Weather Updates - Sach Kahoon Punjabi
Weather Updates: ਤੇਜ਼ ਹਵਾਵਾਂ ਨਾਲ ਘਟੇਗਾ ਗਰਮੀ ਦਾ ਅਸਰ, ਦਿੱਲੀ NCR ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Weather Updates: ਨਵੀਂ ਦਿੱਲੀ (ਏਜੰਸੀ)। ਦਿੱਲੀ-ਐਨਸੀਆਰ ’ਚ ਮੌਸਮ ਨੇ ਅਚਾਨਕ ਕਰਵਟ ਲੈ ਲਈ। ਜਿਵੇਂ ਹੀ ਸ਼ਾਮ ਹੋਈ, ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ, ਤੇ ਅਸਮਾਨ ਸੰਘਣੇ ਬੱਦਲਾਂ ਨਾਲ ਢੱਕਿਆ ਹੋਇਆ ਸੀ। ਇਸ ਤੋਂ ਬਾਅਦ, ਕਈ ਇਲਾਕਿਆਂ ’ਚ ਮੀਂਹ ਪਿਆ, ਜਦੋਂ ਕਿ ਕੁਝ ਥਾਵਾਂ ’ਤੇ ਗੜੇ ਵੀ ਪਏ। ਮੌਸਮ ’ਚ ਇਸ ਤਬਦੀਲੀ ਨੇ ਭਿਆਨਕ ਗਰਮੀ ਤੇ ਨਮੀ ਤੋਂ ਕਾਫ਼ੀ ਰਾਹਤ ਦਿੱਤੀ। ਖਾਸ ਤੌਰ ’ਤੇ, ਜਿੱਥੇ ਮਈ ਦਾ ਮਹੀਨਾ ਮੀਂਹ ਨਾਲ ਸ਼ੁਰੂ ਹੋਇਆ, ਉੱਥੇ ਹੀ ਇਹ ਮੀਂਹ ਨਾਲ ਖਤਮ ਹੁੰਦਾ ਵੀ ਦਿਖਾਈ ਦੇ ਰਿਹਾ ਹੈ।
ਲਗਾਤਾਰ ਦੂਜੇ ਦਿਨ ਪਿਆ ਮੀਂਹ | Weather Updates
ਕਈ ਇਲਾਕਿਆਂ ’ਚ ਧੂੜ ਭਰੇ ਤੂਫ਼ਾਨ ਵਰਗੀਆਂ ਸਥਿਤੀਆਂ ਪੈਦਾ ਹੋਈਆਂ, ਜਿਸ ਨਾਲ ਦ੍ਰਿਸ਼ਟੀ ਪ੍ਰਭਾਵਿਤ ਹੋਈ। ਮੌਸਮ ਵਿਭਾਗ ਅਨੁਸਾਰ, ਸ਼ਨਿੱਚਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.2 ਡਿਗਰੀ ਸੈਲਸੀਅਸ ਘੱਟ ਹੈ। ਘੱਟੋ-ਘੱਟ ਤਾਪਮਾਨ 24.6 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ 2 ਡਿਗਰੀ ਘੱਟ ਹੈ। ਰਾਜਘਾਟ ’ਚ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਤੇ ਮਯੂਰ ਵਿਹਾਰ ’ਚ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸਮੇਂ ਦੌਰਾਨ, ਧੂੜ ਭਰੀਆਂ ਹਵਾਵਾਂ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ। ਰਾਜਧਾਨੀ ਦੇ ਕੁਝ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਵੀ ਮੀਂਹ ਪਿਆ, ਜਿਸ ’ਚ 4.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
Read Also : IPL 2026 Final: IPL ਫਾਈਨਲ ਅੱਜ, ਗੁਜਰਾਤ ਦਾ ਸਾਹਮਣਾ ਮਜ਼ਬੂਤ RCB ਨਾਲ, ਦੋਵਾਂ ਕੋਲ ਦੂਜਾ ਖਿਤਾਬ ਜਿੱਤਣ ਦਾ ਮੌਕਾ
ਅੱਜ ਲਈ ਵੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਨੇ ਐਤਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ’ਚ ਮੀਂਹ, ਤੇਜ਼ ਹਵਾਵਾਂ ਤੇ ਧੂੜ ਭਰੀਆਂ ਹਨੇਰੀਆਂ ਦੀ ਭਵਿੱਖਬਾਣੀ ਕੀਤੀ ਗਈ ਹੈ। ਬੱਦਲਾਂ ਦੀ ਲਹਿਰ ਤੇ ਤੇਜ਼ ਹਵਾਵਾਂ ਅਗਲੇ ਕੁਝ ਘੰਟਿਆਂ ਤੱਕ ਜਾਰੀ ਰਹਿਣ ਦੀ ਉਮੀਦ ਹੈ। ਹਾਲਾਂਕਿ, ਇਹ ਰਾਹਤ ਜ਼ਿਆਦਾ ਦੇਰ ਨਹੀਂ ਰਹੇਗੀ। ਮੌਸਮ ਵਿਭਾਗ ਅਨੁਸਾਰ, 2 ਜੂਨ ਤੋਂ ਬਾਅਦ ਤਾਪਮਾਨ ਦੁਬਾਰਾ ਵਧਣਾ ਸ਼ੁਰੂ ਹੋ ਜਾਵੇਗਾ, ਆਸਮਾਨ ਸਾਫ਼ ਰਹਿਣ ਦੀ ਉਮੀਦ ਹੈ। 