Hair Care Tips - Sach Kahoon Punjabi
Onion Oil For Hair: ਮਾਨਸੂਨ ਦੇ ਮੌਸਮ ’ਚ ਜ਼ਿਆਦਾਤਰ ਲੋਕਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸ ਦਾ ਮੁੱਖ ਕਾਰਨ ਮੌਸਮ ਨੂੰ ਮੰਨਿਆ ਜਾਂਦਾ ਹੈ। ਬਰਸਾਤ ਦੇ ਮੌਸਮ ’ਚ ਪਸੀਨੇ ਤੇ ਨਮੀ ਕਾਰਨ ਵਾਲ ਝੜਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਉਥੇ ਹੀ ਕੁਝ ਲੋਕਾਂ ਦੇ ਵਾਲ ਪ੍ਰਦੂਸ਼ਣ ਤੇ ਖਰਾਬ ਪਾਣੀ ਕਾਰਨ ਵੀ ਤੇਜੀ ਨਾਲ ਝੜਨੇ ਸ਼ੁਰੂ ਹੋ ਜਾਂਦੇ ਹਨ, ਜੇਕਰ ਵਾਲ ਲੰਬੇ ਸਮੇਂ ਤੱਕ ਝੜਦੇ ਰਹਿਣ ਤਾਂ ਗੰਜੇਪਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਵਾਲ ਝੜਨ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ। ਪਿਆਜ ਦਾ ਤੇਲ ਵਾਲਾਂ ਦੇ ਝੜਨ ਨੂੰ ਰੋਕਣ ਵਿੱਚ ਕਾਰਗਰ ਸਾਬਤ ਹੁੰਦਾ ਹੈ। ਇਸ ਕਾਰਨ ਸਿਰ ’ਤੇ ਨਵੇਂ ਵਾਲ ਵੀ ਬਣਨ ਲੱਗਦੇ ਹਨ। Hair Care Tips
ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਤੇਲ ਨੂੰ ਉਸੇ ਪਿਆਜ ਤੋਂ ਘਰ ਵਿੱਚ ਤਿਆਰ ਕਰ ਸਕਦੇ ਹੋ, ਜਿਸ ਦੀ ਵਰਤੋਂ ਤੁਸੀਂ ਰਸੋਈ ’ਚ ਖਾਣਾ ਬਣਾਉਣ ਲਈ ਕਰਦੇ ਹੋ। ਜੀ ਹਾਂ, ਵਾਲਾਂ ਲਈ ਪਿਆਜ ਦਾ ਤੇਲ ਘਰ ’ਚ ਬਹੁਤ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਤੇਲ ਨੂੰ 1-2 ਘੰਟੇ ਤੱਕ ਲਾਓ, ਤੁਹਾਡੇ ਕਮਜੋਰ ਤੇ ਪਤਲੇ ਵਾਲ ਮੋਟੇ ਤੇ ਸੰਘਣੇ ਹੋ ਜਾਣਗੇ ਤੇ ਪਿਆਜ ਦੇ ਤੇਲ ਵਿੱਚ ਕਈ ਤਰ੍ਹਾਂ ਦੇ ਐਂਜਾਈਮ ਪਾਏ ਜਾਂਦੇ ਹਨ, ਜੋ ਕਿ ਪਿਆਜ ਦੇ ਤੇਲ ਨੂੰ ਲਾਉਣ ਨਾਲ ਵਾਲਾਂ ਦੇ ਨਵੇਂ ਵਿਕਾਸ ਹੋਣੇ ਸ਼ੁਰੂ ਹੋ ਜਾਂਦੇ ਹਨ।
ਕਿਵੇਂ ਬਣਾਇਏ ਪਿਆਜ਼ ਦਾ ਤੇਲ | Hair Care Tips
ਪਿਆਜ ਦਾ ਤੇਲ ਬਣਾਉਣ ਲਈ 200 ਗ੍ਰਾਮ ਨਾਰੀਅਲ ਦਾ ਤੇਲ ਲਓ, ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਸਰ੍ਹੋਂ ਦੇ ਤੇਲ ’ਚ ਵੀ ਤਿਆਰ ਕਰ ਸਕਦੇ ਹੋ। ਹੁਣ ਇੱਕ ਕੜਾਹੀ ’ਚ ਤੇਲ ਗਰਮ ਕਰੋ ਤੇ ਇਸ ਵਿੱਚ 1 ਵੱਡਾ ਬਾਰੀਕ ਕੱਟਿਆ ਪਿਆਜ ਤੇ ਇੱਕ ਕੱਪ ਕੜੀ ਪੱਤਾ ਪਾਓ, ਦੋਵੇਂ ਚੀਜਾਂ ਨੂੰ ਫ੍ਰਾਈ ਕਰੋ ਤੇ ਫਿਰ ਗੈਸ ਬੰਦ ਕਰ ਦਿਓ। ਤੁਸੀਂ ਚਾਹੋ ਤਾਂ ਸਿਰਫ ਪਿਆਜ ਹੀ ਵਰਤ ਸਕਦੇ ਹੋ। ਤੁਸੀਂ ਪਿਆਜ ਨੂੰ ਪੀਸ ਕੇ ਤੇਲ ’ਚ ਵੀ ਮਿਲਾ ਸਕਦੇ ਹੋ, ਜਦੋਂ ਪਿਆਜ ਤਲ ਜਾਵੇ ਤੇ ਤੇਲ ਠੰਡਾ ਹੋ ਜਾਵੇ ਤਾਂ ਇਸ ਨੂੰ ਕਟੋਰੇ ’ਚ ਕੱਢ ਲਓ। ਇਸ ਤੋਂ ਬਾਅਦ ਇਸ ਤਿਆਰ ਪਿਆਜ ਦੇ ਤੇਲ ਨੂੰ ਵਾਲਾਂ ’ਤੇ ਚੰਗੀ ਤਰ੍ਹਾਂ ਲਾਓ ਤੇ ਫਿਰ ਅਗਲੇ ਦਿਨ ਇਸ ਨੂੰ ਸ਼ੈਂਪੂ ਕਰੋ। ਤੁਸੀਂ ਚਾਹੋ ਤਾਂ ਇਸ ਤੇਲ ਨੂੰ 2-3 ਦਿਨਾਂ ਤੱਕ ਲਾ ਕੇ ਸ਼ੈਂਪੂ ਕਰ ਸਕਦੇ ਹੋ।
Read This : ਸਫ਼ੈਦ ਵਾਲ ਹੋਣਗੇ ਕੁਦਰਤੀ ਕਾਲੇ, ਛੱਡੋ ਕਲਰ ਕੈਮੀਕਲ ਵਾਲੇ ! ਪੂਰੀ ਜਾਣਕਾਰੀ ਲਈ ਇਹ ਚਾਰ ਤਰੀਕੇ ਪੜ੍ਹ ਲਓ
ਪਿਆਜ ਦੇ ਤੇਲ ਦੇ ਫਾਇਦੇ? | Hair Care Tips
ਪਿਆਜ ਦਾ ਤੇਲ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ, ਪਿਆਜ ’ਚ ਅਜਿਹੇ ਐਨਜਾਈਮ ਪਾਏ ਜਾਂਦੇ ਹਨ, ਜੋ ਵਾਲਾਂ ਦਾ ਚੰਗਾ ਵਿਕਾਸ ਕਰਦੇ ਹਨ ਤੇ ਨਵੇਂ ਵਾਲ ਵੀ ਉਗਣੇ ਸ਼ੁਰੂ ਹੁੰਦੇ ਹਨ। ਪਿਆਜ ਦਾ ਤੇਲ ਲਾਉਣ ਨਾਲ ਵਾਲਾਂ ਦੀ ਮੋਟਾਈ ਵਧਦੀ ਹੈ ਤੇ ਵਾਲ ਸੰਘਣੇ ਹੁੰਦੇ ਹਨ, ਜਿਨ੍ਹਾਂ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਹੈ ਉਨ੍ਹਾਂ ਨੂੰ ਪਿਆਜ ਦਾ ਤੇਲ ਜਰੂਰ ਲਾਉਣਾ ਚਾਹੀਦਾ ਹੈ। ਪਿਆਜ ਦਾ ਤੇਲ ਸਫੇਦ ਵਾਲਾਂ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ, ਇਹ ਸਿਰ ਦੀ ਚਮੜੀ ’ਤੇ ਬੈਕਟੀਰੀਆ ਦੀ ਲਾਗ ਨੂੰ ਵੀ ਦੂਰ ਕਰਦਾ ਹੈ। ਪੀਐਚ ਪੱਧਰ ਸੰਤੁਲਿਤ ਰਹਿੰਦਾ ਹੈ ਤੇ ਪਿਆਜ ਦਾ ਤੇਲ ਕੁਦਰਤੀ ਕੰਡੀਸ਼ਨਰ ਦਾ ਕੰਮ ਕਰਦਾ ਹੈ।
ਬੇਦਾਅਵਾ : ਲੇਖ ’ਚ ਦਿੱਤੀ ਗਈ ਜਾਣਕਾਰੀ ਤੁਹਾਡੀ ਆਮ ਜਾਣਕਾਰੀ ਲਈ ਹੈ, ਇਹ ਕਿਸੇ ਇਲਾਜ ਦਾ ਬਦਲ ਨਹੀਂ ਹੋ ਸਕਦੀ। ਵਧੇਰੇ ਜਾਣਕਾਰੀ ਲਈ, ਤੁਸੀਂ ਆਪਣੇ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਮਾਹਿਰ ਦੀ ਸਲਾਹ ਲੈ ਸਕਦੇ ਹੋ। ‘ਸੱਚ ਕਹੂੰ’ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
ਸਫ਼ੈਦ ਵਾਲ ਹੋਣਗੇ ਕੁਦਰਤੀ ਕਾਲੇ, ਛੱਡੋ ਕਲਰ ਕੈਮੀਕਲ ਵਾਲੇ ! ਪੂਰੀ ਜਾਣਕਾਰੀ ਲਈ ਇਹ ਚਾਰ ਤਰੀਕੇ ਪੜ੍ਹ ਲਓ
ਇਹ ਚਾਰ ਚੀਜਾਂ ਮਹਿੰਦੀ ’ਚ ਮਿਲਾ ਕੇ ਲਾਓ ਤਾਂ ਨਤੀਜੇ ਮਿਲਣਗੇ ਨਿਰਾਲੇ | Hair Care Tips
Hair Care Tips : ਅੱਜ ਦੇ ਦੌਰ ’ਚ ਬੇਢੰਗਾ ਖਾਣ-ਪਾਣ, ਬੇਢੰਗੀ ਦਿਨਚਰਿਆ ਕਾਰਨ ਨੌਜਵਾਨਾਂ ਦੇ ਵਾਲ ਵੀ ਸਫ਼ੈਦ ਹੁੰਦੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਦਿਨਚਰਿਆ ਤੇ ਸਹੀ ਖਾਣ-ਪਾਣ ’ਤੇ ਧਿਆਨ ਦੇਣਾ ਜ਼ਰੂਰੀ ਹੈ। ਇਸ ਭੱਜਦੌੜ ਭਰੀ ਜ਼ਿੰਦਗੀ ’ਚ ਸਮੇਂ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਲੋਕ ਆਪਣੇ ਸਰੀਰ, ਆਪਣੇ ਵਾਲਾਂ ’ਤੇ ਧਿਆਨ ਨਹੀਂ ਦੇ ਪਾਉਂਦੇ ਅਤੇ ਜਲਦਬਾਜ਼ੀ ’ਚ ਆਪਣੇ ਵਾਲਾਂ ’ਤੇ ਕੈਮੀਕਲ ਵਾਲੇ ਕਲਰ ਕਰਕੇ ਜਲਦੀ ਵਾਲ ਕਾਲੇ ਕਰਨਾ ਚਾਹੁੰਦੇ ਹਨ। (Hair Care Tips)
White hair will be natural black
ਉਹ ਮਹਿੰਦੀ ਦੀ ਵਰਤੋਂ ਕਰਨਾ ਚਾਹੁੰਦੇ ਹਨ ਪਰ ਮਹਿੰਦੀ ਨਾਲ ਵਾਲਾਂ ’ਤੇ ਢੰਗ ਨਾਲ ਰੰਗ ਨਹੀਂ ਚੜ੍ਹਦਾ ਅਤੇ ਜਾਣਕਾਰੀ ਦੀ ਘਾਟ ਕਾਰਨ ਕੈਮੀਕਲ ਵਾਲੇ ਕਲਰ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਅੱਜ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ ਉਹ ਚੀਜ਼ਾਂ ਜਿਨ੍ਹਾਂ ਨੂੰ ਮਹਿੰਦੀ ’ਚ ਮਿਲਾ ਕੇਕਲਾਉਣ ਨਾਲ ਤੁਹਾਡੇ ਸਫ਼ੈਦ ਵਾਲੇ ਕੁਦਰਤੀ ਕਾਲੇ ਤੇ ਸੰਘਣੇ ਹੋ ਜਾਂਦੇ ਹਨ ਅਤੇ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੇ ਵਾਲ ਕਦੇ ਸਫ਼ੈਦ ਵੀ ਸਨ ਜਾਂ ਨਹੀਂ। ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਅਜਿਹਾ ਚਕਤਕਾਰ ਹੋ ਸਕਦਾ ਹੈ। ਜਾਂ ਕਹਿ ਲਓ ਸਫ਼ੈਦ ਵਾਲਾਂ ਨੂੰ ਕਾਲੇ ਕਿਵੇਂ ਕਰੀਏ?
ਮਹਿੰਦੀ ਤੇ ਆਂਵਲਾ | Hair Care Tips
ਜੇਕਰ ਤੁਸੀਂ ਸਫ਼ੈਦ ਵਾਲਾਂ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹੋ ਅਤੇ ਉਨ੍ਹਾ ਨੂੰ ਕਲਰ ਕਰਨ ਲਈ ਕੈਮੀਕਲ ਵਾਲੇ ਕਲਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਮਹਿੰਦੀ ’ਚ ਆਂਵਲੇ ਦੀ ਵਰਤੋਂ ਕਰਕੇ ਤੁਸੀਂ ਕੈਮੀਕਲ ਵਾਲੇ ਕਲਰ ਤੋਂ ਬਚ ਸਕਦੇ ਹੋ। ਇਸ ਲਈ ਤੁਸੀਂ ਕੀ ਕਰਨਾਂ ਹੈ ਕਿ ਸਭ ਤੋਂ ਪਹਿਲਾਂ ਲੋਹੇ ਦੀ ਕੜਾਹੀ ਲੈਣੀ ਹੈ ਫਿਰ ਉਸ ’ਚ ਦੋ-ਤਿੰਨ ਸੁੱਕੇ ਆਂਵਲੇ ਪਾ ਕੇ ਰਾਤ ਭਰ ਲਈ ਇੱਕ ਕੱਪ ਪਾਣੀ ’ਚ ਭਿਓਂ ਕੇ ਰੱਖਣਾ ਹੈ। ਸਵੇਰੇ ਉੱਠ ਕੇ ਉਸੇ ਪਾਣੀ ’ਚ ਮਹਿੰਦੀ ਨੂੰ ਘੋਲ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ ਪੇਸਟ ਨੂੰ ਵਾਲਾਂ ’ਚ ਲਾ ਕੇ 3-4 ਘੰਟਿਆਂ ਲਈ ਛੱਡ ਦਿਓ। 3-4 ਘੰਟਿਆਂ ਬਾਅਦ ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ ਅਤੇ ਫਰਕ ਦੇਖੋ। ਤੁਸੀਂ ਦੇਖੋਗੇ ਕਿ ਤੁਹਾਡੇ ਵਾਲਾਂ ਦਾ ਰੰਗ ਕੁਦਰਤੀ ਕਾਲਾ ਨਜ਼ਰ ਆਉਣ ਲੱਗੇਗਾ ਅਤੇ ਵਾਲ ਤੰਦਰੁਸਤ ਨਜ਼ਰ ਆਉਣ ਲੱਗ ਜਾਣਗੇ।
ਮਹਿੰਦੀ ’ਚ ਮਿਲਾਓ ਕਾਫ਼ੀ ਇੰਡੀਗੋ ਪਾਊਡਰ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲੇ ਕੁਦਰਤੀ ਕਾਲੇ ਤੇ ਸੰਘਣੇ ਹੋਣ ਤਾਂ ਮਹਿੰਦੀ ’ਚ ਕੌਫ਼ੀ ਅਤੇ ਇੰਡੀਗੋ ਪਾਊਡਰ ਮਿਕਸ ਕਰਕੇ ਆਪਣੇ ਵਾਲਾਂ ’ਤੇ ਲਾਓ। ਤੁਸੀਂ ਤਿੰਨ-ਚਾਰ ਚਮਚ ਮਹਿੰਦੀ ਲੈ ਕੇ ਐਨਾ ਹੀ ਇੰਡੀਗੋ ਪਾਊਡਰ ਮਿਕਸ ਕਰ ਲਓ। ਫਿਰ ਇਸ ’ਚ ਇੱਕ ਚਮਚ ਕੌਫ਼ੀ ਪਾਊਡਰ ਵੀ ਮਿਕਸ ਕਰ ਲਓ ਅਤੇ ਥੋੜ੍ਹਾ ਜਿਹਾ ਗਰਮ ਪਾਣੀ ਕਰਕੇ ਇਸ ਦਾ ਸਮੂਥ ਪੇਸਟ ਬਣਾ ਲਓ। ਇਸ ਪੇਸਟ ਦੀ ਵਰਤੋਂ ਆਪਣੇ ਵਾਲਾਂ ’ਤੇ ਕਰੋ। ਕਰੀਬ 3-4 ਘੰਟਿਆਂ ਤੱਕ ਇਸ ਪੇਸਟ ਨੂੰ ਆਪਣੇ ਵਾਲਾਂ ’ਤੇ ਲਾ ਕੇ ਛੱਡ ਦਿਓ ਅਤੇ ਫਿਰ ਸਾਦੇ ਤਰੀਕੇ ਨਾਲ ਆਪਣੇ ਵਾਲਾਂ ਨੂੰ ਧੋ ਦਿਓ। ਇਸ ਪੇਸਟ ਦਾ ਪ੍ਰਭਾਵ ਤੁਹਾਡੇ ਵਾਲਾਂ ’ਤੇ ਸਾਫ਼ ਨਜ਼ਰ ਆਵੇਗਾ। ਵਾਲ ਕੁਦਰਤੀ ਹੈਲਦੀ ਤੇ ਕਾਲੇ ਨਜ਼ਰ ਆਉਣ ਲੱਗਣਗੇ।
ਕੇਲੇ ਨਾਲ ਮਹਿੰਦੀ | Hair Care Tips
ਸਫ਼ੈਦ ਵਾਲਾਂ ਨੂੰ ਲੈਚੂਰਲ ਕਾਲਾ ਕਰਨ ਲਈ ਤੁਸੀਂ ਮਹਿੰਦੀ ’ਚ ਕੇਲਾ ਮਿਲਾ ਕੇ ਵੀ ਲਾ ਸਕਦੇ ਹੋ ਜਿਸ ਦਾ ਚੰਗਾ ਨਤੀਜਾ ਮਿਲਦਾ ਹੈ। ਇਸ ਨਾਲ ਵਾਲ ਚੰਗੀ ਤਰ੍ਹਾਂ ਕਲਰ ਹੋ ਜਾਂਦੇ ਹਨ ਅਤੇ ਸੰਘਣੇ ਕਾਲੇੇ ਵੀ ਹੋ ਜਾਂਦੇ ਹਨ। ਤੁਸੀਂ ਇਸ ਲਈ ਕੀ ਕਰਨਾ ਹੈ ਕਿ ਇੱਕ ਪੱਕਿਆ ਹੋਇਆ ਕੇਲਾ ਲੈਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਕੇ ਪੇਸਟ ਬਣਾ ਲੈਣਾ ਹੈ। ਫਿਰ ਇਸਪੇਸਟ ’ਚ 3-4 ਚਮਚ ਮਹਿੰਦੀ ਪਾਊਡਰ ਮਿਕਸ ਕਰ ਲਓ ਅਤੇ ਵਾਲਾਂ ’ਤੇ ਲਾ ਕੇ ਪੰਦਰਾਂ ਮਿੰਟ ਲਈ ਛੱਡ ਦਿਓ। ਫਿਰ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਮਹਿੰਦੀ ’ਚ ਮਿਲਾਓ ਤੇਲ
ਸਫ਼ੈਦ ਵਾਲਾਂ ਨੂੰ ਕੁਦਰਤੀ ਕਾਲੇ ਕਰਨ ਲਈ ਮਹਿੰਦੀ ’ਚ ਸਰ੍ਹੋਂ, ਨਾਰੀਅਲ ਜਾਂ ਫਿਰ ਅਰਿੰਡ ਦਾ ਤੇਲ ਮਿਲਾ ਕੇ ਵਰਤ ਸਕਦੇ ਹੋ। ਇਸ ਲਈ 50 ਗ੍ਰਾਮ ਤੇਲ ’ਚ ਦੋ-ਤਿੰਨ ਚਮਚ ਮਹਿੰਦੀ ਪਾਊਡਰ ਮਿਲਾ ਕੇ ਲੋਹੇ ਦੀ ਕੜਾਹੀ ’ਚ ਇਸਨੂੰ ਪਾ ਕੇ ਉਦੋਂ ਤੱਕ ਗਰਮ ਕਰੋ, ਜਦੋਂ ਤੱਕ ਇਹ ਕਾਲਾ ਨਾ ਹੋ ਜਾਵੇ। ਇਸ ਨੂੰ ਬਾਅਦ ’ਚ ਠੰਢਾ ਹੋਣ ਲਈ ਰੱਖ ਦਿਓ। ਠੰਢਾ ਹੋਣ ਤੋਂ ਬਾਅਦ ਇਸ ਨੂੰ ਕਿਸੇ ਕੱਚ ਦੀ ਬੋਤਲ ’ਚ ਭਰ ਕੇ ਰੱਖ ਲਓ। ਫਿਰ ਇਹ ਮਿਸ਼ਰਨ ਵਾਲਾਂ ’ਤੇ ਚਾਰ-ਪੰਜ ਘੰਟਿਆਂ ਲਈ ਲਾ ਕੇ ਛੱਡ ਦਿਓ। ਇਸ ਤੋਂਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ ਅਤੇ ਫਰਕ ਦੇਖੋ ਕਿ ਤੁਹਾਡੇ ਵਾਲ ਸੰਘਣੇ ਕਾਲੇ ਤੇ ਕੁਦਰਤੀ ਸਿਹਤਮੰਦ ਹੋ ਜਾਣਗੇ।
ਨੋਟ: ਇਸ ਲੇਖ ’ਚ ਦਿੱਤੀ ਗਈ ਜਾਣਕਾਰੀ ਸਧਾਰਨ ਗਿਆਨ ਲਈ ਦਿੱਤੀ ਗਈ ਹੈ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ। ਵਧੇਰੇ ਜਾਣਕਾਰੀ ਲਈ ਤੁਸੀਂ ਕਿਸੇ ਸਪੈਸ਼ਲਿਸਟ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ।
ਇਹ ਵੀ ਪੜ੍ਹੋ : ਕ੍ਰਿਸ਼ਨ ਚੰਦ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਤੁਹਾਡੇ ਸਿਰ ਤੋਂ ਵੀ ਝੜ ਰਹੇ ਨੇ ਵਾਲ, ਤਾਂ ਘਬਰਾਓ ਨਾ, ਅਪਣਾਓ ਇਹ ਸ਼ਾਨਦਾਰ ਨੁਸਖਾ
Hair Falling Treatment
ਅੱਜ ਦੇ ਯੁੱਗ ਵਿੱਚ ਵਾਲਾਂ ਦਾ ਝੜਨਾ, ਗੰਜ ਪੈਣਾ (Hair Falling Treatment) ਇੱਕ ਆਮ ਸਮੱਸਿਆ ਬਣ ਗਈ ਹੈ, ਕਿਉਂਕਿ ਅੱਜ-ਕੱਲ੍ਹ ਰੁਟੀਨ ਕੁਝ ਇਸ ਤਰ੍ਹਾਂ ਦਾ ਬਣ ਗਿਆ ਹੈ, ਖਾਣਾ ਵੀ ਕੁਝ ਅਜਿਹਾ ਹੋ ਗਿਆ ਹੈ, ਜਿਸ ਕਾਰਨ ਇਹ ਇੱਕ ਵੱਡੀ ਸਮੱਸਿਆ ਬਣ ਕੇ ਵਧਦਾ ਜਾ ਰਿਹਾ ਹੈ। ਅੱਜ ਕੱਲ੍ਹ ਇਹ ਸਮੱਸਿਆ ਛੋਟੇ ਬੱਚਿਆਂ ਵਿੱਚ ਵੀ ਦੇਖੀ ਜਾ ਸਕਦੀ ਹੈ, ਜੋ ਕਿ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਕਿਹਾ ਜਾਂਦਾ ਹੈ ਕਿ ਵਾਲਾਂ ਨਾਲ ਵਿਅਕਤੀ ਦੀ ਸਖਸ਼ੀਅਤ ਨਿਖਰਦੀ ਹੈ, ਸੁੰਦਰਤਾ ਵਿਚ ਨਿਖਾਰ ਆਉਂਦਾ ਹੈ, ਸਿਰ ’ਤੇ ਚਮਕ ਆਉਂਦੀ ਹੈ ਅਤੇ ਜੇਕਰ ਵਾਲ ਹੀ ਝੜਦੇ ਹਨ, ਸਿਰ ਗੰਜਾ ਹੋ ਜਾਂਦਾ ਹੈ ਤਾਂ ਬਾਗ ਹੀ ਉੱਜੜਿਆ ਲੱਗਦਾ ਹੈ।
ਭਾਵ ਵਾਲਾਂ ਦੇ ਝੜਨ ਨਾਲ ਇਨਸਾਨ ਦੀ ਖੂਬਸੂਰਤੀ ਚਲੀ ਜਾਂਦੀ ਹੈ। ਇਨ੍ਹਾਂ ਵਾਲਾਂ ਕਾਰਨ ਕਈ ਵਾਰ ਲੋਕ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਸਾਹਮਣੇ ਜਾਣ ਤੋਂ ਵੀ ਕੰਨੀ ਕਤਰਾਉਂਦੇ ਹਨ। ਅਜਿਹਾ ਨਹੀਂ ਹੈ ਕਿ ਲੋਕ ਇਸ ਵਾਲ ਝੜਨ ਦਾ ਕੋਈ ਇਲਾਜ ਨਹੀਂ ਲੱਭਦੇ। ਵਾਲ ਝੜਨ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਉਨ੍ਹਾਂ ਦੇ ਸਾਰੇ ਉਪਾਅ ਨਾ-ਕਾਫੀ ਹਨ। ਕਈ ਲੋਕ ਇਲਾਜ਼ ਕਰਵਾ ਕੇ ਅੱਕ ਕੇ ਵਿੱਗ ਵੀ ਪਹਿਨ ਲੈਂਦੇ ਹਨ, ਤਾਂ ਜੋ ਉਨ੍ਹਾਂ ਦੀ ਸੁੰਦਰਤਾ ਨੂੰ ਗ੍ਰਹਿਣ ਨਾ ਲੱਗੇ। ਹੁਣ ਅਜਿਹੇ ਲੋਕਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਅੱਜ ਇਸ ਲੇਖ ਦੇ ਜਰੀਏ ਅਸੀਂ ਤੁਹਾਨੂੰ ਵਾਲਾਂ ਦਾ ਝੜਨਾ ਰੋਕਣ ਦੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਰੋਕ ਸਕਦੇ ਹੋ ਅਤੇ ਜੋ ਵਾਲਾਂ ਦੇ ਵਾਧੇ ਵਿੱਚ ਕਾਰਗਰ ਸਾਬਤ ਹੋ ਸਕਦੇ ਹਨ। :-
ਕੜੀ ਪੱਤਾ ਅਤੇ ਇਸ ਦੀ ਸਹੀ ਵਰਤੋਂ | Hair Falling Treatment
ਤੁਸੀਂ ਸਾਰੇ ਕੜ੍ਹੀ ਪੱਤੇ ਤੋਂ ਚੰਗੀ ਤਰ੍ਹਾਂ ਜਾਣੂ ਹੋਵੋਗੇ, ਜਿਨ੍ਹਾਂ ਦੀ ਵਰਤੋਂ ਖਾਣ ਵਾਲੀਆਂ ਚੀਜਾਂ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਜਿੱਥੇ ਖਾਣੇ ਦਾ ਸਵਾਦ ਵਧਾਉਂਦਾ ਹੈ ਅਤੇ ਮੂੰਹ ਦਾ ਸਵਾਦ ਵੀ ਵਧਾਉਂਦਾ ਹੈ, ਉੱਥੇ ਹੀ ਇਹ ਤੁਹਾਡੀ ਚੰਗੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ, ਉਸੇ ਤਰ੍ਹਾਂ ਤੁਹਾਡੀ ਚੰਗੀ ਸਿਹਤ ਵਿੱਚ ਤੁਹਾਡੇ ਵਾਲ ਵੀ ਆਉਂਦੇ ਹਨ। ਵਾਲਾਂ ਨੂੰ ਝੜਨ ਤੋਂ ਰੋਕਣ ਅਤੇ ਉਨ੍ਹਾਂ ਦੇ ਵਾਧੇ ਲਈ ਵੀ ਕੜੀ ਪੱਤੇ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਸ ਦੀ ਸਹੀ ਵਰਤੋਂ ਕਰਨ ਦੀ ਲੋੜ ਹੈ, ਤਾਂ ਹੀ ਇਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ।
ਜਾਣੋ ਸਹੀ ਵਰਤੋਂ ਕੀ ਹੈ? | Hair Falling Treatment
ਜੇਕਰ ਤੁਸੀਂ ਆਪਣੇ ਵਾਲਾਂ ਦੀ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ, ਆਪਣੇ ਵਾਲਾਂ ਨੂੰ ਸੰਘਣਾ, ਕਾਲਾ ਅਤੇ ਮਜਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਕੜੀ ਪੱਤੇ ਦਾ ਮਾਸਕ ਬਣਾ ਕੇ ਵਾਲਾਂ ’ਤੇ ਲਗਾ ਸਕਦੇ ਹੋ। ਤੁਹਾਨੂੰ ਬਸ ਕੜੀ ਪੱਤਾ, ਮੇਥੀ ਅਤੇ ਆਂਵਲਾ ਲੈਣਾ ਹੈ। ਇਨ੍ਹਾਂ ਤਿੰਨਾਂ ਚੀਜਾਂ ਨੂੰ ਲੈ ਕੇ ਮਿਕਸਰ ’ਚ ਚੰਗੀ ਤਰ੍ਹਾਂ ਪੀਸ ਲਓ। ਇਸ ਤੋਂ ਬਾਅਦ ਇਸ ਪੇਸਟ ਨੂੰ ਅੱਧੇ ਘੰਟੇ ਤੱਕ ਵਾਲਾਂ ’ਤੇ ਲਾ ਕੇ ਰੱਖੋ। ਫਿਰ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ ਸੰਘਣੇ, ਕਾਲੇ ਹੋਣਗੇ ਤੇ ਵਾਲ ਝੜਨੇ ਵੀ ਬੰਦ ਹੋ ਜਾਣਗੇ।
ਕੜੀ ਪੱਤੇ ਅਤੇ ਨਾਰੀਅਲ ਦਾ ਤੇਲ
ਇੱਕ ਹੋਰ ਨੁਸਖੇ ਵਿੱਚ, ਤੁਸੀਂ ਨਾਰੀਅਲ ਦੇ ਤੇਲ ਵਿੱਚ ਕੜੀ ਪੱਤੇ ਨੂੰ ਵੀ ਲਾ ਸਕਦੇ ਹੋ, ਜਿਸ ਨਾਲ ਵਾਲ ਝੜਨ ਤੋਂ ਵੀ ਬਚਦਾ ਹੈ। ਇਸ ਤੇਲ ਨੂੰ ਬਣਾਉਣ ਲਈ ਇੱਕ ਪੈਨ ਵਿੱਚ ਨਾਰੀਅਲ ਤੇਲ ਲਓ। ਇਸ ਨੂੰ ਗਰਮ ਕਰੋ ਅਤੇ ਇਸ ਵਿਚ ਕੁਝ ਕੜ੍ਹੀ ਪੱਤੇ ਪਾ ਕੇ ਗੈਸ ’ਤੇ ਉਦੋਂ ਤੱਕ ਪਕਾਓ ਜਦੋਂ ਤੱਕ ਪਕਣ ਤੋਂ ਬਾਅਦ ਕੜ੍ਹੀ ਪੱਤੇ ਕਾਲੇ ਨਾ ਹੋ ਜਾਣ।
ਖੁਸ਼ਖਬਰੀ ! ਘਰ-ਘਰ ਆਟਾ ਕਣਕ ਪਹੁੰਚਾਉਣ ਲਈ ਬਣ ਗਈ ਨਵੀਂ ਪ੍ਰਣਾਲੀ
ਥੋੜ੍ਹੀ ਦੇਰ ਵਿੱਚ ਤੁਸੀਂ ਦੇਖੋਗੇ ਕਿ ਤੁਹਾਡਾ ਕੜੀ ਪੱਤਾ ਤੇਲ ਤਿਆਰ ਹੈ। ਹੁਣ ਇਸ ਨੂੰ ਕੁਝ ਦੇਰ ਠੰਢਾ ਹੋਣ ਲਈ ਰੱਖ ਦਿਓ। ਫਿਰ ਇਸ ਨੂੰ ਸੀਸੀ ਵਿਚ ਭਰੋ ਅਤੇ ਗਰਮ ਹੋਣ ’ਤੇ ਇਸ ਨੂੰ ਆਪਣੇ ਸਿਰ ਦੀ ਚਮੜੀ ’ਤੇ ਮਾਲਿਸ਼ ਕਰੋ। ਤੁਸੀਂ ਇਸ ਦੀ ਵਰਤੋਂ ਸਿਰਫ ਰਾਤ ਨੂੰ ਕਰਨੀ ਹੈ ਅਤੇ ਇਸ ਨੂੰ ਸਾਰੀ ਰਾਤ ਵਾਲਾਂ ’ਤੇ ਲੱਗਾ ਰਹਿਣ ਦਿਓ। ਸਵੇਰੇ ਉੱਠ ਕੇ ਸ਼ੈਂਪੂ ਨਾਲ ਸਿਰ ਨੂੰ ਚੰਗੀ ਤਰ੍ਹਾਂ ਧੋ ਲਓ। ਜੇਕਰ ਤੁਸੀਂ ਵਧੀਆ ਨਤੀਜੇ ਚਾਹੁੰਦੇ ਹੋ ਤਾਂ ਇਸ ਤੇਲ ਨੂੰ ਹਫਤੇ ’ਚ ਘੱਟ ਤੋਂ ਘੱਟ ਦੋ ਵਾਰ ਲਾਓ ਅਤੇ ਫਰਕ ਦੇਖੋ। ਫਰਕ ਵੱਖਰਾ ਨਜਰ ਆਵੇਗਾ।
ਨੋਟ: ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ ਲਈ ਹੈ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਸੀਂ ਆਪਣੇ ਡਾਕਟਰ ਜਾਂ ਕਿਸੇ ਮਾਹਰ ਨਾਲ ਸੰਪਰਕ ਕਰ ਸਕਦੇ ਹੋ।