Murder News - Sach Kahoon Punjabi

Murder News: ਸਿਰਫ਼ 200 ਰੁਪਏ ਤੇ ਨਸ਼ੇ ਦੀ ਖ਼ਾਤਰ 17 ਸਾਲਾ ਨਾਬਾਲਗ ਦਾ ਬੇਰਹਿਮੀ ਨਾਲ ਕਤਲ
Murder News: (ਸੱਚ ਕਹੂੰ ਨਿਊਜ਼) ਤਰਨਤਾਰਨ। ਜ਼ਿਲ੍ਹੇ ਦੇ ਪਿੰਡ ਜੋਧਪੁਰ ਵਿਖੇ ਇੱਕ ਬੇਹੱਦ ਮੰਦਭਾਗੀ ਅਤੇ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਨਸ਼ੇੜੀ ਵਿਅਕਤੀ ਵੱਲੋਂ ਮੰਗੇ ਗਏ ਨਸ਼ੇ ਅਤੇ ਪੈਸਿਆਂ ਤੋਂ ਇਨਕਾਰ ਕਰਨ 'ਤੇ ਇੱਕ 17 ਸਾਲਾ ਨਾਬਾਲਗ ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਏਕਨੂਰ ਸਿੰਘ (17) ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਦੋ ਦਿਨ ਪਹਿਲਾਂ ਪਿੰਡ ਦੇ ਹੀ ਰਹਿਣ ਵਾਲੇ ਮੁਲਜ਼ਮ ਗਿੰਦਰ ਸਿੰਘ ਨੇ ਏਕਨੂਰ ਕੋਲੋਂ ਨਸ਼ੇ ਦੀ ਮੰਗ ਕੀਤੀ ਸੀ। ਜਦੋਂ ਏਕਨੂਰ ਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਨੇ ਉਸ ਕੋਲ ਮੌਜ਼ੂਦ 200 ਰੁਪਏ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਲੁੱਟ ਦਾ ਵਿਰੋਧ ਕਰਨਾ ਮਾਸੂਮ ਏਕਨੂਰ ਨੂੰ ਮਹਿੰਗਾ ਪੈ ਗਿਆ ਅਤੇ ਤੈਸ਼ ਵਿੱਚ ਆਏ ਮੁਲਜ਼ਮ ਗਿੰਦਰ ਸਿੰਘ ਨੇ ਉਸ 'ਤੇ ਕਿਰਚ (ਤੇਜ਼ਧਾਰ ਹਥਿਆਰ) ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ: Gurdaspur Road Accident: ਹਾਈਵੇ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ

Murder News: 17 ਸਾਲਾ ਨਾਬਾਲਗ ਦਾ ਬੇਰਹਿਮੀ ਨਾਲ ਕਤਲ ਬਾਰੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਤੇ ਇਨਸੇੈਟ ’ਚ ਮ੍ਰਿਤਕ ਦੀ ਫਾਇਰਲ ਫੋਟੋ।

ਅਤੇ ਜਵਾਨ ਪੁੱਤ ਦੀ ਮੌਤ ਦੇ ਸਦਮੇ ਕਾਰਨ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜੋ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Moga Crime News: ਢਾਬੇ ’ਤੇ ਰੋਟੀ ਖਾਣ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਮੋਗਾ (ਵਿੱਕੀ ਕੁਮਾਰ)। Moga Crime News: ਜ਼ਿਲ੍ਹੇ ਦੇ ਲੋਕਾਂ ਨੂੰ ਕੰਬਾ ਦੇਣ ਵਾਲੀ ਵੱਡੀ ਘਟਨਾ ਬੀਤੀ ਰਾਤ ਸਾਹਮਣੇ ਆਈ, ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਰਮੇਸ਼ ਕੁਮਾਰ ਉਰਫ਼ ਸ਼ਸ਼ੀ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਆਪਣੇ ਦੋਸਤਾਂ ਨਾਲ ਰਾਤ ਦੇ ਖਾਣੇ ਲਈ ਢਾਬੇ ’ਤੇ ਗਿਆ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀ ਆਪਸ ’ਚ ਲੜ ਰਹੇ ਸਨ ਤੇ ਗੱਲਬਾਤ ਕਰਦਿਆਂ ਰਮੇਸ਼ ਨਾਲ ਵੀ ਉਨ੍ਹਾਂ ਦੀ ਤਕਰਾਰ ਹੋ ਗਈ। ਗੱਲਬਾਤ ਝਗੜੇ ’ਚ ਬਦਲੀ ਤੇ ਉਨ੍ਹਾਂ ਵੱਲੋਂ ਰਮੇਸ਼ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਖਬਰ ਵੀ ਪੜ੍ਹੋ : Team India News: ਟੀਮ ਇੰਡੀਆ ਦੁਬਈ ਰਵਾਨਾ, 9 ਸਤੰਬਰ ਤੋਂ ਖੇਡਿਆ ਜਾਵੇਗਾ ਏਸ਼ੀਆ ਕੱਪ

