Engaged - Sach Kahoon Punjabi
ਵਿਰੋਧੀ ਸਿਆਸਤ ‘ਚ ਰੁਲ਼ ਰਹੇ ਜਨਤਕ ਮੁੱਦੇ
ਐਨਆਰਸੀ, ਸੀਏਈ ਤੇ ਐਨਪੀਆਰ ਦੇ ਮਾਮਲੇ ‘ਚ ਦੇਸ਼ ਅੰਦਰ ਸਿਆਸੀ ਹਨ੍ਹੇਰੀ ਆਈ ਹੋਈ ਹੈ ਵਿਰੋਧੀ ਪਾਰਟੀਆਂ ਨੇ ਉਕਤ ਮਾਮਲਿਆਂ ‘ਚ ਤਾਂ ਵਿਰੋਧ ਕਰਨਾ ਹੀ ਸੀ, ਹੁਣ ਸੱਤਾਧਿਰ ਵੱਲੋਂ ਵੀ ਜਨਤਕ ਤੌਰ ‘ਤੇ ਨਾਗਰਿਕਤਾ ਸੋਧ ਬਿੱਲ ਦੇ ਹੱਕ ‘ਚ ਅੰਦੋਲਨ ਛੇੜਿਆ ਜਾ ਰਿਹਾ ਹੈ ਹਰ ਰੋਜ਼ ਕਿਤੇ ਨਾ ਕਿਤੇ ਦੋਵਾਂ ਧਿਰਾਂ ‘ਚ ਟਕਰਾਅ ਤੇ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਇਸ ਉਥਲ-ਪੁਥਲ ‘ਚ ਹੋਰ ਜ਼ਰੂਰੀ ਮੁੱਦੇ ਇਸ ਤਰ੍ਹਾਂ ਵਿਸਾਰ ਦਿੱਤੇ ਗਏ ਹਨ ਜਿਵੇਂ ਕਿ ਕੋਈ ਹੋਰ ਮੁੱਦਾ ਹੋਵੇ ਹੀ ਨਾ ਵਿਰੋਧੀਆਂ ਨੇ ਦੇਸ਼ ਦੀ ਆਰਥਿਕਤਾ, ਨਸ਼ਿਆਂ, ਮੈਡੀਕਲ ਸੇਵਾਵਾਂ ਦੀ ਘਾਟ ਬੇਰੁਜ਼ਗਾਰੀ ਨੂੰ ਸਮੱਸਿਆ ਸਮਝਣਾ ਹੀ ਛੱਡ ਦਿੱਤਾ ਹੈ ਨਹੀਂ ਤਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਰਿਪੋਰਟ ਦਾ ਕਿਧਰੇ ਤਾਂ ਜ਼ਿਕਰ ਹੁੰਦਾ ਸੀਏਏ ਦੀਆਂ ਕਾਪੀਆਂ ਤਾਂ ਪਾੜੀਆਂ ਜਾ ਰਹੀਆਂ ਹਨ ਪਰ ਬੇਰੁਜ਼ਗਾਰੀ ਤੇ ਖੇਤੀ ਸੰਕਟ ਕਾਰਨ ਹੋ ਰਹੀਆਂ ਖੁਦਕੁਸ਼ੀਆਂ ਦਾ ਕਿਸੇ ਵੀ ਪਾਰਟੀ ਨੇ ਨੋਟਿਸ ਨਹੀਂ ਲਿਆ
ਦਸ ਹਜ਼ਾਰ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ
ਐਨਸੀਆਰਬੀ ਦੀ ਰਿਪੋਰਟ ਸੀਏਏ ਦੇ ਧਰਨੇ ਮੁਜਾਹਰਿਆਂ ‘ਚ ਹੀ ਰੁਲ਼ ਗਈ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਸਾਲ 2018 ‘ਚ ਬੇਰੁਜ਼ਗਾਰੀ ਕਾਰਨ ਔਸਤਨ 35 ਵਿਅਕਤੀਆਂ ਨੇ ਰੋਜਾਨਾ ਖੁਦਕੁਸ਼ੀ ਕੀਤੀ ਦੂਜੇ ਸ਼ਬਦਾਂ ‘ਚ ਹਰ ਦੋ ਘੰਟਿਆਂ ਬਾਦ 3 ਬੇਰੁਜ਼ਗਾਰ ਖੁਦਕੁਸ਼ੀਆਂ ਰਹੇ ਹਨ ਰਿਪੋਰਟ ਅਨੁਸਾਰ ਸਾਲ ਦਸ ਹਜ਼ਾਰ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਸਿਆਸੀ ਤੂਫ਼ਾਨ ‘ਚ ਕਿਸੇ ਵੀ ਪਾਰਟੀ ਦੇ ਆਗੂ ਨੇ ਇਸ ਰਿਪੋਰਟ ਨੂੰ ਪੜ੍ਹਨ ਦੀ ਖੇਚਲ ਨਹੀਂ ਕੀਤੀ ਸਿਹਤ ਮੈਡੀਕਲ ਸੇਵਾਵਾਂ ਅਤੇ ਪ੍ਰਬੰਧਾਂ ਦੀ ਦੁਰਦਸ਼ਾ ਵੱਲ ਵੀ ਕਿਸੇ ਆਗੂ ਦਾ ਧਿਆਨ ਨਹੀਂ ਗਿਆ ਪੰਜਾਬ ਦੇ ਮੋਗਾ ‘ਚ ਪਿਛਲੇ ਦਿਨੀਂ ਇੱਕ ਔਰਤ ਨੇ ਹਸਪਤਾਲ ‘ਚ ਫਰਸ਼ ‘ਤੇ ਬੱਚੇ ਨੂੰ ਜਨਮ ਦੇ ਦਿੱਤਾ ਸਟਾਫ਼ ਨੇ ਉਸ ਔਰਤ ਨੂੰ ਦਾਖ਼ਲ ਕਰਨ ਦੀ ਹਿੰਮਤ ਨਹੀਂ ਕੀਤੀ
ਕਿਧਰੇ ਵੀ ਧਰਨੇ ‘ਚ ਕੋਈ ਸਿਆਸੀ ਆਗੂ ਨਹੀਂ ਪਹੁੰਚਦਾ
ਆਖ਼ਰ ਬੱਚਾ ਕੁਝ ਦਿਨਾਂ ਬਾਅਦ ਗੁਜ਼ਰ ਗਿਆ ਦੁਖੀ ਔਰਤ ਮ੍ਰਿਤਕ ਬੱਚੇ ਨੂੰ ਝੋਲੀ ‘ਚ ਲੈ ਕੇ ਬੈਠ ਗਈ ਪਰ ਕਿਸੇ ਵੀ ਪਾਰਟੀ ਦਾ ਕੋਈ ਆਗੂ ਤਾਂ ਕੀ ਇੱਕ ਵਰਕਰ ਵੀ ਸਰਕਾਰ ਦਾ ਪੁਤਲਾ ਫੂਕਣ ਜਾਂ ਧਰਨਾ ਦੇਣ ਨਹੀਂ ਆਇਆ ਪਤਾ ਨਹੀਂ ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਦੇਸ਼ ਅੰਦਰ ਵਾਪਰਦੀਆਂ ਹਨ ਪਰ ਕਿਧਰੇ ਵੀ ਧਰਨੇ ‘ਚ ਕੋਈ ਸਿਆਸੀ ਆਗੂ ਨਹੀਂ ਪਹੁੰਚਦਾ ਪਰ ਪਾਰਟੀ ਹਿੱਤਾਂ ਲਈ ਆਪਣੇ-ਆਪ ਨੂੰ ਇੱਕ-ਦੋ ਮੁੱਦਿਆਂ ਤੱਕ ਸੀਮਿਤ ਕਰ ਲੈਣਾ ਵੀ ਜਨਤਾ ਨਾਲ ਅਨਿਆਂ ਹੈ  ਪਾਰਟੀਆਂ ਦਾ ਰੌਲਾ-ਰੱਪਾ ਵਧਿਆ ਪਰ ਆਮ ਆਦਮੀ ਦਾ ਦਮ ਭਰਨ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਜਨਤਾ ਦੇ ਹਿੱਤਾਂ ਦੀ ਅਣਦੇਖੀ ਕਰਕੇ ਪਾਰਟੀ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਗੱਲ ਸਿਆਸੀ ਨਫ਼ੇ-ਨੁਕਸਾਨ ਦੀ ਨਹੀਂ ਸਗੋਂ ਆਮ ਆਦਮੀ ਦੇ ਬੁਨਿਆਦੀ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਨਸਾ (ਸੁਖਜੀਤ ਮਾਨ) | ਸਿਆਸਤ ਦੇ ਗੰਧਲੇ ਹੋਏ ਪੱਧਰ ਨੇ ਪਿੰਡਾਂ ਨੂੰ ਧੜਿਆਂ ‘ਚ ਵੰਡ ਦਿੱਤਾ ਹੈ। ਪਾਰਟੀਬਾਜ਼ੀ ‘ਚ ਪਏ ਸਕੇ ਭਰਾ ਅਤੇ ਆਂਢੀ-ਗੁਆਂਢੀ ਸਿਆਸੀ ਸ਼ਰੀਕ ਬਣ ਗਏ। ਪੰਚਾਇਤੀ ਚੋਣਾਂ ਵੀ ਸਿਆਸੀ ਧਿਰਾਂ ਵੱਲੋਂ ਆਪਣੇ ਦਾਅ ‘ਤੇ ਲੜੀਆਂ ਗਈਆਂ ਜਿਸ ਕਾਰਨ ਪਿੰਡਾਂ ‘ਚ ਫੁੱਟ ਜਿਆਦਾ ਵਧ ਗਈ। ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਬੱਸਾਂ, ਸੱਥਾਂ ਅਤੇ ਖੁੰਢਾਂ ‘ਤੇ ਹੁੰਦੀ ਰਾਜਨੀਤਿਕ ਚਰਚਾ ਗਾਲੀ-ਗਲੋਚ ਤੱਕ ਪੁੱਜਣ ਲੱਗੀ ਹੈ। ਹੇਠਲੇ ਪੱਧਰ ‘ਤੇ ਪੈਦਾ ਹੋਏ ਇਨ੍ਹਾਂ ਵਿਖਰੇਵਿਆਂ ਦੇ ਬਾਵਜ਼ੂਦ ਹੈਰਾਨੀਜਨਕ ਪਹਿਲੂ ਇਹ ਹੈ ਕਿ ਸਿਆਸੀ ਧਿਰਾਂ ਦੇ ਮੁੱਖ ਆਗੂ ਮਿਸ਼ਨ 2019 ਤਹਿਤ ਵਿਰੋਧੀ ਧਿਰਾਂ ਨਾਲ ਗਠਜੋੜ ਕਰਨ ‘ਚ ਰੁੱਝੇ ਹੋਏ ਹਨ। ਸਿਆਸਤ ਕਾਰਨ ਪਏ ਪਾੜਿਆਂ ਨੇ ਪਿੰਡਾਂ ‘ਚ ਸਮਾਜਿਕ ਭਾਈਚਾਰਕ ਸਾਂਝ ਨੂੰ ਜੋ ਵੱਡੀ ਸੱਟ ਮਾਰੀ ਹੈ ਉਹ ਖਤਰਨਾਕ ਪਹਿਲੂ ਹੈ।
ਵੇਰਵਿਆਂ ਮੁਤਾਬਿਕ ਪ੍ਰਮੁੱਖ ਪਾਰਟੀਆਂ ਦੇ ਆਗੂ ਭਾਵੇਂ ਹੀ ਸਿਆਸੀ ਸਟੇਜ਼ਾਂ ਤੋਂ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕਿਹੋ ਜਿਹੀ ਵੀ ਸ਼ਬਦਾਵਲੀ ਵਰਤਣ ਪਰ ਸਮਾਜਿਕ ਪੱਧਰ ‘ਤੇ ਉਹ ਇੱਕ ਦੂਜੇ ਦੇ ਨੇੜੇ ਰਹਿੰਦੇ ਹਨ। ਪੰਜਾਬ ਦੇ ਸਿਆਸੀ ਘਰਾਣਿਆਂ ਦੀਆਂ ਆਪਸੀ ਰਿਸ਼ਤੇਦਾਰੀਆਂ ਵੀ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ। ਉਨ੍ਹਾਂ ਵੱਲੋਂ ਕੁਰਸੀ ਦੀ ਖਾਤਰ ਹੇਠਲੇ ਪੱਧਰ ਦੇ ਵਰਕਰਾਂ ਨੂੰ ਮੀਟਿੰਗਾਂ ‘ਚ ‘ਤਕੜੇ ਹੋ ਕੇ ਲੜਨ’ ਦੇ ਦਿੱਤੇ ਜਾਂਦੇ ਸੁਨੇਹਿਆਂ ਨੇ ਪਿੰਡਾਂ ‘ਚ ਧੜੇਬੰਦੀ ਜ਼ਰੂਰ ਤਕੜੀ ਕਰ ਦਿੱਤੀ ਹੈ। ਇਨ੍ਹਾਂ ਧੜੇਬੰਦੀਆਂ ਦਾ ਅਸਰ ਵਿਆਹ-ਸ਼ਾਦੀਆਂ ਤੋਂ ਇਲਾਵਾ ਮਾਤਮ ਮੌਕੇ ਵੀ ਸਪੱਸ਼ਟ ਵਿਖਾਈ ਦਿੰਦਾ ਹੈ। ਪੁਲਿਸ ਕੋਲ ਪਹੁੰਚਦੇ  ਲੜਾਈ-ਝਗੜਿਆਂ ਦੇ ਮਾਮਲਿਆਂ ‘ਚੋਂ ਵੱਡੀ ਗਿਣਤੀ ਦਾ ਸਬੰਧ ਸਿਆਸਤ ਨਾਲ ਜੁੜਿਆ ਹੁੰਦਾ ਹੈ। ਹੇਠਲੇ ਪੱਧਰ ‘ਤੇ ਭਾਵੇਂ ਹੀ ਪਾਰਟੀਆਂ ਦੇ ਵਰਕਰ ਇੱਕ-ਦੂਜੇ ਦੇ ਸ਼ਰੀਕ ਬਣ ਰਹੇ ਨੇ ਪਰ ਪਾਰਟੀਆਂ ਦੇ ਪ੍ਰਮੁੱਖ ਸਿਆਸੀ ਲੜਾਈ ‘ਚੋਂ ਜਿੱਤ ਹਾਸਿਲ ਕਰਨ ਲਈ ਵਿਰੋਧੀਆਂ ਨਾਲ ਹੱਥ ਮਿਲਾਉਣ ਤੋਂ ਵੀ ਪਿਛਾਂਹ ਨਹੀਂ ਹਟਦੇ। ਇਨ੍ਹੀਂ ਦਿਨੀਂ ਜਦੋਂ ਲੋਕ ਸਭਾ ਚੋਣਾਂ ਦਾ ਦੰਗਲ ਭਖਿਆ ਹੈ ਤਾਂ ਸਿਆਸੀ ਪਾਰਟੀਆਂ ‘ਚ ਗਠਜੋੜ ਦੀਆਂ ਕੋਸ਼ਿਸ਼ਾਂ ਵੀ ਤੇਜੀ ਫੜ੍ਹ ਗਈਆਂ ਹਨ। ਆਮ ਆਦਮੀ ਪਾਰਟੀ ‘ਚੋਂ ਖੁਦਮੁਖਤਿਆਰੀ ਦੇ ਮੁੱਦੇ ‘ਤੇ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਸਮੇਤ ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਸਮੇਤ ਕਈ ਹੋਰ ਪਾਰਟੀਆਂ ਨੇ ‘ਪੰਜਾਬ ਲੋਕਤੰਤਰਿਕ ਗਠਜੋੜ’ (ਪੀਡੀਏ) ਬਣਾਇਆ ਹੈ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਦਾ ਵੀ ਆਪਸੀ ਗਠਜੋੜ ਹੈ। ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਦਿੱਲੀ ਤੇ ਹਰਿਆਣਾ ‘ਚ ਗਠਜੋੜ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਟਰ ਰੀਡਰ ਵੱਲੋਂ ਰੀਡਿੰਗ ਲੈਣ ਤੋਂ ਬਾਅਦ ਬਦਲ ਲੈਂਦੇ ਸਨ ਮੀਟਰ
ਜਾਅਲੀ ਮੀਟਰ ਵੀ ਨਿਕਲੇ ਪਾਵਰਕੌਮ ਦੀ ਸੰਪਤੀ
ਅਸ਼ੋਕ ਗਰਗ, ਬਠਿੰਡਾ
ਪਾਵਰਕੌਮ ਦੇ ਇਨਫੋਰਸਮੈਂਟ-2 ਵਿੰਗ ਵੱਲੋਂ ਗਿੱਦੜਬਾਹਾ ਅਧੀਨ ਆਉਂਦੇ ਦਿਹਾਤੀ ਦਫਤਰ ਦੇ ਪਿੰਡ ਕੋਠੇ ਜਗੜੇ ਵਿਖੇ ਚਾਰ ਖਪਤਕਾਰਾਂ ਵੱਲੋਂ ਲਗਾਏ ਗਏ ਜਾਅਲੀ ਮੀਟਰ ਫੜ੍ਹੇ ਗਏ ਹਨ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪਾਵਰਕੌਮ, ਪਟਿਆਲਾ ਨੂੰ ਮਿਲੀ ਇੱਕ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸ ਵਿੱਚ ਖਪਤਕਾਰਾਂ ਵੱਲੋਂ ਜਾਅਲੀ ਮੀਟਰ ਲਗਾ ਕੇ ਕੀਤੀ ਜਾ ਰਹੀ ਬਿਜਲੀ ਚੋਰੀ ਬਾਰੇ ਲਿਖਿਆ ਗਿਆ ਸੀ
ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ-2 ਵਿੰਗ ਬਠਿੰਡਾ ਤੇ ਇਨਫੋਰਸਮੈਂਟ ਵਿੰਗ ਸ੍ਰੀ ਮੁਕਤਸਰ ਸਾਹਿਬ ਨੇ ਸਾਂਝੇ ਤੌਰ ‘ਤੇ 26 ਅਕਤੂਬਰ 2018 ਨੂੰ ਉਕਤ ਪਿੰਡ ਦੀ ਅਚਨਚੇਤ ਚੈਕਿੰਗ ਕੀਤੀ, ਜਿੱਥੇ ਮੌਕੇ ‘ਤੇ ਉਨ੍ਹਾਂ ਨੇ ਚਾਰ ਖਪਤਕਾਰਾਂ ਸੁਖਵੰਤ ਸਿੰਘ, ਬਚਿੱਤਰ ਸਿੰਘ, ਸੁਖਪ੍ਰੀਤ ਕੌਰ ਤੇ ਨਰੈਣ ਸਿੰਘ ਦੇ ਘਰਾਂ ‘ਚ ਲੱਗੇ ਜਾਅਲੀ ਮੀਟਰ ਫੜ੍ਹ ਲਏ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਪਾਵਰਕੌਮ ਵੱਲੋਂ ਜਾਰੀ ਕੀਤੇ ਗਏ ਅਸਲ ਮੀਟਰਾਂ ਦੀ ਜਗ੍ਹਾ ‘ਤੇ ਜਾਅਲੀ ਮੀਟਰ ਲਗਾ ਕੇ ਬਿਜਲੀ ਦੀ ਖਪਤ ਕੰਟਰੋਲ ਕੀਤੀ ਜਾ ਰਹੀ ਸੀ ਤੇ ਇਹ ਖਪਤਕਾਰ ਪਾਵਰਕੌਮ ਵੱਲੋਂ ਮੀਟਰ ਰੀਡਿੰਗ ਲੈਣ ਤੋਂ ਬਾਅਦ ਸਹੀ ਮੀਟਰ ਨੂੰ ਜਾਅਲੀ ਮੀਟਰ ਨਾਲ ਬਦਲ ਦਿੰਦੇ ਸਨ
ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਜੋ ਜਾਅਲੀ ਮੀਟਰ ਹਨ ਉਹ ਵੀ ਪਾਵਰਕੌਮ ਦੇ ਹੀ ਹਨ ਏਦਾਂ ਹੀ ਇੱਕ ਹੋਰ ਖਪਤਕਾਰ ਹਰਬੰਸ ਸਿੰਘ ਜੋ ਆਪਣੇ ਘਰ ਨੂੰ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰ ਰਿਹਾ ਸੀ, ਨੂੰ ਵੀ ਟੀਮ ਨੇ ਰੰਗੇ ਹੱਥੀਂ ਚੋਰੀ ਕਰਦੇ ਫੜ੍ਹ ਲਿਆ ਟੀਮ ਨੇ ਇਨ੍ਹਾਂ ਸਾਰੇ ਖਪਤਕਾਰਾਂ ਨੂੰ ਬਣਦੇ ਜੁਰਮਾਨੇ ਸਬੰਧੀ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਇਨ੍ਹਾਂ ਖਿਲਾਫ ਐਫ.ਆਈ.ਆਰ. ਦਰਜ ਕਰਨ ਲਈ ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ, ਬਠਿੰਡਾ ਨੂੰ ਲਿਖ ਦਿੱਤਾ ਹੈ ਤੇ ਸ਼ੱਕੀ ਚਾਰ ਮੀਟਰਾਂ ਨੂੰ ਪੈਕ ਕਰ ਲਿਆ ਹੈ, ਜਿਨ੍ਹਾਂ ਨੂੰ ਐੱਮ. ਈ. ਲੈਬ ਵਿਖੇ ਚੈੱਕ ਕੀਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸਲਾਮਾਬਾਦ: ਪਾਕਿਸਤਾਨ ਨੇ ਕਸ਼ਮੀਰ ਵਿੱਚ ਪਿਛਲੇ ਸਾਲ ਮਾਰੇ ਗਏ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਨੈਸ਼ਨਲ ਹੀਰੋ ਦੱਸਿਆ ਹੈ। ਇਸ ਅੱਤਵਾਦੀ ਦੇ ਪੋਸਟਰ ਪਾਕਿਸਤਾਨ ਰੇਲਵੇਜ਼ ਵੱਲੋਂ ਚਲਾਈ ਗਈ ਰੇਲਗੱਡੀ ‘ਤੇ ਲੱਗੇ ਹਨ। ਪਾਕਿ ਵਿੱਚ 70ਵਾਂ ਅਜ਼ਾਦੀ ਦਿਹਾੜਾ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ੁਰੂ ‘ਅਜ਼ਾਦੀ ਰੇਲ’ ਨਾਂਅ ਦੀ ਇਹ ਸਪੇਸ਼ਨ ਰੇਲਗੱਡੀ ਕਈ ਸ਼ਹਿਰਾਂ ਦਾ ਦੌਰਾ ਕਰੇਗੀ।
ਮਨਿਸਟਰ ਆਫ਼ ਸਟੇਟ ਫਾਰ ਇਨਫਾਰਮੇਸ਼ਨ ਮਰੀਅਮ ਔਰੰਗਜੇਬ ਨੇ ਅਜ਼ਾਦੀ ਰੇਲ ਨੂੰ 12 ਅਗਸਤ ਨੂੰ ਇਸਲਾਮਾਬਾਦ ਦੇ ਮਰਗਲਾ ਰੇਲਵੇ ਸਟੇਸ਼ਨ ਤੋਂ ਝੰਡੀ ਵਿਖਾਈ। ਇਸ ਰੇਲਗੱਡੀ ਵਿੱਚ 5 ਆਰਟ ਗੈਲਰੀਆਂ, ਜਿਨ੍ਹਾਂ ਵਿੱਚ ਅਜ਼ਾਦੀ ਦੇ ਅੰਦੋਲਨ ਵਿੱਚ ਸ਼ਹੀਦ ਲੋਕਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਰੇਲਗੱਡੀ 15 ਦਿਨਾਂ ਤੱਕ ਪੂਰੇ ਪਾਕਿਸਤਾਨ ਦਾ ਦੌਰਾ ਕਰੇਗੀ, ਜਿਨ੍ਹਾਂ ਵਿੱਚ ਪੇਸ਼ਾਵਰ, ਰਾਵਲਪਿੰਡੀ ਅਤੇ ਲਾਹੌਰ ਵਰਗੇ ਵੱਡੇ ਸ਼ਹਿਰ ਵੀ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਵਿੱਚ ਸਟੇਸ਼ਨਾਂ ‘ਤੇ ਲੋਕ ਇਨ੍ਹਾਂ ਗੈਲਰੀਆਂ ਨੂੰ ਵੇਖ ਸਕਣਗੇ।
ਫੌਜ, ਸ਼ਰੀਫ਼ ਨੇ ਬੁਰਹਾਨ ਨੂੰ ਦੱਸਿਆ ਸੀ ਆਗੂ
ਪਾਕਿਸਤਾਨ ਦੀ ਸਾਬਕਾ ਸਰਕਾਰ ਅਤੇ ਉੱਥੋਂ ਦੀ ਫੌਜ ਨੇ ਬੁਰਹਾਨ ਨੂੰ ਕਸ਼ਮੀਰੀ ਆਗੂ ਦੱਸਿਆ ਸੀ। ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਸ ਅੱਤਵਾਦੀ ਨੂੰ ਅਜ਼ਾਦੀ ਦੇ ਅੰਦੋਲਨ ਦਾ ਨੇਤਾ ਦੱਸਿਆ ਸੀ, ਜਿਸ ‘ਤੇ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ।
ਹਿਜਬੁਲ ਗਲੋਬਲ ਟੈਰਰਿਸਟ ਆਰਗੇਨਾਈਜੇਸ਼ਨ
ਅਮਰੀਕਾ ਨੇ ਪਾਕਿ ਹਮਾਇਤੀ ਹਿਜਬੁਲ ਮੁਜਾਹਿਦੀਨ ਨੂੰ 16 ਅਗਸਤ ਨੂੰ ਫਾਰੇਨ ਟੈਰਰਿਸਟ ਆਰਗੇਨਾਈਜੇਸ਼ਨ ਅਤੇ ਖਾਸ ਤੌਰ ‘ਤੇ ਇੱਕ ਗਲੋਬਲ ਟੈਰਰਿਸਟ ਆਰਗੇਨਾਈਜੇਸਨ ਐਲਾਨਿਆ ਸੀ। ਇਸ ਸੰਗਠਨ ਦਾ ਸਰਗਨਾ ਸਈਅਦ ਸਲਾਹੁਦੀਨ ਹੈ, ਜਿਸ ਨੂੰ ਪਹਿਲਾਂ ਹੀ ਗਲੋਬਲ ਟੈਰਰਿਸਟ ਐਲਾਨਿਆ ਜਾ ਚੁੱਕਿਆ ਹੈ। ਹਾਲਾਂਕਿ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਸ ਕਦਮ ਦੇ ਦੂਜੇ ਹੀ ਦਿਨ ਭਾਵ 17 ਅਗਸਤ ਨੂੰ ਪਾਕਿਸਤਾਨ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਫੈਸਲੇ ਨੂੰ ਗਲਤ ਦੱਸਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।