national news - Sach Kahoon Punjabi

Kerala Temple Blast: ਕੇਰਲ ਦੇ ਕਾਸਰਗੋਡ ’ਚ ਧਮਾਕਾ, 150 ਜ਼ਖਮੀ, 8 ਗੰਭੀਰ
ਆਤਿਸ਼ਬਾਜੀ ਦੌਰਾਨ ਪਟਾਖਾ ਗੋਦਾਮ ਤੱਕ ਪਹੁੰਚੀ ਚਿੰਗਾਰੀ

ਤਿਰੂਵਨੰਤਪੁਰਮ (ਏਜੰਸੀ)। ਕੇਰਲ ਦੇ ਕਾਸਾਰਗੋਡ ਸਥਿਤ ਅੰਜੁਤੰਬਲਮ ਵੀਰਕਾਵੂ ਮੰਦਰ ’ਚ ਸੋਮਵਾਰ ਰਾਤ ਕਰੀਬ 12:30 ਵਜੇ ਆਤਿਸ਼ਬਾਜ਼ੀ ਦੌਰਾਨ ਧਮਾਕਾ ਹੋਇਆ। ਇਸ ’ਚ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਕਾਸਰਗੋਡ ਪੁਲਿਸ ਨੇ ਦੱਸਿਆ ਕਿ 8 ਲੋਕਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 1500 ਲੋਕ ਸਲਾਨਾ ਕਾਲੀਆਤਮ ਤਿਉਹਾਰ ਲਈ ਮੰਦਰ ’ਚ ਇਕੱਠੇ ਹੋਏ ਸਨ। ਇੱਥੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ, ਜਿਸ ਕਾਰਨ ਚੰਗਿਆੜੀਆਂ ਪਟਾਕਿਆਂ ਦੇ ਗੋਦਾਮ ਤੱਕ ਪਹੁੰਚ ਗਈਆਂ, ਜਿੱਥੇ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ। ਇਸ ਗੋਦਾਮ ਵਿੱਚ 25 ਹਜ਼ਾਰ ਰੁਪਏ ਦੇ ਪਟਾਕੇ ਰੱਖੇ ਗਏ ਸਨ। ਪੁਲਿਸ ਨੇ ਹਾਦਸੇ ਸਬੰਧੀ ਮੰਦਰ ਕਮੇਟੀ ਦੇ ਦੋ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਦਰ ਕਮੇਟੀ ਨੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦਾ ਲਾਇਸੈਂਸ ਵੀ ਨਹੀਂ ਲਿਆ ਸੀ। Kerala Temple Blast

Read This : Mansa News: ਪੈਟਰੋਲ ਪੰਪ ’ਤੇ ਸ਼ੱਕੀ ਹਾਲਾਤਾਂ ’ਚ ਧਮਾਕੇ ਮਗਰੋਂ ਆਈ ਫਿਰੌਤੀ ਦੀ ਕਾਲ

ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਪਹੁੰਚਾਇਆ

ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਤਿੰਨ ਗੰਭੀਰ ਲੋਕਾਂ ਨੂੰ ਪਰਿਆਰਾਮ ਮੈਡੀਕਲ ਕਾਲਜ ਅਤੇ ਕਈਆਂ ਨੂੰ ਮੈਂਗਲੋਰ, ਕੂਨੂਰ ਤੇ ਕਾਸਰਗੋਡ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਕਾਸਰਗੋਡ ਜ਼ਿਲ੍ਹਾ ਪੁਲਿਸ ਮੁਖੀ, ਕਲੈਕਟਰ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।

ਸੀਪੀਆਈ (ਐਮ) ਵਿਧਾਇਕ ਨੇ ਕਿਹਾ- ਛੋਟੇ ਪਟਾਕੇ ਸਨ, ਜਿਸ ਕਾਰਨ ਚੰਗਿਆੜੀਆਂ ਨਿਕਲੀਆਂ

ਸੱਤਾਧਾਰੀ ਸੀਪੀਆਈ-ਐਮ ਦੇ ਵਿਧਾਇਕ ਐਮ. ਰਾਜਗੋਪਾਲ ਨੇ ਇਸ ਘਟਨਾ ਨੂੰ ਬਹੁਤ ਮੰਦਭਾਗਾ ਦੱਸਿਆ ਹੈ। ਉਨ੍ਹਾਂ ਘਟਨਾ ਦਾ ਕਾਰਨ ਜਾਣਨ ਲਈ ਜ਼ਿਲ੍ਹਾ ਕੁਲੈਕਟਰ ਨਾਲ ਵੀ ਗੱਲ ਕੀਤੀ। ਰਾਜਗੋਪਾਲ ਨੇ ਕਿਹਾ- ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪਟਾਕੇ ਛੋਟੇ ਸਨ ਪਰ ਇਨ੍ਹਾਂ ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਉਸ ਥਾਂ ’ਤੇ ਡਿੱਗੀਆਂ ਜਿੱਥੇ ਹੋਰ ਪਟਾਕੇ ਰੱਖੇ ਗਏ ਸਨ। ਕਾਸਰਗੋਡ ਦੇ ਸੰਸਦ ਮੈਂਬਰ ਰਾਜਮੋਹਨ ਉਨੀਥਨ ਨੇ ਵੀ ਜ਼ਖਮੀਆਂ ਦੇ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਰਾਜਕੋਟ ਦੇ 10 ਵੱਡੇ ਹੋਟਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ
ਰਾਜਕੋਟ (ਏਜੰਸੀ)। ਗੁਜਰਾਤ ਦੇ ਰਾਜਕੋਟ ਸ਼ਹਿਰ ਦੇ 10 ਵੱਡੇ ਹੋਟਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਾਰੇ ਹੋਟਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਜਿਨ੍ਹਾਂ ਹੋਟਲਾਂ ਨੂੰ ਖ਼ਤਰਾ ਹੈ, ਉਨ੍ਹਾਂ ’ਚ ਫਾਈਵ ਸਟਾਰ ਹੋਟਲ, ਇੰਪੀਰੀਅਲ ਪੈਲੇਸ, ਸਯਾਜੀ ਹੋਟਲ, ਕਾਵੇਰੀ ਭਾਭਾ, ਸੀਜ਼ਨਜ਼ ਹੋਟਲ ਤੇ ਗ੍ਰੈਂਡ ਰੀਜੈਂਸੀ ਸ਼ਾਮਲ ਹਨ। ਪੁਲਿਸ ਨੂੰ 12:45 ਵਜੇ ਧਮਕੀ ਭਰਿਆ ਮੇਲ ਮਿਲਿਆ, ਜਿਸ ਤੋਂ ਬਾਅਦ ਟੀਮ ਜਾਂਚ ਲਈ ਤੁਰੰਤ ਹੋਟਲ ਪਹੁੰਚੀ। ਹਾਲ ਹੀ ’ਚ ਫਲਾਈਟਾਂ ’ਤੇ ਵੀ ਬੰਬ ਦੀ ਧਮਕੀ ਦਿੱਤੀ ਗਈ ਸੀ।

