PoK - Sach Kahoon Punjabi
Cloud Burst POK: ਬੱਦਲ ਫਟਣ ਨਾਲ ਭਾਰੀ ਨੁਕਸਾਨ, ਸੈਲਾਨੀਆਂ ਦੀ ਮੌਤ, ਤਬਾਹੀ ਹੀ ਤਬਾਹੀ
Cloud Burst POK: ਮਕਬੂਜਾ ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ਵਿੱਚ ਘੱਟੋ-ਘੱਟ ਚਾਰ ਸੈਲਾਨੀ ਮਾਰੇ ਗਏ, ਦੋ ਜ਼ਖਮੀ ਹੋਏ ਅਤੇ 15 ਲਾਪਤਾ ਦੱਸੇ ਗਏ ਹਨ।
ਖੇਤਰੀ ਸਰਕਾਰ ਦੇ ਬੁਲਾਰੇ ਫੈਜ਼ੁੱਲਾ ਫਾਰਕ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਡਾਇਮਰ ਜ਼ਿਲ੍ਹੇ ਵਿੱਚ ਵਾਪਰੀ, ਜਿਸ ਵਿੱਚ ਅੱਠ ਸੈਲਾਨੀ ਵਾਹਨ ਵਹਿ ਗਏ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਧਰਨ ਦੀ ਇੱਕ ਔਰਤ ਸਮੇਤ ਚਾਰ ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਚਾਨਕ ਆਏ ਹੜ੍ਹ ਨੇ ਬਾਬੂਸਰ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਅਤੇ ਖੇਤਰ ਵਿੱਚ ਸੰਚਾਰ ਅਤੇ ਬਿਜਲੀ ਵਿੱਚ ਵਿਘਨ ਪਿਆ। ਫਾਰਕ ਨੇ ਅੱਗੇ ਕਿਹਾ ਕਿ ਸੈਂਕੜੇ ਫਸੇ ਸੈਲਾਨੀਆਂ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਸਥਾਨਕ ਨਿਵਾਸੀਆਂ ਨੇ ਅਸਥਾਈ ਪਨਾਹ ਦਿੱਤੀ।
Cloud Burst POK
ਸੀਨੀਅਰ ਪੁਲਿਸ ਸੁਪਰਡੈਂਟ ਅਬਦੁਲ ਹਮੀਦ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਸੱਤ ਕਿਲੋਮੀਟਰ ਦਾ ਰਸਤਾ ਬਣਾ ਦਿੱਤਾ, ਜਿਸ ਵਿਚ ਘੱਟੋ-ਘੱਟ ਤਿੰਨ ਸੈਲਾਨੀ ਵਾਹਨ ਰੁੜ੍ਹ ਗਏ। ਉਨ੍ਹਾਂ ਦੇ ਅਨੁਮਾਨ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 20 ਤੋਂ 30 ਲੋਕ ਲਾਪਤਾ ਹੋ ਸਕਦੇ ਹਨ। ਚੱਲ ਰਹੇ ਬਚਾਅ ਕਾਰਜਾਂ ਵਿੱਚ ਲਗਾਤਾਰ ਚਿੱਕੜ ਦੇ ਵਹਾਅ ਕਾਰਨ ਰੁਕਾਵਟ ਆ ਰਹੀ ਹੈ। ਦਿਆਮਰ ਤੋਂ ਇਲਾਵਾ ਘਿਜ਼ਰ ਜ਼ਿਲ੍ਹੇ ਵਿੱਚ ਵੀ ਅਚਾਨਕ ਹੜ੍ਹ ਆਇਆ, ਜਿਸ ਨਾਲ ਪਿੰਡਾਂ ਵਿੱਚ ਘਰਾਂ, ਖੇਤਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸਕਾਰਦੂ ਵਿੱਚ ਅਧਿਕਾਰੀਆਂ ਨੇ ਬਰਗੀ ਅਤੇ ਸਦਪਾਰਾ ਨਾਲਿਆਂ ਵਿੱਚ ਵਧਦੇ ਹੜ੍ਹ ਦੇ ਖ਼ਤਰਿਆਂ ਵਿਚਕਾਰ ਗੰਬਾ ਬਚਾਅ ਸਟੇਸ਼ਨ ਨੂੰ ਹਾਈ ਅਲਰਟ ’ਤੇ ਰੱਖਿਆ ਹੈ। ਹੜ੍ਹ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਅਤੇ ਜਨਤਕ ਅਤੇ ਨਿੱਜੀ ਜਾਇਦਾਦ, ਸੜਕਾਂ ਅਤੇ ਸਿੰਚਾਈ ਚੈਨਲਾਂ ਨੂੰ ਨੁਕਸਾਨ ਪਹੁੰਚਿਆ।
