Agriculture News - Sach Kahoon Punjabi

Agriculture News: ਪਾਣੀ, ਖਾਦ ਤੇ ਮਾਨਸੂਨ ਵਿਚਕਾਰ ਖੇਤੀ ਦਾ ਭਵਿੱਖ
ਭਾਰਤ ਦੀ ਖੇਤੀ ਵਿਵਸਥਾ ਅੱਜ ਅਜਿਹੇ ਦੌਰ ’ਚ ਹੈ, ਜਿੱਥੇ ਮੌਸਮ ਦੀ ਬੇਯਕੀਨੀ, ਪਾਣੀ ਦੀ ਘਾਟ, ਖਾਦਾਂ ਦੀ ਲਾਗਤ ਅਤੇ ਬਦਲਦੇ ਬਾਜ਼ਾਰ ਦਾ ਦਬਾਅ ਇਕੱਠੇ ਨਜ਼ਰ ਆ ਰਹੇ ਹਨ। ਖੇਤੀ ਦਾ ਵੱਡਾ ਹਿੱਸਾ ਅਜੇ ਵੀ ਮੀਂਹ ’ਤੇ ਨਿਰਭਰ ਹੈ, ਇਸ ਲਈ ਮਾਨਸੂਨ ’ਚ ਅਸਮਾਨਤਾ ਦਾ ਸਿੱਧਾ ਅਸਰ ਕਿਸਾਨ ਦੀ ਆਮਦਨ ਅਤੇ ਖੁਰਾਕ ਉਪਲੱਬਧਤਾ ’ਤੇ ਪੈਂਦਾ ਹੈ। ਹਾਲਾਂਕਿ ਸਿੰਚਾਈ ਦੇ ਵਿਸਥਾਰ ਅਤੇ ਫਸਲੀ ਵਿਭਿੰਨਤਾ ਨਾਲ ਦੇਸ਼ ਦੀ ਮਾਨਸੂਨ ’ਤੇ ਨਿਰਭਰਤਾ ਪਹਿਲਾਂ ਨਾਲੋਂ ਘਟੀ ਹੈ, ਫਿਰ ਵੀ ਕਮਜ਼ੋਰ ਜਾਂ ਅਸਧਾਰਨ ਮੀਂਹ ਦਾ ਪ੍ਰਭਾਵ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਇਹੀ ਕਾਰਨ ਹੈ ਕਿ ਖੇਤੀ ਨੀਤੀ ਨੂੰ ਮੌਸਮ ਦੀ ਤਤਕਾਲੀ ਵੰਗਾਰ ਤੋਂ ਅੱਗੇ ਵਧਾ ਕੇ ਜਲ, ਮਿੱਟੀ, ਬੀਜ, ਖਾਦ ਅਤੇ ਬਾਜ਼ਾਰ ਦੀਆਂ ਲੰਮੀ ਮਿਆਦ ਦੀਆਂ ਲੋੜਾਂ ਨਾਲ ਜੋੜਨਾ ਪਵੇਗਾ। ਮੌਸਮ ਵਿਗਿਆਨ ਵਿਭਾਗ ਨੇ ਅਪਰੈਲ 2026 ’ਚ ਦੱਖਣ-ਪੱਛਮੀ ਮਾਨਸੂਨ ਦੌਰਾਨ ਅਲ-ਨੀਨੋ ਦੀ ਸਥਿਤੀ ਵਿਕਸਿਤ ਹੋਣ ਦੀ ਸੰਭਾਵਨਾ ਜਤਾਈ ਸੀ।

ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਮਾਨਸੂਨ ਦੇ ਅੱਧੋਂ ਬਾਅਦ ਸਕਾਰਾਤਮਕ ਭਾਰਤੀ ਮਹਾਸਾਗਰ ਦਵੈਧਰੁਵ ਬਣਨ ਦੀ ਸੰਭਾਵਨਾ ਹੈ, ਜੋ ਅਲ-ਨੀਨੋ ਦੇ ਉਲਟ ਅਸਰ ਨੂੰ ਕੁਝ ਹੱਦ ਤੱਕ ਸੰਤੁਲਿਤ ਕਰ ਸਕਦਾ ਹੈ। ਇਸ ਲਈ ਇਹ ਮੰਨ ਲੈਣਾ ਸਹੀ ਨਹੀਂ ਹੋਵੇਗਾ ਕਿ ਅਲ-ਨੀਨੋ ਆਉਂਦਿਆਂ ਹੀ ਪੂਰੇ ਦੇਸ਼ ’ਚ ਮੀਂਹ ਦੀ ਕਮੀ ਤੈਅ ਹੋ ਜਾਵੇਗੀ।  ਭਾਰਤ ’ਚ ਮੀਂਹ ਦਾ ਰੂਪ ਖੇਤਰ, ਸਮਾਂ ਅਤੇ ਸਮੁੰਦਰੀ ਹਾਲਾਤਾਂ ਅਨੁਸਾਰ ਬਦਲਦਾ ਹੈ। ਜੁਲਾਈ ਦੇ ਅੰਤ ’ਚ ਵੀ ਮੌਸਮ ਵਿਗਿਆਨ ਵਿਭਾਗ ਨੇ ਉੱਤਰ-ਪੱਛਮੀ ਤੇ ਮੱਧ ਭਾਰਤ ’ਚ ਆਮ ਤੋਂ ਵੱਧ ਮੀਂਹ ਦੀ ਸੰਭਾਵਨਾ ਜਤਾਈ ਸੀ। ਖੇਤੀ ’ਤੇ ਮੌਸਮ ਦੇ ਅਸਰ ਨੂੰ ਸਮਝਦੇ ਹੋਏ ਖੁਰਾਕ ਸੁਰੱਖਿਆ ਦਾ ਸਵਾਲ ਵੀ ਸਾਹਮਣੇ ਰੱਖਣਾ ਪਵੇਗਾ। ਸਾਲ 2025 ਦੇ ਵਿਸ਼ਵ ਭੁੱਖਮਰੀ ਸੂਚਕ ਅੰਕ ’ਚ ਭਾਰਤ 123 ਦੇਸ਼ਾਂ ’ਚ 102ਵੇਂ ਸਥਾਨ ’ਤੇ ਰਿਹਾ ਅਤੇ ਉਸ ਦਾ ਅੰਕ 25.8 ਸੀ, ਜਿਸ ਨੂੰ ਗੰਭੀਰ ਸ਼੍ਰੇਣੀ ’ਚ ਰੱਖਿਆ ਗਿਆ। Indian Agriculture

ਇਹ ਵੀ ਪੜ੍ਹੋ : Hockey World Cup 2026: ਹਾਕੀ ਵਿਸ਼ਵ ਕੱਪ, ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾਇਆ

ਇਹ ਅੰਕੜਾ ਦੱਸਦਾ ਹੈ ਕਿ ਖੁਰਾਕ ਉਪਲੱਬਧਤਾ ਵਧਣ ਦੇ ਬਾਵਜ਼ੂਦ ਪੋਸ਼ਣ ਅਤੇ ਭੋਜਨ ਤੱਕ ਬਰਾਬਰ ਪਹੁੰਚ ਦੀ ਵੰਗਾਰ ਬਣੀ ਹੋਈ ਹੈ। ਅਜਿਹੇ ’ਚ ਦਾਲਾਂ ਵਰਗੀਆਂ ਪੋਸ਼ਕ ਫਸਲਾਂ ਦੇ ਉਤਪਾਦਨ ’ਚ ਵੱਡੀ ਗਿਰਾਵਟ ਗਰੀਬ ਪਰਿਵਾਰਾਂ ’ਤੇ ਵੱਧ ਅਸਰ ਪਾ ਸਕਦੀ ਹੈ। ਦਾਲਾਂ ਪ੍ਰੋਟੀਨ ਦਾ ਮਹੱਤਵਪੂਰਨ ਸਰੋਤ ਹਨ ਅਤੇ ਭਾਰਤ ਲੰਮੇੇ ਸਮੇਂ ਤੋਂ ਆਪਣੀ ਲੋੜ ਦਾ ਇੱਕ ਹਿੱਸਾ ਦਰਾਮਦ ਰਾਹੀਂ ਪੂਰਾ ਕਰਦਾ ਰਿਹਾ ਹੈ। ਉਤਪਾਦਨ ਘਟਣ ’ਤੇ ਦਰਾਮਦ ਨਿਰਭਰਤਾ ਅਤੇ ਕੀਮਤਾਂ ਦਾ ਦਬਾਅ ਵਧ ਸਕਦਾ ਹੈ। ਖਾਦਾਂ ਦੀ ਉਪਲੱਬਧਤਾ ਵੀ ਖੇਤੀ ਵਿਵਸਥਾ ਦਾ ਮਹੱਤਵਪੂਰਨ ਪੱਖ ਹੈ। ਪੱਛਮੀ ਏਸ਼ੀਆ ’ਚ ਪੈਦਾ ਹੋਏ ਭੂ-ਰਾਜਨੀਤਿਕ ਤਣਾਅ ਨਾਲ ਗਲੋਬਲ ਸਪਲਾਈ ਚੇਨ, ਆਵਾਜਾਈ, ਬੀਮਾ ਅਤੇ ਕੁਝ ਕੱਚੇ ਮਾਲ ਦੀ ਲਾਗਤ ਪ੍ਰਭਾਵਿਤ ਹੋਈ ਹੈ।

ਭਾਰਤ ਸਰਕਾਰ ਨੇ ਖਾਦ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਸਰੋਤਾਂ ’ਚ ਵਿਭਿੰਨਤਾ ਵਧਾਉਣ, ਬਦਲਵੇਂ ਸਪਲਾਇਰਾਂ ਤੋਂ ਖਰੀਦ ਅਤੇ ਭੰਡਾਰਨ ’ਤੇ ਜ਼ੋਰ ਦਿੱਤਾ ਹੈ। ਜੁਲਾਈ 2026 ’ਚ ਸਰਕਾਰ ਨੇ ਦੱਸਿਆ ਕਿ ਸਾਉਣੀ ਮੌਸਮ ’ਚ 19 ਜੁਲਾਈ ਤੱਕ ਯੂਰੀਆ, ਡੀਏਪੀ, ਪੋਟਾਸ਼ ਅਤੇ ਮਿਸ਼ਰਤ ਖਾਦਾਂ ਦੀ ਉਪਲੱਬਧਤਾ ਉਨ੍ਹਾਂ ਦੀ ਲੋੜ ਤੋਂ ਵੱਧ ਸੀ।  ਕਿਸਾਨਾਂ ਲਈ ਖਾਦਾਂ ਦੀ ਕੀਮਤ ਨੂੰ ਕੰਟਰੋਲ ਰੱਖਣਾ ਵੀ ਮਹੱਤਵਪੂਰਨ ਹੈ। ਸਰਕਾਰ ਨੇ ਸਾਉਣੀ 2026 ਲਈ ਡੀਏਪੀ ਦੀ 50 ਕਿਲੋਗ੍ਰਾਮ ਬੋਰੀ ਦਾ ਜ਼ਿਆਦਾ ਤੋਂ ਜ਼ਿਆਦਾ ਖੁਦਰਾ ਮੁੱਲ 1,350 ਰੁਪਏ ਬਰਕਰਾਰ ਰੱਖਣ ਲਈ ਵਾਧੂ ਸਹਾਇਤਾ ਦਿੱਤੀ ਹੈ। ਉੱਥੇ ਯੂਰੀਆ ਦੀ ਕੀਮਤ ਨੂੰ ਕੰਟਰੋਲ ਰੱਖਣ ਲਈ ਵਿਆਪਕ ਸਬਸਿਡੀ ਵਿਵਸਥਾ ਲਾਗੂ ਹੈ। ਸਾਲ 2026-27 ਦੇ ਕੇਂਦਰੀ ਬਜਟ ’ਚ ਖਾਦ ਵਿਭਾਗ ਲਈ ਲਗਭਗ 1.71 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। Indian Agriculture

ਇਨ੍ਹਾਂ ਤਰੀਕਿਆਂ ਨਾਲ ਕਿਸਾਨਾਂ ਨੂੰ ਅੰਤਰਰਾਸ਼ਟਰੀ ਕੀਮਤਾਂ ਦੇ ਅਚਾਨਕ ਵਧਣ ਤੋਂ ਕੁਝ ਸੁਰੱਖਿਆ ਮਿਲਦੀ ਹੈ, ਪਰ ਲੰਮੇ ਸਮੇਂ ’ਚ ਸੰਤੁਲਿਤ ਖਾਦ ਵਰਤੋਂ ਅਤੇ ਮਿੱਟੀ ਦੀ ਸਿਹਤ ’ਤੇ ਵੀ ਓਨਾ ਹੀ ਧਿਆਨ ਦੇਣਾ ਹੋਵੇਗਾ। ਸਭ ਤੋਂ ਵੱਡੀ ਚੁਣੌਤੀ ਪਾਣੀ ਦੀ ਹੈ। ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਅੱਜ ਖੇਤੀ ਦੇ ਸਾਹਮਣੇ ਗੰਭੀਰ ਸੰਕਟ ਬਣ ਚੁੱਕੀ ਹੈ। ਜੇ ਖੇਤੀ ਦੀ ਸਫਲਤਾ ਵੱਧ ਪਾਣੀ ਖਰਚ ਕਰਨ ਵਾਲੀਆਂ ਫਸਲਾਂ ’ਤੇ ਨਿਰਭਰ ਰਹੇਗੀ, ਤਾਂ ਆਉਣ ਵਾਲੇ ਸਾਲਾਂ ਵਿੱਚ ਕਿਸਾਨ ਹੋਰ ਵੀ ਅਸੁਰੱਖਿਅਤ ਹੋਣਗੇ।ਇਸ ਲਈ ਸੂਖਮ ਸਿੰਚਾਈ, ਬਰਸਾਤੀ ਪਾਣੀ ਸੰਗ੍ਰਹਿ, ਖੇਤ ਤਾਲਾਬ, ਨਮੀ ਸੁਰੱਖਿਆ ਤੇ ਘੱਟ ਪਾਣੀ ਵਾਲੀਆਂ ਫਸਲਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੰਗ ਹੈ। ਕਿਸਾਨ ਨੂੰ ਇਹ ਸਮਝਾਉਣਾ ਵੀ ਜ਼ਰੂਰੀ ਹੈ ਕਿ ਪਾਣੀ ਸੁਰੱਖਿਆ ਕੋਈ ਵੱਖਰਾ ਅਭਿਆਨ ਨਹੀਂ, ਖੇਤੀ ਦੀ ਲਾਗਤ ਅਤੇ ਭਵਿੱਖ ਫਸਲ ਚੱਕਰ ਵਿੱਚ ਬਦਲਾਅ ਇਸ ਦਿਸ਼ਾ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਅਜਿਹੀਆਂ ਫਸਲਾਂ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ ਜਿਨ੍ਹਾਂ ਦੀ ਪਾਣੀ ਦੀ ਲੋੜ ਘੱਟ ਹੋਵੇ।

ਉਤਪਾਦਨ ਮਿਆਦ ਛੋਟੀ ਹੋਵੇ ਅਤੇ ਬਾਜ਼ਾਰ ’ਚ ਮੰਗ ਬਣੀ ਰਹੇ। ਖੇਤੀ ਖੋਜ ਸੰਸਥਾਵਾਂ ਨੂੰ ਕਿਸਾਨਾਂ ਦੀਆਂ ਅਸਲ ਲੋੜਾਂ ਅਨੁਸਾਰ ਬੀਜ, ਖੇਤੀ ਦੀ ਤਕਨੀਕ ਤੇ ਮੌਸਮ ਅਧਾਰਿਤ ਸਲਾਹ ਵਿਕਸਿਤ ਕਰਨੀ ਹੋਵੇਗੀ। ਖੋਜ ਦਾ ਲਾਭ ਫਿਰ ਹੀ ਸਾਰਥਿਕ ਹੋਵੇਗਾ, ਜਦੋਂ ਉਹ ਪ੍ਰਯੋਗਸ਼ਾਲਾ ਤੋਂ ਨਿੱਕਲ ਕੇ ਖੇਤ ਤੱਕ ਪਹੁੰਚੇ ਅਤੇ ਕਿਸਾਨ ਉਸ ਨੂੰ ਅਸਾਨੀ ਨਾਲ ਅਪਣਾ ਸਕੇ। ਭਾਰਤ ਨੇ ਖੇਤੀ ਉਤਪਾਦਨ ’ਚ ਜ਼ਿਕਰਯੋਗ ਤਰੱਕੀ ਕੀਤੀ ਹੈ, ਪਰ ਹੁਣ ਚੁਣੌਤੀ ਉਤਪਾਦਨ ਵਧਾਉਣ ਤੋਂ ਅੱਗੇ ਦੀ ਹੈ। ਸਾਨੂੰ ਅਜਿਹੀ ਖੇਤੀ ਵਿਵਸਥਾ ਬਣਾਉਣੀ ਹੋਵੇਗੀ ਜੋ ਘੱਟ ਪਾਣੀ, ਸੰਤੁਲਿਤ ਖਾਦ, ਬਿਹਤਰ ਬੀਜ ਅਤੇ ਬਦਲਦੇ ਮੌਸਮ ਵਿਚਕਾਰ ਵੀ ਕਿਸਾਨ ਦੀ ਆਮਦਨ ਨੂੰ ਸੁਰੱਖਿਅਤ ਰੱਖ ਸਕੇ। ਮਾਨਸੂਨ ਨੂੰ ਕੰਟਰੋਲ ਕਰਨਾ ਸਾਡੇ ਹੱਥ ਵਿੱਚ ਨਹੀਂ ਹੈ, ਪਰ ਮੀਂਹ ਦੀ ਹਰ ਬੂੰਦ ਬਚਾਉਣਾ, ਫਸਲ ਦੀ ਸਹੀ ਚੋਣ ਕਰਨਾ ਅਤੇ ਸਰੋਤਾਂ ਦੀ ਸੁਚੱਜੀ ਵਰਤੋਂ ਕਰਨਾ ਸਾਡੇ ਹੱਥ ’ਚ ਹੈ। ਖੇਤੀ ਦਾ ਭਵਿੱਖ ਇਸੇ ਸਮਝਦਾਰੀ ’ਤੇ ਨਿਰਭਰ ਕਰੇਗਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਧੁਰਜਤੀ ਮੁਖਰਜੀ

Agriculture News: ਖੇਤੀਬਾੜੀ ਸਬੰਧੀ ਜਪਾਨੀ ਤਕਨਾਲੋਜ਼ੀ 'ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ
ਨਵੀਂ ਦਿੱਲੀ (ਹਿੰ.ਸ.)। ਉੱਤਰ ਪ੍ਰਦੇਸ਼ ਅਤੇ ਜਾਪਾਨ ਵਿਚਕਾਰ ਨਿਵੇਸ਼, ਤਕਨਾਲੋਜੀ ਅਤੇ ਉਦਯੋਗਿਕ ਸਹਿਯੋਗ ਨੂੰ ਤੇਜ਼ ਕਰਨ ਲਈ ਆਯੋਜਿਤ ਯੂਪੀ-ਜਾਪਾਨ ਨਿਵੇਸ਼ ਸੰਮੇਲਨ 2026 ਵਿੱਚ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਖੇਤਰ ਵਿੱਚ ਜਾਪਾਨੀ ਤਕਨਾਲੋਜੀ ਅਤੇ ਮੁਹਾਰਤ ਦੇ ਲਾਭ ਭਾਰਤੀ ਕਿਸਾਨਾਂ ਤੱਕ ਪਹੁੰਚਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਉੱਤਰ ਪ੍ਰਦੇਸ਼ ਨੂੰ ਜਾਪਾਨੀ ਕੰਪਨੀਆਂ ਦੁਆਰਾ ਨਿਵੇਸ਼ ਲਈ ਮਜ਼ਬੂਤ ਮੰਜ਼ਿਲ ਵਜੋਂ ਵੀ ਦੱਸਿਆ।

ਉਨ੍ਹਾਂ ਕਿਹਾ ਕਿ ਭਾਰਤ-ਜਾਪਾਨ ਸਾਂਝੇਦਾਰੀ ਸਿਰਫ ਨਿਵੇਸ਼ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਕਿਸਾਨਾਂ, ਨੌਜਵਾਨਾਂ ਅਤੇ ਪੇਂਡੂ ਅਰਥਵਿਵਸਥਾ ਨੂੰ ਵੀ ਲਾਭ ਮਿਲਣਾ ਚਾਹੀਦਾ ਹੈ। ਭਾਰਤ ਕੋਲ ਵਿਸ਼ਾਲ ਬਾਜ਼ਾਰ, ਵੱਡੀ ਨੌਜਵਾਨ ਆਬਾਦੀ ਅਤੇ ਖੇਤੀਬਾੜੀ ਖੇਤਰ ਵਿੱਚ ਵਿਸ਼ਾਲ ਸੰਭਾਵਨਾਵਾਂ ਹਨ। ਇਸ ਲਈ, ਜਾਪਾਨ ਨਾਲ ਤਕਨੀਕੀ ਅਤੇ ਉਦਯੋਗਿਕ ਸਹਿਯੋਗ ਖੇਤੀਬਾੜੀ ਵਿੱਚ ਨਵੀਆਂ ਸੰਭਾਵਨਾਵਾਂ ਖੋਲ੍ਹ ਸਕਦਾ ਹੈ। ਉਨ੍ਹਾਂ ਨੇ ਜਾਪਾਨੀ ਉਦਯੋਗਾਂ ਅਤੇ ਸੰਸਥਾਵਾਂ ਨੂੰ ਅਜਿਹੀ ਤਕਨਾਲੋਜੀ ਅਤੇ ਮਸ਼ੀਨਰੀ ਵਿਕਸਤ ਕਰਨ ਦੀ ਅਪੀਲ ਕੀਤੀ ਜੋ ਉਪਯੋਗੀ ਹੋਵੇ ਅਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਵੀ ਆਸਾਨੀ ਨਾਲ ਪਹੁੰਚਯੋਗ ਹੋਵੇ।

Read Also : ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਜੁੜਿਆ ਵੱਡਾ ਅਪਡੇਟ, ਲੋਕ ਸਭਾ ਮੈਂਬਰ ਮੀਤ ਹੇਅਰ ਨੇ ਦਿੱਤੀ ਜਾਣਕਾਰੀ

ਜ਼ਿਕਰਯੋਗ ਹੈ ਕਿ ਯੂਪੀ-ਜਾਪਾਨ ਨਿਵੇਸ਼ ਮੀਟ 2026 18 ਤੋਂ 23 ਅਗਸਤ ਤੱਕ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿੱਚ 200 ਤੋਂ ਵੱਧ ਜਾਪਾਨੀ ਉਦਯੋਗਪਤੀ, ਸੀਈਓ, ਵਪਾਰਕ ਪ੍ਰਤੀਨਿਧੀ ਅਤੇ ਨੀਤੀ ਨਿਰਮਾਤਾ ਹਿੱਸਾ ਲੈ ਰਹੇ ਹਨ। ਯੂਪੀ-ਜਾਪਾਨ ਨਿਵੇਸ਼ ਮੀਟ 2026 ਜਾਪਾਨੀ ਕੰਪਨੀਆਂ ਲਈ ਉੱਨਤ ਤਕਨਾਲੋਜੀ, ਹਰੀ ਹਾਈਡ੍ਰੋਜਨ, ਨਵਿਆਉਣਯੋਗ ਊਰਜਾ, ਇਲੈਕਟ੍ਰਿਕ ਗਤੀਸ਼ੀਲਤਾ, ਸੈਮੀਕੰਡਕਟਰ, ਆਟੋਮੋਟਿਵ ਕੰਪੋਨੈਂਟ, ਡਿਜੀਟਲ ਬੁਨਿਆਦੀ ਢਾਂਚਾ, ਹੁਨਰ ਵਿਕਾਸ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਨਿਵੇਸ਼ ਦੇ ਮੌਕੇ ਪੇਸ਼ ਕਰ ਰਿਹਾ ਹੈ।

ਉੱਤਰ ਪ੍ਰਦੇਸ਼ ਦਾ ਮਹੱਤਵਪੂਰਨ ਭਾਈਵਾਲ ਜਪਾਨ :

ਕੇਂਦਰੀ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਆਪਣੇ ਵੱਡੇ ਖਪਤਕਾਰ ਬਾਜ਼ਾਰ, ਹੁਨਰਮੰਦ ਮਨੁੱਖੀ ਸਰੋਤ, ਸ਼ਾਨਦਾਰ ਸੰਪਰਕ, ਤੇਜ਼ੀ ਨਾਲ ਵਿਕਸਤ ਹੋ ਰਹੇ ਬੁਨਿਆਦੀ ਢਾਂਚੇ ਅਤੇ ਨਿਵੇਸ਼-ਅਨੁਕੂਲ ਨੀਤੀਆਂ ਦੇ ਕਾਰਨ ਵਿਸ਼ਵਵਿਆਪੀ ਨਿਵੇਸ਼ ਲਈ ਮਜ਼ਬੂਤ ਡੈਸਟੀਨੇਸ਼ਨ ਵਜੋਂ ਉਭਰਿਆ ਹੈ। ਜਪਾਨ ਉੱਤਰ ਪ੍ਰਦੇਸ਼ ਲਈ ਵਿਸ਼ੇਸ਼ ਅਤੇ ਮਹੱਤਵਪੂਰਨ ਭਾਈਵਾਲ ਹੈ, ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਹਾਲੀਆ ਜਪਾਨ ਫੇਰੀ ਨੇ ਦੋਵਾਂ ਧਿਰਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਉੱਤਰ ਪ੍ਰਦੇਸ਼ ਕੋਲ ਤਾਕਤ, ਪਰੰਪਰਾ, ਪ੍ਰਤਿਭਾ, ਬੁਨਿਆਦੀ ਢਾਂਚਾ, ਨਿਵੇਸ਼, ਨਵੀਨਤਾ ਅਤੇ ਵੱਡੀ ਬਾਜ਼ਾਰ ਸੰਭਾਵਨਾ ਹੈ। ਉਨ੍ਹਾਂ ਨੇ ਜਾਪਾਨੀ ਉਦਯੋਗ ਨੂੰ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਜਾਪਾਨ ਦੀ ਤਕਨੀਕੀ ਮੁਹਾਰਤ ਨੂੰ ਉੱਤਰ ਪ੍ਰਦੇਸ਼ ਦੀ ਪ੍ਰਤਿਭਾ ਅਤੇ ਬਾਜ਼ਾਰ ਸੰਭਾਵਨਾ ਨਾਲ ਜੋੜ ਕੇ, ਰੁਜ਼ਗਾਰ, ਨਵੀਨਤਾ ਅਤੇ ਟਿਕਾਊ ਵਿਕਾਸ ਲਈ ਅਸੀਮਿਤ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ।

ਕਿਸਾਨ ਉਤਪਾਦਕਤਾ ਵਧਾਉਣ ਦੀ ਲੋੜ :

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅੱਜ, ਅਜਿਹੀ ਤਕਨਾਲੋਜੀ ਦੀ ਲੋੜ ਹੈ ਜੋ ਕਿਸਾਨ ਉਤਪਾਦਕਤਾ ਨੂੰ ਵਧਾਉਂਦੀ ਹੈ, ਪਾਣੀ ਦੀ ਖਪਤ ਅਤੇ ਉਤਪਾਦਨ ਲਾਗਤਾਂ ਨੂੰ ਘਟਾਉਂਦੀ ਹੈ, ਅਤੇ ਕਿਸਾਨ ਦੀ ਆਮਦਨ ਵਧਾਉਂਦੀ ਹੈ। ਖੇਤੀਬਾੜੀ ਖੇਤਰ ਵਿੱਚ ਖੋਜ ਦਾ ਸਿੱਧਾ ਲਾਭ ਖੇਤੀ ਨੂੰ ਹੋਣਾ ਚਾਹੀਦਾ ਹੈ। ਖੋਜ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ; ਇਸਨੂੰ ਅਜਿਹੇ ਉਤਪਾਦਾਂ ਅਤੇ ਤਕਨਾਲੋਜੀਆਂ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਿਸਾਨ ਆਸਾਨੀ ਨਾਲ ਅਪਣਾ ਸਕਣ।

ਪੇਂਡੂ ਨੌਜਵਾਨਾਂ ਨੂੰ ਵਿਕਾਸ ਯਾਤਰਾ ਨਾਲ ਜੋੜਨ 'ਤੇ ਜ਼ੋਰ :

ਕੇਂਦਰੀ ਮੰਤਰੀ ਨੇ ਪੇਂਡੂ ਨੌਜਵਾਨਾਂ ਨੂੰ ਖੇਤੀਬਾੜੀ ਤਕਨਾਲੋਜੀ ਨਾਲ ਜੋੜਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਖੇਤੀਬਾੜੀ ਮਸ਼ੀਨਰੀ ਅਤੇ ਤਕਨਾਲੋਜੀ ਦੇ ਸੰਚਾਲਨ, ਰੱਖ-ਰਖਾਅ ਅਤੇ ਸੰਬੰਧਿਤ ਕਾਰੋਬਾਰਾਂ ਵਿੱਚ ਪੇਂਡੂ ਨੌਜਵਾਨਾਂ ਲਈ ਰੁਜ਼ਗਾਰ ਅਤੇ ਉੱਦਮਤਾ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਇਸ ਨਾਲ ਪੇਂਡੂ ਨੌਜਵਾਨ ਵਿਕਾਸ ਯਾਤਰਾ ਵਿੱਚ ਸਰਗਰਮ ਭਾਗੀਦਾਰ ਬਣ ਸਕਣਗੇ, ਨਾ ਕਿ ਸਿਰਫ਼ ਦਰਸ਼ਕ। ਉਨ੍ਹਾਂ ਨੇ ਜਾਪਾਨ ਨੂੰ ਭਾਰਤ ਨੂੰ ਖੇਤੀਬਾੜੀ ਤਕਨਾਲੋਜੀ ਲਈ ਇੱਕ ਵਿਸ਼ਵਵਿਆਪੀ ਕੇਂਦਰ ਬਣਾਉਣ ਵਿੱਚ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਨਿਰਮਾਣ ਵਿਚਕਾਰ ਬਿਹਤਰ ਤਾਲਮੇਲ ਕਿਸਾਨਾਂ ਲਈ ਉਪਯੋਗੀ ਤਕਨਾਲੋਜੀਆਂ ਦੇ ਵਿਕਾਸ ਵੱਲ ਲੈ ਜਾ ਸਕਦਾ ਹੈ।

ਭਾਰਤ-ਜਾਪਾਨ ਸਬੰਧ ਸਿਰਫ਼ ਨਿਵੇਸ਼ ਤੱਕ ਸੀਮਤ ਨਹੀਂ :

ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤ-ਜਾਪਾਨ ਸਬੰਧਾਂ ਨੂੰ ਦੋ ਦੇਸ਼ਾਂ ਦੇ ਨਾਲ-ਨਾਲ ਦੋ ਸੱਭਿਆਚਾਰਾਂ ਵਿਚਕਾਰ ਮਜ਼ਬੂਤ ਭਾਈਵਾਲੀ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਤਾਕਤ ਅਤੇ ਜਾਪਾਨ ਦੀ ਤਕਨੀਕੀ ਮੁਹਾਰਤ ਅਤੇ ਉਦਯੋਗਿਕ ਸਮਰੱਥਾਵਾਂ ਮਿਲ ਕੇ ਵਿਕਾਸ ਲਈ ਨਵਾਂ ਰਸਤਾ ਤਿਆਰ ਕਰ ਸਕਦੀਆਂ ਹਨ। ਜਾਪਾਨ ਨਾਲ ਭਾਰਤ ਦੀ ਭਾਈਵਾਲੀ ਨੂੰ ਸਿਰਫ਼ ਨਿਵੇਸ਼ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਤਕਨਾਲੋਜੀ, ਨਵੀਨਤਾ, ਹੁਨਰ ਵਿਕਾਸ, ਨਿਰਮਾਣ ਅਤੇ ਰੁਜ਼ਗਾਰ ਦੇ ਖੇਤਰਾਂ ਵਿੱਚ ਲੰਬੇ ਸਮੇਂ ਦਾ ਸਹਿਯੋਗ ਇਸਦਾ ਮਹੱਤਵਪੂਰਨ ਹਿੱਸਾ ਹੋਣਾ ਚਾਹੀਦਾ ਹੈ।

