college - Sach Kahoon Punjabi
ਆਪਾਂ ਤਾਂ ਕਾਲਜੋਂ ਸਿੱਧਾ ਖੇਤ ਨੂੰ ਜਾਂਦੇ ਹੁੰਦੇ ਸੀ
ਬਿੰਦਰ ਸਿੰਘ ਖੁੱਡੀ ਕਲਾਂ
ਪਿੰਡ ਦੇ ਸਰਕਾਰੀ ਸਕੂਲ ਤੋਂ ਸਾਰੀ ਜਮਾਤ ‘ਚੋਂ ਅੱਵਲ ਰਹਿ ਕੇ ਦਸਵੀਂ ਜਮਾਤ ਕਰਨ ਉਪਰੰਤ ਐੱਸ. ਡੀ. ਕਾਲਜ ਬਰਨਾਲਾ ਵਿਖੇ ਪਲੱਸ ਵਨ ਨਾਨ ਮੈਡੀਕਲ ‘ਚ ਦਾਖਲਾ ਲੈ ਲਿਆ। ਪਿੰਡੋਂ ਕਾਲਜ ‘ਚ ਦਾਖਲਾ ਲੈਣ ਵਾਲਾ ਮੈਂ ਇਕੱਲਾ ਹੀ ਸੀ। ਸਾਰਾ ਮਾਹੌਲ ਬਦਲਿਆ-ਬਦਲਿਆ ਲੱਗੇ, ਨਾ ਪੁਰਾਣੇ ਸਾਥੀ ਨਾ ਪੁਰਾਣੇ ਅਧਿਆਪਕ ਅਤੇ ਨਾ ਹੀ ਅਧਿਆਪਕਾਂ ਦੀ ਘੂਰ-ਘੱਪ। ਪੜ੍ਹਨਾ ਹੈ ਪੜ੍ਹੋ ਨਹੀਂ ਪੜ੍ਹਨਾ ਤਾਂ ਥੋਡੀ ਮਰਜ਼ੀ। ਸ਼ਹਿਰ ਦਾ ਕਾਲਜ ਮੇਰੇ ਪਿੰਡੋਂ ਤਕਰੀਬਨ ਪੰਜ ਕੁ ਕਿਲੋਮੀਟਰ ਦੀ ਦੂਰੀ ‘ਤੇ ਸੀ।
ਬੱਸ ਸਰਵਿਸ ਸਾਡੇ ਪਿੰਡ ਨੂੰ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਸੀਬ ਨਹੀਂ ਹੋਈ। ਉਨ੍ਹੀਂ ਦਿਨੀਂ ਜਗਾੜੂ ਘੜੁੱਕੇ ਲੋਕਾਂ ਦੀ ਆਵਾਜਾਈ ਦਾ ਮੁੱਖ ਸਾਧਨ ਸਨ ਤੇ ਅੱਜ-ਕੱਲ੍ਹ ਥ੍ਰੀ ਵ੍ਹੀਲਰ ਮੁੱਖ ਸਾਧਨ ਹਨ। ਪਰ ਇਨ੍ਹਾਂ ਦੇ ਆਉਣ-ਜਾਣ ਦਾ ਸਮਾਂ ਨਾ ਉਦੋਂ ਨਿਸ਼ਚਿਤ ਸੀ ਅਤੇ ਨਾ ਅੱਜ। ਮੈਂ ਸਾਈਕਲ ‘ਤੇ ਕਾਲਜ ਆਉਂਦਾ ਹੁੰਦਾ ਸੀ। ਮੈਂ ਇਕੱਲਾ ਨਹੀਂ ਕਾਲਜ ਦੇ ਹੋਰ ਵੀ ਬਹੁਤੇ ਮੁੰਡੇ-ਕੁੜੀਆਂ ਆਪੋ-ਆਪਣੇ ਸਾਈਕਲਾਂ ‘ਤੇ ਜਾਂ ਫਿਰ ਬੱਸ ‘ਤੇ ਕਾਲਜ ਆਉਂਦੇ ਹੁੰਦੇ ਸਨ। ਸਕੂਟਰ ਜਾਂ ਮੋਟਰਸਾਈਕਲ ‘ਤੇ ਤਾਂ ਸਿਰਫ ਅਧਿਆਪਕ ਆਉਂਦੇ ਸਨ।
ਉਨ੍ਹੀਂ ਦਿਨੀਂ ਕਾਲਜ ‘ਚ ਵਿਦਿਆਰਥੀ ਯੂਨੀਅਨਾਂ ਦਾ ਬੜਾ ਦਬਦਬਾ ਹੁੰਦਾ ਸੀ। ਪਹਿਲਾਂ ਪੰਜਾਬ ਸਟੂਡੈਂਟ ਯੂਨੀਅਨ ਦਾ ਜ਼ੋਰ ਸੀ ਅਤੇ ਜਦੋਂ ਅਸੀਂ ਕਾਲਜ ‘ਚ ਦਾਖਲ਼ਾ ਲਿਆ ਤਾਂ ਉਸ ਸਮੇਂ ਤੱਕ ਮਾਨ ਗਰੁੱਪ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਰਾਬਰ ਦੇ ਉਭਾਰ ‘ਤੇ ਆ ਗਏ ਸਨ। ਉਨ੍ਹੀਂ ਦਿਨੀਂ ਕਾਲਜਾਂ ਵਿੱਚ ਹੜਤਾਲਾਂ ਵੀ ਬਹੁਤ ਹੁੰਦੀਆਂ ਸਨ। ਮਸਾਂ ਇੱਕ ਜਾਂ ਦੋ ਪੀਰੀਅਡ ਲੱਗਣੇ ਜਿੰਦਾਬਾਦ-ਮੁਰਦਾਬਾਦ ਦੇ ਨਾਅਰਿਆਂ ਅਤੇ ਜਾਂ ਫਿਰ ਜੈਕਾਰਿਆਂ ਦੀਆਂ ਆਵਾਜ਼ਾਂ ਜਮਾਤਾਂ ਵੱਲ ਵਧਣ ਲੱਗਦੀਆਂ। ਜਥੇਬੰਦੀ ਵਾਲਿਆਂ ਦੀਆਂ ਆਵਾਜ਼ਾਂ ਸੁਣ ਕੇ ਅਧਿਆਪਕਾਂ ਨੇ ਜਮਾਤਾਂ ਵਿੱਚੇ ਛੱਡ ਦੇਣੀਆਂ।
ਬਾਹਰ ਆ ਕੇ ਪਤਾ ਲੱਗਣਾ ਕਿ ਅੱਜ ਕਿਸ ਗੱਲੋਂ ਹੜਤਾਲ ਹੋਈ ਹੈ। ਬਹੁਤੇ ਮਾਮਲੇ ਬੱਸਾਂ ਨਾਲ ਸਬੰਧਿਤ ਹੁੰਦੇ ਸਨ। ਕਦੇ ਬੱਸ ਵਾਲਿਆਂ ਨੇ ਪਿੰਡ ਖੜ੍ਹੇ ਕਾਲਜੀਏਟ ਮੁੰਡੇ-ਕੁੜੀਆਂ ਨੂੰ ਨਾ ਚੜ੍ਹਾਉਣਾ ਅਤੇ ਜਾਂ ਫਿਰ ਕਦੇ ਕਾਲਜ ਦੇ ਗੇਟ ਸਾਹਮਣੇ ਨਾ ਉਤਾਰਨਾ। ਕਦੇ-ਕਦੇ ਜਬਰਦਸਤੀ ਟਿਕਟ ਕੱਟਣ ਦਾ ਜਾਂ ਫਿਰ ਕੰਡਕਟਰ ਵਗੈਰਾ ਵੱਲੋਂ ਕਾਲਜ ਪੜ੍ਹਨ ਆਉਂਦੀ ਕਿਸੇ ਕੁੜੀ ਨਾਲ ਸ਼ਰਾਰਤਬਾਜ਼ੀ ਦਾ ਮਾਮਲਾ ਵੀ ਹੁੰਦਾ ਸੀ। ਪੇਪਰਾਂ ਦੇ ਨੇੜੇ ਲੈਕਚਰ ਸ਼ਾਰਟ ਹੋਣ ਦੇ ਜਾਂ ਫਿਰ ਹੋਰ ਦਾਖਲਿਆਂ ਆਦਿ ਨਾਲ ਸਬੰਧਿਤ ਮੁੱਦੇ ਹੁੰਦੇ ਸਨ। ਬੱਸ ਕੰਡਕਟਰਾਂ ਨਾਲ ਤਾਂ ਜਥੇਬੰਦੀ ਵਾਲੇ ਬਹੁਤਾ ਕਸੂਤਾ ਨਿਬੇੜਾ ਕਰਦੇ ਹੁੰਦੇ ਸਨ। ਕਸੂਰਵਾਰ ਸਮਝੇ ਜਾਣ ਵਾਲੇ ਕੰਡਕਟਰ ਨੂੰ ਗੇਟ ਤੋਂ ਕੁੱਟਦੇ ਲਿਆਉਂਦੇ ਅਤੇ ਕਾਲਜ ਦੇ ਵਿਹੜੇ ‘ਚ ਬਣੀ ਸਟੇਜ ‘ਤੇ ਖੜ੍ਹਾ ਕੇ ਮੁਆਫੀ ਮੰਗਵਾਉਣੀ ਨਿੱਤ ਦਾ ਹੀ ਕੰਮ ਸੀ।
ਇਸ ਤਰ੍ਹਾਂ ਦੇ ਮੁੱਦਿਆਂ ‘ਤੇ ਹੜਤਾਲ ਦੌਰਾਨ ਬਹੁਤੇ ਮੁੰਡੇ ਘੰਟਾ ਦੋ ਘੰਟੇ ਯੂਨੀਅਨ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਉਪਰੰਤ ਸਿਨੇਮੇ ‘ਚ ਫਿਲਮ ਵੇਖਣ ਜਾ ਵੜਦੇ ਜਾਂ ਸ਼ਹਿਰ ‘ਚ ਅਵਾਰਾਗਰਦੀ ਕਰਦੇ ਰਹਿੰਦੇ। ਕਈ ਵਾਰ ਤਾਂ ਸ਼ਰਾਰਤੀ ਮੁੰਡੇ ਫਿਲਮ ਵੇਖਣ ਦੇ ਮਾਰੇ ਵੀ ਯੂਨੀਅਨ ਵਾਲਿਆਂ ਤੋਂ ਹੜਤਾਲ ਕਰਵਾ ਲੈਂਦੇ ਸਨ। ਪਰ ਮੈਂ ਯੂਨੀਅਨ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਉਪਰੰਤ ਸਿੱਧਾ ਘਰ ਨੂੰ ਆ ਜਾਂਦਾ ਤੇ ਘਰੋਂ ਚਾਹ-ਪਾਣੀ ਪੀ ਕੇ ਸਿੱਧਾ ਖੇਤ ਚਲਿਆ ਜਾਣਾ। ਉਨ੍ਹੀਂ ਦਿਨੀਂ ਘਰ ਦੇ ਤਕਰੀਬਨ ਸਾਰੇ ਮੈਂਬਰ ਹੀ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਹੁੰਦੇ ਸਨ। ਜੇਕਰ ਖੇਤ ਨਰਮਾ-ਕਪਾਹ ਚੁਗਦੇ ਹੋਣਾ ਤਾਂ ਮੈਂ ਵੀ ਨਾਲ ਈ ਝੋਲੀ ਬੰਨ੍ਹ ਨਰਮਾ ਕਪਾਹ ਚੁਗਣ ਲੱਗ ਜਾਣਾ। ਕਈ ਵਾਰ ਨਾਲ ਦੇ ਸਾਥੀਆਂ ਨੇ ਸਿਨੇਮੇ ਜਾਣ ਲਈ ਜ਼ੋਰ ਪਾਉਣਾ ਪਰ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਪਿੰਡ ਖਿਸਕ ਜਾਣਾ। ਉਨ੍ਹੀਂ ਦਿਨੀਂ ਚਮਕੀਲੇ ਦੀ ਗਾਇਕੀ ਬੜੀ ਸਿਖਰਾਂ ‘ਤੇ ਸੀ। ਬਰਨਾਲੇ ਟਰੱਕ ਯੂਨੀਅਨ ਵਿੱਚ ਚਮਕੀਲੇ ਦਾ ਅਖਾੜਾ ਲੱਗਣਾ ਸੀ। ਕਾਲਜ ‘ਚ ਮੁੰਡਿਆਂ ਨੇ ਯੂਨੀਅਨ ਵਾਲਿਆਂ ਤੋਂ ਕਹਿ ਕੇ ਹੜਤਾਲ ਕਰਵਾ ਲਈ ਅਤੇ ਸਾਰੀ ਮੰਡੀਰ ਚਮਕੀਲੇ ਦੇ ਅਖਾੜੇ ਦੀ ਸ਼ੋਭਾ ਵਧਾਉਣ ਆ ਬੈਠੀ। ਪਰ ਮੈਂ ਆਪਣੀ ਆਦਤ ਮੁਤਾਬਿਕ ਸਿੱਧਾ ਖੇਤ ਪੁੱਜ ਗਿਆ।
ਕਣਕ ਦੀਆਂ ਵਾਢੀਆਂ ਦੌਰਾਨ ਆਮ ਤੌਰ ‘ਤੇ ਕਾਲਜ ‘ਚ ਛੁੱਟੀਆਂ ਈ ਹੁੰਦੀਆਂ ਸਨ। ਮੈਂ ਸਾਰੀ ਵਾਢੀ ਵੀ ਪਿਤਾ ਅਤੇ ਚਾਚੇ ਦੇ ਨਾਲ ਈ ਕਰਵਾਉਣੀ। ਪਿਤਾ ਜੀ ਦਿਹਾੜੀਏ ਬੜੇ ਘੱਟ ਲਿਆਉਂਦੇ ਸਨ ਅਸੀਂ ਖੁਦ ਹੀ ਕਈ-ਕਈ ਦਿਨ ਵਾਢੀ ਕਰਕੇ ਸਾਰਾ ਕੰਮ ਨਿਬੇੜ ਲੈਣਾ। ਤੂੜੀ ਵੀ ਅਸੀਂ ਇੱਕ ਬਲਦ ਵਾਲੀ ਰੇਹੜੀ ਨਾਲ ਈ ਢੋਹਣੀ ਕਦੇ-ਕਦੇ ਖੱਚਰ ਰੇਹੜੇ ਵਾਲੇ ਤੋਂ ਇੱਕ-ਦੋ ਗੇੜੇ ਕਿਰਾਏ ‘ਤੇ ਲਵਾ ਲੈਣੇ। ਕਾਲਜ ਤੋਂ ਬਾਅਦ ਪ੍ਰੋਫੈਸ਼ਨਲ ਯੋਗਤਾ ਲਈ ਨਾਭੇ ਦਾਖਲਾ ਲਿਆ ਤਾਂ ਉੱਥੇ ਵੀ ਸਕੂਲਾਂ ਦੇ ਸ਼ਡਿਊਲ ਅਨੁਸਾਰ ਵਾਢੀਆਂ ਦੀਆਂ ਛੁੱਟੀਆਂ ਹੋ ਗਈਆਂ ਅਤੇ ਆਪਾਂ ਸਾਰੀ ਵਾਢੀ ਫਿਰ ਨਾਲ ਕਰਵਾਈ। ਛੁੱਟੀ ਵਾਲੇ ਦਿਨ ਵੀ ਜਿਆਦਾਤਰ ਖੇਤ ਈ ਰਹਿਣਾ। ਸਰਦੀਆਂ ਦੇ ਦਿਨਾਂ ‘ਚ ਬੰਬੀ ਚਲਾ ਕਣਕਾਂ ਨੂੰ ਪਾਣੀ ਵੀ ਲਾਈ ਜਾਣਾ ਅਤੇ ਨਾਲੋ-ਨਾਲ ਪੜ੍ਹਾਈ ਵੀ ਕਰੀ ਜਾਣੀ। ਜਦੋਂ ਅੱਜ-ਕੱਲ੍ਹ ਦੇ ਮੁੰਡਿਆਂ ਵੱਲ ਵੇਖੀਦਾ ਹੈ ਤਾਂ ਬੜੀ ਨਿਰਾਸ਼ਾ ਪੱਲੇ ਪੈਂਦੀ ਹੈ। ਕੰਮ ਸੱਭਿਆਚਾਰ ਦਾ ਤਾਂ ਜਿਵੇਂ ਭੋਗ ਹੀ ਪੈ ਗਿਆ ਹੈ। ਨੌਜਵਾਨਾਂ ਦਾ ਖੇਤਾਂ ‘ਚ ਦਿਲ ਈ ਲੱਗਣੋਂ ਹਟ ਗਿਐ। ਜਿੱਧਰ ਵੇਖੋ ਮੋਬਾਈਲ ਨਾਲ ਚਿੰਬੜੇ ਨੌਜਵਾਨ ਨਜ਼ਰੀਂ ਪੈਂਦੇ ਹਨ। ਮਾਪਿਆਂ ਦੀਆਂ ਅੱਖਾਂ ‘ਚ ਘੱਟਾ ਪਾ ਕੇ ਟੋਲੀਆਂ ਦੀਆਂ ਟੋਲੀਆਂ ਮੁੰਡੇ-ਕੁੜੀਆਂ ਬਾਜ਼ਾਰਾਂ ‘ਚ ਫਿਰਦੇ ਆਮ ਵੇਖੇ ਜਾ ਸਕਦੇ ਹਨ। ਕੋਈ ਵੱਡੇ-ਛੋਟੇ ਦੀ ਹਯਾ ਨਹੀਂ ਰਹੀ। ਪੁਰਾਣੇ ਸਮਿਆਂ ‘ਚ ਪਿੰਡ ਦੇ ਹਰ ਵੱਡੇ ਦਾ ਮਾਪਿਆਂ ਜਿੰਨਾ ਹੀ ਡਰ ਹੁੰਦਾ ਸੀ। ਪਰ ਹੁਣ ਤਾਂ ਬੱਚੇ ਮਾਪਿਆਂ ਤੋਂ ਨਹੀਂ ਡਰਦੇ। ਰਹਿ-ਰਹਿ ਕੇ ਯਾਦ ਆਉਂਦੈ ਆਪਣਾ ਪੁਰਾਣਾ ਸਮਾਂ।
ਸ਼ਕਤੀ ਨਗਰ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਧਿਆਣਾ (ਸੱਚ ਕਹੂੰ ਨਿਊਜ਼)। ਸ਼ਹਿਰ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ. ਐੱਨ. ਈ.)  ‘ਚ ਵਿਦਿਆਰਥੀਆਂ ਦੀਆਂ 2 ਧਿਰਾਂ ਵਿਚਕਾਰ ਝੜਪ ਹੋ ਗਈ, ਜਿਸ ਦੌਰਾਨ ਕਈ ਵਿਦਿਆਰਥੀ ਜ਼ਖਮੀਂ ਵੀ ਹੋ ਗਏ। ਜਾਣਕਾਰੀ ਮੁਤਾਬਕ ਇਕ ਧਿਰ ਪਰਵਾਸੀ ਵਿਦਿਆਰਥੀਆਂ ਦੀ ਹੈ, ਜੋ ਕਿ ਯੂ. ਪੀ. ਅਤੇ ਬਿਹਾਰ ਨਾਲ ਸਬੰਧਿਤ ਹੈ। ਇਨ੍ਹਾਂ ਵਿਦਿਆਰਥੀਆਂ ਵਲੋਂ ਬਿਹਾਰ ਦੇ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ‘ਤੇ ਇਕ ਪੱਤਰ ਅਤੇ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਗਈ ਹੈ, ਜਦੋਂ ਕਿ ਸਥਾਨਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਰਵਾਸੀ ਵਿਦਿਆਰਥੀਆਂ ਨੇ ਹੀ ਪਹਿਲ ਕੀਤੀ ਹੈ। (Ludhiana News)
ਜਾਣਕਾਰੀ ਮੁਤਾਬਕ ਸਥਾਨਕ ਵਿਦਿਆਰਥੀਆਂ ਨੇ ਦੱਸਿਆ ਕਿ ਕੁਝ ਪਰਵਾਸੀ ਵਿਦਿਆਰਥੀਆਂ ਵਲੋਂ ਹੋਸਟਲ ‘ਚ ਮੈੱਸ ਦੀ ਰੋਟੀ ਨੂੰ ਲੈ ਕੇ ਵਿਵਾਦ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਲੜਾਈ ਹੋਈ ਅਤੇ ਉਨ੍ਹਾਂ ਵਲੋਂ ਹਮਲਾ ਕਰ ਦਿੱਤਾ ਗਿਆ। ਦੂਜੇ ਪਾਸੇ ਪਰਵਾਸੀ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨਾਲ ਸਥਾਨਕ ਕਾਲਜ ਪ੍ਰਸ਼ਾਸਨ, ਪੁਲਸ ਅਤੇ ਵਿਦਿਆਰਥੀਆਂ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਲਜ ‘ਚ ਵੜਨ ਤੱਕ ਨਹੀਂ ਦਿੱਤਾ ਜਾ ਰਿਹਾ। ਮੌਕੇ ‘ਤੇ ਲੁਧਿਆਣਾ ਦੇ ਡੀ. ਐੱਸ. ਪੀ. ਹੈੱਡਕੁਆਰਟਰ ਵੀ ਹੋਸਟਲ ਪੁੱਜੇ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ ਪਰ ਕਾਲਜ ਪ੍ਰਬੰਧਨ ਆਪਣੀ ਸਾਖ ਬਚਾਉਣ ਲਈ ਕੁਝ ਵੀ ਕਹਿਣ ਤੋਂ ਮੀਡੀਆ ਅੱਗੇ ਆਉਣ ਤੋਂ ਇਨਕਾਰ ਕਰ ਰਿਹਾ ਹੈ। (Ludhiana News)
ਕਾਲਜ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, 17 ਜਖ਼ਮੀ
ਵਿਦਿਆਰਥਣਾਂ ਸਿਵਲ ਹਸਪਤਾਲ ਮਾਲੇਰਕੋਟਲਾ ‘ਚ ਜ਼ੇਰੇ ਇਲਾਜ਼
ਮਾਲੇਰਕੋਟਲਾ, ਗੁਰਤੇਜ ਜੋਸੀ
ਮਾਲੇਰਕੋਟਲਾ ਲੁਧਿਆਣਾ ਰੋਡ ‘ਤੇ ਸਥਿੱਤ ਕੁੱਪ ਨੇੜੇ ਉਸ ਸਮੇਂ ਵਾਪਰ ਗਿਆ ਜਦੋਂ ਪਿੰਡ ਫੱਲੇਵਾਲ ਸਥਿਤ ਲੜਕੀਆਂ ਦੇ ਕਾਲਜ ਦੀ ਬਸ ਮਾਲੇਰਕੋਟਲਾ ਵੱਲ ਨੂੰ ਆ ਰਹੀ ਸੀ ਜਿਸ ਵਿੱਚ ਕਾਲਜ ਦੀਆ ਦੋ ਅਧਿਆਪਕਾਵਾਂ ਤੇ ਬੱਸ ਦੇ ਡਰਾਇਵਰ ਸਮੇਤ ਕੁੱਲ 17 ਵਿਅਕਤੀ ਜਖਮੀ ਹੋ ਗਏ, ਪਰ ਜਾਨੀ ਨੁਕਸਾਨ ਹੋਣੋ ਬਚ ਗਿਆ ਮਿਲੀ ਜਾਣਕਾਰੀ ਅਨੁਸਾਰ ਕਾਲਜ ਦੀ ਬੱਸ ਸੜਕ ਨੇੜੇ ਪਏ ਇੱਕ ਪਾਣੀ ਦੇ ਟੈਂਕਰ ਨਾਲ ਟਕਰਾ ਗਈ ਤੇ ਬਸ ਦੇ ਮੂਹਰਲੇ ਪਹੀਏ ਤੱਕ ਨਿਕਲ ਗਏ ਤੇ ਐਕਸਲ ਟੁੱਟ ਗਿਆ ਜਿਸ ਕਾਰਨ ਸਾਰੀਆਂ ਬੱਚੀਆਂ ਬੱਸ ਦੀ ਅਗਲੀ ਸਾਈਡ ‘ਤੇ ਇੱਕਠੀਆਂ ਹੋਣ ਕਾਰਨ ਬੁਰੀ ਤਰ੍ਹਾਂ ਜਖਮੀ ਹੋ ਗਈਆਂ ਆਸ-ਪਾਸ ਦੇ ਲੋਕਾਂ ਦੀ ਮੱਦਦ ਨਾਲ ਜਖਮੀ ਬੱਚੀਆਂ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ਼ ਡਾਕਟਰ ਜਸਵਿੰਦਰ ਸਿੰਘ ਐਕਟਿੰਗ ਐਸ. ਐਮ. ਓ. ਅਤੇ ਡਾਕਟਰ ਆਦਰਸ਼ ਗੋਇਲ ਕਰ ਰਹੇ ਸਨ।
ਗੱਲਬਾਤ ਦੌਰਾਨ ਮਾਪਿਆਂ ‘ਚੋਂ ਪਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੂੰ ਹਾਦਸੇ ਬਾਰੇ ਕਿਸੇ ਦਾ ਫੋਨ ਆਇਆ ਤਾਂ ਉਹ ਜਲਦੀ ‘ਚ ਕੁੱਪ ਨੇੜੇ ਪਹੁੰਚਿਆ ਜਿੱਥੇ ਉਸ ਨੇ ਦੇਖਿਆ ਕਿ ਬੱਚੀਆਂ ਬੱਸ ਅੰਦਰ ਬੁਰੀ ਤਰ੍ਹਾਂ ਜਖਮੀ ਹੋਈਆਂ ਪਈਆਂ ਸਨ ਤੇ ਚੀਕ ਚਿੰਗਿਆੜਾ ਪਿਆ ਹੋਇਆ ਸੀ ਉਨ੍ਹਾਂ ਅਨੁਸਾਰ ਉਨ੍ਹਾਂ ਦੀ ਬੱਚੀ ਬਹੁਤ ਡਰੀ ਹੋਈ ਸੀ ਤੇ ਕਹਿ ਰਹੀ ਸੀ ਕਿ ਮੈਂ ਇਸ ਕਾਲਜ ‘ਚ ਨਹੀਂ ਜਾਣਾ ਉਸ ਦਾ ਕਹਿਣਾ ਸੀ ਕਿ ਡਰਾਇਵਰ ਗੱਡੀ ਬਹੁਤ ਤੇਜ਼ ਚਲਾਉਂਦਾ ਹੈ ਜ਼ੂਬੈਦਾ ਜਿਸ ਦੀ ਬੱਚੀ ਕਾਫੀ ਜਖਮੀ ਸੀ, ਨੇ ਕਿਹਾ ਕਿ ਉਨਾਂ ਦੀ ਬੱਚੀ ਅਕਸਰ ਦੱਸਦੀ ਸੀ ਕਿ ਡਰਾਇਵਰ ਗੱਡੀ ਕਾਫੀ ਤੇਜ਼ ਚਲਾਉਂਦਾ ਹੈ ਅਤੇ ਉਨ੍ਹਾਂ ਤੇਜ਼ ਰਫ਼ਤਾਰ ਨਾਲ ਹਾਦਸਾ ਹੋਣ ਦਾ ਸ਼ੱਕ ਪ੍ਰਗਟ ਕੀਤਾ ਇੱਕ ਹੋਰ ਪਿਤਾ ਗੁਲਜ਼ਾਰ ਸਿੰਘ ਦਾ ਕਹਿਣਾ ਸੀ ਕਿ ਬਸ ਦੀ ਰਫਤਾਰ ਤੇਜ਼ ਸੀਉਨਾਂ ਅਨੁਸਾਰ ਸਕੂਲ ਪ੍ਰਬੰਧਕਾਂ ਨੂੰ ਇਸ ਪਾਸੇ ਪੂਰਾ ਧਿਆਨ ਦੇਣ ਦੀ ਲੋੜ ਹੈ ਇਸ ਸਬੰਧੀ ਜਦੋਂ ਕਾਲਜ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਹਾਦਸਾ ਅਚਾਨਕ ਵਾਪਰ ਗਿਆ ਹੈ ਇਸ ਵਿੱਚ ਡਰਾਇਵਰ ਦੀ ਕੋਈ ਗਲਤੀ ਨਹੀਂ ਫਿਰ ਵੀ ਕਾਲਜ ਦੀ ਮੈਨੇਜਮੈਂਟ ਵਿਦਿਆਰਥੀਆਂ ਨਾਲ ਖੜ੍ਹੀ ਹੈ ਜਦੋਂ ਇਸ ਸਬੰਧੀ ਡਾਕਟਰ ਜਸਵਿੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਕੁੱਲ 17 ਜਖ਼ਮੀ ਪਹੁੰਚੇ ਹਨ ਜਿਨ੍ਹਾਂ ‘ਚੋਂ ਕਈਆਂ ਨੂੰ ਮੌਢਿਆਂ, ਇੱਕ ਨੂੰ ਲੱਤ ਅਤੇ ਇੱਕ ਨੂੰ ਸਿਰ ‘ਤੇ ਸੱਟ ਵੱਜੀ ਹੈ ਜਿਸ ਨੂੰ ਸਿਟੀ ਸਕੈਨ ਲਈ ਭੇਜਿਆ ਗਿਆ ਹੈ 14 ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਹੈ ਰਹਿੰਦੇ 2 ਨੁੰ ਕੱਲ੍ਹ ਛੁੱਟੀ ਹੋ ਜਾਵੇਗੀ ਅਤੇ ਇੱਕ ਦਾ ਆਪ੍ਰੇਸ਼ਨ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
23 ਦੀ ਹੋਈ ਮੌਤ, 14 ਜ਼ਖਮੀ
ਕਾਠਮਾਂਡੂ। ਨੇਪਾਲ ਦੇ ਤੁਲਸੀਪੁਰ ‘ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯਾਤਰਾ ਤੇ ਲੈ ਕੇ ਗਈ ਇੱਕ ਬੱਸ ਖਾਈ ‘ਚ ਡਿੱਗ ਗਈ, ਜਿਸ ਨਾਲ 23 ਲੋਕਾਂ ਦੀ ਮੌਤ ਤੇ 14 ਹੋਰ ਜਖਮੀ ਹੋ ਗਈ। ਨੇਪਾਲ ਦੀ ਪੁਲਿਸ ਨੇ ਸ਼ਨਿੱਚਰਵਰ ਨੂੰ ਇਹ ਜਾਨਕਾਰੀ ਦਿੱਤੀ। ਜਾਣਕਾਰੀ ਅਨੁਸਾਰ ਬਚਾਅ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ 19 ਪੁਰਸ਼ਾਂ ਤੇ ਮਹਿਲਾਵਾਂ ਦੇ ਮ੍ਰਤਿਕ ਸਰੀਰ ਬਰਾਮਦ ਕੀਤੇ ਤੇ ਜਖਮੀਆਂ ਦਾ ਨੂੰ ਬਾਂਕੇ ਦੇ ਕੋਹਲਪੁਰ ਮੈਡੀਕਲ ਕਾਲੇਜ ਵਿਖੇ ਇਲਾਜ ਚੱਲ ਰਿਹਾ ਹੈ ਜਦੋਕਿ ਇੱਕ ਜਖਮੀ ਨੂੰ ਤੁਲਸੀਪੁਰ ਦੇ ਰਾਪਤੀ ਜੋਨਲ ਹਸਪਤਾਲ ਨੂੰ ਭੇਜ ਦਿੱਤਾ ਸੀ। ਸ਼ੁੱਕਰਵਾਰ ਨੂੰ ਬਸ ਰਾਮਰੀ ਕੋਲ ਤੁਲਸੀਪੁਰ-ਸਾਲਆਨ ਰੋੜ ਤੇ ਇੱਕ ਮੋੜ ਤੇ ਬੇਕਾਬੂ ਹੋ ਕੇ 700 ਮੀਟਰ ਥੱਲੇ ਖਾਈ ‘ਚ ਜਾ ਡਿੱਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
250 ਮਰੀਜਾਂ ਨੂੰ ਬਾਹਰ ਕੱਢ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ
ਕੋਲਕਾਤਾ, ਏਜੰਸੀ।
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਅੱਜ ਸਵੇਰੇ ਦਵਾਈਆਂ ਦੀ ਇੱਕ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਐਮਰਜੈਂਸੀ ਵਿਭਾਗ ਕੋਲ ਦਵਾ ਦੀ ਇੱਕ ਦੁਕਾਨ ‘ਚ ਸਵੇਰੇ ਅੱਠ ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਭੇਜਿਆ ਗਿਆ। ਅੱਗ ਲੱਗਣ ਤੋਂ ਤੁਰੰਤ ਬਾਅਦ ਹਸਪਤਾਲ ਸਟਾਫ ਅਤੇ ਸਥਾਨਕ ਲੋਕਾਂ ਨੇ ਆਪਾਤਕਾਲੀਨ ਵਿਭਾਗ ‘ਚੋਂ ਘੱਟੋ ਘੱਟ 250 ਮਰੀਜਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਅਤੇ ਆਪਦਾ ਪ੍ਰਬੰਧਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਲੱਗੀ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕਰ ਰਹੀਆਂ ਹਨ। ਅੱਗ ਕਾਰਨ ਹਸਪਤਾਲ ਦੇ ਚਾਰੇ ਪਾਸੇ ਕਾਲੇ ਧੂੰਏਂ ਦੀ ਪਰਤ ਜਿਹੀ ਛਾ ਗਈ ਹੈ ਅਤੇ ਲੋਕ ਸੁਰੱਖਿਅਤ ਸਥਾਨਾਂ ਵੱਲ ਭੱਜਦੇ ਦੇਖੇ ਗਏ। ਇਸ ਨਾਲ ਫਿਲਹਾਲ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਸਡੀਐੱਮ ਨਾਲ ਮੁਲਾਕਾਤ ਤੋਂ ਬਾਅਦ ਮਸਲੇ ਦਾ ਹੱਲ ਕਰਨ ਦਾ ਮਿਲਿਆ ਭਰੋਸਾ | Sri Muktsar Sahib News
ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ)। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਫੀਸਾਂ ਤੇ ਪੀਟੀਏ ਫੰਡ ਮੁਆਫ਼ ਕਰਵਾਉਣ ਲਈ ਕਾਲਜ ਛੱਤ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਾਲਜ ਮੈਨੇਜਮੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। (Sri Muktsar Sahib News)
ਇਸ ਦੌਰਾਨ ਐੱਸਐੱਚਓ ਅਸ਼ੋਕ ਕੁਮਾਰ ਵੱਲੋਂ ਡੀਸੀ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਭਰੋਸੇ ਬਾਅਦ ਪ੍ਰਦਰਸ਼ਨ ਖ਼ਤਮ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀਐੱਸਯੂ ਦੇ ਸੂਬਾਈ ਆਗੂ ਗਗਨ ਸੰਗਰਾਮੀ ਤੇ ਧੀਰਜ ਕੁਮਾਰ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਐੱਸਸੀ ਵਿਦਿਆਰਥੀਆਂ ਤੋਂ ਨਜਾਇਜ਼ ਫੀਸਾਂ ਮੰਗ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਘਰਾਂ ਨੂੰ ਮੋੜ ਰਹੀ ਹੈ ਪਰ ਵਿਦਿਆਰਥੀ ਇਹ ਫੀਸਾਂ ਭਰਨ ਤੋਂ ਅਸਮਰਥ ਹਨ, ਜਿਸ ਕਰਕੇ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਾਲਜ ਮੈਨੇਜਮੈਂਟ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਆਏ ਦਿਨ ਵਿਦਿਆਰਥੀਆਂ ਤੋਂ ਨਜਾਇਜ਼ ਫੀਸਾਂ ਲੈਣ ਦੇ ਨਾਲ-ਨਾਲ ਫੀਸਾਂ ‘ਚ ਵਾਧਾ ਵੀ ਕਰ ਰਿਹਾ ਹੈ।
ਇਸ ਲਈ ਸੰਘਰਸ਼ ਦੇ ਅਗਲੇ ਪੜਾਅ ਵਜੋਂ ਕਾਲਜ ਦੀ ਛੱਤ ‘ਤੇ ਚੜ੍ਹ ਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਥਾਣਾ ਸਦਰ ਦੇ ਐੱਸਐੱਚਓ ਅਸ਼ੋਕ ਕੁਮਾਰ ਦੁਆਰਾ ਡੀਸੀ ਐੱਮ. ਕੇ. ਅਰਵਿੰਦ ਕੁਮਾਰ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਵਿਦਿਆਰਥੀ ਆਗੂਆਂ ਦੱਸਿਆ ਕਿ ਡੀਸੀ ਮੁਕਤਸਰ ਵੱਲੋਂ ਐੱਸਡੀਐੱਮ ਨੂੰ ਇਸ ਮਸਲੇ ਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਵਫ਼ਦ ਐੱਸਡੀਐੱਮ ਰਾਜਪਾਲ ਸਿੰਘ ਨੂੰ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜੋ ਹਾਇਰ ਐਜੂਕੇਸ਼ਨ ਤੇ ਯੂਨੀਵਰਸਿਟੀ ਦੇ ਪੱਤਰ ਜਾਰੀ ਕੀਤੇ ਹਨ ਉਨ੍ਹਾਂ ਮੁਤਾਬਿਕ ਫੀਸ ਨਹੀਂ ਲਈ ਜਾ ਸਕਦੀ। ਇਸ ਉਪਰੰਤ ਉਹਨਾਂ ਨੇ ਭਲਾਈ ਅਫ਼ਸਰ ਤੇ ਪ੍ਰਿੰਸੀਪਲ ਮੰਜੂ ਵਾਲੀਆ ਨਾਲ ਮੀਟਿੰਗ ਕਰਨ ਤੋਂ ਬਾਅਦ ਮਸਲੇ ਦੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੁਖਮੰਦਰ ਕੌਰ, ਰਜਨੀ ਕੌਰ, ਰਮਨਦੀਪ ਕੌਰ, ਜਗਮੀਤ ਸਿੰਘ, ਇੰਦਰ ਸਿੰਘ, ਅਮਨਦੀਪ ਕੌਰ, ਸਤਵੀਰ ਕੌਰ, ਹਨੀ, ਗੁਰਦਾਸ ਸਿੰਘ ਆਦਿ ਹਾਜ਼ਰ ਸਨ।
ਹੋਮਿਓਪੈਥਿਕ ਕਾਲਜ ਦੇ ਵਿਦਿਆਰਥੀਆਂ ਨੇ ਮੈਨੇਜਮੈਂਟ ਸਮੇਤ ਆਪਣੇ ਆਪ ਨੂੰ ਬਣਾਇਆ ਬੰਦੀ
ਪੁਲਿਸ ਅਧਿਕਾਰੀਆਂ ਨੇ ਆ ਕੇ ਛੁਡਵਾਇਆ | Homoeopathic College
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਪਿਛਲੇ ਦਿਨੀਂ ਕਰਜਾ ਨਾ ਮੋੜਨ ਕਾਰਨ ਬੈਂਕ ਵੱਲੋਂ ਹੋਮਿਓਪੈਥਿਕ ਕਾਲਜ ਸੀਲ ਕੀਤੇ ਜਾਣ ਨਾਲ ਹਨ੍ਹੇਰੇ ‘ਚ ਡੁੱਬ ਰਹੇ ਭਵਿੱਖ ਨੂੰ ਫਿਰ ਤੋਂ ਰੌਸ਼ਨ ਕਰਨ ਲਈ ਸੰਘਰਸ਼ ਕਰ ਰਹੇ ਕਰੀਬ 200 ਵਿਦਿਆਰਥੀਆਂ ਨੇ ਅੱਜ ਰੋਸ ਵਜੋਂ ਅਬੋਹਰ ਦੇ ਹੋਮਿਓਪੈਥਿਕ ਹਸਪਤਾਲ ਪੁੱਜ ਕੇ ਕਾਲਜ ਮੈਨੇਜਮੈਂਟ ਅਧਿਕਾਰੀਆਂ, ਸਟਾਫ ਤੇ ਖ਼ੁਦ ਨੂੰ ਕਰੀਬ 2 ਘੰਟੇ ਤੱਕ ਕਾਲਜ ‘ਚ ਬੰਦ ਕਰ ਲਿਆ ਵਿਦਿਆਰਥੀਆਂ ਨੇ ਜੰਮ ਕੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਨੂੰ ਬਾਅਦ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਨੇ ਛੁਡਵਾਇਆ ਤੇ ਆਪਣੇ ਨਾਲ ਥਾਣੇ ਲੈ ਗਏ। (Homoeopathic College)
ਇਹ ਵੀ ਪੜ੍ਹੋ : ਸਰਸਾ ‘ਚ ਘੱਗਰ ‘ਤੇ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹੇ, ਲੋਕਾਂ ’ਚ ਡਰ ਦਾ ਮਾਹੌਲ
ਜਾਣਕਾਰੀ ਅਨੁਸਾਰ ਸਿੱਖਿਆ ਸਮੇਤ ਹੋਰ ਸਹੂਲਤਾਂ ਤੋਂ ਵਾਂਝੇ ਵਿਦਿਆਰਥੀਆਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਕਾਲਜ ਮੈਨੇਜਮੈਂਟ ਕਮੇਟੀ ਨੇ ਬੰਦ ਹੋਏ ਕਾਲਜ ਨੂੰ ਕਿਸੇ ਹੋਰ ਕਾਲਜ ‘ਚ ਮਰਜ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਲਈ ਮੈਨੇਜਮੈਂਟ ਦੇ ਚੇਅਰਮੈਨ ਮਨਮੋਹਨ ਸਿੰਘ, ਸੀਐੱਫਓ ਜਸਵਿੰਦਰ ਸਿੰਘ ਤੇ ਸਕੱਤਰ ਭੁਪਿੰਦਰ ਸਿੰਘ ਹੋਮਿਓਪੈਥਿਕ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੇ ਹਸਪਤਾਲ ਦਾ ਮੇਨ ਗੇਟ ਬੰਦ ਕਰ ਲਿਆ ਤੇ ਉਨ੍ਹਾਂ ਨੂੰ ਬੰਦ ਹੋਏ ਕਾਲਜ ਨੂੰ ਫਿਰ ਤੋਂ ਖੁੱਲ੍ਹਵਾ ਕੇ ਉਸ ਦੀ ਪੜ੍ਹਾਈ ਤੇ ਰਹਿਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਕਰੀਬ ਦੋ ਘੰਟਿਆਂ ਤੱਕ ਬੰਦ ਕਮਰਿਆਂ ‘ਚ ਬੈਠੇ ਅਧਿਕਾਰੀਆਂ ਬਾਰੇ ਜਿਵੇਂ ਹੀ ਥਾਣਾ ਨੰਬਰ 1 ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਕਰਮਚਾਰੀ ਮੌਕੇ ‘ਤੇ ਪੁੱਜੇ ਤੇ ਕਾਲਜ ਦੇ ਤਾਲੇ ਖੁੱਲ੍ਹਵਾਏ ਤੇ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਗਏ ਇੱਧਰ ਸਾਰੇ ਵਿਦਿਆਰਥੀ ਤੇ ਕਾਲਜ ਸਟਾਫ ਵੀ ਥਾਣੇ ‘ਚ ਪੁੱਜੇ ਤੇ ਕਾਲਜ ਨੂੰ ਸੰਚਾਲਿਤ ਕਰਨ ਵਾਲੀ ਭਾਈ ਘਨਈਆ ਸੇਵਾ ਸੋਸਾਇਟੀ ਦੇ ਸੰਚਾਲਕਾਂ, ਕਾਲਜ ਪ੍ਰਬੰਧਕ ਕਮੇਟੀ ਤੇ ਬੈਂਕ ਅਧਿਕਾਰੀਆਂ ਦੇ ਖਿਲਾਫ ਧੋਖਾਧੜੀ ਦਾ ਪਰਚਾ ਦਰਜ ਕਰਦੇ ਹੋਏ ਕਾਲਜ ਖੁੱਲ੍ਹਵਾਉਣ ਦੀ ਮੰਗ ਕੀਤੀ ਖ਼ਬਰ ਲਿਖੇ ਜਾਣ ਤੱਕ ਨਗਰ ਥਾਣਾ 1 ਤੇ 2 ਦੀ ਪੁਲਿਸ ਅਧਿਕਾਰੀ ਦੋਵਾਂ ਪੱਖਾਂ ਦੇ ਬਿਆਨ ਕਲਮਬੱਧ ਕਰ ਬਣਦੀ ਕਾਰਵਾਈ ਕਰ ਰਹੇ ਸਨ ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥੀਆਂ ਦੀਆਂ ਸਹੂਲਤਾਂ ਲਈ ਕਾਲਜ ਖੁੱਲ੍ਹਵਾਉਣ ਦਾ ਯਤਨ ਕੀਤਾ ਸੀ ਜੋ ਅਜੇ ਤੱਕ ਸਾਰਥਕ ਹੁੰਦਾ ਨਜ਼ਰ ਨਹੀਂ ਆ ਰਿਹਾ ਜ਼ਿਕਰਯੋਗ ਹੈ ਕਿ ਕਾਲਜ ਬੰਦ ਹੋਣ ਨਾਲ ਕਾਲਜ ਦੇ ਜ਼ਿਆਦਾਤਰ ਵਿਦਿਆਰਥੀ ਦਰਾਜ ਦੇ ਪੀਜੀ ‘ਚ ਤੇ ਵਿਦਿਆਰਥੀ ਹੋਟਲਾਂ ਤੇ ਧਰਮਸ਼ਾਲਾਵਾਂ ‘ਚ ਰਹਿਕੇ ਕਾਲਜ ਦੇ ਖੁੱਲ੍ਹਣ ਦਾ ਇੰਤਜਾਰ ਕਰ ਰਹੇ ਹਨ।
ਬਾਕੀ ਨਰਸਾਂ ਵੱਲੋਂ ਹੇਠਾਂ ਦਿੱਤਾ ਧਰਨਾ, ਪੁਲਿਸ ਪ੍ਰਸ਼ਾਸਨ ‘ਚ ਭਾਜੜ ਮੱਚੀ | Medical College
ਸ਼ਾਮ ਤੱਕ ਛੱਤ ‘ਤੇ ਹੀ ਸਨ ਨਰਸਾਂ | Medical College
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਦੇ ਰਾਹ ਪਈਆਂ ਨਰਸਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਭਾਜੜ ਪਾ ਦਿੱਤੀ ਜਦੋਂ ਜਥੇਬੰਦੀ ਦੀਆਂ ਦੋ ਕਾਰਕੁੰਨਾਂ ਮੈਡੀਕਲ ਕਾਲਜ ਦੀ ਸਿਖਰਲੀ ਮੰਜਿਲ ‘ਤੇ ਚੜ੍ਹ ਗਈਆਂ। ਇੱਧਰ ਹੋਰ ਨਰਸਾਂ ਵੱਲੋਂ ਮੈਡੀਕਲ ਕਾਲਜ ਅੱਗੇ ਆਪਣਾ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਉਂਜ ਰਜਿੰਦਰਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹੇਠਾਂ ਉਤਾਰਨ ਦਾ ਯਤਨ ਕੀਤਾ ਗਿਆ, ਪਰ ਇਹ ਆਪਣੀਆਂ ਮੰਗਾਂ ਸਬੰਧੀ ਅੜੀਆਂ ਰਹੀਆਂ। (Medical College)
ਜਾਣਕਾਰੀ ਅਨੁਸਾਰ ਨਰਸਿੰਗ ਸਟਾਫ ਰਾਜਿੰਦਰਾ ਹਸਪਤਾਲ, ਟੀ.ਵੀ. ਹਸਪਤਾਲ, ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਸਾਰੇ ਕੰਟਰੈਕਟ ਨਰਸਿੰਗ ਸਟਾਫ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਅਰੰਭਿਆ ਹੋਇਆ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਲਾਰਿਆਂ ਵਿੱਚ ਹੀ ਸਾਰਿਆ ਜਾ ਰਿਹਾ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਦੋ ਨਰਸਾਂ, ਜਿਨ੍ਹਾਂ ਵਿੱਚ ਜਥੇਬੰਦੀ ਦੀ ਚੇਅਰਪਰਸਨ ਸੰਦੀਪ ਕੌਰ ਬਰਨਾਲਾ ਅਤੇ ਬਲਜੀਤ ਕੌਰ ਮਾਨਸਾ ਮੈਡੀਕਲ ਕਾਲਜ਼ ਦੀ ਸਿਖਰਲੀ ਮੰਜਿਲ ਦੀ ਮੰਮਟੀ ‘ਤੇ ਚੜ੍ਹ ਗਈਆਂ।
ਇਸ ਦੌਰਾਨ ਇਹ ਦੋਵੇਂ ਜਣੀਆਂ ਕੜਕਦੀ ਧੁੱਪ ਵਿੱਚ ਉਪਰ ਹੀ ਡਟੀਆਂ ਰਹੀਆਂ ਅਤੇ ਸਰਕਾਰ ਖਿਲਾਫ਼ ਆਪਣਾ ਰੋਹ ਪ੍ਰਗਟਾਉਂਦੀਆਂ ਰਹੀਆਂ। ਇੱਧਰ ਦੂਜੀਆਂ ਨਰਸਾਂ ਵੱਲੋਂ ਮੈਡੀਕਲ ਕਾਲਜ ਦੇ ਹੇਠਾਂ ਆਪਣਾ ਧਰਨਾ ਲਾ ਦਿੱਤਾ ਗਿਆ ਅਤੇ ਮੰਗਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਾਹਨਤਾਂ ਪਾਉਂਦੀਆਂ ਰਹੀਆਂ। ਉਂਜ ਇਸ ਦੌਰਾਨ ਮੈਡੀਕਲ ਕਾਲਜ ਦੇ ਪਿੰ੍ਰਸੀਪਲ ਸਮੇਤ ਹੋਰਨਾ ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਭਰੋਸਾ ਦੇ ਕੇ ਉੱਤਰਨ ਦੀਆਂ ਬੇਨਤੀਆਂ ਕੀਤੀਆਂ ਗਈਆਂ ਪਰ ਉਹ ਆਪਣੀਆਂ ਮੰਗਾਂ ਮੰਨੇ ਜਾਣ ‘ਤੇ ਬਜਿੱਦ ਰਹੀਆਂ।
ਇਹ ਵੀ ਪੜ੍ਹੋ : ਗੈਂਗਸਟਰ ਕੁਲਦੀਪ ਜਘੀਨਾ ਦਾ ਦਿਨ-ਦਿਹਾੜੇ ਕਤਲ, ਬਦਮਾਸ਼ਾਂ ਨੇ ਮਾਰੀਆਂ ਗੋਲੀਆਂ
ਇਸ ਮੌਕੇ ਜਥੇਬੰਦੀ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਜੇਕਰ ਸਾਡੀ 33 ਫੀਸਦੀ ਇੰਕਰੀਮੈਂਟ ਦੀ ਮੰਗ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਉਹ ਇਸ ਤੋਂ ਵੀ ਵੱਡਾ ਐਕਸ਼ਨ ਲੈਣਗੀਆਂ। ਉਨ੍ਹਾਂ ਕਿਹਾ ਕਿ ਸਾਡੀ ਰੈਗੂਲਰ ਵਾਲੀ ਮੰਗ ਨੂੰ ਸਰਕਾਰ ਵੱਲੋਂ ਅਜੇ ਵਕਤ ਲੱਗਣ ਦੀ ਗੱਲ ਆਖੀ ਜਾ ਰਹੀ ਹੈ ਪਰ ਉਹ ਆਪਣੀ ਇੰਕਰੀਮੈਂਟ ਵਾਲੀ ਮੰਗ ਮੰਨਵਾ ਕੇ ਹੀ ਲੈਣਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਸੁਨੇਹਾ ਮਿਲਿਆ ਹੈ ਕਿ ਡੀਆਰਐਮਈ ਵੱਲੋਂ ਇੱਕ ਲੈਟਰ ਚੰਡੀਗੜ੍ਹ ਤੋਂ ਭੇਜਿਆ ਜਾ ਰਿਹਾ ਹੈ , ਜਿਸ ਨੂੰ ਦੇਖ ਕੇ ਉਹ ਆਪਣਾ ਅਗਲਾ ਕਦਮ ਚੁੱਕਣਗੀਆਂ। ਖਬਰ ਲਿਖਣ ਤੱਕ ਸ਼ਾਮ 7 ਵਜੇ ਉਕਤ ਨਰਸਾਂ 9 ਘੰਟਿਆਂ ਤੋਂ ਉੱਪਰ ਹੀ ਚੜ੍ਹੀਆਂ ਹੋਈਆਂ ਸਨ। ਇਸ ਮੌਕੇ ਵੱਡੀ ਗਿਣਤੀ ਨਰਸਾਂ ਅਤੇ ਹੋਰ ਸਟਾਫ਼ ਮੌਜੂਦ ਸੀ ।
ਛੋਟੀ ਬੱਚੀ ਮਾਂ ਲਈ ਤਰਸੀ | Medical College
ਬਿਲਡਿੰਗ ਉੱਪਰ ਚੜ੍ਹੀ ਸੰਦੀਪ ਕੌਰ ਬਰਨਾਲਾ ਨੇ ਦੱਸਿਆ ਕਿ ਉਸਦੀ ਡੇਢ ਸਾਲ ਦੀ ਬੇਟੀ ਮਾਂ-ਮਾਂ ਪੁਕਾਰ ਰਹੀ ਹੈ ਪਰ ਉਹ ਆਪਣੇ ਪੇਟ ਲਈ ਉੱਪਰ ਡਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਟੀਆਂ ‘ਤੇ ਤਰਸ ਨਹੀਂ ਆ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਉਹ ਆਪਣੀ ਮੰਗ ਪੂਰੀ ਕਰਵਾ ਕੇ ਹੀ ਦਮ ਲੈਣਗੀਆਂ।
ਚੋਗਾਵਾਂ ਵਿਖੇ ਜਲਦ ਖੋਲਿਆ ਜਾਵੇਗਾ ਲੜਕੀਆਂ ਦਾ ਸਰਕਾਰੀ ਕਾਲਜ : ਸਰਕਾਰੀਆ
ਕਲੇਰ ਵਿਖੇ ਫੇਰੂਮਾਨ ਪਬਲਿਕ ਸਕੂਲ ਤੇ ਕਿੱਤਾਮੁਖੀ ਕੇਂਦਰ  ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਵੱਲੋਂ ਪਿੰਡ ਕਲੇਰ ਰਾਮ ਤੀਰਥ ਰੋਡ ਵਿਖੇ ਖੋਲੇ ਜਾ ਰਹੇ ਫੇਰੂਮਾਨ ਪਬਲਿਕ ਸਕੂਲ ਅਤੇ ਕਿੱਤਾਮੁਖੀ ਕੇਂਦਰ ਦਾ ਨੀਂਹ ਪੱਥਰ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ, ਮਾਲ ਮੰਤਰੀ ਪੰਜਾਬ ਨੇ ਰੱਖਿਆ।
ਇਸ ਮੌਕੇ ਬੋਲਦਿਆਂ ਸ੍ਰ ਸਰਕਾਰੀਆ ਨੇ ਕਿਹਾ ਕਿ ਅਸੀਂ ਸਿਖਿਆ ਦੇ ਖੇਤਰ ਵਿੱਚ ਬਹੁਤ ਪਿਛੇ ਹਾਂ ਕਿਉਂਕਿ ਪਿਛਲੇ 10 ਸਾਲਾਂ ਦੀ ਅਕਾਲੀ -ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿਖਿਆ ਦੇ ਖੇਤਰ ਵਿੱਚ ਕੋਈ ਪ੍ਰਗਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਖਿਆ ਸਾਡਾ ਅਸਲ ਖਜਾਨਾ ਹੈ ਜਿਸ ਕੋਲ ਸਿਖਿਆ ਦਾ ਖਜਾਨਾ ਹੁੰਦਾ ਹੈ ਉਹ ਕਦੇ ਵੀ ਨਾਕਾਮਯਾਬ ਨਹੀਂ ਹੋ ਸਕਦਾ। ਉਨ੍ਹਾਂ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਨਕਲ ਦੀ ਪ੍ਰਥਾ ਬਹੁਤ ਮਾੜੀ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਮਤਿਹਾਨਾਂ ਵਿੱਚ ਨਕਲ ਦੀ ਬੁਰਾਈ ਨੂੰ ਰੋਕਣਾ ਚਾਹੀਦਾ ਹੈ। ਅਧਿਆਪਕਾਂ ਦੀ ਘਾਟ ਬਾਰੇ ਗੱਲ ਕਰਦਿਆਂ ਸ੍ਰ ਸਰਕਾਰੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਜਿੰਨਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਉਨ੍ਹਾਂ ਸਕੂਲਾਂ ਨੂੰ ਦੂਜੇ ਸਕੂਲਾਂ ਵਿੱਚ ਸ਼ਿਫਟ ਕੀਤਾ ਜਾਵੇਗਾ।
ਸਰਕਾਰੀਆ ਨੇ ਕਿਹਾ ਕਿ ਇਸ ਖੇਤਰ ਵਿੱਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਵੱਲੋਂ ਸਕੂਲ ਖੋਲਣਾ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਦੇ ਇਸ ਉਦਮ ਨਾਲ ਪੇਂਡੂ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿਖਿਆ ਮੁਹੱਈਆ ਹੋਵੇਗੀ। ਸ੍ਰ ਸਰਕਾਰੀਆ ਨੇ ਕਿਹਾ ਕਿ ਇਸ ਸਕੂਲ ਵਿੱਚ ਕਿੱਤਾਮੁਖੀ ਕੋਰਸ ਵੀ ਕਰਵਾਏ ਜਾਣਗੇ ਤਾਂ ਜੋ ਬੱਚੇ ਤਕਨੀਕੀ ਗਿਆਨ ਹਾਸਲ ਕਰਕੇ ਆਪਣੇ ਪੈਰਾ ਤੇ ਖੜੇ ਹੋ ਸਕਣ। ਮਾਲ ਮੰਤਰੀ ਨੇ ਕਿਹਾ ਕਿ ਜਲਦ ਹੀ ਚੋਗਾਵਾਂ ਵਿਖੇ ਲੜਕੀਆਂ ਦਾ ਸਰਕਾਰੀ ਕਾਲਜ ਖੋਲਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਸਿਹਤ ਸੇਵਾਵਾਂ ਅਤੇ ਸਿਖਿਆ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਬੋਲਦਿਆਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਦੇ ਪ੍ਰਧਾਨ ਪ੍ਰੋ: ਬਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦਾ ਨੀਂਹ ਪੱਥਰ ਸ੍ਰ ਸਰਕਾਰੀਆ ਵੱਲੋਂ ਰੱਖਿਆ ਗਿਆ ਹੈ। ਇਹ ਸੰਸਥਾ ਬੱਚਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਆਪਣਾ ਪਹਿਲਾ ਕਾਲਜ 1974 ਵਿੱਚ ਰਈਆ ਵਿਖੇ ਖੋਲਿਆ ਗਿਆ ਸੀ ਅਤੇ ਇਸ ਸੰਸਥਾਂ ਦੀਆਂ ਹੋਰ ਵੀ ਬ੍ਰਾਂਚਾਂ ਖੁੱਲ ਚੁੱਕੀਆਂ ਹਨ ਅਤੇ ਛੇਤੀ ਹੀ ਟਾਂਗਰਾ ਵਿਖੇ ਨਵਾਂ ਸਕੂਲ ਖੋਲਿਆ ਜਾਵੇਗਾ। ਸ੍ਰ ਸੇਖੋਂ ਨੇ ਇਸ ਮੌਕੇ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ।
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖਾਲਸਾ ਕਾਲਜ ਪਟਿਆਲਾ ਦੇ ਬੀਏ ਭਾਗ ਤੀਜਾ ਦੇ ਵਿਦਿਆਰਥੀ ਅਤੇ ਸਟੂਡੈਂਟ ਆਰਗੇਨਾਈਜ਼ੇਸਨ ਯੰਗ ਪੀਪਲਜ਼ ਦੀ ਖਾਲਸਾ ਕਾਲਜ ਇਕਾਈ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਦੀ ਇੱਥੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਪਟਿਆਲਾ ਦੇ ਨਜਦੀਕ ਨਾਭਾ ਰੋਡ ‘ਤੇ ਲੰਘੀ ਅੱਧੀ ਰਾਤ ਵਾਪਰਿਆ। (Road Accident)
ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਰਾਤ ਸਾਢੇ ਦਸ ਵਜੇ ਆਪਣੇ ਮੋਟਰਸਾਇਕਲ ‘ਤੇ ਘਰੋਂ ਨਿਕਲਿਆ ਸੀ ਪਰ ਸਾਰੀ ਰਾਤ ਉਹ ਘਰ ਨਾ ਪਰਤਿਆ ਤੇ ਸਵੇਰੇ ਉਸ ਦੀ ਮੌਤ ਦੀ ਇਤਲਾਹ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨਾਭਾ ਵਾਲੇ ਪਾਸਿਓਂ ਪਟਿਆਲਾ ਨੂੰ ਵਾਪਸੀ ‘ਤੇ ਉਸ ਦੇ ਮੋਟਰਸਾਇਕਲ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ, ਜਿਸ ਦੌਰਾਨ ਹੀ ਉਸਦੀ ਮੌਤ ਹੋ ਗਈ। ਇਹ ਹਾਦਸਾ ਰਾਤ 12 ਵਜੇ ਦੇ ਕਰੀਬ ਵਾਪਰਿਆ ਹੈ। ਹਾਦਸੇ ਤੋਂ ਬਾਅਦ 108 ਐਬੂਲੈਂਸ ਰਾਹੀਂ ਲਾਸ ਰਜਿੰਦਰਾ ਹਸਪਤਾਲ ਵਿਖੇ ਪਹੁੰਚਾ ਦਿੱਤੀ ਗਈ ਸੀ, ਪਰ ਮੌਕੇ ‘ਤੇ ਉਸ ਦੀ ਪਹਿਚਾਣ ਨਾ ਹੋ ਸਕਣ ਕਾਰਨ ਲਾਸ ਨੂੰ ਲਵਾਰਸ ਕਰਾਰ ਦੇ ਕੇ ਮੁਰਦਾਘਰ ਭੇਜ ਦਿੱਤਾ ਗਿਆ ਸੀ। (Road Accident)
ਕਾਲਜ ਤੇ ਸਕੂਲ ਦੀਆਂ ਦੀਵਾਰਾਂ ਤੇ ਲਿਖੇ ਗਏ ਖਾਲਿਸਤਾਨ ਦੇ ਨਾਅਰੇ
ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਸਤਪਾਲ ਥਿੰਦ, ਫਿਰੋਜ਼ਪੁਰ। ਪੰਜਾਬ ਅੰਦਰ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਲਈ ਕੁਝ ਅਨਸਰਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਆਰ ਐੱਸ ਡੀ ਕਾਲਜ ਤੇ ਸਕੂਲ ਦੀਆਂ ਦੀਵਾਰਾਂ ਤੇ ਲਿਖੇ ਗਏ ‘ਦਿੱਲੀ ਤਖ਼ਤ ਹਿਲਾਵਾਂਗੇ , ਖਾਲਿਸਤਾਨ ਬਣਾਵਾਗੇ’ , ਖਾਲਿਸਤਾਨ ਜਿੰਦਾਬਾਦ , ਸਾਡੀ ਜਾਨ ਖਾਲਿਸਤਾਨ ਦੇ ਨਾਅਰਿਆ ਨਾਲ ਸ਼ਹਿਰ ‘ਚ ਇਹ ਗੱਲ ਜੰਗਲ ਦੀ ਅੱਗ ਤਰ੍ਹਾਂ ਫੈਲ ਗਈ ਹੈ।
ਵਿੱਦਿਅਕ ਅਦਾਰਿਆਂ ਦੀਆਂ ਦੀਵਾਰਾਂ ਤੇ ਲਿਖੇ ਇਹਨਾਂ ਨਾਅਰਿਆਂ ਨੂੰ ਕਿਸ ਮੰਤਵ ਲਈ ਲਿਖਿਆ ਗਿਆ ਹੈ ਅਤੇ ਇਸ ਸਬੰਧੀ ਕੁਝ ਕਹਿਣਾ ਅਜੇ ਕੋਈ ਮੁਨਾਸਿਵ ਨਹੀਂ ਹੈ ਕਿ ਇਹਨਾਂ ਨਾਅਰਿਆ ਨੂੰ ਲਿਖਣ ਵਾਲਿਆਂ ਦਾ ਕਿ ਮਕਸਦ ਹੈ ।
ਜਦ ਇਸ ਸਬੰਧੀ ਐੱਸਐੱਸਪੀ ਫਿਰੋਜ਼ਪੁਰ ਗੌਰਵ ਗਰਗ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਇਸਦੀ ਜਾਂਚ ਸਬੰਧੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਫਿਰੌਲੇ ਜਾ ਰਹੇ ਹਨ । ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ‘ਚ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।