Collapse - Sach Kahoon Punjabi
ਪਤਨ ਵੱਲ ਵਧਦੀ ਰਾਸ਼ਟਰੀ ਪਾਰਟੀ ਕਾਂਗਰਸ
ਪੂਨਮ ਆਈ ਕੋਸਿਸ਼
ਸੰਨ 476 ਈ. ਵਿਚ ਇਤਿਹਾਸ ਦੇ ਸਭ ਤੋਂ ਵੱਡੇ ਸਾਮਰਾਜ ਰੋਮਨ ਸਾਮਰਾਜ ਦਾ ਆਖ਼ਰ ਪਤਨ ਹੋ ਗਿਆ ਰੋਮਨ ਸਾਮਰਾਜ ਲਗਭਗ 500 ਸਾਲ ਤੱਕ ਵਿਸ਼ਵ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਬਣਿਆ ਰਿਹਾ ਦੂਜੇ ਪਾਸੇ ਸੰਨ 2019 ‘ਚ 134 ਸਾਲ ਪੁਰਾਣੀ ਕਾਂਗਰਸ ਪਾਰਟੀ ਦਾ ਪਤਨ ਵੀ ਉਸੇ ਤਰ੍ਹਾਂ ਹੋ ਰਿਹਾ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਉਸਦੇ ਆਗੁ ਜੇਲ੍ਹ ਵਿਚ ਬੰਦ ਹਨ, ਪਾਰਟੀ ਦਿਸ਼ਾਹੀਣ ਹੋ ਗਈ ਹੈ ਅਤੇ ਆਪਣੇ ਅੰਨਦਾਤਾ ‘ਤੇ ਨਿਰਭਰ ਹੈ ਇਹ ਇੱਕ ਤਰ੍ਹਾਂ ਨਾਲ ਜੀਵਨਹੀਣ ਅਤੇ ਮੌਤਹੀਣ ਜੀਵਨ ਵੱਲ ਵਧ ਰਹੀ ਹੈ ਕਾਂਗਰਸ ਉਹ ਪਾਰਟੀ ਹੈ ਜਿਸ ਨੇ ਦੇਸ਼ ਲਈ ਅਜ਼ਾਦੀ ਪ੍ਰਾਪਤ ਕੀਤੀ ਅਤੇ ਲਗਭਗ 60 ਸਾਲਾਂ ਤੱਕ ਦੇਸ਼ ‘ਚ ਸ਼ਾਸਨ ਕੀਤਾ ਅਤੇ ਕਈ ਤੂਫ਼ਾਨਾਂ ਦਾ ਸਾਹਮਣਾ ਕਰਦੇ ਹੋਏ ਹਮੇਸ਼ਾ ਜਿੱਤਦੀ ਰਹੀ ਪਰੰਤੂ ਅੱਜ ਮੋਦੀ ਦੀ ਭਾਜਪਾ ਰਾਜਨੀਤੀ ਦੀ ਧੁਰੀ ਬਣ ਗਈ ਹੈ ਅਤੇ ਕਾਂਗਰਸ ਦੀ ਬਦਲ ਬਣਨ ਦੀ ਕੋਈ ਆਸ ਨਹੀਂ ਬਚੀ ਹੈ ਪਾਰਟੀ ਅੱਜ ਵੀ ਨਹਿਰੂ ਗਾਂਧੀ ਪਰਿਵਾਰ ‘ਤੇ ਨਿਰਭਰ ਹੈ ਅਤੇ ਇਸ ਲਈ ਸੋਨੀਆ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ ਜਦੋਂਕਿ 20 ਮਹੀਨੇ ਪਹਿਲਾਂ ਉਨ੍ਹਾਂ ਨੇ ਦਸੰਬਰ 2017 ‘ਚ ਪਾਰਟੀ ਦੀ ਵਾਗਡੋਰ ਆਪਣੇ ਪੁੱਤਰ ਰਾਹੁਲ ਦੇ ਹੱਥ ਸੌਂਪ ਦਿੱਤੀ ਸੀ।
ਕੀ ਪਾਰਟੀ ਮੌਤ ਦੀ ਦਹਿਲੀਜ਼ ‘ਤੇ ਖੜ੍ਹੀ ਹੈ? ਉਸਦੇ ਸਾਹਮਣੇ ਹੋਂਦ ਦਾ ਸੰਕਟ ਹੈ ਹਾਲਾਂਕਿ ਸੋਨੀਆ ਅਤੇ ਉਨ੍ਹਾਂ ਦੇ ਪੁਰਾਣੇ ਭਰੋਸੇਯੋਗ ਆਗੂ ਇਸ ਡੁੱਬਦੀ ਬੇੜੀ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ ਕੀ ਉਸ ਨੂੰ ਆਖ਼ਰੀ ਪਲਾਂ  ‘ਚ ਬਚਾਇਆ ਜਾ ਸਕੇਗਾ ਕਿਉਂਕਿ ਪਾਰਟੀ ਆਪਣੇ ਢੇਰ ਹੋਏ ਢਾਂਚੇ ਦੀ ਧੂੜ ਨਾਲ ਭਰੀ ਪਈ ਹੈ ਪਾਰਟੀ ਦਾ ਭਵਿੱਖ ਕੀ ਹੈ? ਕੀ ਉਸਦਾ ਮੁੜ-ਉਦਾਰ ਸੰਭਵ ਹੈ? ਜੇਕਰ ਇਹ ਸੰਭਵ ਹੈ ਤਾਂ ਇਸ ਨਾਲ ਕੋਈ ਫਰਕ ਪਏਗਾ? ਪਾਰਟੀ ਦੀ ਸਥਿਤੀ ਦਾ ਮੁਲਾਂਕਣ ਕਰਨਾ ਹੋਵੇ ਤਾਂ ਗੋਆ ਅਤੇ ਕਰਨਾਟਕ ਨੂੰ ਦੇਖੋ ਜਿੱਥੇ ਪਾਰਟੀ ਦੇ ਵਿਧਾਇਕ ਪਾਰਟੀ ਛੱਡ ਰਹੇ ਹਨ ਇਹੀ ਸਥਿਤੀ ਮਹਾਂਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਦਿੱਲੀ ‘ਚ ਵੀ ਹੈ ਅਤੇ ਉੱਤਰ ਪ੍ਰਦੇਸ਼ ‘ਚ ਪਾਰਟੀ ਆਗੂ ਪਾਰਟੀ ਦੇ ਨਿਰਦੇਸ਼ਾਂ ਦਾ ਉਲੰਘਣ ਕਰ ਰਹੇ ਹਨ ਮਹਾਂਰਾਸ਼ਟਰ ਅਤੇ ਹਰਿਆਣਾ ‘ਚ ਧੜੇਬੰਦੀ ਅਤੇ ਅੰਦਰੂਨੀ ਕਲੇਸ ਕਾਰਨ ਪਾਰਟੀ  ਦੋਫਾੜ ਹੋ ਗਈ ਹੈ ਅਤੇ ਆਗੂ ਵੱਖ-ਵੱਖ ਦਿਸ਼ਾਵਾਂ ‘ਚ ਜਾ ਰਹੇ ਹਨ ਜਦੋਂਕਿ ਦੋਵਾਂ ਸੂਬਿਆਂ ‘ਚ ਇਸ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਬਿਹਾਰ, ਦਿੱਲੀ ਅਤੇ ਝਾਰਖੰਡ ਜਿੱਥੇ ਅਗਲੇ ਮਹੀਨਿਆਂ ‘ਚ ਚੋਣਾਂ ਹੋਣ ਵਾਲੀਆਂ ਹਨ ਉੱਥੇ ਵੀ ਪਾਰਟੀ ‘ਚ ਧੜੇਬੰਦੀ ਅਤੇ ਮੱਤਭੇਦ ਜਾਰੀ ਹਨ ਜਿਸ ਤੋਂ ਲੱਗਦਾ ਹੈ ਕਿ ਪਾਰਟੀ ਨੇ ਆਪਣੀ ਪਹਿਚਾਣ ਅਤੇ ਕੰਮ ਗੁਆ ਦਿੱਤੇ ਹਨ।
ਜ਼ਰਾ ਦੇਖੋ ਕਿਸ ਤਰ੍ਹਾਂ ਕਾਂਗਰਸ ‘ਚ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਮਾਰੋਹ ਸਬੰਧੀ ਮੋਦੀ ਨੂੰ ਵਾਕਓਵਰ ਦਿੱਤਾ ਹੈ ਭਾਜਪਾ ਨੇ ਗਾਂਧੀ ਜੈਅੰਤੀ ਨੂੰ ਸਵੱਛ ਭਾਰਤ ਦਾ ਸਿਆਸੀ ਸੰਦੇਸ਼ ਦੇਣ ਲਈ ਵਰਤਿਆ ਜਦੋਂ ਕਿ ਉਸ ਪਾਰਟੀ ਨੇ, ਜਿਸਦੀ ਕਦੇ ਮਹਾਤਮਾ ਨੇ ਅਗਵਾਈ ਕੀਤੀ ਸੀ, ਕਿਤੇ ਵੀ ਸਿਆਸੀ ਸਿਰਜਣਸ਼ੀਲਤਾ ਨਹੀਂ ਦਿਖਾਈ ਅਤੇ ਇਸ ਮੌਕੇ ‘ਤੇ ਪਾਰਟੀ ਸਿਰਫ਼ ਸੋਨੀਆ ਦੇ ਭਾਸ਼ਣ, ਰਾਹੁਲ ਦਾ ਟਵੀਟ ਅਤੇ ਪ੍ਰਿਅੰਕਾ ਦੀ ਪੈਦਲ ਯਾਤਰਾ ਹੀ ਆਯੋਜਿਤ ਕਰ ਸਕੀ ਸਿਆਸੀ ਗਲਿਆਰਿਆਂ ‘ਚ ਇਹ ਉਤਸੁਕਤਾ ਬਣੀ ਹੋਈ ਹੈ ਕੀ ਸੋਨੀਆ ਕਾਂਗਰਸ ਨੂੰ ਇੱਕ ਬਾਰ ਮੁੜ ਚੋਣਾਂ ਜਿੱਤਣ ਵਾਲੀ ਪਾਰਟੀ ਬਣਾ ਸਕਦੀ ਹੈ? ਕੀ ਉਹ ਪੂਰੇ ਦੇਸ਼ ‘ਚ ਮੋਦੀ ਸ਼ਾਹ ਦੀ ਜੋੜੀ ਨੂੰ ਚੁਣੌਤੀ ਦੇ ਸਕਦੀ ਹੈ?
