World War - Sach Kahoon Punjabi

ਹੋਰਮੁਜ਼ ਦੇ ਲਰਾਕ 'ਤੇ ਵਾਸ਼ਿੰਗਟਨ ਦੀ ਬੰਬਾਰੀ, ਈਰਾਨ ਦਾ ਜਾਰਡਨ ਵਿੱਚ ਅਮਰੀਕੀ ਬੇਸ 'ਤੇ ਹਮਲਾ
ਅਮਾਨ/ਤਹਿਰਾਨ/ਵਾਸ਼ਿੰਗਟਨ (ਹਿੰ.ਸ.)। ਹੋਰਮੁਜ਼ ਜਲਡਮਰੂ ਦੇ ਦੱਖਣੀ ਈਰਾਨ ਦੇ ਲਰਾਕ ਟਾਪੂ 'ਤੇ ਬੰਬਾਰੀ ਦੇ ਜਵਾਬ ਵਿੱਚ ਈਰਾਨ ਨੇ ਜਾਰਡਨ ਵਿੱਚ ਅਮਰੀਕੀ ਫੌਜੀ ਅੱਡੇ 'ਤੇ ਹਮਲਾ ਕੀਤਾ ਹੈ। ਅਮਰੀਕਾ ਨੇ ਲਗਭਗ ਇੱਕ ਮਹੀਨੇ ਬਾਅਦ ਈਰਾਨ ਵਿਰੁੱਧ ਵੱਡਾ ਹਮਲਾ ਕੀਤਾ । ਇਸ ਤੋਂ ਬਾਅਦ, ਈਰਾਨੀ ਫੌਜ ਨੇ ਜਵਾਬੀ ਕਾਰਵਾਈ ਕੀਤੀ। ਈਰਾਨ ਨੇ ਹਮਲਾ ਕਰਦੇ ਹੋਏ ਰਾਕੇਟ, ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ। ਤਾਜ਼ਾ ਫੌਜੀ ਟਕਰਾਅ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਬਣਨ ਦੀ ਸੰਭਾਵਨਾ ਹੈ।

ਅਲ ਜਜ਼ੀਰਾ ਅਤੇ ਸੀਐਨਐਨ ਦੀਆਂ ਰਿਪੋਰਟਾਂ ਦੇ ਅਨੁਸਾਰ, ਅਮਰੀਕਾ ਨੇ ਐਤਵਾਰ ਨੂੰ ਲਰਾਕ ਟਾਪੂ 'ਤੇ ਹਮਲਾ ਕੀਤਾ। ਇਸਦੇ ਜਵਾਬ ਵਿੱਚ, ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਜਾਰਡਨ ਵਿੱਚ ਕਿੰਗ ਹੁਸੈਨ ਅਤੇ ਅਲ-ਅਜ਼ਰਕ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਆਈਆਰਜੀਸੀ ਨੇ ਹਮਲੇ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕੀਤੀ। ਜੁਲਾਈ ਦੇ ਅਖੀਰ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਹਿੰਸਾ ਦਾ ਇਹ ਪਹਿਲਾ ਵਾਧਾ ਹੈ।

Read Also ; ਡਾਈਟ ਵਿੱਚ ਕੈਲਸ਼ੀਅਮ ਕਿਵੇਂ ਵਧਾਈਏ, ਜਾਣੋ ਸੌਖੇ ਤਰੀਕੇ

ਆਈਆਰਜੀਸੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਨੇ "ਤਕਨੀਕੀ ਅਤੇ ਮੁਰੰਮਤ ਬੁਨਿਆਦੀ ਢਾਂਚੇ ਦੇ ਨਾਲ-ਨਾਲ ਦੁਸ਼ਮਣ ਦੇ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਵਾਲੀਆਂ ਥਾਵਾਂ ਨੂੰ ਵੀ ਤਬਾਹ ਕਰ ਦਿੱਤਾ। ਆਈਆਰਜੀਸੀ ਵੱਲੋਂ ਹਮਲਿਆਂ ਦਾ ਐਲਾਨ ਕਰਨ ਤੋਂ ਥੋੜ੍ਹੀ ਦੇਰ ਬਾਅਦ, ਜਾਰਡਨ ਨੇ ਅੱਠ ਮਿਜ਼ਾਈਲਾਂ ਨੂੰ ਰੋਕਣ ਦੀ ਰਿਪੋਰਟ ਦਿੱਤੀ। ਜਾਰਡਨ ਦੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀਆਂ ਨੇ ਸੋਮਵਾਰ ਸਵੇਰੇ ਰਾਜ ਦੇ ਹਵਾਈ ਖੇਤਰ ਵਿੱਚ ਦਾਖਲ ਹੋਣ ਵਾਲੀਆਂ ਅੱਠ ਮਿਜ਼ਾਈਲਾਂ ਨੂੰ ਰੋਕਿਆ। ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।

ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਵਾਸ਼ਿੰਗਟਨ ਦੇ ਹਮਲਿਆਂ ਨੇ ਲਰਾਕ 'ਤੇ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ ਜੋ ਹੋਰਮੁਜ਼ ਜਲਡਮਰੂ ਵੱਲ ਮਾਈਨਫੀਲਡ ਵਿੱਚ ਰਾਕੇਟ ਦਾਗਣ ਲਈ ਤਿਆਰ ਸਨ। ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਅਮਰੀਕੀ ਹਮਲੇ ਵਿੱਚ ਕਈ ਸੈਨਿਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਹਾਲ ਹੀ ਦੇ ਹਫ਼ਤਿਆਂ ਵਿੱਚ, ਵਾਸ਼ਿੰਗਟਨ ਹੋਰਮੁਜ਼ ਜਲਡਮਰੂ 'ਤੇ ਨਿਯੰਤਰਣ ਦਾ ਦਾਅਵਾ ਕਰ ਰਿਹਾ ਹੈ, ਇਹ ਕਹਿੰਦੇ ਹੋਏ ਕਿ ਲੱਖਾਂ ਬੈਰਲ ਤੇਲ ਤਹਿਰਾਨ ਦੀ ਨਾਕਾਬੰਦੀ ਦੇ ਬਾਵਜੂਦ ਅਮਰੀਕੀ ਫੌਜੀ ਸੁਰੱਖਿਆ ਹੇਠ ਜਲਡਮਰੂ ਵਿੱਚੋਂ ਲੰਘਦਾ ਹੈ। ਈਰਾਨ ਕਹਿੰਦਾ ਹੈ ਕਿ ਜਲਡਮਰੂ ਬੰਦ ਹੈ।

ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਯੂਐਸ ਸੈਂਟਰਲ ਕਮਾਂਡ (ਸੈਂਟਕਾਮ) ਨੇ ਪਿਛਲੇ ਹਫ਼ਤੇ ਜਲਮਾਰਗ ਦੇ ਅੰਤਰਰਾਸ਼ਟਰੀ ਸ਼ਿਪਿੰਗ ਰੂਟ ਤੋਂ ਸਮੁੰਦਰੀ ਬਾਰੂਦੀ ਸੁਰੰਗਾਂ ਨੂੰ ਹਟਾਉਣ ਦਾ ਕੰਮ ਪੂਰਾ ਕਰ ਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਈ ਵੀ ਜਹਾਜ਼ ਜਾਂ ਕਿਸ਼ਤੀ ਜੋ ਨਵੀਆਂ ਬਾਰੂਦੀ ਸੁਰੰਗਾਂ ਵਿਛਾਉਂਦੀ ਹੈ, ਉਸਨੂੰ ਤੁਰੰਤ ਤਬਾਹ ਕਰ ਦਿੱਤਾ ਜਾਵੇਗਾ। ਅਮਰੀਕੀ ਅਧਿਕਾਰੀ ਨੇ ਕਿਹਾ, "ਅਮਰੀਕੀ ਫੌਜ ਖੇਤਰ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਇਸ ਮਹੱਤਵਪੂਰਨ ਜਲਮਾਰਗ ਰਾਹੀਂ ਵਪਾਰ ਦੇ ਨਿਰਵਿਘਨ ਪ੍ਰਵਾਹ ਦੀ ਰੱਖਿਆ ਲਈ ਤਿਆਰ ਹੈ।"

ਇਹ ਹਮਲੇ ਉਦੋਂ ਹੋਏ ਹਨ ਜਦੋਂ ਈਰਾਨ ਅਤੇ ਓਮਾਨ ਜਲਮਾਰਗ ਰਾਹੀਂ ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਲਈ ਇੱਕ ਪ੍ਰਸਤਾਵਿਤ ਪ੍ਰਬੰਧ 'ਤੇ ਗੱਲਬਾਤ ਕਰ ਰਹੇ ਹਨ। ਕਤਰ ਸਮੇਤ ਖੇਤਰੀ ਵਿਚੋਲਿਆਂ ਨੇ ਇਨ੍ਹਾਂ ਗੱਲਬਾਤਾਂ ਦਾ ਸਮਰਥਨ ਕੀਤਾ ਹੈ। ਈਰਾਨੀ ਅਧਿਕਾਰੀਆਂ ਨੇ ਵਾਰ-ਵਾਰ ਜਲਮਾਰਗ ਰਾਹੀਂ ਨੇਵੀਗੇਸ਼ਨ ਦੇ ਭਵਿੱਖ ਨੂੰ ਵਾਸ਼ਿੰਗਟਨ ਨਾਲ ਵਿਆਪਕ ਵਿਚਾਰ-ਵਟਾਂਦਰੇ ਅਤੇ ਖੇਤਰੀ ਸੁਰੱਖਿਆ ਵਿਕਾਸ ਨਾਲ ਜੋੜਿਆ ਹੈ।

ਐਤਵਾਰ ਦਾ ਹਮਲਾ 29 ਜੁਲਾਈ ਤੋਂ ਬਾਅਦ ਈਰਾਨ 'ਤੇ ਪਹਿਲਾ ਅਮਰੀਕੀ ਹਮਲਾ ਹੈ। ਇਸ ਦੌਰਾਨ, ਐਤਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਜਦੋਂ ਇਹ ਖ਼ਬਰ ਆਈ ਕਿ ਅਮਰੀਕਾ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਵਿੱਚ ਈਰਾਨ 'ਤੇ ਆਪਣਾ ਪਹਿਲਾ ਹਮਲਾ ਕੀਤਾ ਹੈ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 2.8 ਪ੍ਰਤੀਸ਼ਤ ਵਧ ਕੇ $90.57 ਪ੍ਰਤੀ ਬੈਰਲ ਹੋ ਗਿਆ, ਜਦੋਂ ਕਿ ਅਮਰੀਕੀ ਕਰੂਡ 2.7 ਪ੍ਰਤੀਸ਼ਤ ਵਧ ਕੇ $85.64 ਪ੍ਰਤੀ ਬੈਰਲ ਹੋ ਗਿਆ।

World War: ਜੰਗ, ਖਤਰੇ ਅਤੇ ਵਿਸ਼ਵ ਸਾਂਤੀ ਦੀਆਂ ਚੁਣੌਤੀਆਂ
World War: ਪੱਛਮੀ ਏਸ਼ੀਆ ’ਚ ਜੰਗ ਦਾ ਵਿਸਥਾਰ ਕਿੱਥੋਂ ਤੱਕ ਪਹੁੰਚੇਗਾ, ਇਹ ਫਿਲਹਾਲ ਕਹਿਣਾ ਮੁਸ਼ਕਿਲ ਹੈ ਇਜਰਾਈਲ ਵੱਲੋਂ ਹਿਜਬੁਲ੍ਹਾ ਦੇ ਆਗੂ ਨਸਰੂਲਲਾਹ ਨੂੰ ਮਾਰਨ ਤੋਂ ਬਾਅਦ, ਇਰਾਨ ਨੇ ਇਜਰਾਈਲ ’ਤੇ ਵੱਡਾ ਮਿਜਾਇਲ ਹਮਲਾ ਕਰ ਦਿੱਤਾ ਹੈ ਇਸ ਹਮਲੇ ਨਾਲ ਹੀ ਪੱਛਮੀ ਏਸ਼ੀਆ ਦੀ ਸਥਿਤੀ ਕੰਟਰੋਲ ਤੋਂ ਬਾਹਰ ਜਾਂਦੀ ਹੋਈ ਦਿਖ ਰਹੀ ਹੈ ਇਜਰਾਈਲ ਨੇ ਇਰਾਨ ਨੂੰ ਇਸ ਹਮਲੇ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ ਅਤੇ ਇਰਾਨ ’ਤੇ ਹਮਲੇ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਇਜਰਾਈਲ ਨੇ ਲੇਬਨਾਨ ’ਚ ਹਿਜਬੁਲਾਹ ਨੂੰ ਸਬਕ ਸਿਖਾਉਣ ਲਈ ਆਪਣੀਆਂ ਫੌਜਾਂ ਭੇਜ ਦਿੱਤੀਆਂ ਹਨ। World War

Read This : Gurdaspur News: ਸਾਬਕਾ ਕਾਂਗਰਸੀ ਸਰਪੰਚ ਦੇ ਘਰ ’ਤੇ ਹਮਲਾ, ਦਰਵਾਜ਼ੇ ਦੇ ਸ਼ੀਸ਼ੇ ਤੋੜੇ

ਇਸ ਤੋਂ ਇਲਾਵਾ, ਇਜਰਾਈਲ ਨੇ ਸੰਯੁਕਤ ਪ੍ਰਮੁੱਖ ਦੇ ਇਜਰਾਈਲ ਆਉਣ ’ਤੇ ਵੀ ਰੋਕ ਲਾ ਦਿੱਤੀ ਹੈ ਇਹ ਪਾਬੰਦੀ ਸੰਯੁਕਤ ਰਾਸ਼ਟਰ ਚਾਰਟਰ ਦਾ ਖੁੱਲ੍ਹਾ ਉਲੰਘਣ ਹੈ ਦਰਅਸਲ, ਇਜਰਾਈਲ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਨੇ ਇਰਾਨੀ ਹਮਲੇ ਦੀ ਨਿੰਦਾ ਨਹੀਂ ਕੀਤੀ ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਇਰਾਨ ਦੀ ਨਿੰਦਾ ਕਰ ਦਿੰਦਾ, ਤਾਂ ਕੀ ਇਜਰਾਈਲ ਸੰਯੁਕਤ ਰਾਸ਼ਟਰ ਦੀਆਂ ਸ਼ਰਤਾਂ ਅਤੇ ਅਪੀਲਾਂ ਦਾ ਪਾਲਣ ਕਰਦਾ? ਇਹ ਸਪੱਸ਼ਟ ਹੈ ਕਿ ਇਸ ਸਮੇਂ ਇਜਰਾਈਲ, ਇਰਾਨ, ਜਾਂ ਫਿਲੀਸਤੀਨ , ਕੋਈ ਵੀ ਅੰਤਰਰਾਸ਼ਟਰੀ ਸੰਸਥਾ ਸੰਯਕੁਤ ਰਾਸ਼ਟਰ ਦੀ ਮਹੱਤਤਾ ਅਤੇ ਪ੍ਰਾਸਿੰਗਕਤਾ ਨੂੰ ਮੰਨਣ ਲਈ ਤਿਆਰ ਨਹੀਂ ਹੈ ਜਦੋਂ ਕਿ ਸੰਯੁਕਤ ਰਾਸ਼ਟਰ ਦਾ ਗਠਨ ਹੀ ਦੋ ਦੇਸ਼ਾਂ ਵਿਚਕਾਰ ਜੰਗ ਦੀ ਸਮਾਪਤੀ ਦੀ ਪਹਿਲ ਕਰਨ ਲਈ ਕੀਤਾ ਗਿਆ ਸੀ। World War

