Agricultural News - Sach Kahoon Punjabi
Mushroom Processing Project: ਜ਼ਿਲ੍ਹਾ ਪੱਧਰ ’ਤੇ ਖੁੰਬ ਪ੍ਰੋਸੈਸਿੰਗ ਪ੍ਰੋਜੈਕਟ ਦੀ ਲੋੜ
ਪੰਜਾਬ ’ਚ ਕਿਸਾਨੀ ਨਾਲ ਜੁੜੇ ਹੋਏ ਕਈ ਕਾਰੋਬਾਰ ਹੁਣ ਵਪਾਰੀ ਦੇ ਹੱਥ ਆ ਚੁੱਕੇ ਹਨ, ਜਿਨ੍ਹਾਂ ਵਿੱਚ ਖੁੰਬਾਂ ਦਾ ਕਾਰੋਬਾਰ ਮੁੱਖ ਤੌਰ ’ਤੇ ਸ਼ਾਮਲ ਹੈ। ਪੰਜਾਬ ਦਾ ਵੱਡੀ ਗਿਣਤੀ ਕਿਸਾਨ ਇਨ੍ਹਾਂ ਧੰਦਿਆਂ ਨੂੰ ਕਰਨ ਵਾਸਤੇ ਤਿਆਰ ਹੀ ਨਹੀਂ ਸੀ ਹੁੰਦਾ। ਜਿਸ ਦਾ ਸਭ ਤੋਂ ਵੱਡਾ ਕਾਰਨ ਪਿਛਾਂਹ ਖਿੱਚੂ ਸਮਾਜ ਤੇ ਕਿਸਾਨ ਦਾ ਅਗਾਂਹਵਧੂ ਨਾ ਹੋਣਾ ਸੀ। ਵਧ ਰਹੀ ਮਹਿੰਗਾਈ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਕਿ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾਏ ਜਾਣ ਜਿਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ ਹੀ ਵਿਹਲੇ ਸਮੇਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਖੁੰਬਾਂ ਕੀ ਹਨ : ਖੁੰਬ ਵੀ ਹੋਰਨਾਂ ਉੁਲੀਆਂ ਵਾਂਗ ਇੱਕ ਉੱਲੀ ਹੈ। ਉੱਲੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਲਾਭਦਾਇਕ ਹੁੰਦੀਆਂ ਹਨ ਅਤੇ ਕੁਝ ਨੁਕਸਾਨ ਵੀ ਕਰਦੀਆਂ ਹਨ। ਖੁੰਬ ਇੱਕ ਸਫੇਦ ਰੰਗ ਦੀ ਗੋਲ ਜਿਹੇ ਅਕਾਰ ਵਰਗੀ ਟੋਪੀ ਹੁੰਦੀ ਹੈ। ਖੁੰਬ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੀ ਹੈ। ਭਾਵੇਂ ਕਈ ਖੁੱਲ੍ਹੀਆਂ ਪਈਆਂ ਥਾਵਾਂ ’ਤੇ ਵੀ ਖੁੰਬ ਉੱਗੀ ਹੋਈ ਵੇਖਦੇ ਹਾਂ ਜਿਵੇਂ ਰੂੜੀ, ਪਰਾਲੀ, ਤੂੜੀ ਦੇ ਢੇਰ, ਖੇਤਾਂ ਵਿੱਚ ਤੂੜੀ ਦੇ ਕੁੱਪ ਵਾਲੀ ਜਗ੍ਹਾ, ਨਹਿਰਾਂ ਆਦਿ ਦੇ ਕਿਨਾਰੇ, ਅਜਿਹੀਆਂ ਥਾਵਾਂ ’ਤੇ ਪੈਦਾ ਹੋਣ ਵਾਲੀਆਂ ਖੁੰਬਾਂ ਜ਼ਹਿਰੀਲੀਆਂ ਵੀ ਹੋ ਸਕਦੀਆਂ ਹਨ। ਜਿਸ ਕਰਕੇ ਫਾਰਮਾਂ ਅੰਦਰ ਪੈਦਾ ਕੀਤੀਆਂ ਖੁੰਬਾਂ ਹੀ ਖਾਣ ਯੋਗ ਮੰਨੀਆਂ ਜਾ ਸਕਦੀਆਂ ਹਨ।
ਕਿਸਮਾਂ : ਪੰਜਾਬ ਅਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ ਬਟਨ ਖੁੰਬ, ਦੂਸਰੀ ਢੀਂਗਰੀ ਅਤੇ ਤੀਸਰੀ ਪਰਾਲੀ ਵਾਲੀ ਖੁੰਬ। ਭਾਵੇਂ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪਰ ਪੰਜਾਬ/ਹਰਿਆਣਾ ਵਿਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : Srinagar Airport: ਸ਼੍ਰੀਨਗਰ ਹਵਾਈ ਅੱਡੇ ’ਤੇ ਜਹਾਜ਼ ਖੰਭੇ ਨਾਲ ਟਕਰਾਇਆ, ਅੱਗੇ ਦਾ ਹਿੱਸਾ ਟੁੱਟਿਆ, ਯਾਤਰੀ ਸੁਰੱਖਿਅਤ
