God - Sach Kahoon Punjabi
MSG: ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ
ਰੂਹਾਨੀਅਤ: ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ
MSG: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ MSG ਫ਼ਰਮਾਉਦੇ ਹਨ ਕਿ ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ ਦਾ ਕੰਮ ਹੈ, ਪਸ਼ੂਪਣ ਹੈ ਤੁਹਾਡੇ ਕੋਲੋਂ ਭੁੱਲ ਹੋ ਗਈ ਹੈ ਗ਼ਲਤ ਸੋਚ ਦਿਮਾਗ ’ਚ ਆ ਜਾਵੇ ਤਾਂ ਸਿਮਰਨ ਕਰੋ, ਭਗਤੀ ਕਰੋ ਬਚਨਾਂ ’ਚ ਜੇਕਰ ਪਹਿਲੀ ਵਾਰ ਗਲਤੀ ਹੋਈ ਹੈ ਤਾਂ ਸਾਧ-ਸੰਗਤ ਦੇ ਸਾਹਮਣੇ ਬੇਝਿਜਕ ਮੁਆਫ਼ੀ ਲਓ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਇੱਕ ਵਾਰ ਅਣਜਾਣੇ ’ਚ ਗ਼ਲਤੀ ਹੋ ਜਾਂਦੀ ਹੈ ਤਾਂ ਉਸ ਦੀ ਮੁਆਫ਼ੀ ਜ਼ਰੂਰ ਲੈਣੀ ਚਾਹੀਦੀ ਹੈ, ਕਿਉਕਿ ਸ਼ਰਮ-ਸ਼ਰਮ ’ਚ ਸਾਰੀ ਜਿੰਦਗੀ ਖ਼ਰਾਬ ਅਤੇ ਸਾਰੀਆਂ ਖੁਸ਼ੀਆਂ ਬਰਬਾਦ ਪਰਮ ਪਿਤਾ ਪਰਮਾਤਮਾ ਤੋਂ ਇਨਸਾਨ ਕੋਈ ਗੱਲ ਛੁਪਾ ਨਹੀਂ ਸਕਦਾ, ਇਸ ਲਈ ਚੰਗੇ ਕਰਮ ਕਰੋ, ਬੁਰੇ ਕਰਮ ਨਾ ਕਰੋ ਨੇਕ ਕਰਮ ਕਰੋ ਤਾਂਕਿ ਮਾਲਕ ਦੀ ਦਇਆ ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣਦੇ ਜਾਓ ਉਸ ਦੀਆਂ ਸਾਰੀਆਂ ਖੁਸ਼ੀਆਂ ਹਾਸਲ ਕਰੋ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਉਹ ਸਾਰੀਆਂ ਲੱਜ਼ਤਾਂ ਮਿਲਣ, ਸਾਰੇ ਆਨੰਦ ਮਿਲਣ, ਇਹ ਸੰਭਵ ਹੈ ਜੇਕਰ ਤੁਸੀਂ ਮਾਲਕ ਦੇ ਨਾਮ ਦਾ ਜਾਪ ਕਰਦੇ ਹੋ, ਪਰਮਾਤਮਾ ਦੀ ਭਗਤੀ-ਇਬਾਦਤ ਕਰਦੇ ਹੋ ਤਾਂ ਤੁਹਾਡੇ ਜਨਮਾਂ-ਜਨਮਾਂ ਦੇ ਪਾਪ, ਮਾਲਕ ਖ਼ਤਮ ਕਰ ਸਕਦਾ ਹੈ ਇਸ ਲਈ ਭਾਵਨਾ ਨਾਲ, ਲਗਨ ਨਾਲ, ਬਿਨਾ ਦਿਖਾਵੇ ਤੋਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਸਾਰੀਆਂ ਖੁਸ਼ੀਆਂ ਦੇਣ ਵਾਲਾ ਹੈ।
ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ
ਪੂਜਨੀਕ ਗੁਰੂ ਜੀ ਸ਼ਰਧਾਲੂਆਂ ਨੂੰ ਹੰਕਾਰ ਤੋਂ ਦੂਰ ਰਹਿਣ ਅਤੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣ ਦੇ ਬਚਨ ਫ਼ਰਮਾਉਦੇ ਹਨ ਕਿ ਹੰਕਾਰ ਨਾ ਕਰੋ, ਖੁਦੀ ਨਾ ਕਰੋ, ਉਸਦੀਆਂ ਰਹਿਮਤਾਂ ਨੂੰ, ਦਾਤਾਂ ਨੂੰ ਸਿਰ ਮੱਥੇ ਲਗਾਓ, ਪਰ ਉਸ ਦਾਤਾ ਨੂੰ ਕਦੇ ਭੁੱਲੋ ਨਾ ਜਿਸ ਦੀਆਂ ਸਾਰੀਆਂ ਦਾਤਾਂ ਹਨ ਇਸ ਲਈ ਸਤਿਸੰਗ ’ਚ ਆਉਣਾ, ਸੁਣਨਾ, ਅਮਲ ਕਰਨਾ ਅਤੀ ਜ਼ਰੂਰੀ ਹੈ ਤਦ ਇਨਸਾਨ ਨੂੰ ਉਹ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ, ਬਰਕਤਾਂ ਮਿਲਦੀਆਂ ਹਨ, ਜਾਂ ਇੰਜ ਕਹੋ ਕਿ ਉਹ ਖੁਸ਼ੀਆਂ , ਬਰਕਤਾਂ ਬਰਕਰਾਰ ਰਹਿੰਦੀਆਂ ਹਨ, ਜੇਕਰ ਇਨਸਾਨ ਸਤਿਸੰਗ ’ਚ ਆਉਦਾ ਹੈ ਸੁਣਦਾ ਹੈ ਤੇ ਬਚਨਾਂ ’ਤੇ ਅਮਲ ਕਮਾਉਦਾ ਹੈ, ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਅੰਦਰ-ਬਾਹਰ ਨਹੀਂ ਰਹਿੰਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਰਮਾਤਮਾ ਦੇ ਦਰਸ਼ਨ ਕਰਨ ਲਈ ਸਿਮਰਨ ਜ਼ਰੂਰੀ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੂਜਿਆਂ ਦੀਆਂ ਗਲਤੀਆਂ ਵੇਖਣ ਦੀ ਬਜਾਇ ਇਨਸਾਨ ਨੂੰ ਆਪਣੇ ਅੰਦਰ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ ਇਨਸਾਨ ਦੂਜਿਆਂ ਵੱਲ ਤਾਂ ਹਰ ਸਮੇਂ ਨਿਗ੍ਹਾ ਮਾਰਦਾ ਹੈ ਅਤੇ ਉਨ੍ਹਾਂ ਦੀਆਂ ਗਲਤੀਆਂ ਵੇਖਦਾ ਹੈ ਜਦੋਂਕਿ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰ ਨਿਗ੍ਹਾ ਮਾਰ ਕੇ ਵੇਖੇ ਜੇਕਰ ਇਨਸਾਨ ਦੂਜਿਆਂ ਦੀ ਬੁਰਾਈ ਕਰਨ ਦੀ ਬਜਾਇ ਆਪਣੇ  ਬੁਰੇ ਵਿਚਾਰਾਂ ਨੂੰ ਤਿਆਗ ਦੇਵੇ ਤਾਂ ਮਾਲਕ ਜ਼ਰੂਰ ਉਸ ਨੂੰ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦਿੰਦਾ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੁਰਾਈ ਤੁਹਾਨੂੰ ਹਮੇਸ਼ਾ ਮੁਸ਼ਕਿਲਾਂ, ਬਿਮਾਰੀਆਂ, ਟੈਨਸ਼ਨ ਆਦਿ ਵੱਲ ਲੈ ਜਾਣ ਦਾ ਕੰਮ ਕਰਦੀ ਹੈ ਭਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਹਰ ਬੁਰੀ ਆਦਤ ਨੂੰ ਤਿਆਗਣ ਅਤੇ ਮਾਲਕ ਨਾਲ ਨਾਤਾ ਜੋੜਣ ਮਾਲਕ ਨੂੰ ਪ੍ਰਾਪਤ ਕਰਨ ਲਈ ਭਗਤ ਆਪਣੀ ਹਰ ਪਿਆਰੀ ਚੀਜ਼ ਨੂੰ ਛੱਡ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਈਸ਼ਵਰ ਦਾ ਨਾਂਅ ਸੁੱਖਾਂ ਦਾ ਖ਼ਜ਼ਾਨਾ ਹੈ ਇਨਸਾਨ ‘ਚ ਐਨੀ ਤਾਕਤ ਹੈ ਕਿ  ਉਹ ਸਹੀ ਤਰੀਕੇ ਨਾਲ ਈਸ਼ਵਰ ਦਾ ਨਾਮ ਸਿਮਰਨ ਕਰਕੇ ਖ਼ੁਦ ਇਨਸਾਨ ਤੋਂ ਭਗਵਾਨ ਬਣ ਸਕਦਾ ਹੈ ਅਤੇ ਇਹ ਤਾਕਤ ਹਰੇਕ ਵਿਅਕਤੀ ਕੋਲ ਹੈ ਲੋੜ ਇਸ ਗੱਲ ਦੀ ਹੈ ਕਿ ਉਹ ਆਪਣੀ ਇਸ ਰੂਹਾਨੀ ਤਾਕਤ ਨੂੰ ਪਹਿਚਾਣੇ ਅਤੇ ਈਸ਼ਵਰ ਸਿਮਰਨ ‘ਚ ਆਪਣਾ ਧਿਆਨ ਲਾਵੇ। (Saint Dr MSG)
