Saras Mela - Sach Kahoon Punjabi

Saras Mela: ਸਰਸ ਮੇਲੇ ’ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਸੈਲਫ਼ੀ ਕਾਰਨਰ ਬਣੇ ਖਿੱਚ ਦੇ ਕੇਂਦਰ
ਪੁਰਾਤਨ ਕੱਚੇ ਮਕਾਨ, ਚੁੱਲ੍ਹਾ, ਚਰਖੇ, ਛੱਜ, ਮਧਾਣੀਆਂ ਬੱਚਿਆਂ ਤੇ ਨੌਜਵਾਨਾਂ ਲੱਗ ਰਹੇ ਮਨਮੋਹਣੇ

Saras Mela: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਸ ਮੇਲੇ ’ਚ ਆਉਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਲਈ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਦੋ ਸੈਲਫ਼ੀ ਕਾਰਨਰ ਖਿੱਚ ਦਾ ਕੇਂਦਰ ਬਣੇ ਹੋਏ ਹਨ। ਵਿਰਾਸਤੀ ਸ਼ੀਸ਼ ਮਹਿਲ ’ਚ ਦਾਖਲ ਹੁੰਦਿਆਂ ਹੀ ਥੋੜੀ ਦੂਰੀ ’ਤੇ ਖੱਬੇ ਪਾਸੇ ਬਣਿਆ ਸੈਲਫ਼ੀ ਪੁਆਇੰਟ ਮੇਲਾ ਦੇਖਣ ਆਉਣ ਵਾਲੇ ਹਰੇਕ ਦਰਸ਼ਕ ਨੂੰ ਆਪਣੇ ਵੱਖ ਆਕਰਸ਼ਿਤ ਕਰ ਰਿਹਾ ਹੈ।

ਸਰਸ ਮੇਲੇ ’ਚ ਬਣਾਏ ਗਏ ਸੈਲਫ਼ੀ ਕਾਰਨਰਾਂ ਵਿੱਚ ਗਾਰੇ ਨਾਲ ਲਿਪੇ ਘਰ, ਕੰਧ, ਚੁੱਲ੍ਹਾ ਚੌਂਕਾ ਦਰਸਾਏ ਗਏ ਹਨ ਤੇ ਇਨ੍ਹਾਂ ’ਤੇ ਪੁਰਾਣੇ ਸਮਿਆਂ ’ਚ ਜਿਸ ਤਰ੍ਹਾਂ ਕਲਾਕ੍ਰਿਤੀਆਂ ਕੀਤੀਆਂ ਗਈਆਂ ਹੁੰਦੀਆਂ ਸਨ, ਉਸੇ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਮੇਲੇ ’ਚ ਆਉਣ ਵਾਲੇ ਲੋਕ ਪੁਰਾਣੇ ਗਾਰੇ ਨਾਲ ਲਿਪੇ ਘਰਾਂ ਨਾਲ ਫੋਟੋਆਂ ਕਰਵਾ ਰਹੇ ਹਨ। ਇਸ ਦੇ ਨਾਲ ਹੀ ਸਰਸ ਮੇਲੇ ’ਚ ਚਰਖੇ, ਚੱਕੀਆਂ, ਛੱਜ, ਪੱਖੀਆਂ ਮਧਾਣੀਆਂ, ਘੜੇ ਆਦਿ ਜੋ ਪੰਜਾਬੀ ਖਾਸਕਰ ਪੰਜਾਬਣਾਂ ਦੀ ਰੋਜ਼ ਵਰਤੋਂ ਦੀਆਂ ਵਸਤਾਂ ਸਨ, ਉਨ੍ਹਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੱਥ ਕੱਢੀਆਂ ਦਰੀਆਂ, ਚੋਲ੍ਹੇ, ਫੁਲਕਾਰੀਆਂ, ਬਾਗ ਅਤੇ ਚਾਦਰਾਂ ਰਾਹੀਂ ਵੀ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab: ਪੰਜਾਬ ਦੇ ਇਹਨਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ! ਸਖ਼ਤ ਹੁਕਮ ਜਾਰੀ ਕੀਤੇ ਗਏ

