Jail - Sach Kahoon Punjabi
Ludhiana News: ਪਿਛਲੀਆਂ ਸਰਕਾਰਾਂ ਨੇ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ’ਚ ਕੋਈ ਵੀ ਕਦਮ ਨਹੀਂ ਚੁੱਕਿਆ
ਜ਼ੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਕੇਂਦਰੀ ਜ਼ੇਲ੍ਹ ਲੁਧਿਆਣਾ ਦਾ ਅਚਨਚੇਤ ਨਿਰੀਖਣ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਦੇ ਜ਼ੇਲ੍ਹਾਂ ਅਤੇ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸੋਮਵਾਰ ਨੂੰ ਅਚਨਚੇਤ ਸਥਾਨਕ ਕੇਂਦਰੀ ਜ਼ੇਲ੍ਹ ਦਾ ਨਿਰੀਖਣ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਪਿਛਲੀਆਂ ਸਰਕਾਰਾਂ ਨੂੰ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ’ਚ ਕੋਈ ਕਦਮ ਨਾ ਚੁੱਕੇ ਜਾਣ ’ਤੇ ਘੇਰਿਆ। Ludhiana News
ਭੁੱਲਰ ਨੇ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਵਿੱਚ ਕੋਈ ਵੀ ਕਦਮ ਨਹੀਂ ਉਠਾਇਆ। ਇੱਥੇ ਗੈਂਗਸਟਰਾਂ ਦਾ ਬੋਲਬਾਲਾ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੇਲਾਂ ਨੂੰ ਸੁਧਾਰ ਘਰ ਬਣਾਇਆ ਹੈ ਤੇ ਜੇਲਾਂ ਨੂੰ ਸਹੀ ਅਰਥਾਂ ਵਿੱਚ ਸੁਧਾਰ ਘਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ੇਲ੍ਹਾਂ ਵਿੱਚੋਂ ਮੋਬਾਈਲ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਨਕੇਲ ਪਾਉਣ ਲਈ ਹਰੇਕ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਐਡਵਾਂਸਡ ਤਕਨੀਕ ਵਾਲੇ ਸੀਸੀਟੀਵੀ ਕੈਮਰੇ ਸਥਾਪਤ ਕੀਤੇ ਗਏ ਹਨ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਪਨਿਆਂ ਦਾ ਪੰਜਾਬ ਦੇਖਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ। ਭੁੱਲਰ ਵੱਲੋਂ ਬੰਦੀ ਕੈਦੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਤੋਂ ਜ਼ੇਲ੍ਹ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ, ਦਿੱਤਾ ਜਾ ਰਿਹਾ ਖਾਣਾ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੇਂਦਰੀ ਜ਼ੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ ਵੱਲੋਂ ਜ਼ੇਲ੍ਹ ਵਿਚ ਕੀਤੇ ਵਧੀਆ ਪ੍ਰਬੰਧਾਂ ’ਤੇ ਮੰਤਰੀ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਜੇਲ ਅੰਦਰ ਵਧੀਆ ਪ੍ਰਬੰਧ ਜਾਰੀ ਰੱਖਣ ਲਈ ਕਿਹਾ। ਇਸ ਤੋਂ ਪਹਿਲਾਂ ਉਹਨਾਂ ਜ਼ੇਲ੍ਹ ਦਾ ਨਿਰੀਖਣ ਕੀਤਾ ਅਤੇ ਤਸੱਲੀ ਪ੍ਰਗਟਾਈ। Ludhiana News
ਜ਼ੇਲ੍ਹ ’ਚ ਮਨਾਈ ਬਰਥਡੇ ਪਾਰਟੀ, 15 ਦਿਨਾਂ ਬਾਅਦ ਹਰਕਤ ’ਚ ਆਇਆ ਜ਼ੇਲ੍ਹ ਪ੍ਰਸ਼ਾਸਨ
ਜ਼ੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਕਮਿਸ਼ਨਰ ਪੁਲਿਸ ਵੱਲੋਂ ਸ਼ੋਸਲ ਮੀਡੀਆ ’ਤੇ ਵਾਇਰਲ ਵੀਡੀਓ ਦੇ ਅਧਾਰ ’ਤੇ 11 ਹਵਾਲਾਤੀਆਂ ’ਤੇ ਕੇਸ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਸੈਂਟਰਲ ਜ਼ੇਲ੍ਹ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਜ਼ੇਲ੍ਹ ਅੰਦਰ ਬੰਦ 11 ਹਵਾਲਾਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਵਾਲਾਤੀਆਂ ’ਤੇ ਦੋਸ਼ ਹੈ ਕਿ ਇੰਨਾਂ ਨੇ ਲੰਘੇ ਦਿਨੀਂ ਇੱਕ ਹਵਾਲਾਤੀ ਦੀ ਬਰਥਡੇ ਪਾਰਟੀ ਮਨਾ ਕੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ। (Ludhiana Central Jail)
ਜਾਣਕਾਰੀ ਅਨੁਸਾਰ ਹਵਾਲਾਤੀ ਅਰੁਨ ਕੁਮਾਰ ਊਰਫ਼ ਅਨਿੱਲ ਕੁਮਾਰ ਉਰਫ਼ ਮਨੀ ਵਾਸੀ ਪਿੰਡ ਬੱਠੂ (ਹਿਮਾਚਲ ਪ੍ਰਦੇਸ਼) ਜੋ ਇਸ ਸਮੇਂ ਸੈਂਟਰਲ ਜ਼ੇਲ੍ਹ ’ਚ ਬੰਦ ਹੈ, ਦਾ ਜਨਮ ਦਿਨ ਸੀ। ਇਸ ਸਬੰਧੀ ਅਰੁਨ ਕੁਮਾਰ ਸਮੇਤ ਦਰਜ਼ਨ ਦੇ ਕਰੀਬ ਹਵਾਲਾਤੀਆਂ ਵੱਲੋਂ ਜ਼ੇਲ੍ਹ ਅੰਦਰ ਤਕਰੀਬਨ 15 ਦਿਨ ਪਹਿਲਾਂ ਗ੍ਰੈਂਡ ਬਰਥਡੇ ਪਾਰਟੀ ਕੀਤੀ ਗਈ ਸੀ ਜਿਸ ਦੀ ਹਵਾਲਾਤੀਆਂ ਵੱਲੋਂ ਇੱਕ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਵਾਇਰਲ ਕੀਤੀ ਗਈ ਸੀ। ਇਸ ਦਾ ਪਤਾ ਲੱਗਦਿਆਂ ਹੀ ਹਰਕਤ ’ਚ ਆਏ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਵੱਲੋਂ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਕੋਲ ਮੁਕੱਦਮਾ ਦਰਜ਼ ਕਰਕੇ ਊਸਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ: ਮੋਹਾਲੀ ’ਚ ਹੋਇਆ ਵੱਡਾ ਐਨਕਾਊਂਟਰ
ਜ਼ੇਲ੍ਹ ਅਧਿਕਾਰੀਆਂ ਮੁਤਾਬਕ ਅਰੁਨ ਕੁਮਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਲੱਗਣ ’ਤੇ ਆਪਣਾ ਟੱਚ ਮੋਬਾਇਲ ਕੰਧ ਵਿੱਚ ਮਾਰ ਕੇ ਤੋੜ ਦਿੱਤਾ ਸੀ। ਜਿਸਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਵਾਇਰਲ ਵੀਡੀਓ ਦੀ ਤਫ਼ਤੀਸ ਦੌਰਾਨ ਜ਼ੇਲ੍ਹ ਅਧਿਕਾਰੀਆਂ ਪਾਸੋਂ ਰਿਪੋਰਟ ਕਰਕੇ ਇਸ ਕੇਸ ਵਿੱਚ ਅਰੁਨ ਕੁਮਾਰ ਤੋਂ ਇਲਾਵਾ ਗੁਰਜੰਟ ਸਿੰਘ ਉਰਫ਼ ਜੰਟਾਂ ਵਾਸੀ ਗੋਬਿੰਦਪੁਰ (ਜਲੰਧਰ), ਕਰਨਜੋਤ ਸਿੰਘ ਉਰਫ਼ ਨੋਨਾ ਵਾਸੀ ਸੁਲਤਾਨਵਿੰਡ (ਅੰਮ੍ਰਿਤਸਰ), ਸਰਬਜੀਤ ਸਿੰਘ ਉਰਫ਼ ਸਾਬੀ ਵਾਸੀ ਮੀਰਪੁਰ ਜੱਟਾਂ (ਐਸਬੀਐਸ ਨਗਰ),
ਸਤਕਾਰ ਸਿੰਘ ਵਾਸੀ ਕੋਟਲਾ ਰਾਏਕੇ (ਮੋਗਾ), ਸੌਰਵ ਕੱਟੂ ਵਾਸੀ ਈਸਾ ਨਗਰੀ ਲੁਧਿਆਣਾ, ਹਰਮਨਦੀਪ ਸਿੰਘ ਊਰਫ਼ ਮਨੀ ਵਾਸੀ ਬੁਆਣੀ (ਲੁਧਿਆਣਾ), ਹਰਵਿੰਦਰ ਸਿੰਘ ਉਰਫ਼ ਭਿੰਦਾ ਵਾਸੀ ਜਲੀਲਪੁਰ (ਫਾਜ਼ਿਲਿਕਾ), ਦੀਦਾਰ ਸਿੰਘ ਉਰਫ਼ ਗੱਗੀ ਵਾਸੀ ਖੇੜਾ (ਹੁਸਿਆਰਪੁਰ), ਸਾਜਨਪ੍ਰੀਤ ਸਿੰਘ ਉਰਫ਼ ਸਾਜਨ ਵਾਸੀ ਪੱਟੀ (ਅੰਮ੍ਰਿਤਸਰ) ਹਵਾਲਾਤੀਆਂ ਤੋਂ ਇਲਾਵਾ ਕੈਦੀ ਸਿਵਮ ਉਰਫ਼ ਮਾਣੀ ਵਾਸੀ ਮਾਡਲ ਟਾਊਨ ਜਲੰਧਰ ਨੂੰ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ। (Ludhiana Central Jail)
ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਵੱਲੋਂ ਮਾਮਲੇ ’ਚ ਹਵਾਲਾਤੀਆਂ/ ਕੈਦੀਆਂ ਖਿਲਾਫ਼ ਤਫ਼ਤੀਸ ਕੀਤੀ ਜਾਵੇਗੀ।ਉਕਤਾਨ ਤੋਂ ਇਲਾਵਾ ਜੇਕਰ ਕਿਸੇ ਹੋਰ ਦਾ ਵੀ ਮਾਮਲੇ ’ਚ ਰੋਲ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜੇਲ੍ਹ ਸੁਪਰਡੈਂਟ ਸ਼ਿਵਰਾਜ ਨੰਦਗੜ ਮੁਤਾਬਕ ਇਹ ਵੀਡੀਓ 15 ਦਿਨ ਪੁਰਾਣੀ
ਜਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਦਰਜ਼ਨ ਤੋਂ ਵੱਧ ਹਵਾਲਾਤੀ ਜਨਮ ਦਿਨ ਦੀ ਪਾਰਟੀ ਮਨਾਉਂਦੇ ਨਜ਼ਰ ਆ ਰਹੇ ਹਨ। ਜੇਲ੍ਹ ਸੁਪਰਡੈਂਟ ਸ਼ਿਵਰਾਜ ਨੰਦਗੜ ਮੁਤਾਬਕ ਇਹ ਵੀਡੀਓ 15 ਦਿਨ ਪੁਰਾਣੀ ਹੈ। ਜਿਸ ਦੇ ਸਬੰਧ ’ਚ ਹਵਾਲਾਤੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਅਫੀਮ ਤਸਕਰੀ ਮਾਮਲੇ ’ਚ ਚਾਰ ਸਾਲ ਦੀ ਸਜ਼ਾ
(ਗੁਰਪ੍ਰੀਤ ਸਿੰਘ) ਬਰਨਾਲਾ। ਅਫੀਮ ਤਸਕਰੀ ਦੇ ਮਾਮਲੇ ’ਚ ਨਾਮਜ਼ਦ ਦੋਸ਼ੀ ਏਕਮ ਸਿੰਘ ਨੂੰ ਵਧੀਕ ਜਿਲ੍ਹਾ ਸ਼ੈਸ਼ਨ ਜੱਜ ਸ੍ਰੀ ਦਵਿੰਦਰ ਕੁਮਾਰ ਗੁਪਤਾ ਦੀ ਅਦਾਲਤ ਨੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਚਾਰ ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। (Opium)
ਜਾਣਕਾਰੀ ਅਨੁਸਾਰ ਏਕਮ ਸਿੰਘ ਪੁੱਤਰ ਰਾਜ ਸਿੰਘ ਵਾਸੀ ਲੱਖੀ ਕਲੋਨੀ ਬਰਨਾਲਾ ਦੇ ਹੱਥ ’ਚ ਪਲਾਸਟਿਕ ਦਾ ਲਿਫ਼ਾਫ਼ਾ ਫੜ੍ਹਿਆ ਹੋਇਆ ਪੈਦਲ ਤੁਰਿਆ ਜਾ ਰਿਹਾ ਸੀ ਅਤੇ ਪੁਲਿਸ ਪਾਰਟੀ ਗਸ਼ਤ ਸਮੇਂ ਲੱਖੀ ਕਲੋਨੀ ਤੋਂ ਐੱਸ.ਡੀ ਕਾਲਜ ਵਾਲੇ ਫਾਟਕਾਂ ਵੱਲ ਨੂੰ ਜਾ ਰਹੀ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਏਕਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਦ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸ ਦੇ ਹੱਥ ’ਚ ਫੜ੍ਹੇ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ’ਚੋਂ 2 ਕਿੱਲੋ ਅਫੀਮ ਬਰਾਮਦ ਹੋਈ ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਵਿਜੀਲੈਂਸ ਦੀ ਰੇਡ, ਬੰਦ ਮਿਲੇ ਦਰਵਾਜੇ
ਪੁਲਿਸ ਨੇ ਉਸ ਖਿਲਾਫ 22 ਜੂਨ 2018 ਨੂੰ ਮੁਕੱਦਮਾ ਨੰਬਰ 256 ਧਾਰਾ 18/61/85 ਐਨਡੀਪੀਐਸ ਐਕਟ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਸਥਾਨਕ ਅਦਾਲਤ ’ਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਦਿੱਤੀਆਂ ਗਈਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਸ੍ਰੀ ਦਵਿੰਦਰ ਕੁਮਾਰ ਗੁਪਤਾ ਨੇ ਏਕਮ ਸਿੰਘ ਨੂੰ 4 ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ 6 ਮਹੀਨਿਆਂ ਦੀ ਸਜ਼ਾ ਹੋਰ ਕੱਟਣੀ ਪਵੇਗੀ।
ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਹੈਰੋਇਨ ਤਸਕਰੀ ਦੇ ਮਾਮਲੇ ’ਚ ਜ਼ਿਲਾ ਲੁਧਿਆਣਾ ਦੀ ਅਦਾਲਤ ਨੇ ਇੱਕ ਪਤੀ- ਪਤਨੀ ਨੂੰ 20- 20 ਸਾਲ ਦੀ ਸ਼ਜਾ ਤੇ 2- 2 ਲੱਖ ਰੁਪਏ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਮਾਮਲੇ ਦੇ ਪਿਛੋਕੜ ਸਬੰਧੀ ਜਾਣਕਾਰੀ ਦਿੰਦਿਆਂ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਪਾਰਟੀ ਸਨਅੱਤੀ ਸ਼ਹਿਰ ਲੁਧਿਆਣਾ ਦੇ ਸੇਰਪੁਰ ਬਾਈਪਾਸ ਦਿੱਲੀ ਜੀਟੀ ਰੋਡ ’ਤੇ ਮੌਜੂਦ ਸੀ। (Heroin Trafficking Case)
ਇਹ ਵੀ ਪੜ੍ਹੋ : ਕਾਰ ਦੀ ਤਲਾਸੀ ਲੈਣ ’ਤੇ 7 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
ਜਿੱਥੇ ਖਾਸ ਮੁਖ਼ਬਰ ਪਾਸੋਂ ਇਤਲਾਹ ’ਤੇ ਮੁਹੰਮਦ ਅਰਬੀ ਤੇ ਜਮੀਲਾ ਬੇਗਮ ਵਾਸੀ ਪਿੰਡ ਜਲਾਲਾਬਾਦ (ਜੰਮੂ) ਦੇ ਖਿਲਾਫ਼ ਥਾਣਾ ਮੋਤੀ ਨਗਰ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਅਤੇ ਦੋਵਾਂ ਨੂੰ ਸਵਿਫ਼ਟ ਕਾਰ ਨੰਬਰੀ ਜੇ.ਕੇ.- 02 ਬੀਐਮ 8335 ਸਮੇਤ ਗਿ੍ਰਫ਼ਤਾਰ ਕੀਤਾ ਗਿਆ ਸੀ। ਜਿੰਨਾਂ ਦੇ ਕਬਜ਼ੇ ਵਿੱਚੋਂ ਪੁਲਿਸ ਨੂੰ 10 ਕਿੱਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਉਨਾਂ ਅੱਗੇ ਦੱਸਿਆ ਕਿ ਉਕਤਾਨ ਪਤੀ- ਪਤਨੀ ਖਿਲਾਫ਼ ਸ੍ਰੀ ਸ਼ਿਵ ਮੋਹਣ ਗਰਗ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਕੇਸ ਚੱਲਿਆ। ਜਿਸ ’ਚ ਅਦਾਲਤ ਨੇ ਸਪੈਸ਼ਲ ਟਾਸਕ ਫੋਰਸ ਰੇਂਜ ਲੁਧਿਆਣਾ ਵੱਲੋਂ ਕੀਤੀ ਗਈ ਤਫ਼ਤੀਸ ਤੇ ਪੇਸ਼ ਕੀਤੀਆਂ ਗਈਆਂ ਗਵਾਹੀਆਂ ਦੇ ਅਧਾਰ ’ਤੇ ਮੁਹੰਮਦ ਅਰਬੀ ਅਤੇ ਉਸਦੀ ਪਤਨੀ ਜਮੀਲਾ ਬੇਗਮ ਨੂੰ 20- 20 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਦਾ ਜ਼ੁਰਮਾਨੇ ਦੀ ਸ਼ਜਾ ਸੁਣਾਈ ਹੈ।
ਵਧੀਕ ਡਾਇਰੈਕਟਰ ਜਨਰਲ ਮਨੁੱਖੀ ਅਧਿਕਾਰ ਦੇ ਦਖ਼ਲ ਪਿੱਛੋਂ ਕੇਸ ਦਰਜ (Jail)
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ੍ਹ ਲੁਧਿਆਣਾ ‘ਚ ਬੰਦ ਬੰਦੀ ਦੀ ਬਿਮਾਰ ਹੋਣ ਉਪਰੰਤ ਚਾਰ ਸਾਲ ਪਹਿਲਾਂ ਹਸਪਤਾਲ ਵਿੱਚ ਮੌਤ ਹੋਣ ਦੀ ਸੱਚਾਈ ਸਾਹਮਣੇ ਆ ਗਈ ਹੈ। ਜਿਸ ਤੋਂ ਬਾਅਦ ਵਧੀਕ ਡਾਇਰੈਕਟਰ ਜਨਰਲ ਪੁਲਿਸ ਮਨੁੱਖੀ ਅਧਿਕਾਰ ਦੇ ਦਖ਼ਲ ਤੋਂ ਬਾਅਦ ਕੀਤੀ ਗਈ ਪੜਤਾਲ ਚ ਪਾਇਆ ਗਿਆ ਹੈ ਕਿ ਕੈਦੀ ਗੁਰਸੇਵਕ ਸਿੰਘ ਦੀ ਮੌਤ ਬਿਮਾਰ ਹੋਣ ਕਾਰਣ ਨਹੀਂ ਬਲਕਿ ਕੋਈ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਹੋਈ ਸੀ। (Jail)
ਮਾਮਲੇ ਦੀ ਪੜਤਾਲ ਪੀਸੀਐਸ ਜ਼ੁਡੀਸ਼ੀਅਲ ਮੈਜਿਸਟਰੇਟ 1 ਕਲਾਸ ਪਟਿਆਲਾ ਮਿਸ ਇੰਦੂ ਬਾਲਾ ਵੱਲੋਂ ਕੀਤੇ ਜਾਣ ‘ਤੇ ਉਕਤ ਮਾਮਲੇ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਮਨੁੱਖੀ ਅਧਿਕਾਰ ਪੰਜਾਬ ਚੰਡੀਗੜ੍ਹ ਦੇ ਸੁਪਰਡੈਂਟ ਐਚ ਆਰਸੀ ਕਮਲਜੀਤ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਵਾਸੀ ਪਿੰਡ ਸਿੱਧਵਾਂ ਕਲਾਂ ਦੇ ਖਿਲਾਫ ਕੁਝ ਸਾਲ ਪਹਿਲਾਂ ਥਾਣਾ ਸਦਰ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਲਜ਼ਮ 25 ਜੂਨ 2019 ਤੋਂ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬੰਦ ਸੀ ਜਿਸ ਨੂੰ 28 ਜੂਨ 2019 ਨੂੰ ਬੁਖਾਰ ਹੋਣ ਤੋਂ ਬਾਅਦ ਉਲਟੀਆਂ ਲੱਗ ਗਈਆਂ। ਜਿਸ ਕਰਕੇ ਉਸਨੂੰ 30 ਜੂਨ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਰੈਫਰ ਕਰ ਦਿੱਤਾ ਗਿਆ। ਜਿਥੇ ਕੁਝ ਦਿਨਾਂ ਬਾਅਦ ਗੁਰਸੇਵਕ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ
8 ਜੁਲਾਈ 2019 ਨੂੰ ਦਰਖਾਸਤ ਮਸੂਲ ਹੋਣ ‘ਤੇ ਮਿਸ ਇੰਦੂ ਬਾਲਾ ਪੀਸੀਐਸ ਜ਼ੁਡੀਸ਼ੀਅਲ 1 ਕਲਾਸ ਮੈਜਿਸਟਰੇਟ ਵੱਲੋਂ ਪੜਤਾਲ ਕਰਨ ‘ਤੇ ਸਪੱਸ਼ਟ ਹੋਇਆ ਕਿ ਗੁਰਸੇਵਕ ਸਿੰਘ ਦੀ ਮੌਤ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ’ਚ ਲਗਾਏ ਮੈਡੀਕਲ ਕੈਂਪ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ’ਚ ਲਗਾਏ ਮੈਡੀਕਲ ਕੈਂਪ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਅਤੇ ਸੈਸ਼ਨ ਜੱਜ -ਕਮ- ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰਜੀਤ ਚਾਹਲ ਦੀ ਯੋਗ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਅਤੇ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਤੰਬਰ ਮਹੀਨੇ ਵਿੱਚ ਕੇਂਦਰੀ ਜੇਲ੍ਹ ਪਟਿਆਲਾ, ਨਵੀਂ ਜ਼ਿਲ੍ਹਾ ਜੇਲ੍ਹ, ਨਾਭਾ ਅਤੇ ਓਪਨ ਏਅਰ ਜੇਲ੍ਹ, ਨਾਭਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਗਏ। (Medical Camp)
ਇਨ੍ਹਾਂ ਕੈਂਪਾਂ ਵਿੱਚ ਕੇਂਦਰੀ ਜੇਲ੍ਹ, ਪਟਿਆਲਾ ਵਿੱਚ ਬੰਦ 434 ਕੈਦੀਆਂ ਦੀ ਡਾ. ਸੁਰਿੰਦਰ ਕੁਮਾਰ (ਆਰਥੋ), ਡਾ. ਪ੍ਰਗਟ ਸਿੰਘ (ਮੈਡੀਸਨ), ਡਾ. ਕਮਲਦੀਪ ਸਿੰਘ (ਅੱਖਾਂ), ਡਾ. ਅਮੀਸਾ ਸ਼ਰਮਾ (ਗਾਇਨੀ), ਡਾ. ਲਵਲੀਨ ਕੌਰ (ਸਕਿਨ ) ਦੁਆਰਾ ਮੈਡੀਕਲ ਜਾਂਚ ਕੀਤੀ ਗਈ। ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ 115 ਕੈਦੀਆਂ ਅਤੇ ਓਪਨ ਏਅਰ ਜੇਲ੍ਹ, ਨਾਭਾ ਵਿੱਚ ਬੰਦ 15 ਕੈਦੀਆਂ ਦੀ ਡਾ. ਅਨੁਮੇਹਾ ਭੱਲਾ (ਮੈਡੀਸਨ), ਡਾ. ਮਨਦੀਪ ਸਿੰਘ (ਅੱਖਾਂ ਦੇ ਮਾਹਿਰ), ਡਾ. ਏਕਤਾ (ਗਾਇਨੀ), ਡਾ. ਸਿਲਕੀ ਸਿੰਗਲਾ (ਚਮੜੀ), ਡਾ. ਪ੍ਰਭ ਸਿਮਰਨ ਅਤੇ ਸ੍ਰੀ ਭਾਰਤ ਭੂਸ਼ਣ (ਫਾਰਮੇਸੀ ਅਫ਼ਸਰ) ਵੱਲੋਂ ਮੈਡੀਕਲ ਜਾਂਚ ਕੀਤੀ ਗਈ। (Medical Camp)
ਇਹ ਵੀ ਪੜ੍ਹੋ : ਝਗੜੇ ਤੋਂ ਬਾਅਦ ਨੌਜਵਾਨ ਨੇ ਆਪਣੇ ਚਚੇਰੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ
ਕੈਦੀਆਂ ਨੂੰ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ 30 ਜ਼ਰੂਰਤਮੰਦ ਕੈਦੀਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਪਟਿਆਲਾ ਵੱਲੋਂ ਨਜ਼ਰ ਦੀਆਂ ਐਨਕਾਂ ਵੀ ਵੰਡੀਆਂ ਗਈਆਂ। ਇਸ ਮੌਕੇ ਮੈਡਮ ਮਾਨੀ ਅਰੋੜਾ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਦੱਸਿਆ ਕਿ ਕੈਦੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੀ ਬਿਹਤਰੀ ਲਈ ਜ਼ਿਲ੍ਹਾ ਪਟਿਆਲਾ ਦੀਆਂ ਜੇਲ੍ਹਾਂ ਵਿੱਚ ਅਜਿਹੇ ਮੈਡੀਕਲ ਕੈਂਪ ਨਿਯਮਤ ਤੌਰ ‘ਤੇ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੀਆਂ ਜੇਲ੍ਹਾਂ ਵਿੱਚ ਨਿਯਮਤ ਯੋਗਾ ਅਤੇ ਮੈਡੀਟੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ।
ਜੇਲ੍ਹ ਚ ਬੰਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਤੇ ਕਾਰਕੁਨ ਰਿਹਾਅ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜੇਲ੍ਹ (Jail) ‘ਚ ਬੰਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਸਮੇਤ ਕਾਰਕੁਨਾਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ। ਗੁਰਵਿੰਦਰ ਬੌੜਾਂ, ਧਰਮਵੀਰ ਹਰੀਗੜ੍ਹ, ਹਰਪਾਲ ਸਿੰਘ ਬਨੇਰਾ, ਸ਼ਿੰਦਰਪਾਲ ਸਿੰਘ ਬਿਨਾਹੇੜੀ, ਵੀਰਪਾਲ, ਧਿਆਨ ਸਿੰਘ, ਪੱਪੂ ਸਿੰਘ ਅਤੇ ਲਾਡੀ ਦੁਲੜ ਨੂੰ ਬਿਨਾ ਸ਼ਰਤ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਦੇ ਬਾਹਰ ਪਿੰਡਾਂ ਵਿੱਚੋਂ ਆਏ ਲੋਕਾਂ ਨੇ ਆਗੂਆਂ ਦਾ ਗਲਾਂ ਵਿਚ ਹਾਰ ਪਾ ਕੇ ਨਾਅਰਿਆਂ ਨਾਲ ਸਵਾਗਤ ਕੀਤਾ। ਜੇਲ ਤੋਂ ਬਾਹਰ ਆਏ ਗੁਰਵਿੰਦਰ ਬੋੜਾ ਅਤੇ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਜ਼ਮੀਨ ਅਤੇ ਪਲਾਟਾਂ ਦੇ ਮਸਲਿਆਂ ਦਾ ਪੱਕਾ ਹੱਲ ਕਰਵਾਉਣ ਅਤੇ ਦਲਿਤ ਡੀਡੀਪੀਓ ਖ਼ਿਲਾਫ਼ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਪਟਿਆਲਾ ਅੱਗੇ ਧਰਨਾ ਲਗਾ ਕੇ ਬੈਠੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਅਤੇ ਧਰਮਵੀਰ ਹਰੀਗੜ੍ਹ ਸਮੇਤ 8 ਕਾਰਕੁੰਨਾ ਨੂੰ ਪੁਲਿਸ ਵੱਲੋਂ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦੇ ਖਿਲਾਫ਼ ਬੀਤੀ 31 ਮਈ ਨੂੰ ਪੰਜਾਬ ਭਰ ਦੇ ਦਲਿਤ ਭਾਈਚਾਰੇ ਵੱਲੋਂ ਆਪਣੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਜ਼ਮੀਨ ਦੇ ਮਸਲੇ ਅਤੇ ਪਲਾਟਾਂ ਦੇ ਮਾਮਲੇ ਹੱਲ ਕਰਾਉਣ ਡੀਡੀਪੀਓ ਅਤੇ ਡੀਸੀ ਪਟਿਆਲਾ ਖ਼ਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ
ਸੰਘਰਸ਼ ਅੱਗੇ ਝੁਕਦਿਆਂ ਪਟਿਆਲਾ ਪ੍ਰਸ਼ਾਸਨ ਵੱਲੋਂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਡੀ ਡੀ ਪੀ ਓ ਪਟਿਆਲਾ ਸਮੇਤ ਦੋਸ਼ੀਆਂ ਖਿਲਾਫ ਜਾਂਚ ਕਰਕੇ ਕਾਰਵਾਈ ਕਰਨ ਅਤੇ ਬਾਕੀ ਮਸਲਿਆਂ ਦੇ ਹੱਲ ਲਈ 7 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ। (Jail)
ਪੰਜਾਬ ਦੀ ਕਾਂਗਰਸ ਸਰਕਾਰ ਲਾਗੂ ਕਰਨਾ ਚਾਹੁੰਦੀ ਐ ਤੇਲਗਾਨਾ ਪੈਟਰਨ, ਉੱਚ ਅਧਿਕਾਰੀਆਂ ਨੇ ਖ਼ੁਦ ਦੇਖਿਆ ਐ ਮਾਡਲ
ਜੇਲ ਵਿਭਾਗ ਵੱਲੋਂ ਤਿਆਰ ਕੀਤਾ ਜਾ ਰਿਹਾ ਐ ਡਰਾਫ਼ਟ, ਜਲਦ ਹੀ ਪੇਸ਼ ਕੀਤਾ ਜਾ ਸਕਦਾ ਐ ਕੈਬਨਿਟ ਮੀਟਿੰਗ ‘ਚ
ਕੈਬਨਿਟ ਮੀਟਿੰਗ ਵਿੱਚ ਪਾਸ ਕਰਨ ਤੋਂ ਬਾਅਦ ਬਜਟ ਸੈਸ਼ਨ ਦੌਰਾਨ ਆਏਗਾ ਬਿਲ, ਐਕਟ ਦਾ ਰੂਪ ਲੈਣ ਤੋਂ ਬਾਅਦ ਹੋਏਗਾ ਲਾਗੂ
ਕਈ ਗੈਰ ਸਰਕਾਰੀ ਵਿਅਕਤੀ ਹੋਣਗੇ ਬੋਰਡ ਵਿੱਚ ਅਹੁਦੇਦਾਰ, ਜੇਲ ਤੋਂ ਕਮਾਈ ਦੇ ਸਾਧਨ ਪੈਦਾ ਕਰਨ ਦੀ ਹੋਏਗੀ ਕੋਸ਼ਸ਼
ਚੰਡੀਗੜ, (ਅਸ਼ਵਨੀ ਚਾਵਲਾ)। ਤੇਲੰਗਾਨਾ ਪੈਟਰਨ ‘ਤੇ ਪੰਜਾਬ ਵਿੱਚ ਹੀ ਜਲਦ ਜੇਲ੍ਹ ਭਲਾਈ ਬੋਰਡ ਬਣਾਇਆ ਜਾ ਰਿਹਾ ਹੈ, ਇਸ ਸਬੰਧੀ ਜੇਲ ਵਿਭਾਗ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ। ਇਸ ਬੋਰਡ ਰਾਹੀਂ ਕੈਦੀਆਂ ਨੂੰ ਰੁਜ਼ਗਾਰ ਦੇ ਜਿਆਦਾ ਮੌਕੇ ਦੇਣ ਦੇ ਨਾਲ ਹੀ ਕਮਾਈ ਦੇ ਸਾਧਨ ਤਿਆਰ ਕਰਨ ਦੀ ਕੋਸ਼ਸ਼ ਕੀਤੀ ਜਾਏਗੀ। ਇਸ ਮਾਮਲੇ ਵਿੱਚ ਤੇਲਗਾਨਾ ਸਰਕਾਰ ਨੇ ਵੱਡੇ ਪੱਧਰ ‘ਤੇ ਕੰਮ ਕੀਤਾ ਹੈ ਅਤੇ ਜੇਲ ਦੇ ਕੈਦੀਆ ਰਾਹੀਂ ਜੇਲ੍ਹ ਵਿਭਾਗ ਕਾਫ਼ੀ ਜਿਆਦਾ ਕਮਾਈ ਕਰਨ ਦੇ ਨਾਲ ਹੀ ਜੇਲ ਦਾ ਖ਼ਰਚਾ ਜ਼ਿਆਦਾਤਰ ਆਪਣੇ ਸਿਰ ‘ਤੇ ਹੀ ਚਲਾਉਣ ਵਿੱਚ ਵੀ ਕਾਮਯਾਬ ਹੋਇਆ ਹੈ।
ਜੇਲ ਭਲਾਈ ਬੋਰਡ ਦਾ ਡਰਾਫ਼ਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿ ਆਉਣ ਵਾਲੇ ਕਿਸੇ ਵੀ ਕੈਬਨਿਟ ਮੀਟਿੰਗ ਵਿੱਚ ਪੇਸ਼ ਕਰਨ ਤੋਂ ਬਾਅਦ ਬਜਟ ਸੈਸ਼ਨ ਦੌਰਾਨ ਬਿਲ ਪੇਸ਼ ਕੀਤਾ ਜਾਏਗਾ। ਜਿਥੇ ਕਿ ਐਕਟ ਦਾ ਰੂਪ ਧਾਰਨ ਤੋਂ ਬਾਅਦ ਇਸ ਭਲਾਈ ਬੋਰਡ ਰਾਹੀਂ ਜੇਲ ਵਿਭਾਗ ਕੰਮ ਸ਼ੁਰੂ ਕਰ ਦੇਵੇਗਾ।
ਇਸ ਜੇਲ ਬੋਰਡ ਦੀ ਰੂਪ ਰੇਖਾ ਤਿਆਰ ਕਰਨ ਤੋਂ ਪਹਿਲਾਂ ਜੇਲ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਤੇਲੰਗਾਨਾ ਦਾ ਵੀ ਦੌਰਾ ਕਰਦੇ ਹੋਏ ਉਨਾਂ ਦੀ ਸਾਰੀ ਕਾਰਗੁਜ਼ਾਰੀ ਨੂੰ ਬਾਰੀਕੀ ਨਾਲ ਦੇਖਿਆ ਹੈ, ਜਿਹੜੀ ਕਿ ਪੰਜਾਬ ਦੇ ਇਨਾਂ ਅਧਿਕਾਰੀਆਂ ਕਾਫ਼ੀ ਜਿਆਦਾ ਪਸੰਦ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਜੇਲਾਂ ਵਿੱਚ ਮੁੜ ਤੋਂ ਕਾਰਖ਼ਾਨੇ ਚਲਾਉਣ ਦੇ ਨਾਲ ਹੀ ਕੈਦੀਆ ਲਈ ਰੁਜ਼ਗਾਰ ਨੂੰ ਪੈਦਾ ਕਰਨ ਦੇ ਮਕਸਦ ਨਾਲ ਤੇਲਗਾਨਾ ਮਾਡਲ ਪੰਜਾਬ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀਂ ਹੈ। ਤੇਲਗਾਨਾ ਵਿਖੇ ਵੱਡੀ ਗਿਣਤੀ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਲਈ ਸਮਾਨ ਤਿਆਰ ਕੀਤਾ ਜਾਂਦਾ ਹੈ।
ਤੇਲਗਾਨਾ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਹੁਨਰ ਦਿੰਦੇ ਹੋਏ ਉਨਾਂ ਤੋਂ ਵੱਡੀ ਪੱਧਰ ‘ਤੇ ਕੰਮ ਲਿਆ ਜਾ ਰਿਹਾ ਹੈ, ਜਿਸ ਦੇ ਚਲਦੇ ਜਿਥੇ ਕੈਦੀ ਨੂੰ ਚੰਗੀ ਦਿਹਾੜੀ ਮਿਲ ਰਹੀਂ ਹੈ ਤਾਂ ਉਥੇ ਹੀ ਜੇਲ ਵਿਭਾਗ ਵੀ ਮੋਟਾ ਮੁਨਾਫ਼ਾ ਕਮਾ ਰਿਹਾ ਹੈ। ਇਸੇ ਮੁਨਾਫ਼ੇ ਵਿੱਚੋਂ ਜੇਲ ਵਿਭਾਗ ਆਪਣਾ ਵੱਡੇ ਪੱਧਰ ‘ਤੇ ਖਰਚ ਕੱਢਦੇ ਹੋਏ ਜੇਲਾਂ ਨੂੰ ਕਾਫ਼ੀ ਜਿਆਦਾ ਮਾਡਰਨ ਵੀ ਬਣਾਉਣ ਵਿੱਚ ਲੱਗਿਆ ਹੈ, ਜਿਸ ਦੇ ਨਾਲ ਜੇਲ ਵਿੱਚ ਬੰਦ ਕੈਦੀਆਂ ਨੂੰ ਵੀ ਚੰਗਾ ਮਾਹੌਲ ਮਿਲ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਜੇਲ ਭਲਾਈ ਬੋਰਡ ਦਾ ਗਠਨ ਕਰਨ ਲਈ ਪਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਡਰਾਫ਼ਟ ਤਿਆਰ ਕਰਦੇ ਹੋਏ ਅਗਲੀ ਕੈਬਨਿਟ ਮੀਟਿੰਗ ਵਿੱਚ ਪੇਸ਼ ਕਰ ਦਿੱਤਾ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇਲ ਅੰਦਰ ਮੋਬਾਈਲ ਵਰਤੋਂ ਕਰਨ ‘ਤੇ ਸਖਤੀ ਕੀਤੀ ਤਾਹੀਂ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ : ਜੇਲ ਸੁਪਰਡੈਂਟ
ਰੂਪਨਗਰ। ਪੰਜਾਬ ਦੀਆਂ ਜੇਲਾਂ ਆਏ ਦਿਨ ਵਿਵਾਦਾਂ ‘ਚ ਰਹਿੰਦੀਆਂ ਹਨ। ਕਈ ਵਾਰੀ ਸੁਰਖੀਆਂ ‘ਚ ਰਹਿਣ ਵਾਲੀ ਰੂਪਨਗਰ ਜੇਲ ਇੱਕ ਵਾਰੀ ਫਿਰ ਵਿਵਾਦਾਂ ਦੇ ਘੇਰੇ ‘ਚ ਆ ਗਈ ਹੈ। ਰੂਪਨਗਰ ਜੇਲ ‘ਚੋਂ ਲਾਈਵ ਹੋ ਕੇ ਕੈਦੀ ਵੱਲੋਂ ਜੇਲ ਪ੍ਰਸ਼ਾਸਨ ਦੀ ਪੋਲ ਖੋਲ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਜੇਲ ‘ਚੋਂ ਇਕ ਕੈਦੀ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਕੈਦੀ ਆਪਣਾ ਨਾਂਅ ਮਨੋਜ ਦੱਸ ਰਿਹਾ ਹੈ। ਵੀਡੀਓ ‘ਚ ਕੈਦੀ ਵੱਲੋਂ ਜੇਲ ਪ੍ਰਸ਼ਾਸਨ ਖਿਲਾਫ ਵੱਡੇ ਦੋਸ਼ ਲਗਾਏ ਗਏ ਹਨ।
ਕੈਦੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਲ ਸੁਪਰਡੈਂਟ ਅਤੇ ਜੇਲ ਦੇ ਅਧਿਕਾਰੀ ਉਸ ਨੂੰ ਜਬਰਨ ਜੇਲ ਦੇ ਅੰਦਰ ਨਸ਼ਾ ਤਸਕਰੀ ਅਤੇ ਮੋਬਾਇਲ ਵੇਚਣ ਲਈ ਮਜਬੂਰ ਕਰ ਰਹੇ ਹਨ। ਇਹ ਹੀ ਨਹੀਂ ਉਸ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਵੱਲੋਂ ਪੈਸਿਆਂ ਦੀ ਵੀ ਮੰਗ ਕੀਤੀ ਜਾਂਦੀ ਹੈ। ਕੈਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰੂਪਨਗਰ ਜੇਲ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਦੂਜੇ ਪਾਸੇ ਜੇਲ ਪ੍ਰਸ਼ਾਸਨ ਨੇ ਲੱਗੇ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਰੂਪਨਗਰ ਜੇਲ ਦੇ ਸੁਪਰਡੈਂਟ ਜਸਵੰਤ ਸਿੰਘ ਥਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜੇਲ ‘ਚ ਸ਼ਿਫਟ ਹੋਏ 15 ਦਿਨ ਹੋਏ ਹਨ, ਜਿਸ ਕਾਰਨ ਉਨ੍ਹਾਂ ਨੇ ਜੇਲ ਦੇ ਅੰਦਰ ਮੋਬਾਇਲ ਦੀ ਵਰਤੋਂ ਕਰ ਰਹੇ ਤਿੰਨ ਹੋਰ ਕੈਦੀਆਂ ‘ਤੇ ਸਖਤੀ ਕੀਤੀ ਸੀ, ਇਸ ਕਰਕੇ ਇਸ ਕੈਦੀ ਨੇ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਗਾਉਂਦੇ ਹੋਏ ਵੀਡੀਓ ਵਾਇਰਲ ਕੀਤੀ ਹੈ। ਜੇਲ ਸੁਪਰਡੈਂਟ ਨੇ ਦੱਸਿਆ ਕਿ ਵੀਡੀਓ ਵਾਇਰਲ ਕਰਨ ਵਾਲੇ ਕੈਦੀ ਖਿਲਾਫ ਸਿਟੀ ਰੂਪਨਗਰ ‘ਚ ਐੱਫ. ਆਰ. ਆਈ. ਦਰਜ ਕਰਵਾ ਦਿੱਤੀ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Ferozepur jail | ਕੁੱਝ ਨਸ਼ੀਲੇ ਪਦਾਰਥ ਵੀ ਹੋਏ ਬਰਾਮਦ
ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ ‘ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ ‘ਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਪੁਲਿਸ ਕਰਮਚਾਰੀਆਂ ਨੇ ਬੀਤੇ ਦਿਨ ਚੈਕਿੰਗ ਕਰਨ ਤੋਂ ਬਾਅਦ ਅੱਜ ਫਿਰ ਜੇਲ ਦੀ ਚੈਕਿੰਗ ਕੀਤੀ। ਕੇਂਦਰੀ ਜੇਲ ਦੀ ਬੈਰੇਕ ਨੰਬਰ-9 ਦੇ ਸਾਹਮਣੇ ਬਣੇ ਬਗੀਚੀ ਹਾਲ ਦੀ ਚੈਕਿੰਗ ਕਰਦੇ ਹੋਏ ਪੁਲਿਸ ਨੂੰ ਉਥੋਂ ਇਕ ਕਾਲੇ ਰੰਗ ਦਾ ਲਿਫਾਫਾ ਮਿਲਿਆ, ਜਿਸ ‘ਚੋਂ 5 ਮੋਬਾਇਲ ਫੋਨ, 3 ਬੀੜੀ ਦੇ ਬੰਡਲ, 2 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ। ਉਕਤ ਸਾਰੇ ਸਾਮਾਨ ਨੂੰ ਕਬਜ਼ੇ ‘ਚ ਲੈ ਕੇ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Ferozepur jail
Shivajot kidnap case | 3-3 ਸਾਲ ਦੀ ਸਜਾ ਦੋਸ਼ੀ ਦੀ ਪਤਨੀ ਤੇ ਸਹਾਇਕ ਮਹਿਲਾ ਨੂੰ
ਸੰਗਰੂਰ। ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਤੋਂ ਤਿੰਨ ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ‘ਚ ਅਦਾਲਤ ਨੇ ਮੁੱਖ ਦੋਸ਼ੀ ਨੂੰ 7 ਸਾਲ ਅਤੇ ਉਸ ਦੀ ਪਤਨੀ ਨੂੰ 3 ਸਾਲ ਕੈਦ ਦੀ ਸਜਾ ਸੁਣਾਈ ਹੈ। ਇਸ ਤੋਂ ਇਲਾਵਾ ਦੋਸ਼ੀਆਂ ਦੀ ਮਦਦ ਕਰਨ ਵਾਲੀ ਮਹਿਲਾ ਨੂੰ ਵੀ ਅਦਾਲਤ ਨੇ 3 ਸਾਲ ਦੀ ਸਜਾ ਸੁਣਾਈ ਹੈ। ਮੁਲਜ਼ਮ ਦੀ ਕਾਰ ਵਿਚੋਂ ਪੰਜਾਬ ਪੁਲਿਸ ਦੀ ਵਰਦੀ ਵੀ ਬਰਾਮਦ ਕੀਤੀ ਗਈ ਸੀ, ਜਿਸ ‘ਤੇ ਮਨੀ ਖਾਨ ਦੀ ਨੇਮ ਪਲੇਟ ਲੱਗੀ ਹੋਈ ਸੀ। ਦੋਸ਼ੀ ‘ਤੇ ਹਰਿਆਣਾ ‘ਚ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 18 ਮਾਮਲੇ ਦਰਜ ਹਨ।
ਘਟਨਾ 10 ਅਕਤੂਬਰ 2018 ਦੀ ਹੈ। ਪੁਲਿਸ ਨੇ ਘਟਨਾ ਤੋਂ 6 ਦਿਨ ਬਾਅਦ ਅਗਵਾ ਕੀਤੇ ਬੱਚੇ ਨੂੰ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਸੀ। ਪਿੰਡ ਘਰਾਚੋਂ ਦੇ ਅਜੈਬ ਸਿੰਘ ਨੇ ਭਵਾਨੀਗੜ ਥਾਣੇ ਵਿਚ ਸ਼ਿਕਾਇਤ ਕੀਤੀ ਸੀ ਕਿ ਉਹ 10 ਅਕਤੂਬਰ 2018 ਦੀ ਸਵੇਰ ਨੂੰ ਦਵਾਈ ਲੈ ਕੇ ਘਰ ਪਰਤ ਰਿਹਾ ਸੀ। ਰਸਤੇ ਵਿੱਚ ਇੱਕ 30 ਸਾਲਾ ਵਿਅਕਤੀ ਮਿਲਿਆ। ਉਸਨੇ ਦੱਸਿਆ ਕਿ ਉਹ ਉਸਦਾ ਰਿਸ਼ਤੇਦਾਰ ਹੈ। ਮੈਂ ਸੋਚਿਆ ਕਿ ਸ਼ਾਇਦ ਪੁੱਤਰ ਦੀ ਪਤਨੀ ਦਾ ਕੋਈ ਮਾਮਾ ਜਾਂ ਉਸਦੇ ਰਿਸ਼ਤੇਦਾਰ ਹੋਣਗੇ। ਮੈਂ ਉਸ ਬਾਰੇ ਨਹੀਂ ਪੁੱਛਿਆ ਕਿ ਉਹ ਕੌਣ ਹੈ ਅਤੇ ਉਹ ਕਿੱਥੋਂ ਹੈ। ਉਹ ਉਸਨੂੰ ਆਪਣੇ ਨਾਲ ਘਰ ਲੈ ਆਇਆ।
ਬੱਚੇ ਨੂੰ ਖੇਡ ਦੇ ਬਹਾਨੇ ਲੈ ਕੇ ਹੋ ਗਿਆ ਸੀ ਅਲੋਪ
ਬੇਟਾ ਮਲਕੀਤ ਸਿੰਘ ਘਰ ਨਹੀਂ ਸੀ, ਜਦਕਿ ਮਲਕੀਤ ਸਿੰਘ ਦੀ ਪਤਨੀ ਆਪਣੇ ਤਿੰਨ ਮਹੀਨੇ ਦੇ ਬੇਟੇ ਸ਼ਿਵਜੋਤ ਨਾਲ ਘਰ ਸੀ। ਇਕ ਵਿਅਕਤੀ ਜੋ ਰਿਸ਼ਤੇਦਾਰ ਦੱਸ ਕੇ ਘਰ ‘ਚ ਦਾਖਲ ਹੋਇਆ, ਉਸਨੇ ਸ਼ਿਵਜੋਤ ਨੂੰ ਉਸਦੀ ਗੋਦ ਵਿੱਚ ਖਿਡਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਹ ਵਿਅਕਤੀ ਸ਼ਿਵਜੋਤ ਨਾਲ ਅਲੋਪ ਹੋ ਗਿਆ।
ਅਜਿਹੀ ਸਥਿਤੀ ਵਿੱਚ, ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੰਗਰੂਰ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ ਤਿੰਨਾਂ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ। ਇਸ ਕੇਸ ਵਿਚ ਕੁਲਦੀਪ ਸਿੰਘ ਨੂੰ 7 ਸਾਲ ਅਤੇ ਮਹਿਲਾ ਗੁਰਮੀਤ ਕੌਰ ਅਤੇ ਮਨਜੀਤ ਕੌਰ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Panama City ਦੀ ਜੇਲ੍ਹ ‘ਚ ਗੋਲੀਬਾਰੀ
12 ਕੈਦੀਆਂ ਦੀ ਮੌਤ
ਪਨਾਮਾ ਸਿਟੀ, ਏਜੰਸੀ। ਪਨਾਮਾ ਸਿਟੀ  (Panama City) ਦੇ ਕੋਲ ਇੱਕ ਜੇਲ੍ਹ ਵਿੱਚ ਹੋਈ ਗੋਲੀਬਾਰੀ ‘ਚ ਘੱਟੋ ਘੱਟ 12 ਕੈਦੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਲਾ ਜੋਇਤਾ ਜੇਲ੍ਹ ‘ਚ ਗੋਲੀਬਾਰੀ ਤੋਂ ਬਾਅਦ ਪੰਜ ਬੰਦੂਕਾਂ ਅਤੇ ਤਿੰਨ ਲੰਬੀਆਂ ਨਲੀਆਂ ਵਾਲੇ ਹਥਿਆਰਾਂ ਸਮੇਤ ਕਈ ਬੰਦੂਕਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਗੋਲੀਬਾਰੀ ‘ਚ 12 ਕੈਦੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਹਨ। ਪਨਾਮਾ ਸਿਟੀ ਦੇ ਡਿਪਟੀ ਚੀਫ਼ ਆਫ ਪੁਲਿਸ ਏਲੇਕਸਿਸ ਮੁਨੋਜ ਨੇ ਕਿਹਾ ਕਿ ਘਟਨਾ ਜੇਲ੍ਹ ਦੇ ਅੰਦਰ ਹੋਈ ਹੈ। ਜੇਲ੍ਹ ‘ਚ ਜ਼ਿਆਦਾ ਗਿਣਤੀ ‘ਚ ਬੰਦ ਕੈਦੀਆਂ ਦਰਮਿਆਨ ਵਿਰੋਧ ਕਾਰਨ ਇਹ ਗੋਲੀਬਾਰੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।