Read This : ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਨੂੰ ਰੋਟੀ ਖਾਣ ‘ਚ ਤਾਂ ਮਿਹਨਤ ਕਰਨੀ ਪੈਂਦੀ ਹੈ ਜਦੋਂਕਿ ਸਿਮਰਨ ਕਰਨ ਲਈ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਮਨ ‘ਚ ਸਿਰਫ਼ ਵਿਚਾਰ ਆਉਣ ਅਤੇ ਜ਼ੁਬਾਨ ਨੂੰ ਰਾਮ ਵੱਲ ਮੋੜੋ, ਇਹੀ ਬਹੁਤ ਹੈ ਇਹ ਨਹੀਂ ਹੋ ਸਕਦਾ ਤਾਂ ਸਿਰਫ਼ ਖਿਆਲਾਂ ਨਾਲ ਹੀ ਸਿਮਰਨ ਕਰੋ ਤਾਂ ਵੀ ਉੱਤਮ ਹੈ ਹਰ ਭਗਤ ਨੂੰ ਚਾਹੀਦਾ ਹੈ ਕਿ ਉਹ ਬੁਰਾਈਆਂ ਨੂੰ ਛੱਡੇ, ਇਸ ਲਈ ਦ੍ਰਿੜ ਸੰਕਲਪ ਦੀ ਲੋੜ ਹੈ ਇੱਕ ਦਿਨ ਆਵੇਗਾ ਜਦੋਂ ਈਸ਼ਵਰ ਦੇ ਨਾਮ, ਸਿਮਰਨ ਨਾਲ ਹੀ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਕੇ ਉਹ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇਗਾ। (Saint Dr MSG)
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਫ਼ਰਮਾਇਆ ਕਿ ਮਾਲਕ ਦਾ ਪਿਆਰ ਇਨਸਾਨ ਨੂੰ ਅਜਿਹੀ ਨਿਗ੍ਹਾ ਬਖਸ਼ਦਾ ਹੈ ਕਿ ਉਹ ਦੋਵਾਂ ਜਹਾਨਾਂ ਦੀ ਸੈਰ ਇੱਕ ਪਲ ‘ਚ ਕਰ ਸਕਦਾ ਹੈ ਅਜਿਹੇ ਨਜ਼ਾਰੇ, ਅਜਿਹਾ ਨਸ਼ਾ, ਅਜਿਹੀ ਲੱਜ਼ਤ, ਅਜਿਹੀਆਂ ਖੁਸ਼ੀਆਂ ਜਿਸਦਾ ਲਿਖ-ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ ਜੋ ਲੋਕ ਮਹਿਸੂਸ ਕਰ ਸਕਦੇ ਹਨ, ਜਿਨ੍ਹਾਂ ਨੂੰ ਅਨੁਭਵ ਹੁੰਦਾ ਹੈ, ਉਹ ਹੀ ਜਾਣਦੇ ਹਨ ਕਿ ਮਾਲਕ ਦੇ ਪਿਆਰ ‘ਚ ਕਿੰਨਾ ਪਰਮਾਨੰਦ ਸਮਾਇਆ ਹੈ। (Saint Dr MSG)
ਪੀਰ, ਪੈਗੰਬਰ ਦੇ ਦੱਸੇ ਰਸਤਿਆਂ ‘ਤੇ ਚੱਲਣ ਵਾਲਾ ਹੀ ਬਣ ਸਕਦੈ ਖੁ਼ਸ਼ੀਆਂ ਦਾ ਹੱਕਦਾਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਇਨਸਾਨ ਪੀਰ, ਪੈਗੰਬਰ ਦੇ ਦੱਸੇ ਹੋਏ ਰਸਤਿਆਂ ‘ਤੇ ਚੱਲਿਆ ਕਰਦੇ ਹਨ, ਉਹ ਹੀ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਿਆ ਕਰਦੇ ਹਨ ਮਾਲਕ ਦਾ ਪਿਆਰ ਹਰ ਕਿਸੇ ਦੇ ਅੰਦਰ ਭਰਿਆ ਹੋਇਆ ਹੈ ਉਹ ਹਰੀਰਸ, ਅੰਮ੍ਰਿਤ ਸਭ ਦੇ ਅੰਦਰ ਹੈ, ਪਰ ਉਸ ਨੂੰ ਹਾਸਲ ਕਰਨ ਲਈ ਮਨਇੰਦਰੀਆਂ ਨੂੰ ਕਾਬੂ ਕਰਨਾ ਪੈਂਦਾ ਹੈ ਆਪਣੇ ਵਿਚਾਰਾਂ ‘ਤੇ ਕੰਟਰੋਲ ਕਰਨਾ ਪੈਂਦਾ ਹੈ, ਆਪਣੀ ਸੋਚ ਨੂੰ ਬਦਲਣਾ ਪੈਂਦਾ ਹੈ, ਉਦੋਂ ਇਨਸਾਨ ਸੱਚ ਦੇ ਰਾਹ ‘ਤੇ ਬੁਲੰਦੀਆਂ ਨੂੰ ਛੂਹ ਸਕਦਾ ਹੈ ਨਹੀਂ ਤਾਂ ਇਹ ਮਨ ਅਤੇ ਮਨਮਤੇ ਇਨਸਾਨ ਕਦੇ ਵੀ ਸੱਚ ਦੇ ਰਾਹ ‘ਤੇ ਚੱਲਣ ਨਹੀਂ ਦਿੰਦੇ। (Saint Dr MSG)
ਇਹ ਵੀ ਪੜ੍ਹੋ : ਹਰੀ ਰਸ ਨਾਲ ਆਵੇਗਾ ਅੰਦਰ ਸਰੂਰ, ਚਿਹਰੇ ‘ਤੇ ਨੂਰ : Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕ ਈਰਖਾ, ਨਫ਼ਰਤ ਦੀ ਅੱਗ ‘ਚ ਸੜਦੇ ਰਹਿੰਦੇ ਹਨ, ਜਿਉਂ-ਜਿਉਂ ਰਾਮ-ਨਾਮ ਵਧਦਾ ਹੈ, ਤਿਉਂ-ਤਿਉਂ ਬੁਰਾਈ ਸੜਦੀ ਹੈ ਜਿਉਂ- ਜਿਉਂ ਲੋਕ ਸੱਚ ਦੇ ਰਾਹ ‘ਤੇ ਅੱਗੇ ਨਿਕਲਦੇ ਹਨ, ਤਿਉਂ-ਤਿਉਂ ਮਨ ਤੇ ਮਨ-ਇੰਦਰੀਆਂ ਦੇ ਸਤਾਏ ਲੋਕ ਉਨ੍ਹਾਂ ਦੇ ਰਸਤੇ ‘ਚ ਅੜਿੱਕਾ ਪੈਦਾ ਕਰਦੇ ਹਨ ਪਰ ਜੋ ਲੋਕ ਮਾਲਕ ਦੇ ਨਾਮ ‘ਤੇ ਚੱਲਦੇ ਹਨ, ਦ੍ਰਿੜ ਇਰਾਦਿਆਂ ਨਾਲ ਮਾਲਕ ਦੇ ਰਾਹ ‘ਤੇ ਅੱਗੇ ਵਧਦੇ ਜਾਣ, ਤਾਂ ਸਾਰੇ ਅੜਿੱਕੇ ਪਲ ‘ਚ ਦੂਰ ਹੁੰਦੇ ਚਲੇ ਜਾਂਦੇ ਹਨ ਸਿਰਫ਼, ਮਜ਼ਬੂਤ ਇਰਾਦਾ, ਦ੍ਰਿੜ ਯਕੀਨ ਚਾਹੀਦਾ ਹੈ, ਤਾਂ ਇਨਸਾਨ ਅੱਗੇ ਵਧਦੇ ਜਾਣਗੇ, ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਉਨ੍ਹਾਂ ਨੂੰ ਨਹੀਂ ਆਉਂਦੀ। (Saint Dr MSG)
ਸੇਵਾ- ਸਿਮਰਨ ਨਾਲ ਭਰਦੀਆਂ ਹਨ ਝੋਲੀਆਂ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਦੇ ਅੰਦਰ ਦ੍ਰਿੜ ਯਕੀਨ ਆਉਂਦਾ ਹੈ ਸੇਵਾ ਸਿਮਰਨ ਕਰਨ ਨਾਲ, ਸਭ ਦਾ ਭਲਾ ਕਰਨ ਨਾਲ ਜਿਉਂ-ਜਿਉਂ ਇਨਸਾਨ ਸਭ ਦਾ ਭਲਾ ਕਰਦਾ ਹੈ, ਭਲਾ ਮੰਗਦਾ ਹੈ, ਉਵੇਂ-ਉਵੇਂ ਉਸਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੀਆਂ ਜਾਂਦੀਆਂ ਹਨ ਇਸ ਲਈ ਬਹੁਤ ਜ਼ਰੂਰੀ ਹੈ ਕਿ ਇਨਸਾਨ ਰਾਮ ਦਾ ਨਾਮ ਲਵੇ, ਗੌਡ, ਖੁਦਾ ਰੱਬ ਨੂੰ ਯਾਦ ਕਰੇ ਇਨਸਾਨ ਨੂੰ ਸਮਾਂ ਨਿਸ਼ਚਿਤ ਕਰਕੇ ਸਵੇਰੇ-ਸ਼ਾਮ ਮਾਲਕ ਦੀ ਯਾਦ ‘ਚ ਬੈਠਣਾ ਚਾਹੀਦਾ ਹੈ ਜੇਕਰ ਇਨਸਾਨ ਅਜਿਹਾ ਕਰਦਾ ਹੈ, ਤਾਂ ਇਨਸਾਨ ਦੇ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ। (Saint Dr MSG)
ਅੜਿੱਕਿਆਂ ਨੂੰ ਠੋਕਰ ਮਾਰ ਕੇ ਪਹੁੰਚਿਆ ਜਾ ਸਕਦੈ ਮੰਜਿ਼ਲ ਤੱਕ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਆਲਸ ਤਿਆਗੋ, ਮਾਲਕ ਦੇ ਨਾਮ ਨਾਲ ਲਿਵ ਜੋੜੋ ਤੁਸੀਂ ਚੱਲਦੇ, ਲੇਟਦੇ ਕੰਮ-ਧੰਦਾ ਕਰਦੇ ਜਿਉਂ-ਜਿਉਂ ਮਾਲਕ ਨੂੰ ਯਾਦ ਕਰਦੇ ਜਾਂਦੇ ਹੋ, ਤਿਉਂ-ਤਿਉਂ ਤੁਸੀਂ ਮਾਲਕ ਦੇ ਹੋਰ ਨਜ਼ਦੀਕ ਪਹੁੰਚਦੇ ਹੋ ਤੇ ਉਸ ਨਜ਼ਦੀਕੀ ‘ਚ ਜੋ ਖੁਸ਼ੀਆਂ ਹਨ, ਅਨੰਦ ਹੈ, ਉਹ ਲਿਖ-ਬੋਲ ਕੇ ਦੱਸਿਆ ਨਹੀਂ ਜਾ ਸਕਦਾ ‘ਜਿਸ ਤਨ ਲਾਗੈ, ਸੋ ਤਨ ਜਾਣੈ’ ਭਾਵ ਜਿਸ ਨੂੰ ਉਹ ਖੁਸ਼ੀਆਂ ਮਹਿਸੂਸ ਹੁੰਦੀਆਂ ਹਨ, ਉਸਦੇ ਇਰਾਦੇ ਆਪਣੇ-ਆਪ ਬੁਲੰਦ ਹੋ ਜਾਂਦੇ ਹਨ ਤੇ ਫਿਰ ਉਹ ਮਾਲਕ ਦੇ ਰਸਤੇ ਦੇ ਅੜਿੱਕਿਆਂ ਨੂੰ ਠੋਕਰ ਮਾਰ ਕੇ ਅੱਗੇ ਵਧਦਾ ਚਲਾ ਜਾਂਦਾ ਹੈ ਤੇ ਮੰਜ਼ਿਲ-ਮਕਸੂਦ ਨੂੰ ਹਾਸਲ ਕਰ ਲੈਂਦਾ ਹੈ। (Saint Dr MSG)
ਮਾਲਕ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ ਹੈ ਕੋਈ  ਵੀ ਜਗ੍ਹਾ ਨਹੀਂ ਹੈ, ਜਿੱਥੇ ਉਹ ਨਾ ਹੋਵੇ ਇਨਸਾਨ ਹਰ ਸਮੇਂ ਦੁਨੀਆਦਾਰੀ ਵਿਚ ਮਸ਼ਗੂਲ, ਮਸਤ ਰਹਿੰਦਾ ਹੈ, ਜਿਸ ਕਾਰਨ ਉਸ ਨੂੰ ਮਾਲਕ ਅੰਦਰ ਹੁੰਦਿਆਂ ਹੋਇਆਂ ਵੀ ਦੂਰ ਲੱਗਦਾ ਹੈ ਮਾਲਕ ਇਨਸਾਨ ਦੀਆਂ ਅੱਖਾਂ ਦੇ ਸਭ ਤੋਂ ਨਜ਼ਦੀਕ ਹੈ ਅਤੇ ਇਨਸਾਨ ਉਸਨੂੰ ਸਭ ਤੋਂ ਦੂਰ ਕਰੀ ਬੈਠਾ ਹੈ ਪਰ ਮਾਲਕ ਨੂੰ ਦੇਖਣ ਲਈ ਧਿਆਨ ਇਕਾਗਰ ਕਰਨਾ ਹੋਵੇਗਾ ਅਤੇ ਇਕਾਗਰ ਹੋਣ ਲਈ, ਧਿਆਨ ਜਮਾਉਣ ਲਈ ਸਿਮਰਨ, ਭਗਤੀ-ਇਬਾਦਤ ਕਰਨੀ ਜ਼ਰੂਰੀ ਹੈ (Saint Dr MSG)
ਭਗਤੀ ਕੀਤੇ ਬਿਨਾਂ ਮਾਲਕ ਨਜ਼ਰ ਨਹੀਂ ਆਉਂਦਾ | Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਗਤੀ ਕੀਤੇ ਬਿਨਾਂ ਮਾਲਕ ਨਜ਼ਰ ਨਹੀਂ ਆਉਂਦਾ ਸਭ ਤੋਂ ਪਹਿਲਾਂ  ਇਹ ਜ਼ਰੂਰੀ ਹੈ ਕਿ ਇਨਸਾਨ ਮਾਲਕ ਨੂੰ ਆਪਣੇ ਅੰਦਰ ਦੇਖੇ ਅਤੇ ਜਿਵੇਂ ਹੀ ਮਾਲਕ ਅੰਦਰੋਂ ਮਹਿਸੂਸ ਹੋਵੇ ਤਾਂ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿਚ ਨਜ਼ਰ ਆਉਣ ਲੱਗੇਗਾ ਮਾਲਕ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਉਸਦੇ ਅਰਬਾਂ ਨਾਂਅ ਹਨ ਪਰ ਜੋ ਉਸ ਲਈ ਤੜਫ਼ਦੇ ਹਨ, ਵਿਆਕੁਲ ਹੁੰਦੇ ਹਨ ਉਹ ਉਨ੍ਹਾਂ ਨੂੰ ਹੀ ਮਿਲਦਾ ਹੈ। (Saint Dr MSG)
ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਇਆ ਇੱਕ ਹੋਰ ਮਾਨਵਤਾ ਭਲਾਈ ਕਾਰਜ਼
ਇਸ ਲਈ ਜੇਕਰ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ, ਉਸਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰਨਾ ਚਾਹੁੰਦੇ ਹੋ ਅਤੇ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੇਵਾ-ਸਿਮਰਨ ਵਿਚ ਧਿਆਨ ਜ਼ਰੂਰ ਲਗਾਉਣਾ ਹੋਵੇਗਾ ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਸੇਵਾ-ਸਿਮਰਨ ਕਰਦਾ ਹੈ ਤਾਂ ਉਸਦੀਆਂ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ ਇਨਸਾਨ ਮਿਹਨਤ ਕਰੇ ਅਤੇ ਨਾਲ ਸਿਮਰਨ ਕਰੇ ਤਾਂ ਸੋਨੇ ‘ਤੇ ਸੁਹਾਗਾ ਹੈ ਫਿਰ ਨਾ ਅੰਦਰ ਕਮੀ ਰਹੇਗੀ ਅਤੇ ਨਾ ਬਾਹਰ। (Saint Dr MSG)
ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ, ਉਸ ਰੱਬੀ ਸ਼ਕਤੀ ਨੂੰ, ਜੀਵ ਜਿੰਨੀ ਸ਼ਰਧਾ, ਜਿੰਨੀ ਭਾਵਨਾ ਨਾਲ ਯਾਦ ਕਰਦਾ ਹੈ, ਓਨੀ ਹੀ ਜਲਦੀ ਜੀਵ ਦੇ ਗ਼ਮ, ਦੁੱਖ-ਦਰਦ, ਚਿੰਤਾਵਾਂ ਮਿਟ ਜਾਂਦੀਆਂ ਹਨ ਅਤੇ ਉਹ ਜੀਵ-ਆਤਮਾ, ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਕਰਕੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਜਹਾਨ ‘ਚ ਲੈਣੀਆਂ ਸ਼ੁਰੂ ਕਰ ਦਿੰਦੀ ਹੈ  ਸੋਚੋ ! ਜਿਸ ਆਦਮੀ ਨੂੰ ਕੋਈ ਦੁੱਖ-ਦਰਦ, ਚਿੰਤਾ ਨਾ ਹੋਵੇ। (Saint Dr MSG)
ਕੀ ਉਸ ਜੀਵ ਤੋਂ ਸੁਖੀ ਕੋਈ ਹੋਰ ਹੋ ਸਕਦਾ ਹੈ ? ਤੁਸੀਂ ਜਿਸ ਨੂੰ ਮਰਜ਼ੀ ਦੇਖ ਲਓ ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਪਰੇਸ਼ਾਨੀ, ਕੋਈ ਨਾ ਕੋਈ  ਗ਼ਮ ਆਦਮੀ ਨੂੰ ਖਾਈ ਜਾ ਰਿਹਾ ਹੈ ਸੁਖੀ ਉਹੀ ਹਨ ਜੋ ਮਾਲਕ ਨਾਲ ਜੁੜੇ ਹੋਏ ਹਨ ਸੁਖੀ ਉਹੀ ਹਨ ਜੋ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ , ਰੱਬ ਦਾ ਨਾਮ ਜਪਦੇ ਹਨ ਜੀਵ ਜੋ ਵੀ ਕਰਮ ਕਰਦੇ ਹਨ, ਫ਼ਲ ਦੀ ਚਿੰਤਾ ਨਹੀਂ ਕਰਦੇ, ਸੰਤੁਸ਼ਟ ਹੋ ਜਾਂਦੇ ਹਨ ਸਿਮਰਨ ਕਰਦੇ ਹਨ, ਬੁਰੇ ਕਰਮ ਨਹੀਂ ਕਰਦੇ ਜੋ ਜੀਵ ਮਾਲਕ ‘ਤੇ ਛੱਡ ਕੇ ਚੰਗੇ ਕਰਮ ਕਰਦੇ ਹਨ, ਤਾਂ ਮਾਲਕ ਵੀ ਉਨ੍ਹਾਂ ਜੀਵਾਂ ਦੀਆਂ ਤਕਦੀਰਾਂ ਬਦਲ ਦਿੰਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਰਫ਼ ਮਨੁੱਖ ਨੂੰ ਹੀ ਇਹ ਅਧਿਕਾਰ ਹੈ। (Saint Dr MSG)
ਇਹ ਵੀ ਪੜ੍ਹੋ : ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG
ਕਿ ਉਹ ਨਵੇਂ ਕਰਮ ਬਣਾ ਸਕਦਾ ਹੈ ਅਤੇ ਨਵੇਂ ਕਰਮਾਂ ‘ਚ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ-ਇਬਾਦਤ ਕਰਨਾ ਹੈ ਇਨਸਾਨੀ ਸਰੀਰ ਹੀ ਇਕੱਲਾ ਸਰੀਰ ਹੈ ਜੋ ਇਸ ਮਾਤਲੋਕ ‘ਚ ਉਸ ਸੁਪਰੀਮ ਪਾਵਰ ਓਮ, ਹਰੀ, ਅੱਲ੍ਹਾ, ਰਾਮ ਨੂੰ ਦੇਖ ਸਕਦਾ ਹੈ ਬਾਕੀ ਦੇ ਸਾਰੇ ਸਰੀਰ ਗੁਲਾਮ ਹਨ ਕੀਤੇ ਕਰਮਾਂ ਦਾ ਫ਼ਲ ਪਾਉਂਦੇ ਹਨ ਕੀਤੇ ਕਰਮਾਂ ਨੂੰ ਭੋਗਦੇ ਰਹਿੰਦੇ ਹਨ ਮਨੁੱਖ ਨੂੰ ਤਮਾਮ ਅਧਿਕਾਰ ਮਿਲੇ ਹਨ ਕਿ ਉਹ ਮਾਲਕ ਦਾ ਨਾਮ ਜਪੇ ਆਵਾਗਮਨ ਤੋਂ ਆਪਣੇ-ਆਪ ਨੂੰ ਅਜ਼ਾਦ ਕਰਵਾ ਲਵੇ ਅਤੇ ਉਹ ਉਨ੍ਹਾਂ ਤਮਾਮ ਖੁਸ਼ੀਆਂ ਨੂੰ,ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹਾਸਲ ਕਰ ਲੈਂਦਾ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਰਮਾਂ ਦੀ ਮਾਰ ਤੋਂ ਬਚਣ ਲਈ ਮਾਲਕ ਦਾ ਨਾਮ ਸੰਜੀਵਨੀ ਹੈ ਮਾਲਕ ਦਾ ਨਾਮ ਫਿਰ ਤੋਂ ਇਨਸਾਨ ਨੂੰ ਜਿਉਂਦਾ ਕਰ ਦਿੰਦਾ ਹੈ ਮਾਲਕ ਫਿਰ ਤੋਂ ਉਸ ਜੀਵ ਦੇ ਗ਼ਮ, ਦੁੱਖ, ਦਰਦ ਚਿੰਤਾਵਾਂ ਮਿਟਾ ਕੇ ਉਸ  ਨੂੰ ਨਵਾਂ ਜੀਵਨ ਜਿਉਣ ਦੇ ਕਾਬਲ ਬਣਾ ਦਿੰਦਾ ਹੈ ਅਤੇ ਇਨਸਾਨ ਸਾਰੇ ਦੁੱਖ, ਦਰਦ, ਚਿੰਤਾਵਾਂ ਭੁਲਾ ਕੇ ਮਾਲਕ ਦੇ ਪਿਆਰ ਵਿੱਚ ਉਸ ਦੀ ਰਹਿਮਤ ਨਾਲ ਮਾਲਾਮਾਲ ਹੋ ਜਾਂਦਾ ਹੈ ਉਸ ਜੀਵ ਨੂੰ ਕੋਈ ਕਮੀ ਨਹੀਂ ਰਹਿੰਦੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਜੀਵ ਮਾਲਕ ਦੇ ਨਾਮ ਦਾ ਸਿਮਰਨ ਕਰੇ।
