USA News - Sach Kahoon Punjabi

USA News: ਅਮਰੀਕਾ ’ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਨੇ ਸੁਣਾਈ ਸਜ਼ਾ
USA News:

USA News: ਅਮਰੀਕਾ ’ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਨੇ ਸੁਣਾਈ ਸਜ਼ਾ

ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਅਮਰੀਕਾ ਵਿੱਚ ਪੰਜਾਬੀ ਮੂਲ ਦੇ 30 ਸਾਲਾ ਟਰੱਕ ਡਰਾਈਵਰ ਜੋਬਨਪ੍ਰੀਤ ਸਿੰਘ ਨੂੰ 90 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਕੋਕੀਨ ਦੀ ਤਸਕਰੀ ਦੇ ਮਾਮਲੇ ਵਿੱਚ ਅਦਾਲਤ ਨੇ 75 ਸਾਲ ਤੱਕ ਉਮਰ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਲੀਨੋਇਸ ਦੀ ਅਦਾਲਤ ਵੱਲੋਂ ਸੁਣਾਈ ਗਈ ਇਸ ਸਜ਼ਾ ਤਹਿਤ ਜੋਬਨਪ੍ਰੀਤ ਸਿੰਘ ਨੂੰ ਘੱਟੋ-ਘੱਟ 55 ਸਾਲ ਜੇਲ੍ਹ ਵਿੱਚ ਕੱਟਣੇ ਪੈਣਗੇ, ਜਿਸ ਕਾਰਨ ਉਹ 85 ਸਾਲ ਦੀ ਉਮਰ ਤੋਂ ਬਾਅਦ ਹੀ ਰਿਹਾਈ ਲਈ ਯੋਗ ਹੋ ਸਕੇਗਾ। ਇਹ ਮਾਮਲਾ 17 ਅਪ੍ਰੈਲ 2025 ਦਾ ਹੈ, ਜਦੋਂ ਇਲੀਨੋਇਸ ਸਟੇਟ ਪੁਲਿਸ ਨੇ ਇੰਟਰਸਟੇਟ-74 'ਤੇ ਲੇਰੌਏ ਨੇੜੇ ਇੱਕ ਸੈਮੀ-ਟਰੱਕ ਨੂੰ ਸੁਰੱਖਿਆ ਜਾਂਚ ਲਈ ਰੋਕਿਆ। ਜਾਂਚ ਦੌਰਾਨ ਖੋਜੀ ਕੁੱਤੇ ਦੀ ਮੱਦਦ ਨਾਲ ਟਰੱਕ ਦੇ ਰੈਫ੍ਰਿਜਰੇਟਡ ਟ੍ਰੇਲਰ ਵਿੱਚ ਲੁਕਾਏ ਗਏ ਚਾਰ ਵੱਡੇ ਕਾਲੇ ਕੂੜੇ ਦੇ ਬੈਗ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ: Govt Contractual Employees News: ਪੰਜਾਬ ਸਰਕਾਰ ਨੇ ਆਊਟਸੋਰਸ ਅਤੇ ਕੱਚੇ ਮੁਲਾਜ਼ਮਾਂ ਦੇ ਪੱਖ ’ਚ ਲਿਆ ਇਤਿਹਾਸਕ ਫ਼ੈਸਲਾ : ਕਰਮਜੀਤ ਕੌਰ

ਇਨ੍ਹਾਂ ਬੈਗਾਂ ਵਿੱਚੋਂ ਕਰੀਬ 106 ਕਿਲੋਗ੍ਰਾਮ (234 ਪੌਂਡ) ਕੋਕੀਨ ਮਿਲੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 10.6 ਮਿਲੀਅਨ ਡਾਲਰ (ਕਰੀਬ 90 ਕਰੋੜ ਰੁਪਏ) ਦੱਸੀ ਗਈ। ਪੁਲਿਸ ਅਨੁਸਾਰ ਸੰਕੇਤ ਦੇਣ ਦੇ ਬਾਵਜ਼ੂਦ ਜੋਬਨਪ੍ਰੀਤ ਨੇ ਟਰੱਕ ਰੋਕਣ ਵਿੱਚ ਦੇਰੀ ਕੀਤੀ ਸੀ। ਪੁੱਛਗਿੱਛ ਦੌਰਾਨ ਵੀ ਉਹ ਕਾਫੀ ਘਬਰਾਇਆ ਹੋਇਆ ਦਿਖਾਈ ਦਿੱਤਾ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਅਤੇ ਡੂੰਘਾਈ ਨਾਲ ਜਾਂਚ ਕੀਤੀ ਗਈ।

