IND vs IRE - Sach Kahoon Punjabi

IND vs IRE: ਪਾਲ ਸਟਰਲਿੰਗ ਨੇ ਛੱਡੀ ਆਇਰਲੈਂਡ ਦੀ ਟੀ20 ਕਪਤਾਨੀ, ਜੂਨ ’ਚ ਵਿਸ਼ਵ ਚੈਂਪੀਅਨ ਭਾਰਤੀ ਟੀਮ ਕਰੇਗੀ ਦੌਰਾ
IND vs IRE: ਸਪੋਰਟਸ ਡੈਸਕ। ਪਾਲ ਸਟਰਲਿੰਗ ਨੇ ਆਇਰਲੈਂਡ ਦੀ ਟੀ-20 ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਹ ਸਿਰਫ ਵਨਡੇ ’ਚ ਹੀ ਟੀਮ ਦੀ ਅਗਵਾਈ ਕਰਨਗੇ। ਸਟਰਲਿੰਗ ਨੇ ਇਹ ਫੈਸਲਾ ਟੀ-20 ਵਿਸ਼ਵ ਕੱਪ ’ਚ ਟੀਮ ਦੇ ਹਾਲ ਹੀ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਲਿਆ ਹੈ। ਇਸ ਸਥਿਤੀ ’ਚ ਹੁਣ ਭਾਰਤੀ ਟੀਮ ਨੂੰ ਜੂਨ ’ਚ ਆਇਰਲੈਂਡ ਦੌਰੇ ’ਤੇ ਨਵੇਂ ਕਪਤਾਨ ਖਿਲਾਫ ਖੇਡਣ ਦਾ ਮੌਕਾ ਮਿਲੇਗਾ।

ਇਹ ਖਬਰ ਵੀ ਪੜ੍ਹੋ : Sugarcane Intercropping: ਵਧੇਰੇ ਮੁਨਾਫ਼ੇ ਲਈ ਬਸੰਤ ਰੁੱਤ ਦੇ ਕਮਾਦ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ

ਟੀ-20 ਵਿਸ਼ਵ ਕੱਪ ’ਚ ਨਿਰਾਸ਼ਾਜਨਕ ਪ੍ਰਦਰਸ਼ਨ

ਟੂਰਨਾਮੈਂਟ ’ਚ ਆਇਰਲੈਂਡ ਨੂੰ ਸ਼੍ਰੀਲੰਕਾ ਤੇ ਅਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਉਸ ਨੇ ਓਮਾਨ ਨੂੰ ਹਰਾਇਆ। ਜ਼ਿੰਬਾਬਵੇ ਵਿਰੁੱਧ ਉਨ੍ਹਾਂ ਦਾ ਪਿਛਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਆਇਰਲੈਂਡ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਗ੍ਰਾਹਮ ਵੈਸਟ ਨੇ ਕਿਹਾ ਕਿ ਜੂਨ ’ਚ ਭਾਰਤ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਨਵੇਂ ਕਪਤਾਨ ਲਈ ਟੀਮ ’ਚ ਆਪਣੀ ਰਣਨੀਤੀ ਨੂੰ ਲਾਗੂ ਕਰਨ ਦਾ ਚੰਗਾ ਮੌਕਾ ਹੋਵੇਗਾ।

ਭਾਰਤੀ ਟੀਮ ਜੂਨ ’ਚ ਆਇਰਲੈਂਡ ਦਾ ਦੌਰਾ ਕਰੇਗੀ

ਭਾਰਤੀ ਟੀਮ ਇਸ ਸਾਲ ਜੂਨ ’ਚ ਆਇਰਲੈਂਡ ਦਾ ਦੌਰਾ ਕਰੇਗੀ, ਜਿੱਥੇ ਉਹ ਟੀ-20 ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਦੌਰੇ ’ਤੇ ਜਾਵੇਗੀ, ਜਿੱਥੇ ਉਸ ਨੂੰ ਪੰਜ ਟੀ-20 ਤੇ ਤਿੰਨ ਵਨਡੇ ਮੈਚ ਖੇਡਣੇ ਹਨ। ਸਟਰਲਿੰਗ ਨੇ ਕਿਹਾ ਕਿ ਆਪਣੇ ਦੇਸ਼ ਦੀ ਕਪਤਾਨੀ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਰਹੀ ਹੈ ਪਰ ਹੁਣ ਉਹ ਇੱਕ ਖਿਡਾਰੀ ਦੇ ਤੌਰ ’ਤੇ ਆਪਣੇ ਪ੍ਰਦਰਸ਼ਨ ’ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦੇ ਹਨ। ਉਸ ਨੇ ਇਹ ਵੀ ਕਿਹਾ ਕਿ ਉਹ ਹਰ ਫਾਰਮੈਟ ਵਿੱਚ ਟੀਮ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

IND vs IRE: ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਮੁਕਾਬਲਾ ਆਇਰਲੈਂਡ ਨਾਲ, ਕੀ ਭਾਰਤ ਕਰੇਗਾ ਜਿੱਤ ਨਾਲ ਸ਼ੁਰੂਆਤ ?
ਆਇਰਲੈਂਡ ਦੀ ਟੀਮ ਕ੍ਰਿਕੇਟ ਦੀ ਜਾਇੰਟ ਕਿਲਰ | IND vs IRE

3 ਸਪਿਨਰਾਂ ਨਾਲ ਉੱਤਰ ਸਕਦੀ ਹੈ ਭਾਰਤੀ ਟੀਮ

ਭਾਰਤੀ ਟੀਮ ਜਿੱਤ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਾ ਚਾਹੇਗੀ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਅੱਠਵਾਂ ਮੁਕਾਬਲਾ ਅੱਜ ਭਾਰਤੀ ਟੀਮ ਤੇ ਆਇਰਲੈਂਡ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਨਾਸਾਓ ਕ੍ਰਿਕੇਟ ਸਟੇਡੀਅਮ ਨਿਊਯਾਰਕ ਵਿਖੇ ਖੇਡਿਆ ਜਾਵੇਗਾ। ਮੈਚ ਰਾਤ 8 ਵਜੇ ਤੋ ਸ਼ੁਰੂ ਹੋਵੇਗਾ, ਟਾਸ ਅੱਧਾ ਘੰਟਾ ਪਹਿਲਾਂ ਭਾਰ 7:30 ਵਜੇ ਹੋਵੇਗਾ। ਭਾਰਤੀ ਟੀਮ ਅੱਜ ਵਾਲੇ ਮੈਚ ਨਾਲ ਟੀ20 ਵਿਸ਼ਵ ਕੱਪ ’ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। ਹੁਣ ਗੱਲ ਕਰੀਏ ਆਇਰਲੈਂਡ ਦੀ। ਸਾਲ 2022 ਤੇ ਟੀ20 ਵਿਸ਼ਵ ਕੱਪ ਟੂਰਨਾਮੈਂਟ। (IND vs IRE)

ਇੱਕ ਪਾਸੇ ਖਿਤਾਬ ਜਿੱਤ ਚੁੱਕੀ ਇੰਗਲੈਂਡ ਤੇ ਦੂਜੇ ਪਾਸੇ ਕ੍ਰਿਕੇਟ ਦੀ ਦੁਨੀਆਂ ’ਚ ਪਛਾਣ ਬਣਾ ਰਹੀ ਆਇਰਲੈਂਡ। ਇੰਗਲੈਂਡ ਨੂੰ 157 ਦਾ ਸੌਖਾ ਟੀਚਾ ਹਾਸਲ ਕਰਨਾ ਸੀ। ਜੋਸ ਬਟਲਰ ਵਰਗਾ ਬੱਲੇਬਾਜ਼ ਸਾਹਮਣੇ ਸੀ ਤੇ ਗੇਂਦ ਸੀ ਆਇਰਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਜੋਸ਼ੁਆ ਲਿਟਿਲ ਦੇ ਹੱਥਾਂ ’ਚ। ਦੂਜੀ ਹੀ ਗੇਂਦ ’ਤੇ ਲਿਟਿਲ ਨੇ ਫੁਲ ਲੈਂਥ ਗੇਂਦ ਸੁੱਟੀ, ਜਿਹੜੀ ਬਾਹਰ ਨੂੰ ਨਿਕਲੀ। ਬਟਲਰ ਨੇ ਸ਼ਾਟ ਖੇਡਿਆ ਤੇ ਗੇਂਦ ਬੱਲੇ ਨਾਲ ਲੱਗ ਕੇ ਕੀਪਰ ਦੇ ਹੱਥਾਂ ’ਚ ਚਲੀ ਗਈ। ਇੰਗਲੈਂਡ ਨੂੰ ਪਹਿਲਾ ਤੇ ਵੱਡਾ ਝਟਕਾ ਲੱਗ ਗਿਆ ਸੀ। (IND vs IRE)

