Akshar Patel - Sach Kahoon Punjabi

CSK vs DC: ਕਿਹੜੇ ਸਟਾਰ ਨੂੰ ਠਹਿਰਾਇਆ ਗਿਆ ਦਿੱਲੀ ਦੀ ਹਾਰ ਦਾ ਜ਼ਿੰਮੇਵਾਰ? ਕੋਚ ਤੇ ਕਪਤਾਨ ਨੇ ਸਾਧਿਆ ਨਿਸ਼ਾਨਾ
Cricket News: ਸਪੋਰਟਸ ਡੈਸਕ। ਚੇਨਈ ਸੁਪਰ ਕਿੰਗਜ਼ ਤੋਂ 8 ਵਿਕਟਾਂ ਦੀ ਹਾਰ ਤੋਂ ਬਾਅਦ ਦਿੱਲੀ ਕੈਪੀਟਲਜ਼ ਅੰਦਰ ਬੇਚੈਨੀ ਸਪੱਸ਼ਟ ਸੀ। ਕੋਚ ਹੇਮਾਂਗ ਬਦਾਨੀ ਤੇ ਕਪਤਾਨ ਅਕਸ਼ਰ ਪਟੇਲ ਨੇ ਮੈਚ ਤੋਂ ਬਾਅਦ ਬਿਆਨ ਦਿੱਤੇ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਸਟਾਰ ਸਪਿਨਰ ਕੁਲਦੀਪ ਯਾਦਵ ਦੀ ਮੌਜ਼ੂਦਾ ਫਾਰਮ ਟੀਮ ਲਈ ਇੱਕ ਵੱਡੀ ਚਿੰਤਾ ਬਣ ਗਈ ਹੈ। ਅਰੁਣ ਜੇਤਲੀ ਸਟੇਡੀਅਮ ’ਚ ਖੇਡੇ ਗਏ ਮੈਚ ’ਚ, ਕੁਲਦੀਪ ਯਾਦਵ ਤਿੰਨ ਓਵਰਾਂ ’ਚ 34 ਦੌੜਾਂ ਦੇ ਕੇ ਵਿਕਟ ਤੋਂ ਬਿਨਾਂ ਚਲੇ ਗਏ। ਸਪਿਨਰਾਂ ਨੂੰ ਪਸੰਦ ਕਰਨ ਵਾਲੀ ਪਿੱਚ ’ਤੇ, ਕੁਲਦੀਪ ਦੀ ਬੇਅਸਰਤਾ ਦਿੱਲੀ ਲਈ ਮਹਿੰਗੀ ਸਾਬਤ ਹੋਈ।

Read Also : Twin blasts in Punjab: ਧਮਾਕਿਆਂ ਨਾਲ ਕੰਬਿਆ ਪੰਜਾਬ, ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕੇ, ਲੋਕਾਂ ’ਚ ਸਹਿਮ

ਬਦਾਨੀ ਨੇ ਕਿਹਾ, ‘ਸਾਨੂੰ ਇਸ ਤੋਂ ਬਿਹਤਰ ਦੀ ਲੋੜ’

ਇੱਕ ਪ੍ਰੈਸ ਕਾਨਫਰੰਸ ਵਿੱਚ ਕੁਲਦੀਪ ਦੇ ਫਾਰਮ ਬਾਰੇ ਪੁੱਛੇ ਜਾਣ ’ਤੇ, ਕੋਚ ਹੇਮਾਂਗ ਬਦਾਨੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਟੀਮ ਉਸ ਤੋਂ ਹੋਰ ਉਮੀਦ ਕਰਦੀ ਹੈ। ਉਸਨੇ ਕਿਹਾ, ‘ਅਸੀਂ ਯਕੀਨੀ ਤੌਰ ’ਤੇ ਚਾਹੁੰਦੇ ਹਾਂ ਕਿ ਕੁਲਦੀਪ ਇਸ ਤੋਂ ਬਿਹਤਰ ਪ੍ਰਦਰਸ਼ਨ ਕਰੇ, ਪਰ ਅਸੀਂ ਉਸਦੇ ਨਾਲ ਖੜੇ ਰਹਾਂਗੇ ਕਿਉਂਕਿ ਉਹ ਕਈ ਸਾਲਾਂ ਤੋਂ ਇਸ ਟੀਮ ਦਾ ਹਿੱਸਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਿਰਫ ਫਾਰਮ ’ਚ ਵਾਪਸ ਆਉਣ ਦੀ ਗੱਲ ਹੈ। ਉਹ ਅਜੇ ਆਪਣੇ ਸਰਵੋਤਮ ਪੱਧਰ ’ਤੇ ਨਹੀਂ ਪਹੁੰਚਿਆ ਹੈ ਤੇ ਆਮ ਰਫ਼ਤਾਰ ਨਾਲ ਗੇਂਦਬਾਜ਼ੀ ਵੀ ਨਹੀਂ ਕਰ ਰਿਹਾ ਹੈ। ਇਹ ਸਮੇਂ ਦੀ ਗੱਲ ਹੈ, ਤੇ ਸਾਨੂੰ ਉਸ ’ਚ ਵਿਸ਼ਵਾਸ ਹੈ।’ ਬਦਾਨੀ ਦੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਕਿ ਟੀਮ ਪ੍ਰਬੰਧਨ ਕੁਲਦੀਪ ਦੇ ਪ੍ਰਦਰਸ਼ਨ ਤੋਂ ਨਾਖੁਸ਼ ਸੀ, ਪਰ ਫਿਰ ਵੀ ਉਸ ’ਤੇ ਵਿਸ਼ਵਾਸ ਬਣਾਈ ਰੱਖਿਆ।

ਅਕਸ਼ਰ ਨੇ ਵੀ ਇਸ਼ਾਰੀਆਂ ’ਚ ਬੋਲੀ ਵੱਡੀ ਗੱਲ | Cricket News

ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਵੀ ਮੈਚ ਤੋਂ ਬਾਅਦ ਆਪਣੀ ਨਿਰਾਸ਼ਾ ਜ਼ਾਹਰ ਕੀਤੀ। ਹਾਲਾਂਕਿ ਉਸਨੇ ਸਿੱਧੇ ਤੌਰ ’ਤੇ ਆਲੋਚਨਾ ਨਹੀਂ ਕੀਤੀ, ਉਸਦੇ ਸ਼ਬਦਾਂ ਤੋਂ ਨਿਰਾਸ਼ਾ ਝਲਕਦੀ ਹੈ। ਉਸਨੇ ਕਿਹਾ, ‘ਹਾਂ, ਬੱਲੇਬਾਜ਼ੀ ਵਿੱਚ ਸਪੱਸ਼ਟ ਤੌਰ ’ਤੇ ਕੁਝ ਸਕਾਰਾਤਮਕਤਾਵਾਂ ਸਨ। ਜਿਸ ਤਰ੍ਹਾਂ ਅਸੀਂ ਅੰਤ ’ਚ ਦੌੜਾਂ ਬਣਾਈਆਂ, ਪੰਜ ਵਿਕਟਾਂ ਜਲਦੀ ਗੁਆਉਣ ਤੋਂ ਬਾਅਦ ਵੀ, ਉਹ ਚੰਗਾ ਸੀ। ਪਰ ਮੈਨੂੰ ਆਪਣੇ ਗੇਂਦਬਾਜ਼ੀ ਸਾਥੀ, ਕੁਲਦੀਪ ਦੀ ਯਾਦ ਆਈ।’ ਅਕਸ਼ਰ ਤੇ ਕੁਲਦੀਪ ਲੰਬੇ ਸਮੇਂ ਤੋਂ ਦਿੱਲੀ ਲਈ ਇੱਕ ਸਫਲ ਸਪਿਨ ਜੋੜੀ ਰਹੇ ਹਨ। ਅਜਿਹੀ ਸਥਿਤੀ ਵਿੱਚ, ਕਪਤਾਨ ਦਾ ਬਿਆਨ ਕੁਲਦੀਪ ਦੇ ਮੌਜ਼ੂਦਾ ਫਾਰਮ ’ਤੇ ਸਵਾਲ ਖੜ੍ਹੇ ਕਰਦਾ ਹੈ।

ਕੀ ਰਿਹਾ ਹਾਰ ਦਾ ਅਸਲੀ ਕਾਰਨ?

ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 155 ਦੌੜਾਂ ਬਣਾਈਆਂ। ਇੱਕ ਸਮੇਂ, ਟੀਮ ਨੇ 70 ਦੌੜਾਂ ’ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਬਦਾਨੀ ਨੇ ਮੰਨਿਆ ਕਿ ਮੈਚ ਪਹਿਲੇ 10 ਓਵਰਾਂ ’ਚ ਖਿਸਕ ਗਿਆ। ਉਸਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਸੀਂ ਪਹਿਲੇ 10 ਓਵਰਾਂ ਵਿੱਚ ਮੈਚ ਹਾਰ ਗਏ ਕਿਉਂਕਿ ਅਸੀਂ ਕਾਫ਼ੀ ਦੌੜਾਂ ਨਹੀਂ ਬਣਾਈਆਂ।’ ਤੁਸੀਂ ਮੁਸ਼ਕਲ ਪਿੱਚ ’ਤੇ ਵੀ ਪੰਜ ਵਿਕਟਾਂ ’ਤੇ 70 ਦੌੜਾਂ ਨਹੀਂ ਬਣਾਉਣਾ ਚਾਹੁੰਦੇ।’ ਅਕਸ਼ਰ ਪਟੇਲ ਨੇ ਇਹ ਵੀ ਮੰਨਿਆ ਕਿ ਟੀਮ ਘੱਟੋ-ਘੱਟ 10 ਤੋਂ 15 ਦੌੜਾਂ ਨਾਲ ਪਿੱਛੇ ਰਹਿ ਗਈ। ਉਸਨੇ ਕਿਹਾ, ‘ਜਿਸ ਤਰ੍ਹਾਂ ਵਿਕਟ ਖੇਡ ਰਹੀ ਸੀ, ਮੈਨੂੰ ਲੱਗਦਾ ਸੀ ਕਿ 155 ਦੌੜਾਂ ਇੱਕ ਚੰਗਾ ਸਕੋਰ ਸੀ। ਪਰ ਅੱਠ ਬੱਲੇਬਾਜ਼ਾਂ ਦੇ ਨਾਲ ਵੀ, ਅਸੀਂ 10 ਤੋਂ 15 ਦੌੜਾਂ ਘੱਟ ਪਾ ਦਿੱਤੀਆਂ।’

IND vs SL: ਭਾਰਤ Vs ਸ਼੍ਰੀਲੰਕਾ ਦੂਜਾ ਟੀ20: ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਗਿੱਲ ਦੀ ਜਗ੍ਹਾ ਸੈਮਸਨ ਨੂੰ ਮੌਕਾ
ਮੀਂਹ ਕਾਰਨ ਮੈਚ ਹੋਇਆ ਹੈ ਪ੍ਰਭਾਵਿਤ

ਮੈਦਾਨ ਗਿੱਲਾ ਹੋਣ ਕਾਰਨ ਟਾਸ ਹੋਣ ’ਚ ਹੋਈ ਹੈ ਦੇਰੀ

ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ ਦਾ ਦੂਜਾ ਮੈਚ ਪੱਲੇਕੇਲੇ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ’ਚ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਦੀ ਜਗ੍ਹਾ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਗਿਆ ਹੈ। ਪਹਿਲਾ ਮੈਚ ਵੀ ਇੱਥੇ ਹੀ ਖੇਡਿਆ ਗਿਆ ਸੀ। ਪਹਿਲੇ ਮੈਚ ’ਚ ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਸੀ। ਭਾਰਤ ਤਿੰਨ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ’ਚ ਟੀਮ ਇੰਡੀਆ 3-3 ਮੈਚਾਂ ਦੀ ਟੀ-20 ਤੇ ਇੱਕਰੋਜ਼ਾ ਸੀਰੀਜ਼ ਖੇਡੀ ਜਾਵੇਗੀ। IND vs SL

Read This : Woman Asia Cup Final: ਸ਼੍ਰੀਲੰਕਾ ਮਹਿਲਾ ਟੀਮ ਨੇ 20 ਸਾਲਾਂ ’ਚ ਪਹਿਲਾ ਏਸ਼ੀਆ ਕੱਪ ਜਿੱਤਿਆ, ਫਾਈਨਲ ’ਚ ਭਾਰਤ ਨੂੰ ਹਰਾ…

ਹੁਣ ਮੈਚ ਸਬੰਧੀ ਜਾਣਕਾਰੀ | IND vs SL

ਸੀਰੀਜ : 3 ਮੈਚਾਂ ਦੀ ਟੀ-20 ਸੀਰੀਜ

ਮਿਤੀ : 28 ਜੁਲਾਈ

ਮੈਚ : ਭਾਰਤ ਬਨਾਮ ਸ਼੍ਰੀਲੰਕਾ

ਮੈਚ ਦੀ ਸ਼ੁਰੂਆਤ : ਸ਼ਾਮ 7:45 ਵਜੇ

ਸਟੇਡੀਅਮ : ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ

ਦੋਵਾਂ ਟੀਮਾਂ ਦੀ ਪਲੇਇੰਗ- 11 | IND vs SL

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ। IND vs SL

ਸ਼੍ਰੀਲੰਕਾ : ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਕੁਸ਼ਲ ਮੈਂਡਿਸ (ਵਿਕਟਕੀਪਰ), ਕੁਸ਼ਲ ਪਰੇਰਾ, ਕਮਿੰਦੂ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੂ ਹਸਾਰੰਗਾ, ਮਹਿਸ ਥੀਕਸ਼ਾਨਾ, ਅਸਿਥਾ ਫਰਨਾਂਡੋ, ਰਮੇਸ ਮੈਂਡਿਸ ਤੇ ਮਥੀਸਾ ਪਾਥੀਰਾਨਾ। IND vs SL

INDvENG : ਕੀ ਭਾਰਤ ’ਚ ਕੰਮ ਕਰੇਗਾ Bazball, ਇੰਗਲੈਂਡ ਲਈ Ashwin ਅਤੇ Jadeja ਸਪਿਨ ਪਿੱਚਾਂ ’ਤੇ ਸਭ ਤੋਂ ਵੱਡੀ ਚੁਣੌਤੀ
19 ਮਹੀਨਿਆਂ ’ਚ 72 ਫੀਸਦੀ ਟੈਸਟ ਜਿੱਤ ਚੁੱਕਿਆ ਇੰਗਲੈਂਡ

