R Ashwin - Sach Kahoon Punjabi
ਅਸ਼ਵਿਨ ਦਾ ਮੈਜਿਕ ਖਤਮ
ਸਟਾਰ ਖਿਡਾਰਆਂ ਦਾ ਫਲਾਪ ਸ਼ੋਅ | IND vs NZ
IND vs NZ: ਸਪੋਰਟਸ ਡੈਸਕ। ਨਿਊਜ਼ੀਲੈਂਡ ਖਿਲਾਫ਼ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਲਈ ਚਾਰ ਜਿੱਤਾਂ ਦੀ ਲੋੜ ਸੀ। ਪ੍ਰਸ਼ੰਸਕਾਂ ਤੋਂ ਲੈ ਕੇ ਮਾਹਿਰਾਂ ਤੱਕ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਤਿੰਨੋਂ ਟੈਸਟ ਮੈਚ ਜਿੱਤੇਗੀ ਤੇ ਅਸਟਰੇਲੀਆ ਦੌਰੇ ’ਤੇ ਘੱਟੋ-ਘੱਟ ਇੱਕ ਮੈਚ ਜਿੱਤ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਪਰ ਹੋਇਆ ਇਸ ਦੇ ਬਿਲਕੂਲ ਉਲਟਾ। ਕੀਵੀ ਟੀਮ ਨੇ ਭਾਰਤ ਨੂੰ ਲਗਾਤਾਰ ਤਿੰਨ ਟੈਸਟ ਮੈਚਾਂ ’ਚ ਹਰਾ ਕੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। 24 ਸਾਲ ਬਾਅਦ ਕਿਸੇ ਟੀਮ ਨੇ ਭਾਰਤੀ ਧਰਤੀ ’ਤੇ ਭਾਰਤ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਸਾਲ 2000 ’ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 2-0 ਨਾਲ ਹਰਾਇਆ ਸੀ। ਨਿਊਜ਼ੀਲੈਂਡ ਖਿਲਾਫ ਭਾਰਤੀ ਟੀਮ ਨੂੰ ਅਜਿਹਾ ਕਿਉਂ ਝੱਲਣਾ ਪਿਆ, ਆਓ ਜਾਣਦੇ ਹਾਂ 5 ਗੱਲਾਂ ’ਚ…
Read This : New Zealand vs India: ਵੱਡਾ ਉਲਟਫੇਰ, 24 ਸਾਲਾਂ ਬਾਅਦ ਕਿਸੇ ਟੀਮ ਨੇ ਭਾਰਤ ਤੇ ਕੀਤਾ ਕਲੀਨ ਸਵੀਪ, ਜਾਣੋ ਕਿਵੇਂ
ਸਾਡੇ ਸੁਪਰਸਟਾਰ ਬੱਲੇਬਾਜ਼ਾਂ ਦਾ ਫਲਾਪ ਸ਼ੋਅ | IND vs NZ
ਕਾਗਜ਼ ’ਤੇ ਭਾਰਤ ਦੀ ਬੱਲੇਬਾਜ਼ੀ ਨਿਊਜ਼ੀਲੈਂਡ ਦੇ ਮੁਕਾਬਲੇ ਕਾਫੀ ਬਿਹਤਰ ਦਿਖਾਈ ਦਿੱਤੀ ਪਰ ਪਿੱਚ ’ਤੇ ਭਾਰਤੀ ਸਿਤਾਰੇ ਕਾਗਜ਼ੀ ਸ਼ੇਰਾਂ ਵਾਂਗ ਹੀ ਰਹਿ ਗਏ। ਅੰਤਰਰਾਸ਼ਟਰੀ ਕ੍ਰਿਕੇਟ ’ਚ 80 ਸੈਂਕੜੇ ਜੜਨ ਵਾਲੇ ਵਿਰਾਟ ਕੋਹਲੀ ਨੇ ਇਸ ਸੀਰੀਜ਼ ਦੇ ਤਿੰਨ ਟੈਸਟ ਮੈਚਾਂ ਦੀਆਂ 6 ਪਾਰੀਆਂ ’ਚ ਸਿਰਫ 92 ਦੌੜਾਂ ਬਣਾਈਆਂ। ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵਿਰਾਟ (93 ਦੌੜਾਂ) ਤੋਂ ਦੋ ਦੌੜਾਂ ਘੱਟ ਬਣਾਈਆਂ। ਉਨ੍ਹਾਂ ਨੇ 6 ਪਾਰੀਆਂ ’ਚ 91 ਦੌੜਾਂ ਬਣਾਈਆਂ।
ਨੌਜਵਾਨ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਜਿਸ ਨੇ ਇੰਗਲੈਂਡ ਖਿਲਾਫ਼ ਘਰੇਲੂ ਸੀਰੀਜ਼ ’ਚ ਲਗਾਤਾਰ 2 ਦੋਹਰੇ ਸੈਂਕੜੇ ਜੜੇ ਸਨ ਉਨ੍ਹਾਂ ਦਾ ਬੱਲਾ ਵੀ ਕੁੱਝ ਜ਼ਿਆਦਾ ਨਹੀਂ ਕਰ ਸਕਿਆ। ਸਰਫਰਾਜ਼ ਖਾਨ ਵੀ ਆਪਣੀਆਂ ਪਾਰੀਆਂ ’ਚ ਇੱਕ ਵਾਰ ਹੀ 50 ਦਾ ਸਕੋਰ ਪਾਰ ਕਰ ਸਕੇ। ਭਾਰਤੀ ਬੱਲੇਬਾਜ਼ੀ ਕਿਵੇਂ ਹੋਈ ਫਲਾਪ, ਇੱਕ ਤੱਥ ਨਾਲ ਸਮਝੋ। ਨਿਊਜ਼ੀਲੈਂਡ ਦੇ ਤਿੰਨ ਬੱਲੇਬਾਜ਼ਾਂ ਨੇ ਸੀਰੀਜ਼ ’ਚ 200-200 ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਵੱਲੋਂ ਸਿਰਫ਼ ਰਿਸ਼ਭ ਪੰਤ ਹੀ 200 ਦੌੜਾਂ ਦਾ ਅੰਕੜਾ ਪਾਰ ਕਰ ਸਕੇ।
ਨਿਊਜੀਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਭਾਰਤ | IND vs NZ
ਬੈਂਗਲੁਰੂ ਟੈਸਟ : 8 ਵਿਕਟਾਂ ਨਾਲ ਗੁਆਇਆ
ਪੁਣੇ ਟੈਸਟ : 113 ਦੌੜਾਂ ਨਾਲ ਹਰਾਇਆ
ਮੁੰਬਈ ਟੈਸਟ : 25 ਦੌੜਾਂ ਨਾਲ ਗੁਆਇਆ
ਨਿਊਜ਼ੀਲੈਂਡ ਦੇ ਲੈਫਟ ਆਰਮ ਸਪਿਨਰ ਪਏ ਭਾਰਤੀ ਬੱਲੇਬਾਜ਼ਾਂ ’ਤੇ ਭਾਰੀ
ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਸਪਿਨਰ ਸੀਰੀਜ਼ ’ਚ ਭਾਰਤੀ ਬੱਲੇਬਾਜ਼ਾਂ ’ਤੇ ਭਾਰੀ ਪਏ। ਬੈਂਗਲੁਰੂ ’ਚ ਪਹਿਲਾ ਟੈਸਟ ਹਾਰਨ ਤੋਂ ਬਾਅਦ ਭਾਰਤੀ ਟੀਮ ਪ੍ਰਬੰਧਨ ਨੇ ਸਪਿਨ ਫਰੈਂਡਲੀ ਪਿੱਚ ਬਣਾਉਣ ਦਾ ਫੈਸਲਾ ਕੀਤਾ, ਪਰ ਸੀਰੀਜ਼ ਦੀ ਹਾਰ ਨੂੰ ਟਾਲ ਨਹੀਂ ਸਕਿਆ। ਓਵਰਆਲ ਸੀਰੀਜ਼ ’ਚ ਏਜਾਜ਼ ਪਟੇਲ ਨੇ 15 ਤੇ ਮਿਸ਼ੇਲ ਸੈਂਟਨਰ ਨੇ 13 ਵਿਕਟਾਂ ਲਈਆਂ। ਪੁਣੇ ਟੈਸਟ ’ਚ ਮਿਸ਼ੇਲ ਸੈਂਟਨਰ ਤੇ ਮੁੰਬਈ ਟੈਸਟ ’ਚ ਏਜਾਜ਼ ਪਟੇਲ ਨੇ ਭਾਰਤੀ ਬੱਲੇਬਾਜ਼ਾਂ ਨੂੰ ਬੇਅਸਰ ਸਾਬਤ ਕੀਤਾ। ਸੈਂਟਨਰ ਨੇ ਪੁਣੇ ’ਚ ਕੁੱਲ 13 ਵਿਕਟਾਂ ਲਈਆਂ, ਜਦਕਿ ਏਜਾਜ਼ ਪਟੇਲ ਨੇ ਮੁੰਬਈ ਟੈਸਟ ’ਚ 11 ਵਿਕਟਾਂ ਲਈਆਂ। ਉਸ ਨੇ ਪੁਣੇ ਤੇ ਬੈਂਗਲੁਰੂ ’ਚ ਵੀ 2-2 ਵਿਕਟਾਂ ਹਾਸਲ ਕੀਤੀਆਂ।
