Drugs - Sach Kahoon Punjabi
Sunam News: ਸੁਨਾਮ ਪੁਲਿਸ ਦੀ ਵੱਡੀ ਕਾਰਵਾਈ, 6 ਵਿਅਕਤੀ ਨਸ਼ੀਲੇ ਪਦਾਰਥਾਂ ਸਮੇਤ ਕੀਤੇ ਗ੍ਰਿਫਤਾਰ
ਕਿਸੇ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆਂ ਨਹੀਂ ਜਾਵੇਗਾ : ਡੀਐੱਸਪੀ ਖਹਿਰਾ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸਬ-ਡਵੀਜਨ ਪੁਲਿਸ ਵੱਲੋਂ ਪਿਛਲੇ ਇੱਕ ਹਫਤੇ ਦੌਰਾਨ 4 ਮੁਕੱਦਮੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਨਸ਼ਾ ਵੀ ਬਰਾਮਦ ਕਰਵਾਇਆ ਗਿਆ ਹੈ। ਇਸ ਇਸ ਸਬੰਧੀ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਸਿਟੀ ਐੱਸਐੱਚਓ ਪ੍ਰਤੀਕ ਜਿੰਦਲ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮਾਨਯੋਗ ਡੀ.ਜੀ.ਪੀ. ਪੰਜਾਬ ਦੀ ਯੋਗ ਅਗਵਾਈ ਅਤੇ ਸ੍ਰੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ’ਚ ਨਸ਼ੇ ਦਾ ਖਾਤਮਾ ਕਰਨ ਲਈ “ਯੁੱਧ ਨਸ਼ਿਆ ਵਿਰੁੱਧ” ਦੇ ਸਲੋਗਨ ਤਹਿਤ ਵਿਸ਼ੇਸ਼ ਮੁੰਹਿਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਲਈ ਹਰ ਇੱਕ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿੱਚ ਲਗਾਤਾਰ ਸੈਮੀਨਾਰ/ਨਸ਼ਾ ਮੁਕਤੀ ਯਾਤਰਾ ਦਾ ਅਭਿਆਨ ਲਗਾਤਾਰ ਜਾਰੀ ਹੈ।
ਇਸ ਮੁਹਿੰਮ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ ਛੋਟੇ ਅਤੇ ਵੱਡੇ ਸਮੱਗਲਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸਬ-ਡਵੀਜਨ ਸੁਨਾਮ ਦੇ ਥਾਣਾ ਸਿਟੀ ਸੁਨਾਮ, ਲੋਂਗੋਵਾਲ ਅਤੇ ਚੀਮਾਂ ਦੇ ਏਰੀਆ ਨਸ਼ਾ ਸਮੱਗਲਰਾਂ ਵਿਰੁੱਧ ਪਿਛਲੇ ਇੱਕ ਹਫਤੇ ਦੌਰਾਨ 04 ਮੁਕੱਦਮੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ 06 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ/ਚਿੱਟਾ ਅਤੇ 01 ਮੁੱਕਦਮਾ ਗੈਂਬਲਿੰਗ ਐਕਟ ਤਹਿਤ ਦਰਜ ਕਰਕੇ 10,400/- ਰੁਪਏ ਬ੍ਰਾਮਦ ਕਰਕੇ 01 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਅਤੇ ਆਬਕਾਰੀ ਐਕਟ ਤਹਿਤ 01 ਮੁਕੱਦਮੇ ਦਰਜ ਕਰਕੇ 01 ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 09 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Chip Meter News: ਚਿੱਪ ਵਾਲੇ ਮੀਟਰ ਪੁੱਟ ਕੇ ਬਿਜਲੀ ਮਹਿਕਮੇ ਨੂੰ ਸੌਂਪੇ, ਕੀਤੀ ਨਾਅਰੇਬਾਜ਼ੀ
ਉਨ੍ਹਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਦੌਰਾਨ ਪਿੰਡ, ਮੁਹੱਲਾ, ਵਾਰਡ ਪੱਧਰ ’ਤੇ ਐਮ.ਸੀ, ਪੰਚਾਇਤ ਅਤੇ ਹੋਰ ਮੋਹਤਬਰ ਪੁਰਸ਼ਾਂ ਅਤੇ ਸਮਾਜ ਸੇਵੀ ਸੰਸਥਾਵਾ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਦੀ ਸਨਾਖਤ ਨੂੰ ਗੁਪਤ ਰੱਖਦੇ ਹੋਏ ਉਹਨਾ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਹੁਣ ਤੱਕ ਕਰੀਬ 5 ਵਿਅਕਤੀਆਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਡੀ-ਅਡੀਕਸ਼ਨ ਸੈਂਟਰ ਵਿਚ ਰਜਿਸਟਰੇਸਨ ਕਰਵਾ ਗਈ ਹੈ। ਇਸ ਤੋਂ ਇਲਾਵਾ 3 ਵਿਅਕਤੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ। Sunam News
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 100 ਦੇ ਕਰੀਬ ਵਹੀਕਲਾਂ ਦੇ ਚਲਾਣ ਵੀ ਕੀਤੇ
ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 100 ਵਹੀਕਲਾਂ ਦੇ ਵੱਖ-2 ਜੁਰਮਾਂ ਤਹਿਤ ਟ੍ਰੈਫਿਕ ਚਲਾਣ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ। ਪੰਜਾਬ ਪੁਲਿਸ ਲੋਕਾਂ ਦੀ ਸੇਵਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਸਖਤ ਮਿਹਨਤ ਕਰ ਰਹੀ ਹੈ।
Punjab Gang Busted: ਹਥਿਆਰਾਂ-ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਹੈਰੋਇਨ ਅਤੇ ਪਿਸਤੌਲ ਜ਼ਬਤ
Punjab Gang Busted: ਅੰਮ੍ਰਿਤਸਰ, (ਆਈਏਐਨਐਸ)। ਇੱਕ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਵਿੱਚ, ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸਰਗਰਮ ਹਥਿਆਰਾਂ ਅਤੇ ਨਾਰਕੋ-ਹਵਾਲਾ ਨੈੱਟਵਰਕ ਨਾਲ ਜੁੜੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਸਰਗਰਮ ਸੀ। “ਇੱਕ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਸੰਗਠਿਤ ਸਰਹੱਦ ਪਾਰ ਹਥਿਆਰਾਂ ਅਤੇ ਨਾਰਕੋ-ਹਵਾਲਾ ਨੈੱਟਵਰਕ ਵਿੱਚ ਸ਼ਾਮਲ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: Supreme Court: ਹੜ੍ਹ ਅਤੇ ਗੈਰ-ਕਾਨੂੰਨੀ ਰੁੱਖਾਂ ਦੀ ਕਟਾਈ ‘ਤੇ ਸੁਪਰੀਮ ਕੋਰਟ ਦਾ ਸਖ਼ਤ ਰੁਖ਼, ਪੰਜਾਬ, ਹਿਮਾਚਲ…
ਇਹ ਗਿਰੋਹ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਸਰਗਰਮ ਸੀ,” ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਲਿਖਿਆ। ਡੀਜੀਪੀ ਦੇ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਗੁਰਪਾਲ ਸਿੰਘ, ਜੋ ਪਹਿਲਾਂ ਮਲੇਸ਼ੀਆ ਗਏ ਸਨ, ਸਰਹੱਦ ਪਾਰ ਦੇ ਤਸਕਰਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਖੁਲਾਸੇ ‘ਤੇ, ਪੁਲਿਸ ਨੇ 2.02 ਕਿਲੋ ਹੈਰੋਇਨ ਅਤੇ ਦੋ .30 ਬੋਰ ਪਿਸਤੌਲ ਬਰਾਮਦ ਕੀਤੇ। ਉਨ੍ਹਾਂ ਦੇ ਸਾਥੀ ਰਣਜੋਧ ਸਿੰਘ ਨੂੰ ਵੀ ਦੋ ਪਿਸਤੌਲਾਂ ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਹਵਾਲਾ ਰਾਹੀਂ ਭੇਜੀ ਜਾਣੀ ਸੀ। ਮੁਲਜ਼ਮਾਂ ਤੋਂ 2.02 ਕਿਲੋ ਹੈਰੋਇਨ, 4 ਪਿਸਤੌਲ (1 ਗਲੌਕ 9 ਐਮਐਮ ਸਮੇਤ) ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। Punjab Gang Busted
ਡੀਜੀਪੀ ਨੇ ਅੱਗੇ ਕਿਹਾ, “ਪੁਲਿਸ ਸਟੇਸ਼ਨ ਗੇਟ ਹਕੀਮਾਨ ਵਿਖੇ ਇੱਕ ਕੇਸ ਦਰਜ ਕੀਤਾ ਗਿਆ ਹੈ ਅਤੇ ਪੂਰੇ ਗਠਜੋੜ ਨੂੰ ਸੁਲਝਾਉਣ ਲਈ ਹੋਰ ਜਾਂਚ ਜਾਰੀ ਹੈ। ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਲਈ ਨਾਰਕੋ-ਅੱਤਵਾਦ ਅਤੇ ਸੰਗਠਿਤ ਅਪਰਾਧ ਨੈੱਟਵਰਕ ਨੂੰ ਖਤਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।” ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕੀਤੀ ਅਤੇ ਇੱਕ ਵਿਅਕਤੀ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ। ਦੋਸ਼ੀ ਦੀ ਪਛਾਣ ਅਮਿਤ ਸਿੰਘ ਵਜੋਂ ਹੋਈ ਹੈ, ਜੋ ਕਿ ਗੁਰੂ ਕੀ ਵਡਾਲੀ, ਛੇਹਰਟਾ ਦਾ ਰਹਿਣ ਵਾਲਾ ਹੈ। ਡੀਜੀਪੀ ਨੇ 26 ਅਗਸਤ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਪੰਜ ਗਲੌਕ ਪਿਸਤੌਲ, ਚਾਰ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
Punjab Female Head Constable: ਚਿੱਟੇ ਨਾਲ ਗ੍ਰਿਫਤਾਰ ਕੀਤੀ ਮਹਿਲਾ ਹੈਡ ਕਾਂਸਟੇਬਲ ਨੂੰ ਭੇਜਿਆ ਜੇਲ੍ਹ
Punjab Female Head Constable: (ਅਸ਼ੋਕ ਗਰਗ) ਬਠਿੰਡਾ। ਬੀਤੇ ਬੁੱਧਵਾਰ ਨੂੰ ਤਕਰੀਬਨ 17 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਪੰਜਾਬ ਪੁਲਿਸ ਦੀ ਬਰਖਾਸਤ ਹੈਡ ਕਾਂਸਟੇਬਲ ਅਮਨਦੀਪ ਕੌਰ ਨੂੰ ਜਿਲ੍ਹਾ ਅਦਾਲਤ ਬਠਿੰਡਾ ਨੇ 14 ਦਿਨ ਦੀ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ। ਇਸ ਮੌਕੇ ਐਸਪੀ ਸਿਟੀ ਅਤੇ ਡੀਐਸਪੀ ਸਿਟੀ ਦੀ ਅਗਵਾਈ ਹੇਠ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ।
ਇਹ ਵੀ ਪੜ੍ਹੋ: Sad News: ਪਿੰਡ ਖਾਰਾ ਵਿਖੇ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ, ਪਿੰਡ ’ਚ ਸੋਗ ਦੀ ਲਹਿਰ
ਡੀਐਸਪੀ ਸਿਟੀ ਸਰਬਜੀਤ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਅਮਨਦੀਪ ਕੌਰ ਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ’ਚ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਚਲਾਨ ਅਦਾਲਤ ’ਚ ਪੇਸ਼ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਪੁਲਿਸ ਦੇ ਕਾਫੀ ਤੱਥ ਹੱਥ ਲੱਗੇ ਹਨ ਜਿਨ੍ਹਾਂ ਨੂੰ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਉਹ ਜਨਤਕ ਤੌਰ ’ਤੇ ਕੋਈ ਜਾਣਕਾਰੀ ਨਹੀਂ ਦੇ ਸਕਦੇ ਹਨ। ਊਨ੍ਹਾਂ ਕਿਹਾ ਕਿ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਸੋਨੂੰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। Punjab Female Head Constable
Bathinda Police : ਕਾਲੀ ਥਾਰ ’ਚ ‘ਚਿੱਟੇ’ ਦਾ ਧੰਦਾ ਕਰਦੀ ਮਹਿਲਾ ਕਾਂਸਟੇਬਲ ਗ੍ਰਿਫਤਾਰ
(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਪੁਲਿਸ ਨੇ ਇੱਕ ਮਹਿਲਾ ਸੀਨੀਅਰ ਕਾਂਸਟੇਬਲ ਨੂੰ ਥਾਰ ਗੱਡੀ ਸਮੇਤ ਹੈਰੋਇਨ ਦੀ ਤਸਕਰੀ ਕਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਜਦੋਂ ਨਾਕੇ ਦੌਰਾਨ ਬਠਿੰਡਾ-ਬਾਦਲ ਰੋਡ ’ਤੇ ਖੜ੍ਹੀ ਸੀ ਤਾਂ ਉੱਥੇ ਪੁਲਿਸ ਨੂੰ ਇਹ ਸਫਲਤਾ ਮਿਲੀ ਹੈ ਗ੍ਰਿਫ਼ਤਾਰ ਮਹਿਲਾ ਕਾਂਸਟੇਬਲ ਇਸ ਵੇਲੇ ਬਠਿੰਡਾ ਪੁਲਿਸ ਲਾਈਨ ’ਚ ਆਰਜ਼ੀ ਤੌਰ ’ਤੇ ਡਿਊਟੀ ਕਰ ਰਹੀ ਸੀ ਜਦੋਂ ਕਿ ਉਸਦੀ ਡਿਊਟੀ ਮਾਨਸਾ ’ਚ ਹੈ।
ਇਹ ਵੀ ਪੜ੍ਹੋ: Colonel Bath Assault Case: ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਪੁਲਿਸ ਕਰੇਗੀ ਕਰਨਲ ‘ਤੇ ਹਮਲੇ ਦੇ ਮ…
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਵਰਧਮਾਨ ਪੁਲਿਸ ਸਟੇਸ਼ਨ ਦੇ ਇੰਚਾਰਜ ਏਐਸਆਈ ਮਨਜੀਤ ਸਿੰਘ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਤਹਿਤ ਬਾਦਲ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨ ਲਾਡਲੀ ਚੌਕ ਦੀ ਤਰਫੋਂ ਆਈ ਕਾਲੇ ਰੰਗ ਦੀ ਥਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ’ਚੋਂ ਇੱਕ ਔਰਤ ਨੇ ਉੁਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ’ਤੇ ਮੌਜੂਦ ਲੇਡੀ ਕਾਂਸਟੇਬਲ ਅਤੇ ਹੋਰ ਟੀਮ ਨੇ ਉਸਨੂੰ ਕਾਬੂ ਕਰ ਲਿਆ। Bathinda Police
ਗੱਡੀ ਦੀ ਤਲਾਸ਼ੀ ਦੌਰਾਨ ਗੱਡੀ ’ਚ ਰੱਖੇ ਇੱਕ ਡੱਬੇ ਵਿੱਚੋਂ ਮਿਲੇ ਪੋਲੀਥੀਨ ਬੈਗ ’ਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਵੱਲੋਂ ਪੁੱਛਗਿੱਛ ਕਰਨ ’ਤੇ ਉਕਤ ਮਹਿਲਾ ਦੀ ਪਹਿਚਾਣ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਵਜੋਂ ਹੋਈ। ਉਹ ਪੰਜਾਬ ਪੁਲਿਸ ਵਿੱਚ ਇੱਕ ਸੀਨੀਅਰ ਕਾਂਸਟੇਬਲ ਵਜੋਂ ਤਾਇਨਾਤ ਹੈ, ਜਿਸਦੀ ਡਿਊਟੀ ਮਾਨਸਾ ਵਿਖੇ ਹੈ ਪਰ ਆਰਜੀ ਤੌਰ ’ਤੇ ਬਠਿੰਡਾ ਪੁਲਿਸ ਲਾਈਨ ’ਚ ਡਿਊਟੀ ਕਰ ਰਹੀ ਹੈ ਮੁਲਜ਼ਮ ਮਹਿਲਾ ਖਿਲਾਫ਼ ਥਾਣਾ ਕੈਨਾਲ ਕਲੋਨੀ ’ਚ ਮੁਕੱਦਮਾ ਨੰਬਰ 65, 21 ਬੀ, 61, 85 ਐਨਡੀਪੀਐਸ ਐਕਟ ਤਹਿਤ ਦਰਜ਼ ਕੀਤਾ ਗਿਆ ਹੈ।
ਇੱਕ ਦਿਨ ਦਾ ਮਿਲਿਆ ਪੁਲਿਸ ਰਿਮਾਂਡ
ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮਹਿਲਾ ਦਾ ਉਹਨਾਂ ਵੱਲੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਮਾਣਯੋਗ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਮੁਲਜ਼ਮ ਦਾ ਅੱਜ ਡੋਪ ਟੈਸਟ ਵੀ ਕਰਵਾਇਆ ਗਿਆ ਜੋ ਨੈਗਟਿਵ ਆਇਆ ਹੈ। ਬਰਾਮਦ ਹੈਰੋਇਨ ਕਿੱਥੋਂ ਆਈ ਤੇ ਕਿੱਥੇ ਲਿਜਾਈ ਜਾ ਰਹੀ ਸੀ ਆਦਿ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਮਾਂਡ ਦੌਰਾਨ ਪੁੱਛਗਿੱਛ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। Bathinda Police
Yudh Nashe Virudh: ਨਸ਼ੀਲੀਆਂ ਗੋਲੀਆਂ ਤੇ ਨਗਦੀ ਸਮੇਤ ਇੱਕ ਵਿਅਕਤੀ ਗ੍ਰਿਫਤਾਰ
Yudh Nashe Virudh: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਹੁਕਮਾਂ ’ਤੇ ਚਲਾਈ ਮੁਹਿੰਮ ਦੇ ਤਹਿਤ ਪੁਲਿਸ ਚੌਂਕੀ ਸਰਹਿੰਦ ਮੰਡੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 240 ਨਸ਼ੀਲੀਆਂ ਗੋਲੀਆਂ ਅਤੇ 3 ਹਜ਼ਾਰ ਦੀ ਨਗਦੀ ਸਮੇਤ ਗ੍ਰਿਫਤਾਰ ਕਰ ਥਾਣਾ ਫ਼ਤਹਿਗੜ੍ਹ ਸਾਹਿਬ ਵਿੱਚ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ:Crime News: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਖੋਹ ਕਰਨ ਵਾਲੇ ਨੂੰ ਕੀਤਾ ਕਾਬੂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਾਕੇਸ਼ ਯਾਦਵ ਅਤੇ ਡੀਐਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਸਰਹੰਦ ਮੰਡੀ ਦੇ ਇੰਚਾਰਜ ਸੰਜੀਵ ਕੁਮਾਰ ਪੁਲਿਸ ਪਾਰਟੀ ਸਮੇਤ ਡਿਫੈਂਸ ਬੰਨ ਮਦਰਾਸੀ ਕਲੋਨੀ ਰੋਡ ਰੇਲਵੇ ਪੁਲ ਹੇਠਾਂ ਸਰਹੰਦ ਮੰਡੀ ਵਿਖੇ ਮੌਜੂਦ ਸਨ, ਤਾਂ ਇੱਕ ਮੋਨਾ ਨੌਜਵਾਨ ਤੁਰਿਆ ਆਉਂਦਾ ਦਿਖਾਈ ਦਿੱਤਾ। ਜੋ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ, ਤਾਂ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਂਅ ਪਤਾ ਪੁੱਛਿਆ। ਜਿਸ ਨੇ ਆਪਣਾ ਨਾਂਅ ਸਤਵਿੰਦਰ ਸਿੰਘ ਉਰਫ ਸਨੀ ਵਾਸੀ ਸਰਹਿੰਦ ਸ਼ਹਿਰ ਦੱਸਿਆ। ਉਕਤ ਵਿਅਕਤੀ ਕੋਲੋਂ 240 ਨਸ਼ੀਲੀਆਂ ਗੋਲੀਆਂ ਅਤੇ 3 ਹਜ਼ਾਰ ਦੀ ਨਗਦੀ ਬਰਾਮਦ ਕਰਕੇ ਉਸਦੇ ਖਿਲਾਫ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। Yudh Nashe Virudh
Action ਮੋਡ ’ਚ ਮੁੱਖ ਮੰਤਰੀ ਮਾਨ! ਬੁਲਾਏ ਸਾਰੇ ਜ਼ਿਲ੍ਹਿਆਂ ਦੇ DC ਤੇ SSP
CM Bhagwant Maan: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਹੈ। ਮੀਟਿੰਗ ’ਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੀਟਿੰਗ ’ਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ, ਜਿਸ ਤਹਿਤ ਨਸ਼ਿਆਂ ਨੂੰ ਖਤਮ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। CM Bhagwant Maan
ਇਹ ਖਬਰ ਵੀ ਪੜ੍ਹੋ : Corruption: ਭ੍ਰਿਸ਼ਟਾਚਾਰ ਦੇ ਖਾਤਮੇ ਲਈ ਤਕਨਾਲੋਜੀ ਦੀ ਅਹਿਮ ਭੂਮਿਕਾ
ਇਸ ਤਹਿਤ, ਨਸ਼ਾ ਤਸਕਰਾਂ ਵੱਲੋਂ ਨਸ਼ੇ ਦੇ ਪੈਸੇ ਨਾਲ ਬਣਾਈਆਂ ਗਈਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਬੁਲਡੋਜ਼ਰਾਂ ਨਾਲ ਢਾਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਲਈ 5 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ, ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ। ਇਸ ਕਮੇਟੀ ’ਚ ਅਮਨ ਅਰੋੜਾ, ਬਲਬੀਰ ਸਿੰਘ, ਲਾਲਜੀਤ ਸਿੰਘ ਭੁੱਲਰ ਤੇ ਤਰੁਣਪ੍ਰੀਤ ਸੋਂਧ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ ਜਾਵੇਗੀ।
Drugs: ਨਸ਼ਿਆਂ ਦੀ ਵੱਡੀ ਚੁਣੌਤੀ
Drugs: ਚੰਗੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਬੀਤੇ ਦਿਨੀਂ 105 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਭਾਵੇਂ ਪੁਲਿਸ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਫਿਰ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ’ਚ ਬੈਠੇ ਜਿਹੜੇ ਤਸਕਰ ਨਸ਼ੇ ਦੀਆਂ ਇੰਨੀਆਂ ਵੱਡੀਆਂ ਖੇਪਾਂ ਭੇਜ ਰਹੇ ਹਨ ਉਹਨਾਂ ਦਾ ਨੈੱਟਵਰਕ ਅਜੇ ਵੀ ਪੂਰੀ ਤਰ੍ਹਾਂ ਟੁੱਟ ਨਹੀਂ ਰਿਹਾ ਨਸ਼ੇ ਦੀ ਸਪਲਾਈ ਲਾਈਨ ਤੋੜਨ ਲਈ ਅਜੇ ਵੀ ਵੱਡੇ ਕਦਮ ਚੁੱਕਣੇ ਪੈਣਗੇ ਜੇਕਰ ਸਰਹੱਦ ਪਾਰੋਂ ਨਸ਼ਾ ਆ ਰਿਹਾ ਹੈ ਤਾਂ ਨਸ਼ੇ ਦੀਆਂ ਖੇਪਾਂ ਸਰਹੱਦ ’ਤੇ ਰੁਕ ਜਾਣੀਆਂ ਚਾਹੀਦੀਆਂ ਹਨ ਜਦੋਂ ਨਸ਼ੇ ਦੀ ਕੋਈ ਖੇਪ ਸਰਹੱਦ ਤੋਂ 200-250 ਕਿਲੋਮੀਟਰ ਅੰਦਰ ਆ ਜਾਂਦੀ ਹੈ ਤਾਂ ਇਹ ਕਿਸੇ ਵੱਡੀ ਖਾਮੀ ਦਾ ਹੀ ਨਤੀਜਾ ਹੈ ਕਿ ਥਾਂ-ਥਾਂ ਚੈਕਿੰਗ ਹੋਣ ਦੇ ਬਾਵਜ਼ੂਦ ਨਸ਼ੇ ਦੀ ਖੇਪ ਕਿਵੇਂ ਅੱਗੇ ਪਹੁੰਚ ਜਾਂਦੀ ਹੈ ਇਹ ਪਹਿਲਾਂ ਹੀ ਸਾਬਤ ਹੋ ਚੁੱਕਾ ਹੈ।
Read This : ਸੱਚਖੰਡ ਤੇ ਰੂਹਾਨੀਅਤ ਦਾ ਅਜੂਬਾ ਹੈ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ
ਕਿ ਕਈ ਪੁਲਿਸ ਅਫਸਰ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਸਨ ਤੇ ਉਨ੍ਹਾਂ ਖਿਲਾਫ ਕੇਸ ਵੀ ਦਰਜ਼ ਹੋ ਚੁੱਕੇ ਹਨ ਜ਼ਰੂਰੀ ਹੈ ਕਿ ਇਮਾਨਦਾਰ ਅਫਸਰਾਂ ਨੂੰ ਮਾਣ-ਸਨਮਾਨ ਦੇ ਕੇ ਹੋਰਨਾਂ ਨੂੰ ਵੀ ਵਧੀਆ ਢੰਗ ਨਾਲ ਡਿਊਟੀ ਕਰਨ ਦੀ ਪ੍ਰੇਰਨਾ ਦਿੱਤੀ ਜਾਵੇ ਅਸਲ ’ਚ ਨਸ਼ਾ ਕਿਸੇ ਇੱਕ ਲਈ ਘਾਤਕ ਨਹੀਂ ਹਰ ਵਿਅਕਤੀ ਲਈ ਘਾਤਕ ਹੈ ਨਸ਼ੇ ਦੀ ਮਾਰ ਦਾ ਸਾਹਮਣਾ ਉਨ੍ਹਾਂ ਨੂੰ ਵੀ ਕਰਨਾ ਪੈਂਦਾ ਹੈ ਜੋ ਸਮਾਜ ’ਚ ਚੰਗੇ ਰੁਤਬੇ ਦੇ ਬਾਵਜ਼ੂਦ ਨਸ਼ਾ ਤਸਕਰੀ ਨਾਲ ਜੁੜੇ ਹੁੰਦੇ ਹਨ ਕੋਈ ਨਾ ਕੋਈ ਉਨ੍ਹਾਂ ਦਾ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਨਸ਼ੇ ਦਾ ਆਦੀ ਹੋ ਕੇ ਆਪਣਾ ਘਰ ਤਬਾਹ ਕਰ ਬੈਠਦਾ ਹੈ ਸਮਾਜ ਦੇ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਨਾਲ ਹੀ ਸਭ ਦਾ ਬਚਾਅ ਹੈ ਇਸ ਲਈ ਹਰ ਸਿਆਸੀ ਆਗੂ, ਪੁਲਿਸ ਅਫਸਰ ਤੇ ਸਿਵਲ ਅਫਸਰ ਨੂੰ ਇਹ ਗੱਲ ਮੰਨ ਕੇ ਚੱਲਣਾ ਪਵੇਗਾ ਕਿ ਨਸ਼ੇ ਦੀ ਭਰਮਾਰ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। Drugs
Drug Addiction: ਚਿੱਟੇ ਨਸ਼ੇ ਦੇ ਆਦੀ ਨੌਜਵਾਨ ਨੇ ਘਰ ਨੂੰ ਅੱਗ ਲਾ ਸਾੜਿਆ ਘਰ ਦਾ ਸਮਾਨ