ਹੈਦਰਾਬਾਦ (ਏਜੰਸੀ)। ਇੰਗਲੈਂਡ ਦੀ ਕ੍ਰਿਕੇਟ ਟੀਮ ਹੁਣ ਭਾਰਤ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਭਾਰਤ ਪਹੁੰਚੇਗੀ। ਸੀਰੀਜ਼ ਦਾ ਟੈਸਟ ਮੈਚ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਪਹਿਲਾ ਮੁਕਾਬਲਾ 3 ਦਿਨਾਂ ਬਾਅਦ ਭਾਵ 25 ਜਨਵਰੀ ਨੂੰ ਸ਼ੁਰੂ ਹੋਣਾ ਹੈ। ਜੇਕਰ ਇੰਗਲੈਂਡ ਦੀ ਗੱਲ ਕਰੀਏ ਤਾਂ ਇੰਗਲੈਂਡ ਦੀ ਟੀਮ ਪਿਛਲੇ 19 ਮਹੀਨਿਆਂ ’ਚ ਆਪਣੇ ਅਟੈਕਿੰਗ ਅਪਰੋਚ ਨਾਲ 72 ਫੀਸਦੀ ਟੈਸਟ ਮੁਕਾਬਲੇ ਜਿੱਤ ਚੁੱਕੀ ਹੈ। (INDvENG)

ਜਿਸ ਨੂੰ ‘ਬੈਜਬਾਲ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇੰਗਲੈਂਡ ਟੀਮ ’ਚ ਬੈਜਬਾਲ ਯੁੱਗ ਦੀ ਸ਼ੁਰੂਆਤ ਬੇਨ ਸਟੋਕਸ ਦੇ ਕਪਤਾਨ ਅਤੇ ਬ੍ਰੈਂਡਨ ਮੈਕੁਲਮ ਦੇ ਕੇਚ ਬਣਨ ਤੋਂ ਬਾਅਦ ਹੋਈ ਹੈ। ਇਨ੍ਹਾਂ ਦੋਵਾਂ ਦੀ ਅਗਵਾਈ ’ਚ ਟੀਮ ਪਿਛਲੇ 5 ਟੈਸਟ ਲੜੀਆਂ ’ਚ ਅਜੇਤੂ ਰਹੀ ਹੈ। ਪਰ ਇੰਗਲੈਂਡ ਦੇ ਬੈਜਬਾਲ ਮਾਡਲ ਦੀ ਸਭ ਤੋਂ ਵੱਡੀ ਚੁਣੌਤੀ ਤਾਂ ਹੁਣ ਸ਼ੁਰੂ ਹੋਵੇਗੀ। ਜਦੋਂ ਟੀਮ ਭਾਰਤ ਦੀਆਂ ਸਪਿਨ ਪਿੱਚਾਂ ’ਤੇ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਵਰਗੇ ਵਿਸ਼ਵ ਪੱਧਰੀ ਸਪਿਨਰਾਂ ਦਾ ਸਾਹਮਣਾ ਕਰੇਗੀ। (INDvENG)

ਕੀ ਹੁੰਦਾ ਹੈ ਬੈਜਬਾਲ | INDvENG

ਕ੍ਰਿਕੇਟ ਦੀ ਕਿਤਾਬ ’ਚ ਕੋਈ ਅਧਿਕਾਰਤ ਥਿਊਰੀ ਨਹੀਂ ਹੈ, ਪਰ ਇਸ ਨੂੰ ਇੰਗਲੈਂਡ ਦੀ ਟੈਸਟ ਟੀਮ ਦੀ ਨਵੀਂ ਹਮਲਾਵਰ ਪਹੁੰਚ ਨੂੰ ਦਰਸ਼ਾਉਣ ਲਈ ਨਾਂਅ ਦੇ ਦਿੱਤਾ ਗਿਆ ਹੈ। ਬੈਜਬਾਲ 2 ਸ਼ਬਦਾਂ ਨਾਲ ਮਿਲ ਕੇ ਬਣਿਆ ਹੈ, ਜਿਸ ਵਿੱਚ ਬੈਜ ਅਤੇ ਬਾਲ ਸ਼ਾਮਲ ਹਨ। ‘ਬੈਜ’ ਇੰਗਲੈਂਡ ਦੀ ਟੈਸਟ ਟੀਮ ਦੇ ਹੈਡ ਕੋਚ ਬ੍ਰੈਂਡਨ ਮੈਕੁਲਮ ਦਾ ਉਪਨਾਂਅ ਹੈ ਅਤੇ ‘ਬਾਲ’ ਕ੍ਰਿਕੇਟ ਦਾ ਅਜਿਹਾ ਤੱਤ ਹੈ, ਜਿਸ ਬਿਨ੍ਹਾਂ ਖੇਡ ਸੰਭਵ ਨਹੀਂ ਹੈ। ਇਨ੍ਹਾਂ ਦੋਵਾਂ ਸ਼ਬਦਾਂ ਨੂੰ ਮਿਲਾ ਕੇ ‘ਬੈਜਬਾਲ’ ਬਣਾਇਆ ਗਿਆ। ਮੈਕੁਲਮ ਨਿਊਜੀਲੈਂਡ ਦੇ ਸਾਬਕਾ ਕ੍ਰਿਕੇਟਰ ਹਨ ਅਤੇ ਉਹ ਆਪਣੇ ਕਰੀਅਰ ਦੌਰਾਨ ਬਹੁਤ ਅਟੈਕਿੰਗ ਬੱਲੇਬਾਜ਼ੀ ਕਰਦੇ ਸਨ।

ਓਪਨਿੰਗ ਕਰਦੇ ਹੋਏ ਉਹ ਪਹਿਲੀ ਤੋਂ ਆਖਿਰੀ ਗੇਂਦ ਤੱਕ ਵੱਡੇ ਸ਼ਾਟ ਖੇਡਣ ’ਤੇ ਹੀ ਧਿਆਨ ਦਿੰਦੇ ਸਨ। ਉਨ੍ਹਾਂ ਦੀ ਰਣਨੀਤੀ ਨੂੰ ਹੁਣ ਬੇਨ ਸਟੋਕਸ ਦੀ ਕਪਤਾਨੀ ਵਾਲੀ ਇੰਗਲੈਂਡ ਟੈਸਟ ਟੀਮ ਨੇ ਅਪਣਾਇਆ ਹੈ। ਟੈਸਟ ’ਚ ਆਮਤੌਰ ’ਤੇ ਟੀਮਾਂ ਸਮਾਂ ਲੈ ਕੇ ਹੌਲੀ ਰਫਤਾਰ ਨਾਲ ਦੌੜਾਂ ਬਣਾਉਂਦੀਆਂ ਹਨ, ਪਰ ਸਟੋਕਸ ਅਤੇ ਮੈਕੁਲਮ ਦੀ ਅਗਵਾਈ ’ਚ ਇੰਗਲੈਂਡ ਦੀ ਟੀਮ ਟੈਸਟ ’ਚ ਵੀ ਬਹੁਤ ਤੇਜ ਦੌੜਾਂ ਬਣਾ ਰਹੀਆਂ ਹਨ। ਜੂਨ 2022 ਤੋਂ ਬਾਅਦ ਟੀਮ ਨੇ ਕਰੀਬ 76 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਇਆਂ ਹਨ। ਇਸ ਦੌਰਾਨ ਬਾਕੀ ਟੀਮਾਂ ਦਾ ਸਟ੍ਰਾਈਕ ਰੇਟ 45 ਤੋਂ 56 ਵਿਚਕਾਰ ਹੀ ਰਿਹਾ ਹੈ।

