੰ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ।
ਅੱਜ ਦੇ ਹਾਈਟੈਕ ਜ਼ਮਾਨੇ ਦੇ ਨਾਲ-ਨਾਲ ਜੇਕਰ ਸਾਡੇ ਪੰਜਾਬ ਦਾ ਬਿਜਲੀ ਢਾਂਚਾ ਜੋ ਸਾਡੇ ਬਿਜਲੀ ਕਰਮਚਾਰੀਆਂ ਨੇ ਹੱਡ ਭੰਨਵੀਂ ਮਿਹਨਤ ਨਾਲ ਤੇ ਕੀਮਤੀ ਜਾਨਾਂ ਦੇ ਕੇ ਬਣਾਇਆ ਹੈ ਨੂੰ ਤੁਹਾਡੇ ਵਰਗੇ ਸੂਝਵਾਨ ਮੰਤਰੀ ਹੀ ਹੋਰ ਤਰੱਕੀ ਦੇ ਕੇ ਬੁਲੰਦੀਆਂ ਤੇ ਪਹੁੰਚਾ ਸਕਦੇ ਹਨ । ਬਿਜਲੀ ਅੱਜ  ਹਰ ਛੋਟੇ-ਵੱਡੇ ਵਰਗ, ਝੂੱਗੀ ਝੋਂਪੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਉਦਯੋਗ ਦੇ ਨਾਲ-ਨਾਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਚੁੱਕੀ ਹੈ ਜੇਕਰ ਕਦੇ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜ਼ਿੰਦਗੀ ਰੁਕ ਗਈ ਹੈ।
ਅੱਜ ਬਿਜਲੀ ਕਰਮਚਾਰੀ ਜਿਨ੍ਹਾਂ ਹਾਲਾਤਾਂ ‘ਚੋਂ ਲੰਘ ਰਿਹਾ ਹੈ, ਉਸਦੀ ਅਸਲੀ ਤਸਵੀਰ ਤੇ ਨਾਲ-ਨਾਲ ਸਾਡੇ ਪੰਜਾਬ ਦੇ ਬਿਜਲੀ ਢਾਂਚੇ ਤੇ ਦੋਨੋ ਕਾਰਪੋਰੇਸ਼ਨਾਂ ਦੀ ਅੰਦਰੋਂ ਖੋਖਲੀ ਜਿੰਦਾ ਲਾਸ਼ ਦੀਆਂ ਤਸਵੀਰਾਂ ਪੇਸ਼ ਕਰਨਾ ਚਾਹੁੰਦਾ ਹਾਂ ਆਸ ਕਰਦਾ ਹਾਂ ਕਿ ਤੁਹਾਡੇ ਵਰਗੇ ਸੂਝਵਾਨ ਮੰਤਰੀ ਸਾਹਿਬ ਇਸ ਨੂੰ ਪਹਿਲਾਂ ਤੋਂ ਹੀ ਜਾਣਦੇ ਹੋਏ ਨਾਲ-ਨਾਲ ਜੋ ਮੌਜ਼ੂਦਾ ਹਾਲਾਤ ਹਨ, ਉਨ੍ਹਾਂ ‘ਚੋਂ ਦੋਵੇਂ ਕਾਰਪੋਰੇਸ਼ਨਾਂ ਨੂੰ ਉਭਾਰਨ ਲਈ ਵੱਡੇ ਕਦਮ ਚੁੱਕੋਗੇ।
ਪਿਛੋਕੜ ਨੂੰ ਛੱਡਦੇ ਹੋਏ ਆਪ ਜੀ ਦਾ ਧਿਆਨ ਵਰਤਮਾਨ ਵੱਲ ਦਿਵਾਉਂਦੇ ਹੋਏ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਿਜਲੀ ਐਕਟ 2003 ਨੂੰ ਪੂਰਨ ਰੂਪ ‘ਚ ਲਾਗੂ ਨਹੀਂ ਕੀਤਾ ਗਿਆ। ਸਾਲ 2010 ਦੌਰਾਨ ਬਿਜਲੀ ਬੋਰਡ ਦੇ ਦੋ ਭਾਗ ਕੀਤੇ, ਉਸ ਸਮੇਂ ਦੀਆਂ ਸਰਕਾਰਾਂ ਤੇ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾ ਨੇ ਆਪਸੀ ਗੰਢਤੁੱਪ ਕਾਰਨ ਜੋ ਤਿੰਨ ਵੱਖ-ਵੱਖ (ਜਨਰੇਸ਼ਨ, ਟਰਾਸਮਿਸ਼ਨ ਤੇ ਡਿਸਟ੍ਰੀਬਿਊਸ਼ਨ) ਕੰਪਨੀਆਂ ਬਣਾਉਣੀਆਂ ਸਨ, ਨਹੀਂ ਬਣਾਈਆਂ ਗਈਆਂ ਆਪਸੀ ਅੰਦਰੂਨੀ ਮਾਮਲਾ ਆਪ ਜੀ ਭਲੀ-ਭਾਂਤ ਸਮਝਦੇ ਹੋ।  ਦੋ ਹੀ ਕੰਪਨੀਆਂ ਬਣਾਈਆਂ ਗਈਆਂ ਇੱਕ ਪਾਵਰਕੌਮ ਤੇ ਇੱਕ ਟਰਾਂਸਕੋ ਤੀਜੀ ਕੰਪਨੀ ਜੋ ਜਨਰੇਸ਼ਨ ਬਨਣੀ ਸੀ ਨੂੰ ਪੂਰਨ ਰੂਪ ‘ਚ ਭੜੋਲੇ ‘ਚ ਪਾ ਕੇ ਪਾਵਰਕੌਮ ਅਧੀਨ ਕਰ ਦਿੱਤਾ ਗਿਆ। ਟਰਾਂਸਕੋ ਦੀ ਵੀ ਇੱਕ ਲੱਤ ਬਣਾਉਟੀ ਲਾਈ ਗਈ 66 ਕੇ.ਵੀ. ਬਿਜਲੀ ਘਰਾਂ ਨੂੰ ਪਾਵਰਕੌਮ ਦੇ ਅਧੀਨ ਰੱਖ ਲਿਆ ਗਿਆ।
ਪੰਜਾਬ ਦੇ ਲੋਕਾਂ ਅਤੇ ਸਧਾਰਨ ਬਿਜਲੀ ਕਰਮਚਾਰੀਆਂ ਨੂੰ ਅੱਜ ਤੱਕ ਵੀ ਇਸ ਜਾਲ ਦੀ ਸਮਝ ਨਹੀਂ ਆਈ ਇਸ ਮੱਕੜ ਜਾਲ ਦੀ ਸਜ਼ਾ ਬਿਜਲੀ ਮੁਲਾਜ਼ਮਾਂ ਨਾਲੋਂ ਵੱਧ ਲੋਕਾਂ ਨੂੰ ਪੈਸੇ ਦੀ ਲੁੱਟ ਦੇ ਰੂਪ ‘ਚ ਭੁਗਤਣੀ ਪਵੇਗੀ ਤੇ ਭੁਗਤ ਰਹੇ ਹਨ।
ਜਨਰੇਸ਼ਨ-ਟ੍ਰਾਂਸਮਿਸ਼ਨ-ਪਾਵਰਕੌਮ
ਅੱਜ ਪੰਜਾਬ ਅੰਦਰ ਸਾਡੇ ਆਪਣੇ ਸਰਕਾਰੀ ਥਰਮਲਾਂ ਬਠਿੰਡਾ, ਲਹਿਰਾ ਮੁਹੱਬਤ, ਰੋਪੜ, ਭਾਖੜਾ ਨੰਗਲ ਡੈਮ ਦੇ ਨਾਲ-ਨਾਲ ਪ੍ਰਾਈਵੇਟ ਥਰਮਲ ਵਣਵਾਲਾ (ਤਲਵੰਡੀ ਸਾਬੋ), ਰਾਜਪੁਰਾ ਤੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਸਾਨੂੰ ਤਕਰੀਬਨ 13500 ਮੈਗਾਵਾਟ  ਬਿਜਲੀ ਮਿਲਦੀ ਹੈ ਤੇ ਸਾਡੇ ਪੰਜਾਬ ਦੀ ਪੈਡੀ ਸੀਜਨ ਦੌਰਾਨ ਇੰਨੀ ਹੀ ਮੰਗ ਰਹਿੰਦੀ ਹੈ ਮਤਲਬ (+ – = 0) ਹੁਣ ਅਸੀਂ ਗੁਜਰਾਤ ਤੋਂ ਵੀ 1000 ਮੈਗਾਵਾਟ ਬਿਜਲੀ ਲੈਣ ਲਈ ਸਮਝੌਤਾ ਕਰ ਲਿਆ ਹੈ।
ਬਠਿੰਡਾ ਥਰਮਲ ਦੀ ਸਟੇਜ -1 ਤੇ 2 ਦੇ ਨਵੀਨੀਕਰਨ ਲਈ ਅਸੀ ਪਾਵਰ ਫਾਇਨਾਂਸ ਕਾਰਪੋਰੇਸ਼ਨ ਤੋਂ ਤਕਰੀਬਨ 800 ਕਰੋੜ ਰੁਪਏ ਕਰਜ਼ਾ ਲੈ ਕੇ ਇਸ ਨੂੰ ਨਵਾਂ ਤਾਂ ਬਣਾ ਲਿਆ ਹੈ ਤੇ ਨਾਲ-ਨਾਲ ਬਠਿੰਡਾ ਦੀ ਸਟੇਜ-1 ਤੇ ਰੂਪ ਨਗਰ ਦੇ ਯੂਨਿਟ ਨੰ: 1 ਤੇ 2 ਨੂੰ ਬੰਦ ਕਰਨ ਦੀਆਂ ਤਜਵੀਜ਼ਾਂ ਬਣਾ ਲਈਆਂ ਹਨ, ਅਜਿਹੇ ਆਧਾਰਹੀਣ ਫੈਸਲੇ ਕਰਨ ਵੇਲੇ ਵੱਡੇ ਮੰਥਨ ਦੀ ਲੋੜ ਹੈ। ਸਾਡੇ ਬਠਿੰਡਾ ਵਾਲੇ ਥਰਮਲ ਦੇ ਯੂਨਿਟ ਤਾਂ ਜਿਨ੍ਹਾਂ ਦਾ ਨਵੀਨੀਕਰਨ ਕੀਤਾ ਹੈ ਰਿਜੈਕਟ ਕੀਤੇ ਹੋਏ ਕੋਲੇ ਨਾਲ ਵੀ ਚੱਲ ਸਕਦੇ ਹਨ ਜਿਸ ਨਾਲ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਇਹ ਰਿਜੈਕਟ ਕੋਲਾ ਲਹਿਰਾ ਮੁਹੱਬਤ ਥਰਮਲ ਅੰਦਰ ਹਜ਼ਾਰਾਂ ਟਨ ਪਿਆ ਹੈ, ਜਿਸਨੂੰ ਅਸੀਂ ਪ੍ਰਾਈਵੇਟ ਠੇਕੇਦਾਰਾਂ ਨੂੰ ਨਾ ਮਾਤਰ ਲਾਗਤ ਨਾਲ ਵੇਚਣ ਜਾ ਰਹੇ ਹਾਂ ਜਦ ਕਿ ਇਹ ਕੋਲਾ ਸਾਡੀ ਕਾਰਪੋਰੇਸ਼ਨ ਨੇ ਬਹੁਤ ਭਾਰੀ ਕੀਮਤ ‘ਤੇ ਖਰੀਦਿਆ ਹੈ। ਅਜਿਹਾ ਕਰਨ ਨਾਲ ਸਾਡੀ ਕਾਰਪੋਰੇਸ਼ਨ ਕਰੋੜਾਂ ਰੁਪਏ ਦੇ ਹੋਰ ਘਾਟੇ ‘ਚ ਚਲੀ ਜਾਵੇਗੀ। ਅਜਿਹਾ ਕਿਉਂ ਹੋ ਰਿਹਾ ਹੈ ਇਸ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਇਸ ਵਿਰੁੱਧ ਕਾਰਵਾਈ ਦੀ ਸਖ਼ਤ ਲੋੜ ਹੈ।
