complaint - Sach Kahoon Punjabi
ਪੰਜਾਬੀ ਗਾਇਕ ਬੱਬੂ ਮਾਨ ਖਿਲਾਫ ਥਾਣਾ ਭਦੌੜ ਵਿਖੇ ਲੋਕਾਂ ਨੇ ਦਰਜ਼ ਕਰਵਾਈ ਸ਼ਿਕਾਇਤ
ਪੰਜਾਬੀ ਗਾਇਕ ਬੱਬੂ ਮਾਨ ਖਿਲਾਫ ਥਾਣਾ ਭਦੌੜ ਵਿਖੇ ਲੋਕਾਂ ਨੇ ਦਰਜ਼ ਕਰਵਾਈ ਸ਼ਿਕਾਇਤ
ਭਦੌੜ, (ਗੁਰਬਿੰਦਰ ਸਿੰਘ) ਪਿਛਲੇ ਦਿਨੀਂ ਸੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਕਾਰਨ ਪੰਜਾਬ ਦੇ ਗਾਇਕ ਅਤੇ ਐਕਟਰ ਤਜਿੰਦਰ ਸਿੰਘ ਉਰਫ ਬੱਬੂ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਨਜਰ ਆ ਰਹੀਆਂ ਹਨ ,ਜਿਸ ਦੇ ਸਬੰਧ ਵਿੱਚ ਕਾਰਵਾਈ ਦੀ ਮੰਗ ਵੀ ਉੱਠ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੂਟਾ ਖਾਨ ,ਬੱਬੂ ਖਾਨ, ਜੁਲਫੀਕਾਰ ਅਲੀ, ਸ਼ਰੀਫ ਅਲੀ ਨੇ ਕਿਹਾ ਕਿ ਪਹਿਲਾਂ ਵੀ ਗਾਇਕ ਅਤੇ ਐਕਟਰ ਤਜਿੰਦਰ ਸਿੰਘ ਉਰਫ ਬੱਬੂ ਮਾਨ ਨੇ ਸਟੇਜ ਤੋਂ ਮਾਇਕ ‘ਤੇ ਗਾਇਕ ਸਾਰਥੀ ਕੇ ਦੇ ਜਰੀਏ ਵੀ ਸਾਡੀ ਜਾਤ ਸਬੰਧੀ ਗ਼ਲਤ ਸ਼ਬਦ ਬੋਲੇ ਸਨ
ਇੱਕ ਅਤਿ ਨਿੰਦਣਯੋਗ ਹਰਕਤ ਹੈ ਸ਼ਿਕਾਇਤ ਜਰੀਏ ਮੰਗ ਹੈ ਕਿ ਉਕਤ ਗਾਇਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ
ਅੱਗੇ ਤੋਂ ਕੋਈ ਵੀ ਕਿਸੇ ਵੀ ਔਰਤ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰ ਸੋਚੇ।
ਥਾਣਾ ਭਦੌੜ ਦੇ ਇੰਸਪੈਕਟਰ ਐੱਸ ਐਚ ਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਾਰਵਾਈ ਹੈ
ਪੰਜਾਬੀ ਗਾਇਕ ਅਤੇ ਐਕਟਰ ਬੱਬੂ ਮਾਨ ਨੇ ਆਪਣੀ ਪਰਸਨਲ ਟਿਕਟੌਕ  ਤੋਂ ਇਕ ਵੀਡੀਓ ਅੱਪਲੋਡ ਕੀਤੀ ਹੈ
ਜਿਸ ਵਿੱਚ ਮਰਾਸੀ ਬਰਾਦਰੀ (ਮੀਰ ਆਲਮ ) ਦੀ ਔਰਤ ਨੂੰ ਭੱਦੀ ਸ਼ਬਦਾਬਲੀ ਦੀ ਵਰਤੋਂ ਕਰਕੇ ਪੂਰੀ ਦੁਨੀਆ ਵਿਚ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਜਾਪਤਾ ਦੀ ਉਲੰਣਾ ਸਬੰਧੀ ਇੱਕ ਐਸਡੀਐਮ ਤੇ ਐਸਐਚਓ ਖਿਲਾਫ਼ ਸ਼ਿਕਾਇਤ ਦਰਜ਼
ਚੰਡੀਗੜ੍ਹ। ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਮਿਲਣ ‘ਤੇ ਚੋਣ ਕਮਿਸ਼ਨ ਵੱਲੋਂ ਜਗਰਾਓਂ ਦੇ ਐੱਸ. ਡੀ. ਐੱਮ. ਬਲਵਿੰਦਰ ਸਿੰਘ ਤੇ ਦਾਖਾ ਦੇ ਐੱਸ.ਐੱਚ.ਓ. ਪ੍ਰੇਮ ਸਿੰਘ ਖਿਲਾਫ਼ ਬਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਐੱਸ.ਡੀ.ਐੱਮ. ਖਿਲਾਫ਼ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਅਤੇ ਐੱਸ.ਐੱਚ.ਓ. ਖਿਲਾਫ਼ ਅਕਾਲੀ ਦਲ ਵੱਲੋਂ ਰਾਜ ਦੇ ਮੁੱਖ ਚੋਣ ਅਧਿਕਾਰੀ ਰਾਹੀਂ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ।
ਬੈਂਸ ਵੱਲੋਂ ਜਗਰਾਓਂ ਦੇ ਐੱਸ.ਡੀ.ਐੱਮ. ਖਿਲਾਫ਼ ਕੀਤੀ ਗਈ ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਕਿ ਉਹ ਦਾਖਾ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਹੱਕ ‘ਚ ਕੰਮ ਕਰ ਰਹੇ ਹਨ। ਦੋਸ਼ ਲਾਇਆ ਗਿਆ ਹੈ ਕਿ ਸੰਧੂ ਦੇ ਮੁੱਖ ਮੰਤਰੀ ਦੇ ਨਜ਼ਦੀਕੀ ਹੋਣ ਕਾਰਣ ਸਰਕਾਰੀ ਪ੍ਰਭਾਵ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਗਰਾਓਂ ਹਲਕੇ ਦੇ ਕਾਫ਼ੀ ਪਿੰਡ ਦਾਖਾ ਹਲਕੇ ‘ਚ ਪੈਂਦੇ ਹਨ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਦਾਖਾ ਦੇ ਐੱਸ. ਐੱਚ. ਓ. ‘ਤੇ ਖੁੱਲ੍ਹੇਆਮ ਕਾਂਗਰਸ ਦੇ ਹੱਕ ‘ਚ ਕੰਮ ਕਰਨ ਦਾ ਦੋਸ਼ ਲਾਉਂਦਿਆਂ ਉਸ ਵੱਲੋਂ ਪਿਛਲੀਆਂ ਚੋਣਾਂ ‘ਚ ਨਿਭਾਈ ਭੂਮਿਕਾ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਜਗਰਾਓਂ ਦੇ ਐੱਸ.