SDM - Sach Kahoon Punjabi
ਪਰਾਲੀ ਸਾੜ ਰਹੇ ਕਿਸਾਨ ਦੇ ਖੇਤ ਫਾਇਰ ਬ੍ਰਿਗੇਡ ਦੀ ਗੱਡੀ ਲੈ ਪਹੁੰਚੇ ਐਸਡੀਐਮ
ਅੱਗ ਬੁਝਾਈ, ਦਰਜ ਹੋਵੇਗੀ ਐਫਆਈਆਰ
ਮਲੋਟ(ਮਨੋਜ)। ਮਾਣਯੋਗ ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਤੇ ਲਗਾਈ ਰੋਕ ਦੇ ਮੱਦੇਨਜਰ ਅੱਜ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਅਧਿਕਾਰੀ ਖੇਤਾਂ ਦੇ ਦੌਰੇ ਤੇ ਰਹੇ ਅਤੇ ਪਰਾਲੀ ਸਾੜਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ। ਇਸ ਤਹਿਤ ਅੱਜ ਮਲੋਟ ਦੇ ਐਸ.ਡੀ.ਐਮ. ਸ: ਗੋਪਾਲ ਸਿੰਘ ਨੂੰ ਜਦ ਪਤਾ ਲੱਗਿਆ ਕਿ ਪਿੰਡ ਭਗਵਾਨ ਪੁਰਾ ਵਿਚ ਇਕ ਕਿਸਾਨ ਨੇ ਖੇਤ ਵਿਚ ਪਰਾਲੀ ਨੂੰ ਅੱਗ ਲਗਾਈ ਹੈ ਤਾਂ ਉਹ ਮੌਕੇ ਤੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਪੁੱਜੇ ਅਤੇ ਤੁਰੰਤ ਪਰਾਲੀ ਨੂੰ ਲਗਾਈ ਹੋਈ ਅੱਗ ਨੂੰ ਬੁਝਾਇਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਤੇ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਅੱਗ ਲਗਾਉਣ ਵਾਲੇ ਕਿਸਾਨ ਖਿਲਾਫ ਐਫਆਈਆਰ ਦਰਜ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। SDM
ਇਸ ਦੌਰਾਨ ਐਸ.ਡੀ.ਐਮ. ਗੋਪਾਲ ਸਿੰਘ ਨੇ ਉਪਮੰਡਲ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਪਰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੁਸ਼ਿਤ ਹੁੰਦਾ ਹੈ ਅਤੇ ਅੱਗ ਲਗਾਉਣ ਵਾਲੇ ਸਮੇਤ ਪੂਰੇ ਮਨੁੱਖਤਾ ਤੇ ਨੇ ਇਸੇ ਵਾਤਾਵਰਨ ਵਿਚ ਸਾਹ ਲੈਣਾ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾਂ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਜਾਪਤਾ ਦੀ ਉਲੰਣਾ ਸਬੰਧੀ ਇੱਕ ਐਸਡੀਐਮ ਤੇ ਐਸਐਚਓ ਖਿਲਾਫ਼ ਸ਼ਿਕਾਇਤ ਦਰਜ਼