ਰਵੀਚੰਦਰਨ ਅਸ਼ਵਿਨ ਦਾ ਫੇਲ ਹੋਣਾ | IND vs NZ
ਭਾਰਤ ਦੇ ਤਜਰਬੇਕਾਰ ਸਪਿਨਰ ਤੇ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਇਸ ਸੀਰੀਜ਼ ’ਚ ਪੂਰੀ ਤਰ੍ਹਾਂ ਅਸਫਲ ਰਹੇ। ਉਹ ਤਿੰਨ ਟੈਸਟਾਂ ’ਚ ਸਿਰਫ਼ 9 ਵਿਕਟਾਂ ਹੀ ਲੈ ਸਕੇ। ਜਦਕਿ ਮਿਸ਼ੇਲ ਸੈਂਟਨਰ ਨੇ ਸਿਰਫ਼ ਇੱਕ ਮੈਚ ਖੇਡ ਕੇ 13 ਵਿਕਟਾਂ ਹਾਸਲ ਕੀਤੀਆਂ ਸਨ। ਇਹ ਕਾਰਨਾਮਾ ਸੈਂਟਨਰ ਨੇ ਪੁਣੇ ਟੈਸਟ ’ਚ ਕੀਤਾ ਸੀ।
ਪਹਿਲੇ ਟੈਸਟ ’ਚ ਸੀਮ ਤੇ ਸਵਿੰਗ ਨਹੀਂ ਖੇਡ ਸਕੇ ਸਨ
ਬੈਂਗਲੁਰੂ ’ਚ ਸੀਰੀਜ਼ ਦੇ ਸ਼ੁਰੂਆਤੀ ਮੈਚ ’ਚ ਕੀਵੀਜ਼ ਦੇ ਉਛਾਲ ਤੇ ਸਵਿੰਗ ਦੇ ਸਾਹਮਣੇ ਭਾਰਤੀ ਬੱਲੇਬਾਜ਼ੀ ਵਿਗੜ ਗਈ। ਉੱਥੇ ਹੀ ਰੋਹਿਤ ਸ਼ਰਮਾ ਪਿੱਚ ਦੇ ਹਾਲਾਤ ਨਹੀਂ ਪੜ੍ਹ ਸਕੇ। ਇਸ ਮੈਚ ’ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ 17 ਵਿਕਟਾਂ ਲਈਆਂ। ਇਨ੍ਹਾਂ ’ਚੋਂ 8 ਵਿਕਟਾਂ ਮੈਟ ਹੈਨਰੀ ਨੇ, 7 ਵਿਕਟਾਂ ਵਿਲੀਅਮ ਓ’ਰੂਰਕੇ ਨੇ ਤੇ 2 ਵਿਕਟਾਂ ਟਿਮ ਸਾਊਥੀ ਨੇ ਲਈਆਂ। ਇਸ ਮੈਚ ’ਚ ਭਾਰਤੀ ਟੀਮ ਪਹਿਲੀ ਪਾਰੀ ’ਚ 46 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਕੋਹਲੀ, ਸਰਫਰਾਜ਼, ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਇਸ ਪਾਰੀ ’ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।
ਭਾਰਤ ਨੇ ਨਿਊਜ਼ੀਲੈਂਡ ਨੂੰ ਹਲਕੇ ’ਚ ਲਿਆ, ਬਿਹਤਰ ਤਿਆਰੀ ਕਰਕੇ ਆਏ ਸਨ ਕੀਵੀ
ਨਿਊਜ਼ੀਲੈਂਡ ਦੀ ਟੀਮ 1955 ਤੋਂ ਭਾਰਤ ਦਾ ਦੌਰਾ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਕਦੇ ਵੀ ਇੱਥੇ ਟੈਸਟ ਸੀਰੀਜ਼ ਜਿੱਤਣ ’ਚ ਸਫਲ ਨਹੀਂ ਹੋਈ ਸੀ। ਇਸ ਕਾਰਨ ਭਾਰਤੀ ਪ੍ਰਬੰਧਨ ਨੇ ਸ਼ਾਇਦ ਨਿਊਜ਼ੀਲੈਂਡ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਸੀਰੀਜ਼ ਤੋਂ ਠੀਕ ਪਹਿਲਾਂ ਕੀਵੀ ਟੀਮ ਨੂੰ ਸ਼੍ਰੀਲੰਕਾ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਆਦਾਤਰ ਭਾਰਤੀ ਪ੍ਰਸ਼ੰਸਕਾਂ ਤੇ ਮਾਹਿਰਾਂ ਨੂੰ ਯਕੀਨ ਸੀ ਕਿ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤਣਾ ਭਾਰਤ ਲਈ ਕੇਕ ਵਾਕ ਸਾਬਤ ਹੋਵੇਗਾ। ਇਸ ਦੇ ਉਲਟ ਹੋਇਆ। ਸ਼੍ਰੀਲੰਕਾ ’ਚ ਸਪਿਨ ਖਿਲਾਫ ਚੰਗਾ ਅਭਿਆਸ ਭਾਰਤ ’ਚ ਨਿਊਜ਼ੀਲੈਂਡ ਦੇ ਕੰਮ ਆਇਆ। IND vs NZ
ਭਾਰਤ-ਇੰਗਲੈਂਡ ਸੀਰੀਜ਼ ਦੇ 8 Game Changers, ਅਸ਼ਵਿਨ, ਜਡੇਜਾ ਟਾਪ ਗੇਂਦਬਾਜ਼ ਅਤੇ ਆਲਰਾਉਂਡਰ, ਭਾਰਤ ਖਿਲਾਫ ਜੋ ਰੂਟ ਦਾ ਵੀ ਕਾਫੀ ਚੰਗਾ ਪ੍ਰਦਰਸ਼ਨ
ਭਲਕੇ ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ ਮੁਕਾਬਲਾ | IND vs ENG
ਜੋ ਰੂਟ ਦੀਆਂ ਭਾਰਤ ਖਿਲਾਫ 2526 ਦੌੜਾਂ
ਹੈਦਰਾਬਾਦ ’ਚ ਪਹਿਲਾ ਮੁਕਾਬਲਾ
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਭਲਕੇ ਤੋਂ ਹੈਦਰਾਬਾਦ ’ਚ ਸ਼ੁਰੂ ਹੋਵੇਗਾ। ਹੈਦਰਾਬਾਦ ਦੇ ਰਾਜ਼ੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਵੱਲੋਂ ਸਟਾਰ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਸ਼ੁਰੂਆਤੀ ਦੋ ਟੈਸਟ ਮੈਚਾਂ ਤੋਂ ਬਾਹਰ ਹਨ ਅਤੇ ਇੰਗਲੈਂਡ ਦੇ ਹੈਰੀ ਬਰੂਕ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹਨ। ਦੋਵਾਂ ਹੀ ਟੀਮਾਂ ’ਚ ਕਈ ਅਜਿਹੇ ਖਿਡਾਰੀ ਹਨ ਜਿਹੜੇ ਆਪਣੇ ਦਮ ’ਤੇ ਪੂਰੇ ਮੈਚ ਦਾ ਰੁੱਖ ਬਦਲਣ ਦਾ ਦਮ ਰੱਖਦੇ ਹਨ। ਇਸ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ। ਆਓ ਜਾਣਦੇ ਹਾਂ ਉਹ ਕਿਹੜੇ-ਕਿਹੜੇ ਖਿਡਾਰੀ ਹਨ ਜਿਹੜੇ ਮੈਚ ਬਦਲਣ ਦਾ ਦਮ ਰੱਖਦੇ ਹਨ।
ਭਾਰਤੀ ਟੀਮ ਦੇ 4 ਮੁੱਖ ਗੇਮਚੇਂਜ਼ਰ
ਵਿਰਾਟ ਕੋਹਲੀ | IND vs ENG
