lok sabha - Sach Kahoon Punjabi
Lok Sabha: ਵਿਰੋਧੀ ਧਿਰ ਨੂੰ ਚੁੱਪ ਕਰਵਾ ਕੇ ਮੋਦੀ ਤਾਨਾਸ਼ਾਹੀ ਸਰਕਾਰ ਚਲਾ ਰਹੇ ਹਨ : ਐਮਪੀ ਔਜਲਾ
Lok Sabha: (ਰਾਜਨ ਮਾਨ) ਅੰਮ੍ਰਿਤਸਰ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਰੋਧੀ ਧਿਰ ਨੂੰ ਚੁੱਪ ਕਰਵਾ ਕੇ ਤਾਨਾਸ਼ਾਹੀ ਸਰਕਾਰ ਚਲਾ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਨੂੰ ਲੋਕ ਸਭਾ ਦੇ ਅੰਦਰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਅਤੇ ਮਾਈਕ੍ਰੋਫ਼ੋਨ ਬੰਦ ਕਰ ਦਿੱਤੇ ਜਾਂਦੇ ਹਨ, ਜਦੋਂ ਕਿ ਡਿਪਟੀ ਸਪੀਕਰ ਦਾ ਅਹੁਦਾ 2019 ਤੋਂ ਖਾਲੀ ਪਿਆ ਹੈ, ਹਾਲਾਂਕਿ ਇਸਦੀ ਚੋਣ ਧਾਰਾ 93 ਦੇ ਤਹਿਤ ਜ਼ਰੂਰੀ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾਂਗਰਸ ਲੋਕ ਸਭਾ ਵਿੱਚ ਲੋਕਾਂ ਦੇ ਮੁੱਦੇ ਉਠਾਉਂਦੀ ਰਹੀ ਹੈ ਅਤੇ ਹਮੇਸ਼ਾ ਉਨ੍ਹਾਂ ਨੂੰ ਉਠਾਉਣਾ ਚਾਹੁੰਦੀ ਹੈ। ਦੇਸ਼ ਵਿੱਚ ਲੋਕਤੰਤਰ ਉਦੋਂ ਹੀ ਬਚ ਸਕਦਾ ਹੈ ਜਦੋਂ ਵਿਰੋਧੀ ਧਿਰ ਸਵਾਲ ਉਠਾਉਂਦੀ ਰਹੇ ਅਤੇ ਸਰਕਾਰ ਉਨ੍ਹਾਂ ਦੇ ਜਵਾਬ ਦਿੰਦੀ ਰਹੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੋਧੀ ਧਿਰ ਨੂੰ ਚੁੱਪ ਕਰਵਾ ਰਹੇ ਹਨ ਅਤੇ ਤਾਨਾਸ਼ਾਹੀ ਚਲਾ ਰਹੇ ਹਨ ਪਰ ਫਿਰ ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਸਰਕਾਰ ਨੂੰ ਜ਼ਰੂਰ ਜਵਾਬਦੇਹ ਬਣਾਏਗੀ।
ਇਹ ਵੀ ਪੜ੍ਹੋ: Summer Juice Benefits: ਗਰਮੀਆਂ ’ਚ ਇਹ ਪੀਓ ਤਿੰਨ ਜੂਸ, ਪਾਣੀ ਦੀ ਨਹੀਂ ਰਹੇਗੀ ਕਮੀ ਅਤੇ ਊਰਜਾ ਰਹੇਗੀ ਬਰਕਰਾਰ
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਲੋਕ ਸਭਾ ਦੇ ਸਪੀਕਰ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਗਿਆ ਹੈ ਕਿ ਮੌਜੂਦਾ ਕੇਂਦਰ ਸਰਕਾਰ ਲੋਕ ਸਭਾ ਵਿੱਚ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਦੂਜਿਆਂ ਨੂੰ ਬੋਲਣ ਦਾ ਮੌਕਾ ਕਿਵੇਂ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੱਤਰ ਵਿੱਚ ਲੋਕ ਸਭਾ ਸਪੀਕਰ ਤੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਅਤੇ ਲੋਕਤੰਤਰ ਨੂੰ ਬਹਾਲ ਕੀਤਾ ਜਾਵੇ।
ਵਿਰੋਧੀ ਆਗੂਆਂ ਅਤੇ ਸੰਸਦ ਮੈਂਬਰਾਂ ਦੇ ਮਾਈਕ੍ਰੋਫ਼ੋਨ ਬੰਦ ਕੀਤੇ ਜਾ ਰਹੇ ਹਨ
ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ (LoP) ਨੂੰ ਬੋਲਣ ਦਾ ਮੌਕਾ ਨਾ ਦੇਣਾ: ਵਿਰੋਧੀ ਧਿਰ ਦੇ ਨੇਤਾ ਨੂੰ ਖੜ੍ਹੇ ਹੋਣ ‘ਤੇ ਬੋਲਣ ਦੀ ਇਜਾਜ਼ਤ ਦੇਣ ਦੀ ਪਰੰਪਰਾ ਨੂੰ ਵਾਰ-ਵਾਰ ਅਣਗੌਲਿਆ ਕੀਤਾ ਗਿਆ ਹੈ। ਇਹ ਪਿਛਲੀਆਂ ਸੰਸਦੀ ਰਵਾਇਤਾਂ ਤੋਂ ਭਟਕਣਾ ਹੈ ਅਤੇ ਸਦਨ ਵਿੱਚ ਸਿਹਤਮੰਦ ਬਹਿਸ ਲਈ ਜਗ੍ਹਾ ਨੂੰ ਘਟਾਉਂਦਾ ਹੈ। ਉਹਨਾਂ ਕਿਹਾ ਕਿ ਵਿਰੋਧੀ ਆਗੂਆਂ ਅਤੇ ਸੰਸਦ ਮੈਂਬਰਾਂ ਦੇ ਮਾਈਕ੍ਰੋਫ਼ੋਨ ਬੰਦ ਕੀਤੇ ਜਾ ਰਹੇ ਹਨ। ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਕੋਈ ਮੁੱਦਾ ਉਠਾਉਂਦੇ ਹਨ, ਤਾਂ ਉਨ੍ਹਾਂ ਦੇ ਮਾਈਕ੍ਰੋਫ਼ੋਨ ਬੰਦ ਕਰ ਦਿੱਤੇ ਜਾਂਦੇ ਹਨ, ਜਦੋਂ ਕਿ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੂੰ ਖੁੱਲ੍ਹ ਕੇ ਬੋਲਣ ਦੀ ਇਜਾਜ਼ਤ ਹੁੰਦੀ ਹੈ। ਇਹ ਅਭਿਆਸ ਸਿੱਧੇ ਤੌਰ ‘ਤੇ ਲੋਕਤੰਤਰੀ ਬਹਿਸ ਅਤੇ ਨਿਰਪੱਖਤਾ ਨੂੰ ਕਮਜ਼ੋਰ ਕਰਦਾ ਹੈ। Lok Sabha
ਉਹਨਾਂ ਕਿਹਾ ਕਿ ਕਾਰੋਬਾਰ ਸਲਾਹਕਾਰ ਕਮੇਟੀ (BAC) ਦੇ ਫੈਸਲਿਆਂ ਨੂੰ ਨਜ਼ਰਅੰਦਾਜ਼ ਕਰਨਾ: ਸਰਕਾਰ BAC ਨਾਲ ਸਲਾਹ ਜਾਂ ਜਾਣਕਾਰੀ ਦਿੱਤੇ ਬਿਨਾਂ ਸਦਨ ਵਿੱਚ ਇੱਕਪਾਸੜ ਤੌਰ ‘ਤੇ ਕੰਮ ਸ਼ੁਰੂ ਕਰ ਰਹੀ ਹੈ। ਉਦਾਹਰਣ ਵਜੋਂ, ਪਿਛਲੇ ਹਫ਼ਤੇ ਸਦਨ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ ਬਿਨਾਂ ਕਿਸੇ ਪੂਰਵ ਸਮਾਂ-ਸਾਰਣੀ ਜਾਂ ਸੂਚਨਾ ਦੇ ਦਿੱਤਾ ਗਿਆ ਸੀ।
ਨਿਯਮ 193 ਦੇ ਤਹਿਤ ਚਰਚਾਵਾਂ ਦੀ ਘਾਟ | Lok Sabha
ਉਹਨਾ ਕਿਹਾ ਕਿ ਬਜਟ ਅਤੇ ਗ੍ਰਾਂਟਾਂ ਦੀਆਂ ਮੰਗਾਂ ‘ਤੇ ਚਰਚਾਵਾਂ ਤੋਂ ਮੁੱਖ ਮੰਤਰਾਲਿਆਂ ਨੂੰ ਬਾਹਰ ਰੱਖਣਾ: ਮਹੱਤਵਪੂਰਨ ਮੰਤਰਾਲਿਆਂ ਨੂੰ ਹੁਣ ਬਜਟ ਵੰਡ ‘ਤੇ ਚਰਚਾਵਾਂ ਤੋਂ ਬਾਹਰ ਰੱਖਿਆ ਜਾ ਰਿਹਾ ਹੈ, ਜਿਸ ਨਾਲ ਵਿੱਤੀ ਫੈਸਲਿਆਂ ‘ਤੇ ਸੰਸਦੀ ਨਿਗਰਾਨੀ ਘੱਟ ਰਹੀ ਹੈ। ਉਹਨਾਂ ਕਿਹਾ ਕਿ ਨਿਯਮ 193 ਦੇ ਤਹਿਤ ਚਰਚਾਵਾਂ ਦੀ ਘਾਟ: ਨਿਯਮ 193, ਜੋ ਵੋਟਿੰਗ ਤੋਂ ਬਿਨਾਂ ਜ਼ਰੂਰੀ ਜਨਤਕ ਮੁੱਦਿਆਂ ‘ਤੇ ਬਹਿਸ ਦੀ ਆਗਿਆ ਦਿੰਦਾ ਹੈ, ਹੁਣ ਬਹੁਤ ਘੱਟ ਹੀ ਬੁਲਾਇਆ ਜਾਂਦਾ ਹੈ, ਜਿਸ ਨਾਲ ਰਾਸ਼ਟਰੀ ਮਾਮਲਿਆਂ ‘ਤੇ ਜਵਾਬਦੇਹੀ ਤੋਂ ਬਚਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਸੰਸਦੀ ਸਥਾਈ ਕਮੇਟੀਆਂ ਵਿੱਚ ਦਖਲਅੰਦਾਜ਼ੀ: ਸੰਸਦੀ ਸਥਾਈ ਕਮੇਟੀਆਂ ਦਾ ਉਦੇਸ਼ ਸੁਤੰਤਰ ਤੌਰ ‘ਤੇ ਕੰਮ ਕਰਨਾ ਹੈ, ਜੋ ਮਾਹਰ ਵਿਧਾਨਕ ਨਿਗਰਾਨੀ ਪ੍ਰਦਾਨ ਕਰਦੀਆਂ ਹਨ। ਹਾਲਾਂਕਿ, ਅਜਿਹੇ ਮੌਕੇ ਆਏ ਹਨ ਜਿੱਥੇ ਚੇਅਰਮੈਨ ਦੇ ਦਫ਼ਤਰ ਨੇ ਦਖਲ ਦਿੱਤਾ ਹੈ, ਕਮੇਟੀ ਰਿਪੋਰਟਾਂ ਵਿੱਚ ਸੁਧਾਰਾਂ ਦਾ ਸੁਝਾਅ ਦਿੱਤਾ ਹੈ, ਜੋ ਉਨ੍ਹਾਂ ਦੀ ਖੁਦਮੁਖਤਿਆਰੀ ਨਾਲ ਸਮਝੌਤਾ ਕਰਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਸਾਬਕਾ ਵਿਧਾਇਕ ਸੁਨੀਲ ਦੱਤੀ, ਡੀ.ਸੀ.ਸੀ ਦਿਹਾਤੀ ਦੇ ਸਾਬਕਾ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਕੌਂਸਲਰ ਨਰਿੰਦਰ ਸਿੰਘ ਤੁੰਗ ਮੌਜੂਦ ਸਨ।
Parliament Session Live: ਲੋਕ ਸਭਾ ਦੀ ਕਾਰਵਾਈ ਸ਼ੁਰੂ, ਕੇਂਦਰ ਮੰਤਰੀ ਵੱਲੋਂ ਡੀਐੱਮਕੇ ਮੈਂਬਰਾਂ ਨੂੰ ਅਸਭਿਅਕ ਕਹਿਣ ’ਤੇ ਹੰਗਾਮਾ
Parliament Session Live: ਨਵੀਂ ਦਿੱਲੀ (ਏਜੰਸੀ)। ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਕਾਰਵਾਈ ਜਾਰੀ ਹੈ। ਸੰਸਦ ਦੀ ਕਾਰਵਾਈ ਦੇ ਪਹਿਲੇ ਦਿਨ ਹੀ ਬਹੁਤ ਹੰਗਾਮਾ ਹੋਇਆ ਤੇ ਕੇਂਦਰੀ ਸਿੱਖਿਆ ਮੰਤਰੀ ਦੇ ਬਿਆਨ ’ਤੇ ਡੀਐਮਕੇ ਸੰਸਦ ਮੈਂਬਰ ਵਾਕਆਊਟ ਕਰ ਗਏ। ਇਸ ਬਜਟ ਸੈਸ਼ਨ ’ਚ, ਸਾਰਿਆਂ ਦੀਆਂ ਨਜ਼ਰਾਂ ਵਕਫ਼ ਸੋਧ ਬਿੱਲ ’ਤੇ ਹੋਣਗੀਆਂ, ਜਿਸ ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ, ’ਈਪੀਆਈਸੀ’ ਦੇ ਮੁੱਦੇ ’ਤੇ ਵਿਰੋਧੀ ਧਿਰ ਤੇ ਸਰਕਾਰ ਵਿਚਕਾਰ ਟਕਰਾਅ ਹੋ ਸਕਦਾ ਹੈ।
ਇਹ ਖਬਰ ਵੀ ਪੜ੍ਹੋ : Bathinda Traffic Plan: ਤੁਸੀਂ ਬਠਿੰਡਾ ਆ ਰਹੇ ਹੋ ਤਾਂ ਇਸ ਗੱਲ ਦਾ ਰੱਖਿਓ ਧਿਆਨ…
ਰਾਹੁਲ ਗਾਂਧੀ ਨੇ ਲੋਕ ਸਭਾ ’ਚ ਵੋਟਰ ਸੂਚੀ ’ਤੇ ਚਰਚਾ ਦੀ ਮੰਗ ਉਠਾਈ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੋਟਰ ਸੂਚੀ ਦਾ ਮੁੱਦਾ ਉਠਾਇਆ ਤੇ ਸਦਨ ’ਚ ਇਸ ’ਤੇ ਚਰਚਾ ਦੀ ਮੰਗ ਕੀਤੀ। ਟੀਐਮਸੀ ਨੇ ਵੋਟਰ ਸੂਚੀ ਦਾ ਮੁੱਦਾ ਵੀ ਉਠਾਇਆ। ਸਪਾ ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਵੀ ਸੰਸਦ ’ਚ ਵੋਟਰ ਸੂਚੀ ’ਤੇ ਚਰਚਾ ਦੀ ਮੰਗ ਕੀਤੀ। Parliament Session Live
ਕਪਿਲ ਸਿੱਬਲ ਨੇ ਚੋਣ ਕਮਿਸ਼ਨ ’ਤੇ ਸਵਾਲ ਚੁੱਕੇ | Parliament Session Live
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ, ‘ਚੋਣ ਕਮਿਸ਼ਨ ਸਰਕਾਰ ਦੇ ਕੰਟਰੋਲ ’ਚ ਹੈ, ਜੇਕਰ ਲੋਕਤੰਤਰ ਇਸੇ ਤਰ੍ਹਾਂ ਜਾਰੀ ਰਿਹਾ ਤੇ ਚੋਣ ਕਮਿਸ਼ਨ ਸਰਕਾਰ ਲਈ ਲਾਬਿੰਗ ਕਰਦਾ ਰਿਹਾ, ਤਾਂ ਜੋ ਨਤੀਜੇ ਜ਼ਰੂਰ ਆਉਣਗੇ ਉਹ ਤੁਹਾਡੇ ਸਾਹਮਣੇ ਹਨ।’ ਜੇਕਰ ਅਜਿਹਾ ਸਿਸਟਮ ਜਾਰੀ ਰਹਿੰਦਾ ਹੈ, ਤਾਂ ਇਹ ਲੋਕਤੰਤਰ ਨਹੀਂ ਸਗੋਂ ਇੱਕ ਦਿਖਾਵਾ ਹੈ। ਸਾਨੂੰ ਕਈ ਸਾਲਾਂ ਤੋਂ ਸ਼ੱਕ ਹੈ। ਹਰ ਕੋਈ ਜਾਣਦਾ ਹੈ ਕਿ ਜ਼ਮੀਨ ’ਤੇ ਕੀ ਹੋ ਰਿਹਾ ਹੈ, ਪਰ ਸੁਣਨ ਵਾਲਾ ਕੋਈ ਨਹੀਂ ਹੈ।
Punjab Government News: ‘ਆਪ’ ਸਾਂਸਦ ਮੀਤ ਹੇਅਰ ਨੇ ਲੋਕ ਸਭਾ ’ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਉਠਾਇਆ ਮੁੱਦਾ
ਪੰਜਾਬ ’ਚ ਸੜਕ ਹਾਦਸਿਆਂ ਵਿੱਚ ਆਈ 47 ਫੀਸਦੀ ਕਮੀ, ਰੋਡ ਸੇਫ਼ਟੀ ਫੋਰਸ ਦੇ ਗਠਨ ਨਾਲ ਹੋਇਆ ਫਾਇਦਾ | Punjab Government News
Punjab Government News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਗਠਨ ਕੀਤੀ ਗਈ ਰੋਡ ਸੇਫ਼ਟੀ ਫੋਰਸ ਦੇ ਨਤੀਜੇ ਕਾਫ਼ੀ ਜਿਆਦਾ ਸ਼ਾਨਦਾਰ ਆ ਰਹੇ ਹਨ ਅਤੇ ਇਸੇ ਖ਼ਾਸ ਫੋਰਸ ਕਰਕੇ ਕੀਮਤੀ ਜਾਨਾਂ ਤੱਕ ਬਚ ਰਹੀਆਂ ਹਨ। ਸੂਬੇ ਵਿੱਚ ਸੜਕ ਹਾਦਸੇ ਵਿੱਚ 47 ਫੀਸਦੀ ਕਮੀ ਦਰਜ਼ ਕੀਤੀ ਗਈ ਹੈ ਤਾਂ ਸੜਕ ਹਾਦਸਿਆਂ ਵਿੱਚ ਹੋਣ ਵਾਲੀ ਮੌਤ ਦੀ ਦਰ ਵੀ ਘੱਟ ਗਈ ਹੈ, ਕਿਉਂਕਿ ਰੋਡ ਸੇਫ਼ਟੀ ਫੋਰਸ ਵੱਲੋਂ ਮੌਕੇ ’ਤੇ ਆਪਣੀ ਸੇਵਾਵਾਂ ਦਿੰਦੇ ਹੋਏ ਵੱਡੇ ਪੱਧਰ ’ਤੇ ਮੱਦਦ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਤਾਰੀਫ਼ ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਕੀਤੀ ਹੈ।
ਇਹ ਵੀ ਪੜ੍ਹੋ: Farmer Protest Updates: ਜਗਜੀਤ ਸਿੰਘ ਡੱਲੇਵਾਲ ਨੇ ਖੂਨ ਨਾਲ ਦਸਤਖਤ ਕਰਕੇ ਪੀਐਮ ਨੂੰ ਭੇਜੀ ਚਿੱਠੀ, ਪਡ਼੍ਹ ਕੇ ਹੋ ਜਾ…
ਗੁਰਮੀਤ ਸਿੰਘ ਮੀਤ ਹੇਅਰ ਲੋਕ ਸਭਾ ਵਿੱਚ ਦੇਸ਼ ਭਰ ਵਿੱਚ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਦਾ ਮੁੱਦਾ ਉਠਾਇਆ ਅਤੇ ਇਸ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਮੀਤ ਹੇਅਰ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਇਸ ਬਾਰੇ ਸਵਾਲ ਕੀਤਾ ਅਤੇ ਨੈਸ਼ਨਲ ਹਾਈਵੇਅ ਨੂੰ ਤੇਜ਼ੀ ਨਾਲ ਬਣਾਉਣ ਦੇ ਉਨਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ।