ਡੀ.ਐੱਮ. ਖਿਲਾਫ਼ ਸ਼ਿਕਾਇਤ ਦੇ ਸਬੰਧ ‘ਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੋਂ 24 ਘੰਟੇ ਅੰਦਰ ਜਾਂਚ ਕਰ ਕੇ ਰਿਪੋਰਟ ਮੰਗੀ ਗਈ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਹੋਵੇਗੀ। ਇਸੇ ਤਰ੍ਹਾਂ ਦਾਖਾ ਦੇ ਐੱਸ.ਐੱਚ.ਓ. ਦੇ ਮਾਮਲੇ ‘ਚ ਵੀ ਸਥਾਨਕ ਚੋਣ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ। ਡਾ. ਰਾਜੂ ਦਾ ਕਹਿਣਾ ਹੈ ਕਿ ਚੋਣ ਜ਼ਾਬਤਾ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਜੋ ਵੀ ਇਸ ਦੇ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ਼ ਬਿਨਾਂ ਪੱਖਪਾਤ ਕਾਰਵਾਈ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਖਿਲਾਫ਼ ਟੈਕਸ ਵਿਭਾਗ ਦੀ ਸ਼ਿਕਾਇਤ ਦੀ ਸੁਣਵਾਈ ਟਲੀ
ਲੁਧਿਆਣਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ ‘ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਦੀ ਅਦਾਲਤ ਵਿਚ ਕੋਈ ਸੁਣਵਾਈ ਨਹੀਂ ਹੋ ਸਕੀ। ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ‘ਚ ਤਲਬ ਕਰਨ ਲਈ ਆਮਦਨ ਟੈਕਸ ਵਿਭਾਗ ਦੇ ਵਕੀਲ ਵੱਲੋਂ ਬਹਿਸ ਕੀਤੀ ਜਾਣੀ ਸੀ, ਜੋ ਨਹੀਂ ਹੋ ਸਕੀ।
ਅਦਾਲਤ ਨੇ ਬਹਿਸ ਸੁਣਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੇਸ ਦੀ ਅਗਲੀ ਸੁਣਵਾਈ 19 ਅਕਤੂਬਰ ਨਿਰਧਾਰਤ ਕੀਤੀ ਹੈ, ਜਦੋਂ ਕਿ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਸਬੰਧੀ ਕੇਸ ਦੀ ਅਗਲੀ ਸੁਣਵਾਈ ਅਦਾਲਤ ਨੇ ਪਹਿਲਾਂ ਹੀ 21 ਅਕਤੂਬਰ ਤੈਅ ਕਰ ਦਿੱਤੀ ਹੈ। ਆਮਦਨ ਕਰ ਵਿਭਾਗ ਵੱਲੋਂ ਆਪਣੀਆਂ ਗਵਾਹੀਆਂ ਬੰਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਅਦਾਲਤ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨੂੰ ਤਲਬ ਕਰਨ ਜਾਂ ਨਾ ਕਰਨ ‘ਤੇ ਬਹਿਸ ਨੂੰ ਲੈ ਕੇ ਕੇਸ ਨੂੰ ਅੱਜ ਲਈ ਰੱਦ ਕੀਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਨੇ ਨਹੀਂ ਦਿਖਾਈ ਸ਼ਿਕਾਇਤ ‘ਚ ਜ਼ਿਆਦਾ ਦਿਲਚਸਪੀ, ਵਿਭਾਗ ਵਾਪਸੀ ਬਾਰੇ ਨਹੀਂ ਦਿੱਤਾ ਕੋਈ ਭਰੋਸਾ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਅਮਰਿੰਦਰ ਸਿੰਘ ਖ਼ਿਲਾਫ਼ ਨਵਜੋਤ ਸਿੱਧੂ ਦਾ ‘ਲੈਟਰ ਬੰਬ’ ਕੋਈ ਵੀ ਅਸਰ ਨਹੀਂ ਛੱਡ ਸਕਿਆ ਅਤੇ ਦਿੱਲੀ ਦਰਬਾਰ ਵਿੱਚ ਨਵਜੋਤ ਸਿੱਧੂ ਦੀ ਉਮੀਦਾਂ ਦੇ ਉਲਟ ਅਮਰਿੰਦਰ ਸਿੰਘ ਅੱਗੇ ਇਹ ‘ਲੈਟਰ ਬੰਬ’ ਵੀ ਫੁੱਸ ਹੋ ਗਿਆ, ਜਿਸ ਕਾਰਨ ਨਵਜੋਤ ਸਿੱਧੂ ਨੂੰ ਦਿੱਲੀ ਤੋਂ ਨਿਰਾਸ਼ ਹੋ ਕੇ ਵਾਪਸੀ ਕਰਨੀ ਪਈ ਹੈ। ਹਾਲਾਂਕਿ ਨਵਜੋਤ ਸਿੱਧੂ ਦੀ ਗੱਲਬਾਤ ਸੁਣਨ ਤੋਂ ਬਾਅਦ ਰਾਹੁਲ ਗਾਂਧੀ ਨੇ ਸੀਨੀਅਰ ਕਾਂਗਰਸ ਲੀਡਰ ਅਹਿਮਦ ਪਟੇਲ ਦੀ ਡਿਊਟੀ ਸਾਰੇ ਵਿਵਾਦ ਦੇ ਨਿਪਟਾਰੇ ਲਈ ਲਾ ਦਿੱਤੀ ਹੈ ਪਰ ਨਵਜੋਤ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ ਵਾਪਸੀ ਲਈ ਕੋਈ ਵੀ ਭਰੋਸਾ ਨਹੀਂ ਦਿੱਤਾ ਦੱਸਿਆ ਜਾ ਰਿਹਾ। ਨਵਜੋਤ ਸਿੱਧੂ ਪਿਛਲੇ 2 ਦਿਨ ਤੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ, ਸੋਮਵਾਰ ਨੂੰ ਸਿੱਧੂ ਦੀ ਗਾਂਧੀ ਪਰਿਵਾਰ ਨਾਲ ਮੁਲਾਕਾਤ ਤਾਂ ਹੋਈ ਹੈ ਪਰ ਸਿੱਧੂ ਨੂੰ ਦੋਹਾਂ ਤੋਂ ਅਮਰਿੰਦਰ ਸਿੰਘ ਖ਼ਿਲਾਫ਼ ਕੋਈ ਕਾਰਵਾਈ ਦੀ ਇਸ਼ਾਰਾ ਮਿਲਣ ਦੀ ਥਾਂ ‘ਤੇ ਨਵੇਂ ਵਿਭਾਗ ਦਾ ਕਾਰਜਕਾਲ ਸੰਭਾਲਨ ਦੇ ਆਦੇਸ਼ ਹੀ ਜਾਰੀ ਕਰ ਦਿੱਤੇ ਗਏ ਹਨ। ਨਵਜੋਤ ਸਿੱਧੂ ਨੇ ਦਿੱਲੀ ਦਰਬਾਰ ਵਿੱਚ ਵੀ ਕੋਈ ਜਿਆਦਾ ਸੁਣਵਾਈ ਨਹੀਂ ਹੋਣ ਦੇ ਕਾਰਨ ਬਿਜਲੀ ਵਿਭਾਗ ਦਾ ਕਾਰਜਕਾਲ ਵੀ ਸੰਭਾਲਨ ਦਾ ਫੈਸਲਾ ਕਰ ਲਿਆ ਹੈ ਹਾਲਾਂਕਿ ਸਿੱਧੂ ਦੇ ਕਰੀਬੀ ਦੋਸਤ ਨਵਜੋਤ ਸਿੱਧੂ ਨੂੰ ਅਜੇ ਕੁਝ ਦਿਨ ਇੰਤਜ਼ਾਰ ਕਰਨ ਦੀ ਹੀ ਸਲਾਹ ਦੇ ਰਹੇ ਹਨ। ਸਿੱਧੂ ਦੇ ਕਰੀਬੀ ਚਾਹੁੰਦੇ ਹਨ ਕਿ ਅਹਿਮਦ ਪਟੇਲ ਦੀ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਣ ਤੋਂ ਬਾਅਦ ਉਨਾਂ ਕੋਲ ਇਹ ਬਹਾਨਾ ਹੋਏਗਾ ਕਿ ਦਿੱਲੀ ਦਰਬਾਰ ਵਲੋਂ ਕਾਰਵਾਈ ਕੀਤੀ ਗਈ ਹੈ ਅਤੇ ਸਮਝੌਤਾ ਵੀ ਕਰਵਾ ਦਿੱਤਾ ਗਿਆ ਹੈ, ਇਸ ਲਈ ਹੀ ਉਹ ਵਿਭਾਗ ਸੰਭਾਲ ਰਹੇ ਹਨ।
ਇੱਥੇ ਦੱਸਣ ਯੋਗ ਹੈ ਕਿ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਂਹਦੇ ਹੋਏ ਬ੍ਰਹਮਮਹਿੰਦਰਾਂ ਨੂੰ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿੱਧੂ ਕਾਫ਼ੀ ਜਿਆਦਾ ਨਰਾਜ਼ ਹੋ ਗਏ ਸਨ। ਦਿੱਲੀ ਵਿਖੇ ਸੋਮਵਾਰ ਨੂੰ ਗਾਂਧੀ ਪਰਿਵਾਰ ਨਾਲ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੇ ਪਿਛਲੇ 15 ਦਿਨਾਂ ਦੌਰਾਨ ਹੋਏ ਵਿਵਾਦ ਬਾਰੇ ਸਾਰੀ ਜਾਣਕਾਰੀ ਦਿੱਤੀ ਅਤੇ ਲਿਖਤੀ ਰੂਪ ਵਿੱਚ ਅਮਰਿੰਦਰ ਸਿੰਘ ਦੀ ਸ਼ਿਕਾਇਤ ਵੀ ਕੀਤੀ ਕਿ ਕਿਵੇਂ ਝੂਠੇ ਦੋਸ਼ ਲਗਾਉਂਦੇ ਹੋਏ ਉਨਾਂ ਨੂੰ ਸ਼ਹਿਰੀ ਸੀਟਾਂ ‘ਚ ਹਾਰ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਵਰਨ ਸਿੰਘ ਨੇ ਕੀਤੀ ਮੁੱਖ ਚੋਣ ਕਮਿਸ਼ਨ ਕੋਲ ਸਦੀਕ ਦੇ ਵੱਖ ਵੱਖ ਸਰਟੀਫਿਕੇਟਾਂ ਦੀ ਸ਼ਿਕਾਇਤ
ਫਰੀਦਕੋਟ/ਮੋਗਾ । ਆਪਣਾ ਸਮਾਜ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਸਵਰਨ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਹੰਮਦ ਸਦੀਕ ਕੋਲ ਇਕ ਓ.ਬੀ.ਸੀ. ਅਤੇ ਏ.ਸੀ. ਦਾ ਵੱਖ-ਵੱਖ ਸਰਟੀਫਿਕੇਟ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਸਬੰਧੀ ਆਰ.ਓ. ਫਰੀਦਕੋਟ ਨੇ ਉਨ੍ਹਾਂ ਦੀ ਸ਼ਿਕਾਇਤ ਨਹੀਂ ਸੁਣੀ, ਜਿਸ ਕਾਰਨ ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਦੱਸਣਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਦੀਕ ਜਦੋਂ ਭਦੌੜ ਹਲਕੇ ਤੋਂ ਵਿਧਾਇਕ ਚੁਣੇ ਗਏ ਸੀ ਤਾਂ ਉਨ੍ਹਾਂ ਦੀ ਜਾਤੀ ਦੇ ਵਿਵਾਦ ਨੇ ਸਿਆਸੀ ਰੂਪ ਲੈ ਲਿਆ ਸੀ ਅਤੇ ਆਖਿਰਕਾਰ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਸੀ। ਦੂਜੇ ਪਾਸੇ ਸਵਰਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਡੈਮੋਕ੍ਰਟਿਕ ਅਲਾਇੰਸ ਦੇ ਫਰੀਦਕੋਟ ਤੋਂ ਉਮੀਦਵਾਰ ਮਾਸਟਰ ਬਲਦੇਵ ਸਿੰਘ ਨੇ ਆਪਣੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਅਤੇ ਪੰਜਾਬ ਏਕਤਾ ਪਾਰਟੀ ‘ਚ ਸ਼ਾਮਲ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਖੜ ਦੀ ਸ਼ਿਕਾਇਤ ਪੁੱਜੀ ਆਸ਼ਾ ਕੁਮਾਰੀ ਕੋਲ, ਰਾਹੁਲ ਨੂੰ ਮਿਲਣ ਜਾਣਗੇ ਨੱਥੂ ਰਾਮ
ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੇ ਕਾਂਗਰਸ ਪ੍ਰਧਾਨ ‘ਤੇ ਲਾਇਆ ਹਲਕੇ ‘ਚ ਦਖ਼ਲਅੰਦਾਜ਼ੀ ਕਰਨ ਦਾ ਦੋਸ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਂਗਰਸੀ ਵਿਧਾਇਕ ਨੱਥੂ ਰਾਮ ਹੁਣ ਕਾਂਗਰਸ ਹਾਈ ਕਮਾਨ ਕੋਲ ਜਾਣ ਦੀ ਤਿਆਰੀ ਵਿੱਚ ਹਨ ਤਾਂ ਕਿ ਉਨ੍ਹਾਂ ਦੇ ਹਲਕੇ ਬੱਲੂਆਣਾ ਵਿੱਚ ਨਾ ਸਿਰਫ਼ ਸੁਨੀਲ ਜਾਖੜ, ਸਗੋਂ ਉਨ੍ਹਾਂ ਦੇ ਕਰੀਬੀ ਸਾਥੀਆਂ ਦੀ ਦਖਲ ਅੰਦਾਜ਼ੀ ਖਤਮ ਹੋ ਸਕੇ। ਨੱਥੂ ਰਾਮ ਵੱਲੋਂ ਆਪਣੀ ਸਾਰੀ ਪ੍ਰੇਸ਼ਾਨੀ ਲਈ ਪੰਜਾਬ ਇੰਚਾਰਜ਼ ਆਸ਼ਾ ਕੁਮਾਰੀ ਨੂੰ ਸਾਰੀ ਜਾਣਕਾਰੀ ਦਿੰਦੇ ਹੋਏ ਆਪਣੀ ਗੱਲ ਕਹਿ ਦਿੱਤੀ ਹੈ, ਜਦੋਂ ਕਿ ਹੁਣ ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਵੀ ਮਿਲਣ ਲਈ ਸਮਾਂ ਮੰਗਿਆ ਹੈ।
ਸੁਨੀਲ ਜਾਖੜ ਨੂੰ ਇਹ ਸਾਰਾ ਘਟਨਾਕ੍ਰਮ ਕਾਫ਼ੀ ਜ਼ਿਆਦਾ ਮਹਿੰਗਾ ਪੈ ਸਕਦਾ ਹੈ, ਕਿਉਂਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਵਿਧਾਇਕ ਨੱਥੂ ਰਾਮ ਐਸ.ਸੀ. ਜਾਤੀ ਤੋਂ ਹੋਣ ਦਾ ਕਾਰਨ ਦੱਸ ਰਹੇ ਹਨ, ਜਿਹੜਾ ਕਿ ਕਾਂਗਰਸ ਲਈ ਪੰਜਾਬ ਵਿੱਚ ਨੁਕਸਾਨ ਦਾਇਕ ਸਾਬਤ ਹੋ ਸਕਦਾ ਹੈ, ਕਿਉਂਕਿ ਪੰਜਾਬ ਵਿੱਚ ਇਸ ਸਮੇਂ 35 ਫੀਸਦੀ ਅਬਾਦੀ ਦਲਿਤਾਂ ਦੀ ਹੈ ਅਤੇ ਵਿਧਾਇਕ ਨੱਥੂ ਰਾਮ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਪੱਤਰ ਲਿਖਦੇ ਹੋਏ ਆਪਣਾ ਰੋਸ ਜ਼ਾਹਿਰ ਕਰ ਦਿੱਤਾ ਹੈ ਪਰ ਅਜੇ ਤੱਕ ਵੀ ਉਨ੍ਹਾਂ ‘ਤੇ ਹੋ ਰਹੇ ਜਾਤੀਵਾਦ ਦੇ ਹਮਲੇ ਰੁਕ ਨਹੀਂ ਰਹੇ ਹਨ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਦੇਸ਼ ਕਾਂਗਰਸ ਇੰਚਾਰਜ ਆਸਾ ਕੁਮਾਰੀ ਨਾਲ ਉਨ੍ਹਾਂ ਦੀ ਗੱਲਬਾਤ ਹੋ ਗਈ ਹੈ ਅਤੇ ਉਨ੍ਹਾਂ ਨੇ ਸਾਰੀ ਗੱਲਬਾਤ ਖੁੱਲ੍ਹ ਕੇ ਦੱਸ ਦਿੱਤੀ ਹੈ। ਨੱਥੂ ਰਾਮ ਨੇ ਦਬੀ ਹੋਈ ਜੁਬਾਨ ਵਿੱਚ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਬਹੁਤ ਹੀ ਜਿਆਦਾ ਗੰਭੀਰ ਹਨ ਅਤੇ ਰਾਹੁਲ ਗਾਂਧੀ ਤੋਂ ਵੀ ਉਨ੍ਹਾਂ ਨੇ ਮਿਲਣ ਦਾ ਸਮਾਂ ਮੰਗਿਆਂ ਹੋਇਆ ਹੈ। ਜਿੱਥੇ ਉਹ ਸਾਰੀ ਗੱਲਬਾਤ ਦੱਸਣਗੇ।
ਇਥੇ ਜਿਕਰਯੋਗ ਹੈ ਕਿ ਨੱੱਥੂ ਰਾਮ ਬੱਲੂਆਣਾ ਦੀ ਐਸ.ਸੀ. ਸੀਟ ਤੋਂ ਵਿਧਾਇਕ ਹਨ ਅਤੇ ਸੁਨੀਲ ਜਾਖੜ ਦਾ ਜੱਦੀ ਸ਼ਹਿਰ ਅਬੋਹਰ ਦਾ ਇਸ ਸੀਟ ‘ਤੇ ਕਾਫ਼ੀ ਜਿਆਦਾ ਅਸਰ ਰਹਿੰਦਾ ਹੈ, ਕਿਉਂਕਿ ਬੱਲੂਆਣਾ ਇੱਕ ਦਿਹਾਤੀ ਸੀਟ ਹੈ, ਇਸ ਤੋਂ ਕੁਝ ਹੀ ਦੂਰੀ ‘ਤੇ ਅਬੋਹਰ ਸ਼ਹਿਰ ਪੈਂਦਾ ਹੈ। ਜਿਸ ਕਾਰਨ ਨੱਥੂ ਰਾਮ ਵਲੋਂ ਬੀਤੇ ਦਿਨੀਂ ਸੁਨੀਲ ਜਾਖੜ ਨੂੰ ਪੱਤਰ ਲਿਖਦੇ ਹੋਏ ਇਸ ਸਬੰਧੀ ਸਾਰਾ ਕੁਝ ਨਾ ਸਿਰਫ਼ ਦੱਸਿਆ ਗਿਆ ਸੀ, ਸਗੋਂ ਉਨਾਂ ਦੇ ਹਲਕੇ ਵਿੱਚ ਹੋ ਰਹੀ ਬੇਲੋੜੀ ਦਖ਼ਲ ਅੰਦਾਜ਼ੀ ਲਈ ਉਨਾਂ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਅਗਾਂਹ ਤੋਂ ਬੱਲੂਆਣਾ ਵਿਖੇ ਕਾਂਗਰਸ ਦਾ ਕੰਮਕਾਜ ਕਰਨ ਤੋਂ ਸਾਫ਼ ਇਨਕਾਰ ਵੀ ਕਰ ਦਿੱਤਾ ਹੈ।
ਪਹਿਲਾਂ ਹੀ ਦਲਿਤ ਨਰਾਜ਼ ਹਨ ਕਾਂਗਰਸ ਤੋਂ ਹੁਣ ਹੋਰ ਵਧ ਸਕਦੀ ਐ ਨਰਾਜ਼ਗੀ
ਪੰਜਾਬ ਕਾਂਗਰਸ ਅਤੇ ਅਮਰਿੰਦਰ ਸਰਕਾਰ ਤੋਂ ਦਲਿਤ ਵਿਧਾਇਕ  ਪਹਿਲਾਂ ਤੋਂ ਹੀ ਨਰਾਜ਼ ਚਲਦੇ ਆ ਰਹੇ ਹਨ। ਇਸ ਸਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਵਿੱਚ ਵਾਧਾ ਕਰਨ ਮੌਕੇ ਦਲਿਤ ਵਿਧਾਇਕਾਂ ਨੇ ਉਨ੍ਹਾਂ ਨੂੰ ਮੰਤਰੀ ਨਾ ਬਣਾਏ ਜਾਣ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਨੱਥੂ ਰਾਮ ਤੇ ਇੱਕ ਹੋਰ ਵਿਧਾਇਕ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਲਈ ਪ੍ਰੈੱਸ ਕਾਨਫਰੰਸ ਵੀ ਕਰ ਦਿੱਤੀ ਸੀ।  ਹੁਣ ਨੱਥੂ ਰਾਮ ਦੀ ਨਾਰਾਜ਼ਗੀ ਨਾਲ ਹੋਰ ਦਲਿਤ ਵਿਧਾਇਕ ਵੀ ਉਨ੍ਹਾਂ ਖੜ੍ਹ ਸਕਦੇ ਹਨ। ਇਹ ਘਟਨਾਵਾਂ ਥੋੜ੍ਹੇ ਦਿਨਾਂ ਤੱਕ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਕਾਂਗਰਸ ਲਈ ਸਿਰਦਰਦੀ ਬਣ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ ਤੋਂ ਨਰਾਜ਼ ਵਿਧਾਇਕ ਅੱਜ ਕਰਨਗੇ ਮੁੱਖ ਮੰਤਰੀ ਨੂੰ ਸ਼ਿਕਾਇਤ
ਜਲੰਧਰ ਦੇ 4 ਵਿਧਾਇਕਾਂ ਵਿੱਚੋਂ 3 ਵਿਧਾਇਕ ਤੇ ਸੰਸਦ ਮੈਂਬਰ ਸੰਤੋਖ ਚੌਧਰੀ ਵੀ ਸਿੱਧੂ ਤੋਂ ਨਰਾਜ਼
ਵਿਧਾਇਕ ਸੁਸ਼ੀਲ ਰਿੰਕੂ ਨੇ ਸਿੱਧੂ ‘ਤੇ ਵਾਅਦਾ ਖਿਲਾਫ਼ ਦਾ ਲਾਇਆ ਦੋਸ਼
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) । ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਨਰਾਜ਼ ਹੋਏ ਜਲੰਧਰ ਦੇ 3 ਵਿਧਾਇਕ ਅਤੇ ਸੰਸਦ ਮੈਂਬਰ ਸੰਤੋਖ ਚੌਧਰੀ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਸ਼ਿਕਾਇਤ ਕਰ ਸਕਦੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਨ੍ਹਾਂ ਵਿਧਾਇਕਾਂ ਅਤੇ ਸੰਸਦ ਮੈਂਬਰ ਨੇ ਮਿਲਣ ਲਈ ਸਮਾਂ ਮੰਗ ਲਿਆ ਹੈ ਪਰ ਅਮਰਿੰਦਰ ਸਿੰਘ ਦਿੱਲੀ ਹੋਣ ਦੇ ਕਾਰਨ ਉਨ੍ਹਾਂ ਵੱਲੋਂ ਕੋਈ ਪੱਕਾ ਸਮਾਂ ਦੇਣ ਦੀ ਥਾਂ ‘ਤੇ ਚੰਡੀਗੜ ਪੁੱਜਣ ਲਈ ਕਿਹਾ ਹੈ। ਜਿਸ ਕਾਰਨ ਅਮਰਿੰਦਰ ਸਿੰਘ ਆਪਣੇ ਖ਼ਾਲੀ ਸਮੇਂ ਵਿੱਚੋਂ ਕਿਸੇ ਵੀ ਸਮੇਂ ਇਨਾਂ ਵਿਧਾਇਕਾਂ ਅਤੇ ਸੰਸਦ ਮੈਂਬਰ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਆਪਣੀ ਕਾਰਵਾਈ ਕਰਨਗੇ।
ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਜਲੰਧਰ ਵਿਖੇ ਅਚਾਨਕ ਨਜਾਇਜ਼ ਉਸਾਰੀਆਂ ਖ਼ਿਲਾਫ਼ ਅਭਿਆਨ ਛੇੜਦੇ ਹੋਏ ਇਮਾਰਤਾਂ ਨੂੰ ਢਾਹੁਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਜਿਹੜੇ ਇਲਾਕਿਆਂ ਵਿੱਚ ਇਹ ਇਮਾਰਤਾਂ ਢਾਹੀਆਂ ਜਾ ਰਹੀਆਂ ਸਨ ਉਨ੍ਹਾਂ ਇਲਾਕਿਆਂ ‘ਚ ਕਾਂਗਰਸੀ ਵਿਧਾਇਕ ਹੀ ਜਿੱਤ ਕੇ ਆਏ ਹੋਏ ਹਨ। ਅਚਾਨਕ ਹੋਈ ਕਾਰਵਾਈ ਤੋਂ ਬਾਅਦ ਨਾ ਹੀ ਮੌਕੇ ‘ਤੇ ਮੌਜੂਦ ਆਮ ਲੋਕਾਂ ਨੂੰ ਕੁਝ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਹੀ ਵਿਧਾਇਕਾਂ ਨੂੰ ਕੋਈ ਜਿਆਦਾ ਸਮਾਂ ਮਿਲਿਆ ਹੈ। ਹਾਲਾਂਕਿ ਜਲੰਧਰ ਪੱਛਮੀ ਦੇ ਵਿਧਾਇਕ ਸੁਸੀਲ ਰਿੰਕੂ ਵਲੋਂ ਮੌਕੇ ‘ਤੇ ਪੁੱਜ ਕੇ ਕਾਰਵਾਈ ਨੂੰ ਭੰਨ ਤੋੜ ਦੀ ਰੁਕਵਾ ਲਿਆ ਸੀ। ਨਵਜੋਤ ਸਿੱਧੂ ਵਲੋਂ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰ ਨੂੰ ਬਿਨਾਂ ਜਾਣਕਾਰੀ ਦਿੱਤੇ ਉਨਾਂ ਦੇ ਇਲਾਕੇ ਵਿੱਚ ਕੀਤੀ ਕਾਰਵਾਈ ਦੇ ਕਾਰਨ ਵਿਧਾਇਕ ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਸੁਸ਼ੀਲ ਰਿੰਕੂ ਸਣੇ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨਰਾਜ਼ ਹੋ ਗਏ ਹਨ।
ਇਨਾਂ ਵਿਧਾਇਕਾਂ ਵਲੋਂ ਮੌਕੇ ‘ਤੇ ਵਿਰੋਧ ਕਰਨ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਪਹੁੰਚ ਕਰਦੇ ਹੋਏ ਮਿਲਣ ਦਾ ਸਮਾਂ ਮੰਗੀਆਂ ਸੀ ਤਾਂ ਕਿ ਉਹ ਨਵਜੋਤ ਸਿੱਧੂ ਦੀ ਸ਼ਿਕਾਇਤ ਕਰ ਸਕਣ। ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਚੰਡੀਗੜ ਵਿਖੇ ਇਨਾਂ ਵਿਧਾਇਕਾਂ ਨੂੰ ਸੱਦ ਲਿਆ ਹੈ ਤਾਂ ਕਿ ਉਹ ਉਨਾਂ ਦੀ ਗਲ ਸੁਣ ਸਕਣ।
ਓਧਰ ਵਿਧਾਇਕ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ ਸਿੱਧੂ ਦੇ ਵਿਭਾਗ ਦਾ ਬੁਰਾ ਹਾਲ ਹੈ ਕੂੜਾ ਚੁੱਕਣ ਵਾਲੀਆਂ ਮਸ਼ੀਨਾਂ ‘ਚ ਡੀਜ਼ਲ ਨਹੀਂ ਹੈ ਵਿਭਾਗ ਦੀ ਨਾਕਾਮੀ ਕਾਰਨ ਸਾਡੇ ਨਕਸ਼ੇ ਵੀ ਪਾਸ ਨਹੀਂ ਹੋਏ ਸਿੱਧੂ ਨੇ ਖੁਦ 12 ਜੂਨ ਦੀ ਮੀਟਿੰਗ ਵਿੱਚ ਭੰਨਤੋੜ ਦੀ ਕਾਰਵਾਈ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਮੁੱਕਰ ਗਏ
ਸਿੱਧੂ ਦੀ ਕਾਰਵਾਈ ਤੋਂ ਮੁੱਖ ਮੰਤਰੀ ਦਫ਼ਤਰ ਵੀ ਨਰਾਜ਼
ਨਵਜੋਤ ਸਿੱਧੂ ਦੀ ਇਸ ਕਾਰਵਾਈ ਤੋਂ ਮੁੱਖ ਮੰਤਰੀ ਦਫ਼ਤਰ ਵੀ ਖ਼ਾਸਾ ਨਰਾਜ਼ ਹੈ, ਕਿਉਂਕਿ ਸਿੱਧੂ ਵਲੋਂ ਕਾਰਵਾਈ ਕਰਨ ਤੋਂ ਪਹਿਲਾਂ ਵਿਧਾਇਕਾਂ ਸਣੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ, ਜਿਸ ਕਾਰਨ ਮੁੱਖ ਮੰਤਰੀ ਦਫ਼ਤਰ ਦੇ ਆਦੇਸ਼ ਰਾਹੀਂ ਸਾਰੀ ਕਾਰਵਾਈ ਨੂੰ ਰੁਕਦਾ ਦਿੱਤਾ ਗਿਆ ਹੈ। ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੇ ਅਗਲੇ ਆਦੇਸ਼ਾਂ ਤੱਕ ਜਲੰਧਰ ਵਿਖੇ ਸਥਾਨਕ ਸਰਕਾਰਾਂ ਵਿਭਾਗ ਅਤੇ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਨਵਜੋਤ ਸਿੱਧੂ ਦੇ ਇਸ ਤਰ੍ਹਾਂ ਦੇ ਹਰ ਆਦੇਸ਼ ‘ਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਫਿਲਹਾਲ ਰੋਕ ਲਗਾਈ ਗਈ ਹੈ।
ਖਾਲੀ ਹੱਥ ਪਰਤੇ ਅਮਰਿੰਦਰ ਦੀ ਸ਼ਿਕਾਇਤ ਲੈ ਕੇ ਰਾਹੁਲ ਕੋਲ ਪੁੱਜੇ ਵਿਧਾਇਕ
ਰਾਹੁਲ ਨੇ ਕਿਹਾ, ‘ਲਿਖਤੀ ਦਿਓ ਅਮਰਿੰਦਰ ਖ਼ਿਲਾਫ਼ ਸ਼ਿਕਾਇਤ, ਕੀ ਚਾਹੁੰਦੇ ਹੋ ਪੰਜਾਬ ‘ਚ’ | Amarinder
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ (Amarinder) ਸਿੰਘ ਖ਼ਿਲਾਫ਼ ਸ਼ਿਕਾਇਤ ਕਰਨ ਲਈ ਦਿੱਲੀ ਪੁੱਜੇ ਪੰਜਾਬ ਦੇ ਤਿੰਨ ਵਿਧਾਇਕਾਂ ਨੂੰ ਹੀ ਰਾਹੁਲ ਗਾਂਧੀ ਨੇ ਨਾ ਸਿਰਫ਼ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਹੈ, ਸਗੋਂ ਸਰਕਾਰ ਵਿੱਚ ਉਨ੍ਹਾਂ ਮੁਤਾਬਿਕ ਕੀ ਕੀਤਾ ਜਾ ਸਕਦਾ ਹੈ, ਇਸ ਲਈ ਸੁਝਾਅ ਵੀ ਮੰਗ ਲਏ ਹਨ। ਦਿੱਲੀ ਵਿਖੇ ਇਨ੍ਹਾਂ ਤਿੰਨੇ ਵਿਧਾਇਕਾਂ ਨੇ ਲਗਭਗ 20 ਮਿੰਟ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦੌਰਾਨ ਇਨ੍ਹਾਂ ਵਿਧਾਇਕਾਂ ਵੱਲੋਂ 18 ਮਿੰਟ ਸ਼ਿਕਾਇਤ ਕੀਤੀ ਗਈ ਅਤੇ 2 ਮਿੰਟ ਹੀ ਸੁਝਾਅ ਦਿੱਤੇ। (Amarinder)
ਪਿਛਲੇ ਦਿਨੀਂ ਵਿਧਾਨ ਸਭਾ ਦੀ ਕਮੇਟੀ ਵਿੱਚੋਂ ਅਸਤੀਫ਼ਾ ਦੇਣ ਵਾਲੇ ਬਾਗੀ ਵਿਧਾਇਕਾਂ ਵਿੱਚ ਕਾਕਾ ਰਣਦੀਪ ਸਿੰਘ, ਰਾਕੇਸ਼ ਪਾਂਡੇ ਅਤੇ ਅਮਰੀਕ ਸਿੰਘ ਕਾਫ਼ੀ ਦਿਨਾਂ ਤੋਂ ਰਾਹੁਲ ਗਾਂਧੀ ਤੋਂ ਮਿਲਣ ਲਈ ਸਮਾਂ ਮੰਗ ਰਹੇ ਸਨ ਅਤੇ ਮੰਗਲਵਾਰ ਨੂੰ ਇਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਨਾ ਹੋ ਵੀ ਗਈ ਹੈ ਪਰ ਜਿਸ ਹੁੰਗਾਰੇ ਦੀ ਆਸ ਲੈ ਕੇ ਇਹ ਤਿੰਨੇ ਵਿਧਾਇਕ ਗਏ ਸਨ, ਉਸ ਤਰ੍ਹਾਂ ਦਾ ਹੁੰਗਾਰਾ ਇਨ੍ਹਾਂ ਵਿਧਾਇਕਾਂ ਨੂੰ ਮਿਲਿਆ ਹੀ ਨਹੀਂ। (Amarinder)
ਰਾਹੁਲ ਗਾਂਧੀ ਨੇ ਬੰਦ ਕਮਰਾ ਮੀਟਿੰਗ ਕਰਨ ਦੀ ਥਾਂ ‘ਤੇ ਖੁੱਲ੍ਹੇ ਅਸਮਾਨ ਹੇਠ ਹੀ ਕੁਝ ਮਿੰਟ ਦੌਰਾਨ ਇਨ੍ਹਾਂ ਦੀ ਗੱਲਬਾਤ ਸੁਣੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਇਨ੍ਹਾਂ ਵਿਧਾਇਕਾਂ ਨੂੰ ਸਾਫ਼ ਕਿਹਾ ਕਿ ਉਹ ਇਸ ਤਰ੍ਹਾਂ ਸ਼ਿਕਾਇਤ ਕਰਨ ਦੀ ਥਾਂ ‘ਤੇ ਲਿਖਤੀ ਦੇਣ ਤਾਂ ਕਿ ਉਸ ਬਾਰੇ ਵਿਚਾਰ ਵੀ ਕੀਤਾ ਜਾ ਸਕੇ। ਇਸ ਨਾਲ ਹੀ ਰਾਹੁਲ ਗਾਂਧੀ ਨੇ ਇਨ੍ਹਾਂ ਵਿਧਾਇਕਾਂ ਨੂੰ ਕਿਹਾ ਕਿ ਉਹ ਸ਼ਿਕਾਇਤ ਲਿਖਣ ਦੇ ਨਾਲ ਹੀ ਇੱਕ ਕਾਗਜ਼ ‘ਤੇ ਸੁਝਾਅ ਵੀ ਜ਼ਰੂਰ ਦੇਣ ਕਿ ਆਖ਼ਰਕਾਰ ਪੰਜਾਬ ਵਿੱਚ ਹੁਣ ਦੀ ਮੌਜੂਦਾ ਸਥਿਤੀ ਵਿੱਚ ਕੀ ਕੁਝ ਕੀਤਾ ਜਾ ਸਕਦਾ ਹੈ। (Amarinder)
ਦੋ ਮੈਂਬਰੀ ਕਮੇਟੀ ਅੱਗੇ ਨਹੀਂ ਹੋਏ ਪੇਸ਼ | Amarinder
ਰਾਹੁਲ ਗਾਂਧੀ ਵੱਲੋਂ ਤਿਆਰ ਕੀਤੀ ਗਈ ਅਸ਼ੋਕ ਗਹਿਲੋਤ ਅਤੇ ਮਲਿਕਾ ਅਰਜੁਨਾ ਖੜਗੇ ਦੀ ਕਮੇਟੀ ਅੱਗੇ ਸ਼ਿਕਾਇਤ ਕਰਨ ਗਏ ਵਿਧਾਇਕ ਨਾ ਹੀ ਪੇਸ਼ ਹੋਏ ਅਤੇ ਨਾ ਹੀ ਸ਼ਿਕਾਇਤ ਕੀਤੀ ਗਈ, ਜਿਸ ਕਾਰਨ ਦਿੱਲੀ ਦੀ ਇਨ੍ਹਾਂ ਵਿਧਾਇਕਾਂ ਦੀ ਫੇਰੀ ਕੋਈ ਖ਼ਾਸ ਅਸਰ ਨਹੀਂ ਪਾ ਸਕਦੀ ਹੈ। ਇਸ ਤਰ੍ਹਾਂ ਦੇ ਹਰ ਮਾਮਲੇ ਲਈ ਇਹ ਦੋ ਮੈਂਬਰੀ ਕਮੇਟੀ ਹੀ ਸੁਣਵਾਈ ਕਰਦੀ ਹੈ ਪਰ ਸ਼ਿਕਾਇਤ ਕੀਤੇ ਬਿਨਾਂ ਇਹ ਕਮੇਟੀ ਕੁਝ ਵੀ ਨਹੀਂ ਕਰੇਗੀ। (Amarinder)
ਬੀਬੀ ਜਾਗੀਰ ਕੌਰ ਨੇ ਖਹਿਰਾ ਖਿਲਾਫ਼ ਚੁੱਕਿਆ ਝੰਡਾ
ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਕਰਾਂਗੀ ਸ਼ਿਕਾਇਤ : ਬੀਬੀ ਜੰਗੀਰ ਕੌਰ
ਬਰਨਾਲਾ ਵਿਖੇ ਕੁੱਟਮਾਰ ਦੀ ਸ਼ਿਕਾਰ ਪੀੜਤ ਮਹਿਲਾ ਦਾ ਪੁੱਛਿਆ ਹਾਲ
ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੀੜਤ ਔਰਤ ਜਸਵਿੰਦਰ ਕੌਰ ਸ਼ੇਰਗਿੱਲ ਖਿਲਾਫ਼ ਕੀਤੀ ਗਈ ਵਿਵਾਦਿਤ ਟਿੱਪਣੀ ਅਤਿ ਨਿੰਦਣਯੋਗ ਕਾਰਵਾਈ ਹੈ, ਜਿਸ ਦੇ ਖਿਲਾਫ਼ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਕੀਤੀ ਜਾਵੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਸਿਵਲ ਹਸਪਤਾਲ ਵਿਖੇ ਪੀੜਤ ਮਹਿਲਾ ਦਾ ਹਾਲ-ਚਾਲ ਪੁੱਛਣ ਸਮੇਂ ਕਹੀ। ਪੀੜਤ ਬੀਬੀ ਸ਼ੇਰਗਿੱਲ ਨੇ ਭੁੱਬੀ ਰੋਂਦਿਆਂ ਆਪਣੇ ਨਾਲ ਹੋਏ ਅਣਮਨੁੱਖੀ ਕਾਰੇ ਦੀ ਵਿਸਥਾਰ ਸਾਹਿਤ ਜਾਣਕਾਰੀ ਬੀਬੀ ਜੰਗੀਰ ਕੌਰ ਨੂੰ ਦਿੱਤੀ ਤੇ ਪੂਰੀ ਘਟਨਾਂ ਦੀ ਵੀਡੀਓ ਵਾਇਰਲ ਕਰਨ ਵਾਲੀ ਔਰਤ ‘ਤੇ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ। (Bibi Jagir Kaur)
UGC NET Result 2023 Live Updates : NTA ਨੇ ਨਤੀਜਾ ਅਪਡੇਟ ਕੀਤਾ! ਹੁਣੇ ਚੈੱਕ ਕਰੋ!
ਉਨ੍ਹਾਂ ਕਿਹਾ ਕਿ ਖਹਿਰਾ ਖਿਲਾਫ਼ ਕੀਤੀ ਜਾਣ ਵਾਲੀ ਸ਼ਿਕਾਇਤ ਸਬੰਧੀ ਕਾਨੂੰਨੀ ਕਾਰਵਾਈ ਹਿੱਤ ਉਹ ਫਾਇਲ ਤਿਆਰ ਕਰ ਰਹੇ ਹਨ ਜਿਸ ‘ਤੇ ਅੱਜ ਸਬੰਧਿਤ ਪੀੜਤ ਮਹਿਲਾ ਦੇ ਦਸਤਖ਼ਤ ਵਗੈਰਾ ਵੀ ਕਰਵਾ ਲਏ ਹਨ। ਬੀਬੀ ਜੰਗੀਰ ਕੌਰ ਨੇ ਪੀੜਤ ਔਰਤ ਨਾਲ ਵਾਪਰੇ ਘਟਨਾਕ੍ਰਮ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਜਿੱਥੇ ਇਸ ਘਟਨਾਂ ਨੂੰ ਸ਼ੈਤਾਨਾਂ ਤੇ ਹੈਵਾਨਾਂ ਵੱਲੋਂ ਕੀਤਾ ਗਿਆ ਕਾਰਾ ਦੱਸਿਆ ਉੱਥੇ ਮਰਦ ਸਮਾਜ ਨੂੰ ਵੀ ਔਰਤਾਂ ਪ੍ਰਤੀ ਆਪਣੀ ਸੋਚ ਬਦਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮਾਜ ਨੂੰ ਔਰਤਾਂ ਪ੍ਰਤੀ ਕਾਨੂੰਨ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਔਰਤਾਂ ‘ਤੇ ਵੱਖ-ਵੱਖ ਤਰ੍ਹਾਂ ਨਾਲ ਕੀਤੇ ਗਏ ਜੁਲਮਾਂ ਦੀਆਂ ਘਟਨਾਵਾਂ ਨਿੱਤਦਿਨ ਸੁਣੀਆਂ ਜਾਂਦੀਆਂ ਹਨ। (Bibi Jagir Kaur)
ਉਨ੍ਹਾਂ ਘਟਨਾ ਸਬੰਧੀ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਭਾਵੇਂ ਕੇਸ ਦੇ ਸ਼ੁਰੂਆਤੀ ਦੌਰ ‘ਚ ਪੁਲਿਸ ਵੱਲੋਂ ਬਹੁਤ ਹੀ ਨਰਮ ਧਾਰਾਵਾਂ ਲਾਈਆਂ ਗਈਆਂ ਸਨ, ਪ੍ਰੰਤੂ ਸ਼੍ਰੋਅਦ ਵੱਲੋਂ ਇਸ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਚੁੱਕੇ ਜਾਣ ‘ਤੇ ਪੁਲਿਸ ਨੇ ਕੇਸ ‘ਚ ਸਖ਼ਤ ਧਾਰਾਵਾਂ ਦਾ ਵਾਧਾ ਕੀਤਾ, ਜਿਸ ਨਾਲ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਜਾਣਾ ਪਿਆ। ਉਨ੍ਹਾਂ ਕਿਹਾ ਕਿ ਐਸਐਸਪੀ ਬਰਨਾਲਾ ਨੂੰ ਮਿਲ ਕੇ ਪੂਰੀ ਘਟਨਾ ਦੀ ਵੀਡੀਓ ਵਾਇਰਲ ਵਾਲੀ ਔਰਤ ਖਿਲਾਫ਼ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ, ਬੀਬੀ ਜਸਵਿੰੰਦਰ ਕੌਰ ਠੁੱਲੇਵਾਲ, ਪਰਮਿੰਦਰ ਕੌਰ ਰੰਧਾਵਾ, ਬੀਬੀ ਇੰਦਰਜੀਤ ਕੌਰ, ਬੀਬੀ ਕਰਮਜੀਤ ਕੌਰ, ਬੀਬੀ ਲਕਸ਼ਮੀ, ਬੀਬੀ ਜਸਪਾਲ ਕੌਰ, ਬੀਬੀ ਪਰਮਜੀਤ ਕੌਰ ਵਿਰਕ ਅਤੇ ਬੀਬੀ ਸੁਨੀਤਾ ਸ਼ਰਮਾ ਤੋਂ ਇਲਾਵਾ ਸਮੂਹ ਅਕਾਲੀ ਲੀਡਰਸ਼ਿਪ ਵੀ ਹਾਜ਼ਰ ਸੀ। (Bibi Jagir Kaur)
ਨਿੱਜੀ ਥਾਂ ਦੇ ਰੌਲ਼ੇ ਨੂੰ ਲੈ ਕੇ ਫੌਜੀ ਨੇ ਕੀਤੀ ਸੀ ਮੁੱਖ ਮੰਤਰੀ ਕੋਲ ਸ਼ਿਕਾਇਤ
ਗੁਰਪ੍ਰੀਤ ਸਿੰਘ, ਸੰਗਰੂਰ:ਭਾਰਤੀ ਸੈਨਾ ਦੇ ਫੌਜੀ ਦੀ ਸ਼ਿਕਾਇਤ ‘ਤੇ ਥਾਣਾ ਧੂਰੀ ਸਦਰ ਦੇ ਮੁਖੀ ਦੀ ਬਦਲੀ ਕਰ ਦਿੱਤੀ ਗਈ ਹੈ ਜਦੋਂ ਕਿ ਇੱਕ ਏ.ਐਸ.ਆਈ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਨ੍ਹਾਂ ‘ਤੇ ਫੌਜੀ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਨਿੱਜੀ ਥਾਂ ਨੂੰ ਲੈ ਕੇ ਹੋਏ ਝਗੜੇ  ਸਬੰਧੀ ਉਕਤ ਪੁਲਿਸ ਮੁਲਾਜ਼ਮਾਂ ਨੇ ਨਿਰਪੱਖ ਰੋਲ ਅਦਾ ਨਹੀਂ ਕੀਤਾ ਸੀ
ਜਾਣਕਾਰੀ ਮੁਤਾਬਕ ਧੂਰੀ ਨੇੜਲੇ ਪਿੰਡ ਦੁਰਗੇਆਲਾ ਪਿੰਡ ਵਿੱਚ ਰਹਿਣ ਵਾਲੇ ਫੌਜੀ ਗੁਰਪ੍ਰੀਤ ਸਿੰਘ ਜਿਹੜੇ ਕਿ ਜੰਮੂ ਵਿਖੇ ਆਪਣੀ ਡਿਊਟੀ ‘ਤੇ ਤਾਇਨਾਤ ਹਨ, ਦੇ ਪਿੰਡ ਵਿੱਚ ਕਿਸੇ ਨਿੱਜੀ ਥਾਂ ਨੂੰ ਲੈ ਕੇ ਕੁਝ ਵਿਅਕਤੀਆਂ ਨਾਲ ਝਗੜਾ ਚੱਲ ਰਿਹਾ ਸੀ ਭਾਵੇਂ ਕਿ ਇਸ ਰੌਲ਼ੇ ਸਬੰਧੀ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਫੌਜੀ ਗੁਰਪ੍ਰੀਤ ਸਿੰਘ ਨੂੰ ਇਸ ਗੱਲ ਦਾ ਦੁੱਖ ਸੀ ਕਿ ਸਬੰਧਿਤ ਥਾਣਾ ਮੁਖੀ ਵਿਜੇ ਕੁਮਾਰ ਅਤੇ ਏ.ਐਸ.ਆਈ. ਹਰਮੀਤ ਸਿੰਘ ਨੇ ਇਸ ਮਾਮਲੇ ਵਿੱਚ ਆਪਣੀ ਨਿਰਪੱਖ ਭੂਮਿਕਾ ਅਦਾ ਨਹੀਂ ਕੀਤੀ
ਫੌਜੀ ਗੁਰਪ੍ਰੀਤ ਸਿੰਘ ਨੇ 15 ਅਗਸਤ ਵਾਲੇ ਦਿਨ ਗੁਰਦਾਸਪੁਰ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਾਰੀ ਵਿÎਥਿਆ ਸੁਣਾਈ ਤਾਂ ਮੁੱਖ ਮੰਤਰੀ ਨੇ ਇਸ ਸਬੰਧੀ ਸੰਗਰੂਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਤੁਰੰਤ ਮਾਮਲੇ ਵਿੱਚ ਦਖ਼ਲ ਦੇ ਕੇ ਕਾਰਵਾਈ ਕਰਨ ਲਈ ਕਿਹਾ ਜ਼ਿਲ੍ਹਾ ਪੁਲਿਸ ਮੁਖੀ ਨੇ ਮਾਮਲੇ ਦੀ ਪੜਤਾਲ ਕਰਵਾਉਂਦਿਆਂ ਸਬੰਧਿਤ ਏ.ਐਸ.ਆਈ.  ਹਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਜਦੋਂ ਕਿ ਥਾਣਾ ਮੁਖੀ ਵਿਜੇ ਕੁਮਾਰ ਦੀ ਬਦਲੀ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।