ਬਿਜਾਈ ਦਾ ਸਮਾਂ : ਭਾਵੇਂ ਕਿ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚੱਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸ਼ਤ ਸਤੰਬਰ ਮਹੀਨੇ ਤੋਂ ਅਪਰੈਲ ਤੱਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤੱਕ ਪਰਾਲੀ ਵਾਲੀ ਖੁੰਬ ਦੀ ਕਾਸ਼ਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤੱਕ ਤੀਸਰੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ। ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜਰੂਰਤ ਪੈਂਦੀ ਹੈ। ਕਿਉਂਕਿ ਉੱਲੀ ਦੇ ਵਧਣ-ਫੁੱਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ।
ਬਿਜਾਈ ਦਾ ਤਰੀਕਾ : ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ। ਗਲੀ/ਸੜੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ। ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸ਼ੀਅਮ ਅਮੋਨੀਆ ਨਾਈਟ੍ਰੇਟ, ਸੁਪਰ ਫਾਸਫੇਟ, ਮਿਊਰੇਟ ਆਫ ਪੋਟਾਸ਼, ਫਿਊਰਾਡਨ, ਸੀਰਾ, ਜਿਪਸਮ, ਬੀਐੱਚਸੀ ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੁੜੀ ਦੀ ਕੰਪੋਸਟ ਤਿਆਰ ਕਰਨ ਲਈ ਲੋੜੀਂਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ, ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ  ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਜਿਸ ਕਰਕੇ ਕਿਸਾਨਾਂ ਨੂੰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ।