ਬਠਿੰਡਾ ਥਰਮਲ ਦੀ ਸਟੇਜ-1 ਬੰਦ ਕਰਨ ਨਾਲ ਸੈਂਕੜੇ ਕੱਚੇ ਕਾਮੇ ਵਿਹਲੇ ਹੋ ਜਾਣਗੇ ਸਾਡੀ ਪੰਜਾਬ ਦੀ ਸਰਕਾਰ ਨੇ ਇਹ ਸੁਫ਼ਨਾ ਲਿਆ ਹੈ ਕਿ ਹਰ ਘਰ ‘ਚ ਇੱਕ ਨੌਕਰੀ ਲਾਜ਼ਮੀ ਦੇਵਾਂਗੇ ਪਰੰਤੂ ਇਹ ਤਾਂ ਪੰਜਾਬ ਸਰਕਾਰ ਦੇ ਉਲਟ ਘਰ-ਘਰ ‘ਚੋ ਨੌਕਰੀ ਖੋਹਣ ਵਾਲਾ ਕਲਚਰ ਕਿਸ ਦੀ ਦੇਣ ਹੈ। ਸਾਡੀ ਪਾਵਰਕੌਮ ਨੂੰ ਅਲਾਟ ਹੋਈ ਆਪਣੀ ਪਛਵਾੜਾ ਕੋਲਖਾਨ ਤੋਂ ਤੁਰੰਤ ਕੋਲਾ ਸਾਡੇ ਸਰਕਾਰੀ ਥਰਮਲਾਂ ਲਈ ਚਾਲੂ ਕਰਵਾਇਆ ਜਾਵੇ ਕੋਲ ਖਾਨ ਬੰਦ ਦੇ ਕਾਰਨਾਂ ਨੂੰ ਬਾਦ ‘ਚ ਆਰਾਮ ਨਾਲ ਬੈਠ ਕੇ ਵੀ ਨਜਿੱਠਿਆ ਜਾ ਸਕਦਾ ਹੈ ਤੇ ਨਵੀਨੀਕਰਨ ਵਾਲੇ ਖਰਚੇ ਨਾਲ ਕੋਈ ਵੱਡਾ ਫਾਇਦਾ ਨਹੀਂ ਹੋਇਆ ਤੇ ਇਸ ਦੀ ਜਾਂਚ ਪੜਤਾਲ ਕਰਕੇ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਨਾਲ-ਨਾਲ ਰਿਜੈਕਟ ਕੋਲੇ ਦੀ ਜਾਂਚ ਪੜਤਾਲ ਕਰਵਾਈ ਜਾਵੇ।
ਪ੍ਰਾਈਵੇਟ ਕੰਪਨੀਆਂ ਆਪਣੇ ਸਮਝੌਤੇ ਸਾਡੀਆਂ ਕਾਰਪੋਰੇਸ਼ਨਾਂ ਨਾਲ ਕਰਕੇ ਸਾਡੇ ਦੇਸ਼ ਦੀਆਂ ਸਰਕਾਰੀ ਬਿਜਲੀ ਕੰਪਨੀਆਂ ਨੂੰ ਬਿਜਲੀ ਖੇਤਰ ‘ਚੋਂ ਬਾਹਰ ਕੱਢ ਕੇ ਬਿਜਲੀ ਉਪਭੋਗਤਾ ਦੀ ਲੁੱਟ ਦੋਵੇਂ ਹੱਥੀਂ ਪੱਕੀ ਕਰਨ ਦਾ ਰਾਹ ਪੱਧਰਾ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਹਨ ਜੋ ਬਿਜਲੀ ਪੈਦਾ ਕਰਨ ਵਾਲੇ ਵੱਡੇ ਪ੍ਰੋਜੈਕਟ ਇਨ੍ਹਾਂ ਨਿੱਜੀ ਕੰਪਨੀਆਂ ਨੇ ਬੈਂਕਾਂ ਤੋਂ ਲੋਨ ਲੈ ਕੇ ਲਾਏ ਹਨ ਹੁਣ ਸਾਡੀਆਂ ਕਾਰਪੋਰੇਸ਼ਨਾਂ ਨੂੰ ਲੋਨ ਦੀਆਂ ਕਿਸ਼ਤਾਂ ਵਗੈਰਾ ਟੁੱਟਣ ਦਾ ਡਰਾਮਾ ਰਚ ਕੇ ਬਲੈਕਮੇਲ ਕਰ ਰਹੀਆਂ ਹਨ ਕਿ ਸਾਡੇ ਨਾਲ ਕੀਤੇ ਸਮਝੌਤਿਆਂ ਪ੍ਰਤੀ ਵਚਨਬੱਧ ਰਿਹਾ ਜਾਵੇ।
ਜੇਕਰ ਇਸ ਵੱਚਨਬੱਧਤਾ ਪ੍ਰਤੀ ਇਮਾਨਦਾਰੀ ਨਾ ਦਿਖਾਈ ਤਾਂ ਬੈਂਕਾਂ ਦੇ ਨਾਲ-ਨਾਲ ਇਹ ਇੰਡਸਟਰੀ ਵੀ ਡੁੱਬ ਜਾਵੇਗੀ ਅਜਿਹੇ ਘਟੀਆ ਫਾਰਮੂਲੇ ਵਰਤ ਕੇ ਸਾਡੀਆਂ ਕਾਰਪੋਰੇਸ਼ਨਾਂ ਨੂੰ ਦੰਦਾਂ ‘ਚ ਉਂਗਲ ਚਬਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਸਾਡੀਆਂ ਕਾਰਪੋਰੇਸ਼ਨਾਂ ਪੰਜਾਬ ‘ਚ ਤਾਂ ਇਨ੍ਹਾਂ ਨਿੱਜੀ ਬਿਜਲੀ ਕੰਪਨੀਆਂ ਦੀਆਂ ਤਲੀਆਂ ਚੱਟ ਹੀ ਰਹੀਆਂ ਸਨ, ਪਰੰਤੂ ਹੁਣ ਗੁਜਰਾਤ ਦੀਆਂ ਕੰਪਨੀਆਂ ਤੋਂ ਵੀ 1000 ਮੈਗਾਵਾਟ ਬਿਜਲੀ ਲੈਣ ਲਈ ਇਹ ਮੁਲਾਜ਼ਮਾਂ ਤੇ ਲੋਕਾਂ ਦੇ ਪਿੱਠ ‘ਚ ਛੁਰਾ ਮਾਰਨ ਵਾਲਾ ਸਮਝੌਤਾ ਕਰਨ ਦੀ ਕਿਹੜੀ ਆਫ਼ਤ ਆਉਣ ਵਾਲੀ ਸੀ, ਜਿਸ ਕਰਕੇ ਪੰਜਾਬ ‘ਚ ਬਲੈਕ ਆਊਟ ਹੋ ਜਾਣਾ ਸੀ? ਜੇਕਰ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਤਾਂ ਪਾਵਰਕੱਟ ਦੇ ਰੂਪ ‘ਚ ਅਸੀਂ ਲੋਕਾਂ ਤੋਂ ਸਹਿਯੋਗ ਲੈ ਕੇ ਗੁਜਰਾਤ ਵਾਲੇ ਸਮਝੌਤੇ ਰੱਦ ਕਰ ਸਕਦੇ ਹਾਂ।
ਇਸ ਗੁਜਰਾਤ ਸਮਝੋਤੇ ‘ਚ ਜਿੰਨੇ ਰੁਪਏ ਖਰਚ ਹੋਏ ਹਨ, ਉਨ੍ਹਾਂ ਨਾਲ ਤਾਂ ਰੋਪੜ ਥਰਮਲ ਪਲਾਂਟ ਦੀ ਰੈਨੋਵੇਸ਼ਨ ਕਰਕੇ ਵੱਧ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਤੇ ਨਾਲ ਪ੍ਰਾਪਰਟੀ ਵੀ ਸਰਕਾਰੀ ਮਤਲਬ ਆਪਣੀ ਰਹਿੰਦੀ ਤੇ ਕੈਪਟਨ ਸਾਹਿਬ ਦਾ ਰੁਜ਼ਗਾਰ ਦੇਣ ਵਾਲਾ ਫੁਰਮਾਨ ਵੀ ਕੁਝ ਹੱਦ ਤੱਕ ਸ਼ੁਰੂ ਹੋ ਜਾਂਦਾ ਇਸ ਪ੍ਰਤੀ ਆਪ ਜੀ ਵੱਲੋਂ ਹੋਰ ਵੀ ਪਿਆਰ ਤੇ ਸੰਜ਼ੀਦਗੀ ਭਰਿਆ ਰਵੱਈਆ ਵਰਤਣ ਦੀ ਆਸ ਰੱਖਦਾ ਹਾਂ ਪੁਰਾਣੇ ਥਰਮਲਾਂ ਨੂੰ ਤੋੜਨ ਲਈ ਤਾਂ ਕੋਈ ਵੀ ਸਮਾਂ ਨਹੀਂ ਲੱਗਦਾ ਪਰੰਤੂ ਬਣਾਉਣ ਲਈ ਵਰ੍ਹਿਆਂ ਬੱਧੀ ਸਮਾਂ ਤੇ ਅਰਬਾਂ ਰੁਪਏ ਖਰਚ ਹੋ ਜਾਂਦੇ ਹਨ ਠੀਕ ਉੇਸੇ ਤਰ੍ਹਾਂ ਵਰਤਾਓ ਕੀਤਾ ਜਾਵੇ ਕਿ ਜੇਕਰ ਮਾ-ਪਿਉ ਬਜ਼ੁਰਗ ਹੋ ਜਾਣ ਬਿਮਾਰੀ ਦੀ ਹਾਲਤ ‘ਚ ਇਹ ਕਹਿ ਕੇ ਡਾਕਟਰ ਕੋਲ ਨਾ ਲਿਜਾਈਏ ਕਿ ਇਨ੍ਹਾਂ ਨੇ ਤਾਂ ਮਰ ਹੀ ਜਾਣਾ ਹੈ, ਪਰੰਤੂ ਇਹ ਲਾਗੂ ਨਹੀਂ ਕੀਤਾ ਜਾਂਦਾ, ਜਮਾਨੇ ਤੇ ਸਮਾਜ ਦੇ ਡਰੋਂ ਅਸੀਂ ਆਪਣੀ ਇੱਜਤ ਬਚਾਉਣ ਲਈ ਉਨ੍ਹਾਂ ਦਾ ਉਚਿਤ ਇਲਾਜ ਅਪਰੇਸ਼ਨ ਵਗੈਰਾ ਕਰਵਾ ਕੇ ਉਨ੍ਹਾਂ ਦੀ ਸਿਹਤ ਠੀਕ ਕਰਵਾਉਂਦੇ ਹਾਂ ਠੀਕ ਇਸੇ ਤਰ੍ਹਾਂ ਇਹ ਸਰਕਾਰੀ ਥਰਮਲ ਸਾਡੇ ਮਾਂ-ਪਿਉ ਦੀ ਤਰ੍ਹਾਂ ਹਨ ਕਿਉਂਕਿ ਅਸੀਂ ਇੱਥੇ ਆਪਣੀਆਂ ਨੌਕਰੀਆਂ ਕਰਦੇ ਹਾਂ।
ਮੈਂ ਆਪ ਜੀ ਨੂੰ ਬਿਜਲੀ ਐਕਟ 2003 ਨੂੰ ਪੂਰਨ ਰੂਪ ‘ਚ ਲਾਗੂ ਕਰਵਾਉਣ ਲਈ ਆਪ ਜੀ ਪਾਸੋਂ ਆਸ ਨਾਲੋਂ ਵੱਧ ਉਮੀਦ ਰੱਖਦਾ ਹਾਂ ਕਿ ਜਨਰੇਸ਼ਨ ਦੀ ਵੱਖਰੀ ਕੰਪਨੀ ਬਣਾ ਕੇ ਇਸ ਨੂੰ ਪਾਵਰਕੌਮ ਦੇ ਭੜੋਲੇ ‘ਚੋਂ ਬਾਹਰ ਕੱਢਿਆ ਜਾਵੇ ਤਾਂ ਜੋ ਥਰਮਲਾਂ ਦਾ ਕੰਮ ਆਪ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਆ ਢੰਗ ਤੇ ਘੱਟ ਲਾਗਤ ਨਾਲ ਚਲਾਇਆ ਜਾ ਸਕੇ ਜਿਸ ਨਾਲ ਸਾਡੀ ਇਸ ਕੰਪਨੀ ਨੂੰ ਹੋਰ ਵੱਡੇ ਮੁਨਾਫ਼ੇ ਵਾਲੀਆਂ ਕੰਪਨੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਜਾ ਸਕੇ। ਬੇਨਤੀ ਕਰਦਾ ਹਾਂ ਕਿ ਜੋ ਸਰਕਾਰੀ ਥਰਮਲਾਂ ਦੇ ਯੂਨਿਟਾਂ ਜਾਂ ਥਰਮਲਾਂ ਨੂੰ ਬੰਦ ਕਰਨ ਦੀਆਂ ਤਜਵੀਜ਼ਾਂ ਪਿਛਲੀ ਸਰਕਾਰ ਤੇ ਪੁਰਾਣੀ ਮੈਨੇਜਮੈਂਟ ਵੱਲੋਂ ਪਾਸ ਕੀਤੀਆਂ ਸਨ ਉਨ੍ਹਾਂ ਨੂੰ ਰੱਦ ਕਰਵਾਉਣ ਲਈ ਆਪ ਜੀ ਆਪਣਾ ਯੋਗਦਾਨ ਪਾਓਗੇ ਤੇ ਜੋ ਸਮਝੌਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਸਾਲਾਂਬੱਧੀ ਵਾਲੇ ਹੋਏ ਹਨ ਨੂੰ ਤੋੜ ਕੇ ਸਰਕਾਰੀ ਥਰਮਲਾਂ ਦੀ ਰੈਨੋਵੇਸ਼ਨ, ਮੈਂਟੀਨੈਂਸ ਤੇ ਹੋਰ ਸਾਂਭ ਸੰਭਾਲ ਦੇ ਨਾਲ-ਨਾਲ ਮੁਲਾਜ਼ਮਾਂ ਅੰਦਰ ਜੋ ਬੇਚੈਨੀ ਤੇ ਬੇਭਰੋਸਗੀ ਦਾ ਆਲਮ ਛਾਇਆ ਹੈ ਨੂੰ ਆਪ ਜੀ ਆਪਣੀ ਵੱਡੀ ਸੋਚ ਨਾਲ ਦੂਰ ਕਰਨ ਦਾ ਉਪਰਾਲਾ ਕਰੋਗੇ। ਅਜਿਹਾ ਕਰਨ ਨਾਲ ਲਾਭ ਤੇ ਹਾਨੀ ਸਪਸ਼ੱਟ ਰੂਪ ‘ਚ ਸਾਹਮਣੇ ਆ ਜਾਵੇਗੀ।
ਮੇਰਾ ਅਗਲਾ ਪੰਧ ਟਰਾਂਸਮਿਸ਼ਨ ਵੱਲ ਰੁਖ਼ ਕਰਨ ਦਾ ਹੈ ਮਾਣਯੋਗ ਖਜਾਨਾ ਮੰਤਰੀ ਸਾਹਿਬ ਇਹ ਟਰਾਂਸਮਿਸ਼ਨ ਜਦੋਂ ਸਾਲ 2010 ਦੌਰਾਨ ਪੈਦਾ ਹੋਈ ਸੀ ਤਾਂ ਜਮਾਂਦਰੂ ਇਸ ਦੀ ਇੱਕ ਲੱਤ ਨਹੀਂ ਸੀ ਮਤਲਬ ਇਹ ਲੰਗੜੀ ਪੈਦਾ ਹੋਈ ਸੀ।ਕਾਰਨ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਜਦੋਂ ਬਿਜਲੀ ਐਕਟ 2003 ਅਨੁਸਾਰ ਬਿਜਲੀ ਬੋਰਡ ਦਾ ਭੋਗ ਪਾ ਕੇ ਇਹ ਕਾਰਪੋਰੇਸ਼ਨਾਂ ਬਣਾਈਆਂ ਗਈਆਂ ਤਾਂ ਉਸ ਸਮੇਂ ਦੇ ਪਾਵਰਕੌਮ ਦੀ ਮੈਨੇਜਮੈਂਟ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਡਰ ਸਤਾਉਣ ਲੱਗਾ ਜਿਸ ਕਾਰਨ ਉਨ੍ਹਾਂ ਨੇ ਟਰਾਂਸਮਿਸ਼ਨ ਕੰਪਨੀ ਦੀ ਇੱਕ ਲੱਤ ਗਰਭ ‘ਚ ਹੀ 66 ਕੇ.ਵੀ. ਬਿਜਲੀ ਘਰਾਂ ਨੂੰ ਪਾਵਰਕੌਮ ਦੇ ਅਧੀਨ ਰੱਖ ਕੇ ਕਟਵਾ ਦਿੱਤੀ ਸੀ, ਕਿ ਜਦੋਂ ਇਹ ਲੰਗੜੀ ਪੈਦਾ ਹੋਵੇਗੀ ਤਾਂ ਸਾਡਾ ਕੁਝ ਵਿਗਾੜ ਨਹੀਂ ਸਕੇਗੀ ਵਾਕਿਆ ਹੀ ਠੀਕ ਉਸੇ ਤਰ੍ਹਾਂ ਹੋਇਆ ਪਾਵਰਕੌਮ ਦੀ ਮੈਨੇਜਮੈਂਟ ਨੇ ਆਪਣੇ ਅਹੁਦੇ ਛੱਡਣ ਤੱਕ ਆਪਣੀਆਂ ਮਨਮਰਜੀਆਂ ਚਲਾਈਆਂ ਜਿਨ੍ਹਾਂ ਨੂੰ ਪੂਰਾ ਜ਼ਮਾਨਾ ਤੇ ਆਪ ਜੀ ਭਲੀ ਭਾਂਤ ਜਾਣਦੇ ਹੋ।
ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਟਰਾਂਸਮਿਸ਼ਨ ਕੰਪਨੀ ਦੇ ਅਧੀਨ 132 ਕੇ.ਵੀ., 220 ਕੇ.ਵੀ., 400 ਕੇ.ਵੀ. ਅਤੇ ਇਸ ਤੋਂ ਵੱਡੇ ਸਂੈਕੜੇ ਬਿਜਲੀ ਘਰ ਹੁਣ ਜਿਨ੍ਹਾਂ ਰਾਹੀਂ ਪੂਰੇ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਵੀ ਕਈ ਜ਼ਿਲ੍ਹਿਆ ਨੂੰ ਮੇਰੇ ਪੰਜਾਬ ਦੀ ਟਰਾਂਸਮਿਸ਼ਨ ਕਾਰਪੋਰੇਸ਼ਨ ਬਿਜਲੀ ਦੇ ਕੇ ਹਨ੍ਹੇਰਾ ਦੂਰ ਕਰਦੀ ਹੈ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ। ਮੈਂ ਆਪ ਜੀ ਪਾਸੋਂ ਜਨਰੇਸ਼ਨ ਦੀ ਤਰ੍ਹਾ ਆਪਣੀ ਟਰਾਂਸਮਿਸ਼ਨ ਕੰਪਨੀ ਲਈ ਉਸ ਦੀ ਪੂਰਨ ਅਜ਼ਾਦੀ ਦੀ ਮੰਗ ਕਰਦਾ ਹੋਇਆ ਉਮੀਦ ਤੋਂ ਵੱਧ ਯਕੀਨ ਰੱਖਦਾ ਹਾਂ ਕਿ ਤੁਸੀਂ ਆਪਣੇ ਸਾਰੇ ਰੁਝੇਵਿਆਂ ਨੂੰ ਇੱਕ ਪਾਸੇ ਰੱਖਦੇ ਹੋਏ ਨਿੱਜੀ ਧਿਆਨ ਦੇ ਕੇ ਇਸ ਕੰਪਨੀ ਦੀ ਤਰੱਕੀ ਤੇ ਬੇਹਤਰੀ ਲਈ 66 ਕੇ.ਵੀ. ਬਿਜਲੀ ਘਰਾਂ ਦੇ ਰੂਪ ‘ਚ ਇਸ ਦੀ ਕੱਟੀ ਹੋਈ ਲੱਤ ਵਾਪਸ ਕਰਦੇ ਹੋਏ ਇਸ ਨੂੰ ਦੋਵਾਂ ਪੈਰਾਂ ‘ਤੇ ਚੱਲਣ ਦੀ ਸ਼ਕਤੀ ਪ੍ਰਦਾਨ ਕਰੋਗੇ।
(ਚਲਦਾ…)
ਜਗਜੀਤ ਸਿੰਘ ਕੰਡਾ, ਪੀਐਸਪੀਸੀਐਲ, ਕੋਟਕਪੂਰਾ
ਮੋ. 96462-00468