Drones - Sach Kahoon Punjabi
ਡਰੋਨ ਰਾਹੀਂ ਹੋ ਰਹੀ ਨਸ਼ਿਆਂ ਦੀ ਸਮੱਗਲਿੰਗ ਚਿੰਤਾ ਦਾ ਵਿਸ਼ਾ
ਕੌਮੀ ਅਪਰਾਧ ਬਿਊਰੋ ਨੇ ਦੇਸ਼ ਅੰਦਰ ਨਸ਼ਿਆਂ ਦੀ ਸਮੱਗਲਿੰਗ ਅਤੇ ਵਰਤੋਂ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਹਨ, ਜਿਸ ਦੌਰਾਨ ਪੰਜਾਬ ਨੂੰ ਪੂਰੀ ਤਰ੍ਹਾਂ ਕਾਲੀ ਨਾਗਨੀ ਦੀ ਜਕੜ ਵਿੱਚ ਅਤੇ ਗੁਜਰਾਤ ਨੂੰ ਹੈਰੋਇਨ ਦੇ ਭਾਰ ਹੇਠ ਦਬੇ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਨਸ਼ਿਆਂ ਦੀ ਮਾਰ ਦਾ ਮਸਲਾ ਹੁਣ ਇਕੱਲੇ ਪੰਜਾਬ ਦਾ ਨਹੀਂ ਰਿਹਾ ਸਗੋਂ ਕੌਮੀ ਪੱਧਰ ਦਾ ਮਸਲਾ ਬਣ ਕੇ ਉੱਭਰਿਆ ਹੈ, ਕਿਉਂਕਿ ਨਸ਼ਿਆਂ ਦੀ ਸਮੱਗÇਲੰਗ ਕਰਨ ਦੇ ਨਵੇਂ ਸਾਧਨ ਪੈਦਾ ਕੀਤੇ ਗਏ ਹਨ। ਕਿਸੇ ਵੇਲੇ ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਰਾਹੀਂ ਹੈਰੋਇਨ ਦੇ ਪੈਕੇਟ ਪੰਜਾਬ ਵਾਲੇ ਪਾਸੇ ਸੁੱਟੇ ਜਾਂਦੇ ਸਨ ਜਾਂ ਫਿਰ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਨਸ਼ਿਆਂ ਦੀ ਸਮੱਗÇਲੰਗ ਲਈ ਵਰਤਿਆ ਜਾਂਦਾ ਸੀ ਪਰ ਹੁਣ ਡਰੋਨ ਵਰਗੇ ਸਾਧਨਾਂ ਰਾਹੀਂ ਮਹਿੰਗੇ ਨਸ਼ੇ ਪੰਜਾਬ ਵਾਲੇ ਪਾਸੇ ਸੁੱਟੇ ਜਾ ਰਹੇ ਹਨ। Drug Smuggling
ਫਰਵਰੀ 2024 ਤੋਂ ਲੈ ਕੇ ਜੂਨ ਮਹੀਨੇ ਤੱਕ ਮਤਲਬ ਕਿ ਪੰਜ ਮਹੀਨਿਆਂ ’ਚ 126 ਡਰੋਨ ਅਤੇ 700 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਸੁਰੱਖਿਆ ਬਲਾਂ ਵੱਲੋਂ ਬਰਾਮਦ ਕੀਤੀ ਗਈ ਹੈ। ਅਫਗਾਨਿਸਤਾਨ ਹੈਰੋਇਨ ਵਰਗੇ ਨਸ਼ੇ ਨੂੰ ਪਾਕਿਸਤਾਨ ਸਰਹੱਦ ਰਾਹੀਂ ਪੰਜਾਬ ਨੂੰ ਮੁੱਖ ਕੇਂਦਰ ਬਣਾ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਮੱਗÇਲੰਗ ਕਰ ਰਿਹਾ ਹੈ। ਹਰ ਰੋਜ਼ ਹੀ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਅਤੇ ਪੰਜਾਬ ਦੇ ਸ਼ਹਿਰਾਂ ਵਿੱਚੋਂ ਅਰਬਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਜਾ ਰਹੀ ਹੈ। Drug Smuggling
ਕੌਮੀ ਅਪਰਾਧ ਬਿਊਰੋ ਨੇ ਖੁਲਾਸਾ ਕੀਤਾ ਹੈ ਕਿ ਦੇਸ਼ ਅੰਦਰ ਅਫੀਮ, ਹੈਰੋਇਨ, ਭੰਗ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਪਿਛਲੇ ਸਮਿਆਂ ਦੌਰਾਨ ਤਿੰਨ ਸੌ ਫੀਸਦੀ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ 2017 ਵਿੱਚ ਸਭ ਤੋਂ ਵੱਧ 3.6 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ। ਦੇਸ਼ ਅੰਦਰ ਨਸ਼ੀਲੇ ਪਦਾਰਥਾਂ ਨੂੰ ਫੜਨ ਲਈ ਕੰਮ ਕਰ ਰਹੀਆਂ ਵੱਖ-ਵੱਖ ਏਜੰਸੀਆਂ ਵੱਲੋਂ ਪੰਜ ਸਾਲਾਂ ਦੌਰਾਨ 2551 ਕਿਲੋ ਅਫੀਮ, 2146 ਕਿਲੋ ਹੈਰੋਇਨ, 352379 ਕਿਲੋ ਭੰਗ, 3218 ਕਿਲੋ ਹਸ਼ੀਸ਼, 69 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਸਾਲ 2017 ਵਿੱਚ 3 ਲੱਖ 60 ਹਜ਼ਾਰ ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਹੋਏ।
