Resolution - Sach Kahoon Punjabi
ਦੇਵੀਗੜ, ਘਨੌਰ ਤੇ ਬਾਦਸ਼ਾਹਪੁਰ ਦਾ ਕੀਤਾ ਦੌਰਾ
ਸੱਚ ਕਹੂੰ ਨਿਊਜ਼/ਪਟਿਆਲਾ, (ਦੇਵੀਗੜ/ਘਨੌਰ/ਰਾਜਪੁਰਾ/ਬਾਦਸ਼ਾਹਪੁਰ)
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਵੱਡੀ ਕਰੋਪੀ ਦਾ ਕਾਰਨ ਬਣਦੇ ਘੱਗਰ ਦਰਿਆ ਦੇ ਸਥਾਈ ਹੱਲ ਲਈ ਇਹ ਮੁੱਦਾ ਉਹ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਵਿੱਚ ਉਠਾਉਣਗੇ। ਸ੍ਰੀਮਤੀ ਪਰਨੀਤ ਕੌਰ ਪਟਿਆਲਾ ਜ਼ਿਲ੍ਹੇ ਵਿੱਚ ਸਨੌਰ, ਘਨੌਰ ਤੇ ਸ਼ੁਤਰਾਣਾ ਵਿਧਾਨ ਸਭਾ ਹਲਕਿਆਂ ਦੇ ਕਈ ਪਿੰਡਾਂ ਵਿੱਚ ਘੱਗਰ, ਮਾਰਕੰਡਾ ਤੇ ਟਾਂਗਰੀ ਵੱਲੋਂ ਮਚਾਈ ਤਬਾਹੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਇਨ੍ਹਾਂ ਇਲਾਕਿਆਂ ਦੇ ਦੌਰੇ ‘ਤੇ ਪੁੱਜੇ ਸਨ।
ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਤੇ ਬਾਦਸ਼ਾਹਪੁਰ ਦਾ ਦੌਰਾ ਕਰਕੇ ਜਿੱਥੇ ਬਰਸਾਤੀ ਤੇ ਹੜ੍ਹਾਂ ਦੇ ਪਾਣੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ, Àੁੱਥੇ ਹੀ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਮਿਲ ਕੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇਗਾ। ਸ੍ਰੀਮਤੀ ਪਰਨੀਤ ਕੌਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਮਸਲੇ ਦੇ ਸਥਾਈ ਹੱਲ ਲਈ ਸਬੰਧਤ ਵਿਭਾਗਾਂ, ਇਲਾਕਾ ਨਿਵਾਸੀਆਂ ਤੇ ਕਿਸਾਨਾਂ ਪਾਸੋਂ ਫੀਡ ਬੈਕ ਪ੍ਰਾਪਤ ਕਰਕੇ ਇਸ ਮਸਲੇ ਦੇ ਹੱਲ ਲਈ ਪਲਾਨ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ ‘ਤੇ ਪੁਲ, ਸਾਈਫਨ, ਕਾਜਵੇਅ ਤੇ ਪੁਲੀਆਂ ਦੀ ਲੋੜ ਹੋਵੇਗੀ ਉਹ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਬਰਸਾਤੀ ਪਾਣੀ ਨੂੰ ਪੂਰਾ ਲਾਂਘਾ ਦੇਣ ਲਈ ਜਿੱਥੇ ਬਰਸਾਤੀ, ਨਦੀ ਨਾਲਿਆਂ ਅਤੇ ਡਰੇਨਾਂ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਨਿਸ਼ਾਨਦੇਹੀ ਕਰਕੇ ਸਫਾਈ ਤੇ ਪੁਟਾਈ ਕਰਵਾਈ ਜਾਵੇਗੀ, Àੁੱਥੇ ਹੀ ਬਰਸਾਤੀ ਪਾਣੀ ਦੇ ਲਾਂਘੇ ਵਾਲੇ ਸਥਾਨਾਂ ‘ਤੇ ਹੋਏ ਨਜਾਇਜ ਕਬਜ਼ੇ ਵੀ ਹਟਾਏ ਜਾਣਗੇ।
ਉਨ੍ਹਾਂ ਕਿਹਾ ਕਿ ਜਿਹੜੇ ਵੀ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੇ ਲਾਂਘੇ ਲਈ ਬਣੇ ਸਰੋਤਾਂ ‘ਤੇ ਨਜਾਇਜ਼ ਕਬਜਾ ਪਾਇਆ ਗਿਆ ਉਸ ਲਈ ਨਜਾਇਜ਼ ਕਾਬਜ਼ਕਾਰ ਦੇ ਨਾਲ-ਨਾਲ ਸਬੰਧਤ ਵਿਭਾਗ ਵੀ ਇਸ ਲਈ ਜਿੰਮੇਵਾਰ ਹੋਵੇਗਾ। ਪਟਿਆਲਾ ਦੇ ਡੇਰਾਬਸੀ ਤੋਂ ਲੈ ਕੇ ਖਨੌਰੀ ਤੱਕ ਦੇ ਖੇਤਰ ਦਾ ਵਿਸ਼ੇਸ਼ ਜਾਇਜਾ ਲੈ ਕੇ ਪੂਰਾ ਪਲਾਨ ਤਿਆਰ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਇੰਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਨਾ ਝੱਲਣੀ ਪਵੇ। ਉਨ੍ਹਾਂ ਆਮ ਲੋਕਾਂ ਤੇ ਕਿਸਾਨਾਂ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਘੱਗਰ ਦੇ ਸਥਾਈ ਹੱਲ ਲਈ ਸੈਂਟਰਲ ਵਾਟਰ ਕਮਿਸ਼ਨ ਰਾਹੀਂ ਕੰਮ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਘੱਗਰ ਦੀ ਮਾਰ ਲਈ ਸੰਸਦ ਵਿਚ ਮੁੱਦਾ ਉਠਾਉਣ ਲਈ ਅਰਜ਼ੀ ਲਾਈ ਜਾ ਚੁੱਕੀ ਹੈ ਅਤੇ ਆਉਂਦੇ ਕੁਝ ਦਿਨਾਂ ਅੰਦਰ ਇਹ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ।
ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਪਿੰਡਾਂ ‘ਚ ਆਏ ਪਾਣੀ ਦੇ ਸਥਾਈ ਹੱਲ ਲਈ ਅਧਿਕਾਰੀਆਂ ਨੂੰ ਇਸ ਦਾ ਖਾਕਾ ਤਿਆਰ ਕਰਨ ਦੀ ਵੀ ਹਦਾਇਤ ਕੀਤੀ। ਇਸ ਦੌਰੇ ਮੌਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿਘ ਊਟਸਰ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ, ਏਜੰਸੀ
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਗਿਣਤੀ ਘੱਟ ਕਰਨ ਦਾ ਹਾਲੇ ਕੋਈ ਮਤਾ ਨਹੀਂ ਹੈ। ਸ੍ਰੀਮਤੀ ਸੀਤਾਰਮਣ ਨੇ ਅੱਜ ਮਹਿਲਾ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਹਾਲੇ ਉਨ੍ਹਾਂ ਕੋਲ ਫੌਜ ‘ਚ ਕਟੌਤੀ ਦਾ ਕੋਈ ਮਤਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਫੌਜ ਮੁਖੀ ਨੇ ਆਪਣੇ ਕਮਾਂਡਰਾਂ ਨਾਲ ਫੌਜ ਦੇ ਮੁੜਗਠਨ ‘ਤੇ ਗੱਲ ਕੀਤੀ ਹੋਵੇਗੀ ਪਰ ਹਾਲੇ ਉਨ੍ਹਾਂ ਦੇ ਸਾਹਮਣੇ ਕੁਝ ਨਹੀਂ ਆਇਆ ਹੈ।
ਉਨ੍ਹਾਂ ਕਿਹਾ ਕਿ ਸ਼ੇਕਤਕਰ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਕੀਤਾ ਗਿਆ ਹੋਵੇਗਾ, ਜਿਸ ‘ਚ ਫੌਜ ਨੂੰ ਹੋਰ ਤਾਕਤਵਰ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਸ਼ਾਇਦ ਫੌਜ ਮੁਖੀ ਨੇ ਇਸ ਅਧਾਰ ‘ਤੇ ਗੱਲ ਕੀਤੀ ਹੋਵੇ। ਰੂਸ ਤੋਂ ਅਤਿਆਧੁਨਿਕ ਮਿਜ਼ਾਇਲ ਸੁਰੱਖਿਆ ਪ੍ਰਣਾਲੀ ਐਸ-400 ਸਬੰਧੀ ਉਨ੍ਹਾਂ ਕਿਹਾ ਕਿ ਇਹ ਸੌਦਾ ਇਕਦਮ ਅੰਤਿਮ ਗੇੜ ‘ਚ ਪਹੁੰਚ ਚੁੱਕਾ ਹੈ ਪਰ ਇਹ ਦੇਖਣਾ ਹੋਵੇਗਾ ਕਿ ਕੀ ਰੂਸੀ ਰਾਸ਼ਟਰਪਤੀ ਦੀ ਭਾਰਤੀ ਯਾਤਰਾ ਤੋਂ ਪਹਿਲਾਂ ਇਸ ‘ਤੇ ਦਸਤਖ਼ਤ ਹੋਣਗੇ ਪਰ ਇਸ ਨੂੰ ਲੈ ਕੇ ਗੱਲਬਾਤ ਲਗਭਗ  ਪੂਰੀ ਹੋ ਚੁੱਕੀ ਹੈ।
ਨਿਰਮਲਾ ਸੀਤਾਰਮਣ ਨੂੰ ਧਮਕੀ ਦੇਣ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਦੂਜਾ ਫਰਾਰ
ਨੈਨੀਤਾਲ ਉੱਤਰਾਖੰਡ ਦੌਰੇ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਦੋ ਮੁਲਜ਼ਮਾਂ ‘ਚੋਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਤੇ ਦੂਜਾ ਮੁਲਜ਼ਮ ਹਾਲੇ ਵੀ ਫਰਾਰ ਹੈ। ਪਿਥੌਰਾਗੜ੍ਹ ਜ਼ਿਲ੍ਹਾ ਦੇ ਪੁਲਿਸ ਮੁਖੀ ਆਰ ਸੀ ਰਾਜਗੁਰੂ ਨੇ ਦੱਸਿਆ ਕਿ ਬੀਤੇ ਦਿਨੀਂ ਪਿਥੌਰਾਗੜ੍ਹ ਦੌਰੇ ‘ਤੇ ਆਈ ਸ੍ਰੀਮਤੀ ਸੀਤਾਰਮਣ ਨੂੰ ਦੋ ਨੌਜਵਾਨਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਸੋਸ਼ਲ ਮੀਡੀਆ ‘ਤੇ ਮਿਲੀ ਇਸ ਧਮਕੀ ਦੌਰਾਨ ਪੁਲਿਸ ਸਕਤੇ ‘ਚ ਆ ਗਈ ਪੁਲਿਸ ਨੇ ਧਮਕੀ ਦੇਣ ਵਾਲੇ ਮੁਲਜ਼ਮਾਂ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਤੇ ਆਖਰਕਾਰ ਉਨ੍ਹਾਂ ਤੱਕ ਪਹੁੰਚ ਗਈ ਰਾਜਗੁਰੂ ਨੇ ਦੱਸਿਆ ਕਿ ਧਮਕੀ ਦੇਣ ਵਾਲਾ ਮੁਖ ਦੋਸ਼ੀ ਕਮਲ ਧਾਨਿਕ ਪੁੱਤਰ ਤਾਰਾ ਸਿੰਘ ਧਾਨਿਕ ਹੈ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਿਥੌਰਾਗੜ੍ਰ ਦੇ ਮਨਕੋਟ, ਬੰਗਾਪਾਨੀ ਦਾ ਰਹਿਣ ਵਾਲਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਨੂੰ ਕੋਈ ਖਤਰਾ ਨਹੀਂ, ਇਕੱਲੇ ਦਮ ‘ਤੇ ਭਾਜਪਾ ਕੋਲ ਹੈ ਬਹੁਮਤ | No Confidence Motions
ਨਵੀਂ ਦਿੱਲੀ, (ਏਜੰਸੀ)। ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤੇ ‘ਤੇ ਚਰਚਾ ਸ਼ੁੱਕਰਵਾਰ ਨੂੰ ਹੋਵੇਗੀ ਤੇ ਉਸੇ ਦਿਨ ਇਸ ‘ਤੇ ਵੋਟਿੰਗ ਵੀ ਹੋਵੇਗੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਲੰਚ ਤੋਂ ਬਾਅਦ ਸਦਨ ਨੂੰ ਸੂਚਿਤ ਕੀਤਾ ਕਿ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਕੇ. ਸ੍ਰੀਨਿਵਾਸ ਦੇ ਬੇਭਰੋਸਗੀ ਮਤੇ ‘ਤੇ ਸ਼ੁੱਕਰਵਾਰ 20 ਜੁਲਾਈ ਨੂੰ ਚਰਚਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਦਿਨ ਪ੍ਰਸ਼ਨ ਕਾਲ ਨਹੀਂ ਹੋਵੇਗਾ ਤੇ ਨਾ ਹੀ ਮੈਂਬਰਾਂ ਦੇ ਨਿੱਜੀ ਬਿੱਲਾਂ ‘ਤੇ ਚਰਚਾ ਹੋਵੇਗੀ ਉਸ ਦਿਨ ਚਰਚਾ ਤੋਂ ਬਾਅਦ ਮਤੇ ‘ਤੇ ਵੋਟਿੰਗ ਵੀ ਹੋਵੇਗੀ। ਉੱਥੇ ਹੀ ਲੋਕ ਸਭਾ ‘ਚ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਵੀ ਹੰਗਾਮੇ ਨਾਲ ਹੋਈ ਸਦਨ ‘ਚ ਅੱਜ ਪ੍ਰਸ਼ਨਕਾਲ ਤੇਲੁਗੁਦੇਸ਼ਮ ਪਾਰਟੀ (ਤੇਦੇਪਾ) ਤੇ ਸਮਾਜਵਾਦੀ ਪਾਰਟੀ (ਸਪਾ) ਮੈਂਬਰਾਂ ਦੇ ਹੰਗਾਮੇ ਦਰਮਿਆਨ ਚੱਲਿਆ ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੁੰਦੇ ਹੀ ਸਪੀਕਰ ਸੁਮਿੱਤਰਾ ਮਹਾਜਨ ਨੇ ਚਾਰ ਨਵੇਂ ਨਾਮਜ਼ਦ ਮੈਂਬਰਾਂ ਨੂੰ ਮੈਂਬਰਸ਼ਿਪ ਦੀ ਸਹੁੰ ਚੁਕਾਉਣ ਲਈ। (No Confidence Motions)
ਲੋਕ ਸਭਾ ਦੇ ਹੰਗਾਮੇ ਦਰਮਿਆਨ ਚੱਲਿਆ ਪ੍ਰਸ਼ਨਕਾਲ | No Confidence Motions
ਸੱਦਿਆ ਮਹਾਂਰਾਸ਼ਟਰ ਦੇ ਭੰਡਾਰਾ ਗੋਂਦੀਆ ਖੇਤਰ ਤੋਂ ਚੁਣੇ ਗÂੈ ਮਧੁਕਰ ਰਾਓ ਯਸ਼ਵੰਤ ਰਾਓ ਕੁਕੜੇ ਤੇ ਪਾਲਘਰ ਖੇਤਰ ਤੋਂ ਸ੍ਰੀ ਰਾਜੇਂਦਰ ਗਾਵਿਤ ੰਧਡੇਆ, ਨਾਗਾਲੈਂਡ ਤੋਂ ਤੋਖੇਹੋ ਤੇ ਉੱਤਰ ਪ੍ਰਦੇਸ਼ ਦੇ ਕੈਰਾਨਾ ਤੋਂ ਸ੍ਰੀਮਤੀ ਤਬਸੁਮ ਬੇਗਮ ਨੇ ਸਹੁੰ ਚੁੱਕੀ ਇਸ ਤੋਂ ਬਾਅਦ ਸਦਨ ਨੇ ਆਪਣੇ ਤਿੰਨ ਸਾਬਕਾ ਮੈਂਬਰਾਂ ਬਹਾਦਰ ਸਿੰਘ (ਪਹਿਲੀ ਤੇ ਦੂਜੀ ਲੋਕ ਸਭਾ), ਸਨਤ ਕੁਮਾਰ ਮੰਡਲ (ਸੱਤਵੀਂ ਤੋਂ 14ਵੀਂ ਲੋਕ ਸਭਾ) ਤੇ ਸ੍ਰੀ ਕੰਡਾਲਾ ਸੁਬਰਮਣੀਅਮ (ਪਹਿਲੀ ਲੋਕ ਸਭਾ) ਦੇ ਦੇਹਾਂਤ ‘ਤੇ ਦੋ ਮਿੰਟ ਮੌਨ ਰੱਖ ਕੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ ਸਦਨ ਨੇ ਉੱਤਰਾਖੰਡ ਦੇ ਪੌੜੀ ਗੜ੍ਹਵਾਲ ‘ਚ ਬੱਸ ਹਾਦਸੇ ‘ਚ 48 ਵਿਅਕਤੀਆਂ ਦੇ ਮਾਰੇ ਜਾਣ ਤੇ ਅਫ਼ਗਾਨਿਸਤਾਨ ਦੇ ਨਾਂਗਰਹਾਰ ਪ੍ਰਾਂਤ ‘ਚ 16-17 ਜੂਨ ਨੂੰ ਫਿਦਾਇਨ ਹਮਲੇ ਤੇ ਜਲਾਲਾਬਾਦ ‘ਚ ਹਿੰਦੂ ਤੇ ਸਿੱਖਾਂ ‘ਤੇ ਹਮਲੇ ਦਾ ਜ਼ਿਕਰ ਕਰਦਿਆਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਫਗਾਨਿਸਤਾਨ ਦੀ ਸਰਕਾਰ ਤੇ ਜਨਤਾ ਪ੍ਰਤੀ ਇਕਜੁਟਤਾ ਪ੍ਰਗਟ ਕੀਤੀ। (No Confidence Motions)
ਸੁਸ਼ਮਾ ਖਿਲਾਫ਼ ਕਾਂਗਰਸ ਲਿਆਵੇਗੀ ਵਿਸ਼ੇਸ਼ ਅਧਿਕਾਰ ਘਾਣ ਮਤਾ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਅੱਜ ਫਿਰ ਦੋਸ਼ ਲਾਇਆ ਕਿ ਵਿਦੇਸ਼ ਮੰਤਰੀ (Sushma Swaraj) ਸੁਸ਼ਮਾ ਸਵਰਾਜ ਨੇ ਇਰਾਕ ਦੇ ਮੋਸੁਲ ‘ਚ 39 ਭਾਰਤੀਆਂ ਦੇ ਕਤਲ ਦੇ ਮਾਮਲੇ ‘ਚ ਸੰਸਦ ਤੇ ਦੇਸ਼ ਨੂੰ ਗੁੰਮਰਾਹ ਕੀਤਾ ਹੈ। ਇਸ ਲਈ ਪਾਰਟੀ ਉਨ੍ਹਾਂ ਖਿਲਾਫ਼ ਰਾਜ ਸਭਾ ‘ਚ ਵਿਸ਼ੇਸ਼ ਅਧਿਕਾਰ ਘਾਣ ਦਾ ਮਤਾ ਲਿਆਵੇਗੀ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ ਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਸੰਸਦ ਭਵਨ ਕੰਪਲੈਕਸ ‘ਚ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਵਿਦੇਸ਼ ਮੰਤਰੀ ਨੇ ਚਾਰ ਸਾਲਾਂ ਤੱਕ ਅੱਤਵਾਦੀ ਸੰਗਠਨ ਆਈਐਸ ਵੱਲੋਂ ਬੰਦੀ ਬਣਾਏ ਗਏ ਭਾਰਤੀਆਂ ਸਬੰਧੀ ਸਹੀ ਸੂਚਨਾ ਨਹੀਂ ਦਿੱਤੀ ਤੇ ਸੰਸਦ ਤੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਗੁੰਮਰਾਹ ਕੀਤਾ ਹੈ।
ਇਸ ਲਈ ਸ੍ਰੀਮਤੀ (Sushma Swaraj) ਸਵਰਾਜ ਖਿਲਾਫ਼ ਪਹਿਲਾਂ ਰਾਜ ਸਭਾ ‘ਚ ਵਿਸ਼ੇਸ਼ ਅਧਿਕਾਰ ਘਾਣ ਮਤਾ ਲਿਆਂਦਾ ਜਾਵੇਗਾ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ‘ਚ ਗੰਭੀਰਤਾ ਨਾਲ ਭੂਮਿਕਾ ਨਹੀਂ ਨਿਭਾਈ ਹੈ। ਵਿਦੇਸ਼ ਮੰਤਰੀ ਨੇ ਹਰ ਵਾਰ ਕਿਹਾ ਕਿ ਸਾਰੇ ਭਾਰਤੀ ਜਿਉਂਦੇ ਹਨ। ਇੱਥੋਂ ਤੱਕ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ ਭੋਜਨ ਵਰਗੀ ਜ਼ਰੂਰੀ ਸਮੱਗਰੀ ਮਿਲ ਰਹੀ ਹੈ। ਰਾਜ ਸਭਾ ‘ਚ ਵਿਦੇਸ਼ ਮੰਤਰੀ ਦੇ ਸਾਰੇ 39 ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦੇਣ ਤੋਂ ਬਾਅਦ ਉਨ੍ਹਾਂ ਪਰਿਵਾਰਾਂ ਨੂੰ ਬਹੁਤ ਦੁੱਖ ਹੋਇਆ ਜੋ ਚਾਰ ਸਾਲਾਂ ਤੋਂ ਆਪਣਿਆਂ ਦੇ ਪਰਤਣ ਦੀ ਉਡੀਕ ਕਰ ਰਹੇ ਸਨ।
ਅੰਨਾਦਰਮੁਕ ਤੇ ਟੀਆਰਐਸ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਹੱਲਾ
ਟੀਆਰਐਸ ਦੇ ਮੈਂਬਰਾਂ ਨੇ ਲਾਏ ‘ਇੱਕ ਦੇਸ਼ ਇੱਕ ਕਾਨੂੰਨ ਦੇ ਨਾਅਰੇ
ਨਵੀਂ ਦਿੱਲੀ (ਏਜੰਸੀ)। ਵੱਖ-ਵੱਖ ਮੰਗਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ‘ਚ ਅੱਜ ਵੀ ਬੇਭਰੋਸਗੀ ਮਤੇ ਨੂੰ ਸਦਨ ਸਾਹਮਣੇ ਨਹੀਂ ਰੱਖਿਆ ਜਾ ਸਕਿਆ ਤੇ ਇੱਕ ਵਾਰ ਸਥਗਨ ਤੋਂ ਬਾਅਦ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀਆਂ ਦੇ ਹੰਗਾਮੇ ਕਾਰਨ ਸਵੇਰੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਚੰਦ ਮਿੰਟਾਂ ਦੇ ਅੰਦਰ ਹੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
ਇਹ ਵੀ ਪੜ੍ਹੋ : ਨੇਕ ਕਾਰਜਾਂ ’ਚ ਸਮਾਂ ਲਗਾਓ
ਕਾਰਵਾਈ ਦੁਬਾਰਾ ਸ਼ੁਰੂ ਹੋਣ ‘ਤੇ ਅੰਨਾਦਰਮੁਕ ਤੇ ਤੇਲੰਗਾਨਾ ਕੌਮੀ ਕਮੇਟੀ (ਟੀਆਰਐਸ) ਦੇ ਮੈਂਬਰ ਆਪਣੀ-ਆਪਣੀ ਮੰਗਾਂ ਦੇ ਸਮਰੱਥਨ ‘ਚ ਬੈਨਰ ਤੇ ਪਲੇਕਾਰਡ ਲੈ ਕੇ ਸਪੀਕਰ ਦੇ ਆਸਣ ਨੇੜੇ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ ਜਦੋਂਕਿ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਕਾਵੇਰੀ ਨਦੀ ਪ੍ਰਬੰਧਨ ਬੋਰਡ ਗਠਿਤ ਕਰਨ ਤੇ ਟੀਆਰਐਸ ਦੇ ਮੈਂਬਰ ‘ਇੱਕ ਦੇਸ਼ ਇੱਕ ਕਾਨੂੰਨ’ ਦੇ ਪਲੇਕਾਰਡ ਲਈ ਨਾਅਰੇਬਾਜ਼ੀ ਕਰ ਰਹੇ ਸਨ।
ਰੌਲੇ-ਰੱਪੇ ਤੇ ਹੰਗਾਮੇ ਦਰਮਿਆਨ ਹੀ ਸਪੀਕਰ ਨੇ ਜ਼ਰੂਰੀ ਦਸਤਾਵੇਜ਼ ਸਦਨ ਪਟਲ ‘ਤੇ ਰਖਵਾਏ। ਉਨ੍ਹਾਂ ਕਿਹਾ ਕਿ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਕੁਝ ਕਹਿਣਾ ਚਾਹੁੰਦੇ ਹਨ। ਸ੍ਰੀ ਕੁਮਾਰ ਨੇ ਖੜੇ ਹੋ ਕੇ ਕਿਹਾ ਕਿ ਸਰਕਾਰ ਬੇਭਰੋਸਗੀ ਮਤੇ ਸਮੇਤ ਕਿਸੇ ਵੀ ਮੁੱਦੇ ‘ਤੇ ਚਰਚਾ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪੂਰਨ ਬਹੁਮਤ ਹੈ। ਕੁਮਾਰ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਤੇ ਸੀਟਾਂ ‘ਤੇ ਜਾਣ ਦੀ ਅਪੀਲ ਕੀਤੀ। ਪਰ ਆਸਣ ਕੋਲ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ‘ਤੇ ਉਨ੍ਹਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਉਸ ਤੋਂ ਬਾਅਦ ਸ੍ਰੀਮਤੀ ਮਹਾਜਨ ਨੇ ਵੀ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਦਨ ‘ਚ ਵਿਵਸਥਾ ਨਹੀਂ ਹੋਵੇਗੀ, ਉਹ ਮਤੇ ਦੇ ਸਮਰੱਥਨ ਵਾਲੇ 50 ਮੈਂਬਰਾਂ ਦੀ ਗਿਣਤੀ ਨਹੀਂ ਕਰ ਸਕਦੀ।
ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਰਾਸ਼ਟਰ ਦੇ ਨਾਂਅ ਸੰਬੋਧਨ ਨਵੇਂ ਭਾਰਤ ਦਾ ਨਿਰਮਾਣ ਕਰਨ ਦੇ ਸੰਕਲਪ ਨੂੰ ਬਲ ਦਿੰਦਾ ਹੈ ਆਪਣੇ ਇਸ ਮਜ਼ਬੂਤ ਤੇ ਜੀਵੰਤ ਭਾਸ਼ਣ ‘ਚ ਉਨ੍ਹਾਂ ਨੇ ਉਨ੍ਹਾਂ ਮੁੱਲਾਂ ਤੇ ਆਰਦਸ਼ਾਂ ਦੀ ਚਰਚਾ ਕੀਤੀ, ਜਿਨ੍ਹਾਂ ‘ਤੇ ਨਵੇਂ ਭਾਰਤ ਦੇ ਵਿਕਾਸ ਦਾ ਸਫ਼ਰ ਤੈਅ ਕੀਤਾ ਜਾਣਾ ਹੈ
ਰਾਸ਼ਟਰਵਾਦ, ਲੋਕਤੰਤਰ, ਸੰਵਿਧਾਨ, ਨੈਤਿਕਤਾ ਅਤੇ ਇਮਾਨਦਾਰੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ, ਕਿਸ ਤਰ੍ਹਾਂ ਰਾਜਨੀਤੀ ਸਪੱਸ਼ਟਤਾ ਅਤੇ ਪ੍ਰਸ਼ਾਸਨਿਕ ਇਮਾਨਦਾਰ ਨੂੰ ਬਲ ਮਿਲੇ, ਕਿਵੇਂ ਘੁਟਾਲੇ ਤੇ ਭ੍ਰਿਸ਼ਟਾਚਾਰ ਮੁਕਤ ਜੀਵਨਸ਼ੈਲੀ ਵਿਕਸਤ ਹੋਵੇ, ‘ਸੱਤਿਆਮੇਵ ਜੈਯਤੇ’ ਦੀ ਸਾਡੀ ਰਾਸ਼ਟਰੀ ਗੂੰਜ ਕਿਵੇਂ ਜ਼ਿੰਦਗੀ ‘ਚ ਦਿਖਾਈ ਦੇਵੇ, ਕਿਸ ਤਰ੍ਹਾਂ ਪੱਛੜੇ, ਆਦਿਵਾਸੀ ਤੇ ਦਲਿਤ ਲੋਕਾਂ ਦਾ ਕਲਿਆਣ ਹੋਵੇ, ਇਨ੍ਹਾਂ ਅਮਿਹ ਵਿਸ਼ਿਆਂ ‘ਤੇ ਰਾਸ਼ਟਰਪਤੀ ਦਾ ਜਾਗਰੂਕ ਹੋਣਾ ਅਤੇ ਰਾਸ਼ਟਰ ਨੂੰ ਜਾਗਰੂਕ ਕਰਨਾ ਦੇਸ਼ ਲਈ ਚੰਗੇ ਸੰਕੇਤ ਹਨ
ਰਾਮਨਾਥ ਕੋਵਿੰਦ ਦੇ ਇਸ ਪਹਿਲੇ ਸੁਤੰਤਰਤਾ ਦਿਵਸ ਦੀ ਪੂਰਵਲੀ ਸ਼ਾਮ ਦੇ ਭਾਸ਼ਨ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ , ਉਨ੍ਹਾਂ ਆਪਣੇ ਇਸ ਭਾਸ਼ਣ ਨਾਲ ਇਹ ਸਪਸ਼ਟ ਕਰ ਦਿੱਤਾ ਕਿ ਉਹ ਇੱਕ  ਦਮਦਾਰ ਰਾਸ਼ਟਰਪਤੀ ਦੇ ਰੂਪ ‘ਚ ਰਾਸ਼ਟਰ ਨੂੰ ਇੱਕ ਨਵੀਂ ਦਿਸ਼ਾ ਦੇਣਗੇ ਉਨ੍ਹਾਂ ਆਪਣੇ ਭਾਸ਼ਣ ‘ਚ ਗਾਂਧੀ, ਨਹਿਰੂ , ਨੇਤਾਜੀ, ਪਟੇਲ ਤੋਂ ਪਹਿਲਾਂ ਕ੍ਰਾਂਤੀਕਾਰੀ ਨੇਤਾਵਾਂ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਦਾ ਨਾਂਅ ਲਿਆ ਅਤੇ ਭਾਸ਼ਣ ਦੀ ਸ਼ੁਰੂਆਤ ਮਹਿਲਾ ਵੀਰਾਂਗਣਾਵਾਂ ਤੋਂ ਕੀਤੀ, ਯਕੀਨਨ ਇੱਕ ਨਵੀਂ ਪ੍ਰੰਪਰਾ ਦਾ ਆਗਾਜ਼ ਹੋਇਆ ਹੈ
ਰਾਮਨਾਥ ਕੋਵਿੰਦ ਨੇ ਜਿੱਥੇ ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਉਥੇ ਹੀ ਸਰਕਾਰ ਨੂੰ ਕਰਨਯੋਗ ਕਾਰਜਾਂ ਲਈ ਵੀ ਨਸੀਹਤ ਦਿੱਤੀ ਹੈ ਸਰਕਾਰ ਦਾ ਪਹਿਲਾ ਫ਼ਰਜ਼  ਹੁੰਦਾ ਹੈ ਕਿ ਉਹ ਸਭ ਤੋਂ ਗਰੀਬ ਆਦਮੀ ਦੀ ਹਾਲਤ ਸੁਧਾਰਤਨ ਲਈ ਹਰ ਤਰ੍ਹਾਂ ਦੇ ਯਤਨ ਕਰੇ ਇਸ ਲਈ ਭਾਰਤ ਦਾ ਸ਼ਾਸਨ ਕਿਸ ਤਰ੍ਹਾਂ ਜਨਕਲਿਆਣਕਾਰੀ ਸ਼ਾਸਨ ਹੋਵੇਗਾ, ਉਸ ਦੀ ਰੂਪ ਰੇਖਾ ਵੀ ਉਨ੍ਹਾਂ ਨੇ ਪੇਸ਼ ਕੀਤੀ ਉਨ੍ਹਾਂ ਨੇ ਸਰਕਾਰ ਦੇ ਨਾਲ-ਨਾਲ ਨਾਗਰਿਕਾਂ ਦੇ ਕਰਤਵਾਂ ਅਤੇ ਜ਼ਿੰਮੇਵਾਰੀਆਂ ਦੀ ਵੀ ਚਰਚਾ ਕੀਤੀ ਸਰਕਾਰ ਨੇ ‘ਸਵੱਛ ਭਾਰਤ’ ਅਭਿਆਨ ਸ਼ੁਰੂ ਕੀਤਾ ਹੈ ਪਰੰਤੂ ਭਾਰਤ ਨੂੰ ਸਵੱਛ ਬਣਾਉਣਾ ਸਭ ਦੀ ਜ਼ਿੰਮੇਵਾਰੀ ਹੈ
ਰਾਸ਼ਟਰਪਤੀ ਨੇ ਜਿਸ ਸਮੇਂ ਆਪਣਾ ਭਾਸ਼ਨ ਦਿੱਤਾ, ਉਸ ਤੋਂ ਕੁਝ ਘੰਟੇ ਪਹਿਲਾਂ ਹੀ ‘ਸੁਖੀ ਪਰਿਵਾਰ ਅਭਿਆਨ’ ਦੇ ਪ੍ਰੇਰਨਾ ਤੇ ਆਦਿਵਾਸੀ ਜਨਜੀਵਨ ਦੇ ਮਸੀਹਾ ਗਣ ਰਜਿੰਦਰ  ਵਿਜੈ ਜੀ ਦੇ ਨਾਲ ਅਸੀਂ ਰਾਸ਼ਟਰਪਤੀ ਜੀ ਨੂੰ ਮਿਲੇ ਸੁਖੀ ਪਰਿਵਾਰ ਫ਼ਾਉਂਡੇਸ਼ਨ ਰਾਹੀਂ ਆਦੀਵਾਸੀ ਖੇਤਰਾਂ ‘ਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਨਾਲ ਕੋਵਿੰਦ ਜੀ ਪ੍ਰਭਾਵਿਤ ਹੋਏ
ਉਨ੍ਹਾਂ ਆਪਣੇ ਭਾਸ਼ਨ ‘ਚ ਕਿਹਾ ਵੀ ਕਿ ਅਨੇਕ ਵਿਅਕਤੀ ਅਤੇ ਸੰਗਠਨ ਗਰੀਬਾਂ ਅਤੇ ਕਮਜ਼ੋਰ ਲੋਕਾਂ ਲਈ ਚੁੱਪਚਾਪ ਅਤੇ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਦੇਸ਼ ਨੂੰ ਖੁੱਲ੍ਹੇ ‘ਚ   ਸ਼ੌਚ ਤੋਂ ਮੁਕਤ ਕਰਵਾਉਣਾ, ਵਿਕਾਸ ਦੇ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ ਤੇ ਸੂਚਨਾ ਦੀ ਪਹੁੰਚ ਵਿੱਚ   ਵਾਧਾ ਕਰਨਾ, ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਮੁਹਿੰਮ ਮਜ਼ਬੂਤ ਕਰਨਾ, ਬੇਟੀਆਂ ਨਾ ਭੇਦਭਾਵ ਨਾਲ ਹੋਵੇ, ਇਹ ਕਿਸ ਤਰ੍ਹਾਂ ਯਕੀਨੀ ਹੋਵੇ ਇਸ ਦੀ ਚਰਚਾ ਰਾਸ਼ਟਰਪਤੀ ਦੇ ਭਾਸ਼ਣ ਦਾ ਕੇਂਦਰੀ ਬਿੰਦੂ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਵਿਚਾਰਧਾਰਾ ਵਾਲੇ ਵਿਅਕਤੀ ਦਾ ਇਸ ਸਭ ਤੋਂ ਉੱਚੇ ਅਹੁਦੇ ਲਈ ਚੁਣਿਆ ਜਾਣਾ ਅਤੇ ਉਨ੍ਹਾਂ ਦਾ ਰਾਸ਼ਟਰੀ ਭਾਵਨਾ ਦੇ ਨਾਲ-ਨਾਲ ਸਮਾਜਿਕਤਾ ਦਾ ਸੰਦੇਸ਼ ਦੇਣਾ ਪ੍ਰੇਰਨਾਦਾਇਕ ਹੈ
‘ਕਦਮ-ਕਦਮ ਬਢਾਏ ਜਾ  ਖੁਸ਼ੀ ਕੇ ਗੀਤ ਗਾਏ ਜਾ, ਯੇ  ਜ਼ਿੰਦਗੀ ਹੈ ਕੌਮ ਕੀ ਤੂ ਕੌਮ ਪੇ ਲੁਟਾਏ ਜਾ’ ਕੋਵਿੰਦ ਜੀ ਦਾ ਮੰਨਣਾ ਵੀ ਇਹੀ ਹੈ ਕਿ ਅਜ਼ਾਦੀ ਕਿਸੇ ਵੀ ਜਾਗੀਰ ਨਹੀਂ ਹੈ ਸਗੋਂ ਇਸ ਮੁਲਕ ਦੇ ਲੋਕਾਂ ਦੀ ਸਮੂਹਿਕ ਹਿੰਮਤ ਨਾਲ ਹਾਸਲ ਕੀਤੀ ਗਈ ਕਾਮਯਾਬੀ ਹੈ, ਇਨ੍ਹਾਂ ਨੂੰ ਨਵੇਂ ਆਯਾਮ ਦੇਣ ਤੇ ਵਿਕਾਸ ਦੀ ਇਬਾਰਤ ਲਿਖਣ ਲਈ ਹਰ ਵਿਅਕਤੀ ਅੱਗੇ ਆਵੇ ਅਤੇ ਦੇਸ਼ ਦੇ ਵਿਕਾਸ ‘ਚ ਹਿੱਸੇਦਾਰ ਬਣੇ
ਉਹ ਭਾਰਤ ਨੂੰ ਸਿਰਫ਼ ਰਾਜਨੀਤੀ, ਆਰਥਿਕ ਨਜ਼ਰੀਏ ਤੋਂ ਹੀ ਨਹੀਂ ਸਗੋਂ ਅਧਿਆਤਮਿਕ ਅਤੇ ਲੋਕਤੰਤਰੀ ਨਜ਼ਰੀਏ ਤੋਂ ਵੀ ਸੁਧਾਰਨਾ ਚਾਹੁੰਦੇ ਹਨ ਤੇ ਇਸ ਲਈ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਚਰਿੱਤਰ ਨਿਰਮਾਣ, ਰਾਸ਼ਟਰੀ ਏਕਤਾ, ਅਨੁਸ਼ਾਸਨ, ਸੰਵਿਧਾਨ ਆਦਿ ਦੀ ਚਰਚਾ ਕੀਤੀ ਗਾਂਧੀ ਜੀ ਨੇ ਸਮਾਜ ਅਤੇ ਰਾਸ਼ਟਰ ਦੇ ਚਰਿੱਤਰ ਨਿਰਮਾਣ ‘ਤੇ ਜ਼ੋਰ ਦਿੱਤਾ ਸੀ ਗਾਂਧੀ ਜੀ ਨੇ ਜਿਨ੍ਹਾਂ ਸਿਧਾਂਤਾਂ ਨੂੰ ਅਪਣਾਉਣ ਦੀ ਗੱਲ ਕਹੀ ਸੀ, ਉਹ ਅੱਜ ਵੀ ਪ੍ਰਸੰਗਿਕ ਹੈ ਅਤੇ ਕੋਵਿੰਦ ਜੀ ਉਸੇ ‘ਤੇ ਜ਼ੋਰ ਦੇ ਰਹੇ ਹਨ
ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ‘ਤੁਮ ਮੁਝ ਖੂਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ’ ਦਾ ਸੱਦਾ ਦਿੱਤਾ ਤਾਂ ਭਾਰਤਵਾਸੀਆਂ ਨੇ ਅਜ਼ਾਦੀ ਦੀ ਲੜਾਈ ‘ਚ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਨਹਿਰੂ ਜੀ ਨੇ ਸਿਖਾਇਆ ਕਿ ਵਿਰਾਸਤਾਂ ਅਤੇ ਪਰੰਪਤਰਾਵਾਂ ਦਾ ਟੈਕਨੋਲੌਜੀ ਦੇ ਨਾਲ ਤਾਲਮੇਲ ਹੋਣਾ ਚਾਹੀਦਾ ਹੈ, ਕਿਉਂਕਿ ਉਹ ਆਧੁਨਿਕ ਸਮਾਜ ਦੇ ਨਿਰਮਾਣ ‘ਚ ਮੱਦਦਗਾਰ ਸਾਬਤ ਹੋ ਸਕਦੀ ਹੈ ਸਰਦਾਰ ਪਟੇਲ ਨੇ ਸਾਨੂੰ ਰਾਸ਼ਟਰੀ ਏਕਤਾ ਅਤੇ ਅਖੰਡਤਾ ਪ੍ਰਤੀ ਜਾਗਰੂਕ ਕੀਤਾ,
ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਅਨੁਸ਼ਾਸਨਯੁਕਤ ਰਾਸ਼ਟਰੀ ਚਰਿੱਤਰ ਕੀ ਹੁੰਦਾ ਹੈ ਅੰਬੇਡਕਰ ਨੇ ਸੰਵਿਧਾਨ ਦੇ ਦਾਇਰੇ ‘ਚ ਰਹਿ ਕੇ ਕੰਮ ਕਰਨ ਤੇ ‘ਕਾਨੂੰਨ ਦੇ ਸ਼ਾਸਨ’ ਦੀ ਜ਼ਰੂਰਤ  ਬਾਰੇ ਸਮਝਾਇਆ ਉਨ੍ਹਾਂ ਨੇ ਸਿੱਖਿਆ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਵਿੰਦ ਜੀ ਅਤੀਤ ਤੋਂ ਪ੍ਰੇਰਨਾ ਲੈ ਕੇ ਭਵਿੱਖ ਦਾ ਨਿਰਮਾਣ ਕਰਨ ਦੇ ਪੱਖ ‘ਚ ਹਨ ਅਤੇ ਇਸ ਲਈ ਉਹ ਤਿਆਰ ਵੀ ਦਿਖਾਈ ਦੇ ਰਹੇ ਹਨ
ਅਸੀਂ ਅਜ਼ਾਦ ਭਾਰਤ ਵਿਕਾਸ ‘ਚ ਕਿੰਨਾ ਸਫ਼ਰ ਤੈਅ ਕੀਤਾ ਹੈ, ਇਹ ਅਹਿਮ ਨਹੀਂ ਹੈ ਅਹਿਮ ਇਹ ਹੈ ਕਿ ਅਸੀਂ ਹੁਣ ਭਾਰਤ ਨੂੰ ਕਿਹੋ ਜਿਹਾ ਬਣਾਉਣਾ ਚਾਹੁੰਦੇ ਹਾਂ ਸਾਡਾ ਸਫ਼ਰ ਲੋਕਤੰਤਰ ਦੀ ਵਿਵਸਥਾ ਹੇਠ ਯਕੀਨੀ ਸਬਰ ਕਰਨਯੋਗ ਰਿਹਾ ਹੈ ਪਰੰਤੂ ਹੁਣ ਅਸੀਂ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ ਜਿਸ ਅੰਦਰ ਸਭ ਦਾ ਸੰਤੁਲਿਤ ਵਿਕਾਸ ਹੋਵੇ ਇਸ ਸੰਕਲਪ  ਨੂੰ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਹਾਸਲ ਕਰਨ ਦੀ ਗੱਲ ਕੋਵਿੰਦ ਜੀ ਨੇ ਕੀਤੀ ਹੈ ਨਵੇਂ ਭਾਰਤ ਲਈ ਕੁਝ ਮਹੱਤਵਪੂਰਨ ਟੀਚਾ ਹਾਸਲ ਕਰਨ ਲਈ ਉਨ੍ਹਾਂ ਦੇ ਕੁਝ ਰਾਸ਼ਟਰੀ ਸੰਕਲਪ ਹਨ
ਨਵੇਂ ਭਾਰਤ ਦੇ ਬੜੇ ਸਪੱਸ਼ਟ ਮਾਪਦੰਡ ਵੀ ਹਨ, ਜਿਵੇਂ ਸਭ ਲਈ ਘਰ, ਬਿਜਲੀ, ਬਿਹਤਰ ਸੜਕਾਂ ਅਤੇ ਸੰਚਾਰ ਦੇ ਸਾਧਨ, ਸਿੱਖਿਆ, ਇਲਾਜ, ਆਧੁਨਿਕ ਰੇਲ ਨੈੱਟਵਰਕ, ਤੇਜ ਅਤੇ ਲਗਾਤਾਰ ਵਿਕਾਸ ਨਵਾਂ ਭਾਰਤ ਸਾਡੇ ਡੀਐਨਏ ‘ਚ ਰਚੇ-ਵਸੇ ਮਨੁੱਖਤਾਵਾਦੀ ਮੁੱਲਾਂ ਨੂੰ ਸ਼ਾਮਲ ਕਰੇ ਨਵੇਂ ਭਾਰਤ ਦਾ ਸਮਾਜ ਅਜਿਹਾ ਹੋਵੇ, ਜੋ ਤੇਜੀ ਨਾਲ ਵਧਦਿਆਂ ਸੰਵੇਦਨਸ਼ੀਲ  ਵੀ ਹੋਵੇ
ਰਾਮਨਾਥ ਕੋਵਿੰਦ ਜੀ ਨੇ ‘ਅੱਪ ਦੀਪੋ ਭਵ’ ਭਾਵ ਆਪਣਾ ਦੀਪਕ ਖੁਦ ਬਣੋ ਦੀ ਪ੍ਰੇਰਨਾ ਦੇ ਕੇ ਭਾਰਤ ਨੂੰ ਅਧਿਆਤਮਿਕ ਪੱਖੋਂ ਸੰਬੋਧਨ ਕਰਨ ਦੀ ਸਲਾਹ ਵੀ ਦਿੱਤੀ ਹੈ ਦੀਪਕ ਜਦੋਂ ਇਕੱਠੇ ਜਗਣਗੇ ਤਾਂ ਸੂਰਜ ਦੀ ਰੌਸ਼ਨੀ ਵਾਂਗ  ਉਹ ਰੌਸ਼ਨੀ ਚੰਗੀ ਸੰਸਕ੍ਰਿਤੀ ਵਾਲੇ ਤੇ ਵਿਕਸਤ ਭਾਰਤ ਰਾਹ ਨੂੰ ਰੌਸ਼ਨ ਕਰੇਗੀ ਅਸੀਂ ਸਾਰੇ ਮਿਲ ਕੇ ਅਜ਼ਾਦੀ ਦੀ ਲੜਾਈ ਦੌਰਾਨ ਪੈਦਾ ਹੋਏ ਜੋਸ਼ ਅਤੇ ਉਤਸ਼ਾਹ ਦੀ ਭਾਵਨਾ ਨਾਲ ਸਵਾ ਸੌ ਕਰੋੜ ਦੀਪਕ ਬਣ ਸਕਦੇ ਹਾਂ
ਦੀਪਕ ਬਣਨ ਦੀ ਪ੍ਰੇਰਨਾ ਹੀ ਉਨ੍ਹਾਂ ਦੇ ਭਾਸ਼ਨ ਦੀ ਵਿਸ਼ਾਲਤਾ ਤੇ ਦੂਰਦਰਸ਼ਿਤਾ ਦਾ ਪ੍ਰਗਟਾਵਾ ਹੈ, ਜਿਸ  ਰਾਹੀਂ ਉਹ ਇੱਕ ਸਾਰਥਿਕ ਸੰਦੇਸ਼ ਦੇ ਰਹੇ ਹਨ ਰਾਜਨੀਤੀ ਕਰਨ ਵਾਲੇ ਸਵਾਰਥੀ ਅਤੇ ਕੱਚ ਘਰੜ ਨੇਤਾਵਾਂ ਨੂੰ ਵੀ ਕੋਵਿੰਦ ਜੀ ਨਵੀਂ ਰਾਜਨੀਤੀ-ਅਸਲੀ ਰਾਜਨੀਤੀ ਦਾ ਸੰਦੇਸ਼ ਦਿੱਤਾ ਹੈ ਰਾਜਨੀਤੀ ਅੰਦਰ ਜੇਕਰ ਉਹ ਜਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਸੇਵਾ ਨੂੰ, ਵਿਕਾਸ ਨੂੰ ਅਤੇ ਗੁੱਡ ਗਵਰਨੈਂਸ ਨੂੰ ਸਾਧਨ ਬਣਾਉਣਾ ਪਵੇਗਾ, ਆਤਮ-ਨਿਰੀਖਣ ਕਰਨਾ ਪਵੇਗਾ ਮਿਲ-ਜੁਲ ਕੇ ਕੰਮ ਕਰਨ ਦਾ  ਸਬਕ ਸਿੱਖਣਾ ਪਵੇਗਾ
ਵਿਰੋਧ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ ਵਿਚਾਰਹੀਨ ਰਾਜਨੀਤੀ, ਉÎਨ੍ਹਾਂ ਦੀਆਂ ਲਾਲਸਾਵਾਂ, ਅਰਾਜਕ ਕਾਰਜਸ਼ੈਲੀ ਅਤੇ ਨਕਾਰਾਤਮਕ ਝੂਠ ਦੀ ਰਾਜਨੀਤੀ ਕਾਰਨ ਲੋਕਤੰਤਰ ਕਮਜੋਰ ਹੁੰਦਾ ਜਾ ਰਿਹਾ ਹੈ, ਪਰੰਤੂ ਹੁਣ ਲੋਕਤੰਤਰ ਨੂੰ ਮਜ਼ਬੂਤ ਬਣਾ ਕੇ ਹੀ ਰਾਸ਼ਟਰ ਨੂੰ ਮਜ਼ਬੂਤ ਬਣਾਇਆ ਜਾ ਸਕੇਗਾ ਅਤੇ ਇਹੀ ਇਸ ਸਾਲ ਦੇ ਸੁਤੰਤਰਤਾ ਦਿਵਸ ਦੀ ਪੂਰਵਲੀ ਸ਼ਾਮ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦੇ ਭਾਸ਼ਨ ਦਾ ਨਿਚੋੜ, ਸਾਰ ਹੈ
ਲਲਿਤ ਗਰਗ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।