Cowshed - Sach Kahoon Punjabi
Cowshed: ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਸਰਕਾਰੀ ਗਊਸ਼ਾਲਾ ਦੇ ਕੰਮ ’ਚ ਸੁਧਾਰ ਲਿਆਉਣ ਦੇ ਹੁਕਮ
ਫਰੀਦਕੋਟ (ਗੁਰਪ੍ਰੀਤ ਪੱਕਾ)। Cowshed: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਸਰਕਾਰੀ ਗਊਸ਼ਾਲਾ ਗੋਲੇਵਾਲਾ ਦੇ ਕੰਮਕਾਜ ਦੀ ਸਮੀਖਿਆ ਸਬੰਧੀ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਫਰੀਦਕੋਟ ਵਿਖੇ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਉਨ੍ਹਾਂ ਪਿਛਲੇ ਮਹੀਨੇ ਲਏ ਗਏ ਫੈਸਲਿਆਂ ਉੱਪਰ ਹੋਏ ਪ੍ਰਗਤੀ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਰਕਾਰੀ ਗਊਸ਼ਾਲਾ ਗੋਲੇਵਾਲਾ ਦੇ ਬਾਕੀ ਰਹਿੰਦੇ ਕੰਮਾਂ ਨੂੰ ਜਲਦੀ ਨੇਪਰੇ ਚਾੜਨ ਦੀ ਹਦਾਇਤ ਕੀਤੀ।
ਇਸ ਮੌਕੇ ਉਨ੍ਹਾਂ ਗਊਸ਼ਾਲਾ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੀ ਹਦਾਇਤ ਕੀਤੀ ਗਈ ਤਾਂ ਜੋ ਗਊਵੰਸ਼ ਦੀ ਸੇਵਾ ਹੋਰ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਉਨ੍ਹਾਂ ਗਊਸ਼ਾਲਾ ਵਿੱਚ ਚੱਲ ਰਹੇ ਪ੍ਰਬੰਧਾਂ, ਚਾਰੇ, ਪਾਣੀ, ਤੂੜੀ,ਫੀਡ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਗਊਸ਼ਾਲਾ ਵਿੱਚ ਲੋੜੀਂਦੀਆਂ ਚੀਜ਼ਾਂ ਚਾਰੇ ਅਤੇ ਫੀਡ ਆਦਿ ਦੀਆਂ ਬਾਰੇ ਪੂਰਾ ਧਿਆਨ ਰੱਖਿਆ ਜਾਵੇ।
ਇਹ ਵੀ ਪੜ੍ਹੋ: ਸਾਵਧਾਨ! ਫਲੱਸ਼ ਦੀ ਟੈਂਕੀ ’ਚੋਂ ਨਿੱਕਲਿਆ ਫਨੀਅਰ ਨਾਗ
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਗਊਸ਼ਾਲਾ ਅੰਦਰ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਪਸ਼ੂਆਂ ਨੂੰ ਪ੍ਰਮਾਣਿਤ ਖੁਰਾਕ ਹੀ ਦਿੱਤੀ ਜਾਵੇ। ਇਸ ਮੌਕੇ ਵਾਈਸ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਮਨੀਸ਼ ਅਗਰਵਾਲ, ਮੁੱਖ ਕਾਰਜਕਾਰੀ ਅਫਸਰ ਪੰਜਾਬ ਗਊ ਸੇਵਾ ਕਮਿਸ਼ਨ ਡਾ. ਅਸ਼ੀਸ਼ ਚੁੱਗ, ਮੈਂਬਰ ਸ਼੍ਰੀ ਅਰੁਣ ਵਧਵਾ, ਸ੍ਰੀ ਵਿਨੋਦ ਸੋਈ ,ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਰੀਦਕੋਟ ਡਾ. ਪ੍ਰਵੀਨ ਕੁਮਾਰ, ਡਾ. ਜਸਵਿੰਦਰ ਗਰਗ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। Cowshed
