RIO olympic - Sach Kahoon Punjabi

ਰੀਓ ਓਲੰਪਿਕ: ਭਾਰਤੀ ਹਾਕੀ ਨੇ ਅਰਜਨਟੀਨਾ ਨੂੰ ਸੱਤ ਸਾਲਾਂ ਬਾਅਦ ਹਰਾਇਆ
ਭਾਰਤ ਨੇ ਅਰਜਨਟੀਨਾ ਨੂੰ 2-1 ਦੇ ਫਰਕ ਨਾਲ ਹਰਾਇਆ

ਭਾਰਤੀ ਟੀਮ ਵੱਲੋਂ ਕੋਠਾਜੀਤ ਸਿੰਘ ਨੇ ਕੀਤੇ ਦੋ ਗੋਲ

ਰੀਓ ਡੀ ਜਨੇਰੀਓ (ਏਜੰਸੀ) ਭਾਰਤ ਨੇ ਆਖਰੀ 12 ਮਿੰਟਾਂ ‘ਚ ਅਰਜਨਟੀਨਾ ਦੇ ਲਗਾਤਾਰ ਹਮਲਿਆਂ ਦੀ ਝੜੀ ‘ਚ ਆਪਣੇ ਕਿਲ੍ਹੇ ਦਾ ਬਖੂਬੀ ਬਚਾਅ ਕਰਦਿਆਂ ਮੰਗਲਵਾਰ ਨੂੰ ਰੀਓ ਓਲੰਪਿਕ ਦੀ ਪੁਰਸ਼ ਹਾਕੀ ਮੁਕਾਬਲੇ ਦਾ ਪੂਲ-ਬੀ ਮੁਕਾਬਲਾ 2-1 ਨਾਲ ਜਿੱਤ ਲਿਆ ਭਾਰਤ ਨੇ 35ਵੇਂ ਮਿੰਟ ਤੱਕ 2-0 ਦਾ ਵਾਧਾ ਬਣਾ ਲਿਆ ਸੀ ਪਰ ਅਰਜਨਟੀਨਾ ਨੇ 49ਵੇਂ ਮਿੰਟ ‘ਚ ਆਪਣਾ ਪਹਿਲਾ ਗੋਲ ਕਰਨ ਤੋਂ ਬਾਅਦ ਅਗਲੇ 6 ਮਿੰਟਾਂ ਤੱਕ ਭਾਰਤੀ ਡਿਫੈਂਸ ਨੂੰ ਲਗਾਤਾਰ ਹਮਲਿਆਂ ਨਾਲ ਝੰਜੋੜ ਦਿੱਤਾ ਅਜਿਹਾ ਲੱਗ ਰਿਹਾ ਸੀ । ਕਿ ਕਿਤੇ ਅਰਜਨਟੀਨਾ ਜਰਮਨੀ ਵਾਲੀ ਕਹਾਣੀ ਨਾ ਦੁਹਰਾ ਦੇਵੇ ਪਰ ਕਪਤਾਨ ਤੇ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਡਿਫੈਂਡਰਾਂ ਨੇ ਫੈਸਲਾਕੁੰਨ ਮੌਕਿਆਂ ‘ਤੇ ਜਬਰਦਸ਼ਤ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਓਲੰਪਿਕ ਦੀ ਦੂਜੀ ਜਿੱਤ ਦਿਵਾ ਦਿੱਤੀ ਭਾਰਤ ਨੇ ਸੱਤ ਸਾਲਾਂ ਦੇ ਅੰਤਰਾਲ ਤੋਂ ਬਾਅਦ ਅਰਜਨਟੀਨਾ ਨੂੰ ਹਰਾਇਆ ਭਾਰਤ ਨੇ ਆਖਰੀ ਵਾਰ 2009 ‘ਚ ਅਰਜਨਟੀਨਾ ਨੂੰ ਹਰਾਇਆ ਸੀ ਭਾਰਤ ਨੇ ਚਿੰਗਲੇਨਸਾਨਾ ਸਿੰਘ ਦੇ ਅੱਠਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਨਾਲ ਵਾਧਾ ਬਣਾ ਲਿਆ ਕੋਥਾਜੀਤ ਸਿੰਘ ਨੇ 35ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ ।

ਕੋਥਾਜੀਤ ਨੇ ਇਸ ਤਰ੍ਹਾਂ ਟੂਰਨਾਮੈਂਟ ‘ਚ ਭਾਰਤ ਦਾ ਇਹ ਪਹਿਲਾ ਮੈਦਾਨੀ ਗੋਲ ਕੀਤਾ 2-0 ਦੇ ਵਾਧੇ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਭਾਰਤੀ ਟੀਮ ਸੱਤਵੀਂ ਰੈਂਕਿੰਗ ਦੀ ਅਰਜਨਟੀਨਾ ਖਿਲਾਫ਼ ਇਹ ਮੁਕਾਬਲਾ ਅਸਾਨੀ ਨਾਲ ਜਿੱਤ ਜਾਵੇਗੀ ਪਰ ਆਖਰੀ 12 ਮਿੰਟਾਂ ‘ਚ ਅਰਜਨਟੀਨਾ ਨੇ ਭਾਰਤੀ ਖਿਡਾਰੀਆਂ ਅਤੇ ਕੋਚ ਰੋਲੈਂਟ ਔਲਟਮਂਸ ਦੇ ਮੱਥੇ ‘ਤੇ ਪਸੀਨਾ ਲਿਆ ਦਿੱਤਾ।

ਇਹ ਵੀ ਪੜ੍ਹੋ : ਕਦੇ ਬੱਤੀਆਂ ਵਾਲੇ ਦੀਵੇ ਡੰਗਰਾਂ ਵਾਲੇ ਦਲਾਨ ਦੀ ਸ਼ੋਭਾ ਹੋਇਆ ਕਰਦੇ ਸਨ

ਅਰਜਨਟੀਨਾ ਨੂੰ 49ਵੇਂ ਮਿੰਟ ‘ਚ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਮਿਲਿਆ ਅਤੇ ਗੋਂਜਾਲੋ ਪਿਲੇਟ ਨੇ ਸ੍ਰੀਜੇਸ਼ ਨੂੰ ਪਛਾੜਨ ‘ਚ ਕੋਈ ਗਲਤੀ ਨਾ ਕੀਤੀ ਇਸ ਤੋਂ ਬਾਅਦ 52ਵੇਂ ਮਿੰਟ ‘ਚ ਅਰਜਨਟੀਨਾ ਨੂੰ ਅਗਲਾ ਪੈਨਲਟੀ ਕਾਰਨਰ ਮਿਲਿਆ ਜੋ ਬੇਕਾਰ ਗਿਆ ਪਰ ਅੰਪਾਇਰ ਨੇ ਫਾਊਲ ਦਾ ਹਵਾਲਾ ਦਿੰਦਿਆਂ ਅਰਜਨਟੀਨਾ ਨੂੰ ਪੈਨਲਟੀ ਕਾਰਨਰ ਦੇ ਦਿੱਤਾ ਭਾਰਤ ਨੇ ਰੈਫਰਲ ਮੰਗਿਆ ਅਤੇ ਇਹ ਪੈਨਲਟੀ ਕਾਰਨਰ ਖਾਰਜ ਕੀਤਾ ਗਿਆ ਪਰ ਅਗਲੇ ਹੀ ਮਿੰਟ ‘ਚ ਅਰਜਨਟੀਨਾ ਨੂੰ ਰੈਫਰਲ ‘ਤੇ ਇੱਕ ਹੋਰ ਪੈਨਲਟੀ ਕਾਰਨਰ ਮਿਲ ਗਿਆ ।

ਜਿਮਨਾਸਟ ਦੀਪਾ ਕਰਮਾਰਕ ਦਾ ਗਰੀਬੀ ਤੋਂ ਓਲੰਪਿਕ ਫਾਈਨਲ ਤੱਕ ਦਾ ਸਫ਼ਰ
ਸਰਸਾ, (ਸੱਚ ਕਹੂੰ ਨਿਊਜ਼)। ਤੰਗੀਆਂ-ਤੁਰਸ਼ੀਆਂ ਨੂੰ ਮਾਤ ਦੇਣ ਵਾਲੀ ਦੀਪਾ ਕਰਮਾਕਰ ਦਾ ਨਾਂਅ ਅੱਜ ਪੂਰੇ ਵਿਸ਼ਵ ‘ਚ ਗੂੰਜ਼ ਰਿਹਾ ਹੈ। ਪਹਿਲੀ ਵਾਰ ਜਦੋਂ ਉਸ ਨੇ ਇੱਕ ਜਿਮਨਾਸਟਿਕ ਮੁਕਾਬਲੇ ‘ਚ ਹਿੱਸਾ ਲਿਆ ਸੀ ਤਾਂ ਉਸ ਦੇ ਪੈਰੀਂ ਬੂਟ ਵੀ ਨਹੀਂ ਸਨ। ਕਾਸਟਿਊਮ ਵੀ ਉਸ ਨੇ ਕਿਸੇ ਦਾ ਮੰਗ ਕੇ ਪਾਇਆ ਸੀ ਜੋ ਉਸ ਨੂੰ ਪੂਰੀ ਤਰ੍ਹਾਂ ਫਿੱਟ ਵੀ ਨਹੀਂ ਸੀ। ਪਰ ਐਤਵਾਰ ਹੋਏ ਜਿਮਨਾਸਨਿਕ ਦੇ ਮੁਕਾਬਲੇ ‘ਚ ਉਸ ਨੇ ਫਾਈਨਲ ‘ਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ।

52 ਵਰ੍ਹਿਆਂ ਬਾਅਦ ਓਲੰਪਿਕ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ ‘ਚ ਪਹਿਲੀ ਭਾਰਤੀ ਮਹਿਲਾ ਐਥਲੀਟ ਵਜੋਂ ਕਵਾਲੀਫਾਈ ਕਰਕੇ ਪਹਿਲਾਂ ਹੀ ਇਤਿਹਾਸ ਰਚ ਚੁੱਕੀ ਦੀਪਾ ਕੁਰਮਾਕਰ ਨੇ ਰੀਓ ਓਲੰਪਿਕ ਦੇ ਵਾਲਟ ਦੇ ਫਾਈਨਲ ‘ਚ ਦਾਖ਼ਲਾ ਕਰ ਕੇ ਇੱੱਕ ਹੋਰ ਇਤਿਹਾਸ ਰਚ ਦਿੱਤਾ। ਦੀਪਾ ਜਿਮਨਸਾਨਿਕ ਦੀਆਂ ਸਾਰੀਆਂ ਪੰਜ ਕਵਾਲੀਫਿਕੇਸ਼ਨ ਸਬਡਿਵੀਜਨ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਵਾਲਟ ‘ਚ ਅੱਠਵੇਂ ਸਥਾਨ ‘ਤੇ ਰਹੀ,ਜੋ ਫਾਈਨਲ ‘ਚ ਕੁਵਾਲੀਫਾਈ ਕਰਨ ਲਈ ਆਖ਼ਰੀ ਸਥਾਨ ਸੀ।

ਦੀਪਾ ਨੇ ਤੀਸਰੀ ਸਬਡਿਵਜਨ ਕਵਾਲੀਫਾਇੰਗ ਮੁਕਾਬਲੇ ਦੇ ਵਾਲਟ ‘ਚ 14.850 ਅੰਕ ਪ੍ਰਾਪਤ ਕੀਤੇ। ਦੀਪਾ ਨੇ ਵਾਲਟ ‘ਚ ਬੇਹੱਦ ਮੁਸ਼ਕਲ ਮੰਨੇ ਜਾਣ ਵਾਲੇ ਪ੍ਰੋਦੁਨੋਵਾ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ ਅਤੇ ਰੀਓ 2016 ‘ਚ ਅਜਿਹਾ ਕਰਨ ਵਾਲੀ ਉਹ ਇੱਕ-ਇੱਕ ਜਿਮਨਾਸਟ ਰਹੀ। ਦੀਪਾ ਕੋਲ ਹੁਣ ਓਲੰਪਿਕ ‘ਚ ਜਿਮਨਾਸਨਿਕ ‘ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾ ਸੁਨਹਿਰਾ ਮੌਕਾ ਹੈ।

ਵਾਧੂ ਖੇਡ ਫੰਡਾਂ ਦੀ ਘਾਟ ਕਾਰਨ ਵੀ ਦੀਪਾ ਕਰਮਾਕਰ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਫ਼ਲਤਾ ਨੇ ਖੁਦ-ਬ-ਖੁਦ ਉਸ ਦੇ ਕਦਮ ਚੁੰਮੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੀਪਾ ਦੇ ਪੈਰ ਚਪਟੇ ਆਕਾਰ ਦੇ ਹਨ, ਜਿਮਨਾਸਟਿਕ ਮਾਹਿਰਾਂ ਅਨੁਸਾਰ ਚਪਟੇ ਪੈਰ ਜਿਮਨਾਸਟਿਕ ‘ਚ ਸਭ ਤੋਂ ਵੱਡਾ ਅੜਿੱਕਾ ਮੰਨੇ ਜਾਂਦੇ ਹਨ, ਪਰ ਮਾਹਿਰਾਂ ਦਾ ਇਹ ਵਿਸ਼ਲੇਸ਼ਣ ਦੀਪਾ ਨੇ ਗ਼ਲਤ ਸਾਬਤ ਕਰ ਦਿੱਤਾ। ਦੀਪਾ ਕਰਮਾਕਰ ਦੀਆਂ ਉਪਲੱਬਧੀਆਂ ਕਾਬਲੇ ਗੌਰ ਹਨ।  ਦੀਪਾ ਕਰਮਾਕਰ  ਨੇ 2007 ਦੀਆਂ ਰਾਸ਼ਟਰੀ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੀਪਾ 2014 ਦੀਆਂ ਕਾਮਨ ਵੈਲਥ ਖੇਡਾਂ ‘ਚ ਮੈਡਲ ਜਿੱਤਣ ਵਾਲੀਪਹਿਲੀ ਭਾਰਤੀ ਬਣੀ।