ਬਿਜਾਈ ਦਾ ਸਾਮਾਨ : ਖੁੰਬਾਂ ਬੀਜਣ ਲਈ ਟਰੇਆਂ, ਸ਼ੈਲਫਾਂ ਤੇ ਪੋਲੀਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਜਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਤੇ ਵੱਡੇ ਅਕਾਰ ਦੇ ਲਿਫਾਫੇ ਮਿਲ ਜਾਂਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਵੱਡੇ ਪੱਧਰ ’ਤੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। Mushroom Processing Project
ਬੀਜਣ ਦਾ ਢੰਗ : ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜਦੂਰਾਂ ਦਾ ਖਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਫਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ ਨੂੰ ਅਖਬਾਰਾਂ ਨਾਲ ਢੱਕ ਕੇ ਪਾਣੀ ਦੀ ਸਪਰੇ ਕੀਤੀ ਜਾਂਦੀ ਹੈ। ਜਿਸ ਨਾਲ ਸਿਰਫ ਅਖਬਾਰ ਹੀ ਗਿੱਲੇ ਹੋਣ ਜੇਕਰ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫਾਫੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢੱਕਿਆ ਜਾ ਸਕਦਾ ਹੈ। ਬੀਜ ਨੂੰ ਫੈਲਣ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ।
ਕੇਸਿੰਗ ਦੀ ਤਿਆਰੀ : ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਤੇ ਇੱਕ ਹਿੱਸਾ ਮਿੱਟੀ ਰਲਾ ਕੇ 5 ਪ੍ਰਤੀਸਤ ਫਾਗਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ/ਛੁੱਟੀਆਂ ਡਲ਼ੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਬਿਲਕੁਲ ਬਰੀਕ ਕੇਸਿੰਗ ਵਿੱਚ ਗੈਸਾਂ ਅੰਦਰ/ਬਾਹਰ ਨਹੀਂ ਜਾ ਸਕਦੀਆਂ ਜਿਸ ਕਰਕੇ ਖੁੰਬ ਦੀ ਫਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਮੌਜੂਦਾ ਦੌਰ ਵਿਚ ਕੇਸਿੰਗ ਕਰਨ ਲਈ ਬਾਜ਼ਾਰ ਵਿਚੋਂ ਵੱਖਰੇ ਤੌਰ ’ਤੇ ਵੀ ਸਾਮਾਨ ਮਿਲਦਾ ਹੈ।
ਖੁੰਬਾਂ ਦੀ ਤੁੜਾਈ ਤੇ ਸਾਂਭ-ਸੰਭਾਲ : ਜਦੋਂ ਖੁੰਬਾਂ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ,ਤਾਂ ਇਨ੍ਹਾਂ ਦੀ ਡੰਡੀ 4-5 ਸੈਂਟੀਮੀਟਰ ਲੰਬੀ ਹੋ ਜਾਂਦੀ ਹੈ। ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਓ ਤੇ ਤੋੜ ਲਓ ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ। ਬਟਨ ਖੁੰਬ ਦੀ ਫਸਲ ਤਕਰੀਬਨ ਤਿੰਨ ਮਹੀਨੇ ਤੱਕ ਚੱਲਦੀ ਹੈ। ਖੁੰਬਾਂ ਹਰ ਰੋਜ਼ ਤੋੜਨੀਆਂ ਜਰੂਰੀ ਹਨ।