ਗੋਜਲ ਵਿੱਚ ਪਾਸੂ ਨੇੜੇ ਕਾਰਾਕੋਰਮ ਹਾਈਵੇਅ ਦਾ ਇੱਕ ਹਿੱਸਾ ਨੁਕਸਾਨਿਆ ਗਿਆ, ਜਿਸ ਨਾਲ ਹਜ਼ਾਰਾਂ ਲੋਕ ਫਸ ਗਏ। ਗਿਲਗਿਤ-ਬਾਲਟਿਸਤਾਨ ਵਾਤਾਵਰਣ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਖਾਦਿਮ ਹੁਸੈਨ ਨੇ ਦੱਸਿਆ ਕਿ ਇਸ ਖੇਤਰ ਵਿੱਚ ਛੇ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਰਿਕਾਰਡ ਤਾਪਮਾਨ ਅਤੇ ਨਿਰੰਤਰ ਨਮੀ ਦੇਖੀ ਗਈ ਹੈ, ਜਿਸ ਕਾਰਨ ਅਕਸਰ ਬੱਦਲ ਫਟਦੇ ਹਨ ਅਤੇ ਅਚਾਨਕ ਹੜ੍ਹ ਆਉਂਦੇ ਹਨ। ਉਸ ਨੇ ਕਿਹਾ ਕਿ ਪਹਾੜੀ ਇਲਾਕਾ ਤਬਾਹੀ ਨੂੰ ਵਧਾਉਂਦਾ ਹੈ ਕਿਉਂਕਿ ਚਿੱਕੜ ਅਤੇ ਚੱਟਾਨਾਂ ਤੇਜ਼ੀ ਨਾਲ ਹੇਠਾਂ ਵੱਲ ਨੂੰ ਖਿਸਕਦੀਆਂ ਹਨ।
Amritsar News: ਅੰਮ੍ਰਿਤਸਰ ’ਚ ਧਮਾਕੇ ਦੀ ਆਵਾਜ਼ ਬਾਰੇ ਐਮਪੀ ਨੇ ਲੋਕਾਂ ਨੂੰ ਕੀਤੀ ਅਪੀਲ, ਜਾਣੋ ਕੀ ਕਿਹਾ?
Amritsar News: ਅੰਮ੍ਰਿਤਸਰ (ਏਜੰਸੀ)। ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਿਚਾਲੇ ਬੀਤੀ ਰਾਤ ਲੋਕਾਂ ਵੱਲੋਂ ਅੰਮ੍ਰਿਤਸਰ ਵਿਚ ਧਮਾਕੇ ਦੀ ਆਵਾਜ਼ ਸੁਣਨ ਦੀ ਗੱਲ ਆਖ਼ੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਪੁਲਿਸ ਜਾਂ ਫ਼ੌਜ ਵੱਲੋਂ ਕੋਈ ਵੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਵਿਚਾਲੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।
Read Also : Operation Sindoor: ਸਰਬ ਪਾਰਟੀ ਮੀਟਿੰਗ ਅੱਜ, ਪਾਕਿਸਤਾਨ ਨੇ ਜੰਮੂ ’ਚ ਫਿਰ ਕੀਤੀ ਗੋਲੀਬਾਰੀ
ਉਨ੍ਹਾਂ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਦਿਆਂ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਤੇ ਮੌਕ ਡਰਿੱਲ ਦੌਰਾਨ ਕੋਈ ਛੋਟਾ-ਮੋਟਾ ਧਮਾਕਾ ਹੁੰਦਾ ਹੈ ਤਾਂ ਇਹ ਨਾ ਸਮਝੋ ਕਿ ਹਮਲਾ ਹੋ ਗਿਆ। ਰਾਤ ਨੂੰ ਵੀ ਅਜਿਹਾ ਹੀ ਹੋਇਆ ਸੀ, ਪਰ ਉੱਧਰੋਂ (ਸਰਹੱਦ ਪਾਰ ਤੋਂ) ਕੁਝ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਥੋੜ੍ਹਾ ਬਹੁਤ ਚੱਲੇਗਾ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਨਗਰੀ ਹੈ, ਲੋਕ ਭਰੋਸਾ ਰੱਖਣ, ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਚਿੰਤਾ ਨਾ ਕਰਨ, ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ ਤੇ ਅਸੀਂ ਇਨ੍ਹਾਂ ਹਾਲਾਤਾਂ ਵਿਚੋਂ ਬਾਹਰ ਨਿਕਲਾਂਗੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਨੂੰ ਫ਼ੌਜ ’ਤੇ ਮਾਣ ਹੈ। ਅਸੀਂ ਦੇਸ਼ ਦਾ ਸਾਥ ਦੇਣਾ ਹੈ।
#WATCH | On civil defence mock drill and blackout in Amritsar, Congress MP Gurjeet Singh Aujla says, “… There is no need to panic… Maintain peace. Our army is standing tall to face this situation… Don’t store ration. Some traders are taking advantage of the problem and… pic.twitter.com/8VVV1yDnCh
— ANI (@ANI) May 8, 2025
Amritsar News
ਅੰਮ੍ਰਿਤਸਰ ਏਅਰਪੋਰਟ ਬਾਰੇ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਨੂੰ 10 ਮਈ ਤਕ ਬੰਦ ਕੀਤਾ ਗਿਆ ਹੈ। ਇੱਥੇ ਮੌਕ ਡਰਿੱਲ ਤੇ ਏਅਰਫ਼ੋਰਸ ਦੇ ਜਹਾਜ਼ ਚੱਲਣਗੇ, ਇਸ ਲਈ ਇਸ ਏਅਰਪੋਰਟ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਹਾਲਤ ਵਿਚ ਵੀ ਘਬਰਾਉਣ ਨਾ ਤੇ ਰਾਸ਼ਨ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰਨ। ਅਜਿਹੇ ਕੋਈ ਵੀ ਹਾਲਾਤ ਨਹੀਂ ਹਨ, ਜਿਸ ਲਈ ਤੁਹਾਨੂੰ ਰਾਸ਼ਨ ਇਕੱਠਾ ਕਰਨਾ ਪਵੇ। ਕਈ ਲੋਕ ਇਸ ਚੀਜ਼ ਦਾ ਫ਼ਾਇਦਾ ਲੈ ਕੇ ਰਾਸ਼ਨ ਮਹਿੰਗਾ ਵੀ ਵੇਚ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ।
ਸਰਕਾਰੀ ਤੋਂ ਆਦੇਸ਼ ਮਿਲਦੇ ਹੀ ਕਰ ਦੇਵਾਂਗੇ ਕਾਰਵਾਈ (POK)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਕਾਫੀ ਬਦਲਾਅ ਆਇਆ ਹੈ। ਸੂਬੇ ‘ਚ ਅੱਤਵਾਦ ‘ਤੇ ਲਗਾਮ ਲਗਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ”ਜਦੋਂ ਭਾਰਤ ਸਰਕਾਰ ਹੁਕਮ ਦਿੰਦੀ ਹੈ ਤਾਂ ਫੌਜ ਪੀਓਕੇ (POK) ‘ਤੇ ਕਾਰਵਾਈ ਕਰਨ ਲਈ ਤਿਆਰ ਹੈ।
ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਅੱਤਵਾਦੀ ਕਦੇ ਵੀ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਵਿਸ਼ੇ ‘ਤੇ ਸੰਸਦ ‘ਚ ਮਤਾ ਪਾਸ ਕੀਤਾ ਗਿਆ ਹੈ। ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਇਹ ਸੰਸਦ ਦੇ ਮਤੇ ਦਾ ਹਿੱਸਾ ਹੈ। ਭਾਰਤੀ ਫੌਜ ਸਰਕਾਰ ਦੇ ਹਰ ਹੁਕਮ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਰਕਾਰ ਹੁਕਮ ਦੇਵੇਗੀ, ਫੌਜ ਪੂਰੀ ਤਿਆਰੀ ਨਾਲ ਅੱਗੇ ਵਧੇਗੀ।
ਪਾਕਿਸਤਾਨ ਲਗਾਤਾਰ ਨਸ਼ੇ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਵਿੱਚ ਅਸੀਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਹਨ। ਜਿਹੜੇ ਅੱਤਵਾਦੀ ਅਸੀਂ ਸਰਹੱਦ ‘ਤੇ ਮਾਰ ਰਹੇ ਹਾਂ, ਇਹ ਲੋਕ ਕਹਿੰਦੇ ਹਨ ਕਿ ਤੁਸੀਂ ਸਮੱਗਲਰਾਂ ਨੂੰ ਮਾਰ ਰਹੇ ਹੋ। ਇਸ ਤੋਂ ਸਾਫ਼ ਹੈ ਕਿ ਪਾਕਿਸਤਾਨ ਹਰ ਰੋਜ਼ ਨਸ਼ੇ ਵੇਚਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਜੰਮੂ-ਕਸ਼ਮੀਰ ‘ਚ ਹੋ ਰਹੀ ਟਾਰਗੇਟ ਕਿਲਿੰਗ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬੇ ‘ਚ ਅੱਤਵਾਦ ਨੂੰ ਰੋਕਣ ਲਈ ਕਾਫੀ ਕੰਮ ਕੀਤਾ ਗਿਆ ਹੈ। ਜਿਸ ਤੋਂ ਬੌਖਲਾਏ ਅੱਤਵਾਦੀਆਂ ਵੱਲੋਂ ਕਈ ਵਾਰ ਪਿਸਤੌਲ ਅਤੇ ਕਦੇ ਹਥਿਆਰ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਿਹੱਥੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ਅੱਤਵਾਦੀ ਕਦੇ ਵੀ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
2 ਅੱਤਵਾਦੀ ਢੇਰ, 4 ਜਵਾਨ ਸ਼ਹੀਦ
ਸ਼ਹੀਦਾਂ ‘ਚ ਇੱਕ ਅੰਬਾਲਾ ਦਾ ਵਿਕਰਮਜੀਤ ਵੀ ਸ਼ਾਮਲ
ਸ੍ਰੀਨਗਰ, 7 ਅਗਸਤ।
ਜੰਮੂ ਕਸ਼ਮੀਰ ‘ਚ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਸੁਰੱਖਿਆ ਬਲਾਂ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਇਸ ਦੌਰਾਨ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ।