ਚੰਡੀਗੜ੍ਹ। ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਮਿਲਣ ‘ਤੇ ਚੋਣ ਕਮਿਸ਼ਨ ਵੱਲੋਂ ਜਗਰਾਓਂ ਦੇ ਐੱਸ. ਡੀ. ਐੱਮ. ਬਲਵਿੰਦਰ ਸਿੰਘ ਤੇ ਦਾਖਾ ਦੇ ਐੱਸ.ਐੱਚ.ਓ. ਪ੍ਰੇਮ ਸਿੰਘ ਖਿਲਾਫ਼ ਬਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਐੱਸ.ਡੀ.ਐੱਮ. ਖਿਲਾਫ਼ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਅਤੇ ਐੱਸ.ਐੱਚ.ਓ. ਖਿਲਾਫ਼ ਅਕਾਲੀ ਦਲ ਵੱਲੋਂ ਰਾਜ ਦੇ ਮੁੱਖ ਚੋਣ ਅਧਿਕਾਰੀ ਰਾਹੀਂ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ।
ਬੈਂਸ ਵੱਲੋਂ ਜਗਰਾਓਂ ਦੇ ਐੱਸ.ਡੀ.ਐੱਮ. ਖਿਲਾਫ਼ ਕੀਤੀ ਗਈ ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਕਿ ਉਹ ਦਾਖਾ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਹੱਕ ‘ਚ ਕੰਮ ਕਰ ਰਹੇ ਹਨ। ਦੋਸ਼ ਲਾਇਆ ਗਿਆ ਹੈ ਕਿ ਸੰਧੂ ਦੇ ਮੁੱਖ ਮੰਤਰੀ ਦੇ ਨਜ਼ਦੀਕੀ ਹੋਣ ਕਾਰਣ ਸਰਕਾਰੀ ਪ੍ਰਭਾਵ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਗਰਾਓਂ ਹਲਕੇ ਦੇ ਕਾਫ਼ੀ ਪਿੰਡ ਦਾਖਾ ਹਲਕੇ ‘ਚ ਪੈਂਦੇ ਹਨ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਦਾਖਾ ਦੇ ਐੱਸ. ਐੱਚ. ਓ. ‘ਤੇ ਖੁੱਲ੍ਹੇਆਮ ਕਾਂਗਰਸ ਦੇ ਹੱਕ ‘ਚ ਕੰਮ ਕਰਨ ਦਾ ਦੋਸ਼ ਲਾਉਂਦਿਆਂ ਉਸ ਵੱਲੋਂ ਪਿਛਲੀਆਂ ਚੋਣਾਂ ‘ਚ ਨਿਭਾਈ ਭੂਮਿਕਾ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਜਗਰਾਓਂ ਦੇ ਐੱਸ.ਡੀ.ਐੱਮ. ਖਿਲਾਫ਼ ਸ਼ਿਕਾਇਤ ਦੇ ਸਬੰਧ ‘ਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੋਂ 24 ਘੰਟੇ ਅੰਦਰ ਜਾਂਚ ਕਰ ਕੇ ਰਿਪੋਰਟ ਮੰਗੀ ਗਈ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਹੋਵੇਗੀ। ਇਸੇ ਤਰ੍ਹਾਂ ਦਾਖਾ ਦੇ ਐੱਸ.ਐੱਚ.ਓ. ਦੇ ਮਾਮਲੇ ‘ਚ ਵੀ ਸਥਾਨਕ ਚੋਣ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ। ਡਾ. ਰਾਜੂ ਦਾ ਕਹਿਣਾ ਹੈ ਕਿ ਚੋਣ ਜ਼ਾਬਤਾ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਜੋ ਵੀ ਇਸ ਦੇ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ਼ ਬਿਨਾਂ ਪੱਖਪਾਤ ਕਾਰਵਾਈ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਸਡੀਐੱਮ ਜ਼ੀਰਾ ਨਾਲ ਬਦਸਲੂਕੀ ਕਰਨ ਵਾਲੇ ਕਿਸਾਨਾਂ ਖਿਲਾਫ਼ ਮਾਮਲਾ ਦਰਜ