ਜਾਣਕਾਰੀ ਅਤੇ ਬੀਜ : ਖੁੰਬਾਂ ਦੀ ਕਾਸ਼ਤ ਬਾਰੇ ਹੋਰ ਜਿਆਦਾ ਜਾਣਕਾਰੀ ਲੈਣ ਅਤੇ ਖੁੰਬਾਂ ਦਾ ਬੀਜ ਲੈਣ ਲਈ ਮਾਈਕ੍ਰੋਬਾਇਲੋਜੀ ਵਿਭਾਗ ਜਾਂ ਪਸਾਰ ਸਿੱਖਿਆ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ, ਖੁੰਬ ਪ੍ਰੋਜੈਕਟ ਚੰਬਾ ਘਾਟੀ ਸੋਲਨ, ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਬਾਰਾਂਦਾਰੀ ਬਾਗ ਪਟਿਆਲਾ, ਦਫਤਰ ਡਿਪਟੀ ਡਾਇਰੈਕਟਰ ਜਲੰਧਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਕਈ ਪ੍ਰਾਈਵੇਟ ਫਰਮਾਂ ਵੀ ਖੁੰਬਾਂ ਦਾ ਬੀਜ ਤਿਆਰ ਕਰਕੇ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਦੇ ਰਹੀਆਂ ਹਨ। ਪੰਜਾਬ ’ਚ ਖੁੰਬਾਂ ਦਾ ਕਾਰੋਬਾਰ ਵੱਡੀ ਪੱਧਰ ’ਤੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਖ਼ਾਸ ਕਰਕੇ ਔਰਤਾਂ ਨੂੰ ਖੁੰਬਾਂ ਦੇ ਫਾਰਮਾਂ ’ਚ ਕੰਮ ਮਿਲ ਰਿਹਾ ਹੈ ਕਿਉਂਕਿ ਕੁਝ ਫਾਰਮ ਸਾਰਾ ਸਾਲ ਹੀ ਖੁੰਬਾਂ ਤਿਆਰ ਕਰ ਰਹੇ ਹਨ। ਜਿਸ ਕਰਕੇ ਔਰਤਾਂ ਖੁੰਬਾਂ ਦੀ ਬਿਜਾਈ, ਤੁੜਾਈ ਅਤੇ ਪੈਕਿੰਗ ਤੱਕ ਵੀ ਕਰ ਰਹੀਆਂ ਹਨ ਪਰ ਸਰਕਾਰੀ ਤੌਰ ’ਤੇ ਜ਼ਿਲ੍ਹਾ ਪੱਧਰ ’ਤੇ ਅਜਿਹੇ ਪ੍ਰੋਜੈਕਟ ਲਾਉਣ ਦੀ ਵੀ ਜ਼ਰੂਰਤ ਹੈ ਜਿੱਥੇ ਖੁੰਬਾਂ ਦੀ ਪੈਕਿੰਗ ਕਰਕੇ ਜਾਂ ਵੱਖ-ਵੱਖ ਤਰ੍ਹਾਂ ਦੇ ਹੋਰ ਪ੍ਰੋਡੈਕਟ ਬਣਾ ਕੇ ਵਿਦੇਸ਼ਾਂ ਨੂੰ ਸਪਲਾਈ ਕੀਤੇ ਜਾ ਸਕਣ।
ਬ੍ਰਿਸ਼ਭਾਨ ਬੁਜਰਕ, ਕਾਹਨਗੜ੍ਹ ਰੋਡ,
ਪਾਤੜ, ਪਟਿਆਲਾ
ਮੋ. 98761-01698
Agricultural News: ਖੁਸ਼ਖਬਰੀ- ਕਿਸਾਨ ਧਨ ਸੈੱਲ ਸੈਂਟਰ (ਐਨਡੀਐਸਸੀ) ਦਾ ਹੋਇਆ ਉਦਘਾਟਨ
Agricultural News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨਐਫਐਲ) ਦੇ ਖੇਤਰੀ ਦਫ਼ਤਰ, ਬਠਿੰਡਾ ਦੇ ਅਧੀਨ ਕਿਸਾਨ ਧਨ ਸੈੱਲ ਸੈਂਟਰ (ਐਨਡੀਐਸਸੀ) ਦਾ ਉਦਘਾਟਨ ਪ੍ਰਮਾਤਮਾ ਅੱਗੇ ਅਰਦਾਸਾਂ ਨਾਲ 25 ਨਵੀਂ ਅਨਾਜ ਮੰਡੀ, ਫਰੀਦਕੋਟ ਵਿਖੇ ਕੀਤਾ ਗਿਆ। ਇਹ ਉਦਘਾਟਨ ਸਮਾਰੋਹ ਖੇਤਰ ਦੇ ਕਿਸਾਨਾਂ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸੀ।