ਸੈਲਫੀ ਕਾਰਨਰ ਦੇ ਨੋਡਲ ਅਫ਼ਸਰ ਸੀ.ਡੀ.ਪੀ.ਓ. ਨਾਭਾ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਸ ਮੇਲੇ ’ਚ ਆਉਣ ਵਾਲਾ ਹਰੇਕ ਵਿਅਕਤੀ ਸਹਿਜੇ ਹੀ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਸੈਲਫੀ ਪੁਆਇੰਟਾਂ ਵੱਲ ਆਕਰਸ਼ਿਤ ਹੋ ਰਿਹਾ ਹੈ ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਕਾਰਨਰ ’ਚ ਪਈਆਂ ਵਸਤੂਆਂ ਨੂੰ ਆਪਣੇ ਕੈਮਰੇ ’ਚ ਕੈਦ ਕਰਕੇ ਇਸ ਨੂੰ ਆਪਣੀ ਸਦੀਵੀਂ ਯਾਦ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਪੁਰਾਤਨ ਵਸਤਾਂ ਬਾਰੇ ਜਾਣਕਾਰੀ ਦੇਣ ਲਈ ਵੀ ਮੌਕੇ ’ਤੇ ਸਟਾਫ਼ ਵੀ ਮੌਜੂਦ ਰਹਿੰਦਾ ਹੈ।

ਚਰਖੇ ਤੇ ਮਧਾਣੀਆਂ ਨੂੰ ਫੋਟੋਆਂ ’ਚ ਹੀ ਦੇਖਿਆ ਸੀ | Saras Mela

ਇਸ ਮੌਕੇ ਸੈਲਫੀ ਲੈ ਰਹੇ ਨੌਜਵਾਨਾਂ ਨੇ ਕਿਹਾ ਕਿ ਚਰਖਾ ਤੇ ਮਧਾਣੀ ਵਰਗੀਆਂ ਵਸਤਾਂ ਨੂੰ ਫੋਟੋਆਂ ’ਚ ਤਾਂ ਦੇਖਿਆ ਸੀ ਪਰ ਪਹਿਲੀ ਵਾਰ ਇਨ੍ਹਾਂ ਵਸਤਾਂ ਨੂੰ ਸਾਹਮਣੇ ਦੇਖਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਤੇ ਖਾਸਕਰ ਬੱਚਿਆਂ ਨੂੰ ਪੁਰਾਤਨ ਵਸਤਾਂ ਮੇਲੇ ’ਚ ਦਿਖਾਕੇ ਚੰਗੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਾਨੂੰ ਸਾਡੇ ਅਮੀਰ ਵਿਰਸੇ ਨਾਲ ਹੋਰ ਜੋੜਦੀਆਂ ਹਨ। Saras Mela

Saras Mela: ਸਰਸ ਮੇਲੇ ’ਚ ਸੈਰ ਸਪਾਟਾ ਵਿਭਾਗ ਦੀ ਬੱਸ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ
ਪ੍ਰਦਰਸ਼ਨੀ ਬੱਸ ਰਾਹੀਂ ਸੂਬੇ ਦੀਆਂ ਦੇਖਣ ਵਾਲੀਆਂ ਥਾਵਾਂ ਦੀ ਦਿੱਤੀ ਜਾ ਰਹੀ ਹੈ ਜਾਣਕਾਰੀ

Saras Mela: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ੀਸ਼ ਮਹਿਲ ਦੇ ਵਿਹੜੇ ’ਚ ਸਜੇ ਸਰਸ ਮੇਲੇ ’ਚ ਸੈਰ-ਸਪਾਟਾ ਵਿਭਾਗ ਪੰਜਾਬ ਵੱਲੋਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਦਰਸ਼ਕਾਂ ਨੂੰ ਸੂਬੇ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਤੇ ਪੰਜਾਬ ’ਚ ਦੇਖਣ ਵਾਲੇ ਸਥਾਨਾਂ ਦੀ ਜਾਣਕਾਰੀ ਦੇਣ ਲਈ ਪ੍ਰਦਰਸ਼ਨੀ ਬੱਸ ਲਗਾਈ ਗਈ ਹੈ, ਜਿਸ ਨੂੰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਦੇਖ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਰਸ ਮੇਲੇ ਦਾ ਮੁੱਖ ਮਕਸਦ ਦੇਸ਼ ਵਿਦੇਸ਼ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ ਅਤੇ ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਪਹੁੰਚ ਰਹੇ ਹਨ।