ਹੇਅਰ ਨੇ ਕਿਹਾ ਕਿ ਹਾਈਵੇਅ ’ਤੇ ਤੇਜ਼ ਰਫ਼ਤਾਰ ਕਾਰਨ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਹਰ ਵਿਅਕਤੀ ਦੀ ਜ਼ਿੰਦਗੀ ਬਹੁਤ ਕੀਮਤੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਕਰੀਬ 2.25 ਲੱਖ ਲੋਕ ਵੱਖ-ਵੱਖ ਸੜਕ ਹਾਦਸਿਆਂ ਵਿੱਚ ਮਾਰੇ ਜਾਂਦੇ ਹਨ। ਪਿਛਲੇ ਦਸ ਸਾਲਾਂ ਵਿੱਚ ਕਰੀਬ 15 ਲੱਖ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਹੁਣ ਵੀ ਇਸ ਕਾਰਨ ਦੇਸ਼ ਵਿੱਚ ਹਰ ਰੋਜ਼ 400 ਦੇ ਕਰੀਬ ਮੌਤਾਂ ਹੋ ਰਹੀਆਂ ਹਨ।
ਮੀਤ ਹੇਅਰ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਰੋਡ ਸੇਫ਼ਟੀ ਫੋਰਸ ਬਾਰੇ ਸੰਸਦ ਵਿੱਚ ਦੱਸਿਆ ਅਤੇ ਕਿਹਾ ਕਿ ਇਸ ਫੋਰਸ ਦੇ ਬਣਨ ਤੋਂ ਬਾਅਦ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 47 ਫ਼ੀਸਦੀ ਕਮੀ ਆਈ ਹੈ। ਉਨਾਂ ਕਿਹਾ ਕਿ ਦੂਜੇ ਰਾਜਾਂ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਜਾਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਨੀਤੀ ਬਣਾਉਣੀ ਚਾਹੀਦੀ ਹੈ।
ਰੋਡ ਸੇਫ਼ਟੀ ਫੋਰਸ ਦੇ ਗਠਨ ਲਈ ਪੰਜਾਬ ਸਰਕਾਰ ਦੀ ਵੀ ਕੀਤੀ ਸ਼ਲਾਘਾ
ਮੀਤ ਹੇਅਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੀ ਸ਼ਲਾਘਾ ਕੀਤੀ ਅਤੇ ਜਾਨਾਂ ਬਚਾਉਣ ਲਈ ਇਸ ਦਾ ਧੰਨਵਾਦ ਕੀਤਾ। ਗਡਕਰੀ ਨੇ ਕਿਹਾ ਕਿ ਸੜਕੀ ਆਵਾਜਾਈ ਦਾ ਮੁੱਦਾ ਸੰਵਿਧਾਨ ਦੀ ਸਾਂਝੀ ਸੂਚੀ ਵਿੱਚ ਆਉਂਦਾ ਹੈ, ਇਸ ਲਈ ਕੋਈ ਵੀ ਸੂਬਾ ਆਪਣੇ ਹਿਸਾਬ ਨਾਲ ਇਸ ਸਬੰਧੀ ਕਾਨੂੰਨ ਬਣਾ ਸਕਦਾ ਹੈ। ਕਈ ਰਾਜਾਂ ਨੇ ਕੁਝ ਕਦਮ ਚੁੱਕੇ ਵੀ ਹਨ, ਜਿਨਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਗਡਕਰੀ ਨੇ ਦੇਸ਼ ’ਚ ਉੱਤਰ ਪ੍ਰਦੇਸ਼ ’ਚ ਸੜਕ ਹਾਦਸਿਆਂ ’ਚ ਸਭ ਤੋਂ ਵੱਧ ਮੌਤਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹਾਲ ਹੀ ’ਚ ਮੈਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਇਆ ਸੀ ਅਤੇ ਉਨਾਂ ਨੂੰ ਇਸ ’ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਸੀ। Punjab Government News
ਲੋਕ ਸਭਾ ਚੋਣਾਂ ਸਿਰ ’ਤੇ, ਹੋ ਗਏ ਹੁਕਮ ਜਾਰੀ, ਕੀ ਤੁਹਾਡੇ ਕੋਲ ਵੀ ਹੈ ਅਸਲਾ? ਤਾਂ ਕਰੋ ਇਹ ਕੰਮ
ਚੰਡੀਗੜ੍ਹ। ਲੋਕ ਸਭਾ ਚੋਣਾਂ ਦਾ ਅੱਜ ਐਲਾਨ ਹੋਣ ਵਾਲਾ ਹੈ। ਚੋਣਾਂ ਸਿਰ ’ਤੇ ਹੋਣ ਕਾਰਨ ਕਈ ਸਾਰੇ ਨਵੇਂ ਹੁਕਮ ਜਾਰੀ ਹੋ ਰਹੇ ਹਨ। ਪ੍ਰਸ਼ਾਸਨ ਸੁਰੱਖਿਆ ਦੇ ਮਾਮਲੇ ’ਚ ਸਖ਼ਤ ਹੋ ਗਿਆ ਹੈ। ਹੁਣ ਕੋਈ ਅਸਲਾ ਧਾਰਕ ਆਪਣਾ ਲਾਇਸੰਸੀ ਹਥਿਆਰ ਲੈ ਕੇ ਜਨਤਕ ਨਹੀਂ ਘੁੰਮ ਸਕਦਾ। ਇਸ ਤੋਂ ਇਲਾਵਾ ਸਾਰਿਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਨਜ਼ਦੀਕੀ ਪੁਲਿਸ ਥਾਣੇ ਜਾਂ ਗੰਨ ਹਾਊਸ ’ਚ ਜਮ੍ਹਾ ਕਰਵਾਉਣਾ ਹੋਵੇਗਾ। (Lok Sabha)
ਬਠਿੰਡਾ ਜ਼ਿਲ੍ਹੇ ’ਚ 25 ਦੇ ਕਰੀਬ ਅਸਲਾ ਧਾਰਕ ਹਨ, ਇਹ ਅੰਕੜਾ ਐੱਸਪੀ ਨਰਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲਾ ਧਾਰਕਾਂ ਨੂੰ ਅੱਜ ਤੋਂ ਹੁਕਮ ਹਨ ਕਿ ਕੋਈ ਵੀ ਵਿਅਕਤੀ ਅਸਲਾ ਲੈ ਕੇ ਨਹੀਂ ਘੁੰਮ ਸਕਦਾ, ਹਰ ਕਿਸੇ ਨੂੰ 15 ਦਿਨਾ ਵਿੱਚ ਅਸਲਾ ਲਾਇੰਸੈਂਸ ਜਮ੍ਹਾ ਕਰਵਾਉਣਾ ਪਵੇਗਾ। (Lok Sabha)
Also Read : ਡੀ.ਆਈ.ਜੀ ਪਟਿਆਲਾ ਰੇਂਜ ਨੇ ਹਾਈ-ਟੈਕ ਨਿਗਰਾਨੀ ਪ੍ਰਣਾਲੀ ਅਤੇ ਜਿਮਨੇਜ਼ੀਅਮ ਕੀਤਾ ਉਦਘਾਟਨ
ਦੂਜੇ ਪਾਸੇ ਗੰਨ ਹਾਊਸ ਮਾਲਕ ਦਾ ਕਹਿਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਹਥਿਆਰ ਇਕੱਠੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਥਾਨਕ ਪੁਲਿਸ ਦੁਆਰਾ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜੇਕਰ ਇਸ ਦੇ ਬਾਵਜ਼ੂਦ ਕੋਈ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਕੁਤਾਹੀ ਕਰਦਾ ਹੈ ਤਾਂ ਉਸ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਨੇ ਮਿਸ਼ਨ 2024 ਦੀ ਤਿਆਰੀ ਵਿੱਢੀ, ਪਰਨੀਤ ਕੌਰ ਪਟਿਆਲਾ ਤੋਂ ਨਹੀਂ ਲੜਨਗੇ ਚੋਣ
ਪਟਿਆਲਾ ਲੋਕ ਸਭਾ ਸੀਟ ਲਈ ਕਾਂਗਰਸੀ ਆਗੂਆਂ ਨਾਲ ਕੀਤੀਆਂ ਵਿਚਾਰਾਂ (Lok Sabha )
ਤਿੰਨ ਦਿਨਾਂ ’ਚ 6 ਲੋਕ ਸਭਾ ਸੀਟਾਂ ’ਤੇ ਹੋਣਗੀਆਂ ਵਿਚਾਰ ਚਰਚਾਵਾਂ, ਪਰਨੀਤ ਕੌਰ ਪਾਰਟੀ ’ਚੋਂ ਪਹਿਲਾਂ ਹੀ ਮੁਅੱਤਲ: ਦੇਵੇਂਦਰ ਯਾਦਵ
(ਖੁਸਵੀਰ ਸਿੰਘ ਤੂਰ) ਪਟਿਆਲਾ। ਕਾਂਗਰਸ ਪਾਰਟੀ ਵੱਲੋਂ ਮਿਸ਼ਨ 2024 ਦੀ ਤਿਆਰੀ ਵਿੱਢ ਦਿੱਤੀ ਹੈ। ਅੱਜ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਪਟਿਆਲਾ ਲੋਕ ਸਭਾ ਸੀਟ ਸਬੰਧੀ ਜ਼ਿਲ੍ਹਾ ਪਟਿਆਲਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਪਟਿਆਲਾ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਦਰ ਯਾਦਵ ,ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਕੈਪਟਨ ਸੰਦੀਪ ਸੰਧੂ, ਕਾਂਗਰਸ ਦੇ ਜੁਆਇੰਟ ਖਜਾਨਚੀ ਵਿਜੈ ਇੰਦਰ ਸਿੰਗਲਾ, ਲੋਕ ਸਭਾ ਪਟਿਆਲਾ ਸੀਟ ਦੇ ਕੋਆਰਡੀਨੇਟਰ ਗੁਰਕੀਰਤ ਸਿੰਘ ਕੋਟਲੀ ਵਿਸੇਸ ਤੌਰ ਤੇ ਪੁੱਜੇ। ਜਿਲ੍ਹੇ ਦੇ ਮੋਹਰਲੀ ਕਤਾਰ ਦੇ ਕਾਂਗਰਸੀ ਆਗੂਆਂ ਨਾਲ ਵਿਚਾਰ ਚਰਚਾ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ 2024 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। Lok Sabha
ਉਨ੍ਹਾਂ ਕਿਹਾ ਕਿ ਇਹ ਖੁੱਲ੍ਹੀ ਚਰਚਾ ਦਾ ਪ੍ਰੋਗਰਾਮ ਪੂਰੇ ਪੰਜਾਬ ਵਿਚ ਵਿੱਢਿਆ ਗਿਆ ਹੈ। ਇਸ ਰਾਹੀਂ ਇਹ ਵੇਖਿਆ ਜਾ ਰਿਹਾ ਹੈ ਕੇ ਪਾਰਟੀ ਦਾ ਵਰਕਰ ਕੀ ਚਾਹੁੰਦਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਕੀ ਹੋਣਾ ਚਾਹੀਦਾ ਹੈ ਜਾਂ ਫਿਰ ਚੋਣਾ ਨੂੰ ਕਿਸ ਤਰੀਕੇ ਨਾਲ ਲੜਿਆ ਜਾਵੇ।
ਉਨਾਂ ਕਿਹਾ ਕਿ ਇ੍ਹਨਾਂ ਅਗਾਮੀ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਵਰਕਰਾਂ ਤੋਂ ਮਿਲੀ ਫੀਡਬੈਕ ਦੇ ਆਧਾਰ ’ਤੇ ਕੀਤੀ ਜਾਏਗੀ। ਨਵਜੋਤ ਸਿੱਧੂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈਕਮਾਂਡ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਅਤੇ ਅਗਲਾ ਫੈਸਲਾ ਹਾਈਕਮਾਂਡ ਨੇ ਲੈਣਾ ਹੈ ਪਤਾ ਲੱਗਾ ਹੈ ਕਿ ਕਾਂਗਰਸੀ ਵਰਕਰਾਂ ਨਾਲ ਬੈਠਕ ਦੌਰਾਨ ਵਰਕਰਾਂ ਵੱਲੋਂ ਆਖਿਆ ਗਿਆ ਹੈ ਕਿ ਲੋਕ ਸਭਾ ਚੋਣਾਂ ਦਾ ਉਮੀਦਵਾਰ ਉਹਨਾਂ ਦੇ ਵਿੱਚੋਂ ਹੀ ਹੋਣਾ ਚਾਹੀਦਾ ਹੈ। Lok Sabha
ਇਹ ਵੀ ਪੜ੍ਹੋ: ਜੀਕੇਯੂ ਵੱਲੋਂ ਫੁਲਕਾਰੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਜਾਗਰੂਕਤਾ ਰੈਲੀ ਕੱਢੀ ਗਈ
ਇਸ ਤੋਂ ਇਲਾਵਾ ਕਾਂਗਰਸ ਦੀਆਂ ਕਈ ਖਾਮੀਆਂ ਵੀ ਆਗੂਆਂ ਵੱਲੋਂ ਧਿਆਨ ਵਿੱਚ ਲਿਆਂਦੀਆਂ ਗਈਆਂ। ਕਾਂਗਰਸੀ ਆਗੂਆਂ ਦੀ ਖੁੱਲ੍ਹੀ ਚਰਚਾ ਵਿੱਚ ਲੋਕ ਸਭਾ ਅਧੀਨ ਆਉਂਦੇ ਨੌ ਹਲਕਿਆਂ ਦੇ ਹਲਕਾ ਇੰਚਾਰਜ ਮੌਜੂਦ ਸਨ। ਇਸ ਮੌਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਮੋਹਿਤ ਮਹਿੰਦਰਾ, ਕਾਕਾ ਰਜਿੰਦਰ ਸਿੰਘ, ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮਹੰਤ ਖਨੌੜਾ, ਕਾਂਗਰਸ ਦੇ ਬਲਾਕ ਪ੍ਰਧਾਨ ਸਮੇਤ ਹੋਰ ਆਗੂ ਹਾਜਰ ਸਨ।
ਜੋ ਪਾਰਟੀ ਖਿਲਾਫ ਚੱਲੇਗਾ, ਕੋਈ ਨੋਟਿਸ ਨਹੀਂ, ਸਿੱਧਾ ਜਾਵੇਗਾ ਬਾਹਰ ਕੱਢਿਆ: ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦਾ ਬਿਨਾਂ ਨਾਂਅ ਲੈਂਦਿਆਂ ਆਖਿਆ ਕਿ ਜੋ ਪਾਰਟੀ ਦੇ ਨਿਯਮਾਂ ਖਿਲਾਫ ਚੱਲੇਗਾ ਉਸ ਨੂੰ ਕੋਈ ਨੋਟਿਸ ਨਹੀਂ, ਸਗੋਂ ਸਿੱਧਾ ਹੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਪਰਨੀਤ ਕੌਰ ਪਟਿਆਲਾ ਤੋਂ ਚੋਣ ਨਹੀਂ ਲੜਨਗੇ ਅਤੇ ਉਹਨਾਂ ਨੂੰ ਕਾਂਗਰਸ ਵੱਲੋਂ ਪਹਿਲਾਂ ਹੀ ਮੁਅਤਲ ਕੀਤਾ ਹੋਇਆ ਹੈ।
ਨਵਜੋਤ ਸਿੱਧੂ ਰਹੇ ਗੈਰ-ਹਾਜ਼ਰ
ਇਸ ਮੀਟਿੰਗ ਵਿੱਚ ਭਾਵੇਂ ਲੋਕ ਸਭਾ ਹਲਕਾ ਪਟਿਆਲਾ ਅਧੀਨ ਆਉਂਦੇ ਸਾਰੇ ਹਲਕਿਆਂ ਦੇ ਕਾਂਗਰਸੀ ਆਗੂ ਮੌਜੂਦ ਸਨ ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਬੈਠਕ ਵਿੱਚੋਂ ਗੈਰ ਹਾਜਰ ਰਹੇ। ਇੱਥੋਂ ਤੱਕ ਕਿ ਸਿੱਧੂ ਦਾ ਕੋਈ ਵੀ ਸਮਰਥਕ ਇਸ ਬੈਠਕ ਵਿੱਚ ਨਾ ਪੁੱਜਾ। ਇਸ ਸਬੰਧੀ ਜਦੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕੁਝ ਨਹੀਂ ਕਹਿ ਸਕਦੇ।
ਸੁਰੱਖਿਆ ’ਚ ਕੁਤਾਹੀ : ਦੋ ਨੌਜਵਾਨਾਂ ਨੇ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ’ਚ ਮਾਰੀ ਛਾਲ
20 ਸਾਲ ਪਹਿਲਾਂ ਵੀ ਇਸੇ ਦਿਨ 13 ਦਸੰਬਰ ਨੂੰ ਹੋਇਆ ਸੀ ਅਟੈਕ | Lok Sabha
ਨਵੀਂ ਦਿੱਲੀ (ਸੱਚ ਕਹੂੰ ਨਿਊਜ) ਸੰਸਦ ਦੀ ਸੁਰੱਖਿਆ ਨੂੰ ਛਿੱਕੇ ਟੰਗਦੇ ਹੋਏ ਅੱਜ ਦੋ ਨੌਜਵਾਨ ਲੋਕ ਸਭਾ ਦੀ ਦਰਸ਼ਕ ਗੈਲਰੀ ਵਿੱਚੋਂ ਸਦਨ ਵਿੱਚ ਛਾਲ ਮਾਰ ਗਏ ਅਤੇ ਸਦਨ ਦੀ ਕਾਰਵਾਈ ਤੁਰੰਤ ਮੁਲਤਵੀ ਕਰ ਦਿੱਤੀ ਗਈ। ਸਦਨ ਵਿੱਚ ਸਿਫ਼ਰ ਕਾਲ ਦੀ ਕਾਰਵਾਈ ਚੱਲ ਰਹੀ ਸੀ। ਪ੍ਰੀਜਾਈਡਿੰਗ ਅਫ਼ਸਰ ਰਾਜਿੰਦਰ ਅਗਰਵਾਲ ਕਾਰਵਾਈ ਕਰ ਰਹੇ ਸਨ। ਦੁਪਹਿਰ 1:02 ਵਜੇ ਦੇ ਕਰੀਬ ਇਕ ਨੌਜਵਾਨ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਅਤੇ ਅਗਰਵਾਲ ਅਚਾਨਕ ਹੈਰਾਨ ਰਹਿ ਗਿਆ ਅਤੇ ਪੁੱਛਿਆ ਕਿ ਕੀ ਕੋਈ ਡਿੱਗਿਆ ਹੈ? ਸਦਨ ’ਚ ‘ਫੜੋ-ਫੜੋ’ ਦਾ ਰੌਲਾ ਪੈ ਗਿਆ। ਕੁਝ ਹੀ ਪਲਾਂ ਵਿੱਚ ਮਾਮਲਾ ਸਮਝਦਿਆਂ ਹੀ ਅਗਰਵਾਲ ਨੇ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। (Lok Sabha)
