Happy Dussehra - Sach Kahoon Punjabi
Dussehra ’ਤੇ ਵਿਸ਼ੇਸ਼ : ਰਾਵਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਪੁਤਲੇ ਵੀ ਫੂਕੀਏ
Dussehra: ਹਰ ਸਾਲ ਅਸੀਂ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ (ਰਾਵਣ ਦਾ ਭਰਾ) ਅਤੇ ਮੇਘਨਾਥ (ਰਾਵਣ ਦਾ ਪੁੱਤ) ਦੇ ਪੁਤਲੇ ਸਾੜਦੇ ਹਾਂ ਅਤੇ ਇਸ ਨੂੰ ਬਦੀ ਉੱਪਰ ਨੇਕੀ ਦੀ ਜਿੱਤ ਐਲਾਨਦੇ ਹਾਂ। ਪਰ ਜੇਕਰ ਅਸੀਂ ਆਪਣੇ ਸਮਾਜਿਕ ਵਰਤਾਰਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਨ੍ਹਾਂ ਵਿਚ ਅਜੇ ਵੀ ਬਦੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਹੈ। ਕਹਿਣ ਨੂੰ ਤਾਂ ਅਸੀਂ ਇੱਕਵੀਂ ਸਦੀ ਵਿਚ ਵਿਚਰ ਰਹੇ ਹਾਂ ਪਰ ਮਾਨਸਿਕ ਪੱਖੋਂ ਅੱਜੇ ਵੀ ਡਾਵਾਂਡੋਲ ਹੀ ਹੋਏ ਫਿਰ ਰਹੇ ਹਾਂ। ਦੁਸਹਿਰੇ ਵਾਲੇ ਦਿਨ ਰਾਵਣ ਦੀ ਬੁਰਾਈ ਤਾਂ ਚਿਤਵ ਲੈਂਦੇ ਹਾਂ ਪਰ ਜਿਹੜੀਆਂ ਬੁਰਾਈਆਂ/ਬਦੀਆਂ ਅਸੀਂ ਸੁੱਤੇ-ਸਿੱਧ ਹੀ ਕਰ ਜਾਂਦੇ ਹਾਂ ਉਨ੍ਹਾਂ ਵੱਲੋਂ (ਜਾਣ-ਬੁੱਝ) ਬੇਧਿਆਨੇ ਹੋਏ ਰਹਿੰਦੇ ਹਾਂ। ਇੱਥੇ ਇੱਕ ਵਿਡੰਬਨਾ ਇਹ ਵੀ ਹੈ ਕਿ ਅਸੀਂ ਆਪਣੀ ਬੁਰਾਈ ਨੂੰ ਚੰਗਿਆਈ ਦੀ ਚਾਸ਼ਣੀ ਵਿਚ ਭਿਉਂ ਕੇ ਇਸ ਤਰ੍ਹਾਂ ਪੇਸ਼ ਕਰਦੇ/ਦਿਖਾਉਂਦੇ ਹਾਂ ਕਿ ਓਪਰੀ ਨਜ਼ਰੇ ਦੇਖਿਆਂ ਕਿਸੇ ਨੂੰ ਉਹ ਬੁਰਾਈ ਨਜ਼ਰ ਹੀ ਨਹੀਂ ਆਉਂਦੀ।
ਰਾਵਣ ਦੇ ਪੁਤਲਿਆਂ ਨੂੰ ਸਾੜਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ
ਸਿਧਾਂਤਕ ਅਤੇ ਵਿਹਾਰਕ ਪੱਖੋਂ ਸਾਡਾ ਜੀਵਨ ਵਡੇਰੀਆਂ ਵਿੱਥਾਂ ਦਾ ਸ਼ਿਕਾਰ ਹੋਈ ਜਾ ਰਿਹਾ ਹੈ। ਸਾਡੇ ਵਿਚੋਂ ਬਹੁਤਿਆਂ ਦੀ ਹਯਾਤੀ ਦਾ ਅਮਲੀ ਪੱਖ ‘ਹਾਥੀ ਦੇ ਦੰਦਾਂ’ ਵਰਗਾ ਹੋਇਆ ਪਿਆ ਹੈ। ਅਸੀਂ ਜੋ ਕਹਿੰਦੇ ਹਾਂ ਕਰਦੇ ਨਹੀਂ ਅਤੇ ਜੋ ਕਰਦੇ ਹਾਂ ਉਹ ਛੇਤੀ ਕੀਤਿਆਂ ਕਿਸੇ ਨੂੰ ਕਹਿੰਦੇ ਨਹੀਂ। ਸੱਚੇ ਅਤੇ ਸੁੱਚੇ ਜੀਵਨ ਦੀ ਹਾਮੀ ਸਾਡੇ ਗੁਰੂਆਂ-ਪੀਰਾਂ ਨੇ ਖੁੱਲ੍ਹ ਕੇ ਭਰੀ ਹੈ ਪਰ ਸਾਡੇ ਵੱਲੋਂ ਅਜੇ ਵੀ ਇਸ ਜੀਵਨ ਦੀ ਪੂਰਨ ਹਮਾਇਤ ਨਹੀਂ ਕੀਤੀ ਜਾ ਰਹੀ।
ਆਪਣੇ ਨਿੱਜੀ ਅਤੇ ਪਰਿਵਾਰਕ ਹਿੱਤਾਂ ਨੂੰ ਪਿਆਰਦਿਆਂ ਅਸੀਂ ਅਕਸਰ ਹੀ ਝੂਠ ਅਤੇ ਜੂਠ ਦਾ ਸਹਾਰਾ ਲੈ ਲੈਂਦੇ ਹਾਂ ਅਤੇ ਮਹਾਂਪੁਰਖਾਂ ਦੇ ਬਚਨਾਂ ਤੋਂ ਬੇਮੁੱਖ ਹੋ ਜਾਂਦੇ ਹਾਂ। ਸਾਡੇ ਗੁਰੁੂ ਸਾਹਿਬਾਨ ਨੇ ਹਉਮੈ (ਹੰਕਾਰ) ਨੂੰ ਦੀਰਘ ਰੋਗ ਕਹਿ ਕੇ ਇਸ ਤੋਂ ਬਚਣ ਲਈ ਉਪਦੇਸ਼ਿਆ ਹੈ ਪਰ ਅਸੀਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਸਿਰਫ ਸੁਣਨ-ਸੁਣਾਉਣ ਤੱਕ ਹੀ ਸੀਮਤ ਕਰ ਛੱਡਦੇ ਹਾਂ। ਕਈ ਮਾਮਲਿਆਂ ਵਿਚ ਸਾਡੀ ਹਉਮੈ/ਹੰਕਾਰ ਦਾ ਕੱਦ ਰਾਵਣ ਦੇ ਹੰਕਾਰ ਤੋਂ ਕਿਤੇ ਵੱਡਾ ਨਿੱਕਲ ਜਾਂਦਾ ਹੈ ਅਤੇ ਸਾਡੀਆਂ ਬਦੀਆਂ ਉਸ ਤੋਂ ਵੀ ਕਈ ਗੁਣਾ ਭਾਰੀਆਂ ਸਾਬਤ ਹੁੰਦੀਆਂ ਹਨ। Dussehra
ਕਿਸੇ ਦੇ ਦੁੱਖ਼ ਨੂੰ ਵੰਡਾਉਣ ਜਾਂ ਘਟਾਉਣ ਦੀ ਭਾਵਨਾ ਸਾਡੇ ਵਿਚੋਂ ਕਾਫੀ ਹੱਦ ਤੱਕ ਮਨਫ਼ੀ ਹੋ ਚੁੱਕੀ ਹੈ। ਦੁੱਖ ਨੂੰ ਵੰਡਉਣਾ ਤਾਂ ਇੱਕ ਪਾਸੇ ਰਿਹਾ ਅਸੀਂ ਤਾਂ ਕਈ ਵਾਰ ਦੂਜਿਆਂ ਦੇ ਦੁੱਖ ਵਿਚ ਵੀ ਸੁੱਖ ਮਹਿਸੂਸਣ ਲੱਗ ਪੈਂਦੇ ਹਾਂ। ਰਾਵਣ ਦੇ ਪੁਤਲਿਆਂ ਨੂੰ ਸਾੜਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਸਾਡੇ ਆਪਣੇ ਕਿਰਦਾਰਾਂ ਵਿਚ ਕਿਧਰੇ ਕੋਈ ਛੇਕ ਤਾਂ ਨਹੀਂ, ਜੇਕਰ ਹੈ ਤਾਂ ਫਿਰ ਸਾਡੀ ਸਾਂਝ ਛਾਣਨੀ ਨਾਲ ਜੁੜਦੀ ਹੈ ਛੱਜ ਨਾਲ ਨਹੀਂ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਕਣਕ ਦੇ ਬੀਜਾਂ ’ਤੇ ਸਬਸਿਡੀ ਖਤਮ, ਕਿਸਾਨਾਂ ’ਤੇ ਪਵੇਗਾ ਕਰੋੜਾਂ ਰੁਪਏ ਦਾ ਭਾਰ
ਛਾਣਨੀ ਵਰਗਾ ਕਿਰਦਾਰ ਲੈ ਕੇ ਅਸੀਂ ਛੱਜ ਵਰਗੀ ਆਵਾਜ਼ ਕੱਢਣ ਦਾ ਹੱਕ ਨਹੀਂ ਰੱਖਦੇ। ਦੁਸਹਿਰੇ ਵਾਲੇ ਦਿਨ ਰਾਵਣ ਅਤੇ ਉਸ ਦੇ ਸਹਿਯੋਗੀਆਂ ਦੇ ਵੱਡੇ-ਵੱਡੇ ਪੁਤਲਿਆਂ ਨੂੰ ਸਾੜ ਕੇ ਬਦੀ ਉੱਪਰ ਨੇਕੀ ਨੂੰ ਭਾਰੂ ਹੁੰਦੀ ਤਾਂ ਦਿਖਾ ਦਿੰਦੇ ਹਾਂ ਪਰ ਆਪਣੇ ਅੰਦਰਲੇ ਰਾਵਣਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ (ਪਵਿੱਤਰ ਗੁਰਬਾਣੀ ਅਨੁਸਾਰ ਪੰਜ ਚੋਰਾਂ) ਨੂੰ ਅਗਨ-ਭੇਟ ਨਹੀਂ ਹੋਣ ਦਿੰਦੇ ਕਿਉਂਕਿ ਇਨ੍ਹਾਂ ਨੂੰ ਅਸੀਂ ਮੁੱਢ ਤੋਂ ਹੀ ਆਪਣੇ ਹਿੱਤਕਾਰੀ ਮੰਨਦੇ ਆ ਰਹੇ ਹਾਂ ਅਤੇ ਆਪਣੇ ਸਵਰਥਾਂ ਦੀ ਸਿੱਧੀ ਤੱਕ ਮੰਨਦੇ ਰਹਾਂਗੇ।
ਸਦੀਆਂ ਤੋਂ ਚੱਲਦੀ ਆ ਰਹੀ ਰਿਵਾਇਤ ਨੂੰ ਮੋਢਾ ਦੇਈ ਰੱਖਣ ਨਾਲੋਂ ਸਾਨੂੰ ਆਪਣੇ ਕਾਰ-ਵਿਹਾਰ ਨੂੰ ਤਰਕਸੰਗਤ ਬਣਾਉਣਾ ਚਾਹੀਦਾ ਹੈ ਅਤੇ ਲੋਕ ਦਿਖਾਵੇ ਦੀ ਸਾੜ-ਫੂਕ ਨਾਲੋਂ ਸਾਨੂੰ ਆਪਣੇ ਸਮਾਜ ਵਿਚਲੀਆਂ ਬੁਰਾਈਆਂ/ਬਦੀਆਂ ਜਿਵੇਂ ਭਿ੍ਰਸ਼ਟਾਚਾਰ, ਭਰੂਣ ਹੱਤਿਆ, ਗ਼ਰੀਬੀ, ਅਨਪੜ੍ਹਤਾ, ਰਿਸ਼ਵਤਖ਼ੋਰੀ ਅਤੇ ਜ਼ਬਰ ਜਨਾਹ ਆਦਿ ਨੂੰ ਸਾੜਨ/ਖ਼ਤਮ ਕਰਨ ਲਈ ਤੀਲੀ ਤਿਆਰ ਰੱਖਣੀ ਚਾਹੀਦੀ ਹੈ ਤਾਂ ਜੋ ਸਹੀ ਅਰਥਾਂ ਵਿਚ ਅਸੀਂ ਇਨ੍ਹਾਂ ਰਾਵਣ ਰੂਪੀ ਵਿਕਰਾਲ ਬਿਮਾਰੀਆਂ ਉਰਫ਼ ਬੁਰਾਈਆਂ ਤੋਂ ਦੇਸ਼ ਦੇ ਆਮ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰ ਸਕੀਏ ਅਤੇ ਦੁਸਹਿਰੇ ਦਾ ਅਸਲੀ ਅਨੰਦ ਲੈ ਸਕੀਏ। Dussehra