35 ਸਾਲ ਦੇ ਵਿਰਾਟ ਕੋਹਲੀ ਸੀਰੀਜ ਦੇ ਤੀਜੇ ਮੈਚ ’ਚ ਹਾਜ਼ਰ ਹੋਣਗੇ। ਕੋਹਲੀ ਨੇ ਭਾਰਤ ਲਈ ਹੁਣ ਤੱਕ 113 ਟੈਸਟ ਮੈਚਾਂ ’ਚ 8,848 ਦੌੜਾਂ ਬਣਾਈਆਂ ਹਨ, ਜਿਸ ’ਚ 29 ਸੈਂਕੜੇ ਅਤੇ 30 ਅਰਧ ਸੈਂਕੜੇ ਸ਼ਾਮਲ ਹਨ। ਉਹ ਸਰਗਰਮ ਬੱਲੇਬਾਜਾਂ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਹ ਦੱਖਣੀ ਅਫਰੀਕਾ ਖਿਲਾਫ ਪਿਛਲੀ ਟੈਸਟ ਸੀਰੀਜ ’ਚ ਟੀਮ ਇੰਡੀਆ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਵੀ ਸਨ।
Mamata Banerjee : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਹਾਦਸੇ ਦਾ ਸ਼ਿਕਾਰ
ਉਨ੍ਹਾਂ ਇੰਗਲੈਂਡ ਖਿਲਾਫ 38 ਟੈਸਟ ਮੈਚਾਂ ’ਚ 2,483 ਦੌੜਾਂ ਬਣਾਈਆਂ ਹਨ, ਜਿਸ ’ਚ 4 ਸੈਂਕੜੇ ਅਤੇ 16 ਅਰਧ ਸੈਂਕੜੇ ਸ਼ਾਮਲ ਹਨ। ਏਸ਼ੀਆਈ ਸਥਿਤੀਆਂ ’ਚ, ਉਨ੍ਹਾਂ 59 ਟੈਸਟਾਂ ’ਚ 4,597 ਦੌੜਾਂ ਬਣਾਈਆਂ ਹਨ, ਜੋ ਮੌਜੂਦਾ ਟੀਮ ’ਚ ਭਾਰਤੀ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਹਨ। ਉਹ 2023-25 ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਵੀ ਹਨ। ਉਨ੍ਹਾਂ ਦੇ ਨਾਂਅ 4 ਟੈਸਟਾਂ ’ਚ 369 ਦੌੜਾਂ ਹਨ।
ਰੋਹਿਤ ਸ਼ਰਮਾ | IND vs ENG
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਪਿਛਲੇ 2 ਸਾਲਾਂ ’ਚ ਭਾਰਤ ਦੇ ਟਾਪ-3 ਸਕੋਰਰਾਂ ’ਚ ਸ਼ਾਮਲ ਹਨ। ਉਨ੍ਹਾਂ 10 ਟੈਸਟਾਂ ’ਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਲਾ ਕੇ 635 ਦੌੜਾਂ ਬਣਾਈਆਂ। ਵਿਰਾਟ ਪਹਿਲੇ ਨੰਬਰ ’ਤੇ ਅਤੇ ਰਿਸ਼ਭ ਪੰਤ ਦੂਜੇ ਨੰਬਰ ’ਤੇ ਸਨ। ਰੋਹਿਤ ਨੇ ਭਾਰਤ ਲਈ 54 ਟੈਸਟਾਂ ’ਚ 3,737 ਦੌੜਾਂ ਬਣਾਈਆਂ ਹਨ। ਵਿਰਾਟ ਦੇ ਜਾਣ ਤੋਂ ਬਾਅਦ ਉਹ ਮੌਜ਼ੂਦਾ ਟੀਮ ’ਚ ਰਹਿ ਗਏ ਸਭ ਤੋਂ ਤਜਰਬੇਕਾਰ ਬੱਲੇਬਾਜ ਹਨ। ਉਨ੍ਹਾਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ 3000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਏਸ਼ੀਆਈ ਹਾਲਾਤ ’ਚ ਵੀ ਰੋਹਿਤ ਨੇ 8 ਸੈਂਕੜੇ ਲਾ ਕੇ 2,210 ਦੌੜਾਂ ਬਣਾਈਆਂ ਹਨ। ਰੋਹਿਤ ਨੇ ਅਫਗਾਨਿਸਤਾਨ ਖਿਲਾਫ ਹਾਲੀਆ ਟੀ-20 ਸੀਰੀਜ ’ਚ ਆਪਣਾ ਹਮਲਾਵਰ ਰੁਖ ਦਿਖਾਇਆ। ਦੱਖਣੀ ਅਫਰੀਕਾ ’ਚ ਉਹ ਕੁਝ ਖਾਸ ਨਹੀਂ ਕਰ ਸਕੇ ਪਰ ਇਸ ਤੋਂ ਪਹਿਲਾਂ ਇੱਕਰੋਜ਼ਾ ਵਿਸ਼ਵ ਕੱਪ ’ਚ ਉਹ ਦੂਜੇ ਟਾਪ ਸਕੋਰਰ ਸਨ। ਪਿਛਲੇ ਸਾਲ ਉਨ੍ਹਾਂ ਨੇ ਨਾਗਪੁਰ ਦੀ ਮੁਸ਼ਕਿਲ ਪਿੱਚ ’ਤੇ ਅਸਟਰੇਲੀਆ ਖਿਲਾਫ ਸੈਂਕੜਾ ਵੀ ਜੜਿਆ ਸੀ, ਇਸ ਲਈ ਉਹ ਮੁਸਕਿਲ ਸਪਿਨਿੰਗ ਪਿੱਚਾਂ ’ਤੇ ਵੀ ਭਾਰਤ ਲਈ ਮਹੱਤਵਪੂਰਨ ਬੱਲੇਬਾਜ ਹਨ।
ਰਵੀਚੰਦਰਨ ਅਸ਼ਵਿਨ | IND vs ENG
ਗੇਂਦਬਾਜੀ ’ਚ ਇੰਗਲੈਂਡ ਲਈ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਤੋਂ ਪਾਰ ਪਾਉਣਾ ਮੁਸ਼ਕਲ ਹੋਵੇਗਾ। ਭਾਰਤ ਦੀਆਂ ਸਪਿਨ ਪਿੱਚਾਂ ’ਤੇ ਇਹ ਅਜਿਹੇ ਸਪਿਨਰ ਹਨ ਜੋ ਕਿਸੇ ਵੀ ਸਮੇਂ ਮੈਚ ਦਾ ਰੁਖ ਬਦਲ ਸਕਦੇ ਹਨ। ਅਸ਼ਵਿਨ ਇਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਸਪਿਨਰ ਹਨ। ਉਨ੍ਹਾਂ ਨੇ ਏਸ਼ੀਆ ’ਚ 387 ਵਿਕਟਾਂ ਲਈਆਂ ਹਨ ਅਤੇ ਸੀਰੀਜ ’ਚ 400 ਵਿਕਟਾਂ ਦਾ ਅੰਕੜਾ ਪਾਰ ਕਰ ਸਕਦੇ ਹਨ। ਟੈਸਟ ’ਚ ਵਿਸ਼ਵ ਦੇ ਨੰਬਰ-1 ਗੇਂਦਬਾਜ ਅਸ਼ਵਿਨ ਪਿਛਲੇ ਦੋ ਸਾਲਾਂ ’ਚ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ’ਚ ਚੋਟੀ ’ਤੇ ਹਨ। ਇੰਗਲੈਂਡ ਖਿਲਾਫ ਸਿਰਫ 19 ਟੈਸਟ ਮੈਚਾਂ ’ਚ ਉਨ੍ਹਾਂ ਦੇ ਨਾਂਅ 88 ਵਿਕਟਾਂ ਹਨ।
ਜੋ ਕਿ ਸਰਗਰਮ ਭਾਰਤੀ ਗੇਂਦਬਾਜਾਂ ’ਚ ਸਭ ਤੋਂ ਜ਼ਿਆਦਾ ਹਨ। ਉਨ੍ਹਾਂ ਨੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਵੀ ਕ੍ਰਿਕੇਟ ਦੇ ਸਭ ਤੋਂ ਲੰਬੇ ਫਾਰਮੈਟ ’ਚ ਸਭ ਤੋਂ ਜ਼ਿਆਦਾ (11) ਵਾਰ ਆਊਟ ਕੀਤਾ ਹੈ। ਅਸ਼ਵਿਨ 500 ਟੈਸਟ ਵਿਕਟਾਂ ਤੋਂ ਸਿਰਫ 10 ਵਿਕਟਾਂ ਦੂਰ ਹਨ, ਉਨ੍ਹਾਂ ਦੇ ਨਾਂਅ 95 ਟੈਸਟ ਮੈਚਾਂ ’ਚ 490 ਵਿਕਟਾਂ ਹਨ। ਉਹ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਦੂਜੇ ਮੌਜ਼ੂਦਾ ਸਪਿਨਰ ਹਨ। ਉਨ੍ਹਾਂ ਤੋਂ ਅੱਗੇ ਅਸਟਰੇਲੀਆ ਦੇ ਨਾਥਨ ਲਿਓਨ ਹਨ। ਅਸ਼ਵਿਨ ਨੇ ਇੱਕ ਮੈਚ ’ਚ 8 ਵਾਰ 10 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਜਦਕਿ ਉਨ੍ਹਾਂ ਦੇ ਨਾਂਅ ਇੱਕ ਪਾਰੀ ’ਚ 34 ਵਾਰ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੈ।