ਉਨ੍ਹਾਂ ਦੱਸਿਆ ਕਿ ਸਰਸ ਮੇਲੇ ’ਚ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ ਬੱਸ ਦੇਸ਼-ਵਿਦੇਸ਼ ਤੋਂ ਆਏ ਲੋਕਾਂ ਸਮੇਤ ਪਟਿਆਲਵੀਆਂ ਲਈ ਵੀ ਖਿੱਚ ਦੇ ਕੇਂਦਰ ਹੈ, ਕਿਉਂਕਿ ਇਸ ਰਾਹੀਂ ਸੂਬੇ ਦੇ ਸਾਰੇ ਦੇਖਣ ਯੋਗ ਸਥਾਨਾਂ ਸਬੰਧੀ ਜਾਣਕਾਰੀ ਇਕੋ ਸਥਾਨ ਤੋਂ ਮਿਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਸ ਮੇਲੇ ਵਿੱਚ ਜਿੱਥੇ ਪਹੁੰਚ ਰਹੇ ਹਨ ਉੱਥੇ ਉਹ ਇਸ ਪ੍ਰਦਰਸ਼ਨੀ ਬੱਸ ਨੂੰ ਵੀ ਜ਼ਰੂਰ ਦੇਖਣ।

ਸੈਰ-ਸਪਾਟਾ ਵਿਭਾਗ ਦੀ ਪ੍ਰਦਰਸ਼ਨੀ ਬੱਸ ਨੇ ਪੰਜਾਬ ਬਾਰੇ ਦਿੱਤਾ ਵਡਮੁੱਲਾ ਗਿਆਨ-ਵਿਦਿਆਰਥੀ

ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸ਼ੀਸ਼ ਮਹਿਲ ਦੇ ਅੰਦਰ ਵੜਦਿਆਂ ਹੀ ਕੁਝ ਦੂਰੀ ’ਤੇ ਸੰਜੇ ਪਾਸੇ ਲੱਗੀ ਇਹ ਪ੍ਰਦਰਸ਼ਨੀ ਬੱਸ ਮੇਲੇ ’ਚ ਆਉਣ ਵਾਲੇ ਹਰੇਕ ਦਰਸ਼ਕ ਨੂੰ ਆਕਰਸ਼ਿਤ ਕਰਦੀ ਹੈ ਤੇ ਇਸ ਵਿੱਚ ਮੌਜੂਦ ਜਾਣਕਾਰੀ ਪੂਰੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੈਰ-ਸਪਾਟੇ ਲਈ ਅਨੇਕਾਂ ਥਾਵਾਂ ਹਨ ਪਰ ਇਹਨਾਂ ਸਬੰਧੀ ਕਈ ਵਾਰ ਸਾਨੂੰ ਜਾਣਕਾਰੀ ਨਹੀਂ ਹੁੰਦੀ। ਇਹਨਾਂ ਸਾਰੀਆਂ ਥਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਅਤੇ ਇਹਨਾਂ ਦੇ ਇਤਿਹਾਸ ਅਤੇ ਮਹੱਤਵ ਬਾਰੇ ਜਾਣਕਾਰੀ ਦੇਣ ਲਈ ਟੂਰਿਜ਼ਮ ਵਿਭਾਗ ਨੇ ਇਹ ਬੱਸ ਸਰਸ ਮੇਲੇ ਵਿਖੇ ਭੇਜੀ ਹੈ। ਇਹ ਪ੍ਰਦਰਸ਼ਨੀ ਬੱਸ 23 ਫਰਵਰੀ ਤੱਕ ਮੇਲੇ ’ਚ ਰਹੇਗੀ। Saras Mela

ਸੈਰ-ਸਪਾਟਾ ਵਿਭਾਗ ਦੇ ਟੂਰਿਸਟ ਅਫ਼ਸਰ ਹਰਦੀਪ ਸਿੰਘ ਨੇ ਦੱਸਿਆ ਕਿ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਯੋਗ ਅਗਵਾਈ ਹੇਠ ਇਹ ਪ੍ਰਦਰਸ਼ਨੀ ਬੱਸ ਪੂਰੇ ਪੰਜਾਬ ’ਚ ਚਲਾਈ ਜਾਂਦੀ ਹੈ ਇਸ ਬੱਸ ਦੇ ਅੰਦਰ ਅਤੇ ਬਾਹਰ ਜਿੱਥੇ ਐਲ.ਈ.ਡੀ. ਰਾਹੀਂ ਆਡੀਓ ਵਿਜ਼ੁਅਲ ਤਰੀਕੇ ਨਾਲ ਪੰਜਾਬ ਦੀਆਂ ਵੇਖਣ ਯੋਗ ਥਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਹੀ ਇਸ ਦੇ ਅੰਦਰ ਲਿਟਰੇਚਰ ਅਤੇ ਤਸਵੀਰਾਂ ਰਾਹੀਂ ਵੀ ਪੰਜਾਬ ਦੀਆਂ ਦੇਖਣ ਯੋਗ ਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਸਰਸ ਮੇਲੇ ’ਚ ਪੁੱਜੇ ਸਕੂਲੀ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਬੱਸ ਦੇਖਣ ਉਪਰੰਤ ਉਤਸ਼ਾਹਤ ਹੁੰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਰਾਹੀਂ ਸਾਨੂੰ ਆਪਣੀ ਸਟੇਟ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਸਾਡੇ ਗਿਆਨ ’ਚ ਵਾਧਾ ਹੋਇਆ ਹੈ, ਜੋ ਸਾਨੂੰ ਪੜ੍ਹਾਈ ’ਚ ਸਹਾਈ ਹੋਵੇਗਾ।