Read This : Punjab: ਹੁਣ ਪੰਜਾਬ ਦੇ ਇਸ ਜ਼ਿਲ੍ਹੇ ’ਤੇ ਮੰਡਰਾਇਆ ਵੱਡਾ ਖਤਰਾ, ਲੋਕ ਹੋ ਜਾਣ ਅਲਰਟ

ਹੁਣ ਹੋਟਲਾਂ ’ਚ ਵੀ ਅਜਿਹੀਆਂ ਧਮਕੀਆਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਪੁਲਿਸ ਨੇ ਕ੍ਰਾਈਮ ਬ੍ਰਾਂਚ, ਐਸਓਜੀ, ਐਲਸੀਬੀ, ਸਥਾਨਕ ਪੁਲਿਸ, ਬੰਬ ਨਿਰੋਧਕ ਦਸਤੇ ਤੇ ਡਾਗ ਸਕੁਐਡ ਨੂੰ ਬੁਲਾਇਆ। ਸਾਰੀਆਂ ਟੀਮਾਂ ਨੇ ਹੋਟਲਾਂ ਦੀ ਤਲਾਸ਼ੀ ਲਈ ਪਰ ਹੁਣ ਤੱਕ ਕਿਸੇ ਵੀ ਹੋਟਲ ’ਚੋਂ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਇਸ ਧਮਕੀ ਭਰੇ ਮੇਲ ਦੇ ਸਰੋਤ ਦਾ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ। ਤਿਉਹਾਰ ਦੌਰਾਨ ਇਸ ਤਰ੍ਹਾਂ ਦੀਆਂ ਧਮਕੀਆਂ ਕਾਰਨ ਸ਼ਹਿਰ ’ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।

Gurugram News: ਸ਼ਾਰਟ ਸਰਕਟ ਕਾਰਨ ਕਮਰੇ ’ਚ ਲੱਗੀ ਅੱਗ, 4 ਦੀ ਦਰਦਨਾਕ ਮੌਤ
ਗੁਰੂਗ੍ਰਾਮ (ਸੰਜੇ ਕੁਮਾਰ ਮਹਿਰਾ)। Gurugram News: ਇੱਥੇ ਇੱਕ ਇਮਾਰਤ ਦੇ ਇੱਕ ਕਮਰੇ ’ਚ ਅੱਗ ਲੱਗਣ ਕਾਰਨ 4 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ, ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਅੱਧੀ ਰਾਤ ਕਰੀਬ 12.30 ਵਜੇ ਸਰਸਵਤੀ ਐਨਕਲੇਵ ’ਚ ਚਾਰ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਇਕ ਕਮਰੇ ’ਚ ਅੱਗ ਲੱਗ ਗਈ। ਜਦੋਂ ਅੱਗ ਦੀਆਂ ਲਪਟਾਂ ਬਾਹਰ ਨਿਕਲੀਆਂ ਤਾਂ ਪਤਾ ਲੱਗਿਆ ਕਿ ਕਮਰੇ ’ਚ ਭਿਆਨਕ ਅੱਗ ਲੱਗੀ ਹੋਈ ਸੀ। Gurugram News

Read This : Punjab News: ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਭਰਪੂਰ ਮੌਕੇ, ਉਦਯੋਗ ਮੰਤਰੀ ਨੇ ਕੀਤਾ ਵੱਡਾ ਐਲਾਨ

ਆਸ-ਪਾਸ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ, ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਅਸਮਾਨ ਤੋਂ ਧੂੰਏਂ ਤੇ ਅੱਗ ਦੇ ਗੁਬਾਰੇ ਨਿਕਲ ਰਹੇ ਸਨ। ਜਿਸ ਕਾਰਨ ਇਲਾਕੇ ’ਚ ਹਾਹਾਕਾਰ ਮੱਚ ਗਈ। ਗੁਆਂਢੀ ਘਰਾਂ ’ਚ ਰਹਿੰਦੇ ਲੋਕਾਂ ਨੇ ਵੀ ਆਪਣੇ ਘਰ ਖਾਲੀ ਕਰ ਲਏ। ਅੱਗ ਨੇ ਆਸਪਾਸ ਦੇ ਘਰਾਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਲੋਕਾਂ ਨੇ ਦੱਸਿਆ ਕਿ ਇਸ ਕਮਰੇ ’ਚ 4 ਵਿਅਕਤੀ ਸਨ। ਜਦੋਂ ਫਾਇਰ ਵਿਭਾਗ ਦੀ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਸ ਅੱਗ ’ਚ ਸੜ ਕੇ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ।

ਕਮਰੇ ’ਚ ਬਿਹਾਰ ਦੇ ਲੋਖਨ ਪਿੰਡ ਦੇ ਮੈਂਬਰ ਰਹਿ ਰਹੇ ਸਨ, ਜੋ ਰਿਸ਼ਤੇਦਾਰ ਸਨ। ਮਰਨ ਵਾਲਿਆਂ ’ਚ 17 ਸਾਲਾ ਅਮਨ, 10ਵੀਂ ਜਮਾਤ ਦਾ ਵਿਦਿਆਰਥੀ, 22 ਸਾਲਾ ਮੁਹੰਮਦ ਮੁਸ਼ਤਾਕ, 27 ਸਾਲਾ ਦਰਜ਼ੀ ਨੂਰ ਆਲਮ ਤੇ 22 ਸਾਲਾ ਸਾਹਿਲ ਸ਼ਾਮਲ ਹਨ, ਜੋ ਇੱਥੇ ਮਿਲਣ ਆਏ ਸਨ। ਤਿੰਨ ਮੈਂਬਰ ਪਿਛਲੇ 15 ਸਾਲਾਂ ਤੋਂ ਇਸੇ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ। ਅੱਗ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। Gurugram News

Indigo Airline System: ਇੰਡੀਗੋ ਏਅਰਲਾਈਨ ਦੇ ਸਰਵਰ ’ਚ ਗੜਬੜੀ, ਪੜ੍ਹੋ ਪੂਰੀ ਰਿਪੋਰਟ
ਬੁਕਿੰਗ ਤੇ ਚੈੱਕ-ਇਨ ’ਚ ਪਰੇਸ਼ਾਨੀ | Indigo Airline System

ਨਵੀਂ ਦਿੱਲੀ (ਏਜੰਸੀ)। Indigo Airline System: ਇੰਡੀਗੋ ਏਅਰਲਾਈਨ ਦੇ ਹੌਲੀ ਨੈੱਟਵਰਕ ਕਾਰਨ ਬੁਕਿੰਗ ਸਿਸਟਮ ਤੇ ਵੈੱਬਸਾਈਟ ਪ੍ਰਭਾਵਿਤ ਹੋਈ ਹੈ। ਇਸ ਕਾਰਨ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਤੇ ਜਮੀਨੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਚੈੱਕ-ਇਨ ਦੀ ਪ੍ਰਕਿਰਿਆ ਵੀ ਮੱਠੀ ਪੈ ਗਈ ਹੈ, ਜਿਸ ਕਾਰਨ ਹਵਾਈ ਅੱਡਿਆਂ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਇੰਡੀਗੋ ਨੇ ਕਿਹਾ, ‘ਸਾਡੀਆਂ ਟੀਮਾਂ ਇਸ ਮਾਮਲੇ ’ਤੇ ਕੰਮ ਕਰ ਰਹੀਆਂ ਹਨ। ਜਲਦੀ ਹੀ ਆਮ ਸਥਿਤੀ ਨੂੰ ਬਹਾਲ ਕੀਤਾ ਜਾਵੇਗਾ’। Indigo Airline System

Read This : Haryana Vidhan Sabha Election 2024: ਹਰਿਆਣਾ ਦੀਆਂ 90 ਸੀਟਾਂ ’ਤੇ ਹੁਣ ਤੱਕ 36.69 ਫੀਸਦੀ ਵੋਟਿੰਗ

3 ਮਹੀਨੇ ਪਹਿਲਾਂ ਮਾਈਕ੍ਰੋਸਾਫਟ ’ਤੇ ਚੱਲ ਰਹੇ ਲੱਖਾਂ ਕੰਪਿਊਟਰ ਡਾਊਨ ਹੋਏ ਸਨ

ਤਿੰਨ ਮਹੀਨੇ ਪਹਿਲਾਂ ਅਮਰੀਕੀ ਐਂਟੀ-ਵਾਇਰਸ ਕੰਪਨੀ ਕ੍ਰਾਊਡਸਟ੍ਰਾਈਕ ਦੇ ਇਕ ਸਾਫਟਵੇਅਰ ਅਪਡੇਟ ਕਾਰਨ ਦੁਨੀਆ ਭਰ ’ਚ ਮਾਈਕ੍ਰੋਸਾਫਟ ਆਪਰੇਟਿੰਗ ਸਿਸਟਮ ’ਤੇ ਚੱਲ ਰਹੇ ਲੱਖਾਂ ਕੰਪਿਊਟਰਾਂ ’ਤੇ ਕੰਮ ਠੱਪ ਹੋ ਗਿਆ ਸੀ। ਇਸ ਕਾਰਨ ਦੁਨੀਆ ਭਰ ’ਚ ਜਰੂਰੀ ਸੇਵਾਵਾਂ ਜਿਵੇਂ ਹਵਾਈ ਅੱਡੇ, ਉਡਾਣਾਂ, ਰੇਲ ਗੱਡੀਆਂ, ਹਸਪਤਾਲ, ਬੈਂਕ, ਰੈਸਟੋਰੈਂਟ, ਡਿਜੀਟਲ ਪੇਮੈਂਟ, ਸਟਾਕ ਐਕਸਚੇਂਜ, ਟੀਵੀ ਚੈਨਲ ਤੇ ਸੁਪਰਮਾਰਕੀਟ ਬੰਦ ਕਰ ਦਿੱਤੇ ਗਏ ਹਨ। ਸਭ ਤੋਂ ਵੱਧ ਅਸਰ ਹਵਾਈ ਅੱਡੇ ’ਤੇ ਦੇਖਣ ਨੂੰ ਮਿਲਿਆ। 3 ਫੀਸਦੀ ਭਾਵ ਦੁਨੀਆ ਭਰ ’ਚ ਲਗਭਗ 4,295 ਉਡਾਣਾਂ ਨੂੰ ਰੱਦ ਕਰਨਾ ਪਿਆ। ਇਕੱਲੇ ਅਮਰੀਕਾ ’ਚ ਹੀ 1100 ਉਡਾਣਾਂ ਰੱਦ ਹੋਈਆਂ ਤੇ 1700 ਲੇਟ ਹੋਈਆਂ। ਭਾਰਤ ’ਚ ਮੁੰਬਈ, ਦਿੱਲੀ, ਚੇਨਈ, ਬੈਂਗਲੁਰੂ ਸਮੇਤ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਭਾਰੀ ਭੀੜ ਦੇਖਣ ਨੂੰ ਮਿਲੀ।

Poonch Encounter: ਜੰਮੂ-ਕਸ਼ਮੀਰ ਦੇ ਪੁੰਛ ’ਚ ਐਨਕਾਊਂਟਰ, ਗੋਲੀਬਾਰੀ ਜਾਰੀ
2-3 ਅੱਤਵਾਦੀ ਲੁਕ ਕੇ ਕਰ ਰਹੇ ਹਨ ਗੋਲੀਬਾਰੀ | Poonch Encounter

ਕੱਲ੍ਹ ਫੌਜ ਨੇ 3 ਅੱਤਵਾਦੀਆਂ ਨੂੰ ਕੀਤਾ ਸੀ ਢੇਰ

ਸ਼੍ਰੀਨਗਰ (ਏਜੰਸੀ)। Poonch Encounter: ਜੰਮੂ-ਕਸ਼ਮੀਰ ਦੇ ਪੁੰਛ ’ਚ ਐਤਵਾਰ (15 ਸਤੰਬਰ) ਸਵੇਰੇ ਫੌਜ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਫੌਜ ਨੂੰ ਮੇਂਢਰ ਦੇ ਗੁਰਸਾਈ ਟਾਪ ਨੇੜੇ ਪਥੰਤੀਰ ਇਲਾਕੇ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਫੌਜ ਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ’ਚ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ। ਫਿਲਹਾਲ ਦੋਵਾਂ ਪਾਸਿਆਂ ਤੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਫੌਜ ਨੇ ਦੱਸਿਆ ਕਿ 2-3 ਅੱਤਵਾਦੀ ਲੁਕੇ ਹੋਏ ਸਨ ਤੇ ਗੋਲੀਬਾਰੀ ਕਰ ਰਹੇ ਸਨ।

Read This : Baramulla Encounter : ਬਾਰਾਮੂਲਾ ਮੁਕਾਬਲੇ ‘ਚ ਤਿੰਨ ਅੱਤਵਾਦੀ ਢੇਰ

ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹੋਰ ਜਵਾਨਾਂ ਨੂੰ ਵੀ ਮੁਕਾਬਲੇ ਵਾਲੀ ਥਾਂ ’ਤੇ ਭੇਜਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ’ਚ 3 ਦਿਨਾਂ ’ਚ ਇਹ 5ਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਕਿਸ਼ਤਵਾੜ ’ਚ ਹੋਏ ਮੁਕਾਬਲੇ ’ਚ ਦੋ ਜਵਾਨ ਸ਼ਹੀਦ ਹੋ ਗਏ ਸਨ। ਉਸੇ ਦਿਨ ਕਠੂਆ ’ਚ ਦੋ ਅੱਤਵਾਦੀ ਮਾਰੇ ਗਏ ਸਨ। ਕੱਲ੍ਹ ਭਾਵ (14 ਸਤੰਬਰ) ਨੂੰ ਬਾਰਾਮੂਲਾ ਮੁਕਾਬਲੇ ’ਚ 3 ਅੱਤਵਾਦੀ ਮਾਰੇ ਗਏ ਸਨ। 14 ਸਤੰਬਰ ਨੂੰ ਹੀ ਨੌਸਹਿਰਾ ਸੈਕਟਰ ’ਚ ਐਲਓਸੀ ਨੇੜੇ ਅੱਤਵਾਦੀਆਂ ਨੇ ਘੁਸਪੈਠ ਕੀਤੀ ਸੀ ਤੇ ਉਹ ਗੋਲੀਬਾਰੀ ’ਚ ਇੱਕ ਫੌਜ ਦਾ ਜਵਾਨ ਜ਼ਖਮੀ ਵੀ ਹੋ ਗਿਆ ਸੀ। Poonch Encounter

Breaking : ਰਾਜੌਰੀ ’ਚ ਫੌਜ ’ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ, ਕਾਰਵਾਈ ਜਾਰੀ
ਦੋ ਫੌਜੀ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ | Terrorist Attack

ਹਥਿਆਰ ਲੁੱਟ ਕੇ ਭੱਜੇ ਅੱਤਵਾਦੀ | Terrorist Attack

ਸ੍ਰੀਨਗਰ (ਏਜੰਸੀ)। ਵੀਰਵਾਰ (21 ਦਸੰਬਰ) ਨੂੰ ਜੰਮੂ-ਕਸਮੀਰ ਦੇ ਰਾਜੌਰੀ ’ਚ ਅੱਤਵਾਦੀਆਂ ਨੇ ਫੌਜ ਦੇ ਦੋ ਟਰੱਕਾਂ ’ਤੇ ਹਮਲਾ ਕੀਤਾ ਹੈ। ਦੁਪਹਿਰ ਕਰੀਬ 3:45 ਵਜੇ ਹੋਏ ਇਸ ਹਮਲੇ ’ਚ ਹੁਣ ਤੱਕ ਚਾਰ ਜਵਾਨ ਸ਼ਹੀਦ ਹੋ ਗਏ ਹਨ। ਇਸ ਹਾਦਸੇ ’ਚ ਤਿੰਨ ਹੋਰ ਜਵਾਨ ਵੀ ਜ਼ਖਮੀ ਹੋਏ ਹਨ। ਫਿਲਹਾਲ ਫੌਜੀਆਂ ਵੱਲੋਂ ਕਾਰਵਾਈ ਜਾਰੀ ਹੈ। ਫੌਜ ਦੇ ਅਧਿਕਾਰੀਆਂ ਮੁਤਾਬਕ ਫੌਜੀਆਂ ਅਤੇ ਅੱਤਵਾਦੀਆਂ ਵਿਚਕਾਰ ਆਹਮੋ-ਸਾਹਮਣੇ ਮੁਕਾਬਲਾ ਹੋਇਆ ਹੈ। ਸ਼ਹੀਦ ਹੋਏ ਸੈਨਿਕਾਂ ’ਚੋਂ ਦੋ ਦੀਆਂ ਲਾਸ਼ਾਂ ਵਿਗੜ ਚੁੱਕੀਆਂ ਮਿਲੀਆਂ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਵਿਚਕਾਰ ਹੱਥੋਪਾਈ ਵੀ ਹੋਈ ਸੀ ਜਾ ਨਹੀਂ। (Terrorist Attack)

ਇਹ ਵੀ ਪੜ੍ਹੋ : ਫਰਿੱਜ਼ ਦਾ ਕੰਪਰੈਸਰ ਫ਼ਟਣ ਨਾਲ ਹੋਏ ਧਮਾਕੇ ’ਚ 5 ਜਖ਼ਮੀ

ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਅੱਤਵਾਦੀਆਂ ਨੇ ਜਵਾਨਾਂ ਨੂੰ ਸ਼ਹੀਦ ਕੀਤਾ ਅਤੇ ਉਨ੍ਹਾਂ ਦੇ ਹਥਿਆਰ ਲੁੱਟ ਲਏ ਹਨ। ਸੂਤਰਾਂ ਮੁਤਾਬਕ ਇਹ ਹਮਲਾ ਥਾਨਮੰਡੀ-ਸੁਰਨਕੋਟ ਰੋਡ ’ਤੇ ਡੇਰਾ ਕੀ ਗਲੀ (ਡੀਕੇਜੀ) ਨਾਂਅ ਦੇ ਇਲਾਕੇ ’ਚ ਹੋਇਆ ਹੈ। ਜਵਾਨਾਂ ਨੂੰ ਲੈ ਕੇ ਜਾਣ ਵਾਲੇ ਇਹ ਵਾਹਨ ਸੁਰਨਕੋਟ ਅਤੇ ਬਫਲਿਆਜ ਜਾ ਰਹੇ ਸਨ, ਜਿੱਥੇ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਅੱਤਵਾਦੀਆਂ ਖਿਲਾਫ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਫੌਜ ਅੱਜ ਆਪਰੇਸ਼ਨ ’ਚ ਸ਼ਾਮਲ ਸੁਰੱਖਿਆ ਬਲਾਂ ਨਾਲ ਸੰਪਰਕ ਕਰਨ ’ਚ ਕਾਮਯਾਬ ਰਹੀ, ਜਿਸ ਤੋਂ ਬਾਅਦ ਇੱਥੇ ਵਾਧੂ ਸੁਰੱਖਿਆ ਬਲ ਭੇਜੇ ਜਾ ਰਹੇ ਹਨ। (Terrorist Attack)

ਹਮਲਾ ਕਦੋਂ ਅਤੇ ਕਿਵੇਂ ਹੋਇਆ? | Terrorist Attack

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਵੀਰਵਾਰ ਨੂੰ ਸੁਰੱਖਿਆ ਬਲਾਂ ਦੇ ਜਵਾਨ ਦੋ ਵਾਹਨਾਂ ’ਚ ਪੁੰਛ ਦੇ ਸੁਰਨਕੋਟ ਜਾ ਰਹੇ ਸਨ। ਇੱਥੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਖਿਲਾਫ ਤਲਾਸ਼ੀ ਮੁਹਿੰਮ ਚਲਾਉਣੀ ਪਈ। ਪਰ ਸ਼ਾਮ ਕਰੀਬ ਪੌਣੇ ਚਾਰ ਵਜੇ ਢੇਰਾ ਕੀ ਗਲੀ ਅਤੇ ਬੁਫਲਿਆਜ ਦੇ ਵਿਚਕਾਰ ਧਤਿਆਰ ਮੋੜ ’ਤੇ ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਅਚਾਨਕ ਇੱਕ ਟਰੱਕ ਅਤੇ ਜਿਪਸੀ ’ਤੇ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਨੇ ਵੀ ਇਸ ਹਮਲੇ ਦਾ ਜਵਾਬ ਦਿੱਤਾ। ਇਸ ਦੌਰਾਨ 5 ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਅੱਤਵਾਦੀਆਂ ਅਤੇ ਸੈਨਿਕਾਂ ਵਿਚਕਾਰ ਆਹਮੋ-ਸਾਹਮਣੇ ਲੜਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।

ਅਧਿਕਾਰੀਆਂ ਮੁਤਾਬਕ ਇਸ ਗੱਲ ਦੀ ਸੰਭਾਵਨਾ ਹੈ ਕਿ ਅੱਤਵਾਦੀ ਹਮਲਾ ਕਰਨ ਵਾਲੇ ਜਵਾਨਾਂ ਦੇ ਹਥਿਆਰ ਵੀ ਲੈ ਗਏ ਹੋ ਸਕਦੇ ਹਨ। ਘਟਨਾ ਵਾਲੀ ਥਾਂ ਤੋਂ ਕੁਝ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓਜ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ’ਚ ਸੜਕ ’ਤੇ ਖੂਨ ਨਾਲ ਲੱਥਪੱਥ ਫੌਜੀਆਂ ਦੇ ਟੁੱਟੇ ਹੈਲਮੇਟ ਅਤੇ ਫੌਜ ਦੀਆਂ ਦੋ ਗੱਡੀਆਂ ਦੇ ਟੁੱਟੇ ਸ਼ੀਸ਼ੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਹਮਲੇ ਵਾਲੀ ਥਾਂ ’ਤੇ ਦੋ ਸੈਨਿਕਾਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। (Terrorist Attack)

ਖੁਫੀਆ ਜਾਣਕਾਰੀ ਮੁਤਾਬਕ 250-300 ਅੱਤਵਾਦੀ ਭਾਰਤ ’ਚ ਘੁਸਪੈਠ ਕਰਨ ਲਈ ਤਿਆਰ | Terrorist Attack

ਬੀਐੱਸਐੱਫ ਦੇ ਇੱਕ ਸੀਨੀਅਰ ਅਧਿਕਾਰੀ ਨੇ 16 ਦਸੰਬਰ ਨੂੰ ਖੁਫੀਆ ਜਾਣਕਾਰੀ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਸੀ ਕਿ ਪਾਕਿਸਤਾਨ ਸਰਹੱਦ ’ਤੇ 250 ਤੋਂ 300 ਅੱਤਵਾਦੀ ਲਾਂਚਪੈਡ ’ਤੇ ਹਨ। ਉਹ ਜੰਮੂ-ਕਸ਼ਮੀਰ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਸਰਹੱਦ ਪਾਰੋਂ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾਵੇਗਾ।

ਬੀਐਸਐਫ ਦੇ ਆਈਜੀ ਅਸ਼ੋਕ ਯਾਦਵ ਨੇ ਪੁਲਵਾਮਾ ’ਚ ਕਿਹਾ ਕਿ ਅਤਿਵਾਦੀ ਗਤੀਵਿਧੀਆਂ ਦੇ ਮੱਦੇਨਜਰ, ਅਸੀਂ (ਬੀਐਸਐਫ) ਅਤੇ ਫੌਜ ਸੰਵੇਦਨਸੀਲ ਖੇਤਰਾਂ ’ਤੇ ਨਜਰ ਰੱਖ ਰਹੇ ਹਾਂ ਅਤੇ ਚੌਕਸ ਹਾਂ। ਪਿਛਲੇ ਕੁਝ ਸਾਲਾਂ ’ਚ ਸੁਰੱਖਿਆ ਬਲਾਂ ਅਤੇ ਕਸ਼ਮੀਰ ਦੇ ਲੋਕਾਂ ਵਿਚਕਾਰ ਰਿਸ਼ਤਾ ਚੰਗਾ ਹੋਇਆ ਹੈ। ਜੇਕਰ ਲੋਕ ਸਾਨੂੰ ਸਹਿਯੋਗ ਦੇਣ ਤਾਂ ਅਸੀਂ ਵਿਕਾਸ ਕਾਰਜਾਂ ਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾ ਸਕਦੇ ਹਾਂ।

2023 : ਇਸ ਸਾਲ 10 ਫੌਜੀ ਹਮਲਿਆਂ ’ਚ ਹੋਏ ਹਨ ਸ਼ਹੀਦ | Terrorist Attack

1 ਜਨਵਰੀ, 2023 : ਰਾਜੌਰੀ ਦੇ ਡੰਗਰੀ ਪਿੰਡ ’ਚ ਦੋ ਵਿਦੇਸ਼ੀ ਅੱਤਵਾਦੀਆਂ ਦੀ ਗੋਲੀਬਾਰੀ ਅਤੇ ਆਈਈਡੀ ਧਮਾਕੇ ’ਚ ਘੱਟ ਗਿਣਤੀ ਭਾਈਚਾਰੇ ਦੇ ਸੱਤ ਲੋਕ ਮਾਰੇ ਗਏ। ਇਨ੍ਹਾਂ ’ਚੋਂ ਦੋ ਨਾਬਾਲਗ ਸਨ।

20 ਅਪਰੈਲ 2023 : ਪੁੰਛ ਜ਼ਿਲ੍ਹੇ ਦੀ ਮੇਂਢਰ ਤਹਿਸੀਲ ਦੇ ਭੱਟਾ ਦੁਰਾਨ ਇਲਾਕੇ ’ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਹਮਲਾ ਕੀਤਾ, ਜਿਸ ’ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਜਦਕਿ ਇਕ ਜਵਾਨ ਜਖਮੀ ਹੋ ਗਿਆ।

5 ਮਈ 2023 : ਅੱਤਵਾਦੀਆਂ ਨੇ ਕੰਡੀ, ਰਾਜੌਰੀ ’ਚ ਇੱਕ ਆਈਈਡੀ ਧਮਾਕਾ ਕੀਤਾ, ਜਿਸ ’ਚ ਫੌਜ ਦੇ ਪੰਜ ਪੈਰਾ ਕਮਾਂਡੋ ਸ਼ਹੀਦ ਹੋ ਗਏ ਅਤੇ ਇੱਕ ਮੇਜਰ ਜ਼ਖਮੀ ਹੋ ਗਿਆ।

18 ਜੁਲਾਈ 2023 : ਪੁੰਛ ਜ਼ਿਲ੍ਹੇ ਦੀ ਸੂਰਨਕੋਟ ਤਹਿਸੀਲ ਦੇ ਸਿੰਧਰਾ ਟਾਪ ਖੇਤਰ ’ਚ ਸੁਰੱਖਿਆ ਬਲਾਂ ਨੇ ਚਾਰ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ।

ਕੀ ਤੁਹਾਨੂੰ ਵੀ ਆਇਆ ਹੈ ਆਧਾਰ ਅਪਡੇਟ ਕਰਨ ਦਾ ਮੈਸੇਜ਼, ਤਾਂ ਹੋ ਜਾਓ ਸਾਵਧਾਨ
ਨਵੀਂ ਦਿੱਲੀ। ਬਹੁਤ ਸਾਰੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਨ ਲਈ ਮੈਸੇਜ਼ ਆ ਰਹੇ ਹਨ। ਅਜਿਹੇ ਵਿੱਚ ਤੁਹਾਡੇ ਫੋਨ ਨੰਬਰ ’ਤੇ ਵੀ ਐੱਸਐੱਮਐੱਸ ਆ ਸਕਦਾ ਹੈ ਜਾਂ ਈਮੇਲ ਆ ਸਕਦੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਆਪਣਾ ਆਧਾਰ ਕਾਰਡ ਅਪਡੇਟ ਕਰ ਲਓ। ਅਜਿਹੇ ਸੁਨੇਹਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਲੋਕ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾ ਸਕਦੇ ਹਨ। (my Aadhaar Portal)

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਸੁਚੇਤ ਕੀਤਾ ਹੈ ਕਿਉਂਕਿ ਉਹ ਆਧਾਰ ਕਾਰਡ ਨੂੰ ਅਪਡੇਟ ਕਰਨ ਦੇ ਮਕਸਦ ਨਾਲ ਲੋਕਾਂ ਨੂੰ ਕਦੇ ਵੀ ਆਪਣੀ ਪਛਾਣ ਜਾਂ ਪਤੇ ਦਾ ਸਬੂਤ ਈਮੇਲ ’ਤੇ ਸਾਂਝਾ ਕਰਨ ਲਈ ਨਹੀਂ ਕਹਿੰਦੇ। ਇੰਨਾ ਹੀ ਨਹਂੀ ਯੂਆਈਡੀਏਆਈ ਨੇ ਨਾਗਰਿਕਾਂ ਨੂੰ ਆਪਣੇ ਆਧਾਰ ਕਾਰਡ ਨੂੰ ਆਨਲਾਈਨ ਜਾਂ ਆਪਣੇ ਨਜ਼ਦੀਕੀ ਕੇਂਦਰਾਂ ’ਤੇ ਜਾ ਕੇ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।

ਯੂਆਈਡੀਏਆਈ ਨੇ ਪੋੋਸਟ ਕੀਤੀ ਸਾਂਝੀ | my Aadhaar Portal

ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂਆਈਡੀਏਆਈ ਨੇ ਐਕਸ (ਸਾਬਕਾ ਟਵਿੱਟਰ) ’ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਯੂਆਈਡੀਏਆਈ ਕਦੇ ਵੀ ਤੁਹਾਨੂੰ ਈਮੇਲ ਜਾਂ ਵਟਸਐਪ ’ਤੇ ਤੁਹਾਡੇ ਆਧਾਰ ਨੂੰ ਅਪਡੇਟ ਕਰਨ ਲਈ ਆਪਣੇ ਪੀਓਆਈ/ਪੀਓਏ ਦਸਤਾਵੇਜ਼ਾਂ ਨੂੰ ਸਾਂਝਾ ਕਰਨ ਲਈ ਨਹੀਂ ਕਹਿੰਦਾ। ਆਪਣਾ ਆਧਾਰ ਜਾਂ ਤਾਂ ਮਈ ਆਧਾਰ ਪੋਰਟਲ ਰਾਹੀਂ ਆਨਲਾਈਨ ਅਪਡੇਟ ਕਰੋ ਜਾਂ ਆਪਣੇ ਨਜ਼ਦੀਕੀ ਆਧਾਰ ਕੇਂਦਰਾਂ ’ਤੇ ਜਾਓ।

ਆਧਾਰ ਕਾਰਡ ਅਪਡੇਟ ਸਬੰਧੀ ਜਾਣਕਾਰੀ

ਯੂਆਈਡੀਏਆਈ ਦੇਸ਼ ਵਾਸੀਆਂ ਨੂੰ ਜਨਸੰਖਿਆ ਦੇ ਵੇਰਵਿਆਂ ਨੂੰ ਮੁੜ ਪ੍ਰਮਾਣਿਤ ਕਰਨ ਲਈ ਪਛਾਣ ਦਾ ਸਬੂਤ ਅਤੇ ਪਤੇ ਦਾ ਸਬੂਤ ਦਸਤਾਵੇਜ ਅਪਲੋਡ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ, ਖਾਸ ਤੌਰ ’ਤੇ ਜੇਕਰ ਆਧਾਰ 10 ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਕਦੇ ਵੀ ਅਪਡੇਟ ਨਹੀਂ ਕੀਤਾ ਗਿਆ ਸੀ। ਇਹ ਜੀਵਨ ਨੂੰ ਬਿਹਤਰ ਬਣਾਉਣ, ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਪ੍ਰਮਾਣੀਕਰਨ ਦੀ ਸਫ਼ਲਤਾ ਦਰ ਨੂੰ ਵਧਾਉਣ ਵਿੱਚ ਮੱਦਦ ਕਰੇਗਾ।

ਇਸ ਦੌਰਾਨ ਯੂਆਈਡੀਏਆਈ ਨੇ ਦਸਤਾਵੇਜ਼ਾਂ ਨੂੰ ਮੁਫ਼ਤ ਆਧਾਰ ਅਪਡੇਟ ਨੂੰ 14 ਸਤੰਬਰ 2023 ਤੱਕ ਵਧਾ ਦਿੱਤਾ ਹੈ। ਪਹਿਲਾਂ, ਮੁਫ਼ਤ ਸੇਵਾ ਸਿਰਫ਼ 14 ਜੂਨ, 2023 ਤੱਕ ਉਪਲੱਬਧ ਸੀ।

ਆਧਾਰ ਕਾਰਡ ਨੂੰ ਕਿਵੇਂ ਕਰੀਏ ਅਪਡੇਟ?

ਨਾਗਰਿਕ ਆਪਣੇ ਆਧਾਰ ਨੰਬਰ ਦੀ ਵਰਤੋਂ ਕਰ ਕੇ https://myaadhaar.uidai.gov.in/ ’ਤੇ ਲਾਗਇਨ ਕਰ ਸਕਦੇ ਹਨ।

ਹੁਣ ਪਤਾ ਅਪਡੇਟ ਕਰਨ ਲਈ ਅੱਗੇ ਵਧੋ ਵਿਕਲਪ ਚੁਣੋ।

ਵਨ ਟਾਈਮ ਪਾਸਵਰਡ (OTP) ਰਜਿਸਟਰਡ ਮੋਬਾਇਲ ਨੰਬਰ ’ਤੇ ਭੇਜਿਆ ਜਾਵੇਗਾ।

ਤੁਹਾਨੂੰ ਸਿਰਫ਼ ‘ਅਪਡੇਟ ਦਸਤਾਵੇਜ਼’ ’ਤੇ ਕਲਿੱਕ ਕਰਨ ਦੀ ਲੋੜ ਹੈ ਅਤੇ ਨਿਵਾਸੀ ਦੇ ਮੌਜ਼ੂਦਾ ਵੇਰਵੇ ਪ੍ਰਦਰਸ਼ਿਤ ਕੀਤੇ ਜਾਣਗੇ।

ਆਧਾਰ ਧਾਰਕ ਨੂੰ ਵੇਰਵਿਆਂ ਦੀ ਪੁਸ਼ਟੀ ਕਰਨੀ ਪੈਂਦੀ ਹੈ, ਜੇਕਰ ਸਹੀ ਪਾਇਆ ਜਾਦਾ ਹੈ ਤਾਂ ਅਗਲੇ ਹਾਈਪਰਲਿੰਕ ’ਤੇ ਕਲਿੱਕ ਕਰੋ।

ਅਗਲੀ ਸਕਰੀਨ ਵਿੱਚ ਨਾਗਰਿਕ ਨੂੰ ਡਰਾਪਡਾਊਨ ਸੂਚੀ ਵਿੱਚੋਂ ਪਛਾਣ ਦਾ ਸਬੂਤ ਅਤੇ ਪਤੇ ਦੇ ਦਸਤਾਵੇਜ਼ਾਂ ਦਾ ਸਬੂਤ ਚੁਣਨਾ ਹੋਵੇਗਾ।

ਇਸ ਤੋਂ ਬਾਅਦ ਐਡਰੈੱਸ ਪਰੂਫ਼ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ ਅਤੇ ਸਬਮਿਟ ਬਟਨ ਨੂੰ ਚੁਣੋ। ਆਪਣੇ ਦਸਤਾਵੇਜ਼ਾਂ ਨੂੰ ਡਪਡੇਟ ਕਰਨ ਲਈ ਉਨ੍ਹਾਂ ਕਾਪੀਆਂ ਅਪਲੋਡ ਕਰੋ।

ਆਧਾਰ ਅਪਡੇਟ ਬੇਨਤੀ ਸਵੀਕਾਰ ਕੀਤੀ ਜਾਵੇਗੀ ਅਤੇ ਇੱਕ 14 ਅੰਕਾਂ ਦਾ ਅਪਡੇਟ ਬੇਨਤੀ ਨੰਬਰ (URN) ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