Fell - Sach Kahoon Punjabi
ਉੱਤਰਾਖੰਡ ’ਚ ਟੈਂਪੂ ਟਰੈਵਲਰ ਡੂੰਘੀ ਖਾਈ ’ਚ ਡਿੱਗਣ ਨਾਲ 10 ਮੌਤਾਂ, ਕਈ ਜ਼ਖਮੀ
ਬਦਰੀਨਾਥ ਹਾਈਵੇ ’ਤੇ ਵਾਪਰਿਆ ਹਾਦਸਾ | Uttarakhand News
(ਏਜੰਸੀ) ਦੇਹਰਾਦੂਨ। ਦੇਹਰਾਦੂਨ ਉੱਤਰਾਖੰਡ ਦੇ ਰੂਦਰਪ੍ਰਯਾਕ ਜਨਪਦ ਤੋਂ ਪੰਜ ਕਿਲੋਮੀਟਰ ਅੱਗੇ ਸ੍ਰੀਨਗਰ ਵੱਲੋਂ ਬਦਰੀਨਾਥ ਰਾਜਮਾਰਗ ’ਤੇ ਇੱਕ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਡੂੰਘੀ ਖਾਈ ’ਚ ਜਾ ਡਿੱਗਿਆ। ਇਸ ਦੌਰਾਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਵਾਹਨ ’ਚ ਕੁੱਲ 23 ਵਿਅਕਤੀ ਸਵਾਰ ਸਨ। ਵਾਹਨ ਨੋਇਡਾ ਤੋਂ ਚੋਪਤਾ ਜਾ ਰਿਹਾ ਸੀ। ਸੂਚਨਾ ਤੇ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਆਫਤ ਪ੍ਰਬੰਧਨ, ਡੀਡੀਆਰਐਫ ਸਮੇਤ ਹੋਰ ਟੀਮਾਂ ਮੌਕੇ ’ਤੇ ਬਚਾਅ ਕਾਰਜਾਂ ’ਚ ਜੁਟ ਗਈਆਂ ਹਨ। Uttarakhand News
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਦਰਪ੍ਰਯਾਗ ’ਚ ਟੈਂਪੂ ਟਰੈਵਲਰ ਦੇ ਹਾਦਸਗ੍ਰਸ਼ਤ ਹੋਣ ਦੀ ਦੁੱਖਦਾਈ ਘਟਨਾ ਮਿਲੀ ਹੈ। ਸਥਾਨਕ ਪ੍ਰਸ਼ਾਸਨ ਤੇ ਸੂਬਾ ਆਫਤ ਬਲ ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜਾਂ ’ਚ ਜੁਟੀਆਂ ਹਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਅਧਿਕਾਰੀ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਇਹ ਵੀ ਪੜ੍ਹੋ: ਸਰਹੱਦ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਮੁੱਖ ਮੰਤਰੀ ਨੇ ਹਾਦਸੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ, ਉਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਪਰਿਵਾਰ ਨੂੰ ਦੁੱਖ ਸਹਿਣ ਕਰਨ ਦਾ ਬਲ ਬਖਸ਼ੇ ਤੇ ਹਾਦਸੇ ’ਚ ਜ਼ਖਮੀ ਵਿਅਕਤੀ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।
6 ਮਜ਼ਦੂਰ ਮਲਬੇ ਹੇਠਾਂ ਦਬੇ, ਦੋ ਨੂੰ ਕੱਢਿਆ ਬਾਹਰ | Building
ਰਾਹਤ ਕਾਰਜ ਜਾਰੀ
ਮੋਹਾਲੀ (ਸੱਚ ਕਹੂੰ ਨਿਊਜ਼)। ਮੋਹਾਲੀ ਦੇ ਖਰੜ ਤੋਂ ਇੱਕ ਇਮਾਰਤ ਡਿੱਗਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ Building ਨਿਰਮਾਣ ਅਧੀਨ ਸੀ। ਉਕਤ ਨਿਰਮਾਣ ਅਧੀਨ ਇਮਾਰਤ Building ਲਾਡਰਾ-ਖਰੜ ਰੋਡ ‘ਤੇ ਸਥਿੱਤ ਹੈ। ਜਾਣਕਾਰੀ ਅਨੁਸਾਰ ਇਹ ਇਮਾਰਤ ਉਦੋਂ ਡਿੱਗੀ ਜਦੋਂ ਮਜ਼ਦੂਰ ਇਸ ਵਿੱਚ ਕੰਮ ਕਰ ਰਹੇ ਸਨ। 6 ਮਜ਼ਦੂਰਾਂ ਦੇ ਇਮਾਰਤ ਦੇ ਮਲਬੇ ਹੇਠ ਦੱਬੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਿਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਮਾਰਤ ਦੇ ਅੰਦਰ ਜੇਸੀਬੀ ਨਾਲ ਖੁਦਾਈ ਕੀਤੀ ਜਾ ਰਹੀ ਸੀ। ਮਲਬੇ ਹੇਠ ਦੱਬੀ ਜੇਸੀਬੀ ਦਾ ਆਪ੍ਰੇਟਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਹਨ।