ਜਦੋਂ ਕਿ ਸਾਲ 2016 ਵਿੱਚ ਬਰਾਮਦਗੀ ਦੀ ਇਹ ਮਾਤਰਾ 3 ਲੱਖ ਇੱਕ ਹਜਾਰ ਕਿਲੋਗ੍ਰਾਮ ਸੀ। ਸਾਲ 2015 ’ਚ 1 ਲੱਖ ਕਿਲੋਗ੍ਰਾਮ, ਸਾਲ 2014 ’ਚ 1.1 ਲੱਖ ਕਿਲੋਗ੍ਰਾਮ, ਸਾਲ 2013 ’ਚ 1 ਲੱਖ ਕਿਲੋਗ੍ਰਾਮ ਸੀ। ਪਿਛਲੇ ਪੰਜ ਸਾਲਾਂ ਦੌਰਾਨ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਸਭ ਤੋਂ ਵੱਧ ਹੈ। ਦੇਸ਼ ਦੇ ਸਾਰੇ ਰਾਜਾਂ ਦੀਆਂ ਏਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ ਨੂੰ ਜਨਤਕ ਕੀਤਾ ਸੀ। ਸਾਲ 2017 ’ਚ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਵੱਧ ਅਫੀਮ ਦੀ ਬਰਾਮਦਗੀ ਪੰਜਾਬ ਵਿੱਚੋਂ ਹੋਈ ਸੀ। ਜਿਸ ਦੀ ਮਾਤਰਾ 505.86 ਕਿਲੋਗ੍ਰਾਮ ਦੱਸੀ ਗਈ। Drug Smuggling
Read This : Bribe: ਵਿਜੀਲੈਂਸ ਬਿਊਰੋ ਵੱਲੋਂ ਐਸਬੀਆਈ ਦਾ ਸਹਾਇਕ ਮੈਨੇਜਰ ਰਿਸ਼ਵਤ ਲੈਂਦਿਆਂ ਕਾਬੂ
ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਅਫ਼ੀਮ ਦਾ ਝੰਬਿਆ ਪਿਆ ਹੈ, ਜਿੱਥੇ ਅਫੀਮ ਨੂੰ ਸ਼ਾਹੀ ਨਸ਼ਾ ਸਮਝ ਕੇ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਰਾਜਸਥਾਨ ਵਿੱਚੋਂ 426.95 ਕਿਲੋਗ੍ਰਾਮ, ਗੁਜਰਾਤ ਵਿੱਚੋਂ 1.017 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੰਜਾਬ ਵਿੱਚੋਂ 406 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਆਂਧਰਾ ਪ੍ਰਦੇਸ਼ ਵਿੱਚੋਂ 78.767 ਅਤੇ ਉੜੀਸਾ ਵਿੱਚੋਂ 55.875 ਕਿਲੋਗ੍ਰਾਮ ਭੰਗ ਬਰਾਮਦ ਹੋਈ। ਉੱਤਰ ਪ੍ਰਦੇਸ਼ ਵਿੱਚੋਂ 702 ਤੇ ਮੱਧ ਪ੍ਰਦੇਸ਼ ਵਿੱਚੋਂ 625 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਗਈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚੋਂ 30 ਕਿਲੋ ਅਤੇ ਮਹਾਂਰਾਸ਼ਟਰ ਵਿੱਚੋਂ 21.83 ਕਿਲੋ ਕੋਕੀਨ ਬਰਾਮਦ ਕੀਤੀ ਗਈ ਸੀ।
ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੀਅਰ, ਪਾਰਸਲ ਆਦਿ ਰਾਹੀਂ ਦੇਸ਼ ਵਿੱਚ ਹਰ ਸਾਲ 1550 ਕਰੋੜ ਰੁਪਏ ਤੋਂ ਜ਼ਿਆਦਾ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ 472 ਕਰੋੜ ਦੀ ਹੈਰੋਇਨ ਵੀ ਸ਼ਾਮਲ ਹੈ । ਪੰਜਾਬ ਰਾਹੀਂ ਵਿਦੇਸ਼ਾਂ ਵਿੱਚ ਪਹੁੰਚਿਆ ਇਹ ਕਾਰੋਬਾਰ ਹਰ ਸਾਲ ਵਧਦਾ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਸਾਲ 2005 ਵਿੱਚ 80 ਕਿੱਲੋ ਹੈਰੋਇਨ ਫੜੀ ਸੀ ਪਰ ਸਾਲ 2010 ਦੇ ਜਨਵਰੀ ਤੋਂ ਲੈ ਕੇ 15 ਮਾਰਚ ਤੱਕ ਹੀ ਢਾਈ ਕੁ ਮਹੀਨੇ ਵਿੱਚ ਅੱਸੀ ਕਿਲੋ ਤੋਂ ਜਿਆਦਾ ਹੈਰੋਇਨ ਫੜੀ ਗਈ । ਨਸ਼ੇ ਦੇ ਇਸ ਕਾਰੋਬਾਰ ਵਿੱਚ ਇੰਨਾ ਜ਼ਿਆਦਾ ਵਾਧਾ ਹੋਇਆ ਕਿ ਸਾਲ 2006 ਵਿੱਚ 260 ਕਿਲੋ ਹੈਰੋਇਨ ਬਰਾਮਦ ਹੋਈ।
ਇਸ ਤੋਂ ਕਈ ਗੁਣਾ ਵੱਧ ਬਾਹਰਲੇ ਦੇਸ਼ਾਂ ਵਿੱਚ ਸਪਲਾਈ ਕੀਤੀ ਗਈ ਇਸ ਮਹਿੰਗੇ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਤਿਆਰ ਕੀਤੀਆਂ ਗਈਆਂ ਸਪੈਸ਼ਲ ਟੀਮਾਂ ਪੁਲਿਸ, ਕਸਟਮ, ਬੀਐਸਐਫ਼, ਨਾਰਕੋਟਿਕਸ ਸੈੱਲ ਵੱਲੋਂ ਸਖਤਾਈ ਵਰਤਣ ਦੇ ਬਾਵਜੂਦ ਵੀ ਜਨਵਰੀ ਤੋਂ ਲੈ ਕੇ ਜੂਨ 2007 ਤੱਕ ਫਿਰੋਜਪੁਰ, ਮਮਦੋਟ, ਫਾਜ਼ਿਲਕਾ ਨੇੜੇ ਦੋ ਸੌ ਕਿਲੋ ਹੈਰੋਇਨ ਬਰਾਮਦ ਕੀਤੀ ਗਈ । ਖੁਲਾਸਾ ਹੋਇਆ ਹੈ ਕਿ ਅਫਗਾਨਿਸਤਾਨ ਵਿੱਚ ਅਫੀਮ ਤੋਂ ਹੈਰੋਇਨ ਤਿਆਰ ਕਰਨ ਵਾਲੇ ਕਈ ਪਲਾਂਟ ਲੱਗੇ ਹੋਏ ਹਨ ਜਿਹੜੇ ਇੱਕ ਸਾਲ ਵਿੱਚ 6010 ਮੀਟ੍ਰਿਕ ਟਨ ਹੈਰੋਇਨ ਤਿਆਰ ਕਰਨ ਦੀ ਸਮਰੱਥਾ ਰੱਖਦੇ ਹਨ। ਫਾਜ਼ਿਲਕਾ ਨੇੜੇ ਪੈਂਦੇ ਪਿੰਡ ਚੱਕ ਖੀਵਾ ਦੇ ਖੇਤਾਂ ਵਿਚੋਂ ਕੰਡਿਆਲੀ ਤਾਰ ਉੁਪਰੋਂ ਸੁੱਟੀ ਪੰਦਰਾਂ ਕਰੋੜ ਦੀ ਹੈਰੋਇਨ ਬਰਾਮਦ ਕੀਤੀ ਗਈ। Drug Smuggling
ਸਾਲ 2007 ਵਿੱਚ 417 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਮਾਰਚ-ਅਪਰੈਲ ਦੇ ਮਹੀਨਿਆਂ ਦੌਰਾਨ ਸਭ ਤੋਂ ਵੱਧ ਹੈਰੋਇਨ ਸਪਲਾਈ ਕੀਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਅਫੀਮ ਦੀ ਨਵੀਂ ਫਸਲ ਤਿਆਰ ਹੋ ਜਾਂਦੀ ਹੈ । ਮਾਰਚ 2007 ਦੌਰਾਨ ਸਭ ਤੋਂ ਵੱਧ 126 ਕਿਲੋ ਹੈਰੋਇਨ ਪੰਜਾਬ ਵਿੱਚੋਂ ਬਰਾਮਦ ਹੋਈ ਸੀ । ਕੌਮੀ ਅਪਰਾਧ ਬਿਊਰੋ ਵੱਲੋਂ ਨਸ਼ਿਆਂ ਦੀ ਸਮੱਗÇਲੰਗ ’ਚ ਹੋ ਰਹੇ ਵਾਧੇ ਬਾਰੇ ਕੀਤੇ ਗਏ ਖੁਲਾਸੇ ਨੇ ਰਾਜ ਸਰਕਾਰਾਂ ਦੇ ਨਾਲ ਹੀ ਕੇਂਦਰ ਸਰਕਾਰ ਵੱਲ ਨਸ਼ੇ ਨੂੰ ਰੋਕਣ ਲਈ ਫੌਰੀ ਕਦਮ ਚੁੱਕੇ ਜਾਣ ਵੱਲ ਇਸ਼ਾਰਾ ਹੀ ਨਹੀਂ ਕੀਤਾ ਸਗੋਂ ਨਸ਼ਿਆਂ ਵਾਲੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਸੋਚਣ ਲਈ ਵੀ ਮਜ਼ਬੂਰ ਕੀਤਾ ਹੈ ਨਵੀਂ ਤਕਨੀਕ ਡਰੋਨ ਰਾਹੀਂ ਨਸ਼ਿਆਂ ਦੀ ਸਮੱਗÇਲੰਗ ਹੋਣ ਨਾਲ ਹੋਰ ਵੀ ਚਿੰਤਾ ’ਚ ਵਾਧਾ ਹੋਇਆ ਹੈ। ਇਸ ਤਰ੍ਹਾਂ ਦੇ ਢੰਗ-ਤਰੀਕਿਆਂ ਨਾਲ ਕਾਫੀ ਦੂਰੋਂ ਹੀ ਨਸ਼ਾ ਪੰਜਾਬ ਵਾਲੇ ਪਾਸੇ ਭੇਜਿਆ ਜਾ ਰਿਹਾ ਹੈ ਅਤੇ ਨਸ਼ੇ ਦੀ ਸਪਲਾਈ ਕਰਨ ਵਾਲੇ ਬਚ ਨਿੱਕਲਦੇ ਹਨ। Drug Smuggling
ਬ੍ਰਿਸ਼ਭਾਨ ਬੁਜਰਕ
ਪਾਤੜਾਂ, ਪਟਿਆਲਾ
ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ਾ ਤਸਕਰੀ ਦਾ ਹੋਇਆ ਪਰਦਾਫਾਸ਼, ਇੱਕ ਕਾਬੂ, 4 ਨਾਮਜ਼ਦ
ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਤੋਂ ਹੈਰੋਇਨ ਅਤੇ ਹਥਿਆਰ ਕੀਤੇ ਬਰਾਮਦ