ਡੇਰਾ ਸ਼ਰਧਾਲੂਆਂ ਨੇ ਗਊਸ਼ਾਲਾ ਲਈ ਕੀਤਾ ਹਰਾ ਚਾਰਾ ਦਾਨ
Dera Sacha Sauda ਦੀ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜਾਂ ਲਈ ਤਿਆਰ ਰਹਿੰਦੀ ਹੈ : ਪ੍ਰਧਾਨ ਹੁਸਨਪ੍ਰੀਤ ਸਿੰਘ
ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਡੇਰਾ ਸੱਚਾ (Dera Sacha Sauda) ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਪੰਛੀਆਂ ਲਈ ਪਾਣੀ ਪਾਉਣਾ ਚੋਗੇ ਦਾ ਇੰਤਜਾਮ ਕਰਨਾ, ਖੂਨਦਾਨ ਕਰਨਾ, ਗਰੀਬਾਂ ਨੂੰ ਘਰੇਲੂ ਰਾਸ਼ਨ ਮੁਹੱਈਆ ਕਰਵਾਉਣਾ ਆਦਿ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕਰ ਰਹੇ ਹਨ। ਇਸੇ ਲੜੀ ਤਹਿਤ ਬਲਾਕ ਅਧੀਨ ਪੈਂਦੇ ਪਿੰਡ ਛਾਜਲੀ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਲਖਵਿੰਦਰ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ ਢੋਲਕੀ ਮਾਸਟਰ ਭਜਨ ਮੰਡਲੀ ਦੋਵੇਂ ਸਕੇ ਭਰਾਵਾਂ ਨੇ ਆਪਣੇ ਖੇਤਾਂ ’ਚੋਂ ਮੱਕੀ ਦੀ ਫਸਲ (ਹਰਾ ਚਾਰਾ) ਦਾ ਇੱਕ ਏਕੜ ਪਿੰਡ ਦੀ ਸ੍ਰੀ ਕਲਿਆਣ ਗਊਸ਼ਾਲਾ ਛਾਜਲੀ ਲਈ ਦੋ ਸਾਲਾਂ ਤੋਂ ਲਗਾਤਾਰ ਦਾਨ ਕਰਕੇ ਮਾਨਵਤਾ ਭਲਾਈ ਦਾ ਬਹੁਤ ਵੱਡਾ ਕਾਰਜ ਕੀਤਾ ਹੈ।
ਇਲਾਕੇ ’ਚ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਦੋ ਸਾਲਾਂ ਤੋਂ ਲਗਾਤਾਰ ਇੱਕ ਏਕੜ ਮੱਕੀ ਦੀ ਫਸਲ ਆਪਣੇ ਖੇਤਾਂ ’ਚੋਂ ਗਊਸ਼ਾਲਾ ਛਾਜਲੀ ਨੂੰ ਦਾਨ ਕਰ ਰਹੇ ਹਾਂ। ਸਾਨੂੰ ਆਪਣੇ ਖੇਤਾਂ ਵਿਚ ਇਕ ਏਕੜ ਮੱਕੀ ਦੀ ਫਸਲ ਉਗਾਉਣ ’ਤੇ ਘੱਟੋ-ਘੱਟ 10 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ। ਮੰਡੀ ਵਿੱਚ ਇਸਦੀ ਕੀਮਤ ਤਕਰੀਬਨ 32 ਤੋਂ 35 ਹਜ਼ਾਰ ਰੁਪਏ ਦੀ ਹੈ। ਇੱਕ ਏਕੜ ਵਿੱਚੋਂ 4 ਟਰਾਲੀਆਂ ਮੱਕੀ ਦੀ ਫਸਲ ਦੀਆਂ ਭਰ ਜਾਂਦੀਆਂ ਹਨ। (Dera Sacha Sauda)
ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੀ ਐ : ਪ੍ਰਧਾਨ ਹੁਸਨਪ੍ਰੀਤ ਸਿੰਘ
ਸ੍ਰੀ ਕਲਿਆਣ ਗਊਸ਼ਾਲਾ ਦੇ ਪ੍ਰਧਾਨ ਹੁਸਨਪ੍ਰੀਤ ਸਿੰਘ ਨੇ ਪੂਜਨੀਕ ਗੁਰੂੁ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਗੁਰੂ ਜੀ ਜਿਨ੍ਹਾਂ ਦੀ ਪਾਵਨ ਪ੍ਰੇਰਨਾ ’ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅਜਿਹੇ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਗਊਸ਼ਾਲਾ ਦੀ ਸਾਫ ਸਫਾਈ ਦੀ ਮੁਹਿੰਮ ਲਈ ਹਰ ਸਮੇਂ ਤਿਆਰ ਰਹਿੰਦੀ ਹੈ
ਇੱਕ ਗਊਸ਼ਾਲਾ, ਜਿੱਥੇ ਲੋਕ ਆਉਂਦੇ ਨੇ ਸੈਰ ਸਪਾਟੇ ਲਈ
ਗਊਸ਼ਾਲਾ ‘ਚ ਮਨਰੇਗਾ ਤਹਿਤ ਬਣੇ ਪਾਰਕ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਕੌਮੀ ਪੁਰਸਕਾਰ ਲਈ ਚੋਣ
21 ਜੂਨ ਨੂੰ ਨਵੀਂ ਦਿੱਲੀ ‘ਚ ਹੋਣ ਵਾਲੇ ਸਮਾਗਮ ‘ਚ ਅਧਿਕਾਰੀ ਪ੍ਰਾਪਤ ਕਰਨਗੇ ਇਹ ਪੁਰਸਕਾਰ
ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ਸਿਰਫ ਗਊਆਂ ਹੀ ਨਹੀਂ ਸਗੋਂ ਸੰਭਾਲਦੀ ਸਗੋਂ ਇਸ ਖੇਤਰ ਦੇ ਲੋਕਾਂ ਲਈ ਸੈਰ ਸਪਾਟੇ ਲਈ ਵਧੀਆ ਥਾਂ ਵੀ ਬਣੀ ਹੋਈ ਹੈ। ਗਊਸ਼ਾਲਾ ‘ਚ ਬਣਿਆ ਪਾਰਕ, ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਦੇ ਆਦਮ ਕੱਦ ਬੁੱਤ ਇੱਥੇ ਆਉਣ ਵਾਲਿਆਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਇਸ ਪਾਰਕ ਦੀ ਸੁੰਦਰਤਾ ਅਤੇ  ਲੋਕਾਂ ਦੀ ਚਾਹਤ ਬਣਨ ਕਾਰਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਨਾਂਅ ਦੇਸ਼ ਭਰ ‘ਚ ਚਮਕ ਗਿਆ ਹੈ। ਜਿਸਦੇ ਸਿੱਟੇ ਵਜੋਂ ਪ੍ਰੀਸ਼ਦ ਨੂੰ ਦੋ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