Farmer Success Story: ਕੇਂਦਰ ਸਰਕਾਰ ਦੀ ਯੋਜਨਾ ਨਾਲ ਬਦਲੀ ਕਿਸਾਨ ਦੀ ਕਿਸਮਤ, ਮੌਸਮੀ ਦੀ ਖੇਤੀ ਨਾਲ ਹੋ ਰਹੀ ਚੰਗੀ ਆਮਦਨ
ਜਾਲਨਾ। ਕੇਂਦਰ ਸਰਕਾਰ ਦੀ ਇੱਕ ਯੋਜਨਾ ਦਾ ਲਾਭ ਉਠਾਉਂਦੇ ਹੋਏ, ਜਾਲਨਾ ਜ਼ਿਲ੍ਹੇ ਦੇ ਅੰਤਰਵਾਲਾ ਪਿੰਡ ਦੇ ਕਿਸਾਨ ਸੰਤਾਜੀ ਭੋਇਟ ਨੇ ਮੌਸਮੀ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਸਹਾਇਤਾ ਨਾਲ ਵਿਕਸਤ ਕੀਤਾ ਗਿਆ। ਉਸਦਾ ਬਾਗ਼ ਹੁਣ ਪੈਦਾ ਕਰ ਰਿਹਾ ਹੈ ਤੇ ਚੰਗੀ ਆਮਦਨ ਪੈਦਾ ਕਰ ਰਿਹਾ ਹੈ। ਹਾਲਾਂਕਿ ਇਸ ਸਾਲ ਬਹੁਤ ਜ਼ਿਆਦਾ ਬਾਰਿਸ਼ ਤੇ ਅਣਜਾਣ ਕੀੜਿਆਂ ਦੇ ਹਮਲੇ ਨੇ ਇਲਾਕੇ ਦੇ ਬਾਗਾਂ ਨੂੰ ਨੁਕਸਾਨ ਪਹੁੰਚਾਇਆ, ਫਿਰ ਵੀ ਸੰਤਾਜੀ ਭੋਇਟ ਬਾਰਿਸ਼ ਤੋਂ ਪਹਿਲਾਂ ਮੌਸਮੀ ਦੀ ਵਾਢੀ ਕਰਨ ’ਚ ਕਾਮਯਾਬ ਰਿਹਾ ਤੇ ਆਪਣੀ ਉਪਜ ਦੀ ਚੰਗੀ ਕੀਮਤ ਹਾਸਲ ਕੀਤੀ। ਕਿਸਾਨ ਦਾ ਕਹਿਣਾ ਹੈ ਕਿ ਸਰਕਾਰੀ ਯੋਜਨਾ ਦੀ ਮਦਦ ਤੋਂ ਬਿਨਾਂ, ਉਸ ਲਈ ਇੰਨਾ ਵੱਡਾ ਬਾਗ਼ ਉਗਾਉਣਾ ਆਸਾਨ ਨਹੀਂ ਸੀ। Farmer Success Story

ਜਦੋਂ ਸੰਤਾਜੀ ਭੋਇਟ ਨੂੰ ਇਸ ਯੋਜਨਾ ਬਾਰੇ ਪਤਾ ਲੱਗਾ, ਤਾਂ ਉਸਨੇ ਜਾਲਨਾ ਦੇ ਬਲਾਕ ਵਿਕਾਸ ਅਧਿਕਾਰੀ (ਘਾਟ ਵਿਕਾਸ ਅਧਿਕਾਰੀ) ਨੂੰ ਨਿਰਧਾਰਤ ਫਾਰਮੈਟ ’ਚ ਮੌਸਮੀ ਦੀ ਖੇਤੀ ਲਈ ਅਰਜ਼ੀ ਦਿੱਤੀ। ਅਰਜ਼ੀ ਦੇ ਨਾਲ, ਉਸਨੇ ਸਕੀਮ ਦੇ ਤਹਿਤ ਕੰਮ ਦੀ ਬੇਨਤੀ ਕਰਨ ਵਾਲਾ ਇੱਕ ਪੱਤਰ, ਗ੍ਰਾਮ ਪੰਚਾਇਤ ਦੇ ਗ੍ਰਾਮ ਸਭਾ ਦੇ ਮਤੇ ਦੀ ਇੱਕ ਕਾਪੀ, ਆਪਣਾ ਆਧਾਰ ਕਾਰਡ, ਬੈਂਕ ਪਾਸਬੁੱਕ ਤੇ ਹੋਰ ਜ਼ਰੂਰੀ ਦਸਤਾਵੇਜ਼ ਗ੍ਰਾਮ ਸੇਵਕ ਨੂੰ ਸੌਂਪੇ। ਨਿਰਧਾਰਤ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ, ਉਸਨੇ ਯੋਜਨਾ ਦੇ ਲਾਭ ਹਾਸਲ ਕੀਤੇ ਤੇ ਆਪਣੇ ਖੇਤ ’ਚ ਮੌਸਮੀ ਦਾ ਬਾਗ਼ ਲਾਉਣਾ ਸ਼ੁਰੂ ਕਰ ਦਿੱਤਾ। ਇਸ ਯੋਜਨਾ ਰਾਹੀਂ, ਸੰਤਾਜੀ ਭੋਇਟੇ ਨੇ ਆਪਣੇ ਫਾਰਮ ’ਤੇ 600 ਮੌਸਮੀ ਦੇ ਦਰੱਖਤ ਲਗਾਏ। ਇਸ ਬਾਗ਼ ਵਿੱਚ ਟੋਏ ਪੁੱਟਣ ਤੋਂ ਲੈ ਕੇ ਲਾਉਣਾ, ਖਾਦ ਪਾਉਣਾ ਤੇ ਨਦੀਨ ਕੱਢਣ ਤੱਕ ਕਈ ਕੰਮ ਸ਼ਾਮਲ ਸਨ। ਉਸਨੂੰ 600 ਪੌਦਿਆਂ ਲਈ ਪ੍ਰਤੀ ਪੌਦਾ 40 ਰੁਪਏ ਦੀ ਦਰ ਨਾਲ ਸਕੀਮ ਤਹਿਤ ਸਬਸਿਡੀ ਵੀ ਮਿਲੀ।

ਇਹ ਵੀ ਪੜ੍ਹੋ : Iron Deficiency: ਸਰੀਰ ’ਚ ਆਇਰਨ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਵੱਧ ਸਕਦੈ ਅਨੀਮੀਆ ਦਾ ਖਤਰਾ

ਇਸ ਨਾਲ ਬਾਗ਼ ਸਥਾਪਤ ਕਰਨ ਦੀ ਲਾਗਤ ਘੱਟ ਗਈ ਤੇ ਉਸਨੂੰ ਆਪਣੀ ਜ਼ਮੀਨ ’ਤੇ ਲੰਬੇ ਸਮੇਂ ਦੀ ਆਮਦਨ ਦਾ ਇੱਕ ਵਾਧੂ ਸਰੋਤ ਵਿਕਸਤ ਕਰਨ ’ਚ ਮਦਦ ਮਿਲੀ। ਸੰਤਾਜੀ ਭੋਇਟੇ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ, ਬਾਗ਼ ਹਰ ਸਾਲ ਲਗਭਗ 3 ਟਨ ਮੌਸਮੀ ਦਾ ਉਤਪਾਦਨ ਕਰਦਾ ਹੈ, ਜਿਸ ਨਾਲ ਉਸਨੂੰ ਚੰਗੀ ਆਮਦਨ ਹੁੰਦੀ ਹੈ। ਇਸ ਸਾਲ, ਉਸਨੂੰ ਲਗਭਗ 5 ਤੋਂ 6 ਟਨ ਪੈਦਾ ਹੋਣ ਦੀ ਉਮੀਦ ਸੀ। ਹਾਲਾਂਕਿ, ਇੱਕ ਅਣਜਾਣ ਕੀਟ ਦੇ ਹਮਲੇ ਤੇ ਬਹੁਤ ਜ਼ਿਆਦਾ ਬਾਰਿਸ਼ ਨੇ ਬਾਗ਼ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਇਸ ਦੇ ਬਾਵਜੂਦ, ਉਸਨੂੰ ਬਾਰਿਸ਼ ਤੋਂ ਪਹਿਲਾਂ ਮੌਸਮੀ ਦੀ ਕਟਾਈ ਤੋਂ ਕਾਫ਼ੀ ਆਮਦਨ ਹੋਈ। ਸੰਤਾਜੀ ਭੋਇਟੇ ਕਹਿੰਦੇ ਹਨ ਕਿ ਮੌਸਮ ਅਤੇ ਕੀੜਿਆਂ ਕਾਰਨ ਹੋਏ ਨੁਕਸਾਨ ਦੇ ਬਾਵਜੂਦ, ਉਸਦੇ ਬਾਗ਼ ਤੋਂ ਆਮਦਨ ਉਸਦੇ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਰਹੀ ਹੈ। Farmer Success Story

ਉਸਨੇ ਕਿਸਾਨਾਂ ਦੇ ਹਿੱਤ ’ਚ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਸਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਨੇ ਉਸਨੂੰ ਆਪਣਾ ਬਾਗ਼ ਸਥਾਪਤ ਕਰਨ ’ਚ ਮਦਦ ਕੀਤੀ, ਤੇ ਹੁਣ ਉਸਨੂੰ ਇਸ ਤੋਂ ਨਿਯਮਤ ਆਮਦਨ ਹੋ ਰਹੀ ਹੈ। ਉਸਨੇ ਹੋਰ ਕਿਸਾਨਾਂ ਨੂੰ ਅਜਿਹੀਆਂ ਯੋਜਨਾਵਾਂ ਬਾਰੇ ਸਿੱਖਣ ਅਤੇ ਆਪਣੀ ਯੋਗਤਾ ਅਨੁਸਾਰ ਇਹਨਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਸਦੇ ਅਨੁਸਾਰ, ਸਰਕਾਰੀ ਸਹਾਇਤਾ, ਸਖ਼ਤ ਮਿਹਨਤ ਤੇ ਸਹੀ ਖੇਤੀ ਵਿਕਲਪਾਂ ਦੀ ਚੋਣ ਕਿਸਾਨਾਂ ਦੀ ਆਮਦਨ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਮੌਸਮੀ ਦੀ ਖੇਤੀ ਲਾਭਦਾਇਕ ਸਾਬਤ ਹੋਈ ਹੈ, ਤੇ ਹੋਰ ਕਿਸਾਨ ਵੀ ਉਪਲਬਧ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਕੇ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਮਜ਼ਬੂਤ ​​ਕਰ ਸਕਦੇ ਹਨ।

Monsoon Farming: ਮੀਂਹ ’ਚ ਲਾਓ ਫਲਦਾਰ ਬਾਗ, ਜੁਲਾਈ-ਅਗਸਤ ਸਹੀ ਸਮਾਂ
Monsoon Farming: ਮੀਂਹ ਦਾ ਮੌਸਮ ਕਿਸਾਨਾਂ ਲਈ ਨਵੀਂ ਬਾਗਬਾਨੀ ਸ਼ੁਰੂ ਕਰਨ ਦਾ ਸੁਨਹਿਰੀ ਮੌਕਾ ਲੈ ਕੇ ਆਉਂਦਾ ਹੈ। ਜੁਲਾਈ ਅਤੇ ਅਗਸਤ ’ਚ ਮਿੱਟੀ ’ਚ ਲੋੜੀਂਦੀ ਨਮੀ ਹੋਣ ਕਾਰਨ ਫਲਦਾਰ ਬੂਟਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਵਿਕਸਿਤ ਹੁੰਦੀਆਂ ਹਨ ਅਤੇ ਬੂਟਿਆਂ ਨੂੰ ਖੇਤ ’ਚ ਮਜ਼ਬੂਤ ਅਧਾਰ ਮਿਲਦਾ ਹੈ। ਬਾਗਬਾਨੀ ’ਚ ਸਫਲਤਾ ਲਈ ਬੂਟੇ ਲਾਉਣ ਦੀ ਵਿਧੀ ਅਤੇ ਜ਼ਮੀਨ ਦੀ ਤਿਆਰੀ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮਹੀਂਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਮਿੱਟੀ ਜੜ੍ਹਾਂ ਨੂੰ ਫੈਲਣ ’ਚ ਮਦਦ ਕਰਦੀ ਹੈ।

ਟੋਇਆਂ ਦੀ ਸਹੀ ਤਿਆਰੀ ਜ਼ਰੂਰੀ | Monsoon Farming

ਫਲਦਾਰ ਬੂਟੇ ਲਾਉਣ ਤੋਂ ਪਹਿਲਾਂ ਟੋਏ ਦਾ ਅਕਾਰ ਅਤੇ ਬੂਟਿਆਂ ਵਿਚਕਾਰ ਦੂਰੀ ਦਾ ਧਿਆਨ ਰੱਖਣਾ ਚਾਹੀਦਾ ਹੈ। ਆਮ ਦੇ ਬੂਟਿਆਂ ਲਈ ਲਗਭਗ 3ਗ3ਗ3 ਫੁੱਟ ਅਕਾਰ ਦੇ ਟੋਏ ਤਿਆਰ ਕਰਨੇ ਚਾਹੀਦੇ ਹਨ ਅਤੇ ਬੂਟਿਆਂ ਵਿਚਕਾਰ ਕਰੀਬ 10ਗ10 ਮੀਟਰ ਦੀ ਦੂਰੀ ਰੱਖਣਾ ਬਿਹਤਰ ਹੁੰਦਾ ਹੈ। ਅਮਰੂਦ ਅਤੇ ਨਿੰਬੂ ਲਈ 2ਗ2ਗ2 ਫੁੱਟ ਦੇ ਟੋਏ ਤੇ ਕਰੀਬ 5-5 ਮੀਟਰ ਦੀ ਦੂਰੀ ਉਚਿਤ ਰਹਿੰਦੀ ਹੈ। ਉਧਰ ਪਪੀਤੇ ਲਈ ਡੇਢ ਤੋਂ ਦੋ ਫੁੱਟ ਡੂੰਘਾ ਟੋਇਆ ਕਾਫ਼ੀ ਹੁੰਦਾ ਹੈ। ਟੋਇਆ ਪੁੱਟਣ ਤੋਂ ਬਾਅਦ ਉਸ ਨੂੰ ਕੁਝ ਦਿਨਾਂ ਤੱਕ ਖੁੱਲ੍ਹਾ ਛੱਡਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸੂਰਜ ਦੀ ਰੌਸ਼ਨੀ ਮਿੱਟੀ ’ਚ ਮੌਜ਼ੂਦ ਹਾਨੀਕਾਰਕ ਕੀੜਿਆਂ ਅਤੇ ਰੋਗਜਨਕ ਤੱਤਾਂ ਨੂੰ ਘਟਾਉਣ ’ਚ ਮੱਦਦ ਕਰਦੀ ਹੈ। ਬਾਅਦ ’ਚ ਕੱਢੀ ਗਈ ਮਿੱਟੀ ’ਚ 15 ਤੋਂ 20 ਕਿਲੋਗ੍ਰਾਮ ਸੜੀ ਹੋਈ ਗੋਹੇ ਦੀ ਖਾਦ, ਅੱਧਾ ਕਿਲੋਗ੍ਰਾਮ ਨਿੰਮ ਦੀ ਖਲੀ ਅਤੇ ਲਗਭਗ 50 ਗ੍ਰਾਮ ਸਿੰਗਲ ਸੁਪਰ ਫਾਸਫੇਟ ਮਿਲਾ ਕੇ ਟੋਏ-ਖੱਡੇ ਨੂੰ ਭਰਨਾ ਚਾਹੀਦਾ ਹੈ।

Read Also : Medical Education: ਡਾਕਟਰੀ ਸਿੱਖਿਆ ’ਚ ਸੁਧਾਰ ਦਾ ਸਮਾਂ, ਬਰਾਬਰ ਮੌਕੇ ਬਣਨ ਅਧਾਰ