ਸਭ ਤੋਂ ਸਫਲ ਇੰਗਲਿਸ਼ ਕਪਤਾਨ ਰੂਟ ਤੋਂ ਬਾਅਦ ਸਟੋਕਸ ਨੇ ਸੰਭਾਲੀ ਹੈ ਕਪਤਾਨੀ

ਜੋ ਰੂਟ ਦੀ ਕਪਤਾਨੀ ਛੱਡਣ ਤੋਂ ਬਾਅਦ ਬੇਨ ਸਟੋਕਸ ਨੇ ਇੰਗਲਿਸ਼ ਟੈਸਟ ਟੀਮ ਦੀ ਕਮਾਨ ਸੰਭਾਲੀ ਸੀ। ਰੂਟ ਨੇ ਸਭ ਤੋਂ ਜ਼ਿਆਦਾ 64 ਮੈਚਾਂ ’ਚ ਇੰਗਲੈਂਡ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ 27 ਟੈਸਟ ਵੀ ਜਿੱਤੇ, ਜੋ ਹੋਰ ਕਪਤਾਨਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹਨ, ਪਰ ਉਨ੍ਹਾਂ ਦੀ ਕਪਤਾਨੀ ’ਚ ਟੀਮ ਆਖਰੀ 17 ਮੈਚਾਂ ’ਚੋਂ ਸਿਰਫ ਇੱਕ ਹੀ ਜਿੱਤ ਸਕੀ।

5 ਮੈਚ ਡਰਾਅ ਰਹੇ, ਜਦਕਿ ਟੀਮ ਨੂੰ 11 ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਰੂਟ ਦੀ ਖਰਾਬ ਫਾਰਮ ਦੀ ਸ਼ੁਰੂਆਤ ਵੀ 2021 ਦੇ ਭਾਰਤ ਦੌਰੇ ਤੋਂ ਹੋਈ ਸੀ, ਜਿੱਥੇ ਟੀਮ ਟੈਸਟ ਸੀਰੀਜ 3-1 ਨਾਲ ਹਾਰ ਗਈ ਸੀ। ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਰੂਟ ਨੇ ਮਈ-2022 ’ਚ ਕਪਤਾਨੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਸਟੋਕਸ ਨੂੰ ਨਵਾਂ ਕਪਤਾਨ ਬਣਾਇਆ ਗਿਆ ਸੀ। ਮਈ ’ਚ ਹੀ ਬ੍ਰੈਂਡਨ ਮੈਕੁਲਮ ਨੂੰ ਵੀ ਇੰਗਲਿਸ਼ ਟੈਸਟ ਟੀਮ ਦੇ ਮੁੱਖ ਕੋਚ ਦਾ ਅਹੁਦਾ ਮਿਲਿਆ ਸੀ।

18 ’ਚੋਂ 13 ਟੈਸਟ ਮੈਚ ਜਿੱਤੇ, ਇੱਕ ਵੀ ਸੀਰੀਜ ਨਹੀਂ ਹਾਰੀ

ਸਟੋਕਸ ਅਤੇ ਮੈਕੁਲਮ ਦੀ ਜੋੜੀ ਦੇ ਬਣਨ ਨਾਲ ਇੰਗਲੈਂਡ ਨੇ ਬੱਲੇਬਾਜੀ ’ਚ ਹਮਲਾਵਰ ਰੁਖ ਅਪਣਾਇਆ, ਜਿਸ ਨੂੰ ਹੁਣ ਬੇਸਬਾਲ ਕਿਹਾ ਜਾ ਰਿਹਾ ਹੈ ਅਤੇ ਬੇਸਬਾਲ ਦੇ ਦਮ ’ਤੇ ਇੰਗਲੈਂਡ ਨੇ 18 ’ਚੋਂ 13 ਟੈਸਟ ਜਿੱਤੇ। ਇਸ ਦਾ ਮਤਲਬ ਹੈ ਕਿ ਜਿੱਤ ਦੀ ਪ੍ਰਤੀਸਤਤਾ 72.2 ਫੀਸਦੀ ਸੀ। ਟੀਮ ਸਿਰਫ 4 ਮੈਚ ਹਾਰੀ, ਜਦਕਿ ਇੱਕ ਮੈਚ ਡਰਾਅ ਰਿਹਾ। 18 ਮਹੀਨਿਆਂ ਅੰਦਰ ਸਟੋਕਸ ਇੰਗਲੈਂਡ ਦੇ ਟਾਪ-10 ਟੈਸਟ ਕਪਤਾਨਾਂ ’ਚ ਵੀ ਸ਼ਾਮਲ ਹੋ ਗਏ। ਬੇਸਬਾਲ ਰਣਨੀਤੀ ਦਾ ਪਾਲਣ ਕਰਦੇ ਹੋਏ, ਇੰਗਲੈਂਡ ਨੇ ਦੱਖਣੀ ਅਫਰੀਕਾ, ਨਿਊਜੀਲੈਂਡ, ਅਸਟਰੇਲੀਆ ਅਤੇ ਪਾਕਿਸਤਾਨ ਖਿਲਾਫ ਕੁੱਲ 5 ਸੀਰੀਜ ਖੇਡੀਆਂ। ਟੀਮ ਨੇ 3 ਸੀਰੀਜ ਜਿੱਤੀਆਂ, ਜਦਕਿ ਅਸਟਰੇਲੀਆ ਅਤੇ ਨਿਊਜੀਲੈਂਡ ਖਿਲਾਫ ਸੀਰੀਜ ਡਰਾਅ ਰਹੀ। ਇਸ ਸਮੇਂ ਦੌਰਾਨ ਟੀਮ ਨੇ ਭਾਰਤ ਅਤੇ ਆਇਰਲੈਂਡ ਵਿਰੁੱਧ ਇੱਕ-ਇੱਕ ਟੈਸਟ ਜਿੱਤਿਆ ਹੈ।

ਨਿਊਜੀਲੈਂਡ ’ਚ ਮਿਲੀ ਚੁਣੌਤੀ

ਇੰਗਲੈਂਡ ਨੂੰ ਨਿਊਜੀਲੈਂਡ, ਦੱਖਣੀ ਅਫਰੀਕਾ, ਪਾਕਿਸਤਾਨ ਅਤੇ ਭਾਰਤ ਖਿਲਾਫ ਪਹਿਲੇ 10 ’ਚੋਂ 9 ਟੈਸਟ ਜਿੱਤਣ ’ਚ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਟੀਮ ਨੇ ਆਪਣੀ ਹਮਲਾਵਰ ਪਹੁੰਚ ਨੂੰ ਬਰਕਰਾਰ ਰੱਖਿਆ ਅਤੇ ਲਗਾਤਾਰ ਮੈਚ ਜਿੱਤੇ, ਪਰ ਨਿਊਜੀਲੈਂਡ ਖਿਲਾਫ ਨਿਊਜੀਲੈਂਡ ਅਤੇ ਅਸਟਰੇਲੀਆ ਖਿਲਾਫ ਘਰੇਲੂ ਮੈਦਾਨ ’ਤੇ ਸੀਰੀਜ ਜਿੱਤ ਨਹੀਂ ਸਕੀ। ਇੰਗਲੈਂਡ ਦੀ ਹਮਲਾਵਰ ਬੱਲੇਬਾਜੀ ਬਾਰੇ ਇੱਕ ਹੋਰ ਤੱਥ ਇਹ ਸੀ ਕਿ ਟੀਮ ਨੇ ਆਪਣੇ ਪਹਿਲੇ 10 ਟੈਸਟ ਫਲੈਟ ਪਿੱਚਾਂ ’ਤੇ ਖੇਡੇ। ਜਦੋਂ ਕਿ ਬੱਲੇਬਾਜਾਂ ਲਈ ਬਹੁਤ ਮਦਦਗਾਰ ਸੀ ਅਤੇ ਗੇਂਦਬਾਜਾਂ ਲਈ ਕੋਈ ਨਹੀਂ, ਨਿਊਜੀਲੈਂਡ ਦੀਆਂ ਪਿੱਚਾਂ ਤੇਜ ਗੇਂਦਬਾਜਾਂ ਲਈ ਮਦਦਗਾਰ ਸਨ, ਜਿਸ ਨਾਲ ਗੇਂਦਬਾਜਾਂ ਨੂੰ ਮਦਦ ਮਿਲੀ। ਉਨ੍ਹਾਂ ਨੇ ਇੱਕ-ਇੱਕ ਟੈਸਟ ਮੈਚ ਜਿੱਤਿਆ।

