ICC Cricket World Cup - Sach Kahoon Punjabi
ਹੁਣ ਹੋਰ ਕਰੋ ਇੰਤਜ਼ਾਰ, ਜਾਣੋ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ ਅਗਲਾ Cricket World Cup
2023 ’ਚ ਅਸਟਰੇਲੀਆ ਭਾਰਤ ਨੂੰ ਹਰਾ ਬਣਿਆ ਹੈ ਚੈਂਪੀਅਨ | Cricket World Cup
2027 ’ਚ 3 ਦੇਸ਼ ਕਰਨਗੇ ਵਿਸ਼ਵ ਕੱਪ ਦੀ ਮੇਜ਼ਬਾਨੀ | Cricket World Cup
ਨਵੀਂ ਦਿੱਲੀ। ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 ਹੁਣ ਪੂਰਾ ਹੋ ਚੁੱਕਿਆ ਹੈ। ਇਸ ਵਾਰ ਵਾਲੇ ਵਿਸ਼ਵ ਕੱਪ ’ਚ ਇੱਕ ਵਾਰ ਫੇਰ ਤੋਂ ਭਾਰਤੀ ਟੀਮ ਵਿਸ਼ਵ ਕੱਪ ਦਾ ਖਿਤਾਬ ਚੁੱਕਣ ਤੋਂ ਖੁੰਝ ਗਈ। ਭਾਰਤੀ ਟੀਮ ਨੂੰ ਅਸਟਰੇਲੀਆ ਨੇ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਸਟਰੇਲੀਆ ਛੇਵੀਂ ਵਾਰ ਵਿਸ਼ਵ ਕੱਪ ਚੈਂਪੀਅਨ ਬਣ ਗਿਆ। ਦਰਅਸਲ ਭਾਰਤੀ ਟੀਮ ਸੈਮੀਫਾਈਨਲ ’ਚ ਨਿਊਜੀਲੈਂਡ ਨੂੰ ਹਰਾ ਕੇ ਫਾਈਨਲ ’ਚ ਪਹੁੰਚੀ ਸੀ ਅਤੇ ਅਸਟਰੇਲੀਆਈ ਨੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ, ਫਾਈਨਲ ਮੁਕਾਬਲਾ ਦੋਵਾਂ ’ਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ ਸੀ। (Cricket World Cup)
ਇਹ ਵੀ ਪੜ੍ਹੋ : ‘ਲੱਕੜ ਦੇ ਡੰਡੇ’ ਦੀ ਸਟਿੱਕ ਬਣਾ ਕੇ ਹਾਕੀ ਖੇਡਦੇ ਸਨ ‘ਧਨਰਾਜ ਪਿੱਲੇ’
ਜਿਸ ਵਿੱਚ ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ 240 ਦੌੜਾਂ ਬਣਾਈਆਂ। ਜਵਾਬ ’ਚ ਅਸਟਰੇਲੀਆਈ ਟੀਮ ਨੇ ਓਪਨਰ ਟ੍ਰੈਵਿਸ ਹੈਡ ਦੇ ਸੈਂਕੜੇ ਅਤੇ ਮਾਰਨਸ ਲਾਬੁਸ਼ੇਨ ਦੇ ਅਰਧਸੈਂਕੜੇ ਦੀ ਮੱਦਦ ਨਾਲ ਇਹ ਟੀਚਾ 43 ਓਵਰਾਂ ’ਚ ਹੀ ਹਾਸਲ ਕਰ ਲਿਆ, ਅਤੇ ਭਾਰਤੀ ਪ੍ਰਸ਼ੰਸਕਾਂ ਦਾ ਸੁਪਨਾ ਫਿਰ ਤੋਂ ਟੁੱਟ ਗਿਆ। ਹੁਣ ਭਾਰਤੀ ਪ੍ਰਸ਼ੰਸਕਾਂ ਨੂੰ ਵਿਸ਼ਵ ਕੱਪ ਭਾਰਤੀ ਟੀਮ ਦੇ ਹੱਥ ’ਚ ਵੇਖਣ ਲਈ 4 ਸਾਲ ਦਾ ਇੰਤਜਾਰ ਫਿਰ ਤੋਂ ਕਰਨਾ ਹੈ। ਇੱਕ ਰੋਜ਼ਾ ਕ੍ਰਿਕੇਟ ਦਾ ਵਿਸ਼ਵ ਕੱਪ ਹੁਣ ਸਾਲ 2027 ’ਚ ਖੇਡਿਆ ਜਾਵੇਗਾ। ਇਹ ਵਿਸ਼ਵ ਕੱਪ ਦੀ ਮੇਜ਼ਬਾਨੀ 3 ਦੇਸ਼ ਕਰਨਗੇ। ਇਹ ਵਿਸ਼ਵ ਕੱਪ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ’ਚ ਖੇਡਿਆ ਜਾਵੇਗਾ। (Cricket World Cup)
ਇਹ ਵੀ ਪੜ੍ਹੋ : ਵਿਸ਼ਵ ਕੱਪ 2023 ‘ਚ ਲੱਗੀ ਰਿਕਾਰਡਾਂ ਦੀ ਝੜੀ
ਇਹ ਦੂਜੀ ਵਾਰ ਹੋਵੇਗਾ ਜਦੋਂ ਅਫਰੀਕੀ ਮਹਾਂਦੀਪ ’ਚ ਵਿਸ਼ਵ ਕੱਪ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸਾਲ 2003 ਵਾਲਾ ਵਿਸ਼ਵ ਕੱਪ ਵੀ ਦੱਖਣੀ ਅਫਰੀਕਾ ’ਚ ਹੀ ਖੇਡਿਆ ਗਿਆ ਸੀ। ਉਸ ਸਮੇਂ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਦੇ ਨਾਲ-ਨਾਲ ਕੀਨੀਆ ਨੇ ਵੀ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। ਉਸ ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਤਾਂ ਗਰੁੱਪ ਸਟੇਜ ਦੇ ਮੈਚਾਂ ਤੋਂ ਹੀ ਬਾਹਰ ਹੋ ਗਏ ਸਨ। ਪਰ ਕੀਨੀਆ ਦੀ ਟੀਮ ਨੇ ਸੈਮੀਫਾਈਨਲ ਤੱਕ ਦਾ ਸਫਰ ਜ਼ਰੂਰ ਤੈਅ ਕੀਤਾ ਸੀ।
ਪਰ ਕੀਨੀਆ ਨੂੰ ਸੈਮੀਫਾਈਨਲ ’ਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਭਾਰਤ ਸੈਮੀਫਾਈਨਲ ’ਚ ਕੀਨੀਆ ਨੂੰ ਹਰਾ ਕੇ ਫਾਈਨਲ ’ਚ ਅਸਟਰੇਲੀਆ ਨਾਲ ਹੀ ਭਿੜਿਆ ਸੀ। ਉਸ ਸਮੇਂ ਵੀ ਭਾਰਤ ਨੂੰ ਅਸਟਰੇਲੀਆ ਨੇ ਹਰਾ ਦਿੱਤਾ ਸੀ। ਉਸ ਵਿਸ਼ਵ ਕੱਪ ’ਚ ਵੀ ਭਾਰਤੀ ਟੀਮ 1983 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ’ਚ ਪਹੁੰਚੀ ਸੀ। (Cricket World Cup)
ਇਹ ਦੇਸ਼ਾਂ ਦਾ ਕੁਆਲੀਫੀਕੇਸ਼ਨ ਹੋਣਾ ਤੈਅ | Cricket World Cup
ਮੇਜ਼ਬਾਨ ਹੋਣ ਕਾਰਨ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਦਾ 2027 ਵਿਸ਼ਵ ਕੱਪ ’ਚ ਖੇਡਣਾ ਤੈਅ ਹੈ, ਪਰ ਨਾਮੀਬੀਆ ਨਾਲ ਅਜਿਹਾ ਨਹੀਂ ਹੋਵੇਗਾ। ਉਸ ਨੂੰ ਆਪਣੀ ਪਛਾਣ ਕੁਝ ਸਾਲਾਂ ’ਚ ਚੰਗਾ ਪ੍ਰਦਰਸ਼ਨ ਕਰਕੇ ਬਣਾਉਣੀ ਹੋਵੇਗੀ। ਨਾਮੀਬੀਆ ਦੇ ਵਿਸ਼ਵ ਕੱਪ ’ਚ ਐਂਟਰੀ ਦਾ ਫਾਰਮੂਲਾ ਉਹੀ ਰਹੇਗਾ। ਜੋ ਬਾਕੀ ਟੀਮਾਂ ਦਾ ਰਹੇਗਾ। (Cricket World Cup)
ਕਿਨੀਆਂ ਟੀਮਾਂ ਲੈਣਗੀਆਂ ਹਿੱਸਾ ਅਤੇ ਕਿਵੇਂ ਹੋਵੇਗੀ ਐਂਟਰੀ | Cricket World Cup
2027 ਵਾਲੇ ਵਿਸ਼ਵ ਕੱਪ ’ਚ ਕੁਲ 14 ਟੀਮਾਂ ਹਿੱਸਾ ਲੈਣਗੀਆਂ, ਜਿਸ ’ਚ 2 ਟੀਮਾਂ ਤਾਂ ਪਹਿਲਾਂ ਹੀ ਤੈਅ ਹੋ ਚੁੱਕੀਆਂ, ਜੋ ਮੇਜ਼ਬਾਨੀ ਕਰਨਗੀਆਂ। ਇਸ ਤੋਂ ਬਾਅਦ ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਸਿਖਰ ਦੀਆਂ 8 ਟੀਮਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਇੱਕ ਨਿਸ਼ਚਿਤ ਸਮਾਂ-ਸੀਮਾ ਲਈ ਸਿੱਧੇ ਵਿਸ਼ਵ ਕੱਪ ਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ। ਬਾਕੀ ਚਾਰ ਟੀਮਾਂ ਕੁਆਲੀਫਾਇਰ ਮੈਚਾਂ ਰਾਹੀਂ ਕ੍ਰਿਕੇਟ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ’ਚ ਦਾਖਲ ਹੋ ਸਕਣਗੀਆਂ। (Cricket World Cup)
ਕੀ ਹੋਵੇਗਾ ਫਾਰਮੈਟ | Cricket World Cup
2027 ’ਚ ਹੋਣ ਵਾਲੇ ਵਿਸ਼ਵ ਕੱਪ ’ਚ 7-7 ਟੀਮਾਂ ਦੇ ਦੋ ਗਰੁੱਪ ਬਣਾਏ ਜਾਣਗੇ। ਇੱਥੇ ਰਾਊਂਡ ਰੌਬਿਨ ਪੜਾਅ ਤੋਂ ਬਾਅਦ, ਦੋਵਾਂ ਗਰੁੱਪਾਂ ਦੀਆਂ ਸਿਖਰ ਦੀਆਂ 3 ਟੀਮਾਂ ਅਗਲੇ ਪੜਾਅ ਲਈ ਅੱਗੇ ਵਧਣਗੀਆਂ। ਭਾਵ ਦੂਜੇ ਦੌਰ ’ਚ 6 ਟੀਮਾਂ ਹੋਣਗੀਆਂ। ਇੱਕ ਗਰੁੱਪ ਦੀ ਟੀਮ ਦੂਜੇ ਗਰੁੱਪ ਦੀਆਂ ਸਾਰੀਆਂ ਟੀਮਾਂ ਵਿਰੁੱਧ ਇੱਕ-ਇੱਕ ਮੈਚ ਖੇਡੇਗੀ। ਇਸ ਤਰ੍ਹਾਂ ਇਸ ਦੌਰ ’ਚ ਹਰ ਟੀਮ ਦੇ ਤਿੰਨ ਮੈਚ ਖੇਡੇ ਜਾਣਗੇ। ਇਸ ਪੜਾਅ ’ਚ ਦੋ ਟੀਮਾਂ ਬਾਹਰ ਹੋ ਜਾਣਗੀਆਂ ਅਤੇ ਫਿਰ ਸੈਮੀਫਾਈਨਲ ਮੁਕਾਬਲਾ ਖੇਡਿਆ ਜਾਵੇਗਾ। (Cricket World Cup)