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਕੰਟਰੋਲ ਰੇਖਾ ਦੀ ਸੁਰੱਖਿਆ ‘ਚ ਤਾਇਨਾਤ ਫੌਜੀਆਂ ਨੇ ਦੇਖਿਆ ਕਿ ਗੁਰੇਜ ਸੈਕਟਰ ਦੇ ਰਾਹੀਂ ਪੀਓਕੇ ਤੋਂ ਸਰਹੱਦ ਕੋਲ ਅੱਤਵਾਦੀਆਂ ਦਾ ਸਮੂਹ ਸਰਹੱਦ ਪਾਰ ਕਰਨ ਦੀ ਫਿਰਾਕ ‘ਚ ਹੈ। ਉਨ੍ਹਾਂ ਦੱਸਿਆ ਕਿ ਚੁਣੌਤੀ ਦੇਣ ਤੇ ਆਤਮਸਮਰਪਣ ਦੀ ਚਿਤਾਵਨੀ ਦੇਣ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਦੋ ਘੁਸਪੈਠੀਏ ਮਾਰ ਸੁੱਟੇ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਤੇ ਤਿੰਨ ਜਵਾਨ ਵੀ ਸ਼ਹੀਦ ਹੋ ਗਏ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਆਖਰੀ ਰਿਪੋਰਟ ਆਉਣ ਤੱਕ ਅੱਤਵਾਦੀਆਂ ਦੇ ਖਿਲਾਫ਼ ਅਭਿਆਨ ਜਾਰੀ ਸੀ। ਗੁਰੇਜ ਸੈਕਟਰ ਤਿੰਨੇ ਪਾਸਿਓਂ ਪੀਓਕੇ ਨਾਲ ਘਿਰਿਆ ਹੋਇਆ ਹੈ।
ਇਲਾਕੇ ‘ਚ ਫੌਜ ਨੇ ਸ਼ੁਰੂ ਕੀਤਾ ਵੱਡਾ ਸਰਚ ਆਪ੍ਰੇਸ਼ਨ
ਜਵਾਬੀ ਕਾਰਵਾਈ ਦੌਰਾਨ ਫੌਜ ਦੇ ਇੱਕ ਮੇਜਰ ਤੇ 3 ਫੌਜ ਜਵਾਨ ਸ਼ਹੀਦ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਮੇਜਰ ਕੇਪੀ ਰਾਣੇ, ਹੌਲਦਾਰ ਜੇ. ਸਿੰਘ, ਵਿਕਰਮਜੀਤ ਸਿੰਘ ਰਾਈਫਲਮੈਨ ਮਨਦੀਪ ਇਸ ਅਪ੍ਰੇਸ਼ਨ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਹਨ। ਇਸ ਕਾਰਵਾਈ ਤੋਂ ਬਾਅਦ ਫੌਜ ਦੀਆਂ ਕਈ ਟੀਮਾਂ ਨੂੰ ਗੁਰੇਜ ਸੈਕਟਰ ‘ਚ ਭੇਜ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਹੀ ਦਿਨੀਂ ਸੁਰੱਖਿਆ ਏਜੰਸੀਆਂ ਨੇ ਜੰਮੂ ਕਸ਼ਮੀਰ ‘ਚ ਕਿਸੇ ਵੱਡੀ ਅੱਤਵਾਦੀ ਘੁਸਪੈਠ ਦੇ ਹੋਣ ਦਾ ਅਲਰਟ ਜਾਰੀ ਕੀਤਾ ਸੀ। ਜੰਮੂ ਕਸ਼ਮੀਰ ‘ਚ ਦਿੱਲੀ ਜਾਣ ਵਾਲੀ ਇੱਕ ਬੱਸ ‘ਚੋਂ 8 ਗ੍ਰੇਨੇਡ ਦੇ ਨਾਲ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਸ਼ਹੀਦ ਜਵਾਨ ਦਾ ਅੰਤਿਮ ਸਸਕਾਰ ਅੱਜ ਤੋਂ
