Mobile Phone - Sach Kahoon Punjabi
Children Care: ਵਿਗਿਆਨੀਆਂ ਦੀ ਚਿਤਾਵਨੀ, ਬੱਚਿਆਂ ਨੂੰ ਮੋਬਾਇਲ ਫੋਨ ਦੇਣਾ ਕਿੰਨਾ ਖਤਰਨਾਕ?, ਨਾ ਕਰੋ ਇਹ ਗਲਤੀ, ਜਾਣੋ ਸਭ ਤੋਂ ਵੱਡੇ ਨੁਕਸਾਨ ਬਾਰੇ
Children Care: ਅਧਿਐਨ ’ਚ ਖੁਲਾਸਾ: ਛੋਟੀ ਉਮਰ ’ਚ ਸਮਾਰਟਫੋਨ ਦੀ ਵਰਤੋਂ ਨੌਜਵਾਨਾਂ ’ਚ ਵਧਾਉਂਦੀ ਹੈ ਮਾਨਸਿਕ ਸਮੱਸਿਆਵਾਂ
ਖੋਜਕਾਰਾਂ ਨੇ ਸਖ਼ਤ ਨੀਤੀ ਅਤੇ ਡਿਜੀਟਲ ਸਾਖਰਤਾ ਦੀ ਸਿਫ਼ਾਰਸ਼ ਦੀ ਕੀਤੀ ਮੰਗ | Children Care
Children Care: ਨਵੀਂ ਦਿੱਲੀ (ਏਜੰਸੀ)। ਸਮਾਰਟਫੋਨ ਦੀ ਵਰਤੋਂ ਕਰਨ ਨਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨੌਜਵਾਨ ਅਵਸਥਾ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਗੱਲ ਸੋਮਵਾਰ ਨੂੰ ਪ੍ਰਕਾਸ਼ਿਤ ਇੱਕ ਗਲੋਬਲ ਅਧਿਐਨ ਵਿੱਚ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਲੱਖ ਤੋਂ ਵੱਧ ਨੌਜਵਾਨਾਂ ਦਾ ਡੇਟਾ ਸ਼ਾਮਲ ਹੈ।
ਜਰਨਲ ਆਫ਼ ਹਿਊਮਨ ਡਿਵੈਲਪਮੈਂਟ ਐਂਡ ਕੈਪੇਬਿਲਿਟੀਜ਼ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੇ ਅਨੁਸਾਰ 18 ਤੋਂ 24 ਸਾਲ ਦੀ ਉਮਰ ਦੇ ਉਨ੍ਹਾਂ ਨੌਜਵਾਨਾਂ ਵਿੱਚ ਆਤਮਘਾਤੀ ਵਿਚਾਰਾਂ, ਹਮਲਾਵਰਤਾ, ਭਾਵਨਾਤਮਕ ਅਸਥਿਰਤਾ ਅਤੇ ਘੱਟ ਸਵੈ-ਮਾਣ ਦੀਆਂ ਸ਼ਿਕਾਇਤਾਂ ਵਧੇਰੇ ਵੇਖੀਆਂ ਗਈਆਂ, ਜਿਨ੍ਹਾਂ ਨੇ 12 ਸਾਲ ਜਾਂ ਇਸ ਤੋਂ ਘੱਟ ਉਮਰ ਵਿੱਚ ਆਪਣਾ ਪਹਿਲਾ ਸਮਾਰਟਫੋਨ ਲਿਆ ਸੀ।
Read Also : ਕਿਸਾਨਾਂ ਦੇ ਹਿੱਤ ’ਚ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੜ੍ਹੋ ਤੇ ਜਾਣੋ
ਅਧਿਐਨ ਰਾਹੀਂ ਪਤਾ ਲੱਗਾ ਕਿ ਸਮਾਰਟਫੋਨ ਦੇ ਕਾਰਨ, ਬੱਚੇ ਛੋਟੀ ਉਮਰ ਤੋਂ ਹੀ ਸੋਸ਼ਲ ਮੀਡੀਆ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਾਈਬਰ ਧੱਕੇਸ਼ਾਹੀ, ਨੀਂਦ ਵਿੱਚ ਵਿਘਨ ਅਤੇ ਪਰਿਵਾਰ ਨਾਲ ਸਬੰਧਾਂ ਵਿੱਚ ਦੂਰੀ ਵਰਗੇ ਜੋਖਮ ਵਧ ਜਾਂਦੇ ਹਨ। ਖੋਜਕਾਰਾਂ ਨੇ ਸੁਝਾਅ ਦਿੱਤਾ ਕਿ ਸ਼ਰਾਬ ਅਤੇ ਤੰਬਾਕੂ ਵਾਂਗ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਮਾਰਟਫੋਨ ਦੀ ਵਰਤੋਂ ’ਤੇ ਵੀ ਪਾਬੰਦੀ ਲਾਈ ਜਾਣੀ ਚਾਹੀਦੀ ਹੈ। Children Care
ਨਾਲ ਹੀ, ਉਨ੍ਹਾਂ ਨੇ ਡਿਜੀਟਲ ਸਾਖਰਤਾ ਨੂੰ ਲਾਜ਼ਮੀ ਬਣਾਉਣ ਅਤੇ ਕਾਰਪੋਰੇਟ ਜਵਾਬਦੇਹੀ ਨੂੰ ਯਕੀਨੀ ਬਣਾਉਣ ਬਾਰੇ ਗੱਲ ਕੀਤੀ। ਅਧਿਐਨ ਵਿੱਚ ਇੱਕ ਲੱਖ ਨੌਜਵਾਨਾਂ ਦੀ ਮਾਨਸਿਕ ਸਿਹਤ ਦਾ ਮੁਲਾਂਕਣ ਮਾਈਂਡ ਹੈਲਥ ਕੋਸ਼ੈਂਟ (ਐੱਮਐੱਚਕਿਊ) ਨਾਮਕ ਇੱਕ ਟੂਲ ਨਾਲ ਕੀਤਾ ਗਿਆ, ਜੋ ਸਮਾਜਿਕ, ਭਾਵਨਾਤਮਕ, ਬੋਧਾਤਮਕ ਅਤੇ ਸਰੀਰਕ ਸਿਹਤ ਨੂੰ ਮਾਪਦਾ ਹੈ। ਨਤੀਜਿਆਂ ਤੋਂ ਪਤਾ ਲੱਗਾ ਕਿ ਛੋਟੀ ਉਮਰ ਵਿੱਚ ਸਮਾਰਟਫੋਨ ਲੈਣ ਨਾਲ ਕੁੜੀਆਂ ਵਿੱਚ ਅਵਿਸ਼ਵਾਸ ਦੀ ਭਾਵਨਾ ਵਧਦੀ ਹੈ ਅਤੇ ਉਹ ਭਾਵਨਾਤਮਕ ਤੌਰ ’ਤੇ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ, ਜਦੋਂ ਕਿ ਮੁੰਡੇ ਅਸਥਿਰ, ਪਰੇਸ਼ਾਨ ਅਤੇ ਉਦਾਸੀਨ ਜਾਂ ਗੁੱਸੇ ਵਿੱਚ ਆ ਜਾਂਦੇ ਹਨ।
ਸੋਸ਼ਲ ਮੀਡੀਆ ਅਤੇ ਸਕਰੀਨ ਸਮੇਂ ਕਾਰਨ ਵਿਗੜ ਰਿਹਾ ਮਾਨਸਿਕ ਸੰਤੁਲਨ
ਅਮਰੀਕਾ ਦੇ ਸੈਪੀਅਨ ਲੈਬਜ਼ ਦੇ ਸੰਸਥਾਪਕ ਅਤੇ ਵਿਗਿਆਨੀ ਡਾ. ਤਾਰਾ ਤਿਆਗਰਾਜਨ ਨੇ ਕਿਹਾ ਕਿ ਸਾਡਾ ਡੇਟਾ ਦਰਸਾਉਂਦਾ ਹੈ ਕਿ ਛੋਟੀ ਉਮਰ ਵਿੱਚ ਸਮਾਰਟਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੌਜਵਾਨਾਂ ਵਿੱਚ ਮਾਨਸਿਕ ਸਿਹਤ ’ਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਮਾਨਸਿਕ ਸਿਹਤ ਦੀ ਰੱਖਿਆ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਵਿੱਚ ਡਿਪਰੈਸ਼ਨ ਅਤੇ ਚਿੰਤਾ ਦੇ ਲੱਛਣ ਸਾਫ਼ ਨਹੀਂ ਦਿਖਾਈ ਦਿੰਦੇ, ਇਸ ਲਈ ਇਹ ਸਮੱਸਿਆਵਾਂ ਆਮ ਜਾਂਚਾਂ ਵਿੱਚ ਸਾਹਮਣੇ ਨਹੀਂ ਆਉਂਦੀਆਂ।
ਭਾਰਤ ’ਚ ਵੀ ਨੀਤੀ ਬਣਾਉਣ ਦੀ ਲੋੜ
ਫਰਾਂਸ, ਨੀਦਰਲੈਂਡ, ਇਟਲੀ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨੇ ਸਕੂਲਾਂ ਵਿੱਚ ਸਮਾਰਟਫੋਨ ਦੀ ਵਰਤੋਂ ’ਤੇ ਪਾਬੰਦੀ ਲਾਉਣ ਜਾਂ ਸੀਮਤ ਕਰਨ ਲਈ ਨਿਯਮ ਲਾਗੂ ਕੀਤੇ ਹਨ। ਅਮਰੀਕਾ ਦੇ ਕਈ ਸੂਬਿਆਂ ਨੇ ਸਕੂਲਾਂ ਵਿੱਚ ਸਮਾਰਟਫੋਨ ਦੀ ਵਰਤੋਂ ਨੂੰ ਸੀਮਤ ਕਰਨ ਵਾਲੇ ਕਾਨੂੰਨ ਵੀ ਬਣਾਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਵੀ ਬੱਚਿਆਂ ਨੂੰ ਡਿਜੀਟਲ ਦੁਨੀਆ ਦੇ ਖ਼ਤਰਿਆਂ ਤੋਂ ਬਚਾਉਣ ਲਈ ਇੱਕ ਸਪੱਸ਼ਟ ਨੀਤੀ ਬਣਾਉਣ ਦੀ ਤੁਰੰਤ ਲੋੜ ਹੈ।
Mobile Addiction: ਬੜੌਤ (ਸੰਦੀਪ ਦਹੀਆ)। ਹਰ ਘਰ ’ਚ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਦੀ ਵਧਦੀ ਵਰਤੋਂ ਹੁਣ ਗੰਭੀਰ ਸਿਹਤ ਸੰਕਟ ਦੀ ਨਿਸ਼ਾਨੀ ਬਣ ਗਈ ਹੈ। ਬਾਲ ਰੋਗ ਮਾਹਿਰ ਡਾ. ਅਭਿਨਵ ਨੇ ਬੱਚਿਆਂ ਵੱਲੋਂ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਮੋਬਾਈਲ ਦੀ ਆਦਤ ’ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਾਲਾਂ ’ਚ ਇਸ ਦੇ ਮਾੜੇ ਪ੍ਰਭਾਵ ਬੱਚਿਆਂ ਦੇ ਵਿਕਾਸ ’ਤੇ ਭਾਰੀ ਪੈ ਸਕਦੇ ਹਨ।
ਇਹ ਖਬਰ ਵੀ ਪੜ੍ਹੋ : Virat Kohli: ਕੀ ਵਿਰਾਟ ਟੈਸਟ ’ਚ ਕਰਨਗੇ ਵਾਪਸੀ? ਸਵਾਦ ਦਾ ਖੁੱਦ ਹੀ ਦਿੱਤਾ ਜਵਾਬ, BCCI ਦੀ ਵੀ ਆਈ ਪ੍ਰਤੀਕਿਰਿਆ
