Ind Vs Aus ODI Series - Sach Kahoon Punjabi
IND Vs AUS 3rd ODI : ਟੀਮ ਇੰਡੀਆ ਨੂੰ ਜਿੱਤ ਲਈ ਮਿਲਿਆ 353 ਦੌੜਾਂ ਦਾ ਟੀਚਾ
ਵਾਰਨਰ, ਮਾਰਸ਼, ਸਮਿਥ ਅਤੇ ਲਾਬੁਸ਼ੇਨ ਦੇ ਅਰਧਸੈਂਕੜੇ
ਬੁਮਰਾਹ ਨੇ ਹਾਸਲ ਕੀਤੀਆਂ 3 ਵਿਕਟਾਂ
ਰਾਜਕੋਟ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਵਿਸ਼ਵ ਕੱਪ ਤੋਂ ਪਹਿਲਾਂ ਇੱਕਰੋਜਾ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ, ਜਿੱਥੇ ਲੜੀ ਦਾ ਆਖਿਰੀ ਮੁਕਾਬਲਾ ਗੁਜਰਾਤ ਵਿਖੇ ਰਾਜਕੋਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਅਸਟਰੇਲੀਆ ਨੇ ਆਪਣੇ 50 ਓਵਰਾਂ ’ਚ 7 ਵਿਕਟਾਂ ਗੁਆ ਕੇ 352 ਦੌੜਾਂ ਦਾ ਵੱਡਾ ਸਕੋਰ ਬਣਾਇਆ ਹੈ, ਭਾਰਤੀ ਟੀਮ ਨੂੰ ਜਿੱਤ ਲਈ 50 ਓਵਰਾਂ ’ਚ 353 ਦੌੜਾਂ ਦਾ ਟੀਚਾ ਮਿਲਿਆ ਹੈ। ਇਸ ਮੈਚ ’ਚ ਅਸਟਰੇਲੀਆ ਵੱਲੋਂ ਓਪਨਰ ਡੇਵਿਡ ਵਾਰਨਰ, ਮਿਚੇਲ ਮਾਰਸ਼, ਸਟੀਵ ਸਮਿਥ ਅਤੇ ਲਾਬੁਸ਼ੇਨ ਨੇ ਅਰਧਸੈਂਕੜੇ ਵਾਲਿਆਂ ਪਾਰੀਆਂ ਖੇਡੀਆਂ।
ਇਹ ਵੀ ਪੜ੍ਹੋ : IND Vs AUS 3rd ODI : ਅਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਕਰਨ ਦਾ ਫੈਸਲਾ
ਅਸਟਰੇਲੀਆ ਵੱਲੋਂ ਸ਼ੁਰੂ ਤੋਂ ਹੀ ਵਿਸਫੋਟਕ ਬੱਲੇਬਾਜੀ ਵੇਖਣ ਨੂੰ ਮਿਲੀ। ਗੇਂਦਬਾਜੀ ’ਚ ਭਾਰਤ ਵੱਲੋਂ ਸਭ ਤੋਂ ਵੱਧ ਜਸਪ੍ਰੀਤ ਬੁਮਰਾਹ ਨੇ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ, ਉਨ੍ਹਾਂ ਨੂੰ 3 ਵਿਕਟਾਂ ਮਿਲਿਆਂ, ਕੁਲਦੀਪ ਯਾਦਵ ਨੂੰ 2 ਅਤੇ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਣਾ ਨੂੰ 1-1 ਵਿਕਟ ਮਿਲੀ। ਅਸਟਰੇਲੀਆ ਵੱਲੋਂ ਵਾਰਨਰ ਨੇ 56, ਮਿਚੇਲ ਮਾਰਸ਼ ਨੇ 96, ਸਟੀਵ ਸਮਿਥ ਨੇ 74 ਅਤੇ ਮਾਰਨਸ ਲਾਬੁਸ਼ੇਨ ਨੇ 72 ਦੌੜਾਂ ਦੀਆਂ ਪਾਰੀਆਂ ਖੇਡੀਆਂ।
IND Vs AUS 3rd ODI : ਅਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਕਰਨ ਦਾ ਫੈਸਲਾ
ਭਾਰਤ ਕੋਲ ਕਲੀਨ ਸਵੀਪ ਕਰਨ ਦਾ ਮੌਕਾ | IND Vs AUS ODI Series
ਤਿੰਨ ਮੈਚਾਂ ਦੀ ਲੜੀ ’ਚ ਭਾਰਤ 2-0 ਨਾਲ ਅੱਗੇ | IND Vs AUS ODI Series
ਰਾਜਕੋਟ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜਾ ਲੜੀ ਖੇਡੀ ਜਾ ਰਹੀ ਹੈ। ਜਿੱਥੇ ਲੜੀ ਦਾ ਤੀਜਾ ਅਤੇ ਆਖਿਰੀ ਮੁਕਾਬਲਾ ਗੁਜਰਾਤ ਦੇ ਸੌਰਾਸ਼ਟਰ ਐਸੋਸੀਏਸ਼ਨ ਸਟੇਡੀਅਮ ਰਾਜਕੋਟ ’ਚ ਖੇਡਿਆ ਜਾਵੇਗਾ। ਤੀਜੇ ਮੈਚ ’ਚ ਅਸਟਰੇਲੀਆ ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਚ ਦੀ ਸ਼ੁਰੂਆਤ ਦੁਪਹਿਰ 1:30 ਵਜੇ ਹੋਵੇਗੀ। ਭਾਰਤ ਕੋਲ ਪਹਿਲੀ ਵਾਰ ਅਸਟਰੇਲੀਆ ਤੋਂ ਕਲੀਨ ਸਵੀਪ ਕਰਨ ਦਾ ਮੌਕਾ ਹੈ। ਟੀਮ ਇੰਡੀਆ ਤਿੰਨ ਮੈਚਾਂ ਦੀ ਲੜੀ ਪਹਿਲਾਂ ਹੀ ਆਪਣੇ ਨਾਂਅ ਕਰ ਚੁੱਕੀ ਹੈ। ਇਸ ਤੋਂ ਪਹਿਲਾਂ 2011 ’ਚ ਭਾਰਤ ਨੇ ਅਸਟਰੇਲੀਆ ਤੋਂ ਲੜੀ 1-0 ਨਾਲ ਜਿੱਤੀ ਸੀ ਬਾਕੀ ਦੇ ਦੋ ਮੈਚ ਮੀਂਹ ਦੀ ਵਜ੍ਹਾ ਨਾਲ ਰੱਦ ਹੋ ਗਏ ਸਨ। (IND Vs AUS 3rd ODI)
ਇਸ ਮੈਚ ’ਚ ਭਾਰਤੀ ਟੀਮ ’ਚ ਕੁਝ ਬਦਲਾਅ ਵੇਖਣ ਨੂੰ ਮਿਲਣਗੇ। ਜਿੱਥੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਹਾਰਦਿਕ ਪਾਂਡਿਆ ਨੂੰ ਆਰਾਮ ਦਿੱਤਾ ਗਿਆ ਹੈ। ਇਸ ਮੈਚ ’ਚ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਹੋਵੇਗੀ। ਭਾਰਤੀ ਟੀਮ ਦੇ ਚੋਣਕਰਤਾ ਵੱਲੋਂ ਲੜੀ ਦੇ ਪਹਿਲੇ ਦੋ ਮੁਕਾਬਲਿਆਂ ’ਚ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ। ਇਸ ਮੈਚ ’ਚ ਸ਼ੁਭਮਨ ਗਿੱਲ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਆਲਰਾਉਂਡਰ ਹਾਰਦਿਕ ਪਾਂਡਿਆ ਨਹੀਂ ਖੇਡਣਗੇ। (IND Vs AUS ODI Series)
ਅਸਟਰੇਲੀਆ ’ਚ ਮੈਕਸਵੈਲ ਅਤੇ ਸਟਾਰਕ ਦੀ ਹੋ ਸਕਦੀ ਹੈ ਵਾਪਸੀ
ਅਸਟਰੇਲੀਆ ਟੀਮ ’ਚ ਗਲੇਨ ਮੈਕਸਵੈਲ ਅਤੇ ਮਿਚੇਲ ਸਟਾਰਕ ਤੀਜੇ ਇੱਕਰੋਜ਼ਾ ਮੈਚ ’ਚ ਵਾਪਸੀ ਕਰ ਸਕਦੇ ਹਨ। ਮਿਚੇਲ ਸਟਾਰਕ ਗੋਢੇ ਦੀ ਸੱਟ ਨਾਲ ਜੂਝ ਰਹੇ ਸਨ। ਮੈਕਸਵੈਲ ਵੀ ਜ਼ਖਮੀ ਸਨ। ਇਸ ਸਾਲ ’ਚ ਅਸਟਰੇਲੀਆ ਵੱਲੋਂ ਲਾਬੁਸ਼ੇਨ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ’ਚ ਸਪਿਨਰ ਐਡਮ ਜੰਪਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। (IND Vs AUS ODI Series)
IND Vs AUS 2nd ODI : ਅਸਟਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ
ਭਾਰਤ ਵੱਲੋਂ ਗਾਇਕਵਾੜ ਨੇ ਚੌਕਾ ਮਾਰ ਖੋਲ੍ਹਿਆ ਖਾਤਾ | IND Vs AUS ODI Series
ਇੰਦੌਰ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜਾ ਲੜੀ ਦਾ ਦੂਜਾ ਮੁਕਾਬਲਾ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਸਟਰੇਲੀਆ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਵੱਲੋਂ ਓਪਨਿੰਗ ਰਿਤੂਰਾਜ ਗਾਇਕਵਾੜ ਅਤੇ ਸ਼ੁਭਮਨ ਗਿੱਲ ਕਰਨ ਆਏ ਸਨ। ਜਿੱਥੇ ਰਿਤੂਰਾਜ ਗਾਇਕਵਾੜ ਆਉਟ 8 ਦੌੜਾਂ ਬਣਾ ਕੇ ਆਉਟ ਹੋ ਗਏ ਹਨ। ਭਾਰਤ ਨੇ ਹੁਣ ਤੱਕ 47 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਇਰ ਕ੍ਰੀਜ ’ਤੇ ਹਨ।
ਬੁਮਰਾਹ ਦੀ ਜਗ੍ਹਾ ਪ੍ਰਸਿੱਧ ਰਾਣਾ ਨੂੰ ਮੌਕਾ
ਅਸਟਰੇਲੀਆ ਵੱਲੋਂ ਪੈਟ ਕੰਮਿਸ ਦੀ ਜਗ੍ਹਾ ਸਟੀਵ ਸਮਿਥ ਅਸਟਰੇਲੀਆ ਦੀ ਕਪਤਾਨੀ ਕਰ ਰਹੇ ਹਨ। ਅਸਟਰੇਲੀਆਈ ਟੀਮ ’ਚ ਵੀ ਤਿੰਨ ਬਦਲਾਅ ਹੋਏ ਹਨ, ਜਦਕਿ ਭਾਰਤੀ ਟੀਮ ’ਚ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਪ੍ਰਸਿੱਧ ਰਾਣਾ ਨੂੰ ਟੀਮ ’ਚ ਮੌਕਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਮੁਹੰਮਦ ਸ਼ਮੀ ਨੇ ਹਾਸਲ ਕੀਤੀਆਂ 5 ਵਿਕਟਾਂ
ਡੇਵਿਡ ਵਾਰਨਰ ਦਾ ਅਰਧਸੈਂਕੜਾ
ਮੋਹਾਲੀ (ਸੱਚ ਕਹੂੰ ਨਿਊਜ਼)। ਭਾਰਤ ਅਤੇ ਅਸਟਰੇਲੀਆ ਵਿਚਕਾਰ 3 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਮੋਹਾਲੀ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਸਟਰੇਲੀਆ ਦੀ ਟੀਮ ਨੇ ਇੱਕਰੋਜਾ ਲੜੀਦੇ ਪਹਿਲੇ ਮੈਚ ’ਚ ਭਾਰਤ ਨੂੰ ਜਿੱਤ ਲਈ 277 ਦੌੜਾਂ ਦਾ ਟੀਚਾ ਦਿੱਤਾ ਹੈ। ਮੋਹਾਲੀ ਦੇ ਆਈਐਸ ਬਿਦਰਾ ਸਟੇਡੀਅਮ ’ਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਆਸਟਰੇਲੀਆਈ ਟੀਮ ਨੇ 50 ਓਵਰਾਂ ’ਚ 10 ਵਿਕਟਾਂ ਦੇ ਨੁਕਸਾਨ ’ਤੇ 276 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ 52 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਸਟੀਵ ਸਮਿਥ ਨੇ 41 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਮੁਹੰਮਦ ਸਮੀ ਨੇ 5 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਇਕ-ਇਕ ਵਿਕਟ ਮਿਲੀ।
ਡੇਵਿਡ ਵਾਰਨਰ ਨੇ ਜੜਿਆ 49 ਗੇਂਦਾਂ ’ਚ ਅਰਧ ਸੈਂਕੜਾ
ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ ਆਪਣੇ ਇੱਕਰੋਜ਼ਾ ਕਰੀਅਰ ਦਾ 29ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 49 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਵਾਰਨਰ 98.11 ਦੀ ਸਟ੍ਰਾਈਕ ਰੇਟ ਨਾਲ 53 ਗੇਂਦਾਂ ’ਤੇ 52 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੀ ਪਾਰੀ ’ਚ 6 ਚੌਕੇ ਅਤੇ 2 ਛੱਕੇ ਸ਼ਾਮਲ ਸਨ।
ਮੀਂਹ ਕਾਰਨ ਰੋਕਣੀ ਪਈ ਖੇਡ
ਆਸਟਰੇਲੀਆ ਦੀ ਪਾਰੀ ਦੇ ਸਿਰਫ 35.4 ਓਵਰ ਹੀ ਖੇਡੇ ਗਏ ਸਨ ਕਿ ਜਦੋਂ ਮੀਂਹ ਆ ਗਿਆ ਅਤੇ ਖੇਡ ਨੂੰ ਰੋਕਣਾ ਪਿਆ, ਹਾਲਾਂਕਿ ਕੁਝ ਹੀ ਸਮੇਂ ’ਚ ਮੀਂਹ ਰੁਕ ਗਿਆ ਅਤੇ ਮੈਚ ਦੁਬਾਰਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : ਇਸ ਵਾਰ ਦੀਵਾਲੀ ’ਤੇ ਨਹੀਂ ਚੱਲਣਗੇ ਪਟਾਕੇ
Ind Vs Aus ODI Series : ਪਹਿਲੇ ਮੁਕਾਬਲੇ ’ਚ ਡੇਵਿਡ ਵਾਰਨਰ ਨੂੰ 2 ਜੀਵਨਦਾਨ ਮਿਲੇ, ਰਾਹੁਲ-ਅਈਅਰ ਨੇ ਛੱਡੇ ਕੈਚ
ਮੋਹਾਲੀ (ਸੱਚ ਕਹੂੰ ਨਿਊਜ਼)। ਭਾਰਤ ਅਤੇ ਅਸਟਰੇਲੀਆ ਵਿਚਕਾਰ ਇੱਕਰੋਜਾ ਲੜੀ ਦਾ ਪਹਿਲਾ ਮੁਕਾਬਲਾ ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਥਿਤ ਆਈਐਸ ਬਿੰਦਰਾ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅਸਟਰੇਲੀਆ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 14 ਓਵਰਾਂ ’ਚ ਇੱਕ ਵਿਕਟ ਗੁਆ ਕੇ 73 ਦੌੜਾਂ ਬਣਾ ਲਈਆਂ ਹਨ। ਓਪਨਰ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਕ੍ਰੀਜ ’ਤੇ ਮੌਜ਼ੂਦ ਹਨ। ਓਪਨਰ ਡੇਵਿਡ ਵਾਰਨਰ ਨੂੰ ਦੋ ਵਾਰ ਜੀਵਨਦਾਨ ਮਿਲ ਚੁੱਕਿਆ ਹੈ। ਵਿਕਟਕੀਪਰ ਲੋਕੇਸ਼ ਰਾਹੁਲ ਅਤੇ ਸ਼੍ਰੇਅਸ ਅਈਅਰ ਨੇ ਉਨ੍ਹਾਂ ਦੇ ਕੈਚ ਛੱਡੇ। ਮਿਚੇਲ ਮਾਰਸ਼ 4 ਦੌੜਾਂ ਬਣਾ ਕੇ ਆਉਟ ਹੋਏ। ਊਨ੍ਹਾ ਨੂੰ ਮੁਹੰਮਦ ਸ਼ਮੀ ਨੇ ਸਲਿਪ ’ਤੇ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾਇਆ। (Ind Vs Aus ODI Series)
ਇਸ ਲੜੀ ’ਚ ਟੀਮ ਇੰਡੀਆ ਕੋਲ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਪਰਖਣ ਦਾ ਆਖਰੀ ਮੌਕਾ ਹੋਵੇਗਾ। ਭਾਰਤੀ ਟੀਮ 4 ਸਾਲ ਬਾਅਦ ਇਸ ਮੈਦਾਨ ’ਤੇ ਅਸਟਰੇਲੀਆ ਖਿਲਾਫ ਖੇਡੇਗੀ। ਇੱਥੇ ਪਿਛਲੇ ਮੈਚ ’ਚ ਆਸਟਰੇਲੀਆ ਨੇ ਟੀਮ ਇੰਡੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਚੋਣਕਾਰਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੇ 5 ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਆਲਰਾਉਂਡਰ ਹਾਰਦਿਕ ਪੰਡਯਾ, ਆਲਰਾਉਂਡਰ ਅਕਸ਼ਰ ਪਟੇਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਲੜੀ ਦੇ ਪਹਿਲੇ 2 ਮੈਚਾਂ ਤੋਂ ਆਰਾਮ ਦਿੱਤਾ ਗਿਆ ਹੈ।
ਸ਼ੁਭਮਨ ਗਿੱਲ ਇਸ ਸਾਲ ਭਾਰਤ ਦੇ ਸਭ ਤੋਂ ਵੱਧ ਸਕੋਰਰ | Ind Vs Aus ODI Series
ਲੋਕੇਸ਼ ਰਾਹੁਲ ਪਹਿਲੀ ਵਾਰ ਅਸਟਰੇਲੀਆ ਖਿਲਾਫ ਭਾਰਤ ਦੀ ਕਪਤਾਨੀ ਕਰਨਗੇ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ ਹੁਣ ਤੱਕ 7 ਇੱਕਰੋਜ਼ਾ ਮੈਚ ਖੇਡੇ ਹਨ, ਜਿਸ ’ਚ ਟੀਮ ਨੇ 4 ਜਿੱਤੇ ਅਤੇ 3 ਹਾਰੇ ਹਨ। ਮੈਚ ਤੋਂ ਪਹਿਲਾਂ ਕੋਚ ਰਾਹੁਲ ਦ੍ਰਾਵਿੜ ਨੇ ਸੂਰਿਆਕੁਮਾਰ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਦਾ ਬਚਾਅ ਕੀਤਾ, ਦੋਵੇਂ ਖਿਡਾਰੀ ਅੱਜ ਦਾ ਮੈਚ ਖੇਡਣਗੇ। ਸੱਟ ਤੋਂ ਵਾਪਸੀ ਕਰ ਰਹੇ ਸ਼੍ਰੇਅਸ ਅਈਅਰ ਵੀ ਟੀਮ ਦਾ ਹਿੱਸਾ ਹੋਣਗੇ। ਸ਼ੁਭਮਨ ਗਿੱਲ ਸਾਲ 2023 ’ਚ ਇੱਕ ਰੋਜਾ ਕ੍ਰਿਕੇਟ ’ਚ ਭਾਰਤ ਲਈ ਸਭ ਤੋਂ ਵੱਧ ਸਕੋਰਰ ਰਹੇ ਹਨ। ਜਦਕਿ ਕੁਲਦੀਪ ਯਾਦਵ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ ਰਹੇ ਹਨ। (Ind Vs Aus ODI Series)
ਸਟਾਰਕ ਅਤੇ ਮੈਕਸਵੈੱਲ ਨਹੀਂ ਖੇਡਣਗੇ | Ind Vs Aus ODI Series
ਅਸਟਰੇਲੀਆ ਦੀ ਟੀਮ 14 ਵਿਸ਼ਵ ਕੱਪ ਖਿਡਾਰੀਆਂ ਅਤੇ 6 ਵਾਧੂ ਖਿਡਾਰੀਆਂ ਨਾਲ ਭਾਰਤ ਖਿਲਾਫ ਸੀਰੀਜ ਖੇਡ ਰਹੀ ਹੈ। ਜਖਮੀ ਮਿਸ਼ੇਲ ਸਟਾਰਕ ਅਤੇ ਗਲੇਨ ਮੈਕਸਵੈੱਲ ਪਹਿਲੇ ਇੱਕਰੋਜ਼ਾ ’ਚ ਨਹੀਂ ਖੇਡ ਸਕਣਗੇ। ਟੀਮ ਉਨ੍ਹਾਂ ਦੀ ਜਗ੍ਹਾ ਸਪੈਂਸਰ ਜਾਨਸਨ ਅਤੇ ਮਾਰਨਸ ਲੈਬੁਸ਼ੇਨ ਨੂੰ ਪਲੇਇੰਗ-11 ’ਚ ਸ਼ਾਮਲ ਕਰ ਸਕਦੀ ਹੈ। ਮਾਰਨਸ ਲਾਬੂਸ਼ੇਨ ਨੇ ਸਾਲ 2023 ’ਚ ਇੱਕ ਰੋਜਾ ਕਿ੍ਰਕੇਟ ’ਚ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਜਦਕਿ ਐਡਮ ਜਾਂਪਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਾਸਲ ਕੀਤੀਆਂ ਹਨ।
ਅਸਟਰੇਲੀਆ ਖਿਲਾਫ ਇੱਕਰੋਜਾ ਲੜੀ ’ਚ ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਆਰਾਮ, ਹੁਣੇ ਵੇਖੋ
ਰਵਿੰਦਰਚੰਦਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਮੌਕਾ
ਸ਼ੁਰੂਆਤੀ 2 ਇੱਕਰੋਜਾ ਮੈਚਾਂ ਦੀ ਕਪਤਾਨੀ ਕਰਨਗੇ ਲੋਕੇਸ਼ ਰਾਹੁਲ
ਨਵੀਂ ਦਿੱਲੀ, (ਏਜੰਸੀ)। ਏਸ਼ੀਆ ਕੱਪ 2023 ਦੀ ਖਿਤਾਬ ਆਪਣੇ ਨਾਂਅ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਦੁਨੀਆਂ ਜਿੱਤਣ ਲਈ ਤਿਆਰ ਹੈ। ਜੋ ਕਿ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਪਰ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਅਸਟਰੇਲੀਆ ਖਿਲਾਫ 3 ਇੱਕਰੋਜ਼ਾ ਮੈਚਾਂ ਦੀ ਲੜੀ ਖੇਡੇਗੀ। ਜਿਸ ’ਚ ਭਾਰਤੀ ਟੀਮ ਦਾ ਐਲਾਨ ਸੋਮਵਾਰ ਰਾਤ ਨੂੰ ਕਰ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਰਤਾ ਅਜੀਤ ਅਗਰਕਰ ਨੇ ਟੀਮ ਦੇ ਐਲਾਨ ਬਾਰੇ ਰਾਤ ਪ੍ਰੈਸ ਕਾਨਫਰੰਸ ਦੌਰਾਨ ਇਸ ਵਾਰੇ ਦੱਸਿਆ। ਵਿਸ਼ਵ ਕੱਪ ਦੇ ਮੁੱਖ ਖਿਡਾਰੀ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ ਅਤੇ ਆਲਰਾਉਂਡਰ ਅਕਸ਼ਰ ਪਟੇਲ ਨੂੰ ਆਰਾਮ ਦਿੱਤਾ ਗਿਆ ਹੈ। (Ind Vs Aus ODI Series)
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, ਬਚਾਅ ਕਾਰਜ਼ ਜਾਰੀ
ਪਰ ਇਸ ਲੜੀ ਦੇ ਸ਼ੁਰੂਆਤੀ ਦੋ ਮੈਚਾਂ ਦੀ ਕਪਤਾਨੀ ਲੋਕੇਸ਼ ਰਾਹੁਲ ਕਰਨਗੇ। ਅਕਸ਼ਰ ਪਟੇਲ ਜ਼ਖਮੀ ਹੋਣ ਕਾਰਨ ਵਿਸ਼ਵ ਕੱਪ ਦੇ ਸ਼ੁਰੂਆਤੀ ਦੋ ਮੈਚਾਂ ਤੋਂ ਬਾਹਰ ਰਹਿਣਗੇ। ਪਰ ਤੀਜੇ ਇੱਕਰੋਜਾ ਮੈਚ ’ਚ ਸਾਰੇ ਸੀਨੀਅਰ ਖਿਡਾਰੀ ਵਾਪਸੀ ਕਰਨਗੇ। ਅਕਸ਼ਰ ਪਟੇਲ ਦੀ ਜਗ੍ਹਾ ਰਵਿੰਦਰਚੰਦਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਇੱਕਰੋਜ਼ਾ ਮੈਚਾਂ ਦੀ ਲੜੀ ਖੇਡੀ ਜਾਵੇਗੀ, ਜਿਹੜੀ ਕਿ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਲੜੀ ਦਾ ਪਹਿਲਾ ਮੁਕਾਬਲਾ ਮੋਹਾਲੀ ਵਿਖੇ ਅਤੇ ਦੂਜਾ ਮੁਕਾਬਲਾ ਇੰਦੌਰ ਅਤੇ ਤੀਜਾ ਮੁਕਾਬਲਾ ਗੁਜਰਾਤ ਦੇ ਰਾਜਕੋਟ ਮੈਦਾਨ ’ਤੇ ਖੇਡਿਆ ਜਾਵੇਗਾ। (Ind Vs Aus ODI Series)
ਅਸ਼ਵਿਨ ਦੀ 20 ਮਹੀਨਿਆਂ ਬਾਅਦ ਟੀਮ ’ਚ ਵਾਪਸੀ | Ind Vs Aus ODI Series
ਅਸ਼ਵਿਨ ਨੂੰ 20 ਮਹੀਨਿਆਂ ਬਾਅਦ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਜਨਵਰੀ 2021 ’ਚ ਦੱਖਣੀ ਅਫਰੀਕਾ ਖਿਲਾਫ ਆਪਣਾ ਆਖਿਰੀ ਇੱਕਰੋਜ਼ਾ ਮੈਚ ਖੇਡਿਆ ਸੀ। ਉਸ ਤੋਂ ਬਾਅਦ ਲਗਾਤਾਰ ਸਮੇਂ ਤੋਂ ਉਹ ਬਾਹਰ ਚੱਲ ਰਹੇ ਸਨ। ਵਾਸ਼ਿੰਗਟਨ ਸੁੰਦਰ ਨੂੰ ਏਸ਼ੀਆ ਕੱਪ ਦੇ ਫਾਈਨਲ ਮੈਚ ’ਚ ਮੌਕਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਬੱਲੇਬਾਜ਼ੀ ਅਤੇ ਨਾ ਹੀ ਗੇਂਦਬਾਜ਼ੀ ’ਚ ਮੌਕਾ ਮਿਲਿਆ। ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ ਆਪਣੇ ਨਾਂਅ ਕਰ ਲਿਆ ਸੀ।