ਬਰਾੜਾ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਅੱਜ ਸਵੇਰੇ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ‘ਚ ਸ਼ਹੀਦ ਹੋਏ ਚਾਰ ਜਵਾਨਾਂ ‘ਚੋਂ ਹਰਿਆਣਾ ਦੇ ਤੇਪਲਾ ਪਿੰਡ ਦੇ ਵਿਕਰਮਜੀਤ ਦਾ ਪਾਰਥਿਵ ਸਰੀਰ ਬੁੱਧਵਾਰ ਲਿਆਂਦਾ ਜਾਵੇਗਾ ਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਵਿਕਰਮਜੀਤ (26) ਦੇ ਸ਼ਹੀਦ ਹੋਣ ਦੀ ਖਬਰ ਪਹੁੰਚਣ ਤੋਂ ਬਾਅਦ ਪਿੰਡ ‘ਚ ਸੋਗ ਦਾ ਮਾਹੌਲ ਹੈ।
ਵਿਕਰਮਜੀਤ ਦੀ ਸ਼ਾਦੀ ਇਸੇ ਸਾਲ 15 ਜਨਵਰੀ ਨੂੰ ਯਮੁਨਾਨਗਰ ਜ਼ਿਲ੍ਹੇ ਦੇ ਪਾਵਨੀ ਪਿੰਡ ਦੀ ਹਰਪ੍ਰੀਤ ਕੌਰ ਨਾਲ ਹੋਈ ਸੀ ਤੇ ਉਹ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਹੈ। ਵਿਕਰਮਜੀਤ ਦੇ ਛੋਟੇ ਭਾਈ ਮੋਨੂੰ ਵੀ ਫੌਜ ‘ਚ ਹਨ ਤੇ ਗੁਹਾਟੀ ‘ਚ ਤਾਇਨਾਤ ਹਨ। ਵਿਕਰਮਜੀਤ ਦੇ ਪਿਤਾ ਬਲਜਿੰਦਰ ਸਿੰਘ ਇੱਕ ਕਿਸਾਨ ਹਨ ਤੇ ਉਨ੍ਹਾਂ ਮੁਸ਼ਕਲਾਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਵਿਕਰਮਜੀਤ ਦੇ ਦਾਦਾ ਕਰਤਾਰ ਸਿੰਘ ਵੀ ਫੌਜ ‘ਚ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ: ਮਕਬੂਜਾ ਕਸ਼ਮੀਰ (PoK) ਵਿੱਚ ਅਜ਼ਾਦੀ ਦੇ ਅੰਦੋਲਨ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਪਾਕਿਸਤਾਨ ਤੋਂ ਅਜ਼ਾਦੀ ਲਈ ਜਨਦਾਲੀ ਵਿੱਚ ਜੰਮੂ-ਕਸ਼ਮੀਰ ਰਾਸ਼ਟਰੀ ਵਿਦਿਆਰਥੀ ਸੰਘ ਵੱਲੋਂ ਵਿਸ਼ਾਲ ਰੈਲੀ ਕੱਢੀ ਗਈ। ਰੈਲੀ ਵਿੱਚ ਅਜ਼ਾਦੀ ਦੇ ਨਾਅਰੇ ਲਾਏ ਗਏ। ਸਥਾਨਕ ਨੇਤਾ ਲੀਕਾਂਤ ਖਾਨ ਨੇਕਾ ਕਿ ਪਾਕਿਸਤਾਨ ਇਸ ਸ਼ਾਤੀਪੂਰਨ ਜਗ੍ਹਾ ਨੂੰ ਬਰਬਾਦ ਕਰਨ ਲਈ ਇੱਥੇ ਅੱਤਵਾਦੀਆਂ ਨੂੰ ਭੇਜਦਾ ਹੈ। ਪੀਓਕੇ ਵਿੱਚ ਲਗਾਤਾਰ ਅਜ਼ਾਦੀ ਮੰਗ ਉੱਠ ਰਹੀ ਹੈ।
ਨਜਾਇਜ਼ ਕਬਜ਼ਾ ਹੀ ਅਸਲੀ ਮੁੱਦਾ
ਦੂਜੇ ਪਾਸੇ ਭਾਰਤ ਹਮੇਸ਼ਾ ਤਂ ਕਹਿੰਦਾ ਰਿਹਾ ਹੈ ਕਿ ਪੀਓਕੇ ਅਤੇ ਗਿਲਗਿਤ-ਬਾਲਿਸਟਤਾਨ ‘ਤੇ ਪਾਕਿਸਤਾਨ ਦਾ ਕਬਜ਼ਾ ਨਜਾਇਜ਼ ਹੈ ਅਤੇ ਉਸ ਨੂੰ ਖਾਲੀ ਕਰਨਾ ਪਵੇਗਾ। ਭਾਰਤ ਦਾ ਕਹਿਣਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਮੂ ਅਤੇ ਕਸ਼ਮੀਰ ਨੂੰ ਲੈ ਕੇ ਕੋਈ ਵਿਵਾਦ ਹੈ ਤਾਂ ਉਹ ਸਿਰਫ਼ ਪਾਕਿਸਤਾਨ ਵੱਲੋਂ ਪੀਓਕੇ ਅਤੇ ਗਿਲਗਿਤ-ਬਾਲਿਸਤਾਨ ‘ਤੇ ਨਜ਼ਾਇਜ਼ ਕਬਜ਼ਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।