Road Safety - Sach Kahoon Punjabi

Road Safety: ਹਾਦਸਿਆਂ ਤੋਂ ਬਾਅਦ ਨਹੀਂ, ਪਹਿਲਾਂ ਤੈਅ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ
ਦਿੱਲੀ ਵਿੱਚ ਇੱਕ ਹੋਰ ਇਮਾਰਤ ਦਾ ਢਹਿ ਜਾਣਾ ਸਿਰਫ਼ ਇੱਕ ਹਾਦਸਾ ਮੰਨ ਕੇ ਅੱਗੇ ਵਧ ਜਾਣਾ ਅਸਾਨ ਹੈ, ਪਰ ਇਸ ਦੇ ਪਿੱਛੇ ਲੁੁਕੀ ਲਾਪਰਵਾਹੀ ਅਤੇ ਵਿਵਸਥਾ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਨਾ ਕਿਤੇ ਵੱਧ ਭਿਆਨਕ ਹੈ। ਸੱਤਿਆ ਨਿਕੇਤਨ ਖੇਤਰ ਵਿੱਚ ਖਸਤਾ ਹਾਲਤ ਵਾਲੀ ਇਮਾਰਤ ਡਿੱਗਣ ਦੀ ਘਟਨਾ ਨੇ ਉਨ੍ਹਾਂ ਪਰਿਵਾਰਾਂ ਨੂੰ ਡੂੰਘੇ ਦੁੱਖ ਵਿੱਚ ਪਾ ਦਿੱਤਾ, ਜਿਨ੍ਹਾਂ ਦੇ ਬੱਚੇ ਬਿਹਤਰ ਸਿੱਖਿਆ ਅਤੇ ਸੁਨਹਿਰੇ ਭਵਿੱਖ ਦਾ ਸੁਫਨਾ ਲੈ ਕੇ ਰਾਜਧਾਨੀ ਦਿੱਲੀ ਪਹੁੰਚੇ ਸਨ। ਰਾਹਤ ਅਤੇ ਬਚਾਅ ਟੀਮਾਂ ਘਟਨਾ-ਸਥਾਨ ’ਤੇ ਪਹੁੰਚੀਆਂ, ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਪਰਿਵਾਰਾਂ ਦੀ ਬੇਚੈਨੀ ਵਧਦੀ ਰਹੀ। ਅਜਿਹੇ ਸਮੇਂ ਵਿੱਚ ਸ਼ਬਦ ਬਹੁਤ ਛੋਟੇ ਪੈ ਜਾਂਦੇ ਹਨ। ਰਾਜਧਾਨੀ ਦਿੱਲੀ ਦੇਸ਼ ਭਰ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਸਿੱਖਿਆ ਦਾ ਵੱਡਾ ਕੇਂਦਰ ਹੈ। ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਲੈ ਕੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਤੱਕ, ਹਜ਼ਾਰਾਂ ਪਰਿਵਾਰ ਆਪਣੇ ਬੱਚਿਆਂ ਨੂੰ ਦਿੱਲੀ ਭੇਜਦੇ ਹਨ।

ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਸੀਮਿਤ ਆਰਥਿਕ ਸਾਧਨਾਂ ਵਾਲੇ ਪਰਿਵਾਰਾਂ ਤੋਂ ਆਉਂਦੇ ਹਨ। ਉਨ੍ਹਾਂ ਨੂੰ ਸੁਰੱਖਿਅਤ ਅਤੇ ਸਸਤਾ ਟਿਕਾਣਾ ਚਾਹੀਦਾ ਹੈ। ਇਸੀ ਲੋੜ ਦਾ ਫਾਇਦਾ ਉਠਾ ਕੇ ਕਈ ਥਾਵਾਂ ’ਤੇ ਮਕਾਨ ਮਾਲਕ ਅਤੇ ਸੰਚਾਲਕ ਨਿਯਮਾਂ ਨੂੰ ਅਣਗੋਲਿਆਂ ਕਰਦੇ ਹਨ। ਛੋਟੇ ਪਲਾਟਾਂ ’ਤੇ ਲੋੜ ਤੋਂ ਵੱਧ ਕਮਰੇ ਬਣਾ ਦਿੱਤੇ ਜਾਂਦੇ ਹਨ, ਰਸਤੇ ਤੰਗ-ਭੀੜੇ ਹੁੰਦੇ ਹਨ, ਸੰਕਟ-ਮੁਸੀਬਤ ’ਚੋਂ ਨਿਕਲਣ ਲਈ ਢੁੱਕਵੀਂ ਵਿਵਸਥਾ ਨਹੀਂ ਹੁੰਦੀ ਅਤੇ ਪੁਰਾਣੀਆਂ ਇਮਾਰਤਾਂ ਦੀ ਸਮੇਂ ਸਿਰ ਜਾਂਚ ਵੀ ਨਹੀਂ ਹੁੰਦੀ। ਸਵਾਲ ਇਹ ਹੈ ਕਿ ਅਜਿਹੀਆਂ ਇਮਾਰਤਾਂ ਇੱਕ ਦਿਨ ਵਿੱਚ ਖ਼ਤਰਨਾਕ ਨਹੀਂ ਬਣਦੀਆਂ। ਕੰਧਾਂ ਵਿੱਚ ਦਰਾਰਾਂ ਦਿਖਾਈ ਦਿੰਦੀਆਂ ਹਨ, ਛੱਤਾਂ ਤੋਂ ਪਾਣੀ ਟਪਕਦਾ ਹੈ, ਪੌੜੀਆਂ ਅਤੇ ਛੱਜਿਆਂ ਵਿੱਚ ਟੁੱਟ-ਫੁੱਟ ਹੁੰਦੀ ਹੈ ਅਤੇ ਬਾਰਸ਼ ਦੇ ਦਿਨਾਂ ਵਿੱਚ ਹੇਠਲੇ ਹਿੱਸਿਆਂ ਅੰਦਰ ਪਾਣੀ ਵੜਦਾ ਹੁੰਦਾ ਹੈ। ਇਹ ਸਾਰੇ ਸੰਕੇਤ ਕਿਸੇ ਵੱਡੇ ਖ਼ਤਰੇ ਵੱਲ ਇਸ਼ਾਰਾ ਕਰਦੇ ਹਨ। ਫਿਰ ਵੀ ਜਦੋਂ ਤੱਕ ਕੋਈ ਵੱਡੀ ਦੁਰਘਟਨਾ ਨਹੀਂ ਵਾਪਰੀ, ਜ਼ਿੰਮੇਵਾਰ ਤੰਤਰ ਅਕਸਰ ਸਰਗਰਮ ਨਹੀਂ ਹੁੰਦਾ।