ਡਾ. ਅਭਿਨਵ ਅਨੁਸਾਰ ਜ਼ਿਆਦਾ ਦੇਰ ਤੱਕ ਸਕਰੀਨ ’ਤੇ ਨਜ਼ਰ ਰੱਖਣ ਨਾਲ ਬੱਚਿਆਂ ਦੀ ਸੋਚਣ ਦੀ ਸਮਰੱਥਾ ਘੱਟ ਜਾਂਦੀ ਹੈ। ਇਹ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦੀ ਸਮਰੱਥਾ ਨੂੰ ਵੀ ਕਮਜ਼ੋਰ ਕਰਦਾ ਹੈ। ਬੱਚੇ ਕਿਸੇ ਵੀ ਕੰਮ ’ਤੇ ਸਹੀ ਤਰ੍ਹਾਂ ਧਿਆਨ ਨਹੀਂ ਲਗਾ ਪਾਉਂਦੇ ਹਨ ਤੇ ਉਨ੍ਹਾਂ ਦੀ ਇਕਾਗਰਤਾ ਲਗਾਤਾਰ ਘਟਦੀ ਜਾਂਦੀ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਬੱਚੇ ਬਹੁਤ ਜ਼ਿਆਦਾ ਸਕ੍ਰੀਨ ਵੇਖਦੇ ਹਨ ਉਨ੍ਹਾਂ ਵਿੱਚ ਸਿੱਖਣ ਦੇ ਵਿਕਾਰ, ਵਿਵਹਾਰ ਸੰਬੰਧੀ ਵਿਗਾੜ ਤੇ ਔਟਿਜ਼ਮ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ।
ਉਨ੍ਹਾਂ ਮੁਤਾਬਕ ਮੋਬਾਈਲ ਵੇਖਦੇ ਸਮੇਂ ਬੱਚਿਆਂ ਦੇ ਦਿਮਾਗ ’ਚ ਡੋਪਾਮਾਈਨ ਨਾਂਅ ਦਾ ਰਸਾਇਣ ਜ਼ਿਆਦਾ ਮਾਤਰਾ ’ਚ ਪੈਦਾ ਹੋਣ ਲੱਗਦਾ ਹੈ, ਜਿਸ ਨਾਲ ਉਨ੍ਹਾਂ ਨੂੰ ਤੁਰੰਤ ਖੁਸ਼ੀ ਮਿਲਦੀ ਹੈ। ਇਹ ਖੁਸ਼ੀ ਹੌਲੀ-ਹੌਲੀ ਮੋਹ ਵਿੱਚ ਬਦਲ ਜਾਂਦੀ ਹੈ ਤੇ ਬੱਚਾ ਮੋਬਾਈਲ ਦੀ ਵਰਚੁਅਲ ਦੁਨੀਆਂ ’ਚ ਗੁਆਚ ਜਾਂਦਾ ਹੈ। ਜਦੋਂ ਮਾਪੇ ਮੋਬਾਈਲ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਬੱਚੇ ਚਿੜਚਿੜੇਪਨ, ਗੁੱਸਾ ਤੇ ਬੇਚੈਨੀ ਦਿਖਾਉਣ ਲੱਗਦੇ ਹਨ। ਮੋਬਾਈਲ ਦੇ ਮਾੜੇ ਪ੍ਰਭਾਵ ਸਿਰਫ ਮਾਨਸਿਕ ਹੀ ਨਹੀਂ ਸਗੋਂ ਸਰੀਰਕ ਵੀ ਹਨ। ਬੱਚਿਆਂ ਵਿੱਚ ਅੱਖਾਂ ਦੀ ਵੱਧਦੀ ਗਿਣਤੀ, ਸੁੱਕੀ ਅੱਖਾਂ ਤੇ ਵਾਰ-ਵਾਰ ਸਿਰ ਦਰਦ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਦੇਰ ਰਾਤ ਤੱਕ ਮੋਬਾਈਲ ਫੋਨ ਵੇਖਣ ਦੀ ਆਦਤ ਬੱਚਿਆਂ ਦੀ ਨੀਂਦ ’ਤੇ ਵੀ ਅਸਰ ਪਾਉਂਦੀ ਹੈ, ਜਿਸ ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਰੁਕਾਵਟ ਪੈਂਦੀ ਹੈ। ਡਾ. ਅਭਿਨਵ ਨੇ ਸਲਾਹ ਦਿੱਤੀ ਕਿ ਬੱਚਿਆਂ ਨੂੰ ਮੋਬਾਈਲ ਫ਼ੋਨ ’ਤੇ ਨਿਰਭਰ ਬਣਾਉਣ ਦੀ ਬਜਾਏ, ਉਨ੍ਹਾਂ ਨੂੰ ਵਧੇਰੇ ਬਾਹਰੀ ਖੇਡਾਂ, ਖੁੱਲ੍ਹੀ ਹਵਾ ਦੀਆਂ ਗਤੀਵਿਧੀਆਂ, ਦੋਸਤਾਂ ਨਾਲ ਸਮਾਂ ਬਿਤਾਉਣ ਤੇ ਮਨੋਰੰਜਨ ਦੇ ਰਵਾਇਤੀ ਸਾਧਨਾਂ ’ਚ ਸ਼ਾਮਲ ਕਰਨਾ ਬਿਹਤਰ ਹੈ। ਉਸ ਦਾ ਕਹਿਣਾ ਹੈ ਕਿ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਡਿਜੀਟਲ ਦੁਨੀਆ ਨਾਲ ਨਹੀਂ ਸਗੋਂ ਅਸਲ ਦੁਨੀਆ ਨਾਲ ਜੋੜਿਆ ਜਾਵੇ। ਉਨ੍ਹਾਂ ਦੱਸਿਆ ਕਿ ਬੱਚੇ ਮੋਬਾਈਲ ਨਹੀਂ ਚਾਹੁੰਦੇ, ਬਚਪਨ ਚਾਹੁੰਦੇ ਹਨ। ਜੇ ਅਸੀਂ ਅੱਜ ਨੂੰ ਕਾਬੂ ਵਿੱਚ ਰੱਖਦੇ ਹਾਂ, ਤਾਂ ਹੀ ਕੱਲ੍ਹ ਖੁਸ਼ਹਾਲ ਹੋਵੇਗਾ। Mobile Addiction
Honesty: ਡਿੱਗਿਆ ਮੋਬਾਈਲ ਵਾਪਸ ਕਰ ਇਮਾਨਦਾਰੀ ਦਿਖਾਈ
Honesty: (ਵਿੱਕੀ ਕੁਮਾਰ) ਮੋਗਾ। ਐਡੀ ਫਿਜੀਕਲ ਅਕੈਡਮੀ ਮੋਗਾ ਦੇ ਵਿਦਿਆਰਥੀ ਨੇ ਇਮਾਨਦਾਰੀ ਦਾ ਸਬੂਤ ਦਿੰਦਿਆਂ ਸੜਕ ’ਤੇ ਡਿੱਗਿਆ ਮੋਬਾਇਲ ਉਸਦੇ ਮਾਲਿਕ ਨੂੰ ਸੌਂਪ ਕੇ ਇਮਾਨਦਾਰੀ ਦਾ ਸਬੂਤ ਦਿੱਤਾ। ਜਾਣਕਾਰੀ ਦਿੰਦਿਆ ਐਡੀ ਫਿਜ਼ੀਕਲ ਅਕੈਡਮੀ ਮੋਗਾ ਦੇ ਸੰਚਾਲਕ ਕੁਲਵਿੰਦਰ ਸਿੰਘ ਉਰਫ਼ ਕਾਲਾ ਇੰਸਾਂ ਨੇ ਦੱਸਿਆ ਕਿ ਮੇਰੇ ਵਿਦਿਆਰਥੀ ਹਰ ਰੋਜ਼ ਦੀ ਤਰ੍ਹਾਂ ਸਵੇਰ ਵੇਲ੍ਹੇ ਟਰੇਨਿੰਗ ਕਰਨ ਜਾ ਰਹੇ ਸਨ ਉਹਨਾਂ ਵਿੱਚੋ ਮੇਰੇ ਇਕ ਵਿਦਿਆਰਥੀ ਦਿਲਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨੂੰ ਸੜਕ ਤੇ ਇਕ ਡਿੱਗਿਆ ਰੇਡਮੀ ਕੰਪਨੀ ਦਾ ਮੋਬਾਇਲ ਮਿਲਿਆ।
ਇਹ ਵੀ ਪੜ੍ਹੋ: Blood Donation: ਐਮਰਜੈਂਸੀ ’ਚ ਮਰੀਜ਼ ਲਈ ਕੀਤਾ ਖੂਨਦਾਨ
ਜਦੋਂ ਉਸ ਮੋਬਾਈਲ ਦੇ ਮਾਲਕ ਦੀ ਪੜਤਾਲ ਕੀਤੀ ਤਾਂ ਉਸ ਮੋਬਾਇਲ ਦੇ ਮਾਲਕ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਕਿਲੀ ਚਾਹਲ ਵਜੋਂ ਹੋਈ, ਜਿਸਨੇ ਦੱਸਿਆ ਕਿ ਉਹ ਕੋਈ ਕੰਮ ਕਰਕੇ ਮੋਗਾ ਸ਼ਹਿਰ ਪਾਰ ਕਰ ਰਿਹਾ ਸੀ, ਤਾਂ ਉਸਦਾ ਮੋਬਾਇਲ ਕਿਸੇ ਕਾਰਨ ਉਸਦੀ ਜੇਬ ਵਿੱਚੋਂ ਡਿੱਗ ਗਿਆ, ਮੋਬਾਇਲ ਵਾਪਸ ਮਿਲਣ ਮੌਕੇ ਬਲਵਿੰਦਰ ਸਿੰਘ ਨੇ ਐਡੀ ਫਿਜੀਕਲ ਅਕੈਡਮੀ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਦਾ ਧੰਨਵਾਦ ਕੀਤਾ। Honesty
TRAI: ਖੁਸ਼ਖਬਰੀ, ਕਾਲਿੰਗ ਤੇ SMS ਲਈ ਲਾਂਚ ਹੋਣਗੇ ਇਹ ਖਾਸ ਪਲਾਨ, ਜਾਣੋ
TRAI ਦਾ ਵੱਡਾ ਐਲਾਨ | TRAI
10 ਰੁਪਏ ਵਾਲਾ ਕੂਪਨ ਵੀ ਮਿਲੇਗਾ
ਨਵੀਂ ਦਿੱਲੀ (ਏਜੰਸੀ)। Mobile Recharge New Plans: ਜੇਕਰ ਤੁਸੀਂ ਵੀ ਸ਼ਿਕਾਇਤ ਕਰ ਰਹੇ ਸੀ ਕਿ ਸਿਰਫ ਇਨਕਮਿੰਗ ਕਾਲਾਂ ਲਈ ਕੋਈ ਰੀਚਾਰਜ ਪਲਾਨ ਨਹੀਂ ਹੈ ਜਾਂ ਉਨ੍ਹਾਂ ਲਈ ਕੋਈ ਰੀਚਾਰਜ ਪਲਾਨ ਨਹੀਂ ਹੈ ਜਿਨ੍ਹਾਂ ਨੂੰ ਸਿਰਫ ਕਾਲਿੰਗ ਦੀ ਜ਼ਰੂਰਤ ਹੈ, ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟੀਆਰਏਆਈ) ਨੇ ਸੋਮਵਾਰ ਨੂੰ ਟੈਲੀਕਾਮ ਖਪਤਕਾਰ ਸੁਰੱਖਿਆ ਨਿਯਮਾਂ ’ਚ 12ਵੀਂ ਸ਼ੋਧ ਦਾ ਐਲਾਨ ਕੀਤਾ। ਇਸ ਸ਼ੋਧ ਤਹਿਤ, ਭਾਰਤ ’ਚ ਦੂਰਸੰਚਾਰ ਆਪਰੇਟਰਾਂ ਨੂੰ ਕਿਸੇ ਖਾਸ ਸੇਵਾ ਲਈ ਖਾਸ ਰੀਚਾਰਜ ਵਾਊਚਰ ਪ੍ਰਦਾਨ ਕਰਨ ਦੀ ਲੋੜ ਹੋਵੇਗੀ, ਜਿਵੇਂ ਕਿ ਡੇਟਾ ਲਈ ਵੱਖਰੇ ਪਲਾਨ ਤੇ ਕਾਲਿੰਗ ਲਈ ਵੱਖਰੇ ਪਲਾਨ। Mobile Recharge New Plans
ਇਹ ਖਬਰ ਵੀ ਪੜ੍ਹੋ : Kisan Andolan Punjab: ਮੁੱਖ ਮੰਤਰੀ ਮਾਨ ਨੇ ਅੰਦੋਲਨ ‘ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆ…
ਟਰਾਈ ਦੇ ਨਵੇਂ ਹੁਕਮ ’ਤੇ ਰੀਚਾਰਜ ਵਾਊਚਰ | Mobile Recharge New Plans
ਟਰਾਈ ਦੇ ਨਵੇਂ ਨਿਯਮਾਂ ਤਹਿਤ, ਟੈਲੀਕਾਮ ਆਪਰੇਟਰਾਂ ਨੂੰ ਵੌਇਸ ਤੇ ਐਸਐਮਐਸ ਸੇਵਾਵਾਂ ਲਈ ਵਿਸ਼ੇਸ਼ ਟੈਰਿਫ ਵਾਊਚਰ (ਐਸਟੀਵੀ) ਲਾਂਚ ਕਰਨੇ ਪੈਣਗੇ। ਇਸ ਕਦਮ ਨਾਲ ਖਪਤਕਾਰਾਂ ਨੂੰ ਉਨ੍ਹਾਂ ਦੀਆਂ ਜ਼ਰੂਰੀ ਸੇਵਾਵਾਂ ਲਈ ਭੁਗਤਾਨ ਕਰਨ ਦਾ ਵਿਕਲਪ ਮਿਲੇਗਾ। ਟਰਾਈ ਅਨੁਸਾਰ, ਇਸ ਦੀ 12ਵੀਂ ਸੋਧ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਬਜ਼ੁਰਗ ਨਾਗਰਿਕਾਂ ਤੇ ਖਪਤਕਾਰਾਂ ਲਈ ਵਿਸ਼ੇਸ਼ ਤੌਰ ’ਤੇ ਲਾਭਕਾਰੀ ਹੋਵੇਗੀ। ਇਹ ਸੋਧ ਐੱਸਟੀਵੀ ਤੇ ਕਾਮਬੋ ਵਾਊਚਰ (ਸੀਵੀ) ਦੀ ਵੈਧਤਾ ਨੂੰ 365 ਦਿਨਾਂ ਤੱਕ ਵਧਾ ਦਿੰਦਾ ਹੈ, ਜਦੋਂ ਕਿ ਪਹਿਲਾਂ ਇਸ ਦੀ ਵੈਧਤਾ ਸਿਰਫ 90 ਦਿਨਾਂ ਤੱਕ ਸੀਮਿਤ ਸੀ। Mobile Recharge New Plans
ਭਾਵ ਹੁਣ ਵਿਸ਼ੇਸ਼ ਪਲਾਨ 90 ਦਿਨਾਂ ਦੀ ਬਜਾਏ 1 ਸਾਲ ਦੀ ਵੈਧਤਾ ਦੇ ਨਾਲ ਆਉਣਗੇ। ਇਹ ਕਦਮ ਖਪਤਕਾਰਾਂ ਨੂੰ ਲੰਬੀ ਮਿਆਦ ਦੀਆਂ ਯੋਜਨਾਵਾਂ ਦੀ ਚੋਣ ਕਰਨ ’ਚ ਮਦਦ ਕਰੇਗਾ। ਨੋਟਿਸ ਅਨੁਸਾਰ, ਸਰਕਾਰ ਨੇ ਹੁਣ ਵਾਊਚਰ ਦੀ ਕਲਰ-ਕੋਡਿੰਗ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ ਤੇ ਆਨਲਾਈਨ ਰੀਚਾਰਜ ਨੂੰ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ, ਟੌਪ-ਅੱਪ ਵਾਊਚਰ ਜੋ ਪਹਿਲਾਂ ਸਿਰਫ 10 ਰੁਪਏ ਤੱਕ ਹੀ ਸੀਮਤ ਸੀ, ਨੂੰ ਹੁਣ ਹਟਾ ਦਿੱਤਾ ਗਿਆ ਹੈ। ਹੁਣ ਟੈਲੀਕਾਮ ਆਪਰੇਟਰ ਆਪਣੀ ਇੱਛਾ ਅਨੁਸਾਰ ਵਾਊਚਰ ਦੇ ਮੁੱਲ ਦੀ ਚੋਣ ਕਰ ਸਕਦੇ ਹਨ, ਹਾਲਾਂਕਿ ਉਨ੍ਹਾਂ ਨੂੰ ਘੱਟੋ-ਘੱਟ 10 ਰੁਪਏ ਦਾ ਟਾਪ-ਅੱਪ ਵਾਊਚਰ ਪੇਸ਼ ਕਰਨਾ ਹੋਵੇਗਾ।
Honesty: ਲੱਭਿਆ ਮੋਬਾਈਲ ਵਾਪਸ ਕਰਕੇ ਡੇਰਾ ਪ੍ਰੇਮੀ ਨੇ ਦਿਖਾਈ ਇਮਾਨਦਾਰੀ
Honesty: (ਗੁਰਪ੍ਰੀਤ ਸਿੰਘ) ਬਰਨਾਲਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਅਨੁਸਾਰ ਰਨਾਲਾ ਨੇੜਲੇ ਪਿੰਡ ਜੋਧਪੁਰ ਦੇ ਡੇਰਾ ਪ੍ਰੇਮੀ ਦਲਵਾਰਾ ਸਿੰਘ ਨੇ ਇਮਾਨਦਾਰੀ ਦਿਖਾਉਂਦਿਆਂ ਇੱਕ ਮਹਿੰਗਾ ਮੋਬਾਇਲ ਜਿਹੜਾ ਗੁੰਮ ਗਿਆ ਸੀ ਉਸ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ।
ਇਹ ਵੀ ਪੜ੍ਹੋ: Welfare: ਅਨੂਰਾਧਾ ਇੰਸਾਂ ਹੋਏ ਸਰੀਰਦਾਨੀਆਂ ’ਚ ਸ਼ਾਮਲ
ਜਾਣਕਾਰੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਜੋਧਪੁਰ ਦੇ ਪ੍ਰੇਮੀ ਜਸਵੀਰ ਸਿੰਘ ਨੇ ਦੱਸਿਆ ਕਿ ਪ੍ਰੇਮੀ ਦਰਬਾਰਾ ਸਿੰਘ ਨੂੰ ਇੱਕ ਮੋਬਾਇਲ ਸੜਕ ਦੀ ਕਿਨਾਰੇ ਡਿੱਗਿਆ ਪਿਆ ਮਿਲਿਆ ਸੀ। ਡੇਰਾ ਸ਼ਰਧਾਲੂ ਨੇ ਉਸ ਮੋਬਾਇਲ ਨੂੰ ਉਸ ਦੇ ਮਾਲਕ ਕੋਲ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ। ਮੋਬਾਇਲ ਦੇ ਅਸਲ ਮਾਲਕ ਨੇ ਡੇਰਾ ਸ਼ਰਧਾਲੂ ਦਾ ਧੰਨਵਾਦ ਕੀਤਾ। Honesty
Honesty: ਮੋਬਾਈਲ ਫੋਨ ਵਾਪਸ ਕਰਕੇ ਡੇਰਾ ਪ੍ਰੇਮੀ ਨੇ ਇਮਾਨਦਾਰੀ ਦਿਖਾਈ
Honesty: (ਗੁਰਪ੍ਰੀਤ ਸਿੰਘ) ਬਰਨਾਲਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਾਇਆ ਹੱਕ ਖਾਣਾ ਜ਼ਹਿਰ ਸਮਝਦੇ ਹਨ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਸਦਕਾ ਅੱਜ ਵੀ ਸਮਾਜ ਵਿੱਚ ਇਮਾਨਦਾਰੀ ਕਾਇਮ ਹੈ। ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: Central Government Onion Scheme: ਕੇਂਦਰ ਸਰਕਾਰ ਦੀ ਸਕੀਮ ਤਹਿਤ ਸਸਤਾ ਵਿਕਣ ਵਾਲਾ ਪਿਆਜ਼ ਮਹਿੰਗੇ ਭਾਅ ਵਿਕਣ ਲਈ ਬਠ…
ਡੇਰਾ ਸੱਚਾ ਸੌਦਾ ਦੇ ਪ੍ਰੇਮੀ ਵੱਲੋਂ ਇੱਕ ਗੁੰਮਿਆ ਮੋਬਾਇਲ ਫੋਨ ਉਸ ਦੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਉਣ ਦਾ ਪਤਾ ਲੱਗਿਆ ਹੈ। ਜਾਣਕਾਰੀ ਮੁਤਾਬਿਕ ਪ੍ਰੇਮੀ ਸੁਖਪਾਲ ਸਿੰਘ ਬਾਸੀ ਹੰਡਿਆਇਆ ਨੂੰ ਇੱਕ ਮੋਬਾਇਲ ਫੋਨ ਰਸਤੇ ਵਿੱਚ ਡਿੱਗਿਆ ਮਿਲਿਆ। ਇਹ ਮੋਬਾਇਲ ਫੋਨ ਦਲਜੀਤ ਸਿੰਘ ਨਾਮਕ ਵਿਅਕਤੀ ਦਾ ਸੀ ਜੋ ਹੰਡਿਆਇਆ ਦਾ ਹੀ ਰਹਿਣ ਵਾਲਾ ਸੀ ਡੇਰਾ ਪ੍ਰੇਮੀ ਨੇ ਬਿਨਾਂ ਕਿਸੇ ਲਾਲਚ ਦੇ ਉਹ ਮੋਬਾਇਲ ਫੋਨ ਉਸਦੇ ਮਾਲਕ ਨੂੰ ਸੌਂਪ ਦਿੱਤਾ। ਇਸ ਮੌਕੇ ਬਾਬੂ ਰਾਮ ਕੀ ਤੋਂ ਇਲਾਵਾ ਹੋਰ ਵੀ ਵਿਅਕਤੀ ਮੌਜੂਦ ਸਨ।
ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਸਾਡੇ ਆਧੁਨਿਕ ਦੌਰ ਅੰਦਰ ਮਿੰਨੀ ਕੰਪਿਊਟਰ ਦੇ ਤੌਰ ’ਤੇ ਜਾਣੇ ਜਾਂਦੇ ਮੋਬਾਇਲ ਦਾ ਜਾਦੂ ਅੱਜਕੱਲ ਬੱਚਿਆਂ ਅਤੇ ਵੱਡਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਰੋਟੀ ਕੱਪੜਾ ਅਤੇ ਮਕਾਨ ਹੀ ਮਨੁੱਖ ਦੀਆਂ ਜ਼ਰੂਰੀ ਲੋੜਾਂ ਸਨ ਪਰ ਅੱਜਕੱਲ ਦੇ ਬੱਚਿਆਂ ਨੂੰ ਜਦੋਂ ਜਰੂਰੀ ਲੋੜਾਂ ਦੀ ਗੱਲ ਕਰੋ ਤਾਂ ਮੋਬਾਇਲ ਫੋਨ ਦਾ ਨਾਂਅ ਪਹਿਲੇ ਨੰਬਰ ਤੇ ਲੈਂਦੇ ਹਨ। ਨੌਜੁਆਨ ਤੇ ਵੱਡੀ ਉਮਰੇ ਲੋਕਾਂ ਦੀ ਗੱਲ ਛੱਡੋ ਹੁਣ ਤਾਂ ਛੋਟੇ ਬੱਚਿਆਂ ਨੂੰ ਵੀ ਰੋਟੀ ਖੁਆਉਣ ਜਾਂ ਦੁੱਧ ਪਿਆਉਣ ਲਈ ਮੋਬਾਇਲ ਦਾ ਸਹਾਰਾ ਲੈਣਾ ਪੈਂਦਾ ਹੈ।ਛੋਟੇ ਬੱਚਿਆਂ ਦੇ ਮਾਪੇ ਅਕਸਰ ਆਪਣੇ ਛੋਟੇ ਬੱਚੇ ਨੂੰ ਰਿਝਾਉਣ ਲਈ ਮੋਬਾਇਲ ਨੂੰ ਹੀ ਪਹਿਲ ਦੇਣ ਲੱਗੇ ਹਨ। (Mobile Phone)