Saras Mela Patiala: ਸ਼ੀਸ਼ ਮਹਿਲ ਦੇ ਵਿਹੜੇ ਲੋਕ ਗੀਤ ਅਤੇ ਲੋਕ ਕਲਾਵਾਂ ਦੀ ਲੱਗੀ ਛਹਿਬਰ
ਫੁੱਲਕਾਰੀ, ਪੀੜੀ, ਪੱਖੀ ਬੁਨਣ ਤੇ ਪਰਾਂਦੇ ਬੁਨਣ ਦੇ ਮੁਕਾਬਲੇ ਰਹੇ ਖਿੱਚ ਦਾ ਕੇਂਦਰ

Saras Mela Patiala: (ਨਰਿੰਦਰ ਸਿੰਘ ਬਠੋਈ) ਪਟਿਆਲਾ। ਸ਼ੀਸ਼ ਮਹਿਲ ਪਟਿਆਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ -ਕਮ- ਮੇਲਾ ਅਫਸਰ ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿਚ ਸਰਸ ਮੇਲੇ ਦੌਰਾਨ ਲੋਕ-ਗੀਤ ਅਤੇ ਲੋਕ-ਕਲਾਵਾਂ ਦੇ ਮੁਕਾਬਲੇ ਕਰਵਾਏ ਗਏ। ਸਰਸ ਮੇਲੇ ਦੇ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸਰਸ ਮੇਲੇ ਦੇ ਅੰਤਰ ਸਕੂਲ ਅਤੇ ਕਾਲਜ ਮੁਕਾਬਲਿਆਂ ਰਾਹੀਂ ਰੰਗਲੇ ਪੰਜਾਬ ਦੀ ਸਿਰਜਣਾ ਦੇ ਸੁਪਨੇ ਪੂਰਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: Weather Update: ਫਿਰ ਕਰਵਟ ਲਵੇਗਾ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਸੂਬਿਆਂ ’ਚ ਮੀਂਹ ਦੀ ਸੰਭਾਵਨਾ, ਜਾਣੋ ਮੌਸ…