3 ਜੂਨ ਤੱਕ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 41 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚਣ ਦੀ ਉਮੀਦ ਹੈ, ਜਦੋਂ ਕਿ 4 ਜੂਨ ਨੂੰ, ਇਹ 40 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। 5 ਜੂਨ ਤੱਕ ਖੁਸ਼ਕ ਮੌਸਮ ਦੀ ਉਮੀਦ ਹੈ, ਤੇ ਕਿਸੇ ਵੀ ਨਵੀਂ ਪੱਛਮੀ ਗੜਬੜੀ ਦੀ ਅਣਹੋਂਦ ਨਾਲ ਗਰਮੀ ਦੀ ਵਾਪਸੀ ਹੋਣ ਦੀ ਉਮੀਦ ਹੈ।
Imd Alert: ਮੌਸਮ ਡੈਸਕ, ਸੰਦੀਪ ਸਿੰਹਮਾਰ। ਭਾਵੇਂ ਜੂਨ ਤੇ ਜੁਲਾਈ ’ਚ ਮਾਨਸੂਨ ਨੇ ਉੱਤਰੀ ਭਾਰਤ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੋਵੇ, ਪਰ ਹੁਣ ਅਗਸਤ ’ਚ ਔਸਤਨ ਵੱਧ ਬਾਰਸ਼ ਹੁੰਦੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨਾਂ ’ਚ ਹਰਿਆਣਾ, ਪੰਜਾਬ, ਰਾਜਸਥਾਨ ਤੇ ਦਿੱਲੀ ਐਨਸੀਆਰ ’ਚ ਤੇਜ ਹਵਾਵਾਂ ਨਾਲ ਬਾਰਿਸ਼ ਹੋਵੇਗੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ’ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਸੂਬੇ ਦਾ ਮੌਸਮ ਦੋ ਹੋਰ ਦਿਨ ਬਦਲਿਆ ਰਹੇਗਾ। ਇਸ ਖੇਤਰ ’ਚ ਮਾਨਸੂਨੀ ਹਵਾਵਾਂ ਚੱਲਣ ਕਾਰਨ ਬੁੱਧਵਾਰ ਨੂੰ ਵੀ ਹਰਿਆਣਾ ਦੇ 7 ਜ਼ਿਲ੍ਹਿਆਂ ’ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।
ਇਨ੍ਹਾਂ ’ਚ ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ ਜ਼ਿਲ੍ਹੇ ਸ਼ਾਮਲ ਹਨ। ਮੌਸਮ ਵਿਗਿਆਨੀਆਂ ਨੇ ਇਨ੍ਹਾਂ ਜ਼ਿਲ੍ਹਿਆਂ ’ਚ ਥੋੜ੍ਹੇ-ਥੋੜ੍ਹੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮਾਨਸੂਨ ਹਵਾਵਾਂ ਦੇ ਸਰਗਰਮ ਹੋਣ ’ਤੇ ਉੱਤਰੀ ਤੇ ਦੱਖਣੀ ਹਰਿਆਣਾ ਦੇ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਹਰਿਆਣਾ ਦੇ ਜ਼ਿਲ੍ਹਿਆਂ ’ਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪੰਜਾਬ, ਰਾਜਸਥਾਨ ਤੇ ਦਿੱਲੀ ਐਨਸੀਆਰ ’ਚ ਮੌਸਮ ਅਜਿਹਾ ਹੀ ਰਹੇਗਾ। ਹਰਿਆਣਾ ’ਚ ਮਾਨਸੂਨ ਹਵਾਵਾਂ ਦੇ ਸਰਗਰਮ ਹੋਣ ਨਾਲ ਮੰਗਲਵਾਰ ਨੂੰ ਹਿਸਾਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ। Weather Updates
ਇਸ ਦੇ ਨਾਲ ਹੀ 22 ਅਗਸਤ ਤੱਕ ਮੌਸਮ ਬਦਲਿਆ ਰਹੇਗਾ। ਸੂਬੇ ’ਚ ਕੁੱਝ ਥਾਵਾਂ ’ਤੇ ਮੀਂਹ ਵੀ ਪੈ ਸਕਦਾ ਹੈ। ਇਸ ਦੇ ਨਾਲ ਹੀ ਸੂਬੇ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅਗਸਤ ’ਚ ਹਰਿਆਣੇ ’ਚ ਲਗਭਗ ਬਾਰਿਸ਼ ਹੋ ਚੁੱਕੀ ਹੈ। ਸੂਬੇ ਦੇ ਪੰਜ ਜ਼ਿਲ੍ਹਿਆਂ ’ਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਮੌਸਮ ਬਦਲ ਸਕਦਾ ਹੈ, ਸੂਬੇ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਨੇ ਫਸਲਾਂ ਨੂੰ ਬਹੁਤ ਫਾਇਦਾ ਦਿੱਤਾ ਹੈ। ਝੋਨੇ ਦੀ ਫਸਲ ਨੂੰ ਪਾਣੀ ਦੀ ਲੋੜ ਹੈ। ਅਗਸਤ ਮਹੀਨੇ ’ਚ ਆਮ ਨਾਲੋਂ ਜ਼ਿਆਦਾ ਮੀਂਹ ਹੋਣ ਕਾਰਨ ਕਿਸਾਨਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ। Weather Updates
ਅਗਸਤ ’ਚ ਔਸਤ ਨਾਲੋਂ ਜ਼ਿਆਦਾ ਪਿਆ ਹੈ ਮੀਂਹ | Weather Updates
ਭਾਰਤ ਦੇ ਮੌਸਮ ਵਿਭਾਗ ਅਨੁਸਾਰ, ਹਰਿਆਣਾ ਸੂਬੇ ’ਚ ਇਕੱਲੇ ਅਗਸਤ ਮਹੀਨੇ ’ਚ 33 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਇਸ ’ਚ ਯਮੁਨਾਨਗਰ, ਪੰਚਕੂਲਾ, ਪਲਵਲ, ਕੈਥਲ, ਫਰੀਦਾਬਾਦ ’ਚ ਆਮ ਨਾਲੋਂ ਘੱਟ ਮੀਂਹ ਪਿਆ। ਜਦਕਿ ਅਗਸਤ ਦੇ 20 ਦਿਨਾਂ ’ਚ ਸੂਬੇ ’ਚ 101.8 ਮਿਲੀਮੀਟਰ ਆਮ ਵਰਖਾ ਹੋਣੀ ਚਾਹੀਦੀ ਸੀ ਪਰ ਹੁਣ ਤੱਕ 135.6 ਮਿਲੀਮੀਟਰ ਵਰਖਾ ਹੋ ਚੁੱਕੀ ਹੈ। ਅਗਸਤ ਦੇ ਬਾਕੀ ਦਿਨਾਂ ’ਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਜਿੱਥੇ ਝੋਨੇ ਦੀ ਫਸਲ ਨੂੰ ਫਾਇਦਾ ਹੋਵੇਗਾ, ਉੱਥੇ ਹੀ ਇਸ ਨਾਲ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ।
ਇਸ ਕਾਰਨ ਮੌਸਮ ਹੋਇਆ ਅਨੁਕੂਲ | Weather Updates
ਨਿੱਜੀ ਮੌਸਮ ਏਜੰਸੀ ਸਕਾਈਮੇਟ ਅਨੁਸਾਰ, ਦੱਖਣੀ ਬੰਗਲਾਦੇਸ਼ ਦੇ ਉੱਪਰ ਘੱਟ ਦਬਾਅ ਦਾ ਖੇਤਰ ਬੰਗਲਾਦੇਸ਼ ਦੇ ਮੱਧ ਹਿੱਸਿਆਂ ’ਚ ਤਬਦੀਲ ਹੋ ਗਿਆ ਹੈ। ਇਸ ਨਾਲ ਜੁੜਿਆ ਚੱਕਰਵਾਤੀ ਚੱਕਰ ਸਮੁੰਦਰ ਤਲ ਤੋਂ 5.8 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਅਗਲੇ 48 ਘੰਟਿਆਂ ਦੌਰਾਨ ਇਹ ਪੱਛਮੀ ਬੰਗਾਲ ਦੇ ਉੱਪਰ ਪੱਛਮ-ਉੱਤਰ-ਪੱਛਮੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ। ਸਮੁੰਦਰੀ ਤਲ ਤੋਂ ਮਾਨਸੂਨ ਟ੍ਰੌਟ ਹੁਣ ਸ਼੍ਰੀ ਗੰਗਾਨਗਰ, ਹਿਸਾਰ, ਦਿੱਲੀ, ਬਰੇਲੀ, ਲਖਨਊ, ਵਾਰਾਣਸੀ, ਡਾਲਟਨਗੰਜ, ਰਾਂਚੀ।
ਬਾਂਕੁਰਾ, ਬੰਗਲਾਦੇਸ਼ ਦੇ ਕੇਂਦਰੀ ਹਿੱਸਿਆਂ ’ਤੇ ਘੱਟ ਦਬਾਅ ਵਾਲੇ ਖੇਤਰ ਦੇ ਕੇਂਦਰ ਤੋਂ ਉੱਤਰ-ਪੂਰਬੀ ਬੰਗਾਲ ਦੀ ਖਾੜੀ ਵੱਲ ਵਧਦਾ ਹੈ। ਇੱਕ ਚੱਕਰਵਾਤੀ ਸਰਕੂਲੇਸ਼ਨ ਦੱਖਣ-ਪੱਛਮੀ ਪਾਕਿਸਤਾਨ ਤੇ ਆਸ-ਪਾਸ ਦੇ ਖੇਤਰਾਂ ’ਚ ਮੱਧ ਪੱਧਰ ਤੋਂ ਉੱਪਰ 3.1 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਰਾਇਲਸੀਮਾ ਦੇ ਉੱਪਰ ਚੱਕਰਵਾਤੀ ਚੱਕਰ ਨੇ ਤਾਮਿਲਨਾਡੂ ਦੇ ਕੋਮੋਰਿਨ ਖੇਤਰ ਤੱਕ ਇੱਕ ਖੁਰਲੀ ਬਣਾਈ ਹੈ। ਝਾਰਖੰਡ ’ਤੇ ਚੱਕਰਵਾਤੀ ਚੱਕਰ ਬਣ ਰਿਹਾ ਹੈ।
