Aruna Chaudhary - Sach Kahoon Punjabi
ਕਾਂਗਰਸ ਨੇ ਅਰੁਨਾ ਚੌਧਰੀ ਨੂੰ ਦੀਨਾਨਗਰ ਹਲਕੇ ਤੋਂ 5ਵੀਂ ਵਾਰ ਬਣਾਇਆ ਉਮੀਦਵਾਰ
ਕਾਂਗਰਸ ਨੇ (Aruna Chaudhary) ਅਰੁਨਾ ਚੌਧਰੀ ਨੂੰ ਦੀਨਾਨਗਰ ਹਲਕੇ ਤੋਂ 5ਵੀਂ ਵਾਰ ਬਣਾਇਆ ਉਮੀਦਵਾਰ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਨੇ ਅੱਜ ਜਾਰੀ ਕੀਤੀ 86 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਦੀਨਾਨਗਰ (ਰਿਜ਼ਰਵ) ਹਲਕੇ ਤੋਂ ਮੌਜੂਦਾ ਵਿਧਾਇਕਾ ਤੇ ਕੈਬਨਿਟ ਮੰਤਰੀ (Aruna Chaudhary) ਅਰੁਨਾ ਚੌਧਰੀ ਨੂੰ 5ਵੀਂ ਵਾਰ ਉਮੀਦਵਾਰ ਐਲਾਨਿਆ ਹੈ। ਅਰੁਨਾ ਚੌਧਰੀ ਇਸ ਹਲਕੇ ਤੋਂ 2002 ਤੋਂ ਲਗਾਤਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਸਭ ਤੋਂ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਰੁਨਾ ਚੌਧਰੀ ਦੇ ਸਹੁਰਾ ਚੌਧਰੀ ਜੈਮੁਨੀ ਦੀਨਾਨਗਰ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਅਰੁਨਾ ਚੌਧਰੀ ਦਾ ਇਹ ਪੰਜਵਾਂ ਇਲੈਕਸ਼ਨ ਹੈ।
ਉਨ੍ਹਾਂ ਨੇ 2002 ਵਿੱਚ ਸਿਆਸਤ ’ਚ ਕਦਮ ਰੱਖਦਿਆਂ ਪਹਿਲੀ ਵਾਰ ਚੋਣ ਲੜੀ ਅਤੇ ਧਮਾਕੇਦਾਰ ਜਿੱਤ ਦਰਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਫਿਰ 2007, 2012 ਅਤੇ 2017 ਵਿੱਚ ਵੀ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ। ਪਿਛਲੀਆਂ ਚੋਣਾਂ ’ਚ ਉਹ 32 ਹਜ਼ਾਰ ਦੇ ਵੱਡੇ ਅੰਤਰ ਨਾਲ ਜਿੱਤ ਦਰਜ ਕੇ ਪੰਜਾਬ ਭਰ ’ਚ ਲੀਡ ਹਾਸਲ ਕਰਨ ਵਾਲੇ ਚੌਥੇ ਵੱਡੇ ਲੀਡਰ ਬਣੇ। ਜਿਸਦੀ ਬਦੌਲਤ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪਹਿਲਾਂ ਸਿੱਖਿਆ ਮੰਤਰੀ, ਫਿਰ ਟਰਾਂਸਪੋਰਟ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਣਾਇਆ। ਇਸ ਵੇਲੇ ਉਹ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਜਾਣਕਾਰੀ ਅਨੁਸਾਰ ਅਰੁਨਾ ਚੌਧਰੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਆਪਣੇ ਹਲਕੇ ਅੰਦਰ ਅਣਗਿਣਤ ਵਿਕਾਸ ਕੰਮ ਕਰਵਾ ਕੇ ਲੋਕਾਂ ਦਾ ਦਿਲ ਜਿੱਤਿਆ ਹੈ, ਜਿਸ ਕਾਰਨ ਉਨ੍ਹਾਂ ਦੀ ਜਿੱਤ ਇਸ ਵਾਰ ਵੀ ਪੱਕੀ ਮੰਨੀ ਜਾ ਰਹੀ ਹੈ ਅਤੇ ਹਾਈਕਮਾਨ ਵੱਲੋਂ ਕਰਵਾਏ ਵੱਖ-ਵੱਖ ਸਰਵਿਆਂ ਵਿੱਚ ਵੀ ਉਹ ਪੰਜਾਬ ਭਰ ’ਚੋਂ ਪਾਰਟੀ ਦੇ ਸਭ ਤੋਂ ਮਜ਼ਬੂਤ ਉਮੀਦਵਾਰ ਮੰਨੇ ਗਏ ਹਨ। ਉੱਧਰ ਅਰੁਨਾ ਚੌਧਰੀ ਨੂੰ ਪੰਜਵੀਂ ਵਾਰ ਟਿਕਟ ਮਿਲਣ ’ਤੇ ਕਾਂਗਰਸੀ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਿਛਲੀਆਂ ਚੋਣਾਂ ਨਾਲੋਂ ਵੀ ਜ਼ਿਆਦਾ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਝਬਕਰਾ ’ਚ ਪੰਚਾਇਤ ਮੈਂਬਰਾਂ ਤੇ ਮਹਿਲਾ ਮੰਡਲ ਪ੍ਰਧਾਨ ਸਮੇਤ ਭਾਜਪਾ ਦੇ 30 ਪਰਿਵਾਰਾਂ ਅਰੁਨਾ ਚੌਧਰੀ ਨਾਲ ਚੱਲਣ ਦਾ ਕੀਤਾ ਐਲਾਨ
ਪਿੰਡ ’ਚ ਰੱਖੀ ਆਮ ਮੀਟਿੰਗ ਕਾਂਗਰਸ ਲਈ ਸਾਬਤ ਹੋਈ ਲਾਹੇਵੰਦ
ਝਬਕਰਾ ਦੇ ਲੋਕਾਂ ਨੇ ਕੱਟੜਵਾਦ ਨੂੰ ਛੱਡ ਕੇ ਵਿਕਾਸ ਕੰਮਾਂ ਨੂੰ ਦਿੱਤੀ ਤਰਜ਼ੀਹ : ਅਰੁਣਾ ਚੌਧਰੀ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਪਿੰਡ ਝਬਕਰਾ ਦੇ ਗੁਰੂ ਰਵਿਦਾਸ ਮੰਦਰ ’ਚ ਹੋਈ ਇੱਕ ਆਮ ਮੀਟਿੰਗ ਅੱਜ ਉਸ ਵੇਲੇ ਕਾਂਗਰਸ ਪਾਰਟੀ ਲਈ ਬੇਹੱਦ ਲਾਹੇਵੰਦ ਸਾਬਤ ਹੋਈ ਜਦੋਂ ਭਾਜਪਾ ਦੇ ਦੋ ਪੰਚਾਇਤ ਮੈਂਬਰ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਸਮੇਤ ਬੀਜੇਪੀ ਦੇ 30 ਟਕਸਾਲੀ ਪਰਿਵਾਰ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਸਮੱਰਥਨ ’ਚ ਉੱਤਰ ਆਏ। ਇਸ ਮੌਕੇ ਅਰੁਣਾ ਚੌਧਰੀ ਸੰਬੋਧਨ ਕਰ ਰਹੇ ਸਨ, ਜਿਨਾਂ ਨੂੰ ਆਪਣਾ ਭਾਸ਼ਣ ਬੰਦ ਕਰਕੇ ਕਾਂਗਰਸ ’ਚ ਆਉਣ ਵਾਲਿਆਂ ਦਾ ਸਵਾਗਤ ਕਰਨਾ ਪਿਆ ਅਤੇ ਉਨ੍ਹਾਂ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਕਿਸੇ ਵੇਲੇ ਉਨ੍ਹਾਂ ਦੇ ਵਿਰੋਧੀਆਂ ਨਾਲ ਚੱਲਣ ਵਾਲੇ ਇਹ ਲੋਕ ਅੱਜ ਆਪਣੀ ਮਰਜ਼ੀ ਨਾਲ ਕਾਂਗਰਸ ’ਚ ਆਏ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਹਲਕੇ ਦੇ ਲੋਕ ਕੱਟੜਵਾਦ ਨੂੰ ਛੱਡ ਕੇ ਵਿਕਾਸ ਕੰਮਾਂ ਨੂੰ ਤਰਜ਼ੀਹ ਦੇ ਰਹੇ ਹਨ।
ਅਰੁਣਾ ਚੌਧਰੀ ਨੇ ਕਿਹਾ ਕਿ ਉਹ ਜਦੋਂ ਤੋਂ ਸਿਆਸਤ ਵਿੱਚ ਆਏ ਹਨ ਉਨ੍ਹਾਂ ਨੇ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕੇ ਦੇ ਵਿਕਾਸ ਅਤੇ ਲੋਕ ਮਸਲਿਆਂ ਦੇ ਹੱਲ ਲਈ ਯਤਨ ਕੀਤੇ ਹਨ। ਉਨ੍ਹਾਂ ਗੁਰੂ ਰਵਿਦਾਸ ਮੰਦਰ ’ਚ ਹਾਲ ਬਣਾਉਣ ਲਈ 4 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪਿੰਡ ਝਬਕਰਾ ’ਚ ਉਨਾਂ ਅਨੇਕਾਂ ਵਿਕਾਸ ਕੰਮ ਕਰਵਾਏ ਹਨ ਪਰ ਵੋਟਾਂ ਪਾਉਣ ਵੇਲੇ ਇਸ ਪਿੰਡ ਨੇ ਕਦੇ ਦਲੇਰੀ ਨਹੀਂ ਦਿਖਾਈ। ਪਰ ਇਸਦੇ ਬਾਵਜੂਦ ਉਹ ਪਿੰਡ ਦਾ ਹਰ ਕੰਮ ਪਹਿਲ ਦੇ ਆਧਾਰ ’ਤੇ ਕਰਦੇ ਆਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਰੋਧ ਵਿੱਚ ਚੱਲਣ ਵਾਲਿਆਂ ਨੇ ਅੱਜ ਕਾਂਗਰਸ ਜੁਆਇਨ ਕਰਕੇ ਚੰਗਾ ਫ਼ੈਸਲਾ ਲਿਆ ਹੈ ਅਤੇ ਉਹ ਆਸ ਕਰਕੇ ਹਨ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਉਹ ਪਿੰਡ ’ਚੋਂ ਚੰਗੀ ਲੀਡ ਨਾਲ ਅੱਗੇ ਵੱਧਣਗੇ।
ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਿਹਾ ਕਿ ਖੇਤਰ ਦੀ ਜਨਤਾ ਚੰਗੀ ਤਰਾਂ ਨਾਲ ਸਮਝ ਚੁੱਕੀ ਹੈ ਕਿ ਸਿਰਫ਼ ਅਰੁਨਾ ਚੌਧਰੀ ਹੀ ਹਲਕੇ ਦੀ ਨੁਹਾਰ ਬਦਲ ਸਕਦੇ ਹਨ ਜਦਕਿ ਵਿਰੋਧੀ ਪਾਰਟੀਆਂ ਦਾ ਇੱਥੇ ਕੋਈ ਆਧਾਰ ਨਹੀਂ ਹੈ ਅਤੇ ਉਹ ਝੂਠੇ ਵਾਅਦਿਆਂ ਅਤੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦੇ ਸਕਦੇ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਦੱਸਿਆ ਕਿ ਭਾਜਪਾ ਆਗੂ ਬਿੰਦੂ ਠਾਕੁਰ ਝਬਕਰਾ ਅਤੇ ਰੌਕੀ ਦੀ ਅਗਵਾਈ ਵਿੱਚ ਪੰਚ ਸੁਨੀਤਾ ਕੁਮਾਰੀ, ਪੰਚ ਸੁਦੇਸ਼ ਰਾਣੀ, ਭਾਜਪਾ ਮਹਿਲਾ ਵਿੰਗ ਪ੍ਰਧਾਨ ਕਮਲੇਸ਼ ਕੁਮਾਰੀ, ਸੁਦੇਸ਼ ਕੁਮਾਰੀ ਅਤੇ ਬਿਮਲਾ ਦੇਵੀ ਸਮੇਤ ਬਖਸ਼ੀਸ਼ ਠਾਕੁਰ, ਗੋਪਾਲ ਸਿੰਘ, ਕਰਨੈਲ ਸਿੰਘ, ਵਿਜੇ ਕੁਮਾਰ, ਪ੍ਰਦੀਪ ਕੁਮਾਰ, ਗਗਨ ਕੁਮਾਰ, ਬਲਬੀਰ ਸਿੰਘ, ਪਰਮਜੀਤ, ਜੀਵਨ ਠਾਕੁਰ, ਲੱਕੀ ਠਾਕੁਰ, ਜੌਨੀ ਜੈਲਦਾਰ, ਵੀਰਬਲ, ਮੰਦੂ ਅਤੇ ਰਾਜ ਕੁਮਾਰ ਆਦਿ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਲ ਹੋਏ ਹਨ। ਕੈਬਨਿਟ ਮੰਤਰੀ ਨੇ ਇਸ ਉਪਰਾਲੇ ਲਈ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਖਸ਼ੀਸ਼ ਸਿੰਘ ਮਕੌੜਾ ਅਤੇ ਸਰਪੰਚ ਅਜੇ ਪਾਲ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਰਪੰਚ ਪ੍ਰਸ਼ੋਤਮ ਲਾਲ, ਟੋਨੀ ਮਹਾਜਨ, ਭੁੱਟੋ ਝਬਕਰਾ, ਸਰਪੰਚ ਬੱਬਲੂ, ਨਜ਼ੀਰ ਮਸੀਹ ਅਤੇ ਪ੍ਰੇਮ ਸਿੰਘ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਲਿਤ ਵਿਦਆਰਥੀਆਂ ਦੇ ਸ਼ੋਸ਼ਣ ਦੇ ਵਿਰੋਧ ‘ਚ ਅਰੁਣਾ ਚੌਧਰੀ ਨੂੰ  ਦਿੱਤਾ ਮੰਗ ਪੱਤਰ
ਰਾਮਾਂ ਮੰਡੀ, (ਸਤੀਸ਼ ਜੈਨ) ਐਸਸੀ ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਅਤੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਪ੍ਰਧਾਨ ਦਰਸ਼ਨ ਕਾਂਗੜਾ ਦੀ ਅਗਵਾਈ ‘ਚ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਉਪ-ਪ੍ਰਧਾਨ ਰਾਮਕਿਸ਼ਨ ਕਾਂਗੜਾ ਨੇ ਸਮਾਜ ਭਲਾਈ ਅਤੇ ਬਾਲ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਦਫਤਰ ‘ਚ ਮੁਲਾਕਾਤ ਕੀਤੀ ਇਸ ਮੌਕੇ ਸੰਗਠਨ ਵੱਲੋਂ ਮੰਤਰੀ ਅਰੁਣਾ ਚੌਧਰੀ ਨੂੰ ਡਾ. ਭੀਮਰਾਓ ਅੰਬੇਡਕਰ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਦਲਿਤ ਵਿਦਿਆਰਥੀਆਂ ਦੇ ਸੋਸ਼ਣ ਦੇ ਵਿਰੋਧ ‘ਚ ਮੰਗ ਪੱਤਰ ਦਿੱਤਾ
ਇਸ ਸਬੰਧੀ ਰਾਮਕਿਸ਼ਨ ਕਾਂਗੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਠਨ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਏਡਿਡ ਸਕੂਲਾਂ ਵੱਲੋਂ ਦਲਿਤ ਬੱਚਿਆਂ ਤੋਂ ਫੀਸ ਵਸੂਲੀ ਅਤੇ ਮਿਡ ਡੇ ਮੀਲ ਵਿੱਚ ਕੰਮ ਕਰਨ ਵਾਲੇ ਦਲਿਤ ਵਰਗ ਦੇ ਲੋਕਾਂ ਦੇ ਸ਼ੋਸ਼ਨ ਦਾ ਮੁੱਦਾ ਅਰੁਣਾ ਚੌਧਰੀ ਸਾਹਮਣੇ ਰੱਖਿਆ ਗਿਆ ਹੈ ਉਨ੍ਹਾਂ ਕਿਹਾ ਕਿ ਮੰਤਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੰਗਠਨ ਨੂੰ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਰਾਜ ਰਾਣੀ ਕਾਂਗੜਾ, ਸਾਬਕਾ ਸੇਵਾਦਾਰ ਸੀਮਾ ਰਾਣੀ, ਦੋਆਬਾ ਜੋਨ ਇੰਚਾਰਜ ਹਰਜਿੰਦਰ ਕੌਰ ਚੱਬੇਵਾਲ ਅਤੇ ਸਾਜਨ ਕਾਂਗੜਾ ਮੌਜੂਦ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਂਗਨਵਾੜੀ ਵਰਕਰਾਂ ਤੋਂ ਸੁਪਰਵਾਈਜ਼ਰਾਂ ਦੀ ਤਰੱਕੀ ਇੱਕ ਮਹੀਨੇ ਵਿੱਚ: ਅਰੁਨਾ ਚੌਧਰੀ
ਵਰਕਰਾਂ ਦੇ ਵਫ਼ਦ ਨੂੰ ਹੋਰ ਮੰਗਾਂ ਵੀ ਛੇਤੀ ਮੰਨਣ ਦਾ ਭਰੋਸਾ ਦਿੱਤਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ (Aruna Chaudhary) ਨੇ ਆਂਗਣਵਾੜੀ ਵਰਕਰਾਂ ਵਿੱਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਇੱਕ ਮਹੀਨੇ ਵਿੱਚ ਕਰਨ ਦਾ ਸਿਧਾਂਤਕ ਤੌਰ ‘ਤੇ ਫੈਸਲਾ ਕੀਤਾ ਹੈ। ਇਹ ਖੁਲਾਸਾ ਅੱਜ ਇੱਥੇ ਕੈਬਨਿਟ ਮੰਤਰੀ ਨੇ ਆਂਗਨਵਾੜੀ ਵਰਕਰਾਂ ਦੇ ਵਫ਼ਦ ਨਾਲ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਮੀਟਿੰਗ ਦੌਰਾਨ ਕੀਤਾ।
ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਦੀਆਂ ਸਾਰੀਆਂ ਖ਼ਾਲੀ ਆਸਾਮੀਆਂ ਨੂੰ ਤੈਅ ਸਮਾਂ ਹੱਦ ਵਿੱਚ ਭਰੀਆਂ ਜਾਣਗੀਆਂ, ਜਦੋਂ ਕਿ ਸਾਰੀਆਂ ਯੋਗ ਆਂਗਨਵਾੜੀ ਵਰਕਰਾਂ ਨੂੰ ਇੱਕ ਮਹੀਨੇ ਵਿੱਚ ਸੁਪਰਵਾਈਜ਼ਰ ਵਜੋਂ ਤਰੱਕੀ ਦਿੱਤੀ ਜਾਵੇਗੀ। ਉਨਾਂ ਆਂਗਨਵਾੜੀ ਕੇਂਦਰ ਸਥਾਪਤ ਕਰਨ ਲਈ ਇਮਾਰਤਾਂ ਦਾ ਕਿਰਾਇਆ ਵੀ ਵਧਾਉਣ ਦੀ ਸਹਿਮਤੀ ਦਿੱਤੀ।
ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੀ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵਾ, ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਪ੍ਰਧਾਨ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਊਸ਼ਾ ਰਾਣੀ, ਪ੍ਰਧਾਨ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਹਰਜੀਤ ਕੌਰ, ਪ੍ਰਧਾਨ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਹਰਗੋਬਿੰਦ ਕੌਰ ਅਤੇ ਪ੍ਰਧਾਨ ਆਲ ਇੰਡੀਆ ਵਰਕਰਜ਼ ਹੈਲਪਰਜ਼ ਯੂਨੀਅਨ ਸਰੋਜ ਛੱਪੜੀਵਾਲਾ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਜ਼ੁਰਗ ਭੁੱਲ ਜਾਣ 2 ਹਜ਼ਾਰ ਰੁਪਏ ਪੈਨਸ਼ਨ, 750 ਮਿਲਦੇ ਰਹਿਣ ਤਾਂ ਵੀ ਰੱਬ-ਰੱਬ ਕਰੀਓ!
pension | ਮੌਜੂਦਾ ਪੈਨਸ਼ਨ ਨਾਲ ਖ਼ਰਚ ਰਿਹਾ ਐ 1314 ਕਰੋੜ ਰੁਪਏ, ਪੈਨਸ਼ਨ 2 ਹਜ਼ਾਰ ਕੀਤੀ ਤਾਂ ਖ਼ਰਚ ਕਰਨਾ ਪਏਗਾ 3500 ਕਰੋੜ
ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਦੇ ਬਜ਼ੁਰਗਾ ਤੋਂ ਲੈ ਕੇ ਵਿਧਵਾਵਾਂ ਅਤੇ ਅਪਾਹਜ ਕਾਂਗਰਸ ਸਰਕਾਰ ਦੌਰਾਨ 2 ਹਜ਼ਾਰ ਰੁਪਏ ਪੈਨਸ਼ਨ ਮਿਲਣ ਦਾ ਸੁਫਨਾ ਦੇਖਣਾ ਹੀ ਬੰਦ ਕਰਕੇ 2 ਹਜ਼ਾਰ ਰੁਪਏ ਤੱਕ ਦੇ ਪੈਨਸ਼ਨ ਵਾਧੇ ਨੂੰ ਭੁੱਲ ਹੀ ਜਾਣ, ਕਿਉਂਕਿ ਜੇਕਰ ਅਗਲੇ ਸਾਲਾਂ ਦੌਰਾਨ ਇਨਾਂ ਪੈਨਸ਼ਨਰਾਂ ਨੂੰ 750 ਰੁਪਏ ਪੈਨਸ਼ਨ ਹੀ ਲਗਾਤਾਰ ਮਿਲਦੀ ਰਹੇ ਤਾਂ ਵੀ ਇਹ ਰੱਬ-ਰੱਬ ਕਰਨ, ਕਿਉਂਕਿ ਜਿਹੜੀ ਸਥਿਤੀ ਇਸ ਸਮੇਂ ਪੰਜਾਬ ਦੇ ਖਜਾਨੇ ਦੀ ਹੈ, ਉਸ ਹਿਸਾਬ ਨਾਲ ਤਾਂ ਪੰਜਾਬ ਸਰਕਾਰ ਵਲੋਂ ਇਨਾਂ ਪੈਨਸ਼ਨਰਾਂ ਨੂੰ 750 ਰੁਪਏ ਦੇਣਾ ਵੀ ਔਖਾ ਲਗ ਰਿਹਾ ਹੈ। ਪੰਜਾਬ ਦੇ 21 ਲੱਖ 90 ਹਜ਼ਾਰ ਪੈਨਸ਼ਨਰਾ ਨੂੰ ਵਾਅਦੇ ਅਨੁਸਾਰ 2 ਹਜ਼ਾਰ ਰੁਪਏ ਪੈਨਸ਼ਨ ਨਾ ਦੇਣ ਦਾ ਐਲਾਨ ਕੋਈ ਹੋਰ ਨਹੀਂ ਸਗੋਂ ਇਸੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਭਾਗ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਖ਼ੁਦ ਕਰ ਰਹੀਂ ਹੈ।
ਅਰੁਣਾ ਚੌਧਰੀ ਨੇ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਚੋਣਾਂ ਦੇ ਸਮੇਂ ਤੋਂ ਪਹਿਲਾਂ ਵਾਅਦੇ ਨੂੰ ਭੁੱਲ ਜਾਣ ਦੀ ਹੀ ਨਸੀਹਤ ਦੇ ਦਿੱਤੀ ਹੈ। ਉਨਾਂ ਦਾ ਸਾਫ਼ ਕਹਿਣਾ ਹੈ ਕਿ ਜਿਹੜੀ ਹਾਲਤ ਇਸ ਸਮੇਂ ਪੰਜਾਬ ਦੇ ਖਜਾਨੇ ਦੀ ਹੋਈ ਪਈ ਹੈ, ਉਸ ਹਿਸਾਬ ਨਾਲ ਪੰਜਾਬ ਦੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਤੋਂ ਪੈਨਸ਼ਨ ਵਾਧੇ ਦੀ ਆਸ ਤੱਕ ਨਹੀਂ ਰੱਖਣੀ ਚਾਹੀਦੀ ਹੈ।
500 ਰੁਪਏ ਤੋਂ ਵਧਾ ਕੇ ਪੈਨਸ਼ਨ 2 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਸੀ
ਅਰੁਣਾ ਚੌਧਰੀ ਨੇ ਪੈਨਸ਼ਨ ਵਾਧੇ ਦੇ ਸੁਆਲ ‘ਤੇ ਕਿਹਾ ਕਿ ਉਨਾਂ ਨੂੰ ਪੂਰੀ ਤਰਾਂ ਜਾਣਕਾਰੀ ਹੈ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ 22 ਲੱਖ ਪੈਨਸ਼ਨਰਾਂ ਨੂੰ 500 ਰੁਪਏ ਤੋਂ ਵਧਾ ਕੇ ਪੈਨਸ਼ਨ 2 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਕਾਂਗਰਸ ਪਾਰਟੀ ਦੇ ਐਲਾਨ ਤੋਂ ਉਹ ਬਿਲਕੁਲ ਵੀ ਮੁਨਕਰ ਨਹੀਂ ਹੋ ਰਹੇ ਹਨ ਪਰ ਇਹ ਐਲਾਨ ਮੌਜੂਦਾ ਸਥਿਤੀਆਂ ਵਿੱਚ ਪੂਰਾ ਹੀ ਨਹੀਂ ਕੀਤਾ ਜਾ ਸਕਦਾ ਹੈ। ਉਨਾਂ ਸਪਸ਼ਟ ਕਿਹਾ ਕਿ ਇਸ ਸਮੇਂ ਸਰਕਾਰ ਕਿਸੇ ਵੀ ਨਵੇਂ ਵਿੱਤੀ ਬੋਝ ਨੂੰ ਸਹਿਣ ਦੀ ਹਾਲਤ ਵਿੱਚ ਨਹੀਂ ਹੈ ਅਤੇ ਪੈਨਸ਼ਨ ਵਾਧੇ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਹੈ। ਅਰੁਣਾ ਚੌਧਰੀ ਨੇ ਇਹ ਵੀ ਦੱਸਿਆ ਕਿ ਪੈਨਸ਼ਨ ਦਾ ਪਿਛਲਾ ਬੈਕਲਾਗ ਹੀ ਅਜੇ ਪੂਰਾ ਕੀਤਾ ਜਾ ਰਿਹਾ ਹੈ।
ਪਿਛਲੇ ਦਿਨੀਂ ਹੀ ਰੁਕੀ ਹੋਈ ਪੈਨਸ਼ਨ ਪੰਜਾਬ ਦੇ 21 ਲੱਖ 90 ਹਜ਼ਾਰ ਪੈਨਸ਼ਨਰਾਂ ਨੂੰ ਦਿੱਤੀ ਗਈ ਹੈ, ਜਦੋਂ ਕਿ ਇੱਕ ਮਹੀਨੇ ਦੀ ਪੈਨਸ਼ਨ ਅਜੇ ਵੀ ਸਰਕਾਰ ਵਲ ਬਕਾਇਆ ਚੱਲ ਰਹੀਂ ਹੈ। ਇਸ ਪੈਨਸ਼ਨ ਨੂੰ ਜਲਦ ਹੀ ਜਾਰੀ ਕਰਵਾਉਣ ਦੀਆਂ ਕੋਸ਼ਸ਼ਾਂ ਕਰਨ ਵਿੱਚ ਉਹ ਲਗੇ ਹੋਏ ਹਨ। ਪੰਜਾਬ ਸਰਕਾਰ ਦੇ ਅਨੁਮਾਨ ਅਨੁਸਾਰ 21 ਹਜ਼ਾਰ 90 ਪੈਨਸਨਰਾਂ ਨੂੰ ਇਸ ਸਮੇਂ ਹਰ ਸਾਲ 1314 ਕਰੋੜ ਰੁਪਏ ਖ਼ਰਚ ਕਰ ਰਹੀਂ ਹੈ ਅਤੇ ਜੇਕਰ 2 ਹਜ਼ਾਰ ਰੁਪਏ ਪੈਨਸ਼ਨ ਕਰ ਦਿੱਤੀ ਜਾਂਦੀ ਹੈ ਤਾਂ ਇਸ ਵਿੱਚ 2190 ਕਰੋੜ ਰੁਪਏ ਦਾ ਵਾਧਾ ਕਰਨਾ ਪਏਗਾ, ਇਸ ਵਾਧੇ ਨਾਲ ਪੰਜਾਬ ਸਰਕਾਰ ਦੀ ਸਾਰੀ ਵਿੱਤੀ ਸਥਿਤੀ ਹੀ ਹਿੱਲ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ
ਆਗੂਆਂ ਵੱਲੋਂ ਜਥੇਬੰਦੀਆਂ ਨਾਲ ਟਕਰਾਅ ਦੀ ਨਿੰਦਿਆ
ਜੀਵਨ ਰਾਮਗੜ੍ਹ, ਜਸਵੀਰ ਸਿੰਘ, ਬਰਨਾਲਾ: ਸੂਬਾ ਕਮੇਟੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ‘ਤੇ  ਜਿ਼ਲ੍ਹਾ ਬਰਨਾਲਾ ਦੀ ਇਕਾਈ ਵੱਲੋਂ ਪ੍ਰਧਾਨ ਗੁਰਮੀਤ ਸੁਖਪੁਰ ਅਤੇ ਸਕੱਤਰ ਰਾਜੀਵ  ਕੁਮਾਰ ਦੀ ਅਗਵਾਈ ‘ਚ ਅੱਜ ਇੱਥੇ ਪੁਰਾਣੇ ਬੱਸ ਸਟੈਂਡ ਵਾਲੇ ਵਾਟਰ ਵਰਕਸ ਤੇ ਰੈਲੀ ਕੀਤੀ ਗਈ। ਉਪਰੰਤ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਬਰ ਗੁਰਮੇਲ ਭੁਟਾਲ, ਜਗਜੀਤ ਠੀਕਰੀਵਾਲਾ, ਮਾਲਵਿੰਦਰ ਬਰਨਾਲਾ ਨੇ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੁਆਰਾ ਜਥੇਬੰਦੀ ਨਾਲ ਜਾਣ ਬੁੱਝ ਕੇ ਪੈਦਾ ਕੀਤੇ ਟਕਰਾਅ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਚੇਤਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ‘ਚ ਸਿੱਖਿਆ ਮੰਤਰੀ ਵਲੋਂ ਜੇ ਅੜੀਅਲ ਰਵੱਈਏ ਦਾ ਤਿਆਗ ਨਾ ਕੀਤਾ ਗਿਆ ਤਾਂ ਜਥੇਬੰਦੀ  ਵੱਲੋਂ ਸੰਘਰਸ਼ ਨੂੰ ਸੂਬਾ ਪੱਧਰ ‘ਤੇ ਲੈ ਕੇ ਜਾਵੇਗੀ।
ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ‘ਚ ਹਜਾਰਾਂ ਅਧਿਆਪਕ ਠੇਕੇਦਾਰੀ ਸਿਸਟਮ ਅਧੀਨ ਸੋਸ਼ਣ ਦਾ ਸੰਤਾਪ ਹੰਢਾ ਰਹੇ ਹਨ। ਜਿਨ੍ਹਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ ‘ਤੇ ਸਕੂਲਾਂ ‘ਚ ਪੜਾਉਣਾ ਪੈ ਰਿਹਾ ਹੈ ।ਇਹਨਾਂ ਦਾ ਭਵਿੱਖ ਅਸੁਰੱਖਿਅਤ ਹੈ ਕਿਉਂਕਿ ਇਹਨਾਂ ‘ਤੇ ਨਵੀਂ ਪੈਨਸ਼ਨ ਸਕੀਮ ਦੀਆਂ ਮੁੱਦਾਂ ਲਾਗੂ ਹਨ।
ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਦੇ ਨਿਰਮਲ ਚੁਹਾਣਕੇ, ਸੁਖਦੀਪ ਤਪਾ, 5178 ਅਧਿਆਪਕ ਯੂਨੀਅਨ ਦੇ ਲਖਵੀਰ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜੁਗਰਾਜ ਸਿੰਘ ਟੱਲੇਵਾਲ ਅਤੇ ਖੁਸ਼ਮਿੰਦਰਪਾਲ, ਮਹਿਮਾ ਸਿੰਘ ਢਿੱਲੋਂ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੁਰਿੰਦਰ ਕੁਮਾਰ, ਹਰਿੰਦਰ ਮੱਲੀਆਂ,ਬੀਐਡ ਅਧਿਆਪਕ ਫਰੰਟ ਦੇ ਪਰਮਿੰਦਰ ਸਿੰਘ, ਸਿੱਖਿਆ ਪ੍ਰ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਗੁਰਪ੍ਰੀਤ ਭੋਤਨਾ, ਸੋਨਦੀਪ ਟੱਲੇਵਾਲ, ਈ ਜੀ ਐਸ ਅਧਿਆਪਕ ਯੂਨੀਅਨ ਦੇ ਨਿਰਲੇਪ ਕੌਰ,ਅਮਰਜੀਤ ਕੌਰ, 6060 ਅਧਿਆਪਕ ਯੂਨੀਅਨ ਦੇ ਸੁਖਪ੍ਰੀਤ ਸਿੰਘ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਸਿਕੰਦਰ ਸਿੰਘ, ਪਰਦੀਪ ਕੁਮਾਰ ਆਦਿ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੰਘਰਸ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।