ਬਾਅਦ ਵਿੱਚ ਪਤਾ ਲੱਗਾ ਕਿ ਕੁੱਲ ਦੋ ਜਣਿਆਂ ਨੇ ਛਾਲ ਮਾਰੀ ਸੀ। ਇਹ ਦੋਵੇਂ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਦਾ ਨਾਂਅ ਸਾਗਰ ਦੱਸਿਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਣੇ ਮੈਸੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਨਾਂਅ ’ਤੇ ਲੋਕ ਸਭਾ ਦਰਸ਼ਕ ਗੈਲਰੀ ਪਾਸ ਲੈ ਕੇ ਸੰਸਦ ਭਵਨ ਪੁੱਜੇ ਸਨ। ਵਧੇਰੇ ਜਾਣਕਾਰੀ ਦੀ ਉਡੀਕ ਹੈ।
Rinku ਦੇ ਛੱਕੇ ਨਾਲ ਸਟੇਡੀਅਮ ਦਾ ਸ਼ੀਸ਼ਾ ਟੁੱਟਿਆ, ਕਪਤਾਨ ਸੂਰਿਆ ਨੇ ਦੱਸੀ ਹਾਰ ਦੀ ਵਜ੍ਹਾ, ਕੁਝ ਟਾਪ Records
ਪੰਜਾਬ ਅੰਦਰ ਭਾਜਪਾ ਆਪਣੇ ਬਲਬੂਤੇ ’ਤੇ ਲੜੇਗੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ: ਗਰੇਵਾਲ
(ਡੀ.ਪੀ. ਜਿੰਦਲ) ਭੀਖੀ। ਭਾਜਪਾ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਪਰਚਮ ਫਹਿਰਾ ਕੇ ਦੱਸ ਦਿੱਤਾ ਹੈ ਕਿ ਕੇਂਦਰ ਵਿੱਚ ਆਉਣ ਵਾਲੀ ਸਰਕਾਰ ਭਾਰੀ ਬਹੁਮਤ ਨਾਲ ਮੁੜ ਭਾਜਪਾ ਦੀ ਅਗਵਾਈ ਵਾਲੀ ਹੀ ਬਣੇਗੀ। ਇਹ ਪ੍ਰਗਟਾਵਾ ਭਾਜਪਾ ਦੇ ਨੈਸ਼ਨਲ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਥਾਨਕ ਸਿਲਵਰ ਵਾਟਿਕਾ ਸਕੂਲ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। (Punjab BJP)
ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ’ਤੇ ਚੋਣਾਂ ਲੜੇਗੀ ਅਤੇ ਪੰਜਾਬ ਵਿੱਚ ਵੀ ਭਾਜਪਾ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਸੂਬੇ ਅੰਦਰ ਕਿਸੇ ਵੀ ਪਾਰਟੀ ਨਾਲ ਕੋਈ ਗਠਜੋੜ ਤੋਂ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ ਅਤੇ ਹੁਣ ਆਪ ਨੂੰ ਪਰਖ ਕੇ ਦੇਖ ਲਿਆ ਹੈ। ਪ੍ਰੰਤੂ ਰੰਗਲਾ ਪੰਜਾਬ ਬਣਾਉਣ ਵਾਲੀ ਆਪ ਹੁਣ ਲੀਹ ਤੋਂ ਥਿੜਕ ਚੁੱਕੀ ਹੈ ਅਤੇ ਲੋਕ ਹੁਣ ਭਾਜਪਾ ਨੂੰ ਅਗਲੇ ਬਦਲ ਵਜੋਂ ਦੇਖ ਰਹੇ ਹਨ। (Punjab BJP)
ਇਹ ਵੀ ਪੜ੍ਹੋ : ਪੀਏਯੂ ਦੇ ਪੁਰਾਣੇ ਵਿਦਿਆਰਥੀ ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਬਣੇ ਸਪੀਕਰ
ਉਨ੍ਹਾਂ ਕਿਹਾ ਕਿ ਰੇਤ ਮਾਫੀਆ ਦੇ ਚੱਲਦਿਆਂ ਹੁਣ ਰੇਤ ਦੇ ਭਾਅ ਅਸਮਾਨੀ ਚੜੇ ਹੋਏ ਹਨ ਅਤੇ ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਦਿਨ-ਬ-ਦਿਨ ਸੂਬੇ ਅੰਦਰ ਮਾੜੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਅਤੇ ਆਮ ਆਦਮੀ ਦਾ ਜਿਊਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਦਾ ਬੋਲਬਾਲਾ ਸਿਖਰਾਂ ’ਤੇ ਹੈ ਅਤੇ ਭਿ੍ਰਸ਼ਟਾਚਾਰ ਵੀ ਹੱਦਾਂ ਬੰਨੇ ਟੱਪ ਚੁੱਕਿਆ ਹੈ।
ਭਾਰਤ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਇਕੋਨਮੀ ਨੂੰ ਮਜ਼ਬੂਤ ਕੀਤਾ
ਸ੍ਰ. ਗਰੇਵਾਲ ਨੇ ਕਿਹਾ ਕਿ ਸੂਬੇ ਅੰਦਰ ਹਾਲਾਤ ਇਸ ਤਰ੍ਹਾਂ ਬਣਦੇ ਜਾ ਰਹੇ ਹਨ ਕਿ ਸੂਬੇ ਅੰਦਰ ਆਰਥਿਕ ਐਮਰਜੰਸੀ ਲਾਉਣੀ ਪੈ ਸਕਦੀ ਹੈ। ਉਨ੍ਹਾਂ ਪੰਜਾਬ ਦੇ ਰਾਜਪਾਲ ਵੱਲੋਂ ਮਾਨਯੋਗ ਰਾਸ਼ਟਰਪਤੀ ਨੂੰ ਭੇਜੇ ਗਏ ਬਿਲਾਂ ਦੀ ਪ੍ਰੋੜਤਾ ਕੀਤੀ ਅਤੇ ਕਿਹਾ ਕਿ ਰਾਜਪਾਲ ਦਾ ਇਹ ਫੈਸਲਾ ਸਹੀ ਹੈ। ਉਨਾ ਕਿਹਾ ਕਿ ਸੂਬੇ ਦਾ ਵਿਕਾਸ ਹੁਣ ਠੱਪ ਹੋ ਕੇ ਰਹਿ ਗਿਆ ਹੈ ਅਤੇ ਵਿਕਾਸ ਸਿਰਫ ਐਡਵਰਟਾਇਜਮੈਂਟਾਂ ਤੱਕ ਸੀਮਿਤ ਹੋ ਗਿਆ ਹੈ। ਉਨਾਂ ਕਿਹਾ ਕਿ ਭਾਰਤ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਇਕੋਨਮੀ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਭਾਜਪਾ ਦੇ ਜਿਲਾ ਪ੍ਰਧਾਨ ਰਾਕੇਸ਼ ਜੈਨ, ਜਿਲਾ ਉਪ ਪ੍ਰਧਾਨ ਰਾਜਿੰਦਰ ਰਾਜੀ, ਸਤਵੰਤ ਸਿੰਘ ਪੂਨੀਆ, ਸੂਬੇਦਾਰ ਭੋਲਾ ਸਿੰਘ ਹਸਨਪੁਰ, ਕੁਲਦੀਪ ਸਿੰਘ ਬੱਪੀਆਣਾ, ਰੋਬਿਨ ਜਿੰਦਲ, ਦਲਜੀਤ ਸਿੰਘ ਦਰਸ਼ੀ, ਰਿਸਵ ਸਿੰਗਲਾ, ਨਮਨ ਸਿੰਗਲਾ ਵੀ ਹਾਜ਼ਰ ਸਨ।
ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ’ਚ ਪਾਸ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਤੀਜੇ ਦਿਨ ਬੁੱਧਵਾਰ ਨੂੰ ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ (ਨਾਰੀ ਸ਼ਕਤੀ ਵੰਦਨ ਬਿੱਲ) ਪਾਸ ਹੋ ਗਿਆ। (Women’s Reservation Bill) ਇਸ ਬਿੱਲ ਲਈ ਵੋਟਿੰਗ ਕੀਤੀ ਗਈ। ਪਰਚੀ ਰਾਹੀਂ ਹੋਈ ਵੋਟਿੰਗ ‘ਚ ਬਿੱਲ ਦੇ ਸਮਰਥਨ ‘ਚ 454 ਅਤੇ ਵਿਰੋਧ ‘ਚ ਸਿਰਫ 2 ਵੋਟਾਂ ਹੀ ਪਈਆਂ। ਹੁਣ ਵੀਰਵਾਰ ਨੂੰ ਇਹ ਬਿੱਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਉੱਥੋਂ ਪਾਸ ਹੋਣ ਤੋਂ ਬਾਅਦ ਇਹ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਜਾਵੇਗਾ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।
