Change in Weather - Sach Kahoon Punjabi

ਮੌਸਮ ’ਚ ਬਦਲਾਅ, ਪਾਵਰਕੌਮ ਨੂੰ ਕੁਝ ਰਾਹਤ, ਬਿਜਲੀ ਦੀ ਮੰਗ ਘਟੀ
11 ਹਜ਼ਾਰ ਮੈਗਾਵਾਟ ਦੇ ਨੇੜੇ ਰਹੀ ਬਿਜਲੀ ਦੀ ਮੰਗ, 14 ਹਜ਼ਾਰ ਨੂੰ ਕਰ ਗਈ ਸੀ ਪਾਰ | Change in Weather

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Change in Weather: ਅੱਗ ਵਰਾਉਂਦੀ ਗਰਮੀ ਤੋਂ ਮਿਲੀ ਕੁਝ ਰਾਹਤ ਕਾਰਨ ਪਾਵਰਕੌਮ ਵੀ ਕੁਝ ਸੁਖਾਲੀ ਹੋਈ ਹੈ। ਸਿਖਰਾਂ ’ਤੇ ਚੱਲ ਰਹੀ ਬਿਜਲੀ ਦੀ ਮੰਗ ’ਚ ਮੀਂਹ ਕਾਰਨ ਗਿਰਾਵਟ ਦਰਜ਼ ਕੀਤੀ ਗਈ ਹੈ। ਅਗਲੇ ਦਿਨਾਂ ਵਿੱਚ ਪੰਜਾਬ ਅੰਦਰ ਮੀਂਹ ਪੈਣ ਦੀ ਪੇਸਨਗੋਈ ਹੈ। ਜਾਣਕਾਰੀ ਅੱਜ ਪੰਜਾਬ ਅੰਦਰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਤੇ ਨੇੜੇ ਰਹਿ ਗਈ ਹੈ ਜਦਕਿ ਪਹਿਲਾ ਇਹ ਮੰਗ 14 ਹਜ਼ਾਰ ਮੈਗਾਵਾਟ ਨੂੰ ਵੀ ਪਾਰ ਕਰ ਗਈ ਸੀ। ਰਾਤ ਨੂੰ ਇਸ ਮੰਗ ਵਿੱਚ ਹੋਰ ਵੀ ਗਿਰਵਾਟ ਦਰਜ਼ ਕੀਤੀ ਗਈ। 15 ਜੂਨ ਤੋਂ ਪੰਜਾਬ ਅੰਦਰ ਝੋਨੇ ਦਾ ਸ਼ੀਜਨ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਮੰਗ ਪਾਵਰਕੌਮ ਲਈ ਚੁਣੌਤੀ ਬਣੇਗੀ।

15 ਜੂਨ ਤੋਂ ਹੋਵੇਗੀ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ | Change in Weather

ਦੇਰ ਰਾਤ ਤੇਜ਼ ਹਨੇਰੀ ਤੋਂ ਬਾਅਦ ਆਏ ਮੀਂਹ ਕਾਰਨ ਮੌਸਮ ਵਿੱਚ ਤਬਦੀਲੀ ਆਈ ਹੈ ਅਤੇ ਉਤਾਹ ਚੜ੍ਹ ਰਿਹਾ ਪਾਰਾ ਵੀ ਹੇਠਾ ਡਿੱਗਿਆ ਹੈ। ਸ਼ਾਮ 6.30 ਵਜੇਂ ਖ਼ਬਰ ਲਿਖੇੇ ਜਾਣ ਮੌਕੇ ਬਿਜਲੀ ਦੀ ਮੰਗ ਹੋਰ ਵੀ ਹੇਠਾ ਆ ਗਈ ਸੀ ਅਤੇ ਮੰਗ 10 ਹਜ਼ਾਰ ਮੈਗਾਵਾਟ ’ਤੇ ਚੱਲ ਰਹੀ ਸੀ। ਇੱਧਰ ਜੇਕਰ ਪਾਵਰਕੌਮ ਦੇ ਸਰਕਾਰੀ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾ 7 ਯੂਨਿਟ ਚਾਲੂ ਹਨ ਅਤੇ ਇੱਥੋਂ 1410 ਮੈਗਾਵਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਸੀ।

Also Read : Ferozepur News: ਮੋਬਾਇਲ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਚੋਰੀ

ਪਾਵਰਕੌਮ ਵੱਲੋਂ ਮੰਗ ਘੱਟਣ ਕਰਕੇ ਗੋਇਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਅਤੇ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਪਿਛਲੇ ਸਾਲਾਂ ਤੋਂ ਬੰਦ ਪਿਆ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਲਾਂਟਾਂ ਦੇ 5 ਯੂਨਿਟ ਹੀ ਪੂਰੀ ਮਾਤਰਾ ਤੇ ਭਖੇ ਹੋਏ ਹਨ ਅਤੇ ਇਥੋਂ ਪਾਵਰਕੌਮ ਨੂੰ 3100 ਮੈਗਾਵਾਟ ਤੋਂ ਜਿਆਦਾ ਬਿਜਲੀ ਹਾਸਲ ਹੋ ਰਹੀ ਹੈ।

ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ 1327 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ ਜਦਕਿ ਤਲਵੰਡੀ ਸਾਬੋਂ ਥਰਮਲ ਪਲਾਂਟ ਦੇ 3 ਯੂਨਿਟਾਂ ਤੋਂ 1797 ਮੈਗਾਵਾਟ ਬਿਜਲੀ ਪਾਵਰਕੌਮ ਨੂੰ ਮਿਲ ਰਹੀ ਹੈ। ਪਣ ਬਿਜਲੀ ਪ੍ਰੋਜੈਕਟਾਂ ਤੋਂ ਵੀ 560 ਮੈਗਾਵਾਟ ਬਿਜਲੀ ਮਿਲ ਰਹੀ ਹੈ। 15 ਜੂਨ ਤੋਂ ਪੰਜਾਬ ਅੰਦਰ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਮੰਗ ਪਿਛਲੇ ਰਿਕਾਰਡ ਤੋੜ ਸਕਦੀ ਹੈ, ਕਿਉਂਕਿ ਮਈ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ। ਪੰਜਾਬ ਅੰਦਰ ਇੱਕੋਂ ਸਮੇਂ 16 ਲੱਖ ਦੇ ਕਰੀਬ ਟਿਊਬਵੈੱਲ ਝੋਨੇ ਦੀ ਲਵਾਈ ਲਈ ਚੱਲਣਗੇ। ਅਗਲੇ ਦੋਂ ਦਿਨ ਵੀ ਪੰਜਾਬ ਅੰਦਰ ਮੀਂਹ ਦੀ ਸੰਭਾਵਨਾ ਹੈ ਅਤੇ ਜਿਸ ਤੋਂ ਬਾਅਦ ਪਾਵਰਕੌਮ ਨੂੰ ਹੋਰ ਰਾਹਤ ਨਸੀਬ ਹੋ ਸਕਦੀ ਹੈ।

ਮੌਸਮ ’ਚ ਖਤਰਨਾਕ ਤਬਦੀਲੀ
ਪਿਛਲੇ ਦਿਨੀਂ ਭਾਰੀ ਵਰਖਾ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ’ਚ ਛੁੱਟੀਆਂ ਰੱਖੀਆਂ। ਸੂਬੇ ’ਚ ਤੀਜੀ ਵਾਰ ਹੜ੍ਹਾਂ ਦੀ ਚਰਚਾ ਵੀ ਚੱਲਦੀ ਰਹੀ। ਇਹ ਸਥਿਤੀ ਸਾਧਾਰਨ ਨਹੀਂ ਸਗੋਂ ਜਲਵਾਯੂ ’ਚ ਆਏ ਕਿਸੇ ਵੱਡੇ ਵਿਗਾੜ ਦਾ ਹੀ ਨਤੀਜਾ ਹੈ। ਬਹੁਤ ਸਾਰੇ ਖੇਤਰਾਂ ’ਚ ਵਰਖਾ ਆਮ ਨਾਲੋਂ ਵੱਧ ਦਰਜ ਕੀਤੀ ਗਈ। ਜੁਲਾਈ ਮਹੀਨੇ 1113 ਸਟੇਸ਼ਨਾਂ ’ਤੇ ਭਾਰੀ ਵਰਖਾ ਤੇ 205 ਸਟੇਸ਼ਨਾਂ ’ਤੇ ਬਹੁਤ ਭਾਰੀ ਵਰਖਾ ਦਰਜ ਕੀਤੀ ਗਈ। ਪਿਛਲੇ ਦਹਾਕਿਆਂ ’ਚ ਦੇਸ਼ ਅੰਦਰ ਸੋਕੇ ਦੀ ਸਥਿਤੀ ਰਹੀ ਹੈ। ਹੁਣ ਵੱਧ ਵਰਖਾ ਹੋ ਰਹੀ ਹੈ।

ਇਹ ਦੋਵੇਂ ਸਥਿਤੀਆਂ ਹੀ ਮਨੁੱਖ ਲਈ ਖਤਰਨਾਕ ਹਨ। ਹਿਮਾਚਲ ਪ੍ਰਦੇਸ਼ ’ਚ ਜਿੰਨਾ ਨੁਕਸਾਨ ਇਸ ਵਾਰ ਹੋਇਆ ਪਹਿਲਾਂ ਕਦੇ ਨਹੀਂ ਹੋਇਆ। ਹਿਮਾਚਲ ’ਚ 350 ਮੌਤਾਂ ਹੋਈਆਂ ਜੋ ਆਪਣੇ ਆਪ ’ਚ ਸਥਿਤੀ ਦੀ ਵਿਕਾਰਲਤਾ ਨੂੰ ਜ਼ਾਹਿਰ ਕਰਦਾ ਹੈ। ਹੜ੍ਹਾਂ ਦੀ ਰੋਕਥਾਮ ਲਈ ਬੰਨ੍ਹ ਬਣਾਉਣੇ ਆਮ ਤੌਰ ’ਤੇ ਪਹਿਲੇ ਪ੍ਰਬੰਧ ਹੁੰਦੇ ਹਨ ਪਰ ਪਹਾੜੀ ਖੇਤਰਾਂ ਦੀ ਹਾਲਤ ਬੇਹੱਦ ਔਖੀ ਹੁੰਦੀ ਹੈ ਜਿੱਥੇ ਬੱਦਲ ਫਟਣ ਕਾਰਨ ਸਥਿਤੀਆਂ ਨਾਲ ਨਿਪਟਣਾ ਔਖਾ ਹੁੰਦਾ ਹੈ। ਜੇਕਰ ਕੁਦਰਤ ਦਾ ਰੂਪ ਇਸੇ ਤਰ੍ਹਾਂ ਭਿਆਨਕ ਹੁੰਦਾ ਹੈ ਗਿਆ ਤਾਂ ਦੋ-ਦੋ ਤਿੰਨ ਤਿੰਨ ਵਾਰ ਆਉਣ ਵਾਲੇ ਹੜ੍ਹਾਂ ਨਾਲ ਨਿਪਟਣਾ ਔਖਾ ਹੋਵੇਗਾ।

Change in Weather

ਇਹ ਔਖੇ ਹਾਲਾਤ ਸਿਰਫ ਭਾਰਤ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ’ਚ ਪੈਦਾ ਹੋ ਰਹੇ ਹਨ। ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਜਲਵਾਯੂ ਤਬਦੀਲੀ ਰੋਕਣ ਵਾਸਤੇ ਠੋਸ ਕਦਮ ਚੁੱਕੇ ਜਾਣ ਤੇ ਜੀਵਨਸ਼ੈਲੀ ’ਚ ਬਦਲਾਅ ਲਿਆਂਦਾ ਜਾਵੇ। ਅਸਲ ’ਚ ਵੱਡੀ ਸਮੱਸਿਆ ਇਹ ਹੈ ਕਿ ਵਿਸ਼ਵ ਪੱਧਰ ’ਤੇ ਜਲਵਾਯੂ ਤਬਦੀਲੀ ਰੋਕਣ ਦੀ ਚਰਚਾ ਤਾਂ ਹੰਦੀ ਹੈ ਪਰ ਆਰਥਿਕਤਾ ਵਿਕਾਸ, ਉਦਯੋਗ , ਵਰਗੇ ਮੁੱਦਿਆਂ ’ਤੇ ਮੁਕਾਬਲੇਬਾਜ਼ੀ ਇੰਨੀ ਜ਼ਿਆਦਾ ਹੈ ਕਿ ਵਿਕਸਿਤ ਮੁਲਕ ‘ਟਰੇਡ ਵਾਰ’ ’ਚ ਰੁੱਝੇ ਹੋਏ ਹਨ। ਇਹ ਟਰੇਡ ਵਾਰ ਜਲਵਾਯੂ ਤਬਦੀਲੀ ਲਈ ਵੀ ਖਤਰਨਾਕ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦਾ ਅਡਪੇਟ, ਭਾਰੀ ਮੀਂਹ ਦੇ ਸਾਹਮਣੇ ਲਈ ਰਹੋ ਤਿਆਰ

ਵਿਕਸਿਤ ਮੁਲਕ ਆਪਣੀ ਜਿੰਮੇਵਾਰੀ ਸਿਰਫ਼ ਸੰਮੇਲਨ ’ਚ ਟੇਬਲ ਤੱਕ ਹੀ ਨਿਭਾਉਂਦੇ ਹਨ ਅਮਲੀ ਪੱਧਰ ’ਤੇ ਕੋਈ ਕੰਮ ਨਹੀਂ ਹੁੰਦਾ। ਚੰਗੀ ਗੱਲ ਹੈ ਕਿ ਭਾਰਤ ਨੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਹਨ। ਜ਼ਰੂਰੀ ਹੈ ਕੁਦਰਤੀ ਆਫਤਾਂ ਦਾ ਮੁੱਦਾ ਅੰਤਰਰਾਸ਼ਟਰੀ ਮੰਚਾਂ ’ਤੇ ਉਭਾਰਿਆ ਜਾਵੇ ਤਾਂ ਕਿ ਵਿਕਸਿਤ ਮੁਲਕ ਆਪਣੀ ਜਿੰਮੇਵਾਰੀ ਲਈ ਪਾਬੰਦ ਕੀਤੇ ਜਾ ਸਕਣ। ਵਿਕਾਸ ਤੇ ਵਿਨਾਸ਼ ’ਚ ਅੰਤਰ ਤਾਂ ਕਰਨਾ ਹੀ ਪੈਣਾ ਹੈ। ਪਹਾੜ ਪਹਾੜ ਨਹੀਂ ਰਹੇ, ਪਹਾੜਾਂ ਦੀ ਕਟਾਈ, ਸੜਕਾਂ ਦਾ ਨਿਰਮਾਣ, ਰੁੱਖਾਂ ਦੀ ਕਟਾਈ, ਅੰਨ੍ਹੇਵਾਹ ਮਾਈਨਿੰਗ ਆਦਿ ਰੁਝਾਨ ਜਲਵਾਯੂ ਤਬਦੀਲੀ ਦੀ ਵਜ੍ਹਾ ਹਨ।