21 ਜੂਨ ਨੂੰ ਨਵੀਂ ਦਿੱਲੀ ‘ਚ ਹੋ ਰਹੇ ਇੱਕ ਸਮਾਗਮ ਦੌਰਾਨ ਇਹ ਪੁਰਸਕਾਰ ਮਾਨਸਾ ਦੇ ਅਧਿਕਾਰੀ ਪ੍ਰਾਪਤ ਕਰਨਗੇ। ਇਹ ਪੁਰਸਕਾਰ ਸਕੌਚ ਗਰੁੱਪ ਵੱਲੋਂ ਦਿੱਤਾ ਜਾਵੇਗਾ। ਇਸ ਗਰੁੱਪ ਨੇ ਇਨ੍ਹਾਂ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ ਸਨ। ਉਨ੍ਹਾਂ ਅਰਜੀਆਂ ਦੇ ਅਧਾਰ ‘ਤੇ ਕਾਰਜ਼ਾਂ ਦੀ ਚੋਣ ਮਗਰੋਂ ਹੋਰ ਪ੍ਰਕ੍ਰਿਆ ਮੁਕੰਮਲ ਹੋਣ ਮਗਰੋਂ ਇਸ ਪੁਰਸਕਾਰ ਲਈ ਚੋਣ ਕੀਤੀ ਜਾਂਦੀ ਹੈ। ਇਸ ਗਊਸ਼ਾਲਾ ਤੋਂ ਇਲਾਵਾ ਜ਼ਿਲ੍ਹੇ ‘ਚ ਮਨਰੇਗਾ ਤਹਿਤ ਕਰਵਾਏ ਹੋਰ ਕਾਰਜ਼ ਵੀ ਪੁਰਸਕਾਰ ਲਈ ਸਹਾਈ ਸਿੱਧ ਹੋਏ ਹਨ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਨੂੰ ਇਹ ਪੁਰਸਕਾਰ ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ਤੇ ਸਵੱਛ ਭਾਰਤ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਆਵਾਸ ਯਜਨਾ ਤਹਿਤ ਮਕਾਨ ਬਣਾਉਣ, ਪਖਾਨੇ ਬਣਾਵੁਣ ਤੇ ਮਨਰੇਗਾ ਮਜ਼ਦੂਰਾਂ ਨੂੰ 90 ਦਿਨ ਰੁਜ਼ਗਾਰ ਮੁਹੱਈਆ ਕਰਵਾਉਣ ਕਰਕੇ ਮਿਲ ਰਹੇ ਹਨ। ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ‘ਚ ਸਿਰਫ ਗਊਆਂ ਹੀ ਨਹੀਂ ਰੱਖੀਆਂ ਜਾਂਦੀਆਂ ਸਗੋਂ ਇੱਥੇ ਬਣੇ ਪਾਰਕ, ਝੂਲੇ ਅਤੇ ਊਠ ਦੀ ਸਵਾਰੀ ਆਦਿ ਕਾਰਨ ਇਹ ਸੈਰ ਸਪਾਟੇ ਵਜੋਂ ਵੀ ਪ੍ਰਸਿੱਧ ਹੋਈ ਹੈ। ਇਸ ਥਾਂ ‘ਤੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਨੂੰ ਦਰਸਾਉਂਦੇ ਗੇਟ ਵੀ ਬਣਾਏ ਗਏ ਹਨ।
ਇਸ ਪਾਰਕ ਨੂੰ ਮਨਰੇਗਾ ਕਾਰਜਾਂ ਤਹਿਤ 22 ਲੱਖ 81 ਹਜ਼ਾਰ ਰੁਪਏ ਨਾਲ ਬਣਵਾਇਆ ਗਿਆ ਹੈ। ਇਸ ਗਊਸ਼ਾਲਾ ਤੋਂ ਇਲਾਵਾ ਸਵੱਛ ਭਾਰਤ ਮੁਹਿੰਮ ਤਹਿਤ ਬਣਾਏ ਗਏ ਮਕਾਨ, ਸਵੱਛ ਭਾਰਤ ਮੁਹਿੰਮ ਤਹਿਤ ਪਖਾਨੇ, ਮਨਰੇਗਾ ਤਹਿਤ ਮਿਲਿਆ ਰੁਜ਼ਗਾਰ, ਪ੍ਰਧਾਨ ਮੰਤਰੀ ਆਵਸ ਯੋਜਨਾ ਤਹਿਤ ਬਣਾ ਕੇ ਦਿੱਤ।ੇ ਮਕਾਨਾਂ ਦਾ ਵੀ ਪੁਰਸਕਾਰ ਹਾਸਿਲ ਕਰਵਾਉਣ ‘ਚ ਅਹਿਮ ਯੋਗਦਾਨ ਹੈ। ਜ਼ਿਲ੍ਹੇ ਭਰ ‘ਚ 1210 ਮਕਾਨ ਬਣਾ ਕੇ ਦਿੱਤੇ ਗਏ ਹਨ ਜਿੰਨਾਂ ‘ਚ 861.96 ਲੱਖ ਰੁਪਏ ਖਰਚ ਕੀਤੇ ਗਏ ਹਨ।
ਇਸ ਤੋਂ ਇਲਾਵਾ ਮਨਰੇਗਾ ਤਹਿਤ 1210 ਪਰਿਵਾਰਾਂ ਨੂੰ 114.225 ਲੱਖ ਰੁਪਏ ਮਜ਼ਦੂਰਾਂ ਨੂੰ ਦਿੱਤੇ ਗਏ ਮਨਰੇਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ‘ਚ ਮਨਰੇਗਾ ਤਹਿਤ ਜੋ ਕੰਮ ਚੱਲ ਰਹੇ ਹਨ। ਉਨ੍ਹਾਂ ‘ਚ ਪਾਰਕ ਬਣਾਉਣਾ, ਗਲੀਆਂ-ਨਾਲੀਆਂ, ਮਕਾਨ, ਪੌਦੇ ਲਾਉਣਾ ਤੇ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸ਼ਾਮਲ ਹੈ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਹੀ ਜ਼ਿਲ੍ਹੇ ਭਰ ‘ਚ ਵਿਕਾਸ ਕਾਰਜ ਸਹੀ ਢੰਗ ਨਾਲ ਚੱਲ ਰਹੇ ਹਨ।
ਇਸ ਤੋਂ ਪਹਿਲਾਂ ਮਿਲ ਚੁੱਕੇ ਨੇ ਇਹ ਪੁਰਸਕਾਰ
ਮਾਨਸਾ ਜ਼ਿਲ੍ਹੇ ਨੂੰ ਜ਼ਿਲ੍ਹਾ ਪ੍ਰੀਸ਼ਦ ਤਹਿਤ ਕਰਵਾਏ ਕੰਮਾਂ ਸਬੰਧੀ ਦੋ ਪੁਰਸਕਾਰ 2015-16 ਤੇ 2016-17, ਦੋ ਸਕੌਚ ਪੁਰਸਕਾਰ 2017-18, ਮਨਰੇਗਾ ਤਹਿਤ ਪਿੰਡ ਤਾਮਕੋਟ ਦੀ ਪੰਚਾਇਤ ਨੂੰ 2015 ‘ਚ ਪੁਰਸਕਾਰ, ਗ੍ਰਾਮ ਸਭਾ ਤਹਿਤ ਤਾਮਕੋਟ ਪੰਚਾਇਤ ਨੂੰ 2015-16 ਤੇ 2016-17 ‘ਚ ਪੁਰਸਕਾਰ ਤੋਂ ਇਲਾਵਾ ਸੋਕਪਿਟ ਬਣਾਉਣ ਲਈ ਪਿੰਡ ਮਾਨ ਅਸਪਾਲ ਦੀ ਪੰਚਾਇਤ ਨੂੰ 2017 ‘ਚ ਪੁਰਸਕਾਰ ਮਿਲਿਆ ਸੀ।
ਸਮੁੱਚੇ ਸਟਾਫ ਦਾ ਹੈ ਸਹਿਯੋਗ : ਏਡੀਸੀ (ਵਿਕਾਸ)
ਏਡੀਸੀ ਵਿਕਾਸ ਗੁਰਮੀਤ ਸਿੰਘ ਸਿੱਧੂ ਨੇ ਇਸ ਪੁਰਸਕਾਰ ਲਈ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੀ  ਚੋਣ ਹੋਣ ‘ਤੇ ਖੁਸ਼ੀ ਪ੍ਰਗਟਾਉਂਦਿਆਂ ਆਖਿਆ ਕਿ ਇਸ ਪ੍ਰਾਪਤੀ ਲਈ ਸਮੁੱਚੇ ਸਟਾਫ ਦਾ ਸਹਿਯੋਗ ਸਦਕਾ ਹੈ, ਜਿਸ ਸਦਕਾ ਹੀ ਇਹ ਪ੍ਰਾਪਤੀ ਮਿਲੀ ਹੈ। ਉਨ੍ਹਾਂ ਖਾਸ ਤੌਰ ‘ਤੇ ਆਖਿਆ ਕਿ ਮਨਰੇਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਦੀ ਖਾਸ ਮਿਹਨਤ ਇਸ ‘ਚ ਸ਼ਾਮਲ ਹੈ।
ਰਾਏਪੁਰ/ਦੁਰਗ: ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ‘ਚ ਇੱਕ ਸਰਕਾਰੀ ਫੰਡ ਪ੍ਰਾਪਤ ਗਊਸ਼ਾਲਾ ‘ਚ ਵੱਡੀ ਗਿਣਤੀ ‘ਚ ਗਾਵਾਂ ਦੀ ਕਥਿੱਤ ਤੌਰ ‘ਤੇ ਭੁੱਖ ਨਾਲ ਮੌਤ ਤੋਂ ਬਾਅਦ ਗਊਸ਼ਾਲਾ ਸੰਚਾਲਕ ਭਾਜਪਾ ਆਗੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਦੇ ਅਨੁਸਾਰ, ਰਾਜ ਗਊ ਸੇਵਾ ਕਮਿਸ਼ਨ ਦੀ ਸ਼ਿਕਾਇਤ ‘ਤੇ ਗਊਸ਼ਾਲਾ ਸੰਚਾਲਕ ਹਰੀਸ਼ ਵਰਮਾ ਨੂੰ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਗ੍ਰਿਫ਼ਤਾਰ ਕਰ ਲਿਆ