ਸੋਨੀਆ ਨੇ ਕਿਹਾ- ਰਾਜੀਵ ਨੇ ਬਿੱਲ ਲਿਆਂਦਾ ਸੀ
ਇਸ ਤੋਂ ਪਹਿਲਾਂ ਸੋਨੀਆ ਨੇ ਕਿਹਾ, ‘ਪਹਿਲੀ ਵਾਰ ਸਥਾਨਕ ਸੰਸਥਾਵਾਂ ’ਚ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਾਲਾ ਕਾਨੂੰਨ ਮੇਰੇ ਪਤੀ ਰਾਜੀਵ ਗਾਂਧੀ ਨੇ ਲਿਆਂਦਾ ਸੀ, ਜੋ ਰਾਜ ਸਭਾ ’ਚ 7 ਵੋਟਾਂ ਨਾਲ ਅਸਫ਼ਲ ਰਿਹਾ। ਬਾਅਦ ਵਿੱਚ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਨੇ ਇਸ ਨੂੰ ਪਾਸ ਕਰਵਾ ਦਿੱਤਾ। ਉਸੇ ਦਾ ਨਤੀਜਾ ਹੈ ਕਿ ਦੇਸ਼ ਭਰ ਵਿੱਚ ਸਥਾਨਕ ਸੰਸਥਾਵਾਂ ਰਾਹੀਂ ਸਾਡੇ ਕੋਲ 15 ਲੱਖ ਚੁਣੀਆਂ ਗਈਆਂ ਮਹਿਲਾ ਨੇਤਾ ਹਨ। ਰਾਜੀਵ ਦਾ ਸੁਪਨਾ ਅੱਧਾ ਹੀ ਪੂਰਾ ਹੋਇਆ ਹੈ, ਇਸ ਬਿੱਲ ਦੇ ਪਾਸ ਹੋਣ ਨਾਲ ਇਹ ਸੁਪਨਾ ਪੂਰਾ ਹੋ ਜਾਵੇਗਾ। ਕਾਂਗਰਸ ਮੰਗ ਕਰਦੀ ਹੈ ਕਿ ਬਿੱਲ ਨੂੰ ਤੁਰੰਤ ਲਾਗੂ ਕੀਤਾ ਜਾਵੇ। (Reservation Bill)
ਸਰਕਾਰ ਨੂੰ ਹੱਦਬੰਦੀ ਤੱਕ ਇਸ ਨੂੰ ਬੰਦ ਨਹੀਂ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਜਾਤੀ ਜਨਗਣਨਾ ਕਰਵਾ ਕੇ ਇਸ ਬਿੱਲ ਵਿੱਚ ਐੱਸਸੀ, ਐੱਸਟੀ ਅਤੇ ਓਬੀਸੀ ਔਰਤਾਂ ਲਈ ਰਾਖਵਾਂਕਰਨ ਕੀਤਾ ਜਾਵੇ। ਇਸ ਤੋਂ ਬਾਅਦ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਇਹ ਸਿਰਫ ਪੀਐਮ ਮੋਦੀ ਦਾ ਬਿੱਲ ਹੈ, ਜਿਸ ਦਾ ਟੀਚਾ ਉਨ੍ਹਾਂ ਦੇ ਨਾਂਅ ਹੋਣਾ ਚਾਹੀਦਾ ਹੈ। ਭਾਜਪਾ ਵੱਲੋਂ ਨਿਰਮਲਾ ਸੀਤਾਰਮਨ, ਸਮਿ੍ਰਤੀ ਇਰਾਨੀ, ਦੀਆ ਕੁਮਾਰੀ ਆਪਣੇ ਵਿਚਾਰ ਪੇਸ ਕਰਨਗੀਆਂ। ਇਹ ਬਹਿਸ ਸਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਸ਼ਣ ਦੇ ਸਕਦੇ ਹਨ।
ਦਿੱਲੀ ਸੇਵਾਵਾਂ ਸਬੰਧੀ ਬਿੱਲ ਲੋਕ ਸਭਾ ’ਚ ਹੋਇਆ ਪਾਸ
ਵੋਟਿੰਗ ਦੌਰਾਨ ‘ਇੰਡੀਆ’ ਗੱਠਜੋੜ ਦੇ ਮੈਂਬਰਾਂ ਨੇ ਕੀਤਾ ਵਾਕਆਊਟ | Lok Sabha
ਨਵੀਂ ਦਿੱਲੀ (ਏਜੰਸੀ)। ਦਿੱਲੀ ਸੇਵਾਵਾਂ ਬਿੱਲ ਨੂੰ ਲੋਕ ਸਭਾ (Lok Sabha) ਵਿੱਚ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹੋਈ ਵੋਟਿੰਗ ਦੌਰਾਨ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਲੋਕ ਸਭਾ ਵਿੱਚ ਦਿੱਲੀ ਸੇਵਾਵਾਂ ਬਿੱਲ ਪਾਸ ਕਰਨ ਦੀ ਕਾਰਵਾਈ ਕੱਲ੍ਹ ਭਾਵ 4 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਸੋਮਵਾਰ ਨੂੰ ਰਾਜ ਸਭਾ ਵਿੱਚ ਦਿੱਲੀ ਸੇਵਾ ਬਿੱਲ ਪੇਸ਼ ਕੀਤਾ ਜਾਵੇਗਾ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਸਰਕਾਰ ਅਤੇ ਇੰਡੀਆ ਗਠਜੋੜ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਟ੍ਰਾਂਸਫਰ ਪੋਸਟਿੰਗ ਦਾ ਕੋਈ ਮਾਮਲਾ ਨਹੀਂ ਹੈ। ਦਿੱਲੀ ’ਚ ਜੋ ਮਾਮਲਾ ਹੈ ਉਹ ਇਹ ਹੈ ਕਿ ਇਸ ਦੇ ਬਹਾਨੇ ਵਿਜੀਲੈਂਸ ਵਿਭਾਗ ਨੂੰ ਆਪਣੇ ਅਧੀਨ ਲੈਣਾ ਹੈ। ਤਾਂਕਿ ਉਨ੍ਹਾਂ ਦੇ ਭਿ੍ਰਸ਼ਟਾਚਾਰ ਨੂੰ ਬੇਨਕਾਬ ਨਾ ਕੀਤਾ ਜਾ ਸਕੇ। ਮੈਂ ਤਾਂ ਸਾਫ਼ ਕਹਿ ਰਿਹਾ ਹਾਂ ਕਿ ਜੋ ਵੀ ਪਾਰਟੀ ਇਸ ਸਮੇਂ ਦਿੱਲੀ ਸਰਕਾਰ ਨਾਲ ਖੜ੍ਹੀ ਹੈ, ਉਹ ਭਿ੍ਰਸ਼ਟਾਚਾਰਾਂ ਨਾਲ ਖੜ੍ਹੀ ਹੈ। ਪਰ ਲੋਕ ਸਭ ਦੇਖ ਰਹੇ ਹਨ। ਮੈਂ ਇਨ੍ਹਾਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਦਿੱਲੀ ਬਾਰੇ ਸੋਚੋ ਆਪਣੇ ਗਠਜੋੜ ਬਾਰੇ ਨਹੀਂ।
ਰਿੰਕੂ ਲੋਕ ਸਭਾ ਦੇ ਬਾਕੀ ਸੈਸ਼ਨ ਤੋਂ ਮੁਅੱਤਲ
ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ’ਤੇ ਸਪੀਕਰ ਓਮ ਬਿਰਲਾ ਦੀ ਕੁਰਸੀ ’ਤੇ ਕਾਗਜ਼ ਸੁੱਟਣ ਦਾ ਦੋਸ਼ ਹੈ। ਸੰਸਦ ਮੈਂਬਰ ਰਿੰਕੂ ਨੂੰ ਸੰਸਦ ਦੇ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅਜਿਹੇ ’ਚ ਉਹ ਸਦਨ ਦੀ ਕਾਰਵਾਈ ’ਚ ਹਿੱਸਾ ਨਹੀਂ ਲੈ ਸਕਣਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅੰਗਦਾਨ ਲਈ ਕੀਤੀ ਜਾਣੀ ਚਾਹੀਦੀ ਹੈ ਸ਼ਲਾਘਾ : ਮਾਂਡਵੀਆ
ਬਿੱਲ ਸੰਵਿਧਾਨ ਦੀ ਉਲੰਘਣਾ ਕਰਦਾ ਹੈ : ਅਧੀਰ ਰੰਜਨ ਚੌਧਰੀ (Delhi News)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਲੋਕ ਸਭਾ ਵਿੱਚ ਅੱਜ ਦਿੱਲੀ ਵਿੱਚ ਅਧਿਕਾਰੀਆਂ ਦੇ ਪਸੋਟਿੰਗ ਤਬਾਦਲਿਆਂ ‘ਤੇ ਕੰਟਰੋਲ ਨਾਲ ਸਬੰਧਿਤ ਬਿੱਲ ਪੇਸ਼ ਕੀਤਾ ਗਿਆ। (Delhi News) ਜਿਵੇਂ ਹੀ ਇਹ ਬਿੱਲ ਪੇਸ਼ ਕੀਤਾ ਗਿਆ ਵਿਰੋਧੀ ਧਿਰ ਦੇ ਆਗੂਆਂ ਨੇ ਸਦਨ ’ਚ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਸ਼ਰਮ ਕਰੋ-ਸ਼ਰਮ ਕਰੋ ਦੇ ਨਾਅਰੇ ਲਾਏ। ਇਸ ਦੌਰਾਨ ਸਦਨ ’ਚ ਕਾਫੀ ਹੰਗਾਮਾ ਹੋ ਗਿਆ। ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ- ਇਹ ਬਿੱਲ ਸੰਵਿਧਾਨ ਦੀ ਉਲੰਘਣਾ ਹੈ, ਸੁਪਰੀਮ ਕੋਰਟ ਦੇ ਫੈਸਲੇ ਨੂੰ ਬਦਲਣ ਦੀ ਕੋਸ਼ਿਸ਼ ਹੈ। (Delhi News)
