Artist - Sach Kahoon Punjabi
ਹਰਿਆਣਾ ਦੇ ਮਸ਼ਹੂਰ ਕਲਾਕਾਰ ਰਾਜੂ ਪੰਜਾਬੀ ਦਾ ਦੇਹਾਂਤ
ਪਿਛਲੇ 10 ਤੋਂ ਸਨ ਹਿਸਾਰ ਦੇ ਨਿਜੀ ਹਸਪਤਾਲ ’ਚ ਦਾਖਲ | Raju Punjabi
ਹਿਸਾਰ, (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮਸ਼ਹੂਰ ਕਲਾਕਾਰ ਰਾਜੂ ਪੰਜਾਬੀ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ ਹੈ। ਉਹ ਕਰੀਬ 40 ਸਾਲਾਂ ਦੇ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਪੀਲੀਏ ਕਾਰਨ ਹਿਸਾਰ ਦੇ ਇੱਕ ਨਿਜੀ ਹਸਪਤਾਲ ’ਚ ਦਾਖਲ ਸਨ। ਮੰਗਲਵਾਰ ਰਾਤ ਉਨ੍ਹਾਂ ਨੇ ਆਪਣਾ ਆਖਿਰੀ ਸਾਹ ਲਿਆ। ਉਨ੍ਹਾਂ ਦੀ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਰਾਵਤਸਰ ਖੇੜ੍ਹਾ ’ਚ ਕੀਤਾ ਜਾਵੇਗਾ। ਉਹ ਮੌਜ਼ੂਦਾ ਸਮੇਂ ’ਚ ਹਿਸਾਰ ਦੇ ਆਜਾਦਨਗਰ ’ਚ ਰਹਿੰਦੇ ਸਨ। ਉਨ੍ਹਾਂ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਨ੍ਹਾ ਦੀ ਰਿਸ਼ਤੇਦਾਰ ਅਤੇ ਪ੍ਰਸ਼ੰਸਕ ਹਿਸਾਰ ਪਹੁੰਚਣਾ ਸ਼ੁਰੂ ਹੋ ਗਏ ਸਨ। (Raju Punjabi)
ਦੋਵਾਰਾ ਕਰਵਾਏ ਗਏ ਸਨ ਦਾਖਲ | Raju Punjabi
ਕਲਾਕਾਰ ਰਾਜੂ ਪੰਜਾਬੀ ਦਾ ਹਿਸਾਰ ਵਿਖੇ ਇਲਾਜ਼ ਚੱਲ ਰਿਹਾ ਸੀ। ਇਲਾਜ਼ ਦੌਰਾਨ ਉਹ ਠੀਕ ਹੋ ਕੇ ਘਰ ਵੀ ਚੱਲ ਗਏ ਸਨ। ਪਰ ਉਨ੍ਹਾਂ ਦੀ ਸਿਹਤ ਫੇਰ ਤੋਂ ਖਰਾਬ ਹੋ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਫੇਰ ਤੋਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਰਾਜੂ ਪੰਜਾਬੀ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਬੇਟਿਆਂ ਛੱਡ ਗਏ ਹਨ। ਸਪਨਾ ਚੌਧਰੀ ਨਾਲ ਉਨ੍ਹਾਂ ਦੀ ਜੋੜੀ ਕਾਫੀ ਮਸ਼ਹੂਰ ਸੀ। ਉਨ੍ਹਾਂ ਨੇ ਹਰਿਆਣਾ ’ਚ ਸੰਗੀਤ ਇੰਡਸਟ੍ਰੀ ਨੂੰ ਇੱਕ ਨਵੀਂ ਪਛਾਣ ਦਿੱਤੀ। (Raju Punjabi)
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜਿਲ੍ਹੇ ‘ਚ ਛੁੱਟੀ ਦਾ ਐਲਾਨ
ਇਨਸਾਨੀ ਜ਼ਿੰਦਗੀ ਦੇ ਅਸਲੀ ਕਲਾਕਾਰ
ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨੀ ਜ਼ਿੰਦਗੀ ਬਾਰੇ ਹਰ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ।ਖੁਸ਼ੀ ਅਤੇ ਗਮੀ ਜ਼ਿੰਦਗੀ ਬਾਰੇ ਵੱਖੋ-ਵੱਖਰਾ ਅਹਿਸਾਸ ਦਿੰਦੇ ਹਨ।ਦੁਖੀ ਇਨਸਾਨ ਜਿੰਦਗੀ ਨੂੰ ਬੋਝ ਸਮਝਦਾ ਹੈ ਅਤੇ ਉਹ ਜਲਦੀ ਤੋਂ ਜਲਦੀ ਇਸ ਜ਼ਿੰਦਗੀ ਤੋਂ ਖਲਾਸੀ ਲੈ ਕੇ ਸੰਸਾਰ ਤੋਂ ਤੁਰ ਜਾਣ ਲਈ ਤਾਂਘਦਾ ਹੈ।ਖੁਸ਼ੀਆਂ ‘ਚ ਖੀਵੇ ਇਨਸਾਨ ਨੂੰ ਸੰਸਾਰ ਰੰਗਲਾ ਜਾਪਦਾ ਹੈ।ਹਰ ਕਣ ਉਸਨੂੰ ਨੱਚਦਾ ਅਤੇ ਗਾਉਂਦਾ ਪ੍ਰਤੀਤ ਹੁੰਦਾ ਹੈ।
ਉਹ ਹਜ਼ਾਰਾਂ ਸਾਲ ਲੰਬੀ ਉਮਰ ਚਾਹੁੰਦਾ ਹੈ।ਗਰੀਬੀ ਅਤੇ ਅਮੀਰੀ ਵੀ ਇਨਸਾਨੀ ਜ਼ਿੰਦਗੀ ਨੂੰ ਵੱਖੋ-ਵੱਖਰਾ ਨਜ਼ਰੀਆ ਬਖਸ਼ਦੇ ਹਨ।ਕਮਜ਼ੋਰ ਆਰਥਿਕਤਾ ਨਾਲ ਜੂਝਦੇ ਲੋਕਾਂ ਵੱਲੋਂ ਜਿੰਦਗੀ ਨੂੰ ਅਲਵਿਦਾ ਕਹਿਣ ਦੀਆਂ ਦੁਖਦਾਈ ਖਬਰਾਂ ਰੋਜ਼ਾਨਾ ਸੁਣਨ ਅਤੇ ਪੜਨ ਨੂੰ ਮਿਲਦੀਆਂ ਹਨ।ਅਮੀਰ ਇਨਸਾਨ ਨੂੰ ਮੌਤ ਵੀ ਚੇਤੇ ਨਹੀਂ ਹੁੰਦੀ।ਉਹ ਆਪਣੀ ਹੋਂਦ ਨੂੰ ਸੰਸਾਰ ‘ਤੇ ਸਦੀਵੀ   ਸਮਝ ਕੇ ਦੂਜਿਆਂ ਨਾਲ ਧੱਕੇਸ਼ਾਹੀ ਅਤੇ ਉਹਨਾਂ ‘ਤੇ ਜੁਲਮ ਕਮਾਉਣ ਦੀਆਂ ਕਾਰਵਾਈਆਂ ‘ਚ ਇੰਨ੍ਹਾ ਜਿਆਦਾ ਲੀਨ ਹੋ ਜਾਂਦਾ ਹੈ ਕਿ ਉਸਨੂੰ ਕਿਸੇ ਅਦੁੱਤੀ ਸ਼ਕਤੀ ਦਾ ਭੈਅ ਹੀ ਨਹੀਂ ਰਹਿੰਦਾ।
ਇਨਸਾਨ ਦਾ ਜ਼ਿੰਦਗੀ ਬਾਰੇ ਨਜ਼ਰੀਆ ਹੀ ਉਸ ਨੂੰ ਜ਼ਿੰਦਗੀ ਜੀਣ ਦਾ ਆਨੰਦ ਦਿੰਦਾ ਹੈ।ਇਨਸਾਨੀ ਜ਼ਿੰਦਗੀ ਦੀ ਅਨਮੋਲਤਾ ਨੂੰ ਸਮਝਣ ਵਾਲੇ ਅਕਸਰ ਕਹਿੰਦੇ ਹਨ ਕਿ ਇਨਸਾਨੀ ਜ਼ਿੰਦਗੀ ਮਾਣਨ ਲਈ ਹੈ ਲੰਘਾਉਣ ਲਈ ਨਹੀਂ।ਕਿਹਾ ਇਹ ਵੀ ਜਾਂਦਾ ਹੈ ਕਿ ਇਨਸਾਨੀ ਜ਼ਿੰਦਗੀ ਜੀਣਾ ਇੱਕ ਕਲਾ ਹੈ।ਜਿਵੇਂ ਇੱਕ ਵਧੀਆ ਕਲਾਕਾਰ ਆਪਣੀ ਕ੍ਰਿਤ ਵਿੱਚ ਜਾਨ ਪਾ ਕੇ ਆਪਣੀ ਕਲਾ ਦਾ ਲੋਹਾ ਮਨਵਾ ਲੈਂਦਾ ਹੈ,ਉਸੇ ਤਰਾਂ ਹੀ ਜ਼ਿੰਦਗੀ ਦੇ ਕਲਾਕਾਰ ਇਨਸਾਨ ਦੂਜਿਆਂ ਨੂੰ ਜ਼ਿੰਦਗੀ ਜੀਣ ਦਾ ਤਰੀਕਾ ਦੱਸ ਦਿੰਦੇ ਹਨ।ਅਸਲ ਵਿੱਚ ਜ਼ਿੰਦਗੀ ਦੇ ਅਸਲੀ ਕਲਾਕਾਰ ਤਾਂ ਥੁੜਾਂ ਅਤੇ ਚੁਣੌਤੀਆਂ ਦੇ ਰੂ-ਬ-ਰੂ ਰਹਿਕੇ ਵੀ ਮੁਸਕਰਾÀੁਂਦੇ ਰਹਿਣ ਵਾਲੇ ਲੋਕ ਹੁੰਦੇ ਹਨ।ਜ਼ਿੰਦਗੀ ਦੀ ਅਸਲੀ ਕਲਾਕਾਰੀ ਤਾਂ ਕਮਜ਼ੋਰ ਆਰਥਿਕਤਾ ਦੌਰਾਨ ਵੀ ਜ਼ਿੰਦਗੀ ਜੀਣ ਦੀ ਲਾਲਸਾ ਬਣਾਈ ਰੱਖਣ ‘ਚ ਹੈ।