ਇਸ ਖਿਲਾਫ਼ ਕ੍ਰਸ਼ਕ ਪਸ਼ੂ ਪਰਿਰੱਖਿਆ ਐਕਟ ਦੀ ਧਾਰਾ 4 ਤੇ 6 ਤੇ ਪਸ਼ੂ ਕਰੂਰਤਾ ਰੋਕੂ ਐਕਟ 1960 ਤੇ ਭਾਰਤੀ ਦੰਡ ਐਕਟ ਦੀ ਧਾਰਾ 409 ਤਹਿਤ ਅਪਰਾਧ ਦਰਜ ਕੀਤਾ ਗਿਆ ਹੈ ਦੁਰਗ ਜ਼ਿਲ੍ਹੇ ਦੇ ਰਾਜਪੁਰ ‘ਚ ਸੰਚਾਲਿਤ ਗਊਸ਼ਾਲਾ ਦਾ ਸੰਚਾਲਕ ਹਰੀਸ਼ ਵਰਮਾ ਭਾਜਪਾ ਦੇ ਆਗੂ ਹਨ ਤੇ ਜਾਮੁਲ ਨਗਰਪਾਲਿਕਾ ਦੇ ਉਪ ਪ੍ਰਧਾਨ ਹਨ ਉਨ੍ਹਾਂ ਦੀ ਗਊਸ਼ਾਲਾ ਨੂੰ ਰਾਜ ਸ਼ਾਸਨ ਨੇ 93 ਲੱਖ ਰੁਪਏ ਤੋਂ ਵੱਧ ਦਾ ਫੰਡ ਦਿੱਤਾ ਜਾ ਚੁੱਕਾ ਹੈ
ਗਊਸ਼ਾਲਾ ‘ਚ ਗਾਵਾਂ ਦੀ ਮੌਤ ਹਾਲੇ ਵੀ ਜਾਰੀ ਹੈ
ਗਊ ਸੇਵਾ ਕਮਿਸ਼ਨ ਦੇ ਅਨੁਸਾਰ ਗਊਸ਼ਾਲਾ ‘ਚ ਗਾਵਾਂ ਦੇ ਚਾਰੇ ਆਦਿ ਦੀ ਵਿਵਸਥਾ ਬਹੁਤ ਹੀ ਖਰਾਬ ਹੈ ਸੰਚਾਲਕ ‘ਤੇ ਗਾਵਾਂ ਦੀ ਖੱਲ ਤੇ ਹੱਡੀਆਂ ਦੇ ਵਪਾਰ ਨਾਲ ਜੁੜੇ ਹੋਣ ਦੇ ਦੋਸ਼ ਲੱਗ ਰਹੇ ਹਨ ਜ਼ਿਕਰਯੋਗ ਹੈ ਕਿ ਦੁਰਗ ਜ਼ਿਲ੍ਹੇ ਦੇ ਰਾਜਪੁਰ ‘ਚ ਰਾਜ ਸ਼ਾਸਨ ਵੱਲੋਂ ਅਨੁਦਾਨਿਤ ਰਾਜਪੁਰ ਗਊਸ਼ਾਲਾ ‘ਚ ਕਥਿੱਤ ਤੌਰ ‘ਤੇ ਭੁੱਖ ਨਾਲ ਪਿਛਲੇ ਕੁਝ ਦਿਨਾਂ ‘ਚ 200 ਗਾਵਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਪੁਲਿਸ ਨੇ ਦੋ ਦਰਜਨ ਗਾਵਾਂ ਦੀ ਹੀ ਮੌਤ ਦੀ ਪੁਸ਼ਟੀ ਕੀਤੀ ਹੈ
ਸੀਐੱਮ ਨੇ ਸੂਬੇ ਦੀ ਸਾਰੀਆਂ ਗਊਸ਼ਾਲਾਵਾਂ ਦੀ ਜਾਂਚ ਲਈ ਦਿੱਤੇ ਨਿਰਦੇਸ਼
ਰਾਏਪੁਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਸੂਬੇ ਦੇ ਦੁਰਗ ਜ਼ਿਲ੍ਹੇ ‘ਚ ਇੱਕ ਗਉਸ਼ਾਲਾ ‘ਚ ਵੱਡੀ ਗਿਣਤੀ ‘ਚ ਗਊਆਂ ਦੀ ਮੌਤ ਤੋਂ ਬਾਅਦ ਸੂਬੇ ਭਰ ‘ਚ ਗਊਸ਼ਾਲਾਵਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਡਾ. ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਸੂਬਾ ਸਰਕਾਰ ਨੇ ਦੁਰਗ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।