(ਸਤਪਾਲ ਥਿੰਦ) ਫਿਰੋਜ਼ਪੁਰ। Drug Traffickingਫਿਰੋਜ਼ਪੁਰ ਪੁਲਿਸ ਵੱਲੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੀ ਖੇਪ ਨੂੰ ਅੱਗੇ ਸਪਲਾਈ ਕਰਨ ਦੀ ਤਿਆਰੀ ’ਚ 1 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 550 ਗ੍ਰਾਮ ਹੈਰੋਇਨ ਅਤੇ 01 ਪਿਸਟਲ 32 ਬੋਰ ਸਮੇਤ 01 ਮੈਗਜ਼ੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਤਿੰਨ ਹੋਰ ਸਾਥੀ ਹੋਣ ਦਾ ਦੱਸਿਆ ਜਾ ਰਿਹਾ ਹੈ, ਜਿਹਨਾਂ ਦੀ ਵੀ ਪੁਲਿਸ ਵੱਲੋਂ ਭਾਲ ਜਾਰੀ ਹੈ। ਫਿਲਹਾਲ ਇਸ ਸਬੰਧੀ ਥਾਣਾ ਮਮਦੋਟ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Drug Trafficking
ਇਹ ਵੀ ਪੜ੍ਹੋ: Malerkotla News: ਗੱਡੀ ਤੇ ਹਥਿਆਰਾਂ ਸਮੇਤ ਦੋ ਕਾਬੂ
ਇਸ ਸਬੰਧੀ ਰਣਧੀਰ ਕੁਮਾਰ, ਕਪਤਾਨ ਪੁਲਿਸ (ਇੰਨ:) ਫਿਰੋਜਪੁਰ ਨੇ ਦੱਸਿਆ ਕਿ ਬਲਕਾਰ ਸਿੰਘ ਡੀਐੱਸਪੀ (ਡੀ) ਫਿਰੋਜ਼ਪੁਰ ਅਤੇ ਰਾਜੇਸ਼ ਕੁਮਾਰ ਡੀਐੱਸਪੀ (ਦਿਹਾਤੀ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਮਮਦੋਟ ਸਮੇਤ ਪੁਲਿਸ ਪਾਰਟੀ ਗਸ਼ਤ ਵਾਂ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮਮਦੋਟ ਏਰੀਆ ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗਗਨਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸ਼ੇਰਾ ਮੰਡਾਰ ਥਾਣਾ ਮੱਖੂ, ਬਲਵਿੰਦਰ ਸਿੰਘ ਉਰਫ ਕੁਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪੋਜੋ ਕੇ ਉਤਾੜ, ਐੱਮਪੀ ਸਿੰਘ ਪੁੱਤਰ ਨਾਮਲੂਮ ਵਾਸੀ ਫੱਤੇ ਵਾਲਾ ਹਿਠਾੜ ਅਤੇ ਦੀਪੂ ਪੁੱਤਰ ਨਾਮਲੂਮ ਪਕਿਸਤਾਨ ਦੀ ਤਰਫ ਪੰਜਾਬ ਏਰੀਆ ਵਿੱਚ ਹੈਰੋਇਨ ਤੇ ਹਥਿਆਰ ਦੀ ਸਮੱਗਲਿੰਗ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹਨ,
ਜੋ ਇਹ ਤਾਰੋਂ ਪਾਰ ਪਕਿਸਤਾਨ ਬਾਰਡਰ ਤਰਫੋ ਪਿੰਡ ਫੱਤੇ ਵਾਲਾ ਹਿਠਾੜ ਤੇ ਮੱਬੋ ਕੇ ਵਗੈਰਾ ਦੇ ਏਰੀਆ ਵਿੱਚ ਹੈਰੋਇਨ ਮੰਗਵਾਉਂਦੇ ਹਨ ਅਤੇ ਹੁਣ ਇਹਨਾਂ ਨੇ ਕੁਝ ਦਿਨ ਪਹਿਲਾਂ ਪਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਈ ਹੈ, ਜੋ ਇਹ ਅੱਗੇ ਟਿਕਾਣੇ ਲਗਾ ਰਹੇ ਹਨ। ਪੁਲਿਸ ਪਾਰਟੀ ਦੁਆਰਾ ਮੁਖ਼ਬਰੀ ਦੀ ਇਤਲਾਹ ‘ਤੇ ਰੇਡ ਕਰਕੇ ਗਗਨਦੀਪ ਸਿੰਘ ਨੂੰ ਕਾਬੂ ਕੀਤਾ ਗਿਆ। ਉਕਤ ਨੌਜਵਾਨ ਦੀ ਤਲਾਸ਼ੀ ਕਰਨ ‘ਤੇ ਉਸ ਕੋਲੋਂ 550 ਗ੍ਰਾਮ ਹੈਰੋਇਨ ਅਤੇ 1 ਪਿਸਟਲ 32 ਬੋਰ ਸਮੇਤ ਇੱਕ ਮੈਗਜ਼ੀਨ ਬਰਾਮਦ ਕੀਤਾ ਅਤੇ ਉਕਤ ਚਾਰਾਂ ਖਿਲਾਫ ਮੁਕੱਦਮਾ ਨੰ: 27 ਰਜਿਸਟਰ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। Drug Trafficking
ਹਰਿਆਣਾ ਵੱਲੋਂ ਡਰੋਨ ਰਾਹੀਂ ਪੰਜਾਬ ’ਚ ਛੱਡੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ’ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਜਤਾਇਆ ਇਤਰਾਜ਼
ਡਿਪਟੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਰਿਆਣਾ ਦੀ ਤਰਫ ਤੋਂ ਪੰਜਾਬ ਵਾਲੇ ਪਾਸੇ ਡਰੋਨ ਨਾਲ ਕਿਸਾਨਾਂ ਉੱਪਰ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ’ਤੇ ਹੁਣ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਇਤਰਾਜ਼ ਜਤਾਇਆ ਹੈ ਅਤੇ ਇਸ ਸਬੰਧੀ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਗਿਆ ਹੈ। Punjab News
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਪੱਤਰ ਲਿਖਦਿਆਂ ਆਖਿਆ ਹੈ ਕਿ ਇੱਕ ਸੂਬੇ ਵੱਲੋਂ ਦੂਜੇ ਸੂਬੇ ਵਿੱਚ ਆ ਕੇ ਹਮਲੇ ਕਰਨਾ ਜਾਇਜ਼ ਨਹੀਂ ਹੈ, ਇਸ ਲਈ ਇਸ ’ਤੇ ਤੁਰੰਤ ਰੋਕ ਲੱਗੇ। ਦੱਸਣਯੋਗ ਹੈ ਕਿ ਹਰਿਆਣਾ ਵੱਲੋਂ ਪੰਜਾਬ ਦੀ ਹੱਦ ਵਿੱਚ ਆ ਕੇ ਡਰੋਨ ਨਾਲ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸਨ ਜਿਸ ਨਾਲ ਕਿ ਅਨੇਕਾਂ ਕਿਸਾਨ ਤੇ ਨੌਜਵਾਨ ਜਖਮੀ ਹੋ ਗਏ ਇੱਥੋਂ ਤੱਕ ਕਿ ਮੀਡੀਆ ਵੀ ਇਸਦੀ ਲਪੇਟ ਵਿੱਚ ਆਇਆ ਸੀ। ਹਰਿਆਣਾ ਦੀ ਪੰਜਾਬ ਵਿਚ ਆ ਕੇ ਕੀਤੀ ਜਾ ਰਹੀ ਇਸ ਕਾਰਵਾਈ ’ਤੇ ਲਗਾਤਾਰ ਉਂਗਲ ਚੁੱਕੀ ਜਾ ਰਹੀ ਸੀ ਅਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਸਵਾਲਾਂ ਵਿੱਚ ਘੇਰਿਆ ਜਾ ਰਿਹਾ ਸੀ ਕਿ ਪੰਜਾਬ ਇਸ ਤੇ ਕਿਉਂ ਕੋਈ ਕਾਰਵਾਈ ਨਹੀਂ ਕਰਦਾ। Punjab News
Drone Taxi: ਇਕ ਡਰੋਨ ਨਾਲ ਇੰਨੇ ਲੋਕ ਸਫਰ ਕਰ ਸਕਣਗੇ, ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ
ਮੁੰਬਈ (ਏਜੰਸੀ)। Drone Taxi: ਵਿਦੇਸ਼ੀ ਮੁਦਰਾ ਸੰਪੱਤੀ, ਸਵਰਣ, ਵਿਸ਼ੇਸ਼ ਆਹਰਣ ਅਧਿਕਾਰੀ (ਐਸਡੀਆਰ) ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਕੋਲ ਭੰਡਾਰੇ ਵਿੱਚ ਕਮੀ ਦੇ ਕਾਰਨ, ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਹਫ਼ਤੇ ਵਿੱਚ ਸੱਤ ਹਫ਼ਤੇ ਬਾਅਦ 5.9 ਅਰਬ ਡਾਲਰ ਘੱਟ ਕੇ 617.3 ਅਰਬ ਡਾਲਰ ਰਹਿ ਗਿਆ। 05 ਜਨਵਰੀ ਨੂੰ ਖਤਮ ਹੋ ਰਿਹਾ ਹੈ। ਬਿਲੀਅਨ ਡਾਲਰ ਬਚੇ ਹਨ। ਇਸ ਦੇ ਨਾਲ ਹੀ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 2.8 ਅਰਬ ਡਾਲਰ ਵਧ ਕੇ 623.2 ਅਰਬ ਡਾਲਰ ਹੋ ਗਿਆ ਸੀ।
ਇਹ ਵੀ ਪੜ੍ਹੋ: ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ
ਰਿਜ਼ਰਵ ਬੈਂਕ ਵੱਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 05 ਜਨਵਰੀ ਨੂੰ ਖਤਮ ਹੋਏ ਹਫਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 4.96 ਅਰਬ ਡਾਲਰ ਦੀ ਗਿਰਾਵਟ ਨਾਲ 546.7 ਅਰਬ ਡਾਲਰ ‘ਤੇ ਆ ਗਈ। ਇਸੇ ਤਰ੍ਹਾਂ ਇਸ ਸਮੇਂ ਦੌਰਾਨ ਸੋਨੇ ਦਾ ਭੰਡਾਰ 839 ਮਿਲੀਅਨ ਡਾਲਰ ਘਟ ਕੇ 47.5 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫ਼ਤੇ ਵਿੱਚ, ਸਪੈਸ਼ਲ ਡਰਾਇੰਗ ਰਾਈਟਸ ਵਿੱਚ 6.7 ਮਿਲੀਅਨ ਦੀ ਗਿਰਾਵਟ ਆਈ ਅਤੇ 18.3 ਬਿਲੀਅਨ ਤੱਕ ਆ ਗਿਆ। ਇਸੇ ਤਰ੍ਹਾਂ, ਇਸ ਸਮੇਂ ਦੌਰਾਨ, ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 2.6 ਮਿਲੀਅਨ ਦੀ ਗਿਰਾਵਟ ਨਾਲ 4.9 ਬਿਲੀਅਨ ਰਹਿ ਗਿਆ।
ਇਕ ਡਰੋਨ ਨਾਲ 4 ਲੋਕ ਸਫਰ ਕਰ ਸਕਣਗੇ (Drone Taxi)
ਦੂਜੇ ਪਾਸੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਡਰੋਨ ਦਾ ਕਾਫੀ ਵਿਕਾਸ ਹੋਵੇਗਾ। ਚਾਰ ਲੋਕ ਡਰੋਨ ਰਾਹੀਂ ਸ਼ਹਿਰ ਤੋਂ ਏਅਰਪੋਰਟ ਤੱਕ ਸਫਰ ਕਰ ਸਕਣਗੇ। ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਗਡਕਰੀ ਏਏਆਰ ਇੰਦਮਾਰ ਦੇ ਏਅਰਕ੍ਰਾਫਟ ਮੇਨਟੇਨੈਂਸ, ਰਿਪੇਅਰ ਅਤੇ ਓਵਰਹਾਲ ਡਿਪੂ ਦਾ ਉਦਘਾਟਨ ਕਰਨ ਲਈ ਮਿਹਾਨ ਸੇਜ਼ ਵਿਖੇ ਪਹੁੰਚੇ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਮੀਦ ਜਤਾਈ ਕਿ ਐਮਆਰਓ ਸੈਕਟਰ ਵੀ ਤੇਜ਼ੀ ਨਾਲ ਵਧੇਗਾ। ਉਨ੍ਹਾਂ ਕਿਹਾ ਕਿ ਡਰੋਨ ਮੇਨਟੇਨੈਂਸ ਸੈਕਟਰ ਦਾ ਵੀ ਤੇਜ਼ੀ ਨਾਲ ਵਿਕਾਸ ਹੋਵੇਗਾ। ਉਨ੍ਹਾਂ ਨੇ ਇਸ ਨੂੰ ਭਵਿੱਖ ਦੀ ਆਵਾਜਾਈ ਪ੍ਰਣਾਲੀ ਕਿਹਾ। Drone Taxi
ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਡਰੋਨ (ਯੂਏਵੀ) ਦੀ ਉਡਾਣ ‘ਤੇ ਪਾਬੰਦੀ
ਸਰਸਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) 19 ਨਵੰਬਰ ਨੂੰ ਸਰਸਾ ਪਹੁੰਚਣਗੇ। ਜਿਸ ਦੇ ਲਈ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਨੂੰ ਵੀ.ਵੀ.ਆਈ.ਪੀ ਮੂਵਮੈਂਟ ਦੇ ਮੱਦੇਨਜ਼ਰ ਅਪਰਾਧਿਕਾ ਪ੍ਰਕਿਰਿਆ ਸੰਹਿਤਾ 1973 ਦੀ ਧਾਰਾ 144 ਅਤੇ ਡਰੋਨ ਨਿਯਮ 2021 ਦੇ ਤਹਿਤ ਡਰੋਨ, ਗਲਾਈਡਰ, ਰਿਮੋਟ ਕੰਟਰੋਲ ਏਅਰਕ੍ਰਾਫਟ, ਫਲਾਇੰਗ ਕੈਮਰੇ, ਕਵਰਡ ਚੋਪਰ, ਹਵਾਈ ਕਵਰੇਜ ਲਈ ਹੇਲੀਕੈਮ, ਪਤੰਗ,ਗੁਬਾਰੇ ਆਦਿ ਉੱਡਾਣ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ।
ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਸੁਰੱਖਿਆ ਕਾਰਨਾਂ ਕਰਕੇ ਨਗਰ ਕੌਂਸਲ ਸਰਸਾ ਖੇਤਰ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਡਰੋਨ (ਯੂ.ਏ.ਵੀ.) ਦੀ ਉਡਾਣ ’ਤੇ ਪਾਬੰਦੀ ਲਾ ਦਿੱਤੀ ਹੈ। ਡਰੋਨ ਨਿਯਮ 2021 ਦੇ ਤਹਿਤ ਨਿਰਧਾਰਿਤ ਖੇਤਰ ਨੂੰ ਅਸਥਾਈ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਹ ਹੁਕਮ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ, ਪੁਲਿਸ ਮੁਲਾਜ਼ਮਾਂ ਅਤੇ ਹਵਾਈ ਸੈਨਾ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ ਹੋਰ ਲਾਗੂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਨਵੰਬਰ ਨੂੰ ਸਰਸਾ ਪਹੁੰਚਣਗੇ। ਜਿਵੇਂ ਹੀ ਪ੍ਰਸ਼ਾਸਨ ਨੂੰ ਪੀਐਮ ਮੋਦੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਪ੍ਰਸ਼ਾਸਨ ਨੇ ਤੁਰੰਤ ਕਮਰ ਕੱਸ ਲਈ। ਭਲਕੇ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਸਰਸਾ ਸ਼ਹਿਰ ਵਿੱਚ ਭਾਰੀ ਪੁਲਿਸ ਫੋਰਸ ਮੌਜੂਦ ਰਹੇਗੀ। (Sirsa News)
ਇਹ ਵੀ ਪੜ੍ਹੋ : ਲੁਧਿਆਣਾ ‘ਚ ਕੱਪੜਾ ਕਾਰੋਬਾਰੀ ਫਿਲਮੀ ਅੰਦਾਜ਼ ’ਚ ਅਗਵਾ
ਪੀਐਮ ਮੋਦੀ (PM Modi) ਦੇ ਹਵਾਈ ਜਹਾਜ਼ ਦੀ ਲੈਂਡਿੰਗ ਸਰਸਾ ਦੇ ਏਅਰਫੋਰਸ ਸਟੇਸ਼ਨ ‘ਤੇ ਲੈਂਡ ਸਵੇਰੇ 11:00 ਵਜੇ ਹੋਵੇਗੀ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਰਸਾ ਤੋਂ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਰਾਜਸਥਾਨ ਦੇ ਤਾਰਾਨਗਰ ਜਾਣਗੇ। ਪ੍ਰਧਾਨ ਮੰਤਰੀ ਉੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਸਰਸਾ ਵਿੱਚ ਜੇਕਰ ਮੌਸਮ ਠੀਕ ਨਹੀਂ ਰਹਿੰਦਾ ਤਾਂ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਦੀ ਸੜਕੀ ਯਾਤਰਾ ਲਈ ਵੀ ਬਦਲਵੇਂ ਪ੍ਰਬੰਧ ਕੀਤੇ ਹਨ।
ਭਾਰਤੀ ਬੀ.ਐੱਸ.ਐੱਫ ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਭਜਾਇਆ
(ਸੱਚ ਕਹੂੰ ਨਿਊਜ਼) ਤਰਨਤਾਰਨ । ਪੰਜਾਬ ਦੇ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਦੇ ਬੀਓਪੀ ਕਰਮਾ ਵਿਖੇ ਬੁੱਧਵਾਰ ਰਾਤ ਨੂੰ ਡਰੋਨ ਆਉਣ ਦੀ ਘਟਨਾ ਵਾਪਰੀ। ਜਿਸ ਤੋਂ ਬਾਅਦ ਭਾਰਤੀ ਦੇ ਚੌਕਸ ਜਵਾਨਾਂ ਨੇ ਉਸ ’ਤੇ ਗੋਲੀਬਾਰੀ ਕਰਕੇ ਭਜਾ ਦਿੱਤਾ।  ਇਹ ਲਗਾਤਾਰ ਪੰਜਵਾਂ ਦਿਨ ਹੈ, ਜਦੋਂ ਪਾਕਿਸਤਾਨ ‘ਚ ਬੈਠੇ ਸ਼ਰਾਰਤੀ ਅਨਸਰਾਂ ਨੇ ਭਾਰਤੀ ਸਰਹੱਦ ‘ਤੇ ਡਰੋਨ ਭੇਜਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜ ਦਿਨਾਂ ਤੱਕ ਨਾ ਤਾਂ ਬੀ.ਐੱਸ.ਐੱਫ ਅਤੇ ਨਾ ਹੀ ਪੁਲਿਸ ਨੂੰ ਕੋਈ ਇਤਰਾਜ਼ਯੋਗ ਚੀਜ਼ ਮਿਲੀ ਹੈ।
ਪਾਕਿਸਤਾਨ ਦੀ ਇਸ ਹਰਕਤ ਤੋਂ ਬਾਅਦ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪੰਜਾਬ ਦੇ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਦੇ ਬੀਓਪੀ ਕਰਮਾ ਵਿਖੇ ਬੁੱਧਵਾਰ ਰਾਤ ਨੂੰ ਡਰੋਨ ਆਉਣ ਦੀ ਘਟਨਾ ਵਾਪਰੀ। ਦੀ 71 ਬਟਾਲੀਅਨ ਦੇ ਜਵਾਨ ਗਸ਼ਤ ‘ਤੇ ਸਨ। ਰਾਤ ਕਰੀਬ 11.30 ਵਜੇ ਉਨ੍ਹਾਂ ਨੇ ਡਰੋਨ ਦੀ ਆਵਾਜ਼ ਸੁਣੀ। ਸਿਪਾਹੀਆਂ ਨੇ ਆਵਾਜ਼ ਵੱਲ ਹਵਾ ਵਿੱਚ ਗੋਲੀਬਾਰੀ ਕੀਤੀ। ਡਰੋਨ ਦੀ ਸਹੀ ਸਥਿਤੀ ਜਾਣਨ ਲਈ ਰੋਸ਼ਨੀ ਬੰਬ ਦਾ ਸਹਾਰਾ ਲਿਆ ਅਤੇ 8 ਫਾਇਰ ਕੀਤੇ। ਇਸ ਤੋਂ ਬਾਅਦ ਡਰੋਨ ਫਿਰ ਪਾਕਿਸਤਾਨ ਦੀ ਸਰਹੱਦ ਵਿਚ ਚਲਾ ਗਿਆ ਅਤੇ ਆਵਾਜ਼ ਆਉਣੀ ਬੰਦ ਹੋ ਗਈ।
ਪਿਛਲੇ 5 ਦਿਨਾਂ ਤੋਂ ਪੰਜਾਬ ਦੀ ਸਰਹੱਦ ‘ਤੇ ਲਗਾਤਾਰ ਡਰੋਨਾਂ ਦੀ ਆਵਾਜ਼
ਪਿਛਲੇ 5 ਦਿਨਾਂ ਤੋਂ ਪੰਜਾਬ ਦੀ ਸਰਹੱਦ ‘ਤੇ ਲਗਾਤਾਰ ਡਰੋਨਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਅੰਮ੍ਰਿਤਸਰ ਸੈਕਟਰ ਵਿੱਚ ਇੱਕ ਵਾਰ, ਗੁਰਦਾਸਪੁਰ ਵਿੱਚ ਇੱਕ ਵਾਰ ਅਤੇ ਤਰਨਤਾਰਨ ਸੈਕਟਰ ਵਿੱਚ ਤਿੰਨ ਵਾਰ ਡਰੋਨ ਦੀ ਆਵਾਜਾਈ ਸੁਣਾਈ ਦਿੱਤੀ। ਫਿਲਹਾਲ ਸਵੇਰੇ 5 ਵਜੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਪਰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਰਤ ਨੂੰ 22 ਡਰੋਨ ਦੇਣ ਨਾਲ ਮਜ਼ਬੂਤ ਹੋਣਗੇ ਰਿਸ਼ਤੇ: US
ਵਾਸ਼ਿੰਗਟਨ: ਭਾਰਤ ਨੂੰ 22 ਸੀ ਗਾਰਜੀਅਨ ਡਰੋਨ ਦੇਣ ਦੇ ਫੈਸਲੇ ਨਾਲ ਨਾ ਸਿਰਫ਼ ਦੋਵੇਂ ਦੇਸ਼ਾਂ ਦੇ ਸੰਬੰਧ ਬਿਹਤਰ ਹੋਣਗੇ, ਸਗੋਂ ਅਮਰੀਕਾ ਵਿੱਚ 2 ਹਜ਼ਾਰ ਨਵੇਂ ਜੌਬਸ ਵੀ ਆਉਣਗੇ। ਇਹ ਗੱਲ ਭਾਰਤੀ ਮੂਲ ਦੇ ਟੌਪ ਅਮਰੀਕੀ ਅਫ਼ਸਰ ਨੇ ਕਹੀ ਹੈ। ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ ਨੂੰ 2 ਬਿਲੀਅਨ ਡਾਲਰ (12818 ਕਰੋੜ ਰੁਪਏ) ਡਰੋਨ ਦਿੱਤੇ ਜਾਣ ‘ਤੇ ਡੋਨਾਲਡ ਟਰੰਪ ਨੇ ਸਹਿਮਤੀ ਪ੍ਰਗਟਾਈ ਸੀ।
ਯੂਐੱਸ ਐਂਡ ਇੰਟਰਨੈਸ਼ਨਲ ਸਟ੍ਰੈਟਜਿਕ ਡਿਵੈਲਪਮੈਂਟ, ਜਨਰਲ ਐਟਾਂਮਿਕਸ ਦੇ ਚੀਫ਼ ਐਗਜੀਕਿਊਟਿਕ ਵਿਵੇਕ ਲਾਲ ਨੇ ਕਿਹਾ, ਭਾਰਤ ਨੂੰ ਡਰੋਨ ਦਿੱਤੇ ਜਾਣ ਦੇ ਦੋਵੇਂ ਦੇਸ਼ਾਂ ਦੇ ਬਾਈਲੈਟ੍ਰਲ ਰਿਲੇਸ਼ਨ ਅਤੇ ਮਜ਼ਬੂਤ ਹੋਣਗੇ।ਅਮਰੀਕਾ ਪਹਿਲੀ ਵਾਰ ਕਿਸੇ ਅਜਿਹੇ ਦੇਸ਼ ਨੂੰ ਇਹ ਡਰੋਨ ਦੇਣ ਜਾ ਰਿਹਾ ਹੈ ਜੋ ਨਾਟੋ (ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ) ਦਾ ਮੈਂਬਰ ਨਹੀਂ ਹੈ। ਚੀਨ ਦੀ ਨਜ਼ਰ ਹਮੇਸ਼ਾ ਤੋਂ ਸਾਊਥ ਚੀਨ ‘ਤੇ ਹੀ ਰਹੀ ਹੈ। ਅਜਿਹੇ ਵਿੱਚ ਭਾਰਤ ਨੂੰ ਸੀ ਡਰੋਨ ਦਿੱਤਾ ਜਾਣਾ ਇੱਕ ਤਰ੍ਹਾਂ ਨਾਲ ਹਿੰਦ ਮਹਾਸਾਗਰ ਵਿੱਚ ਪਾਵਰਬੈਲੇਂਸ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗਾ।
ਮੋਦੀ ਨੇ ਕਿਹਾ ਸੀ, ਅਮਰੀਕਾ-ਭਾਰਤ ਮਿਲ ਕੇ ਦੁਨੀਆਂ ਲਈ ਬਹੁਤ ਕੁਝ ਕਰ ਸਕਦੇ ਹਨ
ਅਮਰੀਕਾ ਵਿੱਚ ਮੋਦੀ ਨੇ ਕਿਹਾ ਸੀ ਕਿ ਇੱਕ ਪਾਸੇ ਸਭ ਤੋਂ ਪੁਰਾਣਾ ਲੋਕਤੰਤਰ ਹੈ ਅਤੇ ਇੱਕ ਪਾਸੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਸ ਸਾਂਝੀ ਵਿਰਸਾਤ ਨੂੰ ਮਿਲ ਕੇ ਅੱਗੇ ਵਧਾ ਸਕਦੇ ਹਾਂ। ਭਾਰਤ ਅਮਰੀਕਾ ਲਈ ਅਤੇ ਅਮਰੀਕਾ ਭਾਰਤ ਲਈ ਹੈ। ਅਮਰੀਕਾ ਅਤੇ ਭਾਰਤ ਮਿਲ ਕੇ ਵਿਸ਼ਵ ਲਈ ਬਹੁਤ ਕੁਝ ਕਰ ਸਕਦੇ ਹਨ ਅਤੇ ਉਸ ਦਿਸ਼ਾ ਵਿੱਚ ਤੁਹਾਡੀ ਅਗਵਾਈ ਬਹੁਤ ਵੱਡੀ ਭੂਮਿਕਾ ਨਿਭਾਏਗੀ। ਟਰੰਪ ਨੇ ਕਿਹਾ, ‘ਭਾਰਤ ਅਤੇ ਅਮਰੀਕਾ ਨੂੰ ਵੀ ਗੱਲਬਾਤ ਤੋਂ ਬਹੁਤ ਉਮੀਦਾਂ ਹਨ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।