ਰਵਿੰਦਰ ਜਡੇਜ਼ਾ | IND vs ENG
ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਆਈਸੀਸੀ ਰੈਂਕਿੰਗ ’ਚ ਨੰਬਰ-1 ਟੈਸਟ ਆਲਰਾਊਂਡਰ ਹਨ। ਗੇਂਦ ਦੇ ਨਾਲ-ਨਾਲ ਉਹ ਬੱਲੇ ਨਾਲ ਵੀ ਪ੍ਰਭਾਵਸ਼ਾਲੀ ਹਨ। ਹੁਣ ਤੱਕ ਉਨ੍ਹਾਂ ਨੇ 68 ਟੈਸਟ ਮੈਚਾਂ ’ਚ 275 ਵਿਕਟਾਂ ਲੈਣ ਦੇ ਨਾਲ 2,804 ਦੌੜਾਂ ਵੀ ਬਣਾਈਆਂ ਹਨ। ਉਨ੍ਹਾਂ ਨੇ ਏਸ਼ੀਆ ’ਚ 207 ਵਿਕਟਾਂ ਲਈਆਂ ਹਨ ਅਤੇ ਅਸਟਰੇਲੀਆ ਖਿਲਾਫ ਪਿਛਲੀ ਘਰੇਲੂ ਟੈਸਟ ਲੜੀ ’ਚ ਉਨ੍ਹਾਂ ਨੇ 22 ਵਿਕਟਾਂ ਲਈਆਂ ਸਨ। ਉਸ ਨੇ ਇੰਗਲੈਂਡ ਖਿਲਾਫ ਸਿਰਫ 16 ਟੈਸਟ ਮੈਚਾਂ ’ਚ 51 ਵਿਕਟਾਂ ਲਈਆਂ ਹਨ।
ਪਿਛਲੇ 2 ਸਾਲਾਂ ’ਚ ਉਸ ਨੇ ਸਿਰਫ 10 ਟੈਸਟਾਂ ’ਚ 43 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦੇ ਨਾਂਅ 609 ਦੌੜਾਂ ਵੀ ਸਨ। ਉਸ ਨੇ ਪਿਛਲੇ 2 ਸਾਲਾਂ ’ਚ ਆਪਣੇ ਟੈਸਟ ਕਰੀਅਰ ’ਚ 2 ਸੈਂਕੜੇ ਵੀ ਲਾਏ ਹਨ। ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੇ ਪਿਛਲੇ ਦੌਰੇ ’ਤੇ ਇੰਗਲੈਂਡ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਅਕਸ਼ਰ ਦੇ ਨਾਲ ਇਸ ਵਾਰ ਟੀਮ ਇੰਡੀਆ ਦੇ ਸਰਵੋਤਮ ਲੈਫਟ ਆਰਮ ਸਪਿਨਰ ਜਡੇਜਾ ਵੀ ਇੰਗਲੈਂਡ ਨੂੰ ਚੁਣੌਤੀ ਦੇਣਗੇ।
ਇੰਗਲੈਂਡ ਦੇ 4 ਸੰਭਵ ਗੇਮਚੇਂਜਰ
ਜੋ ਰੂਟ | IND vs ENG
ਇੰਗਲੈਂਡ ਦੇ ਟਾਪ ਆਰਡਰ ਬੱਲੇਬਾਜ ਜੋ ਰੂਟ ਭਾਰਤ ਖਿਲਾਫ ਸਭ ਤੋਂ ਸਫਲ ਇੰਗਲਿਸ਼ ਕ੍ਰਿਕੇਟਰ ਹਨ। ਉਨ੍ਹਾਂ ਨੇ 25 ਟੈਸਟ ਮੈਚਾਂ ’ਚ 2,526 ਦੌੜਾਂ ਬਣਾਈਆਂ ਹਨ, ਜਿਸ ’ਚ 9 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। ਰੂਟ ਸੀਰੀਜ ’ਚ 30 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਬੱਲੇਬਾਜ ਵੀ ਬਣ ਜਾਣਗੇ। ਉਨ੍ਹਾਂ ਤੋਂ ਅੱਗੇ ਅਸਟਰੇਲੀਆ ਦੇ ਰਿਕੀ ਪੋਂਟਿੰਗ ਹਨ, ਜਿਨ੍ਹਾਂ ਨੇ 2,555 ਦੌੜਾਂ ਬਣਾਈਆਂ ਹਨ। ਅਸਟਰੇਲੀਆ ਲਈ ਉਨ੍ਹਾਂ ਨੇ 135 ਟੈਸਟ ਮੈਚਾਂ ’ਚ 30 ਸੈਂਕੜੇ ਅਤੇ 60 ਅਰਧ ਸੈਂਕੜੇ ਦੀ ਮਦਦ ਨਾਲ 11,416 ਦੌੜਾਂ ਬਣਾਈਆਂ ਹਨ।
ਉਹ ਸਰਗਰਮ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਏਸ਼ੀਆ ’ਚ ਉਨ੍ਹਾਂ ਨੇ ਸਿਰਫ 23 ਟੈਸਟਾਂ ’ਚ 2,117 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਸਪਿਨ ਹਾਲਤਾਂ ’ਚ 5 ਸੈਂਕੜੇ ਅਤੇ 10 ਅਰਧ ਸੈਂਕੜੇ ਵੀ ਲਗਾਏ ਹਨ। ਇੱਥੋਂ ਤੱਕ ਕਿ ਪਿਛਲੇ 2 ਸਾਲਾਂ ’ਚ ਰੂਟ ਨੇ 23 ਟੈਸਟ ਖੇਡ ਕੇ ਕੁੱਲ 1,885 ਦੌੜਾਂ ਬਣਾਈਆਂ ਹਨ। ਜਿਸ ’ਚ 7 ਸੈਂਕੜੇ ਅਤੇ 7 ਅਰਧ ਸੈਂਕੜੇ ਵੀ ਸ਼ਾਮਲ ਸਨ। ਰੂਟ ਨੇ ਭਾਰਤ ਦੇ ਪਿਛਲੇ ਦੌਰੇ ’ਤੇ ਵੀ ਪਾਰੀ ’ਚ 5 ਵਿਕਟਾਂ ਲਈਆਂ ਸਨ, ਇਸ ਲਈ ਉਹ ਗੇਂਦਬਾਜੀ ਨਾਲ ਵੀ ਪ੍ਰਭਾਵਸ਼ਾਲੀ ਹਨ।
ਬੇਨ ਸਟੋਕਸ | IND vs ENG
ਇੰਗਲੈਂਡ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਆਪਣੇ 10 ਸਾਲ ਦੇ ਕਰੀਅਰ ’ਚ 6,117 ਦੌੜਾਂ ਬਣਾਈਆਂ ਹਨ। ਉਨ੍ਹਾਂ 97 ਟੈਸਟਾਂ ’ਚ 13 ਸੈਂਕੜੇ ਅਤੇ 30 ਅਰਧ ਸੈਂਕੜੇ ਲਗਾਏ। ਉਨ੍ਹਾਂ ਨੇ ਆਪਣੀ ਤੇਜ ਗੇਂਦਬਾਜੀ ਨਾਲ 197 ਵਿਕਟਾਂ ਲਈਆਂ ਹਨ। ਸਟੋਕਸ ਨੇ ਭਾਰਤ ਖਿਲਾਫ 16 ਟੈਸਟ ਮੈਚਾਂ ’ਚ 26.65 ਦੀ ਔਸਤ ਨਾਲ 773 ਦੌੜਾਂ ਬਣਾਈਆਂ ਹਨ। ਜਿਸ ’ਚ ਇੱਕ ਸੈਂਕੜਾ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਗੇਂਦਬਾਜੀ ’ਚ 39 ਵਿਕਟਾਂ ਲਈਆਂ ਹਨ। ਏਸ਼ੀਆ ’ਚ ਉਨ੍ਹਾਂ ਨੇ ਸਿਰਫ 20 ਟੈਸਟਾਂ ’ਚ 1,124 ਦੌੜਾਂ ਬਣਾਈਆਂ ਹਨ। ਜਿਸ ’ਚ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਸ਼ਾਮਲ ਹਨ।
ਪਾਕਿਸਤਾਨ ਖਿਲਾਫ ਏਸ਼ੀਆ ਦੇ ਪਿਛਲੇ ਦੌਰੇ ’ਤੇ ਉਨ੍ਹਾਂ ਨੇ ਬਹੁਤ ਹੀ ਹਮਲਾਵਰ ਬੱਲੇਬਾਜੀ ਅਤੇ ਕਪਤਾਨੀ ਨਾਲ ਟੀਮ ਨੂੰ ਟੈਸਟ ਸੀਰੀਜ ’ਚ ਜਿੱਤ ਦਿਵਾਈ ਸੀ। ਹਾਲਾਂਕਿ ਸਟੋਕਸ ਭਾਰਤ ’ਚ ਅੱਜ ਤੱਕ ਸਫਲ ਨਹੀਂ ਹੋਏ ਹਨ। ਉਹ ਭਾਰਤ ਦੇ ਖਿਲਾਫ ਗੇਂਦਬਾਜੀ ਨਹੀਂ ਕਰ ਸਕਣਗੇ ਅਤੇ ਰਵੀਚੰਦਰਨ ਅਸ਼ਵਿਨ ਨੇ ਉਨ੍ਹਾਂ ਨੂੰ ਆਪਣੇ ਕਰੀਅਰ ’ਚ ਸਭ ਤੋਂ ਜ਼ਿਆਦਾ 11 ਵਾਰ ਆਊਟ ਕੀਤਾ ਹੈ। ਪਰ ਆਪਣੇ ਤਜਰਬੇ ਅਤੇ ਕਪਤਾਨੀ ਨਾਲ ਉਹ ਟੀਮ ਨੂੰ 12 ਸਾਲ ਬਾਅਦ ਭਾਰਤ ’ਚ ਟੈਸਟ ਸੀਰੀਜ ਜਿੱਤਾ ਸਕਦੇ ਹਨ।
ਜੈਕ ਲੀਚ | IND vs ENG
ਖੱਬੇ ਹੱਥ ਦੇ ਸਪਿੰਨਰ ਜੈਕ ਲੀਚ ਇੰਗਲੈਂਡ ਦੀ ਟੀਮ ਦੇ ਸਭ ਤੋਂ ਤਜਰਬੇਕਾਰ ਸਪਿੰਨਰ ਹੈ, ਜਿਸ ਦੇ ਨਾਂਅ 124 ਵਿਕਟਾਂ ਹਨ। ਇੰਗਲੈਂਡ ਦੀ ਟੀਮ ਰੇਹਾਨ ਅਹਿਮਦ, ਸ਼ੋਏਬ ਬਸੀਰ ਅਤੇ ਟਾਮ ਹਾਰਟਲੇ ਵਰਗੇ ਨੌਜਵਾਨ ਸਪਿਨਰਾਂ ਨਾਲ ਭਾਰਤ ਆਈ ਹੈ। ਰੇਹਾਨ ਨੇ ਇੱਕ ਟੈਸਟ ਖੇਡਿਆ ਹੈ, ਜਦਕਿ ਬਾਕੀ ਦੋ ਡੈਬਿਊ ਵੀ ਨਹੀਂ ਕਰ ਸਕੇ। ਪਾਰਟ-ਟਾਈਮ ਸਪਿਨਰ ਜੋ ਰੂਟ 60 ਟੈਸਟ ਵਿਕਟਾਂ ਦੇ ਨਾਲ ਇੰਗਲੈਂਡ ਦੀ ਇਸ ਟੀਮ ’ਚ ਦੂਜੇ ਸਭ ਤੋਂ ਸਫਲ ਸਪਿਨਰ ਹਨ। ਉਨ੍ਹਾਂ ਦੇ ਨਾਂਅ ਭਾਰਤ ’ਚ 5 ਵਿਕਟਾਂ ਲੈਣ ਦਾ ਰਿਕਾਰਡ ਵੀ ਹੈ। ਲੀਚ ਨੇ ਭਾਰਤ ਖਿਲਾਫ 5 ਟੈਸਟ ਮੈਚਾਂ ’ਚ 19 ਵਿਕਟਾਂ ਲਈਆਂ ਹਨ।
ਉਹ ਇੰਗਲਿਸ਼ ਸਪਿਨਰ ਹਨ ਜਿਸ ਨੇ ਪਿਛਲੇ ਦੋ ਸਾਲਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਨ੍ਹਾਂ 17 ਟੈਸਟਾਂ ’ਚ 2.97 ਦੀ ਆਰਥਿਕਤਾ ਨਾਲ 60 ਵਿਕਟਾਂ ਲਈਆਂ। ਉਨ੍ਹਾਂ ਨੇ ਏਸ਼ੀਆਈ ਹਾਲਾਤ ’ਚ 12 ਟੈਸਟ ਮੈਚਾਂ ’ਚ 61 ਵਿਕਟਾਂ ਲਈਆਂ ਹਨ। ਟੀਮ ਇੰਡੀਆ ਦੇ ਬੱਲੇਬਾਜ ਪਿਛਲੇ ਕੁਝ ਸਾਲਾਂ ’ਚ ਲੈਫਟ ਆਰਮ ਸਪਿਨਰਾਂ ਖਿਲਾਫ ਕਾਫੀ ਪਰੇਸ਼ਾਨੀ ’ਚ ਹਨ। ਅਸਟਰੇਲੀਆ ਮੈਥਿਊ ਕੁਹਨੇਮੈਨ ਨੇ ਵੀ ਪਿਛਲੇ ਦੌਰੇ ’ਤੇ ਟੀਮ ਇੰਡੀਆ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਅਜਿਹੇ ’ਚ ਲੀਚ ਲਈ ਇਹ ਭਾਰਤ ਦੌਰਾ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵਧੀਆ ਦੌਰਾ ਸਾਬਤ ਹੋ ਸਕਦਾ ਹੈ।
ਜੇਮਸ ਐਂਡਰਸਨ | IND vs ENG
ਇੰਗਲਿਸ ਟੀਮ ਦੇ ਸਭ ਤੋਂ ਤਜਰਬੇਕਾਰ ਗੇਂਦਬਾਜ 41 ਸਾਲਾ ਜੇਮਸ ਐਂਡਰਸਨ 700 ਟੈਸਟ ਵਿਕਟਾਂ ਤੋਂ ਸਿਰਫ 10 ਵਿਕਟਾਂ ਦੂਰ ਹੈ। ਉਹ ਟੈਸਟ ਕ੍ਰਿਕੇਟ ’ਚ ਸਭ ਤੋਂ ਜ਼ਿਆਦਾ 690 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਹਨ। ਐਂਡਰਸਨ ਨਵੀਂ ਗੇਂਦ ਨੂੰ ਸਵਿੰਗ ਕਰਨ ਦੇ ਨਾਲ-ਨਾਲ ਪੁਰਾਣੀ ਗੇਂਦ ਨੂੰ ਰਿਵਰਸ ਸਵਿੰਗ ਕਰਨ ’ਚ ਮਾਹਰ ਹਨ। ਐਂਡਰਸਨ ਵੀ ਭਾਰਤ ਖਿਲਾਫ 150 ਟੈਸਟ ਵਿਕਟਾਂ ਲੈਣ ਤੋਂ ਸਿਰਫ 11 ਵਿਕਟਾਂ ਦੂਰ ਹਨ। ਉਨ੍ਹਾਂ ਨੇ ਪਿਛਲੇ ਦੌਰੇ ’ਤੇ ਪਹਿਲੇ ਟੈਸਟ ’ਚ 5 ਵਿਕਟਾਂ ਲੈ ਕੇ ਭਾਰਤ ਖਿਲਾਫ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਐਂਡਰਸਨ ਦੇ ਨਾਂਅ ਏਸ਼ੀਆ ’ਚ 82 ਵਿਕਟਾਂ ਹਨ ਅਤੇ ਉਹ ਇੱਥੇ ਟੀਮ ਦੇ ਸਭ ਤੋਂ ਸਫਲ ਗੇਂਦਬਾਜ ਵੀ ਹੈ। ਪਿਛਲੇ 2 ਸਾਲਾਂ ’ਚ ਉਨ੍ਹਾਂ ਨੇ ਸਿਰਫ 15 ਟੈਸਟਾਂ ’ਚ 51 ਵਿਕਟਾਂ ਲਈਆਂ ਹਨ।
ਦੋਵਾਂ ਟੀਮਾਂ ਦੀ ਸਕਵਾਇਡ | IND vs ENG
ਪਹਿਲੇ 2 ਟੈਸਟਾਂ ਲਈ ਟੀਮ ਇੰਡੀਆ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਕੇਐਸ ਭਰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ (ਉਪ ਕਪਤਾਨ) ਅਤੇ ਆਵੇਸ਼ ਖਾਨ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਰੇਹਾਨ ਅਹਿਮਦ, ਜੇਮਸ ਐਂਡਰਸਨ, ਗੁਸ ਐਟਕਿੰਸਨ, ਜੌਨੀ ਬੇਅਰਸਟੋ, ਸ਼ੋਏਬ ਬਸੀਰ, ਜੈਕ ਕ੍ਰਾਲੀ, ਬੇਨ ਡਕੇਟ, ਬੇਨ ਫੋਕਸ, ਟਾਮ ਹਾਰਟਲੇ, ਜੈਕ ਲੀਚ, ਓਲੀ ਪੋਪ, ਓਲੀ ਰੌਬਿਨਸਨ, ਜੋ ਰੂਟ ਅਤੇ ਮਾਰਕ ਵੁੱਡ।
ਭਾਰਤੀ ਟੀਮ ਨੂੰ ਭਾਰਤ ਵਿੱਚ ਹੀ ਖਤਰਾ : ਜੌਨੀ ਬੇਅਰਸਟੋ
ਕਿਹਾ, ਭਾਰਤ ’ਚ ਪਹਿਲੇ ਦਿਨ ਤੋਂ ਹੀ ਘੁੰਮੇਗੀ ਗੇਂਦ | INDvsENG
ਭਾਰਤ-ਇੰਗਲੈਂਡ ਟੈਸਟ ਲੜੀ 25 ਜਨਵਰੀ ਤੋਂ | INDvsENG
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ ਜੌਨੀ ਬੇਅਰਸਟੋ ਨੇ ਕਿਹਾ ਕਿ ਜੇਕਰ ਭਾਰਤ ’ਚ ਟਰਨਿੰਗ ਪਿੱਚਾਂ ਵੇਖਣ ਨੂੰ ਮਿਲਦੀਆਂ ਹਨ ਤਾਂ ਇਹ ਟੀਮ ਇੰਡੀਆ ਲਈ ਹੀ ਖਤਰਾ ਹੋਵੇਗਾ। ਭਾਰਤ ਦਾ ਤੇਜ ਗੇਂਦਬਾਜੀ ਅਟੈਕ ਬਹੁਤ ਮਜ਼ਬੂਤ ਹੈ ਅਤੇ ਮੌਜ਼ੂਦਾ ਸਮੇਂ ’ਚ ਦੁਨੀਆ ’ਚ ਸਭ ਤੋਂ ਵਧੀਆ ਹੈ। ਉਹ ਸਪਿਨ ਪਿੱਚਾਂ ’ਤੇ ਕਮਜੋਰ ਹੋ ਜਾਣਗੇ, ਜਿਸ ਕਾਰਨ ਟੀਮ ਦੇ ਪ੍ਰਦਰਸਨ ’ਤੇ ਅਸਰ ਪਵੇਗਾ। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਟੈਸਟ ਹੈਦਰਾਬਾਦ ’ਚ ਖੇਡਿਆ ਜਾਵੇਗਾ। ਬੇਅਰਸਟੋ ਇੰਗਲਿਸ ਟੀਮ ਦਾ ਹਿੱਸਾ ਹਨ। (INDvsENG)
ਭਾਰਤ ’ਚ ਟਰਨਿੰਗ ਪਿੱਚ ਹੀ ਮਿਲੇਗੀ – ਬੇਅਰਸਟੋ | INDvsENG
ਇੰਗਲੈਂਡ ਦੇ ਇਸ ਬੱਲੇਬਾਜ਼ ਬੇਅਰਸਟੋ ਨੇ ਸਕਾਈ ਸਪੋਰਟਸ ਚੈਨਲ ’ਤੇ ਕਿਹਾ, ‘ਮੈਨੂੰ ਯਕੀਨ ਹੈ ਕਿ ਭਾਰਤ ’ਚ ਸਿਰਫ ਟਰਨਿੰਗ ਪਿੱਚਾਂ ਹੀ ਮਿਲਣਗੀਆਂ। ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਗੇਂਦ ਪਹਿਲੇ ਦਿਨ ਤੋਂ ਹੀ ਪਿੱਚ ’ਤੇ ਘੁੰਮਣ ਲੱਗ ਜਾਵੇ। ਪਰ ਅਜਿਹਾ ਕਰਨ ਨਾਲ ਟੀਮ ਇੰਡੀਆ ਨੂੰ ਆਪਣਾ ਨੁਕਸਾਨ ਹੋਵੇਗਾ। ਟਰਨਿੰਗ ਟ੍ਰੈਕ ’ਤੇ ਟੀਮ ਦਾ ਤੇਜ ਹਮਲਾ ਕਮਜੋਰ ਹੋ ਜਾਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਿੰਨਾ ਵਿਸ਼ਵ ਪੱਧਰੀ ਹੈ। ‘ਭਾਰਤ ਵੱਖ ਪਿੱਚ ਵੀ ਤਿਆਰ ਕਰ ਸਕਦਾ ਹੈ, ਜ਼ਰੂਰੀ ਨਹੀਂ ਕਿ ਉਹ ਟਰਨ ਹੀ ਹੋਵੇ। ਅਸੀਂ ਵੇਖਿਆ ਹੈ ਕਿ ਉਨ੍ਹਾਂ ਦਾ ਤੇਜ਼ ਗੇਂਦਬਾਜ਼ੀ ਅਟੈਕ ਕਿਨ੍ਹਾਂ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ।’ (INDvsENG)
ਇਹ ਵੀ ਪੜ੍ਹੋ : ਪੁਲਾੜ ਤੋਂ ਵੇਖੋ ਸ਼ਹਿਰਾਂ ਦਾ ਇਹ ਨਜ਼ਾਰਾ, ਆਪਣਾ ਭਾਰਤ ਵੀ ਨਹੀਂ ਹੈ ਕਿਸੇ ਤੋਂ ਘੱਟ
‘ਅੱਕਸ਼ਰ-ਅਸ਼ਵਿਨ ਮਜ਼ਬੂਤ ਪਰ ਸਾਡੇ ਕੋਲ ਵੀ ਰੂਟ ਮੌਜ਼ੂਦ’ | INDvsENG
ਬੱਲੇਬਾਜ਼ ਜੌਨੀ ਬੇਅਰਸਟੋ ਨੇ ਅੱਗੇ ਕਿਹਾ, ‘ਪਿਛਲੇ ਦੌਰੇ ’ਤੇ ਜ਼ਰੂਰ ਅਕਸ਼ਰ ਅਤੇ ਅਸ਼ਵਿਨ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਪਰ ਫਿਰ ਅਸੀਂ ਪਹਿਲੇ ਟੈਸਟ ’ਚ ਵੀ ਚੰਗਾ ਖੇਡਿਆ। ਜੋ ਰੂਟ ਨੇ ਚੇਨਈ ’ਚ ਦੋਹਰਾ ਸੈਂਕੜਾ ਜੜਿਆ ਸੀ। ਅਸੀਂ ਪਹਿਲਾ ਟੈਸਟ ਮੈਚ ਜਿੱਤਿਆ ਵੀ ਸੀ ਪਰ ਦੂਜੇ ਮੈਚ ਤੋਂ ਪਿੱਚਾਂ ਬਹੁਤ ਬਦਲ ਗਈਆਂ। (INDvsENG)
ਪਿਛਲੇ ਦੌਰੇ ’ਤੇ ਪਿੱਚਾਂ ਦੀ ਹੋਈ ਸੀ ਆਲੋਚਨਾ | INDvsENG
ਇੰਗਲੈਂਡ ਨੇ ਆਖਰੀ ਵਾਰ ਫਰਵਰੀ-ਮਾਰਚ 2021 ’ਚ ਭਾਰਤ ਦਾ ਦੌਰਾ ਕੀਤਾ ਸੀ। ਫਿਰ ਟੀਮ ਨੇ ਪਹਿਲਾ ਟੈਸਟ ਜਿੱਤਿਆ ਪਰ ਆਖਰੀ ’ਚ ਉਸ ਨੂੰ 4 ਟੈਸਟਾਂ ਦੀ ਲੜੀ 3-1 ਨਾਲ ਗੁਆਉਣੀ ਪਈ। ਸੀਰੀਜ ਦੇ 2 ਟੈਸਟ 3 ਦਿਨਾਂ ਦੇ ਅੰਦਰ ਹੀ ਖਤਮ ਹੋ ਗਏ ਸਨ।
ਟੀਮ ਦੇ ਹਿਸਾਬ ਨਾਲ ਖੇਡਣਾ ਚਾਹੁੰਦੇ ਹਨ ਬੇਅਰਸਟੋ | INDvsENG
ਬੇਅਰਸਟੋ ਨੇ ਟੀਮ ’ਚ ਆਪਣੀ ਭੂਮਿਕਾ ’ਤੇ ਕਿਹਾ, ‘ਮੈਂ ਆਪਣੀ ਭੂਮਿਕਾ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਹੈ। ਜਦੋਂ ਤੱਕ ਮੈਂ ਫਿੱਟ ਅਤੇ ਉਪਲਬਧ ਹਾਂ, ਟੀਮ ਚੋਣ ਦਾ ਫੈਸਲਾ ਮੇਰੇ ਹੱਥ ’ਚ ਨਹੀਂ ਹੈ। ਪਰ ਮੈਂ ਟੀਮ ਦੇ ਫੈਸਲਿਆਂ ਤੋਂ ਖੁਸ਼ ਹਾਂ। ਜੇਕਰ ਮੇਰੇ ਤੋਂ ਵਿਕਟਕੀਪਿੰਗ ਦੀ ਜ਼ਰੂਰਤ ਹੈ ਤਾਂ ਮੈਂ ਉਹ ਕਰਾਂਗਾ, ਜੇਕਰ ਸਿਰਫ ਬੱਲੇਬਾਜੀ ਦੀ ਜਰੂਰਤ ਹੈ ਤਾਂ ਮੈਂ ਉਸ ਲਈ ਵੀ ਤਿਆਰ ਹਾਂ। (INDvsENG)
25 ਜਨਵਰੀ ਤੋਂ 11 ਮਾਰਚ ਤੱਕ ਹੋਵੇਗੀ ਟੈਸਟ ਸੀਰੀਜ਼ | INDvsENG
ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ 2 ਫਰਵਰੀ ਤੋਂ ਵਿਸ਼ਾਖਾਪਟਨਮ ’ਚ, ਤੀਜਾ ਟੈਸਟ ਮੈਚ 15 ਫਰਵਰੀ ਤੋਂ ਰਾਜਕੋਟ ’ਚ, ਚੌਥਾ ਟੈਸਟ 23 ਫਰਵਰੀ ਤੋਂ ਰਾਂਚੀ ’ਚ ਅਤੇ 5ਵਾਂ ਟੈਸਟ 7 ਮਾਰਚ ਤੋਂ ਧਰਮਸ਼ਾਲਾ ’ਚ ਖੇਡਿਆ ਜਾਵੇਗਾ। (INDvsENG)
3 ਸੈਂਕੜੇ, 6 ਅਰਧਸੈਂਕੜੇ, ਸਚਿਨ ਦਾ ਰਿਕਾਰਡ ਵੀ ਤੋੜਿਆ, ਕੁਝ ਇਸ ਤਰ੍ਹਾਂ ਰਿਹਾ ‘King Kohli’ ਦਾ ਵਿਸ਼ਵ ਕੱਪ
ਸਚਿਨ ਤੇਂਦੁਲਕਰ ਦਾ ਇੱਕਰੋਜ਼ਾ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਦਾ ਰਿਕਾਰਡ ਤੋੜਿਆ | Virat Kohli
ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਂਅ ਦਰਜ਼
ਮੁੰਬਈ ਦੇ ਵਾਨਖੇੜੇ ’ਚ ਤੋੜਿਆ ਸੀ ਸਚਿਨ ਦਾ ਰਿਕਾਰਡ
765 ਦੌੜਾਂ ਬਣੇ ਪਲੇਅਰ ਆਫ ਦਾ ਟੂਰਨਾਮੈਂਟ
ਅਹਿਮਦਾਬਾਦ (ਏਜੰਸੀ)। ਲਗਭਗ ਡੇਢ ਮਹੀਨੇ ਤੱਕ ਚੱਲਣ ਵਾਲੇ ਇਸ ਆਈਸੀਸੀ ਵਿਸ਼ਵ ਕੱਪ 2023 ਦਾ ਖਿਤਾਬ ਅਸਟਰੇਲੀਆ ਨੇ ਆਪਣੇ ਨਾਂਅ ਕਰ ਲਿਆ। ਭਾਰਤੀ ਟੀਮ ਅਤੇ ਅਸਟਰੇਲੀਆ ਵਿਚਕਾਰ ਫਾਈਨਲ ਮੁਕਾਬਲਾ ਕੱਲ੍ਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਇੱਕ ਵਾਰ ਫੇਰ ਤੋਂ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਅਤੇ ਸੁਪਨਾ ਟੁੱਟ ਗਿਆ। ਜਦੋਂ ਭਾਰਤੀ ਟੀਮ ਨੂੰ ਅਸਟਰੇਲੀਆਈ ਟੀਮ ਨੇ ਫਾਈਨਲ ’ਚ 6 ਵਿਕਟਾਂ ਨਾਲ ਹਰਾ ਕੇ ਵੱਡਾ ਜਖ਼ਮ ਦੇ ਦਿੱਤਾ। (Virat Kohli)
ਇਸ ਹਾਰ ਤੋਂ ਬਾਅਦ ਕਈ ਭਾਰਤੀ ਪ੍ਰਸ਼ੰਸਕਾਂ ਵਾਇਰਲ ਮੀਮਜ਼ ਨਾਲ ਆਪਣਾ ਦੁੱਖ ਜਾਹਿਰ ਕੀਤਾ। ਭਾਰਤੀ ਪ੍ਰਸ਼ੰਸਕ ਪੂਰੀ ਉਮੀਦ ਨਾਲ ਮੈਚ ਵੇਖ ਰਹੇ ਸਨ ਕਿ ਟੀਮ ਇੰਡੀਆ ਤੀਜੀ ਵਾਰ ਆਈਸੀਸੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕਰੇਗੀ, ਪਰ ਅਸਟਰੇਲੀਆ ਨੇ ਇਹ ਸੁਪਨਾ ਤੋੜ ਦਿੱਤਾ। ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ ਸਿਰਫ 240 ਦੌੜਾਂ ਬਣਾਈਆਂ। ਜਿਸ ਨੂੰ ਅਸਟਰੇਲੀਆਈ ਟੀਮ ਨੇ ਆਸਾਨੀ ਨਾਲ ਇਹ ਟੀਚੇ ਨੂੰ ਹਾਸਲ ਕਰ ਲਿਆ। (Virat Kohli)
ਇਹ ਵੀ ਪੜ੍ਹੋ : HSSC Group D CET 2023 | ਹਰਿਆਣਾ ਗਰੁੱਪ ਡੀ ਨਤੀਜੇ ਇੰਜ ਦੇਖੋ!
ਪਰ ਇਸ ਪੂਰੇ ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਭਾਰਤੀ ਟੀਮ ਨੇ ਆਪਣੇ ਸ਼ੁਰੂਆਤੀ 10 ਮੈਚ ਜਿੱਤੇ ਅਤੇ ਬਿਨ੍ਹਾਂ ਕੋਈ ਮੈਚ ਹਾਰੇ ਫਾਈਨਲ ’ਚ ਪਹੁੰਚੀ। ਇਸ ਪ੍ਰਦਰਸ਼ਨ ’ਚ ਭਾਰਤ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਦਾ ਹੀ ਚੰਗਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਭਾਰਤ ਦੇ ਬੱਲੇਬਾਜ਼ਾਂ ਵਿੱਚੋਂ ਸਭ ਤੋਂ ਜ਼ਿਆਦਾ ਜੋ ਚਰਚਾ ’ਚ ਰਹੇ, ਉਹ ਸਨ ਸਾਬਕਾ ਕਪਤਾਨ ਵਿਰਾਟ ਕੋਹਲੀ। ਜਿਨ੍ਹਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਭਾਰਤੀ ਟੀਮ ਚੰਗਾ ਸਕੋਰ ਬਣਾਉਣ ’ਚ ਸਫਲ ਰਹੀ। ਉਨ੍ਹਾਂ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ‘ਪਲੇਅਰ ਆਫ ਦਾ ਟੂਰਨਾਮੈਂਟ’ ਦਾ ਤਗਮਾ ਆਪਣੇ ਨਾਂਅ ਕੀਤਾ। (Virat Kohli)
ਵਿਰਾਟ ਨੇ ਤੋੜੇ ਕਈ ਰਿਕਾਰਡ | Virat Kohli
ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਿੰਗ ਕੋਹਲੀ ਦਾ ਨਾਂਅ ਆਉਂਦਾ ਹੈ। ਵਿਰਾਟ ਨੇ ਇਸ ਪੂਰੇ ਟੂਰਨਾਮੈਂਟ ’ਚ 11 ਪਾਰੀਆਂ ’ਚ 95.62 ਦੀ ਔਸਤ ਅਤੇ 90.31 ਦੀ ਸਟ੍ਰਾਈਕ ਰੇਟ ਨਾਲ 765 ਦੌੜਾਂ ਬਣਾਈਆਂ। ਇਨ੍ਹਾਂ ਦੌੜਾਂ ’ਚ ਉਨ੍ਹਾਂ ਦੇ 3 ਸੈਂਕੜੇ ਜੋ ਕਿ ਲੜੀਵਾਰ : ਬੰਗਲਾਦੇਸ਼ ਖਿਲਾਫ, ਦੱਖਣੀ ਅਫਰੀਕਾ ਖਿਲਾਫ ਅਤੇ ਸੈਮੀਫਾਈਨਲ ’ਚ ਨਿਊਜੀਲੈਂਡ ਖਿਲਾਫ ਸ਼ਾਮਲ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ 6 ਅਰਧਸੈਂਕੜੇ ਵੀ ਜੜੇ। (Virat Kohli)
ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 117 ਦੌੜਾਂ ਦਾ ਰਿਹਾ। ਕੋਹਲੀ ਦੇ ਨਾਂਅ ਇੱਕ ਵਿਸ਼ਵ ਕੱਪ ਐਡੀਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਦਰਜ਼ ਹੋ ਗਿਆ। ਇਸ ਤੋਂ ਇਲਾਵਾ ਲਗਾਤਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਉਣ ਵਾਲੇ ਖਿਡਾਰੀ ਵੀ ਕੋਹਲੀ ਹੀ ਰਹੇ। ਨਾਲ ਹੀ, ਉਨ੍ਹਾਂ ਵਿਸ਼ਵ ਕੱਪ ’ਚ 95.62 ਦੀ ਔਸਤ ਨਾਲ ਦੌੜਾਂ ਬਣਾਈਆਂ, ਜੋ ਕਿ 500 ਤੋਂ ਵੱਧ ਸਕੋਰ ਕਰਨ ਵਾਲੇ ਕਿਸੇ ਵੀ ਖਿਡਾਰੀ ਦਾ ਦੂਜਾ ਸਭ ਤੋਂ ਵੱਡਾ ਰਿਕਾਰਡ ਹੈ। (Virat Kohli)
ਵਿਸ਼ਵ ਕੱਪ ’ਚ ਲਗਾਤਾਰ 50 ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਖਿਡਾਰੀ ਵਿਰਾਟ
ਵਿਰਾਟ ਕੋਹਲੀ ਨੇ ਸਾਲ 2019 ਅਤੇ ਇਸ ਸਾਲ 2023 ’ਚ 50 ਤੋਂ ਵੱਧ ਦੌੜਾਂ ਦੀਆਂ ਪੰਜ ਪਾਰੀਆਂ ਖੇਡੀਆਂ। ਇਨ੍ਹਾਂ ਸਾਰੇ ਰਿਕਾਰਡਾਂ ਦੇ ਨਾਲ ਹੀ ਵਿਰਾਟ ਨੇ ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਵੀ ਉਨ੍ਹਾਂ ਨੇ ਸਚਿਨ ਤੇਂਦੁਲਕਰ ਦੇ ਘਰੇਲੂ ਮੈਦਾਨ ਮੁੰਬਈ ਦੇ ਵਾਨਖੇੜੇ ’ਚ ਸਚਿਨ ਦੇ ਸਾਹਮਣੇ ਹੀ ਤੋੜਿਆ। ਇਹ ਕਾਰਨਾਮਾ ਵਿਰਾਟ ਨੇ ਨਿਊਜੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ’ਚ ਕੀਤਾ। (Virat Kohli)
ICC World Cup 2023 : ਜ਼ਖ਼ਮੀ ਅਕਸ਼ਰ ਪਟੇਲ ਬਾਹਰ, ਅਸ਼ਵਿਨ ਦੀ ਟੀਮ ’ਚ ਵਾਪਸੀ
ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ | ICC World Cup 2023
ਆਈਸੀਸੀ ਵੱਲੋਂ ਵੀਰਵਾਰ ਨੂੰ ਦਿੱਤੀ ਗਈ ਸੀ ਜਾਣਕਾਰੀ | ICC World Cup 2023
ਨਵੀਂ ਦਿੱਲੀ, (ਏਜੰਸੀ)। ਵਿਸ਼ਵ ਕੱਪ ਦਾ ਮਹਾਂਕੂੰਬ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਉਸ ਦੀਆਂ ਤਿਆਰੀਆਂ ਪੁਰੀ ਤਰ੍ਹਾਂ ਮੁਕੰਮਲ ਹੋ ਗਈਆਂ ਹਨ। ਭਾਰਤ ’ਚ ਵਿਸ਼ਵ ਕੱਪ ਟੀਮ ’ਚ ਸਪਿਨਰ ਅਤੇ ਆਲਰਾਉਂਡਰ ਅਸ਼ਵਿਨ ਦੀ ਵਾਪਸੀ ਹੋਈ ਹੈ। ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀ ਹੋ ਸਕੇ ਅਕਸ਼ਰ ਪਟੇਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ’ਤੇ ਆਰ ਅਸ਼ਵਿਨ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਆਈਸੀਸੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ। ਵਿਸ਼ਵ ਕੱਪ ’ਚ ਖੇਡਣ ਵਾਲੀਆਂ ਟੀਮਾਂ ’ਚ ਬਦਲਾਅ ਕਰਨ ਦਾ ਆਖਿਰੀ ਦਿਨ ਵੀਰਵਾਰ ਸੀ। (ICC World Cup 2023)
ਇਹ ਵੀ ਪੜ੍ਹੋ : ਭਾਸ਼ਾ ਅਤੇ ਸੰਵਾਦ ਦੇ ਡਿੱਗਦੇ ਪੱਧਰ ਨਾਲ ਬੇਹਾਲ ਸੰਸਦ
ਜ਼ਿਕਰਯੋਗ ਹੈ ਕਿ ਅਕਸ਼ਰ ਪਟੇਲ ਏਸ਼ੀਆ ਕੱਪ ਦੇ ਸੁਪਰ-4 ਲੀਗ ’ਚ ਬੰਗਲਾਦੇਸ਼ ਖਿਲਾਫ ਹੋਏ ਮੁਕਾਬਲੇ ’ਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਸੱਟ ਤੋਂ ਠੀਕ ਹੋਣ ਲਈ 3 ਤੋਂ 4 ਹਫਤਿਆਂ ਦਾ ਹੋਰ ਸਮਾਂ ਲੱਗੇਗਾ। ਉਨ੍ਹਾਂ ਦੀ ਰਿਕਵਰੀ ਲਈ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਸੀ, ਪਰ ਉਹ ਠੀਕ ਨਹੀਂ ਹੋ ਸਕੇ। ਵਿਸ਼ਵ ਕੱਪ ’ਚ ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ ਚੈੱਨਈ ਦੇ ਮੈਦਾਨ ’ਤੇ ਅਸਟਰੇਲੀਆ ਨਾਲ ਹੋਵੇਗਾ। ਜਿਹੜੀ ਕਿ 5 ਵਾਰ ਵਿਸ਼ਵ ਕੱਪ ਦੇ ਖਿਤਾਬ ਆਪਣੇ ਨਾਂਅ ਕਰ ਚੁੱਕੀ ਹੈ।
ਇਹ ਹੈ ਵਿਸ਼ਵ ਕੱਪ ਖੇਡਣ ’ਚ ਵਾਲੀ ਭਾਰਤੀ ਟੀਮ | ICC World Cup 2023
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਆਰ ਅਸ਼ਵਿਨ, ਸ਼ਾਰਦੂਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ਼, ਕੁਲਦੀਪ ਯਾਦਵ। (ICC World Cup 2023)
ਸੁੰਦਰ ਵੀ ਸਨ ਰੇਸ ’ਚ | ICC World Cup 2023
ਸੱਟ ਕਾਰਨ ਜ਼ਖਮੀ ਹੋਏ ਅਕਸ਼ਰ ਪਟੇਲ ਦੀਆਂ ਟੀਮ ਤੋਂ ਬਾਹਰ ਹੋਣ ਦੀਆਂ ਸੰਭਾਵਨਾਵਾਂ ਪਹਿਲਾਂ ਤੋਂ ਹੀ ਸਨ। ਉਨ੍ਹਾਂ ਦੀ ਜਗ੍ਹਾ ’ਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਮੌਕਾ ਦਿੱਤਾ ਜਾ ਸਕਦਾ ਸੀ, ਪਰ ਆਰ ਅਸ਼ਵਿਨ ਦੇ ਤਜ਼ੁਰਬੇ ਨੂੰ ਵੇਖਿਆ ਗਿਆ, ਜਿਸ ਕਰਕੇ ਉਨ੍ਹਾ ਨੂੰ ਟੀਮ ’ਚ ਸ਼ਾਮਲ ਕਰ ਲਿਆ ਗਿਆ। ਵਿਸ਼ਵ ਕੱਪ 46 ਦਿਨਾਂ ਤੱਕ ਚੱਲੇਗਾ ਅਤੇ ਮੰਨਿਆਂ ਜਾ ਰਿਹਾ ਹੈ ਕਿ ਆਖਿਰੀ ਦੌਰ ’ਚ ਸਪਿਨਰਾਂ ਨੂੰ ਫਾਇਦਾ ਹੋਵੇਗਾ। ਕੁਝ ਇਸ ਲਈ ਵੀ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਕਿਉਂਕਿ ਅਸ਼ਵਿਨ 2011 ਅਤੇ 2015 ’ਚ ਟੀਮ ਇੰਡੀਆ ਦੀ ਵਿਸ਼ਵ ਕੱਪ ਟੀਮ ’ਚ ਹਿੱਸਾ ਸਨ। (ICC World Cup 2023)