ਕਿਸਾਨਾਂ ਨੇ ਕੀਤਾ ਵਿਰੋਧ, ਵਿਚਾਲੇ ਫਸੀ ਸਰਕਾਰ
ਕਿਸਾਨ ਆਗੂਆਂ ਨੇ ਆਈਜੀ ਤੇ ਡੀਸੀ ਕੋਲ ਐੱਸਡੀਐੱਮ ਖਿਲਾਫ਼ ਕਾਰਵਾਈ ਦੀ ਰੱਖੀ ਮੰਗ
ਫਿਰੋਜ਼ਪੁਰ (ਸਤਪਾਲ ਥਿੰਦ)। ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਪਿੰੰਡ ਗੱਟਾ ਬਾਦਸ਼ਾਹ ਕੋਲ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਹ ਨੂੰ ਬੋਰੀਆਂ ਲਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਕੋਲ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਐੱਸਡੀਐੱਮ ਜ਼ੀਰਾ ਨਰਿੰਦਰ ਸਿੰਘ ਧਾਲੀਵਾਲ ਨਾਲ ਕੁਝ ਲੋਕਾਂ ਵੱਲੋਂ ਕਥਿਤ ਤੌਰ ‘ਤੇ ਬਦਸਲੂਕੀ ਕਰਨ ਦਾ ਮਾਮਲਾ ਭੱਖਣ ਮਗਰੋਂ ਥਾਣਾ ਮਖੂ ਪੁਲਿਸ ਵੱਲੋਂ ਉੱਪ ਮੰਡਲ ਮੈਜਿਸਟਰੇਟ ਜ਼ੀਰਾ ਦੀ ਸ਼ਿਕਾਇਤ ‘ਤੇ 4 ਨਾਮਵਰ ਤੇ 40-50 ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਐੱਸਡੀਐਮ ਵੱਲੋਂ ਹੀ ਇਸ ਦੌਰਾਨ ਲੋਕਾਂ ਨਾਲ ਬਦਸਲੂਕੀ ਦਾ ਦੋਸ਼ ਲਗਾਉਂਦੇ ਲੋਕਾਂ ਨੇ ਇਸ ਪਰਚੇ ਦਾ ਵਿਰੋਧ ਕਰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਆਈਜੀ ਫਿਰੋਜ਼ਪੁਰ ਰੇਜ਼ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲਕੇ ਐੱਸਡੀਐੱਮ ਖਿਲਾਫ਼ ਕਿਸਾਨਾਂ ਨਾਲ ਬਦਸਲੂਕੀ ਕਰਨ ਦੀ ਕਾਰਵਾਈ ਕਰਨ ਤੇ ਦਰਜ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ , ਰਛਪਾਲ ਸਿੰਘ ਗੱਟਾ ਬਾਦਸ਼ਾਹ ਨੇ ਕਿਹਾ ਕਿ ਦਰਿਆ ਦੇ ਬੰਨ੍ਹ ਦਾ 5 ਸਤੰਬਰ ਨੂੰ ਜਾਇਜ਼ਾ ਲੈਣ ਆਏ ਐੱਸਡੀਐੱਮ ਨੂੰ ਜਦ ਲੋਕਾਂ ਨੇ ਦਰਿਆ ‘ਚੋਂ ਮਿੱਟੀ ਚਕਵਾਉਣ ਦੀ ਸਲਾਹ ਦਿੱਤੀ।