ਪੈਸੇ ਅਤੇ ਤਾਕਤ ਦੇ ਸਹਾਰੇ ਜ਼ਿੰਦਗੀ ਦੀਆਂ ਸਹੂਲਤਾਂ ਨੂੰਪਹੁੰਚਣ ‘ਚ ਕਾਹਦੀ ਕਲਾਕਾਰੀ ਹੈ।ਜੇਬ ਇਜ਼ਾਜਤ ਦਿੰਦੀ ਹੋਵੇ ਤਾਂ ਕੋਈ ਵੀ ਫਾਈਵ ਸਟਾਰ ਹੋਟਲ ‘ਤੇ ਖਾਣਾ ਖਾ ਸਕਦਾ ਹੈ, ਮਹਿੰਗੀਆਂ ਕਾਰਾਂ ‘ਚ ਸਫਰ ਕਰ ਸਕਦਾ ਹੈ ਅਤੇ ਵਧੀਆ ਕੱਪੜੇ ਪਹਿਨ ਸਕਦਾ ਹੈ।ਸਵਾਦ ਤਾਂ ਖਾਲੀ ਜੇਬ੍ਹ ਹੋਣ ‘ਤੇ ਜ਼ਿੰਦਗੀ ਨੂੰ ਜੀ ਆਇਆਂ ਕਹਿਣ ‘ਚ ਹੈ।ਪੈਸੇ ਦੇ ਜ਼ੋਰ ‘ਤੇ ਜਿੰਦਗੀ ਜੀਣ ਵਾਲਾ ਭਲਾ ਕਿਸੇ ਨੂੰ ਕੀ ਸੰਦੇਸ਼ ਦੇ ਸਕਦਾ ਹੈ?ਹਾਂ ਉਹ ਪੈਸਾ ਕਮਾਉਣ ਦਾ ਸੰਦੇਸ਼ ਤਾਂ ਦੇ ਸਕਦਾ ਹੈ।ਪਰ ਜ਼ਿੰਦਗੀ ਨੂੰ ਧੁਰ ਅੰਦਰੋਂ ਮਾਨਣ ਦਾ ਸੰਦੇਸ਼ ਤਾਂ ਜ਼ਿੰਦਗੀ ਦੀਆਂ ਥੁੜਾਂ ਨਾਲ ਖਹਿਕੇ ਲੰਘਣ ਵਾਲਾ ਵਿਆਕਤੀ ਹੀ ਦੇ ਸਕਦਾ ਹੈ।
ਸਵਾਲ ਖੜਾ ਹੋ ਸਕਦਾ ਹੈ ਕਿ ਭਲਾ ਖਾਲ਼ੀ ਜੇਬ ਨਾਲ ਜਿੰਦਗੀ ਦਾ ਕੀ ਲੁਤਫ ਉਠਾਇਆ ਜਾ ਸਕਦਾ ਹੈ।ਸਵਾਲ ਇਹ ਵੀ ਹੋ ਸਕਦਾ ਹੈ ਕਿ ਲੇਖ ਬਕਵਾਸ ਹੈ ਅਜਿਹਾ ਹੋ ਹੀ ਨਹੀਂ ਸਕਦਾ।ਕੀ ਰੋਜ਼ਾਨਾ ਤਿੰਨ ਸੌ ਰੁਪਏ ਜਾਂ ਕਦੇ ਕਦਾਈ ਇਸ ਤੋਂ ਵੀ ਘੱਟ ਕਮਾਉਣ ਵਾਲੇ ਲੋਕ ਹਮੇਸ਼ਾਂ ਰੋਂਦੇ ਰਹਿੰਦੇ ਹਨ? ਜਾਂ ਫਿਰ ਕੀ ਰੋਜ਼ਾਨਾ ਤਿੰਨ ਹਜ਼ਾਰ ਜਾਂ ਇਸ ਤੋਂ ਵੀ ਜਿਆਦਾ ਕਮਾਉਣ ਵਾਲੇ ਸਦਾ ਹੱਸਦੇ ਰਹਿੰਦੇ ਹਨ? ਜੇ ਅਜਿਹਾ ਹੁੰਦਾ ਤਾਂ ਮਜਦੂਰ ਸਦਾ ਰੋਂਦੇ ਰਹਿੰਦੇ ਅਤੇ ਅਮੀਰ ਸਦਾ ਹੱਸਦੇ ਰਹਿੰਦੇ।ਉਲਟ ਪ੍ਰਵਿਰਤੀਆਂ ‘ਚ ਹੱਸਣਾ ਹੀ ਤਾਂ ਜ਼ਿੰਦਗੀ ਦੀ ਕਲਾਕਾਰੀ ਹੈ।ਮਹਿਜ਼ ਰੋਜ਼ਾਨਾ ਤਿੰਨ ਸੌ ਰੁਪਏ ਕਮਾਕੇ ਵੱਡੇ-ਵੱਡੇ ਪਰਿਵਾਰ ਪਾਲਣ ਵਾਲੇ ਹੀ ਤਾਂ ਜ਼ਿੰਦਗੀ ਦੇ ਅਸਲੀ ਕਲਾਕਾਰ ਹਨ।ਪੈਸਾ ਕਮਾਉਣਾ ਕੋਈ ਕਲਾਕਾਰੀ ਨਹੀਂ।ਇਸ ਕੰਮ ਲਈ ਤਾਂ ਬਹੁਤ ਸਾਰੇ ਚੰਗੇ ਅਤੇ ਮੰਦੇ ਤਰੀਕੇ ਅਪਣਾਏ ਜਾ ਸਕਦੇ ਹਨ।ਪਰ ਮਹਿਜ਼ ਤਿੰਨ ਸੌ ਰੁਪਏ ਰੋਜ਼ਾਨਾ ਕਮਾ ਕੇ ਪਰਿਵਾਰ ਦੀਆਂ ਤਮਾਮ ਜਰੂਰਤਾਂ ਪੂਰੀਆਂ ਕਰਨ ਲਈ ਕੋਈ ਮੰਦਾ ਤਰੀਕਾ ਨਹੀਂ ਅਪਣਾਇਆ ਜਾ ਸਕਦਾ।
ਘਰੇਲੂ ਨੌਕਰਾਣੀਆਂ, ਮਜ਼ਦੂਰਾਂ ਅਤੇ ਰੇਹੜੀਆਂ ਲਾ ਕੇ ਆਪੋ ਆਪਣੇ ਪਰਿਵਾਰਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕਾਂ ਦੇ ਹੱਥ ਚੁੰਮਣ ਨੂੰ ਦਿਲ ਕਰਦਾ ਹੈ।ਸਾਡੀ ਸੋਚ ਸ਼ਕਤੀ ਤੋਂ ਵੀ ਪਰ੍ਹੇ ਦੇ ਕਲਾਕਾਰ ਨੇ ਇਹ ਲੋਕ।ਥੁੜਾਂ ਮਾਰੀ ਜ਼ਿੰਦਗੀ ਪ੍ਰਤੀ ਵੀ ਸਾਕਾਰਤਮਕ ਨਜ਼ਰੀਆ ਰੱਖਣਾ ਹੀ ਤਾਂ ਅਸਲੀ ਕਲਾਕਾਰੀ ਹੈ।ਲੋਕਾਂ ਦੀ ਮਜਬੂਤ ਆਰਥਿਕਤਾ ਦਾ ਇਹ ਬੜੀ ਜ਼ਿੰਦਾਦਿਲੀ ਨਾਲ ਸਾਹਮਣਾ ਕਰਦੇ ਹਨ।ਦੂਜਿਆਂ ਨੂੰ ਵੇਖ ਕੇ ਨਿਰਾਸ਼ਤਾ ਦੇ ਆਲਮ ‘ਚ ਡੁੱਬ ਜਾਣਾ ਇਹਨਾਂ ਦੀ ਜੀਵਨ ਜਾਂਚ ਦਾ ਹਿੱਸਾ ਨਹੀਂ ਹੁੰਦਾ।ਲੋਕਾਂ ਦੇ ਸੰਗਰਮਰਮਰੀ ਫਰਸ਼ਾਂ ਦੀ ਤਿਆਰੀ ਕਰਕੇ ਜਾਂ ਫਿਰ ਉਹਨਾਂ ਦੀ ਸਫਾਈ ਕਰਕੇ ਖੁਦ ਕੱਚੇ ਘਰਾਂ ‘ਚ ਸੌਣ ਵਾਲੇ ਇਹਨਾਂ ਲੋਕਾਂ ਦਾ ਜਿਗਰਾ ਕਮਾਲ ਦਾ ਹੈ।
ਬੇਸ਼ੱਕ ਦੂਜਿਆਂ ਦੇ ਬੰਗਲੇ ਬਣਾਉਣਾ ਹੀ ਇਹਨਾਂ ਦਾ ਨਸੀਬ ਹੈ ਪਰ ਖੁਦ ਦੇ ਕੱਚੇ ਢਾਰਿਆਂ ‘ਚ ਕਿਲਕਾਰੀਆਂ ਮਾਰ-ਮਾਰ ਖੁਸ਼ ਹੋਣਾ ਵੀ ਤਾਂ ਇਹਨਾਂ ਦੇ ਹੀ ਹਿੱਸੇ ਆਇਆ ਹੈ।ਆਰਥਿਕਤਾ ਪੱਖੋਂ ਕਮਜ਼ੋਰ ਇਹ ਲੋਕ ਜਿੰਦਾਦਿਲੀ ਪੱਖੋਂ ਬਹੁਤ ਅਮੀਰ ਹੂੰਦੇ ਹਨ।ਇੱਕ ਕਿਸਾਨ ਦਾ ਸੀਰੀ ਕਿਸਾਨ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਮਹਿਜ਼ ਤਿੰਨ ਸੌ ਜਾਂ ਵੀਹ ਪੰਜਾਹ ਰੋਜ਼ਾਨਾ ਦੇ ਵੱਧ ਕਮਾਉਂਦਾ ਹੈ।ਪਰ ਕਿਸਾਨ ਵਾਂਗ ਫਾਹਾ ਨਹੀਂ ਲੈਂਦਾ।ਦੁਕਾਨਦਾਰ ਦਾ ਨੌਕਰ ਕਦੇ ਵੀ ਮਾਲਕ ਦੇ ਭਰੇ ਗੱਲੇ ‘ਤੇ ਹਉਕਾ ਨਹੀਂ ਲੈਂਦਾ ਕਿਉਂਕਿ ਉਸ ਕੋਲ ਸਬਰ ਦਾ ਭਰਿਆ ਗੱਲਾ ਹੁੰਦਾ ਹੈ।ਆਖਿਰ ਇੰਨੀ ਘੱਟ ਪੂੰਜੀ ‘ਚ ਕਿਵੇਂ ਸਿਰਜਦੇ ਨੇ ਇਹ ਲੋਕ ਖੁਸ਼ੀਆਂ ਦਾ ਸੰਸਾਰ?ਇਸ ਮਹਿੰਗਾਈ ਦੇ ਜਮਾਨੇ ‘ਚ ਜਦੋਂ ਹਰ ਕਹਿੰਦਾ ਕਹਾਉਂਦਾ ਰੋਂਦਾ ਫਿਰਦਾ ਹੈ ਤਾਂ ਇਹ ਲੋਕ ਕਿਵੇਂ ਸਮੇਟਦੇ ਨੇ ਆਪਣੀਆਂ ਜ਼ਰੂਰਤਾਂ ਦਾ ਸੰਸਾਰ?ਇਹਨਾਂ ਲੋਕਾਂ ਦੀ ਜਿੰਦਗੀ ਜੀਣ ਦੀ ਕਲਾਕਾਰੀ ਮੇਰੇ ਲਈ ਇੱਕ ਬੁਝਾਰਤ ਹੈ।ਇਹਨਾਂ ਜ਼ਿੰਦਗੀ ਦੇ ਅਸਲੀ ਕਲਾਕਾਰਾਂ ਨੂੰ ਮੇਰਾ ਦਿਲੋਂ ਸਲੂਟ ਹੈ।
ਗਲੀ ਨੰਬਰ 1,
ਸ਼ਕਤੀ ਨਗਰ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦੇਸ਼ ਭੇਜਣ ਦਾ ਮਾਮਲਾ : ਗਾਇਕ ਦਲੇਰ ਮਹਿੰਦੀ ਨੂੰ ਦੋ ਸਾਲ ਸਜ਼ਾ, ਇੱਕ ਬਰੀ
ਇਸ ਕੇਸ ਦੇ ਦੋ ਹੋਰ ਮੁਲਜ਼ਮ ਦਲੇਰ ਮਹਿੰਦੀ ਦੇ ਭਰਾ, ਸਮਸ਼ੇਰ ਮਹਿੰਦੀ ਤੇ ਧਿਆਨ ਸਿੰਘ, ਜਿਨ੍ਹਾਂ ਦੀ ਚਲਦੇ ਕੇਸ ਦੌਰਾਨ ਹੋ ਚੁੱਕੀ ਹੈ ਮੌਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨੌਜਵਾਨਾਂ ਨੂੰ ਆਪਣੇ ਸੰਗੀਤਕ ਗਰੁੱਪ ਵਿੱਚ ਸ਼ਾਮਲ ਕਰਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ਾਂ ਦਾ ਪਿਛਲੇ ਪੰਦਰਾਂ ਸਾਲਾਂ ਤੋਂ ਸਾਹਮਣਾ ਕਰ ਰਹੇ ਗਾਇਕ ਦਲੇਰ ਮਹਿੰਦੀ ਨੂੰ ਆਖਰ ਅੱਜ ਪਟਿਆਲਾ ਦੀ ਅਦਾਲਤ ਨੇ 2 ਸਾਲ ਦੀ ਕੈਦ ਅਤੇ ਦੋ ਹਜ਼ਾਰ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।   ਅਦਾਲਤ ਵੱਲੋਂ ਇਸ ਕੇਸ ‘ਚੋਂ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਕੇਸ ਦੇ ਦੋ ਹੋਰ ਮੁਲਜ਼ਮ ਦਲੇਰ ਮਹਿੰਦੀ ਦੇ ਭਰਾ, ਸਮਸ਼ੇਰ ਮਹਿੰਦੀ ਤੇ ਧਿਆਨ ਸਿੰਘ, ਜਿਨ੍ਹਾਂ ਦੀ ਚਲਦੇ ਕੇਸ ਦੌਰਾਨ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਗਾਇਕ ਦਲੇਰ ਮਹਿੰਦੀ, ਉਸਦੇ ਭਰਾ ਸਮਸ਼ੇਰ ਮਹਿੰਦੀ ਸਮੇਤ ਹੋਰਨਾਂ ਖਿਲਾਫ਼ ਆਪਣੇ ਸੰਗੀਤਕ ਗਰੁੱਪ ਵਿੱਚ ਸ਼ਾਮਲ ਕਰਕੇ ਵਿਦੇਸ਼ ਭੇਜਣ ਦਾ ਇਹ ਮਾਮਲਾ 19 ਸੰਤਬਰ 2003 ਵਿੱਚ ਸਾਹਮਣੇ ਆਇਆ ਸੀ। ਜਦੋਂ ਬਲਬੇੜਾ ਵਾਸੀ ਸ਼ਿਕਾਇਤ ਕਰਤਾ ਬਖਸੀਸ ਸਿੰਘ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਸੀ ਕਿ ਮਹਿੰਦੀ ਭਰਾਵਾਂ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਅ ‘ਤੇ 13 ਲੱਖ ਰੁਪਏ ਲਏ ਹਨ। ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਹੈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ਹਨ, ਸਗੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ
ਇਸ ਸਬੰਧੀ ਥਾਣਾ ਸਦਰ ਪੁਲਿਸ ਵੱਲੋਂ ਧਾਰਾ 420, 465, 467, 468, 471, 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਤੋਂ ਹੀ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ। ਇਸ ਸ਼ਿਕਾਇਤ ਤੋਂ ਬਾਅਦ ਲਗਭਗ 30 ਹੋਰ ਵਿਅਕਤੀਆਂ ਵੱਲੋਂ ਵੀ ਦਲੇਰ ਮਹਿੰਦੀ ਭਰਾਵਾਂ ਸਮੇਤ ਹੋਰਨਾ ਖਿਲਾਫ਼ ਵਿਦੇਸ਼ ਭੇਜਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਵਿਦੇਸ ਭੇਜਣ ਦੇ ਨਾਂਅ ‘ਤੇ ਵੱਖ-ਵੱਖ ਵਿਅਕਤੀਆਂ ਤੋਂ ਲਈ ਇਹ ਰਕਮ 1 ਕਰੋੜ 90 ਲੱਖ ਦੇ ਕਰੀਬ ਬਣਦੀ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਦਲੇਰ ਮਹਿੰਦੀ ਦੇ ਭਰਾ ਸਮਸ਼ੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਵਿੱਚ ਲਗਭਗ ਦੋ ਸਾਲ ਰਹਿਣਾ ਪਿਆ ਸੀ ਅਤੇ ਉਸ ਤੋਂ ਬਾਅਦ ਇਨ੍ਹਾਂ ਦੋਵਾਂ ਭਰਾਵਾਂ ਸਮੇਤ ਹੋਰਨਾ ਨੂੰ ਇਸ ਕੇਸ ‘ਚੋਂ ਜ਼ਮਾਨਤ ਮਿਲ ਗਈ ਸੀ। ਇਸ ਬਹੁ-ਚਰਚਿਤ ਮਾਮਲੇ ਦੀ ਲਗਭਗ ਪਿਛਲੇ 15 ਸਾਲਾਂ ਤੋਂ ਅਦਾਲਤ ‘ਚ ਪ੍ਰਕਿਰਿਆ ਜਾਰੀ ਸੀ।
ਇਸ ਮਾਮਲੇ ਵਿੱਚ ਅੱਜ ਦਲੇਰ ਮਹਿੰਦੀ ਸਮੇਤ ਹੋਰ ਮੁਲਜ਼ਮ ਖੁਦ ਅਦਾਲਤ ਪੁੱਜੇ ਹੋਏ ਸਨ। ਜੁਡੀਸੀਅਲ ਮਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਵੱਲੋਂ ਇਸ ਮਾਮਲੇ ‘ਤੇ ਫੈਸਲਾ ਸੁਣਾਉਂਦਿਆਂ ਧਾਰਾ 420 ਹੇਠ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਅਤੇ ਇੱਕ ਹਜਾਰ ਜ਼ੁਰਮਾਨਾ ਜਦਕਿ ਧਾਰਾ 120-ਬੀ ਤਹਿਤ ਦੋ ਸਾਲ ਦੀ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਜਦਕਿ ਇਸੇ ਕੇਸ ਵਿੱਚ ਬੁਲਬੁਲ ਮਹਿਤਾ ਨਾਂਅ ਦੇ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਦਲੇਰ ਮਹਿੰਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਪ੍ਰਮਾਤਮਾ ‘ਤੇ ਵਿਸ਼ਵਾਸ ਹੈ ਅਤੇਉਹ ਇਸ ਫੈਸਲੇ ਵਿਰੁੱਧ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਆਪਣੀ ਅਪੀਲ ਦਾਖਲ ਕਰਨਗੇ ਅਤੇ ਦੋਸ਼ ਮੁਕਤ ਹੋਣਗੇ।
ਦਲੇਰ ਮਹਿੰਦੀ ਨੂੰ ਜ਼ਮਾਨਤ ਮਿਲੀ
ਕਾਨੂੰਨੀ ਵਿਵਸਥਾ ਅਨੁਸਾਰ ਤਿੰਨ ਸਾਲ ਤੱਕ ਦੀ ਸਜ਼ਾ ਤੱਕ ਤੁਰੰਤ ਜ਼ਮਾਨਤ ਮਿਲਣ ਦੀ ਤਜ਼ਵੀਜ਼ ਹੈ, ਜਿਸ ਤਹਿਤ ਦਲੇਰ ਮਹਿੰਦੀ ਦੇ ਵਕੀਲਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਨਿਪਟਾਉਣ ਤੋਂ ਬਾਅਦ ਤੁਰੰਤ ਜ਼ਮਾਨਤ ਮਿਲ ਗਈ। ਦਲੇਰ ਮਹਿੰਦੀ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਇਸ ਸਜ਼ਾ ਖਿਲਾਫ਼ ਜਿਲ੍ਹਾ ਸ਼ੈਸਨ ਅਦਾਲਤ ‘ਚ ਅਪੀਲ ਕਰਨਗੇ।
ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਅਸਤੀਫ਼ੇ ਤੋਂ ਬਾਦ ਜੋ ਖੁਲਾਸੇ ਕੀਤੇ ਹਨ ਉਹ ਸਿਆਸੀ ਨਿਘਾਰ ਦਾ ਨਮੂਨਾ ਹਨ ਸਿਆਸਤਦਾਨ ਕਲਾ ਨੂੰ ਆਪਣੇ ਉਦੇਸ਼ਾਂ ਲਈ ਵਰਤਣਾ ਹੁੰਦੇ ਹਨ ਕਿਹੜੀ ਫ਼ਿਲਮ ਨੂੰ ਹਰੀ ਝੰਡੀ ਦੇਣੀ ਹੈ ਕਿਹੜੀ ਫ਼ਿਲਮ ‘ਤੇ ਕਿੰਨੇ ਕੱਟ ਲਾਉਣੇ ਹਨ ਇਹ ਵੀ ਮੰਤਰੀਆਂ ਦੀ ਮਰਜੀ ‘ਤੇ ਨਿਰਭਰ ਕਰਨ ਲੱਗਿਆ ਹੈ ਜੇਕਰ ਕੋਈ ਅਧਿਕਾਰੀ ਅਜ਼ਾਦੀ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਅਹੁਦਾ ਛੱਡਣ ਲਈ ਮਜ਼ਬੂਰ ਹੋਣਾ ਪੈਂਦਾ ਹੈ
ਨਿਹਲਾਨੀ ਨੇ ਦਾਅਵਾ ਕੀਤਾ ਹੈ ਕਿ ਇੱਕ ਮੰਤਰਾਲਾ ‘ਉਡਤਾ ਪੰਜਾਬ’ ਵੀ ਰਿਲੀਜ਼ ਨਹੀਂ ਸੀ ਹੋਣ ਦੇਣਾ ਚਾਹੁੰਦਾ ਇਸ ਗੱਲੋਂ ਨਿਹਲਾਨੀ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਫ਼ਿਲਮਾਂ ਬਾਰੇ ਫੈਸਲੇ ਲਏ ਪਰ ਤਸਵੀਰ ਦਾ ਦੂਜਾ ਪੱਖ ਵੀ ਕਾਲਾ ਹੈ ਜੇਕਰ ਸਿਆਸਤਦਾਨ ਕਲਾ ‘ਚ ਦਖ਼ਲਅੰਦਾਜ਼ੀ ਕਰਦੇ ਹਨ ਤਾਂ ਕਲਾਕਾਰ ਵੀ ਸਿਆਸੀ ਆਗੂਆਂ ਦੀ ਮਨਸ਼ਾ ਅਨੁਸਾਰ ਫ਼ਿਲਮਾਂ ਦਾ ਵਿਸ਼ਾ ਤੇ ਪਲਾਟ ਤੈਅ ਕਰਨ ਦੇ ਰੁਝਾਨ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਆਪਣੇ ਆਪ ‘ਚ ਕਲਾ ਦਾ ਅਪਮਾਨ ਹੈ ‘ਉਡਤਾ ਪੰਜਾਬ’ ਫ਼ਿਲਮ ਉਦੋਂ ਆਈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਸਨ ਇਸ ਫ਼ਿਲਮ ‘ਚ ਪੰਜਾਬ ‘ਚ ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਨੂੰ ਵਿਖਾਇਆ ਗਿਆ ਜਿਸ ਨੇ ਸ੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਸੀ
ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਹਕੀਕਤ ਦਾ ਸਿਆਸੀ ਮਕਸਦ
ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਹਕੀਕਤ ਦਾ ਸਿਆਸੀ ਮਕਸਦ ਵੀ ਸਪੱਸ਼ਟ ਸੀ ਅਕਾਲੀ ਦਲ ਨੇ ਅਸਿੱਧੇ ਤੌਰ ‘ਤੇ ਇਸ ਦਾ ਵਿਰੋਧ ਕਰਕੇ ਫ਼ਿਲਮ ਦੀ ਪਬਲੀਸਿਟੀ ‘ਚ ਹੋਰ ਵਾਧਾ ਕਰ ਦਿੱਤਾ ਕਲਾਕਾਰ ਸਿਆਸੀ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਚੋਣਾਂ ਲਈ ਫ਼ਿਲਮਾਂ ਬਣਾਉਣ ਲੱਗ ਜਾਂਦੇ ਹਨ ਇੱਥੇ ਕਲਾ ਕਲਾ ਨਾ ਰਹਿ ਕੇ ਸਿਆਸੀ ਪ੍ਰਚਾਰ ਬਣ ਜਾਂਦੀ ਹੈ ਕਲਾਕਾਰ ਕਲਾ ਨੂੰ ਵੇਚਣ ਲੱਗ ਪੈਂਦਾ ਹੈ ਬਿਨਾ ਸ਼ੱਕ ਇਹ ਪੈਸੇ ਦੀ ਖੇਡ ਹੁੰਦੀ ਹੈ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਸਿਆਸਤਦਾਨ ਸੱਤਾ ਦੀ ਦੌੜ ‘ਚ ਹਰ ਢੰਗ ਤਰੀਕੇ ਨੂੰ ਵਰਤਦਾ ਹੈ ਪਰ ਜਦੋਂ ਕਿਸੇ ਸਾਧਨ ਨੂੰ ਮਾੜੀ ਮਨਸ਼ਾ ਨਾਲ ਵਰਤਿਆ ਜਾਏ ਤਾਂ ਉਹ ਹਥਕੰਡਾ ਬਣ ਜਾਂਦਾ ਹੈ ਸੱਤਾ ਦੀ ਖੇਡ ‘ਚ ਕਲਾ ਦਾ ਹੱਥਕੰਡਾ ਬਣਨਾ ਕਲਾਕਾਰ ਨੂੰ ਬੇਈਮਾਨ ਸਾਬਤ ਕਰਦਾ ਹੈ ਕਲਾ ਲਈ ਅਜ਼ਾਦੀ ਜਰੂਰੀ ਹੈ ਪਰ ਅਜ਼ਾਦੀ ਦੇ ਨਾਂਅ ‘ਤੇ ਕਿਸੇ ਹੋਰ ਦੇ ਹੱਥ ‘ਚ ਖੇਡਣਾ ਕਲਾ ਦਾ ਸਿਰਫ਼ ਵਿਖਾਵਾ ਹੈ
ਰਾਜਨੀਤਿਕ ਵਿਸ਼ਿਆਂ ‘ਤੇ ਫ਼ਿਲਮ ਬਣਾਉਣਾ ਗਲਤ ਨਹੀਂ ਪਰ ਰਾਜਨੀਤਿਕ ਸੋਚ ਨਾਲ ਫ਼ਿਲਮ ਬਣਾਉਣਾ ਗਲਤ ਹੈ ਹੁਣ ‘ਇੰਦੂ ਸਰਕਾਰ’ ਦੀ ਵੀ ਚਰਚਾ ਚੱਲੀ ਹੈ ਫ਼ਿਲਮਾਂ ਦੀ ਰਿਲੀਜ਼ਿੰਗ ਲਈ ਅਦਾਲਤਾਂ ਦੇ ਚੱਕਰ ਵੀ ਲੱਗ ਰਹੇ ਹਨ ਇਸ ਸਾਰੇ ਘਮਸਾਣ ‘ਚ ਨਾ ਤਾਂ ਸਿਆਸਤਦਾਨ ਤੇ ਨਾ ਹੀ ਕਲਾਕਾਰਾਂ ਨੂੰ ਕਲੀਨ ਚਿੱਟ ਦਿੱਤੀ ਜਾ ਸਕਦੀ ਹੈ ਕਲਾ ‘ਚੋਂ ਸੰਦੇਸ਼ ਉੱਭਰਦਾ ਹੈ ਪਰ ਸੰਦੇਸ਼ ‘ਤੇ ਕਲਾ ਦਾ ਠੱਪਾ ਲਾਉਣਾ ਕਲਾ ਨੂੰ ਕੰਮਜ਼ੋਰ ਕਰਦਾ ਹੈ ਕਲਾਕਾਰ ਸਮਾਜ ਦੀ ਬਿਹਤਰੀ ਲਈ ਮਨੁੱਖੀ ਜੀਵਨ ਨੂੰ ਪੇਸ਼ ਕਰਨ ਸਿਆਸਤਦਾਨ ਫ਼ਿਲਮਾਂ ਨੂੰ ਆਪਣੇ ਉਦੇਸ਼ ਅਨੁਸਾਰ ਬਣਵਾਉਣ ਦੀ ਬਜਾਇ ਕਲਾਕਾਰਾਂ ਵੱਲੋਂ ਬਣਾਈਆਂ ਫ਼ਿਲਮਾਂ ‘ਚੋਂ ਆਪਣੇ ਆਪ ਦੀ ਪਰਖ਼ ਕਰਨ ਫ਼ਿਲਮ ‘ਚ ਵਿਖਾਏ ਜਾ ਰਹੇ ਜੀਵਨ ਦ੍ਰਿਸ਼ ‘ਚੋਂ ਸਿਆਸਤਦਾਨ ਇਹ ਜ਼ਰੂਰ ਵੇਖਣ ਕਿ ਸਮਾਜ ਕਿੱਥੇ ਖੜ੍ਹਾ ਹੈ ਤੇ ਉਸਨੂੰ ਕਿੱਥੇ ਲਿਜਾਣ ਦੀ ਜ਼ਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।