ਇਜਰਾਈਲ ਬੇਖੌਫ ਕਹਿ ਰਿਹਾ ਹੈ ਕਿ ‘ਜੰਗ ਆਖਰੀ ਜਿੱਤ ਤੱਕ ਜਾਰੀ ਰਹੇਗੀ ’ ਦੂਜੇ ਪਾਸੇ, ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਇਜਰਾਈਲ ਦੀ ਖੁੱਲ੍ਹੀ ਮੱਦਦ ਕਰ ਰਹੇ ਹਨ, ਜਦੋਂ ਕਿ ਇਰਾਨ ਦੀ ਮੱਦਦ ’ਚ ਅਰਬ ਦੇਸ਼ ਵਰਗੇ ਸੀਰੀਆ, ਯਮਨ ਅਤੇ ਇਰਾਕ, ਵੀ ਸ਼ਾਮਲ ਹੋ ਸਕਦੇ ਹਨ ਇਹ ਸਥਿਤੀ ਵਿਸ਼ਵੀ ਸ਼ਾਂਤੀ ਲਈ ਖਤਰਾ ਹੈ ਅਤੇ ਤੀਜੇ ਵਿਸ਼ਵ ਜੰਗ ਦੀ ਭੂਮਿਕਾ ਵੀ ਤਿਆਰ ਕਰ ਸਕਦੀ ਹੈ 7 ਅਕਤੂਬਰ 2023 ਨੂੰ ਹਮਾਸ ਨੇ ਇਜਰਾਈਲ ’ਤੇ ਹਮਲਾ ਕੀਤਾ ਸੀ ਹਮਾਸ ਗਾਜ਼ਾ ਪੱਟੀ ਦੇ ਆਸਪਾਸ ਤੈਨਾਤ ਅੱਤਵਾਦੀ ਸੰਗਠਨ ਹੈ ਇਸ ਹਮਲੇ ’ਚ ਇਜਰਾਈਲ ਦੇ ਕਰੀਬ 1200 ਨਾਗਰਿਕ ਮਾਰੇ ਗਏ ਸਨ। World War

Read This : Haryana CM Oath Ceremony: ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ’ਚ ਬਦਲਾਅ, ਹੁਣ ਇਸ ਦਿਨ ਚੁੱਕਣਗੇ ਸਹੁੰ!

ਹਮਾਸ ਨੇ 250 ਤੋਂ ਜ਼ਿਆਦਾ ਲੋਕਾਂ ਨੂੰ ਬੰਧੀ ਬਣਾ ਲਿਆ ਸੀ ਇਸ ਹਮਲੇ ਤੋਂ ਬਾਅਦ ਇਜਰਾਈਲ ਨੇ ਗਾਜ਼ਾ ਖੇਤਰ ਤੋਂ ਹਮਾਸ ਦਾ ਸਫਾਇਆ ਕਰਨ ਦਾ ਸੰਕਲਪ ਲਿਆ ਉਸ ਸਮੇਂ ਤੋਂ ਲਗਾਤਾਰ ਭਿਆਨਕ ਜੰਗ ਜਾਰੀ ਹੈ ਹੁਣ ਤੱਕ ਲਗਭਗ 41,000 ਫਿਲੀਸਤੀਨੀ ਮਾਰੇ ਜਾ ਚੁੱਕੇ ਹਨ 23 ਲੱਖ ਦੀ ਆਬਾਦੀ ਵਾਲੇ ਗਾਜ਼ਾ ’ਚ ਇਨ੍ਹਾਂ ਹਾਲਾਤਾਂ ਕਾਰਨ ਇਜਰਾਈਲ ਖਿਲਾਫ ਗੁੱਸਾ ਵਧ ਰਿਹਾ ਹੈ ਨਤੀਜੇ ਵਜੋਂ, ਇਜਰਾਇਲੀ ਫੌਜ ’ਤੇ ਫਿਲੀਸਤੀਨੀ ਗੁਰੀਲੇ ਹਮਲੇ ਵਧੇ ਹਨ, ਅਤੇ ਹਮਾਸ ਦੀ ਤਾਕਤ ਲਗਾਤਾਰ ਕਮਜ਼ੋਰ ਹੋ ਰਹੀ ਹੈ

ਇਸ ਜੰਗ ਦੇ ਦੋ ਮੁੱਖ ਕਾਰਨ ਹਨ | World War

ਪਹਿਲਾ, ਇਜਰਾਈਲ ਫਿਲੀਸਤੀਨ ਨੂੰ ਅਜ਼ਾਦ ਦੇਸ਼ ਦੇ ਰੂਪ ’ਚ ਮਾਨਤਾ ਨਹੀਂ ਦਿੰਦਾ ਦੂਜਾ, ਇਰਾਨ ਇਸ ਧਾਰਨਾ ’ਤੇ ਅੜਿਆ ਹੋਇਆ ਹੈ ਕਿ ਮੁਸਲਿਮ ਦੇਸ਼ਾਂ ਵਿਚਕਾਰ ਯਹੂਦੀ ਦੇਸ਼ ਇਜਰਾਈਲ ਦੀ ਹੋਂਦ ਕਿਵੇਂ ਬਣੀ ਹੋਈ ਹੈ ਇਹ ਦੋਵੇਂ ਦੇਸ਼ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਮੁੱਖ ਦੁਸ਼ਮਣ ਮੰਨੇ ਜਾਂਦੇ ਹਨ ਹਾਲਾਂਕਿ, ਇਨ੍ਹਾਂ ਵਿਚਕਾਰ ਇਹ ਜੰਗ ਲੰਮੇ ਤੋਂ ਚੱਲ ਰਹੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਵਿਚਕਾਰ ਸਿੱਧੀ ਜੰਗ ਹੋ ਰਹੀ ਹੈ ਕਤਰ ਵੀ ਇੱਕ ਮੁਸਲਿਮ ਦੇਸ਼ ਹੋਣ ਦੇ ਨਾਤੇ ਇਜਰਾਈਲ ਦਾ ਵਿਰੋਧੀ ਹੈ। World War

ਰੂਸ-ਯੂਕ੍ਰੇਨ ਅਤੇ ਇਜਰਾਈਲ-ਹਮਾਸ ਵਿਚਕਾਰ ਚੱਲ ਰਹੇ ਭਿਆਨਕ ਜੰਗ ਨੇ ਦੁਨੀਆ ਦੀਆਂ ਚਿਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਇਹ ਜੰਗ ਤੀਜੇ ਵਿਸ਼ਵ ਜੰਗ ਵੱਲ ਵੀ ਵਧ ਸਕਦੀ ਹੈ ਅਮਰੀਕਾ, ਫਰਾਂਸ, ਜਾਰਡਨ ਅਤੇ ਬ੍ਰਿਟੇਨ ਜਿੱਥੇ ਇਜਰਾਈਲ ਦੀ ਖੁੱਲ੍ਹੀ ਹਮਾਇਤ ਕਰ ਰਹੇ ਹਨ, ਉਥੇ ਇਰਾਨ ਨਾਲ ਸਾਉਦੀ ਅਰਬ, ਯਮਨ, ਯੂਏਈ, ਇਰਾਕ, ਸੀਰੀਆ, ਕਤਰ ਅਤੇ ਕੁਝ ਮੱਧ ਏਸ਼ੀਆ ਦੇ ਦੇਸ਼ ਵੀ ਅੱਗੇ ਆਏ ਹਨ ਪਰ ਇਰਾਨ ਦੇ ਰਾਸ਼ਟਰਪਤੀ ਮਸੁਦ ਪੇਜ਼ੇਕਿਸਆਨ ਨੂੰ ਅਸ਼ੰਕਾ ਹੈ ਕਿ ਮੁਸਲਿਮ ਦੇਸ਼ ਉਨ੍ਹਾਂ ਦਾ ਪੂਰਾ ਸਾਥ ਦੇਣਗੇ ਇਸ ਲਈ ਮਸੂਦ ਏਸ਼ੀਆਈ ਦੇਸ਼ਾਂ ਤੋਂ ਮੱਦਦ ਦੀ ਅਣਦੇਖੀ ਕਰ ਰਹੇ ਹਨ ਇਸ ਉਮੀਦ ਨਾਲ ਉਹ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੈਤੋਂਗਤਾਰਨ ਸ਼ਿਨਾਵਾਤਰਾ ਨੂੰ ਮਿਲੇ ਹਨ ਉਨ੍ਹਾਂ ਨੇ ਇਜਰਾਈਲ ਖਿਲਾਫ ਏਸ਼ੀਆਈ ਦੇਸ਼ਾਂ ਦੇ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ।

