Ravinder jadeja - Sach Kahoon Punjabi

IND vs ENG: ਜਾਣੋ ਓਵਲ ਸਟੇਡੀਅਮ ’ਚ ਭਾਰਤੀ ਟੀਮ ਦਾ ਇਤਿਹਾਸ, ਇੱਥੇ ਹੀ ਆਖਿਰੀ ਮੈਚ, ਜੇਕਰ ਜਿੱਤੇ ਤਾਂ ਸੀਰੀਜ਼ ਹੋਵੇਗੀ ਬਰਾਬਰ
ਸ਼ੁਭਮਨ ਦੇ ਨਿਸ਼ਾਨੇ ’ਤੇ 3 ਵੱਡੇ ਰਿਕਾਰਡ | IND vs ENG

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ ਖੇਡਿਆ ਜਾਵੇਗਾ। ਇਹ ਮੈਚ ਲੰਡਨ ਦੇ ਓਵਲ ਸਟੇਡੀਅਮ ’ਚ ਹੋਵੇਗਾ, ਜਿਸ ਲਈ ਦੋਵੇਂ ਟੀਮਾਂ ਲੰਡਨ ਪਹੁੰਚੀਆਂ ਹਨ। ਭਾਰਤ ਨੇ ਇੱਥੇ 15 ਟੈਸਟ ਖੇਡੇ ਤੇ ਸਿਰਫ਼ 2 ਜਿੱਤੇ। ਹਾਲਾਂਕਿ, ਆਖਰੀ ਜਿੱਤ 2021 ’ਚ ਹੀ ਸੀ। ਜੇਕਰ ਭਾਰਤ ਓਵਲ ਟੈਸਟ ਜਿੱਤਦਾ ਹੈ, ਤਾਂ ਟੀਮ ਸੀਰੀਜ਼ 2-2 ਨਾਲ ਬਰਾਬਰ ਕਰ ਲਵੇਗੀ। ਦੂਜੇ ਪਾਸੇ, ਜੇਕਰ ਮੈਚ ਡਰਾਅ ਹੁੰਦਾ ਹੈ ਜਾਂ ਇੰਗਲੈਂਡ ਜਿੱਤਦਾ ਹੈ, ਤਾਂ ਸੀਰੀਜ਼ ਵੀ ਘਰੇਲੂ ਟੀਮ ਦੇ ਨਾਂਅ ਹੋਵੇਗੀ। ਪੰਜਵੇਂ ਟੈਸਟ ’ਚ, ਭਾਰਤੀ ਕਪਤਾਨ ਸ਼ੁਭਮਨ ਗਿੱਲ ਕੋਲ ਵੀ 3 ਵੱਡੇ ਰਿਕਾਰਡ ਬਣਾਉਣ ਦਾ ਮੌਕਾ ਹੈ।

ਇਹ ਖਬਰ ਵੀ ਪੜ੍ਹੋ : Ayushman Card News: ਆਯੂਸ਼ਮਾਨ ਕਾਰਡ ਧਾਰਕਾਂ ਲਈ ਵੱਡੀ ਖਬਰ, ਇਸ ਤਰੀਕ ਤੋਂ ਬਾਅਦ ਨਹੀਂ ਹੋਵੇਗਾ ਇਲਾਜ, ਜਾਣੋ ਕਾਰਨ

