Preneet Kaur - Sach Kahoon Punjabi

BJP ਉਮੀਦਵਾਰ ਪਰਨੀਤ ਕੌਰ ਦੀ ਕਿੰਨੀ ਹੈ ਜਾਇਦਾਦ? ਜਾਣੋ ਪੂਰੀ Detail
ਭਾਜਪਾ ਉਮੀਦਵਾਰ ਪਰਨੀਤ ਕੌਰ ਆਪਣੇ ਪਤੀ ਕੈਪਟਨ ਅਮਰਿੰਦਰ ਤੋਂ ਵੱਧ ਅਮੀਰ

ਗਹਿਣੇ-ਗੱਟੇ ’ਚ ਅਮਰਿੰਦਰ ਸਿੰਘ ਨੇ ਪਰਨੀਤ ਕੌਰ ਨੂੰ ਪਿੱਛੇ ਛੱਡਿਆ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। ਪਰਨੀਤ ਕੌਰ ਮੌਜੂਦਾ ਸਮੇਂ ਛੇਵੀ ਵਾਰ ਚੋਣ ਮੈਦਾਨ ਵਿੱਚ ਨਿੱਤਰੀ ਹੋਈ ਹੈ। ਪਰਨੀਤ ਕੌਰ ਵੱਲੋਂ ਅੱਜ ਆਪਣੇ ਕਾਗਜ ਦਾਖਲ ਕਰਨ ਮੌਕੇ ਜੋਂ ਹਲਫ਼ੀਆ ਬਿਆਨ ਚੋਣ ਕਮਿਸ਼ਨ ਕੋਲ ਜਮਾਂ ਕਰਵਾਇਆ ਗਿਆ ਹੈ, ਉਸ ਅਨੁਸਾਰ ਪਰਨੀਤ ਕੌਰ ਕੋਲ ਕੈਸ਼ 4 ਲੱਖ 50 ਹਜਾਰ ਰੁਪਏ ਹਨ। ਜਦਕਿ ਉਨ੍ਹਾਂ ਦੇ ਪਤੀ ਅਮਰਿੰਦਰ ਸਿੰਘ ਕੋਲ 80 ਹਜਾਰ ਰੁਪਏ ਹਨ। (Preneet Kaur)

ਇਹ ਵੀ ਪੜ੍ਹੋ : GT vs KKR: ਮੀਂਹ ਕਾਰਨ ਪਲੇਆਫ ਦੀ ਦੌੜ ’ਚੋਂ ਬਾਹਰ ਗੁਜਰਾਤ, ਲਖਨਊ ਕੋਲ ਟਾਪ-4 ’ਚ ਆਉਣ ਦਾ ਮੌਕਾ

ਇਸ ਤੋਂ ਇਲਾਵਾ ਪਰਨੀਤ ਕੌਰ ਦੇ ਬੈਂਕ ’ਚ ਜਮਾਂ ਪੈਸੇ, ਐੱਫਡੀ, ਸ਼ੇਅਰ, ਜਵੈਲਰੀ ਆਦਿ 2 ਕਰੋੜ 71 ਲੱਖ 7 ਹਜਾਰ ਤੋਂ ਵੱਧ ਹਨ ਜਦਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ 1 ਕਰੋੜ 52 ਲੱਖ 32 ਹਜਾਰ ਤੋਂ ਵੱਧ ਹਨ। ਹਲਫੀਆ ਬਿਆਨ ਵਿੱਚ ਦਰਸਾਇਆ ਗਿਆ ਹੈ ਕਿ ਪਰਿਵਾਰ ਕੋਲ ਸਾਂਝਾ ਪੈਸਾ 4 ਕਰੋੜ 95 ਲੱਖ 27 ਹਜਾਰ ਤੋਂ ਜਿਆਦਾ ਹੈ। ਪਰਨੀਤ ਕੌਰ ਕੋਲ 40 ਲੱਖ ਤੋਂ ਵੱਧ ਦੀ ਜਵੈਲਰੀ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਵੈਲਰੀ ਨਾਲ ਪੂਰਾ ਪਿਆਰ ਹੈ। (Preneet Kaur)

ਉਨ੍ਹਾਂ ਕੋਲ ਪਰਨੀਤ ਕੌਰ ਤੋਂ ਵੀ ਵੱਧ 65 ਲੱਖ ਤੋਂ ਜਿਆਦਾ ਦੀ ਜਵੈਲਰੀ ਹੈ। ਪਰਨੀਤ ਕੌਰ ਦੇ ਕੋਲ ਜੇਕਰ ਅਚੱਲ ਜਾਇਦਾਦ ਦੀ ਗੱਲ ਕੀਤੀ ਜਾਵੇ। ਤਾ ਉਹ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਜਿਆਦਾ ਹੈ। ਪਰਨੀਤ ਕੌਰ ਦੇ ਨਾਮ ਅਚੱਲ ਸੰਪਤੀ ਦੀ ਕੀਮਤ 3 ਕਰੋੜ 71 ਲੱਖ ਤੋਂ ਜਿਆਦਾ ਜਦਕਿ ਕੈਪਟਨ ਅਮਰਿੰਦਰ ਸਿੰਘ ਕੋਲ ਅਚੱਲ ਜਾਇਦਾਦ 13 ਲੱਖ 80 ਹਜਾਰ ਹੈ। ਕੈਪਟਨ ਪਰਿਵਾਰ ਦੀ ਸਾਂਝੀ ਸੰਪਤੀ 47 ਕਰੋੜ 75 ਲੱਖ ਹੈ। ਇਸ ਵਿੱਚ ਸ਼ਿਸਵਾ ਪੈਲੇਸ, ਮੋਤੀ ਮਹਿਲ ਪੈਲੇਸ ਆਦਿ ਸ਼ਾਮਲ ਹੈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਚੱਲ ਸੰਪਤੀ ਵੀ ਹੈ। ਪਰਨੀਤ ਕੌਰ ਨੇ ਸਾਲ 1964 ਵਿੱਚ ਸੈਂਟ ਬੀਡਸ਼ ਕਾਲਜ ਸਿਮਲਾ ਤੋਂ ਬੀਏ ਕੀਤੀ ਹੋਈ ਹੈ। (Preneet Kaur)

ਕੈਪਟਨ ਪਰਿਵਾਰ ਦੀਆਂ ਲੱਖਾਂ ਦੀਆਂ ਦੇਣਦਾਰੀਆਂ | Preneet Kaur

ਕੈਪਟਨ ਪਰਿਵਾਰ ਲੱਖਾਂ ਦਾ ਕਰਜ਼ਦਾਰ ਹੈ। ਪਰਨੀਤ ਕੌਰ ਦੀਆਂ 9 ਲੱਖ 45 ਹਜ਼ਾਰ ਦੀਆਂ ਦੇਣਦਾਰੀਆਂ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਦੀਆਂ 36 ਲੱਖ 53 ਹਜਾਰ ਤੋਂ ਵੱਧ ਦੀਆਂ ਦੇਣਦਾਰੀਆਂ ਹਨ। ਇਸ ਦੇ ਨਾਲ ਹੀ ਜੇਕਰ ਪਰਿਵਾਰ ਦੀਆਂ ਦੇਣਦਾਰੀਆਂ ਦੀ ਗੱਲ ਕੀਤੀ ਜਾਵੇ ਤਾਂ 1 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ। (Preneet Kaur)

ਆਪ ਉਮੀਦਵਾਰ ਡਾ. ਬਲਬੀਰ ਸਿੰਘ ਵੀ ਹਨ ਕਰੋੜਾਂਪਤੀ

ਪਤਨੀ ਕੋਲ ਅਚੱਲ ਸੰਪਤੀ ਡਾ. ਬਲਬੀਰ ਸਿੰਘ ਤੋਂ ਕਿਤੇ ਜਿਆਦਾ

ਪਟਿਆਲਾ (ਸੱਚ ਕਹੂੰ ਨਿਊਜ਼)। ਲੋਕ ਸਭਾ ਸੀਟ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਵੀ ਕਰੋੜਾਂ ਪਤੀ ਹਨ। ਉਨ੍ਹਾਂ ਕੋਲ 90 ਹਜਾਰ ਰੁਪਏ ਕੈਸ਼ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 80 ਹਜਾਰ ਰੁਪਏ ਹਨ। ਡਾ. ਬਲਬੀਰ ਸਿੰਘ ਵੱਲੋਂ ਅੱਜ ਆਪਣੇ ਕਾਗਜ਼ ਭਰੇ ਗਏ ਹਨ ਅਤੇ ਚੋਣ ਕਮਿਸ਼ਨ ਕੋਲ ਜਮਾ ਕਰਵਾਏ ਹਲਫ਼ੀਆਂ ਬਿਆਨ ਮੁਤਾਬਿਕ ਉਨ੍ਹਾਂ ਕੋਲ ਬੈਂਕ ਵਿੱਚ ਪੈਸੇ, ਐਫਡੀ, ਸੇਅਰ, ਗੋਲਡ ਆਦਿ 1 ਕਰੋੜ 78 ਲੱਖ 83 ਹਜਾਰ ਤੋਂ ਜਿਆਦਾ ਦੀ ਚੱਲ ਸੰਪਤੀ ਹੈ।

ਜਦਕਿ ਉਨ੍ਹਾਂ ਦੀ ਪਤਨੀ ਕੋਲ 24 ਲੱਖ ਤੋਂ ਜਿਆਦਾ ਹੈ। ਡਾ. ਬਲਬੀਰ ਸਿੰਘ ਕੋਲ 12 ਲੱਖ ਰੁਪਏ ਦੀ ਜਵੈਲਰੀ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 23 ਲੱਖ ਰੁਪਏ ਦੀ ਜਵੈਲਰੀ ਹੈ। ਡਾ. ਬਲਬੀਰ ਸਿੰਘ ਕੋਲ ਇਨੋਵਾ ਕਾਰ ਹੈ, ਜਿਸ ਦੀ ਕੀਮਤ 15 ਲੱਖ ਰੁਪਏ ਦੇ ਲਗਭਗ ਹੈ। ਡਾ. ਬਲਬੀਰ ਸਿੰਘ ਕੋਲ ਅਚੱਲ ਸੰਪਤੀ 42 ਲੱਖ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 4 ਕਰੋੜ 92 ਲੱਖ 50 ਹਜਾਰ ਰੁਪਏ ਦੀ ਅਚੱਲ ਸੰਪਤੀ ਹੈ। ਡਾ. ਬਲਬੀਰ ਸਿੰਘ ਨੇ ਨਾ ਕੋਈ ਕਰਜ਼ਾ ਦੇਣਾ ਹੈ ਅਤੇ ਨਾ ਹੀ ਕੋਈ ਦੇਣਦਾਰੀ ਦੇਣੀ ਹੈ।

ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ
ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਲਈ ਇਸ ਵਾਰ ਹੋਣਗੀਆਂ ਵੱਡੀਆਂ ਚੁਣੌਤੀਆਂ | Preneet Kaur

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਵੱਲੋਂ ਉਮੀਦਵਾਰ (Election) ਦਾ ਐਲਾਨ ਹੋ ਗਿਆ ਹੈ। 15 ਦਿਨ ਪਹਿਲਾਂ ਹੀ ਉਹ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਸਨ ਪਰਨੀਤ ਕੌਰ ਛੇਵੀਂ ਵਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਮੈਦਾਨ ’ਚ ਨਿੱਤਰੇ ਹਨ। (Preneet Kaur)

ਦੱਸਣਯੋਗ ਹੈ ਕਿ ਬੀਤੇ ਰਾਤ ਭਾਜਪਾ ਵੱਲੋਂ ਪੰਜਾਬ ਅੰਦਰ ਆਪਣੇ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਮੌਜ਼ੂਦਾ ਸੰਸਦ ਮੈਂਬਰ ਪਰਨੀਤ ਕੌਰ ਦਾ ਨਾਂਅ ਵੀ ਸ਼ਾਮਲ ਹੈ। ਪਰਨੀਤ ਕੌਰ ਵੱਲੋਂ ਪਿਛਲੇ ਸਮੇਂ ਤੋਂ ਆਪਣੀ ਚੋਣ ਮੁਹਿੰਮ ਬਿਨਾਂ ਟਿਕਟ ਤੋਂ ਹੀ ਭਖਾਈ ਹੋਈ ਸੀ ਕਿਉਂਕਿ ਪਹਿਲਾਂ ਤੋਂ ਹੀ ਤੈਅ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਹੀ ਚੋਣ ਮੈਦਾਨ ’ਚ ਹੋਣਗੇ। ਵੱਖਰੀ ਗੱਲ ਇਹ ਹੈ ਕਿ ਪਰਨੀਤ ਕੌਰ ਪਹਿਲਾਂ ਕਾਂਗਰਸ ਦੀ ਤਰਫੋਂ ਚੋਣ ਅਖਾੜੇ ’ਚ ਹੁੰਦੇ ਸਨ ਪਰ ਇਸ ਵਾਰ ਭਾਜਪਾ ਵੱਲੋਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵੋਟਾਂ ਮੰਗਣਗੇ। (Election)

ਸੰਸਦ ਮੈਂਬਰ ਪਰਨੀਤ ਕੌਰ ਨੇ ਲਗਾਤਾਰ ਤਿੰਨ ਵਾਰ ਹੈਟਰਿਕ ਵੀ ਲਾਈ | Preneet Kaur

ਪਰਨੀਤ ਕੌਰ ਸਾਲ 1999 ਵਿੱਚ ਪਹਿਲੀ ਵਾਰ ਪਟਿਆਲਾ ਤੋਂ ਕਾਂਗਰਸ ਪਾਰਟੀ ਲਈ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਅਤੇ ਪਹਿਲੀ ਵਾਰ ਹੀ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮੁੜ ਉਹ ਸਾਲ 2004 ’ਚ ਕਾਂਗਰਸ ਤੋਂ ਹੀ ਮੈਂਬਰ ਪਾਰਲੀਮੈਂਟ ਬਣੇ। ਇਸ ਤੋਂ ਇਲਾਵਾ ਸਾਲ 2009 ’ਚ ਉਹ ਤੀਜੀ ਵਾਰ ਮੁੜ ਚੋਣ ਜਿੱਤ ਕੇ ਸੰਸਦ ਮੈਂਬਰ ਬਣਨ ਦੀ ਹੈਟਿਕ ਮਾਰੀ। ਇਸੇ ਦੌਰਾਨ ਹੀ ਮਨਮੋਹਨ ਸਿੰਘ ਦੀ ਸਰਕਾਰ ’ਚ ਉਹ ਕੇਂਦਰ ਵਿੱਚ ਵਿਦੇਸ਼ ਰਾਜ ਮੰਤਰੀ ਬਣੇ।

ਇਸ ਤੋਂ ਬਾਅਦ ਸਾਲ 2014 ਵਿੱਚ ਉਹਨਾਂ ਦੀ ਜਿੱਤ ’ਤੇ ਬਰੇਕ ਲੱਗੀ ਅਤੇ ਪਰਨੀਤ ਕੌਰ ਨੂੰ ਨੂੰ ਆਮ ਆਦਮੀ ਪਾਰਟੀ ਦੇ ਧਰਮਵੀਰ ਗਾਂਧੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2019 ਵਿੱਚ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੇ ਪਰਨੀਤ ਕੌਰ ਨੇ ਮੁੜ ਚੌਥੀ ਵਾਰ ਸੰਸਦ ਵਿੱਚ ਭੇਜਿਆ। ਉਹ ਭਾਜਪਾ ਦੀ ਤਰਫੋਂ ਛੇਵੀਂ ਵਰ ਚੋਣ ਮੈਦਾਨ ਵਿੱਚ ਕੁੱਦੇ ਹਨ। ਦੱਸਣ ਯੋਗ ਹੈ ਕਿ ਭਾਜਪਾ ਦੀ ਤਰਫ ਤੋਂ ਪਰਨੀਤ ਕੌਰ ਦਾ ਰਾਹ ਆਸਾਨ ਨਹੀਂ ਹੈ ਤੇ ਉਨ੍ਹਾਂ ਨੂੰ ਜਿੱਤ ਲਈ ਦਿਨ ਰਾਤ ਇੱਕ ਕਰਨਾ ਪਵੇਗਾ। ਪਰਨੀਤ ਕੌਰ ਲਈ ਵੱਡੀ ਚੁਣੌਤੀ ਭਾਜਪਾ ਦੇ ਆਗੂਆਂ ਨੂੰ ਆਪਣੇ ਨਾਲ ਤੋਰਨ ਦੀ ਵੀ ਹੈ।

ਪਰਨੀਤ ਕੌਰ ਵੱਲੋਂ ਭਾਜਪਾ ਹਾਈ ਕਮਾਨ ਦਾ ਧੰਨਵਾਦ | Election

ਭਾਜਪਾ ਵੱਲੋਂ ਆਪਣਾ ਉਮੀਦਵਾਰ ਬਣਾਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਪ੍ਰਮੁੱਖ ਆਗੂਆਂ ਦਾ ਧੰਨਵਾਦ ਕੀਤਾ ਹੈ। ਪਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਵੀ ਪਟਿਆਲਾ ਦੇ ਲੋਕਾਂ ਨੇ ਹੀ ਉਨ੍ਹਾਂ ਦੀ ਚੋਣ ਲੜੀ ਹੈ ਤੇ ਇਸ ਵਾਰ ਵੀ ਪਟਿਆਲਾ ਦੇ ਲੋਕ ਹੀ ਉਹਨਾਂ ਦੀ ਚੋਣ ਲੜ ਕੇ ਸੰਸਦ ’ਚ ਭੇਜਣਗੇ। ਪਰਨੀਤ ਕੌਰ ਨੇ ਕਿਹਾ ਕਿ ਇਸ ਵਾਰ ਚੌ ਤਰਫਾ ਮੁਕਾਬਲਾ ਹੈ ਤੇ ਪੂਰੀ ਮਿਹਨਤਨਾਲ ਲੋਕਾਂ ਦੀ ਕਚਹਿਰੀ ’ਚ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਦੌਰਾਨ ਦੇਸ਼ ਅੰਦਰ ਵਿਕਾਸ ਕਾਰਜਾਂ ’ਚ ਨਵਾਂ ਮੀਲ ਪੱਥਰ ਸਾਬਿਤ ਕੀਤਾ ਗਿਆ ਹੈ ਤੇ ਲੋਕ ਭਾਜਪਾ ਦੀ ਸਰਕਾਰ ਲਿਆਉਣ ਲਈ ਮੁੜ ਤਤਪਰ ਹਨ।

Also Read : ਵਾਤਾਵਰਨ ਦਾ ਮੁੱਦਾ ਵੀ ਚੋਣ ਮਨੋਰਥ ਪੱਤਰ ’ਚ ਸ਼ਾਮਲ ਹੋਵੇ

ਲੋਕ ਸਭਾ ਚੋਣ ਲੜਨ ਸਬੰਧੀ ਪ੍ਰਨੀਤ ਕੌਰ ਦਾ ਆਇਆ ਵੱਡਾ ਬਿਆਨ
ਪਟਿਆਲਾ। ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ। ਇਸ ਦੌਰਾਨ ਬਹੁਤ ਸਾਰੇ ਦਿੱਗਜ ਚਿਹਰੇ ਪਾਰਟੀਆਂ ਬਦਲ ਰਹੇ ਹਨ। ਪੁਰਾਣੇ ਤੋਂ ਪੁਰਾਣੇ ਖੁੰਢ ਵੀ ਪਾਰਟੀਆਂ ਬਦਲ ਚੁੱਕੇ ਹਨ। ਇਸ ਦੌਰਾਨ ਲੋਕ ਸਭਾ ਹਲਕਾ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਚੋਣ ਲੜਨਗੇ ਤਾਂ ਪਟਿਆਲਾ ਤੋਂ ਹੀ ਲੜਨਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਪਾਰਟੀ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ। (Preneet Kaur)

Also Read : ਪਾਰਟੀ ਛੱਡ ਕੇ ਗਏ ਆਗੂਆਂ ਲਈ ਹਰਚੰਦ ਸਿੰਘ ਬਰਸਟ ਨੇ ਕਹੀ ਵੱਡੀ ਗੱਲ

VIDEO | Lok Sabha Elections 2024: “The BJP high command will decide. However, I would like to contest the elections from Patiala because it’s my home,” says BJP leader Preneet Kaur in response to a media query on whether she will be contesting from Patiala.#LSPolls2024WithPTI… pic.twitter.com/np9wKmBseF

— Press Trust of India (@PTI_News) March 28, 2024

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਟਿਆਲਾ ਮੇਰਾ ਘਰ ਹੈ ਤੇ ਜੇ ਮੈਂ ਚੋਣ ਲੜਾਂਗੀ ਤਾਂ ਪਟਿਆਲਾ ਤੋਂ ਹੀ ਲੜਾਂਗੀ। ਦੱਸ ਦਈਏ ਕਿ ਪਰਨੀਤ ਕੌਰ ਕਾਂਗਰਸ ਵੱਲੋਂ ਪਟਿਆਲਾ ਤੋਂ ਸੰਸਦ ਮੈਂਬਰ ਹਨ ਤੇ ਕੁਝ ਦਿਨ ਪਹਿਲਾਂ ਹੀ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਮਗਰੋਂ ਲਗਾਤਾਰ ਕਿਆਸਅਰਾਈਆਂ ਹਨ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। (Preneet Kaur)

ਪਾਵਰਕੌਮ ਦਫ਼ਤਰ ਅੱਗੇ ਕਿਸਾਨਾਂ ’ਤੇ ਕਾਰਵਾਈ ਦੀ ਪ੍ਰਨੀਤ ਕੌਰ ਨੇ ਕੀਤੀ ਨਿਖੇਧੀ
ਟਵਿੱਟਰ ਹੈਂਡਲ ‘ਤੇ ਵੀਡੀਓ ਸ਼ੇਅਰ ਕਰਕੇ ਕੀਤੀ ਨਿਖੇਧੀ | Preneet Kaur

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਵਿਖੇ ਪਾਵਰਕੌਮ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰ ਰਹੇ ਰਹੇ ਕਿਸਾਨਾਂ ’ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਇਸ ਦੀ ਸਾਂਸਦ ਪ੍ਰਨੀਤ ਕੌਰ (Preneet Kaur) ਨੇ ਟਵੀਟ ਕਰਕੇ ਨਿਖੇਧੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਪਟਿਆਲਾ ਵਿਖੇ ਪਾਵਰਕੌਮ ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜੋ ਕਾਰਵਾਈ ਕੀਤੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਲਿਖਿਆ ਹੈ ਕਿ ਸਾਡੇ ਬਜ਼ੁਰਗ ਕਿਸਾਨਾਂ ’ਤੇ ਢਾਹਿਆ ਗਿਆ ਤਸ਼ੱਦਦ ਬਹੁਤ ਹੀ ਸ਼ਰਮਨਾਕ ਕਾਰਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੌਕੇ ਦੀ ਇੱਕ ਵੀਡੀਓ ਵੀ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ।

Highly condemn the brutal police action by the @BhagwantMann led @PunjabGovtIndia on our farmers today, who were peacefully protesting for their just demands outside the PSPCL office in Patiala. pic.twitter.com/LZLw1KuvBH

— Preneet Kaur (@preneet_kaur) June 13, 2023

ਦੱਸ ਦਈਏ ਕਿ ਪਾਵਰਕੌਮ (Powercom) ਦੇ ਮੁੱਖ ਦਫ਼ਤਰ ਅੱਗੇ ਧਰਨੇ ਸਮੇਤ ਮਰਨ ਵਰਤ ਤੇ ਬੈਠੇ ਕਿਸਾਨ ਆਗੂਆਂ ਨੂੰ ਅੱਜ ਤੜਕਸਾਰ ਪੁਲਿਸ ਨੇ ਜਬਰੀ ਚੁੱਕ ਲਿਆ ਅਤੇ ਧਰਨੇ ਵਾਲੀ ਥਾਂ ਖਾਲੀ ਕਰਵਾ ਦਿੱਤੀ। ਇਸ ਦੌਰਾਨ ਭਾਵੇਂ ਕਿਸਾਨ ਆਗੂਆਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਪਰ ਪੁਲੀਸ ਵੱਲੋਂ ਜਬਰੀ ਕਿਸਾਨ ਆਗੂਆਂ ਨੂੰ ਬੱਸਾਂ ਵਿਚ ਡੱਕ ਕੇ ਵੱਖ ਵੱਖ ਥਾਣਿਆਂ ਵਿੱਚ ਲੈ ਗਈ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਤੋਂ ਹੀ ਇਹ ਸ਼ੰਕਾ ਜਤਾਈ ਜਾ ਰਹੀ ਸੀ ਕਿ ਪੁਲੀਸ ਕਿਸਾਨਾਂ ਤੇ ਕਿਸੇ ਵੇਲੇ ਵੀ ਐਕਸ਼ਨ ਕਰ ਸਕਦੀ ਹੈ।

ਪੁਲੀਸ ਵੱਲੋਂ ਤੜਕਸਾਰ ਧਰਨੇ ਵਾਲੇ ਸਥਾਨ ਨੂੰ ਘੇਰਾ ਪਾ ਲਿਆ

ਪੁਲੀਸ ਵੱਲੋਂ ਅੱਜ ਤੜਕਸਾਰ ਸਾਢੇ 4 ਵਜੇ ਦੇ ਕਰੀਬ ਧਰਨੇ ਵਾਲੇ ਸਥਾਨ ਨੂੰ ਘੇਰਾ ਪਾ ਲਿਆ ਅਤੇ ਕਿਸਾਨਾਂ ਤੋਂ ਧਰਨੇ ਵਾਲੀ ਥਾਂ ਖਾਲੀ ਕਰਵਾ ਦਿੱਤੀ ਅਤੇ ਟੈਂਟ ਪੁੱਟ ਦਿੱਤੇ ।ਧਰਨੇ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਪੁਲੀਸ ਵੱਲੋਂ ਕਿਸਾਨਾਂ ਤੇ ਜ਼ੋ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਸਿੱਧ ਹੈ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਕਿਸਾਨ ਭਗਵੰਤ ਮਾਨ ਤੋਂ ਜਵਾਬ ਜ਼ਰੂਰ ਲੈਣਗੇ।

ਇਹ ਵੀ ਪੜ੍ਹੋ : 2 ਹਜ਼ਾਰ ਦੇ Note ’ਤੇ ਛਿੜ ਗਿਆ ਨਵਾਂ ਵਿਵਾਦ, ਜਾਣੋ ਕੀ ਹੈ ਮਾਮਲਾ?

ਉਨ੍ਹਾਂ ਕਿਹਾ ਕਿ ਮੁੜ ਤੋਂ ਤਕੜੇ ਹੋ ਕੇ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਵਿੱਢਣਗੇ ਅਤੇ ਸਰਕਾਰ ਦੇ ਨੱਕ ਵਿਚ ਦਮ ਕਰਨਗੇ ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਪੰਜਾਬ ਵਿੱਚ ਥਾਂ ਥਾਂ ਤੇ ਵਿਰੋਧ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਪਾਵਰਕੌਮ ਦੇ ਮੁੱਖ ਗੇਟ ਅੱਗੇ ਧਰਨੇ ਕਾਰਨ ਪਿਛਲੇ ਕਈ ਦਿਨਾਂ ਤੋਂ ਪਾਵਰਕੌਮ ਦਫ਼ਤਰ ਬੰਦ ਰਿਹਾ ਅਤੇ ਕੋਈ ਵੀ ਮੁਲਾਜਮ ਦਫਤਰ ਵਿੱਚ ਦਾਖਲ ਨਹੀਂ ਹੋ ਸਕਿਆ ਜਿਸ ਕਾਰਨ ਪਾਵਰਕੌਮ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ।

ਪਰਨੀਤ ਕੌਰ ਪੰਜਾਬ ਸਰਕਾਰ ਖਿਲਾਫ਼ ਗਰਮ, ਨਗਰ ਨਿਗਮ ਦੇ ਫੰਡ ਨਾ ਖੋਹਵੇ ਸਰਕਾਰ
ਪਰਨੀਤ ਕੌਰ ਪੰਜਾਬ ਸਰਕਾਰ ਖਿਲਾਫ਼ ਗਰਮ, ਨਗਰ ਨਿਗਮ ਦੇ ਫੰਡ ਨਾ ਖੋਹਵੇ ਸਰਕਾਰ

(ਖੁਸ਼ਵੀਰ ਸਿੰਘ ਤੂਰ)

ਪਟਿਆਲਾ। ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਭਗਵੰਤ ਮਾਨ ਸਰਕਾਰ ਦੇ ਉਸ ਫੈਸਲੇ ਨਾਲ ਨਰਾਜ਼ਗੀ ਪ੍ਰਗਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਪਟਿਆਲਾ ਨਗਰ ਨਿਗਮ ਦੇ 14 ਕਰੋੜ ਦੇ ਵਿਕਾਸ ਫੰਡਾਂ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਪਰਨੀਤ ਕੌਰ ਵੱਲੋਂ ਇਨ੍ਹਾਂ ਫੰਡਾਂ ਦੇ ਵਾਪਸ ਕਰਨ ਦੇ ਵਿਰੋਧ ’ਚ ਜਿੱਥੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਹੈ, ਉੱਥੇ ਹੀ ਸਰਕਾਰ ਦੀ ਬਲਦਾਖੋਰੀ ਨੀਤੀ ’ਤੇ ਵੀ ਸੁਆਲ ਚੁੱਕੇ ਹਨ।

ਜਾਣਕਾਰੀ ਅਨੁਸਾਰ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸ਼ਰਮਾ ਪੀਐਲਸੀ ਧੜ੍ਹੇ ਨਾਲ ਸਬੰਧਿਤ ਹੋਣ ਕਾਰਨ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅੱਗੇ ਹੋ ਕੇ ਅਗਵਾਈ ਕਰ ਰਹੇ ਹਨ। ਉਂਜ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਵੀ ਡੀਸੀ ਨੂੰ ਮੰਗ ਪੱਤਰ ਦੇਣ ਮੌਕੇ ਮੌਜ਼ੂਦ ਸਨ। ਪਰਨੀਤ ਕੌਰ ਵੱਲੋਂ ਦਾਅਵਾ ਕੀਤਾ ਗਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਨਿਗਰ ਨਿਗਮ ਪਟਿਆਲਾ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ 250 ਕਰੋੜ ਦੀ ਰਾਸ਼ੀ ਜਾਰੀ ਹੋਈ ਸੀ ਅਤੇ ਇਹ 13.98 ਕਰੋੜ ਉਸੇ ਫੰਡ ਵਿੱਚੋਂ ਬਕਾਇਆ ਸਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਮਈ ਨੂੰ ਦਿੱਤੇ ਇੱਕ ਹੁਕਮ ਰਾਹੀਂ ਪਿਛਲੀ ਸਰਕਾਰ ਵੱਲੋਂ ਨਗਰ ਨਿਗਮ ਨੂੰ ਅਲਾਟ ਕੀਤੇ 13.98 ਕਰੋੜ ਰੁਪਏ ਦੇ ਵਿਕਾਸ ਫੰਡਾਂ ਨੂੰ ਰੋਕ ਕੇ ਸਰਕਾਰ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ।

ਉਨ੍ਹਾ ਕਿਹਾ ਕਿ ਇਨ੍ਹਾਂ ਕੰਮਾਂ ਦੇ ਟੈਂਡਰ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਅਤੇ ਵਰਕ ਆਰਡਰ ਵੀ ਪਾਸ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਇਹ ਕੰਮ ਮੁਕੰਮਲ ਨਹੀਂ ਹੋਏ ਤਾਂ ਪਟਿਆਲੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੋ ਕੰਮ ਪਾਸ ਹੋਏ ਹਨ, ਉਨ੍ਹਾਂ ਵਿੱਚ ਸਾਇਕਲ ਟਰੈਕ, ਧਰਮਸ਼ਾਲਾ, ਪਾਰਕਾਂ ਸਮੇਤ ਕਈ ਸੜਕਾਂ ਦੇ ਕੰਮ ਹਨ, ਜੋ ਕਿ ਪੁੱਟ ਕੇ ਪਾਇਪ ਆਦਿ ਪਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਗੇ ਬਰਸਾਤਾਂ ਦੇ ਮੌਸਮ ਸ਼ੁੁਰੂ ਹੋ ਰਹੇ ਹਨ ਅਤੇ ਜੇਕਰ ਇਹ ਕੰਮ ਜਲਦੀ ਨਾ ਹੋਏ ਤਾਂ ਬਰਸਾਤਾਂ ਵਿੱਚ ਲੋਕਾਂ ਨੂੰ ਕਾਫ਼ੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ।

ਇਨ੍ਹਾਂ ਸਬੰਧੀ ਅੱਜ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਮੇਅਰ ਸੰਜੀਵ ਸ਼ਰਮਾ ਅਤੇ ਕੌਂਸਲਰਾਂ ਨਾਲ ਮਿਲ ਕੇ ਵਿਕਾਸ ਫੰਡ ਵਾਪਸ ਖੋਹਣ ਦੇ ਹੁਕਮਾਂ ਖਿਲਾਫ਼ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੂੰ ਇੱਕ ਮੰਗ ਪੱਤਰ ਸੌਂਪਿਆ। ਪਰਨੀਤ ਕੌਰ ਨੇ ਕਿਹਾ ਕਿ ਅਸੀਂ ਡੀਸੀ ਅੱਗੇ ਆਪਣੀਆਂ ਮੰਗਾਂ ਰੱਖੀਆਂ ਹਨ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਡੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣਗੇ। ਇਸ ਮੌਕੇ ਜੈ ਇੰਦਰ ਕੌਰ, ਕੇਕੇ ਸ਼ਰਮਾ, ਕੇ. ਕੇ. ਮਲਹੋਤਰਾ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਸਮੇਤ ਹੋਰ ਆਗੂ ਮੌਜ਼ੂਦ ਸਨ।

ਸਰਕਾਰ ਬਦਲੇ ਦੀ ਰਾਜਨੀਤੀ ਨਾ ਕਰੇ

ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਬਦਲੇ ਦੀ ਰਾਜਨੀਤੀ ਨਾ ਕਰਨ ਅਤੇ ਇਹ ਫੰਡ ਤੁਰੰਤ ਜਾਰੀ ਕਰਨ ਤਾਂ ਜੋ ਪਟਿਆਲਾ ਦੇ 5 ਲੱਖ ਨਾਗਰਿਕਾਂ ਦੀ ਜਿੰਦਗੀ ਨਰਕ ਨਾ ਬਣੇ। ਪਿਛਲੇ ਦਿਨੀ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਹੋਈ ਕਾਰਵਾਈ ਸਬੰਧੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਝੂਠ ਬੋਲਿਆ ਗਿਆ ਸੀ ਕਿ 20 ਦਿਨਾਂ ’ਚ ਭਿ੍ਰਸਟਾਚਾਰ ਬੰਦ ਹੋ ਗਿਆ ਹੈ ਜੇਕਰ ਬੰਦ ਹੋਇਆ ਸੀ ਤਾਂ ਉਨ੍ਹਾਂ ਦਾ ਮੰਤਰੀ ਕਿਵੇਂ ਂਿਭ੍ਰਸ਼ਟਾਚਾਰ ਕਰਦਾ ਰਿਹਾ। ਪਰਨੀਤ ਕੌਰ ਨੇ ਕਿਹਾ ਕਿ ਅਜੇ ਤਾਂ ਅੱਗੇ ਹੋਰ ਬਹੁਤ ਕੁਝ ਸਾਹਮਣੇ ਆਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ, ਰਾਜਾ ਵੜਿੰਗ ਨੇ ਕੀਤਾ ਸਪੱਸ਼ਟ
ਕਿਹਾ, ਪਰਨੀਤ ਕੌਰ ਨੇ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਤੋਂ ਬਣਾਈ ਹੋਈ ਐ ਦੂਰੀ

ਕਾਂਗਰਸ ਦੀ ਥਾਂ, ਕਾਂਗਰਸ ਦੇ ਵਿਰੁੱਧ ਕੀਤਾ ਗਿਆ ਸੀ ਚੋਣਾਂ ਮੌਕੇ ਪ੍ਰਚਾਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ (Preneet Kaur) ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਭਾਵੇਂ ਕਿ ਉਹ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਤਰਫ਼ੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਹੋਏ ਹਨ। ਪਰਨੀਤ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਤੋਂ ਦੂਰੀ ਬਣਾਈ ਬੈਠੇ ਹਨ। ਉਂਜ ਕਾਂਗਰਸ ਵੱਲੋਂ ਸਿੱਧੇ ਤੌਰ ’ਤੇ ਉਨ੍ਹਾਂ ਖਿਲਾਫ਼ ਕਾਰਵਾਈ ਤੋਂ ਬਚਿਆ ਗਿਆ ਹੈ।

ਦੱਸਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰਨ ਦੀ ਬਜਾਏ ਪਾਰਟੀ ਦੇ ਵਿਰੁੱਧ ਚੋਣ ਪ੍ਰਚਾਰ ਕੀਤਾ ਗਿਆ ਸੀ, ਇਸ ਦੇ ਬਾਵਜੂਦ ਹਾਈਕਮਾਂਡ ਵੱਲੋਂ ਸਿੱਧੇ ਤੌਰ ’ਤੇ ਪ੍ਰਨੀਤ ਕੌਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਧਰ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸਾਫ਼ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਪ੍ਰਨੀਤ ਕੌਰ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਬਤੌਰ ਪਾਰਟੀ ਪ੍ਰਧਾਨ ਪੂਰੀ ਜਿੰਮੇਵਾਰੀ ਨਾਲ ਆਪਣਾ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਵੇਂ ਮੈਂਬਰ ਪਾਰਲੀਮੈਂਟ ਹਨ, ਪਰ ਕਾਂਗਰਸ ਦਾ ਹਿੱਸਾ ਨਹੀਂ ਹਨ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਵੱਲੋਂ ਪਰਨੀਤ ਕੌਰ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਇਆ ਹੈ ਅਤੇ ਸਿਰਫ਼ ਲੋਕ ਸਭਾ ’ਚ ਆਪਣੇ ਮੈਂਬਰਾਂ ਦੀ ਗਿਣਤੀ ਘਟਣ ਕਰਕੇ ਇਸ ਮਾਮਲੇ ’ਤੇ ਚੁੱਪੀ ਧਾਰੀ ਹੋਈ ਸੀ। ਪਰਨੀਤ ਕੌਰ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਲਈ ਕੋਈ ਪ੍ਰਚਾਰ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਕਾਂਗਰਸ ਦੇ ਕਿਸੇ ਵੀ ਸਮਾਗਮ ਜਾਂ ਮੀਟਿੰਗ ਵਿੱਚ ਆਪਣੀ ਹਾਜਰੀ ਨਹੀਂ ਲਵਾਈ ਗਈ।

ਦੱਸਣਯੋਗ ਹੈ ਕਿ ਭਾਵੇਂ ਪਰਨੀਤ ਕੌਰ ਨੂੰ ਪਾਰਟੀ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਪਰਨੀਤ ਕੌਰ ਵੱਲੋਂ ਤਾਂ ਇੱਥੋਂ ਤੱਕ ਆਖ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਕੋਈ ਨੋਟਿਸ ਮਿਲਿਆ ਹੀ ਨਹੀਂ। ਇਸ ਲਈ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਹੀ ਪਰਨੀਤ ਕੌਰ ਵੱਲੋਂ ਪਹਿਲੇ ਦਿਨ ਤੋਂ ਆਖਿਆ ਗਿਆ ਸੀ ਕਿ ਉਹ ਆਪਣੇ ਪਰਿਵਾਰ ਅਤੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਖੜ੍ਹਨਗੇ। ਇੱਥੋਂ ਤੱਕ ਕਿ ਵਿਧਾਨ ਸਭਾ ਚੋਣਾਂ ਮੌਕੇ ਪਰਨੀਤ ਕੌਰ ਦੀਆਂ ਭਾਜਪਾ ਨਾਲ ਨਜ਼ਦੀਕੀਆਂ ਸਾਹਮਣੇ ਆਈਆਂ ਸਨ। ਹੁਣ ਸਪੱਸ਼ਟ ਹੋ ਗਿਆ ਹੈ ਕਿ ਪਰਨੀਤ ਕੌਰ ਅਗਲੀ ਚੋਣ ਜੇਕਰ ਲੜੇ ਤਾਂ ਭਾਜਪਾ ਦੀ ਤਰਫ਼ੋਂ ਹੀ ਲੜਨਗੇ। ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪ੍ਰਨੀਤ ਕੌਰ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
ਡੇਰਾਬੱਸੀ ਅਤੇ ਬਨੂੜ ’ਚ ਐਨਐਚਏਆਈ ਦੁਆਰਾ ਐਕਵਾਇਰ ਕੀਤੀ ਜ਼ਮੀਨ ਦੇ ਇਨਾਮ ਪਾਸ ਕਰਨ ਦਾ ਮੁੱਦਾ ਉਠਾਇਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Preneet Kaur) ਨੇ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਮੈਂਬਰਾਂ ਸਮੇਤ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਡੇਰਾਬੱਸੀ ਅਤੇ ਬਨੂੜ ਵਿੱਚ ਐਨਐਚਏਆਈ ਵੱਲੋਂ ਐਕਵਾਇਰ ਕੀਤੀ ਜਮੀਨ ਦੇ ਇਨਾਮ ਪਾਸ ਕਰਨ ਦਾ ਮੁੱਦਾ ਉਠਾਇਆ। ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਮੈਂਬਰ ਕੁਝ ਦਿਨ ਪਹਿਲਾਂ ਮੈਨੂੰ ਡੇਰਾਬੱਸੀ ਅਤੇ ਬਨੂੜ ਵਿੱਚ ਭਾਰਤਮਾਲਾ ਐਨਐਚ205ਏ ਪ੍ਰਾਜੈਕਟ ਤਹਿਤ ਜਮੀਨ ਐਕਵਾਇਰ ਕਰਨ ਦਾ ਮਾਮਲਾ ਉਠਾਉਣ ਲਈ ਮਿਲੇ ਸਨ। ਇਸ ਲਈ ਅੱਜ ਇਨ੍ਹਾਂ ਨੂੰ ਨਾਲ ਲੈ ਕੇ ਮਾਨਯੋਗ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਮਿਲੀ ਅਤੇ ਉਨ੍ਹਾਂ ਨੂੰ ਇਨ੍ਹਾਂ ਕਿਸਾਨਾਂ ਦੀਆਂ ਅਸਲ ਮੰਗਾਂ ਤੋਂ ਜਾਣੰੂ ਕਰਵਾਇਆ। ਸ੍ਰੀ ਗਡਕਰੀ ਨੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਸਾਡੇ ਨਾਲ ਵਾਅਦਾ ਕੀਤਾ ਕਿ ਉਹ ਇਨ੍ਹਾਂ ਮੰਗਾਂ ਦਾ ਜਲਦੀ ਹੱਲ ਯਕੀਨੀ ਬਣਾਉਣਗੇ।

ਇਸ ਤੋਂ ਇਲਾਵਾ ਪ੍ਰਨੀਤ ਕੌਰ (Preneet Kaur) ਨੇ ਦੱਸਿਆ ਕਿ ਸੰਘਰਸ਼ ਕਮੇਟੀ ਨੇ ਮੇਰੇ ਧਿਆਨ ਵਿੱਚ ਲਿਆਂਦਾ ਸੀ ਕਿ ਇਸ ਪ੍ਰੋਜੈਕਟ ਵਿੱਚ ਪੈਂਦੇ 28 ਪਿੰਡਾਂ ਦੀ ਜਮੀਨ ਦੇ ਅਵਾਰਡ 30 ਸਤੰਬਰ 2021 ਨੂੰ ਡੀ.ਆਰ.ਓ. (ਐਸ.ਏ.ਐਸ.) ਨਗਰ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਪ੍ਰੋਜੈਕਟ ਲਾਗੂ ਕਰਨ ਵਾਲੀ ਇਕਾਈ ਅੰਬਾਲਾ ਨੂੰ ਭੇਜੇ ਗਏ ਸਨ, ਪਰ ਸੱਤ ਮਹੀਨਿਆਂ ਬਾਅਦ ਵੀ ਉਨ੍ਹਾਂ ਨੂੰ ਕੋਈ ਮੁਆਵਜਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀਆਂ ਨੇ ਜਮੀਨ ਐਕਵਾਇਰ ਦੀ ਜਮ੍ਹਾਂਬੰਦੀ ’ਤੇ ਨੋਟ ਛਾਪਿਆ ਸੀ, ਜਿਸ ਕਾਰਨ ਕਿਸਾਨ ਹੁਣ ਇਨ੍ਹਾਂ ਜਮੀਨਾਂ ਨੂੰ ਖਰੀਦਣ, ਵੇਚਣ, ਗਿਰਵੀ ਰੱਖਣ ਅਤੇ ਅਦਲਾ-ਬਦਲੀ ਕਰਨ ਤੋਂ ਅਸਮਰੱਥ ਹਨ। ਪ੍ਰਨੀਤ ਕੌਰ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਟਰਾਂਸਪੋਰਟ ਮੰਤਰੀ ਇਸ ਮਾਮਲੇ ਨੂੰ ਤੁਰੰਤ ਹੱਲ ਕਰਨਗੇ ਅਤੇ ਸੀਮਾਂਤ ਕਿਸਾਨਾਂ ਦੇ ਲਗਭਗ 3200 ਪਰਿਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਰਨੀਤ ਕੌਰ ਵੱਲੋਂ ਯੂਕਰੇਨ ’ਚ ਫਸੇ ਦੋ ਵਿਦਿਆਰਥੀਆਂ ਦੇ ਪਰਿਵਾਰਾਂ ਮੁਲਾਕਾਤ
ਅਭਿਸ੍ਰੀ ਮਲਹੋਤਰਾ ਨਾਲ ਫੋਨ ’ਤੇ ਵੀ ਕੀਤੀ ਗੱਲਬਾਤ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਅੱਜ ਯੂਕਰੇਨ ਦੇ ਖਾਰਕੀਵ ਵਿੱਚ ਪੜ੍ਹ ਰਹੀਆਂ ਪਟਿਆਲਾ ਦੀਆਂ ਦੋ ਲੜਕੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜੋ ਕਿ ਇਸ ਸਮੇਂ ਯੂਕਰੇਨ ਵਿੱਚ ਫਸੀਆਂ ਹੋਈਆਂ ਹਨ। ਇਸ ਦੇ ਨਾਲ ਹੀ ਪ੍ਰਨੀਤ ਕੌਰ ਵੱਲੋਂ ਇੱਕ ਲੜਕੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਅਤੇ ਉਸਨੂੰ ਹੌਂਸਲਾ ਦਿੱਤਾ।

ਪ੍ਰਨੀਤ ਕੌਰ ਵੱਲੋਂ ਪਹਿਲਾਂ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਪਹਿਲੇ ਸਾਲ ਦੀ ਵਿਦਿਆਰਥਣ ਅਭਿਸ੍ਰੀ ਮਲਹੋਤਰਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਉਹ ਬੱਚੀ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਅਭਿਸ੍ਰੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਅਤੇ ਉਸ ਦੀ ਬਹਾਦਰੀ ਦੀ ਪ੍ਰਸੰਸਾ ਕਰਦੇ ਹੋਏ ਉਸ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਯੂਕਰੇਨ ਵਿੱਚ ਫਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਪ੍ਰਨੀਤ ਕੌਰ ਨੇ ਉਸ ਨਾਲ ਵਾਅਦਾ ਵੀ ਕੀਤਾ ਕਿ ਜਦੋਂ ਉਹ ਸੁਰੱਖਿਅਤ ਘਰ ਵਾਪਸ ਆ ਜਾਵੇਗੀ ਤਾਂ ਉਸ ਨਾਲ ਉਹ ਜਰੂਰ ਮੁਲਾਕਾਤ ਕਰਨਗੇ। ਬਾਅਦ ਵਿੱਚ ਪ੍ਰਨੀਤ ਕੌਰ ਨੇ ਖਾਰਕੀਵ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਚੌਥੇ ਸਾਲ ਦੀ ਵਿਦਿਆਰਥਣ ਹਰਸਿਤਾ ਸ਼ਰਮਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਸਰਕਾਰ ਸਾਡੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਲੱਗੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਰਨੀਤ ਕੌਰ ਦਾ ਸਿਆਸੀ ਪੈਂਤੜਾ, ਮੀਟਿੰਗ ਕਰਕੇ ਦਿੱਤੇ ਆਦੇਸ਼, ਕਾਂਗਰਸ ਨਹੀਂ ਪੰਜਾਬ ਲੋਕ ਕਾਂਗਰਸ ਹੁਣ ਤੁਹਾਡੀ ਪਾਰਟੀ
ਕਾਂਗਰਸ ਲਈ ਪ੍ਰਚਾਰ ਨਹੀਂ ਕਰਨਗੇ ਪ੍ਰਨੀਤ ਕੌਰ, ਸੁਰਿੰਦਰ ਖੇੜਕੀ ਲਈ ਤਿਆਰ ਕੀਤੀ ਸਿਆਸੀ ਜ਼ਮੀਨ

ਪਰਿਵਾਰ ਮੇਰੇ ਲਈ ਕਾਂਗਰਸ ਪਾਰਟੀ ਤੋਂ ਉੱਪਰ, ਨਹੀਂ ਕਰਨਗੇ ਪ੍ਰਚਾਰ, ਘਰ ਬੈਠਣਾ ਠੀਕ : ਪ੍ਰਨੀਤ ਕੌਰ

(ਸੁਨੀਲ ਚਾਵਲਾ) ਸਮਾਣਾ। ਪੰਜਾਬ ਵਿਧਾਨ ਸਭਾ ਚੋਣਾਂ ਦੇ ਦੰਗਲ ਵਿੱਚ ਸੰਸਦ ਮੈਂਬਰ (Preneet Kaur) ਪ੍ਰਨੀਤ ਕੌਰ ਵੱਲੋਂ ਆਪਣਾ ਸਿਆਸੀ ਪੈਂਤੜਾ ਲਾ ਦਿੱਤਾ ਗਿਆ ਹੈ, ਜਿਸ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਸਮਾਣਾ ਵਿਖੇ ਸੁਰਿੰਦਰ ਖੇੜਕੀ ਲਈ ਸਿਆਸੀ ਜ਼ਮੀਨ ਤਿਆਰ ਕਰਨ ਲਈ ਆਈ ਪ੍ਰਨੀਤ ਕੌਰ ਨੇ ਅੰਦਰਖਾਤੇ ਸਮਾਣਾ ਦੇ ਕਾਂਗਰਸੀ ਲੀਡਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਹੁਣ ਕਾਂਗਰਸ ਨਹੀਂ ਸਗੋਂ ਪੰਜਾਬ ਲੋਕ ਕਾਂਗਰਸ ਪਾਰਟੀ ਲਈ ਹੀ ਉਹ ਕੰਮ ਕਰਨ। ਇਸ ਨਾਲ ਸੁਰਿੰਦਰ ਖੇੜਕੀ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਉਸ ਦੀ ਜਿੱਤ ਯਕੀਨੀ ਬਣਾਈ ਜਾਵੇ। ਹਾਲਾਂਕਿ ਪ੍ਰਨੀਤ ਕੌਰ ਨੇ ਖ਼ੁਦ ਖੱੁਲ੍ਹ ਕੇ ਚੱਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਰ ਅੰਦਰਖਾਤੇ ਸਾਰੀ ਰਣਨੀਤੀ ਤਿਆਰ ਪ੍ਰਨੀਤ ਕੌਰ ਹੀ ਕਰਨਗੇ। ਪ੍ਰਨੀਤ ਕੌਰ ਨੇ ਸਮਾਣਾ ਵਿਖੇ 2 ਤੋਂ ਜਿਆਦਾ ਘੰਟੇ ਦਾ ਸਮਾਂ ਬਿਤਾਉਂਦੇ ਹੋਏ ਸੁਰਿੰਦਰ ਖੇੜਕੀ ਦੇ ਨਾਲ-ਨਾਲ ਸਮਾਣਾ ਦੇ ਕਈ ਕਾਂਗਰਸੀ ਲੀਡਰਾਂ ਨਾਲ ਵੀ ਮੀਟਿੰਗ ਕੀਤੀ।

ਮੀਡੀਆ ਅੱਗੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ, ਅੰਦਰਖਾਤੇ ਮੀਟਿੰਗ ’ਚ ਖੇੜਕੀ ਨੂੰ ਦਿੱਤਾ ਪੂਰਾ ਸਮੱਰਥਨ

ਸਮਾਣਾ ਵਿਖੇ ਕਾਂਗਰਸੀ ਆਗੂ ਦਿਨੇਸ਼ ਜੈਨ ਦੇ ਘਰ ਪ੍ਰਨੀਤ ਕੌਰ (Preneet Kaur) ਆਏ ਹੋਏ ਸਨ। ਉਹਨਾਂ ਦਾ ਦਾਅਵਾ ਹੈ ਕਿ ਉਹ ਇੱਕ ਵਿਆਹ ਸਮਾਗਮ ਵਿੱਚ ਗਏ ਸਨ ਤਾਂ ਵਾਪਸੀ ਵਿੱਚ ਸਮਾਣਾ ਵਿਖੇ ਦਿਨੇਸ਼ ਜੈਨ ਦੇ ਘਰੇ ਰੁਕੇ ਹਨ, ਕਿਉਂਕਿ ਉਨ੍ਹਾਂ ਦੀ ਚੋਣ ਦੌਰਾਨ ਇਨ੍ਹਾਂ ਆਗੂਆਂ ਨੇ ਕਾਫ਼ੀ ਕੰਮ ਕੀਤਾ ਸੀ। ਪ੍ਰਨੀਤ ਕੌਰ ਜਿਸ ਸਮੇਂ ਸਮਾਣਾ ਵਿੱਚ ਸਨ ਤਾਂ ਉਨ੍ਹਾਂ ਦੇ ਨਾਲ ਸੁਰਿੰਦਰ ਖੇੜਕੀ ਕਾਫ਼ੀ ਦੇਰ ਤੱਕ ਗੱਲਬਾਤ ਕਰਦੇ ਰਹੇ ਅਤੇ ਦੋਹਾਂ ਦੀ ਵੱਖਰੀ ਮੀਟਿੰਗ ਹੋਈ ਸੀ। ਇਸ ਦੇ ਨਾਲ ਹੀ ਪ੍ਰਨੀਤ ਕੌਰ ਨੂੰ ਮਿਲਣ ਲਈ ਆਏ ਵਿਜੇ ਅਗਰਵਾਲ, ਲਲਿਤ ਭੱਲਾ, ਪਵਨ ਸਿੰਗਲਾ, ਹਰਮੇਸ਼ ਸਿੰਗਲਾ, ਦਮਨ ਭੱਲਾ, ਸ਼ੈਕੀ ਧੀਮਾਨ, ਪਿ੍ਰੰਸ ਵਧਵਾ, ਸੰਜੀਵ ਗਰਗ ਅਤੇ ਬਲਵਿੰਦਰ ਸਣੇ ਕਈ ਹੋਰ ਕਾਂਗਰਸੀ ਆਗੂ ਮੌਕੇ ’ਤੇ ਮੌਜੂਦ ਸਨ।ਇਨ੍ਹਾਂ ਸਾਰਿਆਂ ਨਾਲ ਪ੍ਰਨੀਤ ਕੌਰ ਨੇ ਮੀਟਿੰਗ ਕਰਦੇ ਹੋਏ ਇਨ੍ਹਾਂ ਨੂੰ ਸੁਰਿੰਦਰ ਖੇੜਕੀ ਦੀ ਮਦਦ ਕਰਨ ਲਈ ਕਹਿ ਦਿੱਤਾ ਹੈ।

ਪ੍ਰਨੀਤ ਕੌਰ ਨੂੰ ਸਮਾਣਾ ਵਿਖੇ ਮੀਟਿੰਗ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਇਨ੍ਹਾਂ ਹੀ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਵੱਖਰੀ ਪਾਰਟੀ ਬਣਾ ਲਈ ਗਈ ਹੈ, ਇਸ ਲਈ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਨਹੀਂ ਜਾ ਸਕਦੇ ਉਨ੍ਹਾਂ ਕਿਹਾ ਕਿ ਘਰ ਬੈਠਣਾ ਹੀ ਉਹ ਠੀਕ ਸਮਝ ਰਹੇ ਹਨ, ਇਸ ਲਈ ਘਰ ਬੈਠ ਕੇ ਹੀ ਸਮਾ ਲੰਘਾ ਰਹੇ ਹਨ। ਸਮਾਣਾ ਵਿਖੇ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨਗੇ, ਇਸ ਸਬੰਧੀ ਪ੍ਰਨੀਤ ਕੌਰ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਅਤੇ ਇਸ ਤਰ੍ਹਾਂ ਦੇ ਸੁਆਲ ਨਾ ਪੁੱਛੇ ਜਾਣ ਸਬੰਧੀ ਹੀ ਆਖ ਦਿੱਤਾ ਗਿਆ।

ਚੰਨੀ ਕੁਝ ਵੀ ਕਹਿਣ, ਫਤਵਾ ਲੋਕਾਂ ਨੇ ਦੇਣੈ : ਪ੍ਰਨੀਤ ਕੌਰ

ਸਮਾਣਾ ਵਿਖੇ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਆਮ ਲੋਕਾਂ ਨੂੰ ਮਹਿਲਾਂ (ਪ੍ਰਨੀਤ ਕੌਰ ਦੀ ਰਿਹਾਇਸ਼) ਤੋਂ ਗੱਡੀਆਂ ਮੋੜਨ ਸਬੰਧੀ ਦਿੱਤੇ ਗਏ ਬਿਆਨ ਬਾਰੇ ਪ੍ਰਨੀਤ ਕੌਰ ਨੇ ਕਿਹਾ ਕਿ ਚੋਣਾਂ ਵਿੱਚ ਫਤਵਾ ਆਮ ਲੋਕਾਂ ਨੇ ਦੇਣਾ ਹੁੰਦਾ ਹੈ ਅਤੇ ਕੌਣ ਕੀ ਕਹਿੰਦਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜੇਕਰ ਉਹ (ਲੋਕ) ਹੀ ਨਹੀਂ ਚਾਹੁੰਦੇ ਹਨ ਤਾਂ ਕੀ ਹੋ ਸਕਦਾ ਹੈ, ਕਿਉਂਕਿ ਫਤਵਾ ਤਾਂ ਲੋਕਾਂ ਨੇ ਹੀ ਦੇਣਾ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਰਨੀਤ ਕੌਰ ਦਾ ਕਾਂਗਰਸ ਨੂੰ ਜਵਾਬ, ਕਿਹਾ, ਮੇਰੇ ਲਈ ਪਰਿਵਾਰ ਸਭ ਤੋਂ ਉਪਰ
ਕਾਂਗਰਸ ਨੇ ਪਰਨੀਤ ਕੌਰ (Preneet Kaur) ਨੂੰ ਟਵਿੱਟਰ ’ਤੇ ਭੇਜਿਆ ਨੋਟਿਸ

(ਸੱਚ ਕਹੂੰ ਨਿਊਜ਼) ਪਟਿਆਲਾ। ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਇਸ ਦੌਰਾਨ ਸਾਰੇ ਵਰਕਰ ਆਪਣੀਆਂ-ਆਪਣੀਆਂ ਪਾਰਟੀ ਲਈ ਪ੍ਰਚਾਰ ਕਰਨ ’ਚ ਜੁਟੇ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ (Preneet Kaur) ਨੇ ਕਾਂਗਰਸ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਜਿਸ ਦੇ ਚੱਲਦਿਆਂ ਕਾਂਗਰਸ ਪਾਰਟੀ ਵੱਲੋਂ ਪਰਨੀਤ ਕੌਰ ਨੂੰ ਨੋਟਿਸ ਭੇਜਿਆ ਗਿਆ ਹੈ। ਪਰਨੀਤ ਕੌਰ ਨੇ ਕਿਹਾ ਮੈਨੂੰ ਟਵਿੱਟਰ ’ਤੇ ਨੋਟਿਸ ਭੇਜਿਆ ਗਿਆ ਹੈ। ਜਿਸ ਨੇ ਟਵਿੱਟਰ ’ਤੇ ਨੋਟਿਸ ਪਾਇਆ ਮੈਂ ਉਸਦਾ ਟਵਿੱਟਰ ਅਕਾਊਂਟ ਨਹੀਂ ਵੇਖਦੀ। ਉਨਾਂ ਇਹ ਵੀ ਕਿਹਾ ਕਿ ਜੇਕਰ ਮੈਨੂੰ ਨੋਟਿਸ ਭੇਜਣਾ ਸੀ ਤਾਂ ਇਹ ਕੰਮ ਜਨਰਲ ਸੈਕਟਰੀ ਦਾ ਹੁੰਦਾ ਹੈ। ਉਨਾਂ ਕਾਂਗਰਸ ਦੇ ਇਸ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਮੇਰੇ ਲਈ ਪਰਿਵਾਰ ਸਭ ਤੋਂ ਉਪਰ ਹੈ।

ਜਿਕਰਯੋਗ ਹੈ ਕਿ ਕਾਂਗਰਸ ਨੇ ਕੈਪਟਨ ਨੂੰ ਕੁਰਸੀ ਤੋਂ ਲਹਾਉਣ ਤੋਂ ਬਾਅਦ ਪਰਨੀਤ ਕੌਰ ਨੇ ਵੀ ਕਾਂਗਰਸ ਤੋਂ ਦੂਰੀ ਬਣਾ ਲਈ ਹੈ। ਉਨਾਂ ਨੇ ਇਸ ਦੇ ਪਿੱਛੇ ਨਵਜੋਤ ਸਿੱਧੂ ਦਾ ਹੱਥ ਦੱਸਿਆ ਹੈ। ਚਰਨਜੀਤ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਉਣ ਦੇ ਸਵਾਲ ‘ਤੇ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਕਾਂਗਰਸ ਹਾਈਕਮਾਂਡ ਦਾ ਫੈਸਲਾ ਹੈ। ਲੋਕ ਇਸ ਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਜ਼ਬੂਤ ​​ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਹਮੇਸ਼ਾ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਦੀ ਗੱਲ ਕੀਤੀ ਹੈ।

ਕੈਪਟਨ ਭਾਜਪਾ ਨਾਲ ਮਿਲ ਕੇ ਲੜ ਰਹੇ ਚੋਣਾਂ

ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦੇ ਨਾਂਅ ਨਾਲ ਨਵੀਂ ਪਾਰਟੀ ਬਣਾਈ ਹੈ। ਉਹ ਪੰਜਾਬ ’ਚ ਭਾਜਪਾ ਦੇ ਨਾਲ ਮਿਲ ਕੇ ਚੋਣ ਲੜ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ, ‘ਤੁਸੀਂ ਅਮਰਿੰਦਰ ਸਿੰਘ ਨਾਲ ਹੋ ਜਾਂ ਫਿਰ ਕਾਂਗਰਸ ਨਾਲ’
ਹਰੀਸ ਚੌਧਰੀ ਨੇ ਜਾਰੀ ਕੀਤਾ ਨੋਟਿਸ, ਕਾਂਗਰਸ ਵਿਰੋਧੀ ਗਤੀਵਿਧੀ ’ਚ ਭਾਗ ਲੈਣ ਦਾ ਲਗਾਇਆ ਦੋਸ਼

ਪਟਿਆਲਾ ਦੇ ਵਿਧਾਇਕ ਅਤੇ ਲੀਡਰਾਂ ਸਣੇ ਮੀਡੀਆ ਰਾਹੀਂ ਮਿਲ ਰਹੀਆਂ ਹਨ ਸ਼ਿਕਾਇਤਾਂ : ਹਰੀਸ਼ ਚੌਧਰੀ

(ਅਸ਼ਵਨੀ ਚਾਵਲਾ) ਚੰਡੀਗੜ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪਰਨੀਤ ਕੌਰ ਨੂੰ 7 ਦਿਨਾਂ ਵਿੱਚ ਆਪਣਾ ਜੁਆਬ ਦਾਖਲ ਕਰਨ ਲਈ ਕਿਹਾ ਗਿਆ ਹੈ। ਪਰਨੀਤ ਕੌਰ ਨੂੰ ਪੁੱਛਿਆ ਗਿਆ ਹੈ ਕਿ ਉਹ ਆਪਣੇ ਪਤੀ ਅਮਰਿੰਦਰ ਸਿੰਘ ਨਾਲ ਚੱਲਣਗੇ ਜਾਂ ਫਿਰ ਕਾਂਗਰਸ ਪਾਰਟੀ ਨਾਲ ਰਹਿਣਗੇ, ਕਿਉਂਕਿ ਉਨਾਂ ਦੇ ਖ਼ਿਲਾਫ਼ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਹਨ ਕਿ ਉਹ ਕਾਂਗਰਸ ਵਿਰੋਧੀ ਗਤੀਵਿਧੀਆਂ ਪਟਿਆਲਾ ਵਿਖੇ ਕਰ ਰਹੇ ਹਨ।

ਪੰਜਾਬ ਕਾਂਗਰਸ ਮਾਮਲੇ ਦੇ ਇਨਚਾਰਜ ਹਰੀਸ ਚੌਧਰੀ ਨੇ ਨੋਟਿਸ ਜਾਰੀ ਕਰਦੇ ਹੋਏ ਪਰਨੀਤ ਕੌਰ ਨੂੰ ਕਿਹਾ ਹੈ ਕਿ ਜਦੋਂ ਤੋਂ ਤੁਹਾਡੇ ਪਤੀ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਤੋਂ ਛੱਡਦੇ ਹੋਏ ਆਪਣੀ ਖ਼ੁਦ ਦੀ ਪਾਰਟੀ ਬਣਾਈ ਹੈ, ਉਸ ਸਮੇਂ ਤੋਂ ਤੁਸੀਂ ਆਪਣੇ ਪਤੀ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਵਿੱਚ ਲਗੇ ਹੋਏ ਹੋ। ਇਸ ਸਬੰਧੀ ਕਈ ਵਿਧਾਇਕਾਂ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਵਲੋਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਲਈ ਇਸ ਮਾਮਲੇ ਵਿੱਚ ਤੁਸੀਂ ਅਗਲੇ 7 ਦਿਨਾਂ ਵਿੱਚ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਜੁਆਬ ਦਾਖਲ ਕਰੋ ਨਹੀਂ ਤਾਂ ਤੁਹਾਡੇ ਖ਼ਿਲਾਫ਼ ਕਾਰਵਾਈ ਕਰ ਦਿੱਤੀ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਰਨੀਤ ਕੌਰ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਦੇ ਇੱਕ ਫੋਨ ਨਾਲ ਰੁਕ ਗਿਆ ਸੀ ਕੰਮ, ਪਰਨੀਤ ਕੌਰ ਨੂੰ ਖ਼ੁਦ ਚਲ ਕੇ ਆਉਣਾ ਪਿਆ ਚੰਨੀ ਕੋਲ

ਪਟਿਆਲਾ ਵਿਖੇ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸਿਫਟ ਕਰਨ ਦਾ ਲਟਕ ਗਿਐ ਪ੍ਰੋਜੈਕਟ

ਡੇਅਰੀ ਮਾਲਕ ਮੁੱਖ ਮੰਤਰੀ ਨੂੰ ਮਿਲ ਕੇ ਰੁਕਵਾ ਗਏ ਸਨ ਕੰਮ, ਹੁਣ ਪਰਨੀਤ ਕੌਰ ਪੁੱਜੇ ਮੁੱਖ ਮੰਤਰੀ ਘਰ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਫੋਨ ਦੇ ਨਾਲ ਹੀ ਪਟਿਆਲਾ ਵਿਖੇ ਉਹ ਕੰਮ ਰੁੱਕ ਗਏ, ਜਿਨਾਂ ਨੂੰ ਪਰਨੀਤ ਕੌਰ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਕਰਵਾਉਣਾ ਚਾਹੁੰਦੇ ਸਨ। ਪਿਛਲੇ 15-20 ਦਿਨ ਤੱਕ ਆਸੇ ਪਾਸੇ ਹੱਥ ਪੈਰ ਮਾਰਨ ਤੋਂ ਬਾਅਦ ਵੀ ਜਦੋਂ ਕੋਈ ਫਾਇਦਾ ਨਹੀਂ ਹੋਇਆ ਤਾਂ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੂੰ ਖ਼ੁਦ ਚਲ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਰਬਾਰ ਵਿੱਚ ਪੇਸ਼ ਹੋਣਾ ਪਿਆ।

ਜਿਥੇ ਕਿ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਉਸ ਫੋਨ ਕਾਲ ਦੇ ਆਦੇਸ਼ ਨੂੰ ਵਾਪਸ ਲੈਣ ਦੀ ਗੁਜਾਰਸ਼ ਕੀਤੀ ਗਈ, ਜਿਹੜੇ ਫੋਨ ਕਾਲ ਰਾਹੀਂ ਪਟਿਆਲਾ ਦੇ ਕੰਮ ਹੀ ਰੁੱਕ ਗਏ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਅੱਧਾ ਘੰਟੇ ਤੱਕ ਹੋਈ ਇਸ ਮੁਲਾਕਾਤ ਵਿੱਚ ਪਰਨੀਤ ਕੌਰ ਨੂੰ ਮੁੱਖ ਮੰਤਰੀ ਵਲੋਂ ਵਿਸ਼ਵਾਸ ਦਿੱਤਾ ਗਿਆ ਹੈ ਕਿ ਉਹ ਜਲਦ ਹੀ ਇਸ ਮਾਮਲੇ ਵਿੱਚ ਕਾਰਵਾਈ ਕਰਨਗੇ ਅਤੇ ਕੋਈ ਵੀ ਬਦਲਾ ਖੋਰੀ ਦੀ ਰਾਜਨੀਤੀ ਨਹੀਂ ਹੋਏਗੀ, ਜਿਸ ਨਾਲ ਕਿਸੇ ਵੀ ਤਰਾਂ ਦਾ ਮਤਭੇਦ ਪੈਦਾ ਹੋਣ।

ਅਮਰਿੰਦਰ ਸਿੰਘ ਵਲੋਂ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਪਰਨੀਤ ਕੌਰ ਦੀ ਇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪਹਿਲੀ ਮੁਲਾਕਾਤ ਹੈ। ਪਰਨੀਤ ਕੌਰ ਨਾਲ ਪਟਿਆਲਾ ਤੋਂ ਮੇਅਰ ਸੰਜੀਵ ਬਿੱਟੂ ਵੀ ਨਾਲ ਸਨ ਅਤੇ ਮੌਕੇ ’ਤੇ ਸੰਜੀਵ ਬਿੱਟੂ ਵਲੋਂ ਪਟਿਆਲਾ ਦੇ ਡੇਅਰੀ ਪ੍ਰੋਜੈਕਟ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਤੋਂ ਪਹਿਲਾਂ ਪਰਨੀਤ ਕੌਰ ਅਤੇ ਸੰਜੀਵ ਬਿੱਟੂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਕੇ ਆਏ ਹਨ। ਅਮਰਿੰਦਰ ਸਿੰਘ ਵਲੋਂ ਵੀ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਹੈ, ਕਿਉਂਕਿ ਇਹ ਇਲਾਕਾ ਅਮਰਿੰਦਰ ਸਿੰਘ ਦੇ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ।

ਡਿਪਟੀ ਕਮਿਸ਼ਨ ਨੂੰ ਦਿੱਤੇ ਸਨ ਕੰਮ ਰੋਕਣ ਦੇ ਆਦੇਸ਼, ਮੰਗੀ ਸੀ ਰਿਪੋਰਟ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਟਿਆਲਾ ਤੋਂ ਕੁਝ ਡੇਅਰੀ ਮਾਲਕ ਮਿਲਣ ਲਈ ਬੀਤੇ 20 ਦਿਨ ਪਹਿਲਾਂ ਆਏ ਸਨ। ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨਾਂ ਵਲੋਂ ਮੇਅਰ ਸੰਜੀਵ ਬਿੱਟੂ ’ਤੇ ਦੋਸ਼ ਲਗਾਉਣ ਦੇ ਨਾਲ ਹੀ ਧੱਕੇਸ਼ਾਹੀ ਹੋਣ ਬਾਰੇ ਕਿਹਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੌਕੇ ‘ਤੇ ਹੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਦੇ ਹੋਏ ਇਸ ਮਾਮਲੇ ਵਿੱਚ ਸਾਰੀ ਕਾਰਵਾਈ ਰੋਕਣ ਅਤੇ ਜਲਦ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਪਟਿਆਲਾ ਵਿਖੇ ਡੇਅਰੀ ਸਿਫਟਿੰਗ ਦਾ ਕੰਮ ਰੁਕਿਆ ਪਿਆ ਹੈ।

ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਐ ਸਚਾਈ ਨਾਲ : ਬਿੱਟੂ

ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਪਰਨੀਤ ਕੌਰ ਅਤੇ ਉਨਾਂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਲਗਭਗ 30 ਮਿੰਟ ਦੀ ਮੁਲਾਕਾਤ ਹੋਈ ਹੈ। ਜਿਸ ਵਿੱਚ ਉਨਾਂ ਵਲੋਂ ਮੌਜੂਦਾ ਸਥਿਤੀ ਅਤੇ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਨਾਲ ਹੀ ਹਾਈ ਕੋਰਟ ਵਿੱਚ ਚਲ ਰਹੇ ਕੇਸ ਬਾਰੇ ਵੀ ਜਾਣੂੰ ਕਰਵਾਇਆ ਗਿਆ ਹੈ ਕਿ ਉਨਾਂ ਨੂੰ ਇਸ ਮਾਮਲੇ ਵਿੱਚ ਕੋਈ ਸਟੇਅ ਨਹੀਂ ਮਿਲਿਆ ਹੈ ਤਾਂ ਡੰਗਰ ਹਸਪਤਾਲ ਖੋਲਣ ਬਾਰੇ ਵੀ ਸਟੇਜ 2 ਵਿੱਚ ਕਾਰਵਾਈ ਕੀਤੀ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