CCTV - Sach Kahoon Punjabi
ਜਨਤਾ ਦੀ ਹਿਫਾਜਤ ਲਈ ਮਾੜੇ ਅਨਸਰਾਂ ’ਤੇ ਰੱਖੀ ਜਾਵੇਗੀ ਕੜੀ ਨਜ਼ਰ : ਡਾ. ਬਲਜੀਤ ਕੌਰ
(ਮਨੋਜ) ਮਲੋਟ। ਵੀਰਵਾਰ ਸ਼ਾਮ ਨੂੰ ਮਲੋਟ ਦੀ ਜਨਤਾ ਦੀ ਹਿਫਾਜਤ ਲਈ ਸ਼ਹਿਰ ਵਿੱਚ ਲਗਾਏ ਸੀਸੀਟੀਵੀ ਗਏ ਕੈਮਰਿਆਂ (CCTV Cameras) ਦਾ ਉਦਘਾਟਨ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿਰੋਧੀ ਤਾਕਤਾਂ ਨਾਲ ਨਿਬੜਣ ਲਈ ਵਚਨਬੱਧ ਹੈ ਤਾਂ ਜੋ ਅਣਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਕੈਮਰੇ ਲੱਗਣ ’ਤੇ ਮਾੜੇ ਅਨਸਰਾਂ ’ਤੇ ਸਖਤ ਨਜ਼ਰ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਬੋਲਟ ਮੋਟਰਸਾਈਕਲ ਮੋਡੀਫਾਈ ਕਰਨ ਵਾਲੇ ਮਕੈਨਿਕਾਂ ’ਤੇ ਹੋਵੇਗੀ ਕਾਰਵਾਈ
ਉਹਨਾਂ ਕਿਹਾ ਕਿ ਫਿਲਹਾਲ ਸ਼ਹਿਰ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਜੀ ਟੀ ਰੋਡ ਸਮੇਤ 9 ਸਥਾਨਾਂ ’ਤੇ 36 ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਗਏ ਹਨ ਜਿਸ ਦਾ ਕੰਟਰੋਲ ਥਾਣਾ ਸਿਟੀ ਮਲੋਟ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ, ਚੋਰੀ ਡਕੈਤੀ ਅਤੇ ਲੁੱਟ-ਖੋਹ ਵਾਲੀਆਂ ਵਾਰਦਾਤਾ ਨੂੰ ਰੋਕਣ ਲਈ ਸਖਤ ਕਦਮ ਚੁੱਕ ਰਹੀ ਹੈ ਤਾਂ ਜੋ ਮਾੜੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। (CCTV Cameras)
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸੀ.ਸੀ.ਟੀ.ਵੀ ਕੈਮਰੇ ਲੱਗਣ ਨਾਲ ਚੋਰੀ, ਡਕੈਤੀ ਅਤੇ ਲੁੱਟ-ਖੋਹ ਕਰਨ ਵਾਲਿਆਂ ’ਤੇ 24 ਘੰਟੇ ਨਜ਼ਰ ਰੱਖੀ ਜਾਵੇਗੀ ਅਤੇ ਮੌਕੇ ’ਤੇ ਪੁਲਿਸ ਅਜਿਹਾ ਕਰਨ ਵਾਲੇ ਨੂੰ ਕਾਬੂੂ ਕਰ ਸਕਦੀ ਹੈ | ਇਲਾਕਾ ਨਿਵਾਸੀਆਂ ਨੂੰ ਇਸਦਾ ਬਹੁਤ ਫਾਇਦਾ ਮਿਲੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਰਮੇਸ਼ ਅਰਨੀਵਾਲਾ, ਜਸਮੀਤ ਸਿੰਘ ਪ੍ਰਧਾਨ, ਡੀ ਐਸ ਪੀ ਬਲਕਾਰ ਸਿੰਘ, ਐਸ ਐਚ ਓ ਵਰੁਣ ਕੁਮਾਰ ਮੱਟੂ, ਬਲਦੇਵ ਗਗਨੇਜਾ ਲਾਲੀ ਜੈਨ, ਗਗਨ ਸਿੰਘ ਔਲਖ, ਜੋਨੀ ਗਰਗ, ਵਿਜੈ ਮਿੱਡਾ, ਵਰਿੰਦਰ ਢੋਸੀਵਾਲ ਅਤੇ ਪਤਵੰਤੇ ਵਿਅਕਤੀ ਹਾਜ਼ਰ ਸਨ।
ਟੋਹਾਣਾ ’ਚ ਨੌਜਵਾਨ ਨੂੰ ਮਾਰੀ ਗੋਲੀ, ਵਾਰਦਾਤ ਸੀਸੀਟੀਵੀ ’ਚ ਕੈਦ
ਟੋਹਾਣਾ ’ਚ ਨੌਜਵਾਨ ਨੂੰ ਮਾਰੀ ਗੋਲੀ, ਵਾਰਦਾਤ ਸੀਸੀਟੀਵੀ ’ਚ ਕੈਦ
ਟੋਹਾਣਾ (ਸੁਰਿੰਦਰ ਸੁਮੈਣ)। ਟੋਹਾਣਾ ਵਿੱਚ ਦੇਰ ਸ਼ਾਮ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਘਟਨਾ ਤੋਂ ਬਾਅਦ ਮੌਕੇ ’ਤੇ ਭਗਦੜ ਮੱਚ ਗਈ। ਗੋਲੀਬਾਰੀ ਦੀ ਇਹ ਘਟਨਾ ਸੀਸੀਟੀਵੀ ’ਚ ਵੀ ਕੈਦ ਹੋ ਗਈ ਹੈ ਪਰ ਇਸ ’ਚ ਗੋਲੀ ਚਲਾਉਣ ਵਾਲਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਗੋਲੀ ਲੱਗਣ ਵਾਲਾ ਨੌਜਵਾਨ ਹੇਠਾਂ ਡਿੱਗ ਪਿਆ। ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਸ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਗੋਲੀ ਬਾਈਕ ਸਵਾਰ ਨੌਜਵਾਨ ਵੱਲੋਂ ਚਲਾਈ ਗਈ।
ਜ਼ਖਮੀ ਸਾਗਰ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਟੋਹਾਣਾ ਦੇ ਕਿਲਾ ਮੁਹੱਲਾ ਵਾਸੀ ਵਿਨੋਦ ਨੇ ਦੱਸਿਆ ਕਿ ਉਹ ਆਪਣੇ ਭਰਾ ਸਾਗਰ ਅਤੇ ਇਲਾਕੇ ਦੇ ਇੱਕ ਹੋਰ ਨੌਜਵਾਨ ਰਜਤ ਨਾਲ ਵਾਲਮੀਕੀ ਚੌਕ ਨਵਾਂ ਬਾਜ਼ਾਰ ਮੋੜ ਵਿਖੇ ਸਬਜ਼ੀ ਖਰੀਦ ਰਹੇ ਸਨ। ਉਸ ਦਾ ਭਰਾ ਸਾਗਰ ਉਨ੍ਹਾਂ ਤੋਂ ਕੁਝ ਦੂਰੀ ’ਤੇ ਸਬਜ਼ੀ ਲੈ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਤਿੰਨ ਬਾਈਕ ’ਤੇ ਸਵਾਰ ਹੋ ਕੇ ਲੰਘੇ। ਇਨ੍ਹਾਂ ’ਚੋਂ ਦੋ ਨੇ ਦਮਕੋਰਾ ਰੋਡ ਦੇ ਰਹਿਣ ਵਾਲੇ ਸੁਨੀਲ ਅਤੇ ਕਾਨਹਾੜੀ ਦੇ ਰਹਿਣ ਵਾਲੇ ਸ਼ੁਭਮ ਨੇ ਆਪਣੇ ਭਰਾ ’ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸਦੇ ਭਰਾ ਸਾਗਰ ਦੀ ਪਿੱਠ ਵਿੱਚ ਲੱਗੀ ਅਤੇ ਉਹ ਉੱਥੇ ਹੀ ਡਿੱਗ ਪਿਆ।
ਭੂਚਾਲ ਦੇ ਤੇਜ਼ ਝਟਕਿਆਂ ਨਾਲ ਭਾਰਤ ’ਚ ਦਹਿਸ਼ਤ, ਨੇਪਾਲ ’ਚ 8 ਲੋਕਾਂ ਦੀ ਮੌਤ
ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ
ਗੋਲੀ ਚੱਲਣ ਦੀ ਆਵਾਜ਼ ਦੇ ਨਾਲ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ’ਚ ਦੇਖਿਆ ਜਾ ਰਿਹਾ ਹੈ ਕਿ ਸਾਗਰ ਨਾਂ ਦਾ ਨੌਜਵਾਨ ਫੋਨ ’ਤੇ ਗੱਲ ਕਰਦਾ ਆ ਰਿਹਾ ਹੈ। ਇਸੇ ਦੌਰਾਨ ਪਿੱਛੇ ਤੋਂ ਮੋਟਰਸਾਈਕਲ ਲੰਘ ਗਿਆ। ਕੁਝ ਸਕਿੰਟਾਂ ਬਾਅਦ, ਸਾਗਰ ਨੂੰ ਗੋਲੀ ਲੱਗ ਜਾਂਦੀ ਹੈ ਅਤੇ ਉਹ ਠੋਕਰ ਖਾ ਕੇ ਹੇਠਾਂ ਡਿੱਗ ਜਾਂਦਾ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਰੀਬ ਸਾਢੇ ਅੱਠ ਵਜੇ ਕੁਝ ਨੌਜਵਾਨ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਹੋਏ ਲੰਘੇ। ਇਸ ਦੌਰਾਨ ਉਸ ਨੇ ਗੋਲੀ ਚਲਾ ਦਿੱਤੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਘਟਨਾ ਕਿਸ ਕਾਰਨ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਵਿਨੋਦ ਦੀ ਸ਼ਿਕਾਇਤ ’ਤੇ ਸੁਨੀਲ ਅਤੇ ਸ਼ੁਭਮ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 148, 149, 307 ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਲਗਭਗ 1 ਲੱਖ ਦੀ ਨਕਦੀ, ਐੱਲਈਡੀ, ਪ੍ਰੈੱਸ ਤੇ ਦੋ ਮੋਬਾਇਲ ਲੈ ਗਏ ਲੁਟੇਰੇ
ਔਢਾਂ: ਥਾਣਾ ਬੜਾਗੁੜਾ ਖੇਤਰ ਦੇ ਪਿੰਡ ਢਾਬਾਂ ‘ਚ ਸ਼ੁੱਕਰਵਾਰ ਅੱਧੀ ਰਾਤ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਪੈਟਰੋਲ ਪੰਪ ‘ਤੇ ਪਿਸਤੌਲ ਦੇ ਬਲ ‘ਤੇ ਲੁੱਟਮਾਰ ਦੀ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਛਾਣਬੀਨ ਸ਼ੁਰੂ ਕਰ ਦਿੱਤੀ ਪਰ ਲੁਟੇਰੇ ਪੁਲਿਸ ਨੂੰ ਚਕਮਾ ਦੇਣ ‘ਚ ਕਾਮਯਾਬ ਰਹੇ
ਪ੍ਰਾਪਤ ਜਾਣਕਾਰੀ ਅਨੁਸਾਰ ਢਾਬਾਂ ‘ਚ ਬੁਰਜ ਰੋਡ ‘ਤੇ ਬਣੇ ਹਰੀ ਫੀਲਿੰਗ ਸਟੇਸ਼ਨ ‘ਤੇ ਸੁੱਕਰਵਾਰ ਰਾਤ ਲਗਭਗ ਸਾਢੇ 12 ਵਜੇ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ੀਆਂ ਨੇ ਪੰਪ ਦੇ ਕਾਰਿੰਦੇ ਕਸ਼ਮੀਰ ਸਿੰਘ ਨੂੰ ਤੇਲ ਪਾਉਣ ਲਈ ਚੁੱਕਿਆ, ਪਰ ਕਾਰਿੰਦੇ ਨੇ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਇਸ ਵਕਤ ਪੰਪ ਨਹੀਂ ਖੁੱਲ ਸਕਦਾ ਕਿਉਂਕਿ ਚਾਬੀ ਉਸਦਾ ਮਾਲਿਕ ਘਰ ਲੈ ਗਿਆ ਹੈ
ਇਹ ਸੁਣਕੇ ਇੱਕ ਵਿਅਕਤੀ ਨੇ ਉਸਦੀ ਕਨਪੱਟੀ ‘ਤੇ ਪਿਸਤੌਲ ਰੱਖਕੇ ਧਮਕਾਇਆ ਕਿ ਜੇ ਉਸਨੇ ਨਕਦੀ ਉਨ੍ਹਾਂ ਦੇ ਹਵਾਲੇ ਨਾ ਕੀਤੀ ਤਾਂ ਉਸਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ ਲੁਟੇਰਿਆਂ ਨੇ ਉੱਥੇ ਪਈ ਚਾਬੀ ਤੇ ਉਸਦੇ ਮੋਬਾਇਲ ਚੁੱਕਦਿਆਂ ਕਾਰਿੰਦੇ ਤੋਂ ਕੈਬਿਨ ਦਾ ਤਾਲਾ ਖੁੱਲਵਾਇਆ ਤੇ ਅੰਦਰ ਦਾਖਲ ਹੋ ਕੇ ਚਾਬੀਆਂ ਨਾਲ ਅਲਮਾਰੀਆਂ ਖੋਲ੍ਹਣ ਦੀ ਕੋਸ਼ਿਸ ਕੀਤੀ ਪਰ ਇੱਕ ਤਾਲਾ ਤਾਂ ਖੁੱਲ ਗਿਆ ਜਦੋਂ ਕਿ ਦੋ ਤਾਲੇ ਨਾ ਖੁੱਲ੍ਹਣ ‘ਤੇ ਲੁਟੇਰਿਆਂ ਨੇ ਕੈਂਚੀ ਨਾਲ ਲੋਕ ਤੋੜਿਆ ਤੇ ਉਸ ‘ਚੋਂ ਨਗਦੀ ਕੱਢ ਲਈ ਘਟਨਾ ਤੋਂ ਬਾਅਦ ਕਾਰਿੰਦਾ ਮੋਟਰਸਾਇਕਲ ਲੈ ਕੇ ਢਾਬਾਂ ਪਿੰਡ ਪਹੁੰਚਿਆ ਤੇ ਪੰਪ ਮਾਲਿਕ ਭਗਵਾਨਦਾਸ ਤੇ ਗੁਰਦਿਆਲ ਮਹਿਤਾ ਨੂੰ ਘਟਨਾ ਦੀ ਸੂਚਨਾ ਦਿੱਤੀ
ਸੀਸੀਟੀਵੀ ‘ਚ ਕੈਦ ਹੋਏ ਲੁਟੇਰੇ
ਲੁਟੇਰਿਆਂ ਨੇ ਇਸ ਘਟਨਾ ਦੇ ਦੌਰਾਨ ਕੇਬਿਨ ਦੇ ਬਾਹਰ ਲੱਗੇ ਦੋ ਸੀਸੀਟੀਵੀ ਕੈਮਰਿਆਂ ਨੂੰ ਇੱਟ ਤੇ ਹੈਂਡਪੰਪ ਦੀ ਹੱਥੀ ਨਾਲ ਤੋੜ ਦਿੱਤਾ ਜਦੋਂ ਕਿ ਥੋੜੀ ਦੌਰ ‘ਤੇ ਲੱਗੇ ਦੋ ਹੋਰ ਕੈਮਰਿਆਂ ‘ਤੇ ਉਨ੍ਹਾਂ ਦੀ ਨਜ਼ਰ ਨਹੀਂ ਪਈ ਜਿਸਦੇ ਚੱਲਦਿਆਂ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਪੰਪ ਮਾਲਿਕ ਗੁਰਦਿਆਲ ਮਹਿਤਾ ਅਨੁਸਾਰ ਲੁਟੇਰੇ ਪੰਪ ਤੋਂ ਕੈਮਰਿਆਂ ਦੀ ਐੱਲਈਡੀ, ਦੋ ਮੋਬਾਇਲ, ਇੱਕ ਪ੍ਰੈੱਸ ਤੇ ਲਗਭਗ ਇੱਕ ਲੱਖ ਰੁਪਏ ਦੀ ਨਗਦੀ ਲੈ ਗਏੇ
ਕੀ ਕਹਿੰਦੀ ਹੈ ਪੁਲਿਸ
ਥਾਣਾ ਬੜਾਗੁੜਾ ਦੇ ਇੰਚਾਰਜ ਕੰਵਰ ਸਿੰਘ ਨੇ ਕਿਹਾ ਕਿ਼ ਪੰਪ ਦੇ ਕਰਿੰਦੇ ਕਸ਼ਮੀਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ ਸੀਸੀਟੀਵੀ ਫੂਟੇਜ਼ ਵੇਖੀ ਜਾ ਰਹੀ ਹੈ ਪੂਰੀ ਜਾਂਚ ਉਪਰੰਤ ਹੀ ਮੁਲਜ਼ਮਾਂ ਦੇ ਬਾਰੇ ‘ਚ ਕੋਈ ਪਤਾ ਚੱਲ ਸਕੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।