ਭਾਰਤ ਨੇ ਓਵਲ ’ਚ 2 ਟੈਸਟ ਜਿੱਤੇ | IND vs ENG

ਭਾਰਤ ਨੇ 1936 ਵਿੱਚ ਲੰਡਨ ਦੇ ਓਵਲ ਸਟੇਡੀਅਮ ’ਚ ਪਹਿਲਾ ਟੈਸਟ ਖੇਡਿਆ ਸੀ, ਫਿਰ ਟੀਮ 9 ਵਿਕਟਾਂ ਨਾਲ ਹਾਰ ਗਈ। ਟੀਮ ਨੂੰ ਇਸ ਮੈਦਾਨ ’ਤੇ ਪਹਿਲਾ ਟੈਸਟ ਜਿੱਤਣ ’ਚ 35 ਸਾਲ ਲੱਗੇ। ਭਾਰਤ ਨੇ ਅਜੀਤ ਵਾਡੇਕਰ ਦੀ ਕਪਤਾਨੀ ’ਚ 1971 ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਸੀ। 1971 ਤੋਂ ਬਾਅਦ, ਭਾਰਤ ਨੇ ਓਵਲ ਵਿਖੇ 5 ਟੈਸਟ ਡਰਾਅ ਕੀਤੇ, ਜਦੋਂ ਕਿ 3 ਹਾਰੇ। ਟੀਮ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਹੇਠ 2021 ’ਚ ਇਸ ਮੈਦਾਨ ’ਤੇ ਆਪਣੀ ਦੂਜੀ ਜਿੱਤ ਮਿਲੀ। ਉਨ੍ਹਾਂ ਨੇ ਟੀਮ ਨੂੰ 157 ਦੌੜਾਂ ਨਾਲ ਜਿੱਤ ਦਿਵਾਈ। ਭਾਰਤ ਨੇ ਇਸ ਮੈਦਾਨ ’ਤੇ ਇੰਗਲੈਂਡ ਵਿਰੁੱਧ 14 ਟੈਸਟ ਖੇਡੇ, 2 ਜਿੱਤੇ ਤੇ 5 ਹਾਰੇ। ਇਸ ਦੌਰਾਨ 7 ਮੈਚ ਵੀ ਡਰਾਅ ਹੋਏ।

ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵੀ ਇੱਥੇ ਹੀ ਗੁਆਇਆ

ਭਾਰਤ ਨੇ 2023 ’ਚ ਕੰਗਾਰੂਆਂ ਖਿਲਾਫ਼ ਓਵਲ ਵਿਖੇ ਆਖਰੀ ਟੈਸਟ ਖੇਡਿਆ ਸੀ। ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਸੀ, ਜਿਸ ’ਚ ਭਾਰਤ ਨੂੰ 209 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਸ਼ਰਮਾ ਟੀਮ ਇੰਡੀਆ ਦੇ ਕਪਤਾਨ ਸਨ, ਜਿਨ੍ਹਾਂ ਨੇ ਇੰਗਲੈਂਡ ਵਿਰੁੱਧ ਲੜੀ ਲਈ ਟੀਮ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਇਸ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ।

ਇੰਗਲੈਂਡ ਨੇ ਓਵਲ ਸਟੇਡੀਅਮ ਵਿਖੇ 43 ਫੀਸਦੀ ਟੈਸਟ ਜਿੱਤੇ

ਇੰਗਲੈਂਡ ਨੇ ਓਵਲ ਸਟੇਡੀਅਮ ਵਿਖੇ 106 ਟੈਸਟ ਖੇਡੇ। ਟੀਮ ਨੇ 45 ਜਿੱਤੇ ਤੇ ਸਿਰਫ਼ 24 ਹਾਰੇ। ਇਸ ਦੌਰਾਨ, 37 ਮੈਚ ਵੀ ਡਰਾਅ ਹੋਏ। ਹਾਲਾਂਕਿ, ਇੰਗਲੈਂਡ ਵੀ ਇੱਥੇ 52 ਦੌੜਾਂ ’ਤੇ ਆਲ ਆਊਟ ਹੋ ਗਿਆ ਹੈ। ਟੀਮ 1948 ’ਚ ਕੰਗਾਰੂਆਂ ਵਿਰੁੱਧ ਇਸ ਸਕੋਰ ’ਤੇ ਆਊਟ ਹੋ ਗਈ ਸੀ। ਭਾਰਤ ਵਿਰੁੱਧ, 1971 ’ਚ ਇਸ ਮੈਦਾਨ ’ਤੇ ਟੀਮ 101 ’ਤੇ ਸਿਮਟ ਗਈ ਸੀ।

ਭਾਰਤ ਨੇ ਓਵਲ ’ਤੇ 3 ਵਾਰ 500 ਤੋਂ ਵੱਧ ਦੌੜਾਂ ਬਣਾਈਆਂ

ਭਾਰਤ ਨੇ ਓਵਲ ਸਟੇਡੀਅਮ ’ਤੇ 3 ਵਾਰ 500 ਤੋਂ ਵੱਧ ਦੌੜਾਂ ਬਣਾਈਆਂ, ਤਿੰਨੋਂ ਵਾਰ ਮੈਚ ਡਰਾਅ ਹੋਏ। ਇੱਥੇ ਭਾਰਤ ਦਾ ਸਭ ਤੋਂ ਵੱਧ ਸਕੋਰ 664 ਦੌੜਾਂ ਹੈ, ਜੋ ਟੀਮ ਨੇ 2007 ’ਚ ਇੰਗਲੈਂਡ ਵਿਰੁੱਧ ਬਣਾਇਆ ਸੀ। 2021 ’ਚ, ਭਾਰਤ ਨੇ ਆਪਣੀ ਦੂਜੀ ਪਾਰੀ ’ਚ 466 ਦੌੜਾਂ ਬਣਾ ਕੇ ਮੈਚ ਜਿੱਤਿਆ। ਇਸ ਮੈਦਾਨ ’ਤੇ ਇੰਗਲੈਂਡ ਦਾ ਸਭ ਤੋਂ ਵੱਧ ਸਕੋਰ 903 ਦੌੜਾਂ ਹੈ, ਜੋ ਟੀਮ ਨੇ 1938 ’ਚ ਅਸਟਰੇਲੀਆ ਵਿਰੁੱਧ ਬਣਾਈਆਂ ਸਨ। ਟੀਮ ਨੇ ਇੱਥੇ ਭਾਰਤ ਵਿਰੁੱਧ ਦੋ ਵਾਰ 590 ਤੋਂ ਵੱਧ ਦੌੜਾਂ ਬਣਾਈਆਂ ਹਨ। ਇੰਗਲੈਂਡ ਨੇ 1 ਵਿੱਚ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਦੂਜਾ ਮੈਚ ਡਰਾਅ ਰਿਹਾ। ਇੰਗਲੈਂਡ ਨੇ 190 ਪਾਰੀਆਂ ’ਚ 10 ਵਾਰ ਇੱਥੇ 500 ਤੋਂ ਵੱਧ ਦੌੜਾਂ ਬਣਾਈਆਂ ਹਨ।

ਗਿੱਲ ਦੇ ਨਿਸ਼ਾਨੇ ’ਤੇ ਇਹ ਵੱਡੇ ਰਿਕਾਰਡ… | IND vs ENG

ਇੱਕ ਲੜੀ ’ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼

ਸ਼ੁਭਮਨ ਗਿੱਲ ਨੇ ਲੜੀ ਦੇ 4 ਟੈਸਟਾਂ ਵਿੱਚ 722 ਦੌੜਾਂ ਬਣਾਈਆਂ ਹਨ। ਜਿਵੇਂ ਹੀ ਉਹ ਆਖਰੀ ਟੈਸਟ ’ਚ 53 ਦੌੜਾਂ ਬਣਾਉਂਦੇ ਹਨ, ਉਹ ਇੱਕ ਲੜੀ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਜਾਣਗੇ। ਇਸ ਮਾਮਲੇ ਵਿੱਚ, ਉਹ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦੇਣਗੇ, ਜਿਨ੍ਹਾਂ ਦੇ ਨਾਂਅ 774 ਦੌੜਾਂ ਹਨ। ਗਾਵਸਕਰ ਨੇ ਇਹ ਰਿਕਾਰਡ 1971 ’ਚ ਵੈਸਟਇੰਡੀਜ਼ ਵਿਰੁੱਧ ਬਣਾਇਆ ਸੀ।

ਇੱਕ ਲੜੀ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕਪਤਾਨ

ਸ਼ੁਭਮਨ ਆਖਰੀ ਮੈਚ ’ਚ 89 ਦੌੜਾਂ ਬਣਾਉਂਦੇ ਹੀ ਇੱਕ ਟੈਸਟ ਲੜੀ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਕਪਤਾਨ ਵੀ ਬਣ ਜਾਣਗੇ। ਇਸ ਮਾਮਲੇ ’ਚ, ਉਹ ਅਸਟਰੇਲੀਆ ਦੇ ਡੋਨਾਲਡ ਬ੍ਰੈਡਮੈਨ ਨੂੰ ਪਿੱਛੇ ਛੱਡ ਦੇਣਗੇ, ਜਿਨ੍ਹਾਂ ਨੇ 1936 ’ਚ ਇੰਗਲੈਂਡ ਵਿਰੁੱਧ 810 ਦੌੜਾਂ ਬਣਾਈਆਂ ਸਨ। ਜਿਵੇਂ ਹੀ ਗਿੱਲ 11 ਦੌੜਾਂ ਬਣਾਉਂਦੇ ਹਨ, ਉਹ ਇੱਕ ਲੜੀ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਵੀ ਬਣ ਜਾਣਗੇ। ਇਸ ਮਾਮਲੇ ’ਚ, ਉਹ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦੇਣਗੇ, ਜਿਨ੍ਹਾਂ ਨੇ 1978 ਵਿੱਚ ਵੈਸਟਇੰਡੀਜ਼ ਵਿਰੁੱਧ 732 ਦੌੜਾਂ ਬਣਾਈਆਂ ਸਨ।

ਇੱਕ ਲੜੀ ’ਚ ਸਭ ਤੋਂ ਜਿਆਦਾ ਸੈਂਕੜੇ ਜੜਨ ਵਾਲੇ ਕਪਤਾਨ

ਸ਼ੁਭਮਨ ਗਿੱਲ ਨੇ ਲੜੀ ’ਚ 4 ਸੈਂਕੜੇ ਲਗਾਏ ਹਨ। ਗਿੱਲ ਇਸ ਸਮੇਂ ਇੱਕ ਟੈਸਟ ਲੜੀ ਵਿੱਚ ਸਭ ਤੋਂ ਵੱਧ ਸੈਂਕੜੇ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਡੌਨ ਬ੍ਰੈਡਮੈਨ ਤੇ ਸੁਨੀਲ ਗਾਵਸਕਰ ਦੇ ਬਰਾਬਰ ਹੈ। ਉਹ ਆਖਰੀ ਮੈਚ ’ਚ ਇੱਕ ਹੋਰ ਸੈਂਕੜਾ ਲਗਾਉਂਦੇ ਹੀ ਇਸ ਰਿਕਾਰਡ ਦੇ ਸਿਖਰ ’ਤੇ ਪਹੁੰਚ ਜਾਣਗੇ। ਜੇਕਰ ਗਿੱਲ ਦੋ ਸੈਂਕੜੇ ਜੜਦੇ ਹਨ, ਤਾਂ ਉਹ ਇੱਕ ਲੜੀ ’ਚ ਸਭ ਤੋਂ ਵੱਧ ਸੈਂਕੜੇ ਵਾਲੇ ਖਿਡਾਰੀ ਵੀ ਬਣ ਜਾਣਗੇ। IND vs ENG

IND vs BAN: ਟੀਮ ਇੰਡੀਆ ਨੇ ਵੱਡੇ ਫਰਕ ਨਾਲ ਜਿੱਤਿਆ ਚੈੱਨਈ ਟੈਸਟ, ਅਸ਼ਵਿਨ ਦਾ ਦੋਹਰਾ ਪ੍ਰਦਰਸ਼ਨ
ਭਾਰਤੀ ਟੀਮ ਵੱਲੋਂ 3 ਬੱਲੇਬਾਜ਼ਾ ਨੇ ਸੈਂਕੜੇ ਜੜੇ

ਦੂਜੀ ਪਾਰੀ ’ਚ ਬੰਗਲਾਦੇਸ਼ ਨੂੰ 234 ’ਤੇ ਆਲਆਊਟ ਕੀਤਾ

ਬੰਗਲਾਦੇਸ਼ ਵੱਲੋਂ ਕਪਤਾਨ ਸ਼ਾਂਤੋ ਨੇ ਅਰਧਸੈਂਕੜਾ ਜੜਿਆ

ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ਦੇ ਚੈਪੌਕ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਚੌਥੇ ਦਿਨ ਹੀ 280 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਹੁਣ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਦੂਜਾ ਮੁਕਾਬਲਾ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤ ’ਚ ਪਹਿਲਾ ਟੈਸਟ ਜਿੱਤਣ ਦੇ ਹੀਰੋ ਰਵਿੰਚੰਦਰਨ ਅਸ਼ਵਿਨ ਰਹੇ, ਉਨ੍ਹਾਂ ਨੇ 6 ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ’ਚ ਅਸ਼ਵਿਨ ਨੇ ਮੁਸ਼ਕਲ ਸਮੇਂ ’ਚ 113 ਦੌੜਾਂ ਵੀ ਬਣਾਈਆਂ ਸਨ। IND vs BAN

Read This : Test Cricket: ਭਾਰਤ ਪਹਿਲਾ ਟੈਸਟ ਮੈਚ ਜਿੱਤਣ ਤੋਂ 6 ਵਿਕਟਾਂ ਦੂਰ, ਖਰਾਬ ਰੋਸ਼ਨੀ ਕਾਰਨ ਤੀਜੇ ਦਿਨ ਦੀ ਖੇਡ ਛੇਤੀ ਹੋਈ ਖਤਮ

ਬੰਗਲਾਦੇਸ਼ ਵੱਲੋਂ ਕਪਤਾਨ ਨਜਮੁਲ ਹਸਨ ਸ਼ਾਂਤੋ ਨੇ (82) ਦੌੜਾਂ ਬਣਾ ਕੇ ਅਰਧਸੈਂਕੜਾ ਜੜਿਆ। ਬੰਗਲਾਦੇਸ਼ੀ ਟੀਮ ਨੇ ਅੱਜ 158/4 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸ਼ਾਂਤੋ ਨੇ 51 ਜਦਕਿ ਸ਼ਾਕਿਬ ਅਲ ਹਸਨ ਨੇ 5 ਦੌੜਾਂ ਤੋਂ ਆਪਣੀ-ਆਪਣੀ ਪਾਰੀ ਨੂੰ ਅੱਗੇ ਵਧਾਇਆ। ਸ਼ਾਂਤੋ 82 ਤੇ ਸ਼ਾਕਿਬ 25 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੂਜੀ ਪਾਰੀ 4 ਵਿਕਟਾਂ ’ਤੇ 287 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਤੇ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 376 ਦੌੜਾਂ ਬਣਾਈਆਂ ਸਨ। ਜਵਾਬ ’ਚ ਬੰਗਲਾਦੇਸ਼ ਦੀ ਪਹਿਲੀ ਪਾਰੀ 149 ਦੌੜਾਂ ’ਤੇ ਆਲਆਊਟ ਹੋ ਗਈ ਸੀ। IND vs BAN

IND vs WI ਦੂਜਾ ਟੈਸਟ : ਕੋਹਲੀ ਦਾ 76ਵਾਂ ਸੈਂਕੜਾ, ਟੀਮ ਇੰਡੀਆ ਦੀ ਸਥਿਤੀ ਮਜ਼ਬੂਤ
ਤੀਜੇ ਦਿਨ ਦੀ ਖੇਡ ਅੱਜ ਸ਼ਾਮ 7:30 ਵਜੇ ਤੋਂ

ਪੋਰਟ ਆਫ ਸਪੇਨ (ਏਜੰਸੀ)। ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਲੜੀ ਦਾ ਦੂਜਾ ਟੈਸਟ ਮੈਚ ਪੋਰਟ ਆਫ ਸਪੇਨ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਟੀਮ ਇੰਡੀਆ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਵੈਸਟਇੰਡੀਜ਼ ਭਾਰਤ ਤੋਂ 352 ਦੌੜਾਂ ਪਿੱਛੇ ਹੈ। ਦੂਜੇ ਦਿਨ ਦੀ ਸਾਰੀ ਖੇਡ ਟੀਮ ਇੰਡੀਆ ਦੇ ਨਾਂਅ ਰਹੀ। ਜਿੱਥੇ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ 76ਵਾਂ ਸੈਂਕੜਾ ਲਾਇਆ, ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 29ਵਾਂ ਸੈਂਕੜਾ ਰਿਹਾ ਹੈ। ਇੱਕਰੋਜਾ ’ਚ ਵਿਰਾਟ ਕੋਹਲੀ ਦੇ ਨਾਂਅ 46 ਸੈਂਕੜੇ ਹਨ ਅਤੇ ਟੀ-20 ’ਚ ਉਨ੍ਹਾਂ ਨੇ ਇੱਕ ਸੈਂਕੜਾ ਲਾਇਆ ਹੈ। ਦੂਜੇ ਦਿਨ ਦੀ ਗੱਲ ਕਰੀਏ ਤਾਂ ਟੀਮ ਇੰਡੀਆ 438 ਦੌੜਾਂ ’ਤੇ ਆਲਆਉਟ ਹੋ ਗਈ।

ਇਹ ਵੀ ਪੜ੍ਹੋ : ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!

ਕਪਤਾਨ ਰੋਹਿਤ ਸ਼ਰਮਾ ਅਤੇ ਓਪਨਰ ਯਸ਼ਸਵੀ ਜਾਇਸਵਾਲ ਨੇ ਅਰਧਸੈਂਕੜੇ ਵਾਲਿਆਂ ਪਾਰੀਆਂ ਖੇਡੀਆਂ, ਉਨ੍ਹਾਂ ਤੋਂ ਬਾਅਦ ਵਿਰਾਟ ਕੋਹਲੀ ਨੇ ਸੈਂਕੜਾ ਲਾਇਆ, ਵਿਰਾਟ ਦੇ ਆਉਟ ਹੋਣ ਤੋਂ ਬਾਅਦ ਰਵਿੰਦਰ ਜਡੇਜਾ ਅਤੇ ਰਵਿੰਦਰਚੰਦਨ ਅਸ਼ਵਿਨ ਨੇ ਵੀ ਅਰਧਸੈਂਕੜੇ ਵਾਲਿਆਂ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਦੇ ਸਹਾਰੇ ਹੀ ਟੀਮ ਇੰਡੀਆ ਨੇ 438 ਦੌੜਾਂ ਦਾ ਮਜ਼ਬੂਤ ਸਕੋਰ ਖੜਾ ਕੀਤਾ। ਟੀਮ ਇੰਡੀਆ ਦੇ ਜਵਾਬ ’ਚ ਵੈਸਟਇੰਡੀਜ਼ ਨੇ ਦਿਨ ਦੀ ਖੇਡ ਖਤਮ ਹੋਣ ਤੱਕ 86 ਦੌੜਾਂ ਬਣਾ ਲਈਆਂ ਹਨ ਅਤੇ ਉਨ੍ਹਾਂ ਦੀਆਂ 9 ਵਿਕਟਾਂ ਬਾਕੀ ਹਨ। ਤੇਜਨਾਰਾਇਣ ਚੰਦਰਪਾਲ 33 ਦੌੜਾਂ ਬਣਾ ਕੇ ਆਉਟ ਹੋਏ ਉਨ੍ਹਾਂ ਨੂੰ ਰਵਿੰਦਰ ਜਡੇਜਾ ਨੇ ਪਵੇਲਿਅਨ ਦਾ ਰਾਹ ਦਿਖਾਇਆ। ਤੀਜ਼ੇ ਦਿਨ ਦੀ ਖੇਡ ਅੱਜ ਸ਼ਾਮ 7:30 ਤੋਂ ਸ਼ੁਰੂ ਹੋਵੇਗੀ।

ਕੋਹਲੀ ਨੇ ਕੀਤੀ ਬ੍ਰੈਡਮੈਨ ਦੀ ਬਰਾਬਰੀ | IND Vs WI Second Test

ਵਿਰਾਟ ਕੋਹਲੀ ਨੇ ਅਸਟਰੇਲੀਆ ਦੇ ਮਹਾਰਨ ਦਿੱਗਜ਼ ਸਰ ਡਾਨ ਬ੍ਰੈਡਮੈਨ ਦੀ ਬਰਾਬਰੀ ਕੀਤੀ ਹੈ। ਉਨ੍ਹਾਂ ਨੇ ਵੀ ਆਪਣੇ ਟੈਸਟ ਕਰੀਅਰ ’ਚ 29 ਸੈਂਕੜੇ ਲਾਏ ਸਨ। ਹੁਣ ਵਿਰਾਟ ਕੋਹਲੀ ਵੀ ਉਨ੍ਹਾਂ ਦੀ ਬਰਾਬਰੀ ’ਤੇ ਆ ਗਏ ਹਨ। ਭਾਰਤ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਕੋਹਲੀ ਤੋਂ ਅੱਗੇ ਭਾਰਤ ਦੇ ਮਹਾਨ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਵਿੜ ਅਤੇ ਸੁਨੀਲ ਗਾਵਸਕਰ ਹਨ। ਜਿਨ੍ਹਾਂ ਨੇ ਲੜੀਵਾਰ 51, 36, 34 ਸੈਂਕੜੇ ਲਾਏ ਹਨ। ਸਚਿਨ ਤੇਂਦੁਲਕਰ ਟੈਸਟਾਂ ’ਚ 51 ਸੈਂਕੜੇ ਲਾ ਕੇ ਇਸ ਸੂਚੀ ’ਚ ਪਹਿਲੇ ਨੰਬਰ ’ਤੇ ਹਨ।

55 ਮਹੀਨਿਆਂ ਬਾਅਦ ਵਿਰਾਟ ਕੋਹਲੀ ਦਾ ਵਿਦੇਸ਼ ’ਚ ਸੈਂਕੜਾ

ਵਿਰਾਟ ਕੋਹਲੀ ਦਾ 55 ਮਹੀਨਿਆਂ ਬਾਅਦ ਵਿਦੇਸ਼ ’ਚ ਜਾ ਕੇ ਸੈਂਕੜਾ ਲਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਪਣਾ ਵਿਦੇਸ਼ ’ਚ ਸੈਂਕੜਾ ਦਸੰਬਰ 2018 ’ਚ ਅਸਟਰੇਲੀਆ ਦੇ ਪਰਥ ਦੇ ਮੈਦਾਨ ’ਤੇ ਲਾਇਆ ਸੀ। (IND Vs WI Second Test)