Ishan Kishan - Sach Kahoon Punjabi

ICC T20I Rankings: ਅਭਿਸ਼ੇਕ ਤੇ ਵਰੁਣ ਦੀ ਬਾਦਸ਼ਾਹਤ ਬਰਕਰਾਰ, ਈਸ਼ਾਨ ਕਿਸ਼ਨ ਦੀ ਟਾਪ-10 ’ਚ ਵਾਪਸੀ
ਆਈਸੀਸੀ ਵੱਲੋਂ ਟੀ20 ਰੈਂਕਿੰਗ ਜਾਰੀ

ਗੇਂਦਬਾਜ਼ਾਂ ’ਚ ਵਰੁਣ ਚੱਕਰਵਰਤੀ ਸਿਖਰ ’ਤੇ | ICC T20I Rankings

ICC T20I Rankings: ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਬੁੱਧਵਾਰ ਨੂੰ ਤਾਜਾ 20 ਅੰਤਰਰਾਸ਼ਟਰੀ ਰੈਂਕਿੰਗ ਜਾਰੀ ਕੀਤੀ। ਇਸ ’ਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ ਅਭਿਸ਼ੇਕ ਸ਼ਰਮਾ ਤੇ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਦੀ ਚਮਕ ਜਾਰੀ ਹੈ। ਦੋਵੇਂ ਬੱਲੇਬਾਜਾਂ ਤੇ ਗੇਂਦਬਾਜਾਂ ਦੀ ਰੈਂਕਿੰਗ ’ਚ ਲੜੀਵਾਰ ਚੋਟੀ ’ਤੇ ਬਰਕਰਾਰ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਸਾਈਮ ਅਯੂਬ ਆਲਰਾਊਂਡਰਾਂ ਦੀ ਰੈਂਕਿੰਗ ’ਚ ਸਿਖਰ ’ਤੇ ਪਹੁੰਚ ਗਏ ਹਨ। ਉਸ ਨੇ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜਾ ਨੂੰ ਪਿੱਛੇ ਛੱਡਿਆ। ICC T20I Rankings

ਇਹ ਖਬਰ ਵੀ ਪੜ੍ਹੋ : Jaipur News: ਸੂਰਿਆਕਿਰਨ ਏਅਰੋਬੈਟਿਕ ਟੀਮ ਦਾ ਏਅਰ ਸ਼ੋਅ ਜੈਪੁਰ ’ਚ 20 ਤੇ 22 ਫਰਵਰੀ ਨੂੰ

ਸਾਈਮ ਅਯੂਬ ਬਣੇ ਨੰਬਰ-1 ਆਲਰਾਊਂਡਰ | ICC T20I Rankings

ਆਈਸੀਸੀ ਦੀ ਤਾਜਾ ਟੀ-20 ਅੰਤਰਰਾਸ਼ਟਰੀ ਰੈਂਕਿੰਗ ’ਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਪਾਕਿਸਤਾਨ ਦੇ ਸਟਾਰ ਖਿਡਾਰੀ ਸਾਈਮ ਅਯੂਬ ਇੱਕ ਵਾਰ ਫਿਰ ਨੰਬਰ-1 ਟੀ-20 ਅੰਤਰਰਾਸ਼ਟਰੀ ਆਲਰਾਊਂਡਰ ਬਣ ਗਏ ਹਨ। ਅਯੂਬ ਤੇ ਜ਼ਿੰਬਾਬਵੇ ਦੇ ਸਿਕੰਦਰ ਰਜਾ ਵਿਚਕਾਰ ਕੁਝ ਸਮੇਂ ਤੋਂ ਨੰਬਰ-1 ਦੀ ਪੁਜੀਸ਼ਨ ਲਈ ਸਖਤ ਮੁਕਾਬਲਾ ਚੱਲ ਰਿਹਾ ਸੀ।