ਹਰ ਬੂਟੇ ਲਈ ਵੱਖਰੀ ਦੇਖਭਾਲ | Monsoon Farming

ਅਮਰੂਦ ਦੇ ਬੂਟੇ ਜ਼ਿਆਦਾ ਪਾਣੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਇਸ ਲਈ ਇਨ੍ਹਾਂ ਨੂੰ ਥੋੜ੍ਹੀ ਉੱਚੀ ਜਗ੍ਹਾ ’ਤੇ ਲਾਉਣਾ ਬਿਹਤਰ ਰਹਿੰਦਾ ਹੈ। ਬੂਟਾ ਲਾਉਂਦੇ ਸਮੇਂ ਉਸ ਦੀ ਮਿੱਟੀ ਦੀ ਢੇਰੀ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ, ਤਾਂ ਜੋ ਜੜ੍ਹਾਂ ਨੂੰ ਨੁਕਸਾਨ ਨਾ ਪਹੁੰਚੇ। ਅੰਬ ਦੇ ਕਲਮੀ ਬੂਟੇ ਲਾਉਂਦੇ ਸਮੇਂ ਖਾਸ ਸਾਵਧਾਨੀ ਜ਼ਰੂਰੀ ਹੈ। ਕਲਮ ਵਾਲਾ ਹਿੱਸਾ ਮਿੱਟੀ ਦੀ ਸਤ੍ਹਾ ਤੋਂ ਘੱਟੋ-ਘੱਟ 6 ਤੋਂ 8 ਇੰਚ ਉੱਪਰ ਰਹਿਣਾ ਚਾਹੀਦਾ ਹੈ। ਜੇ ਇਹ ਹਿੱਸਾ ਮਿੱਟੀ ’ਚ ਦੱਬ ਜਾਂਦਾ ਹੈ ਤਾਂ ਉੱਲੀ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬੂਟੇ ਨੂੰ ਸਿੱਧਾ ਲਾ ਕੇ ਚਾਰੇ ਪਾਸੇ ਮਿੱਟੀ ਨੂੰ ਚੰਗੀ ਤਰ੍ਹਾਂ ਦਬਾਉਣਾ ਚਾਹੀਦਾ ਹੈ, ਤਾਂ ਜੋ ਜੜ੍ਹਾਂ ਦੇ ਆਲੇ-ਦੁਆਲੇ ਖਾਲੀ ਥਾਂ ਨਾ ਰਹੇ। ਪਪੀਤੇ ਦੇ ਬੂਟੇ ਤਣਾ ਗਲਣ ਰੋਗ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਉੱਚੀ ਥਾਂ ’ਤੇ ਲਾਉਣਾ ਚਾਹੀਦਾ ਹੈ, ਜਿੱਥੇ ਮੀਂਹ ਦਾ ਪਾਣੀ ਤਣੇ ਦੇ ਕੋਲ ਇਕੱਠਾ ਨਾ ਹੋਵੇ। ਨਿੰਬੂ ਦੇ ਬੂਟਿਆਂ ’ਚ ਜੜ੍ਹਾਂ ਨਾਲ ਜੁੜੇ ਰੋਗਾਂ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਮਿੱਟੀ ’ਚ ਨਿੰਮ ਦੀ ਖਲੀ ਦਾ ਪ੍ਰਯੋਗ ਫਾਇਦੇਮੰਦ ਮੰਨਿਆ ਜਾਂਦਾ ਹੈ। ਬੂਟਾ ਲਾਉਣ ਤੋਂ ਤੁਰੰਤ ਬਾਅਦ ਹਲਕੀ ਸਿੰਚਾਈ ਕਰਨਾ ਵੀ ਜ਼ਰੂਰੀ ਹੈ।

-ਡੈਸਕ

Agriculture News: ਸਰਵੇਖਣ ਟੀਮ ਵੱਲੋਂ ਨਰਮੇ ਦੇ ਖੇਤਾਂ ਦਾ ਦੌਰਾ
Agriculture News: ਬਠਿੰਡਾ (ਭੁਪਿੰਦਰ ਸਿੰਘ)। ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਮੁਕਤਸਰ ਸਾਹਿਬ ਦੀ ਅਗਵਾਈ ’ਚ ਕਪਾਹ ਦੀ ਫ਼ਸਲ ਦਾ ਸਰਵੇਖਣ ਕਰਨ ਲਈ ਟੀਮ ਨੇ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡ ਗਹਿਰੀ ਬੁੱਟਰ, ਸੰਗਤ ਕਲਾਂ ਤੇ ਪੱਕਾ ਕਲਾਂ ਦਾ ਦੌਰਾ ਕੀਤਾ। ਸਰਵੇਖਣ ਦੌਰਾਨ ਵੇਖਿਆ ਗਿਆ ਕਿ ਨਰਮੇ ਦੀ ਫਸਲ ਇਸ ਸਮੇਂ ਠੀਕ ਹੈ ਪਰ ਮੌਸਮ ਰਸ ਚੂਸਕ ਕੀੜਿਆਂ ਲਈ ਅਨੁਕੂਲ ਬਣਿਆ ਹੋਇਆ ਹੈ, ਸਰਵੇਖਣ ਟੀਮ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਚਿੱਟੀ ਮੱਖੀ ਜਾਂ ਤੇਲਾ ਆਰਥਿਕ ਕਗਾਰ ਤੋਂ ਵੱਧ ਜਾਂਦਾ ਹੈ, ਤਾਂ ਸਾਰਿਆਂ ਤੋਂ ਪਹਿਲਾਂ ਨਿੰਮ ਦੀ ਸਪਰੇਅ ਨੂੰ ਤਰਜੀਹ ਦਿੱਤੀ ਜਾਵੇ, ਉਸ ਤੋਂ ਬਾਅਦ ਪੀਏਯੂ ਦੀਆਂ ਸਿਫਾਰਸ਼ਾਂ ਮੁਤਾਬਿਕ ਫਲੋਨੀਕਾਮਿਡ 50 ਡਬਲਿਊ ਜੀ 80 ਗ੍ਰਾਮ/ਏਕੜ ਜਾਂ ਡਾਇਨੋਟੇਫੁਰਾਨ 20 ਐਸਜੀ 60 ਗ੍ਰਾਮ/ਏਕੜ ਦਾ ਛਿੜਕਾਅ ਕੀਤਾ ਜਾਵੇ। Agriculture News

Read Also : Student Protest: ਵਿਦਿਆਰਥੀ ਅੰਦੋਲਨ ਖੱਬੇ ਪੱਖੀ ਲਹਿਰ ਲਈ ਮੀਲ ਪੱਥਰ : ਹਰਦੇਵ ਅਰਸ਼ੀ

ਇਸੇ ਤਰ੍ਹਾਂ ਹੀ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਦੇ ਬਾਲਗਾਂ ਤੇ ਨਿੰਫ ਆਬਾਦੀ ਦੇ ਜ਼ਿਆਦਾ ਹਮਲੇ ਦੀ ਸਥਿਤੀ ’ਚ, 5-7 ਦਿਨਾਂ ਦੇ ਅੰਤਰਾਲ ਨਾਲ ਅਫਿਡੋਪਾਇਰੋਪਿਨ 400 ਮਿਲੀਲੀਟਨਰ ਪ੍ਰਤੀ ਏਕੜ ਜਾਂ ਪਾਇਰੀਫਲੂਕੀਨਾਜੋਨ 200 ਗ੍ਰਾਮ ਪ੍ਰਤੀ ਏਕੜ ਨੂੰ ਤਰਜੀਹ ਦਿੱਤੀ ਜਾਵੇ। ਉਸ ਤੋਂ ਬਾਅਦ ਪਾਈਰੀਪਰੋਕਸੀਫਿਨ 500 ਮਿਲੀਲੀਟਨਰ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਵੇ। ਜੇਕਰ ਭਾਰੀ ਬਾਰਸ਼ ਕਾਰਨ ਬੂਟੇ ਮੁਰਝਾਉਣ ਦੀ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਖੇਤਾਂ ’ਚ ਤੁਰੰਤ ਕੋਬਾਲਟ ਕਲੋਰਾਈਡ ਦੀ ਸਪਰੇ ਕੀਤੀ ਜਾਵੇ। ਕੋਬਾਲਟ ਕਲੋਰਾਈਡ ਸਬੰਧਤ ਬਲਾਕ ਖੇਤੀਬਾੜੀ ਤੋ ਹਾਸਲ ਕੀਤੀ ਜਾ ਸਕਦੀ ਹੈ। ਨਰਮੇ/ਕਪਾਹ ਦੀ ਫਸਲ ਇਸ ਵੇਲੇ ਫੁੱਲਾਂ ਤੇ ਹੈ। ਇਸ ਵੇਲੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਰੋਕਥਾਮ ਲਈ ਪੀਏਯੂ ਦੀਆਂ ਸਿਫਾਰਸ਼ਾਂ ਅਨੁਸਾਰ ਬਲੈਕਟ ਸਪਰੇ ਦੀ ਲੋੜ ਹੈ। ਮੈਗਨੀਸ਼ੀਅਮ ਦੀ ਘਾਟ ਲਈ ਮੈਗਨੀਸ਼ੀਅਮ ਸਲਫੇਟ 1 ਕਿਲੋਗ੍ਰਾਮ ਪ੍ਰਤੀ 100 ਲੀਟਰ ਪਾਣੀ ’ਚ ਘੋਲ ਕੇ ਸਪਰੇ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸਾਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਨੇੜਲੇ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾਵੇ।

Agriculture News: ਕਿਸਾਨ ਤੇਲ ਬੀਜ ਵਾਲੀਆਂ ਫਸਲਾਂ ਬੀਜਣ ਨੂੰ ਦੇਣ ਤਰਜ਼ੀਹ
Agriculture News: ਬਠਿੰਡਾ (ਭੁਪਿੰਦਰ ਸਿੰਘ)। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਪ੍ਰੀਤਪਾਲ ਕੌਰ ਵੱਲੋਂ ਪਿੰਡ ਡਿੱਖ ਬਲਾਕ ਰਾਮਪੁਰਾ ਦੇ ਕਿਸਾਨਾਂ ਨਾਲ ਰਾਬਤਾ ਕਰਨ ਦੇ ਨਾਲ-ਨਾਲ ਐਨਐਮਈਓਐਸ-ਓ.ਐਸ. ਸਕੀਮ ਸਾਲ 2026-27 ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਡੈਮੋਸਟਰੇਸ਼ਨ ’ਤੇ ਦਿੱਤੇ ਗਏ ਮੂੰਗਫਲੀ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨਾਲ ਖੇਤੀਬਾੜੀ ਸਬੰਧੀ ਗੱਲਬਾਤ ਕੀਤੀ ਗਈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਵੱਲੋਂ ਦਿੱਤਾ ਗਿਆ ਮੂੰਗਫਲੀ ਦਾ ਬੀਜ ਜੀ-40 ਦੀ ਬਿਜਾਈ ਉਨ੍ਹਾਂ ਵੱਲੋਂ ਕੀਤੀ ਗਈ ਹੈ ਅਤੇ ਮਹਿਕਮੇ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਫਸਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 4 ਏਕੜ ਵਿੱਚ ਮੂੰਗਫਲੀ ਦੀ ਬਿਜਾਈ ਕੀਤੀ ਹੈ, ਜਿਸ ਨੂੰ ਦੇਖਦਿਆਂ ਹੋਰ ਕਿਸਾਨ ਵੀ ਉਤਸ਼ਾਹਿਤ ਹੋਏ ਹਨ ਅਤੇ ਅਗਲੇ ਸੀਜ਼ਨ ਦੌਰਾਨ ਉਹ ਵੀ ਇਸ ਫਸਲ ਨੂੰ ਆਪਣੇ ਖੇਤਾਂ ਵਿੱਚ ਲਾਉਣਗੇ। ਇਸ ਉਪਰੰਤ ਖੇਤੀਬਾੜੀ ਵਿਭਾਗ ਦੀ ਟੀਮ ਨੇ ਕਿਸਾਨ ਭੋਲਾ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ। ਕਿਸਾਨ ਨੇ ਇਹ ਫ਼ਸਲ ਬੈੱਡਾਂ ’ਤੇ ਲਗਾਈ ਹੋਈ ਸੀ ਤੇ ਫਸਲ ਬਹੁਤ ਵਧੀਆ ਤਰੀਕੇ ਨਾਲ ਅਤੇ ਇਕਸਾਰ ਖੜ੍ਹੀ ਹੋਈ ਸੀ। ਕਿਸਾਨ ਦੇ ਦੱਸੇ ਮੁਤਾਬਕ ਮਹਿਕਮੇ ਦੀਆਂ ਸਿਫਾਰਸ਼ਾਂ ਅਨੁਸਾਰ ਫਸਲ ਦੀ ਵਾਹੀ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਫ਼ਸਲ ਬਹੁਤ ਵਧੀਆ ਝਾੜ ਦੇਵੇਗੀ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਇਕੱਠੇ ਹੋਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪੁਰਾਣੇ ਫ਼ਸਲੀ ਚੱਕਰ ਵਿੱਚੋਂ ਨਿਕਲਕੇ ਦੂਜੀਆਂ ਫ਼ਸਲਾਂ ਲਗਾਉਣ ਲਈ ਪ੍ਰੇਰਿਤ ਹੋਣਾ ਸਮੇਂ ਦੀ ਲੋੜ ਹੈ, ਤਾਂ ਜੋ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ।

Read Also : India Weather Update: ਦੇਸ਼ ਦੇ ਪੱਛਮੀ ਹਿੱਸਿਆਂ ’ਚ ਅਗਲੇ 6 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ

ਜ਼ਿਆਦਾ ਤੋਂ ਜ਼ਿਆਦਾ ਤੇਲ ਬੀਜ ਵਾਲੀਆਂ ਫਸਲਾਂ ਵੱਲ ਕਿਸਾਨ ਪ੍ਰੇਰਿਤ ਹੋਵੇ। ਇਸ ਤਰ੍ਹਾਂ ਨਾਲ ਜਿੱਥੇ ਮਿੱਟੀ ਦੀ ਸਿਹਤ ’ਚ ਵੀ ਸੁਧਾਰ ਆਉਂਦਾ ਹੈ ਉੱਥੇ ਹੀ ਵਾਤਾਵਰਨ ਵੀ ਸੁਰੱਖਿਅਤ ਰਹਿੰਦਾ ਹੈ। ਇਸ ਮੌਕੇ ਦੌਰਾਨ ਬਲਾਕ ਖੇਤੀਬਾੜੀ ਅਫਸਰ ਡਾ. ਭਾਰਤ ਭੂਸ਼ਣ ਨੇ ਉਚ ਅਧਿਕਾਰੀਆਂ ਨੂੰ ਯਕੀਨ ਦਵਾਇਆ ਕਿ ਇਸੇ ਤਰ੍ਹਾਂ ਹੀ ਕਿਸਾਨੀ ਹਿੱਤ, ਸਮਾਜਿਕ ਹਿੱਤ ਅਤੇ ਵਾਤਾਵਰਨ ਹਿੱਤ ਵਿੱਚ ਬਲਾਕ ਖੇਤੀਬਾੜੀ ਦਫਤਰ ਹਮੇਸ਼ਾਂ ਮੋਹਰੀ ਹੋਕੇ ਭੱਬਾਂ ਭਾਰ ਕੰਮ ਕਰੇਗਾ। ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫਸਰ ਬਠਿੰਡਾ ਡਾ. ਪ੍ਰਭਜੋਤ ਕੌਰ, ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਬਠਿੰਡਾ, ਡਾ . ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸੈਫ ਏ.ਟੀ.ਐਮ, ਇੱਕਤਰ ਸਿੰਘ, ਏ.ਟੀ.ਐਮ, ਦਵਿੰਦਰ ਸਿੰਘ ਐਲ.ਏ, ਅੰਮ੍ਰਿਤਪਾਲ ਸਿੰਘ ਬੇਲਦਾਰ ਅਤੇ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਰਹੇ। Agriculture News

Agriculture News: ਜੂਟ ਕਿਸਾਨਾਂ, ਖੇਤੀਬਾੜੀ ਵਿਗਿਆਨੀਆਂ ਤੇ ਲਖਪਤੀ ਦੀਦੀਆਂ ਨਾਲ ਸਿੱਧਾ ਸੰਵਾਦ ਕਰਨਗੇ ਸ਼ਿਵਰਾਜ
ਨਵੀਂ ਦਿੱਲੀ (ਹਿੰ.ਸ.)। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ 13-14 ਜੁਲਾਈ ਨੂੰ ਪੱਛਮੀ ਬੰਗਾਲ ਦੇ ਦੌਰੇ 'ਤੇ ਹੋਣਗੇ। ਇਸ ਦੌਰਾਨ, ਸ਼ਿਵਰਾਜ ਸਿੰਘ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨਾਲ ਖੇਤੀਬਾੜੀ ਅਤੇ ਪੇਂਡੂ ਵਿਕਾਸ 'ਤੇ ਇੱਕ ਮਹੱਤਵਪੂਰਨ ਮੀਟਿੰਗ ਕਰਨਗੇ ਅਤੇ ਜੂਟ ਸੈਕਟਰ ਦੇ ਕਿਸਾਨਾਂ ਅਤੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨਾਲ ਸਿੱਧੇ ਤੌਰ 'ਤੇ ਸੰਵਾਦ ਕਰਨਗੇ।

ਸ਼ਿਵਰਾਜ ਸਿੰਘ 13 ਜੁਲਾਈ ਦੀ ਸ਼ਾਮ ਨੂੰ ਦਿੱਲੀ ਤੋਂ ਕੋਲਕਾਤਾ ਪਹੁੰਚਣਗੇ ਅਤੇ ਸਿੱਧੇ ਮੁੱਖ ਮੰਤਰੀ ਦੇ ਨਿਵਾਸ ਸਥਾਨ 'ਤੇ ਜਾਣਗੇ। ਰਾਤ ਦੇ ਖਾਣੇ ਤੋਂ ਬਾਅਦ ਹੋਣ ਵਾਲੀ ਇਸ ਮੀਟਿੰਗ ਵਿੱਚ, ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਖੇਤੀਬਾੜੀ, ਕਿਸਾਨ ਯੋਜਨਾਵਾਂ, ਪੇਂਡੂ ਸੜਕਾਂ, ਰਿਹਾਇਸ਼ ਅਤੇ ਰੁਜ਼ਗਾਰ ਵਰਗੇ ਮੁੱਦਿਆਂ 'ਤੇ ਇਕੱਠੇ ਬੈਠਣਗੇ।

Read Also : ਅੰਮ੍ਰਿਤਸਰ ਦੇ ਬਾਬਾ ਬਕਾਲਾ ਨੇੜੇ ਦਰਿਆ 'ਚ ਰੁੜ੍ਹੇ ਦੋ ਸਕੇ ਭਰਾ, ਸਰਚ ਆਪ੍ਰੇਸ਼ਨ ਜਾਰੀ

ਦੂਜੇ ਦਿਨ, 14 ਜੁਲਾਈ ਨੂੰ, ਕੋਲਕਾਤਾ ਦੇ ਨਵੇਂ ਸਕੱਤਰੇਤ ਭਵਨ ਵਿਖੇ ਉੱਚ-ਪੱਧਰੀ ਮੀਟਿੰਗ ਹੋਵੇਗੀ। ਸ਼ਿਵਰਾਜ ਨਾਲ ਮੁੱਖ ਮੰਤਰੀ, ਮੁੱਖ ਸਕੱਤਰ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਪੇਂਡੂ ਵਿਕਾਸ ਮੰਤਰਾਲੇ ਅਤੇ ਆਈਸੀਏਆਰ ਦੀਆਂ ਟੀਮਾਂ ਪੀਐਮ-ਕਿਸਾਨ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਕ੍ਰਿਸ਼ੀ ਧਨ ਧਨ ਯੋਜਨਾ, ਐਮਐਸਪੀ, ਵਿਕਾਸਿਤ ਭਾਰਤ-ਜੀ ਰਾਮ ਜੀ, ਪੇਂਡੂ ਸੜਕਾਂ ਅਤੇ ਰਿਹਾਇਸ਼, ਅਤੇ ਪੰਚਾਇਤਾਂ ਲਈ ਫੰਡਾਂ ਲਈ ਭਵਿੱਖ ਦੇ ਰੋਡਮੈਪ ਬਾਰੇ ਵਿਸਥਾਰ ਵਿੱਚ ਚਰਚਾ ਕਰਨਗੀਆਂ।

ਦੁਪਹਿਰ ਬਾਅਦ, ਸ਼ਿਵਰਾਜ ਸਿੰਘ ਚੌਹਾਨ ਬੈਰਕਪੁਰ ਸਥਿਤ ਆਈਸੀਏਆਰ-ਸੀਆਰਆਈਜੇਏਐਫ ਪਹੁੰਚਣਗੇ। ਜੂਟ ਸੈਕਟਰ ਦੇ ਕਿਸਾਨ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਉੱਥੇ ਇਕੱਠੀਆਂ ਹੋਣਗੀਆਂ। ਖੇਤੀਬਾੜੀ ਮੰਤਰੀ ਚੌਹਾਨ ਸੰਸਥਾ ਦੇ ਵਿਗਿਆਨੀਆਂ ਨਾਲ ਜੂਟ ਦੀਆਂ ਸੁਧਰੀਆਂ ਕਿਸਮਾਂ, ਆਧੁਨਿਕ ਰੀਟਿੰਗ, ਪਾਣੀ ਦੀ ਸੰਭਾਲ, ਅਤੇ ਸਰਲ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਤਕਨੀਕਾਂ ਬਾਰੇ ਚਰਚਾ ਕਰਨਗੇ। ਮਹਿਲਾ ਸਮੂਹਾਂ ਨੂੰ ਇਹ ਵੀ ਸਿਖਾਇਆ ਜਾਵੇਗਾ ਕਿ ਜੂਟ-ਅਧਾਰਤ ਉਤਪਾਦਾਂ ਅਤੇ ਮੁੱਲ ਵਾਧੇ ਰਾਹੀਂ ਛੋਟੇ ਉੱਦਮ ਕਿਵੇਂ ਸਥਾਪਿਤ ਕਰਨੇ ਹਨ, ਜਿਸ ਨਾਲ ਪਿੰਡਾਂ ਵਿੱਚ ਆਮਦਨ ਅਤੇ ਰੁਜ਼ਗਾਰ ਦੋਵਾਂ ਵਿੱਚ ਵਾਧਾ ਹੋਵੇਗਾ।

ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਬਦਲਣੀ ਹੋਵੇਗੀ ਨੀਤੀ
ਮਾਨਸੂਨ ਦੇ ਪਹਿਲੇ ਮੀਂਹ ਨਾਲ ਹੀ ਦੇਸ਼ ਭਰ ’ਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਜੰਗਲਾਤ ਵਿਭਾਗ, ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਤੇ ਕਈ ਸਮਾਜਿਕ ਸੰਸਥਾਵਾਂ ਬੜੇ ਉਤਸ਼ਾਹ ਨਾਲ ਲੱਖਾਂ ਬੂਟੇ ਲਾਉਣ ਦਾ ਐਲਾਨ ਕਰਦੀਆਂ ਹਨ। ਪਰ ਵਰਖ਼ਾ ਰੁੱਤ ਖ਼ਤਮ ਹੁੰਦੇ ਹੀ ਇਹ ਉਤਸ਼ਾਹ ਵੀ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।

ਅਗਲੇ ਸਾਲ ਫਿਰ ਉਹੀ ਮੁਹਿੰਮ, ਉਹੀ ਐਲਾਨ ਤੇ ਉਹੀ ਦਾਅਵੇ ਦੁਹਰਾਏ ਜਾਂਦੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਨ੍ਹਾਂ ਬੂਟਿਆਂ ਨੂੰ ਲਾਇਆ ਗਿਆ ਸੀ, ਉਨ੍ਹਾਂ ’ਚੋਂ ਕਿੰਨੇ ਅਸਲ ’ਚ ਦਰੱਖਤ ਬਣ ਸਕੇ। ਦੇਸ਼ ’ਚ ਹਰ ਸਾਲ ਕਰੋੜਾਂ ਬੂਟੇ ਲਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਫਿਰ ਵੀ ਕੁਦਰਤੀ ਹਰਿਆਲੀ ਲਗਾਤਾਰ ਘਟਦੀ ਜਾ ਰਹੀ ਹੈ।

Read Also : ਮੀਂਹ ਨਾਲ ਗਰਮੀ ਤੋਂ ਰਾਹਤ, ਅੱਜ ਤੇ ਅਗਲੇ ਦਿਨਾਂ ਵਿੱਚ ਕਿਵੇਂ ਰਹੇਗਾ ਮੌਸਮ

ਇਸ ਦਾ ਕਾਰਨ ਸਪੱਸ਼ਟ ਹੈ। ਬੂਟੇ ਲਾਉਣਾ ਟੀਚਾ ਪੂਰਾ ਕਰਨ ਦਾ ਸਾਧਨ ਮੰਨ ਲਿਆ ਗਿਆ ਹੈ, ਜਦਕਿ ਬੂਟਿਆਂ ਦੀ ਦੇਖਭਾਲ, ਸਿੰਚਾਈ, ਸੁਰੱਖਿਆ ਤੇ ਜਿਉਂਦੇ ਰਹਿਣ ਦੇ ਪ੍ਰਬੰਧ ’ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ। ਸੜਕ ਦੇ ਕਿਨਾਰੇ ਜਾਂ ਖਾਲੀ ਜ਼ਮੀਨ ’ਚ ਬੂਟੇ ਲਾ ਦੇਣਾ ਸੌਖਾ ਹੈ, ਪਰ ਉਸ ਨੂੰ ਸਾਲਾਂ ਤੱਕ ਸੁਰੱਖਿਅਤ ਰੱਖਣਾ ਬਹੁਤ ਔਖਾ ਤੇ ਲੋੜੀਂਦਾ ਕੰਮ ਹੈ।

ਦਿੱਲੀ ਦੀ ਉਦਾਹਰਨ ਇਸ ਸਥਿਤੀ ਨੂੰ ਸਪੱਸ਼ਟ ਕਰਦੀ ਹੈ। ਉਪਲੱਬਧ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ’ਚ ਉੱਥੇ ਕਰੋੜਾਂ ਬੂਟੇ ਲਾਏ ਗਏ, ਪਰ ਉਨ੍ਹਾਂ ’ਚੋਂ ਵੱਡੀ ਗਿਣਤੀ ਜਿਉਂਦੇ ਨਹੀਂ ਰਹਿ ਸਕੇ। ਜੇਕਰ ਦੇਸ਼ ਦੀ ਰਾਜਧਾਨੀ ’ਚ ਇਹ ਹਾਲਤ ਹੈ, ਜਿੱਥੇ ਨਿਗਰਾਨੀ ਦੀ ਵਿਵਸਥਾ ਤੁਲਨਾਤਮਕ ਤੌਰ ’ਤੇ ਬਿਹਤਰ ਮੰਨੀ ਜਾਂਦੀ ਹੈ, ਤਾਂ ਦੂਰ-ਦੁਰਾਡੇ ਦੇ ਪੇਂਡੂ ਇਲਾਕਿਆਂ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ।

ਸਭ ਤੋਂ ਵੱਡੀ ਕਮੀ ਇਹ ਹੈ ਕਿ ਬੂਟੇ ਲਾਉਣ ਤੋਂ ਬਾਅਦ ਜਿਉਂਦੇ ਬਚੇ ਬੂਟਿਆਂ ਦਾ ਰਿਕਾਰਡ ਤਿਆਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਸੰਸਥਾ ਦੀ ਸਪੱਸ਼ਟ ਜ਼ਿੰਮੇਵਾਰੀ ਤੈਅ ਹੁੰਦੀ ਹੈ। ਜੰਗਲ ਖੇਤਰ ਵਧਣ ਦੇ ਸਰਕਾਰੀ ਦਾਅਵਿਆਂ ’ਤੇ ਵੀ ਸਮੇਂ-ਸਮੇਂ ’ਤੇ ਸਵਾਲ ਉੱਠਦੇ ਰਹੇ ਹਨ। ਭਾਰਤ ਜੰਗਲਾਤ ਸਥਿਤੀ ਰਿਪੋਰਟ ’ਚ ਦੇਸ਼ ਦੇ ਜੰਗਲ ਅਤੇ ਰੁੱਖ ਖੇਤਰ ’ਚ ਵਾਧੇ ਦਾ ਜ਼ਿਕਰ ਕੀਤਾ ਗਿਆ ਹੈ, ਪਰ ਬਹੁਤ ਸਾਰੇ ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ’ਚ ਬਾਂਸ, ਨਾਰੀਅਲ ਅਤੇ ਵਪਾਰਕ ਬਾਗਾਂ ਨੂੰ ਵੀ ਜੰਗਲਾਤ ਖੇਤਰ ਵਜੋਂ ਸ਼ਾਮਲ ਕਰ ਲਿਆ ਜਾਂਦਾ ਹੈ।

ਕੁਦਰਤੀ ਜੰਗਲ ਅਤੇ ਵਪਾਰਕ ਰੁੱਖ ਲਾਉਣ ’ਚ ਬੁਨਿਆਦੀ ਅੰਤਰ ਹੈ। ਕੁਦਰਤੀ ਜੰਗਲ ਕਈ ਤਰ੍ਹਾਂ ਦੇ ਬੂਟਿਆਂ, ਜੀਵ-ਜੰਤੂਆਂ ਅਤੇ ਸੂਖਮ ਜੀਵਾਂ ਦਾ ਘਰ ਹੁੰਦੇ ਹਨ, ਜਦਕਿ ਇੱਕੋ ਪ੍ਰਜਾਤੀ ਦੇ ਵੱਡੇ ਬਾਗ ਜੀਵ-ਵਿਭਿੰਨਤਾ ਦੀ ਨਜ਼ਰ ਨਾਲ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ। ਜੇਕਰ ਇਸ ਫ਼ਰਕ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਅੰਕੜੇ ਭਾਵੇਂ ਆਕਰਸ਼ਕ ਲੱਗਣ, ਧਰਾਤਲ ਦੀ ਅਸਲੀਅਤ ਨਹੀਂ ਬਦਲੇਗੀ। ਅੰਤਰਰਾਸ਼ਟਰੀ ਸੰਸਥਾ ਗਲੋਬਲ ਫੌਰੈਸਟ ਵਾਚ ਅਨੁਸਾਰ ਸਾਲ 2001 ਤੋਂ 2024 ਵਿਚਕਾਰ ਭਾਰਤ ਨੇ ਲੱਖਾਂ ਹੈਕਟੇਅਰ ਰੁੱਖਾਂ ਦਾ ਏਰੀਆ ਗੁਆਇਆ ਹੈ, ਜਿਸ ਨਾਲ ਵਾਤਾਵਰਨ ’ਚ ਵੱਡੀ ਮਾਤਰਾ ’ਚ ਕਾਰਬਨ ਨਿਕਾਸੀ ਵਧੀ ਹੈ।

ਦੂਜੇ ਪਾਸੇ ਵਿਕਾਸ ਦੇ ਕਈ ਪ੍ਰਾਜੈਕਟਾਂ ਲਈ ਵੱਡੀ ਗਿਣਤੀ ’ਚ ਬੂਟਿਆਂ ਦੀ ਕਟਾਈ ਵੀ ਲਗਾਤਾਰ ਜਾਰੀ ਹੈ। ਰਾਜਮਾਰਗ, ਖਦਾਨ, ਉਦਯੋਗਿਕ ਵਿਸਥਾਰ, ਸ਼ਹਿਰੀਕਰਨ ਅਤੇ ਹੋਰ ਨਿਰਮਾਣ ਕਾਰਜਾਂ ਕਾਰਨ ਕੁਦਰਤੀ ਜੰਗਲ ਸੁੰਗੜ ਰਹੇ ਹਨ। ਬਾਅਦ ’ਚ ਬਦਲਾਅ ਵਜੋਂ ਬੂਟਿਆਂ ਰਾਹੀਂ ਇਸ ਦੀ ਭਰਪਾਈ ਦਾ ਯਤਨ ਕੀਤਾ ਜਾਂਦਾ ਹੈ, ਪਰ ਸਦੀਆਂ ਪੁਰਾਣੇ ਜੰਗਲਾਂ ਦੀ ਭਰਪਾਈ ਕੁਝ ਬੂਟੇ ਲਾ ਕੇ ਸੰਭਵ ਨਹੀਂ ਹੈ।ਦੇਸ਼ ਦੇ ਕਈ ਹਿੱਸਿਆਂ ’ਚ ਸਥਾਨਕ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਬੂਟੇ ਲਾਉਣ ਦੀ ਸਫਲਤਾ ’ਚ ਵੱਡੀ ਰੁਕਾਵਟ ਬਣ ਰਿਹਾ ਹੈ।

ਮਿੱਟੀ ਦੀ ਗੁਣਵੱਤਾ, ਪਾਣੀ ਦਾ ਨਿਕਾਸੀ, ਬਰਸਾਤ ਦੀ ਮਾਤਰਾ ਅਤੇ ਸਥਾਨਕ ਮੌਸਮ ਅਨੁਸਾਰ ਪ੍ਰਜਾਤੀਆਂ ਦੀ ਚੋਣ ਨਾ ਹੋਣ ਕਾਰਨ ਵੱਡੀ ਗਿਣਤੀ ’ਚ ਬੂਟੇ ਕੁਝ ਹੀ ਮਹੀਨਿਆਂ ’ਚ ਸੁੱਕ ਜਾਂਦੇ ਹਨ। ਬਹੁਤ ਸਾਰੀਆਂ ਥਾਵਾਂ ’ਤੇ ਵਿਦੇਸ਼ੀ ਜਾਂ ਵਪਾਰਕ ਪ੍ਰਜਾਤੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਜਦਕਿ ਸਥਾਨਕ ਪ੍ਰਜਾਤੀਆਂ ਵਾਤਾਵਰਨ ਲਈ ਵਧੇਰੇ ਲਾਭਦਾਇਕ ਅਤੇ ਟਿਕਾਊ ਸਾਬਤ ਹੁੰਦੀਆਂ ਹਨ। ਇਸ ਲਈ ਗਿਣਤੀ ਵਧਾਉਣ ਦੀ ਮੁਕਾਬਲੇਬਾਜ਼ੀ ਛੱਡ ਕੇ ਗੁਣਵੱਤਾ ’ਤੇ ਧਿਆਨ ਦੇਣਾ ਸਮੇਂ ਦੀ ਲੋੜ ਹੈ।

ਦੁਨੀਆਂ ਦੇ ਕਈ ਦੇਸ਼ਾਂ ਨੇ ਇਸ ਦਿਸ਼ਾ ’ਚ ਜ਼ਿਕਰਯੋਗ ਉਦਾਹਰਨਾਂ ਪੇਸ਼ ਕੀਤੀਆਂ ਹਨ। ਕੈਨੇਡਾ ਦੇ ਕੁਝ ਸ਼ਹਿਰਾਂ ’ਚ ਬੂਟਿਆਂ ਦੀ ਸੁਰੱਖਿਆ ਲਈ ਸਖ਼ਤ ਨਿਯਮ ਬਣਾਏ ਗਏ ਹਨ ਤੇ ਬਿਨਾਂ ਇਜਾਜ਼ਤ ਰੁੱਖ ਵੱਢਣ ’ਤੇ ਭਾਰੀ ਆਰਥਿਕ ਜ਼ੁਰਮਾਨਾ ਲਾਇਆ ਜਾਂਦਾ ਹੈ। ਅਫ਼ਰੀਕੀ ਦੇਸ਼ ਇਥੋਪੀਆ ਨੇ ਵੀ ਜ਼ਿਕਰਯੋਗ ਸਫਲਤਾ ਹਾਸਲ ਕੀਤੀ ਹੈ। ਉੱਥੇ ਵੱਡੇ ਪੱਧਰ ’ਤੇ ਸਥਾਨਕ ਪ੍ਰਜਾਤੀਆਂ ਦੇ ਬੂਟੇ ਲਾਏ ਗਏ ਤੇ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਗਈ। ਸਥਾਨਕ ਭਾਈਚਾਰਾ, ਵਿਦਿਆਰਥੀ, ਕਿਸਾਨ ਅਤੇ ਸਵੈ-ਸੇਵੀ ਸੰਸਥਾਵਾਂ ਇਸ ਮੁਹਿੰਮ ਨਾਲ ਜੁੜੀਆਂ। ਨਤੀਜੇ ਵਜੋਂ ਉੱਥੇ ਜੰਗਲਾਤ ਖੇਤਰ ’ਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਕੋਸਟਾ ਰੀਕਾ ਨੇ ਕਿਸਾਨਾਂ ਨੂੰ ਜੰਗਲ ਦੀ ਜ਼ਮੀਨ ਸੁਰੱਖਿਅਤ ਰੱਖਣ ਲਈ ਆਰਥਿਕ ਪ੍ਰੋਤਸਾਹਨ ਦਿੱਤਾ, ਜਦਕਿ ਰਵਾਂਡਾ ਨੇ ਭਾਈਚਾਰਕ ਭਾਗੀਦਾਰੀ ਨੂੰ ਮੁਹਿੰਮ ਦਾ ਆਧਾਰ ਬਣਾਇਆ। ਇਨ੍ਹਾਂ ਉਦਾਹਰਨਾਂ ਤੋਂ ਸਪੱਸ਼ਟ ਹੈ ਕਿ ਬੂਟੇ ਲਾਉਣਾ ਉਦੋਂ ਸਫਲ ਹੁੰਦਾ ਹੈ ਜਦੋਂ ਸਰਕਾਰ, ਸਮਾਜ ਤੇ ਸਥਾਨਕ ਭਾਈਚਾਰਾ ਬਰਾਬਰ ਜ਼ਿੰਮੇਵਾਰੀ ਨਿਭਾਉਂਦੇ ਹਨ।ਭਾਰਤ ’ਚ ਵੀ ਵਸੀਲਿਆਂ, ਜ਼ਮੀਨ ਅਤੇ ਲੋਕ-ਸ਼ਕਤੀ ਦੀ ਕੋਈ ਘਾਟ ਨਹੀਂ ਹੈ। ਲੋੜ ਸਿਰਫ਼ ਦੂਰਦ੍ਰਿਸ਼ਟੀ ਵਾਲੀ ਯੋਜਨਾ ਅਤੇ ਮਜ਼ਬੂਤ ਪ੍ਰਸ਼ਾਸਨਿਕ ਵਿਵਸਥਾ ਦੀ ਹੈ। ਬੂਟੇ ਲਾਉਣ ਵਾਲੇ ਵਿਭਾਗ ਦੀ ਜ਼ਿੰਮੇਵਾਰੀ ਘੱਟੋ-ਘੱਟ ਪੰਜ ਸਾਲ ਤੱਕ ਤੈਅ ਹੋਣੀ ਚਾਹੀਦੀ ਹੈ।

ਹਰੇਕ ਬੂਟੇ ਦੀ ਜਿਉਂਦੀ ਸਥਿਤੀ ਦਾ ਨਿਯਮਿਤ ਰਿਕਾਰਡ ਤਿਆਰ ਕੀਤਾ ਜਾਵੇ। ਨਿਰਮਾਣ ਯੋਜਨਾਵਾਂ ਦੇ ਬਦਲੇ ਲਾਏ ਜਾਣ ਵਾਲੇ ਬੂਟਿਆਂ ਦੀ ਸੁਤੰਤਰ ਅਤੇ ਵਿਗਿਆਨਕ ਤਸਦੀਕ ਹੋਵੇ। ਜਦੋਂ ਤੱਕ ਬੂਟਾ ਰੁੱਖ ਨਹੀਂ ਬਣ ਜਾਂਦਾ, ਉਦੋਂ ਤੱਕ ਮੁਹਿੰਮ ਅਧੂਰੀ ਮੰਨੀ ਜਾਣੀ ਚਾਹੀਦੀ ਹੈ।ਅੱਜ ਜਲਵਾਯੂ ਤਬਦੀਲੀ, ਵਧਦੀ ਗਰਮੀ, ਬੇਨੇਮੇ ਮੀਂਹ ਅਤੇ ਸੋਕੇ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਜਿਹੇ ਸਮੇਂ, ਰੁੱਖ ਲਾਉਣਾ ਕਿਸੇ ਰਸਮੀ ਪ੍ਰੋਗਰਾਮ ਦਾ ਵਿਸ਼ਾ ਨਹੀਂ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਭਵਿੱਖ ਦਾ ਆਧਾਰ ਹੈ।

ਧਰਤੀ ਨੂੰ ਹਰਿਆਲੀ ਉਦੋਂ ਮਿਲਦੀ ਹੈ ਜਦੋਂ ਲਾਇਆ ਗਿਆ ਹਰੇਕ ਬੂਟਾ ਸਾਲਾਂ ਤੱਕ ਜਿਉਂਦਾ ਰਹਿ ਕੇ ਵੱਡਾ ਰੁੱਖ ਬਣਦਾ ਹੈ। ਇਹੀ ਤਬਦੀਲੀ ਵਾਤਾਵਰਨ, ਸਮਾਜ ਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ।

ਰੁੱਖ ਲਾਉਣ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਚਾਰ ਗਿੰਨੀਜ਼ ਵਰਲਡ ਰਿਕਾਰਡ

ਵਾਤਾਵਰਨ ਸੁਰੱਖਿਆ ਨੂੰ ਲੋਕ-ਅੰਦੋਲਨ ਦਾ ਰੂਪ ਦੇਣ ਦੀ ਦਿਸ਼ਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਨੇ ਰੁੱਖ ਲਾਉਣ ਦੇ ਖੇਤਰ ਵਿਚ ਕਈ ਜ਼ਿਕਰਯੋਗ ਉਪਲੱਬਧੀਆਂ ਹਾਸਲ ਕੀਤੀਆਂ ਹਨ। ਸੰਸਥਾ ਦੇ ਨਾਂਅ ਰੁੱਖ ਲਾਉਣ ਨਾਲ ਜੁੜੇ ਚਾਰ ਗਿੰਨੀਜ਼ ਵਰਲਡ ਰਿਕਾਰਡ ਦਰਜ਼ ਹਨ।

ਇਨ੍ਹਾਂ ਵਿਚ 15 ਅਗਸਤ 2009 ਨੂੰ ਸਿਰਫ਼ ਇੱਕ ਘੰਟੇ ਵਿਚ 9,38,007 ਬੂਟੇ ਲਾਉਣ ਤੇ ਉਸੇ ਦਿਨ ਅੱਠ ਘੰਟਿਆਂ ’ਚ 68,73,451 ਬੂਟੇ ਲਾਉਣ ਦੇ ਰਿਕਾਰਡ ਸ਼ਾਮਲ ਹਨ। ਇਸ ਤੋਂ ਬਾਅਦ 15 ਅਗਸਤ 2011 ਨੂੰ ਸਿਰਫ਼ ਇੱਕ ਘੰਟੇ ’ਚ 19,45,535 ਬੂਟੇ ਲਾਏ ਗਏ। ਇਸੇ ਤਰ੍ਹਾਂ 15 ਅਗਸਤ 2012 ਨੂੰ ਸਾਧ-ਸੰਗਤ ਨੇ ਸਿਰਫ ਇੱਕ ਘੰਟੇ ਵਿਚ 20,39,747 ਬੂਟੇ ਲਾ ਕੇ ਇੱਕ ਹੋਰ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਂਅ ਦਰਜ਼ ਕਰਵਾਇਆ। ਇਨ੍ਹਾਂ ਮੁਹਿੰਮਾਂ ਨੇ ਵਾਤਾਵਰਨ ਸੁਰੱਖਿਆ ਅਤੇ ਲੋਕ-ਭਾਈਵਾਲੀ ਦੀ ਅਨੋਖੀ ਉਦਾਹਰਨ ਪੇਸ਼ ਕੀਤੀ।

ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

Arhar Farming: ਪਾਣੀ ਘੱਟ ਤਾਂ ਹਰਹਰ ਬੀਜੋ, ਨੁਕਸਾਨ ਦਾ ਡਰ ਘੱਟ, ਆਮਦਨ ਵੱਧ
Agriculture News: ਇਸ ਸਾਲ ਮੌਸਮ ਵਿਭਾਗ ਨੇ ਸਾਉਣੀ ਦੀਆਂ ਫਸਲਾਂ ਦੌਰਾਨ ਆਮ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਚੌਲ ਵਰਗੀਆਂ ਜ਼ਿਆਦਾ ਪਾਣੀ ਦੀ ਖ਼ਪਤ ਵਾਲੀਆਂ ਫਸਲਾਂ ਲਈ ਇਹ ਖਬਰ ਚਿੰਤਾਜਨਕ ਹੈ, ਪਰ ਘੱਟ ਮੀਂਹ ਦਾ ਮਤਲਬ ਹਰ ਵਾਰ ਨੁਕਸਾਨ ਨਹੀਂ ਹੁੰਦਾ। ਸਹੀ ਰਣਨੀਤੀ ਅਪਣਾਈ ਜਾਵੇ ਤਾਂ ਕਿਸਾਨ ਇਸ ਚੁਣੌਤੀ ਨੂੰ ਮੌਕੇ ’ਚ ਬਦਲ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਖੇਤੀ ਵਿਗਿਆਨੀ ਡਾ. ਅਨੁਰਾਧਾ ਰੰਜਨ ਨੇ ਵੀ ਇਹੀ ਸੁਝਾਅ ਦਿੱਤਾ ਹੈ। ਲੰਮੀ ਮਿਆਦ ਵਾਲੀਆਂ ਰਵਾਇਤੀ ਝੋਨੇ ਦੀਆਂ ਕਿਸਮਾਂ ਦੀ ਬਜਾਏ ਘੱਟ ਸਮੇਂ ’ਚ ਤਿਆਰ ਹੋਣ ਵਾਲੀਆਂ ਕਿਸਮਾਂ ਚੁਣੋ ਅਤੇ ਜਿੱਥੇ ਸੰਭਵ ਹੋਵੇ, ਝੋਨੇ ਦੇ ਬਦਲ ਵਜੋਂ ਦਾਲਾਂ, ਖਾਸ ਕਰ ਹਰਹਰ (ਤੂਅਰ) ਤੇ ਸੋਇਆਬੀਨ ਵਰਗੀਆਂ ਫਸਲਾਂ ’ਤੇ ਵਿਚਾਰ ਕਰੋ।

Read Also : G7 Global Peace: ਵਿਸ਼ਵ ਸ਼ਾਂਤੀ ਅਤੇ ਸੰਤੁਲਨ ਲਈ ਸਵੈ-ਪੜਚੋਲ ਹੋਵੇ ਜੀ-7 ਬੈਠਕ ’ਚ

ਘੱਟ ਪਾਣੀ ’ਚ ਵੀ ਟਿਕਦੀ ਹੈ ਹਰਹਰ ਦੀ ਫਸਲ

ਹਰਹਰ ਦੀਆਂ ਜੜ੍ਹਾਂ ਸੋਕੇ ਨੂੰ ਸਹਿਣ ਦੀ ਯੋਗਤਾ ਰੱਖਦੀਆਂ ਹਨ, ਇਸ ਲਈ ਸੀਮਤ ਮੀਂਹ ’ਚ ਵੀ ਪੈਦਾਵਾਰ ਦਿੰਦੀ ਹੈ। ਉੱਚ ਤਾਪਮਾਨ ’ਚ ਵੀ ਹਰਹਰ ਵਿਕਾਸ ਕਰਦੀ ਹੈ, ਜੋ ਬਦਲਦੇ ਮੌਸਮ ’ਚ ਇੱਕ ਵੱਡਾ ਫਾਇਦਾ ਹੈ। ਹਰਹਰ ਦੀ ਮੰਗ ਘਰੇਲੂ ਬਾਜ਼ਾਰ ਅਤੇ ਦਾਲ ਮਿੱਲ ਦੋਵਾਂ ’ਚ ਸਥਿਰ ਰਹਿੰਦੀ ਹੈ, ਜਿਸ ਕਾਰਨ ਇਸ ਨੂੰ ਚੰਗੀ ਕੀਮਤ ਮਿਲ ਸਕਦੀ ਹੈ। ਹਰਹਰ ਬਾਇਓਲਾਜੀਕਲ ਨਾਈਟ੍ਰੋਜਨ ਫਿਕਸੇਸ਼ਨ ਕਰਦੀ ਹੈ, ਇਸ ਨਾਲ ਮਿੱਟੀ ਦੀ ਪੈਦਾਵਾਰ ਬਣੀ ਰਹਿੰਦੀ ਹੈ ਤੇ ਆਉਣ ਵਾਲੀਆਂ ਫਸਲਾਂ ਲਈ ਫਾਇਦੇਮੰਦ ਹੁੰਦੀ ਹੈ।

ਹਰਹਰ ਦੀ ਬਿਜਾਈ | Agriculture News

ਮੌਸਮ ਤੇ ਮਿੱਟੀ ਦੀ ਜਾਂਚ ਕਰਵਾਓ। ਜੇਕਰ ਖੇਤਰ ’ਚ ਮਾਨਸੂਨ ਕਮਜ਼ੋਰ ਸ਼ੁਰੂ ਹੋਇਆ ਜਾਂ ਬੇਯਕੀਨ ਹੈ ਤਾਂ ਦੇਰੀ ਨਾ ਕਰੋ, ਬੀਜ ਦੇ ਪੁੰਗਰਨ ਅਤੇ ਸ਼ੁਰੂਆਤੀ ਸਿੰਚਾਈ ਕਾਰਨ ਬਿਜਾਈ ਦਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਮਿੱਟੀ ਹਲਕੀ ਤੋਂ ਦੋਮਟ ਹੋਵੇ ਤਾਂ ਹਰਹਰ ਚੰਗੀ ਤਰ੍ਹਾਂ ਵਿਕਸਿਤ ਹੁੰਦੀ ਹੈ।

ਘੱਟ ਮਿਆਦ ਵਾਲੀਆਂ ਕਿਸਮਾਂ ਅਪਣਾਓ:

ਜਿਹੜੀਆਂ ਕਿਸਮਾਂ 90 ਤੋਂ 110 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ, ਉਨ੍ਹਾਂ ਨਾਲ ਜੋਖ਼ਿਮ ਘੱਟ ਰਹੇਗਾ। ਸਥਾਨਕ ਖੇਤੀਬਾੜੀ ਯੂਨੀਵਰਸਿਟੀ/ਕੇਂਦਰ ਵੱਲੋਂ ਸਿਫ਼ਾਰਿਸ਼ ਕੀਤੀਆਂ ਗਈਆਂ ਪ੍ਰਮਾਣਿਤ ਕਿਸਮਾਂ ਹੀ ਵਰਤੋ।

ਬੀਜ ਸੋਧ ਅਤੇ ਬਿਜਾਈ

ਫਸਲ ਨੂੰ ਰੋਗਾਂ ਤੋਂ ਬਚਾਉਣ ਲਈ ਬੀਜ ਨੂੰ ਫੰਗੀਸਾਈਡ ਜਾਂ ਬਾਇਓ-ਖਾਦ ਨਾਲ ਸੋਧ ਲਓ। ਬਿਜਾਈ ਸਥਾਨਕ ਮੌਸਮ ਅਤੇ ਸਰੋਤਾਂ (ਜਿਵੇਂ ਟਰੈਕਟਰ, ਬੀਜ ਮਸ਼ੀਨੀਕਰਨ) ਅਨੁਸਾਰ ਕਰੋ। ਸਿਫ਼ਾਰਿਸ਼ ਅਨੁਸਾਰ ਕਤਾਰਾਂ ਵਿਚਾਲੇ ਫਾਸਲਾ ਅਤੇ ਬੂਟਿਆਂ ਵਿਚਾਲੇ ਫਾਸਲਾ ਰੱਖ ਕੇ ਬਿਜਾਈ ਕਰੋ ਤਾਂ ਕਿ ਬੂਟਿਆਂ ਨੂੰ ਲੋੜੀਂਦੀ ਹਵਾ ਤੇ ਖੁਰਾਕੀ ਤੱਤ ਮਿਲ ਸਕੇ ਅਤੇ ਸੋਕੇ ਦਾ ਅਸਰ ਘੱਟ ਹੋਵੇ। ਬਿਜਾਈ ਤੋਂ ਬਾਅਦ ਮਿੱਟੀ ਦੀ ਉੱਪਰਲੀ ਪਰਤ ’ਤੇ ਨਮੀ ਬਣੀ ਰਹੇ ਇਸ ਲਈ ਮਲਚਿੰਗ ਕਰੋ ਅਤੇ ਪਾਣੀ-ਸੰਭਾਲ ਤਕਨੀਕਾਂ ਅਪਣਾਓ (ਜਿਵੇਂ ਤੁਪਕਾ ਸਿੰਚਾਈ ਜੇਕਰ ਸੰਭਵ ਹੋਵੇ)।

ਖਾਦ ਅਤੇ ਕੀਟ ਪ੍ਰਬੰਧ

ਹਰਹਰ ਵਰਗੀਆਂ ਦਾਲਾਂ ਲਈ ਵਧੇਰੇ ਨਾਈਟ੍ਰੋਜਨ ਨੁਕਸਾਨਦੇਹ ਹੋ ਸਕਦਾ ਹੈ। ਜੈਵਿਕ ਖਾਦ ਤੇ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ (ਰਾਈਜ਼ੋਬੀਅਮ) ਦੀ ਵਰਤੋਂ ਨਾਲ ਲਾਗਤ ਘਟੇਗੀ ਤੇ ਉਤਪਾਦਨ ਟਿਕਾਊ ਰਹੇਗਾ। ਵਾਧੇ ਲਈ ਲੋੜੀਂਦੀਆਂ ਖਾਦਾਂ, ਮਿੱਟੀ ਜਾਂਚ ਤੋਂ ਬਾਅਦ ਹੀ ਲੋੜ ਅਨੁਸਾਰ ਮਾਤਰਾ ’ਚ ਦਿਓ। ਕਾਕਰੋਚ, ਚਿੱਟੀ ਮੱਖੀ ਜਾਂ ਬੈਕਟੀਰੀਆਲ ਰੋਗਾਂ ’ਤੇ ਨਜ਼ਰ ਰੱਖੋ। ਸਮੇਂ ਸਿਰ ਛਿੜਕਾਅ ਅਤੇ ਰੋਗ-ਰੋਕੂ ਕਿਸਮਾਂ ਦੀ ਵਰਤੋਂ ਕਰੋ। ਜੈਵਿਕ ਕੀਟ ਕੰਟਰੋਲ (ਨਿੰਮ, ਟਰੈਪਿੰਗ) ਨਾਲ ਲਾਗਤ ਕੰਟਰੋਲ ਰਹੇਗੀ।

ਝੋਨੇ ਦੇ ਹੋਰ ਬਦਲ

ਸੋਇਆਬੀਨ

ਘੱਟ ਪਾਣੀ ’ਚ ਬਿਹਤਰ; ਪ੍ਰੋਟੀਨ ਅਤੇ ਤੇਲ ਲਈ ਬਾਜ਼ਾਰ ਵਿੱਚ ਮੰਗ; ਹਰਹਰ ਨਾਲ ਫਸਲ ਵਿਭਿੰਨੀਕਰਨ ’ਚ ਮੱਦਦਗਾਰ।

ਮੂੰਗੀ/ਮਸਰ

ਛੋਟੇ ਖੇਤਰ ’ਚ ਪੈਦਾਵਾਰ ਅਤੇ ਘੱਟ ਨਿਵੇਸ਼ ਵਾਲੇ ਬਦਲ।

ਤਿਲਹਣ

ਕੁਝ ਸੋਕਾ ਸਹਿਣ ਵਾਲੀਆਂ ਤਿਲਹਣ ਕਿਸਮਾਂ ਸੀਮਤ ਮੀਂਹ ਵਿੱਚ ਚੰਗਾ ਰਿਟਰਨ ਦੇ ਸਕਦੀਆਂ ਹਨ। ਪਰ ਬੀਜ ਦੀ ਕੀਮਤ ਅਤੇ ਬਾਜ਼ਾਰ ਦੀ ਸਥਿਤੀ ’ਤੇ ਧਿਆਨ ਰੱਖੋ।

ਬਾਜ਼ਾਰ ਅਤੇ ਜੋਖ਼ਿਮ ਪ੍ਰਬੰਧ

ਬਾਜ਼ਾਰ ਦੀ ਜਾਣਕਾਰੀ ਰੱਖੋ। ਫ਼ਸਲ ਬੀਜਣ ਤੋਂ ਪਹਿਲਾਂ ਸਥਾਨਕ ਮੰਡੀ ਭਾਅ ਅਤੇ ਖਰੀਦ ਯੋਗ ਪ੍ਰੋਸੱੈਸਿੰਗ ਯੂਨਿਟਾਂ ਨਾਲ ਸੰਪਰਕ ਕਰੋ। ਦਾਲਾਂ ਲਈ ਮੰਡੀ ਵਿੱਚ ਮੰਗ ਸਮੇਂ-ਸਮੇਂ ’ਤੇ ਬਦਲ ਸਕਦੀ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਹੋਰ ਸਥਾਨਕ ਉਪਾਵਾਂ ਬਾਰੇ ਜਾਣਕਾਰੀ ਲਓ ਅਤੇ ਸਮੇਂ ਸਿਰ ਪਾਲਿਸੀ ਲਓ ਤਾਂ ਕਿ ਸੋਕੇ ਦਾ ਆਰਥਿਕ ਪ੍ਰਭਾਵ ਘੱਟ ਹੋਵੇ। ਕਿਸਾਨ ਉਤਪਾਦਕ ਸੰਗਠਨ ਜਾਂ ਸਹਿਕਾਰੀ ਕਮੇਟੀਆਂ ਰਾਹੀਂ ਖਰੀਦ ਤੇ ਵਿਕਰੀ ’ਚ ਸ਼ਾਮਲ ਹੋ ਕੇ ਲਾਗਤ ਘਟਾਓ ਤੇ ਬਿਹਤਰ ਮੁੱਲ ਪਾਓ।

ਵਿਹਾਰਕ ਸੁਝਾਅ

ਲੰਮੀ ਮਿਆਦ ਵਾਲੇ ਝੋਨੇ ਦੀ ਬਜਾਏ ਜ਼ਲਦੀ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਜਾਂ ਹੋਰ ਬਦਲ ਚੁਣੋ। ਹਰਹਰ ਤੇ ਸੋਇਆਬੀਨ ਵਰਗੀਆਂ ਸੋਕਾ ਸਹਿਣ ਵਾਲੀਆਂ ਦਾਲਾਂ ਅਪਣਾਓ। ਬੀਜ ਸੋਧ, ਰਾਈਜ਼ੋਬੀਅਮ ਵਰਗੀਆਂ ਜੈਵਿਕ ਤਕਨੀਕਾਂ ਅਤੇ ਮਿੱਟੀ ਜਾਂਚ ’ਤੇ ਧਿਆਨ ਦਿਓ। ਮਲਚਿੰਗ, ਪਾਣੀ ਸੰਭਾਲ ਅਤੇ ਘੱਟ ਪਾਣੀ ਵਾਲੀਆਂ ਸਿੰਚਾਈ ਤਕਨੀਕਾਂ ਅਪਣਾਓ। ਬਾਜ਼ਾਰ ਸੰਪਰਕ ਅਤੇ ਫਸਲ ਬੀਮਾ ਨਾਲ ਖਤਰਾ ਘਟਾਓ। ਘੱਟ ਮੀਂਹ ਚੁਣੌਤੀ ਤਾਂ ਹੈ, ਪਰ ਸਹੀ ਫਸਲ ਚੋਣ ਅਤੇ ਬਿਹਤਰ ਖੇਤੀ ਪ੍ਰਬੰਧ ਨਾਲ ਕਿਸਾਨ ਆਪਣੀ ਆਮਦਨ ਨੂੰ ਸੁਰੱਖਿਅਤ ਰੱਖ ਸਕਦੇ ਹਨ। ਹਰਹਰ ਸਾਉਣੀ ਵਿੱਚ ਇੱਕ ਵਿਹਾਰਕ ਅਤੇ ਆਰਥਿਕ ਬਦਲ ਹੈ। ਇਹ ਘੱਟ ਪਾਣੀ ਵਿੱਚ ਵੀ ਪੈਦਾਵਾਰ ਦਿੰਦੀ ਹੈ, ਮਿੱਟੀ ਸੁਧਾਰਦੀ ਹੈ ਅਤੇ ਬਾਜ਼ਾਰ ਵਿੱਚ ਚੰਗਾ ਮੁਨਾਫਾ ਦੇ ਸਕਦੀ ਹੈ। ਸਥਾਨਕ ਖੇਤੀ ਵਿਗਿਆਨ ਕੇਂਦਰ ਦੇ ਮਾਰਗਦਰਸ਼ਨ, ਪ੍ਰਮਾਣਿਤ ਬੀਜ ਅਤੇ ਸਮੇਂ ਸਿਰ ਅਪਣਾਈਆਂ ਤਕਨੀਕਾਂ ਤੁਹਾਡੀ ਫਸਲ ਨੂੰ ਲਾਭਦਾਇਕ ਬਣਾ ਸਕਦੀਆਂ ਹਨ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ

Farmers Good News: ਕਿਸਾਨਾਂ ਨੂੰ ਵੱਡਾ ਤੋਹਫ਼ਾ ਕੇਂਦਰ ਸਰਕਾਰ ਨੇ 14 ਸਾਉਣੀ ਫਸਲਾਂ ਲਈ ਕੀਤਾ ਵੱਡਾ ਐਲਾਨ
Farmers Good News: ਨਵੀਂ ਦਿੱਲੀ, (ਆਈਏਐਨਐਸ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ

Farmers Good News: ਕਿਸਾਨਾਂ ਨੂੰ ਵੱਡਾ ਤੋਹਫ਼ਾ ਕੇਂਦਰ ਸਰਕਾਰ ਨੇ 14 ਸਾਉਣੀ ਫਸਲਾਂ ਲਈ ਕੀਤਾ ਵੱਡਾ ਐਲਾਨ

ਸਰਕਾਰ ਨੇ 2026-27 ਦੇ ਮਾਰਕੀਟਿੰਗ ਸੀਜ਼ਨ ਲਈ ਸੂਰਜਮੁਖੀ ਦੇ ਬੀਜਾਂ ਲਈ ਘੱਟੋ-ਘੱਟ ਸਮਰਥਨ ਮੁੱਲ 622 ਰੁਪਏ ਪ੍ਰਤੀ ਕੁਇੰਟਲ ਵਧਾ ਕੇ 8,343 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਜੋ ਕਿ 2025-26 ਵਿੱਚ 7,721 ਰੁਪਏ ਪ੍ਰਤੀ ਕੁਇੰਟਲ ਸੀ।

ਕਪਾਹ ਲਈ ਘੱਟੋ-ਘੱਟ ਸਮਰਥਨ ਮੁੱਲ 557 ਰੁਪਏ ਪ੍ਰਤੀ ਕੁਇੰਟਲ ਵਧਾ ਕੇ 8,267 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਕਿ ਪਿਛਲੇ ਸਾਲ 7,710 ਰੁਪਏ ਸੀ। ਕੇਂਦਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,369 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2,441 ਰੁਪਏ ਪ੍ਰਤੀ ਕੁਇੰਟਲ, ਬਾਜਰੇ ਦਾ 2,775 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2,900 ਰੁਪਏ ਪ੍ਰਤੀ ਕੁਇੰਟਲ ਅਤੇ ਰਾਗੀ ਦਾ 4,886 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 5,205 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸਰਕਾਰ ਨੇ ਅਨਾਜ ਦੇ ਨਾਲ-ਨਾਲ ਦਾਲਾਂ ਦਾ ਵੀ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਹੈ। ਅਰਹਰ ਦਾ ਘੱਟੋ-ਘੱਟ ਸਮਰਥਨ ਮੁੱਲ 450 ਰੁਪਏ ਵਧਾ ਕੇ 8,450 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਪਿਛਲੇ ਸਾਲ 8,000 ਰੁਪਏ ਪ੍ਰਤੀ ਕੁਇੰਟਲ ਸੀ।

ਇਹ ਵੀ ਪੜ੍ਹੋ: Salary Hike: ਸਰਕਾਰੀ ਕਰਮਚਾਰੀਆਂ ਦੇ ਡੀਏ ’ਚ ਵਾਧਾ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਉੜਦ ਦਾ ਘੱਟੋ-ਘੱਟ ਸਮਰਥਨ ਮੁੱਲ 400 ਰੁਪਏ ਵਧਾ ਕੇ 8,200 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਪਿਛਲੇ ਸਾਲ 7,800 ਰੁਪਏ ਪ੍ਰਤੀ ਕੁਇੰਟਲ ਸੀ। ਮੂੰਗਫਲੀ ਦਾ ਘੱਟੋ-ਘੱਟ ਸਮਰਥਨ ਮੁੱਲ 7,263 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 7,517 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। 2026-27 ਦੇ ਮਾਰਕੀਟਿੰਗ ਸੀਜ਼ਨ ਲਈ ਸਾਉਣੀ ਦੀਆਂ ਫਸਲਾਂ ਲਈ ਐਮਐਸਪੀ ਵਿੱਚ ਵਾਧਾ ਕੇਂਦਰੀ ਬਜਟ 2018-19 ਵਿੱਚ ਐਲਾਨ ਦੇ ਅਨੁਸਾਰ ਹੈ ਕਿ ਐਮਐਸਪੀ ਨੂੰ ਕੁੱਲ-ਭਾਰਤੀ ਔਸਤ ਉਤਪਾਦਨ ਲਾਗਤ ਦੇ ਘੱਟੋ-ਘੱਟ 1.5 ਗੁਣਾ ਨਿਰਧਾਰਤ ਕੀਤਾ ਜਾਵੇ। ਕਿਸਾਨਾਂ ਨੂੰ ਉਤਪਾਦਨ ਲਾਗਤ 'ਤੇ ਉਮੀਦ ਕੀਤੀ ਗਈ ਵਾਪਸੀ ਮੂੰਗ (61 ਪ੍ਰਤੀਸ਼ਤ) ਲਈ ਸਭ ਤੋਂ ਵੱਧ ਹੋਵੇਗੀ, ਇਸ ਤੋਂ ਬਾਅਦ ਬਾਜਰਾ (56 ਪ੍ਰਤੀਸ਼ਤ), ਮੱਕੀ (56 ਪ੍ਰਤੀਸ਼ਤ) ਅਤੇ ਅਰਹਰ (54 ਪ੍ਰਤੀਸ਼ਤ) ਹੈ। ਬਾਕੀ ਫਸਲਾਂ ਲਈ, ਕਿਸਾਨਾਂ ਨੂੰ ਉਤਪਾਦਨ ਲਾਗਤ 'ਤੇ ਵਾਪਸੀ 50 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ।

Stubble Burning: ਨਾੜ ਸਾੜਨ ਦੇ ਮਾਮਲੇ ’ਤੇ ਪ੍ਰਸ਼ਾਸਨ ਸਖ਼ਤ, ਡੀਸੀ ਅਤੇ ਐਸਐਸਪੀ ਵੱਲੋਂ ਮੌਕੇ ਦਾ ਜਾਇਜ਼ਾ
Stubble Burning: ਮਲੇਰਕੋਟਲਾ, (ਗੁਰਤੇਜ ਜੋਸ਼ੀ)। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਬਾਗੜੀਆਂ ਵਿਖੇ ਸੈਟਲਾਈਟ ਰਾਹੀਂ ਦਰਜ ਕਣਕ ਦੀ ਰਹਿੰਦ-ਖੂੰਹਦ (ਨਾੜ) ਨੂੰ ਅੱਗ ਲੱਗਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਅਤੇ ਐਸ.ਐਸ.ਪੀ. ਗਗਨ ਅਜੀਤ ਸਿੰਘ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੇ ਖੇਤਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਮੁਢਲੀ ਜਾਂਚ ਦੌਰਾਨ ਅੱਗ ਲੱਗਣ ਦਾ ਸੰਭਾਵਿਤ ਕਾਰਨ ਤੇਜ਼ ਹਵਾਵਾਂ ਕਾਰਨ ਹੋਇਆ ਸ਼ਾਰਟ ਸਰਕਟ ਸਾਹਮਣੇ ਆਇਆ।

ਇਹ ਵੀ ਪੜ੍ਹੋ: Faridkot Central Jail: ਫ਼ਰੀਦਕੋਟ ਕੇਂਦਰੀ ਜੇਲ੍ਹ ’ਚ ਕੈਦੀ ਵੱਲੋਂ ਖੁਦਕੁਸ਼ੀ, 10 ਦਿਨਾਂ ਵਿੱਚ ਤਿੰਨ ਮੌਤਾਂ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਨਾੜ ਅਤੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਲਾਗੂ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Stubble Burning: ਨਾੜ ਸਾੜਨ ਦੇ ਮਾਮਲੇ ’ਤੇ ਪ੍ਰਸ਼ਾਸਨ ਸਖ਼ਤ, ਡੀਸੀ ਅਤੇ ਐਸਐਸਪੀ ਵੱਲੋਂ ਮੌਕੇ ਦਾ ਜਾਇਜ਼ਾ

ਅਧਿਕਾਰੀਆਂ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨਾੜ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਲੋਕਾਂ ਦੀ ਸਿਹਤ ’ਤੇ ਨੁਕਸਾਨਦਾਇਕ ਅਸਰ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਉਪਲੱਬਧ ਕਰਵਾਈ ਜਾ ਰਹੀ ਆਧੁਨਿਕ ਮਸ਼ੀਨਰੀ ਅਤੇ ਹੋਰ ਵਿਕਲਪਾਂ ਦੀ ਵਰਤੋਂ ਕਰਕੇ ਪਰਾਲੀ ਦਾ ਵਿਗਿਆਨਕ ਢੰਗ ਨਾਲ ਪ੍ਰਬੰਧਨ ਕਰਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ “ਜ਼ੀਰੋ ਸਟੱਬਲ ਬਰਨਿੰਗ” ਦਾ ਟੀਚਾ ਹਾਸਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਨਿਗਰਾਨੀ ਦੇ ਨਾਲ-ਨਾਲ ਵਿਸ਼ਾਲ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਦੀ ਸਹਿਯੋਗ ਨਾਲ ਹੀ ਅੱਗਾਂ ਲਗਾਉਣ ਦੀ ਘਟਨਾਵਾਂ ਵਿੱਚ ਕਮੀ ਲਿਆਂ

Stubble Burning: ਨਾੜ ਸਾੜਨ ਦੇ ਮਾਮਲੇ ’ਤੇ ਪ੍ਰਸ਼ਾਸਨ ਸਖ਼ਤ, ਡੀਸੀ ਅਤੇ ਐਸਐਸਪੀ ਵੱਲੋਂ ਮੌਕੇ ਦਾ ਜਾਇਜ਼ਾ

ਦੀ ਜਾ ਸਕਦੀ ਹੈ। ਇਸ ਮੌਕੇ ਐਸ.ਡੀ.ਐਮ. ਹਰਬੰਸ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜ਼ੂਦ ਸਨ।

Ferozepur News: ਫਿਰੋਜ਼ਪੁਰ ਤੋਂ ਦੁਬਈ ਲਈ 15 ਟਨ ਹਰੀ ਮਿਰਚ ਦੀ ਪਹਿਲੀ ਖੇਪ ਰਵਾਨਾ
Agriculture News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਮਿਰਚ ਦੀ ਕਾਸ਼ਤ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੀਤੇ ਜਾਂਦੇ ਯਤਨਾਂ ਸਦਕਾ ਸਾਰਾਗੜ੍ਹੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਕਿਸਾਨਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਹਰੀ ਮਿਰਚ ਦੀ 15 ਟਨ ਦੀ ਪਹਿਲੀ ਖੇਪ ਨੂੰ ਪਿੰਡ ਹਕੂਮਤ ਸਿੰਘ ਵਾਲਾ ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਹਰੀ ਝੰਡੀ ਦੇ ਕੇ ਦੁਬਈ ਲਈ ਰਵਾਨਾ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਪੰਜਾਬ ਵਿੱਚ ਪੈਦਾ ਹੋਈ ਹਰੀ ਮਿਰਚ ਨੂੰ ਭਾਰਤ ਤੋਂ ਬਾਹਰ ਦੁਬਈ ਭੇਜਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿਰਚ ਬਾਹਰਲੇ ਦੇਸ਼ਾਂ ’ਚ ਜਾਣ ਨਾਲ ਮਿਰਚਾ ਪੈਦਾ ਕਰਨ ਵਾਲੇ ਕਿਸਾਨਾਂ ਤੇ ਹੋਰਨਾਂ ਕਿਸਾਨਾਂ ਨੂੰ ਵੀ ਮਿਰਚ ਉਤਪਾਦਨ ’ਚ ਵੱਡਾ ਹੁਲਾਰਾ ਮਿਲੇਗਾ ਤੇ ਕਿਸਾਨਾਂ ਦੀ ਆਰਥਿਕਤਾ ਵਿੱਚ ਵੀ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲਗਭਗ 19661 ਹੈਕਟੇਅਰ ਰਕਬੇ ’ਚ ਮਿਰਚ ਦੀ ਕਾਸ਼ਤ ਕੀਤੀ ਜਾਦੀ ਹੈ ਜਿਸ ’ਚੋਂ 294915 ਮੀਟਰਕ ਟਨ ਹਰੀ ਮਿਰਚ ਦਾ ਉਤਪਾਦਨ ਕੀਤਾ ਜਾਂਦਾ ਹੈ। ਪੰਜਾਬ ਦੇ ਮੁੱਖ ਮਿਰਚ ਉਤਪਾਦਕ ਜ਼ਿਲ੍ਹੇ ਫਿਰੋਜ਼ਪੁਰ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਐਸਬੀਐਸ ਨਗਰ ਤੇ ਹੁਸ਼ਿਆਰਪੁਰ ਹਨ।

ਪੰਜਾਬ ’ਚ ਪੈਦਾ ਹੋਈ ਹਰੀ ਮਿਰਚ ਨੂੰ ਭਾਰਤ ਦੇ ਵੱਖ-ਵੱਖ ਸੂਬੇ ਜਿਵੇਂ ਕਿ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ, ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਭੇਜਿਆ ਜਾਂਦਾ ਹੈ। ਫਿਰੋਜ਼ਪੁਰ ਜ਼ਿਲੇ੍ਹ ਅੰਦਰ 2747 ਹੈਕਟੇਅਰ ਤੋਂ ਵੱਧ ਰਕਬੇ ’ਚ ਮਿਰਚ ਦੀ ਪੈਦਾਵਾਰ ਕੀਤੀ ਜਾਂਦੀ ਹੈ ਜੋ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨਾਲੋ ਸਭ ਤੋਂ ਵੱਧ ਰਕਬਾ ਹੈ। ਜ਼ਿਲ੍ਹਾ ਫਿਰੋਜਪੁਰ ਅੰਦਰ ਮਿਰਚ ਦੀ ਖੇਤੀ 20000 ਤੋਂ ਵੱਧ ਲੋਕਾਂ ਨੂੰ ਸਿੱਧੇ ਤੇ 45,000 ਤੋਂ ਵੱਧ ਲੋਕਾਂ ਨੂੰ ਅਸਿੱਧੇ ਤੌਰ ਤੇ ਰੁਜ਼ਗਾਰ ਪ੍ਰਦਾਨ ਕਰਨ ਲਈ ਜਾਣੀ ਜਾਂਦੀ ਹੈ।

Read Also : ਲੁੱਟ ਦੀ ਯੋਜਨਾ ਬਣਾਉਂਦੇ 2 ਗਿਰੋਹਾਂ ਦੇ 9 ਮੈਂਬਰ ਕਾਬੂ, ਤੇਜ਼ਧਾਰ ਹਥਿਆਰ ਬਰਾਮਦ

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਤੇ ਬਾਗਬਾਨੀ ਵਿਭਾਗ ਪੰਜਾਬ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਮਿਰਚ ਦੀ ਕਾਸ਼ਤ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੀਤੇ ਜਾਦੇ ਯਤਨਾਂ ਸਦਕਾ ਸਾਰਾਗੜ੍ਹੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਕਿਸਾਨਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਹਰੀ ਮਿਰਚ ਦੀ 15 ਟਨ ਦੀ ਪਹਿਲੀ ਖੇਪ ਦੁਬਈ ਲਈ ਰਵਾਨਾ ਕੀਤੀ ਗਈ ਤੇ ਉਹਨਾਂ ਵੱਲੋਂ ਡਾ. ਬਿਕਰਮਜੀਤ ਸਿੰਘ ਸਾਹਨੀ (ਪਦਮ ਸ਼੍ਰੀ) ਮੈਂਬਰ ਪਾਰਲੀਮੇਟ (ਰਾਜ ਸਭਾ) ਵੱਲੋਂ ਚਲਾਈ ਜਾ ਰਹੀ ਸੰਨ ਫਾਊਂਡੇਸ਼ਨ ਰਾਹੀਂ ਸਾਰਾਗੜ੍ਹੀ ਪ੍ਰੋਡਿਊਸਰ ਕੰਪਨੀ ਦੀ ਵਿੱਤੀ ਸਹਾਇਤਾ ਕਰਨ ਦਾ ਵਿਸ਼ਵਾਸ਼ ਦਿਵਾਇਆ, ਤਾਂ ਜ਼ੋ ਆਉਣ ਵਾਲੇ ਸਮੇਂ ਦੌਰਾਨ ਹੋਰ ਅਗਾਂਹਵਧੂ ਕਿਸਾਨ ਇਸ ਕੰਪਨੀ ਦਾ ਹਿੱਸਾ ਬਣ ਸਕਣ।

ਖੇਤੀ ਨੂੰ ਲਾਹੇਵੰਦ ਧੰਦੇ ਵਜੋਂ ਅਪਣਾ ਸਕਣ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੁਬੇ ਅੰਦਰ ਫਸਲੀ ਵਿਭਿੰਨਤਾ ਲਿਆਉਣ ਲਈ ਕਈ ਤਰਾਂ ਦੇ ਉਪਰਾਲੇ ਕਰ ਰਹੀ ਹੈ, ਜਿਸ ਨਤੀਜੇ ਵਜੋਂ ਕਿਸਾਨ ਕਣਕ-ਝੋਨੇ ਦੀ ਕਾਸ਼ਤ ਨੂੰ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਵਰਗੇ ਲਾਹੇਵੰਦ ਧੰਦੇ ਅਪਣਾ ਰਹੇ ਹਨ। ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋ ਸਾਰਾਗੜ੍ਹੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਮੈਬਰਾਂ ਨੂੰ ਮਿਰਚ ਦਾ ਨਿਰਯਾਤ ਕਰਨ ਉਪਰ ਵਧਾਈ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਤਾਂ ਜੋ ਜ਼ਿਲ੍ਹੇ ਦੇ ਹੋਰ ਕਿਸਾਨ ਵੀ ਇਹਨਾਂ ਤੋ ਪ੍ਰੇਰਨਾ ਲੈ ਕੇ ਫਸਲੀ ਵਿਭਿੰਨਤਾ ਅਪਣਾ ਸਕਣ। ਇਸ ਮੌਕੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਵਾਇਸ ਚਾਂਸਲਰ ਪੀਏਯੂ ਲੁਧਿਆਣਾ ਡਾ. ਸਤਬੀਰ ਸਿੰਘ ਗੋਸਲ, ਐਮਐਲਏ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਐਮਐਲਏ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਰਣਬੀਰ ਸਿੰਘ ਭੁੱਲਰ, ਸੀ.ਈ.ਓ ਸੰਨ ਫਾਉੂਂਡੇਸ਼ਨ ਸ੍ਰ. ਗੁਰਬੀਰ ਸਿੰਘ, ਚੇਅਰਮੈਨ ਪਲੈਨਿੰਗ ਬੋਰਡ ਹਰਜਿੰਦਰ ਸਿੰਘ, ਮਿਸ. ਰਵਦੀਪ ਕੌਰ ਏਆਈਐਫ, ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਬੇਅੰਤ ਸਿੰਘ ਹਕੂਮਤ ਵਾਲਾ, ਬਾਗਬਾਨੀ ਵਿਕਾਸ ਅਫਸਰ-ਕਮ-ਨੋਡਲ ਅਫਸਰ (ਮਿਰਚ) ਪੰਜਾਬ ਡਾ. ਸਿਮਰਨ ਸਿੰਘ, ਜਗਮੀਤ ਸਿੰਘ ਸਹਿਜਾਦੀ, ਸ਼ਮਸ਼ੇਰ ਸਿੰਘ ਹਕੂਮਤ ਸਿੰਘ ਵਾਲਾ, ਬਲਵਿੰਦਰ ਸਿੰਘ ਮਾਹਲਮ ਤੇ ਹੋਰ ਅਗਾਂਹਵਧੂ ਕਿਸਾਨ ਆਦਿ ਹਾਜ਼ਰ ਸਨ। Agriculture News