ਅੱਗ ਲਾਉਣ ਤੋਂ ਬਾਅਦ ਆਸਿਫ਼ ਖਾਂ ਸੀਪਾ ਫਰਾਰ ਹੋਇਆ | Drug Addiction
Drug Addiction: (ਕ੍ਰਿਸ਼ਨ ਲੌਂਗੋਵਾਲ) ਲੌਂਗੋਵਾਲ। ਕਸਬਾ ਲੌਂਗੋਵਾਲ ’ਚ ਇਕ ਚਿੱਟੇ ਨਸ਼ੇ ਦੀ ਤੋੜ ਦੇ ਮਾਰੇ ਇਕ ਨਸ਼ੇੜੀ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ ਮਿਲਣ ’ਤੇ ਆਪਣੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ। ਇਥੋਂ ਦੇ ਗਹੂ ਪੱਤੀ ਦੇ ਵਸਨੀਕ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਬਸ਼ੀਰ ਮੁਹੰਮਦ ਨੇ ਦੱਸਿਆ ਕਿ ਉਸਦਾ ਪੁੱਤਰ ਆਸਿਫ਼ ਖਾਂ ਉਰਫ ਸੀਪਾ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਹੈ। ਪਹਿਲਾਂ ਵੀ ਉਹ ਘਰ ਦੀਆਂ ਚੀਜ਼ਾਂ ਚੁੱਕ ਕੇ ਵੇਚਦਾ ਰਿਹਾ ਹੈ। ਚੋਰੀਆਂ ਕਰਨ ਦਾ ਆਦੀ ਵੀ ਹੈ ਅਸੀਂ ਉਸਨੂੰ ਨਸ਼ੇ ਤੋਂ ਬਚਾਉਣ ਲਈ ਅਨੇਕਾਂ ਯਤਨ ਕੀਤੇ ਅਤੇ ਪ੍ਰਸਾਸ਼ਨ ਤੱਕ ਵੀ ਪਹੁੰਚ ਕੀਤੀ ਪ੍ਰੰਤੂ ਸਾਡੀ ਨਾ ਤਾਂ ਪ੍ਰਸਾਸ਼ਨ ਨੇ ਮਦਦ ਕੀਤੀ ਅਤੇ ਨਾ ਹੀ ਕਿਸੇ ਸੰਸਥਾ ਨੇ ਸਾਡੀ ਬਾਂਹ ਫੜੀ ।
ਇਹ ਵੀ ਪੜ੍ਹੋ: Punjab Railway News: ਖੁਸ਼ਖਬਰੀ! ਦੀਵਾਲੀ ਮੌਕੇ ਮਿਲੀਆਂ 2 ਨਵੀਆਂ ਰੇਲ ਗੱਡੀਆਂ, 28 ਅਕਤੂਬਰ ਤੋਂ ਮਿਲੇਗਾ ਲਾਭ
ਉਸਨੇ ਦੱਸਿਆ ਕਿ ਅੱਜ ਸਵੇਰੇ ਸੀਪਾ ਨੇ ਆਪਣੀ ਮਾਤਾ ਤੋਂ ਨਸ਼ੇ ਦੀ ਪੂਰਤੀ ਲਈ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਕਿ ਜੇਕਰ ਉਸਨੂੰ ਪੈਸੇ ਨਾ ਦਿੱਤੇ ਤਾਂ ਉਹ ਘਰ ਨੂੰ ਅੱਗ ਲਾ ਦੇਵੇਗਾ ਉਹਨਾਂ ਸੀਪੇ ਦੀ ਗੱਲ ਨੂੰ ਗਭੀਰਤਾ ਨਾਲ ਨਾ ਲਿਆ ਅਤੇ ਘਰ ਦੇ ਸਾਰੇ ਜੀਅ ਆਪਣੇ ਕੰਮਾਂ ਕਾਰਾਂ ’ਤੇ ਚਲੇ ਗਏ ਬਾਅਦ ਵਿਚ ਉਹਨਾਂ ਨੂੰ ਗੁਆਂਢੀਆਂ ਰਾਹੀਂ ਪੱਤਾ ਲਗਦਾ ਹੈ ਕਿ ਉਹਨਾਂ ਦੇ ਘਰ ’ਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਹਨਾਂ ਘਰ ਆ ਕੇ ਵੇਖਿਆ ਤਾਂ ਘਰ ਦਾ ਸਮੁੱਚਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ ਉਸਦੀਆਂ ਸਾਰੀਆਂ ਕੀਮਤੀ ਚੀਜ਼ਾਂ, ਬੈਡ, ਕੱਪੜੇ, ਅਲਮਾਰੀ, ਪੇਟੀ ਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਇਸ ਸਬੰਧ ਵਿਚ ਪਰਿਵਾਰ ਨੇ ਥਾਣਾ ਲੌਂਗੋਵਾਲ ਵਿਚ ਇਤਲਾਹ ਦੇ ਦਿੱਤੀ ਹੈ। ਅੱਗ ਲਾਉਣ ਤੋਂ ਬਾਅਦ ਆਸਿਫ਼ ਖਾਂ ਸੀਪਾ ਫਰਾਰ ਦੱਸਿਆ ਜਾਂਦਾ ਹੈ। Drug Addiction
ਗ੍ਰਹਿ ਮੰਤਰੀ ਦਾ ਨਸ਼ੇ ਨੂੰ ਲੈ ਕੇ ਦਾਅਵਾ, ਦੇਸ਼ ਦੀ ਸੁਰੱਖਿਆ ਲਈ ਚੰਗਾ ਕਦਮ!
ਨਸ਼ੇ ਦੀ ਲਤ ਕੇਵਲ ਪੰਜਾਬ ’ਚ ਹੀ ਆਪਣੇ ਪੈਰ ਨਹੀਂ ਪਸਾਰ, ਬਲਕਿ ਨਸ਼ਾ ਅੱਜ ਅੰਤਰਰਾਸ਼ਟਰੀ ਸਮੱਸਿਆ | Drugs
ਨਸ਼ੇ ਦੀ ਲਤ ਕੇਵਲ ਪੰਜਾਬ ’ਚ ਹੀ ਆਪਣੇ ਪੈਰ ਨਹੀਂ ਪਸਾਰ, ਬਲਕਿ ਨਸ਼ਾ ਅੱਜ ਅੰਤਰਰਾਸ਼ਟਰੀ ਸਮੱਸਿਆ ਬਣ ਚੁੱਕਾ ਹੈ। ਜਾਂ ਇੰਝ ਆਖ ਲਵੋ ਕਿ ਪੂਰਾ ਸੰਸਾਰ ਹੀ ਇਸ ਦੀ ਜਕੜ ਵਿਚ ਆ ਚੁੱਕਾ ਹੈ। ਵੱਡੇ-ਵੱਡੇ ਲੋਕਾਂ ਵੱਲੋਂ ਇਸ ਨੂੰ ਕਾਰੋਬਾਰ ਵਜੋਂ ਲਿਆ ਜਾ ਰਿਹਾ ਹੈ। ਇਸੇ ਕਰਕੇ ਇਸ ਦੀਆਂ ਜੜ੍ਹਾਂ ਏਨੀਆਂ ਜ਼ਿਆਦਾ ਡੂੰਘੀਆਂ ਹੋ ਚੁੱਕੀਆਂ ਹਨ ਕਿ ਇਸ ਨੂੰ ਪੁੱਟਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਨਸ਼ੇ ਦੇ ਫੈਲਾਅ ਦੇ ਇੱਕ ਨਹੀਂ ਸਗੋਂ ਕਈ ਕਾਰਨ ਹਨ, ਜਿੰਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਨ ਨਸ਼ੇ ਦੀ ਸਮੱਗਲਿੰਗ ਦੇ ਜ਼ਰੀਏ ਜਲਦੀ ਅਮੀਰ ਹੋਣ ਦੀ ਲਾਲਸਾ ਰੱਖਣਾ ਹੈ। ਇਹੀ ਵਜ੍ਹਾ ਹੈ ਕਿ ਨਸ਼ਾ ਤਸਕਰੀ ਇੱਕ ਕਾਰੋਬਾਰ ਵਾਂਗ ਫੈਲ ਚੁੱਕਾ ਹੈ। ਇੱਕ ਆਮ ਬੰਦੇ ਤੋਂ ਲੈ ਕੇ ਰਾਜਸੀ ਨੇਤਾ ਤੇ ਫਿਲਮੀ ਅਭਿਨੇਤਾ ਵੀ ਇਸ ਵਿਚ ਸ਼ਾਮਿਲ ਹਨ, ਜਿਸ ਕਰਕੇ ਨਸ਼ੇ ਨੂੰ ਰੋਕਣਾ ਏਨਾ ਆਸਾਨ ਨਹੀਂ ਹੈ ਜਿੰਨ੍ਹਾਂ ਇਹ ਜਾਪਦਾ ਹੈ। Drugs
ਗੈਂਗਸਟਰਾਂ ਦਾ ਵਧਦਾ ਘੇਰਾ ਵੀ ਨਸ਼ੇ ਸਦਕਾ ਹੀ ਹੈ
ਗੈਂਗਸਟਰਾਂ ਦਾ ਵਧਦਾ ਘੇਰਾ ਵੀ ਨਸ਼ੇ ਸਦਕਾ ਹੀ ਹੈ। ਇਸ ਗੰਭੀਰ ਮਸਲੇ ’ਤੇ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਨੂੰ ਡੂੰਘਾਈ ਨਾਲ ਸੋਚਣਾ ਪਾਵੇਗਾ ਕਿਉਂਕਿ ਇਹ ਮਸਲਾ ਕਿਸੇ ਇੱਕ ਸਟੇਟ ਦਾ ਨਹੀਂ ਜਾਂ ਦੇਸ਼ ਦਾ ਨਹੀਂ ਹੈ। ਨਾ ਹੀ ਇਕੱਲੇ ਪੰਜਾਬ ਦਾ ਮਸਲਾ ਹੈ। ਗੈਂਗਸਟਰ ਜਾਂ ਗੰਨ ਕਲਚਰ ਅਤੇ ਨਸ਼ਾ ਤਸਕਰੀ ਨੂੰ ਕਿਸੇ ਵੀ ਰਾਜ ਜਾਂ ਦੇਸ਼ ਦੇ ਹਿੱਤ ’ਚ ਨਹੀਂ ਆਖਿਆ ਜਾ ਸਕਦਾ। ਕਿਸੇ ਵੀ ਦੇਸ਼ ਦੀ ਨੌਜਵਾਨੀ ਤੇ ਨਸਲਾਂ ਨੂੰ ਤਬਾਹ ਕਰਨ ’ਚ ਗੈਂਗਸਟਰਵਾਦ ਤੇ ਨਸ਼ਾ ਤਸਕਰੀ ਵੱਡਾ ਰੋਲ ਅਦਾ ਕਰ ਰਹੇ ਹਨ। ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜਾਰੀ ਕੀਤੀ ਮਾਣਸ ਹੈਲਪਲਾਈਨ ਨੂੰ ਲਾਂਚ ਕਰਦਿਆਂ ਦਿੱਤਾ ਬਿਆਨ ਚੋਖਾ ਮਾਇਨੇ ਰੱਖਦਾ ਹੈ। Drugs
Read This : ਅਬਾਦੀ ’ਤੇ ਕਾਬੂ ਪਾਏ ਬਿਨਾ ਤਰੱਕੀ ਸੰਭਵ ਨਹੀਂ
ਉਹਨਾਂ ਵੱਲੋਂ ਇਹ ਦਾਅਵਾ ਕਰਨਾ ਕੇ ਹੁਣ ਇੱਕ ਗ੍ਰਾਮ ਨਸ਼ਾ ਵੀ ਸਰਹੱਦ ਤੋਂ ਆਵੇਗਾ ਤਾਂ ਤੁਰੰਤ ਪਤਾ ਲੱਗ ਜਾਵੇਗਾ ਜੇ ਸੱਚਮੁੱਚ ਅਜਿਹਾ ਹੁੰਦਾ ਹੈ ਤਾਂ ਇਹ ਇੱਕ ਸਾਰਥਕ ਕਦਮ ਹੈ। ਪਰ ਦੂਜੇ ਪਾਸੇ ਜੇ ਹੁਣ ਤੱਕ ਦੀ ਹਕੀਕਤ ’ਤੇ ਨਜ਼ਰ ਪਾਈ ਜਾਵੇ ਤਾਂ ਨਸ਼ਿਆਂ ਨੂੰ ਲੈ ਕੇ ਭਾਰਤ ਸਰਕਾਰ ਤੇ ਸੂਬਾ ਸਰਕਾਰਾਂ ਇੱਕ ਕਦਮ ਵੀ ਸਫ਼ਲਤਾ ਵੱਲ ਨਹੀਂ ਤੁਰ ਸਕੀਆਂ ।ਗ੍ਰਹਿ ਮੰਤਰੀ ਦਾ ਉਕਤ ਦਾਅਵਾ ਜੇ ਸਹੀ ਰੂਪ ’ਚ ਸੱਚ ਸਾਬਤ ਹੁੰਦਾ ਹੈ, ਜਿਸ ਦੀ ਹਾਲ ਦੀ ਘੜੀ ਉਮੀਦ ਕੀਤੀ ਜਾਣੀ ਬਣਦੀ ਹੈ, ਤਾਂ ਇਹ ਵਾਕਿਆ ਹੀ ਨਸ਼ੇ ਨੂੰ ਨੱਥ ਪਾਉਣ ’ਚ ਕਾਰਗਰ ਸਾਬਤ ਹੋਵੇਗਾ। ਜੰਮੂ ਕਸ਼ਮੀਰ ਤੋਂ ਗੁਜਰਾਤ ਤੱਕ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਬੀਐੱਸਐੱਫ ਦੀ ਤਾਇਨਾਤੀ ਦੇ ਬਾਵਜ਼ੂਦ ਨਸ਼ਾ ਰੁਕ ਨਹੀਂ ਰਿਹਾ, ਜੋ ਸੋਚਣ ਵਾਲੀ ਗੱਲ ਹੈ। ਨਾਲ ਹੀ ਇਹ ਇੱਕ ਗੰਭੀਰ ਸਵਾਲ ਹੈ। Drugs
ਕਰੋੜਾਂ ਅਰਬਾਂ ਦਾ ਖਰਚ ਕਰਕੇ ਵੀ ਸਰਹੱਦਾਂ ਤੋਂ ਨਸ਼ੇ ਦੀ ਸਮੱਗਲਿੰਗ ਕਿਉਂ ਨਹੀਂ ਰੁਕ ਰਹੀ?
ਕਿ ਕਰੋੜਾਂ ਅਰਬਾਂ ਦਾ ਖਰਚ ਕਰਕੇ ਵੀ ਸਰਹੱਦਾਂ ਤੋਂ ਨਸ਼ੇ ਦੀ ਸਮੱਗਲਿੰਗ ਕਿਉਂ ਨਹੀਂ ਰੁਕ ਰਹੀ? ਜੇ ਆਪਾਂ ਥੋੜ੍ਹਾ ਡੂੰਘਾਈ ਨਾਲ ਸੋਚੀਏ ਤਾਂ ਜ਼ਰੂਰ ਇਸ ਸਵਾਲ ਦੇ ਜਵਾਬ ਦੇ ਨੇੜੇ-ਤੇੜੇ ਪੁੱਜ ਜਾਵਾਂਗੇ ਕਿ ਨਸ਼ਾ ਕਿਉਂ ਨਹੀਂ ਰੁਕ ਰਿਹਾ ਗ੍ਰਹਿ ਮੰਤਰੀ ਦਾ ਇਹ ਦਾਅਵਾ ਕਿੱਥੋਂ ਤੱਕ ਸਹੀ ਸਾਬਤ ਹੁੰਦਾ ਕਿ ਹੁਣ ਹੈਲਪਲਾਈਨ ਦੇ ਜ਼ਰੀਏ ਨਸ਼ੇ ਨੂੰ ਲਗਾਮ ਲੱਗੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ। ਫਿਲਹਾਲ ਤਾਂ ਉਮੀਦ ਹੀ ਕੀਤੀ ਜਾ ਸਕਦੀ ਹੈ। ਫਿਰ ਵੀ ਦੇਸ਼ ਦੇ ਗ੍ਰਹਿ ਮੰਤਰੀ ਦਾ ਦਾਅਵਾ ਹੈ, ਇਸ ਵਾਸਤੇ ਯਕੀਨ ਕਰਨਾ ਬਣਦਾ ਹੈ। ਪਰ ਇੱਕ ਸਵਾਲ ਹੋਰ ਜੋ ਸਭ ਤੋਂ ਗੰਭੀਰ ਹੈ ਉਹ ਇਹ ਹੈ ਕਿ ਡਰੋਨ ਦੇ ਜਰੀਏ ਸਰਹੱਦਾਂ ’ਤੇ ਖਾਸਕਰ ਪਾਕਿਸਤਾਨ ਵਾਲੇ ਪਾਸਿਓਂ ਹੁੰਦੀ ਨਸ਼ੇ ਦੀ ਸਮੱਗਲਿੰਗ ਨੂੰ ਕਿਵੇਂ ਨੱਥ ਪਾਈ ਜਾਵੇਗੀ? ਕਿਉਂਕਿ ਪੰਜਾਬ ’ਚ ਨਸ਼ਾ ਸਾਰੇ ਮੁਲਕ ਤੋਂ ਵੱਧ ਸਪਲਾਈ ਹੋ ਰਿਹਾ ਹੈ। Drugs
ਜਿਸ ਨੂੰ ਰੋਕੇ ਜਾਣ ਵਾਸਤੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਹੱਥ ’ਚ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ
ਜਿਸ ਨੂੰ ਰੋਕੇ ਜਾਣ ਵਾਸਤੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਹੱਥ ’ਚ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਗਈ। ਪਰ ਸੱਤਾ ਸੰਭਾਲਣ ਮਗਰੋਂ ਆਪਣੇ ਕਾਰਜਕਾਲ ਦੌਰਾਨ ਉਹ ਨਸ਼ਾ ਖਤਮ ਕਰਨ ’ਚ ਅਸਫਲ ਰਹੇ। ਫੇਰ ਮੌਜੂਦਾ ਮੁੱਖ ਮੰਤਰੀ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਨਸ਼ੇ ਨੂੰ ਜੜੋ੍ਹਂ ਪੁੱਟ ਸੁੱਟਣ ਦੇ ਦਾਅਵੇ ਕੀਤੇ ਗਏ ਪਰ ਉਨ੍ਹਾਂ ਨੂੰ ਵੀ ਹਾਲੇ ਤੱਕ ਆਸਾਂ ਨੂੰ ਬੂਰ ਨਹੀਂ ਪਿਆ। ਜੋ ਪੰਜਾਬ ਦੇ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਨਸ਼ਾ ਰੋਕਣ ਲਈ ਚੁੱਕੇ ਜਾ ਰਹੇ ਕਦਮ ਇੱਕ ਚੰਗਾ ਉਪਰਾਲਾ ਆਖੇ ਜਾ ਸਕਦੇ ਹਨ ਪਰ ਇਸ ਲਈ ਦੇਸ਼ ਅਤੇ ਸੂਬਿਆਂ ਨੂੰ ਰਲ ਕੇ ਸਾਂਝੀ ਰਣਨੀਤੀ ਤਿਆਰ ਕਰਨੀ ਹੋਵੇਗੀ। Drugs
ਨਸ਼ੇ ਦੀ ਸਮੱਗਲਿੰਗ ’ਚ ਹਿੱਸੇਦਾਰ ਪਾਇਆ ਜਾਂਦਾ ਹੈ ਉਸ ਪ੍ਰਤੀ ਕਾਨੂੰਨ ਨੂੰ ਸਖਤ ਹੋਣਾ ਪਵੇਗਾ
ਇੱਕ ਗੱਲ ਹੋਰ, ਜੋ ਵੀ ਨਸ਼ੇ ਦੀ ਸਮੱਗਲਿੰਗ ’ਚ ਹਿੱਸੇਦਾਰ ਪਾਇਆ ਜਾਂਦਾ ਹੈ ਉਸ ਪ੍ਰਤੀ ਕਾਨੂੰਨ ਨੂੰ ਸਖਤ ਹੋਣਾ ਪਵੇਗਾ। ਨਸ਼ੇ ’ਚ ਸ਼ਾਮਿਲ ਲੋਕਾਂ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਤੈਅ ਕੀਤੀ ਜਾਣਾ ਲਾਜਮੀ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੇ ਨਸ਼ੇ ਦੀ ਸਮੱਗਲਿੰਗ ’ਚੋਂ ਬਚ ਨਿੱਕਲਣ ਦੇ ਹੱਥ ਕੰਡਿਆਂ ਨੂੰ ਟੋਹ ਕੇ ਅਜੇ ਹੋਰ ਸਖਤ ਕਾਨੂੰਨ ਬਣਾਏ ਜਾਣ ਦੀ ਜ਼ਰੂਰਤ ਹੈ ਨਹੀਂ ਤਾਂ ਨਸ਼ਿਆਂ ਨੂੰ ਲਗਾਮ ਪਾਉਣੀ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ ਵੀ ਹੈ। ਫੇਰ ਵੀ ਗ੍ਰਹਿ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਸ ਮਾਣਸ ਹੈਲਪਲਾਈਨ ਤੋਂ ਚੰਗੇ ਨਤੀਜਿਆਂ ਦੀ ਉਮੀਦ ਰੱਖੀ ਜਾਣੀ ਚਾਹੀਦੀ ਹੈ। ਜੋ ਦੇਸ਼ ਦੀ ਸੁਰੱਖਿਆ ਪੱਖੋਂ ਇੱਕ ਚੰਗਾ ਕਦਮ ਹੈ। Drugs
ਅਜੀਤ ਖੰਨਾ
(ਰਿਟਾ: ਲੈਕਚਰਾਰ)
‘ਨਸ਼ੇ (Drugs) ਨਾਲ ਨਫ਼ਰਤ ਕਰੋ ਨਸ਼ੇੜੀ ਨਾਲ ਨਹੀਂ ਤਾਂ ਕਿ ਉਹ ਸਮਾਜ ‘ਚ ਮੁੜ ਆਵੇ’
ਜੇਕਰ ਨਸ਼ੱਈ ਨੂੰ ਖਲਨਾਇਕ ਦੀ ਥਾਂ ਪੀੜਤ ਸਮਝਕੇ ਦੁਆ ਤੇ ਦਵਾਈ ਦੇ ਸੁਮੇਲ ਨਾਲ ਉਸ ਦੀ ਸਹੀ ਅਗਵਾਈ ਕੀਤੀ ਜਾਵੇ ਤਾਂ ਸਾਰਥਿਕ ਨਤੀਜੇ ਜ਼ਰੂਰ ਹੀ ਸਾਹਮਣੇ ਆਉਣਗੇ। ਇਲਾਜ ਦੇ ਦਰਮਿਆਨ ਜਦੋਂ ਨਸ਼ੱਈ ਮਰੀਜ਼ ਨੂੰ ਚੰਗੇ-ਮਾੜੇ ਦੀ ਪਹਿਚਾਣ ਦਾ ਅਹਿਸਾਸ ਹੋ ਜਾਵੇ, ਢੀਠਤਾ ਦੀ ਥਾਂ ਸਵੈਮਾਣ ਜਾਗ ਪਵੇ, ਮਰਨ ਦੀ ਥਾਂ ਜ਼ਿੰਦਗੀ ਜਿਉਣ ਦਾ ਚਾਅ ਪੈਦਾ ਹੋ ਜਾਵੇ, ਕਿਸੇ ਉਚੇਰੀ ਸ਼ਕਤੀ ਵਿੱਚ ਵਿਸ਼ਵਾਸ ਪੈਦਾ ਹੋ ਜਾਵੇ ਤੇ ਤਿੜਕੇ ਰਿਸ਼ਤਿਆਂ ਪ੍ਰਤੀ ਮੋਹ ਤੇ ਸਤਿਕਾਰ ਜਾਗ ਪਵੇ ਤਾਂ ਕੁਰਾਹੇ ਪਏ ਨਸ਼ੱਈ ਲਈ ਇਹ ਸ਼ੁੱਭ ਸ਼ਗਨ ਹਨ। ਅਜਿਹੀ ਸਥਿਤੀ ਵਿੱਚ ਉਹ ਆਪਣੀ ਜ਼ਿੰਦਗੀ ਵਿੱਚ ਹੀ ਸੂਹੇ ਰੰਗ ਨਹੀਂ ਬਿਖੇਰਦਾ ਸਗੋਂ ਬੇਵੱਸ ਮਾਪਿਆਂ, ਕੁਰਲਾਉਂਦੀ ਪਤਨੀ ਤੇ ਮਾਸੂਮ ਬੱਚਿਆਂ ਦੀ ਗੁੰਮ ਹੋਈ ਖੁਸ਼ੀ ਨੂੰ ਵੀ ਮੋੜ ਲਿਆਉਂਦਾ ਹੈ। (Drugs)
ਨਸ਼ੱਈ ਪੁੱਤ ਦਾ ਜ਼ਿਕਰ | Drugs
ਇੰਜ ਹੀ ਇੱਕ ਅਫ਼ਸਰ ਪਿਤਾ ਨੇ ਖੂਨ ਦੇ ਅੱਥਰੂ ਕੇਰਦਿਆਂ ਆਪਣੇ ਇਕਲੌਤੇ ਨਸ਼ੱਈ ਪੁੱਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹਦੀਆਂ ਹਰਕਤਾਂ ਕਾਰਨ ਹਾਲਾਤ ਕੱਖੋਂ ਹੌਲੇ ਤੇ ਪਾਣੀਓਂ ਪਤਲੇ ਹੋ ਗਏ ਹਨ। ਉਹਦੀ ਪਤਨੀ ਉਹਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਪੇਕੀਂ ਜਾ ਚੁੱਕੀ ਹੈ ਪੰਜ-ਛੇ ਵਾਰ ਮੈਨੂੰ ਇਹਦੇ ਕਾਰਨ ਥਾਣੇ ਦਾ ਮੂੰਹ ਵੀ ਵੇਖਣਾ ਪਿਆ ਹੈ। ਸਿਵਿਆਂ ਦੇ ਰਾਹ ਪਏ ਮੇਰੇ ਪੁੱਤ ਨੂੰ ਜੇ ਠੀਕ ਰਾਹ ’ਤੇ ਲੈ ਆਵੋਂ, ਪਲੀਜ਼…! ਵਹਿੰਦੇ ਅੱਥਰੂਆਂ ਕਾਰਨ ਉਹ ਗੱਲ ਪੂਰੀ ਨਹੀਂ ਕਰ ਸਕਿਆ। (Drugs)
ਲੜਕੇ ਨਾਲ ਕੌਂਸਲਿੰਗ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਉਹ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸੀ ਪਰ ਕਾਲਜ ਵਿੱਚ ਸੰਗੀਆਂ-ਸਾਥੀਆਂ ਨਾਲ ਰਲ਼ ਕੇ ਚਿੱਟੇ ਦੀ ਦਲਦਲ ਵਿੱਚ ਧਸਕੇ ਥਿੜਕ ਗਿਆ ਸੀ। ਜਿਸ ਕੁੜੀ ਨਾਲ ਉਸ ਨੇ ਮੈਰਿਜ ਕਰਵਾਈ, ਉਸਨੇ ਵੀ ਉਸਨੂੰ ਨਸ਼ਾ ਰਹਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਪਰਨਾਲਾ ਉੱਥੇ ਦਾ ਉੁਥੇ ਹੀ ਰਿਹਾ। ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਤਾਂ ਕਰ ਲਿਆ ਪਰ ਠੀਕ ਰਾਹ ’ਤੇ ਲਿਆਉਣਾ ਸਮੁੱਚੇ ਸਟਾਫ਼ ਲਈ ਇੱਕ ਗੰਭੀਰ ਚੈਲੇਂਜ ਸੀ।
ਨਸ਼ਿਆਂ ਦੀ ਸਮੱਸਿਆ ਤੇ ਲੇਖ | Drugs
ਪੰਜ-ਸੱਤ ਦਿਨ ਤਾਂ ਉਸਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ। ਕਹੀਆਂ ਗੱਲਾਂ ਨੂੰ ਵੀ ਉਹ ਅਣਸੁਣਿਆ ਕਰਦਾ ਰਿਹਾ। ਸ਼ੁਰੂ ਵਿੱਚ ਉਹਦੀ ਹਉਮੈ ਨੂੰ ਮਾਰਨ ਲਈ ਪ੍ਰੇਰਨਾਦਾਇਕ ਪ੍ਰਸੰਗਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੱਲਾਂ ਕਰਦਿਆਂ ਜਦੋਂ ਉਹਦੇ ਚਿਹਰੇ ’ਤੇ ਤੈਰਦੀ ਜਿਹੀ ਨਜ਼ਰ ਸੁੱਟੀ ਜਾਂਦੀ ਤਾਂ ਇੰਜ ਲੱਗਦਾ ਸੀ ਜਿਵੇਂ ਕਹੀਆਂ ਗੱਲਾਂ ਦਾ ਉਹਦੇ ’ਤੇ ਅਸਰ ਹੋ ਰਿਹਾ ਹੋਵੇ। ਗੱਲਾਂ ਸੁਣਦਿਆਂ ਗੁਰਵਿੰਦਰ ਸਮੇਤ ਸਾਰੇ ਹੀ ਦਾਖ਼ਲ ਨਸ਼ੱਈ ਮਰੀਜ਼ ਗੰਭੀਰ ਹੋ ਗਏ।
ਖੁਸ਼ੀਆਂ ਲਈ ਦੁਆਵਾਂ
ਗੱਲ ਨੂੰ ਅਗਾਂਹ ਤੋਰਦਿਆਂ ਉਨ੍ਹਾਂ ਦੀ ਜ਼ਮੀਰ ਨੂੰ ਹਲੂਣਦਿਆਂ ਕਿਹਾ, ਆਪਣੇ ਦਿਲ ’ਤੇ ਹੱਥ ਰੱਖ ਕੇ ਸੋਚੋ। ਤੁਹਾਡੇ ਮਾਤਾ-ਪਿਤਾ, ਭੈਣ-ਭਰਾ ਤੇ ਤੁਹਾਡੀਆਂ ਪਤਨੀਆਂ ਹਰ ਸਮੇਂ ਤੁਹਾਡੀ ਲੰਮੀ ਉਮਰ ਤੇ ਖੁਸ਼ੀਆਂ ਲਈ ਦੁਆਵਾਂ ਕਰਦੇ ਹਨ, ਪਰ ਬਦਲੇ ਵਿੱਚ ਉਨ੍ਹਾਂ ਨੂੰ ਤੁਸੀਂ ਕੀ ਦੇ ਰਹੇ ਹੋ? ਅੱਥਰੂ, ਹਉਂਕੇ, ਝੋਰੇ ਤੇ ਘੋਰ ਉਦਾਸੀ। ਜੇ ਸੱਚੇ ਦਿਲੋਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਤਾਂ ਪ੍ਰਣ ਕਰੋ ਕਿ ਭਵਿੱਖ ਵਿੱਚ ਉਨ੍ਹਾਂ ਦਾ ਦਿਲ ਨਹੀਂ ਦੁਖਾਉਗੇ, ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰੋਗੇ।
ਗੁਰਵਿੰਦਰ ਦੇ ਆਪ-ਮੁਹਾਰੇ ਵਹਿੰਦੇ ਅੱਥਰੂ ਤੇ ਹਟਕੋਰਿਆਂ ਦੀ ਅਵਾਜ਼ ਕਾਰਨ ਗੱਲ ਅਧੂਰੀ ਰਹਿ ਗਈ। ਬਾਅਦ ਵਿੱਚ ਉਸਨੇ ਦਫ਼ਤਰ ਵਿੱਚ ਆ ਕੇ ਰੋਂਦਿਆਂ ਇਸ ਗੱਲ ’ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਉਸਨੇ ਨਸ਼ਿਆਂ ਦੇ ਵੱਸ ਪੈ ਕੇ ਆਪਣੇ ਮਾਂ-ਬਾਪ ਤੇ ਪਤਨੀ ਦੀਆਂ ਰੀਝਾਂ ਨੂੰ ਬੁਰੀ ਤਰ੍ਹਾਂ ਮਧੋਲਿਆ ਹੈ। ਉਸਨੇ ਆਪਣੀ ਜ਼ਿੰਦਗੀ ਦੇ ਸਤਾਈ ਸਾਲ ਅਜਾਈਂ ਗੁਆ ਦਿੱਤੇ ਹਨ। ਉਸ ਨੇ ਡਾਢੇ ਹੀ ਤਰਲੇ ਨਾਲ ਕਿਹਾ, ਸਰ, ਮੇਰੇ ’ਤੇ ਹੁਣ ਹੱਥ ਰੱਖੋ। ਉਸਦੇ ਨੈਣਾਂ ਦੇ ਕੋਇਆਂ ’ਚੋਂ ਵਹਿ ਰਹੇ ਅੱਥਰੂ ਸੱਚਮੁੱਚ ਹੀ ਪਛਤਾਵੇ ਦੇ ਚਿੰਨ੍ਹ ਸਨ। ਅਗਲੇ ਦਿਨ ਦੀ ਮੁਲਾਕਾਤ ਵੇਲੇ ਉਹਦੇ ਗੱਲ ਕਰਨ ਦਾ ਹੋਛਾ ਢੰਗ, ਚਿਹਰੇ ’ਤੇ ਸ਼ਰਾਰਤ ਤੇ ਲਾਪਰਵਾਹੀ ਦੇ ਚਿੰਨ੍ਹ ਅਲੋਪ ਹੋ ਚੁੱਕੇ ਸਨ ਤੇ ਉਹਦੀ ਥਾਂ ਉਹ ਗੰਭੀਰ ਤੇ ਸੰਜਮੀ ਜਿਹਾ ਨੌਜਵਾਨ ਲੱਗ ਰਿਹਾ ਸੀ।
ਨਸ਼ਾ ਛੁਡਾਊ ਕੇਂਦਰ
ਨਸ਼ਾ ਛੁਡਾਊ ਕੇਂਦਰ ਵਿੱਚ ਸਮੇਂ ਦੀ ਵੰਡ ਅਨੁਸਾਰ ਪ੍ਰਭੂ ਸਿਮਰਨ, ਸਾਹਿਤ ਅਧਿਐਨ, ਯੋਗਾ-ਮੈਡੀਟੇਸ਼ਨ ਤੇ ਸਾਫ-ਸਫਾਈ ਜਿਹੀਆਂ ਉਸਾਰੂ ਕਿਰਿਆਵਾਂ ਵਿੱਚ ਵੀ ਉਹ ਡੂੰਘੀ ਦਿਲਚਸਪੀ ਲੈਣ ਲੱਗ ਪਿਆ ਸੀ। ਫਿਰ ਇੱਕ ਦਿਨ ਉਹਨੇ ਦਫ਼ਤਰ ਆ ਕੇ ਕਾਪੀ, ਪੈੱਨ ਤੇ ਸ੍ਰੀ ਗੁਟਕਾ ਸਾਹਿਬ ਦੀ ਮੰਗ ਕੀਤੀ। ਉਹਦੀ ਮੰਗ ਤੁਰੰਤ ਪੂਰੀ ਕਰ ਦਿੱਤੀ ਗਈ। ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਗੰਭੀਰ ਰਹਿਣ ਲੱਗ ਪਿਆ ਸੀ। ਵੀਹ ਕੁ ਦਿਨਾਂ ਬਾਅਦ ਉਹ ਦਫ਼ਤਰ ’ਚ ਆਇਆ। ਤਣਾਓ ਰਹਿਤ ਚਿਹਰੇ ’ਤੇ ਕੁੱਝ ਕਰ ਸਕਣ ਦੀ ਖੁਸ਼ੀ ਡਲਕਾਂ ਮਾਰਦੀ ਸੀ। ਉਸਨੇ ਦੋ ਕਾਪੀਆਂ ਮੇਰੇ ਵੱਲ ਵਧਾਉਂਦਿਆਂ ਕਿਹਾ, ਸਰ, ਪਲੀਜ਼ ਮੇਰਾ ਇਹ ਕੰਮ ਵੇਖਿਉ।
ਮੈਂ ਸ੍ਰੀ ਜਪੁਜੀ ਸਾਹਿਬ ਦਾ ਅੰਗਰੇਜ਼ੀ ਵਿੱਚ ਤਰਜ਼ਮਾ ਕੀਤਾ ਹੈ। ਜਿਉਂ ਜਿਉਂ ਮੈਂ ਉਹਦਾ ਕੀਤਾ ਸ੍ਰੀ ਜਪੁਜੀ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਪੜ੍ਹ ਰਿਹਾ ਸੀ, ਤਿਉਂ-ਤਿਉਂ ਹੈਰਾਨੀਜਨਕ ਖੁਸ਼ੀ ਨਾਲ ਮੇਰਾ ਆਪਣਾ-ਆਪ ਉੱਛਲ ਰਿਹਾ ਸੀ। ਇਹ ਸੱਚਮੁੱਚ ਇੱਕ ਕਰਿਸ਼ਮਾ ਹੀ ਸੀ। ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਤੋਂ ਬਾਗੀ ਮਾਪਿਆਂ ਦਾ ਨਲਾਇਕ ਪੁੱਤ, ਪਤਨੀ ਲਈ ਜ਼ਾਲਮ ਪਤੀ , ਇੱਕ ਗੈਰ-ਜਿੰਮੇਵਾਰ ਅਤੇ ਹਰ ਕਿਸਮ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਗੁਰੂ ਸਾਹਿਬ ਦੀ ਬਾਣੀ ਦਾ ਸਿਰਫ਼ ਸਹਾਰਾ ਹੀ ਨਹੀਂ ਲਿਆ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਦਾ ਅੰਗਰੇਜ਼ੀ ਵਿੱਚ ਤਰਜ਼ਮਾ ਕਰਕੇ ਹੋਰਾਂ ਲਈ ਮਾਰਗ-ਦਰਸ਼ਨ ਦਾ ਕੰਮ ਕੀਤਾ ਸੀ। ਫਿਰ ਉਸਦੇ ਇਸ ਨੇਕ ਤੇ ਉਸਾਰੂ ਕਾਰਜ ਨੂੰ ਕਿਤਾਬੀ ਰੂਪ ਦੇ ਕੇ ਉਹ ਪੁਸਤਕ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਮੁਫ਼ਤ ਵੰਡੀ ਗਈ ਤਾਂ ਜੋ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਵਿਦਿਆਰਥੀ ਵਰਗ ਜਾਣੂ ਹੋ ਸਕੇ।
Depth Campaign
ਕੁਝ ਦਿਨ ਹੋਰ ਰੱਖਣ ਉਪਰੰਤ ਉਸਨੂੰ ਛੁੱਟੀ ਦੇ ਦਿੱਤੀ ਗਈ। ਘਰ ਜਾਂਦਿਆਂ ਹੀ ਜਿੱਥੇ ਉਹ ਅਗਲੀ ਪੜ੍ਹਾਈ ਵਿੱਚ ਜੁਟ ਗਿਆ, ਉਥੇ ਹੀ ਸ਼ਾਮ ਨੂੰ ਅੰਦਾਜ਼ਨ ਡੇਢ ਘੰਟਾ ਗੁਰੂ ਘਰ ਜਾ ਕੇ ਸੇਵਾ ਵੀ ਕਰਨ ਲੱਗ ਪਿਆ। ਫਿਰ ਇੱਕ ਦਿਨ ਗੁਰਵਿੰਦਰ ਦੀ ਪਤਨੀ ਦਾ ਟੈਲੀਫੋਨ ਆਇਆ। ਅੰਕਲ ਜੀ, ਅਸ਼ੀਰਵਾਦ ਦਿਓ! ਹੁਣ ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ। ਅਗਲੇ ਦਿਨ ਲੜਕੀ ਦਾ ਪਿਤਾ ਆਪ ਆ ਕੇ ਮਿਲਿਆ। ਉਹਦੇ ਚਿਹਰੇ ’ਤੇ ਖੁਸ਼ੀ ਡੁੱਲ੍ਹ-ਡੁੱਲ੍ਹ ਪੈਂਦੀ ਸੀ।
ਨਸ਼ਿਆਂ ਦੀ ਸਮੱਸਿਆ ਤੇ ਲੇਖ | Drugs
ਆਉਂਦਿਆਂ ਹੀ ਉਸ ਨੇ ਕਿਹਾ, ਵਿਆਹੀ ਹੋਈ ਧੀ ਨੂੰ ਪੇਕੇ ਘਰ ਬਿਠਾ ਕੇ ਰੱਖਣਾ ਬਹੁਤ ਹੀ ਮੁਸ਼ਕਲ ਹੈ। ਸਾਡਾ ਤਾਂ ਸਾਰਾ ਪਰਿਵਾਰ ਹੀ ਚਿੰਤਾ ਵਿੱਚ ਰਹਿੰਦਾ ਸੀ। ਲੜਕਾ ਹੁਣ ਸਹੀ ਰਾਹ ’ਤੇ ਆ ਗਿਆ ਹੈ। ਹੁਣ ਲੜਕੀ ਨੂੰ ਉਹਦੇ ਸਹੁਰੇ ਘਰ ਅਸੂਲੀ ਤੌਰ ’ਤੇ ਛੱਡ ਕੇ ਵੀ ਮੈਂ ਆਵਾਂਗਾ। ਅਗਲੇ ਦਿਨ ਸ਼ਾਮ ਦੇ ਸਮੇਂ ਜਦੋਂ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਲੜਕੀ ਨੂੰ ਸਹੁਰੇ ਘਰ ਛੱਡਣ ਗਏ ਤਾਂ ਗੁਰਵਿੰਦਰ ਦੇ ਮਾਪਿਆਂ ਨੇ ਤੇਲ ਚੋਅ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਗੁਰਵਿੰਦਰ ਦੀ ਮਾਂ ਨੇ ਆਪਣੀ ਨੂੰਹ ਨੂੰ ਬੁੱਕਲ ਵਿੱਚ ਲੈ ਕੇ ਕਿੰਨੀ ਹੀ ਦੇਰ ਨਹੀਂ ਛੱਡਿਆ ਤੇ ਫਿਰ ਗੱਚ ਭਰ ਕੇ ਕਿਹਾ, ਧੀਏ, ਹੁਣ ਛੱਡ ਕੇ ਨਾ ਜਾਈਂ! ਉਹਦੇ ਨੈਣਾਂ ’ਚੋਂ ਸਿੰਮਦੇ ਅੱਥਰੂਆਂ ਨੇ ਗੱਲ ਪੂਰੀ ਨਹੀਂ ਹੋਣ ਦਿੱਤੀ। ਫਿਰ ਗੁਰਵਿੰਦਰ ਅੱਗੇ ਆਇਆ। ਆਪਣੇ ਸੱਸ-ਸਹੁਰੇ ਦੇ ਪੈਰੀਂ ਹੱਥ ਲਾਉਣ ਤੋਂ ਬਾਅਦ ਆਪਣੀ ਜੀਵਨ ਸਾਥਣ ਦਾ ਹੱਥ ਫੜ੍ਹ ਕੇ ਡਾਢੇ ਹੀ ਮੋਹ ਨਾਲ ਕਿਹਾ, ਮੈਨੂੰ ਮਾਫ਼ ਕਰੀਂ। ਅੱਗੇ ਤੋਂ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਅਸੀਂ ਇੱਕ ਪਾਸੇ ਖੜੋਤੇ ਮਾਨਸਿਕ ਸਕੂਨ ਵਾਲੇ ਇਨ੍ਹਾਂ ਪਲਾਂ ਦਾ ਅਨੰਦ ਮਾਣ ਰਹੇ ਸੀ। ਹਾਂ, ਹੁਣ ਗੁਰਵਿੰਦਰ ਬੈਂਕ ਅਧਿਕਾਰੀ ਵਜੋਂ ਕੰਮ ਕਰ ਰਿਹਾ ਹੈ।
ਮੋਹਨ ਸ਼ਰਮਾ
ਕ੍ਰਿਸ਼ਨਪੁਰਾ ਬਸਤੀ, ਬਾਹਰ ਨਾਭਾ ਗੇਟ, ਸੰਗਰੂਰ।
ਮੋ. 94171-48866
Drug: ਗੁਰੂਹਰਸਹਾਏ ’ਚ ਨੌਜਵਾਨ ਚੜਿਆ ਨਸ਼ਿਆਂ ਦੀ ਭੇਂਟ
(ਵਿਜੈ ਹਾਂਡਾ) ਗੁਰੂਹਰਸਹਾਏ। ਹਲਕਾ ਗੁਰੂਹਰਸਹਾਏ ਦੇ ਪਿੰਡ ਲਾਲਚੀਆਂ ਦਾ 25 ਸਾਲਾਂ ਦਾ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਨਸ਼ੇ ਕਰਨ ਦਾ ਆਦੀ ਸੀ ਉਹ ਲਾਗਲੇ ਪਿੰਡ ਜੁਆਏ ਸਿੰਘ ਵਾਲਾ ਵਿਖੇ ਗਿਆ ਸੀ ਜਿੱਥੇ ਚਿੱਟੇ ਦਾ ਨਸ਼ਾ ਕਰਨ ਤੋਂ ਬਾਅਦ ਮੋਟਰਸਾਈਕਲ ਤੋਂ ਡਿੱਗ ਪਿਆ ਤੇ ਰਾਹਗੀਰਾਂ ਵੱਲੋਂ ਉਸ ਦੀ ਪਛਾਣ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਤੇ ਪਰਿਵਾਰ ਵਾਲੇ ਉਸਨੂੰ ਆਪਣੇ ਨਾਲ ਲੈ ਗਏ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ । ਉਧਰ ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ ਤੋਂ ਬਾਅਦ ਪਿੰਡ ਅੰਦਰ ਸੋਗ ਦੀ ਲਹਿਰ ਹੈ ਉਥੇ ਹੀ ਹਲਕਾ ਵਾਸੀਆਂ ਅੰਦਰ ਰੋਸ ਪਾਇਆ ਜਾ ਰਿਹਾ ਹੈ ਤੇ ਲੋਕਾਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। Drug
ਇਹ ਵੀ ਪੜ੍ਹੋ: Amritsar News: ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਧਾਲੀਵਾਲ ਆਪ ਆਗੂਆਂ ਨਾਲ ਭੁੱਖ ਹੜਤਾਲ ’ਤੇ ਬੈਠੇ
ਓਧਰ ਨਸ਼ਾ ਵਿਰੋਧੀ ਫਰੰਟ ਦੇ ਆਗੂ ਤੇ ਕਿਸਾਨ ਯੂਨੀਅਨ ਦੇ ਆਗੂ ਧਰਮ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਸ਼ਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇੱਕ ਹੋਰ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਇਸ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਮੁਖੀ ਉਪਕਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚਣ ਵਾਲੇ ਜਲਦ ਸਲਾਖਾਂ ਦੇ ਪਿੱਛੇ ਹੋਣਗੇ। Drug
ਪੁਲਿਸ ਵੱਲੋਂ ਤਿੰਨ ਔਰਤਾਂ ਤੇ ਇੱਕ ਵਿਅਕਤੀ 9 ਕਿੱਲੋ ਚਰਸ ਸਮੇਤ ਗ੍ਰਿਫ਼ਤਾਰ
ਚਾਰੇ ਮੁਲਜਮਾਂ ਨੂੰ ਬੱਸ ਤੋਂ ਉੱਤਰਿਆ ਕੀਤੇ ਕਾਬੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਤਿੰਨ ਔਰਤਾਂ ਅਤੇ ਇੱਕ ਵਿਅਕਤੀ ਨੂੰ 9 ਕਿਲੋਂ ਚਰਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਬੱਸ ਚੋਂ ਉੱਤਰਦਿਆ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਐਸਪੀ ਸਰਕਲ ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਸਦਰ ਰਾਜਪੁਰਾ ਦੇ ਐਸਐਚਓ ਐਸਆਈ ਗੁਰਸੇਵਕ ਸਿੰਘ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। Patiala News
ਏਐਸਆਈ ਅਮਰਜੀਤ ਸਿੰਘ ਚੌਕੀ ਇੰਚਾਰਜ ਬਸੰਤਪੁਰਾ ਨੇ ਸਮੇਤ ਪੁਲਿਸ ਪਾਰਟੀ ਮੁੱਖ ਮਾਰਗ ਤੇ ਨਾਕਾ ਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰਾਜਪੁਰਾ ਸਾਇਡ ਵੱਲੋਂ ਆਉਦੀ ਇੱਕ ਬੱਸ ਨਾਕੇ ਤੋਂ ਪਿੱਛੇ ਬੈਰੀਗੇਟ ਲੱਗੇ ਹੋਣ ਕਾਰਨ ਹੋਲੀ ਹੋਈ, ਤਾਂ ਬੱਸ ਵਿੱਚੋਂ ਕੁਸਮ ਦੇਵੀ ਪਤਨੀ ਫਾਗੁਨ ਸਾਹਨੀ ਵਾਸੀ ਬਿਹਾਰ ਅਤੇ ਗੁਨੀਆ ਦੇਵੀ ਪਤਨੀ ਲਛਮਨ ਸਾਹਨੀ ਵਾਸੀ ਬਿਹਾਰ ਜਿਹਨਾਂ ਨੇ ਇੱਕ ਬੈਗ ਦੋਵਾਂ ਪਾਸਿਆ ਤੋਂ ਫੜਿਆ ਹੋਇਆ ਸੀ ਜੋ ਬੱਸ ਵਿੱਚੋਂ ਉਤਰਕੇ ਸਰਵਿਸ ਰੋਡ ਰਾਹੀਂ ਤੁਰਕੇ ਪਿੱਛੇ ਨੂੰ ਟਲਣ ਲੱਗੀਆਂ, ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 4 ਕਿਲੋ ਚਰਸ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਗ੍ਰਾਂਟ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪੰਜ ਪੰਚਾਇਤ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਇਸ ਤੋਂ ਇਲਾਵਾ ਦੂਜੇ ਕੇਸ ਵਿੱਚ ਵੀ ਪੁਲਿਸ ਵੱਲੋਂ ਬੱਸ ਚੋਂ ਹੀ ਉੱਤਰਦੇ ਮੁਲਜ਼ਮ ਰਾਮ ਗੇਯਾ ਸਾਹਨੀ ਬਿਹਾਰ ਅਤੇ ਰੰਜੂ ਕੁਮਾਰੀ ਨੇ ਵੀ ਇੱਕ ਬੈਗ ਦੋਨਾਂ ਪਾਸਿਆ ਤੋਂ ਫੜਿਆ ਹੋਇਆ ਸੀ, ਜਦੋਂ ਇਨ੍ਹਾਂ ਦੀ ਚੈਕਿੰਗ ਕੀਤੀ ਗਈ ਤਾ ਇਨ੍ਹਾਂ ਪਾਸੋਂ 5 ਕਿੱਲੋ ਚਰਸ ਬ੍ਰਾਮਦ ਹੋਈ। ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ ਕੀਤਾ ਜਾਵੇਗਾ ਅਤੇ ਰਿਮਾਂਡ ਲੈ ਕੇ ਇਨ੍ਹਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। Patiala News