ਇਹ ਵੀ ਪੜ੍ਹੋ : Weather Updates: ਇਸ ਕੜਾਕੇ ਦੀ ਗਰਮੀ ’ਚ ਮੌਸਮ ਵਿਭਾਗ ਨੇ ਦਿੱਤੀ ਚੰਗੀ ਖਬਰ, ਪਵੇਗਾ ਮੀਂਹ, ਤੂਫਾਨ ਦਾ ਅਲਰਟ
ਅਜਿਹੀ ਰਹੀ ਮੌਸਮ ਹਲਚਲ
ਪਿਛਲੇ 24 ਘੰਟਿਆਂ ਦੌਰਾਨ, ਦੱਖਣ-ਪੂਰਬੀ ਮੱਧ-ਪ੍ਰਦੇਸ਼, ਵਿਦਰਭ, ਤੇਲੰਗਾਨਾ ਤੇ ਮਰਾਠਵਾੜਾ ’ਚ ਝਾਰਖੰਡ, ਹਰਿਆਣਾ ਦੇ ਕੁਝ ਹਿੱਸਿਆਂ, ਰਾਇਲਸੀਮਾ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਇੱਕ ਜਾਂ ਦੋ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਭਾਰੀ ਮੀਂਹ ਪਿਆ। ਬਿਹਾਰ, ਸਿੱਕਮ, ਪੱਛਮੀ ਬੰਗਾਲ, ਉੱਤਰ-ਪੂਰਬੀ ਭਾਰਤ, ਉੜੀਸਾ, ਮੱਧ-ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰੀ ਪੰਜਾਬ, ਮੱਧ ਮਹਾਰਾਸ਼ਟਰ, ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ ਟਾਪੂ ਤੇ ਤਾਮਿਲਨਾਡੂ, ਕੋਂਕਣ ਤੇ ਗੋਆ ’ਚ ਹਲਕੀ ਬਾਰਿਸ਼ ਦਰਜ ਕੀਤੀ ਗਈ, ਦੱਖਣੀ ਗੁਜਰਾਤ ਤੇ ਪੂਰਬੀ ਰਾਜਸਥਾਨ ਦੇ ਕੁਝ ਖੇਤਰਾਂ ’ਚ ਵੀ ਮੀਂਹ ਪਿਆ।
ਹੁਣ ਅਜਿਹਾ ਰਹੇਗਾ ਮੌਸਮ
ਅਗਲੇ 24 ਘੰਟਿਆਂ ਦੌਰਾਨ ਲਕਸ਼ਦੀਪ, ਮੱਧ ਮਹਾਰਾਸ਼ਟਰ, ਕਰਨਾਟਕ ਦੇ ਕੁਝ ਹਿੱਸਿਆਂ, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ, ਅਸਾਮ ਤੇ ਮੇਘਾਲਿਆ ਦੇ ਕੁਝ ਹਿੱਸਿਆਂ ’ਚ ਭਾਰੀ ਬਾਰਿਸ਼ ਨਾਲ ਵੱਖ-ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਵਿਦਰਭ, ਗੰਗਾ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਇੱਕ ਜਾਂ ਦੋ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਤਰ-ਪੂਰਬੀ ਭਾਰਤ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਉੱਤਰ ਪ੍ਰਦੇਸ਼, ਮੱਧ-ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਪੂਰਬੀ ਰਾਜਸਥਾਨ, ਜੰਮੂ ਤੇ ਕਸ਼ਮੀਰ, ਪੰਜਾਬ, ਹਰਿਆਣਾ, ਦੱਖਣੀ ਗੁਜਰਾਤ, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਤਾਮਿਲ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਲੱਦਾਖ, ਪੱਛਮੀ ਰਾਜਸਥਾਨ ਤੇ ਸੌਰਾਸ਼ਟਰ ਤੇ ਕੱਛ ’ਚ ਹਲਕੀ ਬਾਰਿਸ਼ ਹੋ ਸਕਦੀ ਹੈ।
Weather Update: ਗਰਮੀ ਵਿਖਾਉਣ ਲੱਗੀ ਸਖਤ ਰੰਗ, ਇਸ ਦਿਨ ਮਿਲ ਸਕਦੀ ਐ ਥੋੜ੍ਹੀ ਰਾਹਤ!