ਜ਼ਿਕਰਯੋਗ ਹੈ ਕਿ ਸੋਨੀਆ ਦੀ ਅਗਵਾਈ ਨੂੰ ਪੁਰੇ ਦੇਸ਼ ‘ਚ ਸਵੀਕਾਰ ਨਹੀਂ ਕੀਤਾ ਗਿਆ ਸੀ ਜਿਵੇਂ ਕਿ 1988 ‘ਚ ਉਨ੍ਹਾਂ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਬਾਦ ਕਾਂਗਰਸ ਦੇ ਪ੍ਰਦਰਸ਼ਨ ਤੋਂ ਸਪੱਸ਼ਟ ਹੋ ਜਾਂਦਾ ਹੈ ਇਹ ਸੱਚ ਹੈ ਕਿ 2004 ਅਤੇ 2009 ਦੀਆਂ ਚੋਣਾਂ ‘ਚ ਉਨ੍ਹਾਂ ਦੀ ਅਗਵਾਈ ‘ਚ ਪਾਰਟੀ ਕੇਂਦਰ ‘ਚ ਸੱਤਾ ‘ਚ ਆਈ ਅਤੇ ਪਾਰਟੀ ਨੇ ਕਈ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਦਰਜ ਕੀਤੀ ਹਾਲਾਂਕਿ ਉਦੋਂ ਵੀ ਵਾਜਪਾਈ ਅਤੇ ਅਡਵਾਨੀ ਦੀ ਜੋੜੀ ਤੋਂ ਉਨ੍ਹਾਂ ਨੂੰ ਸਖ਼ਤ ਟੱਕਰ ਮਿਲ ਰਹੀ ਸੀ ਪਰੰਤੂ ਪਾਰਟੀ ਦੀ ਵੋਟ ਫੀਸਦੀ 1999 ਤੋਂ ਬਾਦ ਲਗਭਗ 28 ਫੀਸਦੀ ਹੀ ਬਣੀ ਰਹੀ ਜੋ ਹੁਣ 20 ਫੀਸਦੀ ਤੋਂ ਘੱਟ ਆ ਗਈ ਹੈ ਅਤੇ ਇਹ ਇਸ ਪਾਸੇ ਸੰਕੇਤ ਦਿੰਦਾ ਹੈ ਕਿ ਪਾਰਟੀ ਮਰਨ ਕਿਨਾਰੇ ਪਹੁੰਚ ਗਈ ਹੈ ਸੋਨੀਆ ਦੀ ਅਗਵਾਈ ‘ਚ ਵੱਖ-ਵੱਖ ਵਿਚਾਰਧਾਰਾ ਵਾਲੀਆਂ ਖੇਤਰੀ ਸਿਆਸੀ ਪਾਰਟੀਆਂ ਜਿਵੇਂ ਡੀਐਮਕੇ, ਰਾਕਾਂਪਾ ਅਤੇ ਆਰਜੇਡੀ ਇੱਕ ਮੰਚ ‘ਤੇ ਆਈਆਂ ਅਤੇ ਉਨ੍ਹਾਂ ਨੇ ਕਾਂਗਰਸ ਨੂੰ ਵੱਖ-ਵੱਖ ਖੇਤਰੀ ਪਾਰਟੀਆਂ, ਸਮਾਜਿਕ, ਜਾਤੀ ਵਰਗ ਅਤੇ ਧਾਰਮਿਕ ਸਮੂਹਾਂ ਦੇ ਸੰਗਠਨਾਂ ਦਾ ਸਿਖ਼ਰ ਸੰਗਠਨ ਬਣਾਇਆ ਕਾਂਗਰਸ ਦੇ ਇੱਕ ਸੀਨੀਅਰ ਆਗੂ ਅਨੁਸਾਰ, ਬਿਨਾ ਸ਼ੱਕ ਪਾਰਟੀ ਲਈ ਇਹ ਇੱਕ ਮੁਸ਼ਕਲ ਸਮਾਂ ਹੈ ਇਹ ਕਿਸੇ ਦੁਸਾਹਸ ਦਾ ਸਮਾਂ ਨਹੀਂ ਹੈ ।
ਪਾਰਟੀ ਦੀ ਹੋਂਦ ਖ਼ਤਮ ਹੋਣ ਜਾ ਰਹੀ ਹੈ ਅਤੇ ਪਾਰਟੀ ਦਾ ਹਾਲ ਦੇ ਰਿਕਾਰਡ ਨੂੰ ਦੇਖੀਏ ਤਾਂ ਇਹ ਮਰਨ ਕੰਢੇ ਪਹੁੰਚ ਗਈ ਹੈ ਪਰੰਤੂ ਪਾਰਟੀ ‘ਚ ਬਹੁਤਾਤਵਾਦੀ ਲੋਕਤੰਤਰ ਦੇ ਪੋਸ਼ਣ ਦੇ ਤੱਤ ਹਨ ਅਤੇ ਇਸਦੇ ਚੱਲਦਿਆਂ ਹਿਹ ਮੁੜ-ਸੁਰਜੀਤ ਹੋ ਸਕਦੀ ਹੈ ਪਾਰਟੀ ‘ਚ ਅਗਵਾਈ ਦੀ ਅਤੇ ਅਜਿਹੇ ਆਗੂਆਂ ਦੀ ਘਾਟ ਹੈ ਜੋ ਫੈਸਲਾਕੁੰਨ, ਸਹੀ ਅਤੇ ਸਮੇਂ ‘ਤੇ ਫੈਸਲਾ ਲੈ ਸਕਣ ਅਤੇ ਉਨ੍ਹਾਂ ਨੂੰ ਲਾਗਨੂੰ ਕਰਵਾ ਸਕਣ ਪਾਰਟੀ ‘ਚ ਅੱਜ ਮਜ਼ਬੂਤ ਵਿਚਾਰਧਾਰਾ ਦੀ ਘਾਟ ਵੀ ਹੈ ਅਤੇ ਇਹ ਪੂਰੀ ਤਰ੍ਹਾਂ ਪਰਿਵਾਰ ‘ਤੇ ਨਿਰਭਰ ਹੈ ਜੋ ਉਸਨੂੰ ਇੱਕਜੁੱਟ ਬਣਾਈ ਰੱਖਦਾ ਹੈ ਹਾਲ ਦੇ ਸਾਲਾਂ ‘ਚ ਪਾਰਟੀ ਕਈ ਸੰਗਠਨਾਂ ਨਾਲ ਜੁੜੀ ਹੋਈ ਹੈ ਹੁਣ ਪਾਰਟੀ ਸੱਤਾ ‘ਚੋਂ ਬਾਹਰ ਹੈ ਅਤੇ ਭਾਜਪਾ ਸੱਤਾ ਧਿਰ ਹੈ ਪਾਰਟੀ ‘ਚ ਬੁਨਿਆਦੀ ਸੁਧਾਰ ਦੀ ਲੋੜ ਹੈ ਪਾਰਟੀ ਨੂੰ ਸੰਗਠਨ ਦਾ ਮੁੜ ਗਠਨ ਕਰਨਾ ਹੋਵੇਗਾ ਅਤੇ ਭਾਜਪਾ ਦੇ ਵਿਚਾਰਿਕ ਬਦਲ ਦੇ ਰੂਪ ‘ਚ ਜਨਤਾ ‘ਚ ਸੰਵਾਦ ਸਥਾਪਿਤ ਕਰਨਾ ਹੋਵੇਗਾ ਇਸ ਲਈ ਸਭ ਤੋਂ ਪਹਿਲਾਂ ਪਾਰਟੀ ਨੂੰ ਪਾਰਟੀ ਦੇ ਉਨ੍ਹਾਂ ਪੁਰਾਣੇ ਆਗੂਆਂ ਤੋਂ ਪੱਲਾ ਛੁਡਾਉਣਾ ਹੋਵੇਗਾ ਜੋ ਰਾਜ ਸਭਾ ਸਿੰਡਰੋਮ ਤੋਂ ਗ੍ਰਸਤ ਹਨ, ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕਰਨਾ ਹੋਵੇਗਾ ਕਿਉਂਕਿ ਇਨ੍ਹਾਂ ਆਗੂਆਂ ਦਾ ਨਾ ਤਾਂ ਜਨਾਧਾਰ ਹੈ ਅਤੇ ਨਾ ਹੀ ਜਨਤਾ ਨਾਲ ਸੰਵਾਦ ਇਸ ਦੇ ਨਾਲ ਹੀ ਪਾਰਟੀ ਨੂੰ ਵਸੀਲਿਆਂ ਦੀ ਲੋੜ ਵੀ ਹੈ ਕਿਉਂਕਿ ਵਸੀਲਿਆਂ ਦੀ ਘਾਟ ਇੱਕ ਮੁੱਖ ਅੜਿੱਕਾ ਬਣ ਰਹੀ ਹੈ ਜਿਸਦੇ ਚੱਲਦਿਆਂ ਪਾਰਟੀ ਸਮੱਰਥਕਾਂ ਦਾ ਨੈੱਟਵਰਕ ਨਹੀਂ ਬਣ ਪਾ ਰਿਹਾ ਹੈ ਨਾ ਹੀ ਨਵੇਂ ਆਗੂਆਂ ਦਾ ਪੋਸ਼ਣ ਕਰ ਪਾ ਰਹੀ ਹੈ ਅਤੇ ਮੋਦੀ ਸਰਕਾਰ ਨੂੰ ਚੁਣੌਤੀ ਦੇਣ ਲਈ ਲੋਕਪ੍ਰਿਯਾ ਚੁਣਾਵੀ ਏਜੰਡਾ ਵੀ ਨਹੀਂ ਬਣਾ ਪਾ ਰਹੀ ਹੈ ਸੋਨੀਆ ਜਾਣਦੇ ਹਨ ਕਿ ਇਹ ਇੱਕ ਐਮਰਜੈਂਸੀ ਸਥਿਤੀ ਹੈ ਕਿਉਂਕਿ ਪਾਰਟੀ ‘ਚ ਧਰਮ -ਨਿਰਪੱਖਤਾ ਦਾ ਵੀ ਪਤਨ ਹੋ ਰਿਹਾ ਹੈ ਅਤੇ ਲਗਾਤਾਰ ਦੋ ਲੋਕ ਸਭਾ ਚੋਣਾਂ ‘ਚ ਹਾਰ ਅਤੇ ਅਗਵਾਈ ਸੰਕਟ ਦੇ ਚੱਲਦਿਆਂ ਪਾਰਟੀ ਜੜ੍ਹ ਬਣ ਗਈ ਹੈ।
ਉਂਜ ਰਾਹੁਲ ਦੇ ਅਸਤੀਫ਼ੇ ਨਾਲ ਇਹ ਕੌੜੀ ਸੱਚਾਈ ਸਾਹਮਣੇ ਆਈ ਹੈ ਜਿਸ ਤੋਂ ਇਹ ਸਪੱਸ਼ਟ ਵੀ ਹੋ ਗਿਆ ਹੈ ਕਿ ਪਾਰਟੀ ‘ਚ ਨਹਿਰੂ -ਗਾਂਧੀ ਵੰਸ਼ ਤੋਂ ਇਲਾਵਾ ਕਿਸੇ ਨੂੰ ਅਗਵਾਈ ਨਹੀਂ ਦਿੱਤੀ ਜਾ ਸਕਦੀ ਜਿਸ ਦੇ ਚੱਲਦਿਆਂ ਪਾਰਟੀ ਆਗੂਆਂ ‘ਚ ਉਦਾਸੀਨਤਾ ਵੀ ਆਉਣ ਲੱਗੀ ਹੈ ਪਾਰਟੀ ਦੇ ਵਰਕਰਾਂ ‘ਚ ਧਾਰਾ 370 ਨੂੰ ਖ਼ਤਮ ਕਰਨ, ਹਿੰਦੂਤਵ ਰਾਜਨੀਤੀ, ਰਾਸ਼ਟਰਵਾਦ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰਿਕ ਭਰਮ ਵਿਆਪਤ ਹੈ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਮੋਦੀ-ਸ਼ਾਹ ਦੁਆਰਾ ਨਵੇਂ ਸਿਆਸੀ ਪ੍ਰਚਾਰ ਨਾਲ ਪਾਰਟੀ ਦੀ ਸਥਿਤੀ ਹੋਰ ਕਮਜ਼ੋਰ ਹੋਈ ਹੈ।
ਧਾਰਾ-370 ਦੇ ਮੁੱਦੇ ‘ਤੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਸਰਕਾਰ ਦਾ ਸਮੱਰਥਨ ਕਰਨ ਨਾਲ ਪਾਰਟੀ ਦਾ ਹੋਰ ਅਪਮਾਨ ਹੋਇਆ ਹੈ ਅਤੇ ਵਿਧਾਨ ਸਭਾ ਚੋਣਾਂ ‘ਚ ਇੱਕ ਹੋਰ ਹਾਰ ਭਾਜਪਾ ਦੀ ਹੋਂਦ ਦੇ ਸਾਹਮਣੇ ਬਦਲ ਦੇ ਰੂਪ ‘ਚ ਪਾਰਟੀ ਦੀ ਇੱਕ ਹੋਰ ਪ੍ਰੀਖਿਆ ਹੋਵੇਗੀ ਪਾਰਟੀ ‘ਚ ਸਪੱਸ਼ਟ ਦ੍ਰਿਸ਼ਟੀਕੋਣ ਜਾਂ ਇਹ ਕਹੀਏ ਦ੍ਰਿਸ਼ਣੀਕੋਣ ਦੀ ਘਾਟ ਹੈ ਜਿਸਦੇ ਚੱਲਦਿਆਂ ਪਾਰਟੀ ਭਾਜਪਾ ਦਾ ਮੁਕਾਬਲਾ ਕਰਨ ਅਤੇ ਪਾਰਟੀ ਨੂੰ ਇੱਕ ਮਜ਼ਬੂਤ ਸੰਗਠਨ ਦੇ ਰੂਪ ‘ਚ ਮੁੜ-ਗਠਿਤ ਕਰਨ ਦੇ ਮਕਸਦ ਤੋਂ ਭਟਕ ਰਹੀ ਹੈ ਵਿਸ਼ੇਸ਼ ਕਰਕੇ ਇਸ ਲਈ ਵੀ ਕਿ ਪੂਰੇ ਦੇਸ਼ ‘ਚ ਕਾਂਗਰਸ ਦੀ ਵੋਟ ਫ਼ੀਸਦੀ ਘੱਟ ਹੋ ਰਹੀ ਹੈ ਇਸ ਲਈ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਵਿਰੋਧੀ ਪਾਰਟੀਆਂ ਵੱਲੋਂ ਸ਼ਾਸਿਤ ਸੂਬਿਆਂ ‘ਚ ਆਪਣੇ ਸੰਗਠਨ ਅਤੇ ਸਮਾਜਿਕ ਆਧਾਰ ਦਾ ਵਿਸਥਾਰ ਕਰੇ ਸੋਨੀਆ ਦੀ ਜਿੰਮੇਵਾਰੀ ਸਪੱਸ਼ਟ ਹੈ ਉਨ੍ਹਾਂ ਨੂੰ ਨਾ ਸਿਰਫ਼ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਜਿੱਤ ਦਿਵਾਉਣੀ ਹੈ ਸਗੋਂ ਪਾਰਟੀ ਦੇ ਅੰਦਰ ਵਧ ਰਹੇ ਮੱਤਭੇਦਾਂ ਨੂੰ ਵੀ ਦੂਰ ਕਰਨਾ ਹੈ ਉਨ੍ਹਾਂ ਨੂੰ ਪਾਰਟੀ ‘ਚ ਪੁਰਾਣੇ ਆਗੂਆਂ ਅਤੇ ਨੌਜਵਾਨਾਂ ਵਿਚਕਾਰ ਦੀ ਚੌੜੀ ਖਾਈ ਨੂੰ ਵੀ ਪੂਰਨਾ ਹੋਵੇਗਾ ਇਸ ਤੋਂ ਇਲਾਵਾ ਪਾਰਟੀ ਨੂੰ ਇੱਧਰ-Àੁੱਧਰ ਝਾਕਣ ਦੀ ਬਜਾਇ  ਮਹੱਤਵਪੂਰਨ ਮੁੱਦਿਆਂ ‘ਤੇ ਆਪਣਾ ਵਿਚਾਰਿਕ ਰੁਖ ਸਪੱਸ਼ਟ ਕਰਨਾ ਹੋਵੇਗਾ ਅਤੇ ਜਨਤਾ ਨਾਲ ਜੁੜਨ ਲਈ ਰੋਜ਼ੀ-ਰੋਟੀ ਦੇ ਮੁੱਦਿਆਂ ਨੂੰ ਉਠਾਉਣਾ ਹੋਵੇਗਾ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਪਾਰਟੀ ਇਨ੍ਹਾਂ ਟੀਚਿਆਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੇਗੀ ਪਰੰਤੂ ਸੋਨੀਆ ਦੇ ਆਉਣ ਤੋਂ ਬਾਦ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਦ ਦੀ ਉਦਾਸੀ ‘ਚ ਕੁਝ ਕਮੀ ਆਈ ਹੈ ਸੋਨੀਆ ਦੇ ਸਾਹਮਣੇ ਵੀ ਬਦਲ ਸੀਮਿਤ ਹਨ ਜਾਂ ਤਾਂ ਪਾਰਟੀ ਪੁਰਾਣੇ ਆਗੂਆਂ ਦਾ ਸਾਥ ਲੈ ਕੇ ਅੱਗੇ ਵਧੇ ਜਾਂ ਇੱਕ ਮਜ਼ਬੂਤ ਆਗੂ ਨੂੰ ਚੁਣੇ ਜੋ ਉਸਨੂੰ ਮਰਨਾਊ ਸਥਿਤੀ ‘ਚੋਂ ਬਾਹਰ ਕੱਢ ਸਕੇ ਪਰੰਤੂ ਕਿਸੇ ਸਿਆਸੀ ਯੋਜਨਾ ਦੀ ਘਾਟ ‘ਚ ਇਹ ਆਖ਼ਰੀ ਉਪਾਅ ਵੀ ਪਾਰਟੀ ਲਈ ਇੱਕ ਮੌਤਹੀਣ ਮੌਤ ਵਾਂਗ ਦਿਖਾਈ ਦਿੰਦਾ ਹੈ।
ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਕੋਲ ਇੱਕ ਬਦਲ ਬਚਿਆ ਹੈ ਅਤੇ ਉਸਦਾ ਪੂਰੀ ਤਰ੍ਹਾਂ ਦੋਹਨ ਨਹੀਂ ਹੋਇਆ ਹੈ ਅਤੇ ਉਹ ਬਦਲ ਪ੍ਰਿਅੰਕਾ ਵਾਰਡਾ ਹੈ ਪਰੰਤੂ 2019 ਦੇ ਚੋਣ ਨਤੀਜੇ ਦੱਸਦੇ ਹਨ ਕਿ ਗਾਂਧੀ ਪਰਿਵਾਰ ਨੇ ਜਨਤਾ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਗੁਆ ਦਿੱਤੀ ਹੈ ਕੁੱਲ ਮਿਲਾ ਕੇ ਪਾਰਟੀ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣੇ ਹੋਣਗੇ ਨਹੀਂ ਤਾਂ ਉਹ ਵੀ ਖੱਬੇਪੱਖੀ ਪਾਰਟੀਆਂ ਵਾਂਗ ਅਪ੍ਰਾਸੰਗਿਕ ਬਣ ਜਾਵੇਗੀ ਸਿਆਸਤ ਧਾਰਨਾ ਦੀ ਖੇਡ ਹੈ ਅਤੇ ਸੋਨੀਆ ਗਾਂਧੀ ਨੂੰ ਕਾਂਗਰਸ ਨੂੰ ਮਰਨਾਊ ਸਥਿਤੀ ‘ਚੋਂ ਬਾਹਰ ਕੱਢਣ ਲਈ ਆਪਣੇ ਤਜ਼ਰਬੇ, ਕੁਸ਼ਲਤਾ ਅਤੇ ਸਿਆਸੀ ਸੰਪਰਕਾਂ ਦਾ ਪ੍ਰਯੋਗ ਕਰਨਾ ਹੋਵੇਗਾ ਦੇਖਣਾ ਇਹ ਹੈ ਕਿ ਉਹ ਇਸ ਦਿਸ਼ਾ ‘ਚ ਕਿੰਨੇ ਸਫ਼ਲ ਹੁੰਦੇ ਹਨ ਪਰੰਤੂ ਉਹ ਜਿੰਨਾ ਛੇਤੀ ਪਹਿਲ ਕਰਨ ਓਨਾ ਚੰਗਾ ਕਿਉਂਕਿ ਕਾਂਗਰਸ ਨੂੰ ਜੀਵਨਹੀਣ ਅਤੇ ਮੌਤਹੀਣ ਜੀਵਨ ਨਹੀਂ ਜਿਉਣਾ ਚਾਹੀਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਲਬੇ ‘ਚੋਂ ਆ ਰਹੀਆਂ ਹਨ ਲੋਕਾਂ ਦੀਆਂ ਆਵਾਜ਼ਾਂ
ਬੈਂਗਲੁਰੂ (ਏਜੰਸੀ)। ਉੱਤਰੀ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਵਿਚ ਦੋ ਦਿਨ ਪਹਿਲਾਂ ਡਿੱਗੀ ਇਕ ਨਿਰਮਾਣ ਅਧੀਨ ਇਮਾਰਤ ਦੇ ਮਲਬੇ ਵਿਚੋਂ ਬਚਾਅ ਕਰਮਚਾਰੀਆਂ ਨੇ ਹੁਣ ਤੱਕ 14 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਬਚਾਅ ਕਰਮਚਾਰੀਆਂ ਨੂੰ ਘੱਟ ਤੋਂ ਘੱਟ 12 ਤੋਂ 15 ਹੋਰ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਸ਼ੱਕ ਹੈ, ਕਿਉਂਕਿ ਉਨ੍ਹਾਂ ਨੇ ਮਲਬੇ ਅੰਦਰੋਂ ਆਵਾਜ਼ਾਂ ਆਉਂਦੀਆਂ ਸੁਣੀਆਂ ਹਨ। ਚਾਰ ਮੰਜ਼ਿਲਾ ਇਮਾਰਤ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਵਿਨੈ ਕੁਲਕਰਣੀ ਦੇ ਰਿਸ਼ਤੇਦਾਰਾਂ ਵਿਚੋਂ ਇਕ ਦੀ ਸੀ। ਇਹ ਇਮਾਰਤ ਮੰਗਲਵਾਰ ਨੂੰ ਡਿੱਗੀ ਸੀ। ਹਾਦਸੇ ‘ਚ 55 ਵਿਅਕਤੀ ਜ਼ਖਮੀ ਹੋਏ ਸਨ।
ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਦਿਵਿਯਾ ਉਨਾਕਲ (8), ਦਕਸ਼ਾਇਣੀ (45) ਅਤੇ ਇਕ ਹੋਰ ਵਿਅਕਤੀ ਦੀ ਲਾਸ਼ ਬਚਾਅ ਮੁਹਿੰਮ ਦੇ ਤੀਜੇ ਦਿਨ ਮਲਬੇ ਵਿਚੋਂ ਕੱਢਿਆ ਗਿਆ। ਮਲਬੇ ਵਿਚ ਫਸੇ ਹੋਏ ਜ਼ਿਆਦਾਤਰ ਲੋਕ ਉਤਰੀ ਭਾਰਤ ਦੇ ਪ੍ਰਵਾਸੀ ਮਜ਼ਦੂਰ ਹਨ ਜੋ ਉਥੇ ਟਾਈਲਾਂ ਲਾ ਰਹੇ ਸਨ। ਮੁੱਖ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਕਿਹਾ ਕਿ ਉਹ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਦੀ ਖਬਰ ਮਿਲਣ ਨਾਲ ਸਦਮੇ ‘ਚ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰਦੁਆਰੇ ਦੀ ਉਸਾਰੀ ਅਧੀਰ ਤਿੰਨ ਸੇਵਾਦਾਰਾਂ ਦੀ ਮੌਤ, ਤਿੰਨ ਜਖਮੀ
ਗੁਰਦੁਆਰੇ ਦੀ ਤੀਜੀ ਮੰਜਿਲ ਦਾ ਪਿਛਲਾ ਹਿੱਸਾ ਡਿੱਗਣ ਨਾਲ ਹੋਈ ਤਿੰਨ ਵਿਅਕੀਤਆਂ ਦੀ ਮੌਤ
ਹਨੂੰਮਾਨਗੜ੍ਹ, ਏਜੰਸੀ।
ਰਾਜਸਥਾਨ ‘ਚ ਹਨੂੰਮਾਨਗੜ੍ਹ ਜਿਲ੍ਹੇ ਨੋਹਰ ਥਾਣਾ ਖੇਤਰ ‘ਚ ਅੱਜ ਇੱਕ ਗੁਰਦੁਆਰੇ ਦੀ ਉਸਾਰੀ ਅਧੀਨ ਕੰਧ ਡਿੱਗਣ ਨਾਲ ਤਿੰਨ ਸੇਵਾਦਾਰਾਂ ਦੀ ਮੌਤ ਹੋ ਗਈ ਜਦੋਂ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਨੋਹਰ ਦੇ ਸਰਕਲ ਪੁਲਿਸ ਇੰਸਪੈਕਟਰ ਈਸ਼ਵਰ ਸਿੰਘ ਨੇ ਦੱਸਿਆ ਕਿ ਨੋਹਰ ਤੋਂ ਕਰੀਬ ਪੰਜ ਕਿੱਲੋਮੀਟਰ ਦੂਰ ਸਹਾਰਣਾਂ ਦੀ ਢਾਣੀ ‘ਚ ਸਥਿਤ ਗੁਰਦੁਆਰੇ ‘ਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਨਾਲ ਇੱਕ ਮੰਿਜਲਾ ਭਵਨ ‘ਤੇ ਦੂਜੀ ਮੰਜਿਲ ਦੀ ਉਸਾਰੀ ਤੋਂ ਬਾਅਦ ਤੀਜੀ ਮੰਜਿਲ ਦਾ ਕੰਮ ਚੱਲ ਰਿਹਾ ਸੀ। ਸ਼ਨਿੱਚਰਵਾਰ ਦੇਰ ਰਾਤ ਗੁਰਦੁਆਰੇ ਦੀ ਹੇਠਲੀ ਮੰਜਿਲ ‘ਚ ਸਥਿਤ ਇੱਕ ਕਮਰੇ ‘ਚ ਸੇਵਾਦਾਰ ਸੌ ਰਹੇ ਸਨ। ਸਵੇਰੇ ਕਰੀਬ ਪੌਦੇ ਤਿੰਨ ਵਜੇ ਅਚਾਨਕ ਉਸਾਰੀ ਵਾਲੀ ਤੀਜੀ ਮੰਜਿਲ ਦਾ ਪਿਛਲਾ ਹਿੱਸਾ ਢਹਿ ਗਿਆ ਇਸ ਨਾਲ ਪਹਿਲੀ ਤੇ ਦੂਜੀ ਮੰਜਿਲ ਵੀ ਢਹਿ ਗਈ। ਇਸ ਮਲਬੇ ‘ਚ ਹੇਠਲੀ ਮੰਜਿਲ ‘ਚ ਸੌ ਰਹੇ ਸੇਵਾਦਾਰ ਦੱਬ ਗਏ। ਉਨ੍ਹਾਂ ਦੱਸਿਆ ਕਿ ਤਿੰਲ ਵਜੇ ਇਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਲਬਾ ਹਟਾਕੇ ਤਿੰਨ ਵਿਅਕਤੀਆਂ ਨੂੰ ਕੱਢ ਕੇ ਨੋਹਰ ਦੇ ਸਰਕਾਰੀ ਹਸਪਤਾਲ ‘ਚ ਪਹੁੰਚਾਇਆ ਜਿੱਥੇ ਉਨ੍ਹਾਂ ਨੇ ਹਰਿਆਣਾ ਦੇ ਸਰਸਾ ਭੇਜ ਦਿੱਤਾ ਗਿਆ। ਕਾਫੀ ਮੁਸ਼ਕਲਾਂ ਤੋਂ ਬਾਅਦ ਤਿੰਨ ਸੇਵਾਦਾਰਾਂ ਨੂੰ ਵੀ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਸਰਕਾਰੀ ਹਸਪਤਾਲ ‘ਚ ਭੇਜ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਝੁਕੇ ਸਿੱਧੂ, ਨਜਾਇਜ਼ ਉਸਾਰੀਆਂ ਢਹਿਣਗੀਆਂ
ਸੁਨੀਲ ਜਾਖੜ ਦਾ ਸਮਰਥਨ ਮਿਲਣ ਤੋਂ ਬਾਅਦ ਹੌਂਸਲੇ ‘ਚ ਨਵਜੋਤ ਸਿੱਧੂ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਜਲੰਧਰ ਵਿਖੇ ਨਜਾਇਜ਼ ਉਸਾਰੀਆਂ ਨੂੰ ਢਾਹੁਣ ਤੋਂ ਬਾਅਦ ਪੈਦਾ ਹੋਏ ਵਿਵਾਦ ਬਾਰੇ ਨਵਜੋਤ ਸਿੱਧੂ ਨੇ ਮੁੜ ਤੋਂ ਆਪਣਾ ਸਟੈਂਡ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਕੋਈ ਵਿਧਾਇਕ ਨਰਾਜ਼ ਹੋਵੇ ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਨਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਰੁਕਣ ਦੀ ਥਾਂ ‘ਤੇ ਪਹਿਲਾਂ ਨਾਲੋਂ ਤੇਜ ਹੋਵੇਗੀ। ਸਿੱਧੂ ਨੇ ਸਾਫ਼ ਕਿਹਾ ਕਿ ਜੇਕਰ ਕਿਸੇ ਵਿਧਾਇਕ ਨੂੰ ਕੋਈ ਮੁਸ਼ਕਲ ਹੈ ਜਾਂ ਫਿਰ ਗੱਲ ਕਰਨੀ ਹੈ ਤਾਂ ਸਿੱਧੇ ਉਨ੍ਹਾਂ ਨੂੰ ਆ ਕੇ ਮਿਲਣ ਨਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਉਨ੍ਹਾਂ ਦੀ ਸ਼ਿਕਾਇਤ ਕਰਨ।
ਦੂਜੇ ਪਾਸੇ ਨਵਜੋਤ ਸਿੱਧੂ ਤੋਂ ਨਰਾਜ਼ ਵਿਧਾਇਕਾਂ ਦੀ ਮੀਟਿੰਗ ਰੱਦ ਹੋਣ ਕਾਰਨ ਤਿੰਨੇ ਵਿਧਾਇਕ ਅਤੇ ਸੰਸਦ ਮੈਂਬਰ ਵਾਪਸ ਜਲੰਧਰ ਪਰਤ ਗਏ ਹਨ ਅਤੇ ਹੁਣ ਉਹ ਵੀਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖਣਗੇ। ਦਿੱਲੀ ਵਿਖੇ ਗਏ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨਾਂ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਇਸ ਤੋਂ ਬਾਅਦ ਹੀ ਨਵਜੋਤ ਸਿੱਧੂ ਮੁੜ ਤੋਂ ਤਿੱਖੇ ਤੇਵਰ ਵਿੱਚ ਨਜ਼ਰ ਆਏ। ਜਿਸ ਤੋਂ ਲਗ ਰਿਹਾ ਸੀ ਕਿ ਸੁਨੀਲ ਜਾਖੜ ਜਾਂ ਫਿਰ ਦਿੱਲੀ ਹਾਈ ਕਮਾਨ ਵਲੋਂ ਉਨਾਂ ਨੂੰ ਇਸ ਤਰਾਂ ਦੀ ਕਾਰਵਾਈ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਉਨਾਂ ਦੀ ਰਾਹੁਲ ਗਾਂਧੀ ਨਾਲ ਜਲੰਧਰ ਦੇ ਮੁੱਦੇ ‘ਤੇ ਕੋਈ ਗਲ ਨਹੀਂ ਹੋਈ ਹੈ, ਉਹ ਤਾਂ ਸਿਰਫ਼ ਵਧਾਈ ਦੇਣ ਲਈ ਹੀ ਆਏ ਹੋਏ ਸਨ। ਉਨਾਂ ਕਿਹਾ ਕਿ ਜਿਥੇ ਉਨਾਂ ਵਲੋਂ ਨਾਜਾਇਜ਼ ਉਸਾਰੀ ਢਾਹੀ ਗਈ ਹੈ, ਉਥੇ ਕੋਈ ਵੀ ਰਿਹਾਇਸ਼ ਨਹੀਂ ਸੀ। ਉਨਾਂ ਕਿਹਾ ਕਿ ਕੁਝ ਵੱਡੇ ਲੋਕਾਂ ਦਾ ਗਿਰੋਹ ਪਹਿਲਾਂ ਜਮੀਨ ਖਰੀਦ ਕੇ ਨਾਜਾਇਜ਼ ਨਿਰਮਾਣ ਕਰਵਾ ਦਿੰਦਾ ਹੈ ਅਤੇ ਮੁੜ ਤੋਂ ਸਰਕਾਰ ਤੋਂ ਰਿਆਇਤ ਲੈਣ ਲਈ ਪੁੱਜ ਜਾਂਦੇ ਹਨ। ਉਨਾਂ ਕਿਹਾ ਕਿ ਸੂਬੇ ਵਿੱਚ ਉਨਾਂ ਵਲੋਂ ਸ਼ੁਰੂ ਕੀਤਾ ਗਿਆ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਅਭਿਆਣ ਜਾਰੀ ਰਹੇਗਾ ਅਤੇ ਕਿਸੇ ਵੀ ਕੀਮਤ ‘ਤੇ ਬੰਦ ਨਹੀਂ ਹੋਏਗਾ। ਉਨਾਂ ਕਿਹਾ ਕਿ ਜੇਕਰ ਵਿਧਾਇਕ ਸੁਸ਼ੀਲ ਰਿੰਕੂ ਨੂੰ ਕੋਈ ਦਿੱਕਤ ਹੈ ਤਾਂ ਉਹ ਉਨਾਂ ਨਾਲ ਆ ਕੇ ਗੱਲ ਕਰ ਸਕਦਾ ਹੈ।
ਮੰਤਰੀ ਨੂੰ ਖੁਸ਼ ਕਰਨ ਲਈ ਢਾਹੀ ਕੰਧ, ਮੁੱਖ ਸਕੱਤਰ ਨੇ ਲਾਈ ਚੀਫ਼ ਇੰਜੀਨੀਅਰ ਦੀ ਕਲਾਸ
ਪੰਜਾਬ ਸਿਵਲ ਸਕੱਤਰੇਤ ਨੂੰ ਮਿਲਿਆ ਹੋਇਆ ਐ ਹੈਰੀਟੇਜ ਦਰਜ਼ਾ, ਬਿਨਾਂ ਮਨਜ਼ੂਰੀ ਤੋਂ ਨਹੀਂ ਕੀਤੀ ਜਾ ਸਕਦੀ ਛੇੜ-ਛਾੜ
ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਚਾਹੀਦਾ ਸੀ ਵੱਡਾ ਦਫ਼ਤਰ, ਪੀ.ਡਬਲਯੂ.ਡੀ. ਨੇ ਢਾਹ ਦਿੱਤੀ ਸਟਾਫ਼ ਦਫ਼ਤਰ ਦੀ ਕੰਧ
ਚੰਡੀਗੜ੍ਹ,(ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੁਸ਼ ਕਰਨ ਲਈ ਪੀ.ਡਬਲਯੂ.ਡੀ. ਵਿਭਾਗ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਿਵਲ ਸਕੱਤਰੇਤ ਵਿਖੇ ਸਟਾਫ਼ ਦਫ਼ਤਰ ਦੀ ਕੰਧ ਢਾਹ ਦਿੱਤੀ ਤਾਂ ਕਿ ਉਸ ਸਟਾਫ਼ ਦਫ਼ਤਰ ਨੂੰ ਮੰਤਰੀ ਦੇ ਦਫ਼ਤਰ ਨਾਲ ਮਿਲਾਉਂਦੇ ਹੋਏ ਦਫ਼ਤਰ ਨੂੰ ਵੱਡਾ ਕੀਤਾ ਜਾ ਸਕੇ। ਪੀ.ਡਬਲਯੂ.ਡੀ. ਵਿਭਾਗ ਨੇ ਨਾ ਹੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਤੋਂ ਮਨਜ਼ੂਰੀ ਲਈ ਸੀ ਅਤੇ ਨਾ ਤਾਂ ਇਸ ਬਾਰੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਜਾਣਕਾਰੀ ਦਿੱਤੀ ਸੀ। ਹੈਰੀਟੇਜ ਦਾ ਦਰਜ਼ਾ ਹਾਸਲ ਸਿਵਲ ਸਕੱਤਰੇਤ ਵਿਖੇ ਨਿਯਮਾਂ ਤੋਂ ਉਲਟ ਕੰਧ ਢਾਹੁਣ ਕਾਰਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਇੰਨੇ ਜਿਆਦਾ ਨਰਾਜ਼ ਹੋ ਗਏ ਕਿ ਉਨ੍ਹਾਂ ਨੇ ਚੀਫ਼ ਇੰਜੀਨੀਅਰ ਅਰਵਿੰਦਰ ਸਿੰਘ ਨੂੰ ਸੱਦ ਕੇ ਹੀ ਕਲਾਸ ਲਾ ਦਿੱਤੀ।
ਪੀ.ਡਬਲਯੂ.ਡੀ. ਵਿਭਾਗ ਨੇ ਇਹ ਪਹਿਲੀ ਵਾਰ ਨਹੀਂ ਕੀਤਾ ਹੈ, ਸਗੋਂ ਇਸ ਤੋਂ ਪਹਿਲਾਂ ਇਸੇ ਵਿਭਾਗ ਦੇ ਮੰਤਰੀ ਬਣੇ ਵਿਜੈਇੰਦਰ ਸਿੰਗਲਾ ਲਈ ਆਲੀਸ਼ਾਨ ਦਫ਼ਤਰ ਬਣਾਉਣ ਲਈ ਸਟਾਫ਼ ਦੇ ਦਫ਼ਤਰ ਦੀ ਕੰਧ ਢਾਹੀ ਸੀ, ਜਿਸ ਨਾਲ ਵਿਜੈਇੰਦਰ ਸਿੰਗਲਾ ਦੇ ਦਫ਼ਤਰ ਨੂੰ ਵੱਡਾ ਬਣਾਇਆ ਗਿਆ।
ਜਾਣਕਾਰੀ ਅਨੁਸਾਰ ਬੀਤੇ ਮਈ ਮਹੀਨੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਕੈਬਨਿਟ ਵਿੱਚ ਵਾਧੇ ਤੋਂ ਬਾਅਦ ਅੱਧੀ ਦਰਜਨ ਤੋਂ ਵੱਧ ਮੰਤਰੀਆਂ ਨੂੰ ਆਪਣੇ ਦਫ਼ਤਰ ਹੀ ਪਸੰਦ ਨਹੀਂ ਆਏ ਤੇ ਹਰ ਕਿਸੇ ਨੇ ਆਪੋ-ਆਪਣੇ ਦਫ਼ਤਰ ਨੂੰ ਨਵਾਂ ਰੰਗ-ਰੂਪ ਦੇਣ ਲਈ ਪੀ. ਡਬਲਯੂ. ਡੀ. ਵਿਭਾਗ ਨੂੰ ਆਦੇਸ਼ ਜਾਰੀ ਕਰ ਦਿੱਤੇ। ਇਸ ਦੌਰਾਨ ਕੁਝ ਮੰਤਰੀਆਂ ਨੇ ਆਪਣੇ ਦਫ਼ਤਰ ਨੂੰ ਵੱਡਾ ਕਰਨ ਲਈ ਵੀ ਪੀ.ਡਬਲਯੂ. ਡੀ. ਵਿਭਾਗ ਨੂੰ ਕਿਹਾ।
ਹਰ ਮੰਤਰੀ ਦੇ ਦਫ਼ਤਰ ਦੇ ਨਾਲ ਹੀ ਵਿਭਾਗੀ ਕੰਮ ਕਰਨ ਲਈ ਸਟਾਫ਼ ਦਾ ਵੀ ਦਫ਼ਤਰ ਬਣਿਆ ਹੋਇਆ ਹੈ। ਪੀ. ਡਬਲਯੂ. ਡੀ. ਵਿਭਾਗ ਨੇ ਮੰਤਰੀਆਂ ਦੇ ਦਫ਼ਤਰ ਨੂੰ ਵੱਡਾ ਕਰਨ ਲਈ ਸਟਾਫ਼ ਦੇ ਦਫ਼ਤਰ ਵਿਚਕਾਰ ਵਾਲੀ ਕੰਧ ਤੋੜ ਸਭ ਤੋਂ ਪਹਿਲਾਂ ਮੰਤਰੀ ਵਿਜੈਇੰਦਰ ਸਿੰਗਲਾ ਦਾ ਦਫ਼ਤਰ ਵੱਡਾ ਕੀਤਾ। ਜਿਸ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਨੇ ਵੀ ਆਪਣਾ ਦਫ਼ਤਰ ਵੱਡਾ ਕਰਨ ਦੇ ਆਦੇਸ਼ ਚਾੜ੍ਹ ਦਿੱਤੇ। ਇਹ ਆਦੇਸ਼ ਮਿਲਣ ਤੋਂ ਤੁਰੰਤ ਬਾਅਦ ਪੀ.ਡਬਲਯੂ.ਡੀ. ਵਿਭਾਗ ਨੇ ਰਾਣਾ ਸੋਢੀ ਦੇ ਸਟਾਫ਼ ਮੈਂਬਰਾਂ ਨੂੰ ਦਫ਼ਤਰ ਤੋਂ ਬਾਹਰ ਕੱਢਦੇ ਹੋਏ ਸਟਾਫ਼ ਦਫ਼ਤਰ ਦੀ ਕੰਧ ਤੋੜ ਦਿੱਤੀ। ਜਿਸ ਨਾਲ ਰਾਣਾ ਗੁਰਮੀਤ ਸੋਢੀ ਦਾ ਦਫ਼ਤਰ ਤਾਂ ਵੱਡਾ ਹੋ ਗਿਆ ਪਰ ਇਸ ਨਾਲ ਮੁੱਖ ਸਕੱਤਰੇਤ ਕਰਨ ਅਵਤਾਰ ਸਿੰਘ ਕਾਫ਼ੀ ਜਿਆਦਾ ਗੁੱਸੇ ਵਿੱਚ ਆ ਗਏ।
ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਪੀ.ਡਬਲਯੂ.ਡੀ. ਵਿਭਾਗ ਦੇ ਚੀਫ਼ ਇੰਜੀਨੀਅਰ ਅਰਵਿੰਦਰ ਸਿੰਘ ਨੂੰ ਸੱਦ ਕੇ ਜੰਮ ਕੇ ਝਾੜ ਪਾਉਂਦੇ ਹੋਏ ਅੱਗੇ ਤੋਂ ਇਹੋ-ਜਿਹੀ ਗਲਤੀ ਨਾ ਕਰਨ ਲਈ ਕਿਹਾ ਹੈ।
ਨਹੀਂ ਲਈ ਕੋਈ ਪ੍ਰਵਾਨਗੀ, ਖ਼ੁਦ ਪੀ. ਡਬਲਯੂ. ਡੀ. ਵਿਭਾਗ ਜਿੰਮੇਵਾਰ
ਆਮ ਅਤੇ ਰਾਜ ਪ੍ਰਬੰਧ ਵਿਭਾਗ ਦੇ ਇੱਕ ਅਧਿਕਾਰੀਆਂ ਨੇ ਦੱਸਿਆ ਕਿ ਪੀ.ਡਬਲਯੂ.ਡੀ. ਵਿਭਾਗ ਨੇ ਇਸ ਤਰ੍ਹਾਂ ਕੰਧ ਤੋੜਨ ਦੀ ਕੋਈ ਪ੍ਰਵਾਨਗੀ ਵਿਭਾਗ ਤੋਂ ਨਹੀਂ ਲਈ ਹੈ ਤੇ ਨਾ ਹੀ ਉਹ ਪ੍ਰਵਾਨਗੀ ਦੇ ਸਕਦੇ ਹਨ ਪਰ ਫਿਰ ਵੀ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਕੰਧ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਡੀਗੜ੍ਹ ਹੈਰੀਟੇਜ ਵਿਭਾਗ ਨੂੰ ਸੂਚਨਾ ਮਿਲ ਗਈ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ।
ਓ.ਪੀ. ਸੋਨੀ ਨੂੰ ਨਹੀਂ ਮਿਲੀ ਸੀ ਕੰਧ ਢਾਹੁਣ ਦੀ ਪ੍ਰਵਾਨਗੀ
ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਵਾਂਗ ਆਪਣੇ ਦਫ਼ਤਰ ਦੇ ਨਾਲ ਲੱਗਦੇ ਹੋਰ ਦਫ਼ਤਰ ਦੀ ਕੰਧ ਤੋੜ ਕੇ ਆਪਣੇ ਦਫ਼ਤਰ ਨੂੰ ਵੱਡਾ ਕਰਨ ਲਈ ਮੰਤਰੀ ਓ.ਪੀ. ਸੋਨੀ ਨੇ ਪ੍ਰਵਾਨਗੀ ਮੰਗੀ ਸੀ ਪਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਓ.ਪੀ. ਸੋਨੀ ਬੱਸ ਇੱਥੇ ਹੀ ਗਲਤੀ ਕਰ ਗਏ ਕਿ ਉਹ ਪ੍ਰਵਾਨਗੀ ਲੈਣ ਦੇ ਚੱਕਰ ਵਿੱਚ ਪੈ ਗਏ, ਜਦੋਂ ਕਿ ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਨੇ ਬਿਨਾ ਪ੍ਰਵਾਨਗੀ ਹੀ ਕੰਧ ਢਾਹ ਦਿੱਤੀ।
ਕੁਲਦੀਪ ਦਾ ਪੰਜਾ, ਰਾਹੁਲ ਦੀ ਦਾਦਾਗਿਰੀ, ਇੰਗਲੈਂਡ ਨਤਮਸਤਕ
ਮੈਨਚੈਸਟਰ (ਏਜੰਸੀ)। ਚਾਈਨਾਮੈਨ ਕੁਲਦੀਪ (Kuldeep Yadav) ਯਾਦਵ (24 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਅਤੇ ਕੇ.ਐਲ. ਰਾਹੁਲ ਦੀ ਧਮਾਕੇਦਾਰ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਮੈਚ ‘ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਟੀ20 ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਹਾਸਲ ਕਰ ਲਿਆ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। (Kuldeep Yadav)
ਇੰਗਲਿਸ਼ ਟੀਮ ਨੇ ਜੋਸ ਬਟਲਰ ਦੀ 69 ਦੌੜਾਂ ਦੀ ਬਦੌਲਤ 20 ਓਵਰਾਂ ‘ਚ 8 ਵਿਕਟਾਂ ‘ਤੇ 159 ਦੌੜਾਂ ਦੇ ਸਕੋਰ ‘ਤੇ ਰੋਕਣ ‘ਚ ਸਫ਼ਲਤਾ ਹਾਸਲ ਕੀਤੀ ਹਾਲਾਂਕਿ ਇੰਗਲੈਂਡ ਦੀ ਟੀਮ ਇੱਕ ਸਮੇਂ ਵੱਡੇ ਸਕੋਰ ਵੱਲ ਵਧਦੀ ਜਾਪਦੀ ਸੀ ਪਰ ਪਾਰੀ ਦੇ 14ਵੇਂ ਓਵਰ ‘ਚ ਕੁਲਦੀਪ ਨੇ ਤਿੰਨ ਵਿਕਟਾਂ ਲੈ ਕੇ ਤਸਵੀਰ ਹੀ ਬਦਲ ਦਿੱਤੀ ਬਟਲਰ ਨੇ ਆਪਣਾ ਅਰਧ ਸੈਂਕੜਾ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 29 ਗੇਂਦਾਂ ‘ਚ ਪੂਰਾ ਕੀਤਾ।
ਕਪਤਾਨ ਵਿਰਾਟ ਨੇ ਛੱਕਾ ਜੜ ਕੇ ਮੈਚ ਦੀ ਸਮਾਪਤੀ ਕੀਤੀ | Kuldeep Yadav
160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੂੰ ਸ਼ਿਖਰ ਧਵਨ ਦੀ ਵਿਕਟ ਦਾ ਸ਼ੁਰੂਆਤੀ ਝਟਕਾ ਛੇਤੀ ਹੀ ਮਿਲਿਆ ਪਰ ਉਸ ਤੋਂ ਬਾਅਦ ਉੱਤਰੇ ਕੇ.ਐਲ. ਰਾਹੁਲ ਨੇ ਮੈਚ ਨੂੰ ਇੱਕਦਮ ਭਾਰਤ ਦੇ ਪਾਲੇ ‘ਚ ਪਾ ਦਿੱਤਾ ਰਾਹੁਲ ਨੇ ਮੈਦਾਨ ਂਤੇ ਆ੍ਉੰਦਿਆਂ ਹੀ ਆਪਣੀ ਦਾਦਾਗਿਰੀ ਮਨਵਾਈ ਅਤੇ ਹਰ ਗੇਂਦਬਾਜ਼ ਵਿਰੁੁੱਧ ਮੈਦਾਨ ਦੇ ਹਰ ਪਾਸੇ ਜਿੱਥੇ ਦਿਲ ਕੀਤਾ ਸ਼ਾਟ ਖੇਡੇ ਅਤੇ ਇੰਗਲਿਸ਼ ਖਿਡਾਰੀ ਅਤੇ ਪ੍ਰਸ਼ੰਸਕ ਉਸਦੀ ਧੱਕੇਸ਼ਾਹੀ ਨੂੰ ਦੇਖਣ ਲਈ ਮਜ਼ਬੂਰ ਰਹੇ।
ਉਸਨੇ ਰੋਹਿਤ ਸ਼ਰਮਾ ਨਾਲ ਦੂਸਰੀ ਵਿਕਟ ਦੀ ਮਜ਼ਬੂਤ 127 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਟੀਮ ਨੂੰ ਜਿੱਤ ਦੇ ਨਜ਼ਦੀਕ ਪਹੁੰਚਾ ਦਿੱਤਾ ਰਾਹੁਲ ਦੀ ਬਦੌਲਤ ਭਾਰਤ ਨੇ ਆਪਣੀਆਂ 100 ਦੌੜਾਂ 10ਵੇਂ ਓਵਰ ਤੱਕ ਪੂਰੀਆਂ ਕਰ ਲਈਆਂ ਰਾਹੁਲ ਨੇ ਆਪਣਾ ਸੈਂਕੜਾ 17ਵੇਂ ਓਵਰ ‘ਚ ਪੂਰਾ ਕੀਤਾ ਅਤੇ 18ਵੇਂ ਓਵਰ ‘ਚ ਕਪਤਾਨ ਵਿਰਾਟ ਨੇ ਮੋਈਨ ਅਲੀ ਦੀ ਗੇਂਦ ‘ਤੇ ਛੱਕਾ ਜੜ ਕੇ ਮੈਚ ਦੀ ਜੇਤੂ ਸਮਾਪਤੀ ਕੀਤੀ।
ਭਜਨ ਸਿੰਘ ਸਮਾਘ, ਸ਼੍ਰੀ ਮੁਕਤਸਰ ਸਾਹਿਬ: ਮੋੜ ਰੋਡ ਤੇ ਸਥਿਤ ਸੁੰਦਰ ਨੰਗਰੀ ਦੇ ਵਾਰਡ ਨੰ 23, ਗਲੀ ਨੰ 13 ਵਿੱਚ ਐਤਵਾਰ ਨੂੰ ਇੱਕ 3-4 ਸਾਲ ਦੇ ਬੱਚੇ ਦੀ ਖੁੱਲ੍ਹੇ ਸੀਵਰੇਜ ‘ਚ ਡਿੱਗਣ ਕਾਰਣ ਮੋਤ ਹੋ ਗਈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਜੰਮੂ ਬਸਤੀ ਨਿਵਾਸੀ ਰਾਜ ਕੁਮਾਰ ਦਾ ਬੱਚਾ ਸਾਹਿਲ ਮੋੜ ਰੋਡ ਤੇ ਸਥਿਤ ਸੁੰਦਰ ਨਗਰੀ ਦੇ ਵਾਰਡ ਨੰ 23 ਗਲੀ ਨੰ 13 ਵਿੱਚ ਆਪਣੀ ਮਾਸੀ ਦੇ ਘਰ ਆਇਆ ਹੋਇਆ ਸੀ।
ਗਲੀ ਵਿੱਚ ਖੇਡ ਰਿਹਾ ਸੀ ਸਾਹਿਲ
ਸਾਹਿਲ ਦੁਪਹਿਰੇ ਕਰੀਬ 1 ਵਜੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ ਕਿ ਇਸੇ ਦੌਰਾਨ ਸਾਹਿਲ ਗਲੀ ਵਿੱਚ ਬਣੇ ਸੀਵਰੇਜ ਵਿੱਚ ਡਿੱਗ ਗਿਆ ਜਿਸਦਾ ਢੱਕਣ ਖੁੱਲ੍ਹਾ ਹੋਇਆ ਸੀ। ਪਤਾ ਲੱਗਣ ‘ਤੇ ਸਾਹਿਲ ਦੀ ਮਾਸੀ ਤੇ ਗਲੀ ਦੇ ਲੋਕ ਸਾਹਿਲ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਸਦੀ ਮੋਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।