ਫਿਰ ਲਿਟਿਲ ਤੀਜਾ ਓਵਰ ਲੈ ਕੇ ਆਏ, ਹੁਣ ਐਲੇਕਸ ਹੇਲਸ ਸਾਹਮਣੇ ਸਨ। ਲਿਟਿਲ ਨੇ ਚੌਥੀ ਗੇਂਦ ਸੁੱਟੀ, ਹੇਲਸ ਨੇ ਪੁੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਾਟ ਫਾਈਨ ਲੈੱਗ ’ਚ ਕੈਚ ਆਊਟ ਹੋ ਗਏ। ਇੰਗਲੈਂਡ ਨੂੰ 3 ਓਵਰਾਂ ’ਚ 14 ਦੌੜਾਂ ’ਤੇ 2 ਝਟਕੇ ਲੱਗ ਚੁੱਕੇ ਸਨ। ਇਹ ਟਰਨਿੰਗ ਪੁਆਇੰਟ ਸੀ। ਬਾਅਦ ’ਚ ਮੀਂਹ ਆਇਆ ਤੇ ਆਇਰਲੈਂਡ ਨੇ ਡੀਐੱਲਐੱਸ ਲਾਗੂ ਹੋਣ ਤੋਂ ਬਾਅਦ ਇੰਗਲੈਂਡ ਵਰਗੀ ਚੈਂਪੀਅਨ ਟੀਮ ਨੂੰ ਹਰਾ ਦਿੱਤਾ। ਆਇਰਲੈਂਡ ਨੇ ਇੰਗਲੈਂਡ ਹੀ ਨਹੀਂ, 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਵਰਗੀ ਟੀਮ ਨੂੰ ਹਰਾਇਆ ਹੈ। ਬੰਗਲਾਦੇਸ਼ ਦੀਆਂ ਉਮੀਦਾਂ ਵੀ ਤੋੜੀਆਂ ਹਨ। (IND vs IRE)

ਅੱਜ ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸੂਰਿਆਕੁਮਾਰ ਯਾਦਵ ਇਹ ਹੀ ਆਇਰਲੈਂਡ ਦਾ ਸਾਹਮਣਾ ਕਰਨਗੇ। ਟੀਮ ’ਚ ਜੋਸ਼ੂਆ ਲਿਟਿਲ ਵੀ ਹੋਣਗੇ। ਮੌਕਾ ਹੈ ਟੀ20 ਵਿਸ਼ਵ ਕੱਪ ਦਾ ਤੇ ਮੈਦਾਨ ਹੈ ਅਮਰੀਕਾ ਦੇ ਨਿਊਯਾਰਕ ਦਾ। ਜਿਸ ਕਰਕੇ ਭਾਰਤੀ ਟੀਮ ਜਿੱਤ ਨਾਲ ਹੀ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਾ ਚਾਹੇਗੀ ਤੇ ਆਇਰਲੈਂਡ ਦੀ ਟੀਮ ਭਾਰਤ ਤੋਂ ਇੱਕ ਵੀ ਮੈਚ ਨਹੀਂ ਜਿੱਤੀ ਹੈ ਤੇ ਉਹ ਇਹ ਮੈਚ ਜਿੱਤ ਕੇ ਭਾਰਤ ਖਿਲਾਫ ਆਪਣੇ ਹਾਰ ਦਾ ਸੁੱਕਾ ਖਤਮ ਕਰਨਾ ਚਾਹੇਗੀ। ਕਿਉਂਕਿ ਆਇਰਲੈਂਡ ਭਾਰਤ ਖਿਲਾਫ ਹੋਏ 7 ਮੈਚਾਂ ‘ਚ ਹਾਰੀ ਹੈ ਤੇ ਇੱਕ ਵੀ ਮੈਚ ਨਹੀਂ ਜਿੱਤਿਆ ਹੈ। (IND vs IRE)

ਦੋਵਾਂ ਟੀਮਾਂ ਬਾਰੇ ਜਾਣਨ ਤੋਂ ਪਹਿਲਾ ਮੈਚ ਸਬੰਧੀ ਜਾਣਕਾਰੀ | IND vs IRE

ਮੈਚ ਨੰਬਰ : 8, ਭਾਰਤ ਬਨਾਮ ਆਇਰਲੈਂਡ

5 ਜੂਨ : ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ

ਟਾਸ : 7:30 ਵਜੇ, ਮੈਚ ਸ਼ੁਰੂ : 8:00 ਵਜੇ ਰਾਤ

ਭਾਰਤ ਖਿਲਾਫ ਇੱਕ ਵੀ ਮੈਚ ਨਹੀਂ ਜਿੱਤਿਆ ਹੈ ਆਇਰਲੈਂਡ | IND vs IRE

ਜੇਕਰ ਟੀ20 ਵਿਸ਼ਵ ਕੱਪ ’ਚ ਭਾਰਤ ਦੇ ਆਇਰਲੈਂਡ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੋਂ ਪਹਿਲਾਂ ਦੋਵਾਂ ਟੀਮਾਂ ਟੀ20 ਵਿਸ਼ਵ ਕੱਪ ’ਚ 7 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਤੇ 7 ਵਾਰ ਭਾਰਤੀ ਟੀਮ ਹੀ ਜੇਤੂ ਰਹੀ ਹੈ। ਆਇਰਲੈਂਡ ਨੇ ਅੱਜ ਤੱਕ ਭਾਰਤ ਤੋਂ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਜਿਸ ਕਰਕੇ ਅੱਜ ਉਸ ਦੀ ਕੋਸ਼ਿਸ਼ ਇਹ ਰਿਕਾਰਡ ਤੋੜਨ ’ਤੇ ਹੋਵੇਗੀ, ਉੱਧਰ ਭਾਰਤੀ ਟੀਮ ਦੀ ਕੋਸ਼ਿਸ਼ ਇਹ ਰਿਕਾਰਡ 8-0 ਦਾ ਕਰਨ ਦੀ ਕੋਸ਼ਿਸ਼ ਹੋਵੇਗੀ ਤੇ ਜਿੱਤ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ’ਤੇ ਹੋਵੇਗੀ। (IND vs IRE)

ਮੈਚ ਦੀ ਮਹੱਤਤਾ : ਭਾਰਤੀ ਟੀਮ ਆਪਣੇ ਟੀ20 ਵਿਸ਼ਵ ਕੱਪ ’ਚ ਆਪਣੇ ਅਭਿਆਨ ਦੀ ਸ਼ੁਰੂਆਤ ਅੱਜ ਆਇਰਲੈਂਡ ਖਿਲਾਫ ਕਰੇਗਾ। ਇਹ ਮੁਕਾਬਲਾ ਉਹੀ ਹੀ ਪਿੱਚ ’ਤੇ ਹੋਵੇਗਾ, ਜਿੱਥੇ ਭਾਰਤੀ ਟੀਮ 9 ਜੂਨ ਨੂੰ ਪਾਕਿਸਤਾਨ ਨਾਲ ਮੈਚ ਖੇਡੇਗੀ। ਭਾਰਤ ਨੂੰ ਪਾਕਿਸਤਾਨ ਨਾਲ ਹੋਣ ਵਾਲੇ ਮੈਚ ਤੋਂ ਪਹਿਲਾਂ ਨਿਊਯਾਰਕ ਦੀ ਡਰਾਪ-ਇਨ ਪਿੱਚ ਲਈ ਟੀਮ ਦਾ ਗਠਨ ਲਈ ਆਸਾਨੀ ਹੋਵੇਗੀ। (IND vs IRE)

ਟਾਸ ਦਾ ਰੋਲ : ਨਿਊਯਾਰਕ ਦੀ ਡਰਾਪ-ਇਨ ਪਿੱਚ ’ਤੇ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਵਿਚਕਾਰ ਇੱਕ ਮੈਚ ਖੇਡਿਆ ਗਿਆ ਹੈ। ਜਿੱਥੇ ਬਹੁਤ ਘੱਟ ਸਕੋਰ ਬਣਿਆ ਹੈ। ਉਸ ਮੈਚ ਦੇ ਕੁਲ 35.3 ਓਵਰਾਂ ’ਚ ਸਿਰਫ 157 ਦੌੜਾਂ ਬਣੀਆਂ ਤੇ 14 ਵਿਕਟਾਂ ਵੀ ਡਿੱਗਿਆਂ। ਇਹ ਪਿੱਚ ’ਤੇ ਦੋਵਾਂ ਟੀਮਾਂ ਦਾ ਕੋਈ ਵੀ ਬੱਲੇਬਾਜ਼ 20 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਨਹੀਂ ਬਣਾ ਸਕਿਆ। ਅਜਿਹੇ ’ਚ ਆਇਰਲੈਂਡ ਖਿਲਾਫ ਪਿੱਚ ਦਾ ਮਿਜ਼ਾਜ਼ ਅਹਿਮ ਹੋਵੇਗਾ। ਭਾਰਤ ਨੇ ਇੱਥੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ਜਿੱਤਿਆ ਹੈ, ਅਜਿਹੇ ’ਚ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਕੁਝ ਤਾਂ ਪਿੱਚ ਦਾ ਹਿਸਾਬ ਹੋ ਗਿਆ ਹੋਵੇਗਾ। (IND vs IRE)

ਪਿਛਲਾ ਮੁਕਾਬਲਾ : ਉਦੋਂ ਵੀ ਰੋਹਿਤ ਸੀ, ਹੁਣ ਵੀ ਰੋਹਿਤ ਹੀ ਹੈ ਆਇਰਲੈਂਡ ਦੇ ਸਾਹਮਣੇ | IND vs IRE

ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ’ਚ ਸਿਰਫ ਇੱਕ ਵਾਰ ਹੀ ਆਹਮੋ-ਸਾਹਮਣੇ ਹੋਈਆਂ ਹਨ। ਉਹ ਸਾਲ 2009 ਸੀ। ਆਇਰਲੈਂਡ ਦੀ ਟੀਮ ਨੇ ਨਾਟਿੰਘਮ ਮੈਦਾਨ ’ਤੇ ਭਾਰਤ ਲਈ 113 ਦੌੜਾਂ ਦਾ ਮਾਮੂਲੀ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤੀ ਬੱਲੇਬਾਜਾਂ ਨੇ 15.3 ਓਵਰਾਂ ’ਚ 2 ਵਿਕਟਾਂ ’ਤੇ ਹਾਸਲ ਕਰ ਲਿਆ। ਫਿਰ ਜਹੀਰ ਖਾਨ ਨੇ 4 ਓਵਰਾਂ ’ਚ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਆਇਰਲੈਂਡ ਨੂੰ ਨਿਰਧਾਰਤ 18 ਓਵਰਾਂ ’ਚ 112 ਦੌੜਾਂ ’ਤੇ ਰੋਕਣ ’ਚ ਅਹਿਮ ਭੂਮਿਕਾ ਨਿਭਾਈ। (IND vs IRE)

ਇਹ ਵੀ ਪੜ੍ਹੋ : Lok Sabha Election Result 2024 Update: NDA ਬਹੁਮਤ ਤੋਂ ਪਾਰ ਪਰ BJP ਕਿਵੇਂ ਬਣਾਏਗੀ ਸਰਕਾਰ !

ਜਵਾਬੀ ਪਾਰੀ ’ਚ ਰੋਹਿਤ ਸ਼ਰਮਾ ਨੇ 45 ਗੇਂਦਾਂ ’ਤੇ 4 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ 61 ਮਿੰਟ ’ਚ ਟੀਮ ਇੰਡੀਆ ਨੂੰ ਜਿੱਤ ਦਿਵਾਈ। ਅੱਜ ਦੇ ਮੈਚ ’ਚ ਵੀ ਰੋਹਿਤ ਸ਼ਰਮਾ ਵੀ ਭਾਰਤੀ ਟੀਮ ਦਾ ਹਿੱਸਾ ਹਨ। ਪਿਛਲੀ ਵਾਰ ਉਹ ਬੱਲੇਬਾਜ ਵਜੋਂ ਖੇਡ ਰਹੇ ਸਨ। ਇਸ ਵਾਰ ਉਹ ਟੀਮ ਦੀ ਕਪਤਾਨੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਬੁਮਰਾਹ ਜਹੀਰ ਖਾਨ ਦੀ ਥਾਂ ਲੈਣਗੇ ਜਾਂ ਕੋਈ ਹੋਰ? (IND vs IRE)

ਖਿਡਾਰੀਆਂ ’ਤੇ ਇੱਕ ਨਜ਼ਰ…. | IND vs IRE

ਯਸ਼ਸਵੀ ਜਾਇਸਵਾਲ : ਜਾਇਸਵਾਲ ਪਿਛਲੇ 12 ਮਹੀਨਿਆਂ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 17 ਮੈਚਾਂ ’ਚ 502 ਦੌੜਾਂ ਬਣਾਈਆਂ ਹਨ।

ਸੂਰਿਆਕੁਮਾਰ ਯਾਦਵ : ਸੂਰਿਆਕੁਮਾਰ ਯਾਦਵ ਵਿਸ਼ਵ ਕੱਪ ਦੇ 10 ਮੈਚਾਂ ’ਚ 181 ਦੀ ਸਟ੍ਰਾਈਕ ਰੇਟ ਨਾਲ 281 ਦੌੜਾਂ ਬਣਾ ਚੁੱਕੇ ਹਨ।

ਅਰਸ਼ਦੀਪ ਸਿੰਘ : ਪਿਛਲੇ 12 ਮਹੀਨਿਆਂ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 18 ਮੈਚਾਂ ’ਚ 21 ਵਿਕਟਾਂ ਲਈਆਂ ਹਨ।

ਆਇਰਲੈਂਡ ਦੇ ਖਿਡਾਰੀ…. | IND vs IRE

ਐਂਡੀ ਬਲਬੀਰਨੀ : 2024 ’ਚ 9 ਮੈਚਾਂ ’ਚ 276 ਦੌੜਾਂ ਦੇ ਨਾਲ ਕੁੱਲ ਮਿਲਾ ਕੇ ਆਇਰਲੈਂਡ ਦੇ ਦੂਜੇ ਸਿਖਰ ’ਤੇ ਬੱਲੇਬਾਜ਼ ਸਕੋਰਰ।

ਜੋਸ਼ੂਆ ਲਿਟਲ : ਟੀ20 ਵਿਸ਼ਵ ਕੱਪ ’ਚ ਆਇਰਲੈਂਡ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਹਨ। ਜੋਸ਼ੂਆ ਨੇ 10 ਮੈਚਾਂ ’ਚ 16 ਵਿਕਟਾਂ ਲਈਆਂ ਹਨ।

ਹੈਰੀ ਟੇਕਟਰ : ਭਾਰਤ ਖਿਲਾਫ ਸ਼ਾਨਦਾਰ ਪ੍ਰਦਰਸਨ ਨੇ 4 ਮੈਚਾਂ ’ਚ 119 ਦੌੜਾਂ ਬਣਾਈਆਂ ਹਨ। ਸਟ੍ਰਾਈਕ ਰੇਟ 141.66 ਦਾ ਰਿਹਾ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11 | IND vs IRE

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।

ਆਇਰਲੈਂਡ : ਪਾਲ ਸਟਰਲਿੰਗ (ਕਪਤਾਨ), ਐਂਡੀ ਬਲਬੀਰਨੀ, ਲੋਰਕਨ ਟਕਰ (ਵਿਕਟਕੀਪਰ), ਹੈਰੀ ਟੇਕਟਰ, ਕਰਟਿਸ ਕੈਮਫਰ, ਜਾਰਜ ਡੌਕਰੇਲ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਜੋਸ਼ੂਆ ਲਿਟਲ, ਬੇਨ ਵ੍ਹਾਈਟ।

IND vs IRE 2nd T20 ਅੱਜ, ਭਾਰਤ ਕੋਲ ਲੜੀ ਜਿੱਤਣ ਦਾ ਮੌਕਾ
ਸੰਜੂ ਸੈਮਸ਼ਨ ਤੇ ਰਿੰਕੂ ਸਿੰਘ ’ਤੇ ਰਹਿਣਗੀਆਂ ਨਜ਼ਰਾਂ

ਡਬਲਿਨ। ਭਾਰਤ ਅਤੇ ਆਇਰਲੈਂਡ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਡਬਲਿਨ ‘ਚ ਖੇਡਿਆ ਜਾਵੇਗਾ। ਮੈਚ ਦਿ ਵਿਲੇਜ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।  (IND vs IRE) ਪਹਿਲੇ ਮੈਚ ’ਚ ਮੀਂਹ ਪੈਣ ਕਾਰਨ ਭਾਰਤ ਨੂੰ ਜਿੱਤ ਪ੍ਰਾਪਤ ਹੋਈ ਸੀ। ਭਾਰਤ ਪਹਿਲਾ ਮੈਚ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਕੋਲ ਲਗਾਤਾਰ ਤੀਜੀ ਵਾਰ ਆਇਰਲੈਂਡ ਖ਼ਿਲਾਫ਼ ਟੀ-20 ਸੀਰੀਜ਼ ਜਿੱਤਣ ਦਾ ਮੌਕਾ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਦੋ ਵਾਰ ਟੀ-20 ਸੀਰੀਜ਼ ਖੇਡੀ ਗਈ ਹੈ ਅਤੇ ਦੋਵੇਂ ਵਾਰ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਹੈ।

ਪਹਿਲੇ ਮੈਚ ’ਚ ਓਪਨਰ ਬੱਲੇਬਾਜ਼ ਯਸ਼ਸਵੀ ਜੈਸਵਾਲ ਸ਼ਾਨਦਾਰ ਫਾਰਮ ’ਚ ਹਨ ਉਸ ਨੇ ਪਹਿਲੇ ਮੈਚ ਵਿੱਚ 24 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ ਸੀ। ਉਸ ਤੋਂ ਬਾਅਦ ਰਿਤੁਰਾਜ ਗਾਇਕਵਾੜ ਨੇ 19 ਦੌੜਾਂ ਬਣਾਈਆਂ ਪਰ ਮੀਂਹ ਕਾਰਨ ਟੀਮ ਇੰਡੀਆ ਸਿਰਫ਼ 6.5 ਓਵਰ ਹੀ ਬੱਲੇਬਾਜ਼ੀ ਕਰ ਸਕੀ। ਤਿਲਕ ਵਰਮਾ ਗੋਲਡਨ ਡਕ ਬਣਾ ਕੇ ਪੈਵੇਲੀਅਨ ਪਰਤ ਗਏ ਅਤੇ ਸੰਜੂ ਸੈਮਸਨ ਵੀ ਇਕ ਦੌੜ ਦੇ ਸਕੋਰ ‘ਤੇ ਨਾਬਾਦ ਰਹੇ।

ਕਪਤਾਨ ਬੁਮਰਾਹ ਲਈ ਸੌਖੀ ਨਹੀਂ ਹੋਵੇਗੀ ਚੁਣੌਤੀ (IND vs IRE)

ਦੂਜੇ ਟੀ ਟਵੰਟੀ ਮੈਚ ’ਚ ਭਾਰਤੀ ਟੀਮ ਦੇ ਪ੍ਰਦਰਸ਼ਨ ’ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਭਾਰਤੀ ਬੱਲੇਬਾਜ਼ਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਖਾਸ ਤੌਰ ‘ਤੇ ਪਹਿਲੇ ਟੀ-20 ‘ਚ ਡੈਬਿਊ ਕਰਨ ਵਾਲੇ ਰਿੰਕੂ ਸਿੰਘ ਅਤੇ ਵਾਪਸੀ ਕਰ ਰਹੇ ਸ਼ਿਵਮ ਦੂਬੇ ਨੂੰ ਇਕ ਵੀ ਗੇਂਦ ਖੇਡਣ ਦਾ ਮੌਕਾ ਨਹੀਂ ਮਿਲਿਆ। ਭਾਰਤੀ ਗੇਂਦਬਾਜ਼ਾਂ ਨੇ ਪਹਿਲੇ ਟੀ-20 ‘ਚ ਪੂਰੇ 20 ਓਵਰ ਸੁੱਟੇ। ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ ਦੇ ਨਾਲ ਮਸ਼ਹੂਰ ਕ੍ਰਿਸ਼ਨਾ ਨੇ ਵੀ 2-2 ਵਿਕਟਾਂ ਹਾਸਲ ਕੀਤੀਆਂ। ਟੀਮ ਨੇ 59 ਦੌੜਾਂ ‘ਤੇ 6 ਵਿਕਟਾਂ ਹਾਸਲ ਕਰ ਲਈਆਂ ਸਨ ਪਰ ਆਇਰਲੈਂਡ ਦੇ ਟੇਲੈਂਡਰਾਂ ਨੇ ਇੰਨੀਆਂ ਵਿਕਟਾਂ ਡਿੱਗਣ ਦੇ ਬਾਵਜੂਦ 80 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾ ਦਿੱਤੀ ਸੀ। ਆਇਰਲੈਂਡ ਦੇ ਬੈਰੀ ਮੈਕਕਾਰਥੀ ਨੇ ਨੰਬਰ-8 ‘ਤੇ ਉਤਰ ਕੇ 51 ਦੌੜਾਂ ਸ਼ਾਨਦਾਰ ਪਾਰੀ ਖੇਡੀ।

ਇਸ ਦੇ ਨਾਲ ਹੀ ਕ੍ਰੇਗ ਯੰਗ ਨੇ ਲਗਾਤਾਰ 2 ਗੇਂਦਾਂ ‘ਤੇ 2 ਵਿਕਟਾਂ ਲਈਆਂ। ਭਾਰਤੀ ਟੀਮ ਦੇ ਗੇਂਦਬਾਜ਼ਾਂ ਸਾਹਮਣੇ ਆਇਰਲੈਂਡ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ ਪਾਣੀ ਮੰਗਦੇ ਨਜ਼ਰ ਆਏ। ਪਰ ਹੇਠਲੇ ਕ੍ਰਮ ਨੇ ਹੀ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਟੀਮ ਦੇ ਗੇਂਦਬਾਜ਼ ਮੀਂਹ ਕਾਰਨ ਪੂਰਾ ਓਵਰ ਨਹੀਂ ਸੁੱਟ ਸਕੇ। ਅਜਿਹੇ ‘ਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਆਇਰਲੈਂਡ ਦੀ ਟੀਮ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ।