SA Vs BAN - Sach Kahoon Punjabi

SA vs BAN: ਕਲਾਸੇਨ-ਮਿਲਰ ਚਮਕੇ, ਬਾਕੀ ਬੱਲੇਬਾਜ਼ ਫੇਲ, ਬੰਗਲਾਦੇਸ਼ ਨੂੰ ਮਿਲਿਆ ਛੋਟਾ ਟੀਚਾ
ਬੰਗਲਾਦੇਸ਼ ਨੂੰ ਅਫਰੀਕੀ ਨੇ ਦਿੱਤਾ 114 ਦੌੜਾਂ ਦਾ ਟੀਚਾ | SA vs BAN

ਹੈਨਰਿਕ ਕਲਾਸੇਨ ਨੇ ਬਣਾਈਆਂ 46 ਦੌੜਾਂ, ਮਿਲਰ ਨਾਲ 79 ਦੌੜਾਂ ਦੀ ਸਾਂਝੇਦਾਰੀ | SA vs BAN

ਨਿਊਯਾਰਕ (ਏਜੰਸੀ)। T20 World Cup 2024 : ਦੇ 21ਵੇਂ ਮੈਚ ’ਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਜਿੱਤ ਲਈ 114 ਦੌੜਾਂ ਦਾ ਟੀਚਾ ਦਿੱਤਾ ਹੈ। ਨਿਊਯਾਰਕ ਦੇ ਨਾਸਾਓ ਕਾਊਂਟੀ ਕ੍ਰਿਕੇਟ ਸਟੇਡੀਅਮ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਤੇ 20 ਓਵਰਾਂ ’ਚ 6 ਵਿਕਟਾਂ ’ਤੇ 113 ਦੌੜਾਂ ਬਣਾਈਆਂ। ਹੇਨਰਿਕ ਕਲਾਸੇਨ ਨੇ 46 ਤੇ ਡੇਵਿਡ ਮਿਲਰ ਨੇ 29 ਦੌੜਾਂ ਬਣਾਈਆਂ। ਦੋਵਾਂ ਨੇ 5ਵੀਂ ਵਿਕਟ ਲਈ 79 ਗੇਂਦਾਂ ’ਤੇ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਕਵਿੰਟਨ ਡੀ ਕਾਕ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਰੀਜਾ ਹੈਂਡਰਿਕਸ ਅਤੇ ਟ੍ਰਿਸਟਨ ਸਟੱਬਸ ਜੀਰੋ ’ਤੇ ਆਊਟ ਹੋਏ। (SA vs BAN)

ਇਹ ਵੀ ਪੜ੍ਹੋ : SA vs BAN: ਟੀ20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ

ਤਨਜੀਮ ਹਸਨ ਸ਼ਾਕਿਬ ਨੇ 3, ਤਸਕੀਨ ਅਹਿਮਦ ਨੇ 2 ਵਿਕਟਾਂ ਲਈਆਂ। ਜਵਾਬ ’ਚ ਬੰਗਲਾਦੇਸ਼ ਨੇ ਇੱਕ ਓਵਰ ’ਚ ਆਪਣੀ ਇੱਕ ਵਿਕਟ ਗੁਆ ਕੇ 9 ਦੌੜਾਂ ਬਣਾ ਲਈਆਂ ਹਨ। ਤਨਜੀਦ ਹਸਨ 9 ਦੌੜਾਂ ਬਣਾ ਕੇ ਆਊਟ ਹੋਏ ਹਨ। ਉਨ੍ਹਾਂ ਦੀ ਵਿਕਟ ਮਾਰਕੋ ਯਾਨਸਨ ਨੇ ਲਈ ਹੈ। ਇਸ ਸਮੇਂ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਤੇ ਲਿਟਨ ਦਾਸ ਕ੍ਰੀਜ ’ਤੇ ਮੌਜ਼ੂਦ ਹਨ। ਜਵਾਬ ’ਚ ਬੰਗਲਾਦੇਸ਼ ਨੇ 2 ਓਵਰਾਂ ’ਚ ਇੱਕ ਵਿਕਟ ’ਤੇ 9 ਦੌੜਾਂ ਬਣਾ ਲਈਆਂ ਹਨ। ਕਪਤਾਨ ਨਜਮੁਲ ਹੁਸੈਨ ਸ਼ਾਂਤੋ ਅਤੇ ਲਿਟਨ ਦਾਸ ਕਰੀਜ ’ਤੇ ਹਨ। ਤੰਜੀਦ ਹਸਨ 9 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਕਾਗਿਸੋ ਰਬਾਡਾ ਨੇ ਵਿਕਟਕੀਪਰ ਡੀ ਕਾਕ ਹੱਥੋਂ ਕੈਚ ਕਰਵਾਇਆ। (SA vs BAN)

SA vs BAN: ਟੀ20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ
ਟੀ20 ’ਚ ਅੱਜ ਤੱਕ ਅਫਰੀਕਾ ਨੂੰ ਕਦੇ ਨਹੀਂ ਹਰਾ ਸਕੀ ਹੈ ਬੰਗਲਾਦੇਸ਼

ਟੇਬਲ ’ਚ ਸਿਖਰ ’ਤੇ ਕਾਮਯਾਬ ਹੈ ਅਫਰੀਕੀ ਟੀਮ

ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦੀ ਟੀਮ ਉਸ ਟੀਮ ਨਾਲ ਭਿੜ ਰਹੀ ਹੈ ਜਿਸ ਨੂੰ ਉਹ ਟੀ-20 ਇਤਿਹਾਸ ’ਚ ਹੁਣ ਤੱਕ ਹਰਾਉਣ ’ਚ ਨਾਕਾਮ ਰਹੀ ਹੈ। ਅੱਜ ਦੇ ਮੈਚ ’ਚ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਦੋਵੇਂ ਟੀਮਾਂ ਆਪਣੀ ਪਹਿਲੀ ਵਿਸ਼ਵ ਕੱਪ ਟਰਾਫੀ ਦਾ ਇੰਤਜਾਰ ਕਰ ਰਹੀਆਂ ਹਨ। ਅੱਜ ਵਾਲਾ ਮੈਚ ਨਿਊਯਾਰਕ ਦੇ ਨਸਾਓ ਕਾਉਂਟੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਸ਼ਾਮ 7:30 ਵਜੇ ਹੋਵੇਗਾ ਤੇ ਮੈਚ ਸ਼ੁਰੂ ਹੋਣ ਦਾ ਸਮਾਂ 8:00 ਦਾ ਹੈ।

ਹੁਣ ਮੈਚ ਸਬੰਧੀ ਜਾਣਕਾਰੀ…. | SA vs BAN

ਟੂਰਨਾਮੈਂਟ : ਟੀ-20 ਪੁਰਸ਼ ਵਿਸ਼ਵ ਕੱਪ

ਮੈਚ ਨੰਬਰ : 20, ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼

ਮਿਤੀ : 10 ਜੂਨ

ਸਮਾਂ : ਟਾਸ 7:30 , ਮੈਚ ਸ਼ੁਰੂ 8:00

ਸਥਾਨ : ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ

ਟੀ20 ’ਚ 8 ਵਾਰ ਆਹਮੋ-ਸਾਹਮਣੇ ਹੋਈਆਂ ਹਨ ਟੀਮਾਂ | SA vs BAN

ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਵਿਚਾਲੇ ਟੀ-20 ਫਾਰਮੈਟ ’ਚ 8 ਮੈਚ ਖੇਡੇ ਗਏ ਹਨ। ਸਾਰੇ ਦੱਖਣੀ ਅਫਰੀਕਾ ਨੇ ਜਿੱਤੇ ਹਨ। ਟੀ-20 ਵਿਸ਼ਵ ਕੱਪ ’ਚ ਦੋਵੇਂ ਟੀਮਾਂ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ’ਚ ਵੀ ਅਫਰੀਕੀ ਟੀਮ ਨੇ ਸਾਰੇ ਮੈਚ ਜਿੱਤੇ ਹਨ। ਬੰਗਲਾਦੇਸ਼ੀ ਟੀਮ ਇੱਕ ਮੈਚ ’ਚ ਵੀ ਜਿੱਤ ਹਾਸਲ ਨਹੀਂ ਕਰ ਸਕੀ ਹੈ। (SA vs BAN)

ਮੈਚ ਦੀ ਮਹੱਤਤਾ | SA vs BAN

ਟੀ-20 ਵਿਸ਼ਵ ਕੱਪ 2024 ’ਚ ਦੱਖਣੀ ਅਫਰੀਕਾ ਦਾ ਇਹ ਤੀਜਾ ਮੈਚ ਹੈ। ਜਦਕਿ ਦੂਜਾ ਬੰਗਲਾਦੇਸ਼ ਦਾ ਹੈ। ਦੋਵੇਂ ਟੀਮਾਂ ਨੇ ਆਪਣੇ ਸ਼ੁਰੂਆਤੀ ਮੈਚ ਜਿੱਤੇ ਹਨ। ਦੱਖਣੀ ਅਫਰੀਕਾ ਗਰੁੱਪ ਡੀ ’ਚ 2 ਜਿੱਤਾਂ ਤੋਂ ਬਾਅਦ 4 ਅੰਕਾਂ ਨਾਲ ਚੋਟੀ ’ਤੇ ਹੈ। ਉਥੇ ਹੀ ਬੰਗਲਾਦੇਸ਼ ਸ਼੍ਰੀਲੰਕਾ ਨੂੰ ਹਰਾ ਕੇ 1 ਜਿੱਤ ਤੋਂ ਬਾਅਦ 2 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਦੋਵੇਂ ਟੀਮਾਂ ਅੱਜ ਦਾ ਮੈਚ ਜਿੱਤ ਕੇ ਸੁਪਰ-8 ’ਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੀਆਂ। (SA vs BAN)

ਟਾਸ ਦਾ ਰੋਲ | SA vs BAN

ਮੌਜ਼ੂਦਾ ਟੂਰਨਾਮੈਂਟ ’ਚ ਇਸ ਮੈਦਾਨ ’ਤੇ ਬੱਲੇਬਾਜਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਤੇਜ ਗੇਂਦਬਾਜਾਂ ਨੂੰ ਸ਼ੁਰੂਆਤ ’ਚ ਫਾਇਦਾ ਮਿਲੇਗਾ, ਜਦੋਂ ਕਿ ਸਪਿਨਰ ਮੱਧ ਓਵਰਾਂ ’ਚ ਲਾਭਦਾਇਕ ਸਾਬਤ ਹੋ ਸਕਦੇ ਹਨ। ਦੋਵਾਂ ਟੀਮਾਂ ’ਚੋਂ ਜਿਹੜੀ ਵੀ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ। (SA vs BAN)

ਟੀ-20 ਕ੍ਰਿਕੇਟ ’ਚ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਦੇ ਚੋਟੀ ਦੇ ਖਿਡਾਰੀ…. | SA vs BAN

ਦੱਖਣੀ ਅਫਰੀਕਾ | SA vs BAN

ਰੀਜਾ ਹੈਂਡਰਿਕਸ : ਰੀਜਾ ਹੈਂਡਰਿਕਸ ਨੇ ਪਿਛਲੇ 12 ਮਹੀਨਿਆਂ ’ਚ ਦੱਖਣੀ ਅਫਰੀਕਾ ਲਈ ਸ਼ਾਨਦਾਰ ਬੱਲੇਬਾਜੀ ਕੀਤੀ ਹੈ। ਉਨ੍ਹਾਂ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂਅ 10 ਟੀ20 ਮੈਚਾਂ ’ਚੋਂ 292 ਦੌੜਾਂ ਹਨ। ਇਸ ’ਚ 2 ਅਰਧ ਸੈਂਕੜੇ ਸ਼ਾਮਲ ਹਨ। ਹਾਲਾਂਕਿ ਇਸ ਵਿਸ਼ਵ ਕੱਪ ਦੇ 2 ਮੈਚਾਂ ’ਚ ਉਹ ਸਿਰਫ 7 ਦੌੜਾਂ ਹੀ ਬਣਾ ਸਕੇ। (SA vs BAN)

ਇਹ ਵੀ ਪੜ੍ਹੋ : Kangana Ranaut Case: ਸੀਐਮ ਮਾਨ ਦਾ ਆਇਆ ਪਹਿਲਾ ਬਿਆਨ

ਓਟਨੀਲ ਬਾਰਟਮੈਨ : ਪਿਛਲੇ 12 ਮਹੀਨਿਆਂ ’ਚ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਬਾਰਟਮੈਨ ਨੇ ਇਸ ਦੌਰਾਨ 3 ਮੈਚਾਂ ’ਚ 8 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 2 ਮੈਚਾਂ ’ਚ 5 ਵਿਕਟਾਂ ਲਈਆਂ। (SA vs BAN)

ਬੰਗਲਾਦੇਸ਼ | SA vs BAN

ਤੌਹੀਦ ਹਿਰਦੈ : ਤੌਹੀਦ ਪਿਛਲੇ 12 ਮਹੀਨਿਆਂ ’ਚ ਟੀਮ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 17 ਮੈਚਾਂ ’ਚ 404 ਦੌੜਾਂ ਬਣਾਈਆਂ ਹਨ, ਜਿਸ ’ਚ 2 ਅਰਧ ਸੈਂਕੜੇ ਸ਼ਾਮਲ ਹਨ। ਇਸ ਵਿਸ਼ਵ ਕੱਪ ’ਚ ਵੀ ਉਹ ਟੀਮ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਪਿਛਲੇ ਮੈਚ ’ਚ 40 ਦੌੜਾਂ ਦੀ ਪਾਰੀ ਖੇਡੀ ਸੀ।

ਮੁਸਤਫਿਜੁਰ ਰਹਿਮਾਨ : ਬੰਗਲਾਦੇਸ਼ ਦੇ ਤਜਰਬੇਕਾਰ ਗੇਂਦਬਾਜ ਮੁਸਤਫਿਜੁਰ ਰਹਿਮਾਨ ਪਿਛਲੇ 12 ਮਹੀਨਿਆਂ ’ਚ ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਰਹੇ ਹਨ। ਉਨ੍ਹਾਂ ਨੇ 14 ਮੈਚਾਂ ’ਚ 23 ਵਿਕਟਾਂ ਲਈਆਂ ਹਨ। ਇਸ ਵਿਸ਼ਵ ਕੱਪ ’ਚ ਵੀ ਉਹ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਹਨ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ 3 ਵਿਕਟਾਂ ਲੈ ਕੇ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। (SA vs BAN)

ਮੌਸਮ ਸਬੰਧੀ ਰਿਪੋਰਟ | SA vs BAN

ਮੈਚ ਵਾਲੇ ਦਿਨ ਭਾਵ 10 ਜੂਨ ਨੂੰ ਨਿਊਯਾਰਕ ਦਾ ਮੌਸਮ ਬਹੁਤ ਵਧੀਆ ਰਹੇਗਾ। ਦਿਨ ਭਰ ਥੋੜੀ ਧੁੱਪ ਦੇ ਨਾਲ ਬੱਦਲ ਛਾਏ ਰਹਿਣਗੇ। ਕੁਝ ਥਾਵਾਂ ’ਤੇ ਮੀਂਹ ਦੀ ਸੰਭਾਵਨਾ ਵੀ ਹੈ, ਪਰ ਸਿਰਫ 4 ਫੀਸਦੀ ਹੀ ਮੀਂਹ ਦੀ ਸੰਭਾਵਨਾ ਹੈ। ਸੋਮਵਾਰ ਨੂੰ ਇੱਥੇ ਤਾਪਮਾਨ 24 ਤੋਂ 15 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। (SA vs BAN)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SA vs BAN

ਦੱਖਣੀ ਅਫਰੀਕਾ : ਏਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਰੀਜਾ ਹੈਂਡਰਿਕਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਯੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟੀ ਅਤੇ ਓਟਨੀਲ ਬਾਰਟਮੈਨ।

ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜੀਦ ਹਸਨ, ਸੌਮਿਆ ਸਰਕਾਰ, ਲਿਟਨ ਦਾਸ (ਵਿਕਟਕੀਪਰ), ਤੌਹੀਦ ਹਰੀਦੌਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸਾਦ ਹੁਸੈਨ, ਤਸਕੀਨ ਅਹਿਮਦ, ਮੁਸਤਫਿਜੁਰ ਰਹਿਮਾਨ ਤੇ ਤਨਜੀਮ ਹਸਨ ਸ਼ਾਕਿਬ।

ਬੰਗਲਾਦੇਸ਼ 233 ’ਤੇ ਆਲਆਊਟ, South Africa ਦੀ ਇੱਕ ਹੋਰ ਵੱਡੀ ਜਿੱਤ
ਡੀ ਕਾਕ ਨੇ ਖੇਡੀ ਸੀ ਤੂਫਾਨੀ ਪਾਰੀ | SA Vs BAN

ਬੰਗਲਾਦੇਸ਼ ਦੇ ਮਹਿਮੂਦੁੱਲਾ ਨੇ ਸਭ ਤੋਂ ਵੱਧ ਦੌੜਾਂ ਬਣਾਇਆਂ | SA Vs BAN

ਮੁੰਬਈ (ਏਜੰਸੀ)। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਕਾਰ ਵਿਸ਼ਵ ਕੱਪ 2023 ਦਾ 23ਵਾਂ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ ਆਪਣੇ 50 ਓਵਰਾਂ ’ਚ 382 ਦੌੜਾਂ ਬਣਾਇਆਂ ਅਤੇ ਬੰਗਲਾਦੇਸ਼ ਨੂੰ ਜਿੱਤ ਲਈ 383 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ। ਅਫਰੀਕਾ ਵੱਲੋਂ ਡੀ ਕਾਕ ਨੇ ਸਭ ਤੋਂ ਜ਼ਿਆਦਾ 174 ਦੌੜਾਂ ਦੀ ਪਾਰੀ ਖੇਡੀ ਅਤੇ ਕਪਤਾਨ ਮਾਰਕਰਮ ਅਤੇ ਕਲਾਸੇਨ ਨੇ ਅਰਧਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਬਾਅਦ ’ਚ ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ 233 ਦੌੜਾਂ ਬਣਾ ਕੇ ਆਲਆਊਟ ਹੋ ਗਈ। (SA Vs BAN)

ਇਹ ਵੀ ਪੜ੍ਹੋ : ਨੌਜਵਾਨ ਦੇ ਕਤਲ ਮਾਮਲੇ ’ਚ ਚਾਰ ਜਣੇ ਗ੍ਰਿਫਤਾਰ

ਬੰਗਲਾਦੇਸ਼ ਵੱਲੋਂ ਸਭ ਤੋਂ ਜ਼ਿਆਦਾ ਮਹਿਮੂਦੁੱਲਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ। ਉਨ੍ਹਾਂ ਵੱਲੋਂ ਸੈਂਕੜੇ ਵਾਲੀ ਪਾਰੀ ਖੇਡੀ ਗਈ ਅਤੇ 111 ਦੌੜਾਂ ਬਣਾਇਆਂ। ਜ਼ਿਕਰਯੋਗ ਹੈ ਕਿ ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ ਨੇ ਸੰਭਲ ਕੇ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਥੋੜੀ ਹੌਲੀ ਸ਼ੁਰੂਆਤ ਦਿੱਤੀ। ਬੰਗਲਾਦੇਸ਼ ਆਪਣੇ ਸ਼ੁਰੂਆਤੀ 6 ਓਵਰਾਂ ’ਚ ਬਿਨ੍ਹਾਂ ਕੋਈ ਵਿਕਟ ਗੁਆਏ 30 ਦੌੜਾਂ ਬਣਾ ਚੁਕਿਆ ਸੀ ਪਰ ਉਸ ਨੇ ਅਗਲੇ ਚਾਰ ਓਵਰਾਂ ’ਚ 5 ਦੌੜਾਂ ਹੀ ਬਣਾਇਆਂ ਅਤੇ ਆਪਣੀਆਂ 3 ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ। ਸੱਤਵੇਂ ਓਵਰ ’ਚ ਮਾਰਕੋ ਯਾਨਸਨ ਨੇ ਲਗਾਤਾਰ ਦੋ ਗੇਂਦਾਂ ’ਤੇ ਦੋ ਵਿਕਟਾਂ ਲਈਆਂ। (SA Vs BAN)

ਉਨ੍ਹਾਂ ਨੇ ਤੰਜਿਦ ਹਸਨ 12 ਅਤੇ ਨਜਸੁਲ ਹਸਲ ਸ਼ਾਂਤੋ ਨੂੰ 0 ’ਤੇ ਹੀ ਵਾਪਸ ਭੇਜ ਦਿੱਤਾ। ਬੰਗਲਾਦੇਸ਼ ਇਨ੍ਹਾਂ ਝੱਟਕਿਆਂ ਤੋਂ ਅਜੇ ਠੀਕ ਹੀ ਨਹੀਂ ਸੀ ਕਿ ਅਗਲੇ ਹੀ ਓਵਰ ’ਚ ਕਪਤਾਨ ਸ਼ਾਕਿਬ ਅਲ ਹਸਨ ਆਉਟ ਹੋ ਗਏ। ਉਸ ਸਮੇਂ ਟੀਮ ਦਾ ਸਕੋਰ 10 ਓਵਰਾਂ ’ਚ 3 ਵਿਕਟਾਂ ਗੁਆ ਕੇ ਸਿਰਫ 35 ਦੌੜਾਂ ਦਾ ਸੀ। ਉਧਰ ਦੱਖਣੀ ਅਫਰੀਕਾ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ’ਚ 8ਵੀਂ ਵਾਰ 350 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ। ਦੱਖਣੀ ਅਫਰੀਕਾ ਵੱਲੋਂ ਡੀ ਕਾਰ ਨੇ 174 ਦੌੜਾਂ, ਕਪਤਾਨ ਮਾਰਕ੍ਰਮ ਨੇ 60 ਅਤੇ ਕਲਾਸੇਨ ਨੇ 90 ਦੌੜਾਂ ਦੀ ਪਾਰੀ ਖੇਡੀ। (SA Vs BAN)

ਕੁਇੰਟਨ De Kock ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝੇ, South Africa ਦਾ ਵੱਡਾ ਸਕੋਰ
ਕੁਇੰਟਨ ਡੀ ਕਾਕ ਦੀ 174 ਦੌੜਾਂ ਤੂਫਾਨੀ ਦੀ ਪਾਰੀ | SA Vs BAN

ਹੈਨਰੀ ਅਤੇ ਮਾਰਕਰਮ ਦੇ ਅਰਧਸੈਂਕੜੇ | SA Vs BAN

ਬੰਗਲਾਦੇਸ਼ ਨੂੰ ਮਿਲਿਆ ਵੱਡਾ ਟੀਚਾ | SA Vs BAN

ਮੁੰਬਈ (ਏਜੰਸੀ)। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਕਾਰ ਵਿਸ਼ਵ ਕੱਪ 2023 ਦਾ 23ਵਾਂ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ ਆਪਣੇ 50 ਓਵਰਾਂ ’ਚ 5 ਵਿਕਟਾਂ ਗੁਆ ਕੇ 382 ਦੌੜਾਂ ਦਾ ਸਕੋਰ ਬਣਾਇਆ ਹੈ ਅਤੇ ਬੰਗਲਾਦੇਸ਼ ਨੂੰ ਜਿੱਤ ਲਈ 383 ਦੌੜਾਂ ਦਾ ਵੱਡਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਵੱਲੋਂ ਵਿਕਟਕੀਪਰ ਅਤੇ ਓਪਨਰ ਬੱਲੇਬਾਜ਼ ਡੀ ਕਾਕ ਨੇ ਤੂਫਾਨੀ ਪਾਰੀ ਖੇਡੀ, ਉਨ੍ਹਾਂ ਨੇ 140 ਗੇਂਦਾਂ ਦਾ ਸਾਹਮਣਾ ਕੀਤਾ ਅਤੇ 174 ਦੌੜਾਂ ਬਣਾਇਆਂ। ਉਨ੍ਹਾਂ ਦੇ ਨਾਲ ਕਪਤਾਨ ਮਾਰਕਰਮ ਨੇ 60 ਦੌੜਾਂ ਬਣਾਇਆਂ ਜਦਕਿ ਹੈਨਰਿਕ ਕਲਾਸੇਨ ਨੇ 90 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਬੰਗਲਾਦੇਸ਼ ਵੱਲੋਂ ਹਸਨ ਮਹਿਮੂਦ ਨੇ ਸਭ ਤੋਂ ਵੱਧ 2 ਵਿਕਟਾਂ ਹਾਸਲ ਹੋਇਆਂ। (SA Vs BAN)

ਇਹ ਵੀ ਪੜ੍ਹੋ : ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਰੈੱਡ ਐਂਟਰੀ

ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਸੀ। ਪਾਵਰਪਲੇ ’ਚ ਦੱਖਣੀ ਅਫਰੀਕਾ ਦੀਆਂ 2 ਵਿਕਟਾਂ ਡਿੱਗ ਗਈਆਂ ਸਨ। ਉਸ ਤੋਂ ਬਾਅਦ ਡੀ ਕਾਕ ਨੇ ਕਪਤਾਨ ਮਾਰਕਰਮ ਨਾਲ ਆਪਣੀ ਟੀਮ ਨੂੰ ਸੰਭਾਲਿਆ ਅਤੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਨੇ 11 ਤੋਂ 30 ਓਵਰਾਂ ’ਚ 121 ਦੌੜਾਂ ਦੀ ਸਾਂਝੇਦਾਰੀ ਕੀਤੀ। 30 ਓਵਰਾਂ ਦੀ ਸਮਾਪਤੀ ਤੱਕ ਦੱਖਣੀ ਅਫਰੀਕਾ ਦਾ ਸਕੋਰ 165 ਦੌੜਾਂ ਦਾ ਸੀ । ਦੱਸ ਦੇਈਏ ਕਿ ਦੱਖਣੀ ਅਫਰੀਕਾ ਦੇ ਡੀ ਕਾਕ ਦਾ ਇਸ ਵਿਸ਼ਵ ਕੱਪ ’ਚ ਇਹ ਤੀਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਹ ਸ੍ਰੀਲੰਕਾਂ ਅਤੇ ਅਸਟਰੇਲੀਆ ਖਿਲਾਫ ਦੋ ਸੈਂਕੜਾ ਲਾ ਚੁੱਕੇ ਹਨ ਅਤੇ ਇਹ ਉਨ੍ਹਾਂ ਦਾ ਤੀਜਾ ਸੈਂਕੜਾ ਹੈ। (SA Vs BAN)

ਉਨ੍ਹਾਂ ਦਾ ਇੱਕਰੋਜ਼ਾ ਫਾਰਮੈਟ ’ਚ ਇਹ 20ਵਾਂ ਸੈਂਕੜਾ ਹੈ। ਇਸ ਦੇ ਨਾਲ ਹੀ ਉਹ ਇੱਕਰੋਜ਼ਾ ਮੈਚਾਂ ’ਚ ਸਭ ਤੋਂ ਤੇਜ਼ 20 ਸੈਂਕੜੇ ਲਾਉਣ ਵਾਲਿਆਂ ਦੀ ਸੂਚੀ ’ਚ ਚੌਥੇ ਨੰਬਰ ’ਤੇ ਹਨ। ਪਹਿਲੇ ਨੰਬਰ ’ਤੇ ਦੱਖਣੀ ਅਫਰੀਕਾ ਦੇ ਹੀ ਅਮਲਾ ਹਨ ਅਤੇ ਦੂਜੇ ਨੰਬਰ ’ਤੇ ਭਾਰਤ ਦੇ ਵਿਰਾਟ ਕੋਹਲੀ ਹਨ। ਤੀਜੇ ਨੰਬਰ ’ਤੇ ਅਸਟਰੇਲੀਆ ਦੇ ਡੇਵਿਡ ਵਾਰਨਰ ਹਨ। ਡੀ ਕਾਕ ਨੇ ਆਪਣੀ 150ਵੀਂ ਪਾਰੀ ’ਚ ਇਹ ਕਾਰਨਾਮਾ ਕੀਤਾ ਹੈ। (SA Vs BAN)