ਐੱਸਡੀਐੱਮ ਲੋਕਾਂ ਨਾਲ ਬਦਸਲੂਕੀ ਕਰਨ ਮਗਰੋਂ ਉੱਥੋਂ ਗਿਆ ਚਲਾ। ਹੁਣ ਇਸ ਮਾਮਲੇ ‘ਚ ਦੋਵਾਂ ਧਿਰਾਂ ਇੱਕ ਦੂਜੇ ‘ਤੇ ਦੋਸ਼ ਲਾ ਰਹੀਆਂ ਹਨ ਪਰ ਤਾੜੀ ਇੱਕ ਪਾਸੋਂ ਵੱਜੀ ਜਾਂ ਦੋਵਂੇ ਪਾਸੋਂ ਪਰ ਇਸ ਦੀ ਅਵਾਜ਼ ਪੂਰੇ ਪੰਜਾਬ ‘ਚ ਪਹੁੰਚ ਗਈ ਹੈ ਤੇ ਇਸ ਨੂੰ ਲੈ ਕੇ ਅੱਜ ਪੰਜਾਬ ‘ਚ ਡੀਸੀ ਦਫਤਰਾਂ ਦੇ ਕਾਮਿਆਂ ਨੇ ਕਮਲ ਛੋੜ ਹੜਤਾਲ ਰੱਖ ਕੇ ਕਿਸਾਨਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਤੇ ਦੂਜੇ ਪਾਸੇ ਕਿਸਾਨਾਂ ਨੇ ਐੱਸਡੀਐੱਮ ਖਿਲਾਫ਼ ਕਾਰਵਾਈ ਲਈ ਸੰਘਰਸ਼ ਦੀ ਚਿਤਾਵਨੀ  ਦੇ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਇਸ ਮਾਮਲੇ ‘ਚ ਨਵਾਂ ਮੋੜ ਕੀ ਆਉਂਦਾ ਹੈ।
ਕਲਮ ਛੋੜ ਹੜਤਾਲ ਦਾ ਵਧਾਇਆ ਗਿਆ ਸਮਾਂ
ਐੱਸਡੀਐੱਮ ਜ਼ੀਰਾ ਤੇ ਗੁਰਦਾਸਪੁਰ ਡੀਸੀ ਮਾਮਲੇ ਨੂੰ ਲੈ ਕੇ ਪੀਸੀਐੱਸ ਐਗਜ਼ੈਕਟਿਵ ਅਫਸਰ ਐਸੋਸੀਏਸ਼ਨ, ਡੀਸੀ ਦਫ਼ਤਰ ਕਰਮਚਾਰੀ ਯੂਨੀਅਨ, ਤਹਿਸੀਲਦਾਰ ਐਸੋਸੀਏਸ਼ਨ, ਕਾਨੂੰਗੋ ਐਸੋਸੀਏਸ਼ਨ ਤੇ ਤਹਿਸੀਲ ਪਟਵਾਰ ਯੂਨੀਅਨ ਦੇ ਸੂਬਾਈ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਜ਼ੀਰਾ ਵਿਖੇ ਹੋਈ ਇਸ ਵਿਚ ਜ਼ੀਰਾ ਸਬ ਡਵੀਜ਼ਨ ਦੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਅਤੇ ਟੀਮ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਦੁਰਵਿਹਾਰ ਤੇ ਵਿਧਾਇਕ ਬੈਂਸ ਵੱਲੋਂ ਗੁਰਦਾਸਪੁਰ ਵਿਖੇ ਡੀਸੀ ਨਾਲ ਕੀਤੇ ਗਏ ਦੁਰਵਿਹਾਰ ਕਰਨ ਵਾਲਿਆਂ ਨੂੰ ਠੋਸ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ।
ਇਸ ਮੌਕੇ ਸਮੂਹ ਜਥੇਬੰਦੀਆਂ ਦੇ ਆਹੁਦੇਦਾਰਾਂ ਨੇ ਸਾਂਝੇ ਤੌਰ ‘ਤੇ ਫੈਸਲਾ ਕੀਤਾ  ਕਿ 9 ਸਤੰਬਰ ਤੋਂ ਸ਼ੁਰੂ ਹੋਈ ਕਲਮ ਛੋੜ ਹੜਤਾਲ 11 ਸਤੰਬਰ ਤੱਕ ਲਗਾਤਾਰ ਜਾਰੀ ਰਹੇਗੀ। ਇਸ ਦੇ ਨਾਲ ਫਰੀਦਕੋਟ ਤੇ ਫਿਰੋਜ਼ਪੁਰ ਮੰਡਲ ‘ਚ ਪੈਂਦੇ ਜ਼ਿਲ੍ਹਿਆਂ ਦੇ ਪੀ. ਸੀ. ਐੈੱਸ. ਅਫਸਰ ਵੀ ਕਲਮ ਛੋੜ ਹੜਤਾਲ ‘ਤੇ ਰਹਿਣਗੇ ਇਸ ਦੌਰਾਨ ਅਹੁਦੇਦਾਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਤੱਕ ਗੁਰਦਾਸਪੁਰ ਤੇ ਜ਼ੀਰਾ ਸਮੇਤ ਪਹਿਲਾਂ ਹੋਈਆਂ ਅਜਿਹੀਆਂ ਘਟਨਾਵਾਂ ‘ਚ ਦੋਸ਼ੀਆਂ ‘ਤੇ ਕਾਰਵਾਈ ਨਾ ਕੀਤੀ ਤਾਂ ਅਗਲੇ ਐਕਸ਼ਨ ਦਾ ਐਲਾਨ ਸਾਂਝੇ ਤੌਰ ‘ਤੇ 11 ਸਤੰਬਰ ਨੂੰ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਡ੍ਰਾਈਵਿੰਗ ਲਾਇਸੰਸ ਅਤੇ ਨਿੱਜੀ ਵਹੀਕਲਾਂ ਦੀ ਆਰ.