ਅਮਿਤ ਸ਼ਾਹ ਨੇ ਕਿਹਾ ਕਿ ਸੰਵਿਧਾਨ ਸੰਸਦ ਨੂੰ ਦਿੱਲੀ ਲਈ ਕਾਨੂੰਨ ਬਣਾਉਣ ਦੀ ਇਜਾਜ਼ਤ ਦਿੰਦਾ ਹੈ। ਬਿੱਲ ਵਿਰੁੱਧ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਹ ਸਿਰਫ਼ ਸਿਆਸੀ ਹਨ, ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਇਸ ਬਿੱਲ ਦਾ ਨਾਂਅ ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ (ਸੋਧ) ਬਿੱਲ 2023 (GNCT) ਹੈ। ਇਸ ਨੂੰ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਦਨ ਵਿੱਚ ਪੇਸ਼ ਕੀਤਾ। (Delhi News)
ਇਹ ਵੀ ਪੜ੍ਹੋ : ਭਾਰਤ-ਵੈਸਟਇੰਡੀਜ਼ ਦਰਮਿਆਨ ਤੀਜਾ ਇੱਕ ਰੋਜ਼ਾ ਅੱਜ, ਲੜੀ ਜਿੱਤਣ ਲਈ ਭਾਰਤ ਨੂੰ ਲਾਉਣਾ ਪਵੇਗਾ ਅੱਡੀ ਚੋਟੀ ਦਾ ਜ਼ੋਰ
25 ਜੁਲਾਈ ਨੂੰ ਇਸ ਆਰਡੀਨੈਂਸ ਨੂੰ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲ ਗਈ ਸੀ। ਇਸ ਬਾਰੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਇਸ ਨਾਲ ਦਿੱਲੀ ਵਿੱਚ ਲੋਕਤੰਤਰ ‘ਅਫਸਰਸ਼ਾਹੀ’ ਵਿੱਚ ਬਦਲ ਜਾਵੇਗਾ। ਚੁਣੀ ਹੋਈ ਸਰਕਾਰ ਦੇ ਸਾਰੇ ਅਧਿਕਾਰ ਖੋਹ ਲਏ ਜਾਣਗੇ ਅਤੇ ਭਾਜਪਾ ਦੁਆਰਾ ਨਿਯੁਕਤ ਕੀਤੇ ਗਏ ਐਲਜੀ ਨੂੰ ਦਿੱਤੇ ਜਾਣਗੇ।  ਦੱਸ ਦੇਈਏ ਕਿ ਕੇਂਦਰ ਨੇ 19 ਮਈ ਨੂੰ ਅਧਿਕਾਰੀਆਂ ਦੇ ਤਬਾਦਲੇ ਸਬੰਧੀ ਆਰਡੀਨੈਂਸ ਜਾਰੀ ਕੀਤਾ ਸੀ। ਆਰਡੀਨੈਂਸ ‘ਚ ਉਨ੍ਹਾਂ ਨੇ 11 ਮਈ ਦੇ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਪਲਟ ਦਿੱਤਾ, ਜਿਸ ‘ਚ ਦਿੱਲੀ ਸਰਕਾਰ ਨੂੰ ਟਰਾਂਸਫਰ-ਪੋਸਟਿੰਗ ਦਾ ਅਧਿਕਾਰ ਮਿਲਿਆ ਸੀ।
ਕੌਮੀ ਪਾਰਟੀ ਬਣਨ ਮਗਰੋਂ ‘AAP’ ਦੀ ਪਹਿਲੀ ਸੀਟ ਨਾਲ Lok Sabha ’ਚ ਐਂਟਰੀ
Lok Sabha ’ਚ ਆਮ ਆਦਮੀ ਪਾਰਟੀ ਦਾ ‘ਸੋਕਾ’ ਖ਼ਤਮ, 13 ਸਾਲਾਂ ਪਿੱਛੋਂ ‘ਆਪ’ ਨੂੰ ਮਿਲਿਆ ਸੀ ਕੌਮੀ ਪਾਰਟੀ ਦਾ ਦਰਜਾ
ਸੰਗਰੂਰ (ਗੁਰਪ੍ਰੀਤ ਸਿੰਘ)। ਆਖ਼ਰ ਜਲੰਧਰ ਲੋਕ ਸਭਾ (Lok Sabha) ਦੀ ਜ਼ਿਮਨੀ ਚੋਣ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖਾਤੇ ਚਲੀ ਗਈ ਹੈ। ਭਾਵੇਂ ਆਮ ਆਦਮੀ ਪਾਰਟੀ ਨੂੰ ਮਹਿਜ ਛੇ ਮਹੀਨੇ ਹੀ ਇਸ ਕੁਰਸੀ ਦਾ ਜੱਸ ਹਾਸਲ ਹੋਵੇਗਾ ਪਰ ਇਸ ਜ਼ਿਮਨੀ ਚੋਣ ਨੇ ਨਵੀਂ-ਨਵੀਂ ਕੌਮੀ ਪਾਰਟੀ ਬਣੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਖਾਤੇ ਵਿੱਚੋਂ ਸਿਫ਼ਰ ਹਟਾ ਦਿੱਤੀ ਹੈ ਕਿਉਂਕਿ ਬੇਸ਼ੱਕ ਆਮ ਆਦਮੀ ਪਾਰਟੀ ਕੌਮੀ ਪਾਰਟੀ ਤਾਂ ਬਣ ਗਈ ਸੀ ਪਰ ਉਸ ਕੋਲ ਲੋਕ ਸਭਾ ਵਿੱਚ ਇੱਕ ਵੀ ਸੰਸਦ ਮੈਂਬਰ ਨਹੀਂ ਸੀ। ਆਮ ਆਦਮੀ ਪਾਰਟੀ ਦੇ ਨਵੇਂ ਸੰਸਦ ਮੈਂਬਰ ਆਪਣੀ ਪਾਰਟੀ ਦੀਆਂ ਨੀਤੀਆਂ ਲੋਕ ਸਭਾ ਵਿੱਚ ਚੁੱਕਣਗੇ।
ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਚਹੁੰ ਕੋਣੇ ਮੁਕਾਬਲੇ ਵਿੱਚੋਂ ਜਿੱਤ ਲਈ ਹੈ। ਇਸ ਜਿੱਤ ਨਾਲ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪੰਜਾਬ ਪ੍ਰਤੀ ਅਪਣਾਈਆਂ ਨੀਤੀਆਂ ਨੂੰ ਬਲ ਮਿਲੇਗਾ, ਉੱਥੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਤੇ ਵੀ ਪੱਕੀ ਮੋਹਰ ਸਾਬਤ ਹੋਈ ਹੈ। ਉਂਜ ਇਹ ਮਿੱਥ ਰਹੀ ਹੈ ਕਿ ਜਿਸਦੀ ਸਰਕਾਰ ਹੋਵੇ ਤਾਂ ਜ਼ਿਮਨੀ ਚੋਣ ਉਸੇ ਦੀ ਹੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਨਾਲ ਅਜਿਹਾ ਨਹੀਂ ਹੋਇਆ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੂਨ 2022 ਵਿੱਚ ਹੋਈ ਪਹਿਲੀ ਸੰਗਰੂਰ ਦੀ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਹ ਹਾਰ ਆਮ ਆਦਮੀ ਪਾਰਟੀ ਲਈ ਇਸ ਲਈ ਵੀ ਵੱਧ ਤਕਲੀਫ਼ਦੇਹ ਸੀ ਕਿਉਂਕਿ ਉਸਨੂੰ ਆਪਣੇ ਗੜ੍ਹ ਵਿੱਚੋਂ ਕਰਾਰੀ ਹਾਰ ਮਿਲੀ ਪਰ ਜਲੰਧਰ ਵਿੱਚ ਹੋਈ ਜਿੱਤ ਨੇ ਉਸ ਹਾਰ ਦਾ ਦਰਦ ਭੁਲਾ ਦਿੱਤਾ।
ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ | Lok Sabha
26 ਨਵੰਬਰ 2012 ਨੂੰ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਆਪਣੇ ਆਪ ਨੂੰ ਕੌਮੀ ਪਾਰਟੀ ਸਥਾਪਤ ਕਰਨ ਲਈ 13 ਸਾਲਾਂ ਦੀ ਉਡੀਕ ਕਰਨੀ ਪਈ, ਆਖ਼ਰ 10 ਅਪਰੈਲ 2023 ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਕਿਉਂਕਿ ਪਾਰਟੀ ਨੇ ਪੰਜਾਬ, ਦਿੱਲੀ, ਗੁਜਰਾਤ ਅਤੇ ਗੋਆ ਵਿੱਚ ਚੋਣਾਂ ਲੜ ਕੇ ਵਧੀਆ ਵੋਟ ਪ੍ਰਤੀਸ਼ਤਤਾ ਹਾਸਲ ਕੀਤੀ ਸੀ। ਭਾਵੇਂ ਗੋਆ ਜਾਂ ਗੁਜਰਾਤ ਵਿੱਚ ਪਾਰਟੀ ਨੂੰ ਕੋਈ ਵੱਡੀ ਸਫ਼ਲਤਾ ਹਾਸਲ ਨਹੀਂ ਸੀ ਹੋਈ ਪਰ ਇਨ੍ਹਾਂ ਦੋਵੇਂ ਸੂਬਿਆਂ ਵਿੱਚ ਮਿਲੀ ਵੋਟ ਪ੍ਰਤੀਸ਼ਤਤਾ ਉਸ ਨੂੰ ਕੌਮੀ ਪਾਰਟੀ ਦੇ ਰਾਹ ਤੱਕ ਜ਼ਰੂਰ ਲੈ ਆਈ ਅਤੇ ਹੁਣ ਪੰਜਾਬ ਦੇ ਲੋਕਾਂ ਨੇ ਇਸ ਕੌਮੀ ਪਾਰਟੀ ਦੇ ਪੈਰ ਹੋਰ ਪੱਕੇ ਕਰਦਿਆਂ ਉਸ ਨੂੰ ਇਸ ਲੋਕ ਸਭਾ ਵਿੱਚ ਇੱਕ ਮੈਂਬਰ ਪਾਰਲੀਮੈਂਟ ਵੀ ਦੇ ਦਿੱਤਾ ਹੈ।