ਤਾਂ ਕਾਮ ਵਾਸਨਾ ,ਕ੍ਰੋਧ, ਲੋਭ , ਮੋਹ, ਹੰਕਾਰ , ਮਨ-ਮਾਇਆ ਸਭ ਕਾਬੂ ‘ਚ ਆ ਸਕਦੇ ਹਨ ਇਸ ਲਈ ਅਸੀਂ ਤੁਹਾਨੂੰ ਲਗਭਗ ਰੋਜ਼ਾਨਾ ਪੁਕਾਰ-ਪੁਕਾਰ ਕੇ ਕਹਿੰਦੇ ਹਾਂ ਕਿ ਸਿਮਰਨ ਕਰਿਆ ਕਰੋ ਜੇਕਰ ਤੁਸੀਂ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ‘ਤੇ ਰਹੋ ਤਾਂ ਤੁਹਾਨੂੰ ਅਜਿਹਾ ਕੁਝ ਮਿਲ ਜਾਵੇ ਜਿਸ ਬਾਰੇ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਤਾਂ ਭਾਈ ! ਬਚਨ ਸੁਣ ਕੇ ਅਮਲ ਕਰਨਾ ਅਤੀ ਜ਼ਰੂਰੀ ਹੈ ਬਚਨ ਸੁਣਿਆ ਕਰੋ, ਅਮਲ ਕਰਿਆ ਕਰੋ ਤਾਂਕਿ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਮਿਲਣ ਅਤੇ ਹਰ ਗ਼ਮ, ਦੁੱਖ ਦਰਦ, ਚਿੰਤਾਵਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇ। (Saint Dr MSG)
ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਜਿਸ ਦੇ ਕਰੋੜਾਂ ਨਾਮ ਹਨ। ਜੋ ਵੀ ਕੋਈ ਉਸ ਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ, ਉਹ ਸਤਿਗੁਰੂ ਮੌਲਾ ਦਰਸ਼-ਦੀਦਾਰ ਜ਼ਰੂਰ ਦਿੰਦਾ ਹੈ। ਇਨਸਾਨ ਦੀ ਭਾਵਨਾ ਸ਼ੁੱਧ ਹੋਵੇ, ਇਨਸਾਨ ਦੇ ਵਿਚਾਰ ਸ਼ੁੱਧ ਹੋਣ, ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਅੰਦਰ ਮੌਜ਼ੂਦ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਅੰਦਰੋਂ ਹੀ ਨਜ਼ਾਰੇ ਦਿਖਾ ਦਿੰਦਾ ਹੈ, ਅੰਦਰ ਹੀ ਦਰਸ਼-ਦੀਦਾਰ ਨਾਲ ਨਿਵਾਜ ਦਿੰਦਾ ਹੈ ਉਹ ਰਹਿਮੋ-ਕਰਮ ਦਾ ਮਾਲਕ ਹੈ, ਦਇਆ ਦਾ ਸਾਗਰ ਹੈ, ਕਿਸੇ ਚੀਜ਼ ਦੀ ਉਸ ਕੋਲ ਕੋਈ ਘਾਟ ਨਹੀਂ ਹੈ। (Saint Dr MSG)
ਸੋਨੇ ‘ਤੇ ਸੁਹਾਗਾ ਹੈ ਸੇਵਾ ਦੇ ਨਾਲ ਕੀਤਾ ਗਿਆ ਸਿਮਰਨ : Saint Dr MSG
ਆਪ ਜੀ ਫ਼ਰਮਾਉਂਦੇ ਹਨ ਕਿ ਬਹੁਤ ਹੀ ਭਾਗਾਂ ਵਾਲੇ ,ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁਗ ‘ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ ਜਾਂ ਮਾਲਕ ਦੇ ਕਿਸੇ ਵੀ ਰੂਪ ‘ਚ ਦਰਸ਼-ਦੀਦਾਰ ਕਰ ਲਿਆ ਕਰਦੇ ਹਨ। ਪੂਜੀਨਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਭਗਤੀ ਕਰਦਾ ਜਾਂਦਾ ਹੈ ਉਵੇਂ-ਉਵੇਂ ਮਾਲਕ ਦਾ ਰਹਿਮੋ-ਕਰਮ ਵਰਸਦਾ ਹੈ।  ਜੇਕਰ ਇਨਸਾਨ ਅੰਦਰ ਬਾਹਰ ਭਾਵਨਾ ਸ਼ੁੱਧ ਕਰ ਲੈਂਦਾ ਹੈ, ਬਚਨਾਂ ‘ਤੇ ਪੱਕਾ ਰਹਿੰਦਾ ਹੈ, ਘੱਟੋ-ਘੱਟ ਘੰਟਾ ਸਵੇਰੇ-ਸ਼ਾਮ ਸਿਮਰਨ ਕਰਦਾ ਹੈ, ਵਿਹਾਰ ਦਾ ਸੱਚਾ ਹੈ ਤਾਂ ਇੱਕ ਦਿਨ ਉਸ ਨੂੰ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹਨ, ਜ਼ਰੂਰ ਉਸ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ। (Saint Dr MSG)
ਇਨਸਾਨ ਬਚਨਾਂ ਦਾ ਪੱਕਾ ਹੈ, ਥੋੜ੍ਹਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵਿਹਾਰ ਦਾ ਵੀ ਠੀਕ-ਠਾਕ ਹੈ ਤਾਂ ਕਦੇ ਨਾ ਕਦੇ ਜ਼ਰੂਰ ਦਰਸ਼-ਦੀਦਾਰ ਹੁੰਦੇ ਹਨ, ਭਾਵੇਂ ਉਹ ਨੂਰੀ ਨਾ ਹੋਵੇ ਪਰ ਦਰਸ਼ਨ ਹੁੰਦੇ ਹਨ।  ਜਿਨ੍ਹਾਂ ਨੂੰ ਦ੍ਰਿੜ ਯਕੀਨ ਹੈ, ਬਹੁਤ ਹੀ ਵਿਸ਼ਵਾਸ ਪੱਕਾ ਹੈ, ਬਚਨਾਂ ‘ਤੇ ਪੱਕੇ ਹਨ ਉਨ੍ਹਾਂ ਨੂੰ ਮਾਲਕ ਦੇ ਨਜ਼ਾਰੇ ਨਜ਼ਰ ਆ ਜਾਇਆ ਕਰਦੇ ਹਨ । ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ‘ਚ ਜੇਕਰ ਨੂਰੀ ਸਵਰੂਪ ਦੇਖਣਾ ਹੋਵੇ, ਦ੍ਰਿੜ ਯਕੀਨ ਹੋਵੇ, ਬਚਨਾਂ ਦੇ ਪੱਕੇ ਹੋ, ਸਿਮਰਨ ਦੇ ਪੱਕੇ ਹੋ, ਸੇਵਾ ਕਰਦੇ ਹੋ, ਵਿਹਾਰ ਦੇ ਸੱਚੇ ਹੋ, ਅੰਦਰ ਸ਼ੁੱਧ ਬਾਹਰ ਵੀ ਸ਼ੁੱਧ ਭਾਵਨਾ ਦੇ ਤੁਸੀਂ ਮਾਲਕ ਹੋ ਤਾਂ ਯਕੀਨ ਮੰਨੋ ਨੂਰੀ ਸਰੂਪ ਹੀ ਨਹੀਂ, ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ, ਫਿਰ ਨੂਰੀ ਸਰੂਪ ਨਜ਼ਰ ਆਵੇਗਾ ਤੇ ਮਾਲਕ ਦੀ ਅਨਹਦ ਨਾਦ ਤੁਹਾਨੂੰ ਮਾਲਕ ਤੱਕ ਜ਼ਰੂਰ ਲੈ ਜਾਵੇਗੀ। (Saint Dr MSG)
ਕਿੰਨਾ ਸਮਾਂ ਲੱਗਦਾ ਹੈ, ਸਮਾਂ ਸੀਮਾ ਕੋਈ ਨਹੀਂ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਕਿੰਨੇ ਸਮੇਂ ਤੱਕ ਤੁਸੀਂ ਮਾਲਕ ਦੇ ਨੂਰੀ ਸਰੂਪ  ਦੇ ਦਰਸ਼-ਦੀਦਾਰ ਕਰ ਸਕਦੇ ਹੋ, ਪਰ ਇਹ ਸੱਚ ਹੈ ਕਿ ਇੱਕ ਦਿਨ ਉਹ ਨਜ਼ਰ ਜ਼ਰੂਰ ਆਉਂਦਾ ਹੈ ਇਸ ਲਈ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ, ਵਿਹਾਰ ਦੇ ਸੱਚੇ ਬਣੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾਂ ਇਹ ਧਿਆਨ ਰੱਖੇ ਕਿ ਉਸਦੇ ਵਿਹਾਰ ਨਾਲ ਕਦੇ ਕੋਈ ਦੁਖੀ ਨਾ ਹੋਵੇ, ਕਦੇ ਕੋਈ ਪਰੇਸ਼ਾਨ ਨਾ ਹੋਵੇ ਵਿਹਾਰ ਦਾ ਸੱਚਾ ਬਣ ਕੇ ਜੋ ਬਚਨਾਂ ‘ਤੇ ਚੱਲਿਆ ਕਰਦੇ ਹਨ, ਉਹ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਂਦੇ ਹਨ। (Saint Dr MSG)
ਫੌਜ ਦੇ 78ਵੇਂ ਸਥਾਵਨਾ ਦਿਵਸ ਦੀ ਦਿੱਤੀ ਵਧਾਈ | Saint Dr MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੀਆਰਪੀਐੱਫ ਦੇ ਜਵਾਨਾਂ ਨੂੰ 78ਵੇਂ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ।  ਪੂਜਨੀਕ ਗੁਰੂ ਜੀ ਨੇ ਟਵੀਟ ਕੀਤਾ ਕਿ ਦੇਸ਼ ਲਈ ਅਣਥੱਕ ਕੋਸ਼ਿਸਾਂ ਤੇ ਸ਼ਲਾਘਾਯੋਗ ਸੇਵਾਵਾਂ ਲਈ ਤੁਹਾਨੂੰ ਸੈਲੂਟ ਤੇ ਸ਼ੁੱਭਕਾਮਨਾਵਾਂ। (Saint Dr MSG)
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਪਰਮ ਪਿਤਾ ਪਰਮਾਤਮਾ ਉਹ ਸ਼ਕਤੀ ਹੈ ਜੋ ਸਾਰਿਆਂ ਦੇ ਅੰਦਰ ਰਹਿੰਦੀ ਹੈ, ਉਹ ਜ਼ਿੰਦਾ ਤਸਵੀਰ, ਕਣ-ਕਣ, ਜ਼ੱਰੇ-ਜ਼ੱਰੇ ‘ਚ ਮੌਜ਼ੂਦ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮ ਪਿਤਾ  ਨੂੰ ਪਾਉਣ ਦਾ ਤਰੀਕਾ ਜੇਕਰ ਕੋਈ ਦੱਸ ਸਕਦਾ ਹੈ ਤਾਂ ਉਹ ਪੀਰ-ਫ਼ਕੀਰ ਹੀ ਹੈ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਆਪਣੇ ਪੀਰ-ਪੈਗੰਬਰ ਭੇਜਦਾ ਹੈ, ਜੋ ਜੀਵਾਂ ਨੂੰ ਸਹੀ ਰਾਹ ਦਿਖਾਉਂਦੇ ਹਨ ਉਨ੍ਹਾਂ ਦਾ ਸੰਦੇਸ਼ ਸੁਣਾਉਂਦੇ ਹਨ ਤੇ ਜੋ ਸੁਣ ਕੇ  ਮੰਨ ਲੈਂਦੇ ਹਨ ਉਨ੍ਹਾਂ ਦਾ ਬੇੜਾ ਪਾਰ ਹੋ ਜਾਂਦਾ ਹੈ। (Saint Dr. MSG)
ਮਾਲਕ ਨੂੰ ਵੇਖਣ ਲਈ ਸਿਮਰਨ ਜ਼ਰੂਰੀ | Saint Dr. MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣ ਲਈ , ਦੇਖਣ ਲਈ, ਸਿਮਰਨ ਕਰਨਾ ਅਤੀ ਜ਼ਰੂਰੀ ਹੈ ਸਿਮਰਨ ਦੇ ਬਿਨਾਂ ਉਹ ਪ੍ਰਤੱਖ ਨਜ਼ਰ ਨਹੀਂ ਆਉਂਦਾ ਸਿਮਰਨ ਤੋਂ ਬਿਨਾ ਉਸ ਦੇ ਨੂਰਾਨੀ ਨਜ਼ਾਰੇ ਨਹੀਂ ਮਿਲਦੇ  ਸਿਮਰਨ ਦੇ ਬਿਨਾਂ ਮਨ ਨਹੀਂ ਰੁਕਦਾ ਤੇ ਸਿਮਰਨ ਦੇ ਬਿਨਾ ਇਨਸਾਨ ਦੇ ਅੰਦਰੋਂ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਅਤੇ ਮਾਇਆ ਕਦੇ ਨਹੀਂ ਰੁਕਦੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ਕਰੋ ਤਾਂ ਕਿ ਸਿਮਰਨ ‘ਚ ਮਨ ਜ਼ਿਆਦਾ ਲੱਗੇ ਅਤੇ ਸਿਮਰਨ ਕਰੋ ਤਾਂਕਿ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰ ਸਕੋ ਇਸ ਤਰ੍ਹਾਂ ਨਾਲ ਕਾਲ ਤੇ ਕਾਲ ਦੇ ਪੰਜ ਚੋਰਾਂ ਤੋਂ ਤੁਸੀਂ ਬਚ ਜਾਵੋਗੇ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ਅਤੇ ਸਿਮਰਨ ਜੋ ਜੀਵ ਕਰਦੇ ਹਨ, ਬਚਨਾਂ ‘ਤੇ ਪੱਕੇ ਰਹਿੰਦੇ ਹਨ ਉਨ੍ਹਾਂ ਨੂੰ ਮਾਲਕ ਅੰਦਰੋਂ-ਬਾਹਰੋਂ ਕਮੀ ਨਹੀਂ ਛੱਡਦਾ ਬਚਨ ਮੰਨਦੇ ਹੋਏ ਸਿਮਰਨ ਕਰਨਾ ਚਾਹੀਦਾ ਹੈ ਜਿਸ ਨਾਲ ਮਾਲਕ ਦੀ ਦਇਆ-ਮਿਹਰ ਮਿਲਦੀ ਹੈ, ਜਨਮਾਂ-ਜਨਮਾਂ ਦੇ ਪਾਪ ਕਰਮ ਕਟ ਜਾਂਦੇ ਹਨ ਤੇ ਆਉਣ ਵਾਲੇ ਪਹਾੜ ਵਰਗੇ ਕਰਮ ਕੰਕਰ ‘ਚ ਬਦਲ ਜਾਂਦੇ ਹਨ। (Saint Dr. MSG)
ਜਨਮਾਂ-ਜਨਮਾਂ ਦੇ ਪਾਪ ਕੱਟਦੈ ਪਰਮਾਤਮਾ ਦਾ ਨਾਮ : Saint Dr MSG
ਰੂਹਾਨੀਅਤ: ਜਨਮਾਂ-ਜਨਮਾਂ ਦੇ ਪਾਪ ਕੱਟਦੈ ਪਰਮਾਤਮਾ ਦਾ ਨਾਮ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ (Saint Dr MSG) ਮਾਲਕ ਦੇ ਨਾਮ ’ਚ ਤਮਾਮ ਖੁਸ਼ੀਆਂ ਛੁਪੀਆਂ ਹਨ, ਤਮਾਮ ਬਰਕਤਾਂ ਹਨ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਜੋ ਮਾਲਕ ਦਾ ਨਾਮ ਜਪਦੇ ਹਨ, ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਪਰਮਾਤਮਾ ਦਾ ਨਾਮ ਅਜਿਹੀ ਸ਼ਕਤੀ ਹੈ, ਜੋ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟ ਦਿੰਦਾ ਹੈ, ਜੋ ਲੋਕ ਪਰਮਾਤਮਾ ਦਾ ਨਾਮ ਲੈਂਦੇ ਹਨ, ਉਨ੍ਹਾਂ ਦੇ ਅੰਦਰੋਂ ਗ਼ਮ, ਦੁਖ, ਦਰਦ, ਚਿੰਤਾ,ਪ੍ਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ, ਆਉਣ ਵਾਲੇ ਪਹਾੜ ਵਰਗੇ ਭਿਆਨਕ ਰੋਗ ਤੇ ਪਾਪ-ਕਰਮ ਕੱਟਣ ਨਾਲ ਇਨਸਾਨ ਭਗਵਾਨ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦਾ ਜਾਂਦਾ ਹੈ ਇਸ ਲਈ ਪਰਮਾਤਮਾ ਦੇ ਨਾਮ ਨੂੰ ਕਦੇ ਨਾ ਛੱਡੋ ਸਿਮਰਨ ਕਰਦੇ ਰਹੋ ਇਹ ਘੋਰ ਕਲਿਯੁਗ ਹੈ ਹੱਥ ਨੂੰ ਹੱਥ ਖਾਈ ਜਾ ਰਿਹਾ ਹੈ,
ਮਨਇੰਦਰੀਆਂ ਫੈਲਾਅ ’ਤੇ ਹਨ ਮਨਇੰਦਰੀਆਂ ਜਦੋਂ ਜੀਵ ’ਤੇ ਹਾਵੀ ਹੋ ਜਾਂਦੀਆਂ ਹਨ ਤਾਂ ਕੋਈ ਗੁਰੂ ,ਪੀਰ-ਫਕੀਰ ਚੰਗਾ ਨਹੀਂ ਲੱਗਦਾ ਇਨਸਾਨ ਬੁਰੇ ਤੋਂ ਬੁਰੇ ਕਰਮ ਕਰਦਾ ਰਹਿੰਦਾ ਹੈ ਲੋਕ ਠੱਗੀ ਮਾਰਦੇ ਹਨ, ਬੇਈਮਾਨੀ ਕਰਦੇ ਹਨ, ਦੂਜਿਆਂ ਦਾ ਹੱਕ ਮਾਰ ਕੇ ਖਾਂਦੇ ਹਨ, ਚੋਰੀ, ਨਿੰਦਾ-ਚੁਗਲੀ ਕਰਦੇ ਹਨ ਇਸ ਬੁਰਾਈ ਦੇ ਯੁੱਗ ’ਚ ਇਹ ਸਭ ਚੱਲਦਾ ਹੈ ਤੇ ਜੋ ਲੋਕ ਇਨ੍ਹਾਂ ਬੁਰਾਈਆਂ ਨਾਲ ਜੁੜੇ ਹੁੰਦੇ ਹਨ, ਉਹ ਬਹੁਤ ਦੁਖੀ ਰਹਿੰਦੇ ਹਨ ਇਸ ਲਈ ਇਨਸਾਨ ਨੂੰ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਣੀ ਚਾਹੀਦੀ ਹੈ ਤੇ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ ਇਸ ਨਾਲ ਉਸ ਕਮਾਈ ’ਚ ਬਰਕਤ ਆਵੇਗੀ, ਥੋੜ੍ਹੇ ਜਿਹੇ ਪੈਸੇ ਹੀ ਬਹੁਤ ਜ਼ਿਆਦਾ ਪੈਸਿਆਂ ਦਾ ਕੰਮ ਕਰਨਗੇ ਤੇ ਹਿਰਦੇ ’ਚ ਇੱਕ ਸ਼ਾਂਤੀ ਬਣੀ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਰਮਾਤਮਾ ਦੇ ਨਾਮ ਨਾਲ ਕਰੋ ਦਿਨ ਦੀ ਸ਼ੁਰੂਆਤ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਂਅ ਲਵੇ ਤਾਂ ਸਾਰਾ ਦਿਨ ਖੁਸ਼ੀ ‘ਚ ਲੰਘਦਾ ਹੈ। ਕੋਈ ਗਮ, ਦੁੱਖ-ਦਰਦ ਆਉਂਦਾ ਹੈ ਤਾਂ ਵੀ ਉਹ ਉਸ ਦੀ ਪਰਵਾਹ ਨਹੀਂ ਕਰਦਾ। ਮਾਲਕ ਦੇ ਭਗਤ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇ ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸੂਰਜ ਨਿੱਕਲਣ ਤੋਂ ਪਹਿਲਾਂ ਉੱਠ ਕੇ ਸਿਮਰਨ ਕਰੋ।
ਫਿਰ ਦਿਨ ਦੀ ਸ਼ੁਰੂਆਤ ‘ਚ ਅਜਿਹਾ ਨਾਸ਼ਤਾ ਨਾ ਲਓ ਜਿਸ ਵਿੱਚ ਬਹੁਤ ਜ਼ਿਆਦਾ ਮਿਰਚ-ਮਸਾਲੇ ਹੋਣ ਸਾਦਾ ਭੋਜਨ ਕਰੋ ਜਿਸ ਵਿੱਚ ਤੁਹਾਡੀ ਤਾਕਤ ਦੀਆਂ ਚੀਜ਼ਾਂ ਹੋਣ। ਉਸ ਤੋਂ ਬਾਅਦ ਤੁਸੀਂ ਆਪਣੇ ਕੰਮ-ਧੰਦੇ  ‘ਤੇ ਜਾਓ ਅਤੇ ਹੋ ਸਕੇ ਤਾਂ ਜਾਂਦੇ-ਜਾਂਦੇ ਸਿਮਰਨ ਕਰਦੇ ਜਾਓ ਕਿਉਂਕਿ ਜਾਂਦੇ ਸਮੇਂ ਤੁਸੀਂ ਬਿਲਕੁਲ ਫ੍ਰੀ ਹੁੰਦੇ ਹੋ। ਫਿਰ ਤੁਸੀਂ ਆਪਣੇ ਕਾਰੋਬਾਰ ‘ਤੇ ਪਹੁੰਚਦੇ ਹੀ ਉੱਥੇ ਹਰ ਕੰਮ ਇਮਾਨਦਾਰੀ ਨਾਲ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੇ ਫ਼ਰਜ ਦਾ ਨਿਰਵਾਹ ਮਿਹਨਤ, ਹਿੰਮਤ ਨਾਲ ਕਰੋ, ਠੱਗੀ, ਬੇਇਮਾਨੀ ਨਾਲ ਨਾ ਕਰੋ।
ਤੁਸੀਂ ਕੰਮ-ਧੰਦਾ ਕਰਦੇ ਹੋਏ ਨਾਲ ਭਜਨ ਬੋਲਦੇ ਰਹੋ ਅਤੇ ਕੁਝ ਬੁਰਾ ਜਾਂ ਗਲਤ ਸੋਚਣ ਦੀ ਥਾਂ ਸਿਮਰਨ ਕਰਦੇ ਰਹੋ। ਉਸ ਤੋਂ ਬਾਅਦ ਤੁਸੀਂ ਦੁਪਹਿਰ ਦਾ ਖਾਣਾ ਖਾਂਦੇ ਸਮੇਂ ਪਹਿਲਾਂ ਮਾਲਕ ਨੂੰ ਯਾਦ ਕਰੋ ਸ਼ਾਮ ਨੂੰ ਆ ਕੇ ਬਾਲ-ਬੱਚਿਆਂ ਨੂੰ ਸਮਾਂ ਦਿਓ, ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖੋ। ਰਾਤ ਨੂੰ ਸੋਣ ਤੋਂ ਪਹਿਲਾਂ ਜਾਂ ਖਾਣਾ ਖਾਣ ਤੋਂ ਪਹਿਲਾਂ ਮਾਲਕ ਨੂੰ ਯਾਦ ਕਰੋ। ਮਾਤਾ–ਭੈਣਾਂ ਖਾਣਾ ਬਣਾਉਂਦੇ ਸਮੇਂ ਸਿਮਰਨ ਕਰਨ ਜਿਸ ਦਾ ਖਾਣ ਵਾਲੇ ‘ਤੇ ਬਹੁਤ ਹੀ ਡੂੰਘਾ ਅਸਰ ਹੁੰਦਾ ਹੈ। ਜੇਕਰ ਇਨਸਾਨ ਇਨ੍ਹਾਂ ਨਿਯਮਾਂ ਨੂੰ ਅਪਣਾ ਲਵੇ ਤਾਂ ਬਹੁਤ ਹੀ ਬਿਹਤਰ ਜ਼ਿੰਦਗੀ ਹੋ ਜਾਵੇਗੀ।
ਹੱਕ-ਹਲਾਲ ਦਾ ਖਾਓਗੇ ਤਾਂ ਪਰਮਾਨੰਦ ਪਾਓਗੇ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਮਿਹਨਤ, ਹੱਕ-ਹਲਾਲ ਦਾ ਖਾਓਗੇ ਤਾਂ ਪਰਮਾਨੰਦ ਪਾਓਗੇ ਨਹੀਂ ਤਾਂ ਅਰਬਾਂ ਰੁਪਏ ਕਮਾ ਲਓ ਜੇਕਰ ਅੰਦਰ ਹੀ ਸ਼ਾਂਤੀ ਨਾ ਹੋਵੇ ਤਾਂ ਉਨ੍ਹਾਂ ਪੈਸਿਆਂ ਦਾ ਕੀ ਫ਼ਾਇਦਾ। ਅੱਜ ਦੁਨੀਆ ‘ਚ ਅਸ਼ਾਂਤੀ ਇਸੇ ਕਾਰਨ ਹੈ। ਲੋਕ ਢੰਗ ਨਾਲ ਕਮਾਉਂਦੇ ਨਹੀਂ ਸਗੋਂ ਪਾਪ-ਜੁਲਮ ਦੀ ਕਮਾਈ ਕਰਕੇ ਖਾਂਦੇ ਹਨ। ਇਨਸਾਨ ਨਿੰਦਾ-ਚੁਗਲੀ ‘ਚ ਇਸ ਤਰ੍ਹਾਂ ਨਾਲ ਲਗਦੇ ਹਨ ਕਿ ਸ਼ਾਇਦ ਭਾਸ਼ਣ ਦੇਣ ਵਾਲਾ ਵੀ ਮਾਤ ਖਾ ਜਾਵੇ।
ਇੰਨਾ ਜੋਸ਼ ਜੇਕਰ ਭਗਵਾਨ ਵੱਲ ਆ ਜਾਵੇ ਤਾਂ ਸ਼ਾਇਦ ਭਗਵਾਨ ਭੱਜਿਆ ਆਵੇ। ਪਰ ਭਗਵਾਨ ਵੱਲ ਕੋਈ ਧਿਆਨ ਨਹੀਂ ਦਿੰਦਾ। ਮਾਲਕ ਨੇ ਕੀਮਤੀ ਸਾਹ ਦਿੱਤੇ ਹਨ, ਇਨ੍ਹਾਂ ਨੂੰ ਮਾਲਕ ਵੱਲ ਲਾਓ ਨਸ਼ਾ ਕਰਨ ਨਾਲ ਕੁਝ ਦੇਰ ਲਈ ਉਤੇਜਨਾ ਆਉਂਦੀ ਹੈ, ਖੂਨ ਦਾ ਸਰਕਲ ਤੇਜ਼ ਹੁੰਦਾ ਹੈ। ਇਸ ਲਈ ਲੋਕ ਨਸ਼ਾ ਕਰਦੇ ਹਨ। ਹਾਲਾਂਕਿ ਨਿੰਦਾ, ਚੁਗਲੀ ਨਾਲ ਇਨਸਾਨ ਉਤੇਜਿਤ ਨਹੀਂ ਹੁੰਦਾ, ਕੋਈ ਨਸ਼ਾ ਨਹੀਂ ਮਿਲਦਾ ਪਰ ਫਿਰ ਵੀ ਲੋਕ ਇਸ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਇਨਸਾਨ ਨੂੰ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ।
ਝੂਠ ਬੋਲਣਾ ਛੱਡ ਦਿਓ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਦੇ ਵੀ ਕੋਈ ਵੀ ਬੁਰਾਈ ਨਾ ਕਰੋ। ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਇੱਕ ਗੱਲ ਮੰਨ ਲਓ, ਝੂਠ ਬੋਲਣਾ ਛੱਡ ਦਿਓ। ਜਦੋਂ ਵੀ ਤੁਹਾਨੂੰ ਕੋਈ ਗੱਲ ਪੁੱਛੇ ਤਾਂ ਤੁਸੀਂ ਸੱਚ ਦੱਸ ਦੇਣਾ ਬਾਕੀ ਗੱਲਾਂ ਆਪਣੇ ਆਪ ਠੀਕ ਹੋ ਜਾਣਗੀਆਂ। ਜੇਕਰ ਤੁਸੀਂ ਇਹ ਬਚਨ ਮੰਨ ਲਓ ਤਾਂ ਤੁਹਾਡੀਆਂ ਸਾਰੀਆਂ ਬੁਰਾਈਆਂ ਆਪਣੇ-ਆਪ ਹੀ ਛੁੱਟ ਜਾਣਗੀਆਂ। ਤਾਂ ਭਾਈ! ਤੁਸੀਂ ਸਿਮਰਨ ਕਰੋ, ਬੁਰਾਈਆਂ ਛੱਡ ਦਿਓ, ਨਸ਼ੇ , ਜੀਵ ਹੱਤਿਆ ਨਾ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਸੰਤਾਂ ਦੇ ਬਚਨ ਮੰਨ ਕੇ ਆਪਣੇ ਜੀਵਨ ਨੂੰ ਸਾਦਗੀ ਨਾਲ ਗੁਜਾਰੋ ਤਾਂ ਮਾਲਕ ਆਪਣੀ ਦਇਆ ਮਿਹਰ, ਰਹਿਮਤ ਨਾਲ ਜ਼ਰੂਰ ਤੁਹਾਨੂੰ ਮਾਲਾ-ਮਾਲ ਕਰ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਦਾ ਪਿਆਰ-ਮੁਹੱਬਤ ਜਿਸ ਦੇ ਭਾਗ ‘ਚ ਲਿਖ ਦਿੱਤਾ ਜਾਂਦਾ ਹੈ ਉਹ ਇਨਸਾਨ ਦੋਵਾਂ ਜਹਾਨਾਂ ‘ਚ ਸਭ ਤੋਂ ਸੁਖੀ ਹੋ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੇ ਪਿਆਰ-ਮੁਹੱਬਤ ‘ਚ ਪਰਮਾਨੰਦ ਸਮਾਇਆ ਹੈ ਉਥੇ ਗ਼ਮ, ਦੁੱਖ, ਦਰਦ, ਚਿੰਤਾ , ਪ੍ਰੇਸ਼ਾਨੀ ਲਈ ਕੋਈ ਜਗ੍ਹਾ ਨਹੀਂ ਜੋ ਇਨਸਾਨ  ਪਰਮਾਤਮਾ ਦੇ ਪਿਆਰ ਦੇ ਮਾਰਗ ‘ਤੇ ਚਲਦਾ ਹੈ, ਉਹ ਦਿਲੋ-ਦਿਮਾਗ ਤੋਂ, ਹਿਰਦੇ ਤੋਂ ਪਾਕਿ ਪਵਿੱਤਰ ਹੁੰਦਾ ਜਾਂਦਾ ਹੈ ਤੇ ਉਸ ਨੂੰ ਲੱਜਤਾਂ, ਨਜ਼ਾਰੇ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਮਾਲਕ ਦੇ ਪਿਆਰ-ਮੁਹੱਬਤ ਦੇ ਰਾਹ ‘ਤੇ ਚੱਲਦੇ ਹਨ, ਉਨ੍ਹਾਂ ਲਈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਕੋਈ ਮਾਇਨੇ ਨਹੀਂ ਰੱਖਦੀ ਹਾਲਾਂਕਿ ਇਹ ਸਾਰੀਆਂ ਬਹੁਤ ਵੱਡੀਆਂ ਸ਼ਕਤੀਆਂ ਹਨ।
ਕਿਉਂਕਿ ਕਾਮ-ਵਾਸਨਾ, ਦੇਵ-ਮਹਾਂਦੇਵਾਂ ਦੇ ਮਨ ਦੀ ਡਗਮਗ-ਡਗਮਗ ਕਰਵਾ ਦਿੰਦੀ ਹੈ ਕਾਮ-ਵਾਸਨਾ, ਵੱਡੇ-ਵੱਡੇ ਰਿਸ਼ੀ-ਮੁਨੀਆਂ ਨੂੰ ਘਾਤ ਲਾ ਕੇ ਪਟਕ ਦਿੰਦਾ ਹੈ ਕਰੋਧ, ਅਜਿਹਾ ਜ਼ਾਲਮ ਹੈ ਕਿ ਪਤਾ ਨਹੀਂ ਦੁਨੀਆ ‘ਚ ਕਿੰਨੀ ਤਬਾਹੀ ਕੀਤੀ ਹੈ ਇਸ ਤਰ੍ਹਾਂ ਲੋਭ-ਲਾਲਚ, ਮਨ, ਮੋਹ-ਮਾਇਆ, ਇਹ ਅਜਿਹੀਆਂ ਸ਼ਕਤੀਆਂ ਹਨ, ਜੋ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੇ ਇਨ੍ਹਾਂ ‘ਚ ਉਲਝ ਕੇ ਇਨਸਾਨ ਆਪਣੀ ਔਕਾਤ, ਹਸਤੀ ਭੁੱਲ ਜਾਂਦਾ ਹੈ ਤੇ ਆਪਣੇ-ਆਪ ਨੂੰ ਇੰਨਾ ਵੱਡਾ, ਇੰਨਾ ਉੱਚਾ ਬਣਾ ਲੈਂਦਾ ਹੈ ਕਿ ਸਾਰੇ ਕਾਇਦੇ-ਕਾਨੂੰਨ, ਇਨਸਾਨੀਅਤ ਭੁੱਲ ਜਾਂਦਾ ਹੈ ਤੇ ਉਹ ਸ਼ੈਤਾਨੀਅਤ ਵੱਲ ਕਦਮ ਵਧਾ ਲੈਂਦਾ ਹੈ ਅਜਿਹੇ ‘ਚ ਪਰਮਾਤਮਾ ਦਾ ਪ੍ਰੇਮ ਹੀ ਹੈ, ਜੋ ਰਾਖਸ਼ਾਂ ਨੂੰ ਦੇਵਤਾ ਬਣਾ ਦਿੰਦਾ ਹੈ ਪਰਮਾਤਮਾ ਦਾ ਪ੍ਰੇਮ, ਤੜਫ਼ਦੇ ਹੋਇਆਂ ਨੂੰ ਮਲ੍ਹਮ ਲਾ ਦਿੰਦਾ ਹੈ ਪਰਮਾਤਮਾ ਦਾ ਪ੍ਰੇਮ, ਇਨਸਾਨ ਨੂੰ ਸੁੱਖਾਂ ਦੀ ਖਾਨ ਬਖਸ਼ਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਚੱਲਣ ਲਈ ਕੋਈ ਜਾਦੂ-ਟੂਣਾ ਨਹੀਂ ਕਰਨਾ ਕੋਈ ਪੈਸੇ ਦੀ ਲੋੜ ਨਹੀਂ ਕੋਈ ਕੰਮ-ਧੰਦਾ ਨਹੀਂ ਛੱਡਣਾ ਘਰ-ਪਰਿਵਾਰ ਨਹੀਂ ਛੱਡਣਾ ਕੋਈ ਕੱਪੜੇ ਬਦਲਣ ਦਾ ਚੱਕਰ ਨਹੀਂ ਤੁਸੀਂ ਪਰਮਾਤਮਾ ਦੇ ਪਿਆਰ ‘ਚ ਚੱਲਣਾ ਹੈ, ਤਾਂ ਬਸ, ਸੇਵਾ ਤੇ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਤੁਸੀਂ ਸੇਵਾ-ਸਿਮਰਨ, ਭਗਤੀ-ਇਬਾਦਤ ਕਰਦੇ ਹੋ, ਤਾਂ ਪਰਮਾਤਮਾ ਦੇ ਨਾਮ ਨਾਲ ਤੁਹਾਡੇ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਹੁੰਦਾ ਹੈ ਤੇ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣਦੇ ਚਲੇ ਜਾਂਦੇ ਹੋ ਇਸ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ, ਪਰਹਿੱਤ, ਪਰਮਾਰਥ ਕਰਿਆ ਕਰੋ ਤਾਂਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ‘ਚ ਆ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਮਾਤਮਾ ਤੋਂ ਕਦੇ ਮੂੰਹ ਨਾ ਮੋੜੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪ੍ਰਭੂ, ਪਰਮਾਤਮਾ, ਮਾਲਕ ਨੂੰ ਆਪਣਾ ਸਾਥੀ ਬਣਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਇਨਸਾਨ ਨੇਕੀ-ਭਲਾਈ ਦੇ ਰਾਹ ‘ਤੇ ਚੱਲੇ, ਅਤੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੜਫ਼ ਕੇ ਉਸ ਅੱਲ੍ਹਾ, ਮਾਲਕ ਨੂੰ ਆਪਣਾ ਬਣਾ ਲਓ ਅਤੇ ਇੱਕ ਵਾਰ ਜਦੋਂ ਉਹ ਤੁਹਾਡਾ ਹੋ ਗਿਆ ਤਾਂ ਕਦੇ ਵੀ ਉਹ ਵਿਛੋੜਾ ਨਹੀਂ ਦਿੰਦਾ ਇਸ ਲਈ ਤੁਸੀਂ ਅਜਿਹਾ ਸਾਥੀ ਬਣਾਓ ਜੋ ਪੱਕਾ ਹੋਵੇ ਜਿਸ ਨੂੰ ਤੁਸੀਂ ਸਾਥੀ ਸਮਝ ਬੈਠਦੇ ਹੋ ਉਸ ਬਾਰੇ ਤਾਂ ਰੱਬ ਜਾਣਦਾ ਹੈ ਕਿ ਕਿਸ ਨੂੰ, ਕਿੰਨੇ ਸਾਹ ਦਿੱਤੇ ਹਨ ਇਸ ਲਈ ਉਸ ਨੂੰ ਸਾਥੀ ਬਣਾਓ ਜੋ ਸਾਹ ਦਿੰਦਾ ਹੈ ਜਦੋਂ ਉਹ ਤੁਹਾਡਾ ਆਪਣਾ ਹੋ  ਜਾਵੇਗਾ ਤਾਂ ਤੁਸੀਂ ਦੁਨੀਆ ‘ਚ ਬਹਾਰ ਵਾਂਗ ਆਪਣੀ ਜ਼ਿੰਦਗੀ ਗੁਜ਼ਾਰ ਸਕੋਗੇ, ਨਹੀਂ ਤਾਂ ਪਤਝੜ ਦਾ ਮੌਸਮ ਆ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੁਨੀਆ ਦੇ ਪਿਆਰ ਦੀ ਸ਼ੁਰੂਆਤ ਸਵਾਰਥ ਨਾਲ ਹੁੰਦੀ ਹੈ ਦੁਨੀਆਦਾਰੀ ‘ਚ ਲੋਕ ਗੁੰਮ ਹੋ ਜਾਂਦੇ ਹਨ ਅਤੇ ਅੱਲ੍ਹਾ, ਮਾਲਕ, ਰਾਮ, ਦੇ  ਕਾਇਦੇ-ਕਾਨੂੰਨ ਸਭ ਭੁੱਲ ਜਾਂਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਉਸ ਰਾਮ ਦੀ ਮਾਰ ਪੈਂਦੀ ਹੈ ਤਾਂ ਆਦਮੀ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਇਸ ਲਈ ਸੇਵਾ-ਸਿਮਰਨ ਕਰੋ, ਭਗਤੀ ਦੀ ਚਾਹ ਕਰੋ ਉਸ ਤੋਂ ਸਭ ਕੁਝ ਮੰਗੋ ਅਤੇ ਉਹ ਦੇਵੇਗਾ, ਅੰਦਰੋਂ-ਬਾਹਰੋਂ ਮਾਲਾਮਾਲ ਕਰ ਦੇਵੇਗਾ ਇਸ ਲਈ ਉਸ ਪਰਮ ਪਿਤਾ ਪਰਮਾਤਮਾ ਤੋਂ ਕਦੇ ਵੀ ਮੂੰਹ ਨਾ ਮੋੜੋ ਮਾਲਕ ਦਾ ਸਿਮਰਨ, ਭਗਤੀ-ਇਬਾਦਤ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਮਾਲਾ-ਮਾਲ ਹੋ ਜਾਓਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿਉਂਦੇ ਹੋ, ਸੰਤਾਂ ਨੂੰ ਉਸ ਤੋਂ ਕੁਝ ਲੈਣਾ-ਦੇਣਾ ਨਹੀਂ ਹੈ ਬੱਸ, ਬੁਰਾਈ ਨਾ ਕਰੋ, ਬੁਰੇ ਕਰਮ ਨਾ ਕਰੋ ਕਿਉਂਕਿ ਜਦੋਂ ਬੁਰਾਈ ਦਾ ਲੇਖਾ-ਜੋਖਾ ਹੋਵੇਗਾ ਤਾਂ ਤੁਹਾਨੂੰ ਪਛਤਾਵਾ ਹੋਵੇਗਾ।
ਤੁਸੀਂ ਤੜਫੋਗੇ ਅਤੇ ਦੋਸ਼ ਸੰਤਾਂ ਨੂੰ ਦਿਓਗੇ ਆਪਣੇ ਆਪ ਨੂੰ ਕੋਈ ਦੋਸ਼ ਨਹੀਂ ਦਿੰਦਾ ਅਤੇ ਸੰਤਾਂ ਨੂੰ ਦੋਸ਼ ਦੇਣ ‘ਚ ਦੇਰ ਨਹੀਂ ਲੱਗਦੀ ਸੰਤ ਜਦੋਂ ਪਿਆਰ ਨਾਲ, ਹੱਥ ਜੋੜ-ਜੋੜ ਕੇ ਸਮਝਾਉਂਦੇ ਹਨ ਕਿ ਮੰਨ ਜਾਓ, ਬੁਰੇ ਕਰਮ ਨਾ ਕਰੋ ਤਦ ਤਾਂ ਸੰਤਾਂ ਦਾ ਮਜ਼ਾਕ ਉਡਾਉਂਦੇ ਹੋ ਅਤੇ ਜਦੋਂ ਕਰਮਾਂ ਦੀ ਮਾਰ ਪੈਂਦੀ ਹੈ ਤਾਂ ਸੰਤਾਂ ਨੂੰ ਕਿਉਂ ਦੋਸ਼ ਦਿੰਦੇ ਹੋ? ਇਸ ਲਈ ਮਾੜੇ ਕਰਮਾਂ ਤੋਂ ਬਚ ਜਾਓ ਆਪ ਜੀ ਫ਼ਰਮਾਉਂਦੇ ਹਨ ਕਿ ਇਹ ਧਰਤੀ ਕਰਮ ਭੂਮੀ ਹੈ ਇੱਥੇ ਜਿਹੋ ਜਿਹੇ ਕਰਮ ਕਰੋਗੇ ਤਾਂ ਇੱਕ ਦਿਨ ਲੈਣੇ ਦਾ ਦੇਣਾ ਤਾਂ ਜ਼ਰੂਰ  ਪਵੇਗਾ ਸਮਾਂ ਅੱਗੇ-ਪਿੱਛੇ ਹੋ ਸਕਦਾ ਹੈ ਪਰ ਇਹ ਨਾ ਸੋਚੋ ਕਿ ਬਚ ਜਾਓਗੇ।
ਇਸ ਲਈ ਮਾੜੇ ਕਰਮਾਂ ਨੂੰ ਛੱਡ ਦਿਓ ਆਪਣੀ ਜ਼ਿੰਦਗੀ ਨੂੰ ਜਿਸ ਤਰ੍ਹਾਂ ਜਿਉਣਾ ਹੈ ਜੀਓ ਪਰ ਮਾੜੇ ਕਰਮ ਨਾ ਕਰੋ ਸਿਮਰਨ ਕਰ ਲਓ ਚੰਗਾ ਹੈ, ਨਹੀਂ ਤਾਂ ਜ਼ਿੰਦਗੀ ਤੁਹਾਡੀ ਹੈ ਕਿਉਂਕਿ ਕਰਮ ਤੁਹਾਡੇ, ਭੋਗਣੇ ਵੀ ਤੁਸੀਂ ਹੀ ਹਨ ਸੰਤਾਂ ਨੇ ਤਾਂ ਆਵਾਜ਼ ਦਿੰਦੇ ਰਹਿਣਾ ਹੈ ਕਿ ਭਾਈ ਜਾਗ ਜਾਓ, ਸਿਮਰਨ ‘ਚ ਲੱਗ ਜਾਓ ਹੰਕਾਰ ‘ਚ ਕੁਝ ਨਹੀਂ ਰੱਖਿਆ ਸੰਤਾਂ ਦਾ ਕੰਮ ਤਾਂ ਸਮਝਾਉਣਾ ਹੈ ਬਾਕੀ ਤੁਹਾਡੀ ਮਰਜ਼ੀ ਹੈ ਹੁਣ ਜੋ ਹੋ ਗਿਆ ਸੋ ਹੋ ਗਿਆ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਕੁਝ ਅਜਿਹਾ (ਗਲਤ) ਹੋ ਗਿਆ ਤਾਂ ਉਸਦਾ ਸੱਚਾ ਪਛਤਾਵਾ ਇਹੀ ਹੈ ਕਿ ਲਗਾਤਾਰ ਸਿਮਰਨ ਕਰੋ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਨਾ ਛੱਡੋ ਉਹ ਤੁਹਾਡੇ ਪਾਪ-ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਫਿਰ ਤੋਂ ਤੁਹਾਨੂੰ ਆਪਣਾ ਪਿਆਰਾ, ਅਜ਼ੀਜ਼ ਬਣਾ ਲਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਮਾਤਮਾ ਨਾਲ ਮਿਲਾਉਂਦਾ ਹੈ ਨਾਮ ਦਾ ਸਿਮਰਨ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ  । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪੀਰੋ, ਮੁਰਸ਼ਿਦੇ-ਕਾਮਿਲ ਦਾ ਰਹਿਮੋ ਕਰਮ ਇੱਕ ਅਜਿਹੇ ਨਸ਼ੇ, ਮਸਤੀ ਦੇ ਰੂਪ ‘ਚ ਛਾਇਆ ਹੋਇਆ ਹੈ ਕਿ ਜੀਵ-ਆਤਮਾਵਾਂ ਦੇ ਪੈਰ ਧਰਤੀ ‘ਤੇ ਨਹੀਂ ਲੱਗ ਰਹੇ ਹਨ ਇਸ ਸੰਸਾਰ ‘ਚ ਲੋਕ ਪਤਾ ਨਹੀਂ ਕੀ ਭਾਵਨਾ ਲੈ ਕੇ ਆਉਂਦੇ ਹਨ ਕਈ ਲੋਕ ਅਜ਼ਾਦ ਹੁੰਦੇ ਹੋਏ ਵੀ ਗੁਲਾਮ ਬਣ ਜਾਂਦੇ ਹਨ ਅਤੇ ਕਈ ਗੁਲਾਮ ਹੁੰਦੇ ਹੋਏ ਅਜ਼ਾਦ ਹੋ ਜਾਂਦੇ ਹਨ ਇਸ ਸੰਸਾਰ ‘ਚ ਲੋਕ ਚੰਦ ਨੋਟਾਂ ਲਈ ਕਿਸੇ ਨਾ ਕਿਸੇ ਦੇ ਗੁਲਾਮ ਬਣ ਜਾਂਦੇ ਹਨ ਥੋੜ੍ਹੇ ਪੈਸੇ ਲਈ ਸਾਰੀ ਉਮਰ ਦੀ ਗੁਲਾਮੀ ਕਰਦੇ ਹਨ ਪਸ਼ੂਆਂ ਵਾਂਗ ਜੀਵਨ ਗੁਜ਼ਾਰਦੇ ਹਨ ਅਤੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਜ਼ਮੀਰ ਦੀ ਅਵਾਜ਼ ਸੁਣਦੇ ਹਨ ਅਤੇ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਬੇਇੰਤਹਾ ਮੁਹੱਬਤ ਕਰਦੇ ਹੋਏ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ, ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਹਰ ਪ੍ਰਾਣੀ ਲਈ ਜ਼ਰੂਰੀ ਹੈ ਸਾਡੇ ਸਾਰੇ ਧਰਮਾਂ, ਮਜ਼ਹਬਾਂ ਦੀ ਇਹੀ ਸਿੱਖਿਆ ਹੈ ਕਿ ਤੁਸੀਂ ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਤਾਂ ਕਿ ਉਸ ਦੇ ਸਿਮਰਨ ਦੁਆਰਾ ਤੁਸੀਂ ਉਸਦੀ ਦਇਆ-ਮਿਹਰ, ਰਹਿਮਤ, ਕਿਰਪਾ-ਦ੍ਰਿਸ਼ਟੀ ਦੇ ਲਾਇਕ ਬਣ ਜਾਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਹਮੇਸ਼ਾ ਲਈ ਸੱਚੀ ਮਸਤੀ ਦਿਲੋ-ਦਿਮਾਗ ‘ਚ ਸੰਜੋਣਾ ਚਾਹੁੰਦੇ ਹੋ।
ਜੋ ਕਦੇ ਖ਼ਤਮ ਨਾ ਹੋਵੇ, ਤਾਂ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ ਮਾਲਕ ਦੇ ਨਾਮ ਦਾ ਸਿਮਰਨ ਹੀ ਆਵਾਗਮਨ ਤੋਂ ਆਜ਼ਾਦ  ਕਰਵਾਉਂਦਾ ਹੈ ਅਤੇ ਮਾਲਕ ਨਾਲ ਮਿਲਾ ਦਿੰਦਾ ਹੈ ਇਸ ਲਈ ਚਲਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰੋ, ਸਤਿਗੁਰ ਦਾ ਸ਼ੁਕਰਾਨਾ ਕਰੋ ਸਤਿਗੁਰ ਦਾ ਸ਼ੁਕਰਾਨਾ ਕਰਨ ਨਾਲ ਹੋਰ ਜ਼ਿਆਦਾ ਉਸਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣੋਗੇ ਉਹ ਆਪਣਾ ਸ਼ੁਕਰਾਨਾ ਨਹੀਂ ਲੈਂਦਾ ਪਰ ਬਦਲੇ ‘ਚ ਦਇਆ-ਮਿਹਰ, ਰਹਿਮਤ ਲੁਟਾ ਦਿੰਦਾ ਹੈ ।
ਇਸ ਲਈ ਇਨਸਾਨ ਦਾ ਫ਼ਰਜ਼ ਹੈ ਕਿ ਆਪਣੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗਾੱਡ, ਖੁਦਾ, ਰੱਬ ਦਾ ਜਿੰਨਾ ਧੰਨਵਾਦ, ਸ਼ੁਕਰਾਨਾ ਹੋ ਸਕੇ ਕਰਦਾ ਰਹੇ ਤਾਂ ਮਾਲਕ ਦੀ ਦਇਆ-ਮਿਹਰ ਜ਼ਰੂਰ ਵਰਸਦੀ ਹੈ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਆਦਮੀ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।