ਗਰਮੀ ਨਾਲ ਵਧੀ ਬਿਜਲੀ ਦੀ ਖਪਤ, 69 ਲੱਖ ਪ੍ਰਤੀਦਿਨ ਪੁੱਜੀ ਬਿਜਲੀ ਦੀ ਖਪਤ | Weather Update
ਸਰਸਾ (ਸੱਚ ਕਹੂੰ ਨਿਊਜ਼)। ਸਰਸਾ ਜਿਲ੍ਹੇ ’ਚ ਗਰਮੀ ਹੁਣ ਆਪਣਾ ਰੰਗ ਦਿਖਾਉਣ ਲੱਗੀ ਹੈ। ਬੁੱਧਵਾਰ ਨੂੰ ਜਿਲ੍ਹੇ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਵਧਣ ਕਾਰਨ ਬਿਜਲੀ ਦੀ ਖਪਤ ਵਧ ਗਈ ਹੈ। ਹੁਣ ਹਰ ਰੋਜ਼ ਜਿਲ੍ਹੇ ’ਚ 69 ਲੱਖ ਯੂਨਿਟ ਦੀ ਖਪਤ ਹੋ ਰਹੀ ਹੈ। ਜਦੋਂ ਕਿ 10 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਰੋਜ਼ 40 ਲੱਖ ਯੂਨਿਟ ਖਪਤ ਹੋ ਰਹੀ ਸੀ। ਹੁਣ ਹਰ ਰੋਜ਼ 29 ਲੱਖ ਯੂਨਿਟ ਦੀ ਖਪਤ ਵਧ ਗਈ ਹੈ। (Weather Update)
ਜਿਸ ਨਾਲ ਟਰਾਂਸਫਾਰਮਰਾਂ ’ਤੇ ਵੀ ਲੋਡ ਵੀ ਵਾਧੂ ਹੋ ਗਿਆ ਹੈ। ਮੌਸਮ ’ਚ ਬਦਲਾਅ ਹੋਣ ਤੋਂ ਬਾਅਦ ਵੀ ਸੁਧਾਰ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਵੀ ਸਵੇਰੇ ਸੱਤ ਵਜੇ ਹੀ ਤੇਜ਼ ਧੁੱਪ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ। ਜਦੋਂ ਕਿ 11 ਵਜੇ ਤੋਂ ਤਾਪਮਾਨ 40 ਡਿਗਰੀ ਤੱਕ ਪੁੱਜ ਗਿਆ। ਸਵੇਰੇ 11 ਵਜੇ ਤੋਂ ਸ਼ਾਮ ਸਾਢੇ ਛੇ। ਵਜੇ ਤੱਕ ਲੋਅ ਦੀਆਂ ਚਪੇੜਾਂ ਨੇ ਲੋਕਾਂ ਦੀ ਪੇ੍ਰੇਸ਼ਾਨੀ ਵਧਾਈ ਰੱਖੀ। ਜਿਲ੍ਹੇ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 43. 8 ਅਤੇ ਘੱਟੋ-ਘੱਟ ਤਾਪਮਾਨ 25. 8 ਡਿਗਰੀ ਦਰਜ ਕੀਤਾ ਗਿਆ। ਜ਼ਿਲ੍ਹੇ ’ਚ ਕਣਕ ਦੀ ਕਟਾਈ ਦਾ ਕੰਮ ਪੂਰਾ ਹੋਣ ਤੋਂ ਬਾਅਦ ਬਿਜਲੀ ਵਿਭਾਗ ਨੇ ਵੀ ਹੁਣ ਪੇਂਡੂ ਖੇਤਰਾਂ ’ਚ ਸਪਲਾਈ ਸ਼ੁਰੂ ਕਰ ਦਿੱਤੀ ਹੈ। (Weather Update)
ਜ਼ਿਆਦਾ ਗਰਮੀ ਹੋਣ ਕਾਰਨ ਹਰ ਰੋਜ਼ 29 ਲੱਖ ਯੂਨਿਟ ਦੀ ਖਪਤ ਵੀ ਪਹਿਲਾਂ ਦੇ ਮੁਕਾਬਲੇ ਵਧ ਗਈ ਹੈ। ਟਰਾਂਸਫਾਰਮਰਾਂ ’ਤੇ ਲੋਡ ਜ਼ਿਆਦਾ ਹੋਣ ਕਾਰਨ ਹੁਣ ਫਿਊਜ਼ ਉਡਣ ਅਤੇ ਤਾਰਾਂ ’ਚ ਦਿੱਕਤ ਦੀ ਸ਼ਿਕਾਇਤ ਵੀ ਵਿਭਾਗ ਕੋਲ ਪੁੱਜ ਰਹੀ ਹੈ। ਤੇਜ਼ ਧੁੱਪ ਕਾਰਨ ਦੁਪਹਿਰ ਸਮੇਂ ਦੁਪਹੀਆ ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਦੀ ਪ੍ਰੇਸ਼ਾਨੀ ਵਧ ਰਹੀ ਹੈ। ਵਾਹਨ ਚਾਲਕ ਕੱਪੜੇ ਦਾ ਸਹਾਰਾ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ’ਤੇ ਪੁੱਜ ਰਹੇ ਹਨ।
13 ਮਈ ਨੂੰ ਮੌਸਮ ’ਚ ਬਦਲਾਅ ਦੇ ਆਸਾਰ, ਮਿਲੇਗੀ ਰਾਹਤ
ਉਥੇ ਆਈਐੱਮਡੀ ਅਨੁਸਾਰ 13 ਮਈ ਨੂੰ ਜਿਲ੍ਹੇ ’ਚ ਮੌਸਮ ’ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। 13 ਮਈ ਨੂੰ ਜਿਲ੍ਹੇ ’ਚ ਸੰਘਣੇ ਬੱਦਲ ਛਾਉਣ ਨਾਲ ਹੀ ਬਰਸਾਤ ਹੋਣ ਦੀ ਉਮੀਦ ਹੈ। ਜਿਸ ਤੋਂ ਬਾਅਦ ਤਾਪਮਾਨ ’ਚ ਕੁਝ ਹੱਦ ਤੱਕ ਗਿਰਾਵਟ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਦੱਸ ਦੇਈਏ ਕਿ ਬੀਤੇ ਚਾਰ ਦਿਨਾਂ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਅ ਦੇ ਚਪੇੜੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਸਵੇਰੇ 11 ਵਜੇ ਤੋਂ ਸ਼ਾਮ ਛੇ ਵਜੇ ਤੱਕ ਲੋਕ ਘਰਾਂ ’ਚ ਕੈਦ ਹੋਣ ਲਈ ਮਜ਼ਬੂਰ ਹਨ।
ਨਰਮੇ ਦੀ ਫਸਲ ’ਤੇ ਪੈ ਰਿਹਾ ਪ੍ਰਭਾਵ
ਜਿਲ੍ਹੇ ’ਚ ਦੁਪਹਿਰ ਦੇ ਸਮੇਂ ਲੋਅ ਨੇ ਲੋਕਾਂ ਨੂੰ ਪੇ੍ਰਸ਼ਾਨ ਕਰ ਰੱਖਿਆ ਹੈ। ਚੌਪਟਾ ਸਮੇਤ ਹੋਰ ਖੇਤਰਾਂ ’ਚ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਕੀਤੀ ਗਈ ਹੈ। ਦੁਪਹਿਰ ਨੂੰ ਚੱਲਣ ਵਾਲੀਆਂ ਗਰਮ ਹਵਾਵਾਂ ਨਾਲ ਨਰਮੇ ਦੀ ਫਸਲ ਵੀ ਇਸ ਨਾਲ ਪ੍ਰਭਾਵਿਤ ਹੋ ਰਹੀ ਹੈ। ਕਈ ਖੇਤਰਾਂ ’ਚ ਕਿਸਾਨ ਨਰਮੇ ਨੂੰ ਬਚਾਉਣ ਲਈ ਸਿੰਚਾਈ ਕਰਨ ਨੂੰ ਵੀ ਮਜ਼ਬੂਰ ਹੋ ਰਹੇ ਹਨ।
Also Read : ‘ਚਿੱਟੇ ਸੋਨੇ’ ਨੂੰ ‘ਗੁਲਾਬੀ ਸੁੰਡੀ’ ਤੋਂ ਬਚਾਉਣਾ ਕਿਸਾਨਾਂ ਲਈ ਪ੍ਰੀਖਿਆ
Weather Updates: ਇਸ ਕੜਾਕੇ ਦੀ ਗਰਮੀ ’ਚ ਮੌਸਮ ਵਿਭਾਗ ਨੇ ਦਿੱਤੀ ਚੰਗੀ ਖਬਰ, ਪਵੇਗਾ ਮੀਂਹ, ਤੂਫਾਨ ਦਾ ਅਲਰਟ
Weather Updates Haryana, Punjab, Rajasthan, UP, Andhra Pradesh, Uttarakhand : ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਦੇਸ਼ ਦੇ ਕਈ ਸੂਬਿਆਂ ’ਚ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਨੇ ਲੋਕਾਂ ਦਾ ਬਾਹਰ ਨਿਕਲਣਾ ਲਗਭਗ ਬੰਦ ਕਰ ਦਿੱਤਾ ਹੈ। ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਹਨ ਤੇ ਹਸਪਤਾਲਾਂ ’ਚ ਭੀੜ ਲੱਗ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਇੱਕ ਖੁਸ਼ਖਬਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਯੂਪੀ ਦੇ ਕਈ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 25-35 ਕਿਮੀ 1 ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। (Weather Updates)
ਇਹ ਵੀ ਪੜ੍ਹੋ : Shambhu Border: ਬੁਰੀ ਖ਼ਬਰ, ਸ਼ੰਭੂ ਬਾਰਡਰ ’ਤੇ ਮਹਿਲਾ ਕਿਸਾਨ ਦੀ ਮੌਤ
ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਉੱਤਰਾਖੰਡ ਦੇ ਪਹਾੜੀ ਸ਼ਹਿਰਾਂ ’ਚ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜੀ ਖੇਤਰਾਂ ’ਚ ਵੀ ਬਰਫਬਾਰੀ ਹੋ ਸਕਦੀ ਹੈ। ਦੂਜੇ ਪਾਸੇ ਬਿਹਾਰ ’ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ। ਬਿਹਾਰ ਦੇ ਕਈ ਇਲਾਕਿਆਂ ਜਿਵੇਂ ਸੁਪੌਲ, ਅਰਰੀਆ, ਕਿਸਨਗੰਜ, ਮਧੇਪੁਰਾ, ਸਹਰਸਾ, ਪੂਰਨੀਆ, ਕਟਿਹਾਰ, ਖਗੜੀਆ, ਮੁੰਗੇਰ, ਭਾਗਲਪੁਰ ’ਚ ਮੀਂਹ ਦੀ ਸੰਭਾਵਨਾ ਹੈ। ਝਾਰਖੰਡ ’ਚ ਵੀ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਰਹੇਗੀ, ਜਿਸ ਨਾਲ ਲੋਕਾਂ ਨੂੰ ਹੀਟਵੇਵ ਤੋਂ ਰਾਹਤ ਮਿਲੇਗੀ। (Weather Updates)
ਆਂਧਰਾ ਪ੍ਰਦੇਸ਼, ਯਮਨ ’ਚ ਅਗਲੇ 48 ਘੰਟਿਆਂ ਦੌਰਾਨ ਹੀਟ ਵੇਵ ਚੱਲਣ ਦੀ ਸੰਭਾਵਨਾ | Weather Updates
ਅਗਲੇ 48 ਘੰਟਿਆਂ ਦੌਰਾਨ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ, ਯਾਨਮ, ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ ਅਤੇ ਰਾਇਲਸੀਮਾ ਵਿੱਚ ਹੀਟ ਵੇਵ ਦੇ ਹਾਲਾਤਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਰਾਇਲਸੀਮਾ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ। (Weather Updates)
7 ਮਈ ਨੂੰ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਰਾਇਲਸੀਮਾ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਅਗਲੇ ਸੱਤ ਦਿਨਾਂ ਦੌਰਾਨ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਯਾਨਮ, ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਰਾਇਲਸੀਮਾ ’ਚ ਇੱਕ ਜਾਂ ਦੋ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਨੰਦਯਾਲ (ਨੰਡਿਆਲ ਜ਼ਿਲ੍ਹਾ), ਅਨੰਤਪੁਰ (ਅਨੰਤਪੁਰ ਜ਼ਿਲ੍ਹਾ), ਕੁਰਨੂਲ (ਕੁਰਨੂਲ ਜ਼ਿਲ੍ਹਾ)। (Weather Updates)
ਕੁਡਪਾਹ (ਵਾਈਐਸਆਰ ਜ਼ਿਲ੍ਹਾ), ਰਾਇਲਸੀਮਾ ਦੇ ਅਰੋਗਿਆਵਰਮ (ਅੰਨਾਮਈਆ ਜ਼ਿਲ੍ਹਾ), ਨੇਲੋਰ (ਐਸਪੀਐਸਆਰ ਨੇਲੋਰ ਜ਼ਿਲ੍ਹਾ) ਤੱਟਵਰਤੀ ਆਂਧਰਾ ਪ੍ਰਦੇਸ਼ ’ਚ ਪਿਛਲੇ 24 ’ਚ ਗਰਮੀ ਦੀਆਂ ਲਹਿਰਾਂ ਦੇ ਹਾਲਾਤ ਬਣੇ ਰਹੇ। ਘੰਟੇ ਇਸੇ ਸਮੇਂ ਦੌਰਾਨ ਤੱਟਵਰਤੀ ਆਂਧਰਾ ਪ੍ਰਦੇਸ ਅਤੇ ਰਾਇਲਸੀਮਾ ਵਿੱਚ ਇੱਕ ਜਾਂ ਦੋ ਥਾਵਾਂ ’ਤੇ ਮੀਂਹ ਪਿਆ ਅਤੇ ਯਾਨਾਮ ਵਿੱਚ ਖੁਸ਼ਕ ਮੌਸਮ ਦੇਖਿਆ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਇਲਸੀਮਾ ਦੇ ਨੰਦਿਆਲ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ 46.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। (Weather Updates)
ਹਰਿਆਣਾ ’ਚ ਅਜਿਹਾ ਰਹੇਗਾ ਮੌਮਸ | Weather Updates
ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਅਗਲੇ 3 ਤੋਂ 4 ਦਿਨਾਂ ’ਚ ਤਾਪਮਾਨ ’ਚ ਵਾਧਾ ਹੋ ਸਕਦਾ ਹੈ। ਇੱਕ ਜਾਂ ਦੋ ਖੇਤਰਾਂ ’ਚ ਗਰਮੀ ਦੀ ਲਹਿਰ ਵੀ ਆ ਸਕਦੀ ਹੈ। 8 ਤੋਂ ਬਾਅਦ, ਇੱਕ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ, ਜੋ ਪਹਾੜਾਂ ’ਚ ਮੀਂਹ ਦੇਵੇਗੀ। ਹਰਿਆਣਾ ’ਚ ਵੀ ਬੱਦਲ ਛਾਏ ਰਹਿਣਗੇ। ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਕੁਝ ਰਾਹਤ ਮਿਲ ਸਕਦੀ ਹੈ। ਹਾਲਾਂਕਿ ਇਸ ਤੋਂ ਬਾਅਦ ਤਾਪਮਾਨ ਫਿਰ ਵਧ ਜਾਵੇਗਾ। (Weather Updates)
IMD Rainfall Alert, Weather Update: ਮੌਸਮ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਤੋਂ ਕਰਵਟ ਲੈਂਦਿਆਂ ਮੀਂਹ ਦਾ ਸਿਲਲਿਸਾ ਫਿਰ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕਈ ਸੂਬਿਆਂ ਦੇ ਲੋਕ ਇਸ ਅਸਮਾਨੀ ਤਬਾਹੀ ਨਾਲ ਦੋ-ਚਾਰ ਹੋ ਰਹੇ ਹਨ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਪੰਜ ਦਿਨ ਉੱਤਰੀ ਪ੍ਰਾਇਦੀਪ ਭਾਰਤ, ਓਡੀਸ਼ਾ, ਛੱਤੀਸਗੜ੍ਹ ਵਿੱਚ ਮੌਨਸੂਨ ਮੁੜ ਤੋਂ ਸਰਗਰਮ ਹੋਣ ਵਾਲਾ ਹੈ। ਨਾਲ ਹੀ, 5 ਸਤੰਬਰ ਤੋਂ, ਦੱਖਣ ਪੂਰਬੀ ਭਾਰਤ, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿੱਚ ਬਿਜਲੀ ਚਮਕਣ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਜਦੋਂਕਿ ਹਰਿਆਣਾ, ਐਨਸੀਆਰ ਅਤੇ ਦਿੱਲੀ ਵਿੱਚ 6 ਤੋਂ 9 ਸਤੰਬਰ ਦੇ ਦੌਰਾਨ ਹਲਕੇ ਬੱਦਲਵਾਈ ਅਤੇ ਪੂਰਬੀ ਅਤੇ ਦੱਖਣੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। IMD Rain Alert
ਅਜਿਹੇ ‘ਚ ਪੂਰਬੀ ਭਾਰਤ ਦੀ ਗੱਲ ਕਰੀਏ ਤਾਂ ਪੱਛਮੀ ਬੰਗਾਲ ‘ਚ 3-4 ਸਤੰਬਰ, ਓਡੀਸ਼ਾ ‘ਚ 3-7 ਸਤੰਬਰ ਅਤੇ ਅੰਡੇਮਾਨ-ਨਿਕੋਬਾਰ ਦੀਪ ਸਮੂਹ ‘ਚ 3-5 ਸਤੰਬਰ ਤੱਕ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੱਖਣੀ ਭਾਰਤ ਵਿੱਚ 3 ਤੋਂ 7 ਸਤੰਬਰ ਤੱਕ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਕੇਰਲ, ਮਾਹੇ, ਤੇਲੰਗਾਨਾ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਪੱਛਮੀ ਮੱਧ ਪ੍ਰਦੇਸ਼ ਵਿੱਚ 6-7 ਸਤੰਬਰ, ਪੂਰਬੀ ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ 5-7 ਸਤੰਬਰ, ਛੱਤੀਸਗੜ੍ਹ ਵਿੱਚ 3-7 ਸਤੰਬਰ ਦਰਮਿਆਨ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪੱਛਮੀ ਭਾਰਤ ਦੇ ਕੋਂਕਣ, ਗੋਆ ਵਿੱਚ 3-7 ਸਤੰਬਰ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਵਿੱਚ 5-7 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਆਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 6 ਅਤੇ 7 ਸਤੰਬਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। IMD Rain Alert
ਹਰਿਆਣਾ ‘ਚ ਮੌਨਸੂਨ ਮੁੜ ਸਰਗਰਮ ਹੋਵੇਗਾ IMD Rain Alert
ਦੂਜੇ ਪਾਸੇ, ਹਰਿਆਣਾ, ਐਨਸੀਆਰ ਅਤੇ ਦਿੱਲੀ ਵਿੱਚ 6 ਤੋਂ 9 ਸਤੰਬਰ ਦੇ ਦੌਰਾਨ ਪੂਰਬੀ ਅਤੇ ਦੱਖਣੀ ਹਿੱਸਿਆਂ ਵਿੱਚ ਹਲਕੇ ਤੌਰ ‘ਤੇ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।