ਇਰਾਨ ਨੂੰ ਇਹ ਵੀ ਅਸ਼ੰਕਾ ਹੈ ਕਿ ਇਜਰਾਈਲ ਉਸ ਦੇ ਪਰਮਾਣੂ ਪਲਾਟਾਂ ਨੂੰ ਨਸ਼ਟ ਕਰ ਸਕਦਾ ਹੈ ਅਜਿਹੇ ’ਚ ਪੂਰੇ ਮੱਧ ਏਸ਼ੀਆ ’ਚ ਜੰਗ ਦੇ ਹਲਾਤ ਬਣ ਸਕਦੇ ਹਨ ਇਰਾਨ ਨੂੰ ਭਾਰਤ ਤੋਂ ਵੀ ਉਮੀਦ ਹੈ ਕਿ ਉਹ ਉਸ ਦੀ ਮੱਦਦ ਕਰੇਗਾ, ਪਰ ਭਾਰਤ ਦੇ ਫਿਲਹਾਲ ਇਰਾਨ ਅਤੇ ਇਜਰਾਈਲ ਅਤੇ ਫਿਲੀਸਤੀਨ ਦੇ ਵਿਵਾਦ ਦਾ ਹੱਲ ਦੋਵਾਂ ਦੇਸ਼ਾਂ ਦੇ ਅਜ਼ਾਦ ਹੋਂਦ ਦੇ ਰੂਪ ’ਚ ਹਮਾਇਤ ਕਰਦਾ ਰਿਹਾ ਹੈ ਆਖਰ ਇਹ ਸਾਫ ਹੈ ਕਿ ਭਾਰਤ ਕਿਸੇ ਇੱਕ ਦੇਸ਼ ਦੇ ਪੱਖ ’ਚ ਖੜਿਆ ਦਿਖਾਈ ਨਹੀਂ ਦੇੇਵੇਗਾ ਗੁਟਨਿਰਪੱਖ ਰਹਿੰਦੇ ਹੋਏ ਭਾਰਤ ਦਾ ਦਖਲਅੰਦਾਜ਼ੀ ਗੱਲਬਾਤ ਜਰੀਏ ਸਮਝੌਤੇ ਦਾ ਹੱਲ ਕੱਢਣ ਦੇ ਯਤਨਾਂ ਤੱਕ ਸੀਮਿਤ ਰਹੇਗਾ ਉਂਜ ਵੀ, ਏਸ਼ੀਆਈ ਦੇਸ਼ ਇਰਾਨ ਦੀ ਪ੍ਰਤੱਖ ਮੱਦਦ ਕਰਨਗੇ, ਅਜਿਹਾ ਲੱਗਦਾ ਨਹੀਂ ਹੈ। World War

ਇਰਾਨ ਨੇ ਇਜਰਾਈਲ ’ਤੇ ਸਿੱਧਾ ਹਮਲਾ ਕਰਦਿਆਂ ਕਰੀਬ 181 ਮਿਜਾਇਲਾਂ ਦਾਗ ਕੇ ਬਲਦੀ ’ਚ ਤੇਲ ਪਾਉਣ ਦਾ ਕੰਮ ਕੀਤਾ ਹੈ ਇਸ ਹਮਲੇ ਤੋਂ ਬਾਅਦ 4 ਅਕਤੂਬਰ ਨੂੰ ਇਰਾਨ ਦੇ ਧਾਰਮਿਕ ਆਗੂ ਅਯਾਤੁਲ੍ਹਾ ਖੁਮੇਨੀ ਨੇ ਕਰੀਬ 4 ਸਾਲਾਂ ਬਾਅਦ ਜਨਤਕ ਮੰਚ ਦੇ ਇਸਲਾਮਿਕ ਦੇਸ਼ਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਰਾਨ ਦੇ ਦੁਸ਼ਮਣ ਉਹੀ ਹਨ, ਜੋ ਫਿਲੀਸਤੀਨ ਅਤੇ ਲੇਬਨਾਨ ਸਮੇਤ ਹੋਰ ਮੁਸਲਿਮ ਦੇਸ਼ਾਂ ਦੇ ਦੁਸ਼ਮਣ ਹਨ ਇਹ ਸੰਦੇਸ਼ ਸਾਫ ਤੌਰ ’ਤੇ ਇਜਰਾਈਲ ਅਤੇ ਉਸ ਦੇ ਮਿੱਤਰ ਦੇਸ਼ਾਂ ਵੱਲ ਇਸ਼ਾਰਾ ਕਰਦਾ ਹੈ। World War

ਇਰਾਨ ਦੀ ਸਿਆਸੀ ਸੰਰਚਨਾ ਨੂੰ ਸਮਝਣਾ ਬੇਹੱਦ ਮੁਸ਼ਕਿਲ ਹੈ ਇੱਕ ਪਾਸੇ ਸਰਵਉੱਚ ਧਾਰਮਿਕ ਆਗੂ ਦਾ ਸ਼ਾਸਨ ਹੈ, ਤਾਂ ਦੂਜੇ ਪਾਸੇ ਇਰਾਨੀ ਵੋਟਰਾਂ ਵੱਲੋਂ ਚੁਣੀ ਹੋਈ ਸੰਸਦ ਅਤੇ ਰਾਸ਼ਟਰਪਤੀ ਹਨ ਇਹ ਦੋਵੇਂ ਹੀ ਤੰਤਰ ਮਿਲ ਕੇ ਕੰਮ ਕਰਦੇ ਹਨ ਇਰਾਨ ’ਚ ਸਰਵੳੁੱਚ ਆਗੂ ਦਾ ਅਹੁੱਦਾ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ 1979 ’ਚ ਹੋਈ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਤੋਂ ਇੱਥੇ ਦੋ ਹੀ ਆਗੂ ਇਸ ਅਹੁਦੇ ’ਤੇ ਰਹੇ ਹਨ : ਪਹਿਲਾਂ ਆਯੁਤੁਲਾਹ ਰੁਹੋਲ੍ਹਾ ਖੁਮੈਨੀ, ਅਤੇ ਵਰਤਮਾਨ ’ਚ ਅਯਾਤੁਲਲ੍ਹਾਹ ਅਲੀ ਖੁੂਮੇਨੀ ਇਸਲਾਮਿਕ ਜਗਤ ਦੇ ਅਗਵਾਈ ਦੀ ਨਿਗ੍ਹਾ ’ਚ ਇਰਾਨ ਨੇ ਵਿਸ਼ਵ ਦੇ ਮੁਸਲਿਮਾਂ ਨੂੰ ਪ੍ਰਵਾਹਿਤ ਕਰਨ ਦੇ ਨਾਤੇ ਫਿਲੀਸਤੀਨ ਦੇ ਮੁੱਦੇ ਨੂੰ ਹਵਾ ਦਿੱਤੀ ਅਤੇ ਹਿਜਬੁਲਾਹ ਵਰਗੇ ਅੱਤਵਾਦੀ ਸੰਗਠਨ ਨੂੰ ਮੱਦਦ ਦੇ ਕੇ ਇਜਰਾਈਲ ਖਿਲਾਫ ਖੜਾ ਕੀਤਾ ਇਹ ਸੰਘਰਸ਼ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ

ਇਹ ਲੇਖਕ ਦੇ ਆਪਣੇ ਵਿਚਾਰ ਹਨ।

ਪ੍ਰਮੋਦ ਭਾਰਗਵ

ਜੰਗ ਨਾਲ ਮਨੁੱਖਤਾ ’ਤੇ ਵਧਦਾ ਖ਼ਤਰਾ
ਰੂਸ ਅਤੇ ਯੂਕਰੇਨ ਤੋਂ ਬਾਅਦ ਹੁਣ ਇਜ਼ਰਾਇਲ ਅਤੇ ਹਮਾਸ ਦੇ ਵਿਚਕਾਰ ਘਮਸਾਣ ਦੇ ਕਾਲੇ ਬੱਦਲ ਸੰਸਾਰ ਜੰਗ (World War) ਦੀਆਂ ਸੰਭਾਵਨਾਵਾਂ ਨੂੰ ਬਲ ਦਿੰਦੇ ਹੋਏ ਲੱਖਾਂ ਲੋਕਾਂ ਦੇ ਰੌਣ-ਚੀਕਣ ਅਤੇ ਬਰਬਾਦ ਹੋਣ ਦਾ ਸਬੱਬ ਬਣ ਰਹੇ ਹਨ। ਜੰਗ ਦੀ ਵਧਦੀ ਮਾਨਸਿਕਤਾ ਵਿਕਸਿਤ ਮਨੁੱਖੀ ਸਮਾਜ ’ਤੇ ਕਲੰਕ ਦਾ ਟਿੱਕਾ ਹੈ। ਹਮਾਸ ਨੇ ਨਾਸਮਝੀ ਦਿਖਾਉਂਦੇ ਹੋਏ ਅੱਤਵਾਦੀ ਹਮਲਾ ਕਰਕੇ ਸੁੱਤੇ ਸ਼ੇਰ ਨੂੰ ਜਗਾ ਦਿੱਤਾ ਹੈ।

ਅੱਤਵਾਦੀ ਹਮਲੇ ਦਾ ਪਹਿਲਾ ਰਾਊਂਡ ਇਸ ਮਾਇਨੇ ’ਚ ਪੂਰਾ ਹੋਇਆ ਮੰਨਿਆ ਜਾ ਸਕਦਾ ਹੈ ਕਿ ਉਸ ਨੂੰ ਅੰਜ਼ਾਮ ਦੇਣ ਵਾਲੇ ਸੰਗਠਨ ਹਮਾਸ ਨੇ ਕਿਹਾ ਹੈ ਕਿ ਉਸ ਦਾ ਜੋ ਮਕਸਦ ਸੀ ਉਹ ਪੂਰਾ ਹੋ ਗਿਆ ਹੈ ਅਤੇ ਹੁਣ ਉਹ ਜੰਗ ਰੋਕਣ ਦੀ ਗੱਲਬਾਤ ਲਈ ਤਿਆਰ ਹੈ। ਪਰ ਸਵਾਲ ਹੈ ਕਿ ਇਜ਼ਰਾਇਲ ਇਸ ਹਮਲੇ ’ਤੇ ਕਿਵੇਂ ਸ਼ਾਂਤ ਰਹੇਗਾ? ਉਸ ਦੇ ਇੱਥੇ ਹੋਈ ਤਬਾਹੀ ਅਤੇ ਵਿਆਪਕ ਜਾਨੀ ਨੁਕਸਾਨ ਤੋਂ ਬਾਅਦ ਉਸ ਲਈ ਕਥਿਤ ਜੰਗਬੰਦੀ ਦੇ ਮਤੇ ਦਾ ਕੋਈ ਅਰਥ ਨਹੀਂ ਹੈ?

ਇਜ਼ਰਾਇਲੀ ਪੀਐਮ ਬੇਂਜਾਮਿਨ ਨੇਤਨਯਾਹੂ ਦੇ ਸਖ਼ਤ ਸ਼ਬਦਾਂ ’ਚ ਕਿਹਾ ਕਿ ‘‘ਜੰਗ ਸ਼ੁਰੂ ਤਾਂ ਹਮਾਸ ਨੇ ਕੀਤੀ ਹੈ, ਪਰ ਖ਼ਤਮ ਅਸੀਂ ਕਰਾਂਗੇ। ਦੁਸ਼ਮਣਾਂ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਵੇਗਾ ਕਿ ਉਨ੍ਹਾਂ ਨੂੰ ਇਸ ਦੀ ਕੀਮਤ ਤਾਰਨੀ ਪਵੇਗੀ।’’ ਅੱਜ ਦੁਨੀਆ ਤੋਂ ਅੱਤਵਾਦ ਖ਼ਤਮ ਕਰਨਾ ਮੁੱਖ ਪਹਿਲ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅੱਤਵਾਦ ਖਿਲਾਫ਼ ਇਸ ਲੜਾਈ ’ਚ ਇਜ਼ਰਾਇਲ ਦੇ ਨਾਲ ਹੈ। ਭਾਰਤ ਜੰਗ ਦਾ ਹਨ੍ਹੇਰਾ ਨਹੀਂ, ਸ਼ਾਂਤੀ ਦਾ ਉਜਾਲਾ ਚਾਹੁੰਦਾ ਹੈ, ਪਰ ਕੋਈ ਜ਼ਬਰੀ ਹਿੰਸਾ ਅਤੇ ਅੱਤਵਾਦ ਨੂੰ ਪੈਦਾ ਕਰਦਾ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਹੀ ਪੈਣਗੇ। ਹਮਾਸ ਦੇ ਸਰਗਨਾ ਮੁਹੰਮਦ ਡੇਫ ਨੇ ਇਸ ਹਮਲੇ ਨੂੰ ਮਹਾਨ ਕ੍ਰਾਂਤੀ ਦਾ ਦਿਨ ਦੱਸਦਿਆਂ ਕਿਹਾ ਕਿ ‘ਅਸੀਂ ਇਜ਼ਰਾਇਲ ਖਿਲਾਫ਼ ਨਵਾਂ ਫੌਜੀ ਮਿਸ਼ਨ ਸ਼ੁਰੂ ਕੀਤਾ ਹੈ। ਬੱਸ ਹੁਣ ਬਹੁਤ ਹੋ ਗਿਆ। ਹੁਣ ਅਸੀਂ ਹੋਰ ਬਰਦਾਸ਼ਤ ਨਹੀਂ ਕਰਾਂਗੇ।’

ਇਸ ’ਤੇ ਗੁੱਸੇ ’ਚ ਆਏ ਇਜ਼ਰਾਇਲ ਨੇ ਵੀ ਅਧਿਕਾਰਿਕ ਤੌਰ ’ਤੇ ‘ਹਮਾਸ’ ਖਿਲਾਫ਼ ਜੰਗ ਦਾ ਐਲਾਨ ਕਰਕੇ ਇਸ ਨੂੰ ‘ਆਪ੍ਰੇਸ਼ਨ ਆਇਰਨ ਸਵੋਰਡਸ’ ਨਾਂਅ ਦਿੱਤਾ ਹੈ ਅਤੇ ਗਾਜਾਪੱਟੀ ਦੇ ਇਲਾਕੇ ’ਚ 17 ਟਿਕਾਣਿਆਂ ’ਤੇ ਇਜ਼ਰਾਇਲ ਹਵਾਈ ਫੌਜ ਦੇ ਲੜਾਕੂ ਜੈੱਟ ਜਹਾਜ਼ਾਂ ਵੱਲੋਂ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ। ਜਿੱਥੋਂ ਤੱਕ ਇਜ਼ਰਾਇਲ ਦੀ ਜਵਾਬੀ ਕਾਰਵਾਈ ਦਾ ਸਵਾਲ ਹੈ ਤਾਂ ਐਨਾ ਤਾਂ ਤੈਅ ਹੈ ਕਿ ਗੱਲ ਇੱਥੇ ਨਹੀਂ ਰੁਕੇਗੀ, ਜੰਗ ਦਾ ਦੂਜਾ ਰਾਊਂਡ ਸ਼ਾਇਦ ਪਹਿਲਾਂ ਤੋਂ ਜ਼ਿਆਦਾ ਭਿਆਨਕ ਅਤੇ ਤਬਾਹਕਾਰੀ ਹੋਵੇਗਾ, ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਨੇਤਨਯਾਹੂ ਸਰਕਾਰ ਇਸ ਨੂੰ ਕਿਸ ਤਰ੍ਹਾਂ ਅੰਜ਼ਾਮ ਦੇਵੇਗੀ। ਫਿਲਹਾਲ ਐਨਾ ਹੀ ਕਿਹਾ ਜਾ ਸਕਦਾ ਹੈ ਕਿ ਗਾਜਾਪੱਟੀ ਉਸ ਦੇ ਹਮਲਿਆਂ ਦਾ ਨਿਸ਼ਾਨਾ ਬਣੇਗੀ।

ਫ਼ਿਲਸਤੀਨੀਆਂ ਲਈ ਅਖੌਤੀ ਹਮਦਰਦੀ | World War

ਗਾਜਾਪੱਟੀ ’ਚ ਹਮਾਸ ਦਾ ਪ੍ਰਭਾਵ ਜ਼ਰੂਰ ਹੈ, ਪਰ ਉੱਥੇ 23 ਲੱਖ ਲੋਕ ਰਹਿ ਰਹੇ ਹਨ ਜਿਨ੍ਹਾਂ ਦਾ ਇੱਕ ਵੱਡਾ ਹਿੱਸਾ ਹਮਾਸ ਦੀਆਂ ਗਤੀਵਿਧੀਆਂ ਅਤੇ ਯੋਜਨਾਵਾਂ ਤੋਂ ਅਣਜਾਣ ਹੋਵੇਗਾ। ਅਜਿਹੇ ਬੇਕਸੂਰ ਲੋਕ ਜਿੰਨੀ ਵੱਡੀ ਗਿਣਤੀ ’ਚ ਇਜ਼ਰਾਇਲੀ ਕਾਰਵਾਈ ਦੇ ਸ਼ਿਕਾਰ ਹੋਣਗੇ, ਮਨੁੱਖੀ ਅਧਿਕਾਰਾਂ ਦਾ ਸਵਾਲ ਉਨੇ ਵੱਡੇ ਰੂਪ ’ਚ ਉੱਭਰੇਗਾ ਅਤੇ ਫ਼ਿਲਸਤੀਨੀਆਂ ਲਈ ਅਖੌਤੀ ਹਮਦਰਦੀ ਵੀ ਜੁਟ ਸਕਦੀ ਹੈ। ਵਿਸ਼ਵ ਸ਼ਾਂਤੀ, ਅਮਨ ਅਤੇ ਅਹਿੰਸਕ ਸਮਾਜ ਦੀ ਰਚਨਾ ਦੁਨੀਆ ਦੀ ਜ਼ਰੂਰਤ ਹੈ, ਪਰ ਹਮਾਸ ਵਰਗੀ ਅੱਤਵਾਦੀ ਸੋਚ ਇਸ ਦਾ ਸਭ ਤੋਂ ਵੱਡਾ ਅੜਿੱਕਾ ਹੈ, ਇਸ ਲਈ ਹਮਾਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਘੱਟ ਹੈ। ਜਿਸ ਸੰਗਠਨ ਨੂੰ ਬੰਦੂਕ ਛੱਡ ਕੇ ਗਾਜਾ ਪੱਟੀ ਦੇ ਵਿਕਾਸ ’ਚ ਲੱਗਣਾ ਚਾਹੀਦਾ ਹੈ, ਉਹ ਸੰਗਠਨ ਧਰਮ-ਅਧਰਮ ਦੇ ਰਸਤੇ ਤਾਕਤ ਸਿਰਫ਼ ਇਸ ਲਈ ਜੁਟਾਉਂਦਾ ਹੈ, ਤਾਂ ਕਿ ਇਜ਼ਰਾਇਲ ਦੇ ਸਰੀਰ ’ਚ ਪਹਿਲਾਂ ਤੋਂ ਕਿਤੇ ਡੂੰਘਾ ਛੁਰਾ ਮਾਰ ਸਕੇ, ਡੂੰਘਾ ਜ਼ਖ਼ਮ ਦੇ ਸਕੇ?

ਇਹ ਵੀ ਪੜ੍ਹੋ: ਪਰਾਲੀ ਦਾ ਪ੍ਰਦੂਸ਼ਣ ਅਤੇ ਅਸਲੀਅਤ

ਮੋਸਾਦ ਬਨਾਮ ਹਮਾਸ ਦੀ ਲੜਾਈ ਮੰਨੋ ਇੱਕੋ ਕਾਰੋਬਾਰ ਬਣ ਗਈ ਹੈ, ਵਿਗੜੀ ਅਤੇ ਹਿੰਸਕ ਮਾਨਸਿਕਤਾ ਦਾ ਸਥਾਈ ਘਰ ਬਣ ਚੁੱਕੀ ਹੈ। ਦੋਵਾਂ ਦੇਸ਼ਾਂ ਦੀਆਂ ਸ਼ਕਤੀਆਂ ਆਖ਼ਰ ਸ਼ਾਂਤੀ ਅਤੇ ਅਮਨ ਦਾ ਸਬਕ ਕਿਉਂ ਨਹੀਂ ਲੈਂਦੀਆਂ? ਖੁਦ ਆਪਣੇ ਦੇਸ਼ ’ਚ ਸਥਾਈ ਸ਼ਾਂਤੀ ਪ੍ਰਤੀ ਗੰਭੀਰ ਕਿਉਂ ਨਹੀਂ ਹੁੰਦੀਆਂ ਹਨ? ਅੱਜ ਉਨ੍ਹਾਂ ਨੂੰ ਸਥਾਈ ਸ਼ਾਂਤੀ ਦੇ ਉਪਾਵਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ, ਦੁਨੀਆ ਨੂੰ ਅਜਿਹੇ ਦੇਸ਼ਾਂ ਦੀ ਜ਼ਰੂਰਤ ਹੈ, ਜੋ ਅੱਤਵਾਦ ਮੁਕਤੀ ਨੂੰ ਸਹੀ ਦਿਸ਼ਾ ’ਚ ਪ੍ਰੇਰਿਤ ਕਰਨ, ਤਾਂ ਕਿ ਪੱਛਮੀ ਏਸ਼ੀਆ ਦੀ ਖੂਨੀ ਦਲਦਲ ਨੂੰ ਹਮੇਸ਼ਾ ਲਈ ਭਰਿਆ ਜਾ ਸਕੇ। ਹਾਲੇ ਲਿਬਨਾਨ ਵੱਲੋਂ ਹਿਜਬੁੱਲਾ ਦੇ ਕੁਝ ਹਮਲੇ ਹੋਏ ਹਨ ਪਰ ਲਿਬਨਾਨ ਸਰਕਾਰ ਉਸ ਇਲਾਕੇ ’ਚ ਸ਼ਾਂਤੀ ਅਤੇ ਸਥਿਰਤਾ ਬਣੇ ਰਹਿਣ ਦੀ ਇੱਛਾ ਪ੍ਰਗਟਾਉਣ ਤੱਕ ਸੀਮਿਤ ਹੈ। ਇਰਾਨ ਅਤੇ ਸਾਊਦੀ ਅਰਬ ਨੇ ਵੀ ਫਿਲਸਤੀਨੀਆਂ ਦੇ ਹੱਕ ’ਚ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਦੀ ਗੱਲ ਕਹੀ ਹੈ। ਜੇਕਰ ਗੱਲ ਵਧੀ ਅਤੇ ਸਿੱਧੇ ਜਾਂ ਅਸਿੱਧੇ ਰੂਭ ’ਚ ਹਮਾਸ ਲਈ ਹਮਾਇਤ ਵਧੀ ਤਾਂ ਹਾਲਾਤ ਬਦਤਰ ਹੀ ਹੋਣਗੇ।

ਫ਼ਿਰ ਸ਼ਾਂਤੀਪਸੰਦ ਹੋਣ ਦਾ ਢਿੰਡੋਰਾ ਬੰਦ ਹੋਣਾ ਚਾਹੀਦਾ ਹੈ

ਦੁਨੀਆ ਨੂੰ ਲਗਾਤਾਰ ਜੰਗ, ਅੱਤਵਾਦ, ਅਸ਼ਾਂਤੀ, ਹਿੰਸਾ ਵੱਲ ਧੱਕਣ ਵਾਲਿਆਂ ਤੋਂ ਸਵਾਲ ਪੁੱਛਣਾ ਹੀ ਹੋਵੇਗਾ ਕਿ ਜੰਗ ਅਤੇ ਅੱਤਵਾਦ ਨਾਲ ਹਾਸਲ ਕੀ ਹੋਵੇਗਾ? ਸਿਆਸੀ ਆਗੂਆਂ ਨੂੰ ਇਹ ਸਮਝਣਾ ਹੋਵੇਗਾ ਕਿ ਅਜਿਹੀ ਜੰਗ ਅਤੇ ਅੱਤਵਾਦ ਦੀ ਮਾਨਸਿਕਤਾ ਨਾਲ ਕਿਸ ਦਾ ਭਲਾ ਹੋ ਰਿਹਾ ਹੈ? ਨਿਰਦੋਸ਼ਾਂ ਦੀਆਂ ਹੱਤਿਆਵਾਂ ਭਲਾ ਕਿਵੇਂ ਜਾਇਜ਼ ਹਨ? ਜੇਕਰ ਅਜਿਹੀਆਂ ਹੱਤਿਆਵਾਂ ਜਾਇਜ਼ ਹਨ, ਤਾਂ ਫ਼ਿਰ ਸ਼ਾਂਤੀਪਸੰਦ ਹੋਣ ਦਾ ਢਿੰਡੋਰਾ ਬੰਦ ਹੋਣਾ ਚਾਹੀਦਾ ਹੈ। ਦੁਨੀਆ ’ਚ ਛੋਟੀਆਂ-ਛੋਟੀਆਂ ਗੱਲਾਂ ’ਤੇ ਲੋਕਾਂ ਦੇ ਦਿਲ ਦੁਖੀ ਹੋ ਜਾਂਦੇ ਹਨ, ਪਰ ਹਜ਼ਾਰਾਂ ਨਿਰਦੋਸ਼ ਅਤੇ ਮਾਸੂਮ ਬੱਚਿਆਂ ਅਤੇ ਔਰਤਾਂ ਦੀ ਮੌਤ ਨਾਲ ਕੌਣ ਦੁਖੀ ਹੋਇਆ ਹੈ? ਕਿੱਥੇ ਹੈ ਮਨੁੱਖਤਾ? ਕਿੱਥੇ ਹੈ ਵਿਸ਼ਵ ਸ਼ਾਂਤੀ ਦਾ ਸੁਫਨਾ? ਨਿਸ਼ਚਿਤ ਹੀ ਹਿੰਸਾ ਦੀ ਮਿੱਟੀ ’ਚ ਸ਼ਾਂਤੀ ਦੀ ਪਨੀਰੀ ਨਹੀਂ ਉਗਾਈ ਜਾ ਸਕਦੀ।

ਇਹ ਵੀ ਪੜ੍ਹੋ : ਤੜਕੇ-ਤੜਕੇ ਤੂਫਾਨ ਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ!

ਲਗਭਗ ਸੱਤਰ ਸਾਲ ਤੋਂ ਫਿਲਸਤੀਨ ਦੇ ਨਾਂਅ ’ਤੇ ਜੋ ਖੂਨ-ਖਰਾਬਾ ਹੋ ਰਿਹਾ ਹੈ, ਇਸ ਲਈ ਕੌਣ ਜਿੰਮੇਵਾਰ ਹੈ? ਕੀ ਇਨ੍ਹਾਂ ਇਲਾਕਿਆਂ ’ਚ ਦੁਸ਼ਮਣੀਆਂ ਨੂੰ ਇਨਸਾਨੀ ਰਗਾਂ ’ਚ ਪਾਲ਼ਿਆ ਜਾਂਦਾ ਹੈ, ਤਾਂ ਕਿ ਮੌਕਾ ਆਉਣ ’ਤੇ ਖੂਨ ਡੁਲ੍ਹਿਆ ਜਾ ਸਕੇ? ਕੀ ਅਜਿਹੇ ਇਲਾਕਿਆਂ ’ਚ ਨੌਜਵਾਨ ਜਵਾਨ ਹੀ ਇਸ ਲਈ ਹੁੰਦੇ ਹਨ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਸਕਣ? ਕੋਈ ਅਜਿਹੇ ਦਾਗ-ਧੱਬਿਆਂ ਨਾਲ ਆਪਣੇ ਦੇਸ਼ ਦਾ ਇਤਿਹਾਸ ਲਿਖਦਾ ਹੈ ਕੀ?

ਵੱਡਾ ਸਵਾਲ ਹੈ ਕਿ ਇਸ ਵਿਆਪਕ ਹਿੰਸਾ ਅਤੇ ਅੱਤਵਾਦ ਨੂੰ ਰੋਕਣ ਵਾਲਾ ਕੌਣ ਹੋਵੇਗਾ? ਕੋਈ ਅੱਤਵਾਦੀ ਹਮਾਸ ਦੇ ਨਾਲ ਦਿਸ ਰਿਹਾ ਹੈ, ਤਾਂ ਕੋਈ ਇਜ਼ਰਾਇਲ ਲਈ ਮਿਟ ਜਾਣ ਨੂੰ ਕਾਹਲਾ ਹੈ। ਗੱਲ ਹਰ ਪਾਸੇ ਤਬਾਹੀ ਦੀ ਹੈ। ਜੰਗ ਅਤੇ ਅੱਤਵਾਦ ਕਰਨ ਵਾਲੇ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਕਿਸੇ ਨੂੰ ਵੀ ਅੱਜ ਤੱਕ ਅਜਿਹੀ ਕੋਈ ਮਹੱਤਵਪੂਰਨ ਸਲਾਹ ਨਹੀਂ ਮਿਲੀ, ਜੋ ਉਨ੍ਹਾਂ ਨੂੰ ਸਿੱਧੇ ਰਾਹ ’ਤੇ ਲਿਆ ਸਕੇ। ਜਦੋਂ ਤੱਕ ਅੱਤਵਾਦ ਅਤੇ ਜੰਗ ਦੀ ਮਾਨਸਿਕਤਾ ਵਾਲੇ ਰਾਸ਼ਟਰਾਂ ਦੇ ਹੰਕਾਰ ਨੂੰ ਨਹੀਂ ਮਾਰਿਆ ਜਾਂਦਾ ਉਦੋਂ ਤੱਕ ਜੰਗ ਦੀਆਂ ਸੰਭਵਾਨਾਵਾਂ ਮੈਦਾਨਾਂ ’ਚ, ਸਮੁੰਦਰਾਂ ’ਚ, ਆਕਾਸ਼ ’ਚ ਭਾਵੇਂ ਹੀ ਬੰਦ ਹੋ ਜਾਣ, ਦਿਮਾਗਾਂ ’ਚ ਬੰਦ ਨਹੀਂ ਹੁੰਦੀਆਂ।

ਬੇਰਹਿਮੀ ਅਤੇ ਹਿੰਸਾ ਵਧਦੀ ਜਾ ਰਹੀ ਹੈ

ਇਸ ਲਈ ਜ਼ਰੂਰਤ ਇਸ ਗੱਲ ਦੀ ਵੀ ਹੈ ਕਿ ਜੰਗ ਹੁਣ ਵਿਸ਼ਵ ’ਚ ਨਹੀਂ, ਹਥਿਆਰਾਂ ’ਚ ਲੱਗੇ, ਅੱਤਵਾਦ ਅਤੇ ਹਿੰਸਕ ਮਾਨਸਿਕਤਾ ’ਤੇ ਲੱਗੇ। ਕਾਮਨਾ ਕਰਦੇ ਹਾਂ ਕਿ ਹੁਣ ਮਨੁੱਖ ਯੰਤਰ ਦੇ ਜ਼ੋਰ ’ਤੇ ਨਹੀਂ, ਭਾਵਨਾ, ਵਿਕਾਸ ਅਤੇ ਪ੍ਰੇਮ ਦੇ ਜ਼ੋਰ ’ਤੇ ਜੀਵੇ ਅਤੇ ਜਿੱਤੇ। ਇਸ ਹਿੰਸਕ, ਅੱਤਵਾਦੀ ਅਤੇ ਜੰਗ ਦੇ ਦੌਰ ਦਾ ਦੁਖਦਾਈ ਪਹਿਲੂ ਹੈ ਕਿ ਪੁਤਿਨ ਦਾ ਨਵਾਂ ਰੂਸ ਵੀ ਯੂਕਰੇਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੱਚਿਆਂ ਅਤੇ ਔਰਤਾਂ ਨੂੰ ਨਹੀਂ ਬਖ਼ਸਦਾ ਹੈ। ਜਿੱਥੇ ਆਪਣੇ ਅਤੇ ਗੁਆਂਢੀ ਦੇ ਕਲਿਆਣ ਦੀ ਚਿੰਤਾ ਹੋਣੀ ਚਾਹੀਦੀ ਸੀ, ੳੱੁਥੇ ਸਿਰਫ਼ ਬਦਲੇ ਦੀ ਭਾਵਨਾ ਹਾਵੀ ਹੈ। ਕਰੂਰਤਾ, ਬੇਰਹਿਮੀ ਅਤੇ ਹਿੰਸਾ ਵਧਦੀ ਜਾ ਰਹੀ ਹੈ।

ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅੱਤਵਾਦੀ ਸਮੂਹ ਨੂੰ ਮਲਬੇ ’ਚ ਸੁੱਟ ਦੇਣ ਦੀ ਸਹੁੰ ਖਾਧੀ ਹੈ। ਬੇਰਹਿਮੀ ਅਤੇ ਕਰੂਰਤਾ ਦੀ ਸਿਖਰ ਕਰ ਰਹੇ ਅੱਤਵਾਦੀਆਂ ਦੀ ਥਾਂ ਮਲਬੇ ’ਚ ਹੀ ਹੈ, ਪਰ ਉਨ੍ਹਾਂ ਮਾਸੂਮ ਬੱਚਿਆਂ, ਔਰਤਾਂ ਅਤੇ ਨਿਰਦੋਸ਼ਾਂ ਦਾ ਕੀ ਕਸੂਰ, ਜੋ ਕਿਤਿਓਂ ਵੀ ਅੱਤਵਾਦੀ ਨਹੀਂ ਹਨ, ਪਰ ਨਿਸ਼ਾਨਾ ਬਣ ਰਹੇ ਹਨ? ਕੀ ਮਨੁੱਖੀ ਸੱਭਿਅਤਾ ’ਚ ਅੱਤਵਾਦ ਖਿਲਾਫ਼ ਕੋਈ ਵੀ ਲੜਾਈ ਦੋਸ਼ੀ ਅਤੇ ਨਿਰਦੋਸ਼ ਵਿਚਕਾਰ ਫ਼ਰਕ ਕੀਤੇ ਬਿਨਾਂ ਸਫਲ ਹੋ ਸਕਦੀ ਹੈ?

ਇਹ ਦੁਨੀਆ ਦੀ ਇੱਕ ਵੱਡੀ ਅਬਾਦੀ ਨੂੰ ਹਰ ਸਮੇਂ ਤਬਾਹੀ ਦੀਆਂ ਸੰਭਾਵਨਾਵਾਂ ’ਤੇ ਕਾਇਮ ਰੱਖਣ ਵਰਗਾ ਹੈ। ਅਜਿਹੀ ਜੰਗ ਦਾ ਹੋਣਾ ਜੇਤੂ ਅਤੇ ਅਜੇਤੂ ਦੋਵਾਂ ਹੀ ਰਾਸ਼ਟਰਾਂ ਨੂੰ ਸਦੀਆਂ ਤੱਕ ਪਿੱਛੇ ਧੱਕ ਦੇਵੇਗੀ, ਇਸ ਨਾਲ ਭੌਤਿਕ ਨੁਕਸਾਨ ਤੋਂ ਇਲਾਵਾ ਮਨੁੱਖਤਾ ਦੇ ਅਪਾਹਿਜ਼ ਹੋਣ ਦਾ ਵੀ ਵੱਡਾ ਕਾਰਨ ਬਣਦੀ ਹੈ। ਜੰਗ ਅਤੇ ਤਬਾਹੀ ਦੇ ਹਾਲਾਤਾਂ ਵਿਚਕਾਰ ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ 1970 ’ਚ ਇਰਾਕ ਵੱਲੋੋਂ ਫਰਾਂਸ ਤੋਂ ਖਰੀਦੇ ਪਰਮਾਣੂ ਪਲਾਂਟ ’ਤੇ 1 ਮਿੰਟ 20 ਸੈਕਿੰਡ ’ਚ 16 ਬੰਬ ਸੁੱਟ ਕੇ ਪਰਮਾਣੂ ਪਲਾਂਟ ਨਸ਼ਟ ਕਰਨ ’ਚ ਸਫ਼ਲਤਾ ਪਾਈ ਸੀ।

ਇਹ ਵੀ ਪੜ੍ਹੋ : ਬੀਐਸਐਫ਼ ਚੌਂਕੀ ਗੱਟੀ ਹਯਾਤ ਤੋਂ ਮਿਲਿਆ ਕੁਆਡਕੈਪਟਰ ਮੇਡ ਇਨ ਚਾਇਨਾ ਡਰੋਨ

ਕਹਿਣਾ ਮੁਸ਼ਕਿਲ ਹੈ ਕਿ ਇਸ ਘਟਨਾਕ੍ਰਮ ਦਾ ਅੰਜਾਮ ਕੀ ਹੋਵੇਗਾ, ਫਿਲਹਾਲ ਇਹੀ ਕਿਹਾ ਜਾ ਸਕਦਾ ਹੈ ਕਿ ਜਿੰਨੀ ਛੇਤੀ ਇਹ ਵਿਵਾਦ ਸੁਲਝ ਸਕੇ ਓਨਾ ਹੀ ਦੁਨੀਆ ਲਈ ਚੰਗਾ ਹੋਵੇਗਾ। ਪਹਿਲਾਂ ਹੀ ਵਿਸ਼ਵ ਸ਼ਾਂਤੀ ਖਤਰੇ ’ਚ ਪਈ ਹੋਈ ਹੈ, ਹੁਣ ‘ਹਮਾਸ’ ਅਤੇ ਇਜ਼ਰਾਇਲ ਜੰਗ ਨੇ ਇਹ ਖਤਰਾ ਹੋਰ ਵਧਾ ਦਿੱਤਾ ਹੈ ਅਤੇ ਅਤੀਤ ’ਚ ਹੋ ਚੁੱਕੀਆਂ ਦੋ ਸੰਸਾਰ ਜੰਗਾਂ ਤੋਂ ਬਾਅਦ ਤੀਜੀ ਸੰਸਾਰ ਜੰਗ ਦੀ ਆਹਟ ਤੇਜ਼ੀ ਨਾਲ ਸੁਣਾਈ ਦੇ ਰਹੀ ਹੈ। ਜੰਗ ਰੁਕਣ ਦੇ ਨਾਲ ਸ਼ਾਂਤੀ ਦਾ ਵਾਤਾਵਰਨ, ਸ਼ੁੱਭ ਦੀ ਕਾਮਨਾ ਅਤੇ ਮੰਗਲ ਦਾ ਫੈਲਾਅ ਜ਼ਰੂਰੀ ਹੈ। ਮਨੁੱਖ ਦੇ ਭੈਅਭੀਤ ਮਨ ਨੂੰ ਜੰਗ ਦੀ ਦਹਿਸ਼ਤ ਤੋਂ ਮੁਕਤੀ ਦੇਣੀ ਹੋਵੇਗੀ, ਖੁਦ ਨਿੱਡਰ ਬਣ ਕੇ ਵਿਸ਼ਵ ਨੂੰ ਨਿੱਡਰ ਬਣਾਉਣਾ ਹੋਵੇਗਾ। ਇਸ ਨਾਲ ਕਿਸੇ ਇੱਕ ਦੇਸ਼ ਜਾਂ ਦੂਜੇ ਦੇਸ਼ ਦੀ ਜਿੱਤ ਨਹੀਂ ਸਗੋਂ ਸਮੁੱਚੀ ਮਨੁੱਖ ਜਾਤੀ ਦੀ ਜਿੱਤ ਹੋਵੇਗੀ।

ਲਲਿਤ ਗਰਗ

(ਇਹ ਲੇਖਕ ਦੇ ਆਪਣੇ ਵਿਚਾਰ ਹਨ)