ਇਹੀ ਉਦਾਸੀਨਤਾ ਸਭ ਤੋਂ ਵੱਡੀ ਚਿੰਤਾ ਹੈ।ਦਿੱਲੀ ਵਿੱਚ ਵਿਦਿਆਰਥੀਆਂ ਲਈ ਕਿਰਾਏ ਦੇ ਕਮਰਿਆਂ ਅਤੇ ਹੋਸਟਲ ਵਰਗੀਆਂ ਸਹੂਲਤਾਂ ਦੇਣ ਲਈ ਵੱਡਾ ਬਜ਼ਾਰ ਹੈ। ਕਈ ਮਕਾਨਾਂ ਨੂੰ ਵੱਧ ਆਮਦਨ ਦੇ ਲਾਲਚ ਵਿੱਚ ਉਨ੍ਹਾਂ ਦੀ ਮੂਲ ਸਮਰੱਥਾ ਤੋਂ ਕਿਤੇ ਵੱਧ ਲੋਕਾਂ ਦੇ ਰਹਿਣ ਲਈ ਵਰਤਿਆ ਜਾਂਦਾ ਹੈ। ਭਵਨ ਨਿਰਮਾਣ ਦੇ ਨਿਯਮਾਂ, ਅੱਗ ਸੁਰੱਖਿਆ ਅਤੇ ਢਾਂਚਾਗਤ ਮਜ਼ਬੂਤੀ ਦੀ ਨਜ਼ਰਅੰਦਾਜੀ ਲੋਕਾਂ ਦੀ ਜ਼ਿੰਦਗੀ ਨੂੰ ਸਿੱਧਾ ਖ਼ਤਰੇ ਵਿੱਚ ਪਾ ਦਿੰਦੀ ਹੈ। ਕਿਸੇ ਇਮਾਰਤ ਵਿੱਚ ਦਰਜਨਾਂ ਨੌਜਵਾਨਾਂ ਦਾ ਰਹਿਣਾ ਆਪਣੇ ਆਪ ਵਿੱਚ ਵੱਡੀ ਜ਼ਿੰਮੇਵਾਰੀ ਹੈ। ਉੱਥੇ ਸੁਰੱਖਿਆ ਵਿਵਸਥਾ ਵਿੱਚ ਛੋਟੀ ਜਿਹੀ ਭੁੱਲ-ਗਲਤੀ ਵੀ ਵੱਡੀ ਤ੍ਰਾਸਦੀ ਦਾ ਕਾਰਨ ਬਣ ਸਕਦੀ ਹੈ।  ਦੁਰਘਟਨਾ ਤੋਂ ਬਾਅਦ ਅਕਸਰ ਉਹੀ ਜਾਣ-ਪਛਾਣ ਵਾਲੇ ਐਲਾਨ ਸੁਣਾਈ ਦਿੰਦੇ ਹਨ-ਮੁਲਜ਼ਮਾਂ ’ਤੇ ਸਖ਼ਤ ਕਾਰਵਾਈ ਹੋਵੇਗੀ, ਜਾਂਚ ਕਰਾਈ ਜਾਵੇਗੀ ਅਤੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਸਹਾਇਤਾ ਜ਼ਰੂਰੀ ਹੈ, ਮੁਲਜ਼ਮਾਂ ’ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Haryana News: ਹਰਿਆਣਾ ’ਚ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਹੋਵੇਗਾ ਮਜ਼ਬੂਤ: ਆਰਤੀ ਸਿੰਘ ਰਾਓ

ਪਰ ਇਸ ਨਾਲ ਕਿਸੇ ਪਰਿਵਾਰ ਦਾ ਗਿਆ ਹੋਇਆ ਬੱਚਾ ਵਾਪਸ ਨਹੀਂ ਆ ਸਕਦਾ। ਅਸਲ ਜ਼ਿੰਮੇਵਾਰੀ ਦੁਰਘਟਨਾ ਤੋਂ ਬਾਅਦ ਨਹੀਂ, ਦੁਰਘਟਨਾ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ। ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜਿਨ੍ਹਾਂ ਇਮਾਰਤਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਰਹਿੰਦੇ ਹਨ, ਉਨ੍ਹਾਂ ਦੀ ਨਿਯਮਿਤ ਜਾਂਚ ਹੋਵੇ। ਖ਼ਤਰਨਾਕ ਇਮਾਰਤਾਂ ਨੂੰ ਖਾਲੀ ਕਰਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਸਮੇਂਬੱਧ ਹੋਣੀ ਚਾਹੀਦੀ ਹੈ। ਭ੍ਰਿਸ਼ਟਾਚਾਰ ਦੀ ਭੂਮਿਕਾ ਵੀ ਗੰਭੀਰਤਾ ਨਾਲ ਜਾਂਚੇ ਜਾਣ ਦੀ ਲੋੜ ਹੈ। ਜੇ ਕੋਈ ਇਮਾਰਤ ਨਿਯਮਾਂ ਦੀ ਉਲੰਘਣਾ ਕਰਕੇ ਖੜ੍ਹੀ ਹੁੰਦੀ ਹੈ, ਉਸ ਵਿੱਚ ਸਾਲਾਂ ਤੱਕ ਲੋਕ ਰਹਿੰਦੇ ਹਨ ਅਤੇ ਸਬੰਧਿਤ ਵਿਭਾਗਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ, ਤਾਂ ਜ਼ਿੰਮੇਵਾਰੀ ਸਿਰਫ਼ ਮਾਲਕ ਤੱਕ ਸੀਮਿਤ ਨਹੀਂ ਰਹਿ ਸਕਦੀ। ਨਿਗਰਾਨੀ ਕਰਨ ਵਾਲੇ ਤੰਤਰ ਦੀ ਭੂਮਿਕਾ ਵੀ ਤੈਅ ਹੋਣੀ ਚਾਹੀਦੀ ਹੈ। ਰਿਸ਼ਵਤ ਲੈ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਵਿਦਿਆਰਥੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਿੱਚ ਭਾਗੀਦਾਰ ਹੈ।

ਦਿੱਲੀ ਵਿੱਚ ਵਿਦਿਆਰਥੀਆਂ ਨਾਲ ਜੁੜੀਆਂ ਕਈ ਦੁਰਘਟਨਾਵਾਂ ਪਹਿਲਾਂ ਵੀ ਵਿਵਸਥਾ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰ ਚੁੱਕੀਆਂ ਹਨ। ਕਦੇ ਅੱਗ ਸੁਰੱਖਿਆ ਸਵਾਲਾਂ ਦੇ ਘੇਰੇ ’ਚ ਆਉਂਦੀ ਹੈ ਤਾਂ ਕਦੇ ਇਮਾਰਤਾਂ ’ਚ ਪਾਣੀ ਭਰ ਜਾਣਾ ਅਤੇ ਨਿਕਾਸੀ ਪ੍ਰਬੰਧ ਦੀਆਂ ਖਾਮੀਆਂ ਸਾਹਮਣੇ ਆਉਂਦੀਆਂ ਹਨ। ਹਰ ਘਟਨਾ ਤੋਂ ਬਾਅਦ ਜਾਂਚ ਬੈਠਦੀ ਹੈ, ਪਰ ਕੁਝ ਸਮਾਂ ਬੀਤਦਿਆਂ ਹੀ ਜਨਤਕ ਯਾਦ ਤੋਂ ਮਾਮਲਾ ਧੁੰਦਲਾ ਪੈ ਜਾਂਦਾ ਹੈ। ਇਹੀ ਚੱਕਰ ਤੋੜਨਾ ਪਵੇਗਾ। ਵਿਦਿਆਰਥੀ ਆਪਣੇ ਘਰਾਂ ਤੋਂ ਦੂਰ ਭਵਿੱਖ ਬਣਾਉਣ ਆਉਂਦੇ ਹਨ। ਉਨ੍ਹਾਂ ਨੂੰ ਅਜਿਹੀ ਇਮਾਰਤ ’ਚ ਰਹਿਣ ਦੀ ਮਜ਼ਬੂਰੀ ਨਹੀਂ ਹੋਣੀ ਚਾਹੀਦੀ, ਜਿੱਥੇ ਹਰ ਰਾਤ ਇੱਕ ਅਣਜਾਣ ਡਰ ਨਾਲ ਸੌਂਦਾ ਹੋਵੇ। ਸਸਤਾ ਕਮਰਾ ਕਿਸੇ ਪਰਿਵਾਰ ਦੇ ਸੁਫਨਿਆਂ ਦੀ ਕੀਮਤ ਨਹੀਂ ਬਣ ਸਕਦਾ।

ਸਰਕਾਰ, ਸਥਾਨਕ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਮਿਲ ਕੇ ਕਿਰਾਏ ਦੇ ਰਿਹਾਇਸ਼ਾਂ ਤੇ ਵਿਦਿਆਰਥੀਆਂ ਦੇ ਰਿਹਾਇਸ਼ ਦੀ ਸੁਰੱਖਿਆ ਵਿਵਸਥਾ ਨੂੰ ਗੰਭੀਰਤਾ ਨਾਲ ਵੇਖਣਾ ਹੋਵੇਗਾ।  ਇਸ ਹਾਦਸੇ ਦਾ ਸਭ ਤੋਂ ਵੱਡਾ ਸਬਕ ਇਹੀ ਹੈ ਕਿ ਕਿਸੇ ਇਮਾਰਤ ਦੇ ਡਿੱਗਣ ਦਾ ਇੰਤਜ਼ਾਰ ਕਰਕੇ ਕਾਰਵਾਈ ਕਰਨਾ ਸ਼ਾਸਨ ਨਹੀਂ ਹੈ। ਸੁਰੱਖਿਅਤ ਭਵਨ, ਨਿਯਮਿਤ ਨਿਰੀਖਣ ਤੇ ਜਵਾਬਦੇਹੀ ਕਿਸੇ ਉਪਕਾਰ ਦਾ ਨਾਂਅਨਹੀਂ, ਨਾਗਰਿਕਾਂ ਦਾ ਅਧਿਕਾਰ ਹਨ। ਜੇ ਇਸ ਘਟਨਾ ਤੋਂ ਬਾਅਦ ਵੀ ਕਮਜ਼ੋਰ ਇਮਾਰਤਾਂ ’ਤੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਅਗਲੀ ਤ੍ਰਾਸਦੀ ਤੋਂ ਬਾਅਦ ਵੀ ਉਹੀ ਸਵਾਲ ਖੜ੍ਹਾ ਹੋਵੇਗਾ— ਜ਼ਿੰਮੇਵਾਰ ਕੌਣ ਹੈ? ਤੇ ਉਦੋਂ ਸ਼ਾਇਦ ਜਵਾਬ ਦੇਣ ਲਈ ਬਹੁਤ ਦੇਰ ਹੋ ਚੁੱਕੀ ਹੋਵੇਗੀ।

ਇਹ ਲੇਖਕ ਦੇ ਆਪਣੇ ਵਿਚਾਰ ਹਨ।
ਡਾ. ਰਮੇਸ਼ ਠਾਕੁਰ

Road Accident: ਭਿਆਨਕ ਸੜਕ ਹਾਦਸੇ ’ਚ ਦੋ ਔਰਤਾਂ ਸਮੇਤ ਤਿੰਨ ਦੀ ਮੌਤ
Road Accident: ਫਰੀਦਕੋਟ (ਗੁਰਪ੍ਰੀਤ ਪੱਕਾ)। ਐਤਵਾਰ ਦੁਪਹਿਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਵਿੱਚ ਬਠਿੰਡਾ ਰੋਡ ‘ਤੇ ਇੱਕ ਕਾਰ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਸੱਤ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਅਤੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਚੰਦਭਾਨ ਪਿੰਡ ਦੀ ਰਹਿਣ ਵਾਲੀ ਸਿਮਰਜੀਤ ਕੌਰ, ਗੁਰੂ ਕੀ ਢਾਬ ਪਿੰਡ ਦੀ ਰਹਿਣ ਵਾਲੀ ਅੰਗਰੇਜ਼ ਕੌਰ ਅਤੇ ਚੰਦਭਾਨ ਪਿੰਡ ਦੇ ਰਹਿਣ ਵਾਲੇ 11 ਸਾਲਾ ਰਾਜਵਿੰਦਰ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Food Poisoning: ਵੀਅਤਨਾਮ ’ਚ ਸੈਂਡਵਿਚ ਖਾਣ ਤੋਂ ਬਾਅਦ 162 ਲੋਕ ਬਿਮਾਰ, ਅਧਿਕਾਰੀਆਂ ਨੇ ਜਾਂਚ ਕੀਤਾ ਸ਼ੁਰੂ

ਜੈਤੋ ਥਾਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਣਕਾਰੀ ਅਨੁਸਾਰ, ਲੋਕ ਚੰਦਭਾਨ ਪਿੰਡ ਤੋਂ ਜੈਤੋ ਦੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਪਿੰਡ ਤੋਂ ਥੋੜ੍ਹੀ ਦੂਰੀ ‘ਤੇ, ਕਾਰ ਚਾਲਕ ਨੇ ਅਚਾਨਕ ਆਪਣਾ ਕੰਟਰੋਲ ਗੁਆ ਦਿੱਤਾ। ਸੰਤੁਲਨ ਗੁਆਉਣ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜੇ ਇੱਕ ਦਰੱਖਤ ਨਾਲ ਜਾ ਟਕਰਾਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੀਤ ਸਿੰਘ ਮੀਤਾ ਦੀ ਅਗਵਾਈ ਵਿੱਚ ਚੜ੍ਹਦੀ ਕਲਾ ਭਲਾਈ ਸੇਵਾ ਸੁਸਾਇਟੀ ਅਤੇ ਹੋਰ ਸੰਗਠਨਾਂ ਦੇ ਵਰਕਰ ਐਂਬੂਲੈਂਸ ਲੈ ਕੇ ਘਟਨਾ ਸਥਾਨ ‘ਤੇ ਪਹੁੰਚੇ।

ਉਨ੍ਹਾਂ ਨੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ, ਕੋਟਕਪੂਰਾ ਪਹੁੰਚਾਇਆ। ਉੱਥੇ ਡਾਕਟਰਾਂ ਨੇ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਸੱਤ ਜ਼ਖਮੀਆਂ ਵਿੱਚੋਂ ਚਾਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਡੀਐਸਪੀ ਜੈਤੋ ਇਕਬਾਲ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Road Accident

ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੀ ਨਹੀਂ ਹੁਣ ਖੈਰ, ਪੜ੍ਹ ਲਵੋ ਨਵੇਂ ਨਿਯਮ
ਪੰਜਾਬ ਪੁਲਿਸ ਸ਼ਰਾਬ ਪੀ ਕੇ ਡਰਾਈਵਿੰਗ ਨੂੰ ਰੋਕਣ ਲਈ ਵਿਸ਼ੇਸ਼ ਚੌਕਸੀ ਕਾਇਮ ਕਰੇਗੀ : ਏਡੀਜੀਪੀ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਰਾਸ਼ਟਰੀ ਤੇ ਰਾਜ ਮਾਰਗਾਂ ’ਤੇ ਸ਼ਰਾਬ ਪੀ ਕੇ ਡਰਾਇਵਿੰਗ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਕਿਉਂਕਿ ਇੱਥੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਅਮਰਦੀਪ ਸਿੰਘ ਰਾਏ ਨੇ ਅਜਿਹੇ ਚਾਲਕਾਂ ਖਿਲਾਫ਼ ਕਾਰਵਾਈ ਲਈ ਵਿਸ਼ੇਸ਼ ਸੁਰੱਖਿਆ ਚੌਂਕੀਆਂ ਸਥਾਪਿਤ ਕਰਨ ਦੇ ਐਲਾਨ ਕੀਤਾ ਹੈ। ਇੱਥੇ ਟੈ੍ਰਫਿਕ ਐਸਪੀਜ਼, ਡੀਐਸਪੀਜ਼ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਏਡੀਜੀਪੀ ਰਾਏ ਨੇ ਕਿਹਾ ਕਿ ਪੰਜਾਬ ਪੁਲਿਸ ਸੜਕ ਹਾਦਸਿਆਂ ਦੇ ਮੁੱਖ ਕਾਰਨ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਰਾਸ਼ਟਰੀ ਤੇ ਰਾਜ ਮਾਰਗਾਂ ’ਤੇ ਵਿਸ਼ੇਸ਼ ਸੁਰੱਖਿਆ ਚੌਕੀਆਂ ਸਥਾਪਤ ਕਰੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ 800 ਨਵੇਂ ਐਲਕੋਮੀਟਰ ਆਰਡਰ ਕੀਤੇ ਹਨ ਜੋ ਕਿ ਸਾਰੇ ਜ਼ਿਲ੍ਹਿਆਂ ’ਚ ਵੰਡੇ ਜਾਣਗੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਸੜਕ ਹਾਦਸਿਆਂ ਦਾ ਮੁੱਖ ਤੇ ਵੱਡਾ ਕਾਰਨ ਹੈ ਤੇ ਪੰਜਾਬ ਪੁਲਿਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ। ਏਡੀਜੀਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਵੱਲੋਂ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਡਰਾਈਵਿੰਗ ਨਾਲ ਨਜਿੱਠਣ ਲਈ 27 ਹਾਈਟੈਕ ਇੰਟਰਸੈਪਟਰ ਵਾਹਨ ਵੀ ਖਰੀਦੇ ਜਾ ਰਹੇ ਹਨ। ਉਨ੍ਹਾਂ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦੇ ਮੁੱਦੇ ਨੂੰ ਵੀ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਇਸ ਸਮੱਸਿਆ ਕਾਰਨ ਹਰ ਸਾਲ ਲਗਭਗ 350 ਮੌਤਾਂ ਹੁੰਦੀਆਂ ਹਨ। (Ludhiana News)

Read This : Farmers Delhi March: ਦਿੱਲੀ ਕੂਚ ਸਬੰਧੀ ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਪੜ੍ਹੋ…

ਇਸ ਮੁੱਦੇ ਨੂੰ ਹੱਲ ਕਰਨ ਲਈ ਵੱਖ-ਵੱਖ ਵਿਭਾਗ ਸਰਗਰਮੀ ਨਾਲ ਕੰਮ ਕਰ ਰਹੇ ਹਨ, ਜਿਸ ’ਚ ਨਗਰ ਨਿਗਮ, ਪਸ਼ੂ ਪਾਲਣ ਤੇ ਹੋਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ’ਚ ਹਾਲ ਹੀ ’ਚ ਸ਼ੁਰੂ ਕੀਤੀ ਗਈ ਪ੍ਰਣਾਲੀ ਤਹਿਤ ਜ਼ਿਲ੍ਹਿਆਂ ਨੂੰ 900 ਈ-ਚਲਾਨ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜਿੰਨ੍ਹਾਂ ਨਾਲ ਪੰਜਾਬ ’ਚ ਸੜਕ ਹਾਦਸਿਆਂ ਦੀ ਗਿਣਤੀ ’ਚ ਹੋਰ ਕਮੀ ਆਉਣ ਦੀ ਉਮੀਦ ਹੈ। ਰਾਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਮਾਗ ਦੀ ਉਪਜ ਸੜਕ ਸੁਰੱਖਿਆ ਫੋਰਸ (ਐਸਐਸਐਫ) ਦੀ ਤਾਇਨਾਤੀ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਐਸਐਸਐਫ਼ ਦੀ ਤਾਇਨਾਤੀ ਸਦਕਾ ਸੜਕ ਹਾਦਸਿਆਂ ਦੀਆਂ ਮੌਤਾਂ ’ਚ 15- 20 ਫੀਸਦੀ ਕਮੀ ਆਈ ਹੈ। (Ludhiana News)

ਸੜਕ ਸੁਰੱਖਿਆ ਲਈ ਸਖ਼ਤ ਨਿਯਮ ਬਣਨ
ਕੈਨੇਡਾ ਸਰਕਾਰ ਨੇ ਸੜਕ ਹਾਦਸੇ ਦੇ ਦੋਸ਼ੀ ਇੱਕ ਪੰਜਾਬੀ ਡਰਾਇਵਰ ਨੂੰ ਵਾਪਸ ਭਾਰਤ ਭੇਜਣ ਦਾ ਹੁਕਮ ਸੁਣਾਇਆ ਹੈ ਸੰਨ 2018 ’ਚ ਹੋਏ ਇਸ ਹਾਦਸੇ ’ਚ 16 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਕੈਨੇਡਾ ਵੱਸਦੇ ਪ੍ਰਵਾਸੀ ਭਾਰਤੀਆਂ ’ਚ ਇਹ ਘਟਨਾ ਸਬੰਧੀ ਬਹੁਤ ਵੱਡੀ ਚਰਚਾ ਹੋ ਰਹੀ ਹੈ ਅਸਲ ’ਚ ਇਹ ਫੈਸਲਾ ਕੈਨੇਡਾ ਸਰਕਾਰ ਦੀ ਸੜਕ ਸੁਰੱਖਿਆ ਸਬੰਧੀ ਸਿਰਫ ਜਿੰਮੇਵਾਰੀ ਦਾ ਹੀ ਸਬੂਤ ਨਹੀਂ ਸਗੋਂ ਅਜਿਹੀਆਂ ਘਟਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਵੀ ਸੰਕੇਤ ਹੈ। ਅਸਲ ’ਚ ਪੱਛਮੀ ਮੁਲਕ ਵੱਡੇ ਸੜਕੀ ਹਾਦਸਿਆਂ ਨੂੰ ਤਾਂ ਗੰਭੀਰਤਾ ਨਾਲ ਲੈਂਦੇ ਹੀ ਹਨ, ਉੱਥੇ ਹਰ ਛੋਟੇ-ਵੱਡੇ ਹਾਦਸੇ ਅਤੇੇ ਟੈ੍ਰਫਿਕ ਨਿਯਮ ’ਚ ਨਿੱਕੀ ਜਿਹੀ ਲਾਪਰਵਾਹੀ ’ਤੇ ਵੀ ਸਖ਼ਤ ਕਾਰਵਾਈ ਹੁੰਦੀ ਹੈ। (Road Safety)

ਇਹ ਵੀ ਪੜ੍ਹੋ : ਗੋਦਾਮ ’ਚ ਅਚਾਨਕ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਮਿਸਾਲ ਦੇ ਤੌਰ ’ਤੇ ਉਥੇ ਸਕੂਲੀ ਬੱਸ ਸੜਕ ’ਤੇ ਰੁਕ ਜਾਵੇ ਤਾਂ ਪਿੱਛੇ ਗੱਡੀਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਪਰ ਸਕੂਲ ਦੀ ਬੱਸ ਨੂੰ ਕੋਈ ਓਵਰਟੇਕ ਨਹੀਂ ਕਰਦਾ ਜਿਸ ਤਰ੍ਹਾਂ ਭਾਰਤ ’ਚ ਸੜਕ ਹਾਦਸੇ ਲਗਾਤਾਰ ਵਧ ਰਹੇ ਹਨ। ਉਸ ਮੁਤਾਬਿਕ ਇੱਕ ਦਰੁਸਤ ਅਤੇ ਆਦਰਸ਼ ਟੈ੍ਰਫਿਕ ਢਾਂਚਾ ਤੇ ਨਿਯਮਾਂ ਨੂੰ ਇਮਾਨਦਾਰੀ ਤੇ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ ਸਾਡੇ ਦੇਸ਼ ’ਚ ਅੱਜ-ਕੱਲ੍ਹ ਪੂਨੇ ਦਾ ਪੋਰਸ਼ੇ ਕਾਰ ਹਾਦਸਾ ਚਰਚਾ ’ਚ ਹੈ, ਜਿਸ ਵਿੱਚ ਇੱਕ ਨਬਾਲਗ ਨੇ ਸ਼ਰਾਬ ਪੀ ਕੇ ਗੱਡੀ ਨਾਲ ਦੋ ਜਣਿਆਂ ਨੂੰ ਦਰੜ ਦਿੱਤਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਸੜਕੀ ਸੁੁਰੱਖਿਆ ਢਾਂਚਾ ਦਰੁਸਤ ਹੁੰਦਾ ਤਾਂ ਕੋਈ ਨਬਾਲਗ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਹਿੰਮਤ ਨਾ ਕਰਦਾ ਪਹੁੰਚ ਵਾਲੇ ਲਾਪਰਵਾਹ ਕਾਨੂੰਨੀ ਸ਼ਿਕੰਜੇ ’ਚੋਂ ਨਿੱਕਲ ਜਾਂਦੇ ਹਨ ਸਰਕਾਰਾਂ ਇਸ ਮਾਮਲੇ ’ਚ ਸਖ਼ਤ ਕਦਮ ਚੁੱਕਣ। (Road Safety)

Road Safety : ਸੜਕ ਸੁਰੱਖਿਆ ਲਈ ਸ਼ਰਾਬ ਵੀ ਹੋਵੇ ਬੰਦ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੜਕੀ ਹਾਦਸੇ ਘਟਾਉਣ ਦੇ ਮਕਸਦ ਨਾਲ ਸੜਕ ਸੁਰੱਖਿਆ ਫੋਰਸ ਦਾ ਗਠਨ ਕਰ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਅੰਦਰ ਇਹ ਆਪਣੇ ਨਿਯਮ ਦਾ ਪਹਿਲਾ ਯਤਨ ਹੈ ਤੇ ਇੱਕ ਫਰਵਰੀ ਤੋਂ ਇਹ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਨਿਰਸੰਦੇਹ ਸੜਕੀ ਹਾਦਸੇ ਬਹੁਤ ਵੱਡੀ ਸਮੱਸਿਆ ਹੈ ਤੇ ਹਰ ਸਾਲ ਡੇਢ ਲੱਖ ਦੇ ਕਰੀਬ ਲੋਕਾਂ ਦੀ ਮੌਤ ਸੜਕੀ ਹਾਦਸਿਆਂ ’ਚ ਹੁੰਦੀ ਹੈ। (Road Safety)

ਪੰਜਾਬ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ਰਾਬੀ ਡਰਾਇਵਰ ਨੂੰ ਫੋਰਸ ਘਰ ਛੱਡ ਕੇ ਆਵੇਗੀ। ਹਾਦਸੇ ਰੋਕਣ ਲਈ ਕਦਮ ਚੁੱਕਣਾ ਸ਼ਲਾਘਾਯੋਗ ਹੈ ਪਰ ਚੰਗਾ ਹੋਵੇ ਜੇਕਰ ਸ਼ਰਾਬ ਦੀ ਖ਼ਪਤ ਘਟਾਉਣ ਲਈ ਕੁਝ ਕਰੇ। ਅਜੇ ਤਾਈਂ ਇਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰਾਂ ਸ਼ਰਾਬ ਦੀ ਵਿੱਕਰੀ ’ਚ ਹੋ ਰਹੇ ਵਾਧੇ ’ਤੇ ਮਾਣ ਮਹਿਸੂਸ ਕਰਦੀਆਂ ਹਨ। ਸ਼ਰਾਬ ਤੋਂ ਹੋਣ ਵਾਲੀ ਕਮਾਈ ਨੂੰ ਸਰਕਾਰਾਂ ਆਪਣੀ ਵੱਡੀ ਪ੍ਰਾਪਤੀ ਦੱਸਦੀਆਂ ਹਨ। ਅਸਲ ’ਚ ਹਰ ਸਾਲ ਸ਼ਰਾਬ ਦੀ ਖ਼ਪਤ ਵਧ ਰਹੀ ਹੈ ਜਿਸ ਨਾਲ ਸਰਕਾਰ ਦੀ ਕਮਾਈ ਵਧ ਰਹੀ ਹੈ। (Road Safety)

Also Read : ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ

ਕੋਈ ਵੀ ਸਰਕਾਰ ਅਜਿਹੀ ਨਹੀਂ ਆਈ ਜਿਸ ਦੇ ਰਾਜ ’ਚ ਸ਼ਰਾਬ ਦੀ ਖ਼ਪਤ ਘਟੀ ਹੋਵੇ। ਦੂਜੇ ਪਾਸੇ 40 ਫੀਸਦੀ ਹਾਦਸਿਆਂ ਦਾ ਕਾਰਨ ਹੀ ਸ਼ਰਾਬ ਦਾ ਸੇਵਨ ਹੈ। ਜੇਕਰ ਸ਼ਰਾਬ ਦੀ ਖ਼ਪਤ ਘਟੇ ਤਾਂ ਸੜਕੀ ਹਾਦਸਿਆਂ ਦਾ ਗਰਾਫ਼ ਹੇਠਾਂ ਜ਼ਰੂਰ ਆਵੇਗਾ। ਸਮੱਸਿਆਵਾਂ ਦੇ ਪੱਤੇ ਕੱਟਣ ਦੀ ਬਜਾਇ ਜੜ੍ਹ ਵੱਢੀ ਜਾਵੇ ਤਾਂ ਜ਼ਿਆਦਾ ਸੌਖਾ ਤੇ ਤਰਕਮਈ ਹੱਲ ਹੈ। ਜੇਕਰ ਲੋਕ ਸ਼ਰਾਬ ਨਹੀਂ ਪੀਣਗੇ ਤਾਂ ਹਾਦਸਿਆਂ ’ਚ ਕਮੀ ਆਉਣੀ ਯਕੀਨੀ ਹੈ। ਸ਼ਰਾਬ ਦੀ ਖ਼ਪਤ ਘਟਣੀ, ‘ਨਾਲੇ ਪੁੰਨ ਤੇ ਨਾਲੇ ਫਲੀਆਂ’ ਵਾਲੀ ਗੱਲ ਹੈ। ਸ਼ਰਾਬ ਦੀ ਖ਼ਪਤ ਘਟਣ ਨਾਲ ਹਾਦਸੇ ਵੀ ਰੁਕਣਗੇ ਤੇ ਸਿਹਤ ਵੀ ਖਰਾਬ ਨਹੀਂ ਹੋਵੇਗੀ। ਧਨ ਦੀ ਬਰਬਾਦੀ ਵੀ ਬਚੇਗੀ।

ਸੜਕ ਸੁਰੱਖਿਆ ਜ਼ਰੂਰੀ
ਬੀਤੇ ਦਿਨੀਂ ਰਾਜਸਥਾਨ ’ਚ ਹੋਏ ਇੱਕ ਦਰਦਨਾਕ ਸੜਕ ਹਾਦਸੇ ’ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਮ੍ਰਿਤਕਾਂ ਦਾ ਅੰਤਿਮ ਸਸਕਾਰ ਦਿਲ ਦਹਿਲਾ ਦੇਣ ਵਾਲਾ ਸੀ ਰੋਜ਼ਾਨਾ ਹੀ ਦੇਸ਼ ਅੰਦਰ ਅਜਿਹੇ ਹਾਦਸੇ ਕਿਤੇ ਨਾ ਕਿਤੇ ਵਾਪਰਦੇ ਰਹਿੰਦੇ ਹਨ ਬਿਨਾਂ ਸ਼ੱਕ ਦੇਸ਼ ਅੰਦਰ ਸੜਕਾਂ ਦਾ ਜਾਲ ਵਿਛ ਰਿਹਾ ਹੈ ਫੋਰ ਲੇਨ ਅਤੇ ਸਿਕਸ ਲੇਨ ਸੜਕੀ ਮਾਰਗ ਬਣ ਰਹੇ ਹਨ ਸੜਕ ਹਾਦਸਿਆਂ ਦੇ ਪਹਿਲਾਂ ਵਾਲੇ ਕਾਰਨ ਖਤਮ ਹੋ ਰਹੇ ਹਨ ਜਦੋਂ ਇਹ ਕਿਹਾ ਜਾਂਦਾ ਸੀ ਕਿ ਤੰਗ ਸੜਕਾਂ ਜਾਂ ਟੁੱਟੀਆਂ ਸੜਕਾਂ ਕਾਰਨ ਹਾਦਸੇ ਵਾਪਰਦੇ ਹਨ ਹੁਣ ਅਜਿਹਾ ਨਹੀਂ ਰਿਹਾ, ਸੜਕਾਂ ਚੌੜੀਆਂ ਹੋ ਗਈਆਂ ਹਨ ਫੁੱਟਪਾਥ ਹੋਣ ਕਾਰਨ ਗੱਡੀਆਂ ਦੇ ਆਹਮੋ -ਸਾਹਮਣੇ ਦੀ ਟੱਕਰ ਦੇ ਆਸਾਰ ਘਟ ਰਹੇ ਹਨ। ਫ਼ਿਰ ਵੀ ਹਾਦਸਿਆਂ ਦੀ ਗਿਣਤੀ ਨਾ ਘਟਣਾ ਚਿੰਤਾਜਨਕ ਹੈ ਅਸਲ ’ਚ ਸਾਧਨਾਂ ਨੂੰ ਚਲਾਉਣ ’ਚ ਲਾਪਰਵਾਹੀ ਹਾਦਸਿਆਂ ਦਾ ਵੱਡਾ ਕਾਰਨ ਹੈ ਸਾਲ 2022 ’ਚ ਪੌਣੇ ਦੋ ਲੱਖ ਦੇ ਕਰੀਬ ਮੌਤਾਂ ਸੜਕ ਹਾਦਸਿਆਂ ’ਚ ਹੋਈਆਂ ਹਨ। (Road Safety)

ਇਹ ਵੀ ਪੜ੍ਹੋ : ‘ਮੈ ਪੰਜਾਬ ਬੋਲਦਾ ਹਾਂ’ ’ਤੇ ਵਿਰੋਧੀਆ ਨਾਲ ਭਿੜਨਗੇ ਭਗਵੰਤ ਮਾਨ

ਵਧਦੀ ਆਬਾਦੀ ਦੇ ਮੁਤਾਬਕ ਸਾਧਨਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਹੋਇਆ ਹੈ ਰੋਜ਼ਾਨਾ ਲੱਖਾਂ ਨਵੇਂ ਵਾਹਨ ਸੜਕਾਂ ’ਤੇ ਉੱਤਰ ਰਹੇ ਹਨ ਪਰ ਗੱਡੀ ਚਲਾਉਣ ਦੀ ਸਹੀ ਸਿਖਲਾਈ ਨਾ ਹੋਣ ਕਾਰਨ ਜਾਂ ਭ੍ਰਿਸ਼ਟਾਚਾਰ ਕਾਰਨ ਅਣਜਾਣ ਵਿਅਕਤੀਆਂ ਨੂੰ ਡਰਾਇਵਿੰਗ ਲਾਇਸੈਂਸ ਜਾਰੀ ਹੋਣ ਕਰਕੇ ਹਾਦਸੇ ਵਾਪਰ ਰਹੇ ਹਨ ਗੱਡੀਆਂ ਦੀ ਰਫਤਾਰ ਤੈਅ ਨਿਯਮ ਦੇ ਮੁਤਾਬਕ ਨਹੀਂ ਹੁੰਦੀ ਕਈ ਡਰਾਇਵਰ ਗੱਡੀ ਚਲਾਉਂਦੇ ਘੱਟ ਤੇ ਸਟੰਟ ਜ਼ਿਆਦਾ ਕਰਦੇ ਹਨ ਲਾਪਰਵਾਹੀ ਕਰਨ ਵਾਲਾ ਇੱਕ ਵਿਅਕਤੀ ਕਈਆਂ ਦੀ ਜਾਨ ਲਈ ਖਤਰਾ ਬਣ ਜਾਂਦਾ ਹੈ ਲਾਪਰਵਾਹੀ ਕਰਨ ਵਾਲੇ ਖਿਲਾਫ਼ ਜੇਕਰ ਸਮੇਂ ਸਿਰ ਕਾਰਵਾਈ ਹੋਵੇ ਤਾਂ ਹਾਦਸਿਆਂ ’ਚ ਕਮੀ ਆਉਣੀ ਯਕੀਨੀ ਹੈ ਬਾਹਰਲੇ ਮੁਲਕਾਂ ’ਚ ਗਏ ਭਾਰਤੀ ਇਸ ਗੱਲ ਦਾ ਜ਼ਿਕਰ ਬੜੀ ਵਿਸ਼ੇਸ਼ ਤੌਰ ’ਤੇ ਕਰਦੇ ਹਨ ਜਿਵੇਂ ਉੱਥੇ ਡਰਾਇਵਿੰਗ ਕੋਈ ਅਜ਼ੂਬਾ ਹੋਵੇ ਗਲਤ ਢੰਗ ਨਾਲ ਗੱਡੀ ਚਲਾਉਣ ਵਾਲੇ ਤੋਂ ਵਿਦੇਸ਼ਾਂ ਅੰਦਰ ਡਰਾਇਵਿੰਗ ਲਾਇਸੈੱਸ ਹੀ ਖੋਹ ਲਿਆ ਜਾਂਦਾ ਹੈ। (Road Safety)

ਉੁਥੇ ਸਾਰੇ ਚੁੱਪ-ਚਾਪ ਕਾਨੂੰਨ ਮੰਨਦੇ ਹਨ ਪਰ ਇੱਧਰ ਗਲਤ ਢੰਗ ਨਾਲ ਗੱਡੀ ਚਲਾਉਣ ਵੇਲੇ ਫੜੇ ਜਾਣ ’ਤੇ ਟ੍ਰੈਫਿਕ ਪੁਲਿਸ ਦੇ ਅਫਸਰ ਦੇ ਕੰਨ ਨਾਲ ਵਿਧਾਇਕ ਦਾ ਫੋਨ ਲਾ ਦਿੰਦੇ ਹਨ ਬੱਸ ਇਹੀ ਫਰਕ ਹੈ ਕਿ ਉੱਥੇ ਅਜਿਹੀ ਕਲਚਰ ਨਹੀਂ ਜੋ ਗਲਤ ਕਰਦਾ ਹੈ, ਉਹੀ ਭੁਗਤਦਾ ਹੈ ਅਸਲ ’ਚ ਸੋਚ ਤੇ ਸਿਸਟਮ ਦੋਵੇਂ ਹੀ ਬਦਲਣ ਨਾਲ ਸੁਧਾਰ ਹੋ ਸਕਦਾ ਹੈ ਜੇਕਰ ਸਿਸਟਮ ਸਖਤ ਤੇ ਮਜ਼ਬੂਤ ਹੈ ਤਾਂ ਸੋਚ ਆਪੇ ਹੀ ਬਦਲ ਜਾਵੇਗੀ ਸਰਕਾਰੀ ਸਿਸਟਮ ’ਚ ਖਾਮੀਆਂ ਨੂੰ ਦਰੁਸਤ ਕੀਤਾ ਜਾਵੇ ਤਾਂ ਸੁਧਾਰ ਹੋਵੇਗਾ ਹੀ ਟੈ੍ਰਫਿਕ ਸਿਸਟਮ ਨੂੰ ਏਨਾ ਮਜ਼ਬੂਤ ਬਣਾਉਣ ਦੀ ਲੋੜ ਹੈ ਕਿ ਮਾਹੌਲ ਹੀ ਅਜਿਹਾ ਬਣ ਜਾਵੇ ਕਿ ਕੋਈ ਲਾਪਰਵਾਹੀ ਕਰਨ ਦੀ ਹਿੰਮਤ ਹੀ ਨਾ ਕਰੇ। (Road Safety)