ਰਮੇਸ਼ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਇਸ ਦੁਸਹਿਰੇ ਅੰਦਰਲੀਆਂ ਬੁਰਾਈਆਂ ਸਾੜੀਏ!
ਭਾਰਤ ਪੀਰਾਂ, ਫਕੀਰਾਂ ਦੀ ਧਰਤੀ ਹੈ। ਇਸ ਦੀ ਜਰਖੇਜ਼ ਜ਼ਮੀਨ ਵਿੱਚੋਂ ਅਜਿਹੇ ਬਹੁਤ ਸਾਰੇ ਪੀਰਾਂ, ਫਕੀਰਾਂ, ਪੈਗੰਬਰਾਂ ਅਤੇ ਬਹਾਦਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਇਸ ਦਾ ਨਾਂਅ ਪੂਰੀ ਦੁਨੀਆਂ ਵਿੱਚ ਚਮਕਾ ਦਿੱਤਾ। ਹਰ ਦਿਨ ਭਾਰਤ ਦੇ ਕਿਸੇ ਨਾ ਕਿਸੇ ਸਥਾਨ ’ਤੇ ਕਿਸੇ ਨਾ ਕਿਸੇ ਪੀਰ, ਪੈਗੰਬਰ, ਸੰਤ ਤੇ ਸ਼ਹੀਦਾਂ ਦੀ ਯਾਦ ਵਿੱਚ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਹ ਮੇਲੇ ਅਤੇ ਤਿਉਹਾਰ ਸੱਚਾਈ, ਪ੍ਰੇਮ, ਭਾਈਚਾਰਕ ਸਾਂਝ ਅਤੇ ਬੁਰਾਈ ਦੇ ਅੰਤ ਹੋਣ ਦਾ ਪ੍ਰਤੀਕ ਹੁੰਦੇ ਹਨ। ਇਨ੍ਹਾਂ ਹੀ ਤਿਉਹਾਰਾਂ ਵਿੱਚੋਂ ਇੱਕ ਹੈ ਦੁਸਹਿਰੇ ਦਾ ਤਿਉਹਾਰ। (Happy Dussehra)
ਦੁਸਹਿਰੇ ਦਾ ਤਿਉਹਾਰ ਜੋ ਕਿ ਕੱਤਕ ਮਹੀਨੇ ਵਿੱਚ ਨੌਂ ਨਰਾਤਿਆਂ ਤੋਂ ਬਾਅਦ ਦਸਵੀਂ ਵਾਲੇ ਦਿਨ ਮਨਾਇਆ ਜਾਂਦਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ਮਨਾਉਣ ਦਾ ਮੁੱਖ ਅਤੇ ਇਤਿਹਾਸਕ ਕਾਰਨ ਅਯੁੱਧਿਆ ਦੇ ਰਾਜਾ ਭਗਵਾਨ ਰਾਮਚੰਦਰ ਦਾ ਲੰਕਾ ਵਿੱਚ ਜਾ ਕੇ ਹੰਕਾਰੀ ਰਾਵਣ ਦਾ ਅੰਤ ਕਰਕੇ ਮਾਤਾ ਸੀਤਾ ਨੂੰ ਜ਼ੁਲਮ ਦੇ ਰਾਜ ਵਿੱਚੋਂ ਅਜ਼ਾਦ ਕਰਵਾਉਣਾ ਹੈ।
ਔਰਤ ਦੇ ਸਨਮਾਨ ਨੂੰ ਠੇਸ
ਹੁਣ ਜੇਕਰ ਅਸੀਂ ਅਜੋਕੇ ਸਮੇਂ ਨੂੰ ਭਗਵਾਨ ਰਾਮਚੰਦਰ ਦੇ ਸਮੇਂ ਨਾਲ ਤੁਲਨਾ ਕਰਕੇ ਦੇਖੀਏ ਤਾਂ ਜਮੀਨ-ਅਸਮਾਨ ਦਾ ਅੰਤਰ ਦੇਖਣ ਨੂੰ ਮਿਲਦਾ ਹੈ। ਇੱਕ ਭਗਵਾਨ ਰਾਮ ਚੰਦਰ ਜੀ ਸਨ ਜਿਨ੍ਹਾਂ ਆਪਣੀ ਪਤਨੀ ਲਈ ਅਨਿਆਂ ਅਤੇ ਜ਼ੁਲਮ ਖ਼ਿਲਾਫ ਆਵਾਜ ਬੁਲੰਦ ਕਰਕੇ ਯੁੱਧ ਕੀਤਾ, ਦੂਜੇ ਪਾਸੇ ਇੱਕ ਅਜੋਕਾ ਮਨੁੱਖ ਹੈ ਜੋ ਔਰਤ ਨੂੰ ਆਪਣੀ ਜਗੀਰ ਸਮਝਦਾ ਹੋਇਆ ਉਸ ’ਤੇ ਤਸ਼ੱਦਦ ਢਾਹੁੰਦਾ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਹਰ ਰੋਜ਼ ਅਜਿਹੀਆਂ ਹਜਾਰਾਂ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਔਰਤ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਹੋਈਆਂ ਉਸ ਨੂੰ ਸਮਾਜਿਕ ਅਤੇ ਮਾਨਸਿਕ ਪੱਖੋਂ ਕਮਜੋਰ ਬਣਾਉਂਦੀਆਂ ਹਨ।
ਦਿੱਲੀ, ਕਠੂਆ ਅਤੇ ਮਨੀਪੁਰ ਵਿਚ ਵਾਪਰੀਆਂ ਅਣਮਨੁੱਖੀ ਘਟਨਾਵਾਂ ਅਜੇ ਵੀ ਤਰੋਤਾਜਾ ਹਨ ਜਿਨ੍ਹਾਂ ਦੇ ਜਖਮਾਂ ਨੂੰ ਭੁਲਾਉਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਜਾਪਦਾ ਹੈ। ਇੱਕ ਪਾਸੇ ਤਾਂ ਜਿੱਥੇ ਨਰਾਤਿਆਂ ਵਿੱਚ ਔਰਤ ਨੂੰ ਕੰਜਕਾਂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ਜਦਕਿ ਦੂਜੇ ਪਾਸੇ ਔਰਤ ਨੂੰ ਹੀ ਬੇਪਰਦ ਕਰਕੇ ਬਜ਼ਾਰਾਂ ਅਤੇ ਜਲੂਸਾਂ ਵਿੱਚ ਘੁਮਾਇਆ ਜਾਂਦਾ ਹੈ। ਅਸੀਂ ਪੜ੍ਹਦੇ ਜ਼ਰੂਰ ਹਾਂ ਪਰ ਚਿੰਤਨ ਨਹੀਂ ਕਰਦੇ। ਅਮਲਾਂ ਤੋਂ ਬਗੈਰ ਗਿਆਨ ਭਾਰ ਹੈ।
ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਐ | Happy Dussehra
ਦੁਸਹਿਰੇ ’ਤੇ ਜਦੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਤਾਂ ਅੱਛਾਈ ਦੀ ਬੁਰਾਈ ’ਤੇ ਜਿੱਤ ਦੀਆਂ ਬਹੁਤ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਬੁਰਾਈ ਦਾ ਖਾਤਮਾ ਹੋਇਆ ਕਿੱਥੇ ਹੈ? ਇਹ ਰਾਵਣ ਤਾਂ ਸਦੀਆਂ ਪਹਿਲਾਂ ਸਾੜਿਆ ਜਾ ਚੁੱਕਾ ਹੈ, ਇਸ ਨੂੰ ਵਾਰ-ਵਾਰ ਸਾੜਨ ਦਾ ਕੀ ਫਾਇਦਾ? ਜੇਕਰ ਅਸੀਂ ਸਾੜਨਾ ਹੀ ਹੈ ਤਾਂ ਆਪਣੇ ਸਰੀਰ, ਆਪਣੇ ਦਿਮਾਗ ਵਿਚਲਾ ਰਾਵਣ ਸਾੜੀਏ ਜੋ ਸਾਡੇ ਵਿੱਚ ਬੁਰਾਈ ਅਤੇ ਨਫਰਤ ਦੇ ਬੀਜ ਪੈਦਾ ਕਰਦਾ ਹੈ। ਇਹ ਨਫਰਤ ਦਾ ਬੀਜ ਵੱਡਾ ਹੋ ਕੇ ਸਾਡੇ ਪਿਆਰ-ਮੁਹੱਬਤ ਅਤੇ ਭਾਈਚਾਰਕ ਸਾਂਝ ਨੂੰ ਦੰਗੇ ਅਤੇ ਮੁਜਾਹਰਿਆਂ ਵਿੱਚ ਬਦਲ ਦਿੰਦਾ ਹੈ ਜਿਨ੍ਹਾਂ ਨੂੰ ਸਾਡੇ ਰਾਜਨੀਤਿਕ ਆਗੂ ਆਪਣੇ ਰਾਜਸੀ ਫਾਇਦਿਆਂ ਅਤੇ ਸੱਤਾ ਦੇ ਲਾਲਚ ਲਈ ਹੋਰ ਹਵਾ ਦੇਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ; ਅੱਜ ਦੇ ਹਾਲਾਤ ਤੇ ਸੰਯੁਕਤ ਰਾਸ਼ਟਰ ਸੰਗਠਨ ਦੀ ਅਹਿਮੀਅਤ
ਭਗਤ ਕਬੀਰ ਜੀ ਦਾ ਸਲੋਕ ਹੈ ‘‘ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਇ, ਜੋ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਇ’’ ਇਸ ਸਲੋਕ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ ਕਿ ਜਦੋਂ ਮੈਂ ਬੁਰਾ ਦੇਖਣ ਨਿੱਕਲਿਆ ਤਾਂ ਮੈਨੂੰ ਕੋਈ ਵੀ ਬੁਰਾ ਨਹੀਂ ਲੱਭਿਆ ਅਤੇ ਜਦੋਂ ਮੈਂ ਲੰਮੀ ਖੋਜ ਕਰਨ ਉਪਰੰਤ ਆਪਣੇ ਅੰਦਰ ਖੋਜ ਕੀਤੀ ਤਾਂ ਮੈਂ ਹੀ ਸਭ ਤੋਂ ਬੁਰਾ ਮਿਲਿਆ। ਬੁਰਾਈ ਦਾ ਅੰਤ ਉਸ ਦਿਨ ਸ਼ੁਰੂ ਹੋਵੇਗਾ ਜਿਸ ਦਿਨ ਅਸੀਂ ਆਪਣੇ ਕੱਪੜਿਆਂ ਦੇ ਨਾਲ-ਨਾਲ ਆਪਣੇ ਮਨ ਅੰਦਰਲੀ ਮੈਲ ਵੀ ਧੋ ਲਵਾਂਗੇ।
ਆਉ! ਵਾਅਦਾ ਕਰੀਏ ਕਿ ਜਿਸ ਦਿਨ ਹੁਣ ਦੁਸਹਿਰੇ ’ਤੇ ਰਾਵਣ ਨੂੰ ਸਾੜਿਆ ਜਾਵੇਗਾ ਉਸ ਦਿਨ ਅਸੀਂ ਵੀ ਆਪਣੇ ਸਰੀਰ ਅੰਦਰਲੇ ਬੁਰਾਈ ਦੇ ਰਾਵਣ ਨੂੰ ਸਾੜ ਕੇ ਸਵਾਹ ਕਰ ਦੇਵਾਂਗੇ ਅਤੇ ਹਮੇਸ਼ਾ ਲਈ ਭੇਦਭਾਵ ਦਾ ਫਰਕ ਮਿਟਾਉਂਦੇ ਹੋਏ ਇੱਕ-ਦੂਜੇ ਨਾਲ ਮੋਹ, ਭਾਈਚਾਰਕ ਅਤੇ ਅਪਣੱਤ ਦੀ ਸਾਂਝ ਬਰਕਰਾਰ ਰੱਖਾਂਗੇ, ਫਿਰ ਹੀ ਸਾਡੇ ਸਾਰਿਆਂ ਦਾ ਦੁਸਹਿਰੇ ਦਾ ਤਿਉਹਾਰ ਮਨਾਉਣ ਦਾ ਮਨੋਰਥ ਪੂਰਾ ਹੋਵੇਗਾ।
ਰਜਵਿੰਦਰ ਪਾਲ ਸ਼ਰਮਾ
ਕਾਲਝਰਾਣੀ, ਬਠਿੰਡਾ
ਮੋ. 70873-67969
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਨਾਤਨ ਧਰਮ ਕਮੇਟੀ ਸੈਕਟਰ 46 ਵੱਲੋਂ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ
ਚੰਡੀਗੜ (ਐੱਮ ਕੇ ਸ਼ਾਇਨਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਦੀ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ (Happy Dussehra) ਦਾ ਤਿਉਹਾਰ ਸੈਕਟਰ 46 ਸਥਿਤ ਸ਼੍ਰੀ ਸਨਾਤਨ ਧਰਮ ਕਮੇਟੀ ਵੱਲੋਂ ਦੁਸਹਿਰਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸੈਕਟਰ 46 ਦੇ ਸ੍ਰੀ ਸਨਾਤਨ ਧਰਮ ਮੰਦਰ ਵਿਖੇ 24 ਅਕਤੂਬਰ ਨੂੰ ਸੈਕਟਰ ਦੀ ਸਬਜ਼ੀ ਮੰਡੀ ਦੀ ਗਰਾਊਂਡ ਵਿਖੇ ਕਰਵਾਏ ਜਾ ਰਹੇ ਇਸ ਵਿਸ਼ਾਲ ਸਮਾਗਮ ਸਬੰਧੀ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਮੇਟੀ ਦੇ ਮੁੱਖ ਸਰਪ੍ਰਸਤ ਜਤਿੰਦਰ ਭਾਟੀਆ, ਪ੍ਰਿੰਸੀਪਲ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਤੇ ਹੋਰਾਂ ਨੇ ਦਿੱਤੀ।
ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ 26ਵੇਂ ਸਮਾਗਮ ਵਿੱਚ ਇਸ ਵਾਰ ਸੋਨੇ ਦੀ ਲੰਕਾ ਵਿੱਚ ਜਲਾਉਣ ਦੇ ਨਾਲ-ਨਾਲ ਰਾਵਣ ਦੇ ਪੁਤਲੇ ਨੂੰ ਫੂਕਣ ਸਮੇਂ ਰੱਥ ‘ਤੇ ਸਵਾਰ ਰਾਵਣ ਦੇ ਪੁਤਲੇ ਦੀ ਗਰਦਨ ਅਤੇ ਮੂੰਹ ਉਭਰ ਕੇ ਸਾਹਮਣੇ ਆਉਣਗੇ। ਰਾਵਣ ਦੀ ਨਾਭੀ, ਅੰਮ੍ਰਿਤ ਕੁੰਡ ਦੀ ਨਦੀ ਅਤੇ ਸਟੇਜ ਤੋਂ ਰਾਵਣ, ਮੇਘਨਾਦ ਅਤੇ ਕੁੰਭ ਕਰਨ ਦੇ ਪੁਤਲਿਆਂ ਨੂੰ ਦੂਰ ਤੋਂ ਪ੍ਰਕਾਸ਼ ਕਰਨਾ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
ਚੰਡੀਗੜ੍ਹ ਦੇ ਚਾਰ ਵਿਅਕਤੀਆਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ‘ਚੰਡੀਗੜ੍ਹ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ
ਸੂਰਜ ਡੁੱਬਦੇ ਹੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਜਾਵੇਗੀ। ਕਮੇਟੀ ਦੇ ਮੁੱਖ ਸਰਪ੍ਰਸਤ ਜਤਿੰਦਰ ਭਾਟੀਆ ਨੇ ਦੱਸਿਆ ਕਿ ਭਾਵੇਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਚੰਡੀਗੜ੍ਹ ਦੇ ਸਮੁੱਚੇ ਟ੍ਰਾਈਸਿਟੀ ਵਿੱਚ ਸਭ ਤੋਂ ਉੱਚੇ ਹਨ। ਇਸ ਵਾਰ ਫਿਰ ਪੰਚਕੂਲਾ ਅਤੇ ਮੋਹਾਲੀ ਤੋਂ ਵੱਡਾ ਰਾਵਣ ਦਾ ਪੁਤਲਾ 101 ਫੁੱਟ ਉੱਚਾ, ਮੇਘਨਾਦ ਦਾ ਪੁਤਲਾ 90 ਫੁੱਟ ਅਤੇ ਕੁੰਭਕਰਨ ਦਾ ਪੁਤਲਾ 85 ਫੁੱਟ ਉੱਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਵਾਤਾਵਰਣ ਪੱਖੀ ਆਤਿਸ਼ਬਾਜ਼ੀ ਚਲਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਆਤਿਸ਼ਬਾਜ਼ੀ ਹਵਾ ਵਿੱਚ ਹੀ ਚਲਾਈ ਜਾਵੇਗੀ ਤਾਂ ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ। (Happy Dussehra)
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਦੁਸਹਿਰੇ ਮੌਕੇ ਹਰ ਸਾਲ ਦਿੱਤਾ ਜਾਣ ਵਾਲਾ ‘ਚੰਡੀਗੜ੍ਹ ਰਤਨ ਐਵਾਰਡ’ ਇਸ ਲੜੀ ਦੇ ਹਿੱਸੇ ਵਜੋਂ ਇਸ ਸਾਲ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਚਰਨਜੀਤ ਸਿੰਘ ਵਿਰਕ, ਇੰਸਪੈਕਟਰ ਦਵਿੰਦਰ ਸਿੰਘ, ਗੁਰਦੁਆਰਾ ਸ਼੍ਰੀ ਸਿੰਘ ਸਭਾ ਸੈਕਟਰ 46 ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸੁੱਖ ਫਾਊਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਅਮਿਤ ਦੀਵਾਨ ਨੂੰ ਸ਼੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਵੱਲੋਂ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਨੂੰ ‘ਚੰਡੀਗੜ੍ਹ ਰਤਨ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਜੀਡੀਪੀ ਅਤੇ ਹਥਿਆਰਾਂ ਦੀ ਵਿੱਕਰੀ ’ਚ ਵਾਧਾ
ਕਮੇਟੀ ਦੇ ਮੁੱਖ ਸਰਪ੍ਰਸਤ ਜਤਿੰਦਰ ਭਾਟੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਪੁਲੀਸ ਦੇ ਡੀ.ਜੀ.ਪੀ ਸ੍ਰੀ ਪ੍ਰਵੀਰ ਰੰਜਨ ਬਤੌਰ ਮੁੱਖੀ ਹਾਜ਼ਰ ਹੋਣਗੇ।ਇਸ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਇੰਜਨੀਅਰ ਸੀ.ਬੀ.ਓਝਾ, ਨਗਰ ਨਿਗਮ ਦੇ ਚੀਫ਼ ਇੰਜਨੀਅਰ ਐਨ.ਪੀ.ਸ਼ਰਮਾ, ਪ੍ਰਿੰ. ਜੀਜੀਡੀਐਸਡੀ ਕਾਲਜ ਸੈਕਟਰ 32 ਦੇ ਪ੍ਰੋਫੈਸਰ ਅਜੈ ਸ਼ਰਮਾ, ਪੀਜੀਆਈਐਮਈਆਰ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਕੁਮਾਰ ਗੌਰਵ ਧਵਨ, ਖੇਤਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ ਚੰਡੀਗੜ੍ਹ ਪਰਮਪਾਲ ਸਿੰਘ ਮੈਂਗੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਬਕਾ ਚੀਫ ਇੰਜਨੀਅਰ ਕਿਸ਼ਨਜੀਤ ਸਿੰਘ ‘ਗੈਸਟ ਆਫ ਆਨਰ’ ਵਜੋਂ ਹਾਜ਼ਰ ਹੋਣਗੇ।
ਦੁਸਹਿਰਾ ਕਮੇਟੀ ਦੇ ਪ੍ਰਧਾਨ ਨਰਿੰਦਰ ਭਾਟੀਆ ਅਤੇ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸਥਾਨ ‘ਤੇ ਬਣੀ ਵਿਸ਼ੇਸ਼ ਸਟੇਜ ‘ਤੇ ਸ਼੍ਰੀ ਬਾਲਾਜੀ ਪ੍ਰਚਾਰ ਮੰਡਲ ਵੱਲੋਂ ਭਗਵਾਨ ਸ਼੍ਰੀ ਰਾਮ ਅਤੇ ਭਗਵਾਨ ਸ਼੍ਰੀ ਹਮਾਯੂੰ ਦੇ ਭਜਨ ਪੇਸ਼ ਕੀਤੇ ਜਾਣਗੇ।ਇਸ ਦੇ ਨਾਲ ਹੀ ਸੈਕਟਰ ਪਰਸ਼ੂਰਾਮ। -46 ਦੀ ਸ਼੍ਰੀ ਬਦਰੀ ਕੇਦਾਰ ਰਾਮਲੀਲਾ ਕਮੇਟੀ ਦੇ ਕਲਾਕਾਰਾਂ ਵੱਲੋਂ ਪੇਸ਼ ਸ਼੍ਰੀ ਰਾਮ ਸੰਵਾਦ, ਰਾਵਣ-ਸ਼੍ਰੀ ਰਾਮ ਸੰਵਾਦ ਅਤੇ ਸ਼੍ਰੀ ਹਨੂੰਮਾਨ-ਰਾਵਣ ਸੰਵਾਦ ਵੀ ਦਰਸ਼ਕਾਂ ਦਾ ਮਨ ਮੋਹ ਲੈਣਗੇ।
ਡੇਰਾ ਸੱਚਾ ਸੌਦਾ ਨੇ ਲੱਖਾਂ ਪ੍ਰੀਖਿਆਰਥੀਆਂ ਦੀ ਕੀਤੀ ਮੱਦਦ
ਦੁਸਹਿਰਾ ਕਮੇਟੀ ਦੀ ਤਰਫੋਂ ਦੁਸਹਿਰਾ ਮੇਲੇ ਵਿੱਚ ਆਉਣ ਵਾਲੇ ਬੱਚਿਆਂ ਦੇ ਮਨੋਰੰਜਨ ਲਈ ਖਿਡੌਣੇ। ਮਿਕੀ ਮਾਊਸ ਅਤੇ ਡੋਰੇਮੋਨ ਆਦਿ ਵਿਸ਼ੇਸ਼ ਕਾਰਟੂਨ ਕਿਰਦਾਰਾਂ ਦੁਆਰਾ ਬੱਚਿਆਂ ਨੂੰ ਟੌਫੀਆਂ, ਤੀਰ ਦੇ ਨਿਸ਼ਾਨ, ਗਦਾ ਅਤੇ ਤਲਵਾਰਾਂ ਆਦਿ ਵੀ ਵੰਡੀਆਂ ਜਾਣਗੀਆਂ। ਕਮੇਟੀ ਦੇ ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ 24 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਸੈਕਟਰ 46 ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਤੋਂ ਵਿਸ਼ਾਲ ਜਲੂਸ ਕੱਢਿਆ ਜਾਵੇਗਾ, ਜੋ ਕਿ ਸੈਕਟਰ-46 ਦੇ ਇਲਾਕਿਆਂ ਵਿੱਚੋਂ ਦੀ ਲੰਘੇਗਾ। ਸ਼ਾਮ ਕਰੀਬ 4.30 ਵਜੇ ਸਮਾਪਤ ਹੋ ਜਾਵੇਗਾ ਅਤੇ ਦੁਸਹਿਰਾ ਸਮਾਗਮ ਵਾਲੀ ਥਾਂ ‘ਤੇ ਪਹੁੰਚੇਗਾ।
ਦਰਸ਼ਕਾਂ ਦੀ ਸਹੂਲਤ
ਸੁਸ਼ੀਲ ਸੋਵਤ ਨੇ ਝਾਂਕੀ ਬਾਰੇ ਦੱਸਿਆ ਕਿ ਇਸ ਵਾਰ ਰਾਮਾਇਣ ਅਤੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਨਾਲ ਸਬੰਧਤ ਝਾਂਕੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। ਦਰਸ਼ਕਾਂ ਦੀ ਸਹੂਲਤ ਲਈ ਬਾਹਰ 20 ਗੁਣਾ 8 ਫੁੱਟ ਆਕਾਰ ਦੀਆਂ ਤਿੰਨ ਐਲ.ਈ.ਡੀ. ਵੀ ਲਗਾਈਆਂ ਜਾਣਗੀਆਂ। ਸਥਾਨ ਦੇ ਅੰਦਰ ਰਾਵਣ ਦਹਨ ਮੰਤਰ ਦਾ ਜਾਪ ਪੰਡਿਤ ਰਾਹੁਲ ਜੀ, ਪੰਡਿਤ ਗੋਪਾਲ ਜੀ, ਪੰਡਿਤ ਹਰੀ ਕ੍ਰਿਸ਼ਨ ਜੀ ਅਤੇ ਪੰਡਿਤ ਸ਼ੈਲੇਂਦਰ ਜੀ, ਪੂਰਬੀ ਸੈਕਟਰ 46 ਦੇ ਸ਼੍ਰੀ ਸਨਾਤਨ ਧਰਮ ਮੰਦਰ ਦੇ ਪੁਜਾਰੀ ਕਰਨਗੇ।
ਜਤਿੰਦਰ ਭਾਟੀਆ ਨੇ ਫੈਸਲਾ ਕੀਤਾ ਹੈ ਕਿ 10 ਹਜ਼ਾਰ ਦੇ ਕਰੀਬ ਦਰਸ਼ਕਾਂ ਦੇ ਬੈਠਣ ਲਈ ਸਮਾਗਮ ਵਾਲੀ ਥਾਂ ਦੇ ਅੰਦਰ ਕੁਰਸੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਮੇਲੇ ਵਾਲੀ ਥਾਂ ‘ਤੇ ਸੁਰੱਖਿਆ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਲਈ ਚੰਡੀਗੜ੍ਹ ਪੁਲਿਸ ਦੇ ਜਵਾਨਾਂ ਦੇ ਨਾਲ-ਨਾਲ ਨਿੱਜੀ ਸੁਰੱਖਿਆ ਕਰਮਚਾਰੀ ਵੀ ਹਰ ਮੁਹੱਲੇ ‘ਤੇ ਤਾਇਨਾਤ ਰਹਿਣਗੇ। ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਚੰਡੀਗੜ੍ਹ ਨਗਰ ਨਿਗਮ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਨਾਲ-ਨਾਲ ਐਂਬੂਲੈਂਸ ਵੀ ਤਾਇਨਾਤ ਰਹਿਣਗੀਆਂ। ਪੂਰੇ ਪ੍ਰੋਗਰਾਮ ਦੌਰਾਨ ਤੈਨਾਤ ਰਹੇਗਾ।
ਸ਼ਾਨਦਾਰ ਸਮਾਗਮ ਦਾ ਆਨੰਦ
ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਸਮਾਗਮ ਦਾ ਸਿੱਧਾ ਪ੍ਰਸਾਰਣ ਫਾਸਟਵੇਅ ਅਤੇ ਯੂ-ਟਿਊਬ ਚੈਨਲ ‘ਤੇ ਕੀਤਾ ਜਾਵੇਗਾ ਤਾਂ ਜੋ ਜੋ ਲੋਕ ਕਿਸੇ ਕਾਰਨ ਸਮਾਗਮ ਵਾਲੀ ਥਾਂ ‘ਤੇ ਨਹੀਂ ਪਹੁੰਚ ਸਕੇ ਉਹ ਆਪਣੇ ਘਰਾਂ ‘ਚ ਬੈਠ ਕੇ ਇਸ ਸ਼ਾਨਦਾਰ ਸਮਾਗਮ ਦਾ ਆਨੰਦ ਮਾਣ ਸਕਣ। ਸ਼੍ਰੀ ਦੁਸਹਿਰਾ ਕਮੇਟੀ ਦੇ ਮੁੱਖ ਸਰਪ੍ਰਸਤ ਜਤਿੰਦਰ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਪਿਛਲੇ 25 ਸਾਲਾਂ ਤੋਂ ਦੁਸਹਿਰਾ ਮਨਾਉਂਦੀ ਆ ਰਹੀ ਹੈ ਅਤੇ ਇਹ ਉਨ੍ਹਾਂ ਦਾ 26ਵਾਂ ਸਮਾਗਮ ਹੈ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਆਕਰਸ਼ਣ ਅਤੇ ਵਿਸ਼ੇਸ਼ ਪ੍ਰਬੰਧਾਂ ਕਾਰਨ ਟ੍ਰਾਈਸਿਟੀ ਤੋਂ ਵੱਧ ਤੋਂ ਵੱਧ ਲੋਕ ਉਨ੍ਹਾਂ ਨੂੰ ਦੇਖਣ ਲਈ ਆਉਂਦੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਵੀ ਚੰਡੀਗੜ੍ਹ ਅਤੇ ਸੈਕਟਰ 46 ਸਮੇਤ ਨੇੜਲੇ ਸ਼ਹਿਰਾਂ ਤੋਂ ਕਰੀਬ ਇੱਕ ਲੱਖ ਲੋਕਾਂ ਦੇ ਦੁਸਹਿਰੇ ਮੇਲੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਪ੍ਰੈਸ ਕਾਨਫਰੰਸ ਦੌਰਾਨ ਡੀਡੀ ਸ਼ਰਮਾ, ਅਸ਼ੋਕ ਭਗਤ, ਆਰਕੇ ਜੋਸ਼ੀ, ਰਾਜੇਸ਼ ਮੁਹਾਲੀ, ਏਐਨ ਤ੍ਰਿਖਾ, ਰਾਜੇਸ਼ ਬਿਮਲ, ਸੁਦਰਸ਼ਨ ਬੱਤਰਾ, ਰਾਠੌਰ, ਸੰਦੀਪ ਸ਼ਰਮਾ ਅਤੇ ਕੇਐਲ ਮੁਸਾਫਿਰ ਸਮੇਤ ਦੁਸਹਿਰਾ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।