ਸੀ. ਤਿਆਰ ਕਰਵਾਉਣ ਦਾ ਕੰਮ ਜਿ਼ਲ੍ਹੇ ਪੱਧਰ ‘ਤੇ ਡੀ.ਟੀ.ਓ. ਰਾਹੀਂ ਕਰਵਾਉਣ ਵਾਲੇ ਝੰਜਟ ਨੂੰ ਖ਼ਤਮ ਕਰਦੇ ਹੋਏ ਪੰਜਾਬ ਸਰਕਾਰ ਨੇ ਮੁੜ ਤੋਂ ਐਸ.ਡੀ.ਐਮ. ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਲਿਆ ਦਿੱਤਾ ਹੈ। ਅੱਜ ਤੋਂ ਬਾਅਦ ਕਿਸੇ ਵੀ ਆਮ ਵਿਅਕਤੀ ਨੂੰ ਜ਼ਿਲੇ ਦੇ ਅਧਿਕਾਰੀ ਕੋਲ ਜਾਣ ਦੀ ਥਾਂ ‘ਤੇ ਆਪਣੀ ਤਹਿਸੀਲ ਵਿੱਚ ਹੀ ਐਸ.ਡੀ.ਐਮ. ਰਾਹੀਂ ਆਪਣੇ ਕੰਮ ਨੂੰ ਕਰਵਾਇਆ ਜਾ ਸਕੇਗਾ। ਹਾਲਾਂਕਿ ਇਸ ਸਬੰਧੀ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਪਰ ਇਸ ਸਬੰਧੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਰੱਦ ਕੀਤਾ ਡੀ.ਟੀ.ਓ. ਦੀ ਪੋਸਟ ਨੂੰ
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਇਹ ਐਲਾਨ ਕੀਤਾ ਗਿਆ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਡੀ.ਟੀ.ਓ. ਸਿਸਟਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੇ, ਕਿਉਂਕਿ ਪੰਜਾਬ ਵਿੱਚ ਡੀ.ਟੀ.ਓ. ਦਾ ਸਿਸਟਮ ਭ੍ਰਿਸ਼ਟਾਚਾਰ ਨੂੰ ਵਧਾ ਰਿਹਾ ਹੈ ਤਾਂ ਆਮ ਲੋਕਾਂ ਨੂੰ ਇਸ ਸਿਸਟਮ ਰਾਹੀਂ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਹਰ ਜਿ਼ਲ੍ਹੇ ਵਿੱਚ 5 ਤੋਂ ਲੈ ਕੇ 12 ਤਹਿਸੀਲ ਹੋਣ ਦੇ ਬਾਵਜੂਦ ਵੀ ਡ੍ਰਾਈਵਿੰਗ ਲਾਇਸੰਸ ਅਤੇ ਆਪਣੇ ਨਿੱਜੀ ਵਹੀਕਲ ਦੀ ਰਜਿਸ਼ਟ੍ਰੇਸ਼ਨ ਕਾਪੀ ਬਣਾਉਣ ਲਈ ਜਿ਼ਲਾ ਪੱਧਰ ਦੇ ਅਧਿਕਾਰੀ ਕੋਲ ਜਾਣਾ ਪੈਂਦਾ ਸੀ।
