BKU - Sach Kahoon Punjabi

Punjab Farmers News: ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਪੰਜਾਬ ਭਰ ’ਚ ਡੀਸੀ ਦਫ਼ਤਰਾਂ ਅਤੇ ਐਸਐਸਪੀ ਦਫ਼ਤਰਾਂ ਦੇ ਘਿਰਾਓ ਦਾ ਐਲਾਨ
ਕੇਂਦਰ ਤੇ ਰਾਜ ਸਰਕਾਰ ਕਾਰਪੋਰੇਟ ਘਰਾਣਿਆਂ ਦੀਆਂ ਕੱਠਪੁਤਲੀਆਂ: ਮਾਹਲ

Punjab Farmers News. (ਰਾਜਨ ਮਾਨ) ਅੰਮ੍ਰਿਤਸਰ। ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 11 ਦਸੰਬਰ ਨੂੰ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਅਤੇ ਐਸਐਸਪੀ ਦਫ਼ਤਰਾਂ ਦੇ ਘਿਰਾਓ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਵਿਰੁੱਧ ਹਨ ਅਤੇ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਅਸਲ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਅਣਡਿੱਠਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਮਿਲਕੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਕੇ ਜ਼ਮੀਨਾਂ ਉਦਯੋਗਿਕ ਘਰਾਣਿਆਂ ਨੂੰ ਦੇਣਾ ਚਾਹੁੰਦੀਆਂ ਹਨ ਜਿਸਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ।

ਉਹਨਾਂ ਬਿਜਲੀ ਅਦਾਰੇ ਦੇ ਨਿਜੀਕਰਨ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਲੋਕ ਵਿਰੋਧੀ ਤੇ ਕਿਸਾਨ-ਮਜ਼ਦੂਰ ਵਿਰੋਧੀ ਹੈ। ਗੰਨਾ ਕਿਸਾਨਾਂ ਦੇ ਬਕਾਏ ਹਾਲੇ ਤੱਕ ਨਾ ਮਿਲਣ, ਮੰਡੀਆਂ ਝੋਨੇ ਦੀ ਲਿਫਟਿੰਗ ਵਿੱਚ ਆ ਰਹੀਆਂ ਰੁਕਾਵਟਾਂ, ਖਾਦ ਦੀ ਘਾਟ, ਪਰਾਲੀ ਮਾਮਲੇ ਨੂੰ ਲੈ ਕੇ ਸਰਕਾਰਾਂ ਦੇ ਦੋਹਰੇ ਮਾਪਦੰਡ ਹਨ। ਮਾਹਲ ਨੇ ਕਿਹਾ ਕਿ ਹੜਾਂ ਕਾਰਨ ਪੰਜਾਬ ਸਰਕਾਰ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਤੁਰੰਤ 70 ਹਜ਼ਾਰ ਪ੍ਰਤੀ ਏਕੜ ਦੇ ਮੁਆਵਜ਼ੇ ਦਾ ਐਲਾਨ ਕਰੇ। ਸਰਕਾਰ ਵੱਲੋਂ ਦਿੱਤਾ ਗਿਆ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਦੇ ਲਾਗਤ ਖਰਚ ਨੂੰ ਵੀ ਪੂਰਾ ਨਹੀਂ ਕਰਦਾ। ਇਸ ਤੋਂ ਇਲਾਵਾ ਉਹ ਕਿਸਾਨ ਜਿਨ੍ਹਾਂ ਦੀ ਜ਼ਮੀਨ ਦਰਿਆਵਾਂ ਦੇ ਵਹਿਣ ਵਿੱਚ ਵਹਿ ਗਈ ਹੈ, ਉਨ੍ਹਾਂ ਨੂੰ ਤੁਰੰਤ ਪੂਰਾ ਮੁਆਵਜ਼ਾ ਤੇ ਪੁਨਰਵਾਸ ਦੀ ਸਹੂਲਤ ਦਿੱਤੀ ਜਾਵੇ।

ਇਹ ਵੀ ਪੜ੍ਹੋ: Goa Club Fire: ਤੰਗ ਰਸਤਾ, ਬਹੁਤ ਜ਼ਿਆਦਾ ਭੀੜ ਅਤੇ…, ਗੋਆ ਕਲੱਬ ’ਚ ਲੱਗੀ ਅੱਗ ਦੀ ਦੁੱਖਦਾਈ ਸੱਚਾਈ

ਭਾਰਤ ਦੀ ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਨੇ 9 ਅਕਤੂਬਰ 2025 ਨੂੰ ਇੱਕ ਚਿੱਠੀ ਜਾਰੀ ਕੀਤੀ ਹੈ ਜਿਸ ਵਿੱਚ ਐਲਾਨ ਕੀਤਾ ਗਿਆ ਹੈ ਕਿ ਉਹ ਡਰਾਫਟ ਬਿਜਲੀ (ਸੋਧ) ਬਿੱਲ 2025 ਤਿਆਰ ਕਰ ਚੁੱਕੇ ਹਨ ਅਤੇ ਹੁਣ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਡਰਾਫਟ ਬਿੱਲ ਪੰਜਾਬ ਅਤੇ ਦੇਸ਼ ਦੇ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਬਿਜਲੀ ਮੁਲਾਜ਼ਮਾਂ ਵਿਰੁੱਧ ਇਕ ਜ਼ਾਲਮਾਨਾ ਕਦਮ ਹੈ। ਇਸ ਰਾਹੀਂ ਬਿਜਲੀ ਖੇਤਰ ਦਾ ਨਿੱਜੀਕਰਨ ਕਰਦੇ ਹੋਏ ਲੋਕ ਹਿੱਤਾਂ ਦਾ ਖਾਤਮਾ ਕਰਕੇ ਬਿਜਲੀ ਬੋਰਡ ਨੂੰ ਪੂਰਨ ਰੂਪ ਵਿੱਚ ਕਾਰਪੋਰੇਟ ਕੰਪਨੀਆਂ ਦੇ ਹੱਥੀਂ ਦਿੱਤੇ ਜਾਣ ਦੀ ਯੋਜਨਾ ਬਣਾਈ ਗਈ ਹੈ।

ਇਸ ਦੇ ਨਾਲ ਪ੍ਰੀਪੇਡ ( ਚਿੱਪ ਵਾਲੇ) ਮੀਟਰਾਂ ਦੀ ਸਕੀਮ ਲਾਗੂ ਕਰਨਾ ਲੋਕਾਂ ਉੱਤੇ ਵਾਧੂ ਆਰਥਿਕ ਬੋਝ ਪਾਉਣ ਦੇ ਨਾਲ ਨਾਲ ਬਿਜਲੀ ਪ੍ਰਬੰਧ ਵਿਚ ਨਿੱਜੀ ਕੰਪਨੀਆਂ ਦਾ ਰਾਹ ਪੱਧਰਾ ਕਰਨ ਵੱਲ ਕਦਮ ਵਧਾਉਣ ਦਾ ਕੰਮ ਹੈ। ਜਿਸ ਵਿੱਚ, ਜਿਵੇਂ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਸਾਫ ਕਰ ਚੁੱਕੇ ਹਨ ਕਿ ਪਹਿਲਾਂ ਪੈਸੇ ਅਦਾ ਕਰਕੇ ਬਿਜਲੀ ਸੁਵਿਧਾਵਾਂ ਮਿਲਿਆ ਕਰਨਗੀਆਂ। ਉਹਨਾਂ ਕਿਹਾ ਕਿ ਸਰਕਾਰ ਅਤੇ ਰੇਤ ਮਾਫੀਏ ਵੱਲੋਂ ਮਿਲਕੇ ਦਰਿਆਵਾਂ ਵਿੱਚ ਕੀਤੀ ਗਈ ਗੈਰ ਕਾਨੂੰਨੀ ਮਾਈਨਿੰੰਗ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਸੀ ਅਤੇ ਇਹ ਗੋਰਖ ਧੰਦਾ ਅੱਜ ਵੀ ਚੱਲ, ਰਿਹਾ ਹੈ। ਉਹਨਾਂ ਕਿਹਾ ਕਿ 11 ਦਸੰਬਰ ਨੂੰ ਵੱਧ ਤੋਂ ਵੱਧ ਕਿਸਾਨ ਸਰਕਾਰ ਦੇ ਜ਼ੁਲਮ ਵਿਰੁੱਧ ਦਿੱਤੇ ਜਾ ਰਹੇ ਪੰਜਾਬ ਭਰ ਵਿੱਚ ਧਰਨਿਆਂ ਵਿੱਚ ਹਿੱਸਾ ਲੈਣ। Punjab Farmers News

ਗਰੀਬਾਂ ਲਈ ਚੱਲਣ ਵਾਲਾ ਹਰਾ ਪੈੱਨ ਅੱਜ ਡਾਂਗਾਂ ਬਣ ਕੇ ਗਰੀਬਾਂ ਤੇ ਵਰ੍ਹ ਰਿਹਾ : ਭਾਕਿਯੂ ਉਗਰਾਹਾਂ
ਅਧਿਆਪਕਾਂ ਤੇ ਲਾਠੀਚਾਰਜ ਦੀ ਕੀਤੀ ਸਖ਼ਤ ਨਿਖੇਧੀ | BKU

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (BKU) ਦੇ ਬਲਾਕ ਆਗੂਆਂ ਦੀ ਐਮਰਜੈਂਸੀ ਮੀਟਿੰਗ ਡੇਰਾ ਬਾਬਾ ਟੀਕਮ ਦਾਸ ਉਗਰਾਹਾਂ ਵਿਖੇ ਹੋਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੱਲ 1.07.2023 ਨੂੰ ਬਠਿੰਡਾ ਅਤੇ ਸੰਗਰੂਰ ਵਿਖੇ ਕੀਤੇ ਗਏ ਲਾਠੀਚਾਰਜ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ।

ਆਗੂਆਂ ਨੇ ਕਿਹਾ ਕਿ ਬਠਿੰਡਾ ਵਿਖੇ ਫਸਲ ਖਰਾਬੇ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਨੇ ਹਾਈਵੇਅ ਜਾਮ ਕੀਤਾ ਸੀ। ਪਰ ਪੁਲਿਸ ਨੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਮਜਦੂਰਾਂ ਤੇ ਸਖਤ ਲਾਠੀਚਾਰਜ ਕੀਤਾ। ਇਸੇ ਤਰ੍ਹਾਂ ਸੰਗਰੂਰ ਵਿਖੇ ਪਿੱਛਲੇ ਕਾਫੀ ਸਮੇਂ ਤੋਂ ਕੱਚੇ ਅਧਿਆਪਕ ਖੁਰਾਣਾ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਬੈਠੇ ਸਨ। ਬੀਤੇ ਕੱਲ ਜਦੋਂ ਇਹ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲੋਂ ਰੋਸ ਮਾਰਚ ਕਰ ਰਹੇ ਸਨ। ਤਾਂ ਇਹਨਾਂ ਤੇ ਵੀ ਪੁਲਿਸ ਨੇ ਅੰਨਾ ਤਸ਼ੱਸਦ ਕੀਤਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ

ਮਹਿਲਾਵਾਂ ਦੇ ਕੱਪੜੇ ਤੱਕ ਪਾੜ ਦਿੱਤੇ। ਖਾਲਸੇ ਦੀਆਂ ਦਸਤਾਰਾਂ ਪੈਰਾਂ ਅਤੇ ਮਿੱਟੀ ਵਿੱਚ ਰੋਲੀਆ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੇਰਾ ਹਰਾ ਪੈੱਨ ਗਰੀਬਾ ਲਈ ਚੱਲੇਗਾ। ਪਰ ਅੱਜ ਹਰਾ ਪੈੱਨ ਡਾਂਗਾਂ ਬਣਕੇ ਗਰੀਬਾਂ ਤੇ ਵਰਾ ਰਿਹਾ ਹੈ। ਇਸ ਲਈ ਇਸ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ। ਅੱਜ ਦੀ ਮੀਟਿੰਗ ਬਲਾਕ ਸੈਕਟਰੀ ਰਾਮਸ਼ਰਨ ਸਿੰਘ ਉਗਰਾਹਾਂ ਦੀ ਹਾਜਰ ਵਿੱਚ ਹੋਈ। ਇਸ ਮੌਕੇ ਸੁਖਪਾਲ ਸਿੰਘ ਮਾਣਕ, ਗੋਬਿੰਦ ਸਿੰਘ ਚੱਠਾ, ਇੰਦਰਜੀਤ ਸਿੰਘ ਉਗਰਾਹਾਂ, ਪਾਲ ਉਗਰਾਹਾਂ, ਗੋਰਾ ਉਗਰਾਹਾਂ, ਗਗਨ ਚੱਠਾ, ਜੀਤ ਸਿੰਘ, ਉਗਰਾਹ ਇਕਾਈ, ਜਖੇਪਲ ਇਕਾਈ ਤੇ ਮੈਦੇਵਾਸ ਇਕਾਈ ਆਦਿ ਹਾਜ਼ਰ ਸਨ।

ਬਿਜਲੀ ਮੀਟਰ ਪੁੱਟਣ ਆਈ ਟੀਮ ਦਾ ਘਿਰਾਓ
ਅਧਿਕਾਰੀਆਂ ਨੇ ਪੁੱਟੇ ਬਿਜਲੀ ਮੀਟਰ ਵਾਪਿਸ ਕੀਤੇ

ਪੱਪੂ ਗਰਗ, ਨਿਹਾਲ ਸਿੰਘ ਵਾਲਾ:ਅੱਜ ਪਿੰਡ ਰਾਮਾਂ ਵਿਖੇ ਡਿਫਾਲਟਰ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ ਆਈ ਪਾਵਰਕਾਮ ਸਬ ਡਵੀਜਨ ਬਿਲਾਸਪੁਰ ਦੀ ਟੀਮ ਦਾ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਆਵਾਈ ਵਿੱਚ ਕਿਸਾਨਾਂ-ਮਜ਼ਦੂਰਾਂ ਵੱਲੋਂ ਜਬਰਦਸਤ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ । ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਵੀਜਨ ਬਿਲਾਸਪੁਰ ਦੀ ਪੰਜਾਬ ਰਾਜ ਪਾਵਰ ਕਾਰਪੋਰੇਸਨ ਦੀ ਇੱਕ ਟੀਮ ਐਸ.ਡੀ.ਓ. ਮਹਿੰਦਰ ਸਿੰਘ ਭੋਲਾ ਦੀ ਅਗਵਾਈ ਵਿੱਚ ਡਿਫਾਲਟਰ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ ਲਈ ਪਹੁੰਚੀ ਸੀ ।

ਕਿਸਾਨ ਜਥੇਬੰਦੀਆਂ ਦੀ ਅਗਵਾਈ ‘ਚ ਕੀਤਾ ਅਧਿਕਾਰੀਆਂ ਦਾ ਘਿਰਾਓ

ਇਸ ਟੀਮ ਵੱਲੋਂ 5 ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟ ਲਏ ਗਏ ਜਿਸ ਦੀ ਭਿਣਕ ਜਨਤਕ ਜਥੇਬੰਦੀਆਂ ਨੂੰ ਮਿਲਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ,ਇਕਾਈ ਪ੍ਰਧਾਨ ਹਰਨੇਕ ਸਿੰਘ,ਰਣਜੀਤ ਸਿੰਘ,ਤਰਸੇਮ ਰਾਮਾਂ,ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਭਰਭੂਰ ਸਿੰਘ ਰਾਮਾਂ,ਨੌਜਵਾਨ ਭਾਰਤ ਸਭਾ ਦੇ ਆਗੂ ਕਰਮ ਰਾਮਾਂ ਅਤੇ ਨਿਰਮਲ ਸਿੰਘ ਹਿੰਮਤਪੁਰਾ ਦੀ ਅਗਵਾਈ ਵਿੱਚ ਕਿਸਾਨ-ਮਜ਼ਦੂਰ ਵੱਡੀ ਗਿਣਤੀ ਵਿੱਚ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਉਨਾਂ ਪਾਵਰ ਕਾਮ ਦੀ ਟੀਮ ਦਾ ਘਿਰਾਓ ਸੁਰੂ ਕਰ ਦਿੱਤਾ ।  ਇਸ ਮੌਕੇ ਘਿਰਾਓ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਵੀ ਪਹੁਚ ਗਏ ਜਿਨਾਂ ਮਜ਼ਦੂਰਾਂ ਕਿਸਾਨਾਂ ਦੇ ਸੰਘਰਸ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੀ ਨਿੰਦਾ ਕੀਤੀ

ਸੂਚਨਾ ਮਿਲਦੇ ਹੀ ਥਾਣਾ ਬੱਧਨੀ ਕਲਾਂ ਦੇ ਥਾਣੇਦਾਰ ਕਿੱਕਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁਚ ਗਏ ਅਤੇ ਉਨਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ । ਲੋਕਾਂ ਦੀ ਮੰਗ ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਪੁੱਟੇ ਹੋਏ ਬਿਜਲੀ ਮੀਟਰ ਵਾਪਿਸ ਕਰਨ ਤੇ ਹੀ ਲੋਕਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਦਾ ਘੇਰਾਓ ਖਤਮ ਕੀਤਾ।

ਇਸ ਸਬੰਧੀ ਐਸ.ਡੀ.ਓ. ਬਿਲਾਸਪੁਰ ਮਹਿੰਦਰ ਸਿੰਘ ਭੋਲਾ ਨੇ ਕਿਹਾ ਕਿ ਕੁਝ ਮਜ਼ਦੂਰਾ ਵੱਲੋਂ ਆਪਣਾ ਰਿਕਾਰਡ ਦਫਤਰ ਪੇਸ਼ ਨਹੀਂ ਕੀਤਾ ਜੋ ਕਿ ਬਿਜਲੀ ਮੁਆਫੀ ਦੀ ਸਕੀਮ ਦੇ ਘੇਰੇ ਵਿੱਚੋਂ ਬਾਹਰ ਹਨ । ਇਨਾਂ ਮਜ਼ਦੂਰਾਂ ਵੱਲ  ਪਾਵਰਕਾਮ ਦਾ 50-50 ਹਜਾਰ ਦਾ ਬਕਾਇਆ ਖੜਾ ਹੈ । ਉਨਾਂ ਕਿਹਾ ਕਿ ਇਨਾਂ ਮਜ਼ਦੂਰਾਂ ਨੂੰ ਵਾਰ-ਵਾਰ ਬਿੱਲ ਭਰਨ ਦੀਆਂ ਹਦਾਇਤਾ ਦੇਣ ਤੇ ਵੀ ਇਨਾਂ ਬਕਾਇਆ ਰਾਸੀ ਨਹੀਂ ਭਰੀ ਜਿਸ ਕਾਰਨ ਉਨਾਂ ਨੂੰ ਇਹ ਕਦਮ ਚੁੱਕਣਾ ਪਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।