ਲਾਡਰਾ-ਖਰੜ ਰੋਡ ‘ਤੇ ਸਥਿੱਤ ਹੈ ਇਮਾਰਤ।
4 ਮਜ਼ਦੂਰਾਂ ਦਾ ਮਲਬੇ ‘ਚ ਦੱਬੇ ਹੋਣ ਦਾ ਖਦਸ਼ਾ।
ਮਲਬੇ ਹੇਠ ਇੱਕ ਜੇਸੀਬੀ ਵੀ ਦੱਬੀ ਗਈ ਹੈ।
ਜੇਸੀਬੀ ਦਾ ਆਪ੍ਰੇਟਰ ਵੀ ਉਸ ਦੇ ਅੰਦਰ ਹੀ ਹੈ।
ਮਲਬੇ ਹੇਠ ਦੱਬੀ ਜੇਸੀਬੀ ਦਾ ਆਪ੍ਰੇਟਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਸ਼ੋਤਮ ਦਾ ਸਵੇਰੇ-ਸਵੇਰੇ ਫ਼ੋਨ ਅਇਆ ਕਿ ਤੇਰੇ ਮਾਮੇ ਦੇ ਚੋਰੀ ਹੋ ਗਈ
”ਖ਼ਬਰ ਲੱਗੀ ਹੈ।” ਉਹ ਮੈਨੂੰ ਖ਼ਬਰ ਪੜ੍ਹ ਕੇ ਸੁਣਾਉਣ ਲੱਗ ਪਿਆ। ਮੇਰਾ ਮਾਮਾ ਸੇਵਾ ਮੁਕਤ ਡਰਾਇੰਗ ਮਾਸਟਰ ਹੈ ਤੇ ਸਾਹਿਤਿਕ ਗਤੀਵਿਧੀਆਂ ਵਾਲਾ ਕੋਮਲ ਭਾਵੀ ਇਨਸਾਨ ਵੀ। ਉਸਨੂੰ ਨਾ ਕੋਈ ਵੈਲ ਨਾ ਐਬ, ਵੈਸ਼ਣੂੰ ਬੰਦਾ ਜਮਾ ਰੱਬ ਦੀਆਂ ਦਿੱਤੀਆਂ ਖਾਣ ਵਾਲਾ । ਮਾਮੀ ਤਾਂ ਮੇਰੀ ਵਕੀਲਾਂ ਵਰਗੀ ਆ ਆਂਢ-ਗੁਆਂਢ ‘ਚ ਵੀ ਮੋਹਤਬਰ ਔਰਤ। ਦੋ ਕੁ ਘੰਟੇ ਬਾਅਦ ਜਦ ਮੈਂ ਮਾਮੇ ਘਰ ਪਹੁੰਚਿਆ ਤਾਂ ਪੁਲਿਸ ਦੇ ਮੁਲਾਜ਼ਮ ਕੇਸ ਦੀ ਪੁਣ-ਛਾਣ ਕਰ ਰਹੇ ਸਨ। ਮੈਂ ਵੀ ਮਾਮੇ ਨਾਲ ਛੱੱਤ ‘ਤੇ ਚੜ੍ਹ ਕੇ ਅਤੇ ਆਸਿਓਂ-ਪਾਸਿਓਂ ਦੇਖਿਆ ਕਿ ਚੋਰ ਕਿਵੇਂ ਆਏ ਤੇ ਕਿਵੇਂ ਗਏ ਹੋਣਗੇ!
ਉਸ ਦਿਨ ਮਾਮਾ ਤੇ ਮਾਮੀ ਜੀ ਕਿਸੇ ਧਾਰਮਿਕ ਸਮਾਗਮ ‘ਤੇ ਚਲੇ ਗਏ, ਪਿੱਛੋਂ ਚੋਰ ਸੋਨਾਂ ਤੇ ਨਕਦੀ ਸਾਫ਼ ਕਰ ਗਏ। ਮੁਹੱਲੇ ਵਿੱਚ ਅਸ਼ਾਂਤੀ ਤੇ ਸੰਸਾ ਬਣ ਗਿਆ। ਮਾਮਾ ਵੀ ਉਦਾਸ ਤੇ ਮਾਮੀ ਦਾ ਤਾਂ ਬੁਰਾ ਹਾਲ ਸੀ। ਉਹਨਾਂ ਦੇ ਆਂਢ-ਗੁਆਂਢ ਦੇ ਮਿੱਤਰ, ਪਿਆਰੇ ਵੀ ਹਮਦਰਦੀ ਕਰਨ ਆ ਜਾ ਰਹੇ ਸਨ। ਮਾਮੇ ਨੇ ਦੱਸਿਆ ਕਿ ਚੋਰ ਆਇਆ ਪਤਾ ਨ੍ਹੀਂ ਕਿੱਥੋਂ ਦੀ ਹੋਣਾ ਪਰ ਗਿਆ ਆਹ ਕਮਰੇ ਦਾ ਬੂਹਾ ਖੋਲ੍ਹ ਕੇ ਆ। ਉਹਨਾਂ ਵੀਹੀ ‘ਤੇ ਲੱਗਦੇ ਕਮਰੇ ਦੇ ਬੂਹੇ ਦੇ ਨਾਲ ਦੀ ਬਾਰੀ ਦਾ ਖੁੱਲ੍ਹਾ ਸ਼ੀਸ਼ਾ ਦਿਖਾਇਆ।
ਕੰਧ ਨਾਲ ਖੜ੍ਹੀ ਪਲਾਈ ਉੱਪਰ ਪਈ ਧੂੜ ‘ਤੇ ਹੱਥ ਦੇ ਨਿਸ਼ਾਨ ਸਨ ਕਿ ਜਿਵੇਂ ਚੋਰ ਚੋਰੀ ਕਰਕੇ ਨਿੱਕਲਣ ਲੱਗਾ ਬੰਦ ਗਲੀ ‘ਚੋਂ ਬਾਰੀ ਥਾਣੀਂ ਵੇਖਦਾ ਹੋਵੇ ਕਿ ਕੋਈ ਅੱਗਿਓਂ ਤਾਂ ਨੀ ਆ ਰਿਹਾ ਜਿਹੜਾ ਉਸ ਨੂੰ ਜੱਫ਼ਾ ਹੀ ਮਾਰ ਲਵੇ। ਮੈਂ ਮਾਮਾ ਜੀ ਨੂੰ ਪੁੱਛਿਆ ਕਿ ਪੁਲਿਸ ਕੀ ਕਰ ਰਹੀ ਆ, ਕਿ ਕਿਸੇ ਮਿੱਤਰ ਪਿਆਰੇ, ਅਧਿਕਾਰੀ ਨੂੰ ਆਖਾਂ? ਮਾਮਾ ਕਹਿੰਦਾ, ਨਹੀਂ ਫ਼ਿਰ ਇਹ ਗੁੱੱਸਾ ਕਰਨਗੇ ਆਪਣੀ ਕਿਸੇ ਦੀ ਹੈਗੀ ਆ ਅਪਰੋਚ ਵੱਡੇ ਥਾਣੇਦਾਰ ਸਾਬ੍ਹ ਤੱਕ। ਮੈਨੂੰ ਵੀ ਤਸੱਲੀ ਹੋ ਗਈ ਸੀ ਕਿ ਪੁਲਿਸ ਕੱਲ੍ਹ ਤੋਂ ਅੱਜ ਤੱਕ ਬਰੀਕੀ ਨਾਲ ਜਾਂਚ ਕਰ ਰਹੀ ਸੀ।
ਜਿਨ੍ਹਾਂ ਦੇ ਘਰ ਮਾਮਾ ਜੀ ਹੁਣੀ ਘਰ ਦੀਆਂ ਚਾਬੀਆਂ ਫ਼ੜ੍ਹਾ ਕੇ ਗਏ ਸਨ, ਪੁਲਿਸ ਨੇ ਤਾਂ ਉਹਨਾਂ ਦਾ ਹੀ ਮੁੰਡਾ ਪੁੱਛ-ਗਿੱਛ ਲਈ ਚੁੱਕ ਲਿਆ ਸੀ। ਉਨ੍ਹਾਂ ਦਾ ਉਸ ਪਰਿਵਾਰ ਨਾਲ ਪੁਰਾਣਾ ਵਾਹ ਵੀ ਸੀ। ਮਾਮੀ ਕਹਿੰਦੀ, ”ਭਾਈ ਅਗਾਂਹ ਨੂੰ ਕਿਸੇ ਨੇ ਕਿਸੇ ਦੇ ਘਰ ਦੀਆਂ ਚਾਬੀਆਂ ਨ੍ਹੀਂ ਫ਼ੜਿਆ ਕਰਨੀਆਂ।” ਮਾਮੇ ਹੁਰੀਂ ਆਪਣੀ ਜ਼ਿੰਮੇਵਾਰੀ ‘ਤੇ ਆਥਣ ਨੂੰ ਉਸ ਮੁੰਡੇ ਨੂੰ ਛੁਡਵਾ ਲਿਆਏ। ਮੈਂ ਕਿਹਾ, ”ਮਾਮਾ ਜੀ ਕੰਮ ਤਾਂ ਕਿਸੇ ਭੇਤੀ ਬੰਦੇ ਦਾ ਈ ਆ ਜੀਹਨੂੰ ਪਤਾ ਸੀ ਕਿ ਪੈਸੇ ਤੇ ਸੋਨਾ ਕਿੱਥੇ ਪਿਆ। ਜਿਨ੍ਹਾਂ ਚਾਬੀਆਂ ਨਾਲ ਜਿੰਦੇ ਖੋਲ੍ਹੇ ਆ।” ਮੈਂ ਮਾਮਾ ਜੀ ਨੂੰ ਨਿੱਤ ਵਾਂਗੂੰ ਫ਼ੋਨ ਕਰਨਾ, ਕੀ ਬਣਿਆ ਮਾਮਾ ਜੀ? ਦੋ ਕੁ ਦਿਨ ਬਾਅਦ ਮਾਮੀ ਜੀ ਨੇ ਫ਼ੋਨ ਚੁੱਕਿਆ, ਕਹਿੰਦੇ, ”ਪੁਲਿਸ ਨੇ ਉਹ ਰੰਗ ਵਾਲਾ ਮੁੰਡਾ ਚੁੱਕ ਲਿਆ, ਸੁਣਿਆ ਕਿ ਮੰਨ ਵੀ ਗਿਆ। ਸਾਮਾਨ ਵੀ ਦੱਬਿਆ ਹੋਇਆ ਕੱਢ ਕੇ ਫ਼ੜਾ’ਤਾ। ਦੇਖੋ ਹੋਰ ਵੀ ਕੀ ਕੀ ਮੰਨੂ?”
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ : ਵਿਦਿਆਰਥੀਆਂ ‘ਤੇ ਪਰਚੇ ਦਰਜ਼ ਕਰਨ ਦਾ ਮਾਮਲਾ ਭਖਿਆ, ਜਾਣੋ ਮੌਕੇ ਦਾ ਹਾਲ
ਅੱਜ ਮਾਮੀ ਖੁਸ਼ ਸੀ ਕਹਿੰਦੀ, ”ਪੁਲਿਸ ਦੇ ਹੱਥ ਬੜੇ ਲੰਮੇ ਹੁੰਦੇ ਆ ਦੇਖ ਲੈ ਫ਼ਿਰ। ਮੈਨੂੰ ਮੇਰਾ ਬਾਪੂ ਸ਼ਪੈਣ ਬਣਾਉਂਦਾ ਸੀ, ਮੈਂ ਈ ਨ੍ਹੀਂ ਮੰਨੀ। ਹਾਂ ਸੱਚ ਚੋਰ ਪੇਂਟ ਵਾਲਾ ਮੁੰਡਾ ਨਿੱਕਲਿਆ ਜੀਹਨੇ ਆਪਣੇ ਮਹੀਨਾ ਕੁ ਪਹਿਲਾਂ ਘਰ ਨੂੰ ਪੇਂਟ ਕੀਤਾ ਸੀ। ਇਹ ਮੁੰਡਾ ਉੱਦੇਂ ਸਵੇਰੇ ਸਾਡੇ ਜਾਣ ਵੇਲੇ ਆਪਣੇ ਘਰ ਆਇਆ, ਮਰ ਜਾਣਾ ਗੱਲਾਂ ਸਾਡੇ ਨਾਲ ਕਰੇ, ਕਦੇ ਏਧਰ ਝਾਕੇ, ਕਦੇ ਉਧਰ ਝਾਕੇ ਉਪਰਾ-ਉਪਰਾ ਜਿਹਾ। ਕਹਿੰਦਾ, ਮੈਂ ਵੀ ਜਾਣਾ ਜੀ ਅੱਜ ਸਮਾਗਮ ‘ਤੇ ਤੁਸੀਂ ਕਦੋਂ ਕੁ ਤੁਰਨਾ…? ਉਹ ਉੱਥੇ ਲੇਟ ਪਾਹੁੰਚਿਆ ਨਾਲ ਉਹਦੀ ਘਰ ਵਾਲੀ ਸੀ । ਸਾਨੂੰ ਸੱਚੇ ਹੋਣ ਲਈ ਮਿਲੇ ਵੀ ਆ ਉੱਥੇ । ਮੈਨੂੰ ਲੱਗਦਾ ਕਿ ਬਾਹਰ ਨਿੱਕਲਣ ਦੀ ਬਜਾਏ ਪੌੜੀਆਂ ‘ਚ ਉੱਪਰ ਹੀ ਲੁਕ ਗਿਆ।”
ਪੌੜੀਆਂ ‘ਚ ਮੋੜ ਸੀ ਜਿੱਥੇ ਬੰਦਾ ਅਰਾਮ ਨਾਲ ਖੜ੍ਹ ਸਕਦਾ ਸੀ। ਉਹ ਉਦੋਂ ਹੀ ਚੋਰੀ ਕਰਕੇ ਪਿੰਡੋਂ ਆਪਣੀ ਪਤਨੀ ਨੂੰ ਬਿਠਾ ਕੇ ਸਿੱਧਾ ਮੋਟਸਾਈਕਲ ‘ਤੇ ਸਮਾਗਮ ਵਿੱਚ ਹੀ ਪਹੁੰਚ ਗਿਆ। ਮਾਮਾ ਜੀ ਹੁਰਾਂ ਨੂੰ ਥਾਣੇ ਬੁਲਾ ਕੇ ਫ਼ੜਿਆ ਚੋਰੀ ਦਾ ਸਾਮਾਨ ਵਿਖਾਇਆ ਗਿਆ। ਮੁਣਸ਼ੀ ਨੂੰ ਮਾਮੀ ਕਹਿੰਦੀ, ”ਭਾਈ ਆਹ ਚੂੜੀਆਂ, ਕਾਂਟੇ ਨ੍ਹੀਂ ਸਾਡੇ। ਆਹ ਛਾਪਾਂ, ਕਾਂਟੇ, ਕੰਗਣੀ ਸਾਡੇ ਆ ਪਰ ਆਹ ਹਾਰ ਤੇ ਚੈਨੀ ਹੈ ਨ੍ਹੀਂ ਮੇਰੇ । ਪੂਰੇ ਪੰਜ ਤੋਲੇ ਸੀ ਵੀਰਾ ਢਿੱਡ ਬੰਨ੍ਹ ਕੇ ਬਣਾਏ। ਪੈਸੇ ਵੀ ਸਾਡੇ ਤਾਂ ਨੱਬੇ ਹਜ਼ਾਰ ਰੁਪਏ ਸੀ, ਇਹ ਇਕਵੰਜਾ ਹਜ਼ਾਰ ਈ ਆ।” ”ਬੀਬੀ ਆਹੀ ਮਿਲੇ ਆ, ਜਦੋਂ ਹੋਰ ਕੁੱਝ ਮੰਨੂ ਦਊ ਫ਼ਿਰ ਵੇਖੀ ਜਾਊ।” ਮਾਮੇ ਹੁਣਾਂ ਦੇ ਸਾਹ ‘ਚ ਸਾਹ ਆਏ, ਚੱਲੋ ਸ਼ੁਕਰ ਆ। ਗੰਗਾ ਗਏ ਫ਼ੁੱਲ ਮੁੜਨ ਦੀ ਆਸ ਬੱਝੀ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ ’ਤੇ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣੇ ਪੜ੍ਹੋ
ਹੁਣ ਸਾਮਾਨ ਦੀ ਬਰਾਮਦੀ ਕੋਰਟ ਰਾਹੀਂ ਹੋਣੀ ਸੀ। ਦਿਨ ਪੈਂਦੇ ਗਏ। ਬਜ਼ੁਰਗ ਮਾਮਾ-ਮਾਮੀ ਨੂੰ ਆਪਣੀ ਸਾਰੀ ਉਮਰ ਦੀ ਹੱਕ, ਸੱਚ ਦੀ ਜਮ੍ਹਾਂ ਪੂੰਜੀ ਲੈਣ ਲਈ ਬਹੁਤ ਖੱਜਲ-ਖੁਆਰੀ ਹੋ ਰਹੀ ਸੀ। ਇੱਕ ਦਿਨ ਮਾਮਾ ਜੀ ਮੈਨੂੰ ਕਹਿੰਦੇ, ”ਮੈਨੂੰ ਤਾਂ ਹੰਭਾ’ਤਾ ਯਾਰ ਇਹਨਾਂ ਪੁਲਿਸ ਵਾਲਿਆਂ ਨੇ ਗੇੜੇ ਮਰਵਾ-ਮਰਵਾ ਕੇ। ਕਦੇ ‘ਕੱਲਾ ਆਈਂ, ਉਹਨੂੰ ਨਾਲ ਕਿਉਂ ਲਿਆਇਆ। ਦੇਣਾ ਤਾਂ ਮੈਂ ਈ ਆਂ। ਸਵੇਰੇ ਆਇਓ, ਆਥਣੇ ਆਇਓ… ਅੱਜ ਮੈਂ ਬਾਹਰ ਆਂ । ਇਉਂ ਨ੍ਹੀਂ ਆਹ ਕਰੋ ਔਹ ਕਰੋ…” ਗੱਲਾਂ ਦੱਸਦੇ ਦੁਖੀ ਮਾਮੇ ਦਾ ਮਨ ਭਰ ਆਇਆ, ਕਹਿੰਦਾ, ”ਇਹਨਾਂ ਤੋਂ ਰੱਬ ਬਚਾਵੇ! ਮੈਂ ਮੁੜ ਕੇ ਨ੍ਹੀਂ ਥਾਣੇ ਜਾਂਦਾ ਕੁਝ ਹੋਜੇ! ਮੇਰਾ ਸਾਮਾਨ, ਮੈਨੂੰ ਆਪਣਾ ਸਾਮਾਨ ਲੈਣ ਲਈ ਧੱਕੇ… ਯਾਰ ਲੋਹੜੇ ਦੀ ਖੱਜਲਤਾ। ਪੁਲਿਸ ਮਹਿਕਮੇ ‘ਚ ਥੋੜ੍ਹੇ ਬੰਦੇ ਈ ਚੰਗੇ ਹੋਣੇ ਆ। ਜਾਂ ਫ਼ਿਰ ਹਰ ਭੋਰ-ਚੋਰ ਤਾਂਹ ਤੱਕ ਜਾਂਦੀ ਆ।”
ਮੈਂ ਇੱਕ ਜਾਣੂ ਮੁਲਾਜ਼ਮ ਨੂੰ ਵੀ ਕਿਹਾ ਕਿ ਮਾਸਟਰ ਮੇਰਾ ਮਾਮਾ। ਯਾਰ ਜੀਹਦੇ ਹਫ਼ਤਾ ਕੁ ਪਹਿਲਾਂ ਚੋਰੀ ਹੋਈ ਆ। ਉਹਨਾਂ ਦਾ ਸਾਮਾਨ ਜਿਆਦਾ ਚੋਰੀ ਹੋਇਆ ਸੀ। ਮਿਲਿਆ ਅੱਧਾ ਹੀ ਦਿਖਾਇਆ। ਚੋਰ ਤਾਂ ਅਗਲੇ ਦਿਨ ਈ ਫ਼ੜ ਲਿਆ ਸੀ। ਉਹ ਕਹਿੰਦਾ, ”ਜੋ ਬਰਾਮਦੀ ਦਿਖਾਈ ਹੈ ਉਹੀ ਮਿਲਣੀ ਆ ਵੀਰਿਆ। ਕਿਸੇ ਨੂੰ ਮਿਲਣ ਦਾ ਫ਼ੈਦਾ ਨ੍ਹੀਂ ਹੋਣਾ।” ”ਥਾਣੇਦਾਰ ਗੇੜੇ ਜੇ ਮਰਾਈ ਜਾਂਦਾ। ਜੋ ਸਾਮਾਨ ਮਿਲਿਆ ਉਹ ਤਾਂ ਹੁਣ ਦਵਾ ਦਿਓ ਯਾਰ, ਮਾਮੇ ਨੇ ਤਾਂ ਥਾਣੇਦਾਰ ਦੀ ਸੇਵਾ ਵੀ ਕਰ’ਤੀ ਸੀ। ਮੇਰੀ ਮਾਮੀ ਬਿਮਾਰ ਹੋਈ ਪਈ ਆ, ਸਦਮੇ ਨਾਲ ਮਾਮਾ ਵੀ ਢਿੱਲਾ-ਮੱਠਾ ਰਹਿੰਦਾ । ਬਜ਼ੁਰਗ ਬੰਦੇ ਆ ਕਿਤੇ ਹੋਰ ਈ ਨਾ ਭਾਣਾ ਬਣਜੇ। ਮਾਨਸਿਕ ਰੋਗੀ ਬਣੇ ਪਏ ਆ।”
ਇੱਕ ਦਿਨ ਮਾਮੇ ਦਾ ਫ਼ੋਨ ਆਇਆ, ਕਹਿੰਦੇ, ”ਪੁਲਿਸ ਨੇ  51 ਹਜ਼ਾਰ ਰੁਪਏ ਦੇਤੇ, ਕਾਂਟੇ, ਕੰਗਣੀ ਤੇ ਦੋ ਛਾਪਾਂ। ਮਾਮਾ ਕਹਿੰਦਾ, ਯਾਰ ਉਹਨਾਂ ਛਾਪਾਂ ਬਦਲਤੀਆਂ, ਉਸ ਦਿਨ ਦਿਖਾਈਆਂ ਆਪਣੀਆਂ ਸੀ। ਅੱਜ ਮੈਨੂੰ ਹੌਲੀਆਂ ਜਿਹੀਆਂ ਛਾਪਾਂ ਦੇ ਦਿੱਤੀਆਂ। ਬੱਸ ਡੇਢ ਲੱਖ ਦਾ ਸਾਮਾਨ ਆ। ਮਾਮਾ ਕਹਿੰਦਾ, ਮੈਂ ਮੁਣਸ਼ੀ ਨੂੰ ਕਿਹਾ ਕਿ ਛਾਪਾਂ ਤੇ ਹੌਲੀਆਂ ਸਾਡੀਆਂ ਨ੍ਹੀਂ ਇਹ ਨਾ ਹੀ ਆਹ ਕੰਗਣੀ, ਮੇਰਾ ਤਿੰਨ ਲੱਖ ਦਾ ਸਾਮਾਨ ਸੀ। ਉਹ ਕਹਿੰਦਾ, ”ਬਾਬਾ ਜੋ ਮਿਲਦਾ ਲੈ ਜਾ, ਸਾਡਾ ਖਹਿੜਾ ਛੱਡ।    ਕਦੇ ਖੂਹ ‘ਚੋਂ ਇੱਟ ਨਿੱਕਲੀ ਆ ਤੂੰ ਸ਼ੁਕਰ ਕਰ ਰੱਬ ਦਾ ਅੱਧੀ ਤਾਂ ਮਿਲਗੀ” ਕਹਿ ਕੇ ਰਜ਼ਿਸਟਰ ‘ਚ ਖੁੱਭ ਗਿਆ। (Short Story)
ਮੈਨੂੰ ਵੀ ਬੜਾ ਦੱਖ ਲੱਗਾ ਕਿ ਕਿਸੇ ਉੱਚ ਅਧਿਕਾਰੀ ਮਿੱਤਰ ਨੂੰ ਮਿਲੀਏ। ਭਗਤ ਬੰਦਿਆਂ ਨਾਲ ਧੱਕਾ! ਮਾਮੀ ਕਹਿੰਦੀ, ‘ਨਾ ਭਰਾਵਾ ਨਾਂ! ਪਹਿਲੀ ਵਾਰ ਪੁਲਿਸ ਨਾਲ ਵਾਹ ਪਿਆ ਸੀ ਬੱਸ ਕੰਨੀਂ ਹੱਥ ਲੱਗਗੇ ਸਾਡੇ। ਅਸੀਂ ਤਾਂ ਸਬਰ ਕਰ ਲਿਆ ਉਹਨਾਂ ਦੇ ਢਿੱਡ ਭਰ ਜਾਣ।” ਮਾਮੀ ਚਾਹ ਬਣਾਉਣ ਲੱਗ ਪਈ। ਮਾਮਾ ਗੱਲ ਸੁਣਾਉਣ ਲੱਗ ਪਿਆ, ”ਕਿਸੇ ਮਾਈ ਦੀ ਇੱਕ ਵਾਲੀ ਲੁਟੇਰੇ ਲਾਹ ਕੇ ਲੈ ਗਏ। ਉਹ ਥਾਣੇ ਰਿਪੋਰਟ ਲਿਖਾਉਣ ਲੱਗੀ ਕਿ ਦੋ ਵਾਲੀਆਂ ਸੀ। ਦਰੋਗਾ ਕਹਿੰਦਾ, ਇੱਕ ਤਾਂ ਹੈਗੀ ਆ ਕੰਨ ‘ਚ। ਮਾਈ ਕਹਿੰਦੀ, ਭਾਈ ਇਹ ਤਾਂ….! ਦਰੋਗਾ ਕਹਿੰਦਾ, ਹਾਂ ਜੀ ਹਾਂ ਜੀ ਮੁਣਸ਼ੀ ਜੀ ਲਿਖੋ ਲਿਖੋ ਦੋ ਵਾਲੀਆਂ।”
ਸ਼ੁਨਾਮ, ਉਧਮ ਸਿੰਘ ਵਾਲਾ (ਕਰਮ ਥਿੰਦ) ਨੇੜਲੇ ਪਿੰਡ ਭਗਵਾਨਪੁਰਾ ਸ਼ੇਰੋ ਰੋਡ ਵਿਖੇ ਅੱਜ ਅਚਾਨਕ ਇੱਕ 2 ਸਾਲ ਦਾ ਬੱਚਾ ਫਤਿਹਵੀਰ ਸਿੰਘ ਕਰੀਬ 150 ਫੁੱਟ ਡੂੰਘੇ ਬੋਰ ‘ਚ ਡਿੱਗ ਪਿਆ ਘਟਨਾ ਦਾ ਪਤਾ ਲੱਗਣ ‘ਤੇ ਪਿੰਡ ਵਾਸੀਆਂ ਨੇ ਫੁਰਤੀ ਨਾਲ ਟਰੈਕਟਰ ਤੇ ਹੋਰ ਸਾਧਨਾਂ ਨਾਲ ਰਾਹਤ ਕਾਰਜ ਵਿੱਢ ਦਿੱਤੇ ਹਨ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪੁੱਜ ਗਏ ਹਨ
ਪਰਿਵਾਰਕ ਮੈਬਰਾਂ ਅਨੁਸਾਰ ਫਤਿਹਵੀਰ ਘਰ ਦੇ ਬਾਹਰ ਖ਼ੇਤਾਂ ‘ਚ ਖੇਡ ਰਿਹਾ ਸੀ ਕਿ ਅਚਾਨਕ ਖੇਡਦਾ-ਖੇਡਦਾ ਉਥੇ ਕਾਫ਼ੀ ਸਮੇਂ ਤੋਂ ਖਾਲੀ ਪਏ ਬੋਰਵੈੱਲ ‘ਚ ਡਿੱਗ ਗਿਆ ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਪਰਿਵਾਰ ਵਾਲਿਆਂ ਨੇ ਰੌਲਾ ਪਾ ਕੇ ਪਿੰਡ ਵਾਸੀਆਂ ਨੂੰ ਸੂਚਿਤ ਕਰ ਦਿਤਾ ਪਿੰਡ ਵਾਸੀਆਂ ਨੇ ਬਿਨਾਂ ਦੇਰੀ ਕੀਤਿਆਂ ਟਰੈਕਟਰ ਨਾਲ ਮਿੱਟੀ ਪਾਸੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਮੌਕੇ ‘ਤੇ ਪਰਸ਼ਾਸਨਿਕ ਅਧਾਕਰੀ ਮੈਡਮ ਮਨਜੀਤ ਕੌਰ, ਡੀ.ਐਸ.ਪੀ. ਸੁਨਾਮ ਹਰਦੀਪ ਸਿੰਘ ਅਤੇ ਹੋਰ ਕਈ ਅਧਿਕਾਰੀ ਪੁੱਜ ਗਏ ਸਨ
ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਬਚਾਅ ਕਾਰਜ ਆਰੰਭ ਕਰਵਾ ਦਿੱਤੇ ਗਏ ਹਨ ਭਾਰਤੀ ਫੌਜ ਦੇ ਮਾਹਰ ਵੀ ਮੌਕੇ ‘ਤੇ ਪੁੱਜ ਗਏ ਹਨ, ਜਿਹੜੇ ਜੀ ਤੋੜ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਉਨ੍ਹਾਂ ਦਸਿਆ ਕਿ ਕੈਮਰੇ ਲਾ ਕੇ ਫਤਿਹਵੀਰ ਦੀ ਹਰ ਹਰਕਤ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ, ਉਸ ਤੱਕ ਆਕਸੀਜਨ ਭੇਜਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਦੇਖਨ ਦਾ ਇੰਤਜਾਮ ਕੀਤਾ ਗਿਆ ਹੈ ਮੈਡੀਕਲ ਟੀਮਾਂ ਪਲ-ਪਲ ‘ਤੇ ਨਜ਼ਰ ਰੱਖ ਰਹੀਆਂ ਹਨ
ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਮੈਂਬਰ ਵੀ ਪੁੱਜੇ
ਘਟਨਾ ਬਾਰੇ ਪਤਾ ਲੱਗਣ ਤੇ ਵੱਖ-ਵੱਖ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਜੋ ਗਏ ਹਨ ਵੱਖ-ਵੱਖ ਬਲਾਕਾਂ ਦੇ ਜਿਮੇਵਾਰਾਂ ਵੱਲੋਂ ਇਹ ਸੂਚਨਾ ਵੱਖ-ਵੱਖ ਸਾਧਨਾਂ ਰਾਹੀਂ ਪਹੁੰਚਾਈ ਜਾ ਰਹੀ ਹੈ ਜੇਕਰ ਮੌਸਮ ਠੀਕ ਰਹਿੰਦਾ ਹੈ ਤਾਂ ਬਚਾਅ ਦਲ ਕਾਫੀ ਤੇਜ਼ੀ ਨਾਲ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇ ਸਕਦਾ ਹੈ ਬੱਚੇ ਦੀ ਹਰ ਹਰਕਤ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ ਆਮ ਲੋਕ ਵੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਬੱਚਾ ਸਹੀ ਸਲਾਮਤ ਬਾਹਰ ਆ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਉਣ-ਜਾਣ ਵਾਲੀ ਆਵਾਜਾਈ ਤੇ ਪਏ ਪ੍ਰਭਾਵ
ਰਾਮ ਸਰੂਪ ਪੰਜੋਲਾ
ਡਕਾਲਾ
ਪਟਿਆਲਾ ਤੋਂ ਡਕਾਲਾ ਰੋਡ ‘ਤੇ ਪਿੰਡ ਖੇੜਾ ਜੱਟਾਂ ਕੋਲ ਬਾਈਪਾਸ ਦੇ ਬਣੇ ਓਵਰਬ੍ਰਿਜ ਦੇ ਨਾਲ ਬਣਾਈ ਕੰਧ ਬਾਰਸ਼ ਕਾਰਨ ਡਿੱਗ ਗਈ ਜਿਸ ਕਾਰਨ ਆਉਣ-ਜਾਣ ਵਾਲੀ ਆਵਾਜਾਈ ਨੂੰ ਭਾਰੀ ਵਿਘਨ ਪਿਆ ਪਰ ਕੋਈ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪਿੰਡ ਖੇੜਾ ਦੇ ਬਿੰਦਰ ਸਿੰਘ ਤੇ ਹੋਰ ਲੋਕਾਂ ਨੇ ਦੱਸਿਆ ਕਿ ਰਾਤੀਂ ਉਹ ਆਪਣੇ ਘਰਾਂ ‘ਚ ਸੁੱਤੇ ਪਏ ਸਨ ਕਿ ਅਚਾਨਕ ਉੱਚੀ ਅਵਾਜ਼ ਆਈ ਅਤੇ ਘਰਾਂ ਦੀਆਂ ਕੰਧਾਂ ਤੇ ਸ਼ੀਸ਼ੇ ਹਿੱਲੇ, ਬਾਅਦ ‘ਚ ਪਤਾ ਲੱਗਾ ਕਿ ਬਾਈਪਾਸ ਦੀ ਕੰਧ ਡਿੱਗ ਗਈ ਹੈ। ਇਸ ਮੌਕੇ ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਵੀ ਇੱਕ ਵਾਰ ਇੱਥੇ ਕੰਧ ਡਿੱਗੀ ਸੀ ਉਦੋਂ ਵੀ ਪਿੰਡ ਦੇ ਘਰਾਂ ਦੀਆਂ ਕੰਧਾਂ ਤੇ ਦਰਵਾਜੇ ਹਿੱਲੇ ਸਨ ਅਤੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਤੇ ਪਿੰਡ ‘ਚ ਕਾਫੀ ਨੁਕਸਾਨ ਹੋਇਆ ਸੀ। ਉਹਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਅਜਿਹੇ ਨੁਕਸਾਨ ਦਾ ਪਤਾ ਲਗਾਉਣਾ ਚਾਹੀਦਾ ਹੈ ਕਿਉਂਕਿ ਵਾਰ ਵਾਰ ਇਹ ਕੰਧਾਂ ਡਿੱਗਦੀਆਂ ਹਨ, ਅਜੇ ਬਾਈਪਾਸ ਬਣੇ ਨੂੰ ਕੁਝ ਹੀ ਸਾਲ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਠੇਕੇਦਾਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਕੋਈ ਵੱਡਾ ਨੁਕਸਾਨ ਕਿਸੇ ਵੇਲੇ ਵੀ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
20 ਤੋਂ ਜ਼ਿਆਦਾ ਜ਼ਖਮੀ
ਹੁਸ਼ਿਆਰਪੁਰ, ਰਾਜੀਵ ਸ਼ਰਮਾ ।
ਚਿੰਤਪੁਰਨੀ ਤੋਂ ਹੁਸ਼ਿਆਰਪੁਰ ਜਾ ਰਹੀ ਇੱਕ ਬੱਸ ਦੇ ਖੱਡ ‘ਚ ਡਿੱਗਣ ਕਾਰਨ 3 ਦੀ ਮੌਤ ਜਦੋਂਕਿ 20 ਤੋਂ ਜ਼ਿਆਦਾ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ । ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 46 ਦੇ ਕਰੀਬ ਯਾਤਰੀ ਸਵਾਰ ਸਨ । ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਸਥਾਨਕ ਲੋਕ ਬਚਾਅ ਕਾਰਜ ‘ਚ ਜੁਟੇ ਹੋਏ ਹਨ ਅਤੇ ਬੱਸ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ । ਘਟਨਾ ਦੀ ਸੂਚਨਾ ਮਿਲਣ ‘ਤੇ ਐਸਡੀਐਮ ਅਤੇ ਡੀਐਸਪੀ ਅੰਬ ਅਤੇ ਚਿੰਤਪੁਰਨੀ ਮੰਦਰ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚ ਚੁੱਕੇ ਹਨ । ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਡਰਾਈਵਰ ਅਤੇ ਇੱਕ ਹੋਰ ਕਾਰ ਸਵਾਰ ਵਿਚਕਾਰ ਝੜਪ ਕਾਰਨ ਹੋਇਆ । ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੇ ਗੁੱਸੇ ‘ਚ ਆ ਕੇ ਡਰਾਈਵਰ ਨੂੰ ਬੱਸ ਤੋਂ ਹੇਠਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਬੱਸ ਦਾ ਸਟੇਅਰਿੰਗ ਘੁੰਮ ਗਿਆ । ਇਸ ਦੌਰਾਨ ਬੱਸ ਨਿਊਟਲ ਗੇਅਰ ‘ਚ ਸੀ ਅਤੇ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਛਲੇ ਲਗਭਗ 18 ਘੰਟਿਆਂ ਤੋਂ ਜਾਰੀ ਹੈ ਬਾਰਸ਼
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਪਿਛਲੇ ਕਰੀਬ 18 ਘੰਟਿਆਂ ਤੋਂ ਜਾਰੀ ਬਾਰਸ਼ ਕਾਰਨ ਇੱਕ ਮਕਾਨ ਦੀ ਦੀਵਾਰ ਡਿੱਗਣ ਕਾਰਨ ਦੋ ਮਾਸੂਮ ਬੱਚੀਆਂ ਅਤੇ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਉਥੇ ਸਥਾਨਕ ਟੀਲਾਜਮਾਲਪੁਰਾ ਖੇਤਰ ‘ਚ ਇੱਕ ਕਿਸ਼ੋਰ ਦੇ ਨਾਲੇ ‘ਚ ਵਹਿਣ ਤੋਂ ਬਾਅਦ ਰਾਹਤ ਅਤੇ ਬਚਾਅ ਅਮਲਾ ਉਸ ਦੀ ਲਾਸ਼ ਦੀ ਭਾਲ ‘ਚ ਜੁਟਿਆ ਹੋਇਆ ਹੈ। ਸ਼ਿਆਮਲਾ ਹਿਲਜ਼ ਪੁਲਿਸ ਸੂਤਰਾਂ ਅਨੁਸਾਰ ਸਥਾਨਕ ਧੋਬੀ ਘਾਟ ਖੇਤਰ ‘ਚ ਦੇਰ ਰਾਤ ਤੇਜ਼ ਬਾਰਸ਼ ਦੌਰਾਨ ਇੱਕ ਮਕਾਨ ਦੀ ਦੀਵਾਰ ਡਿੱਗ ਗਈ, ਜਿਸ ਨਾਲ ਉਸ ਹੇਠਾਂ ਦੱਬ ਕੇ ਇੱਕ ਮਹਿਲਾ ਅਤੇ ਉਸ ਦੀਆਂ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ। ਮਹਿਲਾ ਦਾ ਪਤੀ ਗੰਭੀਰ ਜ਼ਖਮੀ ਹੈ, ਜਿਸ ਨੂੰ ਹਸਪਤਾਲ ‘ਚ ਲਿਆਂਦਾ ਗਿਆ ਹੈ।
ਦੂਜੇ ਪਾਸੇ ਨਗਰ ਨਿਗਮ ਸੂਤਰਾਂ ਅਨੁਸਾਰ ਟੀਲਾਜਮਾਲਪੁਰਾ ਖੇਤਰ ਦੇ ਨਾਲੇ ‘ਚ ਵਹੇ ਕਿਸ਼ੋਰ ਦਾ ਕਈ ਘੰਟਿਆਂ ਬਾਅਦ ਵੀ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਿਆ ਹੈ। ਭੋਪਾਲ ‘ਚ ਕੱਲ੍ਹ ਦੁਪਹਿਰ ਬਾਅਦ ਤੇਜ਼ ਬਾਰਸ਼ ਦਾ ਦੌਰ ਜਾਰੀ ਹੈ। ਬਹੁਤ ਸਾਰੀਆਂ ਹੇਠਲੀਆਂ ਬਸਤੀਆਂ ‘ਚ ਪਾਣੀ ਭਰ ਗਿਆ ਹੈ। ਅੱਜ ਸਵੇਰ ਤੋਂ ਨਗਰ ਨਿਗਮ ਦਾ ਅਮਲਾ ਸਥਾਨਕ ਪ੍ਰਸ਼ਾਸਨ ਨਾਲ ਜਗ੍ਹਾ ਜਗ੍ਹਾ ਨਾਲਿਆਂ ਦੀ ਸਫਾਈ ਕਰ ਰਿਹਾ ਹੈ।
ਐਨਡੀਆਰਐਫ਼ ਨੇ 12 ਘੰਟਿਆਂ ਦੀ ਜੱਦੋ ਜ਼ਹਿਰ ਪਿੱਛੋਂ ਬਚਾਈ ਜਾਨ
ਆਂਧਰਾ ਪ੍ਰਦੇਸ਼: ਰਾਜ ਦੇ ਗੰਟੂੰਰ ਜ਼ਿਲ੍ਹੇ ਵਿੱਚ ਵਿਨੋਕੋਂਡਾ ਨੇੜੇ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਦੋ ਸਾਲ ਦਾ ਮਾਸੂਮ ਬੱਚਾ ਡਿੱਗ ਪਿਆ।  ਚੰਦਰ ਸ਼ੇਖਰ ਨਾਂਅ ਦਾ ਇਹ ਬੱਚਾ ਖੇਡਦਾ ਹੋਇਆ ਬੋਰਵੈੱਲ ਵਿੱਚ ਜਾ ਡਿੱਗਿਆ। ਦਰਅਸਲ ਪਸ਼ੂਆਂ ਦੀ ਦੇਖਭਾਲ ਦੌਰਾਨ ਬੱਚੇ ਦੀ ਮਾਂ ਦਾ ਧਿਆਨ ਬੇਟੇ ‘ਤੇ ਨਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਰਾਸ਼ਟਰਪਤੀ ਆਫ਼ਤ ਪ੍ਰਬੰਧਨ ਬਲ (ਐਨਡੀਆਰਐਫ਼) ਨੇ 12 ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਇਸ ਬੱਚੇ ਨੂੰ ਬਚਾ ਲਿਆ। ਫਿਲਹਾਲ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਮਾਦਿਵਰਮ ਪਿੰਡ ਵਿੱਚ ਪਸ਼ੂਆਂ ਦੇ ਵਾੜੇ ਨੇੜੇ ਮੰਗਲਵਾਰ ਦੁਪਹਿਰ ਤਕਰੀਬਨ ਤਿੰਨ ਵਜੇ ਚੰਦਰਸ਼ੇਖਰ ਨਾਂ ਦਾ ਇਹ ਲੜਕਾ ਖੇਡ ਰਿਹਾ ਸੀ। ਨੇੜੇ ਹੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੀ ਉਸ ਦੀ ਮਾਂ ਦਾ ਧਿਆਨ ਉਸ ‘ਤੇ ਨਾ ਗਿਆ ਕਿ ਉਸ ਦਾ ਬੱਚਾ ਖਰਾਬ ਪਏ ਉਸ ਬੋਰਵੈਲ ਨੇੜੇ ਖੇਡ ਰਿਹਾ ਹੈ, ਜੋ ਖੁੱਲ੍ਹਾ ਹੋਇਆ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਬੋਰਵੈਲ ਦੇ ਅੰਦਰ 15 ਫੁੱਟ ਹੇਠਾਂ ਫਸਿਆ ਹੋਇਆ ਮਿਲਿਆ। ਉਸ ਬੱਚੇ ਨੂੰ ਬਚਾਉਣ ਲਈ ਬੋਰਵੈਲ ਦੇ ਬਰਾਬਰ ਇੱਕ ਟੋਆ ਪੁੱਟਿਆ ਗਿਆ। ਜ਼ਿਲ੍ਹਾ ਕੁਲੈਕਟਰ ਕੋਨਾ ਸ਼ਸ਼ੀਧਰ ਨੇ ਬਚਾਅ ਮੁਹਿੰਮ ਦਾ ਨਿਰੀਖਣ ਕਰਨ ਲਈ ਉਸ ਪਿੰਡ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਐਨ ਚੀਨ ਰਾਜੱਪਾ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਫਸੇ ਹੋਏ ਬੱਚੇ ਨੂੰ ਜਲਦੀ ਬਚਾਉਣ ਲਈ ਕਿਹਾ। ਇਸ ਤੋਂ ਬਾਅਦ ਰੈਸਕਿਊ ਕਰਕੇ ਉਸ ਨੂੰ ਬਚਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।