ਕਈ ਜਿ਼ਲ੍ਹੇ ਵਿੱਚ ਤਾਂ ਆਮ ਲੋਕਾਂ ਨੂੰ 100 ਜਾਂ ਫਿਰ ਇਸ ਤੋਂ ਜਿਆਦਾ ਕਿਲੋਮੀਟਰ ਦਾ ਵੀ ਸਫ਼ਰ ਕਰਨਾ ਪੈਂਦਾ ਸੀ। ਇਥੇ ਹੀ ਜਿ਼ਲ੍ਹੇ ਵਿੱਚ ਇਹ ਸਾਰਾ ਕੰਮ ਇਕੋ ਹੀ ਅਧਿਕਾਰੀ ਕੋਲ ਹੋਣ ਦੇ ਕਾਰਨ ਡੀ.ਟੀ.ਓ. ਦਫ਼ਤਰ ਵਿਖੇ ਕਾਫ਼ੀ ਜਿਆਦਾ ਭੀੜ ਹੋਣ ਦੇ ਕਾਰਨ ਆਮ ਲੋਕਾਂ ਦੇ ਇੱਕ ਦੋ ਦਿਨਾਂ ਵਿੱਚ ਹੋਣ ਵਾਲੇ ਕੰਮਾਂ ਨੂੰ ਕਈ ਕਈ ਮਹੀਨੇ ਤੱਕ ਲਗ ਜਾਂਦੇ ਸਨ। ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਜਲਦੀ ਕਰਵਾਉਣ ਲਈ ਡੀ.ਟੀ.ਓ. ਦਫ਼ਤਰ ਦੇ ਅੰਦਰ ਅਤੇ ਬਾਹਰ ਬੈਠੇ ਦਲਾਲਾ ਕੋਲ ਭ੍ਰਿਸ਼ਟਾਚਾਰ ਦਾ ਸ਼ਿਕਾਰ ਤੱਕ ਹੋਣਾ ਪੈਂਦਾ ਸੀ।
ਇਨ੍ਹਾਂ ਕਾਰਨਾਂ ਕਰਕੇ ਹੀ ਕਾਂਗਰਸ ਸਰਕਾਰ ਨੇ ਡੀ.ਟੀ.ਓ. ਸਿਸਟਮ ਹੀ ਖ਼ਤਮ ਕਰਦੇ ਹੋਏ ਮੁੜ ਤੋਂ ਪੁਰਾਣੇ ਤਰੀਕੇ ਵਾਂਗ ਡ੍ਰਾਈਵਿੰਗ ਲਾਇਸੰਸ ਅਤੇ ਨਿੱਜੀ ਵਹੀਕਲਾ ਦੀ ਰਜਿਸ਼ਟ੍ਰੇਸਨ ਕਾਪੀ ਬਣਾਉਣਾ ਕੰਮ ਐਸ.ਡੀ.ਐਮ. ਪੱਧਰ ਦੇ ਅਧਿਕਾਰੀਆਂ ਨੂੰ ਦੇ ਦਿੱਤਾ ਹੈ। ਜਿਸ ਕਾਰਨ ਹੁਣ ਐਸ.ਡੀ.ਐਮ. ਦਫ਼ਤਰ ਵਿੱਚ ਭੀੜ ਵੀ ਘੱਟ ਹੋਵੇਗੀ ਅਤੇ ਕੰਮ ਵੀ ਤੇਜੀ ਨਾਲ ਹੋਣਗੇ।
ਆਰ.ਟੀ.ਓ. ਦੇਖਣਗੇ ਕਮਰਸ਼ੀਅਲ ਵਹੀਕਲਾ ਦਾ ਕੰਮ, 6 ਜਿ਼ਲ੍ਹੇ ‘ਚ ਆਰ.ਟੀ.ਓ. ਲੱਗਣਗੇ ਪੀ.ਸੀ.ਐਸ. ਅਧਿਕਾਰੀ
ਪੰਜਾਬ ਸਰਕਾਰ ਵਲੋਂ ਡੀ.ਟੀ.ਓ. ਸਿਸਟਮ ਖ਼ਤਮ ਕਰਨ ਦੇ ਨਾਲ ਹੀ ਆਰ.ਟੀ.ਓ. ਲਗਾਉਣ ਸਬੰਧੀ ਵੀ ਨਵੇਂ ਨਿਯਮ ਤੈਅ ਕਰ ਦਿੱਤੇ ਗਏ ਹਨ। ਹੁਣ ਕਮਰਸ਼ੀਅਲ ਵਹੀਕਲਾ ਦਾ ਕੰਮ ਆਰ.ਟੀ.ਓ. ਦੇਖਣਗੇ ਅਤੇ ਪੰਜਾਬ ਦੇ 6 ਇਹੋ ਜਿਹੇ ਜਿ਼ਲ੍ਹੇ  ਚੁਣੇ ਗਏ ਹਨ, ਜਿਥੇ ਪੀ.ਸੀ.ਐਸ. ਅਧਿਕਾਰੀ ਆਰ.ਟੀ.ਓ. ਲੱਗਣਗੇ, ਜਦੋਂ ਕਿ ਬਾਕੀ ਥਾਂਵਾਂ ‘ਤੇ ਵਿਭਾਗੀ ਅਧਿਕਾਰੀ ਆਰ.ਟੀ.ਓ. ਹੋਣਗੇ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਬਠਿੰਡਾ ਸਣੇ ਫਰੀਦਕੋਟ ਵਿਖੇ ਆਰ.ਟੀ.ਓ. ਸਿਰਫ਼ ਪੀ.ਐਸ. ਅਧਿਕਾਰੀ ਹੀ ਲੱਗਣਗੇ, ਜਦੋਂ ਕਿ ਮੁਹਾਲੀ, ਸੰਗਰੂਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿਖੇ ਆਰ.ਟੀ.ਓ. ਸਿਰਫ਼  ਵਿਭਾਗੀ ਅਧਿਕਾਰੀ ਹੀ ਲੱਗਣਗੇ। ਹਰ ਆਰ.ਟੀ.ਓ. ਨੂੰ ਇੱਕ ਜਾਂ ਫਿਰ ਇਸ ਤੋਂ ਵੱਧ ਜ਼ਿਲੇ• ਦਾ ਚਾਰਜ ਦਿੱਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਸਾਰੇ ਜਿ਼ਲ੍ਹੇ  ਵਿੱਚ ਕੰਮ ਚਲ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।