ਇਸ ਸ਼ਾਨਦਾਰ ਉਦਘਾਟਨ ਸਮਾਰੋਹ ਵਿੱਚ ਮੁੱਖ ਖੇਤੀਬਾੜੀ ਅਫ਼ਸਰ, ਕੁਲਵੰਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਰਮਨਦੀਪ ਸਿੰਘ, ਬਲਾਕ ਅਫ਼ਸਰ, ਕੁਲਦੀਪ ਸਿੰਘ, ਸਹਾਇਕ ਪ੍ਰੋਫੈਸਰ (ਮਿੱਟੀ ਵਿਗਿਆਨ), ਪਵਿੱਤਰ ਸਿੰਘ, ਐਨਐਫਐਲ ਖੇਤਰੀ ਪ੍ਰਬੰਧਕ, ਪ੍ਰਵੀਨ ਕੁਮਾਰ ਯਾਦਵ, ਸਟੇਟ ਮੈਨੇਜਰ, ਪੰਜਾਬ, ਸ਼ੰਕਰ ਲਾਲ ਚੌਧਰੀ, ਖੇਤਰੀ ਦਫ਼ਤਰ ਇੰਚਾਰਜ, ਆਕਾਸ਼ਦੀਪ ਸਵਾਮੀ, ਜ਼ਿਲ੍ਹਾ ਇੰਚਾਰਜ, ਫਰੀਦਕੋਟ, ਮੁਕੇਸ਼ ਕੁਮਾਰ, ਜ਼ਿਲ੍ਹਾ ਇੰਚਾਰਜ, ਮੁਕਤਸਰ, ਅਮਨਦੀਪ ਸਿੰਘ, ਇੰਚਾਰਜ, ਮਿੱਟੀ ਪਰਖ ਪ੍ਰਯੋਗਸ਼ਾਲਾ, ਬਠਿੰਡਾ, ਮਹੇਸ਼ ਦਿਵੇਦੀ, ਖੇਤਰ ਦੇ ਕਿਸਾਨ ਅਤੇ ਕੰਪਨੀ ਦੇ ਨਾਮਵਰ ਥੋਕ ਖਾਦ ਡੀਲਰ ਸ਼ਾਮਲ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਕਿਸਾਨ, ਖਾਦ ਡੀਲਰ ਅਤੇ ਐਨਐਫਐਲ ਅਧਿਕਾਰੀ ਮੌਜ਼ੂਦ ਸਨ।
ਇਹ ਵੀ ਪੜ੍ਹੋ: Sunam News: ਮੰਤਰੀ ਅਮਨ ਅਰੋੜਾ ਨੇ ਪਿੰਡ ਉਭਾਵਾਲ ’ਚ ਗੰਦੇ ਪਾਣੀ ਦੀ ਨਿਕਾਸੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਪ੍ਰੋਗਰਾਮ ਦੌਰਾਨ, ਕਿਸਾਨਾਂ ਨੂੰ ਸੰਤੁਲਿਤ ਖਾਦ ਦੀ ਵਰਤੋਂ, ਮਿੱਟੀ ਸਿਹਤ ਪ੍ਰਬੰਧਨ, ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵੱਖ-ਵੱਖ ਖੇਤੀਬਾੜੀ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਐਨ ਐਫ ਐਲ ਡਾਇਰੈਕਟ ਸੇਲਜ਼ ਸੈਂਟਰ ਰਾਹੀਂ, ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੀਆਂ ਖਾਦਾਂ ਸਿੱਧੇ ਕੰਪਨੀ ਤੋਂ ਵਾਜਬ ਦਰਾਂ ‘ਤੇ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਵਿਚੋਲਿਆਂ ਦੀ ਭੂਮਿਕਾ ਨੂੰ ਖਤਮ ਕਰੇਗਾ, ਸਮੇਂ ਸਿਰ ਖਾਦ ਸਪਲਾਈ ਨੂੰ ਯਕੀਨੀ ਬਣਾਏਗਾ ਅਤੇ ਕਾਲਾਬਾਜ਼ਾਰੀ ਅਤੇ ਅਨਿਯਮਿਤ ਸਟੋਰੇਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰੇਗਾ। ਇਹ ਪ੍ਰਣਾਲੀ ਨਾ ਸਿਰਫ਼ ਖਾਦ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਏਗੀ ਬਲਕਿ ਕਿਸਾਨਾਂ ਦੀਆਂ ਲਾਗਤਾਂ ਨੂੰ ਘਟਾਉਣ ਵਿੱਚ ਵੀ ਮੱਦਦ ਕਰੇਗੀ।