ਅੱਜ ਗਰੁੱਪ ਗਾਇਨ ਅਤੇ ਲੋਕ ਗੀਤ ਮੁਕਾਬਲਿਆਂ ਵਿੱਚ ਜਿੱਥੇ ਮਿਰਜ਼ਾ, ਜੁਗਨੀ, ਜੈਮਲ ਫੱਤਾ ਅਤੇ ਮਿੱਟੀ ਦੇ ਬਾਬੇ ਦੀ ਹੂਕ ਸੁਣਾਈ ਦਿੱਤੀ, ਉੱਥੇ ਹੀ ਲੋਕ ਕਲਾਵਾਂ ਵਿਚ ਪੱਖੀਆਂ ਬੁਨਣਾ, ਪੀੜੀ, ਛਿੱਕੂ ਖਿੱਦੋ ਨਾਲੇ ਪਰਾਂਦੇ ਅਤੇ ਫੁਲਕਾਰੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਬਾਲ ਸੁਰੱਖਿਆ ਅਫ਼ਸਰ ਰੂਪਵੰਤ ਨੇ ਦੱਸਿਆ ਕਿ ਲੋਕ ਗੀਤ ਵਿੱਚ ਪਹਿਲਾਂ ਸਥਾਨ ਵੀਰ ਸੁਖਮਨੀ ਸੇਂਟ ਜ਼ੇਵੀਅਰ ਸਕੂਲ ਅਤੇ ਦੇਵੀ ਪ੍ਰਭਾ ਸਸਸਸ ਪੁਲਿਸ ਲਾਈਨ, ਦੂਜਾ ਸਥਾਨ ਆਰੀਅਨ ਵੀਰ ਸਿੰਘ ਦਿੱਲੀ ਪਬਲਿਕ ਸਕੂਲ ਅਤੇ ਇਕਬਾਲ ਸਿੰਘ ਸਸਸਸ ਫ਼ੀਲਖ਼ਾਨਾ, ਤੀਜਾ ਸਥਾਨ ਹਰਮਨ ਸਸਸਸ ਫ਼ੀਲਖ਼ਾਨਾ ਅਤੇ ਨਾਜ਼ੀਆਂ ਹੁਸੈਨ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਪ੍ਰਾਪਤ ਕੀਤੀ। ਗਰੁੱਪ ਗਾਇਨ ਵਿੱਚ ਪਹਿਲੀ ਪੁਜ਼ੀਸ਼ਨ ਸਕੂਲ ਆਫ਼ ਐਮੀਨੈਂਸ ਸਸਸਸ ਫ਼ੀਲਖ਼ਾਨਾ, ਦੂਜੀ ਪੁਜ਼ੀਸ਼ਨ ਰਾਇਨ ਇੰਟਰਨੈਸ਼ਨਲ ਸਕੂਲ ਅਤੇ ਸੈਂਟ ਜ਼ੇਵੀਅਰ ਇੰਟਰਨੈਸ਼ਨਲ ਸਕੂਲ, ਤੀਜੀ ਪੁਜ਼ੀਸ਼ਨ ਸਸਸਸ ਪੁਰਾਣੀ ਪੁਲਿਸ ਲਾਈਨ ਪਟਿਆਲਾ ਅਤੇ ਸਕੂਲ ਆਫ਼ ਐਮੀਨੈਂਸ ਸਸਸਸ ਫ਼ੀਲਖ਼ਾਨਾ ਨੇ ਪ੍ਰਾਪਤ ਕੀਤੀ।

ਲੋਕ-ਕਲਾਵਾਂ ਪੱਖੀ ਬੁਣਨ ਵਿੱਚ ਪਹਿਲੀ ਪੁਜ਼ੀਸ਼ਨ ਰੂਬਲ, ਪਰਾਂਦਾ ਵਿੱਚ ਪਹਿਲੀ ਪੁਜ਼ੀਸ਼ਨ ਸੁਖਮਨੀ, ਗੁੱਡੀਆਂ-ਪਟੋਲੇ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਅੰਜਲੀ, ਪੀੜੀ ਬੁਣਨ ਵਿੱਚ ਪਹਿਲੀ ਪੁਜ਼ੀਸ਼ਨ ਕਮਲਜੀਤ ਕੌਰ, ਖਿੱਦੋ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਅਮਨਦੀਪ ਕੌਰ, ਰੱਸਾ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਜਸਪ੍ਰੀਤ ਸ਼ਰਮਾ ਅਤੇ ਕਮਲਦੀਪ ਸਿੰਘ, ਛਿੱਕੂ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਅਨਮੋਲ ਸਿੰਘ, ਨਾਲ਼ੇ ਬੁਣਨ ਵਿੱਚ ਪਹਿਲੀ ਪੁਜ਼ੀਸ਼ਨ ਰਾਜਪਾਲ ਕੌਰ, ਈਨੂੰ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਨਾਜ਼ੀਆਂ, ਫੁਲਕਾਰੀ ਕੱਢਣ ਵਿੱਚ ਪਹਿਲੀ ਪੁਜ਼ੀਸ਼ਨ ਜਸ਼ਨਪ੍ਰੀਤ ਕੌਰ, ਕਰੋਸ਼ੀਆ ਬੁਣਨ ਵਿੱਚ ਪਹਿਲੀ ਪੁਜ਼ੀਸ਼ਨ ਸਨੇਹਾ ਨੇ ਪ੍ਰਾਪਤ ਕੀਤੀ। ਉੱਘੇ ਸੰਗੀਤਕਾਰ ਹਰਜੀਤ ਗੁੱਡੂ, ਡਾ ਜਗਮੋਹਨ ਸ਼ਰਮਾ, ਡਾ ਗੁਰਪ੍ਰੀਤ ਕੌਰ, ਡਾ ਪ੍ਰਨੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ ਮਨੀਸ਼ਾ ਪਬਲਿਕ ਕਾਲਜ ਸਮਾਣਾ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। Saras Mela