Eye Care Tips - Sach Kahoon Punjabi

Eye Care Tips: ਅੱਖ ’ਚ ਕੁਝ ਪੈ ਜਾਵੇ ਤਾਂ ਨਾ ਕਰੋ ਇਹ ਗਲਤੀ, ਅਪਣਾਓ ਇਹ ਸੌਖਾ ਤਰੀਕਾ
Eye Care Tips: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੇ ਗਏ ਸਿਹਤ ਸੁਝਾਅ ਮੁਤਾਬਕ ਜੇਕਰ ਤੁਹਾਡੀ ਅੱਖ ’ਚ ਧੂੜ, ਮਿੱਟ ਜਾਂ ਕੋਈ ਛੋਟਾ ਕਣ ਚਲਿਆ ਜਾਵੇ ਤਾਂ ਉਸ ਨੂੰ ਸਖਤ ਕੱਪੜੇ ਜਾਂ ਹੱਥ ਨਾਲ ਰਗੜ੍ਹ ਕੇ ਸਾਫ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਅੱਖ ’ਚ ਜਲਣ ਜਾਂ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤ ’ਚ ਹੱਥ ਦੀ ਹੱਥੇਲੀ ’ਚ ਸਾਫ ਪਾਣੀ ਭਰੋ ਤੇ ਅੱਖ ਨੂੰ ਉਸ ’ਚ ਡੁਬੋਕੇ ਹੌਲੀ-ਹੌਲੀ ਇਸ ਨੂੰ ਘੜੀ ਦੀ ਦਿਸ਼ਾ ਤੇ ਘੜੀ ਦੇ ਉਲਟ ਘੁਮਾਓ। ਇਸ ਨਾਲ ਅੱਖ ’ਚ ਡਿੱਗਿਆ ਕਣ ਕੁਝ ਹੀ ਪਲਾਂ ’ਚ ਬਾਹਰ ਨਿਕਲ ਸਕਦਾ ਹੈ ਤੇ ਅੱਖ ਨੂੰ ਰਾਹਤ ਮਿਲਦੀ ਹੈ। ਮਾਹਿਰ ਵੀ ਅੱਖਾਂ ਦੀ ਸਫਾਈ ਦੌਰਾਨ ਸਾਵਧਾਨ ਰਹਿਣ ਤੇ ਗੰਦੇ ਕੱਪੜੇ ਜਾਂ ਤਿੱਖੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੰਦੇ ਹਨ। Eye Care Tips

Read Also : BAN vs PAK: ਟੈਸਟ ਕ੍ਰਿਕੇਟ ’ਚ ਵੱਡਾ ਉਲਟਫੇਰ, ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਵੱਡੇ ਫਰਕ ਨਾਲ ਹਰਾਇਆ

‘ਗੁਰਮੰਤਰ ਦੇ ਜਾਪ ਨਾਲ ਜਾਗਦੀਆਂ ਹਨ ਅੰਦਰ ਦੀਆਂ ਸ਼ਕਤੀਆਂ’ | Sirsa News

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਸਾਰ ’ਚ ਇਹ ਕੋਈ ਨਹੀਂ ਜਾਣਦਾ ਸੀ ਕਿ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਅਜਿਹੀ ਕੋਈ ਸੁਪਰੀਮ ਪਾਵਰ ਹੈ, ਅਜਿਹੀ ਕੋਈ ਸ਼ਕਤੀ ਹੈ, ਜੋ ਸਭ ਦੇ ਅੰਦਰ ਮੌਜ਼ੂਦ ਹੈ ਤੇ ਉਸ ਨੂੰ ਬੁਲਾਇਆ ਜਾਵੇ ਤਾਂ ਉਹ ਇਸ ਜਹਾਨ ਦੇ ਤਾਂ ਕੀ ਅਗਲੇ ਜਹਾਨ ਦੇ ਵੀ ਕੰਮ ਸੰਵਾਰ ਦਿੰਦਾ ਹੈ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਸਰੂਪ ਗੁਰੂ, ਮੁਰਸ਼ਿਦ-ਏ-ਕਾਮਿਲ ਇਸ ਦੁਨੀਆਂ ’ਚ ਆਏ, ਉਨ੍ਹਾਂ ਨੇ ਦੱਸਿਆ ਕਿ ਅਜਿਹੀ ਕੋਈ ਤਾਕਤ ਹੈ, ਜਿਸ ਨੂੰ ਇਨਸਾਨ ਇਸਤੇਮਾਲ ਕਰ ਸਕਦਾ ਹੈ, ਜਿਸ ਨੂੰ ਇਨਸਾਨ ਪ੍ਰਾਪਤ ਵੀ ਕਰ ਸਕਦਾ ਹੈ।

ਅਜਿਹੀ ਤਾਕਤ, ਅਜਿਹੀ ਸ਼ਕਤੀ ਜੋ ਸਭ ਦੇ ਅੰਦਰ ਹੈ, ਗੁਰੂ, ਮੁਰਸ਼ਿਦ ਨੇ ਉਸ ਨਾਲ ਗੱਲ ਕਰਨ ਦਾ ਤਰੀਕਾ ਦੱਸਿਆ ਤੁਸੀਂ ਕਿਵੇਂ ਉਸ ਤਾਕਤ ਨਾਲ ਗੱਲ ਕਰ ਸਕਦੇ ਹੋ, ਕਿਵੇਂ ਉਸ ਤਾਕਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਜ਼ਿੰਦਗੀ ’ਚ ਬਹਾਰਾਂ ਲਿਆ ਸਕਦੇ ਹੋ ਤੇ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ, ਬਿਮਾਰੀਆਂ ਨੂੰ ਉਡਾ ਸਕਦੇ ਹੋ ਅਤੇ ਉਹ ਤਰੀਕਾ ਦੱਸਿਆ ਉਸ ਸੁਪਰੀਮ ਪਾਵਰ ਦਾ, ਜਿਸ ਨੂੰ ‘ਨਾਮ’ ਕਹਿੰਦੇ ਹਨ ਬਾਇ-ਨੇਮ ਕਿ ਉਸ ਨੂੰ ਕਿਵੇਂ ਬੁਲਾਉਣਾ ਹੈ? ਉਹ ਗੁਰਮੰਤਰ, ਨਾਮ-ਸ਼ਬਦ, ਉਹ ਜੁਗਤੀ, ਉਹ ਮੈਥਡ, ਉਹ ਤਰੀਕਾ ਜਿਸ ਦੀ ਵਰਤੋਂ ਕਰਨ ਨਾਲ ਤੁਹਾਡੇ ਅੰਦਰ ਉਸ ਦੀ ਸ਼ਕਤੀ ਜਾਗ ਜਾਂਦੀ ਹੈ ਤੇ ਤੁਹਾਡੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ ਤੇ ਵਧੀ ਹੋਈ ਸ਼ਕਤੀ ਨਾਲ ਤੁਸੀਂ ਪਰਮਾਨੰਦ ਲੈ ਸਕਦੇ ਹੋ, ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਤ, ਪੀਰ-ਫ਼ਕੀਰ, ਗੁਰਮੰਤਰ, ਮੈਥਡ ਆਫ਼ ਮੈਡੀਟੇਸ਼ਨ ਦੱਸਦੇ ਹਨ ਗੁਰਮੰਤਰ ਦਾ ਜਾਪ ਕਰੋ, ਅਭਿਆਸ ਕਰੋ, ਤਾਂ  ਸੰਤ ਜੋ ਦੱਸਦੇ ਹਨ ਉਸ ਨੂੰ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ ਸੰਤ ਦੱਸਦੇ ਹਨ ਕਿ ਤੁਹਾਡੇ ਅੰਦਰ ਅੰਮ੍ਰਿਤ, ਹਰੀਰਸ, ਆਬੋ-ਹਯਾਤ ਹੈ ਤੇ ਇਸ ਨੂੰ ਤੁਸੀ ਪ੍ਰਾਪਤ ਕਰ ਸਕਦੇ ਹੋ ਸੰਤ ਦੱਸਦੇ ਹਨ ਕਿ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਮਿਲਣਗੀਆਂ, ਜਿਨ੍ਹਾਂ ਦੀ ਕਦੇ ਕਲਪਨਾ ਤੁਸੀਂ ਨਹੀਂ ਕੀਤੀ ਹੋਵੇਗੀ ਉਹ ਪਰਮਾਨੰਦ ਮਿਲੇਗਾ, ਉਹ ਲੱਜ਼ਤ ਮਿਲੇਗੀ, ਜੋ ਖ਼ਤਮ ਨਹੀਂ ਹੁੰਦੀ ਬਸ ਤੁਸੀਂ  ਬਚਨਾਂ ’ਤੇ ਅਮਲ ਕਰੋ ਜੋ ਲੋਕ ਬਚਨਾਂ ਨੂੰ ਮੰਨ ਕੇ ਅਮਲ ਕਰਦੇ ਹਨ, ਉਨ੍ਹਾਂ ਨੂੰ ਅੰਦਰ-ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਚਨ ਪੀਰ, ਫ਼ਕੀਰਾਂ ਦੇ ਖੁਦ ਦੇ ਨਹੀਂ ਹੁੰਦੇ, ਸਗੋਂ ਉਹ ਅੱਲ੍ਹਾ, ਵਾਹਿਗੁਰੂ, ਮਾਲਕ ਦੇ ਬਚਨ ਸੁਣਾਉਂਦੇ ਹਨ ਜੋ ਲੋਕ ਸੁਣ ਕੇ ਮੰਨ ਜਾਂਦੇ ਹਨ, ਜ਼ਿੰਦਗੀ ’ਚ  ਬਹਾਰਾਂ ਆ ਜਾਂਦੀਆਂ ਹਨ ਤੇ ਜੋ ਲੋਕ ਨਹੀਂ ਮੰਨਦੇ, ਉਹ ਦੁਖੀ, ਪਰੇਸ਼ਾਨ ਗਮਗੀਨ ਰਹਿੰਦੇ ਹਨ।

Eye Care Tips: ਸਕ੍ਰੀਨ ਟਾਈਮ ਨਾਲ ਥੱਕੀਆਂ ਅੱਖਾਂ ਨੂੰ ਦਿਓ ਅਰਾਮ, ਜਾਣੋ ਤਰੀਕੇ
ਤੇਜ਼ੀ ਨਾਲ ਬਦਲਦੀ ਜੀਵਨਸ਼ੈਲੀ ਤੇ ਵਧਦੇ ਸਕ੍ਰੀਨ ਟਾਈਮ ਨੇ ਅੱਖਾਂ ’ਤੇ ਦਬਾਅ ਪਹਿਲਾਂ ਨਾਲੋਂ ਕਿਤੇ ਵੱਧ ਵਧਾ ਦਿੱਤਾ ਹੈ। ਕੰਪਿਊਟਰ, ਮੋਬਾਇਲ ਤੇ ਟੀਵੀ ਦੀ ਲਗਾਤਾਰ ਰੌਸ਼ਨੀ ਵਿਚਾਲੇ ਸਾਡੀਆਂ ਅੱਖਾਂ ਬਿਨਾਂ ਆਰਾਮ ਤੋਂ ਕੰਮ ਕਰਦੀਆਂ ਰਹਿੰਦੀਆਂ ਹਨ, ਜਿਸ ਦਾ ਨਤੀਜਾ ਹੈ, ਥਕਾਵਟ, ਜਲਨ, ਪਾਣੀ ਆਉਣਾ, ਨਾਲ ਹੌਲੀ-ਹੌਲੀ ਕਮਜ਼ੋਰ ਹੋਈ ਨਜ਼ਰ। ਬਦਲਦੇ ਮੌਸਮ ਵਿਚ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ, ਜਦੋਂ ਅੱਖਾਂ ਵਿਚ ਚਿਪਚਿਪਾਪਣ ਤੇ ਸੁੱਕਾਪਣ ਆਮ ਹੋ ਜਾਂਦਾ ਹੈ।

ਅਜਿਹੀ ਸਥਿਤੀ ਵਿਚ ਲੋੜ ਹੈ ਕੁਝ ਸਰਲ, ਕੁਦਰਤੀ ਤੇ ਨਿਯਮਿਤ ਆਦਤਾਂ ਦੀ, ਜੋ ਅੱੱਖਾਂ ਨੂੰ ਅਰਾਮ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਵੀ ਬਿਹਤਰ ਬਣਾ ਸਕਣ। ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਲਗਾਤਾਰ ਕਸਰਤ ਬਹੁਤ ਜ਼ਰੂਰੀ ਹੈ। ਰੋਜ਼ਾਨਾ ਕੁਝ ਮਿੰਟਾਂ ਦਾ ਅਭਿਆਸ ਅੱਖਾਂ ਦੇ ਸਟਰੈੱਸ ਨੂੰ ਘਟਾ ਸਕਦਾ ਹੈ–

Read Also : Children And Technology: ਤਕਨੀਕੀ ਯੁੱਗ ’ਚ ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣਾ ਚਿੰਤਾਜਨਕ

ਅੱਖਾਂ ਨੂੰ ਉੱਪਰ-ਹੇਠਾਂ, ਸੱਜੇ-ਖੱਬੇ ਤੇ ਗੋਲ-ਗੋਲ ਘੁਮਾਓ

ਹਰ ਦਿਸ਼ਾ ’ਚ ਕੁਝ ਸੈਕਿੰਡ ਰੁਕ ਕੇ ਧਿਆਨ ਕੇਂਦਰਿਤ ਕਰੋ

ਅਭਿਆਸ ਤੋਂ ਬਾਅਦ ਅੱਖਾਂ ਬੰਦ ਕਰਕੇ ਉਨ੍ਹਾਂ ਨੂੰ ਅਰਾਮ ਦਿਓ

ਇਹ ਪ੍ਰਕਿਰਿਆ ਖੂਨ ਦਾ ਵਹਾਅ ਬਿਹਤਰ ਬਣਾਉਂਦੀ ਹੈ ਤੇ ਅੱਖਾਂ ਦੀ ਥਕਾਵਟ ਘਟਾਉਂਦੀ ਹੈ।

ਸਨਗੈਜ਼ਿੰਗ ਅਤੇ ਪਾਮਿੰਗ:

ਸਵੇਰੇ ਸੂਰਜ ਨਿੱਕਲਣ ਵੇਲੇ ਜਾਂ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਕੁਝ ਮਿੰਟਾਂ ਲਈ ਸੂਰਜ ਦੀ ਹਲਕੀ ਰੌਸ਼ਨੀ ਵੱਲ ਦੇਖਣਾ (ਸਨਗੈਜ਼ਿੰਗ) ਅੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਹੱਥਾਂ ਦੀਆਂ ਤਲੀਆਂ ਨੂੰ ਰਗੜ ਕੇ ਅੱਖਾਂ ਉੱਤੇ ਰੱਖਣ ਦੀ ਪ੍ਰਕਿਰਿਆ (ਪਾਮਿੰਗ) ਅੱਖਾਂ ਨੂੰ ਡੂੰਘਾ ਅਰਾਮ ਦਿੰਦੀ ਹੈ। ਹਾਲਾਂਕਿ, ਇਹ ਅਭਿਆਸ ਸਾਵਧਾਨੀ ਨਾਲ ਅਤੇ ਸੀਮਤ ਸਮੇਂ ਲਈ ਹੀ ਕਰਨਾ ਚਾਹੀਦਾ ਹੈ, ਤਾਂ ਜੋ ਅੱਖਾਂ ’ਤੇ ਜ਼ਿਆਦਾ ਦਬਾਅ ਨਾ ਪਵੇ।

ਖੀਰਾ ਆਈ-ਪੈਕ:

ਗਰਮੀਆਂ ਵਿਚ ਅੱਖਾਂ ਦਾ ਰੁੱਖਾਪਣ ਤੇ ਸੋਜ ਵਧ ਜਾਂਦੀ ਹੈ। ਅਜਿਹੇ ਵਿਚ ਖੀਰਾ ਜਾਂ ਖੱਖੜੀ ਦਾ ਆਈ-ਪੈਕ ਬਹੁਤ ਅਸਰਦਾਰ ਘਰੇਲੂ ਉਪਾਅ ਹੈ ਖੀਰੇ ਦੀਆਂ ਠੰਢੀਆਂ ਸਲਾਈਸ ਅੱਖਾਂ ’ਤੇ ਰੱਖੋ ਅਤੇ 10-15 ਮਿੰਟ ਤੱਕ ਰਿਲੈਕਸ ਕਰੋ। ਇਸ ਨਾਲ ਅੱਖਾਂ ਨੂੰ ਠੰਢਕ ਮਿਲਦੀ ਹੈ, ਸੋਜ ਘਟਦੀ ਹੈ ਅਤੇ ਖੂਨ ਦਾ ਸਰਕੂਲੇਸ਼ਨ ਬਿਹਤਰ ਹੁੰਦਾ ਹੈ।

Eye Care Tips: ਸਕ੍ਰੀਨ ਟਾਈਮ ਨਾਲ ਥੱਕੀਆਂ ਅੱਖਾਂ ਨੂੰ ਦਿਓ ਅਰਾਮ, ਜਾਣੋ ਤਰੀਕੇ

ਸਭ ਤੋਂ ਜ਼ਰੂਰੀ ਨਿਯਮ:

ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਕ੍ਰੀਨ ਟਾਈਮ ਨੂੰ ਸੀਮਤ ਕਰਨਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਰਾਤ ਦੇ ਸਮੇਂ ਰਾਤ 9 ਵਜੇ ਤੋਂ ਬਾਅਦ ਮੋਬਾਇਲ ਅਤੇ ਟੀਵੀ ਤੋਂ ਦੂਰੀ ਬਣਾਓ। ਹਰ 20-30 ਮਿੰਟ ਬਾਅਦ ਸਕ੍ਰੀਨ ਤੋਂ ਨਜ਼ਰ ਹਟਾ ਕੇ ਬ੍ਰੇਕ ਲਓ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ ਅਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਵਿਚ ਵੀ ਕਮੀ ਆਉਂਦੀ ਹੈ।

ਤ੍ਰਾਟਕ ਕਿਰਿਆ:

ਤ੍ਰਾਟਕ ਕਿਰਿਆ ਇੱਕ ਪ੍ਰਾਚੀਨ ਯੋਗ ਅਭਿਆਸ ਹੈ, ਜਿਸ ਵਿਚ ਹਨ੍ਹੇਰੇ ਕਮਰੇ ਵਿਚ ਦੀਵੇ ਜਾਂ ਮੋਮਬੱਤੀ ਦੀ ਲੌਅ ਨੂੰ ਲਗਾਤਾਰ ਦੇਖਿਆ ਜਾਂਦਾ ਹੈ। ਇਸ ਅਭਿਆਸ ਨਾਲ ਅੱਖਾਂ ਦੀ ਸਫਾਈ ਹੁੰਦੀ ਹੈ, ਹੰਝੂ ਨਿੱਕਲਣ ਨਾਲ ਅੱਖਾਂ ਦੀ ਨੈਚੁਰਲ ਕਲੀਨਿੰਗ ਹੁੰਦੀ ਹੈ, ਇਕਾਗਰਤਾ ਅਤੇ ਮਾਨਸਿਕ ਸਥਿਰਤਾ ਵਧਦੀ ਹੈ। ਨਿਯਮਿਤ ਅਭਿਆਸ ਨਾਲ ਅੱਖਾਂ ਦੀ ਤਾਕਤ ਵਿਚ ਹੌਲੀ-ਹੌਲੀ ਸੁਧਾਰ ਦੇਖਣ ਨੂੰ ਮਿਲਦਾ ਹੈ।