ਇਸ ਭਿਆਨਕ ਮੰਜ਼ਰ ਨੇ ਉੱਥੇ ਮੌਜ਼ੂਦ ਲੋਕਾਂ ਦੇ ਲੂੰ-ਕੰਡੇ ਖੜ੍ਹੇ ਕਰ ਦਿੱਤੇ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਰਮੇਸ਼ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਹੁਣ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਰਮੇਸ਼ ਕੁਮਾਰ ਦੀ ਉਮਰ ਲਗਭਗ 29 ਸਾਲ ਦੱਸੀ ਜਾ ਰਹੀ ਹੈ। ਉਹ ਇੱਕ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਆਪਣੇ ਨਵੇਂ ਘਰ ਦਾ ਨਕਸ਼ਾ ਤਿਆਰ ਕਰਵਾਇਆ ਸੀ। ਇਸ ਦਰਦਨਾਕ ਹਾਦਸੇ ਨੇ ਪਰਿਵਾਰ ਦਾ ਬੁਰਾ ਹਾਲ ਕਰ ਦਿੱਤਾ। ਰਮੇਸ਼ ਦੀ ਅਚਾਨਕ ਮੌਤ ਨਾਲ ਮੋਗਾ ਇਲਾਕੇ ’ਚ ਸੋਗ ਦੀ ਲਹਿਰ ਹੈ। Moga Crime News

ਦੋ ਗੁੱਟਾਂ ਦੀ ਲੜਾਈ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਮੋਗਾ (ਵਿੱਕੀ ਕੁਮਾਰ)। ਮੋਗਾ ਦੇ ਰਤਨ ਸਿਨੇਮਾ ਨੇੜੇ ਮੰਗਲਵਾਰ ਦੇਰ ਰਾਤ ਦੋ ਗੁੱਟਾ ’ਚ ਗੋਲੀਬਾਰੀ ਹੋਈ। ਫਾਇਰਿੰਗ ਦੌਰਾਨ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਦਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਦੋਵੇਂ ਗੁੱਟਾਂ ‘ਚ ਪੁਰਾਣੀ ਰੰਜਿਸ਼ ਸੀ। ਬੀਤੀ ਰਾਤ ਦੋਵਾਂ ’ਚ ਬਹਿਸ ਹੋਈ ਅਤੇ ਗੱਲ ਗੋਲੀਬਾਰੀ ਤੱਕ ਵੱਧ ਗਈ। ਜਾਣਕਾਰੀ ਅਨੁਸਾਰ ਦੋਵਾਂ ਪਾਸਿਓਂ 15 ਤੋਂ 20 ਰਾਊਂਡ ਫਾਇਰਿੰਗ ਹੋਈ। ਫਾਇਰਿੰਗ ’ਚ ਦੋਵੇਂ ਗੁੱਟਾਂ ਦੇ ਇੱਕ ਇੱਕ ਵਿਅਕਤੀ ਜ਼ਖਮੀ ਹੋਏ। ਜ਼ਖਮੀਆਂ ’ਚੋਂ ਇੱਕ ਦੇ ਪੇਟ ’ਚ ਅਤੇ ਦੂਜੇ ਦੀਆਂ ਦੋਵੇਂ ਲੱਤਾਂ ’ਤੇ ਗੋਲੀਆਂ ਲੱਗੀਆਂ ਹਨ। (Murder)

ਇਹ ਵੀ ਪੜ੍ਹੋ : ਮੁਹੰਮਦ ਸ਼ਮੀ ਦਾ ਕਹਿਰ, ਭਾਰਤ ਅੱਪੜਿਆ ਫਾਈਨਲ ‘ਚ

ਜਿਨ੍ਹਾਂ ’ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਕਾਸ ਜਿੰਦਲ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ’ਚ ਵਿਕਾਸ ਜਿੰਦਲ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਘਰ ’ਚ ਰਖਵਾਇਆ ਗਿਆ ਹੈ। ਇਸ ਸਮੇਂ ਦੂਜੀ ਧਿਰ ਦਾ ਇੱਕ ਵਿਅਕਤੀ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। (Murder)

ਗੋਲੀਆਂ ਮਾਰ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ : ਡੀਐੱਸਪੀ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਖੋਖਰ ਵਿਖੇ ਬੀਤੀਂ ਰਾਤ ਇੱਕ ਬਜੁਰਗ ਵਿਅਕਤੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ (Murder) ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ, ਤੇ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ। ਸੂਚਨਾ ਮਿਲਦੇ ਹੀ ਘਟਨਾ ਸਥਾਨ ’ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਜ਼ਿਲ੍ਹਾ ਪੁਲਿਸ ਕਪਤਾਨ ਹਰਮਨਬੀਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਲਾਸ਼ ਨੂੰ ਕਬਜੇ ’ਚ ਲੈ ਲਿਆ।

ਇਸ ਮੌਕੇ ਮੌਜੂਦ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਅਨੁਸਾਰ ਬਜ਼ੁਰਗ ਸ਼ਬਦਮਨ ਸਿੰਘ (60) ਨਿਵਾਸੀ ਪਿੰਡ ਖੋਖਰ ਆਪਣੀ ਕਾਰ ਪੀਪੀ 30 ਟੀ 0718 ’ਤੇ ਸਵਾਰ ਹੋ ਕੇ ਮੁਕਤਸਰ ਤੋਂ ਆਪਣੇ ਪਿੰਡ ਖੋਖਰ ਜਾ ਰਿਹਾ ਸੀ ਤੇ ਜਦੋਂ ਉਹ ਪਿੰਡ ਵੜਿੰਗ ਤੋਂ ਖੋਖਰ ਰੋਡ ’ਤੇ ਪਹੰੁਚਿਆਂ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਗੱਡੀ ਘੇਰ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲਿਸ ਅਨੁਸਾਰ ਮਿ੍ਰਤਕ ਦੇ ਸਰੀਰ ’ਤੇ ਗੋਲੀਆਂ ਦੇ 6 ਨਿਸ਼ਾਨ ਮਿਲੇ ਹਨ।

ਇਹ ਵੀ ਪੜ੍ਹੋ : ਆਟਾ ਸਕੀਮ ’ਤੇ ਖੜੇ ਰਹਿਣਗੇ ਸਾਰੇ ਸੁਆਲ, ਕੈਬਨਿਟ ਮੀਟਿੰਗ ’ਚ ਪਾਸ ਹੋਈ ਸਕੀਮ ਵੀ ਲੱਗਭਗ ਪੁਰਾਣੀ ਹੀ

ਪੁਲਿਸ ਅਨੁਸਾਰ ਜਿਸ ਤਰਾਂ ਬਜ਼ੁਰਗ ਦੀ ਲਾਸ਼ ਸੜਕ ਕਿਨਾਰੇ ਪਈ ਸੀ, ਅਜਿਹਾ ਜਾਪਦਾ ਸੀ ਕਿ ਹਮਲਾਵਰਾਂ ਨੇ ਬਜ਼ੁਰਗ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਉਸ ਤੋਂ ਬਾਅਦ ਗੋਲੀਆਂ ਮਾਰੀਆਂ। ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ (Murder)