Major Dhyan Chand - Sach Kahoon Punjabi

Major Dhyan Chand: ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਨਾਇਕ ਮੇਜਰ ਧਿਆਨ ਚੰਦ
ਕੌਮੀ ਖੇਡ ਦਿਹਾੜੇ ’ਤੇ ਵਿਸ਼ੇਸ਼ | Major Dhyan Chand

Major Dhyan Chand: 29 ਅਗਸਤ ਨੂੰ, ਹਰ ਸਾਲ ਭਾਰਤ ਵਿੱਚ ‘ਕੌਮੀ ਖੇਡ ਦਿਹਾੜੇ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਹੁੰਦਾ ਹੈ। ਇਨ੍ਹਾਂ ਨੂੰ ‘ਦ ਵਿਜ਼ਰਡ’ ਜਾਂ ‘ਦ ਮੈਜਿਸ਼ੀਅਨ’ ਦੇ ਉਪਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਹਿਲੀ ਵਾਰ ਕੌਮੀ ਖੇਡ ਦਿਵਸ ਭਾਰਤ ਵਿੱਚ 29 ਅਗਸਤ 2012 ਨੂੰ ਮਨਾਇਆ ਗਿਆ ਸੀ। ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ (ਹੁਣ ਪਰਿਆਗਰਾਜ) ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂਅ ਸਮੇਸ਼ਵਰ ਸਿੰਘ, ਜੋ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸੂਬੇਦਾਰ ਸਨ, ਜੋ ਹਾਕੀ ਦੇ ਖਿਡਾਰੀ ਸਨ।

ਇਹ ਖਬਰ ਵੀ ਪੜ੍ਹੋ : Welfare: ਸੜਕ ’ਤੇ ਡਿੱਗੇ ਦਰੱਖਤਾਂ ਦੇ ਟਾਹਣਿਆਂ ਨੂੰ ਗਰੀਨ ਐਸ ਦੇ ਸੇਵਾਦਾਰਾਂ ਨੇ ਹਟਾਇਆ

ਮਾਤਾ ਦਾ ਨਾਂਅ ਸ਼ਾਰਧਾ ਸਿੰਘ ਸੀ ਅਤੇ ਇਨ੍ਹਾਂ ਦੇ ਭਰਾ ਮੂਲ ਸਿੰਘ ਤੇ ਰੂਪ ਸਿੰਘ ਸਨ। ਰੂਪ ਸਿੰਘ ਵੀ ਹਾਕੀ ਦੇ ਵਧੀਆ ਖਿਡਾਰੀ ਸਨ। ਇਨ੍ਹਾਂ ਨੂੰ ਹਾਕੀ ਦੀ ਖੇਡ ਵਿਰਸੇ ਵਿੱਚੋਂ ਮਿਲੀ ਸੀ। 1922 ਵਿੱਚ ਧਿਆਨ ਸਿੰਘ 16 ਸਾਲ ਦੀ ਉਮਰ ਵਿੱਚ 14ਵੀਂ ਪੰਜਾਬ ਰੈਜੀਮੈਂਟ ਵਿੱਚ 1922 ਸਿਪਾਹੀ ਭਰਤੀ ਹੋ ਗਏ। ਫਿਰ ਇਨ੍ਹਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ ਤਾਂ ਇਹ ਹਾਕੀ ਦੇ ਦੀਵਾਨੇ ਹੋ ਗਏ। ਸੂਬੇਦਾਰ ਭੋਲੇ ਤਿਵਾੜੀ ਨੇ ਇਨ੍ਹਾਂ ਨੂੰ ਹਾਕੀ ਦੇ ਮੁੱਢਲੇ ਗੁਰ ਸਿਖਾਏ। ਪੰਕਜ ਗੁਪਤਾ, ਧਿਆਨ ਸਿੰਘ ਦੇ ਪਹਿਲੇ ਕੋਚ ਬਣੇ। ਇੱਕ ਦਿਨ ਕੋਚ ਪੰਕਜ ਗੁਪਤਾ ਨੇ ਧਿਆਨ ਸਿੰਘ ਨੂੰ ਚੰਨ ਚਾਨਣੀ ਰਾਤ ਵਿੱਚ ਹਾਕੀ ਖੇਡਣ ਦਾ ਅਭਿਆਸ ਕਰਦੇ ਹੋਏ ਦੇਖ ਕੇ ਕਿਹਾ ਸੀ ਕਿ ਇਹ ਇੱਕ ਦਿਨ ਪੂਰੀ ਦੁਨੀਆਂ ਵਿੱਚ ਚੰਨ ਵਾਂਗ ਚਮਕੇਗਾ। ਉਸਦੇ ਸਾਥੀ ਵੀ ਉਸ ਨੂੰ ਧਿਆਨ ਚੰਦ ਕਹਿਣ ਲੱਗੇ। Major Dhyan Chand

ਇਸ ਤਰ੍ਹਾਂ ਉਸਦਾ ਨਾਂਅ ਧਿਆਨ ਸਿੰਘ ਤੋਂ ਧਿਆਨ ਚੰਦ ਪੈ ਗਿਆ। 13 ਮਈ 1926 ਨੂੰ ਧਿਆਨ ਚੰਦ ਨੇ ਨਿਊਜ਼ੀਲੈਂਡ ਵਿਖੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਇੱਕ ਮੈਚ ਵਿੱਚ ਭਾਰਤੀ ਟੀਮ ਨੇ 20 ਗੋਲ ਕੀਤੇ, 10 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ। ਇਸ ਟੂਰਨਾਮੈਂਟ ਵਿੱਚ ਭਾਰਤ ਨੇ 21 ਮੈਚ ਖੇਡੇ ਜਿਸ ਵਿਚ ਭਾਰਤ ਜੇਤੂ ਰਿਹਾ। ਇਨ੍ਹਾਂ ਮੈਚਾਂ ਵਿੱਚ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ 192 ਗੋਲ ਕੀਤੇ, ਜਿਸ ਵਿੱਚ 100 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ। ਫਾਈਨਲ ਮੈਚ ਸਥਾਨਕ ਟੀਮ ਨੀਦਰਲੈਂਡ ਵਿਰੁੱਧ ਸੀ। ਉਸ ਵਿੱਚ ਧਿਆਨ ਚੰਦ ਨੇ 2 ਗੋਲ ਕੀਤੇ ਤੇ ਭਾਰਤ 3-0 ਗੋਲਾਂ ਨਾਲ ਗੋਲਡ ਮੈਡਲ ਜਿੱਤ ਗਿਆ। Major Dhyan Chand

ਨੀਦਰਲੈਂਡ ਦੇ ਅਧਿਕਾਰੀਆਂ ਨੇ ਧਿਆਨ ਚੰਦ ਦੀ ਹਾਕੀ ਦੀ ਪੂਰੀ ਪਰਖ ਕੀਤੀ ਕਿ ਇਸ ਵਿੱਚ ਚੁੰਬਕ ਤਾਂ ਨਹੀਂ ਪਾਇਆ ਹੋਇਆ! ਇਸ ਜਿੱਤ ਤੋਂ ਬਾਅਦ ਧਿਆਨ ਚੰਦ ਨੂੰ ਫ਼ੌਜ ਵਿੱਚ ਲਾਂਸ ਨਾਇਕ ਬਣਾ ਦਿੱਤਾ ਗਿਆ। 1927 ਵਿੱਚ ਲੰਡਨ ਵਿਖੇ ਹੋਏ ਮੈਚ ਵਿੱਚ ਭਾਰਤੀ ਟੀਮ ਨੇ 10 ਮੈਚਾਂ ਵਿੱਚ 72 ਗੋਲ ਕੀਤੇ ਇਸ ਮੈਚ ਧਿਆਨ ਚੰਦ ਨੇ 36 ਗੋਲ ਕੀਤੇ। ਧਿਆਨ ਚੰਦ ਦੀ ਪ੍ਰਸਿੱਧੀ ਦੂਰ-ਦੂਰ ਤੱਕ ਹੋ ਗਈ। ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ ਨੇ ਧਿਆਨ ਚੰਦ ਨੂੰ ਮੈਚ ਖੇਡਦੇ ਹੋਏ ਦੇਖਿਆ ਤਾਂ ਉਸ ਤੋਂ ਬਾਅਦ ਉਸ ਨੇ ਧਿਆਨ ਚੰਦ ਨੂੰ ਕਿਹਾ, ਕਿ ਮੈਂ ਤੈਨੂੰ ਵਧੀਆ ਖਿਡਾਰੀ ਤਾਂ ਮੰਨਾਂਗੀ ਜੇਕਰ ਤੂੰ ਮੇਰੀ ਇਸ ਛਤਰੀ ਦੀ ਸਟਿੱਕ ਨਾਲ਼ ਮੈਚ ਖੇਡ ਕੇ ਦਿਖਾਵੇਂ।

ਧਿਆਨ ਚੰਦ ਨੇ ਮਹਾਰਾਣੀ ਦਾ ਚੈਲੇਂਜ ਕਬੂਲ ਕੀਤਾ ਅਤੇ ਛਤਰੀ ਦੀ ਸਟਿੱਕ ਨਾਲ ਮੈਚ ਖੇਡਦਿਆਂ ਉਨ੍ਹਾਂ ਨੇ ਦੋ ਗੋਲ ਕੀਤੇ। ਮਹਾਰਾਣੀ ਐਲੀਜ਼ਾਬੇਥ ਧਿਆਨ ਚੰਦ ਦੀ ਹਾਕੀ ਖੇਡਣ ਦੀ ਕਲਾ ਤੋਂ ਬਹੁਤ ਪ੍ਰਭਾਵਿਤ ਹੋਈ। ਇੰਗਲੈਂਡ ਦੇ ਮੀਡੀਆ ਨੇ ਧਿਆਨ ਚੰਦ ਨੂੰ ‘ਹਾਕੀ ਦਾ ਜਾਦੂਗਰ’ ਕਹਿਣਾ ਸ਼ੁਰੂ ਕੀਤਾ। 1932 ਦੀਆਂ ਲਾਂਸ ਏਂਜਲਸ, ਅਮਰੀਕਾ ਦੀਆਂ ਓਲੰਪਿਕ ਖੇਡਾਂ ਵਿੱਚ ਕੇਵਲ ਤਿੰਨ ਟੀਮਾਂ ਭਾਰਤ, ਜਾਪਾਨ ਤੇ ਮੇਜ਼ਬਾਨ ਅਮਰੀਕਾ ਨੇ ਭਾਗ ਲਿਆ। ਉਸ ਸਮੇਂ ਦੁਨੀਆਂ ਵਿੱਚ ਆਰਥਿਕ ਮੰਦੀ ਦਾ ਦੌਰ ਸੀ। ਭਾਰਤ ਦੀ ਟੀਮ ਨੇ ਜਪਾਨ ਨੂੰ 11-1 ਤੇ ਅਮਰੀਕਾ ਨੂੰ 24-1 ਗੋਲਾਂ ਨਾਲ਼ ਹਰਾਇਆ ਸੀ। 24 ਗੋਲਾਂ ਵਿਚੋਂ 10 ਗੋਲ ਰੂਪ ਸਿੰਘ ਨੇ ਤੇ 8 ਗੋਲ ਧਿਆਨ ਚੰਦ ਨੇ ਕੀਤੇ ਸਨ। ਭਾਰਤ ਦੇ ਕੁੱਲ 35 ਗੋਲਾਂ ’ਚੋਂ ਧਿਆਨ ਚੰਦ ਤੇ ਉਸ ਦੇ ਭਰਾ ਰੂਪ ਸਿੰਘ ਨੇ 25 ਗੋਲ ਕੀਤੇ।

ਖੇਡਾਂ ਤੋਂ ਵਾਪਸੀ ਉਪਰੰਤ ਫ਼ੌਜ ਵੱਲੋਂ ਧਿਆਨ ਚੰਦ ਨੂੰ ਲਾਂਸ ਨਾਇਕ ਤੋਂ ਨਾਇਕ ਬਣਾ ਦਿੱਤਾ ਗਿਆ। 1936 ਬਰਲਿਨ, ਜਰਮਨੀ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਅਭਿਆਸ ਮੈਚ ਵਿੱਚ ਜਰਮਨ ਨੇ ਭਾਰਤੀ ਹਾਕੀ ਟੀਮ ਨੂੰ ਹਰਾ ਦਿੱਤਾ ਸੀ। ਜਰਮਨ ਹਾਕੀ ਟੀਮ ਦੇ ਹੌਂਸਲੇ ਬੁਲੰਦ ਹੋ ਗਏ ਸਨ। ਜਰਮਨੀ ਦੇ ਸ਼ਾਸਕ ਹਿਟਲਰ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਹਾਕੀ ਦਾ ਮੈਚ ਦੇਖਣ ਲਈ ਸਾਰੇ ਲੋਕਾਂ ਦਾ ਸਟੇਡੀਅਮ ਵਿੱਚ ਪਹੁੰਚਣਾ ਲਾਜ਼ਮੀ ਹੈ। ਉਹ ਜਰਮਨ ਟੀਮ ਨੂੰ ਜਿੱਤਦਾ ਹੋਏ ਵੇਖਣਾ ਚਾਹੁੰਦਾ ਸੀ। 14 ਅਗਸਤ 1936 ਨੂੰ ਸਟੇਡੀਅਮ ਦੇ ਗਰਾਊਂਡ ਵਿੱਚ ਮੀਂਹ ਪੈਣ ਕਾਰਨ ਪਾਣੀ ਭਰ ਗਿਆ। Major Dhyan Chand

15 ਅਗਸਤ 1936 ਨੂੰ ਹਾਕੀ ਦੇ ਗਰਾਊਂਡ ਵਿੱਚ ਜਰਮਨ ਅਤੇ ਭਾਰਤੀ ਟੀਮ ਦਾ ਮੁਕਾਬਲਾ ਹੋਣਾ ਸੀ ਮੇਜਰ ਧਿਆਨ ਚੰਦ ਨੇ ਆਪਣੀ ਹਾਕੀ ਦੀ ਟੀਮ ਨੂੰ ਹੌਂਸਲਾ ਦਿੱਤਾ ਉਹ ਹਾਫ ਟਾਈਮ ਤੋਂ ਬਾਅਦ ਆਪਣੇ ਬੂਟ ਉਤਾਰ ਨੰਗੇ ਪੈਰ ਮੈਚ ਖੇਡਿਆ। ਫਾਈਨਲ ਮੈਚ ਵਿੱਚ ਜਰਮਨੀ ਨੂੰ 8-1 ਗੋਲਾਂ ਨਾਲ ਹਰਾ ਕੇ ਓਲੰਪਿਕ ਖੇਡਾਂ ਦੇ ਗੋਲਡ ਮੈਡਲਾਂ ਦਾ ਹੈਟ੍ਰਿਕ ਮਾਰਿਆ। ਧਿਆਨ ਚੰਦ ਨੇ ਫਾਈਨਲ ਮੈਚ ਵਿੱਚ 3 ਗੋਲ ਕੀਤੇ। ਜਿਸ ਦੀ ਬਦੌਲਤ ਭਾਰਤੀ ਹਾਕੀ ਟੀਮ ਜਰਮਨ ਦੀ ਟੀਮ ਤੋਂ ਜਿੱਤ ਗਈ। ਜਰਮਨ ਦੀ ਟੀਮ ਨੂੰ ਹਾਰਦਾ ਹੋਏ ਵੇਖਦਿਆਂ ਹਿਟਲਰ ਮੈਚ ਛੱਡ ਕੇ ਚਲਾ ਗਿਆ ਸੀ। ਹਿਟਲਰ ਨੇ ਖੁਦ ਧਿਆਨ ਚੰਦ ਨੂੰ ਜਰਮਨ ਫੌਜ ਵਿੱਚ ਵੱਡੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਭਾਰਤ ਵਿੱਚ ਹੀ ਰਹਿਣਾ ਪਸੰਦ ਕੀਤਾ। Major Dhyan Chand

ਧਿਆਨ ਚੰਦ ਦੀ ਹਾਕੀ ਸਟਿੱਕ ਨੂੰ ਅਕਸਰ ‘ਜਾਦੂਈ’ ਕਿਹਾ ਜਾਂਦਾ ਸੀ, ਅਤੇ ਇੱਕ ਵਾਰ ਉਨ੍ਹਾਂ ਦੀ ਸਟਿੱਕ ਨੂੰ ਜਰਮਨੀ ਵਿੱਚ ਜਾਂਚ ਲਈ ਤੋੜਿਆ ਗਿਆ ਸੀ, ਕਿਉਂਕਿ ਲੋਕ ਸੋਚਦੇ ਸਨ ਕਿ ਇਸ ਵਿੱਚ ਕੋਈ ਜਾਦੂ ਹੈ। ਧਿਆਨ ਚੰਦ ਤਿੰਨਾਂ ਓਲੰਪਿਕਸ ਵਿੱਚ 12 ਮੈਚ ਖੇਡਿਆ ਉਸਨੇ 33 ਗੋਲ ਕਰ ਕੇ ਦੁਨੀਆਂ ਭਰ ਵਿੱਚ ਹਾਕੀ ਪ੍ਰਸੰਸਕਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਭਾਰਤ ਨੂੰ ਸੰਨ 1928, 1932 ਅਤੇ 1936 ਦੀਆਂ ਓਲੰਪਿਕ ਖੇਡਾਂ ਵਿੱਚ ਸੋਨ ਤਗਮੇ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੇ ਕੈਰੀਅਰ ਦੇ 185 ਮੈਚਾਂ ਵਿੱਚ 570 ਤੋਂ ਵੱਧ ਗੋਲ਼ ਕੀਤੇ। ਉਨ੍ਹਾਂ ਨੇ 1926 ਤੋਂ 1949 ਤੱਕ ਅੰਤਰਰਾਸ਼ਟਰੀ ਹਾਕੀ ਖੇਡੀ।

ਉਹ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦੇ ਨਾਇਕ ਸਨ। ਉਨ੍ਹਾਂ ਦੀ ਸਵੈਜੀਵਨੀ ਦਾ ਨਾਂਅ ਵੀ ‘ਗੋਲ’ ਹੈ ਜੋ ਅੰਗਰੇਜ਼ੀ ਤੇ ਹਿੰਦੀ ’ਚ ਛਪੀ ਹੈ।29 ਅਗਸਤ, 1956 ਨੂੰ ਧਿਆਨ ਚੰਦ ਫ਼ੌਜ ਤੋਂ ਸੇਵਾਮੁਕਤ ਹੋ ਗਏ ਤੇ ਉਸੇ ਸਾਲ ਹੀ ਭਾਰਤ ਸਰਕਾਰ ਨੇ ਮੇਜਰ ਧਿਆਨ ਚੰਦ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਤ ਕਰ ਦਿੱਤਾ। ਸੇਵਾ-ਮੁਕਤੀ ਮਗਰੋਂ ਉਨ੍ਹਾਂ ਨੇ ਬਤੌਰ ਕੋਚ ਪਹਿਲਾਂ ਰਾਜਸਥਾਨ ਵਿੱਚ ਤੇ ਫਿਰ ਨੇਤਾ ਜੀ ਸ਼ੁਭਾਸ ਇੰਸਟੀਚਿਊਟ ਆਫ਼ ਸਪੋਰਟਸ (ਐਨਆਈਐੱਸ ਪਟਿਆਲਾ) ਵਿਖੇ ਸੇਵਾ ਨਿਭਾਈ। ਉਮਰ ਦੇ ਆਖ਼ਰੀ ਦਿਨ ਉਨ੍ਹਾਂ ਨੇ ਤੰਗੀ-ਤੁਰਸ਼ੀ ਵਿੱਚ ਕੱਟੇ। ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੋ ਗਿਆ ਸੀ। Major Dhyan Chand

ਉਹ 3 ਦਸੰਬਰ 1979 ਨੂੰ ਏਮਜ਼ ਦਿੱਲੀ ਵਿੱਚ 74 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੋਂ ਫ਼ਾਨੀ ਹੋ ਗਏ। ਉਨ੍ਹਾਂ ਦੇ ਸਨਮਾਨ ਵਿੱਚ, ਦਿੱਲੀ ਵਿੱਚ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਖੇਡ ਰਤਨ ਪੁਰਸਕਾਰ ਦੇਸ਼ ਵਿਚ ਧਿਆਨ ਚੰਦ ਦੇ ਨਾਂਅ ’ਤੇ ਦਿੱਤਾ ਜਾਂਦਾ ਹੈ। ਪਹਿਲਾਂ ਇਸ ਦਾ ਨਾਂਅ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਸੀ। ਇਨ੍ਹਾਂ ਦਾ ਬੁੱਤ ਗਵਾਲੀਅਰ ਦੀ ਇੱਕ ਪਹਾੜੀ ’ਤੇ ਸਥਾਪਿਤ ਕੀਤਾ ਗਿਆ ਤੇ 1980 ਵਿੱਚ ਧਿਆਨ ਚੰਦ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ। Major Dhyan Chand

ਮੇਜਰ ਧਿਆਨ ਚੰਦ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਇਸ ਦਿਨ ਚੇਤੇ ਕੀਤਾ ਜਾਂਦਾ ਹੈ ਅਤੇ ਖੇਡਾਂ ਦੇ ਖੇਤਰ ’ਚ ਪ੍ਰਾਪਤੀਆਂ ਕਰਨ ਵਾਲੇ ਚੋਟੀ ਦੇ ਭਾਰਤੀ ਖਿਡਾਰੀਆਂ ਨੂੰ ‘ਖੇਡ ਰਤਨ’ ਤੇ ‘ਅਰਜਨ ਐਵਾਰਡ’ ਅਤੇ ਖਿਡਾਰੀਆਂ ਦਾ ਸਫ਼ਲ ਮਾਰਗ ਦਰਸ਼ਨ ਕਰਨ ਵਾਲੇ ਕੋਚਾਂ ਨੂੰ ‘ਦ੍ਰੋਣਾਚਾਰੀਆ ਐਵਾਰਡ’ ਅਤੇ ਕੌਮੀ ਪੱਧਰ ਦੇ ਸਨਮਾਨ ਵੀ ਮਾਣਯੋਗ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਖੇਡ ਸੰਸਥਾਵਾਂ, ਖੇਡ ਪ੍ਰੇਮੀਆਂ ਵੱਲੋਂ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ‘ਕੌਮੀ ਖੇਡ ਦਿਹਾੜੇ’ ਵਜੋਂ ਬੜੇ ਧੂਮ-ਧਾਮ ਅਤੇ ਉਤਸ਼ਾਹ ਨਾਲ਼ ਮਨਾਇਆ ਜਾਂਦਾ ਹੈ।

ਮੋ. 81460-00612

ਕੁਲਦੀਪ ਸਿੰਘ ਫਤਿਹ ਮਾਜਰੀ

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ
ਰਾਸ਼ਟਰੀ ਖੇਡ ਦਿਵਸ ’ਤੇ ਵਿਸ਼ੇਸ਼ | Major Dhyan Chand

ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ (Major Dhyan Chand) ਨੇ 1928, 1932 ਅਤੇ 1936 ਦੇ ਸਮਰ ਓਲੰਪਿਕ ਵਿੱਚ ਭਾਰਤ ਨੂੰ ਸੋਨ ਤਗਮੇ ਜਿੱਤਣ ਅਤੇ ਉਲੰਪਿਕ ਵਿੱਚ ਪਹਿਲੀ ਹੈਟਿ੍ਰਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਧਿਆਨਚੰਦ ਨੇ ਆਪਣੇ ਹਾਕੀ ਕਰੀਅਰ ਦੀ ਸ਼ੁਰੂਆਤ ਬਿ੍ਰਟਿਸ਼ ਇੰਡੀਅਨ ਆਰਮੀ ਦੀ ਰੈਜੀਮੈਂਟਲ ਟੀਮ ਨਾਲ ਕੀਤੀ। ਦਿਨ ਵਿਚ ਆਪਣੀ ਰੈਜੀਮੈਂਟਲ ਡਿਊਟੀ ਪੂਰੀ ਕਰਨ ਤੋਂ ਬਾਅਦ, ਉਹ ਰਾਤ ਨੂੰ ਚੰਨ ਦੀ ਰੌਸ਼ਨੀ ਵਿਚ ਹਾਕੀ ਦਾ ਅਭਿਆਸ ਕਰਦਾ ਸੀ, ਇਸ ਲਈ ਉਸ ਦਾ ਨਾਂਅ ਧਿਆਨ ‘ਚੰਦ’ ਰੱਖਿਆ ਗਿਆ। ਅੱਜ ਭਾਰਤ ਵਿੱਚ, ਖੇਡਾਂ ਨੂੰ ਇੱਕ ਵਿਸ਼ੇ ਵਜੋਂ ਵਿਆਪਕ ਤੌਰ ’ਤੇ ਪੜ੍ਹਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ’ਤੇ ਸਕੂਲਾਂ ਅਤੇ ਕਾਲਜਾਂ ’ਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਰਾਸ਼ਟਰੀ ਖੇਡ ਦਿਵਸ ਮੇਜਰ ਧਿਆਨ ਚੰਦ (Major Dhyan Chand) ਦਾ ਜਨਮ ਦਿਨ ਹੈ। ਭਾਰਤ ਵਿੱਚ ਪਹਿਲਾ ਰਾਸ਼ਟਰੀ ਖੇਡ ਦਿਵਸ 29 ਅਗਸਤ 2012 ਨੂੰ ਮਨਾਇਆ ਗਿਆ ਸੀ। ਮੇਜਰ ਧਿਆਨਚੰਦ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਸਾਡੇ ਜੀਵਨ ਵਿੱਚ ਖੇਡਾਂ ਦੇ ਮਹੱਤਵ ਨੂੰ ਸਵੀਕਾਰ ਕਰਨ ਲਈ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨਚੰਦ ਨੂੰ ‘ਹਾਕੀ ਦੇ ਜਾਦੂਗਰ’ ਵਜੋਂ ਵੀ ਜਾਣਿਆ ਜਾਂਦਾ ਹੈ। ਜੀਵਨ ਵਿੱਚ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਵੱਲੋਂ ਕਈ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ।

ਇਹ ਵੀ ਪੜ੍ਹੋ : ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ

ਇਸ ਦਿਨ ਖੇਡ ਜਗਤ ਵਿੱਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ (ਜਿਸ ਦਾ ਨਾਂਅ ਬਦਲ ਕੇ ਸਰਕਾਰ ਵੱਲੋਂ ਹੁਣ ਧਿਆਨਚੰਦ ਖੇਡ ਰਤਨ ਐਵਾਰਡ ਕਰ ਦਿੱਤਾ ਗਿਆ), ਅਰਜਨ ਐਵਾਰਡ, ਧਿਆਨਚੰਦ ਐਵਾਰਡ ਅਤੇ ਦਰੋਣਾਚਾਰੀਆ ਐਵਾਰਡ ਵਰਗੇ ਕਈ ਐਵਾਰਡ ਦਿੱਤੇ ਜਾਂਦੇ ਹਨ। ਸਾਲ 1928, 1932 ਅਤੇ 1936 ਵਿੱਚ ਭਾਰਤ ਦੀਆਂ ਲਗਾਤਾਰ ਤਿੰਨ ਓਲੰਪਿਕ ਜਿੱਤਾਂ ਵਿੱਚ ਧਿਆਨਚੰਦ ਦਾ ਅਹਿਮ ਯੋਗਦਾਨ ਸੀ।

ਉਸ ਨੂੰ ਅਕਸਰ ਉਸ ਦੇ ਸ਼ਾਨਦਾਰ ਹਾਕੀ ਹੁਨਰ ਲਈ ‘ਦ ਵਿਜਰਡ’ ਕਿਹਾ ਜਾਂਦਾ ਹੈ। ਮੇਜਰ ਧਿਆਨਚੰਦ ਨੇ 1926 ਤੋਂ 1948 ਤੱਕ ਆਪਣੇ ਕਰੀਅਰ ’ਚ 400 ਤੋਂ ਵੱਧ ਅੰਤਰਰਾਸ਼ਟਰੀ ਗੋਲ ਕੀਤੇ, ਜਦਕਿ ਆਪਣੇ ਪੂਰੇ ਕਰੀਅਰ ’ਚ ਲਗਭਗ 1,000 ਗੋਲ ਕੀਤੇ। 1936 ਦੇ ਬਰਲਿਨ ਓਲੰਪਿਕ ਦੇ ਫਾਈਨਲ ਵਿੱਚ ਧਿਆਨਚੰਦ ਦਾ ਪ੍ਰਦਰਸ਼ਨ ਉਸ ਦੇ ਸਰਵੋਤਮ ਪ੍ਰਦਰਸ਼ਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ 3 ਗੋਲਾਂ ਨਾਲ ਖੇਡ ਵਿੱਚ ਸਭ ਤੋਂ ਵੱਧ ਸਕੋਰਰ ਸੀ ਅਤੇ ਭਾਰਤ ਨੇ ਜਰਮਨੀ ਨੂੰ ਅਸਾਨੀ ਨਾਲ 8-1 ਨਾਲ ਹਰਾਇਆ ਸੀ। ਉਸਨੂੰ 1956 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਰਾਸ਼ਟਰੀ ਖੇਡ ਦਿਵਸ ਦਾ ਮੁੱਖ ਟੀਚਾ ਖੇਡਾਂ ਦੇ ਮਹੱਤਵ ਅਤੇ ਰੋਜ਼ਾਨਾ ਜੀਵਨ ਵਿੱਚ ਸਰੀਰਕ ਤੌਰ ’ਤੇ ਸਰਗਰਮ ਰਹਿਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਭਾਰਤ ਸਰਕਾਰ ਨੇ 29 ਅਗਸਤ 2012 ਨੂੰ ਰਾਸ਼ਟਰੀ ਖੇਡ ਦਿਵਸ ਮਨਾਉਣਾ ਸ਼ੁਰੂ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਖੇਲੋ ਇੰਡੀਆ ਮੁਹਿੰਮ ਦਾ ਐਲਾਨ ਕੀਤਾ ਸੀ। ਕਈ ਖੇਡ ਸ਼ਖਸੀਅਤਾਂ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਮਹੱਤਵਪੂਰਨ ਖੇਡ ਸਨਮਾਨ ਪ੍ਰਾਪਤ ਕੀਤੇ ਹਨ। ਜਿਨ੍ਹਾਂ ਵਿੱਚ ਖੇਡ ਰਤਨ, ਅਰਜੁਨ ਪੁਰਸਕਾਰ, ਦਰੋਣਾਚਾਰੀਆ ਪੁਰਸਕਾਰ ਅਤੇ ਧਿਆਨਚੰਦ ਪੁਰਸਕਾਰ ਸ਼ਾਮਲ ਹਨ। ਧਿਆਨਚੰਦ ਐਵਾਰਡ ( ਲਾਈਫ ਟਾਈਮ ਅਚੀਵਮੈਂਟ ਐਵਾਰਡ) ਖੇਡਾਂ ਵਿੱਚ ਇੱਕ ਖਿਡਾਰੀ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਖਰੜ ਥਾਣੇ ’ਚ ਤਾਇਨਾਤ ਪੁਲਿਸ ਮੁਲਾਜ਼ਮ ਵਿਰੁੱਧ ਰਿਸ਼ਵਤ ਮੰਗਣ ’ਤੇ ਮਾਮਲਾ ਦਰਜ

29 ਅਗਸਤ 1905 ਨੂੰ ਇਲਾਹਾਬਾਦ (ਪਰਿਆਗਰਾਜ) ਵਿੱਚ ਜਨਮੇ, ਧਿਆਨਚੰਦ 16 ਸਾਲ ਦੀ ਉਮਰ ਵਿੱਚ ਇੱਕ ਸਿਪਾਹੀ ਵਜੋਂ ਬਿ੍ਰਟਿਸ਼ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਉਹ ਖਾਸ ਤੌਰ ’ਤੇ 1922 ਅਤੇ 1926 ਦੇ ਵਿਚਕਾਰ ਆਰਮੀ ਹਾਕੀ ਟੂਰਨਾਮੈਂਟ ਵਿੱਚ ਖੇਡਿਆ। ਸਾਲ 1948 ਵਿੱਚ, ਉਸ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ। ਰੈਜੀਮੈਂਟਲ ’ਚ ਰਹਿੰਦਿਆਂ ਉਹ ਚੰਦ ਦੀ ਰੌਸ਼ਨੀ (ਚਾਂਦਨੀ) ’ਚ ਰਾਤ ਨੂੰ ਹਾਕੀ ਦਾ ਅਭਿਆਸ ਕਰਦਾ ਸੀ, ਇਸ ਲਈ ਇਸ ਦਾ ਨਾਂਅ ਧਿਆਨ ‘ਚੰਦ’ ਪਿਆ।

ਅਜਿਹੇ ਮਹਾਨ ਖਿਡਾਰੀ ਨੂੰ ਸ਼ਰਧਾਂਜਲੀ ਦੇਣ ਲਈ, ਭਾਰਤ ਸਰਕਾਰ ਨੇ 2012 ਵਿੱਚ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਉਸਨੂੰ 1956 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਧਿਆਨਚੰਦ ਦੀ ਮੌਤ 3 ਦਸੰਬਰ 1979 ਨੂੰ ਕੋਮਾ ਵਿੱਚ ਜਾਣ ਕਾਰਨ ਦਿੱਲੀ ਵਿੱਚ ਹੋ ਗਈ।

1979 ਵਿੱਚ ਮੇਜਰ ਧਿਆਨਚੰਦ ਦੀ ਮੌਤ ਤੋਂ ਬਾਅਦ, ਭਾਰਤੀ ਡਾਕ ਵਿਭਾਗ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਡਾਕ ਟਿਕਟਾਂ ਜਾਰੀ ਕੀਤੀਆਂ। ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ, 2002 ਵਿੱਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਦਾ ਨਾਂਅ ਬਦਲ ਕੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਰੱਖਿਆ ਗਿਆ ਸੀ। ਇਹ ਧਿਆਨ ਦੇਣ ਯੋਗ ਹੈ ਕਿ ਅਗਸਤ 2021 ਵਿੱਚ, ਮੌਜੂਦਾ ਭਾਰਤ ਸਰਕਾਰ ਨੇ ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਪੁਰਸਕਾਰ ‘ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ’ ਦਾ ਨਾਂਅ ਬਦਲ ਕੇ ‘ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ’ ਕਰ ਦਿੱਤਾ ਹੈ।

ਲੈਕਚਰਰ ਲਲਿਤ ਗੁਪਤਾ

ਮੰਡੀ ਅਹਿਮਦਗੜ੍ਹ, ਮਲੇਰਕੋਟਲਾ

ਮੋ. 97815-90500