ਬੱਚੇ ਨੂੰ ਦੁੱਧ ਪਿਆਉਣਾ ਹੈ ਤਾਂ ਮੋਬਾਇਲ ਤੇ ਕਾਰਟੂਨ ਚਲਾਉਣੇ ਜਰੂਰੀ ਹਨ, ਬੱਚਾ ਰੋਂਦਾ ਹੈ ਤਾਂ…ਮੋਬਾਇਲ, ਮਾਂਪਿਓ ਕੋਲ ਕੋਈ ਰੁਝੇਂਵਾਂ ਹੈ ਤਾਂ …ਮੋਬਾਇਲ। ਗੱਲ ਕੀ ਮੋਬਾਇਲ ਜਿਹੀ ਛੋਟੇ ਅਕਾਰ ਦੀ ਵਸਤੂ ਸਾਡੇ ਐਨੇ ਵੱਡੇ ਸਮਾਜਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰਕੇ ਰੱਖ ਦੇਵੇਗੀ, ਸਾਇਦ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਸ ਦੀ ਉਦਾਹਰਨ ਅੱਜਕੱਲ ਰਹ ਇੱਕ ਘਰ ਵਿੱਚ ਸ਼ਰੇ੍ਹਆਮ ਦੇਖੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਕਿਸੇ ਵੇਲੇ ਇਕੱਠੇ ਵੀ ਬੈਠੇ ਹੋਣ ਤਾਂ ਉਦੋਂ ਵੀ ਮੋਬਾਇਲ ਵਿੱਚ ਐਨੇ ਖੁੱਭੇ ਹੁੰਦੇ ਹਨ ਕਿ ਇਕੱਠੇ ਬੈਠੇ ਵੀ ਇਕੱਲੇ ਹੀ ਹੁੰਦੇ ਹਨ।ਇਸ ਤੋਂ ਵੀ ਵੱਡੀ ਹੈਰਾਨੀ ਇਹ ਵੀ ਹੁੰਦੀ ਹੈ। (Mobile Phone)
Read this : Shambhu Border: ਧਰਨੇ ਦਾ ਅਧਿਕਾਰ ਤੇ ਜਨਤਾ ਪ੍ਰਤੀ ਫਰਜ਼
ਕਿ ਇਕੱਠੇ ਬੈਠੇ ਇੱਕੋ ਪਰਿਵਾਰ ਦੇ ਸਾਰੇ ਮੈਂਬਰ ਆਪਸੀ ਸਾਂਝਾਂ ਪਾਉਣ ਦੀ ਬਜਾਏ ਆਪਣਾ ਮਨੋਰੰਜਨ ਮੋਬਾਇਲ ਵਿੱਚੋਂ ਲੱਭ ਰਹੇ ਹੁੰਦੇ ਹਨ। ਸੱਚ ਪੁੱਛੋ ਤਾਂ ਮੋਬਾਇਲ ਨੇ ਸਾਡੇ ਸਮਾਜ ਦੀਆਂ ਆਪਸੀ ਮੋਹ ਪਿਆਰ ਦੀਆਂ ਤੰਦਾਂ ਨੂੰ ਬੁਰੀ ਤਰ੍ਹਾਂ ਕੁਚਲ ਕੇ ਰੱਖ ਦਿੱਤਾ ਹੈ।ਅੱਜਕੱਲ ਚਾਹੇ ਕਿਸੇ ਉਮਰ ਦੇ ਵਿਅਕਤੀ ਨੂੰ ਦੇਖ ਲਵੋ, ਹਰ ਪੰਜਪੰਜ ਮਿੰਟ ਬਾਅਦ ਵਾਰੀ ਵਾਰੀ ਆਪਣੇ ਸੋਸਲ ਐਪਸ ਨੂੰ ਇਸ ਤਰ੍ਹਾਂ ਚੈੱਕ ਕਰ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਨਵਜਾਤ ਬੱਚੇ ਦੇ ਬੰਨੇ ਪੋਤੜੇ ਨੂੰ ਵਾਰ ਵਾਰ ਚੈੱਕ ਕਰਨਾ ਪੈਂਦਾ ਸੀ ਕਿ ਬੱਚੇ ਨੇ ਕਿਤੇ ਕੱਪੜਾ ਗਿੱਲਾ ਤਾਂ ਨਹੀਂ ਕਰ ਦਿੱਤਾ। (Mobile Phone)
ਸਮਾਜਿਕ ਕਦਰਾਂ ਕੀਮਤਾਂ ਦੇ ਟੁੱਟਣ ਦੀ ਸੁਰੂਆਤ ਭਾਂਵੇ ਸੰਯੁਕਤ ਪਰਿਵਾਰਕ ਢਾਂਚਾ ਟੁੱਟਣ ਨਾਲ ਹੋ ਗਈ
ਸਮਾਜਿਕ ਕਦਰਾਂ ਕੀਮਤਾਂ ਦੇ ਟੁੱਟਣ ਦੀ ਸੁਰੂਆਤ ਭਾਂਵੇ ਸੰਯੁਕਤ ਪਰਿਵਾਰਕ ਢਾਂਚਾ ਟੁੱਟਣ ਨਾਲ ਹੋ ਗਈ ਸੀ। ਪਰ ਵੱਡੇ ਪਰਿਵਾਰਾਂ ਵਿੱਚ ਵੀ ਇੱਕੋ ਘਰ ਵਿੱਚ ਹੁੰਦਿਆਂ ਸਾਰੇ ਮੈਂਬਰਾਂ ਨੂੰ ਇਕੱਲਾ-ਇਕੱਲਾ ਕਰਨ ਵਿੱਚ ਮੋਬਾਇਲ ਨਾਮ ਦੀ ਆਧੁਨਿਕ ਮਸ਼ੀਨ ਅੱਗ ’ਤੇ ਤੇਲ ਪਾਉਣ ਵਾਲੀ ਗੱਲ ਕੀਤੀ ਹੈ ਮੋਬਾਇਲ ਸਿਰਫ ਸਮਾਜਿਕ ਰਿਸ਼ਤਿਆਂ ਲਈ ਹੀ ਘਾਤਕ ਨਹੀਂ ਸਗੋਂ ਨਾਲ ਨਾਲ ਸੜਕੀ ਹਾਦਸਿਆਂ, ਦੁਰਘਟਨਾਵਾਂ, ਪੈਸੇ ਤੇ ਸਮੇਂ ਦੀ ਵੱਡੀ ਬਰਬਾਦੀ ਲਈ ਵੀ ਵੱਡੀ ਪੱਧਰ ਤੇ ਜਿੰਮੇਵਾਰ ਹੈ। ਸੋਸ਼ਲ ਸਾਈਟਾਂ ਤੇ ਫੈਲ ਰਹੇ ਕ੍ਰਾਈਮ ਦੀ ਸਭ ਤੋਂ ਵੱਡੀ ਵਜ੍ਹਾ ਤੇ ਪੁਆੜੇ ਦੀ ਜੜ੍ਹ ਮੋਬਾਇਲ ਹੀ ਹਨ। (Mobile Phone)
ਜਿਸਦੇ ਰਾਹੀਂ ਕਿ੍ਰਮੀਨਲ ਕਿਸਮ ਦੇ ਲੋਕ ਭੋਲੇ ਭਾਲੇ ਲੋਕਾਂ ਨੂੰ ਭਰਮਾਂ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ।ਮੋਬਾਇਲ ਦੇ ਨਾਲ ਨਾਲ ਬੇਲਗਾਮ ਇੰਟਰਨੈੱਟ ਸੋਸਲ ਸਾਈਟਾਂ ਵੀ ਸਾਡੇ ਸਮਾਜਿਕ ਢਾਂਚੇ ਦੇ ਨਿਘਾਰ ਵਿੱਚ ਕੋ ਪਾਰਟਨਰ ਦਾ ਰੋਲ ਅਦਾ ਕਰ ਰਿਹਾ ਹੈ। ਵੱਡੀ ਗਿਣਤੀ ਮਾਪੇ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਦੇ ਕੇ ਇਸ ਗੱਲ ਤੋਂ ਵੀ ਅਣਜਾਣ ਹੁੰਦੇ ਹਨ ਕਿ ਬੱਚੇ ਆਖਿਰ ਮੋਬਾਇਲ ਦੀ ਵਰਤੋਂ ਕਿਸ ਪੱਧਰ ਤੱਕ ਕਰ ਸਕਦੇ ਹਨ। ਸੋਸ਼ਲ ਮੀਡੀਆ ਤੇ ਪਰੋਸੀ ਜਾ ਰਹੀ ਗੰਦਗੀ ਨੇ ਸਾਡੇ ਬੱਚਿਆਂ ਨੂੰ ਜਵਾਨੀ ਤੋਂ ਪਹਿਲਾਂ ਹੀ ਜਵਾਨ ਕਰ ਛੱਡਿਆ ਹੈ। ਬੱਚਿਆਂ ਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਨੋਜੁਵਾਨ ਗੰਦਗੀ ਦੀ ਗੁੰਮਨਾਮੀ ਵੱਲ ਧੱਕਣ ਦੇ ਖਤਰੇ ਬਹੁਤ ਤੇਜੀ ਨਾਲ ਵਧ ਰਹੇ ਹਨ।
ਪਹਿਲਾਂ ਲੋਕ ਜਦੋਂ ਮੋਬਾਇਲ ਤੋਂ ਆਜਾਦ ਹੁੰਦੇ ਸਨ ਤਾਂ ਕਿਤਾਬਾਂ ਪੜਦੇ ਸਨ
ਪਹਿਲਾਂ ਲੋਕ ਜਦੋਂ ਮੋਬਾਇਲ ਤੋਂ ਆਜਾਦ ਹੁੰਦੇ ਸਨ ਤਾਂ ਕਿਤਾਬਾਂ ਪੜਦੇ ਸਨ, ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਤੇ ਭਾਈਚਾਰਕ ਸਾਂਝ ਪੈਦਾ ਹੁੰਦੀ ਸੀ, ਪਰ ਮੋਬਾਇਲ ਦੀ ਨੰਬਰ ਸੇਵ ਸੂਚੀ ਨੇ ਸਾਨੂੰ ਇਸ ਕਦਰ ਭੁਲੱਕੜ ਬਣਾ ਛੱਡਿਆ ਹੈ ਕਿ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨੰਬਰ ਦੱਸਣ ਲਈ ਵੀ ਮੋਬਾਇਲ ਡਾਇਰੈਕਟਰੀਆਂ ਸਰਚ ਕਰਨੀਆਂ ਪੈਂਦੀਆਂ ਹਨ। ਸਹੀ ਪੁੱਛੋ ਤਾਂ ਪੁਰਾਣੇ ਸਮੇਂ ਤੋਂ ਚੱਲੇ ਆਉਂਦੇ ਮਨੋਰੰਜਨ ਦੇ ਸਾਧਨ ਟੀਵੀ ਅਤੇ ਰੇਡੀਓ ਨੂੰ ਵੀ ਇਹ ਛੋਟਾ ਜਿਹਾ ਮੋਬਾਇਲ ਕਦੋਂ ਨਿਗਲ ਗਿਆ, ਪਤਾ ਵੀ ਨਹੀਂ ਲੱਗਿਆ। ਹਾਲਾਂਕਿ ਇੱਕ ਹੱਦ ਤੱਕ ਮੋਬਾਇਲ ਇੱਕ ਸੁਰੱਖਿਅਕ ਅਤੇ ਗਿਆਨ ਵਰਧਕ ਔਜਾਰ ਦੇ ਰੂਪ ਵਿੱਚ ਇੱਕ ਚੰਗਾ ਸਹਾਇਕ ਵੀ ਹੈ ਪਰ ਇਸ ਦੀ ਵਰਤੋਂ ਕਰਦਿਆਂ ਹੱਦਾਂ ਨੂੰ ਭੁੱਲ ਜਾਣਾ। (Mobile Phone)
ਇਸ ਦੀ ਅੰਨ੍ਹੀ ਵਰਤੋਂ ਰਾਹੀਂ ਸੋਸਲ ਸਾਈਟਾਂ ਵਿੱਚ ਘੰਟਿਆਂ ਬੱਧੀ ਸਮਾਂ ਬਰਬਾਦ ਕਰਦੇ ਜਾਣਾ ਕਿਸੇ ਵੀ ਪੱਖ ਤੋਂ ਲਾਹੇਵੰਦ ਨਹੀਂ ਹੈ
ਇਸ ਦੀ ਅੰਨ੍ਹੀ ਵਰਤੋਂ ਰਾਹੀਂ ਸੋਸਲ ਸਾਈਟਾਂ ਵਿੱਚ ਘੰਟਿਆਂ ਬੱਧੀ ਸਮਾਂ ਬਰਬਾਦ ਕਰਦੇ ਜਾਣਾ ਕਿਸੇ ਵੀ ਪੱਖ ਤੋਂ ਲਾਹੇਵੰਦ ਨਹੀਂ ਹੈ। ਆਪਣੇ ਬੱਚਿਆਂ ਘਰ ਤੋਂ ਦੂਰ ਪੜ੍ਹਨ ਭੇਜਣ ਮੌਕੇ ਮਾਪਿਆਂ ਦੀ ਸੋਚ ਇਹੀ ਹੁੰਦੀ ਹੈ ਕਿ ਕੋਲ ਮੋਬਾਇਲ ਹੋਵੇ ਤਾਂ ਕਿਸੇ ਸਮੱਸਿਆ ਜਾਂ ਬਿਪਤਾ ਵੇਲੇ ਬੱਚਾ ਫੋਨ ਕਰਕੇ ਦੱਸ ਸਕਦਾ ਹੈ, ਜੋ ਕਿ ਸਹੀ ਵੀ ਸੀ ਪਰ ਅੱਜਕੱਲ ਮਾਪਿਆਂ ਨੂੰ ਨਾਲ ਨਾਲ ਇਸ ਗੱਲ ਲਈ ਵੀ ਸੁਚੇਤ ਹੋਣਾ ਪਵੇਗਾ ਕਿ ਬੱਚਾ ਇਸ ਮੋਬਾਇਲ ਦੀ ਵਰਤੋਂ ਹੋਰ ਕਿਸ ਕਿਸ ਕੰਮ ਲਈ ਕਰ ਰਿਹਾ ਹੈ।ਬੱਚਾ ਇਸ ਮੋਬਾਇਲ ਰਾਹੀਂ ਇੰਟਰਨੈੱਟ ਤੇ ਕੀ ਕੀ ਸਰਚ ਕਰ ਰਿਹਾ ਹੈ।ਕਿਤੇ ਓਹ ਆਪਣਾ ਪੜਾਈ ਦਾ ਸਮਾਂ ਆਪਣੇ ਦੋਸਤਾਂ ਨਾਲ ਫਾਲਤੂ ਤੇ ਬੇਕਾਰ ਚੈਟਿੰਗ ਵਿੱਚ ਤਾਂ ਨਹੀਂ ਬਤਾ ਰਿਹਾ। ਕਿਉਂਕਿ ਬੱਚਿਆਂ ਕੋਲ ਮੋਬਾਇਲ ਦੀ ਮੌਜੂਦਗੀ ਜਿੱਥੇ ਮਾਪਿਆਂ ਨੂੰ ਉਨ੍ਹਾਂ ਦੇ ਸੁਰੱਖਿਆ ਕਵਚ ਦਾ ਅਹਿਸਾਸ ਕਰਵਾਉਂਦੀ ਹੈ। (Mobile Phone)
ਸੋਸਲ ਮੀਡੀਆ ਦੇ ਚੰਗੇ ਤੇ ਮੰਦੇ ਸਾਰੇ ਦਰਵਾਜੇ ਵੀ ਖੋਲ੍ਹ ਕੇ ਰੱਖ ਦਿੰਦੀ ਹੈ
ਨਾਲ ਨਾਲ ਸੋਸਲ ਮੀਡੀਆ ਦੇ ਚੰਗੇ ਤੇ ਮੰਦੇ ਸਾਰੇ ਦਰਵਾਜੇ ਵੀ ਖੋਲ੍ਹ ਕੇ ਰੱਖ ਦਿੰਦੀ ਹੈ। ਇਸ ਲਈ ਮਾਪਿਆਂ ਨੂੰ ਇਹ ਵੀ ਸੋਚਣਾ ਤੇ ਸਮਝਣਾ ਹੋਵੇਗਾ ਬੱਚੇ ਨੂੰ ਗਿਫਟਾਂ ਦੇ ਰੂਪ ਵਿੱਚ ਸੌਂਪੇ ਮਹਿੰਗੇ ਆਈ ਫੋਨਜ ਤੋਂ ਵੀ ਕਿਤੇ ਵੱਧ ਕੀਮਤੀ ਤੁਹਾਡੇ ਆਪਣੇ ਬੱਚੇ ਹਨ, ਜੋ ਇਨ੍ਹਾਂ ਮੋਬਾਇਲਾਂ ਦੀ ਗਲਤ ਵਰਤੋਂ ਕਰਨ ਗੁੰਮਨਾਮੀ ਦੇ ਅਜਿਹੇ ਹਨੇਰੇ ਵਿੱਚ ਭਟਕ ਸਕਦੇ ਹਨ, ਜਿੱਥੇ ਵਾਪਸੀ ਦੇ ਰਾਹ ਔਖੇ ਹੋ ਜਾਂਦੇ ਹਨ।ਸੋ ਆਪਣਿਆਂ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਥਮਾਉਣ ਤੋਂ ਪਹਿਲਾਂ ਇਸਦੀ ਸਹੀ ਵਰਤੋ ਕਰਨ ਦੀ ਜਾਂਚ ਬੱਚਿਆਂ ਨੂੰ ਸਿਖਾਉਣੀ ਜਿਆਦਾ ਜਰੂਰੀ ਹੈ।ਸਿਆਣੇ ਕਹਿੰਦੇ ਹਨ ਕਿ ਚੀਜ ਭਾਂਵੇ ਕੋਈ ਵੀ ਕਿਉਂ ਨਾ ਹੋਵੇ ਇਸ ਦੀ ਸੁਯੋਗ ਵਰਤੋਂ ਨਾ ਸਿਰਫ ਵਰਤੋਂ ਕਰਨ ਵਾਲੇ ਦੀ ਜਿੰਦਗੀ ਨੂੰ ਸੰਵਾਰ ਦਿੰਦੀ ਹੈ ਨਾਲ ਹੀ ਦੂਜਿਆ ਲਈ ਵੀ ਪ੍ਰੇਰਣਾਦਾਇਕ ਹੁੰਦੀ ਹੈ। ਪਰ ਦੂਜੇ ਪਾਸੇ ਗੁਲਾਮੀ ਭਾਂਵੇ ਸੋਨੇ ਦੀਆਂ ਬੇੜੀਆਂ ਵਾਲੀ ਵੀ ਕਿਉਂ ਨਾ ਹੋਵੇ ਮਜਾ ਨਹੀਂ ਦੇ ਸਕਦੀ। (Mobile Phone)
ਮੋਬਾਇਲ ਗੁਲਾਮੀ ਦੀਆਂ ਬੇੜੀਆਂ ਨੂੰ ਪੱਕਾ ਤੇ ਮਜਬੂਤ ਬਣਾਉਣ ਲਈ ਕੁਝ ਫ੍ਰੀ ਇੰਟਰਨੈੱਟ ਮੁਹੱਈਆ ਕਰਵਾਉਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਦਾ ਖਾਸਾ ਵੱਡਾ ਰੋਲ ਵੀ ਸਾਹਮਣੇ ਆਉਂਦਾ ਹੈ ਮੋਬਾਇਲ ਅਤੇ ਇੰਟਰਨੈੱਟ ਦੀ ਗੁਲਾਮ ਹੋ ਚੁੱਕੀ ਸਾਡੀ ਆਧੁਨਿਕ ਨੌਜਵਾਨ ਪੀੜ੍ਹੀ ਨੇ ਜੇਕਰ ਅਜਿਹਾ ਵਰਤਾਰਾ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਨਸਾ ਛੁਡਾਊ ਕੇਂਦਰਾਂ ਦੀ ਤਰ੍ਹਾਂ ਮੋਬਾਇਲ ਦੀ ਆਦਤ ਛੁਡਾਉਣ ਵਾਲੇ ਸੈਂਟਰ ਵੀ ਦੇਖਣ ਨੂੰ ਮਿਲ ਸਕਦੇ ਹਨ। ਸੋ ਸਾਨੂੰ ਸੋਚਣਾ ਤੇ ਵਿਚਾਰਨਾ ਪਵੇਗਾ, ਇਸਦੇ ਬਦਲ ਲੱਭਣੇ ਪੈਣਗੇ, ਸਾਵਧਾਨ ਰਹਿਣਾ ਪਵੇਗਾ ਕਿਉਂਕਿ ਜਿਹੜਾ ਮੋਬਾਇਲ ਸਾਡੇ ਟੀਵੀ, ਰੇਡੀਓ, ਅਖਬਾਰ, ਨਿਊਜ ਚੈਨਲ, ਗੀਤਾਂ , ਲੋਰੀਆਂ, ਬੱਚਿਆਂ ਦੀਆਂ ਖੇਡਾਂ, ਅੱਖਾਂ ਦੀ ਨਜਰ , ਸਾਡੀ ਯਾਦਾਸਤ ਸਕਤੀ, ਬੱਚਿਆਂ ਦੀਆਂ ਸਰਾਰਤਾਂ , ਸਮਾਜਿਕ ਤਾਣੇ ਬਾਣੇ ਅਤੇ ਆਪਸੀ ਸਾਂਝਾ ਵਰਗੇੇ ਅਣਗਿਣਤ ਪੱਖ ਨਿਗਲ ਚੁੱਕਾ ਹੈ ਉਹ ਕਿਤੇ ਹੁਣ ਸਾਡੀ ਕੀਮਤੀ ਜਿੰਦਗੀ ਹੀ ਨਾ ਨਿਗਲ ਜਾਵੇ। (Mobile Phone)
ਮਾਸਟਰ ਰਾਜਿੰਦਰ ਸਿੰਘ
ਗੋਨਿਆਣਾ ਮੰਡੀ (ਬਠਿੰਡਾ ) ਸਟੇਟ ਐਵਾਰਡੀ ਅਧਿਆਪਕ , 9463868877
ਸਾਵਧਾਨ : Mobile Phone ਦੀ ਜ਼ਿਆਦਾ ਵਰਤੋਂ ਕਰਦੀ ਹੈ ਬਿਮਾਰ
ਨੀਂਦ ਮਨੁੱਖ ਦੇ ਜੀਵਨ ਲਈ ਬੇਹੱਦ ਜ਼ਰੂਰੀ ਹੈ। ਨੀਂਦ ਨਾਲ ਮਨੁੱਖ ਨਵੀਂ ਊਰਜਾ ਨੂੰ ਗ੍ਰਹਿਣ ਕਰਕੇ ਕਾਰਜਾਂ ਨੂੰ ਸਹੀ ਢੰਗ ਨਾਲ ਕਰਨ ’ਚ ਸਮਰੱਥ ਹੁੰਦਾ ਹੈ, ਜਿਨ੍ਹਾਂ ਵਿਅਕਤੀਆਂ ਦੀ ਨੀਂਦ ਪੂਰੀ ਨਹੀਂ ਹੁੰਦੀ ਉਨ੍ਹਾਂ ਦੀ ਸਥਿਤੀ ਅਧਨਿੰਦਰੀ ਰਹਿੰਦੀ ਹੈ। ਘੱਟੋ ਘੱਟ ਅੱਠ ਘੰਟੇ ਨੀਂਦ ਪੂਰੀ ਨਾ ਹੋਵੇ ਤਾਂ ਇਸ ਨਾਲ ਮਨੁੱਖ ਨੂੰ ਗੰਭੀਰ ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਜੋਖ਼ਮ ਹੋ ਸਕਦਾ ਹੈ। ਅੱਜ ਵਿਸ਼ਵ ਦੀ ਇੱਕ ਵੱਡੀ ਆਬਾਦੀ ਨੀਂਦ ਦੀ ਸਮੱਸਿਆ ਤੋਂ ਪੀੜਤ ਹੈ। (Mobile Phone)
ਸਰਵੇ ’ਚ ਪਾਇਆ ਗਿਆ ਕਿ ਹਰ 10 ’ਚੋਂ 3 ਵਿਅਕਤੀ ਨੀਂਦ ਦੀ ਸਮੱਸਿਆ ਤੋਂ ਪੀੜਤ ਹਨ। ਭਾਰਤ ਦੇ ਮਹਾਂਨਗਰਾਂ ’ਚ ਨਿਵਾਸ ਕਰਨ ਵਾਲੇ 50 ਫੀਸਦੀ ਲੋਕ ਆਪਣੀ ਨੀਂਦ ਪੂਰੀ ਨਹੀਂ ਕਰ ਪਾਉਂਦੇ ਹਨ। 72 ਫੀਸਦੀ ਭਾਰਤੀਆਂ ਦੀ ਪੂਰੀ ਰਾਤ ’ਚ ਘੱਟੋ ਘੱਟ ਤਿੰਨ ਤੋਂ ਵੀ ਵੱਧ ਵਾਰ ਨੀਂਦ ਟੁੱਟਦੀ ਹੈ 11 ਫੀਸਦੀ ਲੋਕਾਂ ਨੂੰ ਨੀਂਦ ਪੂਰੀ ਨਾ ਹੋਣ ਕਾਰਨ ਆਪਣੇ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਇਸ ਦੇ ਬਾਵਜ਼ੂਦ ਸਿਰਫ਼ 2 ਫੀਸਦੀ ਲੋਕ ਹੀ ਨੀਂਦ ਦੀ ਸਮੱਸਿਆ ਦੇ ਇਲਾਜ ਲਈ ਡਾਕਟਰ ਕੋਲ ਜਾਂਦੇ ਹਨ। ਸ਼ੋਧਾਂ ’ਚ ਇਹ ਸਿੱਧ ਹੋਇਆ ਹੈ ਕਿ ਨਿੰਦਰਾ ਕਈ ਬਿਮਾਰੀਆਂ ਦਾ ਕਾਰਨ ਹੈ। (Mobile Phone)
ਭਰਪੂਰ ਨੀਂਦ ਨਾਲ ਵਿਅਕਤੀ ਅਗਲੇ ਦਿਨ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦਾ ਹੈ, ਜਦੋਂ ਕਿ ਤੁਸੀਂ ਭਰਪੂਰ ਨੀਂਦ ਲੈਣ ਵਾਲਾ ਵਿਅਕਤੀ ਆਪਣੇ ਆਪ ’ਚ ਪੂਰਾ ਦਿਨ ਤੰਦਰੁਸਤ ਰਹਿੰਦਾ ਹੈ। ਬੱਚਿਆਂ ਨੂੰ 17 ਘੰਟੇ, ਜਵਾਨਾਂ ਨੂੰ 9-10 ਘੰਟੇ ਅਤੇ ਬਾਲਗਾਂ ਲਈ 6-8 ਘੰਟਾ ਸੌਣਾ ਭਰਪੂਰ ਹੁੰਦਾ ਹੈ। (Mobile Phone)
ਅਧਨਿੰਦਰ ਦੇ ਲੱਛਣ : | Mobile Phone
ਰਾਤ ’ਚ ਨੀਂਦ ਨਾ ਆਉਣਾ, ਧਿਆਨ ’ਚ ਸਮੱਸਿਆ, ਸੁਸਤੀ, ਦਿਨ ’ਚ ਥਕਾਨ ਰਹਿਣਾ, ਕੰਮ ਦੇ ਸਮੇਂ ਨੀਂਦ ਆਉਣਾ ਸਵੇਰੇ ਸੌ ਕੇ ਉਠਣ ’ਤੇ ਊਰਜਾਵਾਨ ਮਹਿਸੂਸ਼ ਨਾ ਕਰਨਾ, ਵਾਰ-ਵਾਰ ਨੀਂਦ ਦਾ ਟੁੱਟਣਾ, ਰਾਤ ’ਚ ਨੀਂਦ ਖੁੱਲ ਜਾਣ ’ਤੇ ਦੁਬਾਰਾ ਨਾ ਆਉਣਾ, ਦੇ ਨਾਲ ਸੌਣਾ ਅਤੇ ਜਲਦੀ ਉਠ ਜਾਣਾ, ਭਾਰੀ ਪਲਕਾਂ, ਚਿੜਚਿੜਾਪਣ।
ਅਨਿੰਦਰਾ ਕਾਰਨ ਹੋਣ ਵਾਲੇ ਸਰੀਰਕ ਰੋਗ : | Mobile Phone
ਸੂਗਰ, ਬਲੱਡ ਪ੍ਰੈਸ਼ਰ, ਕਬਜ਼, ਦਬਹਜ਼ਮੀ, ਐਸਡਿਟੀ, ਮੋਟਾਪਾ, ਯਾਦਦਾਸ਼ਤ ’ਚ ਕਮੀ, ਹਾਰਮੋਨ ਸਬੰਧੀ ਸਮੱਸਿਆਵਾਂ, ਦਿਲ ਦਾ ਦੌਰਾ, ਅਸਥਮਾ ਦਾ ਦੌਰਾ, ਮਿਰਗੀ ਦਾ ਦੌਰੇ ਦਾ ਜੋਖ਼ਮ, ਸੌਜ, ਅਵਸਾਦ, ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ।
ਨੀਂਦ ਦੀ ਸਮੱਸਿਆ ਦੇ ਕਾਰਨ : | Health Tips
ਕੰਮ ਦਾ ਬੇਹੱਦ ਦਬਾਅ, ਚਿੰਤਾ, ਭਾਵਨਾਤਮਕ ਸਮੱਸਿਆਵਾਂ, ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ, ਦੇਰ ਰਾਤ ਤੱਕ ਟੈਲੀਵੀਜ਼ਨ ਦੇਖਣਾ, ਦੇਰ ਰਾਤ ਤੱਕ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣਾ, ਸੌਣ ਦਾ ਨਿਸ਼ਚਿਤ ਸਮਾ ਨਾ ਕਰਨਾ , ਉੱਚ ਪੱਧਰ ਦਾ ਤਣਾਅ, ਗੰਭੀਰ ਬਿਮਾਰੀ, ਅਣਨਿਯਮਿਤ ਅਤੇ ਬੇਹੱਦ ਚਾਨਣ ਵਾਲੀ ਥਾਂ ਸੋਣਾ, ਨਕਾਰਾਤਮਕ ਵਿਚਾਰ ਆਉਣਾ, ਕਸਰਤ ਨਾ ਕਰਨਾ, ਸਿਗਰਟਨੋਸ਼ੀ ਕਰਨਾ, ਸੌਂਦੇ ਸਮੇਂ ਮੋਬਾਇਲ ਅਤੇ ਟੈਲੀਵੀਜ਼ਨ ਦੀ ਵਰਤੋਂ ਕਰਨਾ, ਰਾਤ ’ਚ ਜ਼ਿਆਦਾ ਭੋਜਨ ਕਰਨਾ, ਦਿਨ ’ਚ ਸੌਣਾ, ਨਸ਼ੇ ਦੀ ਵਰਤੋਂ ਕਰਨਾ, ਵਿਟਾਮਿਨ ਡੀ ਦੀ ਘਾਟ ਸੌਣ ਦੀਆਂ ਗਲਤ ਸਥਿਤੀਆਂ, ਹੈਵੀ ਖਾਣਾ ਖਾ ਕੇ ਸੌਣਾ।
ਚੰਗੀ ਨੀਂਦ ਦੇ ਉਪਾਅ : –
ਨਿਯਮਿਤ ਦਿਨਚਰਿਆ ਰੱਖੋ, ਜਿਆਦਾ ਤਣਾਅ ਨਾ ਲਓ, ਸਰੀਰ ਅਤੇ ਮਨ ਨੂੰ ਭਰਪੂਰ ਅਰਾਮ ਦਿਓ, ਰੋਜ ਇੱਕ ਹੀ ਸਮੇਂ ’ਤੇ ਸੌਣ ਅਤੇ ਉਠਣ ਦੀ ਆਦਤ ਪਾਓ, ਸੌਣ ਦੇ 5 ਘੰਟੇ ਪਹਿਲਾਂ ਕਸਰਤ ਕਰੋ, ਦਿਨ ’ਚ ਨਹੀਂ ਸੌਣਾ ਚਾਹੀਦਾ, ਸਹੀ ਅਵਸਥਾ ’ਚ ਲੇਟੋ, ਘੱਟ ਚਾਨਣ ਅਤੇ ਸ਼ਾਤ ਕਮਰੇ ’ਚ ਸੌਣਾ ਚਾਹੀਦਾ ਹੈ, ਬਿਸਤਰ ਤੇ ਪੈਣ ਦੇ 20 ਮਿੰਟ ’ਚ ਨੀਂਦ ਨਹੀਂ ਆਉਂਦੀ ਹੈ ਤਾਂ ਸ਼ਵਾਸਨ ਜਾਂ ਰਿਲੈਕਸੇਸ਼ਨ ਐਕਸਰਸਾਈਜ ਕਰੋ, ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ਨਾਲ ਇਸਨਾਨ ਕਰੋ, ਪਸੰਦੀਦਾ ਸੰਗੀਤ ਸੁਣੋ, ਆਪਣੀ ਪਸੰਦ ਦੀਆਂ ਪੁਸਤਕਾਂ ਪੜ੍ਹੋ, ਬਿਸਤਰ ’ਤੇ ਉਸ ਸਮੇਂ ਹੀ ਜਾਓ ਜਦੋਂ ਸੌਣਾ ਹੋਵੇ।
ਇਲਾਜ :
ਕਾਊਂਸਲਿੰਗ, ਵਿਹਾਰ ਇਲਾਜ, ਬੇਧਾਤਮਕ ਵਿਹਾਰ ਇਲਾਜ, ਦਵਾਈਆਂ।
ਡਾ . ਮਨੋਜ ਤਿਵਾੜੀ
ਸੀਨੀਅਰ ਸਲਾਹਕਾਰ
ਨਾਭਾ ਜੇਲ੍ਹ ’ਚ ਕੈਦੀਆਂ ਕੋਲੋਂ ਮਿਲਿਆ ਨਸ਼ੀਲਾ ਪਦਾਰਥ ਤੇ ਮੋਬਾਇਲ ਫੋਨ ਬਰਾਮਦ
ਨਾਭਾ ਜੇਲ੍ਹ (Nabha Jail) ’ਚ ਕੈਦੀਆਂ ਕੋਲੋਂ ਮਿਲਿਆ ਨਸ਼ੀਲਾ ਪਦਾਰਥ
(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਲ੍ਹ ਅੰਦਰ ਜੇਕਰ ਕੋਈ ਵੀ ਕੈਦੀ ਗੈਰ-ਕਨੂੰਨੀ ਢੰਗ ਨਾਲ ਮੋਬਾਇਲ ਤੇ ਨਸ਼ਾ ਦਾ ਇਸਤੇਮਾਲ ਕਰ ਰਿਹਾ ਹੈ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪਰ ਪੰਜਾਬ ਦੀਆਂ ਜੇਲਾਂ ਲਗਾਤਾਰ ਸੁਰਖੀਆਂ ਵਿੱਚ ਹਨ ਕਿ ਜੇਲ ਪ੍ਰਸ਼ਾਸਨ ਵੱਲੋਂ ਲੱਖ ਦਾਅਵੇ ਕੀਤੇ ਜਾ ਰਹੇ ਜੇਲ ਅੰਦਰ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਜੇਲ੍ਹ (Nabha Jail) ਅੰਦਰ ਵੱਡੇ ਪੱਧਰ ’ਤੇ ਮੋਬਾਇਲ ਮਿਲਣਾ ਅਤੇ ਨਸ਼ਾ ਮਿਲਣਾ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ।
ਜੇਲ੍ਹ ਅੰਦਰੋਂ 6 ਮੋਬਾਈਲ, 6 ਗ੍ਰਾਮ ਚਿੱਟਾ ਬਰਾਮਦ
ਜਿਸ ਦੇ ਤਹਿਤ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ (Nabha Jail) ਵਿੱਚ ਡੀਐਸਪੀ ਦਵਿੰਦਰ ਅੱਤਰੀ ਦੀ ਅਗਵਾਈ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜੇਲ੍ਹ ਅੰਦਰੋਂ 6 ਮੋਬਾਈਲ, 6 ਗ੍ਰਾਮ ਚਿੱਟਾ, 2 ਡਾਟਾ ਕੇਵਲ, 2 ਚਾਰਜ ਅਤੇ ਇੱਕ ਏਅਰਪੋਡ ਬਰਾਮਦ ਕੀਤੇ ਗਏ ਹਨ। ਜੇਲ੍ਹ ਵਿੱਚ ਐਨੀ ਮਾਤਰਾ ਵਿੱਚ ਸਾਮਾਨ ਮਿਲਣਾ ਜੇਲ੍ਹ ਪ੍ਰਸ਼ਾਸਨ ’ਤੇ ਸਵਾਲੀਆ ਨਿਸ਼ਾਨ ਲਗਾਏ ਹਨ। ਇਸ ਮੌਕੇ ਨਾਭਾ ਦੇ ਡੀਐਸਪੀ ਦਵਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਅਸੀਂ ਅਚਨਚੇਤ ਜੇਲ੍ਹ ਦੀ ਚੈਕਿੰਗ ਕੀਤੀ, ਜੇਲ੍ਹ ਅੰਦਰੋ ਸਿਕੰਦਰ ਸਿੰਘ ਕੋਲੋਂ ਇਕ ਮੋਬਾਇਲ ਅਤੇ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ ਅਤੇ ਹਵਾਲਾਤੀ ਅਕਾਸ਼ਦੀਪ ਸਿੰਘ, ਹਵਾਲਾਤੀ ਰਛਪਾਲ ਸਿੰਘ, ਹਵਾਲਾਤੀ ਵਿਵੇਕ ਭਾਰਦਵਾਜ ਕੋਲੋਂ ਵੀ ਮੋਬਾਇਲ ਬਰਾਮਦ ਕੀਤੇ ਗਏ ਹਨ।
ਇਨ੍ਹ੍ਹਾਂ ਕੋਲੋਂ 6 ਮੋਬਾਇਲ ਅਤੇ 6 ਗ੍ਰਾਮ ਚਿੱਟਾ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ। ਅਸੀਂ ਇਹਨਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਅਤੇ 52-ਏ ਪਿ੍ਰਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਨ੍ਹਾਂ ਨੂੰ ਜੇਲ੍ਹ ਅੰਦਰੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਨ੍ਹਾਂ ਵੱਲੋਂ ਇਹ ਸਮਾਂਨ ਜੇਲ੍ਹ ਵਿੱਚ ਕਿਸ ਨੇ ਪਹੁੰਚਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੂਜਨੀਕ ਗੁਰੂ ਜੀ ਨੇ ਦੋ ਘੰਟੇ ਮੋਬਾਇਲ ਤੋਂ ਹਟ ਕੇ ਪਰਿਵਾਰ ਨੂੰ ਦੇਣ ਦਾ ਲਿਆ ਵਾਅਦਾ
ਬਰਨਾਵਾ। ਆਧੁਨਿਕਤਾ ਦੀ ਇਸ ਦੌੜ?’ਚ ਤੇ ਮੋਬਾਇਲ ਯੁੱਗ ’ਚ ਹਰ ਕੋਈ ਆਪਣੇ ਹੱਥ ’ਚ ਮੋਬਾਇਲ ਫੜ ਕੇ ਉਲਝਿਆ ਫਿਰਦਾ ਹੈ ਅਜਿਹੇ ’ਚ ਵਿਅਕਤੀ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਦਿੰਦਾ ਹੈ ਇੰਨਾ ਹੀ ਨਹੀਂ ਮੋਬਾਇਲ ਦਾ ਸਰੀਰ ’ਤੇ ਵੀ ਬਹੁਤ ਮਾੜਾ ਅਸਰ ਹੋ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਤਹਿਤ ਸਾਧ-ਸੰਗਤ ਤੋਂ ਵਾਅਦਾ ਲਿਆ ਕਿ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਪਰਿਵਾਰ ਨੂੰ ਦਿਓ ਤੇ ਮੋਬਾਇਲ ਦੀ ਵਰਤੋਂ ਨਾ ਕਰੋ ਇਸ ਪ੍ਰਯੋਗ ਨਾਲ ਲਾਜ਼ਮੀ ਹੀ ਬਹੁਤ ਬਦਲਾਅ ਆਉਣ ਵਾਲਾ ਹੈ ਅਤੇ ਭਾਰਤੀ ਸੱਭਿਆਚਾਰ ’ਚ ਜੋ ਪਰਿਵਾਰ ਦੀ ਇੱਕ ਕੜੀ ਹੈ ਬਹੁਤ ਮਜ਼ਬੂਤ ਹੋਵੇਗੀ।
ਸਾਧ-ਸੰਗਤ ਭਾਰਤੀ ਸੱਭਿਆਚਾਰਕ ਵਿਰਸੇ ਨਾਲ ਹੋਈ ਰੂਬਰੂ
ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਆਨਲਾਈਨ ਗੁਰੂਕੁਲ ਦੌਰਾਨ ਇਸ ਸ਼ੁੱਭ ਮੌਕੇ ’ਤੇ ਕਰੋੜਾਂ ਲੋਕ ਭਾਰਤ ਦੇ ਸ਼ਾਨਦਾਰ ਖੁਸ਼ਹਾਲ ਸੱਭਿਆਚਾਰਕ ਵਿਰਸੇ ਨਾਲ ਰੂਬਰੂ ਹੋਏ ਇਸ ਮੌਕੇ?’ਤੇ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਹੋਰ ਸੂਬਿਆਂ ਦੇ ਸੱਭਿਆਚਾਰਾਂ ਨਾਲ ਕਰੋੜਾਂ ਲੋਕ ਰੂਬਰੂ ਹੋਏ ਅਤੇ ਵੱਖ-ਵੱਖ ਸੱਭਿਆਚਾਰਾਂ ਨੂੰ ਜਾਣਿਆ ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਸਾਨੂੰ ਆਪਣਾ ਸੱਭਿਆਚਾਰ ਨਹੀਂ?ਭੁੱਲਣਾ ਚਾਹੀਦਾ
ਬੱਚਿਆਂ ਨੂੰ ਲੈ ਕੇ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ।
ਪੂਜਨੀਕ ਗੁਰੂ ਜੀ ਨੇ ਜਿੱਥੇ ਨਾਮ ਦੇ ਜਾਪ ਨੂੰ ਆਤਮਿਕ ਸ਼ਾਂਤੀ ਦਾ ਇੱਕੋ-ਇੱਕ ਸਾਧਨ ਦੱਸਿਆ, ਉੱਥੇ ਹੀ ਪਰਿਵਾਰਾਂ ਵਿੱਚ ਬੱਚਿਆਂ ਨੂੰ ਲੈ ਕੇ ਵੀ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਪਰਿਵਾਰ ਦਾ ਹਰ ਵੱਡਾ ਮੈਂਬਰ ਆਪਣੇ ਮੋਬਾਇਲ ਵਿੱਚ ਨੈੱਟ ਨੈਨੀ, ਫੈਮੀ ਸੇਫ, ਗੂਗਲ ਫੈਮਲੀ ਲਿੰਕ, ਵੀਆਰਬੀ ਕਿਡਸ ਜ਼ਰੂਰ ਡਾਊਨਲੋਡ ਕਰੇ, ਤਾਂ ਕਿ ਇਹ ਪਤਾ ਲੱਗ ਸਕੇ ਕਿ ਬੱਚੇ ਨੇ ਕਿੰਨੇ ਸਮੇਂ ਤੱਕ ਮੋਬਾਇਲ ਦੇਖਿਆ ਉਸ ਵਿੱਚ ਕੀ-ਕੀ ਦੇਖਿਆ ਬੁਰੀਆਂ ਚੀਜ਼ਾਂ ਨੂੰ ਲਾਕ ਕਰ ਦਿਓ, ਹਟਾ ਦਿਓ ਪੂਜਨੀਕ ਗੁਰੂ ਜੀ ਨੇ ਬੱਚਿਆਂ ਨੂੰ ਚੰਗੇ ਸੰੰਸਕਾਰ ਦੇਣ ਦੀ ਪ੍ਰੇਰਨਾ ਦਿੱਤੀ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਦਾ ਸਾਧ-ਸੰਗਤ ਨੂੰ ਪ੍ਰਣ ਦਵਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨੌਜਵਾਨਾਂ ’ਚ ਮੋਬਾਇਲ ਫੋਨ ਦਾ ਵਧਦਾ ਰੁਝਾਨ
ਨੌਜਵਾਨਾਂ ’ਚ ਮੋਬਾਇਲ ਫੋਨ ਦਾ ਵਧਦਾ ਰੁਝਾਨ
ਅੱਜ ਦਾ ਯੁੱਗ ਵਿਗਿਆਨਕ ਯੁੱਗ ਹੈ। ਅਨੇਕਾਂ ਹੀ ਤਕਨੀਕਾਂ ਨੇ ਬਹੁਤ ਕੁੱਝ ਬਦਲ ਦਿੱਤਾ ਹੈ। ਇੱਕ ਛੋਟਾ ਜਿਹਾ ਮੋਬਾਇਲ ਫੋਨ ਜੋ ਕਿ ਪੂਰੀ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਦਬੋਚੀ ਬੈਠਾ ਹੈ। ਇੰਝ ਲੱਗਦਾ ਹੈ ਕਿ ਜਿਵੇਂ ਅੱਜ ਦੇ ਮਨੁੱਖ ਦੀ ਜਿੰਦਗੀ ਸਿਰਫ ਮੋਬਾਇਲ ਆਸਰੇ ਹੀ ਚੱਲਦੀ ਹੈ। ਹਰ ਕੋਈ ਇਨਸਾਨ ਆਪਣੇ ਪਰਿਵਾਰ ਵਾਂਗ ਮੋਬਾਇਲ ਫੋਨ ਨੂੰ ਪਿਆਰ ਕਰਦਾ ਹੈ ਤੇ ਸੰਭਾਲ ਕੇ ਰੱਖਦਾ ਹੈ। ਇਹ ਅੱਜ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਗਿਆ ਹੈ। ਮੋਬਾਇਲ ਫੋਨ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਹੈ। ਇਹ ਤਾਂ ਹੀ ਹੈ ਜੇਕਰ ਸਹੀ ਤਰੀਕੇ ਨਾਲ ਮੋਬਾਇਲ ਦੀ ਵਰਤੋਂ ਕੀਤੀ ਜਾਵੇ। ਮੋਬਾਇਲ ਫੋਨ ਨੂੰ ਸੈੱਲਫੋਨ ਵੀ ਕਹਿੰਦੇ ਹਨ। ਇਸਦਾ ਵਿਕਾਸ 1921 ਈ. ਵਿਚ ਅਮਰੀਕਾ ਵਿਚ ਹੋਇਆ। ਡੈਟਰਾਇਟ ਮਿਸ਼ੀਗਨ ਪੁਲਿਸ ਡਿਪਾਰਟਮੈਂਟ ਨੇ ਮੋਬਾਇਲ ਫੋਨ ਦੀ ਵਰਤੋਂ ਕੀਤੀ ਸੀ।
1994 ਈ. ਵਿੱਚ ਭਾਰਤ ਵਿੱਚ ਪਹਿਲੀ ਵਾਰ ਵਰਤੋਂ ਕੀਤੀ ਗਈ। ਲਗਭਗ ਦੁਨੀਆਂ ਦੇ 90 ਪ੍ਰਤੀਸ਼ਤ ਵਿਅਕਤੀ ਫੋਨ ਦੀ ਵਰਤੋਂ ਦੇ ਆਦੀ ਹੋ ਗਏ ਹਨ। ਇਸ ਦੀ ਵਰਤੋਂ ਲਗਭਗ ਸਾਰੇ ਸੰਸਾਰ ਵਿੱਚ ਲੋਕਪਿ੍ਰਆ ਹੋ ਚੁੱਕੀ ਹੈ। ਮੋਬਾਇਲ ਫੋਨ ਦੇ ਜਿੱਥੇ ਬਹੁਤੇ ਲਾਭ ਹਨ, ਉੱਥੇ ਨੁਕਸਾਨ ਵੀ ਹਨ। ਜ਼ਿਆਦਾਤਰ ਨੌਜਵਾਨ ਪੀੜ੍ਹੀ ਵਿੱਚ ਮੋਬਾਇਲ ਦੀ ਵਰਤੋਂ ਸਭ ਤੋ ਵੱਧ ਹੈ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੀ ਸਿਹਤ ਦਾ ਇੰਨਾ ਧਿਆਨ ਨਹੀਂ ਰੱਖਦੀ ਜਿੰਨਾ ਕਿ ਮੋਬਾਇਲ ਦਾ। ਕਈ ਨੌਜਵਾਨ ਤਾਂ ਆਪਣੀ ਅਮੀਰੀ ਦਾ ਦਿਖਾਵਾ ਕਰਨ ਲਈ ਵੱਡੇ-ਵੱਡੇ ਫੋਨ ਖਰੀਦਦੇ ਹਨ। ਕਈ ਨੌਜਵਾਨ ਮੁੰਡੇ-ਕੁੜੀਆਂ ਕੋਲ ਪੰਜਾਹ-ਪੰਜਾਹ ਹਜ਼ਾਰ, ਲੱਖ-ਲੱਖ ਰੁਪਏ ਤੱਕ ਦੇ ਮੋਬਾਇਲ ਹੱਥਾਂ ਵਿੱਚ ਫੜੇ ਹੁੰਦੇ ਹਨ। ਇਨ੍ਹਾਂ ਨੂੰ ਦੇਖ ਗਰੀਬ ਪਰਿਵਾਰਾਂ ਦੇ ਬੱਚੇ ਵੀ ਮਹਿੰਗੇ ਫੋਨਾਂ ਦੀ ਮੰਗ ਕਰਦੇ ਹਨ। ਅੱਜ-ਕੱਲ੍ਹ ਤਾਂ ਦੋ-ਤਿੰਨ ਸਾਲ ਦੇ ਬੱਚੇ ਤੋਂ ਲੈ ਕੇ ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਵਿੱਚ ਮੋਬਾਇਲ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਬੱਚੇ ਸਾਰਾ-ਸਾਰਾ ਦਿਨ ਮੋਬਾਇਲ ’ਤੇ ਗੇਮਾਂ ਖੇਡਦੇ ਰਹਿੰਦੇ ਹਨ।
ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਅੱਜ ਦੀ ਮਨੁੱਖੀ ਜਿੰਦਗੀ ਮੋਬਾਇਲਾਂ ਦੇ ਆਸਰੇ ਹੀ ਚੱਲ ਰਹੀ ਹੋਵੇ। ਵਿਦਿਆਰਥੀਆਂ ਦੇ ਜੀਵਨ ਵਿੱਚ ਮੋਬਾਇਲ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਅੱਜ ਕੋਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਲੱਗਣ ਕਾਰਨ ਆਨਲਾਈਨ ਪੜ੍ਹਾਈ ਹੋਣ ਕਾਰਨ ਮੋਬਾਇਲ ਦੀ ਵਰਤੋਂ ਬਹੁਤ ਵਧ ਗਈ ਹੈ। ਕਈ ਗਰੀਬ ਬੱਚੇ ਹਨ ਜੋ ਸਮਾਰਟ ਫੋਨ ਨਹੀਂ ਲੈ ਸਕਦੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਗਰੀਬ ਮਾਪੇ ਫੋਨ ਕਿੱਥੋਂ ਲੈ ਕੇ ਦੇਣ ਜਿਨ੍ਹਾਂ ਨੂੰ ਆਪਣੀ ਦੋ ਡੰਗ ਦੀ ਰੋਟੀ ਦਾ ਫਿਕਰ ਸਤਾਉਂਦਾ ਰਹਿੰਦਾ ਹੈ। ਕਈ ਗਰੀਬ ਹੋਣਹਾਰ ਵਿਦਿਆਰਥੀ ਅੱਜ ਪੜ੍ਹਾਈ ਵਿਚ ਮੋਬਾਇਲ ਫੋਨ ਦੀ ਵਰਤੋਂ ਕਾਰਨ ਹੀ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ। ਆਨਲਾਈਨ ਪੜ੍ਹਾਈ ਲਈ ਮਹਿੰਗਾ ਫੋਨ ਚਾਹੀਦਾ ਹੈ ਜੋ ਕਿ ਗਰੀਬ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਕਿਉਂਕਿ ਬੱਚਿਆਂ ਨੂੰ ਕਿਤਾਬਾਂ ਦੀ ਪੀ.ਡੀ ਐੱਫ ਤੇ ਸਕੂਲ ਦਾ ਕੰਮ ਹੁਣ ਤਾਂ ਨੈੱਟ ਤੋਂ ਹੀ ਕੱਢਣਾ ਪੈਂਦਾ ਹੈ। ਛੋਟੇ-ਛੋਟੇ ਬੱਚੇ ਮੋਬਾਇਲਾਂ ’ਤੇ ਲੱਗੇ ਰਹਿੰਦੇ ਹਨ। ਜਿਸ ਕਾਰਨ ਉਹਨਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਬਾਲਗ ਤੇ ਨਾਬਾਲਗ ਮੁੰਡੇ-ਕੁੜੀਆਂ ਵੱਲੋਂ ਇਸ ਦੀ ਵਰਤੋਂ ਜਾਇਜ ਢੰਗ ਨਾਲ ਨਹੀਂ ਕੀਤੀ ਜਾਂਦੀ।
ਮੋਬਾਇਲ ਫੋਨ ਦੇ ਟਾਵਰਾਂ ਵਿਚੋਂ ਨਿੱਕਲਦੀ ਰੇਡੀਓ ਕਿਉਂਸੀ ਰੈਡੀਏਸ਼ਨ ਨਾਲ ਕੈਂਸਰ, ਲਿਊਕੈਮੀਆ ਅਤੇ ਅਲਸੀਰੇਜ, ਖੂਨ ਦਾ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲੱਗ ਜਾਂਦੇ ਹਨ। ਫੋਨ ਨੂੰ ਜਿਆਦਾ ਸੁਣਨ ਕਾਰਨ ਸੁਣਨ ਸ਼ਕਤੀ ’ਤੇ ਮਾੜਾ ਅਸਰ ਪੈਂਦਾ ਹੈ। ਅੱਖਾਂ ਦੀ ਨਿਗ੍ਹਾ ’ਤੇ ਅਸਰ ਪੈਂਦਾ ਹੈ। ਕਈ ਵਾਰ ਨੌਜਵਾਨ ਕਾਰ, ਮੋਟਰ ਸਾਈਕਲ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਤਾਂ ਦਸਵੀਂ, ਬਾਰ੍ਹਵੀਂ ਦੇ ਬੱਚਿਆਂ ਦਾ ਮੁੱਖ ਸਾਥੀ ਮੋਬਾਇਲ ਹੀ ਬਣਿਆ ਹੋਇਆ ਹੈ। ਮੋਬਾਇਲ ’ਤੇ ਚੱਲਦੀਆਂ ਕੁੱਝ ਐਪਾਂ ਨੇ ਨੌਜਵਾਨ ਵਰਗ ਨੂੰ ਬਿਲਕੁਲ ਇੱਕ ਨਸ਼ੇ ’ਤੇ ਲਾ ਰੱਖਿਆ ਹੈ। ਜਿਵੇਂ ਪਹਿਲਾ ਚੱਲਦੀ ਐਪ ਟਿਕ-ਟੋਕ ਨੇ ਛੋਟੇ ਬੱਚੇ ਤੋਂ ਲੈ ਕੇ ਬਜੁਰਗ ਨੂੰ ਵੀ ਸਾਰਾ ਦਿਨ ਵਿਅਸਤ ਕਰ ਦਿੱਤਾ ਸੀ। ਇਸ ਤਰ੍ਹਾਂ ਅੱਜ ਚੱਲ ਰਹੇ ਐਪ ਫੇਸਬੁੱਕ, ਇੰਸਟਾ ਨੇ ਵੀ ਨੌਜਵਾਨ ਪੀੜ੍ਹੀ ਨੂੰ ਭਟਕਣ ਵਿੱਚ ਪਾਇਆ ਹੋਇਆ ਹੈ।
ਇਨ੍ਹਾਂ ਦੀ ਦੁਰਵਰਤੋਂ ਕਾਰਨ ਹੀ ਬੱਚੇ ਪੜ੍ਹਾਈ ਤੋਂ ਤੇ ਆਪਣੀ ਜਿੰਮੇਵਾਰੀ ਤੋਂ ਅਵੇਸਲੇ ਹੋ ਰਹੇ ਹਨ। ਮੋਬਾਇਲਾਂ ਨੇ ਆਪਸੀ ਮੇਲ-ਜੋਲ, ਪ੍ਰੇਮ-ਪਿਆਰ ਨੂੰ ਵੀ ਘਟਾ ਦਿੱਤਾ ਹੈ। ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਬਹੁਤ ਦੂਰ ਕਰ ਦਿੱਤਾ ਹੈ ਕਿਉਂਕਿ ਇੱਕ ਤਾਂ ਇਹ ਸਮਾਂ ਬਰਬਾਦ ਕਰਦਾ ਹੈ ਜੋ ਅਸੀਂ ਆਪਣਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ। ਦੂਜਾ, ਇਸਦੀ ਵਰਤੋਂ ਨਾਲ ਰਿਸ਼ਤਿਆਂ ਵਿੱਚ ਦਰਾੜ ਪੈਂਦੀ ਹੈ। ਅੱਜ-ਕੱਲ੍ਹ ਫੋਨ ’ਤੇ ਬਹੁਤ ਝੂਠ ਬੋਲਿਆ ਜਾਂਦਾ ਹੈ। ਜਿਸ ਕਾਰਨ ਰਿਸ਼ਤਿਆਂ ਵਿੱਚ ਦੂਰੀ ਵਧ ਰਹੀ ਹੈ। ਮੋਬਾਇਲ ਦੀ ਦੁਰਵਰਤੋਂ ਕਾਰਨ ਲੜਾਈ-ਝਗੜੇ ਵੀ ਹੋ ਜਾਂਦੇ ਹਨ। ਇਸਦੇ ਨਾਲ ਹੀ ਸਮਾਜ-ਵਿਰੋਧੀ ਅਨਸਰ, ਗੁੰਡਾ ਅਨਸਰ, ਧੋਖੇਬਾਜ ਇਸ ਦੀ ਦੁਰਵਰਤੋਂ ਸਭ ਤੋ ਵੱਧ ਕਰਦੇ ਹਨ। ਜਿੰਨੀ ਹੋ ਸਕੇ ਮੋਬਾਇਲ ਦੀ ਵਰਤੋਂ ਘੱਟ ਕੀਤੇ ਜਾਵੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੀ ਦਿਮਾਗੀ ਤਾਕਤ ਨੂੰ ਕਿਸੇ ਹੋਰ ਉਪਯੋਗੀ ਕਾਰਜ ਵਿੱਚ ਲਾ ਸਕੇ। ਮੋਬਾਇਲ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਵੇ।
ਗਗਨਦੀਪ ਧਾਲੀਵਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਤਰਾਖੰਡ ਆਵਾਜਾਈ ਦੀ ਬੱਸ ’ਚ ਮੋਬਾਇਲ ਫਟਣ ਨਾਲ ਯਾਤਰੀ ਦੀ ਮੌਤ
ਉੱਤਰਾਖੰਡ ਆਵਾਜਾਈ ਦੀ ਬੱਸ ’ਚ ਮੋਬਾਇਲ ਫਟਣ ਨਾਲ ਯਾਤਰੀ ਦੀ ਮੌਤ
ਏਜੰਸੀ, ਦੇਹਰਾਦੂਨ। ਉੱਤਰਾਖੰਡ ਆਵਾਜਾਈ ਡਿੱਪੂ ਦੀ ਦਿੱਲੀ ਤੋਂ ਪੌੜੀ ਜਾ ਰਹੀ ਬੱਸ ’ਚ ਅੱਜ ਸਵੇਰੇ ਇੱਕ ਯਾਤਰੀ ਦੀ ਮੋਬਾਇਲ ਫੋਨ ’ਤੇ ਗੱਲ ਕਰਦੇ ਸਮੇਂ ਅਚਾਨਕ ਮੋਬਾਇਲ ਫਟਣ ਨਾਲ ਮੌਤ ਹੋ ਗਈ। ਕੋਟਦੁਆਰ ਦੇ ਪੁਲਿਸ ਆਵਾਜਾਈ ਨਿਰੀਖਣ ਐੱਸਕੇ ਸਿੰਘ ਨੇ ਦੱਸਿਆ ਕਿ ਸੂਬੇ ਆਵਾਜਾਈ ਨਿਗਮ ਦੀ ਕੋਟਦੁਆਰ ਡਿੱਪੂ ਦੀ ਬੱਸ ਗਿਣਤੀ ਯੂਕੇ-07 ਪੀਏ-4229 ਅੱਜ ਸਵੇਰੇ ਲਗਭਗ ਪੰਜ ਵਜੇ ਸਥਾਨਕ ਬੱਸ ਅੱਡੇ ਤੋਂ 9 ਯਾਤਰੀਆਂ ਨੂੰ ਲੈ ਕੇ ਪੌੜੀ ਲਈ ਰਵਾਨਾ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਦੱਸਿਆ ਕਿ ਕਰੀਬ ਪੰਜ ਵੱਜ ਕੇ 45 ਮਿੰਟ ’ਤੇ ਜਦੋਂ ਬੱਸ ਦੁਗੱਡਾ ਤੋਂ ਗੁਮਖਾਲ ਵੱਲ ਜਾ ਰਹੀ ਸੀ ਤਾਂ ਇਸ ਦੌਰਾਨ ਭਾਦਾਲਿਖਾਲ ਦੇ ਨੇੜੇ ਬੱਸ ’ਚ ਤੇਜ ਧਮਾਕਾ ਹੋਇਆ।
ਬੱਸ ਡਰਾਈਵਰ ਸੁਨੀਲ ਕੁਮਾਰ ਨੇ ਬੱਸ ਰੋਕ ਦੇ ਦੇਖਿਆ ਕਿ ਬੱਸ ਦੀ ਆਖਰੀ ਬਾਰੀ ’ਤੇ ਇੱਕ ਵਿਅਕਤੀ ਬੂਰੀ ਹਾਲਤ ’ਚ ਪਿਆ ਹੋਇਆ ਸੀ। ਬਸ ਦੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਐੱਸਕੇ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਸੂਚਨਾ ’ਤੇ ਪਹੁੰਚੀ ਪੁਲਿਸ ਟੀਮ ਨੇ ਜਮਖੀ ਵਿਅਕਤੀ ਨੂੰ ਬੇਸ ਮੈਡੀਕਲ ਕੋਟਦੁਆਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਖਮੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਥਲੀਸੈਣ ਦੇ ਗ੍ਰਾਮ ਕੋਟਾ (ਚੋਪਰਾਕੋਟ) ਨਿਵਾਸੀ ਸ਼ਿਵਕੁਮਾ ਦੇ ਰੂਪ ’ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਬੱਸ ’ਚ ਮੌਜੂਦ ਯਾਤਰੀਆਂ ਅਨੁਸਾਰ ਨੋਜਵਾਨ ਫੋਨ ’ਤੇ ਗੱਲ ਕਰ ਰਿਹਾ ਸੀ ਤੇ ਉਸ ਦੌਰਾਨ ਤੇਜ ਧਮਾਕਾ ਹੋਇਆ ਤੇ ਨੌਜਵਾਨ ਦੇ ਚਿਹਰੇ ਦੀ ਚਿਥੜੇ-ਚਿਥੜੇ ਉੱਡ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.