Rescue Operation - Sach Kahoon Punjabi
Canal Accident: ਬੱਚਿਆਂ ਸਮੇਤ ਪਰਿਵਾਰ ਨਹਿਰ ’ਚ ਡਿੱਗਿਆ,ਆਸ-ਪਾਸ ਦੇ ਲੋਕਾਂ ਨੇ ਕੱਢਿਆ ਬਾਹਰ ਤੇ ਇੱਕ ਬੱਚੇ ਦੀ ਭਾਲ ਜਾਰੀ
ਛੋਟਾ ਬੱਚਾ ਨਹਿਰ ‘ਚ ਰੁੜਿਆ, ਮੌਕੇ ’ਤੇ ਪਹੁੰਚੀ ਪੁਲਿਸ, ਤਿੰਨਾਂ ਨੂੰ ਕਵਾਇਆ ਹਸਪਤਾਲ ਦਾਖਲ
Canal Accident: ਅਬੋਹਰ, (ਮੇਵਾ ਸਿੰਘ)। ਅਬੋਹਰ ਦੇ ਕੰਧਵਾਲਾ ਰੋਡ ’ਤੇ ਇੱਕ ਪਰਿਵਾਰ ਅਤੇ ਬੱਚੇ ਸ਼ੱਕੀ ਹਾਲਤ ਵਿਚ ਨਹਿਰ ਵਿਚ ਡਿੱਗ ਪਏ। ਇਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਬਹੁਤ ਮੁਸ਼ੱਕਤ ਦੇ ਨਾਲ ਬਾਹਰ ਕੱਢਿਆ, ਪਰ ਦੁਖਦਾਈ ਗੱਲ ਇਹ ਹੈ ਕਿ ਇੱਕ ਤਿੰਨ ਮਹੀਨੇ ਦਾ ਬੱਚਾ ਨਹਿਰ ਵਿਚ ਰੁੜ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਧਰ ਨਹਿਰ ਵਿੱਚੋਂ ਬਾਹਰ ਕੱਢੀ ਗਈ ਔਰਤ ਨੇ ਆਪਣੇ ਹੀ ਪਤੀ ’ਤੇ ਕਥਿਤ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਤੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿਚ ਧੱਕਾ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਬੱਚਿਆਂ ਤੇ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਪਿੰਡ ਰੂਕਣਪੁਰਾ ਖੁਈਖੇੜਾ ਨਿਵਾਸੀ ਬਲਵਿੰਦਰ ਸਿੰਘ ਦੀ ਪਤਨੀ ਵੀਨਾ ਰਾਨੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਮਜ਼ਦੂਰੀ ਕਰਦਾ ਹੈ ਤੇ ਅੱਜ ਉਹ ਉਸ ਨੂੰ ਇਹ ਕਹਿਕੇ ਆਪਣੇ ਨਾਲ ਬਾਈਕ ’ਤੇ ਲਿਆਇਆ ਕਿ ਉਸਨੇ ਸ਼ਹਿਰ ਵਿੱਚੋਂ ਕਿਸੇ ਤੋਂ ਪੈਸੇ ਲੈਣੇ ਹਨ, ਜਿਸ ਕਰਕੇ ਉਹ ਦੋ ਸਾਲ ਦੇ ਬੱਚੇ ਗੁਰਦੀਪ ਤੇ ਇਕ ਤਿੰਨ ਮਹੀਨੇ ਦੇ ਬੱਚੇ ਖੁਸ਼ਦੀਪ ਨੂੰ ਨਾਲ ਲੈ ਕੇ ਬਾਈਕ ’ਤੇ ਬੈਠ ਗਈ। ਉਸ ਦੇ ਪਤੀ ਨੇ ਨਹਿਰ ਕਿਨਾਰੇ ਬਹਾਨੇ ਨਾਲ ਬਾਈਕ ਰੋਕਿਆ ਤੇ ਉਸ ਨੂੰ ਬੱਚਿਆਂ ਸਮੇਤ ਨਹਿਰ ਵਿਚ ਧੱਕਾ ਦੇ ਦਿੱਤਾ ਤੇ ਉਸ ਤੋਂ ਬਾਅਦ ਖੁਦ ਵੀ ਨਹਿਰ ਵਿਚ ਛਾਲ ਮਾਰ ਦਿੱਤੀ, ਉਸ ਨੇ ਇਸ ਤਰ੍ਹਾਂ ਕਿਉਂ ਕੀਤਾ, ਇਸ ਬਾਰੇ ਅਜੇ ਤੱਕ ਕੁਝ ਵੀ ਨਹੀਂ ਪਤਾ ਚੱਲਿਆ।
ਇਹ ਵੀ ਪੜ੍ਹੋ: Malerkotla Triple Suicide: ਤੀਹਰੇ ਖੁਦਕਸ਼ੀ ਮਾਮਲੇ ’ਚ ਥਾਣੇ ਮੂਹਰੇ ਮੁੜ ਲਾਇਆ ਧਰਨਾ, ਦੋਵੇਂ ਧਿਰਾਂ ਦਾ ਫਸਿਆ ਪੇਚ
ਉਧਰ ਨਹਿਰ ਦੇ ਕੋਲ ਦੀ ਲੰਘ ਰਹੇ ਕਿੱਕਰਖੇੇੜਾ ਨਿਵਾਸੀ ਸੰਜੇ ਕੁਮਾਰ ਨੇ ਜਦੋਂ ਪਰਿਵਾਰ ਨੂੰ ਨਹਿਰ ਵਿਚ ਡੁੱਬਦੇ ਦੇਖਿਆ ਤਾਂ ਉਸਨੇ ਤੁਰੰਤ ਨਹਿਰ ’ਚ ਛਾਲ ਮਾਰਕੇ ਬਲਵਿੰਦਰ ਸਿੰਘ, ਉਸ ਦੀ ਪਤਨੀ ਅਤੇ ਦੋ ਸਾਲ ਦੇ ਬੱਚੇ ਨੂੰ ਤਾਂ ਬਾਹਰ ਕੱਢ ਲਿਆ, ਜਦੋਂ ਕਿ ਤਿੰਨ ਮਹੀਨੇ ਦਾ ਬੱਚਾ ਨਹਿਰ ਵਿਚ ਰੁੜ ਗਿਆ। ਜਿਸ ਕਰਕੇ ਬੱਚੇ ਦੀ ਮਾਂ ਦਾ ਰੋ-ਰੋ ਬੁਰਾ ਹਾਲ ਸੀ। ਸੂਚਨਾ ਮਿਲਣ ’ਤੇ 112 ਦੀ ਟੀਮ ਅਤੇ ਥਾਣਾ ਨੰਬਰ 2 ਦੇ ਏ.ਐੱਸ.ਆਈ. ਗੁਰਚਰਨ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਪਰਿਵਾਰ ਦੇ ਹੋਰ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਉਧਰ ਜਦ ਬਲਵਿੰਦਰ ਸਿੰਘ ਨੂੰ ਇਸ ਘਟਨਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਉਹ ਤਾਂ ਆਪਣੀ ਪਤਨੀ ਤੇ ਬੱਚਿਆਂ ਨੂੰ ਬੁਰੀ ਨਜ਼ਰਾਂ ਤੋਂ ਬਚਾਉਣ ਲਈ ਲੱਡੂ ਵਾਰ ਰਿਹਾ ਸੀ ਤੇ ਅਚਾਨਕ ਉਸ ਦੀ ਪਤਨੀ ਤੇ ਬੱਚੇ ਨਹਿਰ ਵਿਚ ਡਿੱਗ ਪਏ ਤੇ ਜਿੰਨ੍ਹਾਂ ਬਚਾਉਣ ਲਈ ਹੀ ਉਸ ਨੇ ਵੀ ਨਹਿਰ ਵਿਚ ਛਾਲ ਮਾਰੀ ਸੀ। Canal Accident
Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ
Rescue Operation: ਸੂਰਤ, (ਆਈਏਐਨਐਸ)। ਗੁਜਰਾਤ ਦੇ ਸੂਰਤ ’ਚ ਬੁੱਧਵਾਰ ਨੂੰ ਦੋ ਸਾਲ ਦਾ ਬੱਚਾ ਖੁੱਲੇ ਗਟਰ ’ਚ ਡਿੱਗ ਗਿਆ। ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। 18 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਬੱਚੇ ਨੂੰ ਕੱਢਿਆ ਨਹੀਂ ਜਾ ਸਕਿਆ।  ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੀ ਮਾਂ ਨਾਲ ਬਾਜ਼ਾਰ ਗਿਆ ਸੀ, ਉਦੋਂ ਉਹ ਰੋਡ ’ਤੇ ਖੁੱਲ਼੍ਹੇ ਗਟਰ ’ਚ ਅਚਾਨਕ ਡਿੱਗ ਗਿਆ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ। ਇਸ ਤੋਂ ਬਾਅਦ ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ । ਬੱਚੇ ਨੂੰ ਕੱਢਣ ਲਈ ਪਿਛਲੇ 18 ਘੰਟਿਆਂ ਤੋਂ ਯਤਨ ਜਾਰੀ ਹਨ।
ਇਹ ਵੀ ਪੜ੍ਹੋ: Punjab Police: ਪੁਲਿਸ ਦੀ ਵੱਡੀ ਕਾਰਵਾਈ, ਗੁੰਮ ਹੋਏ ਫੋਨ ਟਰੇਸ ਕਰਕੇ ਲੋਕਾਂ ਨੂੰ ਸੌਂਪੇ
ਡਿਪਟੀ ਚੀਫ ਫਾਇਰ ਅਫਸਰ ਐਸ.ਡੀ.ਧੋਬੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਬੁੱਧਵਾਰ ਸ਼ਾਮ ਨੂੰ ਫੋਨ ’ਤੇ ਸੂਚਨਾ ਮਿਲੀ ਸੀ ਕਿ ਇੱਕ ਬੱਚਾ ਖੁੱਲ਼੍ਹੇ ਗਟਰ ’ਚ ਡਿੱਗ ਗਿਆ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ।  ਉਨ੍ਹਾਂ ਕਿਹਾ, “ਇੱਥੇ ਦੋ ਨਿਕਾਸੀ ਲਾਈਨਾਂ ਹਨ, ਜਿਨ੍ਹਾਂ ਵਿਚੋਂ ਇਕ ਬਾਰਸ਼ ਅਤੇ ਦੂਜੀ ਨਿਕਾਸੀ ਲਾਈਨ ਹੈ। ਜਿੱਥੇ ਬੱਚਾ ਡਿੱਗਿਆ ਹੈ ਉੱਥੋਂ ਲਗਭਗ 700 ਮੀਟਰ ਤੋਂ ਵੱਧ ਦੀ ਦੂਰੀ ‘ਤੇ ਸਥਿਤ ਸਾਰੇ ਮੇਨਹੋਲਾਂ ਨੂੰ ਖੁਲਵਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਜਵਾਨਾਂ ਦੀ ਟੀਮ ਨੂੰ ਉਸ ’ਚ ਉਤਾਰਿਆ ਗਿਆ ਹੈ। ਪਰ ਸਰਚ ਆਪਰੇਸ਼ਨ ਦੌਰਾਨ ਬੱਚਾ ਦਾ ਕੁਝ ਪਤਾ ਨਹੀਂ ਚੱਲਿਆ। ਬੁੱਧਵਾਰ ਨੂੰ ਜਾਰੀ ਸਰਚ ਆਪਰੇਸ਼ਨ ਵੀਰਵਾਰ ਨੂੰ ਵੀ ਜਾਰੀ ਰਿਹਾ ਹੈ। ਬੱਚੇ ਦਾ ਹਾਲੇ ਤੱਕ ਕੁਝ ਨਹੀਂ ਪਤਾ ਚੱਲਿਆ।
9 ਦਿਨਾਂ ਤੋਂ ਸੁਰੰਗ ’ਚ ਫਸੇ 41 ਲੋਕਾਂ ਲਈ ਹੁਣ ‘ਰੋਬੋਟ’ ਬਣੇਗਾ ਸਹਾਰਾ
9 ਦਿਨਾਂ ਤੋਂ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਦਲ ਦੀਆਂ ਸਾਰੀਆਂ ਯੋਜਨਾਵਾਂ ਲਗਭਗ ਅਸਫਲ (Uttarkashi Tunnel)
(ਏਜੰਸੀ) ਨਵੀਂ ਦਿੱਲੀ। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਸਿਲਕਿਆਰਾ ਵਿੱਚ ਸੁਰੰਗ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਪਿਛਲੇ 9 ਦਿਨਾਂ ਤੋਂ ਸੁਰੰਗ ਦੇ ਅੰਦਰ ਫਸੇ 41 ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਦਲ ਦੀਆਂ ਸਾਰੀਆਂ ਯੋਜਨਾਵਾਂ ਅਸਫਲ ਹੋ ਗਈਆਂ ਹਨ। ਅਜਿਹੇ ’ਚ ਹੁਣ ਬਚਾਅ ਦਲ ਨੇ ‘ਰੋਬੋਟ’ ਦੀ ਮੱਦਦ ਲੈਣ ਦਾ ਫੈਸਲਾ ਕੀਤਾ ਹੈ। ਡੀਆਰਡੀਓ ਦੇ ‘ਦਕਸ਼’ ਰੋਬੋਟ ਨਾਲ ਸੁਰੰਗ ਦੇ ਅੰਦਰ ਜੀਵਨ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। (Uttarkashi Tunnel)
ਬਚਾਅ ਕਾਰਜ ’ਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦੇ ਅੰਦਰ ਮਲਬੇ ਦੇ ਉਪਰਲੇ ਹਿੱਸੇ ਦੀ ਜਾਂਚ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਅਤੇ ਸੁਰੰਗ ਦੇ ਅੰਦਰ ਦੀ ਸਥਿਤੀ ਦਾ ਪੂਰਾ ਜਾਇਜ਼ਾ ਲੈਣ ਤੋਂ ਬਾਅਦ ਹੀ ਅਗਲੀ ਰਣਨੀਤੀ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬਚਾਅ ਦਲ ਸੁਰੰਗ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਈ ਯੋਜਨਾਵਾਂ ’ਤੇ ਕੰਮ ਕਰ ਰਿਹਾ ਹੈ। ਪਰ, ਇਹ ਚਿੰਤਾ ਦੀ ਗੱਲ ਹੈ ਕਿ ਬਚਾਅ ਟੀਮ ਨੂੰ ਪਿਛਲੇ 9 ਦਿਨਾਂ ਤੋਂ ਅਸਫਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਸੁਰੰਗ ਦੇ ਅੰਦਰ ਫਸੇ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ ਰਹੀ ਹੈ। Uttarkashi Tunnel
9ਵੇਂ ਦਿਨ ਆਈ ਖੁਸ਼ਖਬਰੀ, ਸੁਰੰਗ ’ਚ 6 ਇੰਚ ਦੀ ਪਾਈਪ ਪਹੁੰਚੀ (Uttarkashi Tunnel)
ਉੱਤਰਕਾਸ਼ੀ ਸੁਰੰਗ ਹਾਦਸੇ ਦੇ ਨੌਵੇਂ ਦਿਨ ਆਖਰਕਾਰ ਖੁਸ਼ਖਬਰੀ ਸਾਹਮਣੇ ਆਈ ਹੈ। ਪਿਛਲੇ 9 ਦਿਨਾਂ ਤੋਂ ਸੁਰੰਗ ਦੇ ਅੰਦਰ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਹੇ 41 ਲੋਕਾਂ ਦੀ ਜਾਨ ਬਚਾਉਣ ਦੀ ਉਮੀਦ ਹੈ। ਬਚਾਅ ਟੀਮ ਦੀ ਸਖ਼ਤ ਮਿਹਨਤ ਕਾਰਨ ਸੁਰੰਗ ਦੇ ਅੰਦਰ 6 ਇੰਚ ਦੀ ਪਾਈਪਲਾਈਨ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ’ਚ ਵੱਡਾ ਫੇਰਬਦਲ
ਹੁਣ ਸੁਰੰਗ ਦੇ ਅੰਦਰ ਫਸੇ ਲੋਕਾਂ ਨੂੰ ਲੋੜੀਂਦੀ ਆਕਸੀਜਨ ਅਤੇ ਭੋਜਨ ਸਮੱਗਰੀ ਆਸਾਨੀ ਨਾਲ ਉਪਲਬਧ ਹੋਵੇਗੀ। ਬੀਤੀ ਰਾਤ 12 ਵਜੇ ਤੋਂ ਜਾਰੀ ਡਰਿਲਿੰਗ ਤੋਂ ਬਾਅਦ ਸ਼ਾਮ ਕਰੀਬ 3:30 ਵਜੇ ਛੇ ਇੰਚ ਪਾਈਪ ਦਾ ਦੂਜਾ ਸਿਰਾ ਮਲਬੇ ਦੇ ਪਾਰ ਮਜ਼ਦੂਰਾਂ ਤੱਕ ਪਹੁੰਚ ਗਿਆ। ਇਸ ਨਾਲ ਆਗਰ ਮਸ਼ੀਨ ਰਾਹੀਂ ਸੁਰੰਗ ਦੇ ਅੰਦਰ ਐਸਕੇਪ ਪਾਈਪ ਸੁਰੰਗ ਬਣਾਉਣ ਦੀ ਉਮੀਦ ਹੋਰ ਵੀ ਪੱਕੀ ਹੋ ਗਈ ਹੈ। ਹੁਣ ਤੱਕ ਚਾਰ ਇੰਚ ਪਾਈਪਾਂ ਰਾਹੀਂ ਮਜ਼ਦੂਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਸੀ। ਇਸ ਰਾਹੀਂ ਆਕਸੀਜਨ ਅਤੇ ਸੁੱਕੇ ਮੇਵੇ ਆਦਿ ਭੇਜੇ ਜਾ ਰਹੇ ਸਨ। ਨਵੀਂ ਛੇ ਇੰਚ ਪਾਈਪ ਰਾਹੀਂ ਦਾਲਾਂ, ਚੌਲ, ਰੋਟੀਆਂ ਅਤੇ ਸਬਜ਼ੀਆਂ ਵੀ ਭੇਜੀਆਂ ਜਾ ਸਕਦੀਆਂ ਹਨ।
ਪਟਨਾ: ਉੱਤਰ ਭਾਰਤ ਵਿੱਚ ਭਾਰੀ ਮੀਂਹ ਨਾਲ ਬਿਹਾਰ ਵਿੱਚ ਹੜ੍ਹਾਂ ਦੀ ਹਾਲਤ ਗੰਭੀਰ ਹੋ ਗਈ ਹੈ। ਪਹਾੜ ‘ਤੇ ਹੋ ਰਹੀ ਲਗਾਤਾਰ ਬਾਰਸ਼ ਨਾਲ ਮਹਾਨੰਦਾ, ਗੰਗਾ ਅਤੇ ਕੋਸੀ ਨਦੀ ਤਖਰੇ ਦੇ ਨਿਸ਼ਾਨ ਤੋਂ ਉੱਪਰ ਵਰ ਰਹੀ ਹੈ। ਅਰਰੀਆ, ਪੂਰਨੀਆ ਅਤੇ ਕਿਸ਼ਨਗੰਜ ਦੇ ਨਾਲ-ਨਾਲ ਕਟਿਹਾਰ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਹੈ। ਇਸ ਤੋਂ ਇਲਾਵਾ ਸਰਹੱਦੀ, ਪੂਰਬੀ ਚੰਪਾਰਨ ਅਤੇ ਪੱਛਮੀ ਚੰਪਾਰਨ ਦੇ ਕੁਝ ਇਲਾਕੇ ਵੀ ਹੜ੍ਹ ਵਿੱਚ ਡੁੱਬੇ ਹੋਏ ਹਨ। ਉੱਤਰੀ ਬਿਹਾਰੀ ਅਤੇ ਨੇਪਾਲ ਦੇ ਤਰਾਈ ਇਲਾਕਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਅਪ੍ਰਤੱਖ ਜਲ ਭਰਾਅ ਹੋ ਗਿਆ ਹੈ, ਜਿਸ ਨਾਲ ਹੜ੍ਹ ਦੀ ਸਥਿਤੀ ਉਤਪੰਨ ਹੋਈ ਹੈ।
ਕਟਿਹਾਰ ਐਨਜੇਪੀ ਰੇਲਖੰਡ ‘ਤੇ ਰੇਲਵੇ ਟਰੈਕ ਦੇ ਉੱਪਰੋਂ ਪਾਣੀ ਵਗਣ ਕਾਰਨ ਰਾਜਧਾਨੀ ਸਮੇਤ ਕਈ ਰੇਲੱਗੀਆਂ ਨੂੰ ਵੱਖ-ਵੱਖ ਸਟੇਸ਼ਨਾਂ ‘ਤੇ ਰੋਕ ਕੇ ਰੱਖਿਆ ਗਿਆ ਹੈ। ਰੇਲਵੇ ਨੇ ਚਾਰ ਜੋੜੀਆਂ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਪੂਰਬ-ਉੱਤਰ ਭਾਰਤ ਨਾਲ ਦੇਸ਼ ਦਾ ਰੇਲ ਸੰਪਰਕ ਟੁੱਟ ਗਿਆ ਹੈ।
ਮੁੱਖ ਮੰਤਰੀ ਨੇ ਮੋਦੀ ਤੇ ਰਾਜਨਾਥ ਨਾਲ ਕੀਤੀ ਗੱਲਬਾਤ
ਹੜ੍ਹ ਦੀ ਭਿਆਨਕ ਸਥਿਤੀ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ, ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ ਟੀਮ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਬੁਲਾਇਆ ਹੈ। ਹੜ੍ਹ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ।
ਹੜ੍ਹ ਨਾਲ ਬੇਹਾਲ ਕਿਸ਼ਨਗੰਜ, ਅਰਰੀਆ, ਫੋਰਬਿਸਗੰਜ, ਜੋਗਬਣੀ ਅਤੇ ਪੱਛਮੀ ਚੰਪਾਰਨ ਦੇ ਨਰਕਟਿਆਗੰਜ ਵਿੱਚ ਪਾਣੀ ਘਰਾਂ ਵਿੱਚ ਵੜ ਗਿਆ ਹੈ। ਜਨਜੀਵਨ ਪੂਰੀ ਤਰ੍ਹਾਂ ਤਹਿਸ-ਨਹਿਸ ਹੈ। ਮਕਾਨ ਅਤੇ ਗੱਡੀਆਂ ਸਾਰੀਆਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ। ਕਈ ਲੋਕ ਆਪਣੇ ਘਰਾਂ ਵਿੱਚ ਹੀ ਫਸੇ ਹੋਏ ਹਨ। ਐਸਡੀਆਰਐਫ਼ ਦੀਆਂ ਟੀਮਾਂ ਲੋਕਾਂ ਨੂੰ ਬਚਾਉਣ ਵਿੱਚ ਜੁਟੀਆਂ ਹੋਈਆਂ ਹਨ।
ਬਚਾਅ ਮੁਹਿੰਮ ਜਾਰੀ
ਬਿਹਾਰ ਦੇ ਮੁੱਖ ਸਕੱਤਰ ਅੰਜਨੀ ਕੁਮਾਰ ਸਿੰਘ ਨੇ ਦੱਸਿਆ ਕਿ ਪਿਛਲੇ 72 ਘੰਟੇ ਵਿੱਚ ਅਪ੍ਰਤੱਖ ਬਾਰਸ਼ ਹੋਈ ਹੈ। ਜੇਕਰ ਸਾਰੇ ਅੰਕੜਿਆਂ ਨੂੰ ਜੋੜ ਕੇ ਵੇਖਿਆ ਜਾਵੇ ਤਾਂ ਲਗਭਗ ਦੋ ਫੁੱਟ ਤੱਕ ਪਾਣੀ ਮੀਂਹ ਕਾਰਨ ਹੀ ਹੈ। ਪਾਣੀ ਹੋਣ ਨਾਲ ਸਥਿਤੀ ਭਿਆਨਕ ਬਣੀ ਹੋਈ ਹੈ। ਉਨ੍ਹਾਂ ਹਿਕਾ ਕਿ ਲੋਕਾਂ ਦੇ ਬਚਾਅ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੂਰਨੀਆ ਏਅਰਬੇਸ ਰਾਹੀਂ ਪ੍ਰਭਾਵਿਤ ਇਲਾਕਿਆਂ ਵਿੱਚ ਫੂਡ ਪੈਕੇਟ ਵੀ ਸੁੱਟੇ ਜਾ ਰਹੇ ਹਨ।
ਡੀਐੱਮ ਨੇ ਹਾਲਤ ਦੀ ਨਜ਼ਾਕਤ ਨੂੰ ਵੇਖਦੇ ਹੋਏ ਆਮ ਲੋਕਾਂ ਨੂੰ ਧੀਰਜ ਰੱਖਦੇ ਹੋਏ ਰਾਹਤ ਕਾਰਜਾਂ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸਦਰ ਐਸਡੀਓ ਨੂੰ ਪ੍ਰਾਣਪੁਰ ਅਤੇ ਬਾਰਸੋਈ ਐਸਡੀਓ ਨੂੰ ਆਜਮਨਗਰ ਵਿੱਚ ਕੈਂਪ ਕਰਨ ਲਈ ਕਿਹਾ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਅਤੇ ਲਗਾਤਾਰ ਹੋ ਰਹੀ ਬਾਰਸ਼ ਨੂੰ ਵੇਖਦੇ ਹੋਏ ਅਧਿਕਾਰੀਆਂ ਦੀ ਛੁੱਟੀ ਰੱਦ ਕਰ ਕਰਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।