ਭਾਰਤ ਹੀ ਹੈ ਬੇਸਬਾਲ ਦੀ ਸਭ ਤੋਂ ਵੱਡੀ ਚੁਣੌਤੀ

ਹੁਣ ਤੱਕ ਬੇਸਬਾਲ ਪਹੁੰਚ ਨੂੰ ਸਿਰਫ ਨਿਊਜੀਲੈਂਡ ਦੀ ਪਿੱਚ ਅਤੇ ਅਸਟਰੇਲੀਆ ਦੇ ਗੇਂਦਬਾਜੀ ਹਮਲੇ ਕਾਰਨ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਟੀਮ ਦੀ ਸਭ ਤੋਂ ਵੱਡੀ ਚੁਣੌਤੀ ਭਾਰਤ ਦੀਆਂ ਸਪਿਨ ਫ੍ਰੈਂਡਲੀ ਪਿੱਚਾਂ, ਇੱਥੋਂ ਦੇ ਹਾਲਾਤ ਅਤੇ ਟੀਮ ਇੰਡੀਆ ਦੇ ਚੋਟੀ ਦੇ ਸਪਿਨਰ ਹਨ। ਇੰਗਲਿਸ਼ ਬੱਲੇਬਾਜ ਸਿਰਫ ਫਲੈਟ ਪਿੱਚਾਂ ’ਤੇ ਹੀ ਖੁੱਲ੍ਹ ਕੇ ਦੌੜਾਂ ਬਣਾਉਣ ’ਚ ਕਾਮਯਾਬ ਰਹੇ ਹਨ, ਜਦਕਿ ਭਾਰਤ ’ਚ ਨਾ ਤਾਂ ਫਲੈਟ ਪਿੱਚਾਂ ਅਤੇ ਨਾ ਹੀ ਕਮਜੋਰ ਗੇਂਦਬਾਜ ਉਪਲਬਧ ਹੋਣਗੇ। ਜੇਕਰ ਅਸੀਂ ਪਿਛਲੇ 3 ਸਾਲਾਂ ਦੇ ਰੁਝਾਨ ’ਤੇ ਨਜਰ ਮਾਰੀਏ ਤਾਂ ਭਾਰਤ ’ਚ ਪਹਿਲੇ ਦਿਨ ਤੋਂ ਹੀ ਗੇਂਦ ਘੁੰਮਣੀ ਸ਼ੁਰੂ ਹੋ ਜਾਂਦੀ ਹੈ। (INDvENG)

ਅਫ਼ਗਾਨਿਸਤਾਨ ’ਚ ਯਾਤਰੀ ਜਹਾਜ਼ ਹਾਦਸਾਗ੍ਰਸਤ, ਕਿਸ ਦੇਸ਼ ਦਾ ਸੀ ਜਹਾਜ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜਰੀਏ ਤੋਂ ਭਾਰਤ ਸੀਰੀਜ 5-0 ਨਾਲ ਜਿੱਤਣਾ ਚਾਹੇਗਾ ਅਤੇ ਸੰਭਵ ਹੈ ਕਿ ਇਸ ਵਾਰ ਵੀ ਪਹਿਲੇ ਦਿਨ ਤੋਂ ਗੇਂਦ ਟਰਨ ਹੋ ਸਕਦੀ ਹੈ। ਜੋ ਕਿ ਇੰਗਲੈਂਡ ਦੀ ਬੇਸਬਾਲ ਪਹੁੰਚ ਲਈ ਸਭ ਤੋਂ ਚੁਣੌਤੀਪੂਰਨ ਸਾਬਤ ਹੋਵੇਗਾ। ਉਂਝ, ਇੰਗਲੈਂਡ ਪਿਛਲੇ 14 ਸਾਲਾਂ ’ਚ ਭਾਰਤ ’ਚ ਟੈਸਟ ਸੀਰੀਜ ਜਿੱਤਣ ਵਾਲੀ ਇਕਲੌਤੀ ਟੀਮ ਹੈ। ਟੀਮ ਨੇ 2012 ’ਚ ਐਲਿਸਟੇਅਰ ਕੁੱਕ ਦੀ ਕਪਤਾਨੀ ’ਚ 4 ਟੈਸਟ ਸੀਰੀਜ 2-1 ਨਾਲ ਜਿੱਤੀ ਸੀ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਟੀਮ ਦੋ ਵਾਰ ਭਾਰਤ ਆਈ ਹੈ ਅਤੇ ਸਿਰਫ ਇੱਕ ਮੈਚ ਜਿੱਤੀ ਹੈ। ਜੋਅ ਰੂਟ ਦੀ ਕਪਤਾਨੀ ਹੇਠ ਟੀਮ 2 ਸੀਰੀਜ 4-0 ਅਤੇ 3-1 ਦੇ ਫਰਕ ਨਾਲ ਹਾਰ ਗਈ।

ਜਡੇਜਾ, ਅਸ਼ਵਿਨ ਅਤੇ ਅਕਸਰ ਤੋਂ ਪਾਰ ਪਾਉਣਾ ਆਸਾਨ ਨਹੀਂ | INDvENG

ਭਾਰਤ ਦੀਆਂ ਸਪਿਨ ਪਿੱਚਾਂ ਦਾ ਵੀ ਸਮੇਂ-ਸਮੇਂ ’ਤੇ ਵਿਦੇਸ਼ੀ ਟੀਮਾਂ ਨੂੰ ਪਤਾ ਲੱਗ ਜਾਂਦਾ ਹੈ। ਪਰ ਪਿਛਲੇ 12 ਸਾਲਾਂ ’ਚ ਏਸ਼ੀਆ ’ਚ ਟੀਮ ਇੰਡੀਆ ਦੇ ਦਬਦਬੇ ਦਾ ਸਭ ਤੋਂ ਵੱਡਾ ਕਾਰਨ ਟੀਮ ਦੇ ਵਿਸ਼ਵ ਪੱਧਰੀ ਸਪਿਨਰ ਹਨ। ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਇਨ੍ਹਾਂ ਸਾਲਾਂ ’ਚ ਲਗਾਤਾਰ ਟੀਮ ਦੇ ਚੋਟੀ ਦੇ ਗੇਂਦਬਾਜ ਸਾਬਤ ਹੋਏ। ਦਰਅਸਲ ਏਸ਼ੀਆ ’ਚ ਆਯੋਜਿਤ ਜ਼ਿਆਦਾਤਰ ਸੀਰੀਜ ’ਚ ਇਹ ਦੋਵੇਂ ਖਿਡਾਰੀ ਭਾਰਤ ਲਈ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਐਵਾਰਡ ਜਿੱਤ ਰਹੇ ਹਨ। (INDvENG)

ਅਸ਼ਵਿਨ ਇਸ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਸਪਿਨਰ ਹਨ, ਭਿੰਨਤਾਵਾਂ ਦੇ ਨਾਲ-ਨਾਲ ਉਹ ਟੈਸਟ ’ਚ ਲਗਾਤਾਰ ਇੱਕੋ ਗੇਂਦ ’ਤੇ ਗੇਂਦਬਾਜੀ ਕਰਨ ਦੀ ਕਾਬਲੀਅਤ ਵੀ ਰੱਖਦੇ ਹਨ। ਉਨ੍ਹਾਂ ਏਸ਼ੀਆ ’ਚ 387 ਵਿਕਟਾਂ ਲਈਆਂ ਹਨ ਅਤੇ ਸੀਰੀਜ ’ਚ 400 ਵਿਕਟਾਂ ਦਾ ਅੰਕੜਾ ਪਾਰ ਕਰ ਸਕਦੇ ਹਨ। ਕੁੱਲ ਮਿਲਾ ਕੇ ਉਨ੍ਹਾਂ ਨੇ 95 ਟੈਸਟਾਂ ’ਚ 495 ਵਿਕਟਾਂ ਲਈਆਂ ਹਨ। ਜਡੇਜਾ ਨਾਂ ਏਸ਼ੀਆ ’ਚ 207 ਵਿਕਟਾਂ ਹਨ ਅਤੇ ਉਨ੍ਹਾਂ ਨੇ ਅਸਟਰੇਲੀਆ ਖਿਲਾਫ ਟੀਮ ਇੰਡੀਆ ਦੀ ਪਿਛਲੀ ਘਰੇਲੂ ਟੈਸਟ ਸੀਰੀਜ ’ਚ 22 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਇੰਗਲੈਂਡ ਖਿਲਾਫ ਸਿਰਫ 16 ਟੈਸਟ ਮੈਚਾਂ ’ਚ 51 ਵਿਕਟਾਂ ਲਈਆਂ ਹਨ। (INDvENG)

ਅਸ਼ਵਿਨ ਅਤੇ ਜਡੇਜਾ ਨੂੰ ਵੀ ਪਿਛਲੇ 3 ਸਾਲਾਂ ’ਚ ਅਕਸ਼ਰ ਪਟੇਲ ਦਾ ਸਮੱਰਥਨ ਮਿਲਿਆ ਹੈ। ਜਿਨ੍ਹਾਂ ਨੇ ਹੁਣ ਤੱਕ ਖੇਡੇ ਗਏ ਸਿਰਫ 12 ਟੈਸਟਾਂ ’ਚ 50 ਵਿਕਟਾਂ ਲਈਆਂ ਹਨ। ਉਹ 17 ਦੌੜਾਂ ਦੇ ਕੇ ਇੱਕ ਵਿਕਟ ਲੈਂਦੇ ਸਨ ਅਤੇ ਹੁਣ ਤੱਕ 5 ਵਾਰ ਇੱਕ ਪਾਰੀ ’ਚ 5 ਵਿਕਟਾਂ ਲੈ ਚੁੱਕੇ ਹਨ। ਇੰਗਲੈਂਡ ਦੇ ਭਾਰਤ ਦੇ ਪਿਛਲੇ ਦੌਰੇ ’ਤੇ ਉਨ੍ਹਾਂ ਸਿਰਫ 3 ਟੈਸਟਾਂ ’ਚ 27 ਵਿਕਟਾਂ ਲਈਆਂ ਸਨ। ਫਿਰ ਅਸ਼ਵਿਨ ਨੇ 4 ਟੈਸਟਾਂ ’ਚ 32 ਵਿਕਟਾਂ ਲਈਆਂ। ਇਨ੍ਹਾਂ ਤੋਂ ਇਲਾਵਾ ਚਾਈਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਇੰਗਲਿਸ਼ ਟੀਮ ਦੇ ਸਪਿਨਰਾਂ ’ਚ ਤਜਰਬੇ ਦੀ ਕਮੀ | INDvENG

ਇਕ ਪਾਸੇ ਭਾਰਤ ਦੇ ਸਿਰਫ ਦੋ ਸਪਿਨਰਾਂ ਦੇ ਨਾਂਅ 650 ਤੋਂ ਜ਼ਿਅਦਾ ਵਿਕਟਾਂ ਹਨ। ਦੂਜੇ ਪਾਸੇ ਇੰਗਲੈਂਡ ਦੀ ਟੀਮ ’ਚ ਸ਼ਾਮਲ ਸਾਰੇ ਸਪਿਨਰ ਇਕੱਠੇ ਆਪਣੇ ਟੈਸਟ ਕਰੀਅਰ ’ਚ 200 ਵਿਕਟਾਂ ਨਹੀਂ ਲੈ ਸਕੇ ਹਨ। ਖੱਬੇ ਹੱਥ ਦੇ ਸਪਿਨਰ ਜੈਕ ਲੀਚ ਇੰਗਲੈਂਡ ਦੀ ਟੀਮ ’ਚ ਸਭ ਤੋਂ ਤਜਰਬੇਕਾਰ ਹਨ, ਜਿਨ੍ਹਾਂ ਦੇ ਨਾਂਅ 124 ਵਿਕਟਾਂ ਹਨ।

ਇੰਗਲੈਂਡ ਦੀ ਟੀਮ ਰੇਹਾਨ ਅਹਿਮਦ, ਸ਼ੋਏਬ ਬਸੀਰ ਅਤੇ ਟਾਮ ਹਾਰਟਲੇ ਵਰਗੇ ਨੌਜਵਾਨ ਸਪਿਨਰਾਂ ਨਾਲ ਭਾਰਤ ਆਈ ਹੈ। ਰੇਹਾਨ ਨੇ ਇੱਕ ਟੈਸਟ ਖੇਡਿਆ ਹੈ, ਜਦਕਿ ਬਾਕੀ ਤਾਂ ਡੈਬਿਊ ਵੀ ਨਹੀਂ ਕਰ ਸਕੇ। ਪਾਰਟ-ਟਾਈਮ ਸਪਿਨਰ ਜੋ ਰੂਟ 60 ਟੈਸਟ ਵਿਕਟਾਂ ਦੇ ਨਾਲ ਇੰਗਲੈਂਡ ਦੀ ਇਸ ਟੀਮ ’ਚ ਦੂਜੇ ਸਭ ਤੋਂ ਸਫਲ ਸਪਿਨਰ ਹਨ। ਉਨ੍ਹਾਂ ਦੇ ਨਾਂਅ ਭਾਰਤ ’ਚ 5 ਵਿਕਟਾਂ ਲੈਣ ਦਾ ਰਿਕਾਰਡ ਵੀ ਹੈ।

ਭਾਰਤੀ ਟੀਮ ਨੂੰ ਭਾਰਤ ਵਿੱਚ ਹੀ ਖਤਰਾ : ਜੌਨੀ ਬੇਅਰਸਟੋ
ਕਿਹਾ, ਭਾਰਤ ’ਚ ਪਹਿਲੇ ਦਿਨ ਤੋਂ ਹੀ ਘੁੰਮੇਗੀ ਗੇਂਦ | INDvsENG

ਭਾਰਤ-ਇੰਗਲੈਂਡ ਟੈਸਟ ਲੜੀ 25 ਜਨਵਰੀ ਤੋਂ | INDvsENG

ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ ਜੌਨੀ ਬੇਅਰਸਟੋ ਨੇ ਕਿਹਾ ਕਿ ਜੇਕਰ ਭਾਰਤ ’ਚ ਟਰਨਿੰਗ ਪਿੱਚਾਂ ਵੇਖਣ ਨੂੰ ਮਿਲਦੀਆਂ ਹਨ ਤਾਂ ਇਹ ਟੀਮ ਇੰਡੀਆ ਲਈ ਹੀ ਖਤਰਾ ਹੋਵੇਗਾ। ਭਾਰਤ ਦਾ ਤੇਜ ਗੇਂਦਬਾਜੀ ਅਟੈਕ ਬਹੁਤ ਮਜ਼ਬੂਤ ਹੈ ਅਤੇ ਮੌਜ਼ੂਦਾ ਸਮੇਂ ’ਚ ਦੁਨੀਆ ’ਚ ਸਭ ਤੋਂ ਵਧੀਆ ਹੈ। ਉਹ ਸਪਿਨ ਪਿੱਚਾਂ ’ਤੇ ਕਮਜੋਰ ਹੋ ਜਾਣਗੇ, ਜਿਸ ਕਾਰਨ ਟੀਮ ਦੇ ਪ੍ਰਦਰਸਨ ’ਤੇ ਅਸਰ ਪਵੇਗਾ। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਟੈਸਟ ਹੈਦਰਾਬਾਦ ’ਚ ਖੇਡਿਆ ਜਾਵੇਗਾ। ਬੇਅਰਸਟੋ ਇੰਗਲਿਸ ਟੀਮ ਦਾ ਹਿੱਸਾ ਹਨ। (INDvsENG)

ਭਾਰਤ ’ਚ ਟਰਨਿੰਗ ਪਿੱਚ ਹੀ ਮਿਲੇਗੀ – ਬੇਅਰਸਟੋ | INDvsENG

ਇੰਗਲੈਂਡ ਦੇ ਇਸ ਬੱਲੇਬਾਜ਼ ਬੇਅਰਸਟੋ ਨੇ ਸਕਾਈ ਸਪੋਰਟਸ ਚੈਨਲ ’ਤੇ ਕਿਹਾ, ‘ਮੈਨੂੰ ਯਕੀਨ ਹੈ ਕਿ ਭਾਰਤ ’ਚ ਸਿਰਫ ਟਰਨਿੰਗ ਪਿੱਚਾਂ ਹੀ ਮਿਲਣਗੀਆਂ। ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਗੇਂਦ ਪਹਿਲੇ ਦਿਨ ਤੋਂ ਹੀ ਪਿੱਚ ’ਤੇ ਘੁੰਮਣ ਲੱਗ ਜਾਵੇ। ਪਰ ਅਜਿਹਾ ਕਰਨ ਨਾਲ ਟੀਮ ਇੰਡੀਆ ਨੂੰ ਆਪਣਾ ਨੁਕਸਾਨ ਹੋਵੇਗਾ। ਟਰਨਿੰਗ ਟ੍ਰੈਕ ’ਤੇ ਟੀਮ ਦਾ ਤੇਜ ਹਮਲਾ ਕਮਜੋਰ ਹੋ ਜਾਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਿੰਨਾ ਵਿਸ਼ਵ ਪੱਧਰੀ ਹੈ। ‘ਭਾਰਤ ਵੱਖ ਪਿੱਚ ਵੀ ਤਿਆਰ ਕਰ ਸਕਦਾ ਹੈ, ਜ਼ਰੂਰੀ ਨਹੀਂ ਕਿ ਉਹ ਟਰਨ ਹੀ ਹੋਵੇ। ਅਸੀਂ ਵੇਖਿਆ ਹੈ ਕਿ ਉਨ੍ਹਾਂ ਦਾ ਤੇਜ਼ ਗੇਂਦਬਾਜ਼ੀ ਅਟੈਕ ਕਿਨ੍ਹਾਂ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ।’ (INDvsENG)

ਇਹ ਵੀ ਪੜ੍ਹੋ : ਪੁਲਾੜ ਤੋਂ ਵੇਖੋ ਸ਼ਹਿਰਾਂ ਦਾ ਇਹ ਨਜ਼ਾਰਾ, ਆਪਣਾ ਭਾਰਤ ਵੀ ਨਹੀਂ ਹੈ ਕਿਸੇ ਤੋਂ ਘੱਟ

‘ਅੱਕਸ਼ਰ-ਅਸ਼ਵਿਨ ਮਜ਼ਬੂਤ ਪਰ ਸਾਡੇ ਕੋਲ ਵੀ ਰੂਟ ਮੌਜ਼ੂਦ’ | INDvsENG

ਬੱਲੇਬਾਜ਼ ਜੌਨੀ ਬੇਅਰਸਟੋ ਨੇ ਅੱਗੇ ਕਿਹਾ, ‘ਪਿਛਲੇ ਦੌਰੇ ’ਤੇ ਜ਼ਰੂਰ ਅਕਸ਼ਰ ਅਤੇ ਅਸ਼ਵਿਨ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਪਰ ਫਿਰ ਅਸੀਂ ਪਹਿਲੇ ਟੈਸਟ ’ਚ ਵੀ ਚੰਗਾ ਖੇਡਿਆ। ਜੋ ਰੂਟ ਨੇ ਚੇਨਈ ’ਚ ਦੋਹਰਾ ਸੈਂਕੜਾ ਜੜਿਆ ਸੀ। ਅਸੀਂ ਪਹਿਲਾ ਟੈਸਟ ਮੈਚ ਜਿੱਤਿਆ ਵੀ ਸੀ ਪਰ ਦੂਜੇ ਮੈਚ ਤੋਂ ਪਿੱਚਾਂ ਬਹੁਤ ਬਦਲ ਗਈਆਂ। (INDvsENG)

ਪਿਛਲੇ ਦੌਰੇ ’ਤੇ ਪਿੱਚਾਂ ਦੀ ਹੋਈ ਸੀ ਆਲੋਚਨਾ | INDvsENG

ਇੰਗਲੈਂਡ ਨੇ ਆਖਰੀ ਵਾਰ ਫਰਵਰੀ-ਮਾਰਚ 2021 ’ਚ ਭਾਰਤ ਦਾ ਦੌਰਾ ਕੀਤਾ ਸੀ। ਫਿਰ ਟੀਮ ਨੇ ਪਹਿਲਾ ਟੈਸਟ ਜਿੱਤਿਆ ਪਰ ਆਖਰੀ ’ਚ ਉਸ ਨੂੰ 4 ਟੈਸਟਾਂ ਦੀ ਲੜੀ 3-1 ਨਾਲ ਗੁਆਉਣੀ ਪਈ। ਸੀਰੀਜ ਦੇ 2 ਟੈਸਟ 3 ਦਿਨਾਂ ਦੇ ਅੰਦਰ ਹੀ ਖਤਮ ਹੋ ਗਏ ਸਨ।

ਟੀਮ ਦੇ ਹਿਸਾਬ ਨਾਲ ਖੇਡਣਾ ਚਾਹੁੰਦੇ ਹਨ ਬੇਅਰਸਟੋ | INDvsENG

ਬੇਅਰਸਟੋ ਨੇ ਟੀਮ ’ਚ ਆਪਣੀ ਭੂਮਿਕਾ ’ਤੇ ਕਿਹਾ, ‘ਮੈਂ ਆਪਣੀ ਭੂਮਿਕਾ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਹੈ। ਜਦੋਂ ਤੱਕ ਮੈਂ ਫਿੱਟ ਅਤੇ ਉਪਲਬਧ ਹਾਂ, ਟੀਮ ਚੋਣ ਦਾ ਫੈਸਲਾ ਮੇਰੇ ਹੱਥ ’ਚ ਨਹੀਂ ਹੈ। ਪਰ ਮੈਂ ਟੀਮ ਦੇ ਫੈਸਲਿਆਂ ਤੋਂ ਖੁਸ਼ ਹਾਂ। ਜੇਕਰ ਮੇਰੇ ਤੋਂ ਵਿਕਟਕੀਪਿੰਗ ਦੀ ਜ਼ਰੂਰਤ ਹੈ ਤਾਂ ਮੈਂ ਉਹ ਕਰਾਂਗਾ, ਜੇਕਰ ਸਿਰਫ ਬੱਲੇਬਾਜੀ ਦੀ ਜਰੂਰਤ ਹੈ ਤਾਂ ਮੈਂ ਉਸ ਲਈ ਵੀ ਤਿਆਰ ਹਾਂ। (INDvsENG)

25 ਜਨਵਰੀ ਤੋਂ 11 ਮਾਰਚ ਤੱਕ ਹੋਵੇਗੀ ਟੈਸਟ ਸੀਰੀਜ਼ | INDvsENG

ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ 2 ਫਰਵਰੀ ਤੋਂ ਵਿਸ਼ਾਖਾਪਟਨਮ ’ਚ, ਤੀਜਾ ਟੈਸਟ ਮੈਚ 15 ਫਰਵਰੀ ਤੋਂ ਰਾਜਕੋਟ ’ਚ, ਚੌਥਾ ਟੈਸਟ 23 ਫਰਵਰੀ ਤੋਂ ਰਾਂਚੀ ’ਚ ਅਤੇ 5ਵਾਂ ਟੈਸਟ 7 ਮਾਰਚ ਤੋਂ ਧਰਮਸ਼ਾਲਾ ’ਚ ਖੇਡਿਆ ਜਾਵੇਗਾ। (INDvsENG)

ICC World Cup 2023 : ਜ਼ਖ਼ਮੀ ਅਕਸ਼ਰ ਪਟੇਲ ਬਾਹਰ, ਅਸ਼ਵਿਨ ਦੀ ਟੀਮ ’ਚ ਵਾਪਸੀ
ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ | ICC World Cup 2023

ਆਈਸੀਸੀ ਵੱਲੋਂ ਵੀਰਵਾਰ ਨੂੰ ਦਿੱਤੀ ਗਈ ਸੀ ਜਾਣਕਾਰੀ | ICC World Cup 2023

ਨਵੀਂ ਦਿੱਲੀ, (ਏਜੰਸੀ)। ਵਿਸ਼ਵ ਕੱਪ ਦਾ ਮਹਾਂਕੂੰਬ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਉਸ ਦੀਆਂ ਤਿਆਰੀਆਂ ਪੁਰੀ ਤਰ੍ਹਾਂ ਮੁਕੰਮਲ ਹੋ ਗਈਆਂ ਹਨ। ਭਾਰਤ ’ਚ ਵਿਸ਼ਵ ਕੱਪ ਟੀਮ ’ਚ ਸਪਿਨਰ ਅਤੇ ਆਲਰਾਉਂਡਰ ਅਸ਼ਵਿਨ ਦੀ ਵਾਪਸੀ ਹੋਈ ਹੈ। ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀ ਹੋ ਸਕੇ ਅਕਸ਼ਰ ਪਟੇਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ’ਤੇ ਆਰ ਅਸ਼ਵਿਨ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਆਈਸੀਸੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ। ਵਿਸ਼ਵ ਕੱਪ ’ਚ ਖੇਡਣ ਵਾਲੀਆਂ ਟੀਮਾਂ ’ਚ ਬਦਲਾਅ ਕਰਨ ਦਾ ਆਖਿਰੀ ਦਿਨ ਵੀਰਵਾਰ ਸੀ। (ICC World Cup 2023)

ਇਹ ਵੀ ਪੜ੍ਹੋ : ਭਾਸ਼ਾ ਅਤੇ ਸੰਵਾਦ ਦੇ ਡਿੱਗਦੇ ਪੱਧਰ ਨਾਲ ਬੇਹਾਲ ਸੰਸਦ

ਜ਼ਿਕਰਯੋਗ ਹੈ ਕਿ ਅਕਸ਼ਰ ਪਟੇਲ ਏਸ਼ੀਆ ਕੱਪ ਦੇ ਸੁਪਰ-4 ਲੀਗ ’ਚ ਬੰਗਲਾਦੇਸ਼ ਖਿਲਾਫ ਹੋਏ ਮੁਕਾਬਲੇ ’ਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਸੱਟ ਤੋਂ ਠੀਕ ਹੋਣ ਲਈ 3 ਤੋਂ 4 ਹਫਤਿਆਂ ਦਾ ਹੋਰ ਸਮਾਂ ਲੱਗੇਗਾ। ਉਨ੍ਹਾਂ ਦੀ ਰਿਕਵਰੀ ਲਈ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਸੀ, ਪਰ ਉਹ ਠੀਕ ਨਹੀਂ ਹੋ ਸਕੇ। ਵਿਸ਼ਵ ਕੱਪ ’ਚ ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ ਚੈੱਨਈ ਦੇ ਮੈਦਾਨ ’ਤੇ ਅਸਟਰੇਲੀਆ ਨਾਲ ਹੋਵੇਗਾ। ਜਿਹੜੀ ਕਿ 5 ਵਾਰ ਵਿਸ਼ਵ ਕੱਪ ਦੇ ਖਿਤਾਬ ਆਪਣੇ ਨਾਂਅ ਕਰ ਚੁੱਕੀ ਹੈ।

ਇਹ ਹੈ ਵਿਸ਼ਵ ਕੱਪ ਖੇਡਣ ’ਚ ਵਾਲੀ ਭਾਰਤੀ ਟੀਮ | ICC World Cup 2023

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਆਰ ਅਸ਼ਵਿਨ, ਸ਼ਾਰਦੂਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ਼, ਕੁਲਦੀਪ ਯਾਦਵ। (ICC World Cup 2023)

ਸੁੰਦਰ ਵੀ ਸਨ ਰੇਸ ’ਚ | ICC World Cup 2023

ਸੱਟ ਕਾਰਨ ਜ਼ਖਮੀ ਹੋਏ ਅਕਸ਼ਰ ਪਟੇਲ ਦੀਆਂ ਟੀਮ ਤੋਂ ਬਾਹਰ ਹੋਣ ਦੀਆਂ ਸੰਭਾਵਨਾਵਾਂ ਪਹਿਲਾਂ ਤੋਂ ਹੀ ਸਨ। ਉਨ੍ਹਾਂ ਦੀ ਜਗ੍ਹਾ ’ਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਮੌਕਾ ਦਿੱਤਾ ਜਾ ਸਕਦਾ ਸੀ, ਪਰ ਆਰ ਅਸ਼ਵਿਨ ਦੇ ਤਜ਼ੁਰਬੇ ਨੂੰ ਵੇਖਿਆ ਗਿਆ, ਜਿਸ ਕਰਕੇ ਉਨ੍ਹਾ ਨੂੰ ਟੀਮ ’ਚ ਸ਼ਾਮਲ ਕਰ ਲਿਆ ਗਿਆ। ਵਿਸ਼ਵ ਕੱਪ 46 ਦਿਨਾਂ ਤੱਕ ਚੱਲੇਗਾ ਅਤੇ ਮੰਨਿਆਂ ਜਾ ਰਿਹਾ ਹੈ ਕਿ ਆਖਿਰੀ ਦੌਰ ’ਚ ਸਪਿਨਰਾਂ ਨੂੰ ਫਾਇਦਾ ਹੋਵੇਗਾ। ਕੁਝ ਇਸ ਲਈ ਵੀ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਕਿਉਂਕਿ ਅਸ਼ਵਿਨ 2011 ਅਤੇ 2015 ’ਚ ਟੀਮ ਇੰਡੀਆ ਦੀ ਵਿਸ਼ਵ ਕੱਪ ਟੀਮ ’ਚ ਹਿੱਸਾ ਸਨ। (ICC World Cup 2023)