Danger - Sach Kahoon Punjabi
ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਦਾ ਵਧਿਆ ਦਬਾਅ, ਸਪੀਕਰ ਜਲਦ ਲੈ ਸਕਦੇ ਹਨ ਫੈਸਲਾ
ਸੁਪਰੀਮ ਕੋਰਟ ਨਹੀਂ ਜਾਏਗੀ ਆਮ ਆਦਮੀ ਪਾਰਟੀ, ਪਹਿਲਾਂ ਖਹਿਰੇ ਦੇ ਮਾਮਲੇ ਵਿੱਚ ਜਾਣਾ ਸੀ ਸੁਪਰੀਮ ਕੋਰਟ
ਸਪੀਕਰ ਰਾਣਾ ਕੇ.ਪੀ. ਨੇ ਜਲਦ ਲਿਆ ਫੈਸਲਾ ਤਾਂ ਹਰ ਹਾਲਤ ਵਿੱਚ ‘ਆਪ’ ਨੂੰ ਜਿੱਤਣੀ ਪੈਣਗੀਆਂ 2 ਸੀਟਾਂ
ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦੀ ਕੁਰਸੀ ਪੈ ਸਕਦੀ ਐ ਖ਼ਤਰੇ ਵਿੱਚ
ਚੰਡੀਗੜ, (ਅਸ਼ਵਨੀ ਚਾਵਲਾ)। ਬੀਤੇ ਦਿਨੀਂ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਖ਼ਤਰਾ ਪੈਦਾ ਹੋ ਗਿਆ ਹੈ, ਕਿਉਂਕਿ ਜਲਦ ਹੀ ਆਮ ਆਦਮੀ ਪਾਰਟੀ ਦੇ 4 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਇਸ ਸਬੰਧੀ ਸਪੀਕਰ ਰਾਣਾ ਕੇ.ਪੀ. ਸਿੰਘ ‘ਤੇ ਵੀ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਦਾ ਦਬਾਅ ਵੱਧ ਗਿਆ ਹੈ, ਕਿਉਂਕਿ ਇਸ ਤਰਾਂ ਦੀ ਇੱਕ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਸਪੀਕਰ ਨੂੰ 4 ਹਫ਼ਤੇ ਵਿੱਚ ਫੈਸਲਾ ਕਰਦੇ ਹੋਏ ਸ਼ਿਕਾਇਤ ਦਾ ਨਿਪਟਾਰਾ ਕਰਨ ਦਾ ਆਦੇਸ਼ ਦਿੱਤਾ। ਜੇਕਰ ਇਨਾਂ 4 ਹਫਤਿਆਂ ਵਿੱਚ ਦਲ ਬਦਲੂ ਕਾਨੂੰਨ ਤਹਿਤ ਸਪੀਕਰ ਵਲੋਂ ਨਿਪਟਾਰਾ ਨਾ ਕੀਤਾ ਗਿਆ ਤਾਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਖ਼ੁਦ ਫੈਸਲਾ ਕਰੇਗਾ।
ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ 4 ਵਿਧਾਇਕਾਂ ‘ਤੇ ਇਸੇ ਕਾਨੂੰਨ ਤਹਿਤ ਕਾਰਵਾਈ ਚਲ ਰਹੀਂ ਹੈ। ਇਨਾਂ 4 ਵਿਧਾਇਕਾਂ ਦੇ ਖ਼ਿਲਾਫ਼ ਕਾਰਵਾਈ ਨੂੰ ਲਗਭਗ 1 ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਫਿਰ ਵੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।
ਨਿਯਮਾਂ ਅਨੁਸਾਰ ਇਨਾਂ 4 ਵਿਧਾਇਕਾਂ ਨੂੰ ਸਮਾਂ ਦਿੱਤਾ
ਫਿਰ ਵੀ ਕਾਰਵਾਈ ਵਿੱਚ ਦੇਰੀ ਹੋ ਰਹੀਂ
ਜਲਦ ਹੀ ਪੰਜਾਬ ਵਿੱਚ ਚਾਰੇ ਵਿਧਾਇਕਾਂ ਬਾਰੇ ਫੈਸਲਾ ਹੋ ਸਕਦਾ
ਹਾਲਾਂਕਿ ਨਿਯਮਾਂ ਅਨੁਸਾਰ ਇਨਾਂ 4 ਵਿਧਾਇਕਾਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਕਾਰਵਾਈ ਵਿੱਚ ਦੇਰੀ ਹੋ ਰਹੀਂ ਹੈ। ਹੁਣ ਸੁਪਰੀਮ ਕੋਰਟ ਦਾ ਆਦੇਸ਼ ਆਉਣ ਤੋਂ ਬਾਅਦ ਇੰਜ ਲਗ ਰਿਹਾ ਹੈ ਕਿ ਜਲਦ ਹੀ ਪੰਜਾਬ ਵਿੱਚ ਚਾਰੇ ਵਿਧਾਇਕਾਂ ਬਾਰੇ ਫੈਸਲਾ ਹੋ ਸਕਦਾ ਹੈ। ਜੇਕਰ ਇਨਾਂ ਚਾਰੇ ਵਿਧਾਇਕਾਂ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਨਾਲ ਇਨਾਂ ਦੀ ਵਿਧਾਇਕੀ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਜਿਥੇ ਪੰਜਾਬ ਵਿੱਚ 4 ਹੋਰ ਵਿਧਾਨ ਸਭਾ ਦੀ ਉਪ ਚੋਣ ਆ ਜਾਏਗੀ ਤਾਂ ਉਥੇ ਆਮ ਆਦਮੀ ਪਾਰਟੀ ਨੂੰ ਕਾਫ਼ੀ ਜਿਆਦਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇਨਾਂ ਚਾਰੇ ਵਿਧਾਇਕਾਂ ਦੇ ਚਲੇ ਜਾਣ ਦੇ ਕਾਰਨ ਆਮ ਆਦਮੀ ਪਾਰਟੀ ਕੋਲ ਵਿਧਾਨ ਸਭਾ ਵਿੱਚ 15 ਵਿਧਾਇਕਾਂ ਦੀ ਗਿਣਤੀ ਰਹਿ ਜਾਏਗੀ।
ਸੁਖਪਾਲ ਖਹਿਰਾ ਦੇ ਮਾਮਲੇ ਵਿੱਚ ਅਦਾਲਤ ਵਿੱਚ ਜਾਣ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ
ਉਪ ਚੋਣ ਦੌਰਾਨ ਜੇਕਰ ਆਮ ਆਦਮੀ ਪਾਰਟੀ ਚਾਰੇ ਸੀਟਾਂ ‘ਤੇ ਹਾਰ ਗਈ ਅਤੇ ਇਨਾਂ ਚਾਰੇ ਸੀਟਾਂ ਵਿੱਚੋਂ 2 ਸੀਟਾਂ ‘ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰ ਗਿਆ ਤਾਂ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਕੋਲ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਇੱਕ ਵਿਧਾਇਕ ਘੱਟ ਰਹਿ ਜਾਏਗਾ, ਜਿਸ ਕਾਰਨ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੋ ਜਾਏਗਾ।
ਇਨਾਂ ਕਾਰਨਾਂ ਦੇ ਚਲਦੇ ਹੀ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੇ ਮਾਮਲੇ ਵਿੱਚ ਅਦਾਲਤ ਵਿੱਚ ਜਾਣ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਅਦਾਲਤ ਵਿੱਚ ਚਲੀ ਜਾਂਦੀ ਹੈ ਤਾਂ ਇਸ ਦਾ ਮਾੜਾ ਪ੍ਰਭਾਵ ਚਾਰੇ ਵਿਧਾਇਕਾਂ ‘ਤੇ ਪਏਗਾ ਅਤੇ ਜਿਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੀ ਹੋਏਗਾ।
ਕਿਹੜੇ ਵਿਧਾਇਕ ਖ਼ਿਲਾਫ਼ ਕੀ ਐ ਮਾਮਲਾ
ਵਿਧਾਇਕ  ਜਿਸ ਪਾਰਟੀ ‘ਚ ਹੋਇਆ ਸ਼ਾਮਲ
ਸੁਖਪਾਲ ਖਹਿਰਾ  ਨਵੀਂ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜੀ
ਬਲਦੇਵ ਸਿੰਘ   ਖਹਿਰਾ ਦੀ ਪਾਰਟੀ ਤੋਂ ਲੋਕ ਸਭਾ ਚੋਣ ਲੜੀ
ਨਾਜਰ ਸਿੰਘ  ਕਾਂਗਰਸ ਵਿੱਚ ਸ਼ਾਮਲ ਹੋਏ
ਅਮਰਜੀਤ ਸੰਦੋਆ  ਕਾਂਗਰਸ ਵਿੱਚ ਸ਼ਾਮਲ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਖਿਲਾਫ਼ ਹੇਠਲੇ ਸਦਨ ‘ਚ ਮਹਾਂਦੋਸ਼ ਪਾਸ
ਏਜੰਸੀ/ਵਾਸ਼ਿੰਗਟਨ। ਅਮਰੀਕੀ ਪ੍ਰਤੀਨਿਧ ਸਭਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਸੰਸਦ ਦੇ ਕੰਮ ‘ਚ ਅੜਿੱਕਾ ਡਾਹੁਣ ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ‘ਚ ਮਹਾਂਦੋਸ਼ ਮਤਾ ਪਾਸ ਕਰ ਦਿੱਤਾ ਟਰੰਪ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਬਣ ਗਏ ਜਿਨ੍ਹਾਂ ਖਿਲਾਫ਼ ਮਹਾਂਦੋਸ਼ ਮਤਾ ਪਾਸ ਕੀਤਾ ਗਿਆ ਹੈ ਟਰੰਪ ‘ਤੇ ਜੋ ਬਾਈਡੇਨ ਸਮੇਤ ਹੋਰਨਾਂ ਵਿਰੋਧੀਆਂ ਦੀ ਦਿੱਖ ਖਰਾਬ ਕਰਨ ਦੇ ਲਈ ਯੂਕ੍ਰੇਨ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਮੱਦਦ ਮੰਗਣ ਦਾ ਦੋਸ਼ ਹੈ ਇਸ ਤੋਂ ਇਲਾਵਾ ਉਨ੍ਹਾਂ ‘ਤੇ ਸੰਸਦ ਦੇ ਕੰਮ ‘ਚ ਅੜਿੱਕਾ ਪਾਉਣ ਦਾ ਵੀ ਦੋਸ਼ ਹੈ ਹੇਠਲੇ ਸਦਨ ਤੋਂ ਮਤਾ ਪਾਸ ਹੋ ਜਾਣ ਤੋਂ ਬਾਅਦ ਹੁਣ ਉੱਪਰੀ ਸਦਨ ਸੀਨੇਟ ‘ਚ ਉਨ੍ਹਾਂ ‘ਤੇ ਮੁਕੱਦਮਾ ਚੱਲੇਗਾ ਸੀਨੇਟਰ ਇਸ ਗੱਲ ‘ਤੇ ਫੈਸਲਾ ਲੈਣਗੇ ਕਿ ਟਰੰਪ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਏ ਜਾਂ ਨਹੀਂ। Trump
ਸੀਨੇਟ ‘ਚ ਟਰੰਪ ਦਾ ਭਵਿੱਖ ਤੈਅ ਹੋਵੇਗਾ
ਹਾਊਸ ਆਫ਼ ਰਿਪ੍ਰੇਜੇਂਟੈਟਿਵ ‘ਚ ਮਤਾ ਪਾਸ ਹੋਣ ਤੋਂ ਬਾਅਦ ਹੁਣ ਇਹ ਸੀਨੇਟ ‘ਚ ਜਾਵੇਗਾ ਜਿੱਥੇ ਰਾਸ਼ਟਰਪਤੀ ਟਰੰਪ ‘ਤੇ ਲਾਏ ਗਏ ਦੋਸ਼ਾਂ ਦਾ ਇੱਕ ਟਰਾਇਲ ਕੀਤਾ ਜਾਵੇਗਾ ਟਰਾਈਲ ਤੋਂ ਬਾਅਦ ਸੀਨੇਟ ‘ਚ ਇਨ੍ਹਾਂ ਮਤਿਆਂ ‘ਤੇ ਵੋਟਿੰਗ ਹੋਵੇਗੀ ਜੇਕਰ ਵੋਟਿੰਗ ‘ਚ ਮਤਾ ਡਿੱਗ ਜਾਂਦਾ ਹੈ, ਤਾਂ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ‘ਤੇ ਬਰਕਰਾਰ ਰਹਿਣਗੇ ਪਰ ਪਾਸ ਹੁੰਦਾ ਹੈ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਵੇਗਾ ਅਮਰੀਕੀ ਸੀਨੇਟ ‘ਚ ਕੁੱਲ 100 ਮੈਂਬਰ ਹਨ, ਇਨ੍ਹਾਂ ‘ਚੋਂ 53 ਮੈਂਬਰ ਰਿਪਬਲਿਕਨ ਪਾਰਟੀ, 45 ਡੈਮੋਕ੍ਰੇਟਸ ਤੇ 2 ਮੈਂਬਰ ਅਜ਼ਾਦ ਹਨ ਸੀਨੇਟ ‘ਚ ਟਰਾਈਲ ਦੀ ਪ੍ਰਕਿਰਿਆ 6 ਜਨਵਰੀ ਤੋਂ ਬਾਅਦ ਸ਼ੁਰੂ ਹੋਵੇਗੀ ਜੋ ਕਿ ਕਈ ਹਫ਼ਤਿਆਂ ਤੱਕ ਚੱਲ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਖੜਾ ਡੈਮ ਤੋਂ ਪਾਣੀ ਦਾ ਛੱਡਿਆ ਜਾਣਾ ਜਾਰੀ, ਹੜ੍ਹ ਪੀੜਤ ਪ੍ਰੇਸ਼ਾਨ | Bhakra Dam
ਮੱਤੇਵਾੜਾ (ਰਾਮ ਗੋਪਾਲ ਰਾਏਕੋਟੀ)। ਮਾਛੀਵਾੜਾ ਖੇਤਰ ‘ਚ ਮੱਤੇਵਾੜਾ ਕੰਪਲੈਕਸ ਨੇੜੇ ਸਤਲੁਜ ਦਰਿਆ ਦੇ ਬੰਨ ‘ਤੇ ਪਾਣੀ ਦਾ ਖਤਰਾ ਅਜੇ ਜਿਉਂ ਦਾ ਤਿਉਂ ਬਣਿਆ ਹੋਇਆ ਹੈ, ਸਤਲੁਜ ਦਰਿਆ ‘ਚ ਆ ਰਿਹਾ ਪਾਣੀ ਪਿੰਡ ਗੜੀ ਫਾਜ਼ਲ ਨਾਲ ਲੱਗਦੇ ਇਸ ਖੇਤਰ ਦੇ ਬੰਨ ਨੂੰ ਤੇਜੀ ਨਾਲ ਖੋਰਾ ਲਗਾ ਰਿਹਾ ਹੈ। ਜਿੱਥੋਂ ਵੀ ਬੰਨ ਕਮਜੋਰ ਪੈਂਦਾ ਹੈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਸਿੰਘ ਗਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰ ਸਥਾਨਕ ਲੋਕਾਂ ਨਾਲ ਰਲ ਬੰਨ ‘ਤੇ ਦਰਖਤ ਕੱਟ ਕੇ ਤੇ ਮਿੱਟੀ ਨਾਲ ਭਰੀਆਂ ਬੋਰੀਆਂ ਸੁੱਟ ਕੇ ਬੰਨ ਨੂੰ ਮਜਬੂਤ ਕਰਦੇ ਹਨ ਤੇ ਪਾਣੀ ਹੋਰ ਪਾਸੇ ਖਾਰ ਪਾਉਣੀ ਸ਼ੁਰੂ ਕਰ ਦਿੰਦਾ ਹੈ। ਡੇਰਾ ਪ੍ਰੇਮੀ ਇਸ ਬੰਨ ਦੀ ਰਾਖੀ ਲਈ ਪਿਛਲੇ 48 ਘੰਟੇ ਤੋਂ ਇਸ ਬੰਨ ‘ਤੇ ਡਟੇ ਹੋਏ ਹਨ। 45 ਮੈਂਬਰ ਸੰਦੀਪ ਇੰਸਾਂ, 45 ਮੈਂਬਰ ਜਸਬੀਰ ਇੰਸਾਂ। (Bhakra Dam)
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ
45 ਮੈਂਬਰ ਜਗਦੀਸ਼ ਇੰਸਾਂ, ਗਰੀਨ ਐਸ ਜਿੰਮੇਵਾਰ ਸੋਨੂੰ ਇੰਸਾਂ, ਲੁਧਿਆਣਾ ਬਲਾਕ ਜਿੰਮੇਵਾਰ ਸ਼ੰਟਾਂ ਇਸਾਂ, ਕ੍ਰਿਸ਼ਨ ਇੰਸਾਂ, ਰੌਕੀ ਇੰਸਾਂ, ਕਮਲ ਇੰਸਾਂ ਮਲੌਦ, ਸੋਹਨ ਲਾਲ ਇੰਸਾਂ ਦੌਰਾਹਾ, ਕਰਮ ਸਿੰਘ ਇੰਸਾਂ, ਰਾਏਕੋਟ ਤੋਂ ਸੇਵਕ ਇੰਸਾਂ ਬਿੰਜਲ ਤੇ ਦਵਿੰਦਰ ਇੰਸਾਂ ਹੋਰ ਪ੍ਰੇਮੀਆਂ ਨਾਲ ਬੰਨ ‘ਤੇ ਡਟੇ ਹੋਏ ਸਨ। ਅੱਜ ਬਲਾਕ ਲੁਧਿਆਣਾ, ਮਾਂਗਟ, ਦੌਰਾਹਾ, ਮਲੌਦ ਤੇ ਸਰੀਂਹ ਦੇ ਸੇਵਾਦਾਰ ਬੰਨ ‘ਤੇ ਡਟੇ ਹੋਏ ਸਨ। ਅੱਜ ਰਾਤ ਨੂੰ ਰਾਏਕੋਟ, ਮਾਣੂਕੇ, ਜਗਰਾਉਂ ਤੇ ਮੁੱਲਾਂਪੁਰ ਤੋਂ ਪ੍ਰੇਮੀ ਬੰਨ ਦੀ ਰਾਖੀ ਲਈ ਜਾਣਗੇ। (Bhakra Dam)
ਪ੍ਰਸਾਸ਼ਨ ਵਲੋਂ ਬੰਨ ‘ਤੇ ਡਿਊਟੀ ਦੇ ਰਹੇ ਐਸ ਡੀ ਐਮ ਸੰਦੀਪ ਸਿੰਘ ਤੇ ਐਸ ਡੀ ਐਮ ਅਮਰਜੀਤ ਸਿੰਘ ਬੈਂਸ ਨੇ ਡੇਰਾ ਪ੍ਰੇਮੀਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਇਲਾਕੇ ਦੇ ਲੋਕ ਵੀ ਡੇਰਾ ਪ੍ਰੇਮੀਆਂ ਦੀ ਨਿਸਵਾਰਥ ਸੇਵਾ ਤੋਂ ਬਹੁਤ ਪ੍ਰਭਾਵਿਤ ਤੇ ਖੁਸ਼ ਸਨ। ਇਲਾਕੇ ਦੇ ਲੇਕਾਂ ਜਿਹਨਾਂ ਵਿੱਚ ਜੰਗੀਰ ਸਿੰਘ, ਪ੍ਰੀਤਮ ਸਿੰਘ ਸਿੱਧੂ, ਹਰਨਾਮ ਸਿੰਘ ਆਦਿ ਸ਼ਾਮਲ ਸਨ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਇਕ ਬਹੁਤ ਵੱਡੇ ਇਲਾਕੇ ਨੂੰ ਪਾਣੀ ਦੀ ਮਾਰ ਤੋਂ ਬਚਾ ਲਿਆ ਹੈ ਪੰ੍ਰਤੂ ਅਜੇ ਵੀ ਖਤਰਾ ਟਲਿਆ ਨਹੀਂ ਹੈ। (Bhakra Dam)
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਖੜਾ ਬੰਨ ਦੀ ਗੋਬਿੰਦ ਸਾਗਰ ਝੀਲ ‘ਚ ਪਾਣੀ ਦਾ ਪੱਧਰ ਇਸ ਸਮੇਂ 1678 ਫੁੱਟ ਦੇ ਕਰੀਬ ਹੈ ਤੇ ਭਾਖੜਾ ਬਿਆਸ ਪ੍ਰਬੰਧਕੀ ਬੋਰੜ ਨੇ ਫੈਸਲਾ ਕੀਤਾ ਹੋਇਆ ਹੈ ਕਿ ਭਾਖੜਾ ‘ਚ ਪਾਣੀ ਦਾ ਪੱਧਰ 1675 ਫੁੱਟ ਹੋਣ ਤੱਕ ਪਾਣੀ ਛੱਡਿਆ ਜਾਂਦਾ ਰਹੇਗਾ। ਸਤਲੁਜ ‘ਚ  ਪਾਣੀ ਨਾ ਘਟਣ ਕਰਕੇ ਹੜ੍ਹ ਪੀੜਤਾਂ ਨੂੰ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। (Bhakra Dam)