ਐਨ ਐਫ ਐਲ ਅਧਿਕਾਰੀਆਂ ਨੇ ਕਿਹਾ ਕਿ ‘ਕਿਸਾਨ ਧਨ’ ਪਹਿਲਕਦਮੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਭਰੋਸੇਯੋਗ, ਪਾਰਦਰਸ਼ੀ ਅਤੇ ਪਹੁੰਚਯੋਗ ਖਾਦ ਸਪਲਾਈ ਪ੍ਰਦਾਨ ਕਰਨਾ ਹੈ, ਜਿਸ ਨਾਲ ਖੇਤੀਬਾੜੀ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ਮਜ਼ਬੂਤ ​​ਹੋਵੇਗੀ। ਉਦਘਾਟਨ ਸਮੇਂ, ਬਹੁਤ ਸਾਰੇ ਕਿਸਾਨਾਂ ਨੇ ਉਤਸ਼ਾਹ ਨਾਲ ਐਨਐਫ ਐਲ ਦੀਆਂ ਗੁਣਵੱਤਾ ਵਾਲੀਆਂ ਖਾਦਾਂ ਖਰੀਦੀਆਂ। ਕੁੱਲ ਮਿਲਾ ਕੇ, ਪਿਪਰਾਈਚ ਵਿੱਚ ‘ਕਿਸਾਨ ਧਨ’ ਡਾਇਰੈਕਟ ਸੇਲ ਸੈਂਟਰ ਦੀ ਸ਼ੁਰੂਆਤ ਨੂੰ ਕਿਸਾਨ ਭਲਾਈ, ਸੰਤੁਲਿਤ ਖਾਦ ਵਰਤੋਂ ਅਤੇ ਸਵੈ-ਨਿਰਭਰ ਖੇਤੀਬਾੜੀ ਵੱਲ ਇੱਕ ਮਜ਼ਬੂਤ ​​ਅਤੇ ਸ਼ਲਾਘਾਯੋਗ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ। Agricultural News
Papita ki kheti: ਜ਼ਿਆਦਾਤਰ ਲੋਕ ਸੋਚਦੇ ਹਨ ਕਿ ਖੇਤੀ ਤੇ ਕਿਸਾਨੀ ’ਚ ਬਹੁਤਾ ਪੈਸਾ ਨਹੀਂ ਹੈ, ਪਰ ਤਕਨਾਲੋਜੀ ਦੇ ਵਾਧੇ ਨਾਲ ਇਹ ਗਲਤ ਧਾਰਨਾ ਵੀ ਟੁੱਟ ਰਹੀ ਹੈ, ਲੋਕ ਰਵਾਇਤੀ ਖੇਤੀ ਛੱਡ ਕੇ ਬਹੁਤ ਵਧੀਆ ਪੈਸਾ ਕਮਾ ਰਹੇ ਹਨ, ਤੁਹਾਨੂੰ ਦੱਸ ਦੇਈਏ ਕਿ ਛਪਰਾ ਦੇ ਕਿਸਾਨ ਪਾਰੰਪਰਿਕ ਖੇਤੀ ਨੂੰ ਛੱਡ ਨਗਦੀ ਖੇਤੀ ਕਰ ਰਹੇ ਹਨ। ਦਰਅਸਲ ਛਪਰਾ ਜ਼ਿਲ੍ਹੇ ਦੇ ਕਿਸਾਨ ਮੁੰਨਾ ਬਾਬੂ ਆਪਣੇ 15 ਕੱਠੇ ਖੇਤ ’ਚ ਪਪੀਤੇ ਦੀ ਖੇਤੀ ਕਰਦੇ ਹਨ, ਪਪੀਤੇ ਦੇ ਇੱਕ ਦਰੱਖਤ ਦੀ ਕੀਮਤ ਸਿਰਫ 100 ਰੁਪਏ ਹੈ।
ਜਦਕਿ ਕਿਸਾਨ ਨੂੰ ਇੱਕ ਰੁੱਖ ਤੋਂ ਇੱਕ ਹਜਾਰ ਰੁਪਏ ਦੀ ਕਮਾਈ ਹੁੰਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਇੱਕ ਕੱਠੇ ’ਚ 45 ਰੁੱਖ ਲਾਏ ਹਨ, ਜਿਸ ਤੋਂ ਉਹ ਇੱਕ ਫਲ ’ਚ 5 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲੈਂਦਾ ਹੈ, ਜਦੋਂ ਕਿ ਇੱਕ ਰੁੱਖ ਤੋਂ 2 ਤੋਂ 3 ਗੁਣਾ ਪਪੀਤਾ ਵੇਚਦਾ ਹੈ। ਜੇਕਰ ਪਪੀਤੇ ਤੋਂ ਤਿੰਨ ਗੁਣਾ ਆਮਦਨ ਜੋੜ ਦਿੱਤੀ ਜਾਵੇ ਤਾਂ ਆਮਦਨ 15 ਲੱਖ ਰੁਪਏ ਤੋਂ ਜ਼ਿਆਦਾ ਹੋ ਜਾਂਦੀ ਹੈ। ਕਿਸਾਨ ਮੁੰਨਾ ਬਾਬੂ ਨੇ ਦੱਸਿਆ ਕਿ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਸ ਨੇ ਇੰਟੈਲੀਜੈਂਟ ਬਿਊਰੋ ਦਾ ਨਤੀਜਾ ਆਇਆ ਤੇ ਉਸ ਤੋਂ ਬਾਅਦ ਉਸ ਨੇ ਇੰਟਰਵਿਊ ਦਿੱਤੀ ਜਿਸ ’ਚ ਉਸ ਦੀ ਚੋਣ ਨਹੀਂ ਹੋਈ। Kisan News
