Health Services - Sach Kahoon Punjabi

Punjab News: ਪੰਜਾਬ ਸਿਹਤ ਸੇਵਾਵਾਂ ਦੇ ਖੇਤਰ ’ਚ ਤੇਜ਼ੀ ਨਾਲ ਅੱਗੇ ਵੱਧ ਰਿਹੈ : ਰਾਜਪਾਲ
ਕਿਹਾ : ਦੇਸ਼ ਦੀ ਤਰੱਕੀ ਲਈ ਹਰ ਖੇਤਰ ਵਿੱਚ ਅੱਗੇ ਵਧਣਾ ਜ਼ਰੂਰੀ | Punjab News

Punjab News: (ਸੁਖਜੀਤ ਮਾਨ) ਬਠਿੰਡਾ। ਬਠਿੰਡਾ ਏਮਜ਼ ’ਚ ਪੁੱਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਪੰਜਾਬ ਦੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਰਾਜਪਾਲ ਅੱਜ ਇੱਥੇ ਏਮਜ਼ ਵਿਖੇ ਯੂਰੋਲੋਜੀ ਦੀ ਨੈਸ਼ਨਲ ਸੁਸਾਇਟੀ ਦੀ ਦੋ ਰੋਜਾ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਦੋ ਰੋਜ਼ਾ ਵਰਕਸ਼ਾਪ ’ਚ ਦੇਸ਼ ਵਿਦੇਸ਼ਾਂ ’ਚੋਂ ਕਰੀਬ 350 ਡਾਕਟਰਾਂ ਵੱਲੋਂ 22 ਮਰੀਜ਼ਾਂ ਦੀ ਪੱਥਰੀ ਕੱਢਣ ਦੀ ਆਧੁਨਿਕ ਵਿਧੀ ਤੇ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਖਰਚ ਦੇ ਅਪ੍ਰੇਸ਼ਨ ਕੀਤੇ ਜਾਣਗੇ।

ਇਸ ਮੌਕੇ ਰਾਜਪਾਲ ਨੇ ਸੰਬੋਧਨ ਕਰਦਿਆਂ ਪੰਜਾਬ ਲਈ ਇੱਕ ਮਾਣ ਵਾਲਾ ਪਲ ਦੱਸਿਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਭਰ ਦੇ ਪ੍ਰਸਿੱਧ ਯੂਰੋਲੋਜੀਕਲ ਮਾਹਿਰ ਗੁਰਦੇ ਦੀ ਪੱਥਰੀ ਦੀ ਸਰਜਰੀ ਵਿੱਚ ਮਹੱਤਵਪੂਰਨ ਪ੍ਰਗਤੀ ’ਤੇ ਵਿਚਾਰ- ਵਟਾਂਦਰਾ ਕਰਨ ਲਈ ਇਕੱਠੇ ਹੋਏ ਹਨ। ਉਹਨਾਂ ਏਮਜ਼ ਬਠਿੰਡਾ ਦੇ ਯੂਰੋਲੋਜੀ ਵਿਭਾਗ ਦੀ ਸ਼ਲਾਘਾ ਕਰਦਿਆਂ ਪੰਜਾਬ ਵਿੱਚ ਸਰਕਾਰੀ ਖੇਤਰ ਵਿੱਚ ਗੁਰਦਾ ਟਰਾਂਸਪਲਾਂਟੇਸ਼ਨ ਸੇਵਾਵਾਂ ਸ਼ੁਰੂ ਕਰਨ ਵਿੱਚ ਉਨ੍ਹਾਂ ਨੂੰ ਮੋਹਰੀ ਦੱਸਦਿਆਂ ਕਿਹਾ ਕਿ ਇੱਥੇ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਵੱਡੀ ਗਿਣਤੀ ਵਿੱਚ ਮਰੀਜ਼ ਲਾਹਾ ਲੈ ਰਹੇ ਹਨ।

ਇਹ ਵੀ ਪੜ੍ਹੋ: Punjab Health News: ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ ’ਚ 5 ਹਜ਼ਾਰ ਵਾਧੂ ਬਿਸਤਰਿਆਂ ਦਾ ਕੀਤਾ ਪ੍ਰਬੰਧ : ਸਿਹਤ ਮੰਤਰੀ

ਉਹਨਾਂ ਨਸ਼ਾ ਮੁਕਤ ਪੰਜਾਬ ਲਈ ਸਮੂਹਿਕ ਤੌਰ ’ਤੇ ਯਤਨ ਕਰਨ ਦਾ ਸੱਦਾ ਦਿੱਤਾ ਅਤੇ ਨੌਜਵਾਨਾਂ ਦੀ ਰੱਖਿਆ ਅਤੇ ਪਾਲਣ-ਪੋਸ਼ਣ ਦੀ ਤੁਰੰਤ ਲੋੜ ਦਾ ਸੁਨੇਹਾ ਦਿੱਤਾ। ਉਨ੍ਹਾਂ ਡਾਕਟਰੀ ਭਾਈਚਾਰੇ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਪੀੜ੍ਹੀਆਂ ਨੂੰ ਇੱਕ ਸਿਹਤਮੰਦ, ਮਜ਼ਬੂਤ ਭਵਿੱਖ ਸੁਰੱਖਿਅਤ ਕਰਨ ਲਈ ਗਿਆਨ, ਹੁਨਰ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਦਾਨ ਕਰਨ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਰਾਸ਼ਟਰ ਨਿਰਮਾਣ ਲਈ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਦੀ ਮਹੱਤਤਾ ਲਈ ਜਾਗਰੂਕ ਹੋਣ ਲਈ ਕਿਹਾ। ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਐਨਐਸਡੀਸੀ ਦੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਨੇ ਸਵੈ-ਨਿਰਭਰ ਭਾਰਤ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਹੁਨਰ ਵਿਕਾਸ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। Punjab News

ਏਮਜ ਬਠਿੰਡਾ ’ਚ ਯੂਰੋਲੋਜੀ ਦੋ ਰੋਜਾ ਵਰਕਸ਼ਾਪ ਦਾ ਕੀਤਾ ਉਦਘਾਟਨ

ਇਸ ਮੌਕੇ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ. ਮੀਨੂੰ ਸਿੰਘ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ. ਰਾਜੀਵ ਸੂਦ, ਯੂਰੋਲੋਜੀਕਲ ਸੁਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾ. ਏ. ਕੇ. ਸਾਂਗਵਾਨ; ਸਕੱਤਰ ਡਾ. ਰਿਸ਼ੀ ਨਈਅਰ ਅਤੇ ਏਮਜ਼ ਬਠਿੰਡਾ ਦੇ ਡੀਨ ਅਕਾਦਮਿਕ ਡਾ. ਅਖਿਲੇਸ਼ ਪਾਠਕ ਆਦਿ ਨੇ ਵੀ ਸੰਬੋਧਨ ਕੀਤਾ। Punjab News

Government Hospital: ਸਿਵਲ ਸਰਜਨ ਵੱਲੋਂ ਸਰਕਾਰੀ ਹਸਪਤਾਲ ਦੌਰਾ, ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ
ਹਸਪਤਾਲ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਆਖਿਆਂ | Government Hospital

ਦਾਖਲ ਮਰੀਜ਼ਾਂ ਤੋਂ ਕਿਸੇ ਵੀ ਸਮੱਸਿਆ ਬਾਰੇ ਜਾਣਕਾਰੀ ਹਾਸਿਲ ਕੀਤੀ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਸੰਜੇ ਕਾਮਰਾ ਨੇ ਐੱਸ. ਐੱਚ.ਡੀ ਸੁਨਾਮ ਊਧਮ ਸਿੰਘ ਵਾਲਾ ਦੀ ਅਚਨਚੇਤ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਹਸਪਤਾਲ ਦੀ ਓ.ਪੀ.ਡੀ, ਆਪਰੇਸ਼ਨ ਥੀਏਟਰ, ਵਾਰਡ, ਐਮਰਜੰਸੀ ਸਿਹਤ ਸੇਵਾਵਾਂ, ਜੱਚਾ-ਬੱਚਾ ਸਿਹਤ ਸੇਵਾਵਾਂ, ਲੈਬ, ਆਈ.ਸੀ.ਟੀ.ਸੀ.ਸੈਂਟਰ ਆਦਿ ਦਾ ਨਿਰੀਖਣ ਕੀਤਾ।

ਉਹਨਾਂ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਪੁੱਛ-ਗਿੱਛ ਕੀਤੀ। ਉਹਨਾਂ ਦਾਖਲ ਮਰੀਜ਼ਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਸਿਹਤ ਸੇਵਾਵਾਂ ਲੈਣ ਵਿੱਚ ਕੋਈ ਮੁਸ਼ਕਿਲ ਆਈ ਹੋਵੇ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਹਸਪਤਾਲ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਮਰੀਜ਼ਾਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਉਪਲੱਬਧ ਕਰਾਉਣ ਲਈ ਵੀ ਕਿਹਾ। ਉਹਨਾਂ ਸੰਸਥਾਗਤ ਜਣੇਪੇ ਵਧਾਉਣ ’ਤੇ ਜ਼ੋਰ ਦੇਣ ਲਈ ਕਿਹਾ।

ਇਹ ਵੀ ਪੜ੍ਹੋ : All India Hockey Tournament: ਐਨਆਰਆਈ ਸਪੋਰਟਸ ਕਲੱਬ (ਰਜਿ:) ਅਮਲੋਹ ਦਾ 4 ਰੋਜ਼ਾ ਆਲ ਇੰਡੀਆ ਹਾਕੀ ਟੂਰਨਾਮੈਂਟ 20 ਤ…

ਡਾ: ਸੰਜੇ ਕਾਮਰਾ ਨੇ ਸਮੂਹ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੋ-ਆਪਣੀ ਡਿਊਟੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਉਣ ਅਤੇ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਆਪਣਾ ਵਿਵਹਾਰ ਚੰਗਾ ਰੱਖਣ ਤੇ ਸਰਕਾਰ ਆਮ ਲੋਕਾਂ ਲਈ ਉਪਲੱਬਧ ਸਾਰੀਆਂ ਸਿਹਤ ਸਹੂਲਤਾਂ ਉਹਨਾਂ ਨੂੰ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ। ਇਸ ਮੌਕੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ.ਅੰਕੂ ਜੈਨ, ਡਾ. ਚਮਨਦੀਪ ਸਿੰਘ ਰੇਖੀ, ਡਾ. ਪਾਵੇਲ ਸਿੰਘ, ਡਾ. ਅਮਿਤ ਸਿੰਗਲਾ, ਡਾ. ਪ੍ਰਭਜੋਤ ਸਿੰਘ, ਡਾ. ਲਵੀਨ ਸਿੰਗਲਾ, ਡਾ. ਕਾਮਨੀ ਸਿੰਗਲਾ, ਜਿਲਾ ਸਮੂਹ ਸਿੱਖਿਆ ਅਫਸਰ ਕਰਨੈਲ ਸਿੰਘ, ਸੀਨੀਅਰ ਫਾਰਮੇਸੀ ਅਫਸਰ ਲਾਲ ਚੰਦ ਸਿੰਗਲਾ ਅਤੇ ਸਮੂਹ ਸਟਾਫ ਹਾਜ਼ਰ ਸੀ। Government Hospital

ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੁਲਤਾਂ ਉਪਲਬੱਧ ਕਰਵਾਉਣ ਲਈ ਵਚਨਬੱਧ : Sadhu Singh Dharmasot
5730 ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਕੀਤਾ ਤਬਦੀਲ

ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਸਰਕਾਰ ਦੀ ਟੀਚਾ

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharmasot) ਨੇ ਆਖਿਆ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਉਤੱਮ ਸਿਹਤ ਸਹੁਲਤਾਂ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਹ ਅੱਜ ਇੱਥੇ ਜ਼ਿਲੇ ਦੇ ਪਿੰਡ ਊਦੇਕਰਨ ਵਿਖੇ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਵਜੋਂ ਵਿਕਸਤ ਕੀਤੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿਚ 5 ਪ੍ਰੋਜੈਕਟਰਜ ਦੇ ਲੋਕ ਅਰਪਨ ਸਬੰਧੀ ਕਰਵਾਏ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰਾਜ ਵਿੱਚ ਸਿੱਖਿਆ ਢਾਂਚੇ ਦੇ ਵਿਕਾਸ ਤੇ ਵਿਸ਼ੇਸ਼ ਤੱਵਜੋਂ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਦੇ ਸਹਾਰੇ ਹੀ ਅਸਲ ਸਮਾਜਿਕ ਆਰਥਿਕ ਵਿਕਾਸ ਦੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਨੇ ਹੀ ਸਾਡੇ ਅੱਜ ਦੇ ਬੱਚਿਆਂ ਨੂੰ ਚੰਗੇ, ਸਿੱਖਿਅਤ ਨਾਗਰਿਕ ਬਣਾਉਣਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਰਾਜ ਦੇ 5730 ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ ਜਿੱਥੇ ਵਿਦਿਆਰਥੀਆਂ ਨੂੰ ਆਧੂਨਿਕ ਸਿੱਖਣ ਸਿਖਾਉਣ ਦੀ ਵਿਧੀਆਂ ਅਤੇ ਮਲਟੀ ਮੀਡੀਆ ਤਕਨੀਕਾਂ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੀ 546 ਸਕੂਲਾਂ ਵਿਚ 436 ਸਕੂਲਾਂ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ।

ਧਰਮਸੋਤ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਮਨੁੱਖ ਦੀਆਂ ਬੁਨਿਆਦੀ ਜਰੂਰਤਾਂ ਹਨ ਅਤੇ ਪੰਜਾਬ ਸਰਕਾਰ ਲਈ ਇਹ ਦੋਨੋਂ ਸੈਕਟਰ ਪ੍ਰਮੁੱਖ ਤਰਜੀਹੀ ਖੇਤਰ ਹਨ। ਇਸੇ ਲਈ ਸੂਬਾ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਰਾਹੀਂ ਰਾਜ ਦੇ 2.2 ਕਰੋੜ ਲੋਕਾਂ ਨੂੰ 5 ਲੱਖ ਰੁਪਏ ਸਲਾਨਾ ਤੱਕ ਦੇ ਨਗਦੀ ਰਹਿਤ ਇਲਾਜ ਦੀ ਸਹੁਲਤ ਮੁਹਈਆ ਕਰਵਾਈ ਹੈ। ਇਸ ਮੌਕੇ ਉਨ੍ਹਾਂ ਵਿਦਿਆਥੀਆਂ ਅਤੇ ਅਧਿਆਪਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਅਜਾਦੀ ਲੈ ਕੇ ਦਿੱਤੀ ਹੈ ਅਤੇ ਇਸ ਦੀ ਸੰਭਾਲ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਹੈ। ਇਸ ਲਈ ਸਾਨੂੰ ਆਪਣੇ ਕੌਮੀ ਫਰਜਾਂ ਪ੍ਰਤੀ ਹਮੇਸਾਂ ਸੁਚੇਤ ਰਹਿਣਾ ਚਾਹੀਦਾ ਹੈ।

ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਵਿਹਾਰ ਤੇ ਲਗਾਤਾਰ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਸੰਗਤ ਪ੍ਰਤੀ ਸੁਚੇਤ ਰਹਿਣ। ਉਨ੍ਹਾਂ ਨੇ ਕਿਹਾ ਕਿ ਘਰ ਪਰਿਵਾਰ ਤੋਂ ਕੀਤੀ ਚੌਕਸੀ ਅਤੇ ਬੱਚਿਆਂ ਨੂੰ ਦਿੱਤੀ ਚੰਗੀ ਸਿੱਖਿਆ ਸਾਡੀ ਨਵੀਂ ਪੀੜ੍ਹੀ ਨੂੰ ਗਲਤ ਸੰਗਤ ਵਿੱਚ ਪੈਣ ਤੋਂ ਰੋਕ ਸਕਦੀ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸਵੱਛਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜੀਵਨ ਵਿਚ ਸਫਾਈ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਚੌਗਿਰਦੇ ਦੀ ਸੰਭਾਲ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਿਹਤ ਸੇਵਾਵਾਂ ਪ੍ਰਤੀ ਜ਼ਿੰਮੇਵਾਰੀ ਨਿਭਾਵੇ ਸਰਕਾਰ
ਉੱਤਰ ਪ੍ਰਦੇਸ਼ ‘ਚ ਗੋਰਖਪੁਰ ਮੈਡੀਕਲ ਕਾਲਜ ‘ਚ ਆਕਸੀਜਨ ਦੀ ਸਪਲਾਈ ਬੰਦ ਹੋਣ ਨਾਲ 50 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਦਿਲਾਂ ਨੂੰ ਹਲੂਨਣ ਵਾਲਾ ਹੈ ਭਾਵੇਂ ਸਰਕਾਰ ਅਕਸੀਜਨ ਦੀ ਸਪਲਾਈ ਨਾ ਹੋਣ ਨੂੰ ਨਕਾਰ ਰਹੀ ਹੈ ਪਰ ਘਟਨਾ ਨੂੰ ਮੂਲੋਂ ਨਕਾਰ ਦੇਣਾ ਹਕੀਕਤ ਤੋਂ ਮੁੱਖ ਮੋੜਨਾ ਹੈ

ਇਹ ਤਾਂ ਹਕੀਕਤ  ਹੈ ਹੀ ਕਿ ਬੱਚਿਆਂ ਦੀਆਂ ਮੌਤਾਂ ਹੋਈਆਂ ਹਨ ਸਰਕਾਰ ਨੂੰ ਇਸ ਸਬੰਧੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਜੇਕਰ ਮਾਮਲਾ ਕੋਈ ਹੋਰ ਹੈ ਤਾਂ ਵੀ ਉਸ ਦਾ ਸਪੱਸ਼ਟੀਕਰਨ ਤੁਰਤ-ਫੁਰਤ ਦੇਣਾ ਚਾਹੀਦਾ ਹੈ ਮੀਡੀਆ ‘ਚ ਇਸ ਗੱਲ ਦੀ ਚਰਚਾ ਹੈ ਕਿ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਨੇ 63 ਲੱਖ ਰੁਪਏ ਬਕਾਇਆ ਖੜ੍ਹਾ ਹੋਣ ਕਾਰਨ ਡੀਐਮ ਨੂੰ ਸਪਲਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ ਸਿਹਤ ਵਿਭਾਗ ‘ਚ ਲਾਪਰਵਾਹੀ ਲਈ ਅਫ਼ਸਰ ਵਿਭਾਗ ਜ਼ਿੰਮੇਵਾਰ ਹੈ ਜਾਂ ਕੁਝ ਅਫ਼ਸਰ ਇਸ ਸਬੰਧੀ ਖੁਲਾਸਾ ਕਰਨ ਦੇ ਨਾਲ-ਨਾਲ ਦੋਸ਼ੀ ਵਿਅਕਤੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ

ਦਰਅਸਲ ਸਰਕਾਰੀ ਸਿਸਟਮ ‘ਚ ਲਾਪਰਵਾਹੀ ਸ਼ਬਦ ਅਜਿਹਾ ਜੁੜ ਗਿਆ ਹੈ ਜੋ ਉੱਤਰਨ ਦਾ ਨਾਂਅ ਨਹੀਂ ਲੈ ਰਿਹਾ ਕੇਂਦਰ ਤੇ ਸੂਬਾ ਸਰਕਾਰਾਂ ਸਿਹਤ ਸੇਵਾਵਾਂ ਲਈ ਹਜ਼ਾਰਾਂ ਕਰੋੜਾਂ ਦਾ ਬਜਟ ਬਣਵਾਉਂਦੀਆਂ ਹਨ ਸਰਕਾਰਾਂ ਕੋਲ ਇੰਨੀ ਸਮਰੱਥਾ ਵੀ ਮੌਜ਼ੂਦ ਹੈ ਉਹ ਕਰਜ਼ਾ ਮੁਆਫ਼ੀ ਵਰਗੇ ਕਦਮ ਚੁੱਕਣ ਲਈ ਅੱਗੇ ਆ ਰਹੀਆਂ ਹਨ ਤਾਂ ਸਿਹਤ ਵਰਗੇ ਖੇਤਰਾਂ ‘ਚ ਪੈਸੇ ਦੀ ਘਾਟ ਕਾਰਨ ਮਾਸੂਮਾਂ ਦੀ ਮੌਤ ਪ੍ਰਬੰਧਾਂ ‘ਤੇ ਸਵਾਲ ਉਠਾਉਂਦਾ ਹੈ ਜੇਕਰ ਸਰਕਾਰਾਂ ਮੁਫ਼ਤ ਇਲਾਜ ਸਮੇਤ ਹੋਰ ਸਹੂਲਤਾਂ ਦੇ ਸਕਦੀਆਂ ਹਨ ਤਾਂ ਆਕਸੀਜਨ ਦੇ ਸਿਲੰਡਰ ਮੰਗਵਾਉਣ ‘ਚ ਸਿਰਫ਼ ਔਪਾਚਾਰਿਕਤਾ ਹੀ ਪੂਰੀ ਕਰਨੀ ਹੁੰਦੀ ਹੈ

ਇੱਥੇ ਗੜਬੜੀ ਸਿਰਫ਼ ਸੰਦੇਸ਼ ਪਹੁੰਚਾਉਣ ‘ਚ ਕੀਤੀ ਗਈ ਢਿੱਲਮੱਠ ਦਾ ਨਤੀਜਾ ਹੈ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਜਿਸ ਆਦਮੀ ਕੋਲ ਨਿੱਜੀ ਹਸਤਪਾਲ ਜਾਣ ਜੋਗੇ ਪੈਸੇ ਹੁੰਦੇ ਹਨ ਉਹ ਸਰਕਾਰੀ ਹਸਪਤਾਲ ਨਹੀਂ ਜਾਂਦਾ ਸਭ ਦੇ ਦਿਲ ਵਿੱਚ ਵੱਡਾ ਡਰ ਲਾਪਰਵਾਹੀ ਦਾ ਹੁੰਦਾ ਹੈ ਇਸੇ ਕਾਰਨ ਹੀ ਸਰਕਾਰੀ ਹਸਪਤਾਲ ਗਰੀਬਾਂ ਦੇ ਹਸਪਤਾਲ ਬਣਦੇ ਜਾ ਰਹੇ ਹਨ ਹਾਲਾਂਕਿ ਮੁੱਖ ਮੰਤਰੀ ਜਾ ਸਿਹਤ ਮੰਤਰੀ ਵੱਲੋਂ ਹਸਪਤਾਲਾਂ ਦੇ ਦੌਰੇ ਕਰਨ ਨਾਲ ਇਹ ਚੀਜ ਤਾਂ ਸਾਹਮਣੇ ਆਈ ਹੈ ਕਿ ਸੱਤਾਧਾਰੀ ਆਗੂ ਸਿਸਟਮ ‘ਚ ਸੁਧਾਰ ਲਿਆਉਣਾ ਚਾਹੁੰਦੇ ਹਨ ਪਰ ਅਧਿਕਾਰੀ ਆਪਣੀ ਪੁਰਾਣੀ ਆਦਤ ਛੱਡਣ ਜਾਂ ਬਦਲਣ ਲਈ ਤਿਆਰ ਨਹੀਂ

ਮੰਤਰੀ ਦੇ ਦੌਰੇ ਦਾ ਅਸਰ ਥੋੜ੍ਹੇ ਦਿਨਾਂ ਤੱਕ ਹੀ ਰਹਿੰਦਾ ਹੈ ਮਗਰੋਂ ਫਿਰ ਪਹਿਲਾਂ ਵਾਲੇ ਹਾਲਾਤ ਬਣ ਜਾਂਦੇ ਹਨ ਦਰਅਸਲ ਸਰਕਾਰੀ ਸਿਸਟਮ ‘ਚ ਕੰਮ ਕਰਨ ਦੀ ਸੰਸਕ੍ਰਿਤੀ ਪੈਦਾ ਕਰਨ ਦੀ ਜ਼ਰੂਰਤ ਹੈ ਕੁਝ ਅਧਿਕਾਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ ਜਿਨ੍ਹਾਂ ਦਾ ਹੌਂਸਲਾ ਵਧਾਉਣ ਦੀ ਜ਼ਰੂਰਤ ਹੈ ਲਾਪਰਵਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਸਮੇਂ ਸਿਰ ਸਿਰ ਹੋਣੀ ਚਾਹੀਦੀ ਹੈ ਸਿਸਟਮ ‘ਚ ਸੁਧਾਰ ਹੀ ਸਮੱਸਿਆ ਦਾ ਹੱਲ ਹੈ ਸਿਹਤ ਸੇਵਾਵਾਂ ਸਭ ਤੋਂ ਅਹਿਮ ਖੇਤਰ  ਹੈ ਜਿਸ ਨੂੰ ਪੁਰੀ ਤਵੱਜੋਂ ਦਿੱਤੀ ਜਾਣ ਦੀ ਜ਼ਰੂਰਤ ਹੈ ਹਸਪਤਾਲਾਂ ਦੇ ਪ੍ਰਬੰਧਕੀ ਅਫ਼ਸਰ ਲੋਕਾਂ ਦੀ ਸਿਹਤ ਨੂੰ ਸੰਵੇਦਨਸ਼ੀਲਤਾ ਨਾਲ ਲੈਣ ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।