ਭਾਰਤੀ ਚੋਣ ਕਮਿਸ਼ਨ ਮੁਤਾਬਕ ਉਸ ਪਾਰਟੀ ਨੂੰ ਹੀ ਕੌਮੀ ਪਾਰਟੀ ਦਾ ਦਰਜਾ ਮਿਲਦਾ ਹੈ, ਜਿਸ ਨੇ ਘੱਟ ਤੋਂ ਘੱਟ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ 6 ਫੀਸਦੀ ਵੋਟਾਂ ਹਾਸਲ ਕੀਤੀਆਂ ਹੋਣ ਜਾਂ ਦੇਸ਼ ਦੀਆਂ ਸਾਰੀਆਂ ਲੋਕ ਸਭਾ ਚੋਣਾਂ ਵਿੱਚ 2 ਫੀਸਦੀ ਵੋਟਾਂ ਹਾਸਲ ਕੀਤੀਆਂ ਹੋਣ। ਇਹ ਖਾਨੇ ਪੂਰੇ ਕਰਦਿਆਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਹਾਸਲ ਹੋਇਆ ਹੈ।
ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ 10 ਮੈਂਬਰ | Lok Sabha
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ 10 ਮੈਂਬਰ ਹਨ, ਜਿਨ੍ਹਾਂ ਵਿੱਚੋਂ 3 ਮੈਂਬਰ ਸੰਜੇ ਸਿੰਘ, ਨਿਰੰਜਣ ਦਾਸ ਗੁਪਤਾ ਅਤੇ ਸੁਸ਼ੀਲ ਕੁਮਾਰ ਗੁਪਤਾ ਨੂੰ ਦਿੱਲੀ ਰਾਹੀਂ ਰਾਜ ਸਭਾ ਵਿੱਚ ਭੇਜਿਆ ਗਿਆ, ਜਦੋਂ ਕਿ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਦੇ ਮੈਂਬਰ ਰਾਜ ਸਭਾ ਵਿੱਚ ਮੌਜ਼ੂਦ ਹਨ ਜਿਨ੍ਹਾਂ ਵਿੱਚ ਸੰਜੀਵ ਅਰੋੜਾ, ਕ੍ਰਿਕਟਰ ਹਰਭਜਨ ਸਿੰਘ, ਅਸ਼ੋਕ ਕੁਮਾਰ ਮਿੱਤਲ ਵਪਾਰੀ ਆਗੂ, ਰਾਘਵ ਚੱਢਾ ਆਪ ਆਗੂ, ਸੰਦੀਪ ਪਾਠਕ ਆਪ ਆਗੂ, ਬਲਵੀਰ ਸਿੰਘ ਸੀਚੇਵਾਲ ਧਾਰਮਿਕ ਸ਼ਖ਼ਸੀਅਤ, ਵਿਕਰਮਜੀਤ ਸਿੰਘ ਸਾਹਨੀ ਵਪਾਰੀ ਆਗੂ ਸ਼ਾਮਲ ਹਨ। ਆਪ ਦੇ ਰਾਜ ਸਭਾ ਵਿੱਚ ਕੁੱਲ 10 ਮੈਂਬਰਾਂ ਵਿੱਚੋਂ 7 ਮੈਂਬਰ ਪੰਜਾਬ ਨੇ ਦਿੱਤੇ ਹਨ।
ਇਹ ਵੀ ਪੜ੍ਹੋ : ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ
ਜਦੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਨਹੀਂ ਸੀ, ਉਦੋਂ ਇਸ ਦਾ ਲੋਕ ਸਭਾ ਵਿੱਚ ਸਿਰਫ਼ ਇੱਕੋ-ਇੱਕ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਸੀ ਜਿਹੜੇ ਸੰਗਰੂਰ ਤੋਂ ਲਗਾਤਾਰ ਦੋ ਵਾਰ ਚੁਣ ਕੇ ਸੰਸਦ ਵਿੱਚ ਪੁੱਜੇ ਸਨ। ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਭਗਵੰਤ ਮਾਨ ਵੱਲੋਂ ਸੰਗਰੂਰ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ, ਕਿਉਂਕਿ ਵਿਧਾਨ ਸਭਾ ਵਿੱਚ ਹੋਈ ਵੱਡੀ ਜਿੱਤ ਕਰਕੇ ਪਾਰਟੀ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਚੁਣ ਲਿਆ ਗਿਆ ਸੀ ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ। (Lok Sabha)
ਲੋਕ ਸਭਾ ’ਚ ਮੰਗਲਵਾਰ ਨੂੰ ਵੀ ਚੱਲਿਆ ਪ੍ਰਸ਼ਨਕਾਲ
ਨਵੀਂ ਦਿੱਲੀ (ਸੱਚ ਕਹੂੰ)। ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਦੂਜੇ ਦਿਨ ਲੋਕ ਸਭਾ ’ਚ ਫਿਰ ਤੋਂ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਦੀ ਕਾਰਵਾਈ ਨਹੀਂ ਹੋ ਸਕੀ। ਸਵੇਰੇ 11 ਵਜੇ ਜਿਵੇਂ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੱਥਾਂ ਵਿੱਚ ਤਖਤੀਆਂ ਲੈ ਕੇ ਚੇਅਰ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਜਵਾਬ ਵਿੱਚ ਸੱਤਾ ਧਿਰ ਵੱਲੋਂ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। (Lok Sabha)
ਜਦੋਂ ਸਦਨ ਵਿੱਚ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਨਾਅਰੇਬਾਜੀ ਨਾਲ ਹੰਗਾਮਾ ਹੋਇਆ ਤਾਂ ਸਪੀਕਰ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਅਤੇ ਸਦਨ ਦੀ ਮਰਿਆਦਾ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਰੋਧੀ ਮੈਂਬਰਾਂ ਨੂੰ ਸਖਤੀ ਨਾ ਦਿਖਾਉਣ ਦੀ ਚਿਤਾਵਨੀ ਦਿੱਤੀ ਪਰ ਉਨ੍ਹਾਂ ਦੀ ਗੱਲ ਦਾ ਮੈਂਬਰਾਂ ’ਤੇ ਕੋਈ ਅਸਰ ਨਹੀਂ ਹੋਇਆ। ਬਿਰਲਾ ਨੇ ਮੈਂਬਰਾਂ ਨੂੰ ਕਿਹਾ, ‘ਇਹ ਸਦਨ ਤੁਹਾਡਾ ਹੈ। ਤਖਤੀਆਂ ਲੈ ਕੇ ਸਦਨ ’ਚ ਆਉਣਾ ਗਲਤ ਹੈ। (Lok Sabha)
ਪ੍ਰਸ਼ਨ ਕਾਲ ਤੋਂ ਬਾਅਦ ਆਪਣੇ ਮੁੱਦੇ ਉਠਾਓ, ਇਸ ਲਈ ਆਪਣੀਆਂ ਸੀਟਾਂ ’ਤੇ ਬੈਠੋ। ਮੈਂ ਚਾਹੁੰਦਾ ਹਾਂ ਕਿ ਸਦਨ ਚੱਲੇ। ਤੁਸੀਂ ਆਪਣੀਆਂ ਸੀਟਾਂ ’ਤੇ ਜਾਓ ਅਤੇ ਆਪਣੀ ਗੱਲ ਰੱਖੋ। ਸਦਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਅਤੇ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਪੀਕਰ ਦੀਆਂ ਗੱਲਾਂ ਦਾ ਉਨ੍ਹਾਂ ਅੰਦੋਲਨਕਾਰੀ ਮੈਂਬਰਾਂ ’ਤੇ ਕੋਈ ਅਸਰ ਨਹੀਂ ਹੋਇਆ ਜੋ ਤਖਤੀਆਂ ਲਹਿਰਾਉਂਦੇ ਰਹੇ ਅਤੇ ਨਾਅਰੇਬਾਜ਼ੀ ਕਰਦੇ ਰਹੇ। ਹੰਗਾਮਾ ਵਧਿਆ ਤਾਂ ਬਿਰਲਾ ਨੇ ਸਦਨ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।