Read This : Kisan Andlon News : ਖਨੌਰੀ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਵੱਡਾ ਐਲਾਨ
ਉਸ ਤੋਂ ਬਾਅਦ ਸਬ-ਇੰਸਪੈਕਟਰ ਦਾ ਨਤੀਜਾ ਆਇਆ ਪਰ ਉਸ ਸੂਚੀ ’ਚ ਵੀ ਉਸ ਦਾ ਨਾਂਅ ਨਹੀਂ ਆਇਆ। ਇਨ੍ਹਾਂ ਪੇਪਰਾਂ ਤੋਂ ਬਾਅਦ ਉਸ ਦੀ ਨੌਕਰੀ ਕਰਨ ਦੀ ਇੱਛਾ ਖਤਮ ਹੋ ਗਈ ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਦੱਸਿਆ ਕਿ ਉਸ ਨੇ ਯੂ-ਟਿਊਬ ਤੋਂ ਵੇਖ ਕੇ ਖੇਤੀ ਸ਼ੁਰੂ ਕੀਤੀ, ਪਹਿਲਾਂ ਉਹ ਰਵਾਇਤੀ ਖੇਤੀ ਕਰਦਾ ਸੀ, ਜਿਸ ’ਚ ਉਸ ਨੂੰ ਮੁਨਾਫਾ ਨਹੀਂ ਮਿਲ ਰਿਹਾ ਸੀ ਪਰ ਹੁਣ ਉਹ ਆਧੁਨਿਕ ਖੇਤੀ ਕਰ ਰਿਹਾ ਹੈ। ਖੇਤੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਲਾਗਤ ਘੱਟ ਤੇ ਮੁਨਾਫਾ ਜ਼ਿਆਦਾ ਹੋਵੇ।
ਉਸ ਦਾ ਕਹਿਣਾ ਹੈ ਕਿ ਉਹ ਪਪੀਤੇ ਦੇ ਦਰੱਖਤ ਨੂੰ ਖੁਦ ਤਿਆਰ ਕਰਕੇ ਲਾਉਂਦਾ ਹੈ, ਜਿਸ ਤੋਂ ਚੰਗੀ ਆਮਦਨ ਹੋ ਰਹੀ ਹੈ, ਉਸ ਨੇ ਇਹ ਵੀ ਕਿਹਾ ਕਿ ਉਹ ਹਮੇਸ਼ਾ ਹੀ ਵੱਖਰੇ ਤਰੀਕੇ ਨਾਲ ਖੇਤੀ ਕਰਦਾ ਹੈ ਤੇ ਇਸ ਖੇਤੀ ’ਚ ਉਸ ਨੇ ਪਹਿਲਾ ਇਨਾਮ ਵੀ ਜਿੱਤਿਆ ਹੈ, ਇਸ ਤੋਂ ਪਹਿਲਾਂ ਵੀ ਉਸ ਨੇ ਆਪਣੀ ਛੱਤ ’ਤੇ ਸਟ੍ਰਾਬੇਰੀ ਦੀ ਕਾਸ਼ਤ ਕੀਤੀ ਹੈ ਤੇ ਨੇੜਲੇ ਕਿਸਾਨ ਵੀ ਵਿਚਾਰ ਪ੍ਰਾਪਤ ਕਰਨ ਲਈ ਉਸ ਨੂੰ ਮਿਲਦੇ ਰਹਿੰਦੇ ਹਨ। Kisan News
ਮੁੱਖ ਖੇਤੀਬਾੜੀ ਅਫਸਰ ਨੇ ਖਾਦਾਂ ਨਾਲ ਬੇਲੋੜੇ ਖੇਤੀ ਇੰਨਪੁਟ ਦੀ ਟੈਗਿੰਗ ਨਾ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ
(ਰਾਜਨ ਮਾਨ) ਅੰਮ੍ਰਿਤਸਰ। ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਸ੍ਰ. ਜਤਿੰਦਰ ਸਿੰਘ ਗਿੱਲ ਨੇ ਜ਼ਿਲ੍ਹੇ ਅੰਮਿਤਸਰ ਵਿਚ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਖਾਦ ਦੇ ਹੋਲਸੇਲ ਡਿਸਟਰੀਬਿਊਟਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਹਦਾਇਤਾਂ ਜਾਰੀ ਕੀਤੀਆਂ ਕਿ ਖਾਦ ਵੇਚਣ ਵਾਲੀ ਕੋਈ ਵੀ ਕੰਪਨੀ/ਡੀਲਰ/ਡਿਸਟਰੀਬਿਊਟਰ ਖਾਦਾਂ ਦੀ ਵਿਕਰੀ ਨਾਲ ਬੇਲੋੜੇ ਖੇਤੀ ਇੰਨਪੁਟਸ ਦੀ ਟੈਗਿੰਗ ਨਾ ਕਰੇ ਅਤੇ ਸਰਕਾਰ ਵੱਲੋਂ ਖਾਦ ਦੇ ਨਿਰਧਾਰਿਤ ਕੀਤੇ ਮੁੱਲ ਨਾਲੋਂ ਵੱਧ ਕਿਸਾਨਾਂ ਕੋਲੋਂ ਵਸੂਲ ਨਾ ਕਰੇ ਅਤੇ ਖਾਦਾਂ ਦੀ ਕਾਲਾ ਬਾਜਾਰੀ ਨਾ ਕਰੇ। (Agriculture )
ਉਹਨਾਂ ਨੇ ਕਿਹਾ ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿੱਰੁਧ ਖਾਦ ਕੰਟਰੋਲ ਆਰਡਰ, 1985 ਅਤੇ ਜਰੂਰੀ ਵਸਤਾਂ ਐਕਟ 1955 ਤਹਿਤ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾ ਜਾਂ ਸਬੰਧਿਤ ਖੇਤੀਬਾੜੀ ਅਧਿਕਾਰੀਆਂ ਦੀ ਸਲਾਹ ਅਨੁਸਾਰ ਹੀ ਖਾਦ ਅਤੇ ਖੇਤੀ ਜਹਿਰਾਂ ਦੀ ਲੋੜੀਂਦੀ ਮਾਤਰਾ ਹੀ ਪਾਈ ਜਾਵੇ।
ਇਹ ਵੀ ਪੜ੍ਹੋ : ਏਸ਼ੀਅਨ ਕੱਪ ਜੇਤੂ ਹਾਕੀ ਟੀਮ ਦਾ ਅੰਮ੍ਰਿਤਸਰ ਏਅਰਪੋਰਟ ਪੁੱਜਣ ’ਤੇ ਭਰਵਾਂ ਸਵਾਗਤ
ਮੁੱਖ ਖੇਤੀਬਾੜੀ ਅਫਸਰ ਨੇ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਅਧਿਕਾਰ ਖੇਤਰ ਵਿੱਚ ਆਉੇਂਦੇ ਸਮੂਹ ਖਾਦ ਡੀਲਰਾਂ ਅਤੇ ਕੋਆਪ੍ਰਟਿਵ ਸੋਸਾਇਟੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਜਾਂ ਖਾਦ ਵਿਕਰੇਤਾ ਜਾਂ ਕੋਆਪ੍ਰਟਿਵ ਸੋਸਾਇਟੀ ਕਿਸਾਨਾਂ ਪਾਸੋਂ ਖਾਦ ਦੇ ਨਿਰਧਾਰਿਤ ਰੇਟ ਨਾਲੋਂ ਵੱਧ ਰੇਟ ਵਸੂਲਦਾ ਹੈ ਜਾਂ ਖਾਦਾਂ ਦੇ ਨਾਲ ਬੇਲੋੜੀ ਖੇਤੀ ਸਮੱਗਰੀ ਦੀ ਟੈਗਿੰਗ ਕਰਦਾ ਹੈ ਜਾਂ ਖਾਦਾਂ ਦੀ ਕਾਲਾ ਬਾਜਾਰੀ ਕਰਦਾ ਹੈ ਤਾਂ ਉਸ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।
ਡਾ. ਗਿੱਲ ਨੇ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਜਿਲ੍ਹਾ ਅੰਮ੍ਰਿਤਸਰ ਵੱਲੋ ਛਾਪੇਮਾਰੀ ਲਈ ਇੱਕ ਵਿਸ਼ੇਸ਼ ਉੱਡਣ ਦਸਤੇ ਦਾ ਗਠਨ ਕੀਤਾ ਗਿਆ ਹੈ ਜੋ ਜਿਲ੍ਹੇ ਵਿਚ ਲਗਾਤਾਰ ਚੈਕਿੰਗ ਕਰ ਰਿਹਾ ਹੈ। ਇਸ ਮੌਕੇ ਸੁਖਰਾਜਬੀਰ ਸਿੰਘ SMS (FM), ਹਰਪ੍ਰੀਤ ਸਿੰਘ, ਖੇਤੀਬਾੜੀ ਅਫਸਰ ਬਲਾਕ ਵੇਰਕਾ, ਗੁਰਪ੍ਰੀਤ ਸਿੰਘ ਏ.ਡੀ.ੳ ਇੰਨਫੋਰਸਮੈਂਟ, ਗੁਰਪ੍ਰੀਤ ਸਿੰਘ ਏ.ਡੀ.ੳ (ਪੀ.ਪੀ) ਅੰਮ੍ਰਿਤਸਰ ਅਤੇ ਗੁਰਜੋਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਵੇਰਕਾ, ਵੱਖ-ਵੱਖ ਕੰਪਨੀਆਂ ਦੇ ਨੁੰਮਾਇੰਦੇ ਅਤੇ ਖਾਦਾਂ ਦੇ ਹੋਲਸੇਲ ਡੀਲਰ ਹਾਜਰ ਸਨ। Agriculture