ਸਭ ਤੋਂ ਜ਼ਿਆਦਾ ਭਾਰਤ ਦੇ 6 ਖਿਡਾਰੀ ਸ਼ਾਮਲ |ICC Cricket World Cup
ਅਸਟਰੇਲੀਆ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਪੈਟ ਕੰਮਿਸ ਨੂੰ ਨਹੀਂ ਮਿਲੀ ਜਗ੍ਹਾ
ਕੌਮਾਂਤਰੀ ਕ੍ਰਿਕੇਟ ਪਰਿਸ਼ਦ (ICC) ਨੇ ਵਿਸ਼ਵ ਕੱਪ 2023 ਲਈ ‘ਟੀਮ ਆਫ ਦਾ ਟੂਰਨਾਮੈਂਟ’ ਦਾ ਐਲਾਨ ਕੀਤਾ ਹੈ। ਇਸ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਨੇ ਇਸ ਟੂਰਨਾਮੈਂਟ ’ਚ ਲਗਾਤਾਰ 10 ਮੈਚ ਆਪਣੀ ਟੀਮ ਨੂੰ ਜਿੱਤਵਾਏ। ਇਸ ਸੂਚੀ ’ਚ ਸਭ ਤੋਂ ਜ਼ਿਆਦਾ 6 ਭਾਰਤੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੱਲ੍ਹ ਅਸਟਰੇਲੀਆਈ ਟੀਮ ਨੂੰ ਛੇਵੀਂ ਵਾਰ ਵਿਸ਼ਵ ਕੱਪ ਦਾ ਚੈਂਪੀਅਨ ਬਣਾਉਣ ਵਾਲੇ ਅਸਟਰੇਲੀਆਈ ਕਪਤਾਨ ਪੈਟ ਕੰਮਿਸ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
2023 ਦੇ ਇਸ ਵਿਸ਼ਵ ਕੱਪ ਅਤੇ ਆਪਣੇ ਪਹਿਲੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਊਜੀਲੈਂਡ ਦੇ ਰਚਿਨ ਰਵਿੰਦਰ ਵੀ ਇਸ ਟੀਮ ਦਾ ਹਿੱਸਾ ਨਹੀਂ ਹਨ, ਉਨ੍ਹਾਂ ਤੋਂ ਇਲਾਵਾ ਆਪਣੀ ਤੁਫਾਨੀ ਬੱਲੇਬਾਜ਼ੀ ਕਰਕੇ ਜਾਣੇ ਜਾਣ ਵਾਲੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਹੈਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਨੂੰ ਵੀ ਆਈਸੀਸੀ ਨੇ ਆਪਣੀ ਟੀਮ ’ਚ ਜਗ੍ਹਾ ਨਹੀਂ ਦਿੱਤੀ ਹੈ। (ICC Cricket World Cup)
ਭਾਰਤ ਦੇ ਇਹ 6 ਖਿਡਾਰੀ ਹਨ ਸ਼ਾਮਲ | ICC Cricket World Cup
ਨਾਲ ਹੀ ਪਲੇਇੰਗ ਇਲੈਵਨ ’ਚ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਭਾਾਰਤ ਦੇ ਕੁਲ 6 ਖਿਡਾਰੀਆਂ ਨੂੂੰ ਸ਼ਾਮਲ ਕੀਤਾ ਗਿਆ ਹੈ। ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਲੋਕੇਸ਼ ਰਾਹੁਲ, ਰਵਿੰਦਰ ਜਡੇਜ਼ਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਸ਼ਾਮਲ ਹਨ। ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ, ਉਨ੍ਹਾਂ ਨੇ ਇਸ ਟੂਰਨਾਮੈਂਟ ’ਚ 765 ਦੌੜਾਂ ਬਣਾਈਆਂ ਅਤੇ ਪਲੇਅਰ ਆਫ ਦਾ ਟੂਰਨਾਮੈਂਟ ਰਹੇ। ਉਨ੍ਹਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ, ਜਦਕਿ ਲੋਕੇਸ਼ ਰਾਹੁਲ ਨੇ ਬੱਲੇ ਦੇ ਨਾਲ-ਨਾਲ ਵਿਕਟ ਦੇ ਪਿੱਛੇ ਵੀ ਸ਼ਾਨਦਾਰ ਕੈਚ ਫੜੇ। (ICC Cricket World Cup)
ਇਹ ਵੀ ਪੜ੍ਹੋ : ਕੈਬਨਿਟ ਮੰਤਰੀਆਂ ਅਤੇ ਵਿਧਾਇਕ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਨੇ ਵਰਤੀ ਭੱਦੀ ਸ਼ਬਦਾਵਲੀ ਲਿਆ ਗੰਭੀਰ ਨੋਟਿਸ
ਆਈਸੀਸੀ ਦੇ ਸਰਵੋਤਮ ਪਲੇਇੰਗ ਇਲੈਵਨ ’ਚ ਭਾਰਤ ਦੇ 6 ਖਿਡਾਰੀ, ਸ਼੍ਰੀਲੰਕਾ ਦਾ ਇੱਕ ਖਿਡਾਰੀ, ਨਿਊਜ਼ੀਲੈਂਡ ਦਾ ਵੀ ਇੱਕ ਖਿਡਾਰੀ, ਦੱਖਣੀ ਅਫਰੀਕਾ ਦਾ ਵੀ ਇੱਕ ਖਿਡਾਰੀ ਅਤੇ ਖਿਤਾਬ ਜਿੱਤਣ ਵਾਲੀ ਟੀਮ ਆਸਟਰੇਲੀਆ ਦੇ 2 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ, ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ, ਦੱਖਣੀ ਅਫਰੀਕਾ ਦੇ ਓਪਨਰ ਅਤੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਅਤੇ ਅਸਟਰੇਲੀਆ ਦੇ ਗਲੇਨ ਮੈਕਸਵੈੱਲ ਅਤੇ ਸਪਿਨਰ ਐਡਮ ਜ਼ਾਂਪਾ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਅਫਰੀਕਾ ਦੇ ਡੀ ਕਾਕ ਟੂਰਨਾਮੈਂਟ ’ਚ ਸਭ ਤੋਂ ਵੱਧ 4 ਸੈਂਕੜੇ ਲਾਉਣ ਵਾਲੇ ਖਿਡਾਰੀ ਸਨ। ਇਸ ਤੋਂ ਇਲਾਵਾ ਡੇਰਿਲ ਮਿਸ਼ੇਲ ਨੇ 9 ਪਾਰੀਆਂ ’ਚ 552 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਸਟਰੇਲੀਆ ਦੇ ਐਡਮ ਜੰਪਾ ਨੇ 23 ਵਿਕਟਾਂ ਅਤੇ ਸ਼੍ਰੀਲੰਕਾ ਦੇ ਦਿਲਸ਼ਾਨ ਮਦੁਸ਼ੰਕਾ ਨੇ 21 ਵਿਕਟਾਂ ਇਸ ਵਿਸ਼ਵ ਕੱਪ ’ਚ ਹਾਸਲ ਕੀਤੀਆਂ। (ICC Cricket World Cup)
ਆਈਸੀਸੀ 2023 ਦੀ ‘ਟੀਮ ਆਫ ਦਾ ਟੂਰਨਾਮੈਂਟ’ ਟੀਮ : ਕੰਵਿਟਨ ਡੀ ਕਾਕ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਡੈਰਿਲ ਮਿਚੇਲ, ਲੋਕੇਸ਼ ਰਾਹੁਲ, ਗਲੇਨ ਮੈਕਸਵੈੱਲ, ਰਵਿੰਦਰ ਜਡੇਜ਼ਾ, ਜਸਪ੍ਰੀਤ ਬੁਮਰਾਹ, ਦਿਲਸ਼ਾਨ ਮਦੁਸ਼ੰਕਾ, ਐਡਮ ਜੰਪਾ ਅਤੇ ਮੁਹੰਮਦ ਸ਼ਮੀ।
ICC Cricket World Cup ਦੀ ਸ਼ੁਰੂਆਤ ’ਤੇ ਗੂਗਲ ਨੇ ਬਣਾਇਆ ਐਨੀਮੇਟਡ ਡੂਡਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸਰਚ ਇੰਜਣ ਗੂਗਲ ਨੇ ਵੀਰਵਾਰ ਤੋਂ ਸ਼ੁਰੂ ਹੋ ਰਹੇ ਆਈਸੀਸੀ ਵਿਸ਼ਵ ਕੱਪ ਦੀ ਸ਼ੁਰੂਆਤ ਮੌਕੇ ’ਤੇ ਚਮਗਿੱਦੜਾਂ ਨਾਲ ਮੈਦਾਨ ’ਤੇ ਭੱਜ ਰਹੀਆਂ ਦੋ ਬੱਤਖਾਂ ਦਾ ਐਨੀਮੇਟਡ ਡੂਡਲ ਬਣਾਇਆ ਹੈ। ਗੂਗਲ ਵੱਲੋਂ ਅੱਜ ਬਣਾਏ ਗਏ ਆਪਣੇ ਡੂਡਲ ’ਚ ਦੋ ਬੱਤਖਾਂ ਨੂੰ ਮੈਦਾਨ ’ਚ ਦਰਸ਼ਕਾਂ ਦੀ ਮੌਜ਼ੂਦਗੀ ’ਚ ਬੱਤਖਾਂ ਨਾਲ ਵਿਕਟ ਦੇ ਵਿਚਕਾਰ ਦੌੜਾਂ ਲੈਂਦੇ ਹੋਏ ਵਿਖਾਇਆ ਗਿਆ ਹੈ। ਗੂਗਲ ਹੋਮਪੇਜ ’ਤੇ ਡੂਡਲ ’ਤੇ ਕਲਿੱਕ ਕਰਨ ਨਾਲ, ਟੂਰਨਾਮੈਂਟ ਦਾ ਪੂਰਾ ਸਮਾਂ ਉਪਭੋਗਤਾਵਾਂ ਦੇ ਸਾਹਮਣੇ ਦਿਖਾਈ ਦਿੰਦਾ ਹੈ। (Google Doodle)
ਇਹ ਵੀ ਪੜ੍ਹੋ : ਰੀਟਾ ਇੰਸਾਂ ਨੇ ਦਿੱਤਾ ਇਮਾਨਦਾਰੀ ਦਾ ਸਬੂਤ
ਇਸ ਦੇ ਨਾਲ ਹੀ ਗੂਗਲ ਨੇ ਆਪਣੀ ਸਪੈਲਿੰਗ ’ਚ ਡਾਂਸਿੰਗ ਕਿ੍ਰਕੇਟ ਬੈਟ ਨੂੰ ਐੱਲ ਦੇ ਰੂਪ ’ਚ ਦਿਖਾਇਆ ਹੈ। ਜ਼ਿਕਰਯੋਗ ਹੈ ਕਿ ਭਾਰਤ 12 ਸਾਲ ਬਾਅਦ ਇੱਕਰੋਜ਼ਾ ਕ੍ਰਿਕੇਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ’ਚ ਵਿਸ਼ਵ ਕੱਪ ਦਾ ਪਹਿਲਾ ਮੈਚ ਅੱਜ ਇੰਗਲੈਂਡ ਅਤੇ ਨਿਊਜੀਲੈਂਡ ਵਿਚਕਾਰ ਨਰਿੰਦਰ ਮੋਦੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। (Google Doodle)