ਮੀਂਹ ਨਾਲ ਦੇਸ਼ ‘ਚ 465 ਵਿਅਕਤੀਆਂ ਦੀ ਮੌਤ | Yamuna River
ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ ਹੋਈਆਂ ਮੌਤਾਂ | Yamuna River
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ‘ਚ ਪੈ ਰਹੇ ਮੀਂਹ ਨੇ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ਤੱਕ ਹੜ੍ਹ-ਮੀਂਹ ਨੇ 465 ਵਿਅਕਤੀਆਂ ਦੀ ਜਾਨ ਲੈ ਲਈ ਹੈ ਸਰਕਾਰ ਨੇ 5 ਸੂਬਿਆਂ ‘ਚ 465 ਵਿਅਕਤੀਆਂ ਦੀ ਮੌਤ ਦਾ ਅੰਕੜਾ ਦਿੱਤਾ ਗ੍ਰਹਿ ਮੰਤਰਾਲੇ ਦੇ ਐਨਈਆਰਸੀ ਕੇਂਦਰ ਤੋਂ ਜਾਰੀ ਅੰਕੜਿਆਂ ਅਨੁਸਾਰ ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ 138 ਮੌਤਾਂ ਹੋਈਆਂ ਉੱਤਰ ਪ੍ਰਦੇਸ਼ ‘ਚ ਪਿਛਲੇ ਤਿੰਨ ਦਿਨਾਂ ‘ਚ 58 ਵਿਅਕਤੀਆਂ ਨੇ ਜਾਨ ਗਵਾ ਦਿੱਤੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਜਾਰੀ ਮੋਹਲੇਧਾਰ ਮੀਂਹ ਨਾਲ ਪਿਛਲੇ 24 ਘੰਟਿਆਂ ‘ਚ ਘੱਟ ਤੋਂ ਘੱਟ 45 ਵਿਅਕਤੀਆਂ ਦੀ ਮੌਤ ਹੋ ਗਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਤੇ ਬਚਾਅ ਕਾਰਜ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਹਥਨੀ ਕੁੰਡ ਤੋਂ ਹਰਿਆਣਾ ਦੇ ਪਾਣੀ ਛੱਡਣ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦੀ ਯਮੁਨਾ (Yamuna River) ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨੇ ਤੋਂ ਉਪਰ ਚਲੇ ਜਾਣ ਨਾਲ ਦੇਸ਼ ਭਰ ‘ਚ ਮੀਂਹ ਕਹਿਰ ਬਣ ਗਿਆ ਹੈ ਯਮੁਨਾ ਦੇ ਕਿਨਾਰੇ ਸਥਿਤ ਗਾਂਧੀ ਮੰਡੂ, ਨਿਊ ਉਸਮਾਨਪੁਰ, ਯਮੁਨਾ ਪੁਸਤਾ ਤੇ ਸੋਨੀਆ ਵਿਹਾਰ ਵਰਗੇ ਹੇਠਲੇ ਇਲਾਕਿਆਂ ‘ਚ ਬਣੇ ਘਰਾਂ ਨੂੰ ਖਾਲੀ ਕਰਵਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰਨ ਤੋਂ ਬਾਅਦ ਕਈ ਵਿਅਕਤੀਆਂ ਨੇ ਆਪਣੇ ਘਰਾਂ ਨੂੰ ਖਾਲੀ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਅਸਾਮ, ਗੁਜਰਾਤ, ਕੇਰਲਾ, ਬੰਗਾਲ , ਮਹਾਂਰਾਸ਼ਟਰ ‘ਚ ਕੁੱਲ 465 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਯੂਪੀ ‘ਚ 30 ਵਿਅਕਤੀਆਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। (Yamuna River)
ਹਰ ਸਾਲ ਪੰਜਾਬ ਵਿੱਚ ਖ਼ਰਚ ਹੁੰਦੇ ਹਨ ਵਜ਼ੀਫ਼ੇ ‘ਤੇ 750 ਕਰੋੜ ਰੁਪਏ
ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਆਦੇਸ਼, ਪੰਜਾਬ ਸਰਕਾਰ ਨੂੰ ਹੀ ਕਰਨਾ ਪਏਗਾ ਸਾਰਾ ਖ਼ਰਚ
ਹੁਣ ਤੱਕ ਪੰਜਾਬ ਪਾਉਂਦਾ ਸੀ 60 ਕਰੋੜ ਰੁਪਏ ਆਪਣਾ ਹਿੱਸਾ, ਬਾਕੀ ਅਦਾਇਗੀ ਕਰਦੀ ਸੀ ਕੇਂਦਰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਹੈ, ਕਿਉਂਕਿ ਜਿਹੜੀ ਵਜ਼ੀਫ਼ਾ ਸਕੀਮ ਹੇਠ ਐਸ.ਸੀ. ਬੀ.ਸੀ. ਵਿਦਿਆਰਥੀ ਮੁਫ਼ਤ ਵਿੱਚ ਹੁਣ ਤੱਕ ਪੜ੍ਹਾਈ ਕਰਦੇ ਆ ਰਹੇ ਹਨ ਉਹ ਵਜ਼ੀਫ਼ਾ ਸਕੀਮ ਨੂੰ ਕੇਂਦਰ ਸਰਕਾਰ ਨੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਾਉਂਦੇ ਹੋਏ ਬੰਦ ਕਰਨ ਦੇ ਕੰਢੇ ਪਹੁੰਚਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਲਾਈਆਂ ਗਈਆਂ ਨਵੀਂ ਸ਼ਰਤਾਂ ਅਨੁਸਾਰ ਹੁਣ ਪੰਜਾਬ ਸਰਕਾਰ ਨੂੰ ਵਜ਼ੀਫ਼ਾ ਸਕੀਮ ਵਿੱਚ ਆਪਣੇ ਹਿੱਸੇ ਦੇ 60 ਕਰੋੜ ਰੁਪਏ ਦੀ ਥਾਂ ‘ਤੇ 750 ਕਰੋੜ ਰੁਪਏ ਤੱਕ ਪਾਉਣੇ ਪੈਣਗੇ, ਜਿਸ ਕਾਰਨ ਪੰਜਾਬ ਸਰਕਾਰ ਨੇ ਕੇਂਦਰ ਦੀ ਸਹਾਇਤਾ ਤੋਂ ਬਿਨਾਂ ਇਸ ਸਕੀਮ ਨੂੰ ਚਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੇਠ ਦੇਸ਼ ਭਰ ਦੇ ਦਲਿਤ ਵਿਦਿਆਰਥੀਆਂ ਨੂੰ 12 ਪਾਸ ਕਰਨ ਤੋਂ ਬਾਅਦ ਹਰ ਤਰ੍ਹਾਂ ਦੀ ਟੈਕਨੀਕਲ ਅਤੇ ਨਾਨ ਟੈਕਨੀਕਲ ਡਿਗਰੀ ਲਈ ਵਜ਼ੀਫ਼ਾ ਦਿੱਤਾ ਜਾਂਦਾ ਸੀ। ਇਸ ਵਜ਼ੀਫ਼ੇ ਵਿੱਚ ਐਸ.ਸੀ. ਬੀ.ਸੀ. ਵਿਦਿਆਰਥੀਆਂ ਨੂੰ ਦਾਖਲੇ ਤੋਂ ਲੈ ਕੇ ਮਹੀਨਾਵਾਰ ਫੀਸ ਅਤੇ ਪ੍ਰੀਖਿਆ ਦੇ ਪੈਸੇ ਵੀ ਨਹੀਂ ਦੇਣੇ ਪੈਂਦੇ ਸਨ ਅਤੇ ਸਾਰਾ ਖ਼ਰਚ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਆਪਣੀ ਜੇਬ ਵਿੱਚੋਂ ਭਰਦੇ ਸਨ। ਇਸ ਸਕੀਮ ਹੇਠ ਪੰਜਾਬ ਸਰਕਾਰ 60 ਕਰੋੜ ਰੁਪਏ ਹਰ ਸਾਲ ਆਪਣਾ ਹਿੱਸਾ ਦਿੰਦੀ ਸੀ, ਬਾਕੀ ਰਹਿੰਦੇ ਪੈਸੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਸਨ। ਹੁਣ ਤੱਕ ਹਰ ਸਾਲ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਲਗਭਗ 750 ਕਰੋੜ ਰੁਪਏ ਖ਼ਰਚ ਆ ਰਿਹਾ ਹੈ, ਜਿਸ ਵਿੱਚ ਕੇਂਦਰ ਸਰਕਾਰ 690 ਕਰੋੜ ਰੁਪਏ ਆਪਣਾ ਹਿੱਸਾ ਦਿੰਦੀ ਹੈ।
ਕੇਂਦਰ ਸਰਕਾਰ ਵੱਲੋਂ ਨਵੇਂ ਆਦੇਸ਼ ਰਾਹੀਂ ਹੁਣ 750 ਕਰੋੜ ਰੁਪਏ ਤੱਕ ਦੇ ਖ਼ਰਚ ਤੱਕ ਕੁਝ ਵੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜੇਕਰ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ‘ਤੇ 750 ਕਰੋੜ ਤੋਂ ਉੱਪਰ ਦਾ ਖ਼ਰਚ ਆਏਗਾ ਤਾਂ ਉਸ ਤੋਂ ਉਪਰ ਦਾ ਖ਼ਰਚ ਹੀ ਕੇਂਦਰ ਸਰਕਾਰ ਦੇਵੇਗੀ।
ਪੰਜਾਬ ਵਿੱਚ 750 ਕਰੋੜ ਰੁਪਏ ਪਿਛਲੇ ਸਾਲਾਂ ਵਿੱਚ ਸਭ ਤੋਂ ਜਿਆਦਾ ਇੱਕ ਸਾਲ ਵਿੱਚ ਖ਼ਰਚ ਹੋਣ ਵਾਲੀ ਰਕਮ ਹੈ, ਇਸ ਲਈ ਪੰਜਾਬ ਨੂੰ ਲੱਗਦਾ ਹੈ ਕਿ ਸ਼ਾਇਦ ਹੀ ਭਵਿੱਖ ਵਿੱਚ 750 ਕਰੋੜ ਰੁਪਏ ਤੋਂ ਉੱਪਰ ਖ਼ਰਚ ਹੋਏਗਾ ਅਤੇ ਇੰਨੀ ਜਿਆਦਾ ਰਕਮ ਪੰਜਾਬ ਸਰਕਾਰ ਖ਼ਰਚ ਨਾ ਕਰ ਸਕਦੀ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਪੈਸਾ ਨਹੀਂ ਦੇਣ ਦੀ ਸੂਰਤ ਵਿੱਚ ਸਕੀਮ ਬੰਦ ਹੋਣ ਕਿਨਾਰੇ ਹੈ।
2 ਲੱਖ 90 ਹਜ਼ਾਰ ਵਿਦਿਆਰਥੀ ਕਰਦੇ ਹਨ ਪੜ੍ਹਾਈ
ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ 2 ਲੱਖ 90 ਹਜ਼ਾਰ ਦੇ ਲਗਭਗ ਹਰ ਸਾਲ ਵਿਦਿਆਰਥੀ ਟੈਕਨੀਕਲ ਅਤੇ ਨਾਨ ਟੈਕਨੀਕਲ ਵਿਸ਼ੇ ‘ਤੇ ਪੜ੍ਹਾਈ ਕਰਦੇ ਹਨ। ਇਨ੍ਹਾਂ 2 ਲੱਖ 90 ਹਜ਼ਾਰ ਵਿਦਿਆਰਥੀਆਂ ਦਾ ਭਵਿੱਖ ਇਸੇ ਵਜ਼ੀਫ਼ਾ ਸਕੀਮ ‘ਤੇ ਹੀ ਜੁੜਿਆ ਹੋਇਆ ਹੈ। ਇਹ ਵਿਦਿਆਰਥੀ ਇੱਕ ਸਾਲ ਨਹੀਂ, ਸਗੋਂ ਹਰ ਸਾਲ ਨਵੇਂ ਆਉਂਦੇ ਹਨ, ਜਿਸ ਕਾਰਨ ਭਵਿੱਖ ਵਿੱਚ ਪੜ੍ਹਾਈ ਕਰਨ ਲਈ ਦਾਖ਼ਲ ਲੈਣ ਵਾਲੇ ਵਿਦਿਆਰਥੀਆਂ ਨੂੰ ਹੁਣ ਆਪਣੀ ਜੇਬ ਵਿੱਚੋਂ ਹੀ ਪੈਸਾ ਦੇਣਾ ਪਏਗਾ।
30 ਦਿਨਾਂ ‘ਚ ਨਹੀਂ ਹੋਇਆ ਕੁਝ ਤਾਂ ਨਹੀਂ ਮਿਲੇਗਾ ਦਾਖ਼ਲਾ
ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਾਈ ਕਰਨ ਵਾਲੇ 3 ਲੱਖ ਦੇ ਲਗਭਗ ਵਿਦਿਆਰਥੀਆਂ ਦੇ ਭਵਿੱਖ ਲਈ 30 ਦਿਨਾਂ ਵਿੱਚ ਕੋਈ ਫੈਸਲਾ ਨਹੀਂ ਹੋਇਆ ਤਾਂ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿੱਚ ਕਿਸੇ ਵੀ ਦਲਿਤ ਵਿਦਿਆਰਥੀ ਨੂੰ ਬਿਨਾਂ ਫੀਸ ਮੁਫ਼ਤ ਵਿੱਚ ਦਾਖਲਾ ਨਹੀਂ ਮਿਲੇਗਾ, ਇਸ ਲਈ ਪੰਜਾਬ ਸਰਕਾਰ ਕੋਲ ਸਿਰਫ਼ 30 ਦਿਨ ਦਾ ਹੀ ਸਮਾਂ ਹੈ। ਇਸੇ 30 ਦਿਨਾਂ ਵਿੱਚ ਹੀ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਪਏਗਾ।
ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ, ਨਹੀਂ ਮਿਲਿਆ ਕੋਈ ਜਵਾਬ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਸਬੰਧੀ ਅਪੀਲ ਕੀਤੀ ਹੈ ਤਾਂ ਕਿ ਉਨ੍ਹਾਂ ਦੇ ਭਵਿੱਖ ਨੂੰ ਖ਼ਰਾਬ ਨਾ ਕੀਤਾ ਜਾਵੇ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਬਕਾਇਦਾ ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਸਬੰਧਿਤ ਵਿਭਾਗ ਨੂੰ ਪੱਤਰ ਵੀ ਲਿਖਿਆ ਗਿਆ ਹੈ ਪਰ ਪ੍ਰਧਾਨ ਮੰਤਰੀ ਜਾਂ ਫਿਰ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।
ਸਰਕਾਰ ਨੂੰ ਕਰ ਚੁੱਕੇ ਹਨ ਕਈ ਵਾਰ ਫਰਿਆਦ ਪਰ ਨਹੀਂ ਹੋ ਰਹੀ ਐ ਸੁਣਵਾਈ
ਟਰਾਂਸਪੋਰਟ ਵਿਭਾਗ ਨੇ 10 ਵਿਧਾਇਕਾਂ ਦੀਆਂ ਗੱਡੀਆਂ ਕਰਾਰ ਦਿੱਤੀਆਂ ਕੰਡਮ ਤੇ ਖਤਰਨਾਕ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ‘ਚੋਂ 9 ਦੀ ਜਾਨ ਖ਼ਤਰੇ ‘ਚ ਹੈ, ਕਿਉਂਕਿ ਇਨ੍ਹਾਂ 9 ਵਿਧਾਇਕਾਂ ਨੂੰ ਸਰਕਾਰ ਵੱਲੋਂ ਸਫ਼ਰ ਕਰਨ ਲਈ ਜਿਹੜੀਆਂ ਇਨੋਵਾ ਅਲਾਟ ਕੀਤੀ ਹੋਈਆਂ ਹਨ, ਉਹ ਸਾਰੀਆਂ ਗੱਡੀਆਂ ਨੂੰ ਸਰਕਾਰ ਨੇ ਕੰਡਮ ਤੇ ਸਫ਼ਰ ਲਈ ਖਤਰਨਾਕ ਕਰਾਰ ਦਿੱਤਾ ਹੈ ਇਨ੍ਹਾਂ 9 ਵਿਧਾਇਕਾਂ ਤੋਂ ਇਲਾਵਾ ਇੱਕ ਭਾਜਪਾ ਦੇ ਸੀਨੀਅਰ ‘ਚ ਸੋਮ ਪ੍ਰਕਾਸ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਸੇ ਤਰ੍ਹਾਂ ਦੀ ਖ਼ਤਰੇ ਵਾਲੀ ਇਨੋਵਾ ਸਫ਼ਰ ਲਈ ਅਲਾਟ ਕੀਤੀ ਹੋਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਹਰ ਵਿਧਾਇਕ ਨੂੰ ਇਨੋਵਾ ਜਾਂ ਫਿਰ ਜਿਪਸੀ ਅਲਾਟ ਕੀਤੀ ਜਾਂਦੀ ਹੈ ਤਾਂ ਕਿ ਵਿਧਾਇਕ ਤੇ ਉਨ੍ਹਾਂ ਦੇ ਸਟਾਫ਼ ਨੂੰ ਸੜਕੀਂ ਸਫ਼ਰ ਕਰਨ ਮੌਕੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਟਰਾਂਸਪੋਰਟ ਵਿਭਾਗ ਵੱਲੋਂ 94 ਇਨੋਵਾ ਤੇ ਜਿਪਸੀ ਇਸ ਸਮੇਂ ਵਿਧਾਇਕਾਂ ਨੂੰ ਅਲਾਟ ਕੀਤੀਆਂ ਹੋਈਆਂ ਹਨ ਅਤੇ ਇਨ੍ਹਾਂ 94 ‘ਚੋਂ 10 ਇਨੋਵਾ ਇਹੋ ਜਿਹੀਆਂ ਹਨ, ਜਿਹੜੀਆਂ ਕਿ ਆਪਣੇ ਨਿਰਧਾਰਿਤ ਨਾਰਮ ਪੂਰੇ ਕਰਦੇ ਹੋਏ ਕੰਡਮ ਤੱਕ ਕਰਾਰ ਦਿੱਤੀਆਂ ਹੋਈਆਂ ਹਨ।
ਇਨ੍ਹਾਂ 10 ਇਨੋਵਾ ‘ਤੇ ਸਫ਼ਰ ਕਰਨਾ ਕਿਸੇ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੋਏਗਾ ਪਰ ਇਨ੍ਹਾਂ 10 ਕੰਡਮ ਇਨੋਵਾ ਨੂੰ ਕਬਾੜ ‘ਚ ਵੇਚਣ ਦੀ ਬਜਾਇ 10 ਵਿਧਾਇਕਾਂ ਨੂੰ ਅਲਾਟ ਕਰ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ 10 ਵਿਧਾਇਕਾਂ ਦੀ ਜਾਨ ਨੂੰ ਖਤਰਾ ਤੱਕ ਹੈ, ਕਿਉਂਕਿ ਸਰਕਾਰੀ ਰਿਕਾਰਡ ਅਨੁਸਾਰ ਇਨ੍ਹਾਂ 10 ਇਨੋਵਾ ‘ਤੇ ਸਫ਼ਰ ਕਰਨਾ ਕਿਸੇ ਵੀ ਵੱਡੇ ਖ਼ਤਰੇ ਤੋਂ ਖ਼ਾਲੀ ਨਹੀਂ ਹੈ।
ਇਸ ‘ਚ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਖਤਰਨਾਕ ਐਲਾਨੀਆਂ 10 ਇਨੋਵਾ ਗੱਡੀਆਂ ‘ਚੋਂ 9 ਇਨੋਵਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਲਾਟ ਕੀਤੀਆਂ ਹੋਈਆਂ ਹਨ, ਜਦੋਂ ਕਿ ਇੱਕ ਇਨੋਵਾ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਨੂੰ ਅਲਾਟ ਕੀਤੀ ਹੋਈ ਹੈ। ਜਿਸ ਨਾਲ 20 ‘ਚੋਂ ਆਮ ਆਦਮੀ ਪਾਰਟੀ ਦੇ 9 ਵਿਧਾਇਕਾਂ ਦੀ ਜਾਨ ਹਰ ਸਮੇਂ ਖ਼ਤਰੇ ‘ਚ ਹੈ, ਕਿਉਂਕਿ ਉਹ ਇਨ੍ਹਾਂ ਇਨੋਵਾ ਰਾਹੀਂ ਹੀ ਸਫ਼ਰ ਕਰਦੇ ਹਨ।
ਸੜਕੀ ਹਾਦਸੇ ‘ਚ ਵਾਲ-ਵਾਲ ਬਚੀ ਸਾਂ: ਰੁਪਿੰਦਰ ਕੌਰ ਰੂਬੀ
ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਹੜੀ ਇਨੋਵਾ ਅਲਾਟ ਕੀਤੀ ਹੋਈ ਹੈ, ਉਹ ਪੂਰੀ ਤਰ੍ਹਾਂ ਕੰਡਮ ਹੈ ਤੇ ਉਨ੍ਹਾਂ ਦਾ ਇਸੇ ਖਟਾਰਾ ਇਨੋਵਾ ਕਰਕੇ ਸੜਕੀ ਹਾਦਸਾ ਵੀ ਹੋ ਚੁੱਕਾ ਹੈ, ਬਸ ਪਰਮਾਤਮਾ ਨੇ ਉਸਦੀ ਜਾਨ ਬਖਸ਼ੀ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਪਰ ਸੁਣਵਾਈ ਨਹੀਂ ਹੋ ਰਹੀਂ ਹੈ।
ਇਹ ਵਿਧਾਇਕ ਕਰਦੇ ਹਨ ਕੰਡਮ ਇਨੋਵਾ ‘ਤੇ ਸਫ਼ਰ
ਬੁੱਧ ਰਾਮ (ਆਪ), ਮਨਜੀਤ ਸਿੰਘ (ਆਪ), ਗੁਰਮੀਤ ਸਿੰਘ ਮੀਤ ਹੇਅਰ (ਆਪ), ਨਾਜ਼ਰ ਸਿੰਘ (ਆਪ), ਪੀਰਮਲ ਸਿੰਘ (ਆਪ), ਕੁਲਵੰਤ ਸਿੰਘ ਪੰਡੋਰੀ (ਆਪ), ਬਲਦੇਵ ਸਿੰਘ (ਆਪ), ਰੁਪਿੰਦਰ ਕੌਰ ਰੂਬੀ (ਆਪ) ਤੇ ਸੋਮ ਪ੍ਰਕਾਸ਼ (ਭਾਜਪਾ)।
ਨਵੀਂ ਦਿੱਲੀ (ਏਜੰਸੀ)। ਨੀਰਵ ਮੋਦੀ ਦਾ ਪੀਐਨਬੀ ਘਪਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ‘ਤੇ ਖਤਰੇ ਦੀ ਤਲਵਾਰ ਲਮਕ ਰਹੀ ਹੈ। ਪੰਜਾਬ ਨੈਸ਼ਨਲ ਬੈਂਕ ਜੇਕਰ 31 ਮਾਰਚ ਤੱਕ ਇੱਕ ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਨਹੀਂ ਕਰਦਾ ਹੈ ਤਾਂ ਯੂਨੀਅਨ ਬੈਂਕ ਆਫ਼ ਇੰਡੀਆ ਉਸ ਨੂੰ ਡਿਫਾਲਟਰ ਐਲਾਨ ਸਕਦਾ ਹੈ।
ਦਰਅਸਲ ਪੰਜਾਬ ਨੈਸ਼ਨਲ ਬੈਂਕ ਵੱਲੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਐਲਓਯੂ ਯੂਨੀਅਨ ਬੈਂਕ ਇੰਡੀਆ ‘ਚ ਭੁਗਤਾਨ ਲਈ ਜਾਰੀ ਕੀਤਾ ਗਿਆ ਸੀ। ਇਸ ਰਾਸ਼ੀ ਨੂੰ 31 ਮਾਰਚ ਤੱਕ ਯੂਨੀਅਨ ਬੈਂਕ ਨੇ ਪੀਐਨਬੀ ਨੂੰ ਦੇਣ ਲਈ ਕਿਹਾ ਹੈ। ਇਹ ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਸਰਕਾਰੀ ਬੈਂਕ ਨੂੰ ਡਿਫਾਲਟਰ ਐਲਾਨ ਕੀਤਾ ਜਾਵੇਗਾ। ਅਜਿਹੇ ‘ਚ ਪੰਜਾਬ ਨੈਸ਼ਨਲ ਬੈਂਕ ਨੂੰ ਇਸ ਸਥਿਤੀ ਤੋਂ ਬਚਣ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਤੇ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਪੈ ਸਕਦਾ ਹੈ।
ਯੂਨੀਅਨ ਬੈਂਕ ਪੀਐਨਬੀ ਵੱਲੋਂ ਜਾਰੀ ਕੀਤੇ ਗਏ 1000 ਕਰੋੜ ਰੁਪਏ ਦੇ ਐਲਓਯੂ ਸਬੰਧੀ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਦੇ ਰੌਂਅ’ਚ ਨਹੀਂ ਹੈ, ਬੈਂਕ ਨਾ ਸਿਰਫ਼ ਪੀਐਨਬੀ ਦੀ ਡਿਫਾਲਟਰ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ, ਸਗੋਂ ਇਸ ਪੈਸੇ ਨੂੰ ਐਨਪੀਏ ‘ਚ ਪਾਉਣ ਦੀ ਯੋਜਨਾ ਬਣਾ ਰਹੀ ਹੈ। ਰੇਟਿੰਗ ਏਜੰਸੀ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਬੈਂਕ ਡਿਫਾਲਟਰ ਦੀ ਸੂਚੀ ‘ਚ ਹੈ ਤਾਂ ਇਹ ਕਾਫ਼ੀ ਮੁਸ਼ਕਲ ਸਥਿਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਰਾਸ਼ੀ ਐਨਪੀਓ ਤੋਂ ਵੱਖ ਹੁੰਦੀ ਹੈ। ਇੱਥੇ ਉਧਾਰ ਦੇਣ ਵਾਲੇ ਦੀ ਸਮਰੱਥਾ ਜਾਂ ਇਰਾਦੇ ‘ਤੇ ਸਵਾਲ ਨਹੀਂ ਖੜ੍ਹਾ ਹੁੰਦਾ ਪਰ ਸਾਨੂੰ ਆਰਬੀਆਈ ਤੇ ਸਰਕਾਰ ਵੱਲੋਂ ਇਸ ਸਬੰਧੀ ਹੋਰ ਸਪੱਸ਼ਟ ਬਿਆਨ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਘਟਨਾ ਤੋਂ ਬਾਅਦ ਤਮਾਮ ਬੈਂਕ ਐਲਓਯੂ ਦੀ ਜਗ੍ਹਾ ਬੈਂਕ ਗਾਰੰਟੀ ਦੇਣ ਦੇ ਨਿਯਮਾਂ ‘ਚ ਬਦਲਾਅ ਕਰ ਰਹੀਆਂ ਹਨ।