ਸੁਣਵਾਈ ਦੌਰਾਨ ਜੋਬਨਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਟਰੱਕ ਵਿੱਚ ਮੌਜ਼ੂਦ ਨਸ਼ੀਲੇ ਪਦਾਰਥਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਸਿਰਫ਼ ਕਾਨੂੰਨੀ ਮਾਲ ਢੋਹ ਰਿਹਾ ਸੀ। ਹਾਲਾਂਕਿ ਸਰਕਾਰੀ ਵਕੀਲਾਂ ਨੇ ਉਸ ਦੇ ਮੋਬਾਈਲ ਫੋਨ ਤੋਂ ਮਿਲੇ ਸੁਨੇਹਿਆਂ ਅਤੇ ਵਟਸਐਪ ਚੈਟਾਂ ਨੂੰ ਸਬੂਤ ਵਜੋਂ ਪੇਸ਼ ਕੀਤਾ। ਇਨ੍ਹਾਂ ਚੈਟਾਂ ਵਿੱਚ ਕੋਕੀਨ ਦੀ ਡਿਲੀਵਰੀ ਦੇ ਬਦਲੇ 5,400 ਡਾਲਰ ਦੀ ਅਦਾਇਗੀ ਦਾ ਜ਼ਿਕਰ ਮਿਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਦੀ ਦਲੀਲ ਨੂੰ ਰੱਦ ਕਰ ਦਿੱਤਾ।

ਮਾਰਚ 2026 ਵਿੱਚ ਜਿਊਰੀ ਨੇ ਜੋਬਨਪ੍ਰੀਤ ਸਿੰਘ ਨੂੰ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸਪਲਾਈ ਕਰਨ ਦੀ ਨੀਅਤ ਦੇ ਦੋਸ਼ਾਂ ਹੇਠ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਜੱਜ ਵਿਲੀਅਮ ਯੋਰਡਰ ਨੇ ਉਸ ਨੂੰ 75 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਜੋਬਨਪ੍ਰੀਤ ਵੱਲੋਂ ਪਹਿਲਾਂ ਹੀ ਜੇਲ੍ਹ ਵਿੱਚ ਕੱਟੇ ਗਏ 407 ਦਿਨ ਸਜ਼ਾ ਦੀ ਮਿਆਦ ਵਿੱਚ ਸ਼ਾਮਲ ਕੀਤੇ ਜਾਣਗੇ। ਇਲੀਨੋਇਸ ਦੇ ਕਾਨੂੰਨਾਂ ਅਨੁਸਾਰ ਜੇਕਰ ਕੋਕੀਨ ਦੀ ਮਾਤਰਾ 900 ਗ੍ਰਾਮ ਤੋਂ ਵੱਧ ਹੋਵੇ ਤਾਂ ਦੋਸ਼ੀ ਨੂੰ 30 ਸਾਲ ਤੋਂ ਲੈ ਕੇ 120 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ ਵਿੱਚ ਬਰਾਮਦ ਕੀਤੀ ਗਈ 106 ਕਿਲੋਗ੍ਰਾਮ ਕੋਕੀਨ ਇਸ ਹੱਦ ਤੋਂ ਕਈ ਗੁਣਾ ਵੱਧ ਸੀ।

Blood Donation Camp: ਸੱਤ ਸਮੁੰਦਰੋਂ ਪਾਰ ਵੀ ਇਨਸਾਨੀਅਤ ਦੀ ਗੂੰਜ, ਅਮਰੀਕਾ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਖੂਨਦਾਨ ਕੈਂਪ
ਕੈਲੀਫੋਰਨੀਆ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਯੂਐਸਏ ਕੈਲੀਫੋਰਨੀਆ ਦੀ ਸਾਧ-ਸੰਗਤ ਵੱਲੋਂ 29 ਅਪਰੈਲ ਜਾਮ-ਏ-ਇੰਸਾਂ ਦੇ ਸ਼ੁਭ ਦਿਹਾੜੇ ਦੇ ਮੌਕੇ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ ਐਮਐਸਜੀ ਆਸ਼ਰਮ ਕੈਲੀਫੋਰਨੀਆ ਯੂਐਸਏ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਜਿਸ ’ਚ ਸੈਂਟਰ ਕੈਲੀਫੋਰਨੀਆ ਬਲੱਡ ਸੈਂਟਰ ਦੀ ਟੀਮ ਵੱਲੋਂ 33 ਯੂਨਿਟ ਖੂਨਦਾਨ ਇਕੱਠਾ ਕੀਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੈਲੀਫੋਰਨੀਆ ਯੂਐਸਏ ਦੇ ਸੱਚੇ ਨਿਮਰ ਸੇਵਾਦਾਰ ਅਮਨਦੀਪ ਕੁਮਾਰ ਇੰਸਾਂ ਨੇ ਦੱਸਿਆ ਕਿ 29 ਅਪਰੈਲ ਜਾਮ-ਏ-ਇੰਸਾਂ ਦੇ ਦਿਹਾੜੇ ’ਤੇ ਕੈਲੀਫੋਰਨੀਆ ਦੀ ਸਾਧ-ਸੰਗਤ ਨੇ ਇੱਕ ਵਿਸ਼ਾਲ ਬਲੱਡ ਕੈਂਪ ਲਾਇਆ।

Read Also : Middle East Oil Crisis: ਕੱਚੇ ਤੇਲ ਦੀਆਂ ਕੀਮਤਾਂ ’ਚ ਰਿਕਾਰਡ ਉਛਾਲ, ਜਾਣੋ

ਜਿਸ ’ਚ ਡੇਰਾ ਸੱਚਾ ਸੌਦਾ ਕੈਲੀਫੋਰਨੀਆ ਦੀ ਸਾਧ-ਸੰਗਤ ਨੇ ਵੱਧ-ਚੜ ਕੇ ਹਿੱਸਾ ਲਿਆ ਤੇ ਕੈਂਪ ਨੂੰ ਕਾਮਯਾਬ ਬਣਾਇਆ। ਜਿਸ ’ਚ ਸੈਂਟਰ ਕੈਲੀਫੋਰਨੀਆ ਬਲੱਡ ਸੈਂਟਰ ਦੀ ਟੀਮ ਵੱਲੋਂ 33 ਯੂਨਿਟ ਖੂਨਦਾਨ ਇਕੱਠਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਪਾਵਨ ਪ੍ਰੇਰਨਾ ਸਦਕਾ ਸਾਧ-ਸੰਗਤ ਵਿਦੇਸ਼ਾਂ ’ਚ ਵੀ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਮਾਨਵਤਾ ਭਲਾਈ ਦੇ ਕਾਰਜ ਸਮੇਂ-ਸਮੇਂ ’ਤੇ ਕਰਦੀ ਰਹਿੰਦੀ ਹੈ ਤੇ ਵਿਦੇਸ਼ਾਂ ’ਚ ਵੀ ਡੇਰਾ ਸੱਚਾ ਸੌਦਾ ਦਾ ਨਾਂਅ ਰੌਸ਼ਨ ਹੋ ਰਿਹਾ ਹੈ।

ਅਮਨਦੀਪ ਇੰਸਾਂ ਨੇ ਦੱਸਿਆ ਕਿ ਜਦੋਂ ਵੀ ਸੇਵਾਦਾਰਾਂ ਦੀ ਮਾਨਵਤਾ ਭਲਾਈ ਸੇਵਾ ਸਬੰਧੀ ਕੋਈ ਮੌਕਾ ਮਿਲਦਾ ਹੈ ਤਾਂ ਉਹ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਦੇ ਹਨ ਤੇ ਇਨਸਾਨੀਅਤ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਮੌਕੇ ’ਤੇ ਸੱਚੇ ਨਿਮਰ ਸੇਵਾਦਾਰ ਕਰਮਦੀਪ ਇੰਸਾਂ, ਜਸਪਾਲ ਇੰਸਾਂ ਤੇ 15 ਮੈਂਬਰ ਪ੍ਰਦੀਪ ਇੰਸਾਂ, ਰੁਪਿੰਦਰ ਇੰਸਾਂ, ਰਮਨ ਇੰਸਾਂ, ਬ੍ਰਿਜ ਪਾਲ ਇੰਸਾਂ ਤੇ ਸੱਚੇ ਨਿਮਰ ਸੇਵਾਦਾਰ ਭੈਣ ਸ਼ਵਾਤੀ ਇੰਸਾਂ, 15 ਮੈਂਬਰ ਭੈਣ ਕਰਮਦੀਪ ਇੰਸਾਂ, ਅਰੁਣਦੀਪ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। Blood Donation Camp USA

Blood Donation Camp: ਸੱਤ ਸਮੁੰਦਰੋਂ ਪਾਰ ਵੀ ਇਨਸਾਨੀਅਤ ਦੀ ਗੂੰਜ, ਅਮਰੀਕਾ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਖੂਨਦਾਨ ਕੈਂਪ

ਯੂ.ਐਸ.ਏ ਭੇਜਣ ਦੇ ਨਾਂਅ ’ਤੇ ਮਾਰੀ 60 ਲੱਖ ਦੀ ਠੱਗੀ
ਤਿੰਨ ਵਿਅਕਤੀਆਂ ’ਤੇ ਮਾਮਲਾ ਦਰਜ਼

(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਸਰਦੂਲਗੜ੍ਹ ਦੇ ਇੱਕ ਆੜਤੀਏ ਨੂੰ ਯੂ.ਐਸ.ਏ ਭੇਜਣ ਦੇ ਨਾਮ ’ਤੇ ਤਿੰਨ ਵਿਅਕਤੀਆਂ ਵੱਲੋਂ 60 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਫਤੀਸੀ ਅਫਸਰ ਜੁਗਰਾਜ ਸਿੰਘ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਸਰਦੂਲਗੜ੍ਹ ’ਚ ਵਾਰਡ ਨੰਬਰ 4 ਦੇ ਵਾਸੀ ਗੁਰਪਿਆਸ ਸਿੰਘ ਪੁੱਤਰ ਭੋਲਾ ਸਿੰਘ ਜੋ ਕਿ ਅਨਾਜ ਮੰਡੀ ’ਚ ਆੜ੍ਹਤ ਦਾ ਕੰਮ ਕਰਦਾ ਹੈ, ਨੇ ਥਾਣਾ ਸਰਦੂਲਗੜ੍ਹ ਵਿਖੇ ਇੱਕ ਦਰਖਾਸਤ ਦਿੱਤੀ ਸੀ ਕਿ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਸੁਰਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀਆਨ ਸਰਦੂਲਗੜ੍ਹ ਅਤੇ ਗੁਰਮੀਤ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਕਮਾਲੂ ਨੇ ਉਨ੍ਹਾ ਨੂੰ ਯੂ.ਐਸ.ਏ ਭੇਜਣ ਲਈ 60 ਲੱਖ ਰੁਪਏ ਲਏ ਸਨ ਅਤੇ ਨਾ ਹੀ ਇਨ੍ਹਾ ਨੇ ਯੂ.ਐਸ.ਏ ਭੇਜਿਆ।

ਇਹ ਵੀ ਪੜ੍ਹੋ : Rajasthan New Districts: ਰਾਜਸਥਾਨ ਦੇ 19 ਨਵੇਂ ਜ਼ਿਲ੍ਹਿਆਂ ਦਾ ਗਠਨ, ਕੁੱਲ ਜ਼ਿਲ੍ਹੇ ਹੋਏ 50

ਉਨਾਂ ਕਈ ਵਾਰ ਪੈਸੇ ਮੰਗਣ ’ਤੇ ਵੀ ਉਸਨੇ ਪੈਸੇ ਵਾਪਿਸ ਨਹੀਂ ਕੀਤੇ, ਜਿਸ ’ਤੇ ਪੁਲਿਸ ਨੇ ਗੁਰਪਿਆਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਸੁਰਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀਆਨ ਸਰਦੂਲਗੜ੍ਹ ਅਤੇ ਗੁਰਮੀਤ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਕਮਾਲੂ ਤੇ ਥਾਣਾ ਸਰਦੂਲਗੜ੍ਹ ਵਿਖੇ 420 ਦਾ ਮਾਮਲਾ ਦਰਜ਼ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗਿ੍ਰਫਤਾਰੀ ਨਹੀ ਹੋਈ ਹੈ।