villagers - Sach Kahoon Punjabi

ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ
ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ

ਗੁਰਜੀਵਨ ਸਿੱਧੂ/ਨਥਾਣਾ। ਨਥਾਣਾ ਬਲਾਕ ਦੇ ਪਿੰਡ ਨਾਥਪੁਰਾ ਦੇ ਲੋਕਾਂ ਨੇ ਸੜਕ ਤੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਠੇਕੇ ਅੱਗੇ ਧਰਨਾ ਲਗਾਇਆ। ਧਰਨਾਕਾਰੀਆਂ ਮਹਿੰਦਰ ਸਿੰਘ ਖਾਲਸਾ, ਸੁਖਮੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬਰਾੜ, ਬਹਾਦਰ ਸਿੰਘ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਪਿੰਡ ਨਾਥਪੁਰਾ ਦੇ ਮੁੱਖ ਬੱਸ ਅੱਡੇ ਤੋਂ ਪਿੰਡ ਨਾਥਪੁਰਾ ਨੂੰ ਜਾਣ ਵਾਲੀ ਲਿੰਕ ਸੜਕ ‘ਤੇ ਸਥਿਤ ਹੈ ਅਤੇ ਸ਼ਾਮ ਸਮੇਂ ਜਦ ਲੜਕੀਆਂ ਸ਼ਹਿਰ ਪੜ੍ਹਾਈ ਕਰਕੇ ਵਾਪਸ ਮੁੱਖ ਅੱਡੇ ‘ਤੇ ਬੱਸ ਵਿੱਚੋਂ ਉੱਤਰ ਕੇ ਪਿੰਡ ਵੱਲ ਆਉਂਦੀਆਂ ਹਨ ਤਾਂ ਰਸਤੇ ਵਿੱਚ ਸ਼ਰਾਬ ਦੇ ਠੇਕੇ ਤੇ ਸ਼ਰਾਬੀਆਂ ਦਾ ਬੋਲਬਾਲਾ ਹੁੰਦਾ ਹੈ, ਜਿਸ ਕਾਰਨ ਪਿੰਡ ਨਾਥਪੁਰਾ ਦੇ ਲੋਕਾਂ ਨੇ ਇਕੱਠੇ ਹੋ ਕੇ ਸ਼ਰਾਬ ਦਾ ਠੇਕਾ ਪਿੰਡ ਨੂੰ ਆਉਣ-ਜਾਣ ਵਾਲੀ ਇਸ ਲਿੰਕ ਸੜਕ ਤੋਂ ਹਟਾਉਣ ਦਾ ਫੈਸਲਾ ਕਰਦਿਆਂ ਠੇਕੇ ਅੱਗੇ ਧਰਨਾ ਲਗਾ ਦਿੱਤਾ। (Liquor Wine)

ਉਨ੍ਹਾਂ ਕਿਹਾ ਕਿ ਜਦ ਤੱਕ ਇਹ ਸ਼ਰਾਬ ਦਾ ਠੇਕਾ ਇਸ ਸੜਕ ਤੋਂ ਹਟਾਇਆ ਨਹੀਂ ਜਾਂਦਾ, ਠੇਕੇ ਨੂੰ ਖੁੱਲ੍ਹਣ ਨਹੀਂ ਦਿੱਤਾ ਜਾਵੇਗਾ ਅਤੇ ਧਰਨਾ ਜਾਰੀ ਰਹੇਗਾ। ਸ਼ਾਮ ਸਮੇਂ ਧਰਨਾਕਾਰੀਆਂ ਕੋਲ ਪੁੱਜੇ ਥਾਣਾ ਨਥਾਣਾ ਮੁਖੀ ਨਰਿੰਦਰ ਕੁਮਾਰ ਨੇ ਧਰਨਾਕਾਰੀਆਂ ਦੀ ਸਮੱਸਿਆ ਸੁਣਦਿਆਂ ਕਿਹਾ ਕਿ ਪਿੰਡ ਦੀ ਨਗਰ ਪੰਚਾਇਤ ਤੋਂ ਸ਼ਰਾਬ ਦਾ ਠੇਕਾ ਇਸ ਸੜਕ ਤੋਂ ਚੁਕਵਾਉਣ ਦਾ ਮਤਾ ਪਵਾਕੇ ਦਿਓ ਤਾਂ ਇਸ ਜਗ੍ਹਾ ਤੋਂ ਸ਼ਰਾਬ ਦਾ ਠੇਕਾ ਹਟਾ ਦਿੱਤਾ ਜਾਵੇਗਾ। ਇਸ ਭਰੋਸੇ ਲੋਕਾਂ ਨੇ ਧਰਨਾ ਚੁੱਕ ਦਿੱਤਾ। (Liquor Wine)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਿਜਲੀ ਦੀ ਕੁੰਡੀ ਫੜ੍ਹ ਕੇ ਵਾਪਸ ਆ ਰਹੀ ਪਾਵਰਕੌਮ ਦੀ ਟੀਮ ਦਾ ਪਿੰਡ ਵਾਸੀਆਂ ਵੱਲੋਂ ਘਿਰਾਓ
ਪਿੰਡ ਵਾਸੀਆਂ ਨੇ ਪਾਵਰਕੌਮ ਦੇ ਐੱਸ.ਡੀ.ਓ. ਸਮੇਤ ਚਾਰ ਕਰਮਚਾਰੀਆਂ ਨੂੰ ਬਣਾਇਆ ਬੰਧਕ

ਮਨਜੀਤ ਨਰੂਆਣਾ/ਸੰਗਤ ਮੰਡੀ। ਪਿੰਡ ਰਾਏ ਕੇ ਕਲਾਂ ਵਿਖੇ ਸਵੇਰ ਸਮੇਂ ਪਾਵਰਕੌਮ ਦੀ ਟੀਮ ਵੱਲੋਂ ਬਿਜਲੀ ਦੀ ਚੈਕਿੰਗ ਦੌਰਾਨ ਦੋ ਘਰਾਂ ਦੀ ਕੁੰਡੀ ਫੜ੍ਹੇ ਜਾਣ ਕਾਰਨ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਵੱਲੋਂ ਪਾਵਰਕੌਮ ਦੇ ਐੱਸ.ਡੀ.ਓ. ਸਮੇਤ ਚਾਰ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਾਵਰਕੌਮ ਦੇ ਸਬ ਡਵੀਜਨ ਬਾਦਲ ਦੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਆਪਣੀ ਟੀਮ ਸਮੇਤ ਬਲੈਰੋ ਗੱਡੀ ‘ਤੇ ਉਕਤ ਪਿੰਡ ‘ਚ ਸਵੇਰ ਸਮੇਂ ਚੈਕਿੰਗ ‘ਤੇ ਗਏ ਸਨ। ਉਨ੍ਹਾਂ ਨੂੰ ਦੋ ਘਰਾਂ ‘ਚ ਬਿਜਲੀ ਦੀ ਕੁੰਡੀ ਲੱਗੀ ਮਿਲੀ ਜਿੱਥੇ ਉਕਤ ਪਰਿਵਾਰਾਂ ਵੱਲੋਂ ਆਪਣੇ ਘਰਾਂ ਨੂੰ ਤਾਰ ਲਾ ਕੇ ਸਿੱਧੀ ਸਪਲਾਈ ਦਿੱਤੀ ਹੋਈ ਸੀ। ਪਾਵਰਕੌਮ ਦੇ ਮੁਲਾਜ਼ਮ ਕੁੰਡੀ ਵਾਲੀ ਤਾਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਦ ਵਾਪਸ ਆਉਣ ਲੱਗੇ ਤਾਂ ਇਸ ਗੱਲ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗ ਗਈ ਜਿਨ੍ਹਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਦੀ ਗੱਡੀ ਦਾ ਘਿਰਾਓ ਕਰਕੇ ਜਿੱਥੇ ਉਨ੍ਹਾਂ ਦੀ ਗੱਡੀ ‘ਚੋਂ ਕੁੰਡੀ ਵਾਲੀ ਉਤਾਰੀ ਤਾਰ ਚੁੱਕ ਲਈ, ਉੱਥੇ ਉਨ੍ਹਾਂ ਨੂੰ ਬੰਦੀ ਬਣਾ ਲਿਆ। (Residents )

ਪਿੰਡ ਵਾਸੀ ਮੰਗ ਕਰ ਰਹੇ ਸਨ ਕਿ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਜਿਨ੍ਹਾਂ ਪਿੰਡ ਵਾਸੀਆਂ ‘ਤੇ ਬਿਜਲੀ ਚੋਰੀ ਦਾ ਮਾਮਲਾ ਬਣਾਇਆ ਹੈ ਉਸ ਨੂੰ ਤੁਰੰਤ ਖਾਰਜ ਕੀਤਾ ਜਾਵੇ ਉਸ ਤੋਂ ਬਾਅਦ ਹੀ ਉਹ ਉਨ੍ਹਾਂ ਨੂੰ ਉੱਥੋਂ ਜਾਣ ਦੇਣਗੇ ਪ੍ਰੰਤੂ ਐੱਸ.ਡੀ.ਓ. ਵੱਲੋਂ ਪਿੰਡ ਵਾਸੀਆਂ ਨੂੰ ਸਮਝਾਇਆ ਗਿਆ ਕਿ ਉਹ ਚੋਰੀ ਦੇ ਮਾਮਲੇ ‘ਚ ਕੁੱਝ ਨਹੀਂ ਕਰ ਸਕਦੇ। ਮਾਮਲੇ ਦਾ ਪਤਾ ਲੱਗਦਿਆਂ ਹੀ ਪਾਵਰਕੌਮ ਦੇ ਐਕਸੀਅਨ ਅਮਨਦੀਪ ਸਿੰਘ ਮਾਨ, ਜੇ.ਈ. ਮੱਸਾ ਸਿੰਘ ਤੇ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਐਕਸੀਅਨ ਅਮਨਦੀਪ ਸਿੰਘ ਮਾਨ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਹ ਅੱਜ ਉਨ੍ਹਾਂ ਕੋਲ ਦਫ਼ਤਰ ਆ ਜਾਣ ਉਹ ਬਿਜਲੀ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਘੱਟ ਤੋਂ ਘੱਟ ਜੁਰਮਾਨਾ ਕਰਨਗੇ ਇਸ ਗੱਲ ‘ਤੇ ਪਿੰਡ ਵਾਸੀ ਸਹਿਮਤ ਹੋ ਗਏ ਅਤੇ ਉਨ੍ਹਾਂ ਬੰਦੀ ਬਣਾਏ ਪਾਵਰਕੌਮ ਦੇ ਅਧਿਕਾਰੀਆਂ ਨੂੰ ਛੱਡ ਦਿੱਤਾ। (Residents )

ਸਬ ਡਵੀਜਨ ਬਾਦਲ ਦੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਆਪਣੇ ਚਾਰ ਕਰਮਚਾਰੀਆਂ ਨਾਲ ਉਕਤ ਪਿੰਡ ‘ਚ ਆਮ ਚੈਕਿੰਗ ‘ਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ‘ਚ ਉਕਤ ਦੋ ਘਰਾਂ ਵੱਲੋਂ ਬਿਜਲੀ ਦੀ ਸਿੱਧੀ ਕੁੰਡੀ ਲਾਈ ਹੋਈ ਸੀ ਜਦ ਉਹ ਕੁੰਡੀ ਵਾਲੀ ਤਾਰ ਪੁੱਟ ਕੇ ਗੱਡੀ ‘ਚ ਰੱਖ ਕੇ ਤੁਰੇ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀ ਗੱਡੀ ਦਾ ਘਿਰਾਓ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਆਪਣੀ ਜਾਨ ਨੂੰ ਖਤਰਾ ਸਮਝਦਿਆਂ ਇਸ ਸਬੰਧੀ ਥਾਣਾ ਨੰਦਗੜ੍ਹ ਦੀ ਪੁਲਿਸ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਛੁਡਵਾਇਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨਾਲ ਜਿੱਥੇ ਬਦਤਮੀਜੀ ਕੀਤੀ ਗਈ, ਉੱਥੇ ਸਰਕਾਰੀ ਡਿਊਟੀ ‘ਚ ਵੀ ਵਿਘਨ ਪਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਿੰਡ ਵਾਸੀਆਂ ਨੇ ਕੂੜਾ ਨਿਪਟਾਉਣ ਲਈ ਕੀਤਾ ਨਿਵੇਕਲਾ ਉਦਮ
ਘਰਾਂ ਤੋਂ ਟਰੈਕਟਰ-ਟਰਾਲੀ ਰਾਹੀਂ ਇਕੱਠਾ ਕੀਤਾ ਜਾਂਦਾ ਹੈ ਕੂੜਾ | Garbage Disposal

ਲੋਕਾਂ ਨੂੰ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਨਾਲ ਜੁੜਨ ਲਈ ਕੀਤਾ ਜਾ ਰਿਹੈ ਪ੍ਰੇਰਿਤ: ਨਾਇਬ ਤਹਿਸੀਲਦਾਰ | Garbage Disposal

ਦੋਦਾ, (ਰਵੀਪਾਲ/ਸੱਚ ਕਹੂੰ ਨਿਊਜ)। ਜ਼ਿਲ੍ਹੇ ਦੀ ਸਬ ਤਹਿਸੀਲ ਦੋਦਾ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਇਕ ਨਵਾਂ ਉਪਰਾਲਾ ਕੀਤਾ ਹੈ। ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਨਾਲ ਜੁੜਦਿਆਂ ਇਸ ਪਿੰਡ ਦੇ ਲੋਕਾਂ ਨੇ ਘਰਾਂ ਤੋਂ ਕੂੜਾ ਇੱਕਠਾ ਕਰਨ ਦਾ ਇਕ ਨਵਾਂ ਤਜਰਬਾ ਸ਼ੁਰੂ ਕੀਤਾ ਹੈ ਜਿਸ ਤਹਿਤ ਇੱਕ ਟਰੈਕਟਰ ਟਰਾਲੀ ਪਿੰਡ ਵਿਚ ਕੂੜਾ ਇੱਕਠਾ ਕਰਨ ਲਈ ਹਰ ਰੋਜ ਘਰ-ਘਰ ਜਾਂਦੀ ਹੈ ਤਾਂ ਜੋ ਪਿੰਡ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ ਅਤੇ ਲੋਕਾਂ ਦੇ ਘਰਾਂ ਅੱਗੇ ਕੂੜਾ ਜਮਾ ਨਾ ਹੋਵੇ।

ਇਸ ਸਬੰਧੀ ਨਾਇਬ ਤਹਿਸੀਲਦਾਰ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਪਿੰਡ ਦੀਆਂ ਪ੍ਰਮੁੱਖ ਸੜਕਾਂ ਤੋਂ ਕੂੜਾ ਸਾਫ ਕਰਵਾਇਆ ਸੀ ਅਤੇ ਹੁਣ ਪਿੰਡ ਵਾਸੀ ਖੁਦ ਹੀ ਸਵੱਛਤਾ ਦਾ ਮਹੱਤਵ ਸਮਝਦਿਆਂ ਪਿੰਡ ਨੂੰ ਸਾਫ ਰੱਖਣ ਲਈ ਅੱਗੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੀ ਦੇਖ-ਰੇਖ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਹੁਣ ਲੋਕਾਂ ਦਾ ਸਹਿਯੋਗ ਵੀ ਮਿਲਣ ਲੱਗਾ ਹੈ। (Garbage Disposal)

ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਇਸ ਉਪਰਾਲੇ ਤਹਿਤ ਇਹ ਟਰਾਲੀ ਘਰ-ਘਰ ਜਾਂਦੀ ਹੈ ਅਤੇ ਕੂੜਾ ਇੱਕਤਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੋਣ ਨਾਲ ਪਿੰਡ ਵਿੱਚ ਸਵੱਛਤਾ ਵਧੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਜੇਕਰ ਜ਼ਰੂਰਤ ਪਈ ਤਾਂ ਉਹ ਇੱਕ ਹੋਰ ਟਰੈਕਟਰ ਟਰਾਲੀ ਵੀ ਇਸ ਕੰਮ ਵਿੱਚ ਲਗਾ ਦੇਣਗੇ। ਇੱਥੇ ਜਿਕਰ ਯੋਗ ਹੈ ਕਿ ਪੰਜਾਬ ਸਰਕਾਰ ਦੀ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਤਹਿਤ 31 ਅਗਸਤ ਤੱਕ ਹੋਣ ਵਾਲੇ ਸਰਵੇਖਣ ਤਹਿਤ ਜ਼ਿਲ੍ਹੇ ਦੇ ਸਭ ਤੋਂ ਵਧੀਆਂ ਪਿੰਡ, ਸਕੂਲ, ਆਂਗਣਵਾੜੀ ਕੇਂਦਰ, ਸਿਹਤ ਕੇਂਦਰ ਨੂੰ ਨਗਦ ਇਨਾਮ ਵੀ ਦਿੱਤੇ ਜਾਣੇ ਹਨ।

ਸੇਵਾ ਕੇਂਦਰ ਬੰਦ ਕਰਨ ਪੁੱਜੇ ਅਧਿਕਾਰੀਆਂ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ
ਮਹਿਲ ਕਲਾਂ, (ਜਸਵੰਤ ਸਿੰਘ /ਸੱਚ ਕਹੂੰ ਨਿਊਜ਼)। ਕੈਪਟਨ ਸਰਕਾਰ ਵੱਲੋਂ ਪਿੰਡਾਂ ‘ਚ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇ ਰਹੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਦਿੱਤੇ ਫਰਮਾਨ ਤੋਂ ਬਾਅਦ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਸਹੌਰ ਵਿਖੇ ਚੱਲ ਰਹੇ ਸੇਵਾ ਕੇਂਦਰ ਨੂੰ ਬੰਦ ਕਰਨ ਲਈ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਰਪੰਚ ਜੀਤ ਸਿੰਘ ਸਹੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਨਛੱਤਰ ਸਿੰਘ ਸਹੌਰ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੇਵਲ ਸਿੰਘ ਸਹੌਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਵਿਰੋਧ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਿਸਾਨ ਆਗੂਆਂ ਤੇ ਗਰਾਮ ਪੰਚਾਇਤ ਦੀ ਹਾਜਰੀ ‘ਚ ਆਪਣੇ ਵੱਲੋਂ ਜਿੰਦਰਾ ਲਗਾ  ਕੇ ਹਰ ਹਾਲਤ ‘ਚ ਚਲਦਾ ਰੱਖਣ ਦੀ ਮੰਗ ਕੀਤੀ।

ਇਸ ਮੌਕੇ ਸਰਪੰਚ ਜੀਤ ਸਿੰਘ ਸਹੌਰ, ਕਿਸਾਨ ਆਗੂ ਨਛੱਤਰ ਸਿੰਘ ਸਹੌਰ ਤੇ ਕੇਵਲ ਸਿੰਘ ਸਹੌਰ ਨੇ ਕਿਹਾ ਕਿ ਪਿੰਡ ਅੰਦਰ ਚੱਲ ਰਹੇ ਇਸ ਸੇਵਾ ਕੇਂਦਰ ਤੋ ਪਿੰਡ ਸਹੌਰ, ਖਿਆਲੀ ਤੇ ਸਹਿਜੜਾ ਤੋਂ ਇਲਾਵਾ ਹੋਰਨਾਂ ਪਿੰਡਾ ਦੇ ਲੋਕ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬਿਜਲੀ ਬਿੱਲ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨਾਂ, ਰਿਹਾਇਸ਼ੀ ਸਰਟੀਫਿਕੇਟ, ਆਮਦਨੀ ਸਰਟੀਫਿਕੇਟ ਤੇ ਲੋੜੀਂਦੀਆਂ ਸਹੂਲਤਾਂ ਲੈ ਰਹੇ ਹਨ। ਇਸ ਸੇਵਾ ਕੇਂਦਰ ਦੇ ਬੰਦ ਹੋਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਸਮੇਤ ਪ੍ਰਾਈਵੇਟ ਦੁਕਾਨਾਂ ਵਾਲਿਆਂ ਤੋਂ ਲੁੱਟ ਦਾ ਸ਼ਿਕਾਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਉਕਤ ਸੇਵਾ ਕੇਂਦਰ ਨੂੰ ਬੰਦ ਨਹੀ ਹੋਣ ਦੇਣਗੇ ਚਾਹੇ ਕੋਈ ਵੀ ਸੰਘਰਸ਼ ਦਾ ਰੁਖ ਅਖਤਿਆਰ ਕਰਨਾ ਪਵੇ।

ਇਸ ਸਮੇਂ ਪਿੰਡ ਸਹੌਰ ਦੇ ਸੇਵਾ ਕੇਂਦਰ ਨੂੰ ਚਾਲੂ ਰੱਖਣ ਸਬੰਧੀ ਸਬੰਧੀ ਪਿੰਡ ਵਾਸੀਆ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਾਂਅ ਹੇਠ ਮੰਗ ਪੱਤਰ ਵੀ ਅਧਿਕਾਰੀਆਂ ਨੂੰ ਸੌਂਪਿਆ ਗਿਆ ਇਸ ਮੌਕੇ ਏਐੱਸਐੱਮ ਬਰਨਾਲਾ ਭੂਸ਼ਨ ਕੁਮਾਰ, ਤਹਿਸੀਲਦਾਰ ਬਰਨਾਲਾ ਬਲਕਰਨ ਸਿੰਘ, ਬੀਡੀਪੀਓ ਬਰਨਾਲਾ ਨੀਰੂ ਗਰਗ, ਕੰਪਨੀ ਅਧਿਕਾਰੀ ਬੀਐੱਸਐੱਲ, ਬਿਜਲੀ ਬੋਰਡ, ਮੰਡੀ ਬੋਰਡ ਤੇ ਪ੍ਰਸ਼ਾਸਨਿਕ ਸੁਧਾਰ ਚੰਡੀਗੜ੍ਹ ਦੀ ਟੀਮ ਤੇ ਈ ਗਵਰਨੈਂਸ ਦੇ ਜ਼ਿਲ੍ਹਾ ਕੋਆਰਡੀਨੇਟਰ ਸੰਜੇ ਅਹੂਜਾ ਵੀ ਹਾਜ਼ਰ ਸਨ।

ਫਤਿਹਪੁਰ ਰਾਜਪੂਤਾਂ ਵਿਖੇ ਨਾਲੇ ਦੀ ਥਾਂ ਪਿੰਡ ਵਾਸੀਆਂ ਬਣਾਇਆ ਸੁੰਦਰ ਪਾਰਕ
ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਵਾਤਾਵਰਣ ਵਿੱਚ ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜਿੱਥੇ ਜਿਲ੍ਹਾ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ, ਉਥੇ ਆਕਸੀਜਨ ਦੇ ਸਰੋਤ ਪੈਦਾ ਕਰਨ ਅਤੇ ਲੋਕਾਂ ਨੂੰ ਸੈਰਗਾਹ ਮੁਹੱਈਆ ਕਰਵਾਉਣ ਲਈ ਵੀ ਮਨਰੇਗਾ ਅਤੇ ਹੋਰ ਯੋਜਨਾਵਾਂ ਅਧੀਨ ਕੰਮ ਜਾਰੀ ਹੈ। ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੀ ਗ੍ਰਾਮ ਪੰਚਾਇਤ ਫਤਿਹਪੁਰ ਰਾਜਪੁਤਾਂ ਵਿਖੇ ਮਗਨਰੇਗਾ ਅਧੀਨ ਵਧੀਆ ਪਾਰਕ ਤਿਆਰ ਕੀਤੀ ਗਈ ਹੈ।

ਬਲਾਕ ਜੰਡਿਆਲਾ ਗੁਰੂ ਦੇ ਬੀ.ਡੀ.ਪੀ.ਓ ਸ.ਭਗਵਾਨ ਸਿੰਘ ਨੇ ਦੱਸਿਆ ਕਿ ਬਲਾਕ ਜੰਡਿਆਲਾ ਗੁਰੂ ਦੀ ਮਗਨਰੇਗਾ ਅਧੀਨ ਤਿਆਰ ਹੋਣ ਵਾਲੀ ਇਹ ਤੀਸਰੀ ਪਾਰਕ ਹੈ। ਇਸ ਪਾਰਕ ਦੀ ਸੋਹਣੀ ਲੈਂਡ ਸਕੇਪਿੰਗ ਕਰਨ ਲਈ ਘਾਹ ਦੇ ਨਾਲ ਲਗਭਗ 300 ਵੱਖ-ਵੱਖ ਕਿਸਮਾਂ ਦੇ ਸਜਾਵਟੀ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਲੇ ਬੂਟੇ ਲਗਾਏ ਗਏ ਹਨ ਅਤੇ ਸੈਰ ਕਰਨ ਲਈ ਪਾਰਕ ਦੇ ਚਾਰੋ ਪਾਸੇ ਸੀਮੈਂਟ ਦੀਆਂ ਟਾਈਲਾਂ ਦਾ ਟਰੈਕ ਬਣਾਇਆ ਗਿਆ ਹੈ।

ਪਿੰਡ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਇਸ ਸਥਾਨ ‘ਤੇ ਗੰਦਾ ਨਾਲਾ ਸੀ, ਜਿਸ ਕਰਕੇ ਬਹੁਤ ਗੰਦਗੀ ਰਹਿਣ ਦੇ ਨਾਲ-ਨਾਲ ਪਿੰਡ ਦਾ ਵਾਤਾਵਰਨ ਬਹੁਤ ਦੂਸ਼ਿਤ ਹੁੰਦਾ ਸੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਲਗਦੀਆਂ ਸਨ। ਸ. ਤਰਸੇਮ ਸਿੰਘ ਸਰਪੰਚ ਫਤਿਹਪੁਰ ਰਾਜਪੁਤਾਂ ਨੇ ਦੱਸਿਆ ਕਿ ਅੱਜ-ਕੱਲ੍ਹ ਦੇ ਸਮੇਂ ਵਿੱਚ ਸਿਹਤ ਕਾਇਮ ਰੱਖਣ ਲਈ ਹਰ ਵਿਅਕਤੀ ਨੂੰ ਸੈਰ ਕਰਨੀ ਬਹੁਤ ਜ਼ਰੂਰੀ ਹੈ, ਪਰ ਪਹਿਲਾਂ ਸਾਡੇ ਪਿੰਡ ਕੋਈ ਜਗ੍ਹਾ ਨਾ ਹੋਣ ਕਾਰਣ ਅਸੀਂ ਬੇਬੱਸ ਸੀ ਅਤੇ ਬੱਚਿਆਂ ਦੇ ਖੇਡਣ ਲਈ ਵੀ ਕੋਈ ਥਾਂ ਨਹੀਂ ਸੀ, ਪੰ੍ਰਤੂ ਹੁਣ ਮਗ ਨਰੇਗਾ ਅਧੀਨ ਬਣ ਰਹੀ ਪਾਰਕ ਨੇ ਸਾਡੀਆ ਸਾਰੀਆਂ ਲੋੜਾ ਪੂਰੀਆਂ ਕਰ ਦਿੱਤੀਆਂ ਹਨ।

ਉਨਾਂ ਇਸ ਕਾਮਯਾਬੀ ਲਈ ਸ. ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿ,), ਮੈਡਮ ਜ਼ੀਨਤ ਖਹਿਰਾ (ਸਾਬਕਾ ਬੀ ਡੀ ਪੀ ਓ, ਜੰਡਿਆਲਾ ਗੁਰੁ) ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸ੍ਰ ਭਗਵਾਨ ਸਿੰਘ ਵੱਲੋ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਗ ਨਰੇਗਾ ਸਕੀਮ ਦਾ ਲਾਭ ਹਰ ਪਿੰਡ ਅਤੇ ਪਿੰਡ ਵਾਸੀਆ ਤੱਕ ਪਹੁੰਚਾਇਆ ਜਾਵੇਗਾ।

ਬਿਜਲੀ ਮੀਟਰ ਪੁੱਟਣ ਆਈ ਟੀਮ ਦਾ ਘਿਰਾਓ
ਅਧਿਕਾਰੀਆਂ ਨੇ ਪੁੱਟੇ ਬਿਜਲੀ ਮੀਟਰ ਵਾਪਿਸ ਕੀਤੇ

ਪੱਪੂ ਗਰਗ, ਨਿਹਾਲ ਸਿੰਘ ਵਾਲਾ:ਅੱਜ ਪਿੰਡ ਰਾਮਾਂ ਵਿਖੇ ਡਿਫਾਲਟਰ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ ਆਈ ਪਾਵਰਕਾਮ ਸਬ ਡਵੀਜਨ ਬਿਲਾਸਪੁਰ ਦੀ ਟੀਮ ਦਾ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਆਵਾਈ ਵਿੱਚ ਕਿਸਾਨਾਂ-ਮਜ਼ਦੂਰਾਂ ਵੱਲੋਂ ਜਬਰਦਸਤ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ । ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਵੀਜਨ ਬਿਲਾਸਪੁਰ ਦੀ ਪੰਜਾਬ ਰਾਜ ਪਾਵਰ ਕਾਰਪੋਰੇਸਨ ਦੀ ਇੱਕ ਟੀਮ ਐਸ.ਡੀ.ਓ. ਮਹਿੰਦਰ ਸਿੰਘ ਭੋਲਾ ਦੀ ਅਗਵਾਈ ਵਿੱਚ ਡਿਫਾਲਟਰ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ ਲਈ ਪਹੁੰਚੀ ਸੀ ।

ਕਿਸਾਨ ਜਥੇਬੰਦੀਆਂ ਦੀ ਅਗਵਾਈ ‘ਚ ਕੀਤਾ ਅਧਿਕਾਰੀਆਂ ਦਾ ਘਿਰਾਓ

ਇਸ ਟੀਮ ਵੱਲੋਂ 5 ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟ ਲਏ ਗਏ ਜਿਸ ਦੀ ਭਿਣਕ ਜਨਤਕ ਜਥੇਬੰਦੀਆਂ ਨੂੰ ਮਿਲਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ,ਇਕਾਈ ਪ੍ਰਧਾਨ ਹਰਨੇਕ ਸਿੰਘ,ਰਣਜੀਤ ਸਿੰਘ,ਤਰਸੇਮ ਰਾਮਾਂ,ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਭਰਭੂਰ ਸਿੰਘ ਰਾਮਾਂ,ਨੌਜਵਾਨ ਭਾਰਤ ਸਭਾ ਦੇ ਆਗੂ ਕਰਮ ਰਾਮਾਂ ਅਤੇ ਨਿਰਮਲ ਸਿੰਘ ਹਿੰਮਤਪੁਰਾ ਦੀ ਅਗਵਾਈ ਵਿੱਚ ਕਿਸਾਨ-ਮਜ਼ਦੂਰ ਵੱਡੀ ਗਿਣਤੀ ਵਿੱਚ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਉਨਾਂ ਪਾਵਰ ਕਾਮ ਦੀ ਟੀਮ ਦਾ ਘਿਰਾਓ ਸੁਰੂ ਕਰ ਦਿੱਤਾ ।  ਇਸ ਮੌਕੇ ਘਿਰਾਓ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਵੀ ਪਹੁਚ ਗਏ ਜਿਨਾਂ ਮਜ਼ਦੂਰਾਂ ਕਿਸਾਨਾਂ ਦੇ ਸੰਘਰਸ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੀ ਨਿੰਦਾ ਕੀਤੀ

ਸੂਚਨਾ ਮਿਲਦੇ ਹੀ ਥਾਣਾ ਬੱਧਨੀ ਕਲਾਂ ਦੇ ਥਾਣੇਦਾਰ ਕਿੱਕਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁਚ ਗਏ ਅਤੇ ਉਨਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ । ਲੋਕਾਂ ਦੀ ਮੰਗ ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਪੁੱਟੇ ਹੋਏ ਬਿਜਲੀ ਮੀਟਰ ਵਾਪਿਸ ਕਰਨ ਤੇ ਹੀ ਲੋਕਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਦਾ ਘੇਰਾਓ ਖਤਮ ਕੀਤਾ।

ਇਸ ਸਬੰਧੀ ਐਸ.ਡੀ.ਓ. ਬਿਲਾਸਪੁਰ ਮਹਿੰਦਰ ਸਿੰਘ ਭੋਲਾ ਨੇ ਕਿਹਾ ਕਿ ਕੁਝ ਮਜ਼ਦੂਰਾ ਵੱਲੋਂ ਆਪਣਾ ਰਿਕਾਰਡ ਦਫਤਰ ਪੇਸ਼ ਨਹੀਂ ਕੀਤਾ ਜੋ ਕਿ ਬਿਜਲੀ ਮੁਆਫੀ ਦੀ ਸਕੀਮ ਦੇ ਘੇਰੇ ਵਿੱਚੋਂ ਬਾਹਰ ਹਨ । ਇਨਾਂ ਮਜ਼ਦੂਰਾਂ ਵੱਲ  ਪਾਵਰਕਾਮ ਦਾ 50-50 ਹਜਾਰ ਦਾ ਬਕਾਇਆ ਖੜਾ ਹੈ । ਉਨਾਂ ਕਿਹਾ ਕਿ ਇਨਾਂ ਮਜ਼ਦੂਰਾਂ ਨੂੰ ਵਾਰ-ਵਾਰ ਬਿੱਲ ਭਰਨ ਦੀਆਂ ਹਦਾਇਤਾ ਦੇਣ ਤੇ ਵੀ ਇਨਾਂ ਬਕਾਇਆ ਰਾਸੀ ਨਹੀਂ ਭਰੀ ਜਿਸ ਕਾਰਨ ਉਨਾਂ ਨੂੰ ਇਹ ਕਦਮ ਚੁੱਕਣਾ ਪਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।