ਅਮਰੀਕਾ ਵੱਲੋਂ ਪਾਕਿਸਤਾਨ ਨੂੰ ਨਸੀਹਤ, ਕਿਹਾ, ਭਾਰਤ ਤੋਂ ਉਸ ਨੂੰ ਕੋਈ ਖ਼ਤਰਾ ਨਹੀਂ
ਇਸਲਾਮਾਬਾਦ (ਏਜੰਸੀ)। ਅਮਰੀਕਾ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਲਈ ਆਪਣੀ ਰੱਖਿਆ ਨੀਤੀ ਵਿੱਚ ਬਦਲਾਅ ਕਰੇ। ਭਾਰਤ ਤੋਂ ਪਾਕਿਸਤਾਨ ਨੂੰ ਕੋਈ ਖ਼ਤਰਾ ਨਹੀਂ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰਮ ਦਸਤਗੀਰ ਖਾਨ ਮੁਤਾਬਕ ਅਮਰੀਕਾ ਪਾਕਿਸਤਾਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਤੋਂ ਉਸ ਨੂੰ ਕੋਈ ਖ਼ਤਰਾ ਨਹੀਂ ਹੈ। ਦਸਤਗੀਰ ਨੇ ਅਮਰੀਕਾ ਨਾਲ ਪਾਕਿਸਤਾਨ ਦੀ ਹਾਲ ਦੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਬਿਲਕੁਲ ਸਾਫ਼ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਹਰ ਚੀਜ਼ ਆਹਮੋ-ਸਾਹਮਣੇ ਸੀ। ਅਸੀਂ ਗਲਤਫਹਿਮੀਆਂ ਦੂਰ ਕਰਨ ਲਈ ਇੱਕ-ਇੱਕ ਚੀਜ਼ ‘ਤੇ ਗੱਲ ਕੀਤੀ।
ਅਖ਼ਬਾਰ ਡਾਨ ਮੁਤਾਬਕ ਦਸਤਗੀਰ ਨੇ ਨੈਸ਼ਨਲ ਅਸੈਂਬਲੀ ਵਿੱਚ ਸੋਮਵਾਰ ਨੂੰ ਸਰਕਾਰ ਦੀ ਵਿਦੇਸ਼ ਨੀਤੀ ਅਤੇ ਪਾਕਿਸਤਾਨ ਵਿੱਚ ਸੁਰੱਖਿਆ ਦੀ ਸਥਿਤੀ ‘ਤੇ ਪਾਲਿਸੀ ਸਟੇਟਮੈਂਟ ਜਾਰੀ ਕੀਤਾ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਅਮਰੀਕਾ ਲਾਈਨ ਆਫ਼ ਕੰਟਰੋਲ ‘ਤੇ ਭਾਰਤ ਦੇ ਹਮਲਾਵਰ ਰੁਖ ‘ਤੇ ਨਰਮ ਰਵੱਈਆ ਅਪਣਾ ਰਿਹਾ ਹੈ। ਦਸਤਗੀਰ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਉਸ ਲਈ ਖ਼ਤਰਾ ਨਹੀਂ ਹੈ। ਉਸ ਨੂੰ ਭਾਰਤ ਲਈ ਆਪਣੀ ਰੱਖਿਆ ਨੀਤੀ ਬਦਲ ਲੈਣੀ ਚਾਹੀਦੀ ਹੈ ਪਰ ਸੱਚਾਈ ਬਦਲ ਨਹੀਂ ਸਕਦੀ। ਭਾਰਤ ਦੇ ਇਰਾਦੇ ਅਤੇ ਸਮਰੱਥਾਵਾਂ ਦੋਵੇਂ ਭਾਰਤ ਦੇ ਖਿਲਾਫ਼ ਹਨ। ਭਾਰਤ ਪਾਕਿਸਤਾਨ ਦੇ ਖਿਲਾਫ਼ ਅੱਤਵਾਦੀਆਂ ਲਈ ਅਫ਼ਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਰ ਰਿਹਾ ਹੈ। ਹਾਲਾਂਕਿ, ਭਾਰਤ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ
ਦਸਤਗੀਰ ਨੇ ਦੋਸ਼ ਲਾਇਆ ਕਿ ਭਾਰਤ ਅੱਜ ਦੀ ਤਾਰੀਖ਼ ਵਿੱਚ ਸਭ ਤੋਂ ਜ਼ਿਆਦਾ ਫੌਜੀ ਤਿਆਰੀਆਂ ਕਰਨ ਵਾਲਾ ਦੇਸ਼ ਬਣ ਗਿਆ ਹੈ। ਇਹ ਝਗੜਾਲੂ ਦੇਸ਼ ਹੈ। ਉਹ ਲਗਾਤਾਰ ਪਾਕਿਸਤਾਨ ਖਿਲਾਫ਼ ਵਿਰੋਧੀ ਰੁਖ਼ ਅਪਣਾ ਰਿਹਾ ਹੈ। ਭਾਰਤ ਦੀ ਮੌਜ਼ੂਦਾ ਸਰਕਾਰ ਨੇ ਸ਼ਾਂਤੀ ਬਹਾਲੀ ਲਈ ਹੈਰਾਨੀਜਨਕ ਤੌਰ ‘ਤੇ ਸਪੇਸ਼ ਕਾਫ਼ੀ ਘੱਟ ਕਰ ਦਿੱਤਾ ਹੈ। ਪਾਕਿ ਰੱਖਿਆ ਮੰਤਰੀ ਨੇ ਕਿਹਾ ਕਿ ਅਮਰੀਕਾ ਅੱਤਵਾਦੀ ਖਿਲਾਫ਼ ਉਨ੍ਹਾਂ ਦੇ ਦੇਸ਼ ਦੇ ਬਲੀਦਾਨ ਨੂੰ ਮਾਨਤਾ ਦੇਵੇ। ਪਾਕਿਸਤਾਨ ਅਤੇ ਇਸ ਦੀ ਜਨਤਾ ਨੇ 2001 ਤੋਂ ਹੀ ਅੱਤਵਾਦੀ ਦੇ ਖਿਲਾਫ਼ ਕਾਫ਼ੀ ਬਲੀਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਫ਼ਗਾਨਿਸਤਾਨ ਨੂੰ ਅੰਦਰੂਨੀ ਸਮਝੌਤੇ ਦੀ ਕੋਸ਼ਿਸ਼ ਨੂੰ ਉਤਸ਼ਾਹਿਤ ਨਹੀਂ ਕਰ ਰਿਹਾ। ਇਹ ਦੇਸ਼ ਹੁਣ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ।