India-Canada Relations - Sach Kahoon Punjabi
India Canada Relations: ਭਾਰਤ-ਕੈਨੇਡਾ ਸਬੰਧਾਂ ’ਚ ਪਰਤਦਾ ਨਿੱਘ
India Canada Relations: ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦਾ ਮਾਹੌਲ ਹੁਣ ਫਿਰ ਤੋਂ ਸਕਾਰਾਤਮਕ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਤਣਾਅ ਅਤੇ ਅਵਿਸ਼ਵਾਸ ਨੇ ਕੁਝ ਸਮਾਂ ਪਹਿਲਾਂ ਤੱਕ ਦੋਵਾਂ ਦੇਸ਼ਾਂ ਵਿੱਚ ਦੂਰੀ ਵਧਾ ਦਿੱਤੀ ਸੀ, ਉਹ ਹੌਲੀ-ਹੌਲੀ ਖਤਮ ਹੋ ਰਿਹਾ ਹੈ ਵਿਸ਼ਵ ਰਾਜਨੀਤੀ, ਵਪਾਰਕ ਜ਼ਰੂਰਤਾਂ ਤੇ ਤਕਨੀਕੀ ਸਹਿਯੋਗ ਦੀ ਦਿਸ਼ਾ ਵਿੱਚ ਵਧਦੀ ਸਮਝ ਨੇ ਦੋਵਾਂ ਦੇਸ਼ਾਂ ਨੂੰ ਫਿਰ ਤੋਂ ਸਾਂਝੇਦਾਰੀ ਵੱਲ ਵਾਪਸ ਆਉਣ ਲਈ ਪ੍ਰੇਰਿਤ ਕੀਤਾ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਜੋ ਬਦਲਾਅ ਦਿਸਣੇ ਸ਼ੁਰੂ ਹੋਏ ਸਨ।
ਇਹ ਖਬਰ ਵੀ ਪੜ੍ਹੋ : Punjab Bus Strike: ਪੰਜਾਬ ਭਰ ’ਚ ਬੱਸਾਂ ਦੀ ਹੜਤਾਲ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ
ਉਹ ਹੁਣ ਠੋਸ ਰੂਪ ਵਿੱਚ ਵਿਖਾਈ ਦੇਣ ਲੱਗੇ ਹਨ ਇਸ ਦਾ ਸੰਕੇਤ ਹਾਲ ਹੀ ਵਿੱਚ ਹੋਏ ਉੱਚ ਪੱਧਰੀ ਮੌਖਿਕ ਸੰਪਰਕਾਂ, ਦੁਵੱਲੀਆਂ ਮੀਟਿੰਗਾਂ ਅਤੇ ਆਰਥਿਕ ਸਹਿਯੋਗ ਦੇ ਐਲਾਨਾਂ ਵਿੱਚ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਭਾਰਤ ਦੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵੱਲੋਂ 2030 ਤੱਕ ਦੋਵਾਂ ਦੇਸਾਂ ਵਿੱਚ ਵਪਾਰ ਨੂੰ 50 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਅਤੇ ਕੈਨੇਡਾ ਵੱਲੋਂ ਨਵੀਂ ਨਾਗਰਿਕਤਾ ਨੀਤੀ ਲਾਗੂ ਕਰਨ ਦਾ ਐਲਾਨ ਇਸ ਸਕਾਰਾਤਮਕ ਬਦਲਾਅ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
ਭਾਰਤ ਅਤੇ ਕੈਨੇਡਾ ਦੇ ਸਬੰਧ ਇਤਿਹਾਸਕ ਤੌਰ ’ਤੇ ਮਜ਼ਬੂਤ ਰਹੇ ਹਨ। ਸੱਭਿਆਚਾਰਕ ਸਹਿਯੋਗ, ਸਿੱਖਿਆ ਅਤੇ ਲੋਕ-ਆਧਾਰ ਦੇ ਪੱਧਰ ’ਤੇ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਸਬੰਧ ਰਹੇ ਹਨ, ਪਰ ਬੀਤੇ ਕੁਝ ਸਾਲਾਂ ਵਿੱਚ ਇਹ ਰਿਸ਼ਤੇ ਕੁਝ ਸ਼ਰਾਰਤੀ ਅਨਸਰਾਂ, ਰਾਜਨੀਤਿਕ ਤਣਾਅ ਤੇ ਬਿਆਨਾਂ ਕਾਰਨ ਠੰਢੇ ਪੈ ਗਏ ਸਨ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੋਟ ਬੈਂਕ ਦੀ ਰਾਜਨੀਤੀ ਦੇ ਦਬਾਅ ਵਿੱਚ ਦਿੱਤੇ ਕੁਝ ਬਿਆਨਾਂ ਨੇ ਸਬੰਧਾਂ ਵਿੱਚ ਤਰੇੜ ਪੈਦਾ ਕੀਤੀ ਸੀ। ਉਨ੍ਹਾਂ ਦੀ ਸਰਕਾਰ ਨੇ ਭਾਰਤ ਵਰਗੇ ਮਹੱਤਵਪੂਰਨ ਭਾਈਵਾਲ ਪ੍ਰਤੀ ਬਲੋੜਾ ਸਖ਼ਤ ਰੁਖ਼ ਅਪਣਾਇਆ ਤੇ ਇਸ ਦਾ ਅਸਰ ਦੋਵਾਂ ਦੇਸ਼ਾਂ ਦੀ ਕੂਟਨੀਤੀ ’ਤੇ ਪਿਆ। India Canada Relations
ਪਰ ਉਹ ਖ਼ੁਦ ਵੀ ਇਸ ਦਾ ਰਾਜਨੀਤਿਕ ਨੁਕਸਾਨ ਭੁਗਤ ਚੁੱਕੇ ਹਨ। ਹੁਣ ਕੈਨੇਡਾ ਵਿੱਚ ਬਣੀ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਦਲਿਆ ਹੋਇਆ ਰੁਖ਼ ਦਿਖਾਉਂਦਿਆਂ ਭਾਰਤ ਨਾਲ ਸਬੰਧ ਸੁਧਾਰਨ ਦੀ ਪਹਿਲਕਦਮੀ ਕੀਤੀ ਹੈ। ਨਵੀਂ ਸਰਕਾਰ ਦੇ ਰਵੱਈਏ ਤੋਂ ਸਪੱਸ਼ਟ ਹੈ ਕਿ ਕੈਨੇਡਾ ਹੁਣ ਭਾਰਤ ਨਾਲ ਸਬੰਧਾਂ ਨੂੰ ਸਤਿਕਾਰ ਤੇ ਬਰਾਬਰੀ ਵਾਲੇ ਸਹਿਯੋਗ ਦੀ ਭਾਵਨਾ ਨਾਲ ਅੱਗੇ ਵਧਾਉਣਾ ਚਾਹੁੰਦਾ ਹੈ। ਜੀ-20 ਸਿਖ਼ਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਦੀ ਮੁਲਾਕਾਤ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਮੋੜ ਸਾਬਤ ਹੋਈ। ਇਹ ਮੁਲਾਕਾਤ ਭਾਵੇਂ ਰਸਮੀ ਸੈਸ਼ਨਾਂ ਤੋਂ ਵੱਖਰੀ ਹੋਈ, ਪਰ ਇਸ ਦਾ ਸੰਦੇਸ਼ ਬਹੁਤ ਡੂੰਘਾ ਸੀ।
ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਤਕਨੀਕੀ ਨਵੀਨਤਾ, ਖੋਜ, ਸਿੱਖਿਆ ਤੇ ਊਰਜਾ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਜਤਾਈ। ਕੈਨੇਡਾ ਤਕਨੀਕੀ ਖੋਜ, ਖਣਿੱਜ ਵਸੀਲਿਆਂ ਅਤੇ ਸਿੱਖਿਆ ਖੇਤਰ ਵਿੱਚ ਵਿਸ਼ਵ ਪਛਾਣ ਰੱਖਦਾ ਹੈ, ਜਦੋਂਕਿ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਨੌਜਵਾਨ ਸ਼ਕਤੀ ਅਤੇ ਟੈਕਨਾਲੋਜੀ ਪ੍ਰਤਿਭਾ ਦਾ ਕੇਂਦਰ ਹੈ। ਦੋਵਾਂ ਦੇਸ਼ਾਂ ਕੋਲ ਸਪੇਸ, ਡਿਫੈਂਸ, ਕ੍ਰਿਟੀਕਲ ਮਿਨਰਲਜ਼, ਖੇਤੀ ਖੋਜ, ਊਰਜਾ ਅਤੇ ਸਟਾਰਟਅੱਪ ਖੇਤਰਾਂ ਵਿੱਚ ਬੇਅੰਤ ਸੰਭਾਵਨਾਵਾਂ ਮੌਜੂਦ ਹਨ। ਇਸ ਕਾਰਨ ਦੋਵਾਂ ਦੇਸ਼ਾਂ ਦੀ ਭਾਈਵਾਲੀ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਫੈਸਲਾਕੁਨ ਹੋ ਸਕਦੀ ਹੈ। India Canada Relations
ਪੀਯੂਸ਼ ਗੋਇਲ ਦਾ 50 ਅਰਬ ਡਾਲਰ ਵਪਾਰ ਟੀਚਾ ਆਰਥਿਕ ਸਾਂਝੇਦਾਰੀ ਦੀ ਨਵੀਂ ਸੋਚ ਦਾ ਪ੍ਰਤੀਕ ਹੈ। ਭਾਰਤ ਇੱਕ ਵੱਡਾ ਖਪਤਕਾਰ ਬਾਜ਼ਾਰ ਹੈ, ਜਦੋਂਕਿ ਕੈਨੇਡਾ ਊਰਜਾ, ਖਣਿੱਜ, ਖੇਤੀ ਅਤੇ ਤਕਨੀਕ ਖੇਤਰ ਵਿੱਚ ਵੱਡੀ ਤਾਕਤ ਹੈ। ਦੋਵਾਂ ਦੇਸ਼ਾਂ ਦੀਆਂ ਜ਼ਰੂਰਤਾਂ ਇੱਕ-ਦੂਜੇ ਨੂੰ ਪੂਰਾ ਕਰ ਸਕਦੀਆਂ ਹਨ। ਇਸੇ ਦੁਵੱਲੀ ਸਮਝ ਨੇ ਦੋਵਾਂ ਨੂੰ ਫਿਰ ਤੋਂ ਨੇੜੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਜ਼ਰੂਰੀ ਹੈ ਕਿ ਦੋਵੇਂ ਦੇਸ਼ ਗੱਲਬਾਤ ਜਾਰੀ ਰੱਖਣ, ਰਾਜਨੀਤਿਕ ਵਿਵਾਦਾਂ ਨੂੰ ਪਿੱਛੇ ਛੱਡ ਕੇ ਠੋਸ ਸਮਝੌਤੇ ਕਰਨ। ਅੱਜ ਦੁਨੀਆਂ ਬਹੁ-ਧਰੁਵੀ ਹੁੰਦੀ ਜਾ ਰਹੀ ਹੈ। ਸ਼ਕਤੀਆਂ ਦਾ ਸੰਤੁਲਨ ਹੁਣ ਸਿਰਫ਼ ਅਮਰੀਕਾ ਜਾਂ ਯੂਰਪ ਤੱਕ ਸੀਮਤ ਨਹੀਂ ਰਿਹਾ।
ਚੀਨ, ਰੂਸ, ਪੱਛਮੀ ਏਸ਼ੀਆ ਤੇ ਭਾਰਤ ਵਰਗੇ ਦੇਸ਼ ਵਿਸ਼ਵ ਪਰਿਦ੍ਰਿਸ਼ ਨੂੰ ਪ੍ਰਭਾਵਿਤ ਕਰ ਰਹੇ ਹਨ। ਅਜਿਹੇ ਵਿੱਚ ਮੱਧਮ ਸ਼ਕਤੀ ਵਾਲੇ ਦੇਸ਼ਾਂ ਨੂੰ ਨਵੇਂ ਭਾਈਵਾਲਾਂ ਦੀ ਲੋੜ ਹੈ, ਜਿਸ ਨਾਲ ਉਹ ਆਪਣੇ ਆਰਥਿਕ ਤੇ ਰਣਨੀਤਕ ਹਿੱਤਾਂ ਨੂੰ ਮਜ਼ਬੂਤ ਕਰ ਸਕਣ। ਭਾਰਤ ਤੇ ਕੈਨੇਡਾ ਦੋਵੇਂ ਅਜਿਹੇ ਦੇਸ਼ ਹਨ ਜਿਨ੍ਹਾਂ ਕੋਲ ਵਸੀਲੇ, ਸਮਰੱਥਾ, ਸਿੱਖਿਆ, ਤਕਨੀਕ ਤੇ ਲੋਕਤੰਤਰਿਕ ਮੁੱਲਾਂ ਦਾ ਸਾਂਝਾ ਆਧਾਰ ਹੈ। ਜੇਕਰ ਇਹ ਦੋਵੇਂ ਦੇਸ਼ ਇਕੱਠੇ ਚੱਲਦੇ ਰਹਿਣ ਤਾਂ ਅੰਤਰਰਾਸ਼ਟਰੀ ਪੱਧਰ ’ਤੇ ਸੰਤੁਲਨ, ਨਵੀਨਤਾ, ਹਰਿਤ ਊਰਜਾ ਤੇ ਜਲਵਾਯੂ ਨਿਆਂ ਦੀ ਦਿਸ਼ਾ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੇ ਹਨ। India Canada Relations
ਕੈਨੇਡਾ ਵਿੱਚ ਭਾਰਤੀ ਮੂਲ ਦੀ ਵੱਡੀ ਆਬਾਦੀ ਵੀ ਇਸ ਸਬੰਧ ਨੂੰ ਮਜ਼ਬੂਤ ਬਣਾਉਣ ਵਿੱਚ ਪੁਲ ਦੀ ਭੂਮਿਕਾ ਨਿਭਾਉਂਦੀ ਹੈ। ਪ੍ਰਵਾਸੀ ਭਾਰਤੀ ਭਾਈਚਾਰੇ ਨੇ ਦੋਵਾਂ ਦੇਸ਼ਾਂ ਵਿਚਕਾਰ ਭਰੋਸਾ ਕਾਇਮ ਰੱਖਣ ਵਿੱਚ ਹਮੇਸ਼ਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਵੇਂ ਸਿੱਖਿਆ ਹੋਵੇ, ਵਪਾਰ, ਆਈਟੀ ਜਾਂ ਸਿਹਤ ਸੇਵਾ-ਭਾਰਤੀ ਮੂਲ ਦੇ ਲੋਕ ਕੈਨੇਡਾ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਇਹੀ ਭਾਈਚਾਰਾ ਦੋਵਾਂ ਸਰਕਾਰਾਂ ਵਿਚਕਾਰ ਸਬੰਧਾਂ ਨੂੰ ਸਥਿਰ ਤੇ ਸਾਰਥਿਕ ਬਣਾਉਂਦਾ ਹੈ। ਨਵੀਆਂ ਸਰਕਾਰਾਂ ਵੱਲੋਂ ਇਸ ਭਾਈਚਾਰੇ ਦੇ ਯੋਗਦਾਨ ਦਾ ਸਤਿਕਾਰ ਕਰਨਾ ਤੇ ਸਹਿਯੋਗ ਦੀਆਂ ਨੀਤੀਆਂ ਨੂੰ ਉਤਸ਼ਾਹ ਦੇਣਾ ਸਬੰਧਾਂ ਵਿੱਚ ਹੋਰ ਮਜ਼ਬੂਤੀ ਲਿਆਵੇਗਾ।
ਵਿਸ਼ਵ ਮੰਚ ਤੇ ਭਾਰਤ ਦੀ ਭੂਮਿਕਾ ਪਿਛਲੇ ਕੁਝ ਸਾਲਾਂ ਵਿੱਚ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ, ਸਰਗਰਮ ਕੂਟਨੀਤੀ ਤੇ ਸੰਤੁਲਿਤ ਨਜ਼ਰੀਏ ਨੇ ਭਾਰਤ ਨੂੰ ਇੱਕ ਫੈਸਲਾਕੁਨ ਸ਼ਕਤੀ ਵਜੋਂ ਸਥਾਪਿਤ ਕੀਤਾ ਹੈ। ਦੂਜੇ ਪਾਸੇ, ਕੈਨੇਡਾ ਵੀ ਬਹੁ-ਸੱਭਿਆਚਾਰਕ ਲੋਕਤੰਤਰ ਵਜੋਂ ਆਪਣੀ ਵਿਸ਼ਵ-ਵਿਆਪੀ ਭੂਮਿਕਾ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਲਈ ਦੋਵਾਂ ਦੇਸ਼ਾਂ ਦੀ ਸੋਚ ਅਤੇ ਟੀਚੇ ਹੁਣ ਇੱਕ-ਦੂਜੇ ਨਾਲ ਮੇਲ ਖਾਂਦੇ ਹਨ। ਇਹੀ ਸਮਾਨਤਾ ਉਨ੍ਹਾਂ ਨੂੰ ਸਹਿਯੋਗ ਦੇ ਨਵੇਂ ਮੌਕੇ ਦੇ ਰਹੀ ਹੈ। ਅੰਤ ਵਿੱਚ ਇਹ ਸਪੱਸ਼ਟ ਹੈ ਕਿ ਜੇ ਭਾਰਤ ਅਤੇ ਕੈਨੇਡਾ ਇਸੇ ਤਰ੍ਹਾਂ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧਦੇ ਰਹੇ ਤਾਂ ਇਹ ਰਿਸ਼ਤਾ ਸਿਰਫ਼ ਵਪਾਰ ਜਾਂ ਰਾਜਨੀਤੀ ਲਈ ਨਹੀਂ, ਸਗੋਂ ਵਿਸ਼ਵ ਸ਼ਾਂਤੀ, ਨਵੀਂ ਤਕਨੀਕ, ਹਰਿਤ ਵਿਕਾਸ ਅਤੇ ਮਨੁੱਖੀ ਸਹਿਯੋਗ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ
Canada News: ਕੋਟਕਪੂਰਾ, (ਗੁਰਪ੍ਰੀਤ ਪੱਕਾ)। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੈਨੇਡਾ ਵਿੱਚ ਰਹਿੰਦੇ ਪ੍ਰਵਾਸੀ ਵਿਦਿਆਰਥੀਆਂ ਦੇ ਧਰਨੇ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਨੇ ਪ੍ਰਦਰਸ਼ਨ ’ਚ ਪਹੁੰਚੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਕੁਝ ਮਹੀਨਿਆਂ ਤੋਂ ਲਗਾਤਾਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੇ ਵੱਡੇ ਬਦਲਾਅ ਨਾਲ ਕੈਨੇਡਾ ‘ਚ ਪੜ੍ਹਨ ਤੇ ਵੱਸਣ ਦੇ ਸੁਪਨੇ ਲੈ ਕੇ ਆਏ ਕੌਮਾਂਤਰੀ ਪੱਧਰ ਦੇ ਲੱਖਾਂ ਲੋਕਾਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ।
ਇਹ ਵੀ ਪੜ੍ਹੋ: Earthquake: ਜਾਪਾਨ ’ਚ ਲੱਗੇ ਭੂਚਾਲ ਦੇ ਝਟਕੇ
ਨਿਰਾਸ਼ਾ ‘ਚ ਘਿਰੇ ਨੌਜਵਾਨ, ਜਿਨ੍ਹਾ ਵਿੱਚ ਵੱਡੀ ਗਿਣਤੀ ਭਾਰਤੀ ਤੇ ਖਾਸਕਰ ਪੰਜਾਬੀ ਸ਼ਾਮਲ ਹਨ, ਉਹ ਪਿਛਲੇ 6 ਮਹੀਨਿਆਂ ਤੋਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਚ ਇਸ ਮਾਮਲੇ ਨੂੰ ਲੈ ਕੇ ਰੈਲੀਆਂ, ਧਰਨੇ, ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕੈਨੇਡਾ ਵਿੱਚ ਰਹਿੰਦੇ ਵਿਦਿਆਰਥੀਆਂ ਦੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਮੰਗ ਕਰ ਰਹੇ ਹਨ ਕਿ 2024-25 ਵਿੱਚ ਮੁੱਕ ਰਹੇ ਵਰਕ ਪਰਮਿਟ ਦੋ ਸਾਲ ਲਈ ਵਧਾਏ ਜਾਣ। ਪੀ.ਆਰ. ਲਈ ਸਹੀ ਅਤੇ ਨਵੇਂ ਪ੍ਰੋਗਰਾਮ ਦਿੱਤੇ ਜਾਣ। ਹਰ ਕੌਮਾਂਤਰੀ ਵਿਦਿਆਰਥੀ ਜੋ ਪੜ੍ਹ ਰਿਹਾ ਹੈ ਓਸ ਨੂੰ ਪੰਜ ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ।  Canada News
ਹਰਵੀਰ ਕੌਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬੇਰੁਜ਼ਗਾਰੀ ਤੋਂ ਤੰਗ ਆ ਕੇ ਪੰਜਾਬ ਤੋਂ ਉੱਜੜ ਕੇ ਗਏ ਨੌਜਵਾਨਾਂ ਨੂੰ ਕੈਨੇਡਾ ਵਿਚੋਂ ਵੀ ਉਜਾੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਲਜ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸੱਕਤਰ ਜਲੰਧਰ ਸਿੰਘ ਨੇ ਆਖਿਆ ਕਿ ਦੁਨੀਆਂ ਭਰ ਵਿੱਚ ਆਰਥਿਕ ਮੰਦੀ ਸਿਖਰਾਂ ਉਪਰ ਹੈ,ਭਵਿੱਖ ਸੰਵਾਰਨ ਲਈ ਲੱਖਾਂ ਵਿਦਿਆਰਥੀ ਕਰਜ਼ੇ ਚੁੱਕ ਕੇ ਕੈਨੇਡਾ ਗਏ ਹਨ।
ਇਸ ਸਾਲ ਡੇਢ ਲੱਖ ਦੇ ਕਰੀਬ ਵਿਦਿਆਥੀਆਂ ਨੂੰ ਕੱਢਿਆ ਜਾ ਰਿਹਾ ਹੈ | Canada News
ਪੰਜਾਬ ਸਟੂਡੈਂਟਸ ਯੂਨੀਅਨ ਨੌਜਵਾਨਾਂ ਨੂੰ ਭੱਜਣ ਦੀ ਬਜਾਏ ਦੁਨੀਆਂ ਬਦਲਣ ਲਈ ਪ੍ਰੇਰਿਤ ਕਰਦੀ ਹੈ, ਪਰ ਜੋ ਵਿਦਿਆਰਥੀ ਜ਼ਮੀਨਾਂ ਵੇਚ ਕੇ ,ਕਰਜ਼ੇ ਚੁੱਕ ਕੇ ਇਥੋਂ ਬੇਗਾਨੇ ਮੁਲਕ ਗਏ ਹਨ। ਉਹਨਾਂ ਦੀ ਲੁੱਟ ਦਾ ਪੁਰ ਜ਼ੋਰ ਵਿਰੋਧ ਕਰਦੀ ਹੈ। ਕੈਨੇਡਾ ਦੀ ਸਰਕਾਰ ਨੇ ਚੋਣਾਂ ਵਿਚ ਲਾਭ ਲੈਣ ਲਈ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕੀਤਾ ਹੈ। ਇੱਕ ਪਾਸੇ ਉੱਥੋਂ ਦੀ ਸਰਕਾਰ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਭਰਮਾ ਕੇ ਆਪਣੇ ਦੇਸ਼ ਲੈ ਕੇ ਜਾਂਦੀ ਹੈ, ਕਰੋੜਾਂ ਡਾਲਰ ਆਮਦਨ ਵਿਦਿਆਰਥੀਆਂ ਰਾਹੀਂ ਇੱਕਠੇ ਕੀਤੇ ਜਾਂਦੇ ਹਨ। ਇਸ ਸਾਲ ਡੇਢ ਲੱਖ ਦੇ ਕਰੀਬ ਵਿਦਿਆਥੀਆਂ ਨੂੰ ਕੱਢਿਆ ਜਾ ਰਿਹਾ ਹੈ ਜੋ ਨਾ ਏਥੋਂ ਦੇ ਰਹੇ ਨਾ ਉੱਥੋਂ ਦੇ, ਅਗਲੇ ਸਾਲ 5 ਲੱਖ ਵਿਦਿਆਰਥੀ ਹੋਰ ਡੀਪੋਰਟ ਕੀਤੇ ਜਾ ਰਹੇ ਹਨ। Canada News
ਕੈਨੇਡਾ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ
ਇਸ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਵਿਦਿਆਰਥੀ ਡੇਢ ਮਹੀਨੇ ਤੋਂ ਕੈਨੇਡਾ ਵਿੱਚ ਪੱਕੇ ਧਰਨੇ ਉੱਪਰ ਬੈਠੇ ਹੋਏ ਹਨ। ਅਸੀਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਗ਼ਦਰ ਪਾਰਟੀ ਦੀ ਮਹਾਨ ਵਿਰਾਸਤ ਤੋਂ ਸੇਧ ਲੈਣ ਦੀ ਸਲਾਹ ਦਿੰਦੇ ਹਾਂ ਕਿ ਏਥੇ ਰਹਿ ਕੇ ਏਥੋਂ ਦਾ ਪ੍ਰਬੰਧ ਬਦਲਣ ਲਈ ਕੰਮ ਕੀਤਾ ਜਾਵੇ ਤਾਂ ਕਿ ਸਾਡੇ ਆਉਣ ਵਾਲੇ ਵਿਦਿਆਰਥੀ ਹਾਕਮਾਂ ਦੀਆਂ ਮਾੜੀਆਂ ਨੀਤੀਆਂ ਦੀ ਮਾਰ ਤੋਂ ਬਚ ਸਕਣ। ਉਹਨਾਂ ਕਿਹਾ ਕਿ ਕੈਨੇਡਾ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਰਸ਼ਦੀਪ ਸਿੰਘ, ਜਲੰਧਰ ਸੰਧਵਾਂ, ਸ਼ਰਨਦੀਪ ਸਿੰਘ, ਸਿਮਰਨਜੀਤ ਕੌਰ ਆਦਿ ਵੀ ਹਾਜ਼ਰ ਸਨ!
ਕੈਨੇਡਾ ਨਾਲ ਸੁਖਾਵੇਂ ਮਾਹੌਲ ਦੇ ਆਸਾਰ
ਆਖ਼ਰ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਲਈ ਵੀਜ਼ਾ ਸੇਵਾ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਸਰਕਾਰ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਕਰੀਬ ਇੱਕ ਮਹੀਨੇ ਤੋਂ ਦੋਵਾਂ ਮੁਲਕਾਂ ਦਰਮਿਆਨ ਬਣੇ ਤਣਾਅ ਭਰੇ ਸਬੰਧਾਂ ਕਾਰਨ ਕੈਨੇਡਾ ਵੱਸਦੇ ਭਾਰਤੀ ਮੂਲ ਦੇ ਲੋਕ ਸਹਿਮੇ ਹੋਏ ਸਨ ਪ੍ਰਵਾਸੀਆਂ ਦੀ ਇਹ ਚਿੰਤਾ ਜਾਇਜ਼ ਵੀ ਸੀ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਭਾਰਤ ’ਚ ਹਨ ਇਹ ਚੀਜ਼ ਭਾਰਤ ਦੀ ਤਾਕਤ ਵੀ ਹੈ ਭਾਵੇਂ ਲੱਖਾਂ ਲੋਕਾਂ ਨੇ ਪੱਛਮੀ ਮੁਲਕਾਂ ਦੀ ਨਾਗਰਿਕਤਾ ਹਾਸਲ ਕਰ ਲਈ ਹੈ ਪਰ ਉਹਨਾਂ ਦਾ ਦਿਲ ਅੱਜ ਵੀ ਭਾਰਤ ਲਈ ਧੜਕਦਾ ਹੈ ਜਦੋਂ ਰਿਸ਼ੀ ਸੁਨਕ ਵਰਗੇ ਆਗੂ, ਜਿਨ੍ਹਾਂ ਦਾ ਜਨਮ ਹੀ ਵਿਦੇਸ਼ੀ ਧਰਤੀ ’ਤੇ ਹੋਇਆ, ਜੇਕਰ ਉਹ ਵੀ ਭਾਰਤ ਨੂੰ ਆਪਣਾ ਮੁਲਕ ਮੰਨਦੇ ਹਨ ਤਾਂ ਫਿਰ ਜਿਹੜੇ ਲੋਕ 20-30 ਸਾਲ ਪਹਿਲਾਂ ਗਏ ਸਨ। (India-Canada Relations)
ਉਹਨਾਂ ਦਾ ਭਾਰਤ ਨਾਲ ਮੋਹ ਹੋਣਾ ਤਾਂ ਸੁਭਾਵਿਕ ਵੀ ਹੈ ਭਾਰਤੀ ਮੂਲ ਦੇ ਲੋਕਾਂ ਦਾ ਆਪਣੀ ਵਤਨ ਭੂਮੀ ਨਾਲ ਜੁੜੇ ਰਹਿਣਾ ਆਰਥਿਕ ਤੌਰ ’ਤੇ ਭਾਰਤ ਲਈ ਫਾਇਦੇ ਵਾਲੀ ਗੱਲ ਹੈ ਪ੍ਰਵਾਸੀਆਂ ਦਾ ਆਪਣੇ ਪਿਛਲੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣਾ ਮਨੁੱਖੀ ਤੇ ਸੰਵੇਦਨਸ਼ੀਲ ਮਸਲਾ ਵੀ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਸਲ ’ਚ ਇੱਕ ਵੱਖਵਾਦੀ ਆਗੂ ਦੇ ਕਤਲ ਦੀ ਘਟਨਾ ਤੋਂ ਬਾਅਦ ਭਾਰਤ-ਕੈਨੇਡਾ ਦਰਮਿਆਨ ਸਬੰਧ ਇੰਨੇ ਜ਼ਿਆਦਾ ਵਿਗੜ ਗਏ ਸਨ ਕਿ ਭਾਰਤ ਸਰਕਾਰ ਨੇ ਕੈਨੇਡਾ ਦੇ ਦਰਜਨਾਂ ਸਫੀਰਾਂ ਨੂੰ ਵਾਧੂ ਦੱਸਦੇ ਹੋਏ ਵਾਪਸ ਭੇਜ ਦਿੱਤਾ ਸੀ ਇਸ ਕਦਮ ਨਾਲ ਕੈਨੇਡਾ ਸਰਕਾਰ ਨੂੰ ਕਾਫ਼ੀ ਸੇਕ ਲੱਗਾ ਸੀ ਭਾਵੇਂ ਮਸਲਾ ਪੂਰੀ ਤਰ੍ਹਾਂ ਹੱਲ ਤਾਂ ਨਹੀਂ ਹੋਇਆ ਪਰ ਹੁਣ ਇਹ ਜ਼ਰੂਰ ਲੱਗਦਾ ਹੈ। (India-Canada Relations)
ਇਹ ਵੀ ਪੜ੍ਹੋ : ਸਾਰਸ ਮੇਲਾ: ਪਹਿਲੇ ਦਿਨ 10 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ
ਕਿ ਕੈਨੇਡਾ ਸਰਕਾਰ ਮਾਮਲੇ ਨੂੰ ਬਹੁਤਾ ਵਧਾਉਣਾ ਫਾਇਦੇਮੰਦ ਨਹੀਂ ਮੰਨਦੀ ਭਾਰਤ ਵੱਲੋਂ ਸਫੀਰਾਂ ਦੀ ਵਾਪਸੀ ’ਤੇ ਕੈਨੇਡਾ ਸਰਕਾਰ ਦੀ ਪ੍ਰਤੀਕਿਰਿਆ ਕੋਈ ਬਹੁਤੀ ਤਿੱਖੀ ਨਹੀਂ ਨਜ਼ਰ ਆਈ ਅੰਤਰਰਾਸ਼ਟਰੀ ਸਥਿਤੀਆਂ ਵੀ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਏਸ਼ੀਆ ’ਚ ਭਾਰਤ ਨਾਲੋਂ ਟੁੱਟਣਾ ਪੱਛਮੀ ਦੇਸ਼ਾਂ ਲਈ ਕੋਈ ਫਾਇਦੇ ਵਾਲਾ ਸੌਦਾ ਨਹੀਂ ਹੈ ਭਾਰਤ ਸਰਕਾਰ ਨੇ ਭਾਵੇਂ ਸ਼ੁਰੂਆਤੀ ਦੌਰ ’ਚ ਸਖ਼ਤ ਫੈਸਲੇ ਲਏ ਹਨ ਪਰ ਮਾਨਵੀ ਮਸਲਿਆਂ ਨੂੰ ਕੂਟਨੀਤਿਕ ਨਫੇ-ਨੁਕਸਾਨ ਤੋਂ ਉੱਪਰ ਮੰਨ ਕੇ ਮਾਹੌਲ ਨੂੰ ਹਲਕਾ-ਫੁਲਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤ ਸਰਕਾਰ ਦੇ ਰਵੱਈਏ ’ਚ ਸਖਤੀ ਤੇ ਨਰਮੀ ਦਾ ਸੁਮੇਲ ਸੁਰੱਖਿਆ। (India-Canada Relations)
ਜਿੰਮੇਵਾਰੀ ਤੇ ਮਾਨਵਵਾਦੀ ਨਜ਼ਰੀਏ ਨੂੰ ਸਮੱਰਪਣ ਦੀ ਨਿਸ਼ਾਨੀ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਦੋਵੇਂ ਮੁਲਕ ਆਪਸੀ ਕਿਸੇ ਵੀ ਮਸਲੇ ਨੂੰ ਪੂਰੀ ਤਰ੍ਹਾਂ ਸੁਲਝਾਉਣ ਲਈ ਆਪਸੀ ਵਿਸ਼ਵਾਸ ਨੂੰ ਬਹਾਲ ਕਰਨਗੇ ਭਾਰਤ-ਕੈਨੇਡਾ ਦੇ ਸਬੰਧ ਇਸ ਡੂੰਘਾਈ ਤੱਕ ਪਹੁੰਚ ਚੁੱਕੇ ਹਨ ਕਿ ਦੋਵਾਂ ਮੁਲਕਾਂ ’ਚ ਪੈਦਾ ਹੋਈ ਦਰਾੜ ਕਰੋੜਾਂ ਲੋਕਾਂ ਨੂੰ ਆਰਥਿਕ, ਸਮਾਜਿਕ ਤੇ ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰਦੀ ਹੈ ਚੰਗਾ ਹੋਵੇ ਜੇ ਸਾਂਝ ਤੇ ਦੋਸਤੀ ਦੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਕੈਨੇਡਾ ਸਰਕਾਰ ਭਾਰਤ ਦੇ ਤਾਜ਼ਾ ਫੈਸਲੇ ਦੇ ਜਵਾਬ ’ਚ ਰਚਨਾਤਮਕ ਮਾਹੌਲ ਪੈਦਾ ਕਰੇ। (India-Canada Relations)
ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!
ਕੈਨੇਡਾ ਤੋਂ ਆਉਂਦੇ ਮਸਰ ਦੀ ਭਾਰਤ ’ਚ ਹਰ ਸਾਲ ਲੱਖਾਂ ਟਨ ਦੀ ਖ਼ਪਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਕਾਰ ਪੈਦਾ ਹੋਇਆ ਤਣਾਅ (India-Canada Relations) ਘਟਣ ਦੀ ਥਾਂ ਵਧਦਾ ਦਿਖਾਈ ਦੇ ਰਿਹਾ ਹੈ। ਜਿਸ ਦਾ ਅਸਰ ਕੈਨੇਡਾ ਵੱਸਦੇ ਭਾਰਤੀਆਂ ’ਤੇ ਹੀ ਨਹੀਂ ਸਗੋਂ ਭਾਰਤੀਆਂ ਦੀ ਰਸੋਈ ’ਤੇ ਵੀ ਪੈਣ ਦੇ ਆਸਾਰ ਹਨ। ਜਾਣਕਾਰੀ ਮੁਤਾਬਕ ਭਾਰਤ ਤਕਰੀਬਨ 7 ਲੱਖ ਟਨ ਦਾਲਾਂ ਲਈ ਵਿਦੇਸ਼ਾਂ ’ਤੇ ਨਿਰਭਰ ਹੈ ਜਿਸ ਵਿੱਚ ਕੈਨੇਡਾ ਵੀ ਇੱਕ ਵੱਡਾ ਸਪਲਾਇਰ ਹੈ ਜੋ ਭਾਰਤ ਨੂੰ ਕਈ ਤਰ੍ਹਾਂ ਦੀਆਂ ਦਾਲਾਂ ਦੀ ਵੱਡੀ ਖੇਪ ਮੁਹੱਈਆ ਕਰਵਾਉਂਦਾ ਹੈ।
ਦਾਲ ਵਪਾਰੀਆਂ ਮੁਤਾਬਕ ਭਾਰਤ ’ਚ ਕੁੱਲ ਦਾਲਾਂ ਦੀ ਖ਼ਪਤ 23 ਲੱਖ ਟਨ ਹੈ। ਜਦਕਿ ਪੈਦਾਵਾਰ ਲਗਭਗ 16 ਲੱਖ ਟਨ ਦੇ ਕਰੀਬ ਹੈ। ਕੁੱਲ ਮਿਲਾ ਕੇ ਭਾਰਤ 7 ਲੱਖ ਟਨ ਦਾਲਾਂ ਲਈ ਵਿਦੇਸ਼ਾਂ ’ਤੇ ਨਿਰਭਰ ਹੈ ਜਿਨ੍ਹਾਂ ਵਿੱਚ ਮਸਰ, ਕਾਬਲੀ ਛੋਲੇ ਅਤੇ ਚਿੱਟੇ ਮਟਰ ਭਾਰਤ ਨੂੰ ਮੁਹੱਈਆ ਕਰਵਾਉਣ ਵਿੱਚ ਕੈਨੇਡਾ ਆਪਣਾ ਅਹਿਮ ਸਥਾਨ ਰੱਖਦਾ ਹੈ।
India-Canada Relations
ਵਪਾਰੀਆਂ ਦੀ ਮੰਨੀਏ ਤਾਂ ਮਾਰਚ-ਅਪਰੈਲ ਵਿੱਚ ਸ਼ਿਪਮੈਂਟ ਆਉਣੀ ਹੈ ਜਿਸ ਦੀ ਕਨਫਰਮੇਸ਼ਨ ਹੋ ਚੁੱਕੀ ਹੈ। ਜਿਸ ’ਤੇ ਫ਼ਿਲਹਾਲ ਭਾਵੇਂ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਈ ਤਲਖ਼ੀ ਦਾ ਕੋਈ ਅਸਰ ਨਹੀਂ ਪਵੇਗਾ ਪਰ ਜੇਕਰ ਵਿਵਾਦ ਬਰਕਰਾਰ ਰਿਹਾ ਤਾਂ ਭਵਿੱਖ ’ਚ ਦਾਲਾਂ ਦੀਆਂ ਕੀਮਤਾਂ ’ਚ ਉਛਾਲ ਆ ਸਕਦਾ ਹੈ। ਵਪਾਰੀਆਂ ਮੁਤਾਬਕ ਹਾਲ ਹੀ ’ਚ ਕੈਨੇਡਾ ਤੋਂ ਆਉਂਦੀ ਮਸਰ ਦੀ ਦਾਲ ਦੇ ਭਾਅ ’ਚ 1 ਰੁਪਏ ਤੋਂ ਲੈ ਕੇ ਡੇਢ ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਇਆ ਹੈ।
ਜਾਣਕਾਰੀ ਅਨੁਸਾਰ 2022- 23 ਵਿੱਚ ਭਾਰਤ ਨੇ 3,012 ਕਰੋੜ ਰੁਪਏ ਦੇ ਕਰੀਬ ਕੀਮਤ ਦੀ 4.85 ਲੱਖ ਟਨ ਦੀ ਵੱਡੀ ਖੇਪ ਕੈਨੇਡਾ ਤੋਂ ਮੰਗਵਾਈ ਸੀ। ਇਸ ਤੋਂ ਇਲਾਵਾ ਜੂਨ ਮਹੀਨੇ ’ਚ ਵੀ ਭਾਰਤ ਦੁਆਰਾ ਕੈਨੇਡਾ ਪਾਸੋਂ ਲਗਭਗ 1 ਲੱਖ ਟਨ ਮਸਰ ਦੀ ਦਾਲ ਮੰਗਵਾਈ ਗਈ ਹੈ। ਜਿਸ ਦੀ ਹੋਲਸੇਲ ’ਚ ਕੀਮਤ (ਕੁਆਲਿਟੀ ਦੇ ਮੁਤਾਬਕ) 75 ਰੁਪਏ ਤੋਂ ਲੈ ਕੇ 92 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੈ ਪਰ ਇਹੀ ਮਸਰ ਪ੍ਰਚੂਨ ਦੀ ਦੁਕਾਨ ’ਤੇ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੋਵਾਂ ਮੁਲਕਾਂ ’ਚ ਪੈਦਾ ਹੋਏ ਕੂਟਨੀਤਿਕ ਵਿਵਾਦ ਦੇ ਜਾਰੀ ਰਹਿਣ ਨਾਲ ਦਾਲਾਂ ਦੇ ਭਾਅ ਚੜ੍ਹ ਸਕਦੇ ਹਨ। ਜਿਸ ਦਾ ਜ਼ਿਆਦਾ ਅਸਰ ਆਮ ਲੋਕਾਂ ’ਤੇ ਪਵੇਗਾ।
‘… ਤਾਂ ਪੈ ਸਕਦੈ ਅਸਰ’ | India-Canada Relations
ਲੁਧਿਆਣਾ ਦਾਲ ਬਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਪਿ੍ਰਤਪਾਲ ਸਿੰਘ ਦਾ ਕਹਿਣਾ ਹੈ ਕਿ ਭਾਰਤ ਮਸਰ ਦੀ ਦਾਲ ਕੈਨੇਡਾ ਤੋਂ ਲੈਂਦਾ ਹੈ। ਉਨ੍ਹਾਂ ਕਿਹਾ ਕਿ ਮਾਰਚ-ਅਪਰੈਲ ’ਚ ਕੈਨੇਡਾ ਤੋਂ ਦਾਲ ਦੀ ਸ਼ਿਪਮੈਂਟ ਆਉਣੀ ਹੈ, ਜੇਕਰ ਮੰਗ ਵਧੀ ਤੇ ਸਰਕਾਰ ਬਰਾਮਦ-ਦਰਾਮਦ ਵਿੱਚ ਡਿਊਟੀ ਕਰ ਵਧਾ ਦਿੰਦੀ ਹੈ ਤਾਂ ਦਾਲ ਦੀਆਂ ਕੀਮਤਾਂ ’ਤੇ ਥੋੜ੍ਹਾ-ਬਹੁਤਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
‘ਫ਼ਿਲਹਾਲ 1.2 ਰੁਪਏ ਦੀ ਤੇਜੀ’
ਦਸਮੇਸ਼ ਦਾਲ ਟਰੇਡਿੰਗ ਦੇ ਨਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਭਾਰਤ ਨੂੰ ਮਸਰ ਦੀ ਦਾਲ ਸਪਲਾਈ ਕਰਦਾ ਹੈ। ਜੇਕਰ ਦੋਵਾਂ ਮੁਲਕਾਂ ਵਿਚਕਾਰ ਤਲਖ਼ੀ ਦਾ ਮਾਹੌਲ ਬਰਕਰਾਰ ਰਹਿੰਦਾ ਹੈ ਤਾਂ ਸੰਭਵ ਹੈ ਕਿ ਮਸਰ ਦੇ ਭਾਅ ’ਚ ਵਾਧਾ ਹੋ ਸਕਦਾ ਹੈ। ਫ਼ਿਲਹਾਲ 1.2 ਰੁਪਏ ਦੀ ਤੇਜੀ ਵੀ ਮਸੂਰ ਦੀ ਦਾਲ ’ਚ ਦਰਜ਼ ਕੀਤੀ ਗਈ ਹੈ।
ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਕੈਨੇਡਾ ਦੀ ਕਾਰਵਾਈ ਦਾ ਭਾਰਤ ਨੇ ਦਿੱਤਾ ਜਵਾਬ, ਕੈਨੇਡਾਈ ਰਾਜਦੂਤ ਨੂੰ ਪੰਜ ਦਿਨਾਂ ’ਚ ਦੇਸ਼ ਛੱਡਣ ਲਈ ਕਿਹਾ
ਨਵੀਂ ਦਿੱਲੀ। ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਅੱਜ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ ਤੇ ਭਾਰਤ ’ਚ ਸਥਿੱਤ ਇੱਕ ਸੀਨੀਅਰ ਕੈਨੇਡਾ ਰਾਜਦੂਤ ਨੂੰ ਕੱਢ ਕੇ ਸਰਕਾਰ ਦੇ ਫ਼ੈਸਲੇ ਬਾਰੇ ਸੂਚਨਾ ਦਿੱਤੀ ਹੈ। ਅਗਲੇ 5 ਦਿਨਾਂ ਦੇ ਅੰਦਰ ਕੈਨੇਡਾ ਦੇ ਰਾਜਦੂਤ ਨੂੰ ਭਾਰਤ ਛੱਡਣ ਨੂੰ ਕਿਹਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਫ਼ੈਸਲਾ ਸਾਡੇ ਅੰਤਰਿਕ ਮਾਮਲਿਆਂ ’ਚ ਕੈਨੇਡਾ ਦੇ ਰਾਜਨੇਤਾਵਾਂ ਦੀ ਦਖ਼ਲਅੰਦਾਜ਼ੀ ਤੇ ਭਾਰਤ ਵਿਰੋਧੀ ਗਤੀਵਿਧੀਆਂ ’ਚ ਉਨ੍ਹਾਂ ਦੀ ਹਿੱਸੇਦਾਰੀ ’ਤੇ ਭਾਰਤ ਸਰਕਾਰ ਦੀ ਵਧਦੀ ਚਿੰਤਾ ਨੂੰ ਦਰਸਾਉਂਦਾ ਹੈ। (India-Canada Relations)
ਕੈਨੇਡਾ ਪੀਐੱਮ ਦੇ ਦੋਸ਼ਾਂ ਨੂੰ ਭਾਰਤ ਨੇ ਨਕਾਰਿਆ | India-Canada Relations
ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡਾ ’ਚ ਹਿੰਸਾ ਦੀਆਂ ਘਟਨਾਵਾਂ ’ਚ ਭਾਤਰ ਸਰਕਾਰ ਦੀ ਮਿਲੀਭੁਗਤ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ਬੇਤੁਕੇ ਤੇ ਘਰੇਲੂ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਅੱਜ ਸਿਰੇ ਤੋਂ ਖਾਰਜ ਕਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਅੱ! ਇੱਥੇ ਇੱਕ ਸਖ਼ਤ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਸੰਸਦ ’ਚ ਦਿੱਤਾ ਗਿਆ ਬਿਆਨ ਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਦਾ ਬਿਆਨ ਦੇਖਿਆ ਹੈ ਅਤੇ ਉਸ ਨੂੰ ਖਾਰਜ਼ ਕਰਦੇ ਹਾਂ। ਕੈਨੇਡਾ ’ਚ ਹਿੰਸਾ ਦੇ ਕਿਸੇ ਵੀ ਕੰਮ ਨਾਲ ਭਾਰਤ ਸਰਕਾਰ ਦਾ ਕੋਈ ਸਬੰਧ ਨਹੀਂ ਹੈ ਤੇ ਕੈਨੇਡਾ ਵੱਲੋਂ ਦਿੱਤਾ ਗਿਆ ਬਿਆਨ ਬੇਤੁਕਾ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਇਸ ਤਰ੍ਹਾਂ ਦੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ’ਤੇ ਲਾਏ ਸਨ ਜਿਨ੍ਹਾਂ ਪੂਰੀ ਤਰ੍ਹਾਂ ਖਾਰਜ਼ ਕਰ ਦਿੱਤਾ ਗਿਆ ਸੀ।
India-Canada Relations
ਬਿਆਨ ’ਚ ਕਿਹਾ ਗਿਆ ਕਿ ਅਸੀਂ ਕਾਨੂੰਨ ਦੇ ਸ਼ਾਸਨ ਦੇ ਪ੍ਰਤੀ ਮਜ਼ਬੂਤ ਵਚਨਬੱਧਤਾ ਵਾਲੀ ਇੱਕ ਲੋਕਤੰਰਿਕ ਰਾਜਨੀਤਤਕ ਵਿਵਸਥਾ ਹਾਂ। ਇਸ ਤਰ੍ਹਾਂ ਦੇ ਨਿਰਆਧਾਰ ਦੋਸ਼ ਖਾਲਿਸਤਾਨੀ ਅੱਤਾਵਾਦੀਆਂ ਤੇ ਕੱੜਪੰਥੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੂੰ ਕੈਨੇਡਾ ’ਚ ਪਨਾਹ ਦਿੱਤੀ ਗਈ ਹੈ ਅਤੇ ਜੋ ਭਾਤਰ ਦੀ ਸ਼ਾਂਤੀ ਤੇ ਖੇਤੀ ਅਖੰਡਤਾ ਲਈ ਖਤਰਾ ਬਣੇ ਹੋਏ ਹਨ। ਇਸ ਮਾਮਲੇ ’ਚ ਕੈਨੇਡਾ ਦੀ ਸਰਕਾਰ ਦੀ ਚੁੱਪੀ ਲੰਮੇਂ ਸਮੇਂ ਤੋਂ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਹੈ।
ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾਈ ਰਾਜਨੀਤਿਕ ਹਸਤੀਆਂ ਦੁਆਰਾ ਅਜਿਹੇ ਤੱਤਾਂ ਦੇ ਪ੍ਰਤੀ ਖੁੱਲ੍ਹੇ ਤੌਰ ’ਤੇ ਹਮਦਰਦੀ ਦਿਖਾਉਣਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ ’ਚ ਕਤਲ, ਮਾਨਵ ਤਸਕਰੀ ਤੇ ਸੰਗਠਿਤ ਅਪਰਾਧ ਸਮੇਤ ਕਈ ਨਜਾਇਜ਼ ਗਤੀਵਿਧੀਆਂ ਨੂੰ ਜੋ ਜਗ੍ਹਾ ਮਿਲੀ ਹੈ, ਉਹ ਕੋਈ ਨਵੀਂ ਗੱਲ ਨਹੀਂ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੂੰ ਅਜਿਹੇ ਘਟਨਾਕ੍ਰਮ ਨਾਲ ਜੋੜਨ ਦੇ ਕਿਸੇ ਵੀ ਯਤਨ ਨੂੰ ਖਾਰਜ਼ ਕਰਦੇ ਹਾਂ ਅਤੇ ਕੈਨੇਡਾ ਸਰਕਾਰ ਨੂੰ ਆਪਣੀ ਧਰਤੀ ਤੋਂ ਸਰਗਰਮ ਸਾਰੇ ਭਾਰਤ ਵਿਰੋਧੀ ਤੱਤਾਂ ਦੇ ਖਿਲਾਫ਼ ਸਖ਼ਤ ਤੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।