ਦੋਵੇਂ ਖਿਡਾਰੀਆਂ ਨੇ ਹਾਲ ਹੀ ਦੇ ਮਹੀਨਿਆਂ ’ਚ ਚੋਟੀ ਦੇ ਸਥਾਨ ’ਤੇ ਵਾਰੀ-ਵਾਰੀ ਕੀਤੀ ਹੈ। ਤਾਜਾ ਅਪਡੇਟ ’ਚ, ਅਯੂਬ ਨੇ ਕੋਲੰਬੋ, ਸ਼੍ਰੀਲੰਕਾ ’ਚ ਭਾਰਤ ਖਿਲਾਫ ਤਿੰਨ ਵਿਕਟਾਂ ਲੈ ਕੇ ਇੱਕ ਵਾਰ ਫਿਰ ਚੋਟੀ ਦੇ ਸਥਾਨ ’ਤੇ ਕਬਜਾ ਕਰ ਲਿਆ ਹੈ। ਰਜਾ ਹੁਣ ਦੂਜੇ ਸਥਾਨ ’ਤੇ ਖਿਸਕ ਗਏ ਹਨ। ਨੇਪਾਲ ਦੇ ਦੀਪੇਂਦਰ ਸਿੰਘ ਐਰੀ (ਦੋ ਸਥਾਨ ਉੱਪਰ) ਤੇ ਅਫਗਾਨਿਸਤਾਨ ਦੇ ਅਜਮਤੁੱਲਾ ਓਮਰਜਈ (ਚਾਰ ਸਥਾਨ ਉੱਪਰ) ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਪਹੁੰਚ ਗਏ ਹਨ।

ਬੱਲੇਬਾਜਾਂ ਦੀ ਰੈਂਕਿੰਗ ’ਚ ਵੀ ਹਲਚਲ | ICC T20I Rankings

ਸ਼੍ਰੀਲੰਕਾ ਦੇ ਬੱਲੇਬਾਜ ਪਥੁਮ ਨਿਸਾਂਕਾ ਨੇ ਕੈਂਡੀ ’ਚ ਅਸਟਰੇਲੀਆ ਖਿਲਾਫ਼ ਸ਼ਾਨਦਾਰ ਸੈਂਕੜਾ ਜੜ ਤਿੰਨ ਸਥਾਨਾਂ ਦੀ ਛਾਲ ਮਾਰ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦੇ ਸਲਾਮੀ ਬੱਲੇਬਾਜ ਅਭਿਸ਼ੇਕ ਸ਼ਰਮਾ ਖਰਾਬ ਫਾਰਮ ਦੇ ਬਾਵਜੂਦ ਚੋਟੀ ’ਤੇ ਬਰਕਰਾਰ ਹਨ। ਉਥੇ ਹੀ ਉਸ ਦੇ ਸਾਥੀ ਈਸ਼ਾਨ ਕਿਸ਼ਨ ਨੇ 17 ਸਥਾਨਾਂ ਦੀ ਵੱਡੀ ਛਾਲ ਮਾਰਦੇ ਹੋਏ ਪਾਕਿਸਤਾਨ ਖਿਲਾਫ ਆਪਣੇ ਪਲੇਅਰ ਆਫ ਦਿ ਮੈਚ ਪ੍ਰਦਰਸ਼ਨ ਦੇ ਆਧਾਰ ’ਤੇ ਅੱਠਵਾਂ ਸਥਾਨ ਹਾਸਲ ਕੀਤਾ।

ਦੱਖਣੀ ਅਫਰੀਕਾ ਦੇ ਰਿਆਨ ਰਿਕੇਲਟਨ (22 ਸਥਾਨ ਉੱਪਰ, 11ਵੇਂ) ਤੇ ਏਡੇਨ ਮਾਰਕਰਮ (ਛੇ ਸਥਾਨ ਉੱਪਰ, ਸੰਯੁਕਤ 15ਵੇਂ), ਅਮਰੀਕਾ ਦੇ ਸਾਈਤੇਜਾ ਮੁਕਮੱਲਾ (16 ਸਥਾਨ ਉੱਪਰ, 21ਵੇਂ) ਤੇ ਇੰਗਲੈਂਡ ਦੇ ਨੌਜਵਾਨ ਖਿਡਾਰੀ ਜੈਕਬ ਬੇਥਲ (22 ਸਥਾਨ ਉੱਪਰ, 32ਵੇਂ) ਨੂੰ ਵੀ ਟੀ20 ਵਿਸ਼ਵ ਕੱਪ ’ਚ ਚੰਗੇ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ।

ਗੇਂਦਬਾਜਾਂ ਦੀ ਰੈਂਕਿੰਗ ’ਚ ਰੋਮਾਂਚ

ਗੇਂਦਬਾਜਾਂ ਦੀ ਰੈਂਕਿੰਗ ’ਚ ਸਿਖਰਲੇ ਸਥਾਨ ਦੀ ਲੜਾਈ ਵੀ ਦਿਲਚਸਪ ਹੋ ਗਈ ਹੈ। ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਇੱਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਏ ਹਨ ਤੇ ਉਹ ਭਾਰਤ ਦੇ ਵਰੁਣ ਚੱਕਰਵਰਤੀ ਦੇ ਬਹੁਤ ਕਰੀਬ ਹਨ, ਜੋ ਇਸ ਸਮੇਂ ਪਹਿਲੇ ਸਥਾਨ ’ਤੇ ਹਨ। ਜ਼ਿੰਬਾਬਵੇ ਦੇ ਤੇਜ ਗੇਂਦਬਾਜ ਬ੍ਰੈਡ ਇਵਾਨਸ ਲਗਾਤਾਰ ਦੋ ਮੈਚਾਂ ’ਚ ਤਿੰਨ-ਤਿੰਨ ਵਿਕਟਾਂ ਲੈ ਕੇ 10 ਸਥਾਨਾਂ ਦੀ ਛਲਾਂਗ ਲਾ ਕੇ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ ਅਕਸ਼ਰ ਪਟੇਲ (ਚਾਰ ਸਥਾਨ ਉੱਪਰ, 14ਵੇਂ) ਤੇ ਜਸਪ੍ਰੀਤ ਬੁਮਰਾਹ (ਛੇ ਸਥਾਨ ਉੱਪਰ, 15ਵੇਂ) ਤੇ ਆਇਰਲੈਂਡ ਦੇ ਸਪਿਨਰ ਮੈਥਿਊ ਹੰਫਰੀਜ (23 ਸਥਾਨ ਉੱਪਰ, 23ਵੇਂ) ਨੂੰ ਵੀ ਤਾਜਾ ਦਰਜਾਬੰਦੀ ’ਚ ਫਾਇਦਾ ਹੋਇਆ ਹੈ।

IND vs PAK: ਈਸ਼ਾਨ ਦੀ ਤੂਫਾਨੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਅੱਗੇ ਬੇਵੱਸ ਪਾਕਿਸਤਾਨ, ਭਾਰਤ ਦੀ ਵੱਡੀ ਜਿੱਤ
ਭਾਰਤ ਦੀ ਟੀ20 ਵਿਸ਼ਵ ਕੱਪ ’ਚ ਪਾਕਿਸਤਾਨ ’ਤੇ ਸਭ ਤੋਂ ਵੱਡੀ ਜਿੱਤ

ਪਾਕਿਸਤਾਨ 114 ਦੌੜਾਂ ’ਤੇ ਆਲਆਊਟ

ਈਸ਼ਾਨ ਕਿਸ਼ਨ ਨੇ ਬਣਾਈਆਂ ਤੂਫਾਨੀ 77 ਦੌੜਾਂ

IND vs PAK: ਸਪੋਰਟਸ ਡੈਸਕ। ਭਾਰਤ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਨੂੰ 61 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਟੂਰਨਾਮੈਂਟ ਦੇ ਇਤਿਹਾਸ ’ਚ ਦੌੜਾਂ ਦੇ ਮਾਮਲੇ ’ਚ ਪਾਕਿਸਤਾਨ ਉੱਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਨਾਲ, ਭਾਰਤੀ ਟੀਮ ਸੁਪਰ 8 ਦੌਰ ਲਈ ਕੁਆਲੀਫਾਈ ਕਰ ਗਈ ਹੈ। ਟੀਮ ਲਗਾਤਾਰ ਤਿੰਨ ਜਿੱਤਾਂ ਨਾਲ ਗਰੁੱਪ ਏ ਪੁਆਇੰਟ ਟੇਬਲ ’ਚ ਸਿਖਰ ’ਤੇ ਹੈ। ਐਤਵਾਰ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ’ਚ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ।

ਇਹ ਖਬਰ ਵੀ ਪੜ੍ਹੋ : Saint MSG ਦੇ ਮਾਨਵਤਾ ਦੀ ਸੇਵਾ ਦੇ ਬੇਮਿਸਾਲ 40 ਦਿਨ

ਪਾਕਿਸਤਾਨ 18 ਓਵਰਾਂ ’ਚ 114 ਦੌੜਾਂ ’ਤੇ ਆਲ ਆਊਟ ਹੋ ਗਿਆ। ਉਸਮਾਨ ਖਾਨ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ ਤੇ ਹਾਰਦਿਕ ਪੰਡਯਾ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ, ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਤੋਂ ਬਾਅਦ, ਭਾਰਤ ਨੇ 20 ਓਵਰਾਂ ’ਚ 7 ਵਿਕਟਾਂ ’ਤੇ 175 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 40 ਗੇਂਦਾਂ ’ਚ 77 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ’ਚ 10 ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ। ਕਪਤਾਨ ਸੂਰਿਆਕੁਮਾਰ ਯਾਦਵ ਨੇ 32 ਦੌੜਾਂ ਬਣਾਈਆਂ। ਸੈਮ ਅਯੂਬ ਨੇ 3 ਵਿਕਟਾਂ ਲਈਆਂ।

ਟਾਸ ਦੌਰਾਨ ਹੱਥ ਨਹੀਂ ਮਿਲਾਇਆ ਦੋਵੇਂ ਕਪਤਾਨਾਂ ਨੇ | IND vs PAK

ਦੋਵਾਂ ਟੀਮਾਂ ਦੇ ਕਪਤਾਨਾਂ ਨੇ ਟਾਸ ਦੌਰਾਨ ਹੱਥ ਨਹੀਂ ਮਿਲਾਇਆ। ਪਿਛਲੇ ਸਾਲ ਏਸ਼ੀਆ ਕੱਪ ਦੌਰਾਨ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਇਹ ਫੈਸਲਾ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ’ਚ ਲਿਆ ਗਿਆ ਸੀ। IND vs PAK

ਦੋਵਾਂ ਟੀਮਾਂ ਦੀ ਪਲੇਇੰਗ-11 | IND vs PAK

ਪਾਕਿਸਤਾਨ : ਸ਼ਾਹਿਬਜਾਦਾ ਫਰਹਾਨ, ਸੈਮ ਅਯੂਬ, ਸਲਮਾਨ ਅਲੀ ਆਗਾ (ਕਪਤਾਨ), ਬਾਬਰ ਆਜਮ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ, ਫਹੀਮ ਅਸਰਫ, ਸ਼ਾਹੀਨ ਅਫਰੀਦੀ, ਉਸਮਾਨ ਤਾਰਿਕ ਤੇ ਅਬਰਾਰ ਅਹਿਮਦ।

ਭਾਰਤ : ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਤੇ ਜਸਪ੍ਰੀਤ ਬੁਮਰਾਹ।

IND vs NZ: ਨਿਊਜੀਲੈਂਡ ਖਿਲਾਫ਼ ਲਗਾਤਾਰ ਪੰਜਵੀਂ ਸੀਰੀਜ਼ ਜਿੱਤਣ ਉੱਤਰੇਗਾ ਭਾਰਤ, ਤੀਜਾ ਮੁਕਾਬਲਾ ਅੱਜ
ਅਕਸ਼ਰ ਪਟੇਲ ਦੀ ਵਾਪਸੀ ਸੰਭਵ

IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਤੀਜਾ ਟੀ-20 ਮੈਚ ਅੱਜ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 6:30 ਵਜੇ ਹੋਵੇਗਾ। ਟੀਮ ਇੰਡੀਆ ਲੜੀ ’ਚ 2-0 ਨਾਲ ਅੱਗੇ ਹੈ। ਤੀਜੇ ਮੈਚ ’ਚ ਜਿੱਤ ਟੀਮ ਨੂੰ ਨਿਊਜ਼ੀਲੈਂਡ ਉੱਤੇ ਲਗਾਤਾਰ ਪੰਜਵੀਂ ਟੀ-20 ਸੀਰੀਜ਼ ਜਿੱਤ ਦਿਵਾਏਗੀ। ਪਿਛਲੇ ਦੋ ਮੈਚਾਂ ’ਚ 400 ਤੋਂ ਵੱਧ ਦੌੜਾਂ ਦਾ ਸਕੋਰ ਸੀ, ਜਦੋਂ ਕਿ ਤਿੰਨ ਪਾਰੀਆਂ ’ਚ ਸਕੋਰ 200 ਤੋਂ ਵੱਧ ਸੀ। ਗੁਹਾਟੀ ’ਚ ਇੱਕ ਉੱਚ ਸਕੋਰ ਵਾਲਾ ਮੈਚ ਵੀ ਹੋਣ ਦੀ ਉਮੀਦ ਹੈ। IND vs NZ

ਇਹ ਖਬਰ ਵੀ ਪੜ੍ਹੋ : Free Dental Check-up Camp: ਸੇਵਾ ਦਾ ਮਹਾਂਕੁੰਭ, ਡੈਂਟਲ ਸਿਹਤ ਕੈਂਪ ’ਚ ਹੋਈ ਦੰਦਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ

ਭਾਰਤ ਹੈਡ ਟੂ ਹੈਡ ਅੱਗੇ | IND vs NZ

ਨਿਊਜ਼ੀਲੈਂਡ ਤੇ ਭਾਰਤ ਨੇ 27 ਟੀ-20 ਮੈਚ ਖੇਡੇ ਹਨ। ਭਾਰਤ ਨੇ 14 ਜਿੱਤੇ, ਜਦੋਂ ਕਿ ਨਿਊਜ਼ੀਲੈਂਡ ਨੇ 10 ਜਿੱਤੇ। ਤਿੰਨ ਮੈਚ ਬਰਾਬਰੀ ’ਤੇ ਰਹੇ। ਭਾਰਤ ਤੇ ਨਿਊਜ਼ੀਲੈਂਡ ਨੇ ਭਾਰਤ ਵਿੱਚ 13 ਟੀ-20 ਮੈਚ ਖੇਡੇ ਹਨ, ਜਿਸ ਵਿੱਚ ਘਰੇਲੂ ਟੀਮ ਨੇ ਨੌਂ ਜਿੱਤੇ ਤੇ ਨਿਊਜ਼ੀਲੈਂਡ ਨੇ ਸਿਰਫ਼ ਚਾਰ ਜਿੱਤੇ ਹਨ। ਭਾਰਤ ਵਿੱਚ ਦੋਵਾਂ ਟੀਮਾਂ ਵਿਚਕਾਰ ਚਾਰ ਟੀ-20 ਸੀਰੀਜ਼ ਖੇਡੀਆਂ ਗਈਆਂ ਹਨ। ਨਿਊਜ਼ੀਲੈਂਡ ਨੇ 2012 ’ਚ ਆਪਣਾ ਇੱਕੋ-ਇੱਕ ਟੀ-20 ਜਿੱਤਿਆ ਸੀ।

ਭਾਰਤ ਨੇ ਦੋ ਜਾਂ ਦੋ ਤੋਂ ਵੱਧ ਮੈਚਾਂ ਦੀਆਂ ਤਿੰਨੋਂ ਸੀਰੀਜ਼ ਜਿੱਤੀਆਂ ਸਨ। ਨਿਊਜ਼ੀਲੈਂਡ ਨੇ ਆਖਰੀ ਵਾਰ ਛੇ ਸਾਲ ਪਹਿਲਾਂ ਭਾਰਤ ਨੂੰ ਇੱਕ ਸੀਰੀਜ਼ ’ਚ ਹਰਾਇਆ ਸੀ, ਜਦੋਂ ਟੀਮ ਨੇ ਘਰੇਲੂ ਧਰਤੀ ’ਤੇ 2-1 ਨਾਲ ਜਿੱਤ ਹਾਸਲ ਕੀਤੀ ਸੀ। ਉਦੋਂ ਤੋਂ, ਭਾਰਤ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਚਾਰ ਸੀਰੀਜ਼ਾਂ ’ਚ ਹਰਾਇਆ ਹੈ। ਅੱਜ ਦਾ ਮੈਚ ਜਿੱਤ ਕੇ, ਟੀਮ ਇੰਡੀਆ ਨੇ ਕੀਵੀਆਂ ਨੂੰ ਲਗਾਤਾਰ ਪੰਜਵੀਂ ਟੀ-20 ਸੀਰੀਜ਼ ’ਚ ਹਰਾਉਣ ਦਾ ਮੌਕਾ ਰਹੇਗਾ।

ਅਕਸ਼ਰ ਨੂੰ ਮਿਲ ਸਕਦੈ ਮੌਕਾ

ਟੀਮ ਇੰਡੀਆ ਤੀਜੇ ਮੈਚ ਵਿੱਚ ਅਕਸ਼ਰ ਪਟੇਲ ਨੂੰ ਮੌਕਾ ਦੇ ਸਕਦੀ ਹੈ। ਸੱਟ ਕਾਰਨ ਉਸਨੂੰ ਦੂਜੇ ਟੀ-20 ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਸਪ੍ਰੀਤ ਬੁਮਰਾਹ ਨੂੰ ਵੀ ਮੈਚ ਤੋਂ ਆਰਾਮ ਦਿੱਤਾ ਗਿਆ ਸੀ। ਦੋਵੇਂ ਅੱਜ ਵਾਪਸੀ ਕਰ ਸਕਦੇ ਹਨ। ਅਰਸ਼ਦੀਪ ਸਿੰਘ ਨੂੰ ਅੱਜ ਬੈਂਚ ’ਤੇ ਰੱਖਿਆ ਜਾ ਸਕਦਾ ਹੈ।

ਕਪਤਾਨ ਸੂਰਿਆਕੁਮਾਰ ਯਾਦਵ ਦੀ ਫਾਰਮ ’ਚ ਵਾਪਸੀ

ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਦੂਜੇ ਟੀ-20 ’ਚ 82 ਦੌੜਾਂ ਬਣਾ ਕੇ ਆਪਣੀ ਫਾਰਮ ਸਾਬਤ ਕੀਤੀ। ਉਸਨੇ 23 ਪਾਰੀਆਂ ਤੋਂ ਬਾਅਦ ਟੀ-20 ’ਚ ਇੱਕ ਅਰਧ ਸੈਂਕੜਾ ਲਾਇਆ। ਅਭਿਸ਼ੇਕ ਸ਼ਰਮਾ ਤੇ ਈਸ਼ਾਨ ਕਿਸ਼ਨ ਨੇ ਲੜੀ ਵਿੱਚ ਇੱਕ ਅਰਧ ਸੈਂਕੜਾ ਲਾਇਆ ਹੈ। ਸ਼ਿਵਮ ਦੂਬੇ ਤੇ ਵਰੁਣ ਚੱਕਰਵਰਤੀ ਨੇ ਤਿੰਨ-ਤਿੰਨ ਵਿਕਟਾਂ ਲਈਆਂ ਹਨ।

ਗੁਹਾਟੀ ਦੀ ਪਿੱਚ ਹਾਈ-ਸਕੋਰਿੰਗ

ਬਾਰਸਾਪਾਰਾ ਸਟੇਡੀਅਮ ਵਿੱਚ ਹੁਣ ਤੱਕ ਚਾਰ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਪਿੱਛਾ ਕਰਨ ਵਾਲੀ ਟੀਮ ਨੇ ਉਨ੍ਹਾਂ ਵਿੱਚੋਂ ਦੋ ਜਿੱਤੇ, ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਕ ਜਿੱਤਿਆ। ਇੱਕ ਮੈਚ ਡਰਾਅ ਵਿੱਚ ਖਤਮ ਹੋਇਆ। ਛੇ ਪਾਰੀਆਂ ’ਚੋਂ ਚਾਰ 220 ਤੋਂ ਵੱਧ ਹਨ। ਅਸਟਰੇਲੀਆ ਨੇ 2023 ’ਚ ਭਾਰਤ ਵਿਰੁੱਧ 223 ਦੌੜਾਂ ਦਾ ਪਿੱਛਾ ਵੀ ਕੀਤਾ ਸੀ। ਇੱਥੇ ਸਭ ਤੋਂ ਵੱਧ ਸਕੋਰ 237 ਹੈ, ਜੋ ਭਾਰਤ ਨੇ 2022 ’ਚ ਦੱਖਣੀ ਅਫਰੀਕਾ ਵਿਰੁੱਧ ਹਾਸਲ ਕੀਤਾ ਸੀ।

ਬਾਰਿਸ਼ ਦੀ ਉਮੀਦ ਨਹੀਂ | IND vs NZ

ਐਤਵਾਰ ਨੂੰ ਗੁਹਾਟੀ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 14 ਤੋਂ 25 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੈਚ ਦੌਰਾਨ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ/ਕੁਲਦੀਪ ਯਾਦਵ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ ਤੇ ਵਰੁਣ ਚੱਕਰਵਰਤੀ।

ਨਿਊਜ਼ੀਲੈਂਡ : ਡੇਵੋਨ ਕੌਨਵੇ, ਟਿਮ ਸੀਫਰਟ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਡੈਰਿਲ ਮਿਸ਼ੇਲ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ (ਕਪਤਾਨ), ਕਾਈਲ ਜੈਮੀਸਨ, ਜੈਕਬ ਡਫੀ, ਈਸ਼ ਸੋਢੀ ਤੇ ਮੈਟ ਹੈਨਰੀ।

IND vs WI ਦੂਜਾ ਟੈਸਟ : ਟੀਮ ਇੰਡੀਆ ਜਿੱਤ ਤੋਂ 8 ਵਿਕਟਾਂ ਦੂਰ
ਕਪਤਾਨ ਰੋਹਿਤ ਅਤੇ ਇਸ਼ਾਨ ਕਿਸ਼ਨ ਦੇ ਅਰਧਸੈਂਕੜੇ

ਵੈਸਟਇੰਡੀਜ਼ ਨੂੰ ਜਿੱਤ ਲਈ 289 ਦੌੜਾਂ ਦੀ ਜ਼ਰੂਰਤ

ਪੋਰਟ ਆਫ ਸਪੇਨ (ਏਜੰਸੀ)। ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਲੜੀ ਦਾ ਦੂਜਾ ਟੈਸਟ ਮੈਚ ਪੋਰਟ ਆਫ ਸਪੇਨ ’ਚ ਖੇਡਿਆ ਜਾ ਰਿਹਾ ਹੈ। ਜਿੱੱਥੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਨੇ ਆਪਣੀ ਮੈਚ ’ਤੇ ਆਪਣਾ ਪਲੜਾ ਭਾਰੀ ਕਰ ਲਿਆ ਹੈ। ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਪਹਿਲੀ ਪਾਰੀ ’ਚ 255 ਦੌੜਾਂ ’ਤੇ ਆਲਆਉਟ ਕਰਕੇ ਫੇਰ ਦੂਜੀ ਪਾਰੀ ’ਚ 181 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ ਜਿੱਤ ਲਈ 365 ਦੌੜਾਂ ਦਾ ਟੀਚਾ ਦਿੱਤਾ ਹੈ। ਜਿਸ ਦੇ ਜਵਾਬ ’ਚ ਵੈਸਟਇੰਡੀਜ਼ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀਆਂ 2 ਵਿਕਟਾਂ ਗੁਆ ਕੇ 76 ਦੌੜਾਂ ਬਣਾ ਲਈਆਂ ਹਨ। (IND Vs WI Second Test)

ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ

ਪੰਜਵੇਂ ਦਿਨ ਜੇਕਰ ਵੈਸਟਇੰਡੀਜ਼ ਨੇ ਇਹ ਮੈਚ ਜਿੱਤਣਾ ਹੈ ਤਾਂ ਉਸ ਨੂੰ 289 ਦੌੜਾਂ ਹੋਰ ਬਣਾਉਣੀਆਂ ਹੋਣਗੀਆਂ ਅਤੇ ਉਸ ਦੀਆਂ 8 ਵਿਕਟਾਂ ਬਾਕੀ ਹਨ। ਭਾਰਤ ਨੂੰ ਵੀ ਪੰਜਵੇਂ ਦਿਨ ਲੜੀ ’ਤੇ ਕਬਜ਼ਾ ਕਰਨ ਲਈ ਇਹ ਮੈਚ ਜਿੱਤਣਾ ਹੈ ਅਤੇ ਜਿੱਤ ਲਈ ਭਾਰਤ ਨੂੰ 8 ਵਿਕਟਾਂ ਦੀ ਜ਼ਰੂਰਤ ਹੈ। ਚੌਥੇ ਦਿਨ ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ 181 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਸੀ ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਨੇ ਅਰਧਸੈਂਕੜੇ ਵਾਲਿਆਂ ਪਾਰੀਆਂ ਖੇਡੀਆਂ। ਓਪਨਰ ਯਸ਼ਸਵੀ ਜਾਇਸਵਾਲ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। (IND Vs WI Second Test)

ਬੱਲੇਬਾਜ਼ ਇਸ਼ਾਨ ਕਿਸ਼ਾਨ ਦਾ ਪਹਿਲਾ ਟੈਸਟ ਅਰਧਸੈਂਕੜਾ | IND Vs WI Second Test

ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਅਰਧਸੈਂਕੜਾ ਲਾਇਆ। ਉਨ੍ਹਾਂ ਨੇ 34 ਗੇਂਦਾਂ ਦਾ ਸਾਹਮਣਾ ਕਰਦੇ ਹੋਏ 52 ਦੌੜਾਂ ਦੀ ਪਾਰੀ ਖੇਡੀ। ਵਿਕਟਕੀਪਰ ਬੱਲੇਬਾਜ਼ ਨੇ ਵੈਸਟਇੰਡੀਜ਼ ਖਿਲਾਫ ਪਿਛਲੇ ਮੁਕਾਬਲੇ ’ਚ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੱਸ ਦੇਈਏ ਕਿ ਇਸ ਵਿਕਟਕੀਪਰ ਬੱਲੇਬਾਜ਼ ਦੇ ਨਾਂਅ ਇੱਕਰੋਜ਼ਾ ਮੈਚ ’ਚ ਦੂਹਰਾ ਸੈਂਕੜਾ ਵੀ ਲਾਇਆ ਹੈ, ਜਿਹੜਾਂ ਇਨ੍ਹਾਂ ਬੰਗਲਾਦੇਸ਼ ਖਿਲਾਫ ਲਾਇਆ ਸੀ। (IND Vs WI Second Test)