Health News - Sach Kahoon Punjabi

Food Safety: ਜ਼ਹਿਰ ਬਣਦੀ ਖ਼ੁਰਾਕ, ਲਾਪ੍ਰਵਾਹੀ ਤੇ ਮੁਨਾਫ਼ਾਖੋਰੀ ਦੀ ਭੇਂਟ ਚੜ੍ਹਦੀ ਮਨੁੱਖੀ ਜ਼ਿੰਦਗੀ
ਭੋਜਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਆਧਾਰ ਹੈ, ਜਿਸ ਤੋਂ ਸਰੀਰ ਨੂੰ ਊਰਜਾ, ਪੋਸ਼ਣ ਅਤੇ ਨਰੋਈ ਸਿਹਤ ਮਿਲਦੀ ਹੈ। ਪੁਰਾਤਨ ਸਮੇਂ ਵਿੱਚ ਖ਼ੁਰਾਕ ਨੂੰ ਦਵਾਈ ਸਮਾਨ ਮੰਨਿਆ ਜਾਂਦਾ ਸੀ, ਪਰ ਅਜੋਕੇ ਦੌਰ ਵਿੱਚ ਹਾਲਾਤ ਬਿਲਕੁਲ ਉਲਟ ਹੋ ਚੁੱਕੇ ਹਨ। ਅੱਜ ਖਾਣ-ਪੀਣ ਦੀਆਂ ਵਸਤਾਂ ਜੀਵਨ ਦੇਣ ਦੀ ਬਜਾਏ ਮਨੁੱਖੀ ਜ਼ਿੰਦਗੀ ਲਈ ਇੱਕ ਵੱਡਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਦੇਸ਼ ਭਰ ਵਿੱਚ ਲਾਪਰਵਾਹੀ, ਅਣਗਹਿਲੀ ਅਤੇ ਮੁਨਾਫ਼ਾਖੋਰੀ ਦੇ ਚੱਲਦਿਆਂ ਸਾਡੀ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਖਾਣਾ ਹੌਲੀ-ਹੌਲੀ ਮਿੱਠੇ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਕਾਰਨ ਆਮ ਨਾਗਰਿਕਾਂ ਦੀ ਜਾਨ ਹਰ ਵੇਲੇ ਸੂਲੀ ’ਤੇ ਟੰਗੀ ਰਹਿੰਦੀ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਮੌਜੂਦ ਇਹ ਜ਼ਹਿਰੀਲੇ ਪਦਾਰਥ ਮਨੁੱਖੀ ਸਰੀਰ ਅੰਦਰ ‘ਸਲੋਅ ਪੁਆਇਜ਼ਨ’ (ਧੀਮੇ ਜ਼ਹਿਰ) ਵਜੋਂ ਕੰਮ ਕਰ ਰਹੇ ਹਨ। ਲਗਾਤਾਰ ਅਜਿਹੀ ਖ਼ੁਰਾਕ ਖਾਣ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ। ਇਸ ਤੋਂ ਇਲਾਵਾ ਗੁਰਦੇ ਅਤੇ ਲਿਵਰ ਦਾ ਫੇਲ੍ਹ ਹੋਣਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਦੌਰੇ ਅਤੇ ਸ਼ੂਗਰ ਵਰਗੇ ਰੋਗ ਆਮ ਹੁੰਦੇ ਜਾ ਰਹੇ ਹਨ। Food Safety

ਸਾਡਾ ਇਮਿਊਨ ਸਿਸਟਮ (ਰੋਗਾਂ ਨਾਲ ਲੜਨ ਦੀ ਸ਼ਕਤੀ) ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਸਰੀਰ ਛੋਟੀਆਂ-ਮੋਟੀਆਂ ਲਾਗਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਵੀ ਨਹੀਂ ਰਿਹਾ। ਦੇਸ਼ ਭਰ ਵਿੱਚ ਹੋਣ ਵਾਲੇ ਸਮਾਜਿਕ ਸਮਾਗਮਾਂ, ਹੋਟਲਾਂ, ਰੈਸਟੋਰੈਂਟਾਂ ਤੇ ਇੱਥੋਂ ਤੱਕ ਕਿ ਸਕੂਲਾਂ ਵਿੱਚ ਪਰੋਸੇ ਜਾਣ ਵਾਲੇ ਮਿਡ-ਡੇ-ਮੀਲ ਵਿੱਚ ਪਕਾਏ ਜਾਣ ਵਾਲੇ ਭੋਜਨ ਵਿੱਚ ਘੋਰ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਮੇਂ ਦੀਆਂ ਘਟਨਾਵਾਂ ’ਤੇ ਨਜ਼ਰ ਮਾਰੀਏ ਤਾਂ 12 ਜੂਨ, 2025 ਨੂੰ ਤਮਿਲਨਾਡੂ ਦੇ ਤਨਕਾਸੀ ਜ਼ਿਲ੍ਹੇ ਦੇ ਇੱਕ ਓਲਡ-ਏਜ ਹੋਮ ਵਿੱਚ ਮਿਲਾਵਟੀ ਭੋਜਨ ਖਾਣ ਨਾਲ ਤਿੰਨ ਬਜ਼ੁਰਗਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ 24 ਅਕਤੂਬਰ, 2025 ਨੂੰ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਪਿੰਡ ਡੂੰਗਾ ਵਿੱਚ ਅੰਤਿਮ ਸਸਕਾਰ ਦੌਰਾਨ ਪਰੋਸੇ ਗਏ ਦੂਸ਼ਿਤ ਭੋਜਨ ਨਾਲ ਪੰਜ ਜਣਿਆਂ ਦੀ ਜਾਨ ਚਲੀ ਗਈ। ਆਂਧਰਾ ਪ੍ਰਦੇਸ਼ ਦੇ ਰਾਜਮਹੇਂਦਰਵਰਮ ਜ਼ਿਲ੍ਹੇ ਦੇ ਨਰਸਪੁਰਮ ਪਿੰਡ ਸਥਿਤ ‘ਵਰਲਕਸ਼ਮੀ ਮਿਲਕ ਡੇਅਰੀ’ ਦੇ ਸ਼ੱਕੀ ਮਿਲਾਵਟੀ ਦੁੱਧ ਕਾਰਨ 22 ਮਾਰਚ 2026 ਤੱਕ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਸੀ। ਸਾਲ 2026 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ। Food Safety

ਇਹ ਵੀ ਪੜ੍ਹੋ : Punjab Road Accident News: ਸੜਕ ਹਾਦਸੇ ’ਚ ਪੀਟੀ ਅਧਿਆਪਕ ਦੀ ਮੌਤ

8 ਅਪਰੈਲ, 2026 ਨੂੰ ਬਿਹਾਰ ਦੇ ਭਭੂਆ ਵਿੱਚ ਇੱਕ ਨਾਮੀ ਰੈਸਟੋਰੈਂਟ ਤੋਂ ਲਿਆਂਦਾ ਪਨੀਰ ਅਤੇ ਮਨਚੂਰੀਅਨ ਖਾਣ ਨਾਲ ਵਿਸ਼ਾਲ ਤਿਵਾੜੀ ਨਾਂਅ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਸਕੂਲਾਂ ਵਿੱਚ ਪੜ੍ਹਦੇ ਮਾਸੂਮ ਬੱਚੇ ਵੀ ਇਸ ਲਾਪਰਵਾਹੀ ਦੀ ਭੇਟ ਚੜ੍ਹ ਰਹੇ ਹਨ। 8 ਮਈ, 2026 ਨੂੰ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੇ ਬਲੂਆਹਾ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਖਾਣ ਨਾਲ ਕਰੀਬ 250 ਬੱਚੇ ਬਿਮਾਰ ਹੋ ਗਏ ਅਤੇ ਖਾਣੇ ਵਿੱਚ ਜ਼ਹਿਰੀਲਾ ਕੀੜਾ ਜਾਂ ਸਪੋਲੀਆ ਹੋਣ ਦਾ ਦਾਅਵਾ ਕੀਤਾ ਗਿਆ। ਧਾਰਮਿਕ ਇਕੱਠਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਿਹਾ; 22 ਮਈ, 2026 ਨੂੰ ਰਾਜਸਥਾਨ ਦੇ ਪਿੰਡ ਮੇਵਦਾ ਕਲਾਂ ਵਿੱਚ ਧਾਰਮਿਕ ਭੋਜ ਖਾਣ ਨਾਲ 100 ਤੋਂ ਵੱਧ ਲੋਕ ਬਿਮਾਰ ਹੋਏ ਅਤੇ 13 ਜੁਲਾਈ, 2026 ਨੂੰ ਧੌਲਪੁਰ ਵਿੱਚ ਜਨਮ ਦਿਨ ਦਾ ਬਚਿਆ ਹੋਇਆ ਬੇਹਾ ਭੋਜਨ ਖਾਣ ਨਾਲ ਇੱਕ 75 ਸਾਲਾ ਬਜ਼ੁਰਗ ਔਰਤ ਦੀ ਜਾਨ ਚਲੀ ਗਈ। ਅਗਸਤ 2026 ਦੇ ਮਹੀਨੇ ਵਿੱਚ ਤਾਂ ਹੱਦ ਹੀ ਹੋ ਗਈ ਜਦੋਂ ਲਗਾਤਾਰ ਕਈ ਦਰਦਨਾਕ ਮਾਮਲੇ ਦਰਜ ਕੀਤੇ ਗਏ।

11 ਅਗਸਤ, 2026 ਨੂੰ ਬਿਹਾਰ ਦੇ ਖਗੜੀਆ (ਇਜਾਦਪੁਰ) ਵਿੱਚ ਪ੍ਰਸ਼ਾਦ ਖਾਣ ਨਾਲ 250 ਸ਼ਰਧਾਲੂ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋਏ। 16 ਅਗਸਤ, 2026 ਨੂੰ ਮਹਾਰਾਸ਼ਟਰ ਦੇ ਨਾਲਾਸੋਪਾਰਾ ਵਿੱਚ ਜਨਮ ਦਿਨ ਦਾ ਕੇਕ ਖਾਣ ਨਾਲ 11 ਵਿਅਕਤੀ ਬਿਮਾਰ ਹੋਏ, ਜਿਨ੍ਹਾਂ ਨੇ ਕੇਕ ਵਿੱਚ ਮਰੀ ਹੋਈ ਕਿਰਲੀ ਹੋਣ ਦੀ ਪੁਸ਼ਟੀ ਕੀਤੀ। 17 ਅਗਸਤ, 2026 ਨੂੰ ਬਾਂਦਾ (ਉੱਤਰ ਪ੍ਰਦੇਸ਼) ਦੇ ਇੱਕ ਰਿਹਾਇਸ਼ੀ ਸਕੂਲ ਵਿੱਚ ਚਟਨੀ ਨਾਲ ਮੋਮੋਜ਼ ਖਾਣ ਤੋਂ ਬਾਅਦ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। 18 ਅਗਸਤ, 2026 ਨੂੰ ਸੂਰਤ (ਗੁਜਰਾਤ) ਦੇ ਇੱਕ ਰੈਸਟੋਰੈਂਟ ਵਿੱਚ ਕਾਜੂ-ਪਨੀਰ ਖਾਣ ਨਾਲ ਇੱਕ ਬੱਚੀ ਨੇ ਦਮ ਤੋੜ ਦਿੱਤਾ, ਜਦਕਿ ਉਸੇ ਦਿਨ ਬਿਹਾਰ ਦੇ ਨਾਲੰਦਾ ਵਿੱਚ ਸਕੂਲੀ ਮਿਡ-ਡੇ-ਮੀਲ ਵਿੱਚ ਲੂਣ ਦੀ ਥਾਂ ਵਾਸ਼ਿੰਗ ਪਾਊਡਰ ਪਾ ਦਿੱਤੇ ਜਾਣ ਕਾਰਨ ਬੱਚਿਆਂ ਦੀ ਜੀਭ ਅਤੇ ਗਲੇ ਵਿੱਚ ਭਿਆਨਕ ਜਲਨ ਹੋਈ। ਇਹ ਸਾਰੇ ਤੱਥ ਇਹ ਸਿੱਧ ਕਰਦੇ ਹਨ ਕਿ ਖਾਣਾ ਪਕਾਉਣ ਵਾਲੀਆਂ ਥਾਵਾਂ ’ਤੇ ਹਾਈਜੀਨ ਅਤੇ ਸੁਰੱਖਿਆ ਮਾਪਦੰਡਾਂ ਦਾ ਪੂਰੀ ਤਰ੍ਹਾਂ ਜਨਾਜ਼ਾ ਨਿੱਕਲ ਚੁੱਕਾ ਹੈ।

ਰਸੋਈਆਂ ਵਿੱਚ ਕੀੜੇ-ਮਕੌੜਿਆਂ ਦੀ ਰੋਕਥਾਮ ਨਾ ਹੋਣਾ, ਬੇਹੀ ਸਮੱਗਰੀ ਨੂੰ ਮਸਾਲਿਆਂ ਨਾਲ ਢੱਕ ਕੇ ਵੇਚਣਾ ਅਤੇ ਰਸਾਇਣਕ ਮਿਲਾਵਟਖੋਰੀ ਅੱਜ ਆਮ ਗੱਲ ਬਣ ਚੁੱਕੀ ਹੈ। ਮੁਨਾਫ਼ਾਖੋਰ ਵਪਾਰੀ ਚੰਦ ਸਿੱਕਿਆਂ ਦੀ ਖ਼ਾਤਰ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹਨ ਅਤੇ ਜਾਂਚ ਪ੍ਰਣਾਲੀ ਦੀ ਸੁਸਤੀ ਇਨ੍ਹਾਂ ਨੂੰ ਹੋਰ ਸ਼ਹਿ ਦੇ ਰਹੀ ਹੈ। ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਅਤੇ ਖ਼ੁਰਾਕ ਸੁਰੱਖਿਆ ਵਿਭਾਗ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਪੈਣਗੇ। ਸਕੂਲਾਂ, ਹੋਸਟਲਾਂ, ਲੰਗਰਾਂ ਅਤੇ ਰੈਸਟੋਰੈਂਟਾਂ ਦੀਆਂ ਰਸੋਈਆਂ ਦੀ ਅਚਨਚੇਤ ਅਤੇ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਸਾਫ਼ ਅਤੇ ਸ਼ੁੱਧ ਭੋਜਨ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ, ਇਸ ਲਈ ਭੋਜਨ ਬਣਾਉਣ ਵਿੱਚ ਅਣਗਹਿਲੀ ਵਰਤਣ ਵਾਲੇ ਠੇਕੇਦਾਰਾਂ ਅਤੇ ਹੋਟਲ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਦੀ ਹੋਂਦ ਨੂੰ ਬਚਾਇਆ ਜਾ ਸਕੇ। Food Safety

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਕ੍ਰਿਸ਼ਨ ਲਾਲ

Health News: ਮੁੱਖ ਮੰਤਰੀ ਸਿਹਤ ਯੋਜਨਾ ਨੇ ਲੰਬੇ ਸਮੇਂ ਤੱਕ ਚੱਲਣ ਵਾਲੇ ਛਾਤੀ ਦੇ ਕੈਂਸਰ ਦੇ ਇਲਾਜ 'ਚ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ 'ਚ ਕੀਤੀ ਮਦਦ; ਪੰਜਾਬ ਭਰ 'ਚ ₹26.59 ਕਰੋੜ ਦੇ ਛਾਤੀ ਦੇ ਕੈਂਸਰ ਦੇ 15,494 ਇਲਾਜ
ਚੰਡੀਗੜ੍ਹ : ਛਾਤੀ ਦੇ ਕੈਂਸਰ ਦਾ ਇਲਾਜ ਸਿਰਫ਼ ਸਰਜਰੀ ਅਤੇ ਕੀਮੋਥੈਰੇਪੀ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਕੁਝ ਮਰੀਜ਼ਾਂ ਨੂੰ ਰੇਡੀਏਸ਼ਨ, ਟਾਰਗੇਟਿਡ ਜਾਂ ਹਾਰਮੋਨ ਥੈਰੇਪੀ ਦੇ ਨਾਲ ਲੰਬੇ ਸਮੇਂ ਤੱਕ ਫਾਲੋ-ਅੱਪ ਦੀ ਵੀ ਲੋੜ ਪੈ ਸਕਦੀ ਹੈ। ਯੋਗ ਲਾਭਪਾਤਰੀਆਂ ਲਈ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਰਾਹੀਂ ਪ੍ਰਤੀ ਪਰਿਵਾਰ ਪ੍ਰਤੀ ਸਾਲ ₹10 ਲੱਖ ਤੱਕ ਦੀ ਕੈਸ਼ਲੈੱਸ ਇਲਾਜ ਸਹੂਲਤ ਪ੍ਰਦਾਨ ਕਰਕੇ ਇਲਾਜ ਜਾਰੀ ਰੱਖਣ ਵਿੱਚ ਆਉਣ ਵਾਲੀ ਇੱਕ ਵੱਡੀ ਰੁਕਾਵਟ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।

ਛਾਤੀ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਛਾਤੀ ਵਿੱਚ ਅਸਧਾਰਨ ਕੋਸ਼ਿਕਾਵਾਂ ਬੇਕਾਬੂ ਢੰਗ ਨਾਲ ਵਧਣ ਅਤੇ ਵੰਡਣ ਲੱਗ ਪੈਂਦੀਆਂ ਹਨ। ਇਹ ਭਾਰਤ ਵਿੱਚ ਔਰਤਾਂ ਵਿੱਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫੋਰਮੈਟਿਕਸ ਐਂਡ ਰਿਸਰਚ (ਆਈਸੀਐਮਆਰ-ਐਨਸੀਡੀਆਈਆਰ) ਦੇ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਅੰਦਾਜ਼ਨ 2,16,108 ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਪਛਾਣ ਹੋਈ ਸੀ, ਜਦਕਿ ਸਾਲ 2025 ਵਿੱਚ ਇਹ ਗਿਣਤੀ ਵਧ ਕੇ 2,32,832 ਹੋਣ ਦਾ ਅਨੁਮਾਨ ਸੀ। ਪ੍ਰੋਗਰਾਮ ਦੇ ਅਨੁਮਾਨ ਅਨੁਸਾਰ, 74 ਸਾਲ ਦੀ ਉਮਰ ਤੱਕ ਹਰ 29 ਭਾਰਤੀ ਔਰਤਾਂ ਵਿੱਚੋਂ ਇੱਕ ਨੂੰ ਆਪਣੇ ਜੀਵਨਕਾਲ ਦੌਰਾਨ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੈ।

Read Also :  ਅੰਮ੍ਰਿਤਸਰ ਪੁਲਿਸ ਵੱਲੋਂ 507 ਗ੍ਰਾਮ ਅਫੀਮ ਸਮੇਤ ਨੌਜਵਾਨ ਗ੍ਰਿਫ਼ਤਾਰ

ਇਸ ਸਬੰਧੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿੱਤੀ ਮੁਸ਼ਕਲ ਯੋਗ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਹਾਸਲ ਕਰਨ ਤੋਂ ਨਾ ਰੋਕੇ। ਉਨ੍ਹਾਂ ਕਿਹਾ, “ਕਿਸੇ ਵੀ ਤਰ੍ਹਾਂ ਦੀ ਵਿੱਤੀ ਤੰਗੀ ਕਾਰਨ ਯੋਗ ਮਰੀਜ਼ ਮਿਆਰੀ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ।”

ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਰੇਡੀਏਸ਼ਨ ਔਨਕੋਲੋਜੀ ਦੀ ਪ੍ਰੋਫੈਸਰ ਅਤੇ ਮੁਖੀ ਡਾ. ਕਰੁਣਾ ਸਿੰਘ ਨੇ ਕਿਹਾ ਕਿ ਇਲਾਜ ਦੀ ਪੂਰੀ ਪ੍ਰਕਿਰਿਆ ਕਈ ਮਹੀਨਿਆਂ ਤੱਕ ਚੱਲ ਸਕਦੀ ਹੈ ਅਤੇ ਕੁਝ ਮਰੀਜ਼ਾਂ ਲਈ ਇਹ ਮਿਆਦ ਕਾਫ਼ੀ ਲੰਬੀ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ, “ਛਾਤੀ ਦੇ ਕੈਂਸਰ ਦਾ ਇਲਾਜ ਲੰਬਾ ਚੱਲ ਸਕਦਾ ਹੈ ਅਤੇ ਕੁਝ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਥੈਰੇਪੀ ਅਤੇ ਫਾਲੋ-ਅੱਪ ਦੀ ਲੋੜ ਹੁੰਦੀ ਹੈ। ਛਾਤੀ ਦੇ ਕੈਂਸਰ ਦੇ ਇਲਾਜ ਦਾ ਸ਼ੁਰੂਆਤੀ ਪੜਾਅ ਕਈ ਮਹੀਨਿਆਂ ਤੱਕ ਚੱਲ ਸਕਦਾ ਹੈ, ਜਦਕਿ ਕੁਝ ਮਰੀਜ਼ਾਂ ਨੂੰ ਟਾਰਗੇਟਿਡ ਜਾਂ ਹਾਰਮੋਨਲ ਥੈਰੇਪੀ ਦੇ ਨਾਲ ਸਾਲਾਂ ਤੱਕ ਫਾਲੋ-ਅੱਪ ਦੀ ਲੋੜ ਪੈ ਸਕਦੀ ਹੈ।”

ਇਸ ਤੋਂ ਬਾਅਦ ਵੀ ਨਿਯਮਿਤ ਫਾਲੋ-ਅੱਪ ਸਾਲਾਂ ਤੱਕ ਜਾਰੀ ਰਹਿ ਸਕਦੇ ਹਨ, ਜਿਸ ਦੌਰਾਨ ਸਿਹਤਯਾਬੀ, ਇਲਾਜ ਦੇ ਮਾੜੇ ਪ੍ਰਭਾਵਾਂ ਅਤੇ ਬੀਮਾਰੀ ਦੇ ਮੁੜ ਹੋਣ ਦੇ ਸੰਕੇਤਾਂ ’ਤੇ ਨਜ਼ਰ ਰੱਖਣ ਲਈ ਕਲੀਨਿਕਲ ਜਾਂਚਾਂ ਅਤੇ ਲੋੜੀਂਦੇ ਟੈਸਟ ਕੀਤੇ ਜਾਂਦੇ ਹਨ।

ਡਾ. ਕਰੁਣਾ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਲਾਜ ਬੀਮਾਰੀ ਦੀ ਅਵਸਥਾ ਅਤੇ ਇਸ ਦੀਆਂ ਜੈਵਿਕ ਵਿਸ਼ੇਸ਼ਤਾਵਾਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, “ਲੋਕੋਰੀਜਨਲ ਬੀਮਾਰੀ ਦੇ ਮਾਮਲੇ ਵਿੱਚ ਇਲਾਜ ਵਿੱਚ ਕੀਮੋਥੈਰੇਪੀ, ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਸ਼ਾਮਲ ਹੋ ਸਕਦੀ ਹੈ ਅਤੇ ਲੋੜ ਪੈਣ ’ਤੇ ਹਾਰਮੋਨ ਥੈਰੇਪੀ ਵੀ ਦਿੱਤੀ ਜਾ ਸਕਦੀ ਹੈ। ਮੈਟਾਸਟੈਟਿਕ ਬੀਮਾਰੀ ਵਿੱਚ ਮਰੀਜ਼ ਦੀ ਵਿਅਕਤੀਗਤ ਸਥਿਤੀ ਦੇ ਆਧਾਰ ’ਤੇ ਇਮਿਊਨੋਥੈਰੇਪੀ ਦੇ ਨਾਲ ਜਾਂ ਇਸ ਤੋਂ ਬਿਨਾਂ ਕੀਮੋਥੈਰੇਪੀ ਦੀ ਵਰਤੋਂ ਕੀਤੀ ਜਾ ਸਕਦੀ ਹੈ।”

ਪੰਜਾਬ ਰਾਜ ਸਿਹਤ ਏਜੰਸੀ (ਐਸਐਚਏ) ਦੇ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ₹26.59 ਕਰੋੜ ਦੀ ਲਾਗਤ ਵਾਲੇ ਛਾਤੀ ਦੇ ਕੈਂਸਰ ਦੇ 15,494 ਇਲਾਜ ਕੀਤੇ ਗਏ ਹਨ। ਦਰਜ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ 50–59 ਸਾਲ ਉਮਰ ਵਰਗ ਦੀਆਂ ਔਰਤਾਂ ਵਿੱਚ ਰਹੀ, ਜਿਨ੍ਹਾਂ ਦੇ 4,515 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 40–49 ਸਾਲ ਉਮਰ ਵਰਗ ਵਿੱਚ 4,141 ਅਤੇ 60–69 ਸਾਲ ਉਮਰ ਵਰਗ ਵਿੱਚ 3,557 ਮਾਮਲੇ ਦਰਜ ਹੋਏ। ਇਸੇ ਤਰ੍ਹਾਂ, 30–39 ਸਾਲ ਉਮਰ ਵਰਗ ਵਿੱਚ 1,332 ਮਾਮਲੇ ਦਰਜ ਕੀਤੇ ਗਏ। 40–69 ਸਾਲ ਦੇ ਉਮਰ ਵਰਗਾਂ ਵਿੱਚ ਕੁੱਲ 12,213 ਇਲਾਜ ਦਰਜ ਕੀਤੇ ਗਏ।

ਸਰਕਾਰੀ ਮੈਡੀਕਲ ਕਾਲਜ ਅਤੇ ਸਟੇਟ ਕੈਂਸਰ ਇੰਸਟੀਚਿਊਟ, ਅੰਮ੍ਰਿਤਸਰ ਵਿਖੇ ਰੇਡੀਏਸ਼ਨ ਔਨਕੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਡਾ. ਮਨਰਾਜ ਸਿੰਘ ਕੰਗ ਨੇ ਦੱਸਿਆ ਕਿ ਇਲਾਜ ਵਿੱਚ ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ (ਜਿਸ ਵਿੱਚ VMAT, 3D, IMRT, IGRT ਅਤੇ ਬ੍ਰੈਕੀਥੈਰੇਪੀ ਸ਼ਾਮਲ ਹਨ), ਹਾਰਮੋਨਲ ਥੈਰੇਪੀ ਅਤੇ ਇਮਿਊਨੋਥੈਰੇਪੀ ਸ਼ਾਮਲ ਹਨ।

ਕਈ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਸਬੰਧ ਜੈਨੇਟਿਕ ਕਾਰਕਾਂ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ, “ਜੇ ਇਹ 30–40 ਸਾਲ ਦੀ ਉਮਰ ਵਿੱਚ, ਖ਼ਾਸ ਕਰਕੇ ਮੀਨੋਪੌਜ਼ ਤੋਂ ਪਹਿਲਾਂ ਹੁੰਦਾ ਹੈ, ਤਾਂ ਇਹ ਵਧੇਰੇ ਗੰਭੀਰ ਰੂਪ ਵਾਲਾ, ਹਾਰਮੋਨ ਰਿਸੈਪਟਰ ਨੇਗੇਟਿਵ ਜਾਂ ਟ੍ਰਿਪਲ ਨੇਗੇਟਿਵ ਹੋ ਸਕਦਾ ਹੈ। ਇਸ ਦੇ ਉਲਟ, 50 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਇਹ ਹਾਰਮੋਨ ਪਾਜ਼ੀਟਿਵ ਹੁੰਦਾ ਹੈ, ਆਮ ਤੌਰ ’ਤੇ ਘੱਟ ਗੰਭੀਰ ਹੁੰਦਾ ਹੈ ਅਤੇ ਇਸ ਦਾ ਪੂਰਵ-ਅਨੁਮਾਨ ਅਕਸਰ ਬਿਹਤਰ ਹੁੰਦਾ ਹੈ, ਖ਼ਾਸ ਕਰਕੇ ਸਟੇਜ 1–3 ਵਿੱਚ।”

ਡਾ. ਕੰਗ ਨੇ ਅੱਗੇ ਕਿਹਾ, “ਸਰਜਰੀ ਦੇ ਦੋ ਮੁੱਖ ਵਿਕਲਪ ਹਨ: ਬ੍ਰੈਸਟ-ਕਨਜ਼ਰਵਿੰਗ ਸਰਜਰੀ, ਜਿਸ ਦਾ ਉਦੇਸ਼ ਛਾਤੀ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਜੋ ਸਟੇਜ 1–3 ਵਿੱਚ ਸੰਭਵ ਹੋ ਸਕਦੀ ਹੈ, ਅਤੇ ਮੋਡੀਫਾਈਡ ਰੈਡੀਕਲ ਮਾਸਟੈਕਟੋਮੀ (MRM)। ਇਲਾਜ ਦੀ ਚੋਣ ਬਾਇਓਪਸੀ ਦੇ ਨਤੀਜੇ, ਟਿਊਮਰਾਂ ਦੀ ਗਿਣਤੀ ਅਤੇ ਆਕਾਰ, ਲਿੰਫ ਨੋਡਜ਼ ਦੀ ਸ਼ਮੂਲੀਅਤ ਅਤੇ ਟਿਊਮਰ ਦੀਆਂ ਹੋਰ ਵਿਸ਼ੇਸ਼ਤਾਵਾਂ ਵਰਗੇ ਕਾਰਕਾਂ ’ਤੇ ਨਿਰਭਰ ਕਰਦੀ ਹੈ।”

ਸੰਗਰੂਰ ਦੀ ਰਹਿਣ ਵਾਲੀ ਰਾਜਿੰਦਰ ਕੌਰ ਨੇ ਟਾਟਾ ਮੈਮੋਰੀਅਲ ਹਸਪਤਾਲ ਵਿੱਚ ਕ੍ਰਾਇਓਪਲਾਸਟੀ ਦੇ ਨਾਲ ਬ੍ਰੈਸਟ-ਕਨਜ਼ਰਵਿੰਗ ਸਰਜਰੀ ਕਰਵਾਈ। ਉਨ੍ਹਾਂ ਦੇ ਪਤੀ ਪਰਬੂ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸਾਡੇ ਪਰਿਵਾਰ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਰਹੀ। ਮੇਰੀ ਪਤਨੀ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਬਿਹਤਰੀਨ ਇਲਾਜ ਮਿਲਿਆ। ਅਜਿਹੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਸੀਂ ਸਰਕਾਰ ਦੇ ਧੰਨਵਾਦੀ ਹਾਂ।”

ਡਾ. ਕਰੁਣਾ ਸਿੰਘ ਨੇ ਕਿਹਾ ਕਿ ਵਿੱਤੀ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਖ਼ਾਸ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ, “ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਇਸ ਸਹਾਇਤਾ ਨਾਲ ਆਪਣਾ ਇਲਾਜ ਪੂਰਾ ਕਰ ਪਾਉਂਦੇ ਹਨ।” ਉਨ੍ਹਾਂ ਕਿਹਾ ਕਿ ਯੋਜਨਾ ਦੀ ਮਹੱਤਤਾ ਡਾਕਟਰੀ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਨਹੀਂ, ਸਗੋਂ ਇਲਾਜ ਪੂਰਾ ਕਰਨ ਵਿੱਚ ਆਉਣ ਵਾਲੀ ਵਿੱਤੀ ਮੁਸ਼ਕਲ ਨੂੰ ਰੁਕਾਵਟ ਬਣਨ ਤੋਂ ਰੋਕਣ ਵਿੱਚ ਹੈ।

ਲੰਬੇ ਸਮੇਂ ਤੱਕ ਚੱਲਣ ਵਾਲੇ ਕੈਂਸਰ ਦੇ ਇਲਾਜ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਅਜਿਹੀ ਸਹਾਇਤਾ ਦਾ ਮਤਲਬ ਘੱਟ ਵਿੱਤੀ ਦਬਾਅ, ਇਲਾਜ ਪੂਰਾ ਕਰਨ ’ਤੇ ਵਧੇਰੇ ਧਿਆਨ, ਫਾਲੋ-ਅੱਪ ਜਾਰੀ ਰੱਖਣ ਅਤੇ ਸਿਹਤਯਾਬੀ ਵੱਲ ਅੱਗੇ ਵਧਣ ਵਿੱਚ ਮਦਦ ਹੋ ਸਕਦਾ ਹੈ।

Health News: ਸਰਕਾਰ ਨੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਨ੍ਹਾਂ ਦਵਾਈਆਂ 'ਤੇ ਲਗਾਈ ਪਾਬੰਦੀ
ਨਵੀਂ ਦਿੱਲੀ (ਹਿੰ.ਸ.)। ਕੇਂਦਰ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਦੇ ਉਦੇਸ਼ ਨਾਲ ਕਲੋਰਫੇਨਿਰਾਮਾਈਨ ਮੈਲੇਟ ਅਤੇ ਫੀਨੀਲੇਫ੍ਰਾਈਨ ਹਾਈਡ੍ਰੋਕਲੋਰਾਈਡ ਵਾਲੀਆਂ ਸਾਰੀਆਂ ਫਿਕਸਡ-ਡੋਜ਼ ਕੰਬੀਨੇਸ਼ਨ (ਐਫਡੀਸੀ) ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਦਵਾਈਆਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀਆਂ ਜਾਣਗੀਆਂ।

ਸ਼ਨਿੱਚਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਇਹਨਾਂ ਦਵਾਈਆਂ ਦੇ ਲੇਬਲਾਂ, ਪੈਕੇਜ ਇਨਸਰਟਾਂ ਅਤੇ ਪ੍ਰਚਾਰ ਸਮੱਗਰੀ 'ਤੇ ਚੇਤਾਵਨੀਆਂ ਸ਼ਾਮਲ ਕਰਨਾ ਲਾਜ਼ਮੀ ਹੋਵੇਗਾ। ਪਹਿਲਾਂ, ਇਹ ਪਾਬੰਦੀ 15 ਅਪ੍ਰੈਲ, 2025 ਨੂੰ ਚੋਣਵੀਆਂ ਐਫਡੀਸੀਦਵਾਈਆਂ 'ਤੇ ਲਗਾਈ ਗਈ ਸੀ। ਹੁਣ, ਸਰਕਾਰ ਨੇ ਆਪਣੇ ਦਾਇਰੇ ਦਾ ਵਿਸਤਾਰ ਕਰਕੇ ਕਲੋਰਫੇਨਿਰਾਮਾਈਨ ਮੈਲੇਟ ਅਤੇ ਫੀਨੀਲੇਫ੍ਰਾਈਨ ਹਾਈਡ੍ਰੋਕਲੋਰਾਈਡ ਵਾਲੀਆਂ ਸਾਰੀਆਂ ਐਫਡੀਸੀਦਵਾਈਆਂ ਨੂੰ ਸ਼ਾਮਲ ਕਰ ਲਿਆ ਹੈ।

Read Also : ਭਾਖੜਾ ਤੇ ਪੌਂਗ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਪਾਰ

ਸਰਕਾਰ ਨੇ ਇਹ ਫੈਸਲਾ ਮਾਹਰ ਕਮੇਟੀ ਅਤੇ ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਲਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇਹਨਾਂ ਦਵਾਈਆਂ ਦੀ ਵਰਤੋਂ ਜੋਖਮ ਹੋ ਸਕਦੀ ਹੈ, ਭਾਵੇਂ ਕਿ ਸੁਰੱਖਿਅਤ ਵਿਕਲਪ ਉਪਲਬਧ ਹਨ। ਇਹ ਹੁਕਮ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 26 ਏ ਦੇ ਤਹਿਤ ਜਨਤਕ ਸਿਹਤ ਦੇ ਹਿੱਤ ਵਿੱਚ ਜਾਰੀ ਕੀਤਾ ਗਿਆ ਹੈ।

Health News: ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਵਲੋਂ ਸੀਐੱਚਸੀ ਫਿਰੋਜ਼ਸ਼ਾਹ 'ਚ ਸਿਹਤ ਸੇਵਾਵਾਂ ਦੀ ਸਮੀਖਿਆ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਹਤ ਅਤੇ ਪਰਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਵੱਲੋਂ ਭੇਜੀ ਗਈ ਦੋ ਮੈਂਬਰੀ ਕੇਂਦਰੀ ਟੀਮ ਨੇ ਅੱਜ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਦੌਰਾ ਕੀਤਾ। ਟੀਮ 'ਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਡਿਪਟੀ ਡਾਇਰੈਕਟਰ ਦੀਕਸ਼ਾ ਸਚਦੇਵਾ ਅਤੇ ਜੂਨੀਅਰ ਸਟੈਟੀਕਲ ਅਫ਼ਸਰ ਸ਼ੇਸ਼ ਕੁਮਾਰ ਮੋਰਿਆ ਸ਼ਾਮਲ ਸਨ।

Read Also : ਸਰਹੱਦੀ ਪਿੰਡ ਜੱਟਾਂ 'ਚ ਘਰ 'ਤੇ ਗਰਨੇਡ ਹਮਲੇ 'ਚ ਤਿੰਨ ਜ਼ਖ਼ਮੀ

ਟੀਮ ਵਲੋਂ ਸੀਐੱਚਸੀ ਦੇ ਸੀਨੀਅਰ ਮੈਡੀਕਲ ਅਫ਼ਸਰ , ਮੈਡੀਕਲ ਅਫ਼ਸਰ ਅਤੇ ਪੈਰਾ-ਮੈਡੀਕਲ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਡਿਪਟੀ ਡਾਇਰੈਕਟਰ ਦੀਕਸ਼ਾ ਸਚਦੇਵਾ ਵੱਲੋਂ  ਗ਼ੈਰ-ਸੰਚਾਰੀ ਰੋਗਾਂ, ਜਨਮ ਤੇ ਮੌਤ ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਨਾਲ ਸਬੰਧਤ ਪੋਰਟਲਾਂ 'ਤੇ ਦਰਜ ਅੰਕੜਿਆਂ ਦੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਕਮਿਊਨਿਟੀ ਸਿਹਤ ਕੇਂਦਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ, ਮਰੀਜ਼ਾਂ ਦੀ ਸਹੂਲਤ ਅਤੇ ਰਿਕਾਰਡ ਦੀ ਸਾਂਭ-ਸੰਭਾਲ ਦਾ ਜਾਇਜ਼ਾ ਲਿਆ।

ਉਨ੍ਹਾਂ ਵੱਲੋਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸੁਝਾਅ ਲਏ । ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਸਬੰਧਤ ਸਹੀ ਅਤੇ ਭਰੋਸੇਯੋਗ ਅੰਕੜੇ ਕੇਂਦਰ ਸਰਕਾਰ ਨੂੰ ਸਿਹਤ ਸਬੰਧੀ ਨੀਤੀਆਂ ਬਣਾਉਣ 'ਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੇ ਹਨ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਜਨੀਸ਼ ਗੋਇਲ ਨੇ ਕੇਂਦਰੀ ਟੀਮ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਗੈਰ-ਸੰਚਾਰੀ ਰੋਗ ਪ੍ਰੋਗਰਾਮ, ਜਨਮ-ਮੌਤ ਰਜਿਸਟਰੇਸ਼ਨ ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੋਰ ਸਬੰਧਤ ਕਰਮਚਾਰੀ ਵੀ ਹਾਜ਼ਰ ਸਨ।

Health News: ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ
ਚੰਡੀਗੜ੍ਹ/ਐਸ.ਏ.ਐਸ. ਨਗਰ (ਮੋਹਾਲੀ)। ਪੰਜਾਬ ਦੀ ਸਰਕਾਰੀ ਸੁਪਰ-ਸਪੈਸ਼ਲਿਟੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀਆਈਐਲਬੀਐਸ), ਮੋਹਾਲੀ ਵਿਖੇ ਇੱਕ ਹਫ਼ਤੇ ਵਿੱਚ ਤਿੰਨ ਸਫ਼ਲ ਲਿਵਰ ਟ੍ਰਾਂਸਪਲਾਂਟ ਸਰਜਰੀਆਂ ਕਰਕੇ ਪੰਜਾਬ ਨੇ ਉੱਨਤ ਸਿਹਤ ਸੰਭਾਲ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਕਰ ਲਿਆ ਹੈ। ਇਹ ਪ੍ਰਾਪਤੀ ਸੂਬੇ ਦੇ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਉੱਨਤ ਟ੍ਰਾਂਸਪਲਾਂਟ ਸੇਵਾਵਾਂ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਵੱਡਾ ਕਦਮ ਹੈ।

ਪੀਆਈਐਲਬੀਐਸ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ, ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਉਚੇਰੀ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, "ਇੱਕ ਹਫ਼ਤੇ ਵਿੱਚ ਤਿੰਨ ਸਫ਼ਲ ਲਿਵਰ ਟ੍ਰਾਂਸਪਲਾਂਟ ਸਰਜਰੀਆਂ ਕਰਨਾ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ ਅਤੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਰਕਾਰੀ ਸੰਸਥਾਵਾਂ ਰਾਹੀਂ ਲੋਕਾਂ ਲਈ ਆਧੁਨਿਕ ਸੁਪਰ-ਸਪੈਸ਼ਲਿਟੀ ਸਿਹਤ ਸੰਭਾਲ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"

ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਤਿੰਨ ਟ੍ਰਾਂਸਪਲਾਂਟ ਕੇਸਾਂ ਵਿੱਚ ਪਰਿਵਾਰਕ ਸਾਂਝ ਅਤੇ ਕੁਰਬਾਨੀ ਦੀਆਂ ਭਾਵਨਾਤਮਕ ਕਹਾਣੀਆਂ ਵੀ ਦੇਖਣ ਨੂੰ ਮਿਲੀਆਂ। ਇਨ੍ਹਾਂ ਕੇਸਾਂ ਵਿੱਚ, ਇੱਕ ਪਤਨੀ ਨੇ ਆਪਣੇ ਪਤੀ ਨੂੰ, ਇੱਕ ਮਾਂ ਨੇ ਆਪਣੀ ਧੀ ਨੂੰ, ਜਦੋਂ ਕਿ ਇੱਕ ਪੁੱਤਰ ਨੇ ਆਪਣੇ ਪਿਤਾ ਨੂੰ ਆਪਣੇ ਲਿਵਰ ਦਾ ਇੱਕ ਹਿੱਸਾ ਦਾਨ ਕੀਤਾ। ਮੰਤਰੀ ਨੇ ਕਿਹਾ "ਇਹ ਕੇਸ ਸਿਰਫ਼ ਡਾਕਟਰੀ ਸਫਲਤਾ ਦੀਆਂ ਕਹਾਣੀਆਂ ਹੀ ਨਹੀਂ, ਸਗੋਂ ਪਿਆਰ, ਕੁਰਬਾਨੀ ਅਤੇ ਪਰਿਵਾਰਕ ਤੰਦਾਂ ਦੀ ਮਜ਼ਬੂਤੀ ਦੀਆਂ ਕਹਾਣੀਆਂ ਵੀ ਬਿਆਨ ਕਰਦੇ ਹਨ। ਅਜਿਹੇ ਨਿਰਸਵਾਰਥ ਕਾਰਜ ਪਰਿਵਾਰਕ ਤੰਦਾਂ ਦੀ ਮਜ਼ਬੂਤੀ ਨੂੰ ਦਰਸਾਉਂਦੇ ਹਨ ਅਤੇ ਲਿਵਰ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਨਵੀਂ ਉਮੀਦ ਅਤੇ ਜੀਵਨ ਦਿੰਦੇ ਹਨ।

ਦੱਸਣਯੋਗ ਹੈ ਕਿ ਇਨ੍ਹਾਂ ਤਿੰਨ ਨਵੀਨਤਮ ਸਰਜਰੀਆਂ ਨਾਲ, ਪੀਆਈਐਲਬੀਐਸ ਮੋਹਾਲੀ ਨੇ ਹੁਣ ਤੱਕ ਕੁੱਲ ਪੰਜ ਸਫ਼ਲ ਲਿਵਰ ਟ੍ਰਾਂਸਪਲਾਂਟ ਕੀਤੇ ਹਨ, ਜੋ ਕਿ ਸੂਬੇ ਦੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਲਈ ਇੱਕ ਅਹਿਮ ਪ੍ਰਾਪਤੀ ਹੈ।

ਪੀਆਈਐਲਬੀਐਸ ਲਿਵਰ ਟ੍ਰਾਂਸਪਲਾਂਟ ਸੇਵਾਵਾਂ ਲਈ ਹੱਬ ਵਜੋਂ ਕੰਮ ਕਰੇਗਾ

ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬਾ ਭਰ ਵਿੱਚ ਲਿਵਰ ਟ੍ਰਾਂਸਪਲਾਂਟ ਸੇਵਾਵਾਂ ਦਾ ਵਿਸਥਾਰ ਕਰਨ ਲਈ ਇੱਕ ਵਿਆਪਕ ਮਾਡਲ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, "ਅਸੀਂ ਪੰਜਾਬ ਭਰ ਵਿੱਚ ਲਿਵਰ ਟ੍ਰਾਂਸਪਲਾਂਟ ਸੇਵਾਵਾਂ ਲਈ ਹੱਬ-ਐਂਡ-ਸਪੋਕ ਮਾਡਲ 'ਤੇ ਕੰਮ ਕਰ ਰਹੇ ਹਾਂ। ਪੀਆਈਐਲਬੀਐਸ ਮੋਹਾਲੀ ਪ੍ਰਮੁੱਖ ਹੱਬ ਵਜੋਂ ਕੰਮ ਕਰੇਗਾ, ਜਦੋਂ ਕਿ ਸਰਕਾਰੀ ਮੈਡੀਕਲ ਕਾਲਜ ਸਹਾਇਕ ਵਜੋਂ ਕੰਮ ਕਰਨਗੇ ਜਿਸ ਨਾਲ ਮਰੀਜ਼ਾਂ ਦੀ ਪਛਾਣ, ਜਾਂਚ, ਰੈਫਰਲ ਅਤੇ ਟ੍ਰਾਂਸਪਲਾਂਟ ਤੋਂ ਬਾਅਦ ਦੀ ਦੇਖਭਾਲ ਮਰੀਜ਼ਾਂ ਲਈ ਉਨ੍ਹਾਂ ਦੇ ਆਪਣੇ ਖੇਤਰਾਂ ਨੇੜੇ ਯਕੀਨੀ ਬਣਾਈ ਜਾ ਸਕੇਗੀ।"

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਸਰਕਾਰੀ ਮੈਡੀਕਲ ਸੰਸਥਾਵਾਂ ਵਿੱਚ ਅੰਗ ਟ੍ਰਾਂਸਪਲਾਂਟ ਅਤੇ ਇਸ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਹੀ ਹੈ, ਜਿਸ ਵਿੱਚ ਅੰਗ ਟ੍ਰਾਂਸਪਲਾਂਟ ਈਕੋਸਿਸਟਮ ਲਈ ਚਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ ਅਪਣੇ ਘਰਾਂ ਦੇ ਨੇੜੇ ਸਮੇਂ ਸਿਰ ਅਤੇ ਵਿਸ਼ੇਸ਼ ਦੇਖਭਾਲ ਪ੍ਰਾਪਤ ਕਰ ਸਕਣ।

ਕਿਡਨੀ ਟ੍ਰਾਂਸਪਲਾਂਟ ਸੇਵਾਵਾਂ ਜਲਦ ਸ਼ੁਰੂ ਹੋਣਗੀਆਂ

ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਅਤੇ ਪਟਿਆਲਾ ਵਿਖੇ ਕਿਡਨੀ ਟ੍ਰਾਂਸਪਲਾਂਟ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਨਾਲ ਪੰਜਾਬ ਦੀ ਸਰਕਾਰੀ ਸਿਹਤ ਸੰਭਾਲ ਪ੍ਰਣਾਲੀ ਅੰਦਰ ਉੱਨਤ ਟ੍ਰਾਂਸਪਲਾਂਟ ਦੇਖਭਾਲ ਦੀ ਉਪਲਬਧਤਾ ਦਾ ਵਿਸਤਾਰ ਹੋਵੇਗਾ।

ਮੰਤਰੀ ਨੇ ਪੀਆਈਐਲਬੀਐਸ ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਦੀ ਅਗਵਾਈ ਵਾਲੀ ਸਮਰਪਿਤ ਟੀਮ ਦੀ ਪੇਸ਼ੇਵਰ ਵਚਨਬੱਧਤਾ ਅਤੇ ਪੀਆਈਐਲਬੀਐਸ, ਮੋਹਾਲੀ ਵਿਖੇ ਇਹਨਾਂ ਪ੍ਰਮੁੱਖ ਸਰਜਰੀਆਂ ਨੂੰ ਸਫ਼ਲ ਬਣਾਉਣ ਲਈ ਕੀਤੇ ਠੋਸ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ, "ਮੈਂ ਪੀਆਈਐਲਬੀਐਸ ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਅਤੇ ਪੂਰੀ ਟੀਮ ਨੂੰ ਉਨ੍ਹਾਂ ਦੇ ਸਮਰਪਣ, ਪੇਸ਼ੇਵਰਤਾ ਅਤੇ ਤਾਲਮੇਲ ਵਾਲੇ ਯਤਨਾਂ ਲਈ ਵਧਾਈ ਦਿੰਦਾ ਹਾਂ। ਇਹ ਪ੍ਰਾਪਤੀਆਂ ਦਰਸਾਉਂਦੀਆਂ ਹਨ ਕਿ ਪੰਜਾਬ ਦੇ ਸਰਕਾਰੀ ਹਸਪਤਾਲ ਅਤੇ ਸੰਸਥਾਵਾਂ ਗੁੰਝਲਦਾਰ ਡਾਕਟਰੀ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਮੁਹਾਰਤ ਅਤੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਵਿਕਸਤ ਕਰ ਰਹੀਆਂ ਹਨ।"

ਪੀਆਈਐਲਬੀਐਸ ਵਿਖੇ ਮਰੀਜ਼ਾਂ ਲਈ ਸੇਵਾਵਾਂ ਦਾ ਵਿਸਥਾਰ

ਸੰਸਥਾ ਵੱਲੋਂ ਸੇਵਾਵਾਂ ਵਿੱਚ ਕੀਤੇ ਜਾ ਰਹੇ ਵਿਸਥਾਰ ਬਾਰੇ ਦੱਸਦਿਆਂ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਗਸਤ ਦੌਰਾਨ ਨਾਮਾਤਰ ਖਰਚਿਆਂ 'ਤੇ 239 ਫਾਈਬਰੋਸਕੈਨ ਕੀਤੇ ਗਏ ਅਤੇ 139 ਇਨਡੋਰ ਮਰੀਜ਼ਾਂ ਨੂੰ ਇਲਾਜ ਅਤੇ ਦੇਖਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਕਿਹਾ, "ਭਵਿੱਖ ਵਿੱਚ 170 ਬੈੱਡ ਸ਼ਾਮਲ ਕਰਕੇ ਪੀਆਈਐਲਬੀਐਸ ਦੀ ਸਮਰੱਥਾ ਹੋਰ ਮਜ਼ਬੂਤ ਕੀਤਾ ਜਾਵੇਗਾ, ਜਿਸ ਨਾਲ ਇਹ ਸੰਸਥਾ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਵਿਸ਼ੇਸ਼ ਲਿਵਰ ਅਤੇ ਬਿਲੀਅਰੀ ਦੇਖਭਾਲ ਪ੍ਰਦਾਨ ਕਰ ਸਕੇਗੀ। ਅਸੀਂ ਸਮਾਜ ਦੇ ਹਰ ਵਰਗ ਨੂੰ ਮਿਆਰੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਆਪਣੇ ਸਰਕਾਰੀ ਹਸਪਤਾਲਾਂ ਅਤੇ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ, ਸਟਾਫ਼, ਉਪਕਰਣਾਂ ਅਤੇ ਵਿਸ਼ੇਸ਼ ਸੇਵਾਵਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।"

ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਸਰਕਾਰੀ ਸੰਸਥਾਵਾਂ ਵਿੱਚ ਵਿਸ਼ੇਸ਼ ਡਾਕਟਰੀ ਸਮਰੱਥਾਵਾਂ ਦਾ ਨਿਰਮਾਣ ਕਰਨਾ ਜਾਰੀ ਰੱਖੇਗੀ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਮਰੀਜ਼ਾਂ ਨੂੰ ਸੂਬੇ ਤੋਂ ਬਾਹਰ ਦੀਆਂ ਸਹੂਲਤਾਂ 'ਤੇ ਨਿਰਭਰ ਨਾ ਹੋਣਾ ਪਵੇ ਅਤੇ ਉਨ੍ਹਾਂ ਇਹ ਸਹੂਲਤਾਂ ਸੂਬੇ ਅੰਦਰ ਹੀ ਦਿੱਤੀਆਂ ਜਾ ਸਕਣ।

Health News: ਮੋਟਾਪੇ ਤੇ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ’ਚ ਬੈਰੀਐਟ੍ਰਿਕ ਸਰਜਰੀ ਬਣੀ ਨਵੀਂ ਉਮੀਦ
ਮੁਹਾਲੀ (ਸੱਚ ਕਹੂੰ ਨਿਊਜ)। ਫੋਰਟਿਸ ਹਸਪਤਾਲ ਮੋਹਾਲੀ ਦੇ ਬੈਰੀਐਟ੍ਰਿਕ ਸਰਜਰੀ ਵਿਭਾਗ ’ਚ ਰੋਬੋਟ ਦੀ ਮਦਦ ਨਾਲ ਕੀਤੀ ਜਾ ਰਹੀ ਬੈਰੀਐਟ੍ਰਿਕ ਸਰਜਰੀ ਨੇ ਬਹੁਤ ਜ਼ਿਆਦਾ ਮੋਟਾਪੇ ਤੋਂ ਪੀੜਤ ਕਈ ਮਰੀਜ਼ਾਂ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਲਿਆਂਦਾ ਹੈ।100 ਕਿੱਲੋ ਤੋਂ ਵੱਧ ਭਾਰ ਵਾਲੇ ਤੇ ਮੋਟਾਪੇ ਦੇ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਹੋਰ ਸਿਹਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਇਸ ਇਲਾਜ ਨਾਲ ਲੰਮੇ ਸਮੇਂ ਤੱਕ ਭਾਰ ਘਟਾਉਣ ’ਚ ਮਦਦ ਮਿਲੀ ਹੈ।

ਕਈ ਮਰੀਜ਼ਾਂ ’ਚ ਸਰਜਰੀ ਤੋਂ ਅਗਲੇ ਹੀ ਦਿਨ ਬਲੱਡ ਸ਼ੂਗਰ ਆਮ ਹੋਣ ਤੋਂ ਬਾਅਦ ਸ਼ੂਗਰ ਦੀਆਂ ਦਵਾਈਆਂ ਅਤੇ ਇਨਸੁਲਿਨ ਦੀ ਲੋੜ ਵੀ ਨਹੀਂ ਰਹੀ। ਇਸੇ ਤਰ੍ਹਾਂ ਦੇ ਇੱਕ ਮਾਮਲੇ ’ਚ 56 ਸਾਲ ਦੀ ਮਹਿਲਾ ਦਾ ਭਾਰ 160 ਕਿੱਲੋ ਸੀ। ਉਹ ਪਿਛਲੇ ਸੱਤ ਸਾਲਾਂ ਤੋਂ ਸ਼ੂਗਰ ਦੀ ਮਰੀਜ਼ ਸੀ ਤੇ ਉਸ ਨੂੰ ਇਨਸੁਲਿਨ ਦੇ ਨਾਲ ਸ਼ੂਗਰ ਦੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਸਨ।

Read Also : ਗੁਰਦੇ ਟਰਾਂਸਪਲਾਂਟ ਮਰੀਜ਼ ਲਈ ਅਮਲੋਹ ਬਲਾਕ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ

ਸਿਹਤ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੇ ਹਾਲ ਹੀ ’ਚ ਫੋਰਟਿਸ ਹਸਪਤਾਲ ਮੋਹਾਲੀ ਦੇ ਬੈਰੀਐਟ੍ਰਿਕ ਸਰਜਰੀ ਵਿਭਾਗ ਦੇ ਸਲਾਹਕਾਰ ਡਾ. ਵਿਤਿਸ਼ ਸਿੰਗਲਾ ਨਾਲ ਸੰਪਰਕ ਕੀਤਾ। ਜਾਂਚ ਤੇ ਲੋੜੀਂਦੇ ਮੈਡੀਕਲ ਟੈਸਟਾਂ ਤੋਂ ਬਾਅਦ ਡਾ. ਸਿੰਗਲਾ ਨੇ ਉਸ ਲਈ ਰੋਬੋਟ ਦੀ ਮਦਦ ਨਾਲ ਬੈਰੀਐਟ੍ਰਿਕ ਸਰਜਰੀ ਨੂੰ ਢੁੱਕਵਾਂ ਇਲਾਜ ਦੱਸਿਆ। ਮਰੀਜ਼ ਦੀ ਸਰਜਰੀ ਸਫਲਤਾਪੂਰਵਕ ਕੀਤੀ ਗਈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਵਿਤਿਸ਼ ਸਿੰਗਲਾ, ਸਲਾਹਕਾਰ, ਬੈਰੀਐਟ੍ਰਿਕ ਸਰਜਰੀ ਵਿਭਾਗ, ਫੋਰਟਿਸ ਹਸਪਤਾਲ ਮੋਹਾਲੀ ਨੇ ਕਿਹਾ ਕਿ ਇਸ ਸਰਜਰੀ ਨਾਲ ਸ਼ੂਗਰ ਦੀ ਸਥਿਤੀ ’ਚ ਸੁਧਾਰ ਹੋ ਸਕਦਾ ਹੈ ਤੇ ਕਈ ਮਾਮਲਿਆਂ ’ਚ ਬਲੱਡ ਸ਼ੂਗਰ ਬਿਨਾਂ ਇਨਸੁਲਿਨ ਜਾਂ ਸ਼ੂਗਰ ਦੀਆਂ ਦਵਾਈਆਂ ਦੇ ਆਮ ਰਹਿ ਸਕਦੀ ਹੈ।

Health News: ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਵਿੱਚ 265 ਕੈਸ਼ਲੈੱਸ ਸੜਨ ਨਾਲ ਸਬੰਧਤ ਇਲਾਜ (ਬਰਨ ਟ੍ਰੀਟਮੈਂਟ) ਮੁਹੱਈਆ ਕਰਵਾਏ ਗਏ, ਜਿਨ੍ਹਾਂ ’ਤੇ ₹1.39 ਕਰੋੜ ਖ਼ਰਚ ਹੋਏ
Health News: ਚੰਡੀਗੜ੍ਹ : ਅੱਗ ਕੁਝ ਹੀ ਮਿੰਟਾਂ ਵਿੱਚ ਬੁਝ ਸਕਦੀ ਹੈ, ਪਰ ਇਸ ਨਾਲ ਹੋਣ ਵਾਲਾ ਨੁਕਸਾਨ ਕਾਫ਼ੀ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਗੰਭੀਰ ਤੌਰ ’ਤੇ ਸੜਨ ਵਾਲੇ ਵਿਅਕਤੀ ਲਈ ਅੱਗ ਦੀਆਂ ਲਪਟਾਂ ਤੋਂ ਬਾਹਰ ਨਿਕਲਣਾ ਸਿਰਫ਼ ਸ਼ੁਰੂਆਤ ਹੁੰਦੀ ਹੈ। ਇਸ ਤੋਂ ਬਾਅਦ ਵਾਰ-ਵਾਰ ਡ੍ਰੈਸਿੰਗ, ਵੱਖ-ਵੱਖ ਮੈਡੀਕਲ ਪ੍ਰਕਿਰਿਆਵਾਂ, ਮੁੜ-ਨਿਰਮਾਣ ਅਤੇ ਮਹੀਨਿਆਂ ਤੱਕ ਰਿਕਵਰੀ ਚੱਲ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.) ਤਹਿਤ ਪੰਜਾਬ ਵਿੱਚ ਸੜਨ ਦੇ ਇਲਾਜ ਨਾਲ ਸਬੰਧਤ ਤਾਜ਼ਾ ਅੰਕੜੇ ਇਸ ਮੁਸ਼ਕਲ ਸਫ਼ਰ ਨੂੰ ਬਿਆਨ ਕਰਦੇ ਹਨ। ਯੋਜਨਾ ਤਹਿਤ ₹1.39 ਕਰੋੜ ਦੀ ਲਾਗਤ ਨਾਲ ਸੜਨ ਦੇ 265 ਇਲਾਜ ਮੁਹੱਈਆ ਕਰਵਾਏ ਗਏ ਹਨ।

24 ਸਾਲਾ ਅਰਜੁਨ ਕੁਮਾਰ ਉਸ ਸਮੇਂ ਜ਼ਖ਼ਮੀ ਹੋ ਗਏ, ਜਦੋਂ ਉਨ੍ਹਾਂ ਦੇ ਘਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ, ਜਿੱਥੇ ਲਗਭਗ ₹50,000 ਦਾ ਇਲਾਜ ਯੋਜਨਾ ਤਹਿਤ ਕੈਸ਼ਲੈੱਸ ਮੁਹੱਈਆ ਕਰਵਾਇਆ ਗਿਆ। ਆਪਣੇ ਤਜ਼ਰਬੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, “ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ।” ਇਲਾਜ ਕੈਸ਼ਲੈੱਸ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਹਸਪਤਾਲ ਦੇ ਖ਼ਰਚਿਆਂ ਦੀ ਚਿੰਤਾ ਕਰਨ ਦੀ ਬਜਾਏ ਆਪਣੇ ਸਿਹਤਯਾਬ ਹੋਣ ’ਤੇ ਧਿਆਨ ਕੇਂਦਰਿਤ ਕਰ ਸਕੇ।

ਪੰਜਾਬ ਰਾਜ ਸਿਹਤ ਏਜੰਸੀ (ਐੱਸ.ਐੱਚ.ਏ.) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 31 ਤੋਂ 45 ਸਾਲ ਦੀ ਉਮਰ ਵਰਗ ਦੇ ਪੁਰਸ਼ਾਂ ਦੇ 61 ਇਲਾਜ ਹੋਏ, ਜੋ ਸਾਰੇ ਉਮਰ ਵਰਗਾਂ ਵਿੱਚ ਸਭ ਤੋਂ ਵੱਧ ਹਨ। ਇਨ੍ਹਾਂ ਇਲਾਜਾਂ ’ਤੇ ₹31.82 ਲੱਖ ਖ਼ਰਚ ਹੋਏ। 0 ਤੋਂ 18 ਸਾਲ ਦੀ ਉਮਰ ਵਰਗ ਦੇ ਲੜਕਿਆਂ ਦੇ 39 ਇਲਾਜ ਹੋਏ, ਜਦਕਿ ਇਸੇ ਉਮਰ ਵਰਗ ਦੀਆਂ ਲੜਕੀਆਂ ਦੇ 27 ਇਲਾਜ ਕੀਤੇ ਗਏ।

Read Also : ਭਗਵੰਤ ਮਾਨ ਸਰਕਾਰ 12 ਜ਼ਿਲ੍ਹਿਆਂ 'ਚ 21,850 ਅਧਿਆਪਕਾਂ ਨੂੰ ਨਸ਼ਿਆਂ ਖ਼ਿਲਾਫ਼ ਲੜਾਈ ਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਦੇਵੇਗੀ ਸਿਖਲਾਈ

ਔਰਤਾਂ ਵਿੱਚ 19 ਤੋਂ 30 ਸਾਲ ਦੀ ਉਮਰ ਵਰਗ ਵਿੱਚ ਸਭ ਤੋਂ ਵੱਧ 26 ਇਲਾਜ ਦਰਜ ਕੀਤੇ ਗਏ, ਜਦਕਿ 31 ਤੋਂ 45 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਦੇ 21 ਇਲਾਜ ਹੋਏ। ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਲਾਜ ਕਰਵਾਉਣ ਵਾਲੇ ਲਾਭਪਾਤਰੀਆਂ ਵਿੱਚ ਬੱਚਿਆਂ, ਨੌਜਵਾਨਾਂ ਅਤੇ ਕੰਮਕਾਜੀ ਉਮਰ ਵਰਗ ਦੇ ਲੋਕਾਂ ਦੀ ਵੱਡੀ ਗਿਣਤੀ ਰਹੀ।

ਪੰਜਾਬ ਦੇ ਇਹ ਅੰਕੜੇ, ਸੜਨ ਦੀਆਂ ਸੱਟਾਂ ਦੇ ਲੰਮੇ ਸਮੇਂ ਤੱਕ ਰਹਿਣ ਵਾਲੇ ਪ੍ਰਭਾਵਾਂ ਸਬੰਧੀ ਮੈਡੀਕਲ ਰਿਸਰਚ ਦੇ ਨਤੀਜਿਆਂ ਨਾਲ ਵੀ ਮੇਲ ਖਾਂਦੇ ਹਨ। ਪਬਮੈਡ ਵਿੱਚ ਦਰਜ ਇੱਕ ਅਧਿਐਨ ਅਨੁਸਾਰ, ਪੰਜਾਬ ਦੇ ਇੱਕ ਟਰਸ਼ਰੀ ਹਸਪਤਾਲ ਵਿੱਚ ਸੜਨ ਨਾਲ ਪੀੜਤ 892 ਮਰੀਜ਼ਾਂ ’ਤੇ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਕਿ 79 ਫ਼ੀਸਦੀ ਮਰੀਜ਼ 15 ਤੋਂ 45 ਸਾਲ ਦੀ ਉਮਰ ਦੇ ਸਨ। ਇਹ ਦਰਸਾਉਂਦਾ ਹੈ ਕਿ ਸੜਨ ਦੀਆਂ ਘਟਨਾਵਾਂ ਲੋਕਾਂ ਨੂੰ ਉਨ੍ਹਾਂ ਦੀ ਕੰਮਕਾਜੀ ਉਮਰ ਵਿੱਚ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਸਕਦੀਆਂ ਹਨ। ਅਧਿਐਨ ਵਿੱਚ ਭਾਰਤ ਵਿੱਚ ਪਹੁੰਚਯੋਗ ਅਤੇ ਕਿਫ਼ਾਇਤੀ ਬਰਨ ਕੇਅਰ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।

ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਸੜਨ ਦੀ ਸੱਟ ਅੱਗ ਬੁਝਣ ਦੇ ਨਾਲ ਖ਼ਤਮ ਨਹੀਂ ਹੁੰਦੀ। ਕਈ ਮਰੀਜ਼ਾਂ ਲਈ ਸਿਹਤਯਾਬੀ ਦਾ ਮਤਲਬ ਵਾਰ-ਵਾਰ ਹੋਣ ਵਾਲੀਆਂ ਮੈਡੀਕਲ ਪ੍ਰਕਿਰਿਆਵਾਂ, ਰੀਹੈਬਲੀਟੇਸ਼ਨ ਅਤੇ ਲੰਮੇ ਸਮੇਂ ਤੱਕ ਦੇਖਭਾਲ ਹੁੰਦਾ ਹੈ। ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਇਨ੍ਹਾਂ ਪਰਿਵਾਰਾਂ ਲਈ ਆਰਥਿਕ ਮੁਸ਼ਕਲ ਇੱਕ ਹੋਰ ਸੱਟ ਨਾ ਬਣ ਜਾਵੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਨੂੰ ਇਸ ਚਿੰਤਾ ਦੀ ਬਜਾਏ ਕਿ ਇਲਾਜ ਦਾ ਖ਼ਰਚਾ ਕਿਵੇਂ ਪੂਰਾ ਕੀਤਾ ਜਾਵੇਗਾ, ਆਪਣੀ ਸਿਹਤਯਾਬੀ, ਰਿਕਵਰੀ ਅਤੇ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ’ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ।”

ਸਭ ਤੋਂ ਮਹੱਤਵਪੂਰਨ ਅੰਕੜਿਆਂ ਵਿੱਚੋਂ ਇੱਕ ਪੋਸਟ-ਬਰਨ ਕੰਟਰੈਕਚਰ ਨਾਲ ਸਬੰਧਤ ਹੈ, ਜਿਸ ਦੇ 75 ਇਲਾਜ ਕੀਤੇ ਗਏ ਅਤੇ ਇਨ੍ਹਾਂ ’ਤੇ ₹38.90 ਲੱਖ ਖ਼ਰਚ ਹੋਏ।

ਪੋਸਟ-ਬਰਨ ਕੰਟਰੈਕਚਰ ਸੜਨ ਦੀ ਸੱਟ ਤੋਂ ਬਾਅਦ ਬਣਨ ਵਾਲੇ ਸਕਾਰ ਟਿਸ਼ੂ ਦੇ ਸੁੰਗੜਨ ਕਾਰਨ ਹੋ ਸਕਦਾ ਹੈ। ਇਸ ਨਾਲ ਸਰੀਰ ਦੀਆਂ ਹਰਕਤਾਂ ਸੀਮਤ ਹੋ ਜਾਂਦੀਆਂ ਹਨ ਅਤੇ ਰੋਜ਼ਾਨਾ ਦੇ ਆਮ ਕੰਮ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ। ਇਸ ਤਰ੍ਹਾਂ, ਸੜਨ ਦੀ ਸੱਟ ਦਾ ਪ੍ਰਭਾਵ ਚਮੜੀ ਦੇ ਠੀਕ ਹੋ ਜਾਣ ਤੋਂ ਕਾਫ਼ੀ ਸਮੇਂ ਬਾਅਦ ਤੱਕ ਵੀ ਬਣਿਆ ਰਹਿ ਸਕਦਾ ਹੈ।

ਹੋਰ ਇਲਾਜ ਪ੍ਰਕਿਰਿਆਵਾਂ ਵਿੱਚ ਸਰੀਰ ਦੀ ਕੁੱਲ ਸਤਹ ਦੇ ਸੜੇ ਹੋਏ ਹਿੱਸੇ ਦਾ ਇਲਾਜ, ਟਿਸ਼ੂ ਐਕਸਪੈਂਡਰ, ਬਿਜਲੀ ਅਤੇ ਰਸਾਇਣਾਂ ਕਾਰਨ ਹੋਣ ਵਾਲੀ ਸੜਨ ਦਾ ਇਲਾਜ, ਐਂਟੀਬਾਇਓਟਿਕ ਡ੍ਰੈਸਿੰਗ, ਸਕਿਨ ਫਲੈਪ, ਡਿਬ੍ਰਾਈਡਮੈਂਟ ਅਤੇ ਕੰਨ/ਨੱਕ ਦਾ ਮੁੜ-ਨਿਰਮਾਣ ਸ਼ਾਮਲ ਹਨ। ਇਹ ਸਿਰਫ਼ ਸੁੰਦਰਤਾ ਨਾਲ ਸਬੰਧਤ ਸਮੱਸਿਆਵਾਂ ਨਹੀਂ ਹਨ। ਕੁਝ ਮਰੀਜ਼ਾਂ ਲਈ ਇਹ ਇਲਾਜ ਉਨ੍ਹਾਂ ਦੀਆਂ ਹਰਕਤਾਂ, ਕਾਰਜਸ਼ੀਲਤਾ ਅਤੇ ਆਤਮ-ਵਿਸ਼ਵਾਸ ਨੂੰ ਮੁੜ ਹਾਸਲ ਕਰਨ ਲਈ ਜ਼ਰੂਰੀ ਹੁੰਦੇ ਹਨ।

ਅੰਕੜਿਆਂ ਵਿੱਚ ਸ਼ਾਮਲ ਜ਼ਿਲ੍ਹਿਆਂ ਵਿੱਚ ਬਠਿੰਡਾ ਵਿੱਚ ਸਭ ਤੋਂ ਵੱਧ ਲਾਭਪਾਤਰੀ ਦਰਜ ਕੀਤੇ ਗਏ, ਜਿੱਥੇ 57 ਲੋਕਾਂ ਨੂੰ 63 ਇਲਾਜ ਮੁਹੱਈਆ ਕਰਵਾਏ ਗਏ। ਇੱਥੇ ਇਲਾਜ ’ਤੇ ₹33.51 ਲੱਖ ਖ਼ਰਚ ਹੋਏ। ਇਸ ਤੋਂ ਬਾਅਦ ਫ਼ਰੀਦਕੋਟ ਵਿੱਚ 40 ਅਤੇ ਪਟਿਆਲਾ ਵਿੱਚ 39 ਲਾਭਪਾਤਰੀ ਦਰਜ ਕੀਤੇ ਗਏ। ਸਭ ਤੋਂ ਘੱਟ ਲਾਭਪਾਤਰੀ ਰੂਪਨਗਰ, ਐੱਸ.ਏ.ਐੱਸ. ਨਗਰ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਦਰਜ ਕੀਤੇ ਗਏ, ਜਿੱਥੇ ਇੱਕ-ਇੱਕ ਲਾਭਪਾਤਰੀ ਸੀ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਲਾਜ ਨਾਲ ਸਬੰਧਤ ਅੰਕੜੇ ਸੜਨ ਨਾਲ ਪੀੜਤ ਮਰੀਜ਼ਾਂ, ਖ਼ਾਸ ਤੌਰ ’ਤੇ ਬੱਚਿਆਂ, ਨੌਜਵਾਨਾਂ ਅਤੇ ਕੰਮਕਾਜੀ ਉਮਰ ਵਰਗ ਦੇ ਲੋਕਾਂ ਨੂੰ ਸਮੇਂ ਸਿਰ ਵਿਆਪਕ ਇਲਾਜ ਮੁਹੱਈਆ ਕਰਵਾਉਣ ਦੀ ਮਹੱਤਤਾ ਨੂੰ ਦਰਸਾਉਂਦੇ ਹਨ, ਕਿਉਂਕਿ ਲਾਭਪਾਤਰੀਆਂ ਵਿੱਚ ਇਨ੍ਹਾਂ ਵਰਗਾਂ ਦੀ ਗਿਣਤੀ ਕਾਫ਼ੀ ਹੈ। ਉਨ੍ਹਾਂ ਕਿਹਾ, “ਸੜਨ ਦੀ ਘਟਨਾ ਕੁਝ ਹੀ ਸਕਿੰਟਾਂ ਵਿੱਚ ਕਿਸੇ ਵਿਅਕਤੀ ਦੀ ਜ਼ਿੰਦਗੀ ਬਦਲ ਸਕਦੀ ਹੈ, ਪਰ ਸਿਹਤਯਾਬ ਹੋਣ ਵਿੱਚ ਅਕਸਰ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਸੜਨ ਨਾਲ ਪੀੜਤ ਵਿਅਕਤੀ ਲਈ ਕੈਸ਼ਲੈੱਸ ਇਲਾਜ ਦਾ ਅਰਥ ਬਹੁਤ ਵਿਹਾਰਕ ਹੈ; ਜਦੋਂ ਅੱਗ ਆਖ਼ਰਕਾਰ ਬੁਝ ਜਾਂਦੀ ਹੈ ਤਾਂ ਪਰਿਵਾਰ ਨੂੰ ਇੱਕ ਹੋਰ ਅੱਗ, ਭਾਵ ਹਸਪਤਾਲ ਦੇ ਬਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ।”

Health News: ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀਗੁਰੂਸਰ ਮੋਡੀਆ ’ਚ ਮੁਫਤ ਮੈਡੀਕਲ ਜਾਂਚ ਕੈਂਪ ’ਚ 487 ਦਾ ਚੈੱਕਅੱਪ
ਗੋਲੂਵਾਲਾ (ਸੁਰਿੰਦਰ ਗੁੰਬਰ/ਸੱਚ ਕਹੂੰ ਨਿਊਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ (ਅਗਸਤ) ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀਗੁਰੂਸਰ ਮੋਡੀਆ ਜਿਲ੍ਹਾ ਸ੍ਰੀ ਗੰਗਾਨਗਰ ’ਚ ਵਿਸ਼ਾਲ ਮੁਫਤ ਮੈਡੀਕਲ ਜਾਂਚ ਕੈਂਪ ਐਤਵਾਰ ਨੂੰ ਲਾਇਆ ਗਿਆ।

ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ 487 ਮਰੀਜ਼ਾਂ ਦਾ ਮੁਫਤ ਚੈੱਕਅੱਪ ਕਰਕੇ ਉਨ੍ਹਾਂ ਨੂੰ ਸਹੀ ਸਲਾਹ-ਮਸ਼ਵਰਾ ਦਿੱਤਾ ਗਿਆ। ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੈਂਪ ’ਚ ਦੰਦਾਂ ਦੇ ਰੋਗ ਮਾਹਿਰ ਡਾ. ਰਾਜਿੰਦਰ ਮਲਹੋਤਰਾ ਅਤੇ ਰਾਮਪਰਵੇਸ਼ ਨੇ 41 ਮਰੀਜ਼ਾਂ, ਇਸਤਰੀ ਰੋਗ ਮਾਹਿਰ ਡਾ. ਸਰਿਤਾ ਭਾਟੀਆ 32 ਮਰੀਜ਼ਾਂ, ਅੱਖਾਂ ਦੇ ਰੋਗ ਮਾਹਿਰ ਡਾ. ਲਲਿਤ ਸੱਚਦੇਵਾ ਨੇ 185 ਮਰੀਜ਼ਾਂ, ਫਿਜ਼ੀਸ਼ੀਅਨ ਡਾ. ਜਸਪ੍ਰੀਤ ਨੇ 51 ਮਰੀਜ਼ਾਂ, ਆਮ ਰੋਗ ਮਾਹਿਰ ਡਾ. ਧਰਮਵੀਰ ਸਿੰਘ ਨੇ 37 ਅਤੇ ਡਾ. ਸੁਭਾਸ਼ ਗੜਵਾਲ ਨੇ 85 ਮਰੀਜ਼ਾਂ, ਹੱਡੀ ਰੋਗ ਅਤੇ ਫਿਜ਼ਿਓਥੇਰੈਪੀ ਮਾਹਿਰ ਅਸ਼ਰਫ ਖਾਨ ਭਾਟੀ ਨੇ 28 ਮਰੀਜ਼ਾਂ ਅਤੇ ਨੱਕ, ਕੰਨ ਅਤੇ ਗਲ ਰੋਗ ਮਾਹਿਰ ਡਾ. ਸਰਲ ਆਹੁਜਾ ਨੇ 28 ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਉਹਨਾਂ ਨੂੰ ਸਹੀ ਸਲਾਹ ਦਿੱਤੀ।

Read Also : ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ

ਇਸ ਦੌਰਾਨ ਅਲਟਰਾਸਾਊਂਡ ਵਿਭਾਗ ’ਚ ਡਾ. ਜਅੰਤ ਮਹੇਸ਼ਵਰੀ ਨੇ 28 ਮਰੀਜ਼ਾਂ ਦੇ ਅਲਟਰਾਸਾਊਂਡ 20 ਫੀਸਦੀ ਦੀ ਖਾਸ ਛੋਟ ’ਤੇ ਕੀਤੇ। ਇਸ ਦੌਰਾਨ ਕੈਂਪ ’ਚ 21 ਮਰੀਜ਼ਾਂ ਦੀ ਚੋਣ ਅੱਖਾਂ ’ਚ ਸਫੈਦ ਮੋਤੀਆ ਦੇ ਆਪ੍ਰੇਸ਼ਨ ਲਈ ਕੀਤੀ ਗਈ, ਜੋ ਕਿ ਹਸਪਤਾਲ ’ਚ ਮੁਫਤ ਕੀਤੇ ਜਾਣਗੇ। ਇਸ ਕੈਂਪ ’ਚ ਖੂਨ ਅਤੇ ਪਿਸ਼ਾਬ ਦੀ 36 ਪ੍ਰਕਾਰ ਦੀਆਂ ਜਾਂਚਾਂ ਦਾ ਪੈਕੇਜ਼ 4500 ਦੀ ਬਜਾਏ ਸਿਰਫ 1500 ਰੁਪਏ ’ਚ 21 ਮਰੀਜ਼ਾਂ ਨੂੰ ਦਿੱਤਾ ਗਿਆ।

ਦੂਜੇ ਪਾਸੇ ਹੱਡੀਆਂ ਦੀ ਕਮਜ਼ੋਰੀ ਦੀ ਜਾਂਚ (ਬੀਐੱਮਡੀ), ਪੂਰੇ ਸਰੀਰ ’ਚ ਨਾੜਾਂ ਦੀ ਸਮਰੱਥਾ ਦੀ ਜਾਂਚ (ਫੁਲ ਬੌਡੀ ਨਿਊਰੋਪੈਥੀ), ਖੂਨ ’ਚ ਹੀਮੋਗਲੋਬਿਨ ਨਾਲ ਜੁੜੀ ਸ਼ੂਗਰ ਦੀ ਮਾਤਰਾ ਦੀ ਜਾਂਚ, ਖੂਨ ਦੀ ਮਾਤਰਾ ਅਤੇ ਖੂਨ ’ਚ ਸ਼ੂਗਰ ਦੀ ਮਾਤਰਾ (ਐੱਚਬੀ ਅਤੇ ਬਲੱਡ ਸ਼ੂਗਰ), ਹਾਰਟ ’ਚ ਦਬਾਅ ਅਤੇ ਖਿਚਾਅ (ਐੱਨਟੀ ਪ੍ਰੋ ਬੀਐੱਨਪੀ) ਆਦਿ ਦੀ ਜਾਂਚ ਵੀ ਮੁਫਤ ਕੀਤੀ ਗਈ। ਇਸ ਕੈਂਪ ’ਚ ਔਰਤਾਂ ਅਤੇ ਪੁਰਸ਼ਾਂ ਦੀ ਬਹੁਤ ਜ਼ਿਆਦਾ ਭੀੜ ਆਪਣੀ ਵਾਰੀ ਦੀ ਉਡੀਕ ਕਰਦੀ ਵੇਖੀ ਗਈ। ਇਸ ਕੈਂਪ ’ਚ ਹਸਪਤਾਲ ਦੇ ਨਰਸਿੰਗ ਸਟਾਫ ਅਤੇ ਲੈਬ ਟੈਕਨੀਸ਼ੀਅਨ ਵਿਭਾਗ ਨੇ ਆਪਣੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ।

ਮੁੱਖ ਮੰਤਰੀ Sehat Yojana Punjab ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ₹6.5 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਗਿਆ
ਚੰਡੀਗੜ੍ਹ : ਡਾਇਬੀਟੀਜ਼ ਸ਼ਾਇਦ ਹੀ ਕਦੇ ਕਿਸੇ ਡਾਕਟਰੀ ਐਮਰਜੈਂਸੀ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ। ਆਮ ਤੌਰ ’ਤੇ ਇਸ ਦੀ ਸ਼ੁਰੂਆਤ ਬਿਨਾਂ ਕਿਸੇ ਸਪੱਸ਼ਟ ਚੇਤਾਵਨੀ ਦੇ ਹੁੰਦੀ ਹੈ—ਵਾਰ-ਵਾਰ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਧੁੰਦਲਾ ਦਿਖਾਈ ਦੇਣਾ, ਬਿਨਾਂ ਕਿਸੇ ਕਾਰਨ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ, ਪੈਰਾਂ ਵਿੱਚ ਸੁੰਨਪਣ ਜਾਂ ਅਜਿਹਾ ਜ਼ਖ਼ਮ ਜੋ ਲੰਬੇ ਸਮੇਂ ਤੱਕ ਠੀਕ ਨਾ ਹੋਵੇ। ਇਨ੍ਹਾਂ ਸ਼ੁਰੂਆਤੀ ਲੱਛਣਾਂ ਨੂੰ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਦੋਂ ਤੱਕ ਹਾਲਤ ਇੰਨੀ ਗੰਭੀਰ ਨਾ ਹੋ ਜਾਵੇ ਕਿ ਹਸਪਤਾਲ ਵਿੱਚ ਦਾਖ਼ਲ ਹੋਣ, ਆਈਸੀਯੂ ਵਿੱਚ ਇਲਾਜ, ਸਰਜਰੀ ਜਾਂ ਡਾਇਲਿਸਿਸ ਦੀ ਲੋੜ ਪੈ ਜਾਵੇ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਤਾਜ਼ਾ ਸਿਹਤ ਅੰਕੜੇ ਦਰਸਾਉਂਦੇ ਹਨ ਕਿ ਡਾਇਬੀਟੀਜ਼ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ। ਇਹ ਤੇਜ਼ੀ ਨਾਲ ਕੰਮਕਾਜੀ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਜਿਸ ਕਾਰਨ ਪਰਿਵਾਰਾਂ, ਰੁਜ਼ਗਾਰ ਦੇਣ ਵਾਲਿਆਂ ਅਤੇ ਸਿਹਤ ਪ੍ਰਣਾਲੀ ’ਤੇ ਲਗਾਤਾਰ ਬੋਝ ਵਧ ਰਿਹਾ ਹੈ।

Read Also: ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ ਬਾਅਦ ਪੰਜਾਬ 'ਚ ਵੀ ਸ਼ਾਨਦਾਰ ਸਿੱਖਿਆ ਦੇ ਰਹੀ ਆਪ ਸਰਕਾਰ: ਕੇਜਰੀਵਾਲ

ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਅਨੁਸਾਰ ਅਸੰਤੁਲਿਤ ਖ਼ੁਰਾਕ, ਜੰਕ ਅਤੇ ਪ੍ਰੋਸੈਸਡ ਫੂਡ, ਮਿੱਠੇ ਪੇਅ ਪਦਾਰਥਾਂ ਦਾ ਵੱਧ ਸੇਵਨ, ਸਰੀਰਕ ਅਕਿਰਿਆਸ਼ੀਲਤਾ, ਮੋਟਾਪਾ, ਤੰਬਾਕੂ ਅਤੇ ਸ਼ਰਾਬ ਦੇ ਸੇਵਨ ਕਾਰਨ ਦੁਨੀਆ ਭਰ ਵਿੱਚ ਡਾਇਬੀਟੀਜ਼ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੰਮ ਦੇ ਲੰਬੇ ਘੰਟੇ, ਨੀਂਦ ਪੂਰੀ ਨਾ ਹੋਣਾ ਅਤੇ ਲਗਾਤਾਰ ਤਣਾਅ ਨੇ ਵੀ ਇਸ ਬੀਮਾਰੀ ਦੇ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਟੇਟ ਹੈਲਥ ਏਜੰਸੀ (ਐੱਸਐੱਚਏ), ਪੰਜਾਬ, ਵੱਲੋਂ 21 ਜੁਲਾਈ 2026 ਤੱਕ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਡਾਇਬੀਟੀਜ਼ ਨਾਲ ਸੰਬੰਧਿਤ 2,300 ਇਲਾਜ ਮਾਮਲਿਆਂ ’ਤੇ ਲਗਭਗ ₹6.5 ਕਰੋੜ (₹6,49,99,151.6) ਖ਼ਰਚ ਕੀਤੇ ਗਏ। ਇਨ੍ਹਾਂ ਵਿੱਚ 36 ਤੋਂ 60 ਸਾਲ ਉਮਰ ਵਰਗ ਦੇ ਬਾਲਗਾਂ ਦੇ 1,123 ਮਾਮਲੇ ਸਭ ਤੋਂ ਵੱਧ ਦਰਜ ਕੀਤੇ ਗਏ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ 809, 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਦੇ 243 ਅਤੇ 0 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦੇ 125 ਮਾਮਲੇ ਦਰਜ ਕੀਤੇ ਗਏ। ਇਹ ਅੰਕੜੇ ਦਰਸਾਉਂਦੇ ਹਨ ਕਿ ਡਾਇਬੀਟੀਜ਼ ਤੇਜ਼ੀ ਨਾਲ ਪੰਜਾਬ ਦੀ ਆਰਥਿਕ ਤੌਰ ’ਤੇ ਉਤਪਾਦਕ ਆਬਾਦੀ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਜਦਕਿ ਇਸ ਦਾ ਪ੍ਰਭਾਵ ਘੱਟ ਉਮਰ ਵਰਗ ਦੇ ਲੋਕਾਂ ’ਤੇ ਵੀ ਨਜ਼ਰ ਆ ਰਿਹਾ ਹੈ।

ਇਲਾਜ ਸੰਬੰਧੀ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਹਸਪਤਾਲ ਪਹੁੰਚਣ ਵਾਲੇ ਕਈ ਮਰੀਜ਼ ਗੰਭੀਰ ਹਾਲਤ ਵਿੱਚ ਸਨ। ਖ਼ੂਨ ਵਿੱਚ ਸ਼ੂਗਰ ਦਾ ਪੱਧਰ ਬਹੁਤ ਜ਼ਿਆਦਾ ਬੇਕਾਬੂ ਹੋਣ ਕਾਰਨ ਪੈਦਾ ਹੋਣ ਵਾਲੀ ਜਾਨਲੇਵਾ ਸਥਿਤੀ ਡਾਇਬੈਟਿਕ ਕੀਟੋਐਸਿਡੋਸਿਸ ਦੇ ਇਲਾਜ ਲਈ ਸਭ ਤੋਂ ਵੱਧ ਦਾਅਵੇ ਦਰਜ ਕੀਤੇ ਗਏ।

ਲੰਬੇ ਸਮੇਂ ਤੱਕ ਡਾਇਬੀਟੀਜ਼ ਕਾਰਨ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਪੈਦਾ ਹੋਣ ਵਾਲਾ ਡਾਇਬੈਟਿਕ ਫੁੱਟ ਇਲਾਜ ਦੀ ਦੂਜੀ ਸਭ ਤੋਂ ਪ੍ਰਮੁੱਖ ਸਥਿਤੀ ਵਜੋਂ ਸਾਹਮਣੇ ਆਇਆ। ਕਈ ਮਰੀਜ਼ਾਂ ਨੂੰ ਡਾਇਲਿਸਿਸ, ਬਲੱਡ ਟ੍ਰਾਂਸਫਿਊਜ਼ਨ, ਸੀਟੀ ਅਤੇ ਐਮਆਰਆਈ ਜਾਂਚ, ਆਈਸੀਯੂ ਅਤੇ ਡਾਇਬੈਟਿਕ ਫੁੱਟ ਸਰਜਰੀ ਦੀ ਲੋੜ ਪਈ, ਜੋ ਹਸਪਤਾਲ ਵਿੱਚ ਦਾਖ਼ਲ ਹੋਣ ਸਮੇਂ ਬੀਮਾਰੀ ਦੀ ਗੰਭੀਰ ਹਾਲਤ ਨੂੰ ਦਰਸਾਉਂਦਾ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਅੰਕੜੇ ਹਰ ਪਰਿਵਾਰ ਲਈ ਇੱਕ ਚੇਤਾਵਨੀ ਹਨ। ਉਨ੍ਹਾਂ ਕਿਹਾ, “ਇਹ ਅਜਿਹੇ ਲੋਕ ਨਹੀਂ ਹਨ ਜੋ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਪਹੁੰਚ ਚੁੱਕੇ ਹਨ। ਇਹ ਸੂਬੇ ਦੀ ਕੰਮਕਾਜੀ ਆਬਾਦੀ ਹੈ—ਉਹ ਲੋਕ ਜੋ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਕਾਰੋਬਾਰ ਚਲਾ ਰਹੇ ਹਨ, ਕਰਜ਼ੇ (ਲੋਨ) ਚੁਕਾ ਰਹੇ ਹਨ ਅਤੇ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਬਣੇ ਹੋਏ ਹਨ। ਜਦੋਂ ਡਾਇਬੀਟੀਜ਼ ਇਸ ਉਮਰ ਵਰਗ ਦੇ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਾ ਦਿੰਦੀ ਹੈ, ਤਾਂ ਇਸ ਦਾ ਪ੍ਰਭਾਵ ਸਿਰਫ਼ ਮਰੀਜ਼ ਤੱਕ ਹੀ ਸੀਮਿਤ ਨਹੀਂ ਰਹਿੰਦਾ।”

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਇਬੀਟੀਜ਼ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਨਿਯਮਿਤ ਤੌਰ ’ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣ। ਡਾ. ਬਲਬੀਰ ਸਿੰਘ ਨੇ ਕਿਹਾ, “ਡਾਇਬੀਟੀਜ਼ ਦੀਆਂ ਪੇਚੀਦਗੀਆਂ ਦਾ ਇਲਾਜ ਕਰਵਾਉਣ ਨਾਲੋਂ ਇਸ ਦੀ ਰੋਕਥਾਮ ਕਿਤੇ ਵੱਧ ਆਸਾਨ ਹੈ। ਪੇਚੀਦਗੀਆਂ ਹੋਣ ਦਾ ਇੰਤਜ਼ਾਰ ਨਾ ਕਰੋ। ਹਸਪਤਾਲ ਲੋਕਾਂ ਦੀ ਜ਼ਿੰਦਗੀ ਤਾਂ ਬਚਾ ਸਕਦੇ ਹਨ, ਪਰ ਲਾਪਰਵਾਹੀ ਕਾਰਨ ਗੁਆਏ ਹੋਏ ਸਾਲ ਵਾਪਸ ਨਹੀਂ ਲਿਆ ਸਕਦੇ।”

ਜਿੱਥੇ ਇੱਕ ਪਾਸੇ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਇਲਾਜ ਦਾ ਖ਼ਰਚ ਚੁੱਕ ਕੇ ਮਰੀਜ਼ਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰ ਰਹੀ ਹੈ, ਉੱਥੇ ਹੀ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਰੋਕਥਾਮ ਹੀ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ। ਸਮੇਂ ਸਿਰ ਜਾਂਚ, ਨਿਯਮਿਤ ਸਕ੍ਰੀਨਿੰਗ, ਸੰਤੁਲਿਤ ਅਤੇ ਪੌਸ਼ਟਿਕ ਖ਼ੁਰਾਕ ,ਨਿਯਮਿਤ ਸਰੀਰਕ ਗਤੀਵਿਧੀ, ਸਿਹਤਮੰਦ ਵਜ਼ਨ ਬਣਾਈ ਰੱਖਣਾ, ਤੰਬਾਕੂ ਅਤੇ ਹਾਨੀਕਾਰਕ ਪੱਧਰ ’ਤੇ ਸ਼ਰਾਬ ਦੇ ਸੇਵਨ ਤੋਂ ਬਚਣਾ ਡਾਇਬੀਟੀਜ਼ ਅਤੇ ਇਸ ਤੋਂ ਹੋਣ ਵਾਲੀਆਂ ਗੰਭੀਰ ਅਤੇ ਅਪੰਗਤਾ ਪੈਦਾ ਕਰਨ ਵਾਲੀਆਂ ਪੇਚੀਦਗੀਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ

ਡਾਇਬੀਟੀਜ਼ ਸੰਬੰਧੀ ਅੰਕੜੇ ਕੀ ਦੱਸਦੇ ਹਨ:

36 ਤੋਂ 60 ਸਾਲ ਉਮਰ ਵਰਗ ਦੇ ਬਾਲਗਾਂ ਵਿੱਚ ਡਾਇਬੀਟੀਜ਼ ਨਾਲ ਸੰਬੰਧਿਤ ਸਭ ਤੋਂ ਵੱਧ 1,123 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ 809, 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਦੇ 243 ਅਤੇ 0 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦੇ 125 ਮਾਮਲੇ ਦਰਜ ਕੀਤੇ ਗਏ।

21 ਜੁਲਾਈ 2026 ਤੱਕ ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਡਾਇਬੀਟੀਜ਼ ਨਾਲ ਸੰਬੰਧਿਤ 2,300 ਇਲਾਜ ਮਾਮਲਿਆਂ ’ਤੇ ਲਗਭਗ ₹6.5 ਕਰੋੜ (₹6,49,99,151.6) ਖ਼ਰਚ ਕੀਤੇ ਗਏ।

ਬਹੁਤ ਜ਼ਿਆਦਾ ਬੇਕਾਬੂ ਡਾਇਬੀਟੀਜ਼ ਦੀ ਗੰਭੀਰ ਸਥਿਤੀ ਨੂੰ ਦਰਸਾਉਣ ਵਾਲਾ ਡਾਇਬੈਟਿਕ ਕੀਟੋਐਸਿਡੋਸਿਸ ਸਭ ਤੋਂ ਵੱਧ ਦਾਅਵਾ ਕੀਤਾ ਗਿਆ ਇਲਾਜ ਪੈਕੇਜ ਰਿਹਾ।

ਲੰਬੇ ਸਮੇਂ ਤੋਂ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਹੋਏ ਨੁਕਸਾਨ ਦਾ ਸੰਕੇਤ ਦੇਣ ਵਾਲਾ ਡਾਇਬੈਟਿਕ ਫੁੱਟ ਦੂਜੀ ਸਭ ਤੋਂ ਵੱਡੀ ਪੇਚੀਦਗੀ ਵਜੋਂ ਸਾਹਮਣੇ ਆਇਆ।

ਅਨੇਕਾਂ ਮਰੀਜ਼ਾਂ ਨੂੰ ਡਾਇਲਿਸਿਸ, ਆਈਸੀਯੂ ਇਲਾਜ, ਬਲੱਡ ਟ੍ਰਾਂਸਫਿਊਜ਼ਨ, ਸੀਟੀ/ਐਮਆਰਆਈ ਜਾਂਚ ਅਤੇ ਡਾਇਬੈਟਿਕ ਫੁੱਟ ਸਰਜਰੀ ਵਰਗੀਆਂ ਉੱਨਤ ਸਿਹਤ ਸੇਵਾਵਾਂ ਦੀ ਲੋੜ ਪਈ।

ਸਮੇਂ ਸਿਰ ਸਕ੍ਰੀਨਿੰਗ, ਸਿਹਤਮੰਦ ਜੀਵਨ ਸ਼ੈਲੀ ਅਤੇ ਉਚਿਤ ਪ੍ਰਬੰਧਨ ਹੀ ਡਾਇਬੀਟੀਜ਼ ਦੀਆਂ ਗੰਭੀਰ ਪੇਚੀਦਗੀਆਂ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹਨ।

Health News: ਮਾਨਸੂਨ ਦੌਰਾਨ ਬੀਮਾਰੀਆਂ ਵਧ ਰਹੀਆਂ ਹਨ, ਮੁੱਖ ਮੰਤਰੀ ਸਿਹਤ ਯੋਜਨਾ ਨੇ ਪੰਜਾਬ ਭਰ 'ਚ ਸਮੇਂ ਸਿਰ ਕੈਸ਼ਲੈੱਸ ਇਲਾਜ ਯਕੀਨੀ ਬਣਾਇਆ
ਚੰਡੀਗੜ੍ਹ। ਮਾਨਸੂਨ ਦੀਆਂ ਪਹਿਲੀਆਂ ਬੂੰਦਾਂ ਗਰਮੀ ਤੋਂ ਰਾਹਤ ਦਿੰਦੀਆਂ ਹਨ, ਪਰ ਇਸ ਨਾਲ ਲੋਕਾਂ ਦੀ ਸਿਹਤ ਲਈ ਚੁਣੌਤੀ ਭਰੇ ਮੌਸਮ ਦੀ ਸ਼ੁਰੂਆਤ ਵੀ ਹੁੰਦੀ ਹੈ। ਹਰ ਸਾਲ ਪੂਰੇ ਭਾਰਤ ਦੇ ਹਸਪਤਾਲਾਂ ਵਿਚ ਡੇਂਗੂ, ਮਲੇਰੀਆ ਤੇ ਬੁਖ਼ਾਰ ਨਾਲ ਸਬੰਧਤ ਹੋਰ ਬੀਮਾਰੀਆਂ ਵਧਦੀਆਂ ਹਨ। ਇਸ ਸਾਲ ਵੀ ਇਹੀ ਹਾਲਾਤ ਹਨ।

ਅੰਮ੍ਰਿਤਸਰ ਦੀ 32 ਸਾਲਾ ਬਲਵਿੰਦਰ ਕੌਰ, ਇੱਕ ਲਾਭਪਾਤਰੀ, ਨੇ ਦੱਸਿਆ, “ਮੈਂ ਹਾਲ ਹੀ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 8400 ਰੁਪਏ ਦਾ ਇਲਾਜ ਕਰਵਾਇਆ।”

ਬਲਵਿੰਦਰ ਕੌਰ ਨੂੰ ਉਦੋਂ ਹਸਪਤਾਲ ਲਿਜਾਇਆ ਗਿਆ ਜਦੋਂ ਉਸ ਦਾ ਬੁਖ਼ਾਰ ਬਹੁਤ ਵਧ ਗਿਆ ਸੀ। ਉਸ ਨੇ ਕਿਹਾ, “ਹਸਪਤਾਲ ਸਟਾਫ਼ ਨੇ ਮੈਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਰਜਿਸਟਰ ਕਰਵਾਉਣ 'ਚ ਮਦਦ ਕੀਤੀ। ਮੈਂ ਕੱਪੜੇ ਸਿਓਂ ਕੇ ਆਪਣਾ ਗੁਜ਼ਾਰਾ ਕਰਦੀ ਹਾਂ, ਇਸ ਯੋਜਨਾ ਨੇ ਸਮੇਂ ਸਿਰ ਇਲਾਜ ਤੇ ਆਰਥਿਕ ਮਦਦ ਨਾਲ ਮੇਰਾ ਬੋਝ ਘਟਾਇਆ ਅਤੇ ਮੈਂ ਆਪਣੀ ਰਿਕਵਰੀ 'ਤੇ ਧਿਆਨ ਦੇ ਸਕੀ। ਮੈਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਇਸ ਸਿਹਤ ਯੋਜਨਾ ਲਈ ਧੰਨਵਾਦੀ ਹਾਂ, ਇਹ ਸੱਚ ਹੀ ਲੋੜ ਵੇਲੇ ਪਰਿਵਾਰਾਂ ਦਾ ਸਾਥ ਦਿੰਦੀ ਹੈ।”

2025 ਵਿੱਚ ਵਿੱਚ ਕੀਤੇ ਗਏ ਇੱਕ ਭਾਰਤੀ ਹਸਪਤਾਲ ਅਧਿਐਨ ਵਿੱਚ ਪਾਇਆ ਗਿਆ ਕਿ ਮਾਨਸੂਨ ਦੌਰਾਨ ਦਾਖ਼ਲ ਕੀਤੇ ਗਏ ਮਰੀਜ਼ਾਂ ਵਿੱਚ ਐਕਿਊਟ ਫੈਬਰਾਈਲ ਇਲਨੈੱਸ ਦਾ ਸਭ ਤੋਂ ਆਮ ਕਾਰਨ ਡੇਂਗੂ ਸੀ। ਇਹ ਨਤੀਜੇ ਦਰਸਾਉਂਦੇ ਹਨ ਕਿ ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਬਹੁਤ ਜ਼ਰੂਰੀ ਹਨ, ਕਿਉਂਕਿ ਮਾਨਸੂਨ ਨਾਲ ਜੁੜੀਆਂ ਕਈ ਬੀਮਾਰੀਆਂ ਦੀ ਸ਼ੁਰੂਆਤ ਇੱਕੋ ਜਿਹੇ ਲੱਛਣਾਂ ਨਾਲ ਹੁੰਦੀ ਹੈ।

ਡਾਕਟਰ ਲੋਕਾਂ ਨੂੰ ਲਗਾਤਾਰ ਹੋ ਰਹੇ ਬੁਖ਼ਾਰ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਅਪੀਲ ਕਰ ਰਹੇ ਹਨ, ਜਦਕਿ ਪੰਜਾਬ ਵਿਚ ਮੁੱਖ ਮੰਤਰੀ ਸਿਹਤ ਯੋਜਨਾ (MMSY) ਯੋਗ ਪਰਿਵਾਰਾਂ ਨੂੰ ਬਿਨਾਂ ਹਸਪਤਾਲ ਬਿਲ ਦੀ ਚਿੰਤਾ ਤੋਂ ਕੈਸ਼ਲੈੱਸ ਇਲਾਜ ਮੁਹੱਈਆ ਕਰਵਾ ਰਹੀ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੱਛਰਾਂ ਤੇ ਪਾਣੀ ਰਾਹੀਂ ਫ਼ੈਲਣ ਵਾਲੀਆਂ ਮੌਸਮੀ ਬੀਮਾਰੀਆਂ 'ਚ ਹੋਣ ਵਾਲੇ ਵਾਧੇ ਨਾਲ ਨਜਿੱਠਣ ਲਈ ਨਿਗਰਾਨੀ, ਹਸਪਤਾਲ ਤਿਆਰੀ ਤੇ ਟੈਸਟਿੰਗ ਸਹੂਲਤਾਂ ਮਜ਼ਬੂਤ ਕੀਤੀਆਂ ਹਨ। ਉਨ੍ਹਾਂ ਲੋਕਾਂ ਨੂੰ ਸਾਧਾਰਨ ਰੋਕਥਾਮ ਵਾਲੇ ਉਪਾਅ ਅਪਣਾਉਣ ਦੀ ਅਪੀਲ ਕੀਤੀ, ਜਿਵੇਂ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਸਾਫ਼ ਕਰਨਾ ਤੇ ਬੁਖਾਰ ਦੇ ਪਹਿਲੇ ਲੱਛਣ ਵੇਖਦਿਆਂ ਹੀ ਡਾਕਟਰੀ ਸਲਾਹ ਲੈਣਾ।

ਡਾ. ਬਲਬੀਰ ਸਿੰਘ ਨੇ ਕਿਹਾ,“ਪਾਣੀ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਜਿੱਥੇ ਮੱਛਰ ਪੈਦਾ ਹੋਣ ਤੋਂ ਰੋਕਣ ਵਿੱਚ ਹਰ ਪਰਿਵਾਰ,ਸਕੂਲ ਤੇ ਭਾਈਚਾਰੇ ਦੀ ਆਪਣੀ ਭੂਮਿਕਾ ਹੈ। ਉੱਥੇ ਅਸੀਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਲਾਭਪਾਤਰੀ ਬਿਨਾਂ ਖ਼ਰਚੇ ਦੀ ਫ਼ਿਕਰ ਤੋਂ ਸਮੇਂ ਸਿਰ ਇਲਾਜ ਕਰਵਾ ਸਕਦੇ ਹਨ।”

ਡਾ. ਰਾਜ ਕੁਮਾਰ (ਐੱਮ.ਡੀ. ਮੈਡੀਸਨ), ਸੀਨੀਅਰ ਮੈਡੀਕਲ ਅਫ਼ਸਰ, ਕਮਿਊਨਿਟੀ ਹੈਲਥ ਸੈਂਟਰ, ਵੇਰਕਾ, ਪੰਜਾਬ ਨੇ ਕਿਹਾ ਕਿ ਮਰੀਜ਼ ਅਕਸਰ ਹਰ ਬੁਖ਼ਾਰ ਨੂੰ ਆਮ ਵਾਇਰਲ ਇਨਫੈਕਸ਼ਨ ਸਮਝ ਲੈਣ ਦੀ ਗ਼ਲਤੀ ਕਰਦੇ ਹਨ। ਉਨ੍ਹਾਂ ਕਿਹਾ,“ਹਰ ਮਾਨਸੂਨ ਅਸੀਂ ਅਜਿਹੇ ਮਰੀਜ਼ ਦੇਖਦੇ ਹਾਂ ਜੋ ਤਿੰਨ-ਚਾਰ ਦਿਨ ਘਰ ਬੈਠੇ ਆਪਣਾ ਇਲਾਜ ਆਪ ਕਰਨ ਤੋਂ ਬਾਅਦ ਆਉਂਦੇ ਹਨ। ਉਸ ਵੇਲੇ ਤੱਕ ਉਨ੍ਹਾਂ ਵਿੱਚ ਡੀਹਾਈਡ੍ਰੇਸ਼ਨ ਜਾਂ ਡੇਂਗੂ ਦੇ ਚਿਤਾਵਨੀ ਲੱਛਣ ਨਜ਼ਰ ਆਉਣ ਲੱਗਦੇ ਹਨ। ਇੱਕ ਸਧਾਰਨ ਖ਼ੂਨ ਦਾ ਟੈਸਟ ਤੇ ਜਲਦੀ ਇਲਾਜ ਗੰਭੀਰ ਜਟਿਲਤਾਵਾਂ ਤੋਂ ਬਚਾ ਸਕਦਾ ਹੈ। ਪਹਿਲੇ 48 ਘੰਟੇ ਬੇਹੱਦ ਮਹੱਤਵਪੂਰਨ ਹੁੰਦੇ ਹਨ।”

ਉਨ੍ਹਾਂ ਅੱਗੇ ਕਿਹਾ ਕਿ ਬਰਸਾਤੀ ਮੌਸਮ ਵਿੱਚ ਡੇਂਗੂ ਇੱਕੋ-ਇੱਕ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ,“ਮਾਨਸੂਨ ਵਿੱਚ ਮਲੇਰੀਆ, ਟਾਇਫ਼ਾਈਡ, ਵਾਇਰਲ ਹੈਪੇਟਾਈਟਿਸ ਤੇ ਐਕਿਊਟ ਗੈਸਟ੍ਰੋਐਂਟਰਾਈਟਿਸ ਵੀ ਆਮ ਹਨ। ਲੱਛਣ ਇੱਕੋ ਜਿਹੇ ਹੋਣ ਕਰਕੇ ਲੋਕਾਂ ਨੂੰ ਖ਼ੁਦ ਦਵਾਈ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਬੁਖ਼ਾਰ ਲਗਾਤਾਰ ਰਹਿਣ 'ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਸ਼ੁਰੂਆਤੀ ਜਾਂਚ ਜਾਨ ਬਚਾਉਂਦੀ ਹੈ।”

ਡਾ. ਰਾਜ ਕੁਮਾਰ ਨੇ ਅੱਗੇ ਇਹ ਵੀ ਕਿਹਾ ,"ਸ਼ੁਰੂਆਤੀ ਪੜਾਅ ਵਿੱਚ ਇਸ ਤਰ੍ਹਾਂ ਦੇ ਬੁਖ਼ਾਰਾਂ ਦਾ ਇਲਾਜ ਕਮਿਊਨਿਟੀ ਹੈਲਥ ਸੈਂਟਰ (CHC) ਦੇ ਨਾਲ-ਨਾਲ ਪ੍ਰਾਈਮਰੀ ਹੈਲਥ ਸੈਂਟਰਾਂ (PHC) ਵਿੱਚ ਵੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੁਰੱਖਿਅਤ ਤੇ ਪ੍ਰਭਾਵੀ ਢੰਗ ਨਾਲ ਕੀਤਾ ਜਾ ਸਕਦਾ ਹੈ।”

ਉਨ੍ਹਾਂ ਕਿਹਾ ਕਿ ਜਲਦੀ ਜਾਂਚ ਤੇ ਸਮੇਂ ਸਿਰ ਇਲਾਜ ਨਾਲ ਜਟਿਲਤਾਵਾਂ ਘੱਟ ਹੁੰਦੀਆਂ ਹਨ ਤੇ ਵੱਡੇ ਹਸਪਤਾਲਾਂ ਵਿੱਚ ਰੈਫ਼ਰਲ ਦੀ ਲੋੜ ਘਟਦੀ ਹੈ।

ਸਟੇਟ ਹੈਲਥ ਏਜੰਸੀ (SHA) ਵੱਲੋਂ ਸਾਂਝੇ ਕੀਤੇ ਗਏ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਾਜ਼ਾ ਅੰਕੜੇ ਮੌਸਮੀ ਰੁਝਾਨ ਨੂੰ ਦਰਸਾਉਂਦੇ ਹਨ। 6 ਜੁਲਾਈ 2026 ਤੱਕ ਦੇ ਅੰਕੜਿਆਂ ਮੁਤਾਬਕ, ਐਕਿਊਟ ਫੈਬਰਾਈਲ ਇਲਨੈੱਸ (ਤੀਬਰ ਬੁਖ਼ਾਰ ਵਾਲੀ ਬੀਮਾਰੀ ) ਇਸ ਯੋਜਨਾ ਤਹਿਤ ਇਲਾਜ ਕੀਤੀਆਂ ਜਾਣ ਵਾਲੀਆਂ ਸਭ ਤੋਂ ਆਮ ਬੀਮਾਰੀਆਂ ਵਿੱਚੋਂ ਇੱਕ ਰਹੀ।

ਮਰੀਜ਼ਾਂ ਦਾ ਇਲਾਜ ਕਮਿਊਨਿਟੀ ਹੈਲਥ ਸੈਂਟਰਾਂ, ਸਬ-ਡਿਵੀਜ਼ਨਲ ਹਸਪਤਾਲਾਂ, ਜ਼ਿਲ੍ਹਾ ਹਸਪਤਾਲਾਂ ਤੇ ਇੰਪੈਨਲਡ ਪ੍ਰਾਈਵੇਟ ਹਸਪਤਾਲਾਂ ਵਿੱਚ ਕੀਤਾ ਗਿਆ। ਮਰੀਜ਼ ਦੀ ਹਾਲਤ ਅਨੁਸਾਰ ਬੁਖ਼ਾਰ ਵਾਲੀਆਂ ਬੀਮਾਰੀਆਂ ਲਈ ਇਲਾਜ ਪੈਕੇਜ 2100 ਤੋਂ 8400 ਰੁਪਏ ਤੱਕ ਹਨ।

ਮਲੇਰੀਆ, ਐਕਿਊਟ ਗੈਸਟ੍ਰੋਐਂਟਰਾਈਟਿਸ, ਤੇਜ਼ ਬੁਖ਼ਾਰ ਤੇ ਵਾਇਰਲ ਹੈਪੇਟਾਈਟਿਸ ਦੇ ਮਾਮਲੇ ਵੀ ਦਰਜ ਹੋਏ ਹਨ, ਜਿਸ ਤੋਂ ਸਾਫ਼ ਹੈ ਕਿ ਮਾਨਸੂਨ ਬੀਮਾਰੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ।

ਬੁਖ਼ਾਰ ਨਾਲ ਸਬੰਧਤ ਦਾਅਵੇ ਫਾਜ਼ਿਲਕਾ, ਮੋਗਾ, ਸੰਗਰੂਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਤੋਂ ਆਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਵੱਡੇ ਸ਼ਹਿਰਾਂ ਵਿਚ ਜਾਣ ਤੋਂ ਬਿਨਾਂ ਆਪਣੇ ਨੇੜੇ ਹੀ ਇਲਾਜ ਕਰਵਾ ਰਹੇ ਹਨ।

ਇਸਦੇ ਨਾਲ ਹੀ ਅੰਕੜਿਆਂ ਤੋਂ ਯੋਜਨਾ ਦੀ ਵਿਸ਼ਾਲ ਪਹੁੰਚ ਵੀ ਉਜਾਗਰ ਹੋਈ ਹੈ। ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਨੇ ਮੌਸਮੀ ਬੁਖ਼ਾਰ ਦਾ ਇਲਾਜ ਕਰਵਾਇਆ, ਉੱਥੇ ਹੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਡਾਇਲਿਸਿਸ, ਦਿਲ ਦੀਆਂ ਇਲਾਜੀ ਪ੍ਰਕਿਰਿਆਵਾਂ, ਇੰਟੈਂਸਿਵ ਕੇਅਰ ਤੇ ਹੋਰ ਮਹਿੰਗੇ ਇਲਾਜ ਵੀ ਉਸੇ ਦਿਨ ਕਵਰ ਕੀਤੇ। ਬੁਖ਼ਾਰ ਦੇ ਇਲਾਜ ਲਈ ਕੁਝ ਹਜ਼ਾਰ ਰੁਪਏ ਵਾਲੇ ਪੈਕੇਜਾਂ ਤੋਂ ਲੈ ਕੇ ਜ਼ਿੰਦਗੀ ਬਚਾਉਣ ਵਾਲੀਆਂ ਦਿਲ ਨਾਲ ਸੰਬੰਧਿਤ ਸੇਵਾਵਾਂ ਤੱਕ, ਇਹ ਯੋਜਨਾ ਆਮ ਬੀਮਾਰੀਆਂ ਤੋਂ ਲੈ ਕੇ ਐਮਰਜੈਂਸੀ ਸਥਿਤੀਆਂ ਤੱਕ ਪਰਿਵਾਰਾਂ ਲਈ ਇੱਕ ਮਜ਼ਬੂਤ ਸਹਾਰਾ ਬਣ ਰਹੀ ਹੈ।

ਡਾ. ਰਾਜ ਕੁਮਾਰ ਸਲਾਹ ਦਿੰਦੇ ਹਨ ਕਿ ਲੋਕ ਦੋ ਦਿਨ ਤੋਂ ਵੱਧ ਚੱਲ ਰਹੇ ਬੁਖ਼ਾਰ ਨੂੰ ਨਜ਼ਰਅੰਦਾਜ਼ ਨਾ ਕਰਨ, ਖ਼ਾਸ ਕਰਕੇ ਜੇਕਰ ਇਸ ਨਾਲ ਤੀਬਰ ਸਰੀਰ ਦਰਦ, ਲਗਾਤਾਰ ਉਲਟੀਆਂ, ਪੇਟ-ਦਰਦ, ਖ਼ੂਨ ਵਗਣਾ, ਸਾਹ ਲੈਣ ਵਿੱਚ ਤਕਲੀਫ਼ ਜਾਂ ਅਚਾਨਕ ਕਮਜ਼ੋਰੀ ਦੀ ਸਮੱਸਿਆ ਹੋਵੇ।

ਉਨ੍ਹਾਂ ਨੇ ਕੂਲਰਾਂ,ਗਮਲਿਆਂ ਤੇ ਹੋਰ ਥਾਂਵਾਂ ਵਿੱਚ ਖੜ੍ਹਾ ਪਾਣੀ ਖਾਲੀ ਕਰਨ, ਮੱਛਰ ਰਿਪੈਲੈਂਟ ਵਰਤਣ, ਪੂਰੀਆਂ ਬਾਂਹਾਂ ਵਾਲੇ ਕੱਪੜੇ ਪਾਉਣ ਤੇ ਮਾਨਸੂਨ ਦੌਰਾਨ ਜ਼ਿਆਦਾ ਸਫ਼ਾਈ ਰੱਖਣ ਦੀ ਵੀ ਸਿਫ਼ਾਰਸ਼ ਕੀਤੀ।

Free Medical Camp: ਕਿੱਕਰਖੇੜਾ ’ਚ 169ਵੇਂ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ 136 ਮਰੀਜਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ
Free Medical Camp: ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ 169ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ਼੍ਰੀ ਕਿੱਕੜਖੇੜਾ, ਤਹਿ ਅਬੋਹਰ, ਜ਼ਿਲ੍ਹਾ ਸ਼੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਦੇ ਡਾ. ਸੰਦੀਪ ਭਾਦੂ ਇੰਸਾਂ ਐਮਡੀ ਦੀ ਅਗਵਾਈ ਵਿੱਚ ਲਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਅੱਖਾਂ ਦੇ ਡਾ. ਨਵੀਨ ਇੰਸਾਂ, ਡਾ. ਗੌਰਵ ਗਰਗ (ਗੁਰੂਗਰਾਮ), ਡਾ. ਸੁਰਿੰਦਰ ਗੋਇਲ ਵੱਲੋਂ ਲੋੜਵੰਦ ਮਰੀਜਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ।

ਇਸ ਮੌਕੇ 169 ਵੇਂ ਮੈਡੀਕਲ ਚੈਕਅੱਪ ਦੌਰਾਨ ਡਾ. ਸਾਹਿਬਾਨ ਵੱਲੋਂ ਜਨਰਲ ਤੇ ਅੱਖਾਂ ਦੇ ਲੋੜਵੰਦ ਭੈਣਾਂ ਤੇ ਭਾਈਆਂ 136 ਮਰੀਜਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ’ਚ ਬੋਲਦਿਆਂ ਡਾ. ਸੰਦੀਪ ਭਾਦੂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਐਮਓ ਫਾਜਿਲਕਾ ਦੀ ਮਨਜੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿੱਚ ਲਾਇਆ ਜਾ ਰਿਹਾ ਹੈ। ਡਾ. ਸੰਦੀਪ ਭਾਦੂ ਵੱਲੋਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ’ਚ ਪਹੁੰਚੇ ਜਰੂਰਤਮੰਦ ਮਰੀਜਾਂ ਨੂੰ ਕਿਹਾ ਕਿ ਤੰਦਰੁਸਤੀ ਭਰਿਆ ਜੀਵਨ ਜਿਉਣ ਲਈ ਖਾਸਕਰ ਬਜਾਰਾਂ ਖਰੀਦੀਆਂ ਹਰ ਤਰ੍ਹਾਂ ਦੀ ਚੀਜਾਂ ਨੂੰ ਸੋਚ ਸਮਝਕੇ ਖਾਣਾ ਚਾਹੀਦਾ ਹੈ, ਜਿਥੋਂ ਤੱਕ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਘਰ ’ਚ ਤਿਆਰ ਕੀਤੀਆਂ ਵਸਤੁਆਂ ਜਿਆਦਾ ਖਾਣੀਆਂ ਚਾਹੀਦੀਆਂ ਹਨ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਪੈ ਰਹੀ ਜਿਆਦਾ ਗਰਮੀ ਤੋਂ ਬਚਾਅ ਲਈ ਵੱਧ ਤੋਂ ਵੱਧ ਪਾਣੀ ਪੀਣਾ ਤੇ, ਹਲਕੇ ਰੰਗ ਦੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ। Free Medical Camp

Read Also : Blood Donation: ਥੈਲੇਸੀਮੀਆਂ ਦੇ ਮਰੀਜਾਂ ਲਈ ਕੀਤਾ ਖੂਨਦਾਨ

ਇਸ ਤੋਂ ਇਲਾਵਾ ਸਰੀਰ ਨੂੰ ਅੰਦਰੋ ਠੰਢਕ ਦੇਣ ਲਈ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਤੇ ਓਆਰਐਸ ਦੇ ਘੋਲ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜ਼ਿਲਕਾ ਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਲਈ ਸ੍ਰੀ ਕਿੱਕਰਖੇੜਾ ਵਿਖੇ ਕੈਂਪ ਵਿੱਚ ਪਹੁੰਚੀ। ਇਸ ਮੌਕੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ’ਚ ਕ੍ਰਿਸ਼ਨ ਲਾਲ ਜੇਈ ਇੰਸਾਂ, ਰਾਮ ਸਰੂਪ ਇੰਸਾਂ ਬਲਾਕ ਪ੍ਰੇਮੀ ਸੇਵਕ ਅਬੋਹਰ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ’ਚ ਰਾਮ ਪ੍ਰਤਾਪ ਇੰਸਾਂ, ਸੁਭਾਸ਼ ਇੰਸਾਂ, ਪ੍ਰਿਥੀ ਰਾਮ ਇੰਸਾਂ, ਦਿਲਬਾਗ ਸਿੰਘ ਇੰਸਾਂ, ਮੋਹਨ ਲਾਲ ਇੰਸਾਂ, ਰਾਮ ਚੰਦ ਜੇਈ, ਜਗਦੀਸ਼ ਰਾਏ, ਪੈਰਾ ਮੈਡੀਕਲ ਟੀਮ ’ਚ ਡਾ. ਗੁਰਮਖ ਇੰਸਾਂ, ਡਾ. ਸੁਰਿੰਦਰ ਇੰਸਾਂ, ਮਹਿੰਦਰ ਇੰਸਾਂ, ਕ੍ਰਿਸ਼ਨ ਕੁਮਾਰ ਕਾਲੜਾ ਇੰਸਾਂ, ਕੁਲਵੰਤ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ, ਮੰਦਰ ਸਿੰਘ ਇੰਸਾਂ, ਬਲਦੇਵ ਸਿੰਘ ਇੰਸਾਂ, ਸੇਵਾਦਾਰ ਭੈਣਾਂ ’ਚ ਰੈਨੂੰ ਇੰਸਾਂ, ਸੁਨੀਤਾ ਇੰਸਾਂ, ਸੁਨੇਨਾ ਇੰਸਾਂ ਤੇ ਨੀਰੂ ਇੰਸਾਂ ਆਦਿ ਮੌਜ਼ੂਦ ਸਨ। Free Medical Camp

Health News: ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਤਹਿਤ 6 ਮਹੀਨਿਆਂ 'ਚ 914 ਮਰੀਜ਼ਾਂ ਨੂੰ ₹4.15 ਕਰੋੜ ਦਾ ਕੈਸ਼ਲੈੱਸ ਸਟ੍ਰੋਕ ਇਲਾਜ ਪ੍ਰਦਾਨ ਕੀਤਾ ਗਿਆ
ਚੰਡੀਗੜ੍ਹ : ਸਟ੍ਰੋਕ ਕਿਸੇ ਪਰਿਵਾਰ ਦੀ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੰਦਾ। ਇੱਕ ਪਲ ਪਹਿਲਾਂ ਵਿਅਕਤੀ ਆਮ ਤੌਰ ’ਤੇ ਚੱਲ-ਫਿਰ ਰਿਹਾ ਹੁੰਦਾ ਹੈ, ਗੱਲ ਕਰ ਰਿਹਾ ਹੁੰਦਾ ਹੈ ਅਤੇ ਆਪਣਾ ਕੰਮ ਕਰ ਰਿਹਾ ਹੁੰਦਾ ਹੈ; ਪਰ ਅਗਲੇ ਹੀ ਪਲ ਕਿਸੇ ਧਮਨੀ ਵਿੱਚ ਰੁਕਾਵਟ ਜਾਂ ਦਿਮਾਗ ਦੀ ਖ਼ੂਨ ਦੀ ਨਲੀ ਫ਼ਟਣ ਕਾਰਨ ਇੱਕ ਆਮ ਦਿਨ ਗੰਭੀਰ ਮੈਡੀਕਲ ਐਮਰਜੈਂਸੀ ਵਿੱਚ ਬਦਲ ਸਕਦਾ ਹੈ। ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਟ੍ਰੋਕ ਇਲਾਜ ਨਾਲ ਜੁੜੇ ਅੰਕੜੇ ਦਰਸਾਉਂਦੇ ਹਨ ਕਿ ਰਾਜ ਦੀ ਸਿਹਤ ਯੋਜਨਾ ਆਮ ਸਟ੍ਰੋਕ ਪ੍ਰਬੰਧਨ ਤੋਂ ਲੈ ਕੇ ਆਧੁਨਿਕ ਇਮੇਜਿੰਗ, ਇੰਟੈਂਸਿਵ ਕੇਅਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਇਲਾਜ ਤੱਕ ਦਿਮਾਗੀ ਐਮਰਜੈਂਸੀ ਵਾਲੇ ਮਰੀਜ਼ਾਂ ਦੀ ਮਦਦ ਕਰ ਰਹੀ ਹੈ।

Read Also : E20 ਈਂਧਨ ’ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੱਡਾ ਬਿਆਨ, ਈ-20 ਪੈਟਰੋਲ ਨਹੀਂ ਚਾਹੀਦਾ ਤਾਂ ਲੋਕ ਕੀ ਕਰਨ?

ਸਟ੍ਰੋਕ, ਜਿਸ ਨੂੰ ਅਕਸਰ ‘ਬ੍ਰੇਨ ਅਟੈਕ’ ਕਿਹਾ ਜਾਂਦਾ ਹੈ, ਉਸ ਸਮੇਂ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਨੂੰ ਖ਼ੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਕੋਈ ਖ਼ੂਨ ਦੀ ਨਲੀ ਫ਼ਟ ਜਾਂਦੀ ਹੈ। ਆਕਸੀਜਨ ਦੀ ਕਮੀ ਕਾਰਨ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵੱਧ ਕੋਲੇਸਟ੍ਰੋਲ, ਤੰਬਾਕੂ ਦਾ ਸੇਵਨ, ਮੋਟਾਪਾ ਅਤੇ ਗ਼ੈਰ-ਸਿਹਤਮੰਦ ਜੀਵਨਸ਼ੈਲੀ ਸਟ੍ਰੋਕ ਦੇ ਖ਼ਤਰੇ ਨੂੰ ਵਧਾਉਂਦੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਸਟ੍ਰੋਕ ਅੱਜ ਵੀ ਦੁਨੀਆ ਭਰ ਵਿੱਚ ਮੌਤ ਅਤੇ ਅਪੰਗਤਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਅਜਿਹੇ ਕਾਰਕਾਂ ਨਾਲ ਜੁੜੀ ਹੈ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਅਮਰੀਕਾ ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਮੁਤਾਬਕ, ਸਮੇਂ ਸਿਰ ਇਲਾਜ ਨਾਲ ਮਰੀਜ਼ ਦੀ ਰਿਕਵਰੀ ਬਿਹਤਰ ਹੋ ਸਕਦੀ ਹੈ, ਜਦਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਜੀਵਨਸ਼ੈਲੀ ਨਾਲ ਜੁੜੇ ਖ਼ਤਰੇ ’ਤੇ ਨਿਯੰਤਰਣ ਰੱਖ ਕੇ ਸਟ੍ਰੋਕ ਦੀ ਸੰਭਾਵਨਾ ਘਟਾਈ ਜਾ ਸਕਦੀ ਹੈ।

ਸਟ੍ਰੋਕ ਦਾ ਇਲਾਜ ਕਾਫ਼ੀ ਮਹਿੰਗਾ ਹੋ ਸਕਦਾ ਹੈ, ਜਿਸ ਕਾਰਨ ਕਈ ਪਰਿਵਾਰਾਂ ’ਤੇ ਆਰਥਿਕ ਬੋਝ ਪੈਂਦਾ ਹੈ। ਰਾਜ ਸਿਹਤ ਏਜੰਸੀ (SHA), ਪੰਜਾਬ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ ਛੇ ਮਹੀਨਿਆਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 914 ਸਟ੍ਰੋਕ ਮਰੀਜ਼ਾਂ ਦਾ ₹4.15 ਕਰੋੜ ਦੀ ਲਾਗਤ ਨਾਲ ਇਲਾਜ ਕੀਤਾ ਗਿਆ। ਇਨ੍ਹਾਂ ਵਿੱਚ ਐਕਿਊਟ ਇਸਕੀਮਿਕ ਸਟ੍ਰੋਕ ਦੇ 48 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਤੇ ₹14.27 ਲੱਖ ਦਾ ਸਭ ਤੋਂ ਵੱਧ ਖ਼ਰਚ ਆਇਆ।

ਰਾਜ ਸਿਹਤ ਏਜੰਸੀ (SHA) ਦੇ ਰਿਕਾਰਡ ਅਨੁਸਾਰ, ਐਕਿਊਟ ਸਟ੍ਰੋਕ ਅਤੇ ਐਕਿਊਟ ਇਸਕੀਮਿਕ ਸਟ੍ਰੋਕ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਜਦਕਿ ਹੈਮਰੇਜਿਕ ਸਟ੍ਰੋਕ ਦੇ ਮਾਮਲੇ ਘੱਟ ਸਨ ਪਰ ਪ੍ਰਤੀ ਮਰੀਜ਼ ਇਲਾਜ ਦੀ ਲਾਗਤ ਜ਼ਿਆਦਾ ਰਹੀ। ਕੁੱਲ ਖ਼ਰਚ ਦਾ ਵੱਡਾ ਹਿੱਸਾ ਸੀਟੀ/ਐਮਆਰਆਈ ਜਾਂਚਾਂ ਅਤੇ ਟ੍ਰੈਕਿਓਸਟੋਮੀ ਤੇ ਖ਼ੂਨ ਚੜ੍ਹਾਉਣ ਵਰਗੀਆਂ ਵਾਧੂ ਮੈਡੀਕਲ ਪ੍ਰਕਿਰਿਆਵਾਂ ਵਾਲੇ ਮਾਮਲਿਆਂ ’ਤੇ ਹੋਇਆ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਪਰਿਵਾਰ ਆਰਥਿਕ ਚਿੰਤਾ ਕਾਰਨ ਇਲਾਜ ਵਿੱਚ ਦੇਰੀ ਨਾ ਕਰੇ। ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਵਰਗੀਆਂ ਸਿਹਤ ਯੋਜਨਾਵਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ਾਂ ਨੂੰ ਲੋੜ ਦੇ ਸਮੇਂ ਤੁਰੰਤ ਇਲਾਜ ਮਿਲ ਸਕੇ। ਸਟ੍ਰੋਕ ਵਰਗੀ ਐਮਰਜੈਂਸੀ ਵਿੱਚ ਹਰ ਮਿੰਟ ਮਹੱਤਵਪੂਰਨ ਹੁੰਦਾ ਹੈ ਅਤੇ ਆਰਥਿਕ ਸਹਾਇਤਾ ਇਲਾਜ ਵਿੱਚ ਦੇਰੀ ਅਤੇ ਜ਼ਿੰਦਗੀ ਬਚਾਉਣ ਵਾਲੀ ਦੇਖਭਾਲ ਵਿਚਕਾਰ ਅੰਤਰ ਪੈਦਾ ਕਰ ਸਕਦੀ ਹੈ।”

ਮੋਹੰਦਾਈ ਓਸਵਾਲ ਹਸਪਤਾਲ, ਲੁਧਿਆਣਾ ਦੇ ਸੀਨੀਅਰ ਕੰਸਲਟੈਂਟ ਨਿਊਰੋਸਰਜਨ ਅਤੇ ਸਪਾਈਨ ਸਰਜਨ ਡਾ. ਹਰਮਨ ਸੋਬਤੀ ਨੇ ਕਿਹਾ, “ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ, ਜਿਸ ਵਿੱਚ ਸਮੇਂ ਸਿਰ ਜਾਂਚ ਅਤੇ ਇਲਾਜ ਮਰੀਜ਼ ਦੇ ਭਵਿੱਖ ਦਾ ਫ਼ੈਸਲਾ ਕਰ ਸਕਦੇ ਹਨ। ਆਧੁਨਿਕ ਇਮੇਜਿੰਗ, ਗਹਿਰੀ ਨਿਗਰਾਨੀ ਅਤੇ ਸਮੇਂ ਸਿਰ ਇਲਾਜ ਨਾਲ ਮਰੀਜ਼ਾਂ ਦੇ ਇਲਾਜ ਦੇ ਨਤੀਜਿਆਂ ਵਿੱਚ ਮਹੱਤਵਪੂਰਨ ਸੁਧਾਰ ਆਇਆ ਹੈ।” ਉਨ੍ਹਾਂ ਕਿਹਾ ਕਿ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ। ਡਾ. ਸੋਬਤੀ ਨੇ ਅੱਗੇ ਕਿਹਾ,”ਲੋਕਾਂ ਨੂੰ ਅਚਾਨਕ ਸਰੀਰ ਦੇ ਕਿਸੇ ਹਿੱਸੇ ਵਿੱਚ ਕਮਜ਼ੋਰੀ, ਚਿਹਰੇ ਦਾ ਇੱਕ ਪਾਸੇ ਝੁਕ ਜਾਣਾ ਜਾਂ ਬੋਲਣ ਵਿੱਚ ਮੁਸ਼ਕਲ ਵਰਗੇ ਚੇਤਾਵਨੀ ਸੰਕੇਤਾਂ ਨੂੰ ਪਛਾਣ ਕੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।”

ਡਾ. ਹਰਮਨ ਸੋਬਤੀ ਅਨੁਸਾਰ, ਇਲਾਜ ਕੀਤੇ ਗਏ ਮਾਮਲਿਆਂ ਵਿੱਚ ਇਸਕੀਮਿਕ ਸਟ੍ਰੋਕ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ ਅਤੇ ਸੀਟੀ ਸਕੈਨ ਤੇ ਐਮਆਰਆਈ ਵਰਗੀਆਂ ਉੱਨਤ ਜਾਂਚ ਤਕਨੀਕਾਂ ਸਟ੍ਰੋਕ ਮੈਨੇਜਮੈਂਟ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ, “ਜਟਿਲ ਸਟ੍ਰੋਕ ਦੇ ਮਾਮਲਿਆਂ ਵਿੱਚ ਪਰਿਵਾਰਾਂ ’ਤੇ ਵੱਡਾ ਆਰਥਿਕ ਦਬਾਅ ਪੈ ਸਕਦਾ ਹੈ। ਅਜਿਹੇ ਸਮੇਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਇੱਕ ਮਹੱਤਵਪੂਰਨ ਸਹਾਰਾ ਬਣਦੀ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਰੋਕਥਾਮ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ ਅਤੇ ਬਲੱਡ ਪ੍ਰੈਸ਼ਰ ’ਤੇ ਨਿਯੰਤਰਣ, ਡਾਇਬਟੀਜ਼ ਮੈਨੇਜਮੈਂਟ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਸਟ੍ਰੋਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਸਟ੍ਰੋਕ ਨਾਲ ਜੁੜੇ ਮੁੱਖ ਤੱਥ:

ਸਟ੍ਰੋਕ ਇੱਕ ਗੰਭੀਰ ਸਿਹਤ ਚੁਣੌਤੀ ਬਣ ਰਿਹਾ ਹੈ, ਜਿਸ ਵਿੱਚ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ।

ਇਲਾਜ ਕੀਤੇ ਗਏ ਮਾਮਲਿਆਂ ਵਿੱਚ ਇਸਕੀਮਿਕ ਸਟ੍ਰੋਕ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ।

ਸੀਟੀ ਸਕੈਨ ਅਤੇ ਐਮਆਰਆਈ ਵਰਗੀਆਂ ਉੱਨਤ ਜਾਂਚ ਤਕਨੀਕਾਂ ਸਟ੍ਰੋਕ ਮੈਨੇਜਮੈਂਟ ਦਾ ਮੁੱਖ ਆਧਾਰ ਬਣ ਰਹੀਆਂ ਹਨ।

ਜਟਿਲ ਸਟ੍ਰੋਕ ਦੇ ਮਾਮਲਿਆਂ ਕਾਰਨ ਪਰਿਵਾਰਾਂ ’ਤੇ ਵੱਡਾ ਆਰਥਿਕ ਬੋਝ ਪੈ ਸਕਦਾ ਹੈ।

ਸਿਹਤ ਯੋਜਨਾਵਾਂ ਅਚਾਨਕ ਆਉਣ ਵਾਲੀਆਂ ਮੈਡੀਕਲ ਐਮਰਜੈਂਸੀਆਂ ਵਿੱਚ ਪਰਿਵਾਰਾਂ ਲਈ ਸੁਰੱਖਿਆ ਕਵਚ ਦਾ ਕੰਮ ਕਰ ਸਕਦੀਆਂ ਹਨ।

ਬਲੱਡ ਪ੍ਰੈਸ਼ਰ ਕੰਟਰੋਲ, ਡਾਇਬਟੀਜ਼ ਮੈਨੇਜਮੈਂਟ ਅਤੇ ਸਿਹਤਮੰਦ ਜੀਵਨਸ਼ੈਲੀ ਸਟ੍ਰੋਕ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਹਨ।